ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਸੰਗਰੂਰ

ਡਾ: ਅੰਬੇਡਕਰ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

ਸੰਗਰੂਰ, 14 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਪਹੰੁਚੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਡੀ.ਸੀ. ਕੰਪਲੈਕਸ ਸਥਿਤ ਡਾ. ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਬੀਰਕਲਾਂ ਨੇ ਕਿਹਾ ਕਿ ਸਾਡੇ ਦੇਸ਼ ਲਈ ਬਹੁ ਕੀਮਤੀ ਸੰਵਿਧਾਨ ਲਿਖਣ ਵਾਲੀ ਮਹਾਨ ਸ਼ਖ਼ਸੀਅਤ ਭੀਮ ਰਾਓ ਅੰਬੇਦਕਰ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਨਿਲ ਕੁਮਾਰ ਘੀਚਾ, ਵਾਈਸ ਚੇਅਰਮੈਨ ਇੰਨਫੋਟੈਕ ਪੰਜਾਬ ਸਤੀਸ਼ ਕਾਂਸਲ, ਅਜੈਬ ਸਿੰਘ ਰਟੌਲਾ ਸੀਨੀਅਰ ਕਾਂਗਰਸੀ ਆਗੂ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੌਜੂਦ ਸਨ |
ਫੁੱਲ ਚੜਾਉਣ ਆਏ ਭਾਜਪਾ ਆਗੂਆਂ ਦੇ ਵਿਰੋਧ 'ਚ ਪਹੁੰਚੇ ਕਿਸਾਨ
ਸੰਗਰੂਰ, (ਦਮਨਜੀਤ ਸਿੰਘ) - ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ 'ਤੇ ਸਥਾਨਕ ਪਟਿਆਲਾ ਗੇਟ ਵਿਖੇ ਸਥਿਤ ਸਮਾਜ ਭਲਾਈ ਦਫ਼ਤਰ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਉੱਤੇ ਫੁੱਲ ਚੜਾਉਣ ਪਹੁੰਚੇ ਭਾਜਪਾ ਆਗੂਆਂ ਰਣਦੀਪ ਸਿੰਘ ਦਿਓਲ, ਸਤਵੰਤ ਸਿੰਘ ਪੂਨੀਆ, ਸਰਜੀਵਨ ਜਿੰਦਲ, ਜੋਗੀ ਰਾਮ ਸਾਹਨੀ ਅਤੇ ਜੁੱਗਾ ਘਾਰੂ ਆਦਿ ਨੂੰ ਇਕ ਵਾਰੀ ਫੇਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਸਮਾਜ ਭਲਾਈ ਦਫ਼ਤਰ ਵਿਖੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਪਹੁੰਚੇ ਕਿਸਾਨਾਂ ਵਲੋਂ ਵਿਰੋਧ ਕਰਦਿਆਂ ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਯੂਨੀਅਨ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਭਾਜਪਾ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਮਨਾਉਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਭਾਜਪਾ ਦੇ ਕੇਂਦਰ ਸਰਕਾਰ ਇਨ੍ਹਾਂ ਦੀ ਵਿਚਾਰਧਾਰਾ ਨੂੰ ਲਤਾੜਨ ਵਾਸਤੇ ਤੁਰੀ ਹੋਈ ਹੈ | ਆਗੂਆਂ ਨੇ ਕਿਹਾ ਕਿ ਜਨਮ ਦਿਨ ਮਨਾਉਣ ਦਾ ਉਨ੍ਹਾਂ ਲੋਕਾਂ ਨੂੰ ਅਧਿਕਾਰ ਹੈ ਜੋ ਇਨ੍ਹਾਂ ਦੇ ਬਣਾਏ ਹੋਏ ਪੂਰਨਿਆਂ 'ਤੇ ਚੱਲਦੇ ਹਨ ਅਤੇ ਜੋ ਇਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ | ਭਾਜਪਾ ਆਗੂਆਂ ਵਲੋਂ ਡਾ. ਅੰਬੇਡਕਰ ਦੇ ਬੁੱਤ ਉੱਤੇ ਫੁੱਲ ਚੜ੍ਹਾਉਣ ਸਮੇਂ ਪਹੁੰਚੇ ਕਿਸਾਨਾਂ ਕਾਰਨ ਤਣਾਅਪੂਰਨ ਹੋਈ ਸਥਿਤੀ ਉੱਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵਲੋਂ ਇਥੇ ਵੱਡੀ ਗਿਣਤੀ ਵਿਚ ਪੁਲਿਸ ਬੱਲ ਦੀ ਤਾਇਨਾਤੀ ਕਰ ਕੇ ਭਾਜਪਾ ਆਗੂਆਂ ਨੂੰ ਕੁਝ ਸਮੇਂ ਉਪਰੰਤ ਦਫ਼ਤਰ ਦੀ ਇਮਾਰਤ ਤੋਂ ਬਾਹਰ ਕੱਢਵਾ ਦਿੱਤਾ |
ਸੰਗਰੂਰ, (ਦਮਨਜੀਤ ਸਿੰਘ) - ਸਥਾਨਕ ਡਾ. ਅੰਬੇਡਕਰ ਨਗਰ, ਵਾਰਡ ਨੰਬਰ 12 ਸੰਗਰੂਰ ਵਿਖੇ, ਵਿਜੈ ਲੰਕੇਸ਼ ਜੀ (ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ, ਆਧਸ) ਦੀ ਪ੍ਰਧਾਨਗੀ ਹੇਠ ਡਾ. ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਡਾ. ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ 'ਤੇ ਫੁੱਲਮਾਲਾ ਪਾ ਕੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਬਾਬਾ ਸਾਹਿਬ ਨੂੰ ਸਮਰਪਿਤ ਜੈਕਾਰੇ ਲਗਾਏ ਗਏ | ਇਸ ਮੌਕੇ ਵਿਜੈ ਲੰਕੇਸ਼ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਪੂਰੇ ਸਮਾਜ ਤੇ ਦੇਸ਼ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣਾ ਨੈਤਿਕ ਫ਼ਰਜ਼ ਸਮਝ ਕੇ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਰਾਜੇਸ਼ ਅਟਵਾਲ (ਪ੍ਰਧਾਨ ਆਧਸ), ਤਿਲਕ ਰਾਜ, ਰਵੀ ਰਾਣਾ ( ਜ਼ਿਲ੍ਹਾ ਪ੍ਰਧਾਨ ਭਾਵਾਧਸ), ਰਾਕੇਸ਼ ਕੁਮਾਰ ਰਿੰਕੂ (ਪ੍ਰਧਾਨ), ਪ੍ਰਦੀਪ ਕੁਮਾਰ, ਨਰੇਸ਼ ਬਬਰੀਕ, ਸਸ਼ੀ ਚਾਵਰੀਆ,ਵਿਕੀ ਚਾਵਰੀਆ (ਪ੍ਰਧਾਨ ਸਫ਼ਾਈ ਕਰਮਚਾਰੀ) ਨਾਥਾ ਰਾਮ ਅਟਵਾਲ, ਸਤੀਸ਼ ਕੁਮਾਰ, ਰਾਜ ਕੁਮਾਰ ਭਲਵਾਨ, ਵੀਰ ਇਕਲਵਯ,ਵਿਕੀ ਬਹਾਦਰ, ਰਾਜ ਕੁਮਾਰ, ਸਨੀ ਪਰੋਚਾ, ਹਿੰਦ ਪਰੋਚਾ, ਗੁਰਲਾਜ ਸਿੰਘ, ਮਹਿਪਾਲ ਬੂੰਬਕ, ਵੀਰ ਅਕਸ਼ੈ, ਸੁਮਿਤ ਬੂੰਬਕ, ਸਚਿਨ ਅਟਵਾਲ, ਨਿਗਮ (ਲੱਕੀ) ਤੇ ਲਵਨ ਲੰਕੇਸ਼ ਆਦਿ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ) - ਸ਼ਿ੍ਸ਼ਟੀਕਰਤਾ ਵਾਲਮੀਕਿ ਸਭਾ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਉੱਤੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਧਾਨ ਵਿਚ ਭਾਰਤ ਬੇਦੀ, ਜੋਗੀਰਾਮ ਸਾਹਨੀ, ਜੋਗਿੰਦਰ ਸਿੰਘ, ਰਾਜ ਭਲਵਾਨ, ਜੀਤਾ ਰਾਣਾ, ਸੁਹੇਸ਼ ਬੇਦੀ, ਰਜੇਸ਼ ਅਟਵਾਲ, ਬਾਲ ਕਿਸਨ ਚੋਹਾਨ, ਵਿਜੇ ਲੰਕੇਸ਼, ਰਵੀ ਚਾਵਲਾ-ਸਕਤੀ ਜੀਤ, ਪਵਨ ਕੁਮਾਰੀ, ਮੀਰਾ ਭਜਨ ਮੰਡਲੀ, ਸੰਦੀਪ ਬੇਦੀ, ਅਮਰਜੀਤ, ਰੁਬਲ ਅਛੁਤ, ਅਨੀਤ ਬੇਦੀ, ਦੀਪੂ, ਦਿਪਇੰਦਰ ਟਿਵਾਣਾ, ਅਜੇ ਕੁਮਾਰ, ਜਰਨ ਸਕੱਤਰ ਵਿਚ ਰਵੀ ਢਿਲੋੜ (ਰਾਣਾ), ਰਾਜੇਸ਼ ਕੁਮਾਰ ਮੀਤ ਪ੍ਰਧਾਨ, ਬਿੰਦਰ ਬਾਂਸਲ, ਭਾਰਤ ਕੁਮਾਰ ਗਰਗ, ਵਿਜੈ ਸਾਹਨੀ, ਸੋਹਨ ਲਾਲ, ਅਮੀਤ ਬੇਦੀ, ਪੰਕਜ ਰਾਣਾ ਅਤੇ ਸੁਨੀਲ ਚੌਹਾਨ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬਡੇਕਰ ਦਾ ਜਨਮ ਦਿਨ ਡਾ. ਅੰਬੇਡਕਰ ਵੈਲਫ਼ੇਅਰ ਸੁਸਾਇਟੀ ਪ੍ਰਧਾਨ ਕੈਪਟਨ ਬੂਟਾ ਸਿੰਘ ਦੀ ਅਗਵਾਈ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਡਾ ਭੀਮ ਰਾਓ ਅੰਬੇਡਕਰ ਚੌਂਕ ਵਿਖੇ ਸਮਾਗਮ ਦੌਰਾਨ ਪ੍ਰਧਾਨ ਨਗਰ ਕੌਂਸਲ ਵਿੱਕੀ ਟੰਡਨ ਆਪਣੀ ਟੀਮ ਸਮੇਤ ਪੁੱਜੇ ਅਤੇ ਇਕੱਤਰ ਹੋਏ ਆਗੂਆਂ ਦੇ ਨਾਲ ਡਾ ਅੰਬੇਡਕਰ ਦੀ ਪ੍ਰਤਿਮਾ ਤੇ ਫੱੁਲ ਮਾਲਾਵਾਂ ਭੇਟ ਕਰਦਿਆਂ ਲੱਡੂ ਵੰਡੇੇ | ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਵਿੱਕੀ ਟੰਡਨ, ਕੈਪਟਨ ਬੂਟਾ ਸਿੰਘ, ਸ਼ਿੰਗਾਰਾ ਸਿੰਘ, ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਗੁਰਜੈਪਾਲ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਮਿਸ਼ਨ ਅਜੇ ਅਧੂਰਾ ਹੈ ਇਸ ਨੂੰ ਪੂਰਾ ਕਰਨ ਲਈ ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਇਸ ਮੌਕੇ ਤੇ ਸੀ. ਮੀਤ. ਪ੍ਰਧਾਨ ਕਮਲਜੀਤ ਸਿੰਘ ਉੱਭੀ, ਵਾਈਸ ਪ੍ਰਧਾਨ ਮੋਨਿਆ ਬੱਧਣ, ਕੌਂਸਲਰ ਮਨੀ ਸੇਖਾ, ਮੈਡਮ ਭੁਪਿੰਦਰ ਕੌਰ, ਮੈਡਮ ਦਲਵੀਰ ਕੌਰ, ਸੰਦੀਪ ਬੱਧਨ, ਪ੍ਰਧਾਨ ਡਾ ਰੁਪਿੰਦਰ ਸਿੰਘ, ਨਿਰਮਲ ਸਿੰਘ ਪੰਧੇਰ ਤੋਂ ਇਲਾਵਾ ਸੁਸਾਇਟੀ ਮੈਂਬਰਾਨ ਡਾ. ਜੋਰਾ ਸਿੰਘ, ਜੀਵਨ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਮਾਨ, ਵਰਿੰਦਰ ਕੁਮਾਰ ਤੋਤਾ, ਡਾ. ਜਸਵਿੰਦਰ ਕਾਲਖ, ਗੁਰਪ੍ਰੀਤ ਸਿੰਘ, ਜੈਪਾਲ ਸਿੰਘ, ਮੇਲੂ ਰਾਮ, ਚਮਨ ਲਾਲ ਆਦਿ ਮੌਜੂਦ ਸਨ |
ਖਨੌਰੀ, (ਰਮੇਸ਼ ਕੁਮਾਰ) - ਖਨੌਰੀ ਦੇ ਵਿਚ ਬਾਬਾ ਸਾਹਿਬ ਅੰਬੇਦਕਰ ਪਾਰਕ ਵਿਚ ਮਨਾਉਂਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਸਬ ਤਹਿਸੀਲ ਖਨੌਰੀ ਦੇ ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੇ ਡਾ. ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਡਾ. ਸਾਹਿਬ ਨੇ ਸਾਰੇ ਵਿਅਕਤੀਆਂ ਨੂੰ ਕਾਨੂੰਨ ਦੇ ਅਨੁਸਾਰ ਚੱਲਣ ਦੀ ਸਿੱਖਿਆ ਦਿੱਤੀ ਹੈ | ਇਸ ਮੌਕੇ ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਦੇ ਨਾਲ ਰਣਜੀਤ ਸਿੰਘ ਨੰਬਰਦਾਰ, ਸ਼ੰਕਰ ਸਿੰਘ, ਮੇਵਾ ਪਆਰ, ਦੇਸ ਰਾਜ, ਸੁਰਿੰਦਰ, ਸਰਵਣ, ਨਰਿੰਦਰਪਾਲ, ਗੁਰਲਾਲ, ਚੰਦਰਭਾਨ, ਰਾਜਕੁਮਾਰ, ਭਗਵਾਨ ਦਾਸ, ਕਸਮੀਰਾ ਅਤੇ ਹੋਰ ਪਤਵੰਤੇ ਸੱਜਣ ਨਾਲ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਸੁਨਾਮ ਐਸ.ਸੀ. ਮੋਰਚਾ ਮੰਡਲ ਪ੍ਰਧਾਨ ਸਾਮ ਸੁੰਦਰ ਦੀ ਅਗਵਾਈ ਵਿਚ ਬਾਬਾ ਸਾਹਿਬ ਭੀਮ ਰਾਏ ਅੰਬੇਡਕਰ ਦੀ ਜੈਅੰਤੀ ਮਨਾਈ ਗਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਿਸੀ ਪਾਲ ਖੇਰਾ, ਜ਼ਿਲ੍ਹਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਮਿ੍ਤ ਰਾਜਦੀਪ ਸਿੰਘ ਚੱਠਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਐਸ.ਸੀ. ਮੋਰਚਾ ਪ੍ਰਦੇਸ ਨੇਤਾ ਡਾਕਟਰ ਬੁੱਧ ਰਾਮ ਪ੍ਰੇਮੀ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਦਿੱਤੇ ਗਏ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣਾ ਜ਼ਰੂਰੀ ਹੈ | ਐਸ.ਸੀ. ਮੋਰਚਾ ਪ੍ਰਦੇਸ ਕਾਰਜਕਾਰਨੀ ਮੈਂਬਰ ਲਛਮਣ ਦਾਸ ਰੇਗਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਨੂੰ ਅਨਮੋਲ ਗ੍ਰੰਥ ਦਿੱਤਾ | ਇਸ ਮੌਕੇ 'ਤੇ ਭਗਵਾਨ ਦਾਸ ਕਾਂਸਲ, ਜ਼ਿਲ੍ਹਾ ਸੈਕਟਰੀ ਸੰਮੀ ਸੱਲਾਨ, ਸਵੀਨ ਡਬਲਾ ਆਦਿ ਮੌਜੂਦ ਸਨ |
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) - ਨੇੜਲੇ ਪਿੰਡ ਉਮਰਪੁਰਾ ਵਿਖੇ ਡਾ. ਬੀ.ਆਰ. ਅੰਬੇਦਕਰ ਸੋਸ਼ਲ ਵੈੱਲਫੇਅਰ ਕਲੱਬ ਉਮਰਪੁਰਾ ਅਤੇ ਨੱਥੂਮਾਜਰਾ ਵਲੋਂ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੀ ਜੈਅੰਤੀ ਧੂਮਧਾਮ ਨਾਲ ਮਨਾਈ | ਡਾ. ਭੀਮ ਰਾਓ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਰੇਸ਼ਮ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਰਚਨਾ ਕਰਨ ਵਾਲੇ ਬਾਬਾ ਅੰਬੇਡਕਰ ਸਾਹਿਬ ਦੱਬੇ-ਕੁਚਲੇ ਲੋਕਾਂ, ਦਲਿਤਾਂ ਅਤੇ ਕਿਰਤੀਆਂ ਦੀ ਆਵਾਜ਼ ਬਣੇ | ਮੁੱਖ ਮਹਿਮਾਨ ਵਜੋਂ ਪਹੁੰਚੇ ਸਦਰ ਥਾਣਾ ਮੁਖੀ ਅਮਨਦੀਪ ਕੌਰ ਅਤੇ ਕਾਕਾ ਨੱਥੂਮਾਜਰਾ ਨੇ ਡਾ. ਸਾਹਿਬ ਵਲੋਂ ਭਾਰਤੀਆਂ ਲਈ ਕੀਤੇ ਕੰਮਾਂ ਦਾ ਵਰਣਨ ਵਿਸਥਾਰ ਸਹਿਤ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ, ਸੁਖਜਿੰਦਰ ਸਿੰਘ ਨੋਨੀ, ਰਵਿੰਦਰ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਜੋਤੀ, ਉੱਪ-ਪ੍ਰਧਾਨ ਹਰਸੇਵਕ ਸਿੰਘ, ਜਥੇਦਾਰ ਦਰਸ਼ਨ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਕਿਸਾਨ ਆਗੂ ਹਰਪ੍ਰੀਤ ਸਿੰਘ ਮਾਣਾ, ਅਮੋਲਕ ਸਿੰਘ, ਅੰਮਿ੍ਤਪਾਲ ਸਿੰਘ, ਬਿੱਟੂ ਪੰਚ, ਮੇਜਰ ਸਿੰਘ, ਸੁਰਾਜ ਮਹੁੰਮਦ, ਰਘਵੀਰ ਸਿੰਘ ਪੰਚ, ਸਿਕੰਦਰ ਖਾਂ ਪੰਚ, ਅਮਰਿੰਦਰ ਸਿੰਘ, ਦੇਸਰਾਜ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਬਿੱਲਾ, ਨੰਬਰਦਾਰ ਕੁਲਦੀਪ ਸਿੰਘ, ਰਜਿੰਦਰ ਸਿੰਘ, ਪਰਮੇਸ਼ਵਰਪਾਲ, ਨਿਰਮਲ ਸਿੰਘ, ਡਾ. ਪ੍ਰੀਤ ਧਾਲੀਵਾਲ, ਗਗਨਦੀਪ ਸਿੰਘ ਅਤੇ ਮੌਜੂਦ ਸਨ |
ਸੰਦੌੜ, (ਜਸਵੀਰ ਸਿੰਘ ਜੱਸੀ) - ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ130ਵਾਂ ਜਨਮ ਦਿਨ ਜ਼ਿਲੇ੍ਹ ਦੇ ਕਸਬਾ ਸੰਦੌੜ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਦਾਣਾ ਮੰਡੀ ਵਿਖੇ ਆਯੋਜਿਤ ਕੀਤੇ ਗਏ ਇੱਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ 'ਚ ਵੱਖ-ਵੱਖ ਸਮਾਜਿਕ ਅਤੇ ਸਿਆਸੀ ਆਗੂਆਂ ਵਲੋਂ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਬਾ ਸਾਹਿਬ ਦੁਆਰਾ ਪੜੋ, ਜੁੜੋ ਅਤੇ ਸੰਘਰਸ਼ ਕਰਨ ਦੇ ਦਿੱਤੇ ਗਏ ਸੰਦੇਸ਼ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਮਹਿੰਦਰ ਸਿੰਘ ਕਲਿਆਣ, ਸਾਬਕਾ ਖੇਤੀਬਾੜੀ ਅਫ਼ਸਰ ਹਰੀਪਾਲ ਸਿੰਘ ਕਸਬਾ, ਸੰਤੌਖ ਸਿੰਘ ਦਸੌਂਧਾ ਸਿੰਘ ਵਾਲਾ ਬਲਾਕ ਪ੍ਧਾਨ ਆਪ, ਡਾ ਲਾਭ ਸਿੰਘ ਕਲਿਆਣ, ਵਪਾਰ ਮੰਡਲ ਸੰਦੌੜ ਦੇ ਪ੍ਧਾਨ ਡਾ ਕੇਵਲ ਸਿੰਘ ਸਹੋਤਾ, ਜਗਤਾਰ ਜੱਸਲ, ਜਗਰਾਜ ਫੌਜੇਵਾਲ, ਡਾ. ਬਲਜੀਤ ਸਿੰਘ, ਸਤਪਾਲ ਸਿੰਘ ਖ਼ੁਰਦ, ਲੇਖਕ ਮੱਘਰ ਸਿੰਘ ਕੁਠਾਲਾ, ਭੋਲਾ ਸਿੰਘ ਫਰਵਾਲੀ ਗੁਰਦੀਪ ਸਿੰਘ ਕੁਠਾਲਾ, ਸਮੇਤ ਬਹੁਤ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ |
ਮੂਨਕ, (ਗਮਦੂਰ ਸਿੰਘ ਧਾਲੀਵਾਲ) -ਡਾ. ਬੀਮ ਰਾੳ ਅੰਬੇਦਕਰ ਦਾ 130ਵਾਂ ਜਨਮ ਦਿਨ ਬੀ.ਡੀ.ਪੀ.ੳ. ਦਫ਼ਤਰ ਬਲਾਕ ਅਨਦਾਣਾ ਐਂਟ ਮੂਨਕ ਵਿਖੇ ਮਨਾਇਆ ਗਿਆ | ਜਿਸ ਵਿਚ ਭੱਲਾ ਸਿੰਘ ਕੜੈਲ ਚੇਅਰਮੈਨ ਬਲਾਕ ਸੰਮਤੀ ਅਨਦਾਣਾ ਨੇ ਕੇਕ ਕੱਟਿਆ ਅਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਸਮੇਂ ਵਕੀਲ ਸਿੰਘ ਮੁਛਾਲ ਬਲਾਕ ਸੰਮਤੀ ਮੈਂਬਰ ਨੇ ਸੰਬੋਧਨ ਕਰਦਿਆਂ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ | ਇਸ ਮੌਕੇ ਪਰਮਪਾਲ ਸਿੰਘ ਸੰਮਤੀ ਮੈਂਬਰ, ਸੁਲੇਖ ਚੰਦ ਸੰਮਤੀ ਮੈਂਬਰ, ਸੁਭਾਸ਼ ਸ਼ਰਮਾ, ਰਾਮਪਾਲ ਸਰਪੰਚ, ਸੁਖਵੀਰ ਸਿੰਘ ਸਰਪੰਚ, ਬਲਜੀਤ ਸਿੰਘ ਸਰਪੰਚ, ਵਰੀਨਾਂ ਮੈਡਮ, ਜਸਵੀਰ ਕੋਰ ਪ੍ਰਧਾਨ ਮਹਿਲਾ ਮੰਡਲ, ਮਨੇਜਰ ਸਿੰਘ ਸਰਪੰਚ, ਪੱਪੀ ਮਹਾਂ ਸਿੰਘ ਵਾਲਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਮੌਜੂਦ ਸਨ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਪਿੰਡ ਕਣਕਵਾਲ ਭੰਗੂਆ ਵਿਖੇ ਡਾ. ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੇਵਾ ਸਿੰਘ ਸੇਵਾਦਾਰ ਗੁਰੂ ਰਵਿਦਾਸ ਮੰਦਰ, ਹਾਕਮ ਸਿੰਘ, ਬਹਾਦਰ ਸਿੰਘ ਮੈਂਬਰ, ਨਛੱਤਰ ਸਿੰਘ ਬਲਾਕ ਸੰਮਤੀ ਮੈਂਬਰ, ਨਿਰਭੈ ਸਿੰਘ ਮੈਂਬਰ, ਜਗਸੀਰ ਸਿੰਘ, ਸੁਰਜੀਤ ਸਿੰਘ, ਗੁਰਤੇਜ ਸਿੰਘ, ਸੁੱਖਾ ਸਿੰਘ, ਗੁਰਸੇਵਕ ਸਿੰਘ, ਖੁਸ਼ਪ੍ਰੀਤ ਸਿੰਘ, ਜਗਤਾਰ ਸਿੰਘ, ਮੇਲਾ ਸਿੰਘ, ਨਾਇਬ ਸਿੰਘ ਲੱਖਾ ਸਿੰਘ, ਮਨਦੀਪ ਸਿੰਘ, ਬੰਟੀ ਸਿੰਘ ਜਗਦੀਸ ਸਿੰਘ ਆਦਿ ਮੌਜੂਦ ਸਨ |
ਮਲੇਰਕੋਟਲਾ, (ਪਾਰਸ ਜੈਨ) - ਡਾ. ਬੀ. ਆਰ. ਅੰਬੇਦਕਰ ਐਜੂਕੇਸ਼ਨ ਟਰੱਸਟ ਵਲੋਂ ਸਥਾਨਕ ਭਗਵਾਨ ਵਾਲਮੀਕੀ ਮੰਦਿਰ ਮਲੇਰ ਵਿਖੇ ਡਾ.ਭੀਮ ਰਾਓ ਅੰਬੇਦਕਰ ਜੈਅੰਤੀ ਮਨਾਈ ਗਈ | ਇਸ ਮੌਕੇ ਡਾ. ਅੰਬੇਦਕਰ ਮਿਸ਼ਨ ਕਲੱਬ ਪੰਜਾਬ, ਪਿ੍ੰਸੀਪਲ ਜੱਗਾ ਸਿੰਘ ਮੰਡੀਆਲਾ, ਮਾਸਟਰ ਸੁਖਦੇਵ ਸਿੰਘ, ਬਲਵੰਤ ਸਿੰਘ, ਜਗਸੀਰ ਸਿੰਘ, ਸਰੂਪ ਚੰਦ ਸਪਰਾ, ਜਮਾਤ-ਏ-ਇਸਲਾਮੀ ਮੁਹੰਮਦ ਨਜ਼ੀਰ, ਸਾਦਿਕ ਅਲੀ ਢਿੱਲੋਂ, ਗ਼ੁਲਾਮ ਰਸੂਲ, ਮੁਹੰਮਦ ਹਨੀਫ਼ ਨੇ ਬਾਬਾ ਸਾਹਿਬ ਦੇ ਸੰਘਰਸ਼ਾਂ ਬਾਰੇ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਬਚਿਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਟਰੱਸਟ ਦੇ ਪ੍ਰਬੰਧਕ ਸ੍ਰੀ ਕਿ੍ਸ਼ਨ ਸਿੰਘ ਮੀਤ ਪ੍ਰਧਾਨ, ਜਨਰਲ ਸਕੱਤਰ ਸੁਸ਼ੀਲ ਕੁਮਾਰ, ਕੈਸ਼ੀਅਰ ਹੇਮਰਾਜ ਬੱਗਨ, ਪੈੱ੍ਰਸ ਸਕੱਤਰ ਰਕੇਸ਼ ਕੁਮਾਰ, ਚੇਅਰਮੈਨ ਬੰਟੀ ਟਾਂਕ, ਮੁਨੀਸ਼ ਕੁਮਾਰ, ਰਾਕੇਸ਼ ਕੁਮਾਰ ਬੱਬਲੂ, ਹਰਜਿੰਦਰ ਸਿੰਘ, ਰਵੀ ਮੱਟੂ, ਰਿਸ਼ੀ ਮੱਟੂ, ਸ਼ਸ਼ੀ ਟਾਂਕ, ਬਬਰਾ, ਜੀਵਨ ਗਿੱਲ ਹਾਜ਼ਰ ਸਨ | ਇਸ ਪੋ੍ਰਗਰਾਮ ਦੀ ਸਟੇਜ ਰਾਜੇਸ਼ ਕੁਮਾਰ ਬੱਗਨ ਨੇ ਸੰਭਾਲੀ | ਪ੍ਰਧਾਨ ਦੀਪਕ ਕੁਮਾਰ ਬੱਗਨ ਵਲੋਂ ਮੈਟਿ੍ਕ ਵਿਚ ਅੱਵਲ ਰਹਿਣ ਵਾਲੇ ਬਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਡਾਕਟਰ ਭੀਮ ਰਾਓ ਅੰਬੇਡਕਰ ਸਭਾ ਪੰਜਾਬ ਵਲੋਂ ਸਭਾ ਦੇ ਸੂਬਾ ਪ੍ਰਧਾਨ ਹਰਜੱਸ ਸਿੰਘ ਖਡਿਆਲ ਦੀ ਅਗਵਾਈ ਵਿਚ ਸਥਾਨਕ ਲਕਸ਼ਮੀ ਪੈਲੇਸ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130 ਵਾਂ ਜਨਮ ਦਿਵਸ ਮਨਾਇਆ ਗਿਆ | ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਤਹਿਸੀਲਦਾਰ ਸੁਨਾਮ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮੇਂ ਬੱਚਿਆਂ ਵਲੋਂ ਨਾਟਕ ਖੇਡਿਆ ਗਿਆ ਜਦੋਂ ਕਿ ਇਨਕਲਾਬੀ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਅਤੇ ਬੀਬੀ ਕਰਮਜੀਤ ਕੌਰ ਵਲੋਂ ਬਾਬਾ ਦੀ ਦੇ ਜੀਵਨ 'ਤੇ ਅਧਸਨਿਗਹਾਰਿਤ ਗੀਤ ਪੇਸ਼ ਕੀਤੇ ਗਏ | ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਬਲਦੇਵ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਡਾ.ਅੰਬੇਡਕਰ ਹਰੇਕ ਮੰਚ ਉੱਤੇ ਦੱਬੇ-ਕੁਚਲੇ ਵਰਗ ਦੀ ਤਰਕਸੰਗਤ ਆਵਾਜ਼ ਸਨ | ਇਸ ਮੌਕੇ ਚੰਦ ਸਿੰਘ ਚੱਠਾ, ਬਾਬਾ ਮੁਖ਼ਤਿਆਰ ਸਿੰਘ ਖਡਿਆਲੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਪੱਪਨ, ਦਰਬਾਰਾ ਸਿੰਘ, ਪਿਆਰਾ ਸਿੰਘ ਖਡਿਆਲ, ਜੀਤ ਸਿੰਘ ਬੰਗਾ, ਗੁਰਜੰਟ ਸਿੰਘ ਅਤੇ ਕੇਵਲ ਸਿੰਘ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੁਨਾਮ 'ਚ ਵਿੱਢਿਆ ਗਿਆ ਕਿਸਾਨ ਸੰਘਰਸ਼ 196ਵੇਂ ਦਿਨ ਵਿਚ ਜਾਰੀ ਰਿਹਾ | ਸਥਾਨਕ ਅਗਰਸੈਨ ਚੌਂਕ ਨੇੜੇ ਕਾਰਪੋਰੇਟ ਘਰਾਣੇ ਦੇ ਇਕ ਸ਼ਾਪਿੰਗ ਮਾਲ ਟ੍ਰੈਂਡਜ ਅੱਗੇ ਧਰਨਾ ਦੇ ਰਹੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ | ਇਸ ਸਮੇਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ 'ਸੰਵਿਧਾਨ ਬਚਾਓ ਦਿਵਸ' ਵਜੋਂ ਮਨਾਇਆ ਗਿਆ | ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ ਨਨਹੇੜ੍ਹਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਡਾ.ਅੰਬੇਡਕਰ ਜਮੀਨ ਸੁਧਾਰਾਂ ਅਤੇ ਆਰਥਿਕ ਵਿਕਾਸ 'ਚ ਸਟੇਟ ਜਾਂ ਰਾਜ ਦੀ ਮੋਹਰੀ ਭੂਮਿਕਾ ਦੀ ਪੈਰਵੀ ਕਰਦੇ ਸਨ | ਇਸ ਮੌਕੇ ਮੱਖਣ ਸਿੰਘ ਮੈਦੇਵਾਸ, ਭਗਵਾਨ ਸਿੰਘ ਸੁਨਾਮ, ਡਾ.ਅਮਰੀਕ ਅਮਨ, ਇਨਕਲਾਬੀ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ, ਰਿੰਪਾ ਕਣਕਵਾਲ, ਸੁਖਦੇਵ ਸਿੰਘ ਖਡਿਆਲ, ਮਨਜੋਤ ਕੌਰ ਖਡਿਆਲ, ਅਮਨੀਤ ਕੌਰ ਚੱਠੇ ਨਨਹੇੜ੍ਹਾ, ਲਵਪ੍ਰੀਤ ਕੌਰ ਧਰਮਗੜ੍ਹ ਅਤੇ ਜਗਦੇਵ ਸਿੰਘ ਛਾਜਲੀ ਆਦਿ ਮੌਜੂਦ ਸਨ |
ਧੂਰੀ, (ਸੰਜੇ ਲਹਿਰੀ, ਦੀਪਕ) - ਧੂਰੀ ਵਿਖੇ ਵੱਖ-ਵੱਖ ਧਾਰਮਿਕ 'ਤੇ ਰਾਜਨੀਤਕ ਸੰਸਥਾਵਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਸਥਾਨਕ ਡਾ. ਅੰਬੇਦਕਰ ਚੌਕ ਵਿਖੇ ਡਾ. ਭੀਮ ਰਾਓ ਅੰਬੇਡਕਰ ਸਭਾ ਧੂਰੀ ਵਲੋਂ ਬਾਬਾ ਦਰਸ਼ਨ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਾਂਝੇ ਸਮਾਗਮ ਵਿਚ ਭਗਵਾਨ ਬਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਸ਼੍ਰੀ ਵਿੱਕੀ ਪਰੋਚਾ ਸਮੇਤ ਹੋਰ ਪਹੁੰਚੇ ਹੋਏ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਉੱਪਰ ਚਾਨਣਾ ਪਾਇਆ | ਇਸ ਮੌਕੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਐਸ.ਐੱਚ.ਓ. ਸਿਟੀ ਦੀਪਇੰਦਰ ਸਿੰਘ ਜੇਜੀ, ਸਾਧੂ ਰਾਮ ਕੌਂਸਲਰ, ਰਾਜੀਵ ਚੌਧਰੀ, ਪ੍ਰੇਮ ਕੁਮਾਰ ਠੇਕੇਦਾਰ, ਅਜੈ ਪਰੋਚਾ, ਰਾਮ ਨਾਥ ਸਾਰਸ ਸਾਬਕਾ ਪ੍ਰਧਾਨ, ਧਰਮਵੀਰ ਸਿੰਘ ਚੇਅਰਮੈਨ ਪਰਿਵਾਰ ਫਾਊਾਡੇਸ਼ਨ ਪੰਜਾਬ, ਦਰਸ਼ਨ ਸਿੰਘ ਰਿਟਾ. ਲੈਫ਼ਟੀਨੈਂਟ ਕਰਨਲ, ਹੈਪੀ ਲੰਕੇਸ਼, ਨਿਰੰਗਕਾਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਹੰਸ ਰਾਜ ਗੁਪਤਾ, ਆਪ ਆਗੂ ਸ਼੍ਰੀ ਸੰਦੀਪ ਸਿੰਗਲਾ, ਆਲ ਇੰਡੀਆ ਐਫ.ਸੀ.ਆਈ. ਐਗਜ਼ੀਕਿਊਟਿਵ ਸਟਾਫ਼ ਯੂਨੀਅਨ ਦੇ ਕੌਮੀ ਪ੍ਰਧਾਨ ਸ਼੍ਰੀ ਐਸ.ਐਸ.ਚੱਠਾ ਅਤੇ ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਸ਼੍ਰੀ ਵਿਕਾਸ ਜੈਨ ਨੇ ਵੀ ਅੰਬੇਡਕਰ ਜਯੰਤੀ ਦੀ ਮੁਬਾਰਕਬਾਦ ਦਿੱਤੀ |
ਚੀਮਾ ਮੰਡੀ, (ਜਗਰਾਜ ਮਾਨ) - ਚੀਮਾ ਦੀ ਮਾਰਕਿਟ ਕਮੇਟੀ ਦਫਤਰ ਵਿਖੇ ਜਸਵੀਰ ਸਿੰਘ ਸਮਾਓ ਸੈਕਟਰੀ ਮਾਰਕਿਟ ਕਮੇਟੀ ਚੀਮਾ ਦੀ ਅਗਵਾਈ ਵਿਚ ਡਾ, ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਜਸਵੀਰ ਸਿੰਘ ਸਮਾਓ ਸੈਕਟਰੀ, ਹਰਿੰਦਰ ਸਿੰਘ ਲੇਖਾਕਾਰ, ਪਰਮਜੀਤ ਸਿੰਘ, ਭੀਮ ਸਿੰਘ, ਹਰਭਿੰਦਰ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ, ਸਵਪ੍ਰੀਤ ਸਿੰਘ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਹੰਸ ਰਾਜ ਨਫਰੀਆ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਰਨਲ ਸੈਕਟਰੀ ਰਣ ਸਿੰਘ ਮਹਿਲਾਂ ਨੇ ਸੰਬੋਧਨ ਕੀਤਾ | ਸਮਾਗਮ ਦੌਰਾਨ ਗੋਰਾ ਲਾਲ, ਦਰਸ਼ਨ ਸਿੰਘ ਨਦਾਮਪੁਰ, ਹਰਪਾਲ ਸਿੰਘ ਨਰੈਣਗੜ੍ਹ, ਸੁਖਜੀਤ ਸਿੰਘ ਫੱਗੂਵਾਲਾ, ਬਘੇਲ ਸਿੰਘ, ਮਹਿੰਦਰ ਸਿੰਘ, ਮਾਸਟਰ ਹਰਬੰਸ ਸਿੰਘ, ਜਥੇਦਾਰ ਜਸਪਾਲ ਸਿੰਘ, ਹੈਰੀ ਸਿੰਘ, ਜੱਸ ਸਿੰਘ, ਸਹਿਲ ਸਿੰਘ, ਮੋਹਿਤ , ਖ਼ੁਸ਼ੀ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ, ਕਰਮਜੀਤ ਪੇਂਟਰ, ਮਨਦੀਪ ਕੌਰ, ਅਮਰ ਕੌਰ, ਗੁਰਪ੍ਰੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ)- ਡਾ. ਅੰਬੇਡਕਰ ਭਵਨ ਅਮਰਗੜ੍ਹ ਵਿਖੇ ਬੀ.ਆਰ. ਅੰਬੇਡਕਰ ਸੇਵਾ ਸੋਸਾਇਟੀ ਵਲੋਂ ਇੰਜ. ਲਾਲ ਸਿੰਘ ਲਾਲ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਡਾ ਮਹਿੰਦਰ ਸਿੰਘ, ਭਾਈ ਮਲਕੀਤ ਸਿੰਘ, ਗਗਨਦੀਪ ਸਿੰਘ, ਬੀਬੀ ਸਤਵਿੰਦਰ ਕੌਰ ਗੀਗਾ ਮਾਜਰਾ, ਐਡਵੋਕੇਟ ਗੁਰਵਿੰਦਰ ਸਿੰਘ, ਸੁਰਜਣ ਸਿੰਘ, ਤਜਿੰਦਰ ਸਿੰਘ, ਦਰਸ਼ਨ ਸਿੰਘ, ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫ਼ਸਰ ਥਾਣਾ ਅਮਰਗੜ੍ਹ, ਅਜੈਬ ਸਿੰਘ, ਰਾਮ ਦਿਆਲ ਸਿੰਘ, ਰੂਪ ਸਿੰਘ, ਡਾ. ਅਵਤਾਰ ਸਿੰਘ, ਡਾ. ਗੁਰਜੰਟ ਸਿੰਘ, ਮਾਸਟਰ ਰਾਮ ਸਿੰਘ ਦੌਲੋਵਾਲ, ਭੁਪਿੰਦਰ ਸਿੰਘ ਕਾਲਾ, ਅਵਤਾਰ ਸਿੰਘ ਤਾਰੀ, ਗੁਰਵਿੰਦਰ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਗੋਗੀ, ਹਰਜਿੰਦਰ ਬਿਰਲਾ ਆਦਿ ਹਾਜ਼ਰ ਸਨ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਪਵਿੱਤਰ ਸਿੰਘ ਸਿਆਣ ਵਲੋਂ ਨਿਭਾਈ ਗਈ |
ਸੰਗਰੂਰ, (ਧੀਰਜ ਪਸ਼ੌਰੀਆ) - ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪਿਛਲੇ 29 ਦਿਨਾਂ ਤੋਂ ਧਰਨੇ 'ਤੇ ਬੈਠੀਆਂ ਆਂਗਣਵਾੜੀ ਮੁਲਾਜਮਾਂ ਨੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਅਧਿਕਾਰ ਦਿਵਸ ਵਜੋਂ ਮਨਾਇਆ | ਅੱਜ ਦੇ ਧਰਨੇ ਵਿਚ ਬਲਾਕ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀਆਂ ਆਂਗਣਵਾੜੀ ਮੁਲਾਜਮਾਂ ਨੇ ਬਲਾਕ ਪ੍ਰਧਾਨ ਸੁਨੀਤਾ ਰਾਣੀ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ | ਜੱਥੇਬੰਦੀ ਦੀ ਸੂਬਾ ਮੀਤ ਪ੍ਰਧਾਨ ਗੁਰਮੇਲ ਕੌਰ, ਸਿੰਦਰ ਕੌਰ ਬੜੀ, ਖੁਸ਼ਦੀਪ ਸ਼ਰਮਾ, ਸਰਬਜੀਤ ਕੌਰ ਨੇ ਕਿਹਾ ਕਿ ਅੱਜ ਅੰਬੇਡਕਰ ਜੈਅੰਤੀ ਨੂੰ ਅਧਿਕਾਰ ਦਿਵਸ ਵਜੋਂ ਮਨਾਉਂਦੇ ਹੋਏ ਵਰਕਰਾਂ ਨੇ ਪ੍ਰਣ ਕੀਤਾ ਹੈ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਾਜਰਾਣੀ ਕੱਦੋ, ਚਰਨਜੀਤ ਕੌਰ ਕੱਦੋ, ਸਰਬਜੀਤ ਕੌਰ ਰਾਮਪੁਰ, ਹਰਦੀਪ ਕੌਰ, ਬਲਵੀਰ ਕੌਰ ਮੌਜੂਦ ਸਨ |
ਚੀਮਾ ਮੰਡੀ, (ਜਗਰਾਜ ਮਾਨ) - ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ (ਸੰਗਰੂਰ) ਵਿਖੇ ਸਕੂਲ ਪਿ੍ੰਸੀਪਲ ਸ੍ਰ.ਜਗਸੀਰ ਸਿੰਘ, ਵਾਇਸ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਅਤੇ ਸਕੂਲ ਸਟਾਫ਼ ਨੇ ਮਿਲ ਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਰਾਜਨੀਤੀਵਾਨ ਅਤੇ ਪ੍ਰਸਿੱਧ ਸਮਾਜ ਸੁਧਾਰਕ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਨੂੰ ਉਨ੍ਹਾਂ ਦੇ 130ਵੇਂ ਜਨਮ ਦਿਨ ਮੌਕੇ ਸ਼ਰਧਾਪੂਰਵਕ ਸਤਿਕਾਰ ਦੇ ਫ਼ੱੁਲ ਭੇਟ ਕੀਤੇ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਡਾ. ਅਨਵਰ ਭਸੌੜ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ ਭਾਜਪਾ ਡਾ. ਭੀਮ ਰਾਓ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਨੂੰ ਤੋੜ ਮਰੋੜ ਕਰ ਕੇ ਸਮਾਜ 'ਚ ਵੰਡੀਆਂ ਪਾ ਰਹੀ ਹੈ | ਭਾਜਪਾ ਸਰਕਾਰ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨ-ਮਜਦੂਰਾਂ ਦੀ ਅਣਦੇਖੀ ਕਰ ਰਹੀ ਹੈ | ਇਸ ਮੌਕੇ ਜਸਵੰਤ ਸਿੰਘ, ਹਰਮੇਲ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ, ਹਰਪਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਹਰਮੇਸ਼ ਸਿੰਘ ਨੇ ਹਿੱਸਾ ਲਿਆ |
ਸੰਗਰੂਰ, (ਦਮਨਜੀਤ ਸਿੰਘ) - ਸਥਾਨਕ ਜ਼ਿਲ੍ਹਾ ਭਲਾਈ ਦਫ਼ਤਰ ਪਟਿਆਲਾ ਗੇਟ ਵਿਖੇ ਸਥਿਤ ਬਾਵਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਾਲਾ ਭੇਟ ਕਰ ਭਾਜਪਾ ਆਗੂਆਂ ਵਲੋਂ ਉਨ੍ਹਾਂ ਨੂੰ ਜੈਅੰਤੀ ਦੇ ਮੌਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸੂਬਾਈ ਆਗੂ ਸਰਜੀਵਨ ਜਿੰਦਲ, ਸਤਵੰਤ ਸਿੰਘ ਪੂਨੀਆ ਅਤੇ ਹੋਰਨਾਂ ਨੇ ਸਾਂਝੇ ਰੂਪ ਵਿਚ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਹਮੇਸ਼ਾ ਤੋਂ ਹੀ ਦਲਿਤ ਵਿਰੋਧੀ ਰਹੀਆਂ ਹਨ | ਇਸ ਮੌਕੇ ਮੰਡਲ ਪ੍ਰਧਾਨ ਸੰਗਰੂਰ ਸ਼ਹਿਰੀ ਰੋਮੀ ਗੋਇਲ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜੋਗੀ ਰਾਮ ਸਾਹਨੀ, ਸੁਰੇਸ਼ ਬੇਦੀ, ਮੀਨਾ ਖੋਖਰ, ਸੁਰਿੰਦਰ ਘਾਰੂ ਜੁਗਾ, ਸੁਰਿੰਦਰ ਸਿੰਗਲਾ ਅਤੇ ਕਿ੍ਸ਼ਨ ਛਾਬੜਾ ਵੀ ਮੌਜੂਦ ਸਨ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਮਜ਼ਦੂਰ ਅਤੇ ਕਿਸਾਨਾਂ ਵਲੋਂ ਡਾ. ਬੀ.ਆਰ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ | ਅੱਜ ਦੇ ਦਿਨ 14 ਅਪ੍ਰੈਲ 1891 ਨੂੰ ਜਨਮੇ ਆਧੁਨਿਕ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਕੌਹਰੀਆਂ ਦਾਣਾ ਮੰਡੀ ਵਿਚ ਮਨਾਇਆ ਗਿਆ | ਇਸ ਮੌਕੇ ਰਾਜਪਾਲ ਸਿੰਘ ਸਾਬਕਾ ਸਰਪੰਚ, ਨੰਨਤਾ ਸਿੰਘ, ਬੂਟਾ ਸਿੰਘ, ਫਕੀਰੀਆ ਸਿੰਘ, ਲਖਵੀਰ ਸਿੰਘ, ਸਤਗੁਰ ਸਿੰਘ, ਨਿਰਭੈ ਸਿੰਘ, ਮੱਖਣ ਸਿੰਘ, ਗੁਰਵਿੰਦਰ ਸਿੰਘ, ਡਾ. ਨਿਰਭੈ ਸਿੰਘ, ਕਰਮਜੀਤ ਸਿੰਘ ਅਤੇ ਜਗਦੀਸ ਸਿੰਘ ਆਦਿ ਮੌਜੂਦ ਸਨ |
ਅਮਰਗੜ, (ਸੁਖਜਿੰਦਰ ਸਿੰਘ ਝੱਲ) - ਡਾ. ਬੀ.ਆਰ. ਅੰਬੇਡਕਰ ਸਪੋਰਟਸ ਅਤੇ ਵੈੱਲਫੇਅਰ ਪਿੰਡ ਗੁਆਰਾ ਵਲੋਂ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹਿਲੀ ਤੋਂ ਦਸਵੀਂ ਜਮਾਤ ਦੇ ਬੱਚਿਆਂ ਨੂੰ ਕਾਪੀਆਂ ਅਤੇ ਹੋਰ ਸਮੱਗਰੀ ਵੰਡ ਕੇ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸੁਧੀਰ ਕੁਮਾਰ, ਮਾਸਟਰ ਹਰਬੰਸ ਸਿੰਘ, ਲੈਕਚਰਾਰ ਨਾਜ਼ਰ ਸਿੰਘ, ਮਾਸਟਰ ਰਾਜ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਸ਼ਵਿੰਦਰ ਸਿੰਘ, ਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ, ਮਨਿੰਦਰ ਸਿੰਘ, ਸਮਨਦੀਪ ਸਿੰਘ ਅਤੇ ਹੋਰ ਕਲੱਬ ਮੈਂਬਰ ਮੌਜੂਦ ਸਨ |
ਲੌਂਗੋਵਾਲ, (ਸ.ਸ.ਖੰਨਾ, ਵਿਨੋਦ) - ਇਥੋਂ ਨੇੜਲੇ ਪਿੰਡ ਮੰਡੇਰ ਕਲਾਂ ਵਿਖੇ ਡਾਕਟਰ ਭੀਮ ਰਾਉ ਅੰਬੇਡਕਰ ਕਲੱਬ ਮੈਂਬਰਾਂ ਵਲੋਂ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ, ਇਸ ਸਮੇਂ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਡਾ. ਬਾਬਾ ਸਾਹਿਬ ਜੀ ਦੇ ਜੀਵਨ 'ਤੇ ਆਧਾਰਤ ਲੋਕਾਂ ਲਈ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸਤਿੰਦਰ ਟੇਲਰ, ਗੁਰਪ੍ਰੀਤ ਸਿੰਘ, ਨੀਟੂ ਸਿੰਘ, ਚਰਨਜੀਤ ਸਿੰਘ, ਸਰਪੰਚ ਸੁਖਦੀਪ ਸਿੰਘ, ਵਿਸਾਖਾ ਖਾਂ, ਪ੍ਰੀਤਮ ਸਿੰਘ, ਅਮਰਜੀਤ ਸਿੰਘ, ਹਰਦੇਵ ਸਿੰਘ ਭਾਰਤੀ ਕਿਸਾਨ ਉਗਰਾਹਾਂ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਾਸਟਰ ਕੁਲਵੀਰ ਸਿੰਘ, ਰਾਜਿੰਦਰ ਰਿੰਕੂ, ਕੁਲਜੀਤ ਕੌਰ ਆਦਿ ਮੌਜੂਦ ਸਨ |

ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਿਹਾੜਾ

 ਸੰਗਰੂਰ, 14 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਪਾਵਨ ਦਿਹਾੜਾ ਜਥੇ ਭੁਪਿੰਦਰ ਸਿੰਘ ਭਲਵਾਨ, ਜਥੇ ਮਲਕੀਤ ਸਿੰਘ ਚੰਗਾਲ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ...

ਪੂਰੀ ਖ਼ਬਰ »

ਲੜਕੀ ਦੇ ਪਿਤਾ ਨੇ ਇਨਸਾਫ਼ ਲਈ ਲਗਾਈ ਗੁਹਾਰ

ਭਵਾਨੀਗੜ੍ਹ, 14 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਰਾਮਪੁਰੇ ਦੇ ਵਾਸੀ ਅਮਨ ਸਿੰਘ ਨੇ ਸਾਹਨੇਵਾਲ ਨੇੜੇ ਵਿਆਹੀ ਉਸ ਦੀ 25 ਸਾਲਾ ਲੜਕੀ ਨੂੰ ਸਹੁਰਾ ਪਰਿਵਾਰ ਵਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

ਦੋ ਕੋਰੋਨਾ ਔਰਤਾਂ ਦੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਹੋਈ ਮੌਤ

ਸੰਗਰੂਰ, 14 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਦੋ ਕੋਰੋਨਾ ਪੀੜਤ ਔਰਤਾਂ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਕੋਰੋਨਾ ਮੌਤਾਂ ਦੀ ਗਿਣਤੀ 262 ਹੋ ਗਈ ਹੈ | ਦੋਵੇਂ ਮੌਤਾਂ ਭਵਾਨੀਗੜ੍ਹ, ਬਲਾਕ ਵਿਚ ਹੋਈਆਂ ਹਨ | ਇਕ ਦੀ ਉਮਰ ...

ਪੂਰੀ ਖ਼ਬਰ »

31 ਏਕੜ ਕਣਕ ਨੂੰ ਲੱਗੀ ਅੱਗ

ਧੂਰੀ, 14 ਅਪ੍ਰੈਲ (ਸੰਜੇ ਲਹਿਰੀ) - ਨੇੜਲੇ ਪਿੰਡ ਪੁੰਨਾਵਾਲ ਵਿਖੇ ਕਣਕ ਦੀ ਵਾਢੀ ਦੌਰਾਨ ਬਿਜਲੀ ਦੀਆਂ ਤਾਰਾਂ ਵਿਚੋਂ ਚਿੰਗਾੜੀ ਨਾਲ 31 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ...

ਪੂਰੀ ਖ਼ਬਰ »

ਪਟਿਆਲਾ ਰੈਲੀ 'ਚ ਸ਼ਾਮਿਲ ਹੋਣਗੇ ਸੈਂਕੜੇ ਮੁਲਾਜ਼ਮ ਤੇ ਪੈਨਸ਼ਨਰ

ਲਹਿਰਾਗਾਗਾ, 14 ਅਪ੍ਰੈਲ (ਸੂਰਜ ਭਾਨ ਗੋਇਲ) - ਪੰਜਾਬ ਸੂਬਾਰਡੀਨੇਟ ਸਰਵਿਸਸ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਅਤੇ ਚੇਅਰਮੈਨ ਮਾਲਵਿੰਦਰ ਸਿੰਘ ਸੰਧੂ ਨੇ ਇੱਥੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 16 ਅਪ੍ਰੈਲ ਨੰੂ ...

ਪੂਰੀ ਖ਼ਬਰ »

ਭਾਜਪਾ ਵਲੋਂ ਘਰ-ਘਰ ਪਹੁੰਚਾਏ ਜਾ ਰਹੇ ਖੇਤੀ ਕਾਨੂੰਨਾਂ ਦੀ ਪ੍ਰੋੜਤਾ ਕਰਦੇ ਪੈਂਫ਼ਲਟ -ਦਿਓਲ

ਸੰਗਰੂਰ, 14 ਅਪ੍ਰੈਲ (ਧੀਰਜ ਪਸ਼ੌਰੀਆ) - ਭਾਰਤੀ ਜਨਤਾ ਪਾਰਟੀ ਦਾ ਪੈਂਫਲਟ ਜਿਸ ਦਾ ਨਾਅਰਾ ਹੈ 'ਆਜ਼ਾਦ ਕਿਸਾਨ ਸ਼ਕਤੀਸ਼ਾਲੀ ਕਿਸਾਨ' ਹੁਣ ਘਰ-ਘਰ ਜਾ ਕੇ ਵੰਡਣ ਦੀ ਬਜਾਏ ਅਖ਼ਬਾਰਾਂ ਵਿਚ ਪਾ ਕੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ | ਭਾਜਪਾ ਵਲੋਂ ਘਰ-ਘਰ ਪਹੁੰਚਾਏ ਜਾ ਰਹੇ ...

ਪੂਰੀ ਖ਼ਬਰ »

20 ਏਕੜ ਕਣਕ ਤੇ 35 ਏਕੜ ਨਾੜ ਸੜਿਆ

ਭਵਾਨੀਗੜ੍ਹ, 14 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਕਾਕੜਾ ਦੇ ਖੇਤਾਂ ਵਿਚ ਉਸ ਸਮੇਂ ਹਫ਼ਰਾ ਤਫ਼ਰੀ ਮੱਚ ਗਈ ਜਦੋਂ ਅਚਾਨਕ ਅੱਗ ਲੱਗਦਿਆਂ ਚੱਲ ਰਹੀ ਹਵਾ ਦੇ ਕਾਰਨ ਅੱਗ ਇੰਨੀ ਭੜਕ ਗਈ ਕਿ ਕੁਝ ਹੀ ਸਮੇਂ ਵਿਚ 20 ਏਕੜ ਕਣਕ ਅਤੇ 35 ਏਕੜ ਨਾੜ ਸੜ ਕੇ ਸਵਾਹ ਹੋ ਗਏ | ...

ਪੂਰੀ ਖ਼ਬਰ »

ਟਰਾਂਸਪੋਰਟ ਦਫ਼ਤਰ 'ਚੋਂ ਰਿਕਾਰਡ ਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਵਾਲੇ ਕਾਬੂ

ਸੰਗਰੂਰ, 14 ਅਪ੍ਰੈਲ (ਦਮਨਜੀਤ ਸਿੰਘ) - ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਸੰਗਰੂਰ ਵਿਚੋਂ ਵਾਹਨਾਂ ਦੀ ਰਜਿਸਟਰੇਸ਼ਨ ਵਾਲੇ ਕੰਪਿਊਟਰ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਅੱਜ ਚੋਰੀਸ਼ੁਦਾ ...

ਪੂਰੀ ਖ਼ਬਰ »

ਸਮਾਜ ਸੇਵੀ ਤੇ ਸਟੇਟ ਐਵਾਰਡੀ ਬਾਬਾ ਪਿਆਰਾ ਸਿੰਘ ਪੈਨਸ਼ਨਰ ਐਸੋਸੀਏਸ਼ਨ ਵਲੋਂ ਸਨਮਾਨਿਤ

ਸੰਗਰੂਰ, 14 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ, ਤਹਿਸੀਲ ਕੰਪਲੈਕਸ ਵਿਖੇ ਵਿਸਾਖੀ ਦੇ ਪਵਿੱਤਰ ਤਿਉਹਾਰ ਅਤੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਇਕ ਸਮਾਗਮ ਦਾ ਆਯੋਜਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ...

ਪੂਰੀ ਖ਼ਬਰ »

ਨਿਰਾਲੇ ਬਾਬਾ ਦਾ ਮਲੇਰਕੋਟਲਾ ਪਹੁੰਚਣ 'ਤੇ ਭਰਵਾਂ ਸਵਾਗਤ

ਮਲੇਰਕੋਟਲਾ, 14 ਅਪ੍ਰੈਲ (ਪਾਰਸ ਜੈਨ) - ਜੈਨ ਅਚਾਰਿਆ ਰਾਸ਼ਟਰ ਸੰਤ ਸ੍ਰੀ ਵਿਜੇ ਦਿਵਯਾਨੰਦ ਸੁਰੀਸ਼ਵਰ ਮਹਾਰਾਜ (ਨਿਰਾਲੇ ਬਾਬਾ) ਦਾ ਸਥਾਨਕ ਸ੍ਰੀ ਆਤਮ ਵਲੱਭ ਜੈਨ ਧਰਮਸ਼ਾਲਾ ਸਦਰ ਬਾਜ਼ਾਰ ਪਹੁੰਚਣ 'ਤੇ ਜੈਨ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਅਕਾਲੀ ਦਲ (ਬ) ਦੀ ਜ਼ਿਲ੍ਹਾ ਸ਼ਹਿਰੀ ਜਥੇਬੰਦੀ ਦਾ ਐਲਾਨ ਅਗਲੇ ਮਹੀਨੇ-ਸੰਘਰੇੜੀ

ਸੰਗਰੂਰ, 14 ਅਪ੍ਰੈਲ (ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਹੈ ਕਿ ਉਹ ਜ਼ਿਲ੍ਹੇ ਦੇ ਸਾਰੇ ਸਰਕਲਾਂ ਵਿਚ ਮੀਟਿੰਗਾਂ ਕਰਨ ਉਪਰੰਤ ਨਵੇਂ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ 15 ਮਈ ...

ਪੂਰੀ ਖ਼ਬਰ »

ਖੱਤਰੀ ਭਲਾਈ ਬੋਰਡ ਦੇ ਗਠਨ ਦੀ ਮੰਗ ਨੇ ਫੜਿਆ ਜ਼ੋਰ

ਸੰਗਰੂਰ, 14 ਅਪ੍ਰੈਲ (ਦਮਨਜੀਤ ਸਿੰਘ) - ਪੰਜਾਬ ਖੱਤਰੀ ਸਭਾ ਵਲੋਂ ਵੀ ਹੁਣ ਸੂਬੇ ਅੰਦਰ ਪੰਜਾਬ ਖੱਤਰੀ ਭਲਾਈ ਬੋਰਡ ਗਠਨ ਕਰਨ ਦੀ ਮੰਗ ਪੂਰੇ ਜ਼ੋਰ-ਸ਼ੋਰ ਨਾਲ ਚੁੱਕੀ ਜਾਣ ਲੱਗੀ ਹੈ | ਪੰਜਾਬ ਭਰ ਵਿਚ ਖੱਤਰੀ ਪਰਿਵਾਰਾਂ ਦੀ 40 ਲੱਖ ਤੋਂ ਵਧੇਰੇ ਆਬਾਦੀ ਹੋਣ ਦਾ ਦਾਅਵਾ ...

ਪੂਰੀ ਖ਼ਬਰ »

ਸੁਖਬੀਰ ਆਪਣੀਆਂ ਬੱਸਾਂ 'ਚ ਹੁਣੇ ਤੋਂ ਔਰਤਾਂ ਨੰੂ ਮੁਫ਼ਤ ਸਫ਼ਰ ਸਹੂਲਤ ਦੇਵੇ-ਗੁਰਬਚਨ ਸਿੰਘ ਬਚੀ

ਸੰਗਰੂਰ, 14 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਡ) ਦੇ ਜ਼ਿਲ੍ਹਾ ਪ੍ਰਧਾਨ ਜਥੇ: ਗੁਰਬਚਨ ਸਿੰਘ ਬਚੀ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਵਿਚ ਵੀ ਨਿੱਜੀ ਹਿੱਤ ਝਲਕਦੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਕੁਚਲਨ ਦੀ ਤਾਕ 'ਚ ਮੋਦੀ ਸਰਕਾਰ-ਜਥੇਦਾਰ ਹਰੀਨੰਦ ਛਾਜਲਾ

ਛਾਜਲੀ, 14 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) -ਪਿੰਡ ਛਾਜਲਾ ਵਿਖੇ ਪੈੱ੍ਰਸ ਨੂੰ ਦਿੱਤੇ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਜਥੇਦਾਰ ਹਰੀਨੰਦ ਛਾਜਲਾ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਦਾ ਡਰ ਦਿਖਾ ਕੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨਾ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ

ਛਾਜਲੀ, 14 ਅਪੈ੍ਰਲ (ਕੁਲਵਿੰਦਰ ਸਿੰਘ ਰਿੰਕਾ) - ਥਾਣਾ ਛਾਜਲੀ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ 350 ਲੀਟਰ ਲਾਹਣ ਅਤੇ 17 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਤਫ਼ਤੀਸ਼ੀ ਅਫ਼ਸਰ ਹੌਲਦਾਰ ਰਣਜੀਤ ਸਿੰਘ ਨੇ ਪਿੰਡ ਭਾਈਕੀਪਸੋਰ ਮੁਕੱਦਮਾ ਨੰਬਰ 25, ...

ਪੂਰੀ ਖ਼ਬਰ »

ਭਾਈ ਪਿਆਰਾ ਸਿੰਘ ਸਨਮਾਨਿਤ

ਸੰਗਰੂਰ, 14 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)- ਸਿੱਖ ਵਿਦਵਾਨ ਭਾਈ ਪਿਆਰਾ ਸਿੰਘ ਨੰੂ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਸਨਮਾਨਤ ਕੀਤਾ ਗਿਆ | ਅੱਜ ਇੱਥੇ ਹੋਏ ਇਕ ਧਾਰਮਿਕ ਸਮਾਰੋਹ ਦੌਰਾਨ ਨਾਮਵਰ ਲੇਖਕ ਮੋਹਨ ਸ਼ਰਮਾ ਨੇ ਭਾਈ ਪਿਆਰਾ ਸਿੰਘ ਨੰੂ ਸ਼ੁੱਭਕਾਮਨਾਵਾਂ ...

ਪੂਰੀ ਖ਼ਬਰ »

ਹਰਪਾਲ ਸਿੰਘ ਚੀਮਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ

ਦਿੜ੍ਹਬਾ ਮੰਡੀ, 14 ਅਪ੍ਰੈਲ (ਹਰਬੰਸ ਸਿੰਘ ਛਾਜਲੀ) - ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਸਰਕਾਰੀ ਹਸਪਤਾਲ ਦਿੜ੍ਹਬਾ ਵਿਖੇ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਵੈਕਸੀਨ ਦੇ ਟੀਕੇ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਸ਼ੁਰੂ

ਕੁੱਪ ਕਲਾਂ, 14 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) -ਨੇੜਲੇ ਪਿੰਡ ਸਰੌਦ ਵਿਖੇ ਪਨਸਪ ਦੇ ਇੰਸਪੈਕਟਰ ਗੁਰਸ਼ਰਨ ਸਿੰਘ ਵਲੋਂ ਪਹਿਲੀ ਬੋਲੀ ਲਗਾ ਕੇ ਕਣਕ ਦੀ ਖ਼ਰੀਦ ਸ਼ੁਰੂ ਕੀਤੀ | ਕਿਸਾਨਾਂ ਨੇ ਆਖਿਆ ਕਿ ਸਰਕਾਰ ਨੂੰ ਬਿਨਾਂ ਦੇਰੀ ਕਣਕ ਦੀ ਖ਼ਰੀਦ ਕਰਨੀ ਚਾਹੀਦੀ ਹੈ ਨਹੀਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਲਗਵਾਇਆ ਕੋਰੋਨਾ ਟੀਕਾਕਰਨ ਕੈਂਪ

ਲਹਿਰਾਗਾਗਾ, 14 ਅਪ੍ਰੈਲ (ਸੂਰਜ ਭਾਨ ਗੋਇਲ) - ਲਾਇਨਜ਼ ਕਲੱਬ ਲਹਿਰਾਗਾਗਾ ਵਲੋਂ ਜੈਨ ਸਥਾਨਕ ਵਿਖੇ ਮੁਫ਼ਤ ਕੋਰੋਨਾ ਟੀਕਾਕਰਨ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਐਸ.ਐਮ.ਓ. ਡਾ. ਭਗਵਾਨ ਸਿੰਘ ਅਤੇ ਜ਼ਿਲ੍ਹਾ ਸ਼ਿਕਾਇਤ ਕਮੇਟੀ ਮੈਂਬਰ ਅਤੇ ਕਲੱਬ ਦੇ ਚੇਅਰਮੈਨ ਐਡਵੋਕੇਟ ...

ਪੂਰੀ ਖ਼ਬਰ »

ਅਧਿਆਪਕਾਂ 'ਤੇ ਤਸ਼ੱਦਦ ਦੀ ਨਿਖੇਧੀ

ਲੌਂਗੋਵਾਲ, 14 ਅਪ੍ਰੈਲ (ਵਿਨੋਦ, ਖੰਨਾ) - ਮੁਲਾਜ਼ਮ ਫ਼ਰੰਟ (ਡੈਮੋਕ੍ਰੇਟਿਕ) ਨੇ ਪਟਿਆਲਾ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਕੀਤੇ ਗਏ ਸਰਕਾਰੀ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ | ਮੁਲਾਜ਼ਮ ਫ਼ਰੰਟ ਦੇ ਆਗੂਆਂ ਹਰਵਿੰਦਰ ਸਿੰਘ ਚੱਠਾ, ਗੁਰਜੰਟ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2022 ਚੋਣਾਂ 'ਚ ਦਲਿਤ ਉਮੀਦਵਾਰ ਨੂੰ ਉਪ ਮੁੱਖ ਮੰਤਰੀ ਦਾ ਸਨਮਾਨ ਸ਼ਲਾਘਾਯੋਗ - ਬਰਨਾਲਾ

ਧੂਰੀ, 14 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 2022 ਚੋਣਾਂ 'ਚ ਦਲਿਤ ਉਮੀਦਵਾਰ ਨੂੰ ਬਤੌਰ ਉੱਪ ਮੁੱਖ ਮੰਤਰੀ ਦਾ ਸਨਮਾਨ ਦੇਣ ਦਾ ਫ਼ੈਸਲਾ ਬੇਹੱਦ ਪ੍ਰਸੰਸਾਯੋਗ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬ) ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਲਾਰਿਆਂ ਨੇ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੋਰ ਭਾਰੀ ਕੀਤੀ- ਬਲਦੇਵ ਸਿੰਘ ਮਾਨ

ਦਿੜ੍ਹਬਾ ਮੰਡੀ, 14 ਅਪ੍ਰੈਲ (ਹਰਬੰਸ ਸਿੰਘ ਛਾਜਲੀ) - ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਇਕ ਵੀ ਪ੍ਰਾਪਤੀ ਨਹੀਂ ਹੈ | ਵਿਕਾਸ ਕਾਰਜ ਠੱਪ ਪਏ ਹਨ | ਕੈਪਟਨ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਲਾਰਿਆਂ ਨੇ ਕਿਸਾਨਾਂ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਦੇ ਦਾਅਵਿਆਂ ਦੇ ਬਾਵਜੂਦ ਮੰਤਰੀਆਂ ਤੇ ਅਧਿਕਾਰੀਆਂ ਦੇ ਬੱਚੇ ਅਜੇ ਇਨ੍ਹਾਂ ਸਕੂਲਾਂ ਤੋਂ ਦੂਰ

ਸੰਗਰੂਰ, 14 ਅਪ੍ਰੈਲ (ਧੀਰਜ ਪਸ਼ੌਰੀਆ)- ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿਚ ਵੱਡੇ ਪੱਧਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਸਿੱਖਿਆ ਸੁਧਾਰ ਮੁਹਿੰਮ ਸਦਕਾ ਵੱਡੀ ਗਿਣਤੀ ਬੱਚੇ ਨਿੱਜੀ ਸਕੂਲਾਂ 'ਚੋਂ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ

ਸੰਗਰੂਰ, 14 ਅਪੈ੍ਰਲ (ਚੌਧਰੀ ਨੰਦ ਲਾਲ ਗਾਂਧੀ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸ੍ਰ:ਅਵਤਾਰ ਸਿੰਘ ਢਢੋਗਲ, ਜ਼ਿਲ੍ਹਾ ਜਨਰਲ ਸਕੱਤਰ ਸ਼੍ਰ: ਇੰਦਰਪਾਲ ਸਿੰਘ ਸੂਲਰ, ਜ਼ਿਲ੍ਹਾ ਪੈੱ੍ਰਸ ਸਕੱਤਰ ਅਮਰੀਕ ਸਿੰਘ ਕਣਕਵਾਲ, ਸੂਬਾਈ ਆਗੂ ...

ਪੂਰੀ ਖ਼ਬਰ »

ਮੋਬਾਇਲ ਤੇ ਨਕਦੀ ਖੋਹਣ ਵਾਲੇ ਦੋ ਵਿਅਕਤੀ ਗਿ੍ਫ਼ਤਾਰ

ਧੂਰੀ, 14 ਅਪ੍ਰੈਲ (ਸੰਜੇ ਲਹਿਰੀ) - ਥਾਣਾ ਸਦਰ ਧੂਰੀ ਤੋਂ ਤਬਦੀਲ ਹੋ ਕੇ ਥਾਣਾ ਸਿਟੀ ਧੂਰੀ ਦਾ ਚਾਰਜ ਸੰਭਾਲਣ ਵਾਲੇ ਇੰਸਪੈਕਟਰ ਸ਼੍ਰੀ ਦੀਪਇੰਦਰ ਸਿੰਘ ਜੇਜੀ ਨੇ ਆਪਣਾ ਚਾਰਜ ਸੰਭਾਲਦਿਆਂ ਹੀ ਧੂਰੀ ਵਿਚ ਲੁੱਟਾਂ-ਖੋਹਾਂ ਕਰਨ ਵਾਲੇ, ਨਸ਼ਾ ਵੇਚਣ ਵਾਲੇ ਅਤੇ ਆਵਾਰਾ ...

ਪੂਰੀ ਖ਼ਬਰ »

ਇਕਲਵਿਆ ਸਿੰਗਲਾ ਨੇ ਜਿੱਤਿਆ ਸੋਨ ਤਗਮਾ

ਚੀਮਾ ਮੰਡੀ, 14 ਅਪ੍ਰੈਲ (ਜਗਰਾਜ ਮਾਨ) - 58ਵੀਂ ਨੈਸ਼ਨਲ ਰੋਲਰ ਹਾਕੀ ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ ਹੋਈ, ਚੀਮਾ ਮੰਡੀ ਦੇ ਇਕਲਵਿਆ ਸਿੰਗਲਾ ਨੇ ਬਤੌਰ ਗੋਲਕੀਪਰ ਵਜੋਂ ਸੋਨ ਤਗਮਾ ਜਿੱਤ ਕੇ ਇਲਾਕੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਡਾ. ਸੁਰਿੰਦਰ ਸਿੰਗਲਾ ਨੇ ...

ਪੂਰੀ ਖ਼ਬਰ »

ਕੇਸਾਧਾਰੀ ਬੱਚਿਆਂ ਦਾ ਸਨਮਾਨ

ਮਲੇਰਕੋਟਲਾ, 14 ਅਪ੍ਰੈਲ (ਕੁਠਾਲਾ) - ਨੇੜਲੇ ਪਿੰਡ ਫਰੀਦਪੁਰ ਕਲਾਂ ਵਿਖੁ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ਕੇਸਾਧਾਰੀ ਬੱਚਿਆਂ ਦਾ ਸਨਮਾਨ ਕੀਤਾ ਗਿਆ | ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕਰਵਾਏ ...

ਪੂਰੀ ਖ਼ਬਰ »

15 ਏਕੜ ਕਣਕ ਦਾ ਨਾੜ ਸੜਿਆ

ਕੌਹਰੀਆਂ, 14 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਪਿੰਡ ਸ਼ਾਦੀਹਰੀ ਵਿਚ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਸਰਪੰਚ ਹਰਮੀਤ ਸਿੰਘ ਮੀਤਾ ਨੇ ਦੱਸਿਆ ਕਿ ਨਹਿਰ ਪਾਰ ਹਰੀਗੜ੍ਹ ਵਾਲੇ ਪਾਸੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਜਿਸ ਨਾਲ ਜਗਦੀਪ ਸਿੰਘ ਪੰਜ ਏਕੜ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX