ਤਾਜਾ ਖ਼ਬਰਾਂ


ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  16 minutes ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਯੁਵਾ ਸੰਗਮ ਦੇ ਪਹਿਲੇ ਦੌਰ ਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਕੀਤਾ ਦੌਰਾ-ਪ੍ਰਧਾਨ ਮੰਤਰੀ
. . .  27 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੁਵਾ ਸੰਗਮ ਦੇ ਪਹਿਲੇ ਦੌਰ ਵਿਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਦੌਰਾ ਕੀਤਾ। ਹਰ ਕੋਈ ਜੋ ਇਸ ਦਾ ਹਿੱਸਾ ਰਿਹਾ ਹੈ, ਅਜਿਹੀਆਂ ਯਾਦਾਂ...
ਅਗਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ-ਪ੍ਰਧਾਨ ਮੰਤਰੀ
. . .  22 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ ਕਿ ਦੁਨੀਆ ਭਰ ਦੇ ਲੋਕ ਮਨ ਕੀ ਬਾਤ ਨਾਲ ਜੁੜੇ ਹਨ। ਅਗਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ ਹਨ। ਇਕ ਭਾਰਤ, ਸ਼੍ਰੇਸ਼ਠ ਭਾਰਤ ਦੀ ਮੁਹਿੰਮ ਨੂੰ...
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  46 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਦੇ 101ਵੇਂ ਸੰਸਕਰਨ ਨੂੰ ਸੰਬੋਧਨ ਕਰ ਰਹੇ...
ਚੰਗਾ ਹੁੰਦਾ, ਜੇ ਲੋਕ ਸਭਾ ਸਪੀਕਰ ਓਮ ਬਿਰਲਾ ਕਰਦੇ ਨਵੇਂ ਸੰਸਦ ਭਵਨ ਦਾ ਉਦਘਾਟਨ-ਓਵੈਸੀ
. . .  49 minutes ago
ਨਵੀਂ ਦਿੱਲੀ, 28 ਮਈ-ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਲੋਕ ਸਭਾ ਸਪੀਕਰ ਓਮ ਬਿਰਲਾ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਦੇ। ਆਰ.ਜੇ.ਡੀ. ਦਾ ਕੋਈ ਸਟੈਂਡ ਨਹੀਂ, ਪੁਰਾਣੀ ਸੰਸਦ ਦੀ ਇਮਾਰਤ ਨੂੰ ਦਿੱਲੀ ਫਾਇਰ ਸਰਵਿਸ...
ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟ ਯਾਤਰੀਆਂ ਦੀ ਆਵਾਜਾਈ ਲਈ ਬੰਦ
. . .  about 1 hour ago
ਨਵੀਂ ਦਿੱਲੀ, 28 ਮਈ-ਕੇਂਦਰੀ ਸਕੱਤਰੇਤ ਅਨੁਸਾਰ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ...
ਦਿੱਲੀ ਪਹਿਲਵਾਨ ਕੁੜੀਆਂ ਦੇ ਧਰਨੇ ਚ ਸ਼ਾਮਿਲ ਹੋਣ ਲਈ ਜਾਂਦੀਆਂ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ
. . .  about 1 hour ago
ਸ਼ੁਤਰਾਣਾ, 28 ਮਈ (ਬਲਦੇਵ ਸਿੰਘ ਮਹਿਰੋਕ- ਦੇਸ਼ ਦੀਆਂ ਕੌਮਾਂਤਰੀ ਖਿਡਾਰਨਾਂ ਕਰੀਬ ਇਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਨੂੰ ਲੈਕੇ ਧਰਨੇ 'ਤੇ ਬੈਠੀਆਂ ਹਨ ਤੇ ਉਨ੍ਹਾਂ ਦੇ ਸਮਰਥਨ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਵੀ ਆਈਆਂ ਹਨ। ਅੱਜ ਕ੍ਰਾਂਤੀਕਾਰੀ...
ਆਈਫਾ 2023: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ 'ਕਾਲਾ' ਲਈ ਜਿੱਤਿਆ ਬੈਸਟ ਡੈਬਿਊ ਐਕਟਰ ਦਾ ਪੁਰਸਕਾਰ
. . .  about 1 hour ago
ਆਬੂ ਧਾਬੀ, 28 ਮਈ-ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਆਈਫ਼ਾ 2023 'ਚ ਫ਼ਿਲਮ 'ਕਾਲਾ' ਵਿਚ ਆਪਣੀ ਅਦਾਕਾਰੀ ਲਈ ਸਰਵੋਤਮ ਡੈਬਿਊ ਅਦਾਕਾਰ...
ਬੀ.ਐਸ.ਐਫ. ਵਲੋਂ ਡਰੋਨ ਬਰਾਮਦ ਕਰ 3.4 ਕਿਲੋ ਸਮੇਤ ਇਕ ਗ੍ਰਿਫ਼ਤਾਰ
. . .  about 2 hours ago
ਅੰਮ੍ਰਿਤਸਰ, 28 ਮਈ-ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋਏ ਖ਼ੁਰਦ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ।ਪੰਜਾਬ ਫਰੰਟੀਅਰ ਅਨੁਸਾਰ ਇਸ ਦੇ ਨਾਲ ਇਕ ਵਿਅਕਤੀ ਨੂੰ ਵੀ ਲਗਭਗ 3.4 ਕਿਲੋਗ੍ਰਾਮ ਵਜ਼ਨ ਦੇ 3 ਪੈਕੇਟ ਦੇ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ...
ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਵਿਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ...
ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਕਰ ਰਹੇ ਪਹਿਲਵਾਨਾਂ ਵਲੋਂ ਨਵੇਂ ਸੰਸਦ ਭਵਨ ਤੱਕ ਪਹਿਲਵਾਨਾਂ ਦੇ ਮਾਰਚ ਤੋਂ ਪਹਿਲਾਂ ਅੱਜ "ਮਹਿਲਾ ਸਨਮਾਨ ਮਹਾਪੰਚਾਇਤ" ਦਾ ਆਯੋਜਨ ਕੀਤਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਚ ਪਵਿੱਤਰ 'ਸੇਂਗੋਲ' ਕੀਤਾ ਸਥਾਪਤ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਵਿਚ ਪਵਿੱਤਰ 'ਸੇਂਗੋਲ' ਸਥਾਪਤ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ...
ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਵਧਾਈ ਗਈ ਸੁਰੱਖਿਆ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪਹਿਲਵਾਨਾਂ ਨੇ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਂ ਪੰਚਾਇਤ ਕਰਨ...
ਉਦਘਾਟਨ ਸਮਾਰੋਹ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਵੀ.ਆਈ.ਪੀਜ਼. ਦੀ ਆਮਦ ਸ਼ੁਰੂ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵਿਚ ਵੀ.ਆਈ.ਪੀਜ਼. ਦੀ ਆਮਦ ਉਦਘਾਟਨ ਸਮਾਰੋਹ ਤੋਂ ਪਹਿਲਾਂ ਸ਼ੁਰੂ ਹੋ ਗਈ...
ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ ਬਰਾਮਦ
. . .  about 3 hours ago
ਅੰਮ੍ਰਿਤਸਰ, 28 ਮਈ-ਬੀਤੀ ਰਾਤ ਅੰਮ੍ਰਿਤਸਰ ਸੈਕਟਰ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ (ਤਕਰੀਬਨ 2.2 ਕਿਲੋਗ੍ਰਾਮ) ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ. ਪੰਜਾਬ ਫਰੰਟੀਅਰ ਅਨੁਸਾਰ...
ਪ੍ਰਧਾਨ ਮੰਤਰੀ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ ਕੀਤੀ।ਪੂਜਾ ਦੀ ਰਸਮ ਕਰੀਬ ਇਕ ਘੰਟੇ ਤੱਕ ਚੱਲੇਗੀ। ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਲੇਸ਼ੀਆ ਮਾਸਟਰਜ਼ 2023 ਦੇ ਫਾਈਨਲ ਚ ਐਚ.ਐਸ. ਪ੍ਰਣਯ
. . .  1 day ago
ਕੁਆਲਾਲੰਪੁਰ, 27 ਮਈ-ਮਲੇਸ਼ੀਆ ਮਾਸਟਰਜ਼ 2023: ਸੱਟ ਕਾਰਨ ਵਿਰੋਧੀ ਖਿਡਾਰੀ ਦੇ ਹਟਣ ਤੋਂ ਬਾਅਦ ਭਾਰਤ ਦੇ ਐਚ.ਐਸ. ਪ੍ਰਣਯ ਨੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ...
ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ-ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ
. . .  1 day ago
ਲੰਡਨ, 27 ਮਈ - ਮੇਜ਼ਬਾਨ ਇੰਗਲੈਂਡ ਨੇ ਇਥੇ ਲੰਡਨ ਦੇ ਲੀ ਵੈਲੀ ਹਾਕੀ ਸਟੇਡੀਅਮ 'ਚ ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ ਮੁਕਾਬਲੇ 'ਚ ਭਾਰਤ ਨੂੰ 4-2 ਨਾਲ ਹਰਾ ਕੇ ਪੂਲ ਟੇਬਲ 'ਚ ਚੋਟੀ ਦਾ ਸਥਾਨ...
ਰਜਨੀਕਾਂਤ ਨੇ ਟਵੀਟ ਕਰ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੇਨਈ, 27 ਮਈ-ਅਦਾਕਾਰ ਰਜਨੀਕਾਂਤ ਨੇ ਟਵੀਟ ਕੀਤਾ, "ਤਾਮਿਲ ਸ਼ਕਤੀ ਦਾ ਪਰੰਪਰਾਗਤ ਪ੍ਰਤੀਕ - ਰਾਜਦੰਡ (#ਸੇਂਗੋਲ) - ਭਾਰਤ ਦੀ ਭਾਰਤ ਦੀ ਸੰਸਦ ਦੇ ਨਵੇਂ ਭਵਨ ਵਿਚ ਚਮਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ...
ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 12ਵੀਂ ਜਮਾਤ ਦੇ ਨਤੀਜੇ ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੁਜਾਨ ਕੌਰ ਦਾ ਸਨਮਾਨ
. . .  1 day ago
ਸਰਦੂਲਗੜ੍ਹ, 27 ਮਈ -(ਜੀ.ਐਮ.ਅਰੋੜਾ)-ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਵਿਚ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਭਰ ਵਿਚੋਂ 500 ਵਿਚੋਂ 500 ਅੰਕ ਲੈ ਕੇ ਪਹਿਲਾ...
ਮਹਾਰਾਸ਼ਟਰ ਦੇ ਪਾਲਘਰ ਚ ਦੋ ਵਾਰ ਆਇਆ ਭੂਚਾਲ
. . .  1 day ago
ਮੁੰਬਈ, 27 ਮਈ-ਮਹਾਰਾਸ਼ਟਰ ਦੇ ਪਾਲਘਰ ਵਿਚ ਅੱਜ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਕ੍ਰਮਵਾਰ ਸ਼ਾਮ 5:15 ਅਤੇ 5:28 ਵਜੇ ਆਏ ਭੂਚਾਲ...
ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਮ ਇੰਡੀਆ ਵਜੋਂ ਕੰਮ ਕਰਨਾ ਚਾਹੀਦਾ ਹੈ-ਪ੍ਰਧਾਨ ਮੰਤਰੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲਾਂ ਨੀਤੀ ਆਯੋਗ ਦੀ 8ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿਚ 19 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀਆਂ/ਉਪ ਰਾਜਪਾਲਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ...
ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਰੋਡਵੇਜ਼ ਦੀ ਬੱਸ ਪਲਟੀ
. . .  1 day ago
ਜ਼ੀਰਕਪੁਰ, 27 ਮਈ (ਅਵਤਾਰ ਸਿੰਘ)- ਜ਼ੀਰਕਪੁਰ ਅੰਬਾਲਾ ਸੜਕ ’ਤੇ ਅੱਜ ਬਾਅਦ ਦੁਪਹਿਰ ਇਕ ਹਰਿਆਣਾ ਰੋਡਵੇਜ਼ ਦੀ ਬੱਸ ਗਲਤ ਦਿਸ਼ਾ ਵੱਲ ਤੋਂ ਆ ਰਹੇ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਪਲਟ ਗਈ। ਇਸ ਦੌਰਾਨ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਸਿੱਖਿਆ ਵਿਭਾਗ ਦੀ ਨਿਵੇਕਲੀ ਪਹਿਲਕਦਮੀ

ਏ.ਡੀ.ਸੀ. ਪੰਚਾਲ ਵਲੋਂ ਸਿੱਖਿਆ ਵਿਭਾਗ ਦਾ ਕੈਲੰਡਰ ਤੇ ਪੋਸਟਰ ਜਾਰੀ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਵਲੋਂ ਭਰਪੂਰ ਹੁਲਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਵਿਚ ਨਵਾਂ ਦਾਖਲਾ ਰਿਕਾਰਡ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਇੱਥੇ ਜ਼ਿਲ੍ਹਾ ਸਕੱਤਰੇਤ ਵਿਚ ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀ.ਸਿੱ.) ਵਲੋਂ ਤਿਆਰ ਫਲੈਕਸ, ਕੈਲੰਡਰ ਅਤੇ ਪੋਸਟਰ ਜਾਰੀ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਆਪ ਮੁਹਾਰੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਅਤੇ ਬੀਤੇ ਵਰਿ੍ਹਆਂ ਦੌਰਾਨ ਵਿਸ਼ੇਸ਼ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਗੁਣਾਤਮਿਕ ਸੁਧਾਰਾਂ ਨੇ ਸਮੁੱਚੇ ਰੂਪ ਵਿਚ ਉਸਾਰੂ ਵਿੱਦਿਅਕ ਮਾਹੌਲ ਸਿਰਜਿਆ ਹੈ | ਇੰਜ: ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮੌਕੇ ਦੱਸਿਆ ਕਿ ਜ਼ਿਲੇ੍ਹ ਦੇ ਸਾਰੇ ਪ੍ਰਮੁੱਖ ਸ਼ਹਿਰਾਂ, ਕਸਬਿਆਂ ਤੇ ਵਿਸ਼ੇਸ਼ ਥਾਵਾਂ 'ਤੇ ਸਰਕਾਰੀ ਸਕੂਲਾਂ ਦੇ ਨਵੀਂ ਨੁਹਾਰ ਨੂੰ ਦਰਸਾਉਂਦੇ ਵੱਡ ਆਕਾਰੀ ਫਲੈਕਸ ਤੇ ਪੋਸਟਰ ਲਗਾ ਕੇ ਮਾਪਿਆਂ ਨੂੰ ਆਪਣੇ ਬੱਚੇ ਨਜ਼ਦੀਕੀ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ 1224 ਸਕੂਲਾਂ ਵਿਚ ਸਮਾਰਟ ਕਲਾਸ ਰੂਮ, ਤਜਰਬੇਕਾਰ ਸਟਾਫ਼ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਲੱਸਟਰ ਪੱਧਰ 'ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 78 ਸਿਖਲਾਈ ਕੇਂਦਰਾਂ ਵਿਚ ਬਾਕਾਇਦਾ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਨੇ ਦੱਸਿਆ ਕਿ ਜ਼ਿਲ੍ਹੇ ਦੇ ਐਲੀਮੈਂਟਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਪਹਿਲਾਂ ਤਲਵਾੜਾ, ਦਸੂਹਾ, ਟਾਂਡਾਂ ਆਦਿ ਵਿਚ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਰੈਲੀ ਰਾਹੀਂ ਦਾਖਲਾ ਮੁਹਿੰਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਪਿ੍ੰ: ਰਮਨਦੀਪ ਕੌਰ, ਸਮਰਜੀਤ ਸਿੰਘ ਜ਼ਿਲ੍ਹਾ ਮੀਡੀਆ ਕੁਆਡੀਨੇਟਰ, ਯੋਵੇਸਵਰ ਸਲਾਰੀਆ ਜਿਲ੍ਹਾ ਸੋਸਲ ਮੀਡੀਆ ਕੁਆਰਡੀਨੇਟਰ, ਤੀਰਥ ਰਾਮ ਬੀ.ਪੀ.ਈ.ਓ. ਹੁਸ਼ਿਆਰਪੁਰ, ਰਾਜਵਿੰਦਰ ਸਿੰਘ, ਸੰਗੀਤਾ ਰਾਣੀ, ਮੋਨਿਕਾ ਜੈਨ, ਨੀਟੂ ਸਰਮਾ, ਵੀਨਾ ਰਾਣੀ, ਅਲਕਾ ਸ਼ਰਮਾ, ਪ੍ਰਭਜੋਤ ਕੌਰ ਆਦਿ ਸਮੇਤ ਹੋਰ ਅਧਿਕਾਰੀ ਤੇ ਸਿੱਖਿਆ ਸ਼ਾਸਤਰੀ ਮੌਜੂਦ ਸਨ |

ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ ਅਗਲੇ ਹਫ਼ਤੇ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਬਣ ਗਈ ਹੈ | ਪਤਾ ਲੱਗਾ ਹੈ ਕਿ ਸਰਕਾਰ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ ਲਈ ਪੱਤਰ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 18158 ਮੀਟਿ੍ਕ ਟਨ ਕਣਕ ਦੀ ਹੋਈ ਆਮਦ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਮੰਡੀਆਂ ਵਿਚ 18158 ਮੀਟਿ੍ਕ ਟਨ ਕਣਕ ਦੀ ਆਮਦ ਹੋਈ, ਜਦਕਿ ...

ਪੂਰੀ ਖ਼ਬਰ »

ਕੰਢੀ ਇਲਾਕੇ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ 156 ਕਰੋੜ ਰੁਪਏ ਮਨਜ਼ੂਰ - ਅਰੁਣ ਡੋਗਰਾ

ਤਲਵਾੜਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਤਲਵਾੜਾ ਦੇ ਸਮੁੱਚੇ ਕੰਢੀ ਖੇਤਰ ਦੇ ਵਾਸੀ ਪਿਛਲੇ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਸਨ ਪਰ ਹੁਣ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਦੇ ਅਣਥੱਕ ਯਤਨਾਂ ਕਾਰਨ ਪੰਜਾਬ ਸਰਕਾਰ ਦੇ ਜਲ ਸਪਲਾਈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਚਾਰ ਕਾਬੂ

ਦਸੂਹਾ, 15 ਅਪ੍ਰੈਲ (ਭੁੱਲਰ)- ਦਸੂਹਾ ਪੁਲਿਸ ਵਲੋਂ ਇਕ ਸਵਿਫ਼ਟ ਕਾਰ ਵਿਚੋਂ 35 ਗਰਾਮ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਡੀ.ਐੱਸ.ਪੀ. ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਐੱਸ.ਆਈ. ਗੁਰਪ੍ਰੀਤ ਸਿੰਘ ਐੱਸ.ਐੱਚ.ਓ. ਦਸੂਹਾ ਦੀ ਅਗਵਾਈ ਹੇਠ ਐੱਸ.ਆਈ. ...

ਪੂਰੀ ਖ਼ਬਰ »

ਅਧਖੜ੍ਹ ਵਿਅਕਤੀ ਦੀ ਲਾਸ਼ ਜਿਆਣ ਦੇ ਛੱਪੜ 'ਚੋਂ ਮਿਲੀ

ਚੱਬੇਵਾਲ, 15 ਅਪ੍ਰੈਲ (ਥਿਆੜਾ)- ਪਿੰਡ ਜਿਆਣ ਵਿਖੇ ਚੱਬੇਵਾਲ-ਮਾਹਿਲਪੁਰ ਮੁੱਖ ਮਾਰਗ 'ਤੇ ਸਥਿਤ ਪਿੰਡ ਦੇ ਗੰਦੇ ਪਾਣੀ ਦੇ ਛੱਪੜ 'ਚੋਂ ਇਕ ਅਧਖੜ੍ਹ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ ਹੋਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ 8 ਵਜੇ ਕੁੱਝ ਰਾਹਗੀਰਾਂ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਹਾਈ ਸਕੂਲ ਨੰਦਾਚੌਰ ਦਾ ਦੌਰਾ

ਬੁੱਲ੍ਹੋਵਾਲ, 15 ਅਪ੍ਰੈਲ (ਲੁਗਾਣਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ...

ਪੂਰੀ ਖ਼ਬਰ »

ਸ਼ਰਾਬ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਆਬਕਾਰੀ ਵਿਭਾਗ ਤੇ ਪੁਲਿਸ ਵਲੋਂ 'ਰੈੱਡ ਰੋਜ਼ ਆਪ੍ਰੇਸ਼ਨ' ਜਾਰੀ-ਜਸਵਿੰਦਰ ਸਿੰਘ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਵਲੋਂ 'ਰੈੱਡ ਰੋਜ਼ ਆਪ੍ਰੇਸ਼ਨ' ਨਾਂਅ 'ਤੇ ਆਧਾਰਿਤ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਅਧੀਨ ...

ਪੂਰੀ ਖ਼ਬਰ »

ਦਿੱਲੀ ਵਿਖੇ ਧਰਨਾਕਾਰੀਆਂ ਨੇ ਵੱਡੇ ਪੱਧਰ 'ਤੇ ਵਿਸਾਖੀ ਮਨਾ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ- ਕਿਸਾਨ ਆਗੂ

ਹੁਸ਼ਿਆਰਪੁਰ, 15 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਿੰਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਕਿਸਾਨਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ | ਅੱਜ ਧਰਨੇ ਦੇ 155ਵੇਂ ਦਿਨ ਸੰਬੋਧਨ ...

ਪੂਰੀ ਖ਼ਬਰ »

116 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 116 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15745 ਅਤੇ 9 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 658 ਹੋ ਗਈ ਹੈ | ਸਿਵਲ ...

ਪੂਰੀ ਖ਼ਬਰ »

ਦੁਕਾਨ ਖੋਲ੍ਹਦੇ ਨੌਜਵਾਨ 'ਤੇ ਕਾਤਲਾਨਾ ਹਮਲਾ

ਕੋਟਫ਼ਤੂਹੀ, 15 ਅਪ੍ਰੈਲ (ਅਵਤਾਰ ਸਿੰਘ ਅਟਵਾਲ)- ਸਥਾਨਕ ਮੁੱਖ ਬਾਜ਼ਾਰ ਵਿਚ ਸਵੇਰੇ ਸਾਢੇ ਸੱਤ ਕੁ ਵਜੇ ਦੇ ਕਰੀਬ ਮੈਡੀਕਲ ਸਟੋਰ ਖੋਲ੍ਹਣ ਲੱਗੇ ਨੌਜਵਾਨ 'ਤੇ ਘਾਤ ਲਾ ਕੇ ਅੱਧਾ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਕਰਨ 'ਤੇ ਨੌਜਵਾਨ ਵੱਲੋਂ ...

ਪੂਰੀ ਖ਼ਬਰ »

ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਲਈ ਵਿੱਤੀ ਸਹਾਇਤਾ ਭੇਟ

ਅੱਡਾ ਸਰਾਂ, 15 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)- ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ ਪਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਲਈ ਹਰਜੀਤ ਸਿੰਘ ਨੇ ਵਿੱਤੀ ਸਹਾਇਤਾ ਭੇਟ ਕੀਤੀ | ਜਾਜਾ ਨਿਵਾਸੀ ਹਰਜੀਤ ਸਿੰਘ ਨੇ ਆਸ਼ਰਮ ਦੇ ...

ਪੂਰੀ ਖ਼ਬਰ »

6ਵੀਂ 'ਚ ਦਾਖ਼ਲੇ ਲਈ ਪ੍ਰੀਖਿਆ ਪ੍ਰਵੇਸ਼ ਪੱਤਰ ਵਿਦਿਆਲੇ ਦੀ ਵੈੱਬਸਾਈਟ 'ਤੇ ਉਪਲੱਬਧ-ਪਿ੍ੰ: ਸੰਦੀਪ ਕੁਮਾਰ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪਿ੍ੰਸੀਪਲ ਡਾ: ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਲਿਆ 'ਚ 6ਵੀਂ ਜਮਾਤ 'ਚ ਦਾਖਲਾ ਲੈਣ ਸਬੰਧੀ 16 ਮਈ ਨੂੰ ਹੋਣ ਵਾਲੀ ਚੋਣ ਪ੍ਰੀਖਿਆ 2021 ਲਈ ਜਿਨ੍ਹਾਂ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਨੇ ਡਾ: ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ

ਟਾਂਡਾ ਉੜਮੁੜ, 15 ਅਪ੍ਰੈਲ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ | ਸੀਨੀਅਰ ਆਗੂ ਸੁਰਜੀਤ ਪਾਲ, ਜਸਵਿੰਦਰ ...

ਪੂਰੀ ਖ਼ਬਰ »

ਆਸ਼ਾ ਵਰਕਰ ਦੇ ਘਰ 'ਚ ਵੜ ਕੇ ਕੀਤਾ ਹਮਲਾ

ਮੁਕੇਰੀਆਂ, 15 ਅਪ੍ਰੈਲ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਆਉਂਦੇ ਕਸਬਾ ਹਰਸਾ ਮਾਨਸਰ ਵਿਖੇ ਇਕ ਆਸ਼ਾ ਵਰਕਰ ਦੇ ਘਰ ਵਿਚ ਵੜ ਕੇ ਗੁਆਂਢੀਆਂ ਵਲੋਂ ਆਸ਼ਾ ਵਰਕਰ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਆਸ਼ਾ ਵਰਕਰ ਨੀਲਮ ਰਾਣੀ ਪਤਨੀ ...

ਪੂਰੀ ਖ਼ਬਰ »

ਵਿਧਾਇਕਾ ਮੈਡਮ ਇੰਦੂ ਬਾਲਾ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਹਾਜੀਪੁਰ, 15 ਅਪ੍ਰੈਲ (ਜੋਗਿੰਦਰ ਸਿੰਘ)- ਹਲਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਅੱਜ ਮਾਰਕੀਟ ਕਮੇਟੀ ਮੁਕੇਰੀਆਂ ਅਧੀਨ ਆਉਂਦੀ ਦਾਣਾ ਮੰਡੀ ਹਾਜੀਪੁਰ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਆੜ੍ਹਤੀਆਂ ...

ਪੂਰੀ ਖ਼ਬਰ »

ਪ੍ਰੀਤ ਟਰੈਕਟਰਜ਼ ਨੇ ਹੁਸ਼ਿਆਰਪੁਰ ਦਾਣਾ ਮੰਡੀ 'ਚ ਖੋਲ੍ਹੀ ਟਰੈਕਟਰ ਏਜੰਸੀ

ਹੁਸ਼ਿਆਰਪੁਰ, 11 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦਾਣਾ ਮੰਡੀ 'ਚ ਸੱਗੀ ਟਰੈਕਟਰ ਵਲੋਂ ਖੋਲ੍ਹੀ ਗਈ ਪ੍ਰੀਤ ਟਰੈਕਟਰਜ਼ ਦੀ ਏਜੰਸੀ ਦਾ ਦੌਰਾ ਸਾਬਕਾ ਕੈਬਨਿਟ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਡਾ: ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸਮਾਗਮ

ਮਾਹਿਲਪੁਰ, 15 ਅਪ੍ਰੈਲ (ਰਜਿੰਦਰ ਸਿੰਘ)- ਪਿੰਡ ਨੰਗਲ ਖਿਡਾਰੀਆਂ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਤਲਵਿੰਦਰ ਸਿੰਘ ਹੀਰ ਦੀ ਦੇਖ ਰੇਖ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ. ਭੀਮ ...

ਪੂਰੀ ਖ਼ਬਰ »

ਕੋਵਿਡ ਸਬੰਧੀ ਲੱਛਣ ਦਿੱਸਣ 'ਤੇ ਮਰੀਜ਼ ਡਾਕਟਰ ਨਾਲ ਜ਼ਰੂਰ ਕਰਨ ਸੰਪਰਕ- ਅਪਨੀਤ ਰਿਆਤ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਵਿਡ ਦੀ ਸਥਿਤੀ ਵਿਚ ਪਹਿਲੇ ਨਾਲੋਂ ਕੁੱਝ ਸੁਧਾਰ ਹੈ ਪਰ ਹੁਣ ਵੀ ਕੁੱਝ ਮਾਮਲਿਆਂ ਵਿਚ ਸਾਨੂੰ ਗੰਭੀਰਤਾ ਦਿਖਾਉਣ ਦੀ ਜ਼ਰੂਰਤ ...

ਪੂਰੀ ਖ਼ਬਰ »

ਉੱਜਲ ਸਿੰਘ ਦੀ ਯਾਦ 'ਚ ਖ਼ੂਨਦਾਨ ਕੈਂਪ 18 ਨੂੰ

ਟਾਂਡਾ ਉੜਮੁੜ, 15 ਅਪ੍ਰੈਲ (ਭਗਵਾਨ ਸਿੰਘ ਸੈਣੀ)- ਇਲਾਕੇ ਦੀ ਨਾਮਵਰ ਸੰਸਥਾ ਭਾਈ ਘਨੱਈਆ ਚੈਰੀਟੇਬਲ ਟਰੱਸਟ ਟਾਂਡਾ ਦੇ ਸੰਸਥਾਪਕ ਸਵ: ਉੱਜਲ ਸਿੰਘ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਤੇ ਟਰੱਸਟ ਵਲੋਂ ਮਿਤੀ 18 ਅਪ੍ਰੈਲ ਦਿਨ ਐਤਵਾਰ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਡੀ) ਵਲੋਂ ਬਾਬਾ ਸਾਹਿਬ ਦੇ ਜਨਮ ਦਿਨ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਅੱਡਾ ਸਰਾਂ, 15 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕਲੋਆ ਵਿਖੇ ਸ਼੍ਰੋਮਣੀ ਅਕਾਲੀ ਦਲ (ਡੀ) ਵਲੋਂ ਗੁਰੂ ਰਵਿਦਾਸ ਸਭਾ ਕਲੋਆ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਐਸ.ਸੀ. ਵਿੰਗ ਦੇ ...

ਪੂਰੀ ਖ਼ਬਰ »

ਪਿੰਡ ਲੁੱਦਾਂ 'ਚ ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡਾ: ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਲੁੱਦਾਂ ਵਿਖੇ ਸੁਖਵਿੰਦਰ ਸਿੰਘ ਸੋਢੀ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਪੰਜਾਬ ਪ੍ਰਧਾਨ ਐਸ.ਸੀ. ਵਿੰਗ ਸ਼ੋ੍ਰਮਣੀ ...

ਪੂਰੀ ਖ਼ਬਰ »

ਜ਼ਿਲ੍ਹਾ ਐਸ.ਸੀ. ਮੋਰਚਾ ਭਾਜਪਾ ਵਲੋਂ ਡਾ: ਰਾਏ ਦੀ ਅਗਵਾਈ 'ਚ ਡੀ.ਸੀ. ਨੂੰ ਮੰਗ-ਪੱਤਰ

ਹੁਸ਼ਿਆਰਪੁਰ, 15 ਅਪ੍ਰੈਲ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਜ਼ਿਲ੍ਹਾ ਐਸ.ਸੀ. ਮੋਰਚਾ ਭਾਜਪਾ ਵਲੋਂ ਮੈਂਬਰ ਜਨਰਲ ਕੌਂਸਲ ਡਾ: ਦਿਲਬਾਗ ਰਾਏ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ ਗਿਆ | ਡਾ: ਦਿਲਬਾਗ ਰਾਏ ਨੇ ਕਿਹਾ ਕਿ ਪੱਛਮੀ ...

ਪੂਰੀ ਖ਼ਬਰ »

ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ 190ਵੇਂ ਦਿਨ ਵੀ ਪ੍ਰਦਰਸ਼ਨ

ਗੜ੍ਹਦੀਵਾਲਾ, 15 ਅਪ੍ਰੈਲ (ਚੱਗਰ)-ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 190ਵੇਂ ਦਿਨ ਇਲਾਕੇ ਭਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਸਮੂਹ ਕਿਸਾਨ ਜਥੇਬੰਦੀਆਂ ਵਲੋਂ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਧਰਨਾ

ਭੰਗਾਲਾ, 15 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)- ਸਮੂਹ ਕਿਸਾਨ ਜਥੇਬੰਦੀਆਂ ਵਲੋਂ ਅਣਮਿਥੇ ਸਮੇਂ ਲਈ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਧਰਨਾ 187ਵੇਂ ਦਿਨ ਵੀ ਜਾਰੀ ਰਿਹਾ | ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦਿਆਂ ਅਤੇ ...

ਪੂਰੀ ਖ਼ਬਰ »

ਸਰਹਾਲਾ ਕਲਾਂ ਦੇ ਕ੍ਰਿਕਟ ਟੂਰਨਾਮੈਂਟ 'ਚ ਸੈਲਾ ਖ਼ੁਰਦ ਜੇਤੂ

ਕੋਟਫ਼ਤੂਹੀ, 15 ਅਪ੍ਰੈਲ (ਅਟਵਾਲ)- ਪਿੰਡ ਸਰਹਾਲਾ ਕਲਾ ਵਿਖੇ ਯੂਥ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ 5ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਲਗਭਗ ਤਿੰਨ ਦਰਜਨ ਦੇ ਕਰੀਬ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਬਲੱਡ ਡੋਨਰ ਸੁਸਾਇਟੀ ਵਲੋਂ 94ਵਾਂ ਖ਼ੂਨਦਾਨ ਕੈਂਪ

ਦਸੂਹਾ, 15 ਅਪ੍ਰੈਲ (ਕੌਸ਼ਲ)- ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਵਲੋਂ 94ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਗਰਨਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿਚ 108 ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਨੇ ...

ਪੂਰੀ ਖ਼ਬਰ »

ਬਾਬਾ ਸਾਹਿਬ ਦੇ ਨਾਂਅ 'ਤੇ ਯੂਨੀਵਰਸਿਟੀ ਤੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਸ਼ਲਾਘਾਯੋਗ- ਪੰਜੌੜ

ਹੁਸ਼ਿਆਰਪੁਰ, 15 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਡਾ: ਬੀ.ਆਰ. ਅੰਬੇਡਕਰ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਦੌਰਾਨ ਦੋਆਬੇ ਵਿਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਨਾਂਅ 'ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਡੀ) ਦੇ ਜਗਤਾਰ ਸਿੰਘ ਬਲਾਲਾ ਸਰਕਲ ਪ੍ਰਧਾਨ ਦਿਹਾਤੀ ਤੇ ਮਨਜੀਤ ਸਿੰਘ ਰੌਬੀ ਸ਼ਹਿਰੀ ਪ੍ਰਧਾਨ ਨਿਯੁਕਤ

ਦਸੂਹਾ/ਗੜ੍ਹਦੀਵਾਲਾ, 15 ਅਪ੍ਰੈਲ (ਭੁੱਲਰ, ਚੱਗਰ)- ਅੱਜ ਸ਼੍ਰੋਮਣੀ ਅਕਾਲੀ ਦਲ (ਡੀ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਪਾਲ ਸਿੰਘ ਢੱਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦੇਸ ਰਾਜ ਧੁੱਗਾ ਸੂਬਾ ਪ੍ਰਧਾਨ ਐੱਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ, ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਨੇ ਦੌੜ ਮੁਕਾਬਲੇ ਕਰਵਾਏ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਦਿ ਐਕਸ-ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਲੜਕੇ ਤੇ ਲੜਕੀਆਂ ਦੇ ਦੌੜ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ 'ਚ ਪਿੰਡ ਸਲੈਹਰੀਆਂ ਖ਼ੁਰਦ ਦੇ ਵਾਸੀ ਕਾਂਗਰਸ 'ਚ ਸ਼ਾਮਿਲ

ਐਮਾਂ ਮਾਂਗਟ, 15 ਅਪ੍ਰੈਲ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਸਲੈਹਰੀਆਂ ਖ਼ੁਰਦ ਵਿਖੇ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਨੂੰ ਕਹਿ ਕੇ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਮੌਕੇ ...

ਪੂਰੀ ਖ਼ਬਰ »

ਅੱਗ ਲਗਾਉਣ ਦੀ ਘਟਨਾ ਕਿਸਾਨ ਸੰਘਰਸ਼ ਨੂੰ ਫ਼ੇਲ੍ਹ ਕਰਨ ਦੀ ਸਾਜ਼ਿਸ਼ ਦਾ ਹਿੱਸਾ- ਸੰਤ ਜੱਸੋਵਾਲ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੇ ਆਰਜ਼ੀ ਮਕਾਨਾਂ ਨੂੰ ਅੱਗ ਲਗਾਏ ਜਾਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅੰਤਿ੍ਗ ਕਮੇਟੀ ਮੈਂਬਰ ਤੇ ਦਮਦਮੀ ਟਕਸਾਲ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਪਿ੍ੰ: ਠਾਕੁਰ ਵਲੋਂ ਚੌਹਾਲ ਸਕੂਲ ਦੇ ਸਟਾਫ਼ ਨਾਲ ਮੀਟਿੰਗ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਪਿ੍ੰ: ਸ਼ੈਲੇਂਦਰ ਠਾਕੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਦੇ ਸਟਾਫ਼ ਨਾਲ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ 'ਚ ਕੋਵਿਡ ਟੀਕਾਕਰਨ ਕੈਂਪ ਲਗਾਇਆ

ਮੁਕੇਰੀਆਂ, 15 ਅਪ੍ਰੈਲ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਕਾਲਜ ਮੁਕੇਰੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਐਨ.ਐਸ.ਐਸ. ਵਿਭਾਗ ਦੁਆਰਾ ਸਿਵਲ ਹਸਪਤਾਲ ਮੁਕੇਰੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿਚ ਨਾ ਸਿਰਫ਼ ਕਾਲਜ ਸਟਾਫ਼ ਬਲਕਿ ਕਾਲਜ ਦੇ ਆਸ-ਪਾਸ ਦੇ ਇਲਾਕਿਆਂ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਲਈ ਬੱਸ ਕਿਰਾਇਆ ਮੁਆਫ਼ ਕਰਨਾ ਸ਼ਲਾਘਾਯੋਗ- ਚੀਮਾ

ਐਮਾਂ ਮਾਂਗਟ, 15 ਅਪ੍ਰੈਲ (ਗੁਰਾਇਆ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਬੱਸ ਕਿਰਾਇਆ ਮੁਆਫ਼ ਕਰਕੇ ਇਕ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ | ਇਹ ਪ੍ਰਗਟਾਵਾ ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਵਾਈਸ ਪ੍ਰਧਾਨ ਸਤਨਾਮ ਸਿੰਘ ਚੀਮਾ ਵਲੋਂ ਪੱਤਰਕਾਰ ...

ਪੂਰੀ ਖ਼ਬਰ »

ਪਿੰਡ ਕੂਕਾਨੇਟ ਵਿਖੇ ਜੰਗਲ ਦੀ ਅੱਗ ਨੇ ਕੀਤਾ ਲੱਖਾਂ ਦਾ ਨੁਕਸਾਨ

ਹਰਿਆਣਾ, 15 ਅਪ੍ਰੈਲ (ਹਰਮੇਲ ਸਿੰਘ ਖੱਖ)- ਗਰਮੀਆਂ ਦਾ ਸਮਾਂ ਸ਼ੁਰੂ ਹੋਣ ਦੇ ਨਾਲ ਹੀ ਕੰਢੀ ਖੇਤਰ ਦੇ ਜੰਗਲਾਂ ਨੂੰ ਅੱਗ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ | ਇਸੇ ਤਰ੍ਹਾਂ ਹੀ ਕੰਢੀ ਦੇ ਪਿੰਡ ਕੂਕਾਨੇਟ ਵਿਖੇ ਸੁਭਾਸ਼ ਡਡਵਾਲ ਦੇ ਜੰਗਲ ਨੂੰ ਅੱਗ ਲੱਗਣ ਦਾ ...

ਪੂਰੀ ਖ਼ਬਰ »

ਦਾਣਾ ਮੰਡੀ ਖੋਖਰ 'ਚ ਕਣਕ ਦੇ ਸੀਜ਼ਨ 'ਤੇ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਧਾਰਮਿਕ ਸਮਾਗਮ

ਚੌਲਾਂਗ, 15 ਅਪ੍ਰੈਲ (ਸੁਖਦੇਵ ਸਿੰਘ)- ਦਾਣਾ ਮੰਡੀ ਖੋਖਰ ਵਿਚ ਆੜ੍ਹਤੀ ਯੂਨੀਅਨ ਤੇ ਕਿਸਾਨਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏੇ | ਪ੍ਰਧਾਨ ਰਾਕੇਸ਼ ਵੋਹਰਾ ਦੀ ਦੇਖ-ਰੇਖ ਵਿਚ ਹੋਏ ਇਸ ਸਮਾਗਮ ਵਿਚ ਭੋਗ ਉਪਰੰਤ ਸਜਾਏ ਗਏ ...

ਪੂਰੀ ਖ਼ਬਰ »

ਨਗਰ ਕੌਂਸਲ ਮੁਕੇਰੀਆਂ ਦੇ ਵਿਨੋਦ ਕੁਮਾਰ ਪ੍ਰਧਾਨ ਬਣੇ

ਮੁਕੇਰੀਆਂ, 15 ਅਪ੍ਰੈਲ (ਰਾਮਗੜ੍ਹੀਆ)- ਅੱਜ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਅਹੁਦੇ ਲਈ ਚੋਣ ਸਬੰਧੀ ਨਗਰ ਕੌਂਸਲ ਵਿਖੇ ਐੱਸ.ਡੀ.ਐਮ. ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਲਈ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਵਲੋਂ ਦਾਣਾ ਮੰਡੀ ਦਸੂਹਾ 'ਚ ਕਣਕ ਦੀ ਖ਼ਰੀਦ ਦਾ ਉਦਘਾਟਨ

ਦਸੂਹਾ, 15 ਅਪ੍ਰੈਲ (ਕੌਸ਼ਲ)- ਵਿਧਾਇਕ ਦਸੂਹਾ ਅਰੁਣ ਡੋਗਰਾ ਨੇ ਅਨਾਜ ਮੰਡੀ ਦਸੂਹਾ ਵਿਚ ਕਣਕ ਦੀ ਫ਼ਸਲ ਦੀ ਖ਼ਰੀਦ ਦਾ ਉਦਘਾਟਨ ਕੀਤਾ ਗਿਆ | ਵਿਧਾਇਕ ਨੇ ਖ਼ਰੀਦ ਏਜੰਸੀਆਂ ਨੂੰ ਅਨਾਜ ਮੰਡੀਆਂ ਵਿਚ ਲਿਆਂਦੇ ਗਏ ਅਨਾਜ ਦੀ ਖ਼ਰੀਦ, ਅਦਾਇਗੀ ਅਤੇ ਲਿਫ਼ਟਿੰਗ ਨੂੰ ...

ਪੂਰੀ ਖ਼ਬਰ »

ਸਾਰੰਗੀ ਮਾਸਟਰ ਦਰਸ਼ਨ ਸਿੰਘ ਗੜ੍ਹੀ ਮੱਟੋਂ ਨੂੰ ਸ਼ਰਧਾਂਜਲੀਆਂ ਭੇਟ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)-ਸਾਰੰਗੀ ਮਾਸਟਰ ਦਰਸ਼ਨ ਸਿੰਘ ਪਾਂਗਲੀ ਜਿਨ੍ਹਾਂ ਦਾ ਬੀਤੇ ਦਿਨੀਂ ਕਿਸਾਨ ਅੰਦੋਲਨ ਤੋਂ ਪਰਤਣ ਉਪਰੰਤ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ...

ਪੂਰੀ ਖ਼ਬਰ »

ਰਛਪਾਲ ਸਿੰਘ ਨੇ ਮਨਹੋਤਾ ਸਕੂਲ 'ਚ ਪੀ.ਟੀ.ਆਈ. ਦਾ ਅਹੁਦਾ ਸੰਭਾਲਿਆ

ਪੱਸੀ ਕੰਢੀ, 15 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)- ਸ. ਰਛਪਾਲ ਸਿੰਘ ਉੱਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਵਿਖੇ ਪਿ੍ੰਸੀਪਲ ਸ੍ਰੀ ਮਦਨ ਸ਼ਰਮਾ ਦੀ ਹਾਜ਼ਰੀ ਵਿਚ ਪੀ.ਟੀ.ਆਈ. ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਉਹ ਸਰਕਾਰੀ ਸਰਕਾਰੀ ਮਿਡਲ ਸਕੂਲ ...

ਪੂਰੀ ਖ਼ਬਰ »

ਅਮਰੋਹ ਸਕੂਲ ਵਲੋਂ ਸਕੂਲ ਦੀਆਂ ਉਪਲਬਧੀਆਂ ਨੂੰ ਦਰਸਾਉਂਦਾ ਪੋਸਟਰ ਜਾਰੀ

ਰਾਮਗੜ੍ਹ ਸੀਕਰੀ, 15 ਅਪੈ੍ਰਲ (ਕਟੋਚ)- ਸਕੂਲ ਪ੍ਰਮੁੱਖ ਮੈਡਮ ਰੀਤਿਕਾ ਠਾਕੁਰ ਦੀ ਅਗਵਾਈ ਵਿਚ ਸਰਕਾਰੀ ਹਾਈ ਸਮਾਰਟ ਸਕੂਲ ਅਮਰੋਹ ਵਲੋਂ ਅੱਜ ਸਕੂਲ ਦੀਆਂ ਉਪਲਬਧੀਆਂ ਅਤੇ ਸਹੂਲਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਪ੍ਰੇਰਿਤ ਕਰਦਾ ਹੋਇਆ ਸਕੂਲ ਦਾ ...

ਪੂਰੀ ਖ਼ਬਰ »

ਪਿੰਡਾਂ ਤੇ ਸ਼ਹਿਰਾਂ 'ਚ ਕੈਂਪਾਂ ਰਾਹੀਂ ਕਰੋਨਾ ਟੀਕਾਕਰਨ ਦੇ ਜਾਰੀ ਹੋਏ ਹੁਕਮ - ਐੱਸ. ਡੀ. ਐਮ. ਦਸੂਹਾ

ਦਸੂਹਾ, 15 ਅਪ੍ਰੈਲ (ਕੌਸ਼ਲ) - ਰਣਦੀਪ ਸਿੰਘ ਹੀਰ ਪੀ.ਸੀ.ਐੱਸ. ਐੱਸ.ਡੀ.ਐਮ. ਦਸੂਹਾ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਪਨੀਤ ਰਿਆਤ ਆਈ.ਏ.ਐੱਸ. ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 45 ਸਾਲ ਤੋਂ ਲੈ ਕੇ ਵੱਧ ਉਮਰ ਦੇ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਮੁਹੱਲਾ ਧਰਮਪੁਰਾ ਵਿਖੇ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਦਸੂਹਾ, 15 ਅਪ੍ਰੈਲ (ਭੁੱਲਰ)- ਦਸੂਹਾ ਦੇ ਵਾਰਡ ਨੰਬਰ 9 ਮੁਹੱਲਾ ਧਰਮਪੁਰ ਵਿਖੇ ਬੀ. ਆਰ. ਅੰਬੇਡਕਰ ਦਾ ਜਨਮ ਦਿਨ ਬੀ.ਆਰ. ਅੰਬੇਡਕਰ ਨੌਜਵਾਨ ਸਭਾ ਵਲੋਂ ਸਮੂਹ ਮੁਹੱਲਾ ਵਾਸੀਆਂ ਵਲੋਂ ਮਨਾਇਆ ਗਿਆ | ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕਰਮਬੀਰ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨਸ ਦੀਆਂ ਸਹੂਲਤਾਂ ਨੂੰ ਬਹਾਲ ਕਰਨ ਦੀ ਮੰਗ

ਦਸੂਹਾ, 15 ਅਪ੍ਰੈਲ (ਭੁੱਲਰ)- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦਸੂਹਾ ਦੀ ਮੀਟਿੰਗ ਕਮਾਡੈਂਟ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੋਰੋਨਾ ਦੇ ਫੈਲਾਓ ਨੂੰ ਦੇਖਦੇ ਹੋਏ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ...

ਪੂਰੀ ਖ਼ਬਰ »

'ਹੈਲਪ ਦਾ ਨੀਡੀ' ਐੱਨ.ਜੀ.ਓ. ਕਰੇਗਾ ਮੁਕੇਰੀਆਂ 'ਚ ਲੋੜਵੰਦਾਂ ਦੀ ਮਦਦ - ਪ੍ਰੋਫੈਸਰ ਮੁਲਤਾਨੀ

ਮੁਕੇਰੀਆਂ, 15 ਅਪ੍ਰੈਲ (ਰਾਮਗੜ੍ਹੀਆ)-ਸਾਡੇ ਸਮਾਜ ਅੰਦਰ ਜੇਕਰ ਕੋਈ ਗ਼ਰੀਬ ਬਿਮਾਰ ਜਾਂ ਕੋਈ ਹਾਦਸੇ ਵਿਚ ਜ਼ਖਮੀ ਹੋ ਜਾਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਪੂਰੇ ਇਲਾਜ ਦਾ ਪ੍ਰਬੰਧ ਨਹੀਂ ਹੈ | ਸਰਕਾਰੀ ਹਸਪਤਾਲਾਂ ਵਿਚ ਜੇਕਰ ਡਾਕਟਰ ਹਨ ਤਾਂ ਦਵਾਈਆਂ ਨਹੀਂ ਮਿਲਦੀਆਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮਿਲੇਗੀ ਹਰ ਇੱਕ ਵਰਗ ਨੂੰ ਸਸਤੀ ਬਿਜਲੀ - ਐਡ. ਘੁੰਮਣ

ਤਲਵਾੜਾ, 15 ਅਪ੍ਰੈਲ (ਅਜੀਤ ਪ੍ਰਤੀਨਿਧ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਯੂਥ ਪ੍ਰਧਾਨ ਅਤੇ ਬਲਾਕ ਪ੍ਰਧਾਨ 'ਆਪ' ਸ੍ਰੀ ਸ਼ੰਭੂ ਦੱਤ ਦੀ ਅਗਵਾਈ 'ਚ ਅੱਜ ਬਲਾਕ ਤਲਵਾੜਾ ਵਿਚ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਤਲਵਾੜਾ ਦੇ ਬਿਜਲੀ ਦੇ ਬਿੱਲ ਸਾੜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX