ਬਟਾਲਾ, 15 ਅਪ੍ਰੈਲ (ਕਾਹਲੋਂ)- ਅੱਜ ਬਟਾਲਾ ਦੇ ਕਾਂਗਰਸ ਭਵਨ ਵਿਚ ਰੱਖੀ ਗਈ ਮੀਟਿੰਗ ਦੌਰਾਨ ਟਕਸਾਲੀ ਕਾਂਗਰਸੀ ਆਗੂ ਉਸ ਵੇਲੇ ਭੜਕ ਪਏ, ਜਦੋਂ ਉਨ੍ਹਾਂ ਨੂੰ ਕਾਂਗਰਸ ਭਵਨ ਦੀ ਚਾਬੀ ਨਾ ਮਿਲੀ ਤੇ ਉਨ੍ਹਾਂ ਨੂੰ ਬਾਹਰ ਹੀ ਦਰੀ ਵਿਛਾ ਕੇ ਮੀਟਿੰਗ ਕਰਨੀ ਪਈ | ਗੁੱਸੇ 'ਚ ਆਏ ਜਨਰਲ ਸਕੱਤਰ ਕਾਂਗਰਸ ਵਰਿੰਦਰ ਸ਼ਰਮਾ, ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਲਸੀ, ਕੌਂਸਲਰ ਹਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦਰਮਿਆਨ ਕਸ਼ਮਕਸ਼ ਚੱਲ ਰਹੀ ਹੈ, ਜਿਸ ਦਾ ਖ਼ਮਿਆਜ਼ਾ ਆਮ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ | ਅਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਹੁਣ ਮੌਜੂਦਾ ਕਾਂਗਰਸ ਦੇ ਰਾਜ ਵਿਚ ਹੀ ਸਾਡੀ ਪੁੱਛ-ਪ੍ਰਤੀਤ ਨਹੀਂ ਹੋ ਰਹੀ, ਇਸ ਤੋਂ ਤਾਂ ਪਹਿਲੀ ਸਰਕਾਰ ਹੀ ਚੰਗੀ ਸੀ ਕਿਉਂਕਿ ਜੋ ਉਸ ਸਮੇਂ ਸਾਡੇ ਹਾਲਾਤ ਸਨ, ਅੱਜ ਵੀ ਉਸੇ ਤਰ੍ਹਾਂ ਦੇ ਹੀ ਮਹਿਸੂਸ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਆਗੂਆਂ ਦੀ ਆਪਸੀ ਧੜੇਬੰਦੀ ਕਾਰਨ 6 ਮਹੀਨੇ ਬਾਅਦ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਟਾਲਾ ਤੋਂ ਕਿਸ ਨੇ ਚੋਣ ਲੜਨੀ ਹੈ | ਉਕਤ ਆਗੂਆਂ ਨੇ ਕਾਂਗਰਸ ਪ੍ਰਧਾਨ ਤੋਂ ਮੰਗ ਕੀਤੀ ਕਿ ਸਾਨੂੰ ਦੱਸਿਆ ਜਾਵੇ ਕਿ ਕਿਸੇ ਬਟਾਲਾ ਤੋਂ 2022 ਦੀ ਚੋਣ ਲੜਨੀ ਹੈ ਤਾਂ ਜੋ ਸਾਰੇ ਵਰਕਰ ਉਸ ਮਗਰ ਇਕਜੁਟ ਹੋ ਕੇ ਮਿਹਨਤ ਕਰਨ | ਇਸ ਤੋਂ ਇਲਾਵਾ ਕੌਂਸਲਰ ਹਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਬਟਾਲਾ ਤੋਂ ਕਿਸੇ ਹਿੰਦੂ ਕੌਂਸਲਰ ਨੂੰ ਬਟਾਲਾ ਨਗਰ ਨਿਗਮ ਦਾ ਮੇਅਰ ਬਣਾਇਆ ਜਾਂਦਾ ਹੈ ਤਾਂ ਇਸ ਦਾ ਫ਼ਾਇਦਾ ਸਾਨੂੰ ਆਉਣ ਵਾਲੀਆਂ ਚੋਣਾਂ 'ਚ ਮਿਲ ਸਕਦਾ ਹੈ | ਇਸ ਸਬੰਧੀ ਸਾਰੇ ਟਕਸਾਲੀ ਆਗੂ ਵੀ ਸਹਿਮਤੀ ਰੱਖਦੇ ਹਨ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਇਹ ਠੀਕ ਹੈ ਕਿ ਬਟਾਲਾ ਵਿਚ ਸ਼ਹਿਰ ਨੇ ਵੱਡੇ ਪੱਧਰ 'ਤੇ ਵਿਕਾਸ ਕੀਤਾ ਹੈ, ਪਰ ਇਸ ਦੀ ਨਿਗਰਾਨੀ ਕਰਨੀ ਵੀ ਸਾਡੀ ਜ਼ਿੰਮੇਵਾਰੀ ਸੀ, ਜਿਸ ਸਬੰਧੀ ਮੰਤਰੀ ਸਾਹਬ ਨੂੰ ਜਾਣੂ ਵੀ ਕਰਵਾਇਆ ਸੀ ਕਿ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਇਕ ਕਮੇਟੀ ਬਣਾਈ ਜਾਵੇ, ਪ੍ਰੰਤੂ ਉਨ੍ਹਾਂ ਵਲੋਂ ਕੇਵਲ ਇਕ ਵਿਅਕਤੀ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ, ਜਿਸ ਨਾਲ ਕੋਈ ਵੀ ਟਕਸਾਲੀ ਆਗੂ ਜਾਂ ਵਰਕਰ ਨਹੀਂ ਹੁੰਦਾ | ਉਕਤ ਆਗੂਆਂ ਨੇ ਪਾਰਟੀ ਪ੍ਰਧਾਨ ਤੋਂ ਮੰਗ ਕੀਤੀ ਕਿ ਬਟਾਲਾ ਵੱਲ ਵਿਸ਼ੇਸ਼ ਧਿਆਨ ਦੇ ਕੇ ਪੈਦਾ ਹੋਈ ਧੜੇਬੰਦੀ ਖਤਮ ਕੀਤੀ ਜਾਵੇ | ਇਸ ਮੌਕੇ ਮਨਜੀਤ ਸਿੰਘ ਹੰਸਪਾਲ ਉਪ ਚੇਅਰਮੈਨ ਓ.ਬੀ.ਸੀ. ਵਿੰਗ, ਪਵਨ ਕੁਮਾਰ ਪੰਮਾ ਸਾਬਕਾ ਕੌਂਸਲਰ, ਰਕੇਸ਼ ਸੋਨੀ ਉਪ ਪ੍ਰਧਾਨ ਸਿਟੀ ਕਾਂਗਰਸ, ਮੁਕੇਸ਼ ਮਹੰਤ ਜਨ: ਸਕੱ. ਸ਼ਹਿਰੀ ਕਾਂਗਰਸ, ਜਸਪਾਲ ਸਿੰਘ ਚੇਅ: ਖੇਡ ਵਿੰਗ, ਜਸਵੰਤ ਸਿੰਘ ਜਸ ਜਨ: ਸਕੱ. ਸ਼ਹਿਰੀ ਕਾਂਗਰਸ, ਅਮਿਤ ਕਲਸੀ ਯੂਥ ਕਾਂਗਰਸ, ਮਨਮੋਹਨ ਲਾਲ ਸਾ. ਕੌਂਸਲਰ, ਰਜੇਸ਼ ਵੈਦ ਸਾ. ਕੌਂਸਲਰ, ਡਾ. ਕੇਵਲ, ਪਵਨ ਧਵਨ, ਸ਼ਾਮ ਲਾਲ, ਸ਼ੇਰਾ ਮਾਨ ਨਗਰ, ਗਗਨ, ਸ਼ੈਰੀ ਕਲਸੀ, ਰਾਜ ਕੁਮਾਰ ਸਾ. ਕੌਂਸਲਰ, ਹਿਰਦੇਪਾਲ ਸਿੰਘ, ਸਿਮਰਪਾਲ ਸਿੰਘ ਤੇ ਵਿਸ਼ਾਲ ਰਾਜੂ ਆਦਿ ਹਾਜ਼ਰ ਸਨ |
ਕਾਦੀਆਂ, 15 ਅਪ੍ਰੈਲ (ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ ਬੇਦੀ)- ਸਿਆਸਤ ਦਾ ਗੜ੍ਹ ਮੰਨੇ ਜਾਂਦੇ ਕਸਬਾ ਕਾਦੀਆਂ ਦੇ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਐਸ.ਡੀ.ਐਮ. ਬਲਵਿੰਦਰ ਸਿੰਘ ਦੀ ਹਾਜ਼ਰੀ ਵਿਚ ਕਰ ਲਈ ਗਈ | ਨਗਰ ਕੌਂਸਲ ਦੇ ਕੁੱਲ 15 ਵਾਰਡਾਂ ਦੇ 'ਚੋਂ ਇਸ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)- ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਰਾਹੁਲ (ਆਈ.ਏ.ਐਸ.) ਵਲੋਂ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਣਕ ਦੇ ਨਾੜ ਦੀ ਰਹਿੰਦ ਖੰੂਹਦ ਨੰੂ ਅੱਗ ਲਗਾਉਣ 'ਤੇ ...
ਗੁਰਦਾਸਪੁਰ, 15 ਅਪ੍ਰੈਲ (ਸੁਖਵੀਰ ਸਿੰਘ ਸੈਣੀ, ਪੰਕਜ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 185 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 6 ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦਾ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਵਧ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਵਾਇਰਸ ਵੈਕਸੀਨੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਹੈ | ਟੀਮਾਂ ਵਲੋਂ 45 ਸਾਲ ਦੀ ਉਮਰ ਤੋਂ ਉੱਪਰ ...
ਗੁਰਦਾਸਪੁਰ, 15 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਹਨੰੂਮਾਨ ਚੌਕ ਵਿਖੇ ਇਕ ਔਰਤ ਦਾ ਪਰਸ ਖੋਹਣ ਵਾਲੇ ਦੋ ਲੁਟੇਰਿਆਂ ਨੰੂ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸ ਸਬੰਧੀ ਸਬ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ...
ਪੰਜਗਰਾਈਆੰ, 15 ਅਪ੍ਰੈਲ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਮਸਾਣੀਆਂ ਦੇ ਨÏਜਵਾਨ ਦੀ ਭੇਦਭਰੇ ਹਾਲਾਤਾਂ 'ਚ ਮÏਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪਰਿਵਾਰਕ ਮੈਂਬਰ ਹਰਪ੍ਰੀਤ ਸਿੰਘ ਤੇ ਮਿ੍ਤਕ ਦੇ ਪਿਤਾ ਗੁਰਦੀਪ ਸਿੰਘ ਨੇ ...
ਬਟਾਲਾ, 15 ਅਪ੍ਰੈਲ (ਕਾਹਲੋਂ)- ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵਲੋਂ ਅੱਜ ਇਤਿਹਾਸਕ ਪਿੰਡ ਮਿਰਜਾਜਾਨ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੰਨ 1715 ਈਸਵੀ ...
ਬਟਾਲਾ, 15 ਅਪ੍ਰੈਲ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2022 ਦੀਆਂ ਚੋਣਾਂ ਨੂੰ ਹਰ ਹੀਲੇ ਜਿੱਤਣ ਲਈ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਸਰਕਾਰ ਦੇ ਔਰਤਾਂ ਸਰਕਾਰੀ ਬੱਸਾਂ 'ਚ ...
ਬਟਾਲਾ, 15 ਅਪ੍ਰੈਲ (ਹਰਦੇਵ ਸਿੰਘ ਸੰਧੂ)- ਸਥਾਨਕ ਲੀਕ ਵਾਲਾ ਤਲਾਬ ਤੋਂ ਪੁਲਿਸ ਵਲੋਂ 5 ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਹੋਏ ਕਾਬੂ ਕੀਤਾ | ਇਸ ਬਾਰੇ ਡੀ.ਐਸ.ਪੀ. ਸਿਟੀ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਦੇ ਲੀਕ ਵਾਲਾ ਤਲਾਬ ...
ਡੇਰਾ ਬਾਬਾ ਨਾਨਕ, 15 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਅੱਜ ਰਾਤ ਸਮੇਂ ਤੜਕਸਾਰ ਪਿੰਡ ਮਲੂਕਵਾਲੀ 'ਚ ਭੂਆ ਦੇ ਲੜਕੇ ਵਲੋਂ ਹੋਰਨਾਂ ਨੂੰ ਲੈ ਕੇ ਘਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ...
ਗੁਰਦਾਸਪੁਰ, 15 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਬਾਈਪਾਸ ਵਿਖੇ ਪੈਂਦੇ ਪਿੰਡ ਮਾਨ ਕੌਰ ਸਿੰਘ ਵਿਖੇ ਅੱਠ ਏਕੜ ਦੇ ਕਰੀਬ ਪੱਕੀ ਕਣਕ ਦੀ ਫ਼ਸਲ ਨੰੂ ਅਚਾਨਕ ਅੱਗ ਲੱਗ ਗਈ ਅਤੇ ਕਰੀਬ ਇਕ ਘੰਟੇ ਦੀ ਭਾਰੀ ਮਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਇਸ ...
ਵਡਾਲਾ ਬਾਂਗਰ, 15 ਅਪ੍ਰੈਲ (ਭੁੰਬਲੀ)-ਅੱਜ ਇਸ ਇਲਾਕੇ ਦੇ ਪਿੰਡ ਭੋਜਰਾਜ ਵਿਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਪਾਲ ਭੋਜਰਾਜ ਤੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਹਰ ਸਾਲ ਦੀ ਤਰ੍ਰਾਂ ਇਸ ਵਾਰ ਵੀ ਪੂਰੀ ਧੂਮ-ਧਾਮ ਨਾਲ ...
ਹਰਚੋਵਾਲ, 15 ਅਪ੍ਰੈਲ (ਰਣਜੋਧ ਸਿੰਘ ਭਾਮ)- ਨਜ਼ਦੀਕੀ ਪਿੰਡ ਬਸਰਾਵਾਂ ਵਿਖੇ ਗੁਰਦੁਆਰਾ ਸਿੰਘ ਸਭਾ ਵਿਚ ਵਿਸਾਖੀ ਦੇ ਪੁਰਬ ਮੌਕੇ ਚੌਥੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਅੱਵਲ ਆਉਣ ਵਾਲੇ ...
ਹਰਚੋਵਾਲ, 15 ਅਪ੍ਰੈਲ (ਰਣਜੋਧ ਸਿੰਘ ਭਾਮ)- ਨਜ਼ਦੀਕੀ ਪਿੰਡ ਬਸਰਾਵਾਂ ਵਿਖੇ ਗੁਰਦੁਆਰਾ ਸਿੰਘ ਸਭਾ ਵਿਚ ਵਿਸਾਖੀ ਦੇ ਪੁਰਬ ਮੌਕੇ ਚੌਥੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਅੱਵਲ ਆਉਣ ਵਾਲੇ ...
ਕਾਦੀਆਂ, 15 ਅਪ੍ਰੈਲ (ਪ੍ਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ)- ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਜਰਨੈਲ ਸਿੰਘ ਮੱਲ੍ਹੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵਫਦ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲਿਆ ਅਤੇ ਉਨ੍ਹਾਂ ...
ਬਟਾਲਾ, 15 ਅਪ੍ਰੈਲ (ਸਚਲੀਨ ਸਿੰਘ ਭਾਟੀਆ)- ਅੱਜ ਬਟਾਲਾ ਦੇ ਮੰਦਰ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਰਧ ਅਵਸਥਾ 'ਚ ਇਕ ਸਰੂਪ ਮਿਲਿਆ ਹੈ | ਸੂਚਨਾ ਮਿਲਣ 'ਤੇ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਦੇ ਬਾਬਾ ਹਰਜੀਤ ਸਿੰਘ ਤੇ ਪੁਲਿਸ ਪ੍ਰਸ਼ਾਸਨ ਅਧਿਕਾਰੀ ਪਹੁੰਚੇ | ...
ਫਤਹਿਗੜ੍ਹ ਚੂੜੀਆ, 15 ਅਪ੍ਰੈਲ (ਐਮ.ਐਸ. ਫੁੱਲ)- ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਸੰਸਥਾਵਾਂ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ | ਸ੍ਰੀ ਗੁਰੂ ਰਾਮਦਾਸ ...
ਵਡਾਲਾ ਗ੍ਰੰਥੀਆਂ, 15 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੋਂ ਨਜ਼ਦੀਕੀ ਪਿੰਡ ਭਾਗੀਆਂ ਵਿਖੇ ਬਾਬਾ ਅਨੰਤਰਾਮ ਜੀ ਡੰਡੇ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਸਬੰਧੀ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ...
ਸ੍ਰੀ ਹਰਿਗੋਬਿੰਦਪੁਰ, 15 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਟਨਾਣੀਵਾਲ ਦੇ ਸਰਪੰਚ ਮਨਦੀਪ ਸਿੰਘ ਦੇ ਪਿਤਾ ਸਾਬਕਾ ਸਰਪੰਚ ਸਵਰਨ ਸਿੰਘ ਟਨਾਣੀਵਾਲ ਨੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਸਪੁੱਤਰ ਰਵੀਨੰਦਨ ...
ਨੌਸ਼ਹਿਰਾ ਮੱਝਾ ਸਿੰਘ, 15 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦੇ ਮੁਤਾਬਿਕ ਹਰੇਕ ਵਰਗ ਨੂੰ ਸਹੂਲਤਾਂ ਤੇ ਵਿਕਾਸ ਕਾਰਜ ਕਰਵਾਉਣ ਪ੍ਰਤੀ ਵਚਨਬੱਧ ਹੈ | ਉਪਰੋਕਤ ਪ੍ਰਗਟਾਵਾ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ...
ਤਿੱਬੜ, 15 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)-ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਦੇ ਕਿਸਾਨ, ਮਜ਼ਦੂਰਾਂ ਦੇ ਹਿਤਾਂ ਵਿਰੁਧ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੰੂਨਾਂ ਨੰੂ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੰੂ ਹੋਰ ਬੱਲ ਅਤੇ ਤਾਕਤ ਦੇਣ ...
ਵਡਾਲਾ ਬਾਂਗਰ, 15 ਅਪ੍ਰੈਲ (ਭੁੰਬਲੀ)- ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ 'ਚ ਸਮੂਹ ਗ੍ਰਾਮ ਪੰਚਾਇਤ ਦੂਲਾਨੰਗਲ, ਗ੍ਰਾਮ ਪੰਚਾਇਤ ਬਦੀਉਲਜਮਾਨ ਛੀਨਾ, ਗ੍ਰਾਮ ਪੰਚਾਇਤ ਭੋਜਰਾਜ, ਗ੍ਰਾਮ ਪੰਚਾਇਤ ਸਹਾਰੀ ਸਮੇਤ ਹੋਰ ਇਲਾਕੇ ਦੇ ਸਰਪੰਚ ਤੇ ਮੁਹਤਬਰਾਂ ਵਲੋਂ ...
ਫਤਹਿਗੜ੍ਹ ਚੂੜੀਆਂ, 15 ਅਪ੍ਰੈਲ (ਐਮ.ਐਸ. ਫੱੁਲ)- ਪੰਜਾਬ ਪੈਨਸਨਰਜ਼ ਫਰੰਟ ਵਲੋਂ ਪਟਿਆਲਾ ਵਿਖੇ ਪੰਜਾਬ ਪੁਲਿਸ ਵਲੋਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ...
ਧਾਰੀਵਾਲ, 15 ਅਪ੍ਰੈਲ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੀ ਦੇਖ-ਰੇਖ ਹਲਕਾ ਕਾਦੀਆਂ ਦੇ ਧਾਰੀਵਾਲ ਸ਼ਹਿਰ ਦੇ ਵਾਰਡ 12 ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ...
ਡੇਅਰੀਵਾਲ ਦਰੋਗਾ, 15 ਅਪ੍ਰੈਲ (ਹਰਦੀਪ ਸਿੰਘ ਸੰਧੂ)- ਪਿੰਡ ਡੇਅਰੀਵਾਲ ਦਰੋਗਾ ਵਿਚ ਕਿਸਾਨੀ ਸੰਘਰਸ਼ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ, ...
ਗੁਰਦਾਸਪੁਰ, 15 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਨੰਬਰਦਾਰੀ ਲੈਣ ਦੇ ਚੱਕਰ 'ਚ ਚੱਲਦੀ ਪੁਰਾਣੀ ਰੰਜਿਸ਼ ਤਹਿਤ ਇਕ ਧਿਰ ਵਲੋਂ ਦੂਜੀ ਧਿਰ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਪਿਆਰਾ ...
ਵਡਾਲਾ ਗ੍ਰੰਥੀਆਂ, 15 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿੰਡ ਸ਼ਾਹਬਾਦ ਵਿਖੇ ਪਿਛਲੇ ਸਮੇਂ ਤੋਂ ਲੋਕ ਭਲਾਈ ਕਾਰਜਾਂ ਖ਼ਾਸ ਕਰ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਵਿਚ ਜੁਟੀ ਸ਼ਾਹਬਾਦ ਵੈੱਲਫ਼ੇਅਰ ਸੁਸਾਇਟੀ ਵਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ...
ਬਹਿਰਾਮਪੁਰ, 15 ਅਪ੍ਰੈਲ (ਬਲਬੀਰ ਸਿੰਘ ਕੋਲਾ)- ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਸਾਬਕਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ ਯਸ਼ਪਾਲ ਦੋਦਵਾਂ ਤੇ ਬਿੱਟੂ ਦੋਦਵਾਂ ਪਾਰਟੀ ਨੰੂ ਅਲਵਿਦਾ ਕਹਿ ਕੇ ਗੁਰਬਚਨ ਸਿੰਘ ...
ਕਿਲ੍ਹਾ ਲਾਲ ਸਿੰਘ, 15 ਅਪ੍ਰੈਲ (ਬਲਬੀਰ ਸਿੰਘ)- ਇੱਥੋਂ ਨਜ਼ਦੀਕ ਪਿੰਡ ਭਾਗੋਵਾਲ ਵਿਖੇ ਮੰਡੇਰ ਬਰਾਦਰੀ ਦੇ ਜਠੇਰਿਆਂ ਦਾ ਮੇਲਾ ਮੰਡੇਰ ਬਰਾਦਰੀ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ | ਮੇਲੇ ਦੀ ਆਰੰਭਤਾ ਮੌਕੇ ਮੰਡੇਰ ਪਰਿਵਾਰ ਵਲੋਂ ਜਠੇਰਿਆਂ ਦੇ ਸਥਾਨ 'ਤੇ ਚਾਦਰ ਤੇ ...
ਊਧਨਵਾਲ, 15 ਅਪ੍ਰੈਲ (ਪਰਗਟ ਸਿੰਘ)- ਅਧਿਆਪਕਾਂ ਦੀ ਦਿੱਤੀਆਂ ਸਿੱਖਿਆਵਾਂ ਸਦਕਾ ਹੀ ਮੰਜ਼ਲਾਂ ਸਰ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਦਾ ਸਤਿਕਾਰ ਹਮੇਸ਼ਾ ਹੀ ਕਰਨਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਧੰਦੋਈ ...
ਗੁਰਦਾਸਪੁਰ, 15 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰ ਹਾਲ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ...
ਗੁਰਦਾਸਪੁਰ, 15 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਐਸ.ਐਸ. ਪਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਸਾਰੇ ਪੈਨਸ਼ਨਰਜ਼ ਕੋਰੋਨਾ ਵੈਕਸੀਨ ਲਗਾਉਣ | ...
ਬਟਾਲਾ, 15 ਅਪ੍ਰੈਲ (ਕਾਹਲੋਂ)- ਡਾ. ਐਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਦੁਆਰਾ ਵਿਸਾਖੀ ਦੇ ਦਿਹਾੜੇ ਮੌਕੇ ਵਿਦਿਆਰਥੀਆਂ ਦੀ ਆਨਲਾਈਨ ਫ਼ੈਂਸੀ ਡੈੱਸ ਪ੍ਰਤੀਯੋਗਤਾ ਕਰਵਾਈ ਗਈ, ਜਿਸ 'ਚ ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ | ...
ਦੀਨਾਨਗਰ, 15 ਅਪ੍ਰੈਲ (ਸ਼ਰਮਾ, ਸੰਧੂ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਖੰਨਾ ਦੀ ਅਗਵਾਈ ਹੇਠ ਆਂਗਣਵਾੜੀ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ਆਪਣੀਆਂ ਮੰਗਾਂ ਨੰੂ ਲੈ ਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ...
ਸ੍ਰੀ ਹਰਿਗੋਬਿੰਦਪੁਰ, 15 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਵਿਚ ਵਿਧਾਇਕ ਬਲਵਿੰਦਰ ਸਿੰਘ ਲਾਡੀ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਕਰਵਾਉਣ ਦੀ ਰਸਮੀ ਸ਼ੁਰੂਆਤ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਹੁੰਚੇ | ਇਸ ਮੌਕੇ ...
ਊਧਨਵਾਲ, 15 ਅਪ੍ਰੈਲ (ਪਰਗਟ ਸਿੰਘ)- ਖੇਡ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਸਸਸ ਹਰਪੁਰਾ ਧੰਦੋਈ ਦੀ ਖੇਡ ਗਰਾਊਾਡ ਵਿਚ ਸਪੋਰਟਸ ਕੰਪਲੈਕਸ ਮਨਜ਼ੂਰ ਕਰਵਾ ਲਿਆ ਗਿਆ ਹੈ | ਇਸ ਸਬੰਧੀ ...
ਘੁਮਾਣ, 15 ਅਪ੍ਰੈਲ (ਬੰਮਰਾਹ)- ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਲੜਕੇ ਦੇ ਖੇਡ ਮੈਦਾਨ ਵਿਚ ਸ਼ਹਿਰਾਂ ਦੀ ਤਰਜ਼ 'ਤੇ ਆਧੁਨਿਕ ਖੇਡ ਸਟੇਡੀਅਮ ਬਣਾਉਣ ਲਈ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿਛਲੇ ਦਿਨੀਂ ਸਰਕਾਰ ਅਤੇ ਖੇਡ ਮੰਤਰੀ ਪੰਜਾਬ ਨੂੰ ਮੰਗ ...
ਕਲਾਨੌਰ, 15 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ ਦੀ ਬਾਬਾ ਦੀਪ ਸਿੰਘ ਸੇਵਾ ਕਲੱਬ ਵਲੋਂ ਨੇੜਲੇ ਸਰਹੱਦੀ ਪਿੰਡ ਧੀਦੋਵਾਲ ਵਿਖੇ ਸਥਿਤ ਪਰਮਹੰਸ ਬਾਬਾ ਠਾਕੁਰ ਦੇ ਸਥਾਨ 'ਤੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਉਨਿਟੀ ਸਿਹਤ ...
ਬਟਾਲਾ, 15 ਅਪ੍ਰੈਲ (ਕਾਹਲੋਂ)-ਸਥਾਨਕ ਆਕਾਸ਼ ਹਸਪਤਾਲ ਵਿਖੇ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ 'ਚ ਮੁਫ਼ਤ ਸ਼ੂਗਰ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 100 ਤੋਂ ਵੱਧ ਸ਼ੂਗਰ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ | ਡਾ. ਭਾਗੋਵਾਲੀਆ ...
ਗੁਰਦਾਸਪੁਰ, 15 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਬਲਜੀਤ ਸਿੰਘ ਪਾਹੜਾ ਦੇ ਨਗਰ ਕੌਂਸਲ ਪ੍ਰਧਾਨ ਬਣਨ 'ਤੇ ਵੱਖ-ਵੱਖ ਆਗੂਆਂ ਵਲੋਂ ਸਵਾਗਤ ਕੀਤਾ ਹੈ | ਇਸ ਸਬੰਧੀ ਚੇਅਰਮੈਨ ਰੰਜੂ ਸ਼ਰਮਾ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਸਰਪੰਚ ਗੁਰਜੀਤ ਸਿੰਘ ਗੁਣੀਆਂ ਅਤੇ ਗੋਲਡੀ ...
ਬਟਾਲਾ, 15 ਅਪ੍ਰੈਲ (ਕਾਹਲੋਂ)- ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਕਿਸ਼ਨਕੋਟ ਵਿਖੇ ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ...
ਪੰਜਗਰਾਈਆਂ, 15 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਸਦਾਰੰਗ 'ਚ ਇਕ ਹਫ਼ਤੇ ਅੰਦਰ ਹੀ ਤਕਰੀਬਨ 10 ਟਿਊਬਵੈੱਲਾਂ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰਾਂ ਨੇ ਕਾਫੀ ਵੱਡੀ ਮਾਤਰਾ ਵਿਚ ਲੋਹੇ ਦੇ ਸਾਮਾਨ ਨੂੰ ਚੁਰਾ ਲਿਆ | ਪਿੰਡ ਵਾਸੀ ਜਗਦੀਸ਼ ਤੇ ਅਵਤਾਰ ਸਿੰਘ ਦੇ ਟਿਊਬਵੈੱਲ ...
ਸ੍ਰੀ ਹਰਿਗੋਬਿੰਦਪੁਰ, 15 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ 'ਚੋਂ ਆੜ੍ਹਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਆੜ੍ਹਤੀ ਤੇਜਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਆਪਣੇ ਘਰ ਸੀ ਹਰਿਗੋਬਿੰਦਪੁਰ ਤੋਂ ਆਪਣੇ ਕਾਲੇ ਰੰਗ ਦੇ ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)- ਜ਼ਿਲ੍ਹਾ ਮੰਡੀ ਅਫ਼ਸਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ ਕਣਕ ਦੀ ਆਮਦ ਹੌਲੀ-ਹੌਲੀ ਵਧ ਰਹੀ ਹੈ ਤੇ ਕੁੱਲ 4940 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 1448 ਮੀਟਿ੍ਕ ਟਨ ਦੀ ਖ਼ਰੀਦ ਹੋ ਗਈ ਹੈ | ...
ਗੁਰਦਾਸਪੁਰ, 15 ਅਪ੍ਰੈਲ (ਆਰਿਫ਼)- ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਨਵੇਂ ਸਾਲ ਦੇ ਮੌਕੇ 'ਤੇ ਜਨ ਕਲਿਆਣ ਲਈ ਹਵਨ ਯੱਗ ਕਰਵਾਇਆ ਗਿਆ | ਡਾ: ਵੀ. ਕੇ. ਸ਼ੌਰੀ ਤੇ ਕਿਰਨ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਲਕਛਮੀ ਨਾਰਾਇਣ ਮੰਦਰ ਵਿਖੇ ਕਰਵਾਏ ਇਸ ਹਵਨ ਯੱਗ ਦੌਰਾਨ ਜ਼ਿਲ੍ਹਾ ...
ਡੇਅਰੀਵਾਲ ਦਰੋਗਾ, 15 ਅਪ੍ਰੈਲ (ਹਰਦੀਪ ਸਿੰਘ ਸੰਧੂ)- ਹੁਣ ਫਿਰ ਹਾਈਕੋਰਟ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਰੱਦ ਕਰਨ ਦੇ ਦੇ ਫ਼ੈਸਲੇ ਤੋਂ ਬਾਅਦ ਸਮੁੱਚੇ ਸਿੱਖ ਜਗਤ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਧਾਰਮਿਕ ਤੇ ਸਮਾਜ ਸੇਵੀ ਆਗੂ ...
ਡੇਅਰੀਵਾਲ ਦਰੋਗਾ, 15 ਅਪ੍ਰੈਲ (ਹਰਦੀਪ ਸਿੰਘ ਸੰਧੂ)- ਮਾਰਕੀਟ ਕਮੇਟੀ ਕਾਦੀਆਂ ਅਧੀਨ ਆਉਂਦੀ ਦਾਣਾ ਮੰਡੀ ਕੋਟ ਬੁੱਢਾ ਵਿਚ ਬਾਰਦਾਨਾ ਨਾ ਹੋਣ ਦੇ ਨਾਲ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸ ਸਬੰਧੀ ਗੁਰਮੁੱਖ ਸਿੰਘ ਖਾਨਮਲੱਕ, ...
ਦੋਰਾਂਗਲਾ, 15 ਅਪ੍ਰੈਲ (ਚੱਕਰਾਜਾ)- ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਮਨਾਏ ਜਾਂਦੇ ਤਿੰਨ ਰੋਜ਼ਾ ਖ਼ਾਲਸਾ ਸਾਜਨਾ ਦਿਵਸ 'ਤੇ ਅੱਜ ਆਖ਼ਰੀ ਅਤੇ ਤੀਜੇ ਦਿਨ ਅੰਮਿ੍ਤ ਸੰਚਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ...
ਗੁਰਦਾਸਪੁਰ, 15 ਅਪ੍ਰੈਲ (ਪੰਕਜ ਸ਼ਰਮਾ)- ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਦੀ ਰਿਕਵਰੀ ਟੀਮ ਵਲੋਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ, ਪ੍ਰਬੰਧਕ ਨਿਰਦੇਸ਼ਕ ਅਮਨਪ੍ਰੀਤ ਸਿੰਘ ਬਰਾੜ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ...
ਤਿੱਬੜ, 15 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)-ਪੁਲਿਸ ਥਾਣਾ ਤਿੱਬੜ ਦੇ ਪਿੰਡਾਂ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਬੀਤੇ ਦਿਨੀਂ ਪਿੰਡ ਬੱਬਰੀ ਨੰਗਲ ਵਿਖੇ ਬਿਜਲੀ ਵਿਭਾਗ ਵਿਚ ਜੇ.ਈ ਵਜੋਂ ਸੇਵਾ ਨਿਭਾਅ ਰਹੇ ਕੇਵਲ ਸਿੰਘ ਦੇ ਘਰੋਂ ਚੋਰਾਂ ...
ਬਟਾਲਾ, 15 ਅਪ੍ਰੈਲ (ਕਾਹਲੋਂ)- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਇਸ ਬਾਰੇ ...
ਘੱਲੂਘਾਰਾ ਸਾਹਿਬ, 15 ਅਪ੍ਰੈਲ (ਮਿਨਹਾਸ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਦਾਰਾਪੁਰ ਤੋਂ ਸਲਾਮਤ ਮਸੀਹ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਲਕੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮÏਕੇ ...
ਧਾਰੀਵਾਲ, 15 ਅਪ੍ਰੈਲ (ਸਵਰਨ ਸਿੰਘ)- ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਪਿੰਡ ਪਸਨਾਵਾਲ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਹੈ | ਵਿਧਾਇਕ ਸ: ਬਾਜਵਾ ਨੇ ਕਿਹਾ ਕਿ ...
ਧਾਰੀਵਾਲ, 15 ਅਪ੍ਰੈਲ (ਸਵਰਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਅਤੇ ਪਿ੍ੰ: ਗਗਨਪ੍ਰੀਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਦਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ | ...
ਧਾਰੀਵਾਲ, 15 ਅਪ੍ਰੈਲ (ਸਵਰਨ ਸਿੰਘ)- ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਵਲੋਂ ਰਵਿਦਾਸ ਭਵਨ ਧਾਰੀਵਾਲ ਵਿਖ਼ੇ ਡਾ. ਭੀਮ ਰਾਓ ਅੰਬੇਡਕਰ ਦੇ 130ਵਾਂ ਜਨਮ ਦਿਵਸ ਮਨਾਇਆ ਗਿਆ | ਸਮਾਗਮ 'ਚ ਜ਼ਿਲ੍ਹਾ ਪ©ਧਾਨ ਇੰਜ. ਜਤਿੰਦਰ ਪਾਲ ਸਿੰਘ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ | ਇਸ ...
ਕਲਾਨੌਰ, 15 ਅਪ੍ਰੈਲ (ਪੁਰੇਵਾਲ)- ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਵਲੋਂ ਪਿੰਡ ਰੋਸੇ 'ਚ ਹੋਏ ਸਮਾਗਮ ਦੌਰਾਨ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਦੇ ...
ਹਰਚੋਵਾਲ, 15 ਅਪ੍ਰੈਲ (ਰਣਜੋਧ ਸਿੰਘ ਭਾਮ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਜ਼ੋਨਾਂ ਦੀਆਂ ਕੋਰ ਕਮੇਟੀਆਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ...
ਡੇਰਾ ਬਾਬਾ ਨਾਨਕ, 15 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਡੇਰਾ ਬਾਬਾ ਨਾਨਕ ਵਿਖੇ ਅੱਜ ਕਿਸਾਨਾਂ ਵਲੋਂ ਵੱਡੀ ਮਾਤਰਾ 'ਚ ਕਣਕ ਦੀਆਂ ਟਰਾਲੀਆਂ ਲਿਆਂਦੀਆਂ ਅਤੇ ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਨੇ ਜਿੱਥੇ ਸਭ ਤੋਂ ...
ਘੁਮਾਣ, 15 ਅਪ੍ਰੈਲ (ਬੰਮਰਾਹ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀ.ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਨਿਰਦੇਸ਼ਾਂ ਤਹਿਤ ਬੀ.ਸੀ. ਵਿੰਗ ਦੇ ਜਨਰਲ ਸਕੱਤਰ ਸੁੱਚਾ ਸਿੰਘ ਸੁਚੇਤਗੜ੍ਹ ਤੇ ਜ਼ਿਲ੍ਹਾ ਪ੍ਰਧਾਨ ਨਰਿੰਦਰ ...
ਪੰਜਗਰਾਈਆਂ, 15 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਸਦਾਰੰਗ 'ਚ ਇਕ ਹਫ਼ਤੇ ਅੰਦਰ ਹੀ ਤਕਰੀਬਨ 10 ਟਿਊਬਵੈੱਲਾਂ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰਾਂ ਨੇ ਕਾਫੀ ਵੱਡੀ ਮਾਤਰਾ ਵਿਚ ਲੋਹੇ ਦੇ ਸਾਮਾਨ ਨੂੰ ਚੁਰਾ ਲਿਆ | ਪਿੰਡ ਵਾਸੀ ਜਗਦੀਸ਼ ਤੇ ਅਵਤਾਰ ਸਿੰਘ ਦੇ ਟਿਊਬਵੈੱਲ ...
ਪਠਾਨਕੋਟ, 15 ਅਪ੍ਰੈਲ (ਆਸੀਸ਼ ਸ਼ਰਮਾ)- ਪਠਾਨਕੋਟ ਵਿਖੇ ਸਿਹਤ ਵਿਭਾਗ ਨੰੂ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 103 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ ਜਿਸ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਰਾਕੇਸ਼ ਸਰਪਾਲ ...
ਬਟਾਲਾ, 15 ਅਪ੍ਰੈਲ (ਕਾਹਲੋਂ)- ਡਾ. ਐਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਦੁਆਰਾ ਵਿਸਾਖੀ ਦੇ ਦਿਹਾੜੇ ਮੌਕੇ ਵਿਦਿਆਰਥੀਆਂ ਦੀ ਆਨਲਾਈਨ ਫ਼ੈਂਸੀ ਡੈੱਸ ਪ੍ਰਤੀਯੋਗਤਾ ਕਰਵਾਈ ਗਈ, ਜਿਸ 'ਚ ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ | ...
ਪਠਾਨਕੋਟ, 15 ਅਪ੍ਰੈਲ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਇਕ ਸਾਦਾ ਸਮਾਗਮ ਹੋਇਆ | ਜਿਸ ਵਿਚ 3 ਹੋਣਹਾਰ ਵਿਦਿਆਰਥਣਾਂ ਨੰੂ ਸੁਸਾਇਟੀ ਵਲੋਂ 6 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਭੇਟ ਕੀਤੀ ਗਈ | ਪ੍ਰਧਾਨ ਵਿਜੇ ਪਾਸੀ ਨੇ ...
ਪਠਾਨਕੋਟ, 15 ਅਪ੍ਰੈਲ (ਸੰਧੂ)- ਅੱਜ ਵਿਧਾਇਕ ਅਮਿਤ ਵਿਜ ਨੇ ਵਾਰਡ-32 ਵਿਚ ਸਲਾਰੀਆ ਨਗਰ ਬਾਬਾ ਬਾਲਕ ਨਾਥ ਮੰਦਰ ਵਿਖੇ ਰਾਜੀਵ ਮਹਾਜਨ ਬੰਟੀ ਦੀ ਪ੍ਰਧਾਨਗੀ ਹੇਠ ਲੱਗੇ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਕੋਵਿਡ ...
ਨਰੋਟ ਮਹਿਰਾ, 15 ਅਪ੍ਰੈਲ (ਰਾਜ ਕੁਮਾਰੀ)- ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁੱਭ ਦਿਹਾੜੇ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਸਥਿਤ ਬਾਬਾ ਸ੍ਰੀਚੰਦ ਜੀ ਦੀਵਾਨ ਹਾਲ ਵਿਖੇ ...
ਪਠਾਨਕੋਟ, 15 ਅਪ੍ਰੈਲ (ਸੰਧੂ)- ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਜਥੇਦਾਰ ਜਸਬੀਰ ਸਿੰਘ ਸੰਧੂ ਦੇ ਪਰਿਵਾਰ ਵਲੋਂ ਰੱਖੇ ਗਏ ...
ਪਠਾਨਕੋਟ, 15 ਅਪ੍ਰੈਲ (ਚੌਹਾਨ)- ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਅਗਵਾਈ ਹੇਠ 19 ਅਪ੍ਰੈਲ ਨੰੂ ਜ਼ਿਲ੍ਹਾ ਹੈੱਡ ਕੁਆਟਰ ਪਠਾਨਕੋਟ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਜੇਕਰ ਸਮਝੌਤਾ ਨਾ ...
ਨਰੋਟ ਮਹਿਰਾ, 15 ਅਪ੍ਰੈਲ (ਰਾਜ ਕੁਮਾਰੀ)- ਪਿੰਡ ਮਾਹੀਚੱਕ ਵਿਖੇ ਗੁਰਦੁਆਰਾ ਸ਼ਹੀਦ ਸਿੰਘ ਦੇ ਲਗਾਏ ਗਏ ਨਿਸ਼ਾਨ ਸਾਹਿਬ 'ਤੇ ਚੋਲਾ ਚੜ੍ਹਾਇਆ ਗਿਆ | ਗੁਰਦੁਆਰਾ ਸੰਯੁਕਤ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਸਾਲ ਵੀ ਵਿਸਾਖੀ ਦੇ ਦਿਹਾੜੇ 'ਤੇ ਨਿਸ਼ਾਨ ਸਾਹਿਬ 'ਤੇ ਚੋਲਾ ...
ਪਠਾਨਕੋਟ, 15 ਅਪ੍ਰੈਲ (ਚੌਹਾਨ)- ਕਾਂਗਰਸ ਘੱਟ ਗਿਣਤੀ ਸੈੱਲ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਚੇਅਰਮੈਨ ਅੱਲ੍ਹਾਦੀਨ ਦੀ ਪ੍ਰਧਾਨਗੀ ਹੇਠ ਸੈੱਲ ਦੇ ਮਨਵਾਲ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ | ਮੀਟਿੰਗ 'ਚ ਜਹਾਜ਼ ਨੰੂ ਮਜ਼ਬੂਤ ਕਰਨ ਅਤੇ ਸੈੱਲ ਦੀਆਂ ਗਤੀਵਿਧੀਆਂ ਬਾਰੇ ...
ਨਰੋਟ ਮਹਿਰਾ, 15 ਅਪ੍ਰੈਲ (ਰਾਜ ਕੁਮਾਰੀ)- ਕਣਕ ਦੀ ਕਟਾਈ ਤੋਂ ਬਾਅਦ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ ਜਿੱਥੇ ਵਧੇਰੇ ਆਮਦਨ ਲੈ ਸਕਦੇ ਹਨ, ਉੱਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ | ਇਹ ਵਿਚਾਰ ਡਾ: ਗੁਰਵਿੰਦਰ ਸਿੰਘ ਗੰਨਾ ਕਮਿਸ਼ਨਰ ਕਮ ਸੰਯੁਕਤ ...
ਪਠਾਨਕੋਟ, 15 ਅਪ੍ਰੈਲ (ਚੌਹਾਨ)- ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਸਥਿਤ ਮੰਡੀਆਂ ਵਿਚ ਕਣਕ ਦੀ ਖ਼ਰੀਦ ਲਈ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿਚ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ | ਜ਼ਿਲ੍ਹੇ ਅੰਦਰ ਪਿਛਲੇ ਦਿਨ ਤੋਂ ਕਣਕ ਮੰਡੀਆਂ ਵਿਚ ਪਹੁੰਚ ਗਈ ...
ਪਠਾਨਕੋਟ, 15 ਅਪ੍ਰੈਲ (ਚੌਹਾਨ)- ਪੰਜਾਬ ਸਰਕਾਰ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਸ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਮਜ਼ਦੂਰਾਂ ਨੰੂ ਵੱਖ ਵੱਖ ਸਕੀਮਾਂ ਅਧੀਨ ਬਣਦਾ ਲਾਭ ਵੀ ਬੋਰਡ ਵਲੋਂ ਦਿੱਤਾ ਜਾਂਦਾ ਹੈ | ਪਰ ਕੋਰੋਨਾ ਕਾਲ ਦੇ ਚੱਲਦਿਆਂ ...
ਪਠਾਨਕੋਟ, 15 ਅਪ੍ਰੈਲ (ਚੌਹਾਨ)- ਨਗਰ ਨਿਗਮ ਪਠਾਨਕੋਟ ਦੀ ਚੋਣ ਹੋਈ ਨੰੂ ਦੋ ਮਹੀਨੇ ਦਾ ਸਮਾਂ ਹੋਣ ਲੱਗਾ ਹੈ | ਪਰ ਨਿਗਮ ਨੰੂ ਅਜੇ ਤੱਕ ਕਾਂਗਰਸ ਪਾਰਟੀ ਮੇਅਰ ਨਹੀਂ ਦੇ ਸਕੀ | ਸਰਕਾਰ ਵਲੋਂ 15 ਅਪ੍ਰੈਲ 2021 ਦਾ ਸਮਾਂ ਨਿਗਮ ਦੀ ਮੀਟਿੰਗ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ...
ਤਾਰਾਗੜ੍ਹ, 15 ਅਪ੍ਰੈਲ (ਸੋਨੰੂ ਮਹਾਜਨ)- ਅੱਜ ਭੋਆ ਹਲਕੇ ਦੀਆਂ ਮੁੱਖ ਦਾਣਾ ਮੰਡੀਆਂ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਲੱਕੀ ਦੀ ਅਗਵਾਈ ਹੇਠ ਵਿਧਾਇਕ ਜੋਗਿੰਦਰਪਾਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ | ...
ਧਾਰ ਕਲਾਂ, 15 ਅਪ੍ਰੈਲ (ਨਰੇਸ਼ ਪਠਾਨੀਆ)- ਪਿੰਡ ਦੁਖਨਿਆਲੀ ਨੇੜੇ ਪੀਣ ਯੋਗ ਪਾਣੀ ਦੀ ਹੋ ਰਹੀ ਬਰਬਾਦੀ ਨੰੂ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਮਾਜ ਸੇਵਕ ਤੇ ਸਾਬਕਾ ਜੀ.ਓ.ਜੀ ਮੈਂਬਰ ਸ਼ਾਮ ਲਾਲ ਵਲੋਂ ਜਲ ਸਪਲਾਈ ਵਿਭਾਗ ਖ਼ਿਲਾਫ਼ ਰੋਸ ਜ਼ਾਹਿਰ ...
ਤਾਰਾਗੜ੍ਹ, 15 ਅਪ੍ਰੈਲ (ਸੋਨੰੂ ਮਹਾਜਨ)- ਤਾਰਾਗੜ੍ਹ ਨਜ਼ਦੀਕੀ ਪਿੰਡ ਪੱਖੋਚੱਕ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐਸ.ਐਮ.ਓ. ਡਾ: ਰਵੀ ਕਾਂਤ ਤੇ ਬੀ.ਡੀ.ਪੀ.ਓ. ਸੁਰੇਸ਼ ਕੁਮਾਰ ਦੇ ਨਿਰਦੇਸ਼ਾਂ ਤਹਿਤ ਡਾ: ਗੌਰਵ ਮੰਗੋਤਰਾ ਤੇ ਉਨ੍ਹਾਂ ਦੀ ਟੀਮ ਵਲੋਂ 50 ਲੋਕਾਂ ਨੰੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX