ਤਾਜਾ ਖ਼ਬਰਾਂ


ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ, ਘਰ ਗੁਆਉਣ ਵਾਲਿਆਂ ਨੂੰ 1.9 ਲੱਖ ਰੁਪਏ - ਮੁੱਖ ਮੰਤਰੀ ਧਾਮੀ
. . .  31 minutes ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਉਤਰਾਖੰਡ ਵਿਚ ਮੀਂਹ ਕਾਰਨ ਹੁਣ ਤੱਕ 34 ਮੌਤਾਂ ਅਤੇ 5 ਲਾਪਤਾ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ...
ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  about 2 hours ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  about 2 hours ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  about 3 hours ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  about 3 hours ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  about 3 hours ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  about 3 hours ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  about 3 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  about 4 hours ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  about 5 hours ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  about 5 hours ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  about 5 hours ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  about 5 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  about 5 hours ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  about 6 hours ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  about 6 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  about 7 hours ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  about 7 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 8 hours ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 8 hours ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 8 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 8 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 9 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 9 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਬਠਿੰਡਾ

ਡਾ: ਅੰਬੇਡਕਰ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਬਠਿੰਡਾ, 14 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲ੍ਹੇ ਵਿਚ ਅੱਜ ਭਾਰਤੀ ਸੰਵਿਧਾਨ ਦੇ ਸਿਰਜਣਹਾਰ ਡਾ: ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਵਿਚ ਵੱਖ-ਵੱਖ ਸਮਾਗਮ ਕੀਤੇ ਗਏ | ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ | ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੇਠ ਡਾ: ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ ਹੋਏ ਸੂਬਾ ਪੱਧਰੀ ਵਰਚੂਅਲ ਸਮਾਗਮ ਉਪਰੰਤ ਕਿਹਾ ਕਿ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਇਕ ਅਜਿਹੀ ਰਾਸ਼ਟਰਵਾਦੀ ਸ਼ਖਸੀਅਤ ਸਨ, ਜਿਨ੍ਹਾਂ ਦੇ ਵਿਚਾਰਾਂ ਨੇ ਰਾਸ਼ਟਰ ਨਿਰਮਾਣ ਦੇ ਅਭਿਆਸ ਵਿਚ ਡੂੰਘਾ ਉਤਰਣ ਲਈ ਹਰੇਕ ਨਾਗਰਿਕ ਵਾਸਤੇ ਇਕ ਅਮਿੱਟ ਛਾਪ ਛੱਡਦਿਆਂ ਹਮੇਸ਼ਾ ਪ੍ਰੇਰਣਾ ਦਿੱਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਡਾ: ਅੰਬੇਡਕਰ ਸਾਹਿਬ ਦੁਨੀਆਂ ਦੇ ਪਹਿਲੇ ਅਜਿਹੇ ਵਿਅਕਤੀ ਹਨ ਜਿੰਨ੍ਹਾਂ ਨੇ ਸਭ ਤੋਂ ਵੱਧ ਅਹਿਮ ਪ੍ਰਾਪਤੀਆਂ ਕੀਤੀਆਂ, ਜਿਸ ਤੋਂ ਹਰ ਇਕ ਵਿਅਕਤੀ ਨੂੰ ਸਿੱਖਣ ਦੀ ਲੋੜ ਹੈ | ਡੀ. ਸੀ. ਸ੍ਰੀ ਬੀ. ਸ਼੍ਰੀਨਿਵਾਸਨ ਨੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਦੱਸਿਆ ਕਿ ਇਸ ਬਹੁਪੱਖੀ ਪ੍ਰਤਿਭਾ ਦੇ ਧਨੀ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦੇ ਵਿਚਾਰਾਂ ਦੀ ਡੂੰਘਾਈ, ਇਕ ਰਾਸ਼ਟਰ ਨਿਰਮਾਤਾ ਵਜੋਂ ਉਨ੍ਹਾਂ ਦੀ ਭੂਮਿਕਾ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਇਕ ਨਿਆਂਪੂਰਨ ਸਮਾਜ ਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਉਨ੍ਹਾਂ ਵਲੋਂ ਕੀਤੇ ਗਏ ਅਹਿਮ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ | ਵਰਚੂਅਲ ਪ੍ਰੋਗਰਾਮ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ. ਕੇ. ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਜ਼ਿਲ੍ਹਾ ਭਲਾਈ ਅਫ਼ਸਰ ਸਰਦੂਲ ਸਿੰਘ, ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ |
ਜ਼ਿਲ੍ਹਾ ਕਾਂਗਰਸ ਨੇ ਮਨਾਇਆ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਵਸ-ਜ਼ਿਲ੍ਹਾ ਕਾਂਗਰਸ ਸ਼ਹਿਰੀ ਨੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਕੇ ਉਨ੍ਹਾਂ ਨੂੰ ਯਾਦ ਕੀਤਾ | ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਅਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਮਿੰਨੀ ਸਕੱਤਰੇਤ ਨਜ਼ਦੀਕ ਸਥਾਪਿਤ ਡਾ: ਸਾਹਿਬ ਦੇ ਬੁੱਤ ਪਾਸ ਇਕੱਤਰ ਹੋ ਕੇ ਡਾ: ਸਾਹਿਬ ਅੰਬੇਡਕਰ ਨੂੰ ਨਮਨ ਕਰਦਿਆਂ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ | ਇਸ ਮੌਕੇ ਜੈਜੀਤ ਜੌਹਲ ਅਤੇ ਅਰੁਣ ਵਧਾਵਨ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਦੀ ਸਾਡੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ, ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ | ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਸਦਕਾ ਹੀ ਹਰ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਮਿਲੇ ਹਨ, ਡਾ: ਅੰਬੇਡਕਰ ਨੇ ਦੱਬੇ ਕੁਚਲੇ ਲੋਕਾਂ ਲਈ ਬਹੁਤ ਕੁਝ ਕੀਤਾ | ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਨੇ ਦੇਸ਼ ਲਈ ਇਕ ਅਜਿਹਾ ਸੰਵਿਧਾਨ ਦਿੱਤਾ, ਜਿਸ ਨਾਲ ਹਰ ਗ਼ਰੀਬ ਅਮੀਰ ਨੂੰ ਬਰਾਬਰਤਾ ਦੇ ਹੱਕ ਮਿਲੇ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਡਾ: ਸਾਹਿਬ ਅੰਬੇਡਕਰ ਵਲੋਂ ਦਿਖਾਏ ਰਾਹ 'ਤੇ ਤੁਰ ਕੇ ਸਮਾਜ ਅਤੇ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਹੈ | ਇਸ ਮੌਕੇ ਕੌਂਸਲਰ ਹਰਵਿੰਦਰ ਲੱਡੂ, ਕੌਂਸਲਰ ਰਤਨ ਰਾਹੀ, ਭਗਵਾਨ ਦਾਸ ਭਾਰਤੀ, ਕੌਂਸਲਰ ਹਰਮਿੰਦਰ ਸਿੰਘ ਸਿੱਧੂ, ਨਿਰੰਜਣ ਭੋਲਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਲੋਜਪਾ ਨੇਤਾਵਾਂ ਨੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਜੋਸ਼ ਨਾਲ ਬਠਿੰਡਾ ਦੇ ਦੋਨੋਂ ਅੰਬੇਡਕਰ ਪਾਰਕਾਂ ਵਿਚ ਡਾ: ਅੰਬੇਡਕਰ ਦੇ ਬੁੱਤਾਂ ਨੂੰ ਹਾਰ ਪਾ ਕੇ ਮਨਾਇਆ | ਸ੍ਰੀ ਗਹਿਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇਸ਼ ਦੇ ਸੰਵਿਧਾਨ ਨਿਰਮਾਤਾ ਸਨ ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ ਉਨ੍ਹਾਂ ਨੂੰ ਵਿਸ਼ਵ ਰਤਨ ਭਾਰਤ ਰਤਨ ਨਾਲੇਜ ਆਫ਼ ਮੈਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਨ੍ਹਾਂ ਦੀ ਤਸਵੀਰ ਸਰਕਾਰੀ ਅਦਾਰਿਆਂ ਵਿਚ ਅਤੇ ਅਦਾਲਤਾਂ ਵਿਚ ਲਾਉਣੀ ਜ਼ਰੂਰ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ | ਗਹਿਰੀ ਨੇ ਕਿਹਾ ਕਿ ਡਾ: ਅੰਬੇਡਕਰ ਸਾਹਿਬ ਦੇ ਮੂਲ ਮੰਤਰ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਸੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਅੰਬੇਡਕਰ ਸਾਹਿਬ ਨੂੰ ਯਾਦ ਕਰਦਿਆਂ ਤੁਰੰਤ ਬੰਦ ਸਕੂਲ ਖੋਲ੍ਹਣ ਦਾ ਪ੍ਰਬੰਧ ਕਰੇ ਤਾਂ ਜੋ ਦੇਸ਼ ਦਾ ਪੰਜਾਬ ਦਾ ਬੱਚਾ-ਬੱਚਾ ਪੜ੍ਹਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕੇ |
ਸ੍ਰੀ ਗਹਿਰੀ ਨੇ ਕਿਹਾ ਕਿ ਪੰਜਾਬ ਦੀ 40 ਫੀਸਦੀ ਅਨੁਸੂਚਿਤ ਜਾਤੀ ਦੀ ਆਬਾਦੀ ਵਿਚੋਂ ਇਸ ਵਾਰ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਤਾਂ ਹੀ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਭਲਾ ਹੋ ਸਕਦਾ ਹੈ | ਗਹਿਰੀ ਨੇ ਕਿਹਾ ਕਿ ਜਨਰਲ ਵਰਗ ਦੇ ਪਾਰਟੀਆਂ ਚਲਾਉਣ ਵਾਲੇ ਨੇਤਾਵਾਂ ਅਤੇ ਲੋਕਾਂ ਨੂੰ ਇਹ ਕੁਰਬਾਨੀ ਕਰਨੀ ਚਾਹੀਦੀ ਹੈ,ਕਿਉਂਕਿ ਹੁਣ ਤੱਕ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਲੋਕ ਵੋਟਾਂ ਪਾ ਕੇ ਇਨ੍ਹਾਂ ਨੂੰ ਮੁੱਖ ਮੰਤਰੀ ਅਹੁੱਦੇ 'ਤੇ ਪਹੁੰਚਾਉਂਦੇ ਰਹੇ ਹਨ | ਸ੍ਰੀ ਗਹਿਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਕੋਈ ਤਾਕਤ ਬਦਲ ਨਹੀਂ ਸਕਦੀ,ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗਾਂ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ 'ਤੇ ਡਾਕਾ ਕਿਸੇ ਵੀ ਕੀਮਤ 'ਤੇ ਨਹੀਂ ਪੈਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਪੰਜਾਬ ਵਿਚ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਾਉਣ ਲਈ ਲੋਕ ਜਨਸ਼ਕਤੀ ਪਾਰਟੀ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ | ਇਸ ਮੌਕੇ ਮੋਦਨ ਸਿੰਘ ਪੰਚ, ਜੋਧਾ ਸਿੰਘ, ਕਾਕਾ ਸਿੰਘ, ਰਾਧੇ ਸ਼ਾਮ, ਜਰਮਨਜੀਤ ਗਹਿਰੀ, ਜਨਸ਼ਕਤੀ ਸਟੂਡੈਂਟ ਯੂਨੀਅਨ, ਸੁਖਦੇਵ ਸਿੰਘ ਪ੍ਰਧਾਨ ਜਨਸ਼ਕਤੀ ਮਜ਼ਦੂਰ ਸਭਾ, ਜਸਵੀਰ ਸਿੰਘ ਸੀਰਾ, ਹਰਪਾਲ ਸਿੰਘ ਕੋਟਗੁਰੂ, ਬੀਰ ਸਿੰਘ ਅਤੇ ਹੋਰ ਲੋਜਪਾ ਨੇਤਾਵਾਂ ਨੇ ਮੌਕੇ ਹਿੱਸਾ ਲਿਆ | ਚਿਰਾਗ, ਗੈਰੀ, ਜੱਸਾ ਸਿੰਘ, ਹੈਪੀ ਸਿੰਘ ਨੇ ਵੀ ਫੁੱਲ ਮਾਲਾ ਪਾਉਣ ਦੀ ਸੇਵਾ ਨਿਭਾਈ |
ਸ਼ੋੋ੍ਰਮਣੀ ਅਕਾਲੀ ਦਲ ਨੇ ਡਾ: ਬੀ. ਆਰ. ਅੰਬੇਡਕਰ ਦਾ ਮਨਾਇਆ ਜਨਮ ਦਿਵਸ-ਸੰਵਿਧਾਨ ਦੇ ਸਿਰਜਣਹਾਰ ਡਾ: ਬੀ. ਆਰ. ਅੰਬੇਡਕਰ ਦਾ 130ਵਾਂ ਜਨਮ ਦਿਵਸ ਸ਼ੋ੍ਰਮਣੀ ਅਕਾਲੀ ਦਲ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ,ਸਾਬਕਾ ਮੇਅਰ ਬਲਵੰਤ ਰਾਏ ਨਾਥ,ਸੂਬਾ ਡੈਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ, ਜਗਦੀਪ ਸਿੰਘ ਗਹਿਰੀ, ਰਤਨ ਸ਼ਰਮਾ ਮਲੂਕਾ ਸਮੇਤ ਪਾਰਟੀ ਦੇ ਆਗੂ ਪੁੱਜੇ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਹਿਨਾਉਂਦਿਆਂ ਉਨ੍ਹਾਂ ਦੀ ਦੇਣ ਨੂੰ ਵੱਡਾ ਕਰਾਰ ਦਿੱਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅੱਜ ਬਹੁਤ ਪਵਿੱਤਰ ਦਿਵਸ ਹੈ,ਕਿਉਂਕਿ ਅੱਜ ਡਾ: ਬੀ. ਆਰ. ਅੰਬੇਡਕਰ ਜੋ ਸੰਵਿਧਾਨ ਦੇ ਨਿਰਮਾਤਾ ਹਨ, ਦਾ ਜਨਮ ਦਿਵਸ ਹੈ | ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸਨ, ਜਿਨ੍ਹਾਂ ਪਾਸ ਸਭ ਤੋਂ ਵੱਧ ਵਿੱਦਿਅਕ ਡਿਗਰੀਆਂ ਸਨ, ਉਨ੍ਹੀਆਂ ਕਿਸੇ ਹੋਰ ਕੋਲ ਨਹੀਂ ਸਨ ਅਤੇ ਡਾ: ਸਾਹਿਬ ਨੂੰ 9 ਭਾਸ਼ਾਵਾਂ ਦਾ ਗਿਆਨ ਸੀ, ਜਿਨ੍ਹਾਂ ਦੇ ਬਣਾਏ ਸੰਵਿਧਾਨ 'ਤੇ ਆਧਾਰਿਤ ਸਾਡਾ ਦੇਸ਼ ਲੋਕਤੰਤਰਿਕ ਆਧਾਰ 'ਤੇ ਚੱਲਦਾ ਹੈ |
ਉਨ੍ਹਾਂ ਕਿਹਾ ਕਿ ਡਾ: ਸਾਹਿਬ ਅੰਬੇਡਕਰ ਵਲੋਂ ਤਿਆਰ ਕੀਤੇ ਸੰਵਿਧਾਨ ਤਹਿਤ ਹਰੇਕ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ | ਸ: ਮਲੂਕਾ ਨੇ ਕਿਹਾ ਕਿ ਸਾਡਾ ਦੇਸ਼ ਬਹੁਧਰਮੀ ਦੇਸ਼ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਵਾਸ ਕਰਦੇ ਹਨ ਉਹ ਇਸ ਪਵਿੱਤਰ ਦਿਵਸ ਮੌਕੇ ਕਾਮਨਾ ਕਰਦੇ ਹਨ ਕਿ ਦੇਸ਼ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਕੇ ਤਰੱਕੀ ਕਰੇ |

ਕਲਿਆਣ ਮੱਲਕਾ ਵਾਸੀਆਂ ਨੇ ਦਰਜ ਹੋਏ ਮਾਮਲੇ ਵਿਰੁੱਧ ਲਾਇਆ ਜਾਮ

ਨਥਾਣਾ, 15 ਅਪ੍ਰੈਲ (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਮੱਲਕਾ ਵਾਸੀਆਂ ਨੇ ਪੁਲਿਸ ਵੱਲੋਂ ਉਨ੍ਹਾਂ ਦੇ ਆਗੂਆਂ ਵਿਰੁੱਧ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਦਾ ਵਿਰੋਧ ਕਰਦਿਆਂ ਆਪਣੇ ਪਿੰਡ ਨਜਦੀਕ ਮੁੱਖ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ, ਜਿਸ ਉਪਰੰਤ ...

ਪੂਰੀ ਖ਼ਬਰ »

ਪਟਿਆਲਾ ਰੈਲੀ 'ਚ ਵੱਡੀ ਗਿਣਤੀ ਪੁੱਜਣਗੇ ਫ਼ੀਲਡ ਕਾਮੇ ਭਲਕੇ

ਬਠਿੰਡਾ, 14 ਅਪ੍ਰੈਲ (ਅਵਤਾਰ ਸਿੰਘ)- ਪੀ.ਡਬਲਿਊ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੰਜਾਬ ਯੂ ਟੀ ਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ...

ਪੂਰੀ ਖ਼ਬਰ »

ਉੱਘੇ ਖੇਡ ਪ੍ਰੇਮੀ ਜਗਤਾਰ ਸਿੰਘ ਭਾਨ ਕੇ ਮਹਿਰਾਜ ਦੀ ਮੌਤ

ਮਹਿਰਾਜ, 14 ਅਪ੍ਰੈਲ (ਸੁਖਪਾਲ ਮਹਿਰਾਜ)- ਉੱਘੇ ਖੇਡ ਪ੍ਰੇਮੀ ਤੇ ਵਾਲੀਬਾਲ ਦੇ ਖਿਡਾਰੀ ਜਗਤਾਰ ਸਿੰਘ ਮਹਿਰਾਜ ਭਾਨ ਕੇ ਦਾ ਅੱਜ ਸਵੇਰੇ ਦਿਲ ਫ਼ੇਲ੍ਹ ਹੋਣ ਕਾਰਨ ਕੁਝ ਕੁ ਪਲਾ ਵਿਚ ਮੌਤ ਹੋ ਗਈ | ਉਹ 72 ਸਾਲ ਦੇ ਸਨ | ਮਰਹੂਮ ਦੇ ਪੁੱਤਰ ਸਤਿੰਦਰਪਾਲ ਸਿੰਘ ਮਮਨਾ ਨੇ ਭਰੇ ਮਨ ...

ਪੂਰੀ ਖ਼ਬਰ »

ਚੋਰਾਂ ਨੇ ਕੀਤਾ ਵਪਾਰ ਕਰਨਾ ਔਖਾ-ਵਪਾਰ ਮੰਡਲ

ਰਾਮਾਂ ਮੰਡੀ, 14 ਅਪ੍ਰੈਲ (ਤਰਸੇਮ ਸਿੰਗਲਾ)-ਬੀਤੇ ਦਿਨੀਂ ਦੇਰ ਰਾਤ ਨਾਮਲੂਮ ਚੋਰ ਤਲਵੰਡੀ ਸਾਬੋ ਰੋਡ 'ਤੇ ਸਥਿੱਤ ਪੰਜਾਬ ਸਰਵਿਸ ਸਟੇਸ਼ਨ ਦੀ ਦੁਕਾਨ ਦੇ ਤਾਲੇ ਤੋੜ ਕੇ ਹਜਾਰਾਂ ਰੁਪਏ ਨਗਦੀ ਅਤੇ ਹਜਾਰਾਂ ਰੁਪਏ ਮੁੱਲ ਦੀ ਕਾਰਾਂ ਦੀ ਅਸੈਸਰੀ ਚੋਰੀ ਕਰਕੇ ਲੈ ਗਏ | ਜਦ ...

ਪੂਰੀ ਖ਼ਬਰ »

2 ਔਰਤਾਂ ਸਮੇਤ ਤਿੰਨ ਜਣਿਆ ਦੀ ਕੋਰੋਨਾ ਨਾਲ ਹੋਈ ਮੌਤ

ਬਠਿੰਡਾ, 14 ਅਪ੍ਰੈਲ (ਅਵਤਾਰ ਸਿੰਘ)- ਬਠਿੰਡਾ ਜ਼ਿਲ੍ਹਾ ਵਿਚ ਪਿਛਲੇ ਦਿਨੀਂ ਤਿੰਨ ਕੋਰੋਨਾ ਪਾਜੀਟਿਵਾਂ ਦੀ ਮੌਤ ਹੋ ਗਈ | ਸਥਾਨਕ ਸ਼ਹਿਰ ਦੇ ਨਾਮਦੇਵ ਰੋਡ ਸਥਿਤ ਹਸਪਤਾਲ ਵਿਚ ਦਾਖ਼ਲ ਕੋਰੋਨਾ ਪਾਜੀਟਿਵ ਨੌਜਵਾਨ ਗੁਰਜੀਤ ਸਿੰਘ ਨਿਵਾਸੀ ਤਲਵੰਡੀ ਸਾਬੋ ਦੀ ਇਲਾਜ ...

ਪੂਰੀ ਖ਼ਬਰ »

ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਬਠਿੰਡਾ, 14 ਅਪ੍ਰੈਲ (ਅਵਤਾਰ ਸਿੰਘ )-ਸਥਾਨਕ ਸ਼ਹਿਰ ਦੇ ਬੇਅੰਤ ਨਗਰ ਦੀ ਗਲੀ ਨੰਬਰ 2 ਦੇ ਘਰ ਵਿਚ ਇਕ ਨੌਜਵਾਨ ਦੀ ਭੇਦ ਭਰੀ ਹਾਲਤ ਵਿਚ ਮੌਤ ਹੋਣ ਦੀ ਸੂਚਨਾ ਪਾਕੇ ਸਿਵਲ ਲਾਇਨਜ਼ ਦੀ ਪੁਲਿਸ ਟੀਮ ਘਟਨਾ ਸਥਾਨ ਪਹੁੰਚੀ ਅਤੇ ਉਨ੍ਹਾਂ ਆਪਣੀ ਜਾਂਚ ਪੜਤਾਲ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਨਿਹੰਗ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਨਾਲ ਵਿਸਾਖੀ ਜੋੜ ਮੇਲਾ ਰਸਮੀ ਤੌਰ 'ਤੇ ਸਮਾਪਤ

ਤਲਵੰਡੀ ਸਾਬੋ, 14 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਐਲਾਨ ਦੀ ਹਰ ਪਾਸਿਉਂ ਹੋ ਰਹੀ ਹੈ ਸ਼ਲਾਘਾ-ਕੋਟਫੱਤਾ

ਕੋਟਫੱਤਾ, 14 ਅਪ੍ਰੈਲ (ਰਣਜੀਤ ਸਿੰਘ ਬੁੱਟਰ)- ਜਲੰਧਰ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਮਾਗਮਾਂ ਵਿਚ ਪਹੁੰਚੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ 2022 ਵਿਚ ਅਕਾਲੀ ਸਰਕਾਰ ਬਣਨ 'ਤੇ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਵਰਕਰਾਂ ਪ੍ਰਗਟਾਈ ਖ਼ੁਸ਼ੀ

ਤਲਵੰਡੀ ਸਾਬੋ, 14 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਫਿਰ ਤੋਂ ਉਮੀਦਵਾਰ ਐਲਾਨੇ ...

ਪੂਰੀ ਖ਼ਬਰ »

ਕੈਪਟਨ ਦੇ ਦਾਅਵੇ ਨੂੰ ਅਜੇ ਨਹੀਂ ਲੱਗੇ 'ਖੰਭ'

ਭੁੱਚੋ ਮੰਡੀ, 14 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਕੈਪਟਨ ਸਰਕਾਰ ਦੇ ਦਾਅਵੇ ਕਿ ਮੰਡੀਆਂ ਵਿਚ ਹਾੜ੍ਹੀ ਦੀ ਫ਼ਸਲ ਬਾਬਤ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਨੂੰ ਅਜੇ 'ਖੰਭ' ਨਹੀਂ ਲੱਗੇ ਹਨ | ਜੇਕਰ ਮਾਰਕੀਟ ਕਮੇਟੀ ਭੁੱਚੋ ਅਧੀਨ ਸਾਰੇ ਖ਼ਰੀਦ ਕੇਂਦਰਾਂ ਦੀ ਗੱਲ ...

ਪੂਰੀ ਖ਼ਬਰ »

ਡਾ.ਬੀ.ਆਰ.ਅੰਬੇਡਕਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਨੇ 130 ਵੀਂ ਜਯੰਤੀ ਮਨਾਈ

ਰਾਮਾਂ ਮੰਡੀ, 14 ਅਪ੍ਰੈਲ (ਤਰਸੇਮ ਸਿੰਗਲਾ)- ਸਥਾਨਕ ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਜੀ ਦੀ 130ਵੀਂ ਜਯੰਤੀ ਬਾਬਾ ਰਾਮਦੇਵ ਧਰਮਸ਼ਾਲਾ ਵਿਖੇ ਮਨਾਈ ਗਈ | ਇਸ ਦੌਰਾਨ ਰਾਮ ਪ੍ਰਤਾਪ ...

ਪੂਰੀ ਖ਼ਬਰ »

ਪਿੰਡ ਗੋਨਿਆਣਾ ਕਲਾਂ ਦੇ ਖ਼ਰੀਦ ਕੇਂਦਰ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਕੀਤੀ ਨਾਅਰੇਬਾਜ਼ੀ

ਗੋਨਿਆਣਾ, 14 ਅਪੈ੍ਰਲ (ਲਛਮਣ ਦਾਸ ਗਰਗ)- ਗੋਨਿਆਣਾ ਖ਼ਰੀਦ ਕੇਂਦਰ ਅਧੀਨ ਪੈਂਦੇ ਪਿੰਡ ਗੋਨਿਆਣਾ ਕਲਾਂ ਦੇ ਖ਼ਰੀਦ ਦੇ ਕੇਂਦਰ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਨਾਂ ਹੋਣ ਕਾਰਨ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਅੱਜ ਬਠਿੰਡਾ-ਸ਼੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇਂ-54 ...

ਪੂਰੀ ਖ਼ਬਰ »

ਦੋ ਪਿੰਡਾਂ ਦੀ ਕਣਕ ਨੂੰ ਅੱਗ ਲੱਗਣ ਨਾਲ 10 ਏਕੜ ਕਣਕ ਤੇ 7 ਏਕੜ ਕਣਕ ਦਾ ਨਾੜ ਸੜ ਕੇ ਸੁਆਹ

ਮਹਿਮਾ ਸਰਜਾ, 14 ਅਪ੍ਰੈਲ (ਬਲਦੇਵ ਸੰਧੂ, ਰਾਮਜੀਤ ਸ਼ਰਮਾ)- ਅੱਜ ਦੋ ਪਿੰਡਾਂ 'ਚ ਵੱਖ-ਵੱਖ ਥਾਵਾਂ 'ਤੇ ਕਣਕ ਦੀ ਪੱਕੀ ਫ਼ਸਲ ਨੂੰ ਤੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਜਿਸ ਵਿਚ ਕਰੀਬ 10 ਏਕੜ ਕਣਕ ਦੀ ਫ਼ਸਲ ਤੇ 7 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਘਟਨਾ ਸਥਾਨ ਤੋਂ ...

ਪੂਰੀ ਖ਼ਬਰ »

ਬਾਬਾ ਮਸਤ ਰਾਮ ਟਰੱਸਟ ਵਿਰਕ ਖ਼ੁਰਦ ਵਿਖੇ ਸਾਲਾਨਾ ਸਮਾਗਮ ਮੌਕੇ ਬੱਚਿਆਂ ਨੂੰ ਇਨਾਮ ਵੰਡੇ

ਬੱਲੂਆਣਾ, 14 ਅਪ੍ਰੈਲ (ਗੁਰਨੈਬ ਸਾਜਨ)- ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਬਾਬਾ ਮਸਤ ਰਾਮ ਟਰੱਸਟ ਵਿਰਕ ਖ਼ੁਰਦ ਵਿਖੇ ਟਰੱਸਟ ਪ੍ਰਧਾਨ ਗਰਚਰਨ ਸਿੰਘ ਵਿਰਕ ਸੇਵਾ-ਮੁਕਤ ਈਟੀਓ ਵਲੋਂ ਸਕੂਲੀ ਬੱਚਿਆਂ, ਖੇਡਾਂ ਵਿਚ ਮੋਹਰੀ ਪਿੰਡ ਦੇ ਲੜਕੇ ਅਤੇ ਲੜਕੀਆਂ, ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਸਾਈਕਲ ਮਾਰਚ ਕੱਢਿਆ

ਗੋਨਿਆਣਾ, 14 ਅਪ੍ਰੈਲ (ਲਛਮਣ ਦਾਸ ਗਰਗ)- ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਸਾਹਿਬ ਸੰਵਿਧਾਨ ਦੇ ਨਿਰਮਾਤਾ ਦੇ 130ਵੇ ਜਨਮ ਦਿਨ ਨੂੰ ਸਮਰਪਿਤ ਜਨ ਚੇਤਨਾ ਸਾਈਕਲ ਮਾਰਚ ਵਲੋਂ ਅੱਜ ਗੋਨਿਆਣਾ ਮੰਡੀ ਤੋਂ ਇਕ ਸਾਈਕਲ ਮਾਰਚ ਬਠਿੰਡਾ ਲਈ ਰਵਾਨਾ ਹੋਇਆ | ਉਕਤ ਸਾਈਕਲ ਜੱਥੇ ਦੇ ...

ਪੂਰੀ ਖ਼ਬਰ »

ਖ਼ਰੀਦ ਕੇਂਦਰ ਪੂਹਲੀ ਵਿਖੇ ਨਹੀਂ ਖ਼ਰੀਦਿਆਂ ਗਿਆ ਅਜੇ ਤੱਕ ਕਣਕ ਦਾ ਇਕ ਵੀ ਦਾਣਾ

ਭੁੱਚੋ ਮੰਡੀ, 14 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਭਾਵੇਂ ਸਰਕਾਰੀ ਪੱਧਰ 'ਤੇ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਬਹੁਤੀਆਂ ਥਾਵਾਂ 'ਤੇ ਕਣਕ ਦੀ ਖ਼ਰੀਦ ਸ਼ੁਰੂ ਹੋ ਵੀ ਚੁੱਕੀ ਹੈ, ਪ੍ਰੰਤੂ ਖ਼ਰੀਦ ਕੇਂਦਰ ਪੂਹਲੀ ਵਿਖੇ ਅਜੇ ਤੱਕ ...

ਪੂਰੀ ਖ਼ਬਰ »

ਲਹਿਰਾ ਧੂਰਕੋਟ ਦੀ ਗਰਾਮ ਪੰਚਾਇਤ ਨੇ ਪਿੰਡ ਦੀ ਫ਼ਿਰਨੀ ਦੇ ਮੋੜਾਂ 'ਤੇ ਸੁਰੱਖਿਆ ਲਈ ਸ਼ੀਸੇ ਲਗਵਾਏ

ਲਹਿਰਾ ਮੁਹੱਬਤ, 14 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਧੂਰਕੋਟ ਦੀ ਗ੍ਰਾਮ ਪੰਚਾਇਤ ਨੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਜੀ ਗ੍ਰਾਂਟ ਨਾਲ ਹੋਰ ਕੰਮਾਂ ਸਮੇਤ ਪਿੰਡ ਦੀ ਫ਼ਿਰਨੀ ਦੇ ਮੋੜਾਂ 'ਤੇ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਸੰਘਰਸ਼, ਤਪੱਸਿਆ ਅਤੇ ਮਿਹਨਤ ਨੂੰ ਅਣਗੌਲਿਆ ਨਹੀ ਕੀਤਾ ਜਾ ਸਕਦਾ- ਪ੍ਰੋ ਗੁਰਨਾਮ ਸਿੰਘ

ਭਗਤਾ ਭਾਈਕਾ, 14 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਅੱਜ ਸਥਾਨਕ ਸ਼ਹਿਰ ਵਿਖੇ ਗੁਰੂ ਰਵਿਦਾਸ ਸੇਵਾ ਸੁਸਾਇਟੀ ਅਤੇ ਡਾ ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਵਲੋਂ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਅਥਾਜ ਪਿਆਰ ਸ਼ਰਧਾ ਨਾਲ ਮਨਾਇਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਕਣਕ ਦੀ ਖਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਵਿਚ ਰੋਸ

ਨਥਾਣਾ, 14 ਅਪ੍ਰੈਲ (ਗੁਰਦਰਸ਼ਨ ਲੁੱਧੜ) ਇਲਾਕੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਖਰੀਦਣ ਦੀ ਰਸਮੀ ਸ਼ੁਰੂਆਤ ਤੋਂ ਅੱਗੇ ਕਣਕ ਦੀ ਲਗਾਤਾਰ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ | ਦਾਣਾ ਮੰਡੀ ਨਥਾਣਾ, ਫੋਕਲ ਪੁਆਇੰਟ ਕਲਿਆਣ ਸੁੱਖਾ, ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨ ਵਿਚ ਰਹੇ ਨਾਕਾਮ-ਨੀਲ ਗਰਗ

ਬਠਿੰਡਾ, 14 ਅਪ੍ਰੈਲ (ਅਵਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਵਲੋਂ ਮਾਲਵੇ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਸਹੁੰ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਆਨਲਾਈਨ ਵਿਸਾਖੀ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ

ਲਹਿਰਾ ਮੁਹੱਬਤ, 14 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਿਖੇ ਸਕੂਲ ਬੰਦ ਦੌਰਾਨ ਵਿਦਿਆਰਥੀਆਂ ਨੂੰ ਆਨਲਾਇਨ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿਚ ਤਿਉਹਾਰਾਂ ਦਾ ਮਹੱਤਵ ਵੀ ਦੱਸਿਆ ਜਾਂਦਾ ਹੈ, ਜਿਸ ਦੇ ਚਲਦਿਆਂ ਬੱਚਿਆਂ ਨੂੰ ...

ਪੂਰੀ ਖ਼ਬਰ »

ਖ਼ਰੀਦ ਕੇਂਦਰ ਬੰਗੀ ਕਲਾਂ 'ਚ ਵੇਅਰ ਹਾਊਸ ਵਲੋਂ ਕਣਕ ਦੀ ਖ਼ਰੀਦ ਸ਼ੁਰੂ

ਰਾਮਾਂ ਮੰਡੀ, 14 ਅਪ੍ਰੈਲ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਬੰਗੀ ਕਲਾਂ ਵਿਖੇ ਖ਼ਰੀਦ ਕੇਂਦਰ ਵਿਚ ਮਾਰਕੀਟ ਕਮੇਟੀ ਰਾਮਾਂ ਦੇ ਚੇਅਰਮੈਨ ਸੁਖਜੀਤ ਸਿੰਘ ਬੰਟੀ ਨੇ ਖ਼ਰੀਦ ਏਜੰਸੀ ਵੇਅਰ ਹਾਊਸ ਵਲੋਂ ਕਣਕ ਦੀ ਬੋਲੀ ਸ਼ੁਰੂ ਕਰਵਾਈ ਗਈ | ਇਸ ਮੌਕੇ ਇੰਸਪੈਕਟਰ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਪ੍ਰੋ.ਬਲਜਿੰਦਰ ਕੌਰ ਨੂੰ ਸੌਂਪਿਆ ਮੰਗ ਪੱਤਰ

ਤਲਵੰਡੀ ਸਾਬੋ, 14 ਅਪ੍ਰੈਲ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਪੁਰਾਣੀ ਪੈਨਸ਼ਨ ਸਕੀਲ ਲਾਗੂ ਕਰਵਾਉਣ ਦੀ ਮੰਗ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਬਠਿੰਡਾ ਵਲੋਂ ਸੂਬਾ ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਵਿਚ ਅਧਿਆਪਕਾਂ ਤੇ ਹੋਰ ਵਿਭਾਗਾਂ ਦੇ ...

ਪੂਰੀ ਖ਼ਬਰ »

'ਆਪ' ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਫੁੱਲ-ਮਾਲਾਵਾਂ ਭੇਂਟ

ਬਠਿੰਡਾ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ, ਬਠਿੰਡਾ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਹਾੜੇ ਮੌਕੇ ਅੱਜ ਸਥਾਨਕ ਡਾ. ਅੰਬੇਡਕਰ ਪਾਰਕ ਵਿਖੇ ਉਨ੍ਹਾਂ ਦੇ ਬੁੱਤ ਉਪਰ ਫੁੱਲ ਮਾਲਾ ਭੇਂਟ ਕਰਕੇ ਨਮਨ ਕੀਤਾ ਅਤੇ ...

ਪੂਰੀ ਖ਼ਬਰ »

ਰਾਮਪੁਰਾ ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਮੋਰਚੇ ਵਿਚ ਡਾ: ਭੀਮ ਰਾਓ ਅੰਬੇਡਕਰ ਦਾ ਮਨਾਇਆ ਜਨਮ ਦਿਹਾੜਾ

ਰਾਮਪੁਰਾ ਫੂਲ, 14 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)-ਤਿੰਨ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ. ਐਸ. ਪੀ. ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦੀ ਮੰਗ ਲੈ ਕੇ ਰਾਮਪੁਰਾ ਰੇਲਵੇ ਸਟੇਸ਼ਨ 'ਤੇ ਲੱਗਿਆ ਪੱਕਾ ਮੋਰਚਾ ਅੱਜ 196ਵੇਂ ਦਿਨ ਵਿਚ ...

ਪੂਰੀ ਖ਼ਬਰ »

ਖ਼ਰੀਦ ਨੂੰ ਲੈ ਕੇ ਕਿਸੇ ਵੀ ਅਨਾਜ ਮੰਡੀ 'ਚ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ- ਕਾਂਗੜ

ਭਗਤਾ ਭਾਈਕਾ, 14 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸੂਬੇ ਅੰਦਰ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ, ਪੰਜਾਬ ਦੀ ਕਿਸੇ ਵੀ ਅਨਾਜ ਮੰਡੀ 'ਚ ਖ਼ਰੀਦ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਦਾ 127ਵਾਂ ਸਥਾਪਨਾ ਦਿਵਸ ਮਨਾਇਆ

ਭਾਗੀਵਾਂਦਰ, 14 ਅਪ੍ਰੈਲ (ਮਹਿੰਦਰ ਸਿੰਘ ਰੂਪ)-ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਭਾਗੀਵਾਂਦਰ ਦੇ ਮੈਨੇਜਰ ਸੂਰਜ ਪ੍ਰਕਾਸ਼ ਲੂਣਾ ਦੀ ਦੇਖ-ਰੇਖ ਹੇਠ ਬੈਂਕ ਦਾ 127ਵਾਂ ਸਥਾਪਨਾ ਦਿਵਸ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਸਕੂਲੀ ਬੈਗ ਅਤੇ ਸਮਾਜ ਸੇਵੀ ...

ਪੂਰੀ ਖ਼ਬਰ »

ਡੇਅਰੀ ਟ੍ਰੇਨਿੰਗ ਸੈਂਟਰਾਂ 'ਤੇ ਦੋ ਹਫ਼ਤਿਆਂ ਦਾ ਡੇਅਰੀ ਸਿਖ਼ਲਾਈ ਕੋਰਸ 19 ਤੋਂ

ਬਠਿੰਡਾ, 14 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਕੋਵਿਡ-19 ਮਹਾਂਮਾਰੀ ਕਾਰਨ ਜਿੱਥੇ ਦੇਸ਼ ਦੀ ਅਰਥ-ਵਿਵਸਥਾ 'ਤੇ ਮਾੜਾ ਅਸਰ ਪਿਆ ਹੈ ਉਥੇ ਸਰਕਾਰੀ ਗਤੀਵਿਧੀਆਂ ਵਿਚ ਵੀ ਖੜੋਤ ਆਈ ਹੈ | ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵਲੋਂ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਵਿਚ ਮੈਟਲੈਬ ਅਤੇ ਲੇਟੈਕ ਸਾਫ਼ਟਵੇਅਰ ਸਬੰਧੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ

ਤਲਵੰਡੀ ਸਾਬੋ, 14 ਅਪ੍ਰੈਲ (ਰਵਜੋਤ ਸਿੰਘ ਰਾਹੀ)-ਅਕਾਲ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਨਿਰੰਤਰ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ | ਇਸੇ ਕੜੀ ਤਹਿਤ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਲੋਂ 'ਮੈਟਲੈਬ ਅਤੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਖ਼ਰੀਦੇਗੀ-ਡਾ. ਮਨੋਜ ਬਾਲਾ

ਮੌੜ ਮੰਡੀ, 14 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਭਾਵੇਂ ਕਿ ਕੇਂਦਰ ਦੀ ਬੀ. ਜੇ .ਪੀ. ਸਰਕਾਰ ਸਿੱਧੀ ਅਦਾਇਗੀ ਦਾ ਬਹਾਨਾ ਬਣਾ ਕੇ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਰਾਹ ਤੇ ਤੁਰੀ ਹੋਈ ਹੈ ਪਰ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ...

ਪੂਰੀ ਖ਼ਬਰ »

ਪੱਕਾ ਕਲਾਂ ਵਿਖੇ ਅੱਗ ਲੱਗਣ ਕਾਰਨ 14 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ

ਰਾਮਾਂ ਮੰਡੀ, 14 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਪੱਕਾ ਕਲਾਂ ਵਿਖੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਕਾ ਕਲਾਂ ਵਿਖੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਨਾਲ ਲਗਭਗ 12 ਏਕੜ ਫ਼ਸਲ ਸੜ ਕੇ ...

ਪੂਰੀ ਖ਼ਬਰ »

ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਪਦ ਉੱਨਤ ਹੋ ਕੇ ਪਿ੍ੰਸੀਪਲ ਬਣੇ ਡਾ. ਸੁਰਜੀਤ ਸਿੰਘ ਦਾ ਸਨਮਾਨ

ਬਠਿੰਡਾ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕਬੱਡੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਨਵੇਂ ਬਣੇ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ | ਡਾ. ਸੁਰਜੀਤ ਸਿੰਘ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ, ...

ਪੂਰੀ ਖ਼ਬਰ »

ਢੱਡੇ ਵਿਖੇ ਬਿਜਲੀ ਸਪਾਰਕਿੰਗ ਕਾਰਨ 4 ਏਕੜ ਕਣਕ ਦੀ ਫ਼ਸਲ ਸੜਕੇ ਸਵਾਹ • ਲੋਕਾਂ ਕੀਤੀ ਮੁਆਵਜ਼ੇ ਦੀ ਮੰਗ

ਬਾਲਿਆਂਵਾਲੀ, 14 ਅਪ੍ਰੈਲ (ਕੁਲਦੀਪ ਮਤਵਾਲਾ)- ਪਿੰਡ ਢੱਡੇ ਵਿਖੇ ਬਿਜਲੀ ਸਪਾਰਕਿੰਗ ਹੋਣ ਕਾਰਨ ਕਿਸਾਨ ਗੁਰਮੇਲ ਸਿੰਘ ਦੀ ਪੱਕੀ ਪਕਾਈ ਖੜੀ ਕਣਕ ਦੀ ਫ਼ਸਲ ਰਾਖ ਦੀ ਢੇਰ ਬਣਨ ਦੀ ਮੰਦਭਾਗੀ ਖ਼ਬਰ ਮਿਲੀ ਹੈ | ਜਗਵਿੰਦਰ ਸਿੰਘ ਮੈਂਬਰ, ਬੂਟਾ ਸਿੰਘ ਬਰਾੜ ਢੱਡੇ, ਜੀ.ਓ.ਜੀ. ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਕਵਿਤਾ ਅਤੇ ਲੇਖ ਮੁਕਾਬਲੇ ਕਰਵਾਏ

ਸੀਂਗੋ ਮੰਡੀ, 14 ਅਪ੍ਰੈਲ (ਪਿ੍ੰਸ ਗਰਗ)- ਅੱਖਰਾਂ ਦੇ ਆਸ਼ਿਕ ਸਾਹਿਤਕ ਮੰਚ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਆਨਲਾਈਨ ਕਵਿਤਾ ਅਤੇ ਲੇਖ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਪੂਰਾ ਪ੍ਰਬੰਧ ਗੁਰੀ ਆਦੀਵਾਲ, ਕੰਵਰਜੀਤ ਸਿੰਘ ਅਤੇ ਕੁਲਦੀਪ ਸਿੰਘ ਦੀਪ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX