ਰਾਹੋਂ/ਉਸਮਾਨਪੁਰ, 15 ਅਪ੍ਰੈਲ (ਬਲਬੀਰ ਸਿੰਘ ਰੂਬੀ, ਸੰਦੀਪ ਮਝੂਰ)- ਬੀਤੀ ਦੇਰ ਸ਼ਾਮ ਬੇਟ ਖੇਤਰ ਦੇ ਪਿੰਡ ਨਿਆਮਤਪੁਰ ਵਿਖੇ ਭੇਦ ਭਰੇ ਹਾਲਾਤ ਵਿਚ ਅੱਗ ਲੱਗਣ ਨਾਲ 4 ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ ਜਦਕਿ ਅੱਗ ਨਾਲ 12 ਖੇਤ ਨਾੜ, ਇਕ ਫੋਰਡ ਟਰੈਕਟਰ, 3 ਤੂੜੀ ਦੇ ਕੁੱਪ ਤੇ ਇਕ ਪਸ਼ੂਆਂ ਦੀ ਸ਼ੈੱਡ ਵੀ ਸੜ ਗਿਆ | ਨਵਾਂਸ਼ਹਿਰ ਤੋਂ ਤਹਿਸੀਲਦਾਰ ਸ: ਕੁਲਵੰਤ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 4 ਵਜੇ ਤੇਜ਼ ਹਵਾਵਾਂ ਚੱਲਣ ਦਾ ਨਾਲ ਅਚਾਨਕ ਨਾੜ ਨੂੰ ਅੱਗ ਲੱਗ ਗਈ | ਅੱਗ ਦੀਆਂ ਲਪਟਾਂ ਨੇ ਦੇਖਦਿਆਂ ਹੀ ਦੇਖਦਿਆਂ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ, ਅਮਰਜੀਤ ਸਿੰਘ ਪੁੱਤਰ ਕਿ੍ਸ਼ਨ ਕੁਮਾਰ ਦੋਵਾਂ ਦੀ 2-2 ਏਕੜ ਕਣਕ ਤੇ ਜਗਦੀਸ਼ ਸਿੰਘ ਪੁੱਤਰ ਹਾਕਮ ਰਾਮ ਦੀ 6 ਕਨਾਲ ਕਣਕ ਸੜ ਕੇ ਸੁਆਹ ਹੋ ਗਈ | ਇਸ ਦੇ ਨਾਲ ਜਗਤਾਰ ਸਿੰਘ ਪੁੱਤਰ ਭਗਤ ਰਾਮ ਦੇ ਪੰਜ ਖੇਤ ਨਾੜ ਸੜ ਕੇ ਸੁਆਹ ਹੋ ਗਏ | ਕਿਸਾਨ ਗੁਰਵਿੰਦਰ ਸਿੰਘ ਨਿਆਮਤਪੁਰ ਨੇ ਆਪਣੇ ਫੋਰਡ ਟਰੈਕਟਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਟਰੈਕਟਰ ਨੂੰ ਅੱਗ ਪੈ ਗਈ ਤੇ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਤੋਂ ਇਲਾਵਾ ਅਵਤਾਰ ਰਾਮ ਪੁੱਤਰ ਜੀਤ ਰਾਮ ਤੂੜੀ ਦਾ ਇਕ ਕੁੱਪ, ਰਾਮ ਪਾਲ ਪੁੱਤਰ ਜੀਤ ਰਾਮ ਦਾ ਇਕ ਤੂੜੀ ਦਾ ਕੁੱਪ ਤੇ ਸ਼ੈੱਡ ਅਤੇ ਸਤਨਾਮ ਪੁੱਤਰ ਜੀਤ ਰਾਮ ਦਾ ਤੂੜੀ ਦਾ ਕੁੱਪ ਵੀ ਸੜ ਕੇ ਸੁਆਹ ਹੋ ਗਏ | ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ ਨੇ ਪੀੜਤਾਂ ਪਾਸੋਂ ਹੋਏ ਨੁਕਸਾਨ ਦੀ ਸਾਰੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਜਾਂਚ ਕਰਵਾ ਕੇ ਬਣਦਾ ਮੁਆਵਜ਼ਾ ਜਾਰੀ ਕੀਤਾ ਜਾਵੇ |
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਹਲਕੇ ਦੇ ਕੁਝ ਪਿੰਡਾਂ 'ਚ ਸਤਲੁਜ ਦਰਿਆ 'ਚੋਂ ਹੋ ਰਹੀ ਲਗਾਤਾਰ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਅੱਜ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ...
ਮਜਾਰੀ/ਸਾਹਿਬਾ, 15 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਵਿਚ ਅਸਮਾਨ ਨੂੰ ਛੰੂਹਦੇ ਬਿਜਲੀ ਦੇ ਵਧੇ ਰੇਟਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਲਹਿਰ ਤਹਿਤ 'ਆਪ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੈਡਮ ਸੰਤੋਸ਼ ਕਟਾਰੀਆ ...
ਮੁਕੰਦਪੁਰ, 15 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ)- ਬਲਾਕ ਔੜ ਦੇ ਪਿੰਡ ਰਟੈਂਡਾ ਵਿਖੇ ਸਰਕਾਰੀ ਹਸਪਤਾਲ ਮੁਕੰਦਪੁਰ ਦੀ ਟੀਮ ਵਲੋਂ ਨੋਡਲ ਅਫਸਰ ਨਵਲਦੀਪ ਸਿੰਘ ਦੀ ਅਗਵਾਈ ਹੇਠ 110 ਪਿੰਡ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ | ਇਸ ਮੌਕੇ ਪਿੰਡ ਦੇ ...
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 37 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 12, ਬਲਾਕ ਬੰਗਾ 'ਚ 2, ਬਲਾਕ ਸੁੱਜੋਂ 'ਚ 2, ...
ਬਹਿਰਾਮ, 15 ਅਪ੍ਰੈਲ (ਸਰਬਜੀਤ ਸਿੰਘ ਚੱਕਰਾਮੂੰ/ਨਛੱਤਰ ਸਿੰਘ ਬਹਿਰਾਮ)- ਅੱਜ ਦੁਪਹਿਰ ਵੇਲੇ ਪਿੰਡ ਤਲਵੰਡੀ ਜੱਟਾਂ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਭਿਆਨਕ ਰੂਪ ਧਾਰਦੇ ਹੋਏ ਪਿੰਡ ਕੱਟ ਅਤੇ ਚੱਕ ਰਾਮੂੰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਕਰੀਬਨ 80 ...
ਬੰਗਾ, 15 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਸੋਤਰਾਂ ਰੋਡ 'ਤੇ ਰਹਿੰਦੇ ਇੱਕ ਫਿਰਕੇ ਦੀਆਂ ਦੋ ਧਿਰਾਂ 'ਚ ਗਹਿਗਚ ਲੜਾਈ ਹੋਈ | ਧਾਰਮਿਕ ਅਸਥਾਨ ਤੋਂ ਪਰਤਣ ਉਪਰੰਤ ਦੋ ਧਿਰਾਂ 'ਚ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਜੋ ਐਨੀ ਭਿਆਨਕ ਹੋ ਗਈ ਬੰਗਾ ਪੁਲਿਸ ...
ਰਾਹੋਂ ਮਾਛੀਵਾੜਾ ਰੋਡ 'ਤੇ ਬਹਿਲੂਰ ਕਲਾਂ ਮੋੜ ਦੇ ਕਰੀਬ 11 ਏਕੜ ਕਣਕ ਅੱਗ ਲੱਗਣ ਨਾਲ ਸੁਆਹ ਹੋਣ ਦਾ ਸਮਾਚਾਰ ਹੈ | ਦੱਸਿਆ ਜਾਂਦਾ ਹੈ ਕਿ ਕਰੀਬ 2.30 ਵਜੇ ਕੋਈ ਵਿਅਕਤੀ ਖੇਤਾਂ ਵਿਚ ਹਰੇ ਚਾਰੇ ਨੂੰ ਪਾਣੀ ਲਗਾ ਰਿਹਾ ਸੀ ਕਿ ਇੰਜਣ ਦੇ ਸਿਲੰਡਰ ਵਿਚੋਂ ਨਿਕਲੀ ਚੰਗਿਆੜੀ ਨੇ ...
ਸੜੋਆ, 15 ਅਪ੍ਰੈਲ (ਨਾਨੋਵਾਲੀਆ)- ਸਿੱਖਿਆ ਸਕੱਤਰ ਪੰਜਾਬ ਸ੍ਰੀ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਤੋਂ ਤਿੰਨ ਜ਼ਿਲਿ੍ਹਆਂ ਦੇ ਅਧਿਆਪਕਾਂ ਦੇ ਸਾਂਝੇ ਯਤਨਾਂ ...
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ: ਸ਼ੇਨਾ ਅਗਰਵਾਲ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿਚ ਕੋਈ ਵਿਅਕਤੀ/ ਸੰਸਥਾ ਸਰਕਾਰੀ/ ਪੰਚਾਇਤੀ ਜਗ੍ਹਾ 'ਤੇ ਕੋਈ ਗੇਟ ਨਹੀਂ ਉਸਾਰੇਗਾ | ਜੇਕਰ ਅਜਿਹਾ ਕੋਈ ...
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸਚਿਨ ਦੀਵਾਨ ਨੂੰ ਨਗਰ ਕੌਂਸਲ ਨਵਾਂਸ਼ਹਿਰ ਦਾ ਪ੍ਰਧਾਨ ਚੁਣ ਲਿਆ ਗਿਆ ਜਦਕਿ ...
ਉੜਾਪੜ/ਲਸਾੜਾ, 15 ਅਪ੍ਰੈਲ (ਲਖਵੀਰ ਸਿੰਘ ਖੁਰਦ)- ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਫ਼ੈਸਲੇ ਨਾਲ ਆੜ੍ਹਤੀਏ ਭੰਬਲਭੂਸੇ ਵਾਲੀ ਸਥਿਤੀ ਵਿਚ ਹਨ, ਕਿਉਂਕਿ ਆੜ੍ਹਤੀਏ ਆਨਲਾਈਨ ਵਾਲੀ ਪ੍ਰਕਿਰਿਆ ਲੰਬੀ ਤੇ ਗੁੰਝਲਦਾਰ ਹੋਣ ਕਰਕੇ ...
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ...
ਕਟਾਰੀਆਂ, 15 ਅਪ੍ਰੈਲ (ਨਵਜੋਤ ਸਿੰਘ ਜੱਖੂ)- ਕਟਾਰੀਆਂ-ਬੰਗਾ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਥਾਂ ਥਾਂ 'ਤੇ ਡੂੰਘੇ-ਡੂੰਘੇ ਟੋਏ ਪਾਏ ਹੋਏ ਹਨ | ਇਹ ਸੜਕ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਦੁਬਾਰਾ ਬਣਾਈ ਗਈ ਸੀ ਪਰ ਬਾਅਦ ਵਿਚ ਇਸ ਸੜਕ ਵੱਲ ਕਿਸੇ ਨੇ ਧਿਆਨ ...
ਰਾਹੋਂ, 15 ਅਪ੍ਰੈਲ (ਬਲਬੀਰ ਸਿੰਘ ਰੂਬੀ)-ਨਗਰ ਕੌਂਸਲ ਦਫ਼ਤਰ ਰਾਹੋਂ ਵਿਖੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਅਮਰਜੀਤ ਸਿੰਘ ਨੂੰ ਨਗਰ ਕੌਂਸਲ ਰਾਹੋਂ ਦਾ ਪ੍ਰਧਾਨ ਅਤੇ ਮੋਹਿੰਦਰ ਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ...
ਰੱਤੇਵਾਲ, 15 ਅਪ੍ਰੈਲ (ਆਰ.ਕੇ. ਸੂਰਾਪੁਰੀ)- ਸਿੱਖਿਆ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਵਿੱਢੀ ਦਾਖਲ ਮੁਹਿੰਮ ਦੇ ਚੱਲਦਿਆਂ ਜਿੱਥੇ ਅਧਿਆਪਕਾਂ ਵਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਦਾਖਲਾ ਵਧਾਉਣ ਲਈ ਯਤਨ ਕੀਤੇ ਜਾ ਰਹੇ ...
ਬਲਾਚੌਰ, 15 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਕੈਮਿਸਟ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਵਿਸ਼ੇਸ਼ ਮੀਟਿੰਗ 16 ਅਪ੍ਰੈਲ ਨੂੰ ਸਵੇਰੇ 10 ਵਜੇ ਬਾਬਾ ਵਿਸ਼ਵਕਰਮਾ ਮੰਦਰ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਬੁਲਾਈ ਗਈ ਹੈ | ਇਹ ਜਾਣਕਾਰੀ ਤਹਿਸੀਲ ਪ੍ਰਧਾਨ ਡਾ: ਸਤਨਾਮ ...
ਬੰਗਾ/ਕਟਾਰੀਆ, 15 ਅਪ੍ਰੈਲ (ਕਰਮ ਲਧਾਣਾ, ਨਵਜੋਤ ਸਿੰਘ ਜੱਖੂ)- ਇਸ ਬਲਾਕ ਦੇ ਪਿੰਡ ਬਾਲੋਂ 'ਚ ਇਕ ਕਿਸਾਨ ਵਲੋਂ ਪੁੱਤਾਂ ਵਾਂਗ ਪਾਲੀ ਭਿੰਡੀ ਤੋਰੀ ਸਬਜ਼ੀ ਦੀ ਫ਼ਸਲ ਸ਼ਰਾਰਤੀ ਅਨਸਰਾਂ ਵੱਲੋਂ ਬੁਰੀ ਤਰ੍ਹਾਂ ਬਰਬਾਦ ਕਰ ਦਿੱਤੀ ਗਈ | ਇਸ ਸਬੰਧੀ ਪੀੜਤ ਕਿਸਾਨ ਰਣਬੀਰ ...
ਬਹਿਰਾਮ, 15 ਅਪ੍ਰੈਲ (ਸਰਬਜੀਤ ਸਿੰਘ ਚੱਕਰਾਮੂੰ)- ਫਗਵਾੜਾ-ਰੋਪੜ ਚਾਰ ਮਾਰਗੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਉਪਰੰਤ ਲੋਕਾਂ ਨੇ ਸੋਚਿਆ ਸੀ ਕਿ ਨਿੱਤ ਦਿਨ ਹੋ ਰਹੇ ਹਾਦਸਿਆਂ 'ਚ ਕਮੀ ਆਵੇਗੀ ਪਰ ਕਸਬਾ ਬਹਿਰਾਮ 'ਚ ਸਥਿਤ ਮਾਹਿਲਪੁਰ ਚੌਕ ਤੇ ਫਲਾਈ ਓਵਰ ਦੀ ਉਸਾਰੀ ਨਾ ...
ਭੱਦੀ, 15 ਅਪ੍ਰੈਲ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਸਮਾਜ ਸੇਵੀ ਚੌਧਰੀ ਅਜੈ ਮੰਗੂਪੁਰ ਵਲੋਂ ਜਿੱਥੇ ਪਹਿਲਾਂ ਵੀ ਆਪਣੇ ਪਿਤਾ ਦੇ ਕਾਰਜਾਂ ਅੰਦਰ ਵੱਡਾ ਹੱਥ ਵਟਾਇਆ ਜਾਂਦਾ ਹੈ ਉੱਥੇ ਹੁਣ ਵੀ ਉਨ੍ਹਾਂ ਵਲੋਂ ਪਿੰਡ ਰਾਜੂ ਮਾਜਰਾ ...
ਨਵਾਂਸ਼ਹਿਰ, 15 ਅਪ੍ਰੈਲ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਨਵਾਂਸ਼ਹਿਰ ਵਿਖੇ ਲਗਾਏ ਵਿਸ਼ੇਸ਼ ਟੀਕਾਕਰਨ ਕੈਂਪ ਦਾ ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਵਲੋਂ ਨਿਰੀਖਣ ਕੀਤਾ ਗਿਆ | ਕੈਂਪ ...
ਬਲਾਚੌਰ, 15 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਮਹੀਨਾਵਾਰ ਇਕੱਤਰਤਾ ਸੀਨੀਅਰ ਪੈਨਸ਼ਨਰ ਤੇ ਸਿੱਖਿਆ ਸ਼ਾਸਤਰੀ ਰਾਣਾ ਦਿਲਾਵਰ ਸਿੰਘ (ਪ੍ਰਧਾਨ ਰਾਜਪੂਤ ਸਭਾ ਪੰਜਾਬ) ਦੀ ਅਗਵਾਈ ਹੇਠ ਗੁਰਦੁਆਰਾ ...
ਮੁਕੰਦਪੁਰ, 15 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ)- ਵਿਧਾਨ ਸਭਾ ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਦੀ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂੰਨੀ ਵਲੋਂ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਰੱਤੇਵਾਲ, 15 ਅਪ੍ਰੈਲ (ਆਰ.ਕੇ.ਸੂਰਾਪੁਰੀ)- ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ 'ਤੇ ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਬਾਉੜੀ ਸਾਹਿਬ ਵਿਖੇ ਡੇਰਾ ਸੰਚਾਲਕ ਸੁਵਾਮੀ ਦਿਆਲ ਦਾਸ ਅਤੇ ਮਹੰਤ ਭਗਵਾਨ ਦਾਸ ਡੇਰਾ ਨੰਦਪੁਰ ...
ਸਮੁੰਦੜਾ, 15 ਅਪ੍ਰੈਲ (ਤੀਰਥ ਸਿੰਘ ਰੱਕੜ)- ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ...
ਸੜੋਆ, 15 ਅਪ੍ਰੈਲ (ਨਾਨੋਵਾਲੀਆ)-ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਯੂਥ ਕਲੱਬ ਸੜੋਆ ਵਲੋਂ ਸੜੋਆ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ:ਬਲਜੀਤ ਸਿੰਘ ਭਾਰਾਪੁਰ ਸਕੱਤਰ ...
ਸੰਧਵਾਂ, 15 ਅਪ੍ਰੈਲ (ਪ੍ਰੇਮੀ ਸੰਧਵਾਂ)-ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਸਤਵਿੰਦਰ ਕੌਰ ਦੀ ਅਗਵਾਈ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ...
ਬਲਾਚੌਰ, 15 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ: ਦਰਸ਼ਨ ਲਾਲ, ਖੇਤੀਬਾੜੀ ਅਫਸਰ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਨਾਨੋਵਾਲ ਬੇਟ ਵਿਖੇ 'ਖ਼ੁਸ਼ਹਾਲ ਕਿਸਾਨ ਖ਼ੁਸ਼ਹਾਲ ਪੰਜਾਬ' ਸਕੀਮ ਤਹਿਤ ਝੋਨੇ ਦੀ ...
ਭੱਦੀ, 15 ਅਪ੍ਰੈਲ (ਨਰੇਸ਼ ਧੌਲ)- ਬਾਬਾ ਬਸਤਾ ਰਾਮ ਦੇ ਸਥਾਨ ਸਾਧ ਦੀ ਖੱਡ ਪਿੰਡ ਬੱਲੋਵਾਲ ਸੌਂਖੜੀ ਵਿਖੇ ਸਾਲਾਨਾ ਮੇਲਾ ਬਾਬਾ ਹਰਮੇਸ਼ ਨਾਥ ਦੀ ਸਰਪ੍ਰਸਤੀ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਧਾਰਮਿਕ ਰਸਮਾਂ ਉਪਰੰਤ ਬੁਲੰਦ ਆਵਾਜ਼ ਦੇ ...
ਔੜ/ਝਿੰਗੜਾਂ, 15 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਯੂਥ ਵੈੱਲਫੇਅਰ ਸੁਸਾਇਟੀ ਵਲੋਂ ਐਨ.ਆਰ.ਆਈ. ਵੀਰਾਂ, ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਤੀਸਰਾ ਸਵੈ ਇੱਛੁਕ ਖ਼ੂਨਦਾਨ ...
ਬਹਿਰਾਮ, 15 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ...
ਜਾਡਲਾ, 15 ਅਪ੍ਰੈਲ (ਬੱਲੀ)- ਅੱਜ ਲਾਗਲੇ ਪਿੰਡ ਬੀਰੋਵਾਲ ਠਠਿਆਲਾ ਢਾਹਾ ਨੇੜੇ ਪੈਟਰੋਲ ਪੰਪ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਲੱਕੀ ਵਲੋਂ ਯੂਜ਼ਡ ਕਾਰਾਂ ਦੀ ਖਰੀਦ ਵੇਚ ਦੇ ਖੋਲ੍ਹੇ ਮੇਹਰ ਕਾਰ ਦਾ ਉਦਘਾਟਨ ...
ਬੰਗਾ, 12 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਗਿਆਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਕਾਲਜ ਰਜਿਸਟਰਾਰ ਡਾ. ਅਣਖ ਸਿੰਘ ਨੇ ਦੱਸਿਆ ਕਿ ਮੈਡੀਕਲ ਅਤੇ ਨਾਨ-ਮੈਡੀਕਲ ...
ਮਜਾਰੀ/ਸਾਹਿਬਾ, 15 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਦਿਨ-ਪਰ-ਦਿਨ ਵਧਦੀ ਜਾ ਰਹੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹਰ ਇਕ ਨੂੰ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਜੋ ਸਰਕਾਰ ਵਲੋਂ ਸਾਰੇ ਸਿਹਤ ਕੇਂਦਰਾਂ ਵਿਚ ਮੁਫ਼ਤ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸਿਵਲ ...
ਉਸਮਾਨਪੁਰ, 15 ਅਪ੍ਰੈਲ (ਸੰਦੀਪ ਮਝੂਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੀਆ ਹਦਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਜਾਡਲਾ ਦੀ ...
ਮੁਕੰਦਪੁਰ, 15 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ)- ਸੀਨੀਅਰ ਮੈਡੀਕਲ ਅਫਸਰ ਡਾ: ਰਵਿੰਦਰ ਸਿੰਘ ਨੇ ਵਿਸ਼ੇਸ਼ ਟੀਕਾਕਰਨ ਕੈਂਪਾਂ ਪਿੰਡ ਗੁਣਾਚੌਰ, ਪਿੰਡ ਚੱਕ ਬਿਲਗਾ ਅਤੇ ਮਿੰਨੀ ਪੀ.ਐੱਚ.ਸੀ. ਔੜ ਸਮੇਤ ਵੱਖ-ਵੱਖ ਟੀਕਾਕਰਨ ਕੇਂਦਰਾਂ ਵਿਚ ਚੱਲ ਰਹੇ ਟੀਕਾਕਰਨ ਦੇ ਕੰਮ ...
ਬੰਗਾ, 15 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਜੰਡਿਆਲਾ ਵਿਚ ਪਿੰਡ ਦੀ ਨੌਜਵਾਨ ਸਭਾ ਅਤੇ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਅੰਬੇਡਕਰ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਗੁਰਦਿਆਲ ਬੋਧ ਅਤੇ ਰਮੇਸ਼ ਕੌਲ ...
ਮਜਾਰੀ/ਸਾਹਿਬਾ, 15 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਗਰਾਮ ਪੰਚਾਇਤ ਸਾਹਿਬਾ ਵਲੋਂ ਪੰਚਾਇਤੀ ਫ਼ੰਡ ਨਾਲ ਤਿਆਰ ਕੀਤੇ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਪੰਚਾਇਤ ਵਲੋਂ ਨਰੀਖਣ ਕੀਤਾ ਗਿਆ | ਪਿੰਡ ਦੇ ਸਰਪੰਚ ...
ਔੜ/ਝਿੰਗੜਾਂ, 15 ਅਪੈ੍ਰਲ (ਕੁਲਦੀਪ ਸਿੰਘ ਝਿੰਗੜ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਵਲੋਂ ਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਦਾ 130ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਡਾ: ਬੀ.ਆਰ. ਅੰਬੇਡਕਰ ਦੇ ਬਣੇ ...
ਸੜੋਆ, 15 ਅਪ੍ਰੈਲ (ਨਾਨੋਵਾਲੀਆ)- ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਪਿੰਡ ਪੈਲੀ ਵਿਖੇ ਸਮੂਹ ਨਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ 39 ਸਥਾਪਨਾ ਦਿਵਸ ਸਬੰਧੀ ਸਮਾਗਮ 16 ਅਪ੍ਰੈਲ ਨੂੰ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਗੁਰੂ ਘਰ ...
ਸੰਧਵਾਂ, 15 ਅਪ੍ਰੈਲ (ਪ੍ਰੇਮੀ ਸੰਧਵਾਂ)- ਦਾਣਾ ਮੰਡੀ ਮਕਸੂਦਪੁਰ ਸੰੂਢ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਮਾਂਗਟਾ ਤੇ ਬਲਾਕ ਜੱਟ ਮਹਾਂ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਬਿੱਲਾ ਚਾਹਲ ਤਲਵੰਡੀ ਜੱਟਾ ...
ਮੇਹਲੀ, 15 ਅਪ੍ਰੈਲ (ਸੰਦੀਪ ਸਿੰਘ)- ਪਿੰਡ ਖੋਥੜਾਂ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਅੰਬੇਡਕਰ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਬਸਪਾ ਆਗੂ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਡਾ: ਅੰਬੇਡਕਰ ...
ਰੱਤੇਵਾਲ, 15 ਅਪ੍ਰੈਲ (ਆਰ.ਕੇ. ਸੂਰਾਪੁਰੀ)- ਕਿਸੇ ਵੀ ਇਲਾਕੇ ਦਾ ਵਿਕਾਸ ਉੱਥੋਂ ਦੀਆਂ ਸੜਕਾਂ ਅਤੇ ਆਵਾਜਾਈ ਦੇ ਸਾਧਨਾਂ 'ਤੇ ਨਿਰਭਰ ਕਰਦਾ ਹੈ | ਇਲਾਕੇ ਦੀਆਂ ਮੁੱਖ ਸੜਕਾਂ ਦੀ ਹਾਲਤ 'ਚ ਸੁਧਾਰ ਕਰਨ ਲਈ ਭਾਵੇਂ ਸਰਕਾਰ ਵਲੋਂ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਪਰ ...
ਜਾਡਲਾ, 15 ਅਪ੍ਰੈਲ (ਬੱਲੀ)- ਇੱਥੋਂ ਦੇ ਵਸਨੀਕ ਪੱਤਰਕਾਰ ਅਸ਼ਵਨੀ ਰਾਣਾ ਦੇ ਮਾਤਾ ਕੇਲਾ ਰਾਣੀ (71) ਪਤਨੀ ਸਵਰਗੀ ਵਰੰਟ ਅਫਸਰ ਰਾਣਾ ਜਗਦੀਸ਼ ਰਾਏ ਦਾ ਸੰਖੇਪ ਜਿਹੀ ਬਿਮਾਰੀ ਉਪਰੰਤ ਦਿਹਾਂਤ ਹੋ ਜਾਣ ਕਾਰਨ ਰਾਣਾ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ | ਕੋਵਿਡ ਦੀਆਂ ...
ਬੰਗਾ, 15 ਅਪ੍ਰੈਲ (ਕਰਮ ਲਧਾਣਾ)- ਪੰਜਾਬ ਦੇ ਪ੍ਰਸਿੱਧ ਪਿੰਡ ਪਠਲਾਵਾ ਵਿਖੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ, ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਬਣਾਈ ਗਈ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਉਦਘਾਟਨ ਸੰਤ ਬਾਬਾ ਘਨੱਯਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX