ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ 'ਚ ਦੇਰ ਰਾਤ ਨੂੰ ਦੋ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ | ਪਹਿਲੀ ਘਟਨਾ 'ਚ ਸਥਾਨਕ ਪੁਰਾਣੇ ਸ਼ਹਿਰ ਦੇ ਅੰਦਰ ਸੰਘਣੀ ਵਸੋਂ ਵਾਲੇ ਇਲਾਕੇ ਢਾਬ ਬਸਤੀ ਰਾਮ ਲੂਣ ਮੰਡੀ ਵਿਖੇ 3 ਮੰਜ਼ਿਲਾ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ | ਇਹ ਅੱਗ ਉਕਤ ਇਮਾਰਤ ਦੀ ਛੱਤ 'ਤੇ ਲੱਗੀ ਜੋ ਕਿ ਪੁਰਾਣੇ ਸਮੇਂ ਤੋਂ ਲੱਕੜ ਦੀਆਂ ਬਣੀਆਂ ਸਨ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਟਾਊਨ ਹਾਲ ਫਾਇਰ ਸਟੇਸ਼ਨ, ਢਾਬ ਬਸਤੀ ਰਾਮ ਫਾਇਰ ਸਟੇਸ਼ਨ ਅਤੇ ਸ਼ੋ੍ਰਮਣੀ ਕਮੇਟੀ ਦੀ ਫਾਇਰ ਸੇਵਾ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ | ਅੱਗ ਏਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਟੀਮਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ | ਛੱਤਾਂ 'ਤੇ ਅੱਗ ਲੱਗਣ ਕਾਰਨ ਉਕਤ ਇਮਾਰਤ ਦੀਆਂ ਛੱਤਾ ਉੱਪਰ ਪਏ ਬਾਲੇ ਸੜਨ ਕਰਕੇ ਛੱਤਾਂ ਵੀ ਡਿੱਗ ਪਈਆਂ | ਇਸ ਸਬੰਧ 'ਚ ਜ਼ਿਲ੍ਹਾ ਸਹਾਇਕ ਫਾਇਰ ਅਫ਼ਸਰ ਲਵਪ੍ਰੀਤ ਸਿੰਘ ਨੇ ਦਸਿਆ ਕਿ ਲੂਣ ਮੰਡੀ ਸਥਿਤ ਉਕਤ ਘਰ ਦੀਆਂ ਤਿੰਨਾਂ ਮੰਜ਼ਿਲਾਂ 'ਤੇ ਅੱਗ ਲੱਗੀ ਸੀ, ਫਾਇਰ ਬਿ੍ਗੇਡ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਂਦੇ ਹੋਏ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ | ਉਨ੍ਹਾਂ ਦੱਸਿਆ ਕਿ ਸੰਘਣੀ ਵਸੋਂ ਹੋਣ ਕਰਕੇ ਅੱਗ 'ਤੇ ਕਾਬੂ ਪਾਉਣਾ ਔਖਾ ਸੀ ਪਰ ਅੱਗ ਕਾਬੂ ਹੇਠ ਹੈ | ਉਨ੍ਹਾਂ ਦੱਸਿਆ ਕਿ ਉਕਤ ਇਮਾਰਤ ਦੇ ਨਾਲ ਲੱਗਦੀਆਂ ਦੋ ਦੁਕਾਨਾਂ ਨੂੰ ਵੀ ਅੱਗ ਕਾਰਨ ਨੁਕਸਾਨ ਪਹੁੰਚਿਆ ਹੈ | ਹਾਲਾਤ ਨੂੰ ਦੇਖਦੇ ਹੋਏ ਫਾਇਰ ਬਿ੍ਗੇਡ ਵਲੋਂ ਨਾਲ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ | ਖਬਰ ਲਿਖੇ ਜਾਣ ਤੱਕ ਫਾਇਰ ਬਿ੍ਗੇਡ, ਸੇਵਾ ਸੰਮਤੀ ਅਤੇ ਸ਼੍ਰੋਮਣੀ ਕਮੇਟੀ ਦੀਆਂ 10 ਤੋਂ ਵਧੇਰੇ ਗੱਡੀਆਂ ਅੱਗ ਬਝਾਉਣ ਲਈ ਜੁੱਟੀਆਂ ਸਨ, ਅੱਗ ਜਾਰੀ ਸੀ ਪਰ ਕਾਬੂ ਹੇਠ ਸੀ | ਇਸ ਘਟਨਾ 'ਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਮੈਡਮ ਕੋਮਲ ਮਿੱਤਲ ਵਲੋਂ ਫੋਨ ਰਾਹੀਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਸੀ | ਇਸ ਤੋਂ ਇਲਾਵਾ ਇਸ ਦੌਰਾਨ ਦੂਸਰੀ ਘਟਨਾ ਰੇਲਵੇ ਸਟੇਸ਼ਨ ਨੇੜੇ ਇਕ ਖੋਖੇ ਨੂੰ ਅੱਗ ਲੱਗਣ ਦੀ ਵਾਪਰੀ ਹੈ, ਜਿਸ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ ਕਾਬੂ ਪਾ ਲਿਆ ਹੈ |
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਸ਼ਵੇਤ ਮਲਿਕ ਨੇ ਕਿਹਾ ਪੰਜਾਬ 'ਚ ਕਾਂਗਰਸ ਸਰਕਾਰ ਏਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਸ ਨੂੰ ਫ਼ੈਸਲੇ ਲੈਣ ਲਈ ਬਾਹਰੀ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਦਾ ਸਹਾਰਾ ਲੈਣਾ ਪੈ ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਧਨੀ ਰਾਮ ਚਾਤਿ੍ਕ ਪੰਜਾਬੀ ਸਾਹਿਤ ਦਾ ਅਜਿਹਾ ਸਿਰਮੌਰ ਕਵੀ ਸੀ, ਜਿਸ ਦੀ ਕਵਿਤਾ ਪੰਜਾਬੀ ਸੱਭਿਆਚਾਰ ਦੀ ਹਰ ਤਸਵੀਰ ਝਲਕਦੀ ਸੀ | ਉਨ੍ਹਾਂ ਦਾ ਅੰਮਿ੍ਤਸਰ ਨਾਲ ਗਹਿਰਾ ਸਬੰਧ ਸੀ | ਉਹ ਭਾਈ ਵੀਰ ਸਿੰਘ ਦੇ ਸੰਗੀ ਸਾਥੀ ਰਹੇ ਅਤੇ ...
ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)- ਭਗਤ ਧੰਨਾ ਜੀ ਸਿੱਖ ਮਿਸ਼ਨ ਭਾਰਤ ਨਾਲ ਸਬੰਧਿਤ ਸਿੱਖਾਂ ਦਾ ਇਕ ਵੱਡਾ ਜਥਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੇ ਅਕਾਲ ਤਖ਼ਤ ਸਾਹਿਬ ਤੋਂ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਨ ਲਈ 20 ਅਪ੍ਰੈਲ ਨੂੰ ਗੁਰੂ ਨਗਰੀ ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਨਿਗਮ ਵਲੋਂ ਸ਼ਹਿਰ ਦੀ ਦਿੱਖ ਸੰਵਾਰਨ ਲਈ ਉਪਰਾਲੇ ਕਰਦੇ ਹੋਏ ਨਾਜਾਇਜ਼ ਤੌਰ 'ਤੇ ਬਿਨਾਂ ਇਜਾਜ਼ਤ ਦੇ ਲਗਾਏੇ ਪੋਸਟਰ, ਹੋਰਡਿੰਗ ਬੋਰਡ ਅਤੇ ਬੈਨਰ ...
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਦਾ ਡੰਗ ਅੰਮਿ੍ਤਸਰ 'ਚ ਦਿਨ-ਬ-ਦਿਨ ਵੱਧ ਰਿਹਾ ਹੈ, ਜਿਸ ਕਾਰਨ ਅੱਜ ਜਿੱਥੇ 10 ਹੋਰ ਆਮ ਲੋਕਾਂ (6 ਔਰਤਾਂ 4 ਮਰਦ) ਦੀਆਂ ਜਾਨਾਂ ਕੋਰੋਨਾ ਕਾਰਨ ਚਲੀਆਂ ਗਈਆਂ, ਉੱਥੇ 365 ਮਾਮਲੇ ਵੀ ਨਵੇਂ ਰਿਪੋਰਟ ਹੋਏ ਹਨ | ਇੱਥੇ ਇਸ ਵੇਲੇ 3449 ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)ਨਗਰ ਨਿਗਮ ਦੇ ਕੰਮਾਂ 'ਚ ਚੁਸਤੀ ਦਰੁਸਤੀ ਲਿਆਉਣ ਲਈ ਮੇਅਰ ਕਰਮਜੀਤ ਸਿੰੰਘ ਰਿੰਟੂ ਤੇ ਕਮਿਸ਼ਨਰ ਮੈਡਮ ਕੋਮਲ ਮਿੱਤਲ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ | ਇਨ੍ਹਾਂ ਬੈਠਕਾਂ ਦਾ ਸਿਲਸਿਲਾ ...
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਦੇਸ਼ 'ਚ ਕੋਰੋਨਾ ਦੀ ਸ਼ੁਰੂ ਹੋਈ ਨਵੀਂ ਲਹਿਰ ਦਾ ਅਸਰ ਧਾਰਮਿਕ ਅਸਥਾਨਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ | ਨਵਰਾਤਰਿਆਂ ਦੇ ਦਿਨਾਂ 'ਚ ਯਾਤਰੂਆਂ ਦੀ ਮੰਦਰਾਂ 'ਚ ਵੱਧ ਰਹੀ ਆਮਦ ਨੂੰ ਵੇਖਦਿਆਂ ਪ੍ਰਬੰਧਕਾਂ ਵਲੋਂ ਜਿੱਥੇ ...
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਇੱਥੇ ਸ਼ਹਿਰ ਦੇ ਭੰਡਾਰੀ ਪੁਲ (ਉੱਚਾ ਪੁਲ) ਤੇ ਵੱਲਾ ਫਾਟਕ ਦੇ ਹੁਣ ਮੁਕੰਮਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ | ਰੇਲਵੇ ਦੇ ਸੁਰੱਖਿਆ ਕਮਿਸ਼ਨ ਨਾਲ ਮੁਲਾਕਾਤ ਉਪਰੰਤ ਇਹ ਖੁਲਾਸਾ ਕਰਦਿਆਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ...
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ-144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਭਰ 'ਚ ਆਪਣੇ ਅਧਿਕਾਰ ਖੇਤਰ 'ਚ ਪੈਂਦੇ ਥਾਣਿਆਂ ਅਧੀਨ ਇਲਾਕਿਆਂ ...
ਵੇਰਕਾ, 15 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਉੱਤਰੀ 'ਚ ਅਕਾਲੀ ਦਲ ਦੀ ਮਜ਼ਬੂਤੀ ਲਈ ਵਿਚਾਰਾਂ ਕਰਨ ਲਈ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਯੂਥ ਅਕਾਲੀ ਦਲ (ਬ) ਮਾਝਾ ਜ਼ੋਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਇੰਦਰਾ ਕਾਲੋਨੀ ...
ਛੇਹਰਟਾ, 15 ਅਪ੍ਰੈਲ (ਵਡਾਲੀ)-ਹਲਕਾ ਪੱਛਮੀ ਦੇ ਅਧੀਨ ਆਉਂਦੀ ਵਾਰਡ ਨੰਬਰ-84 ਦੇ ਇਲਾਕਾ ਗੁਰੂ ਅਮਰਦਾਸ ਕਾਲੋਨੀ ਨਰੈਣਗੜ੍ਹ ਵਿਖੇ ਸੁਖਬੀਰ ਸਿੰਘ ਬਾਠ, ਰਾਜਦੀਪ ਸਿੰਘ ਬਾਠ ਦੇ ਗ੍ਰਹਿ ਵਿਖੇ ਅਕਾਲੀ ਦਲ ਦੀ ਭਰਵੀਂ ਬੈਠਕ ਹੋਈ, ਜਿਸ 'ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ...
ਅੰਮਿ੍ਤਸਰ, 15 ਅਪ੍ਰੈਲ (ਸ. ਰਿ.)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ 'ਚ ਅੰਮਿ੍ਤਧਾਰੀ ਵਕੀਲ ਜਸਕੀਰਤ ਸਿੰਘ ਨੂੰ ਈਲਿੰਗ ਮੈਜਿਸਟ੍ਰੇਟ ਅਦਾਲਤ 'ਚ ਜਾਣ ਸਮੇਂ ਕ੍ਰਿਪਾਨ ਉਤਾਰਨ ਲਈ ਮਜਬੂਰ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਇਸ ਨੂੰ ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਸਥਾਨਕ ਫਤਿਹ ਸਿੰਘ ਕਾਲੋਨੀ ਨੇੜੇ ਇਕ ਵੱਡੇ ਪਲਾਟ 'ਚ ਨਾਜਾਇਜ਼ ਤੌਰ 'ਤੇ ਕੀਤੀ ਜਾਣ ਵਾਲੀ ਪਲਾਟਿੰਗ 'ਤੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਾਰਵਾਈ ਕੀਤੀ ਗਈ | ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐੱਮ. ਟੀ. ਪੀ. ...
ਸੁਲਤਾਨਵਿੰਡ, 15 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਪੱਤੀ ਬਹਿਣੀਵਾਲ ਦੇ ਵਸਨੀਕ ਨੰਬਰਦਾਰ ਕੇਵਲ ਸਿੰਘ ਜੋ ਬੀਤੀ ਰਾਤ ਆਪਣੇ ਗ੍ਰਹਿ ਸੁਲਤਾਨਵਿੰਡ ਵਿਖੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਦਾ ਅੱਜ ਪਿੰਡ ਸੁਲਤਾਨਵਿੰਡ ਦੇ ਸਮਸ਼ਾਨਘਾਟ ਵਿਖੇ ...
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ ਫੈੱਡਰੇਸ਼ਨ ਪੀ. ਐੱਸ. ਈ. ਬੀ. ਕੇਸਰੀ ਝੰਡਾ ਚਾਹਲ ਦੀ ਮੀਟਿੰਗ ਚੀਫ ਇੰਜੀਨੀਅਰ ਪ੍ਰਦੀਪ ਸੈਣੀ ਨਾਲ ਬਾਰਡਰ ਜ਼ੋਨ ਦੇ ਦਫਤਰ ਵਿਖੇ ਹੋਈ, ਜਿਸ 'ਚ ਬਿਜਲੀ ...
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 5ਵੀਂ, 8ਵੀਂ ਤੇ 10ਵੀਂ ਜਮਾਤ ਦੀਆਂ ਪ੍ਰੀਖਿਆਂ ਰੱਦ ਕਰਕੇ ਵਿਦਿਆਰਥੀਆਂ ਨੂੰ ਅਗਲੀ ਜਮਾਤ 'ਚ ਪ੍ਰਮੋਟ ਕਰਨ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਜੂਨ ਤੱਕ ...
ਛੇਹਰਟਾ, 15 ਅਪ੍ਰੈਲ (ਵਡਾਲੀ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਨਾਮ ਲੇਵਾ ਭੇਟਾ ਰਹਿਤ ਅਖੰਡ ਪਾਠ ਸਭਾ ਨਿਊ ਰਣਜੀਤ ਪੁਰਾ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ...
ਅੰਮਿ੍ਤਸਰ, 15 ਅਪ੍ਰੈਲ (ਸ. ਰਿ.)-ਨੌਵੇਂ ਪਾਤਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਅੰਮਿ੍ਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਕੁਰੂਕਸ਼ੇਤਰ ਤੋਂ ...
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਦੇਸ਼ ਦੇ ਕਈ ਰਾਜਾਂ 'ਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਵਪਾਰੀ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਅਜਿਹੇ ਸਮੇਂ ਆਈ ਹੈ, ਜਦੋਂ ਆਰਥਿਕਤਾ ਪਿਛਲੇ ਸਾਲ ਮਹਾਂਮਾਰੀ ਦੇ ਫ਼ੈਲਣ ...
ਮੱਤੇਵਾਲ, 15 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਥਾਣਾ ਮੱਤੇਵਾਲ ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਵ ਦਹੀਆ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਦਾ ਕਾਰੋਬਾਰ ਕਰਨ ...
ਰਮਦਾਸ, 15 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੀ ਪ੍ਰਧਾਨਗੀ ਦੀ ਚੋਣ ਉੱਪ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਸੁਦਰਸ਼ਨ ਲਾਲ ਕੁੰਢਲ ਦੀ ਪ੍ਰਧਾਨਗੀ ਹੇਠ ਹੋਈ | ਚੋਣ ਦੌਰਾਨ ਕਾਂਗਰਸੀ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਸਮਾਜ ਨੂੰ ਚੰਗੀ ਸੇਧ ਦੇਣ ਵਿਚ ਰੰਗਮੰਚ ਦੀ ਅਹਿਮ ਦੀ ਭੂਮਿਕਾ ਹੈ | ਬੀਤੇ ਇਕ ਸਾਲ ਤੋਂ ਚੱਲ ਰਹੇ ਕੋਰੋਨਾ ਕਾਲ ਦਾ ਪ੍ਰਭਾਵ ਰੰਗ ਮੰਚ 'ਤੇ ਬਹੁਤ ਮਾੜਾ ਪਿਆ ਹੈ | ਕੁਝ ਸਮਾਂ ਪਹਿਲਾਂ ਕੋਰੋਨਾ ਦਾ ਪ੍ਰਭਾਵ ਘਟਣ ਤੋਂ ਬਾਅਦ ...
ਅੰਮਿ੍ਤਸਰ, 15 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਵੱਖ-ਵੱਖ ਕਾਲਜਾਂ ਦੇ ਸੇਵਾ-ਮੁਕਤ ਹੋ ਚੁੱਕੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਗ੍ਰੈਚੂਟੀ ਅਤੇ ਲੀਵ ਇੰਨ ਕੈਸ਼ਮੈਂਟ ਦੇ ਕਰੀਬ ਇਕ ਕਰੋੜ ਦੀ ਰਕਮ ਦੇ ਚੈੱਕ ਵੰਡੇ ...
ਮਾਨਾਂਵਾਲਾ, 15 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਸ਼੍ਰੋਮਣੀ ਪੰਥਕ ਕਵੀ ਸਭਾ ਵਲੋਂ ਮਾਨਾਂਵਾਲਾ ਦੇ ਨਜ਼ਦੀਕੀ ਪਿੰਡ ਪੰਡੋਰੀ (ਪੰਡੋਰੀ-ਮਹਿਮਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ ...
ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਫਾਇਰ ਬਿ੍ਗੇਡ ਵਿਭਾਗ ਵਲੋਂ ਮਨਾਏ ਜਾ ਰਹੇ ਸੁਰੱਖਿਆ ਹਫਤੇ ਦੇ ਤਹਿਤ ਅੱਜ ਨਗਰ ਨਿਗਮ ਦੇ ਫਾਇਰ ਬਿ੍ਗੇਡ ਵਲੋਂ ਸ਼ਹਿਰ 'ਚ ਮਾਰਚ ਕਰਕੇ ਲੋਕਾਂ ਨੂੰ ਅੱਗ ਨੂੰ ਬਚਾਅ ਤੋਂ ਜਾਗਰੂਕ ਕੀਤਾ ਗਿਆ | ਇਸ ਦੌਰਾਨ ਫਾਇਰ ਬਿ੍ਗੇਡ ਦੇ ...
ਵੇਰਕਾ, 15 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਸ਼ੋ੍ਰਮਣੀ ਅਕਾਲੀ ਦਲ (ਬ) ਹਲਕਾ ਪੂਰਬੀ ਤੋਂ ਆਈ. ਟੀ. ਵਿੰਗ ਦੇ ਹਲਕਾ ਇੰਚਾਰਜ਼ ਸੰਦੀਪ ਸਿੰਘ ਸੰਨੀ ਦੀ ਪ੍ਰਧਾਨਗੀ ਹੇਠ ਯੂਥ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਅਤੇ ਮਿਹਨਤੀ ਵਰਕਰਾਂ ਨੂੰ ਅਹੁਦੇਦਾਰੀਆਂ ਨਾਲ ...
ਮੱਤੇਵਾਲ, 15 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਵਿਖੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਪਹਿਲੇ ਮੁੱਖ ਸੇਵਾਦਾਰ ਸਵਰਗਵਾਸੀ ਸੰਤ ਬਾਬਾ ਲਾਭ ਸਿੰਘ ਦੀ ਸਾਲਾਨਾ ਬਰਸੀ ਇਲਾਕੇ ਦੀਆਂ ...
ਲੋਪੋਕੇ, 15 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਦੀ ਅਗਵਾਈ ਹੇਠ ਸੋਸ਼ਲ ਮੀਡੀਆ ਦੇ ਜਨਰਲ ਸਕੱਤਰ ਪੰਜਾਬ ਸ਼ਾਮ ਸਿੰਘ ਭੰਗਵਾਂ ਵਲੋਂ 16 ਅਪ੍ਰੈਲ ਨੂੰ ਡੀ. ਐੱਸ. ਪੀ. ਅਟਾਰੀ ...
ਬਾਬਾ ਬਕਾਲਾ ਸਾਹਿਬ, 15 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਿੰਦਰ ਸਿੰਘ ਸੇਖੋਂ ਤੇ ਮਾ. ਬਲਜਿੰਦਰ ਸਿੰਘ ਸੇਖੋਂ ਵਡਾਲਾ ਕਲਾਂ ਦੇ ਸਤਿਕਾਰਤ ਪਿਤਾ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਗੁਰਨਾਮ ਸਿੰਘ ਸੇਖੋਂ ਜੋ ਕਿ ਕੁਝ ਸਮਾਂ ਬਿਮਾਰ ...
ਟਾਂਗਰਾ, 15 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਪਿੰਡ ਧੂਲਕਾ ਦੇ ਨਸੀਬ ਸਿੰਘ ਵਾਲਾ ਤੇ ਮਾ. ਤਰਲੋਕ ਸਿੰਘ ਵਾਲੇ ਟਰਾਂਸਫਾਰਮ ਬੀਤੇ ਕਈ ਦਿਨਾਂ ਤੋਂ ਸੜ ਗਏ ਹਨ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ...
ਮਜੀਠਾ, 15 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਦਾਣਾ ਮੰਡੀ ਮਜੀਠਾ ਦੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਲੰਮੇ ਸਮੇ ਤੋਂ ਮੰਗ ਚੱਲੀ ਆ ਰਹੀ ਸੀ ਕਿ ਦਾਣਾ ਮੰਡੀ ਮਜੀਠਾ 'ਚ ਹਾਈ ਮਾਸਕ ਲਾਈਟਾਂ ਲਗਾਈਆਂ ਜਾਣ ਜਿਹੜੀ ਕਿ ਪੰਜਾਬ ਸਰਕਾਰ ਵਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ...
ਰਾਮ ਤੀਰਥ, 15 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਖਿਆਲਾ ਕਲਾਂ ਛਾਉਣੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਵਿਖੇ ਮੌਜੂਦਾ ਮੁਖੀ ਜਥੇ. ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਡਾ. ਬੀ. ਆਰ. ਅੰਬੇਡਕਰ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ | ਇਸ ...
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਵਾਤਾਵਰਨ, ਜੰਗਲ ਤੇ ਵਾਤਾਵਰਨ ਬਦਲਾਅ ਮੰਤਰਾਲਾ ਕੇਂਦਰੀ ਸਰਕਾਰ ਨਵੀਂ ਦਿੱਲੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਪ੍ਰੋਫੈਸਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੂੰ ਰਾਜ ਪੱਧਰੀ ...
ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ...
ਅਟਾਰੀ, 15 ਅਪ੍ਰੈਲ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪਿਛਲੇ ਸਾਲ 18-11-2020 ਨੂੰ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਟਾਰੀ 'ਤੇ ਹਮਲਾ ਕਰਨ ਵਾਲੇ ਦੋਸ਼ੀ ਬਚਿੱਤਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਅਟਾਰੀ ਅਤੇ ਸੰਨੀ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਅਟਾਰੀ ਨੂੰ ...
ਅਜਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਏ. ...
ਚੌਕ ਮਹਿਤਾ, 15 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰਗਟ ਸਿੰਘ ਸੈਦੂਕੇ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦ ਉਨ੍ਹਾਂ ਦੇ ਦਾਮਾਦ ਦੀ ਯੂ. ਐੱਸ. ਏ. 'ਚ ਦਿਲ ਦਾ ਦੌਰਾ ਪੈਣ ਕਾਰਨ ਅਚਨਚੇਤ ਮੌਤ ਹੋ ਗਈ | ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ...
ਰਾਮ ਤੀਰਥ, 15 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੀਆਂ ਅਨਾਜ ਮੰਡੀਆਂ ਦੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨਾਂ ਤੇ ਨੁਮਾਇੰਦਿਆਂ ਦੀ ਮੀਟਿੰਗ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਹੋਈ, ਜਿਸ 'ਚ ਕੇਂਦਰ ਸਰਕਾਰ ...
ਅਜਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਢਿਲੋਂ)-14 ਫਰਵਰੀ ਨੂੰ ਹੋਈਆਂ ਨਗਰ ਪੰਚਾਇਤ ਚੋਣਾਂ 'ਚ ਕੌਂਸਲਰ ਦਲ ਵਿਚੋਂ ਅਕਾਲੀ ਦਲ ਤੋਂ ਇਕ ਸੀਟ ਨਾਲ ਪਿਛੜੀ ਕਾਂਗਰਸ ਪਾਰਟੀ ਲਈ ਆਕਸੀਜਨ ਦਾ ਕੰਮ ਕਰਦਿਆਂ ਇਕ ਅਕਾਲੀ ਕੌਂਸਲਰ ਨੇ ਪਾਲਾ ਬਦਲ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ...
ਰਈਆ, 15 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਲੰਘੇ ਫਰਵਰੀ ਮਹੀਨੇ 'ਚ ਵਿਧਾਇਕ ਭਲਾਈਪੁਰ ਦੀ ਰਹਿਨੁਮਾਈ ਅਤੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਸ਼ਰਮਾ ਦੀ ਅਗਵਾਈ 'ਚ ਨਗਰ ਪੰਚਾਇਤ ਰਈਆ ਦੀਆਂ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਪ੍ਰਾਪਤ ਕਰਕੇ 13 'ਚੋਂ 12 ...
ਰਮਦਾਸ, 15 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੀ ਪ੍ਰਧਾਨਗੀ ਦੀ ਚੋਣ ਉੱਪ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਸੁਦਰਸ਼ਨ ਲਾਲ ਕੁੰਢਲ ਦੀ ਪ੍ਰਧਾਨਗੀ ਹੇਠ ਹੋਈ | ਚੋਣ ਦੌਰਾਨ ਕਾਂਗਰਸੀ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ...
ਬਿਆਸ, 15 ਅਪ੍ਰੈਲ (ਪਰਮਜੀਤ ਸਿੰਘ ਰੱਖੜਾ)-ਆਏ ਦਿਨ ਹੋ ਰਹੇ ਕਤਲ, ਲੁੱਟ-ਖੋਹ ਤੇ ਲੜਾਈ ਝਗੜਿਆਂ ਦੇ ਕੇਸ ਇਹ ਸਾਬਿਤ ਕਰਦੇ ਹਨ ਕਿ ਸਮਾਜ ਵਿਰੋਧੀ ਅਨਸਰਾਂ ਦੇ ਮਨਾਂ 'ਚੋਂ ਪੁਲਿਸ ਦਾ ਡਰ ਭੈਅ ਖ਼ਤਮ ਹੋ ਚੁੱਕਾ ਹੈ ਅਤੇ ਪੰਜਾਬ ਪੁਲਿਸ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ...
ਮੱਤੇਵਾਲ, 15 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਥਾਣਾ ਮੱਤੇਵਾਲ ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਵ ਦਹੀਆ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਦਾ ਕਾਰੋਬਾਰ ਕਰਨ ...
ਮਜੀਠਾ, 15 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਕਾਨਵੈਂਟ ਸਕੂਲ ਪਾਖਰਪੁਰਾ ਵਲੋਂ ਵਿਦਿਆਰਥੀਆਂ ਪਾਸੋਂ ਵਾਧੂ ਫੰਡ ਇਕੱਤਰ ਕਰਨ ਦੇ ਰੋਸ ਵਜੋਂ ਐੱਸ. ਡੀ. ਐੱਮ. ਮਜੀਠਾ ਮੈਡਮ ਅਲਕਾ ਕਾਲੀਆ ਨੂੰ ਇਕ ਮੰਗ ਪੱਤਰ ਦੇ ਕੇ ਸਕੂਲ ...
ਨਵਾਂ ਪਿੰਡ, 15 ਅਪ੍ਰੈਲ (ਜਸਪਾਲ ਸਿੰਘ)-ਬੰਬੀਆਂ ਲਈ ਰਾਤ ਸਮੇਂ ਦਿੱਤੀ ਜਾਂਦੀ ਬਿਜਲੀ ਦੇ ਵਿਰੋਧ 'ਚ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰ ਜ਼ਿਲ੍ਹਾ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਦੀ ਅਗਵਾਈ 'ਚ ਕਿਸਾਨਾਂ ਵਲੋਂ ਉੱਪ ਦਫ਼ਤਰ ਪਾਵਰਕਾਮ ਫਤਿਹਪੁਰ ਰਾਜਪੂਤਾਂ ਦਾ ...
ਲੋਪੋਕੇ, 15 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਵਲੋਂ ਬਿਜਲੀ ਬਿੱਲਾਂ 'ਚ ਕੀਤੇ ਬੇਲੋੜੇ ਵਾਧੇ ਖ਼ਿਲਾਫ਼ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਪੱਧਰ ਤੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰਨ ਦੇ ...
ਸਠਿਆਲਾ, 15 ਅਪ੍ਰੈਲ (ਸਫਰੀ)-ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਦੀ ਅਗਵਾਈ 'ਚ ਬਿਜਲੀ ਅੰਦੋਲਨ ਅਭਿਆਨ ਤਹਿਤ ਬਿੱਲ ਸਾੜੇ ਗਏ | ਇਸ ਮੌਕੇ ਮਲਕੀਤ ਸਿੰਘ ਐਕਸ ਸਰਵਿਸ ਵਿੰਗ ਦੇ ਜ਼ਿਲ੍ਹਾ ਸਕੱਤਰ, ਪ੍ਰਧਾਨ ਗੁਰਵਿੰਦਰ ਸਿੰਘ ...
ਬੱਚੀਵਿੰਡ, 15 ਅਪ੍ਰੈਲ (ਬਲਦੇਵ ਸਿੰਘ ਕੰਬੋ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੀ ਆਮਦ ਉਪਰੰਤ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਜਨ ਅੰਦੋਲਨ ਅਤੇ ਮੋਦੀ ਸਰਕਾਰ ਦੀ ਬੇਰੁਖੀ ਕਾਰਨ ਕਿਸਾਨੀ ਘੋਰ ਅੰਧਕਾਰ ਦੀਆਂ ਬਰੂਹਾਂ 'ਤੇ ...
ਜੰਡਿਆਲਾ ਗੁਰੂ, 15 ਅਪ੍ਰੈਲ (ਰਣਜੀਤ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨਗੀ ਪਦ ਨੂੰ ਲੈ ਕੇ ਅੱਜ ਐੱਸ. ਡੀ. ਐੱਮ. ਵਿਕਾਸ ਹੀਰਾ ਦੀ ਨਿਗਰਾਨੀ ਹੇਠ ਹੋਈ ਚੋਣ ਦੌਰਾਨ ਨਗਰ ਕੌਂਸਲ ਜੰਡਿਆਲਾ ਗੁਰੂ ਦਾ ਪ੍ਰਧਾਨ ਸੰਜੀਵ ਕੁਮਾਰ ਲਵਲੀ ਤੇ ਮੀਤ ਪ੍ਰਧਾਨ ...
ਰਾਜਾਸਾਂਸੀ, 15 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਰੁਣ ਕੁਮਾਰ ਦੀ ਅਗਵਾਈ 'ਚ ਵਰਕਰਾਂ ਵਲੋਂ ਬਿਜਲੀ ਦੇ ਬਿੱਲ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਸਰਕਾਰ ਵਲੋਂ ...
ਮਜੀਠਾ, 15 ਅਪ੍ਰੈਲ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਪੰਜਾਬ ਅੰਦਰ ਨਗਰ ਕੌਂਸਲ ਦੇ ਪ੍ਰਧਾਨਾਂ ਤੇ ਉੱਪ ਪ੍ਰਧਾਨਾਂ ਦੀਆਂ ਚੋਣਾਂ ਕਰਵਾਉਣ ਦੇ ਦਿੱਤੇ ਗਏ ਹੁਕਮਾਂ 'ਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ...
ਅਜਨਾਲਾ, 15 ਅਪ੍ਰੈਲ (ਐੱਸ. ਪ੍ਰਸ਼ੋਤਮ)-ਅੱਜ ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਮੁੱਖ ਸੇਵਾਦਾਰ ਸੋਨੂੰ ਜਾਫਰ ਵਲੋਂ ਹਲਕੇ 'ਚ ਆਪਣੇ ਜੱਦੀ ਪਿੰਡ ਜਾਫਰਕੋਟ ਵਿਖੇ ਵਿਸਾਖੀ ਦੇ ਦਿਹਾੜੇ ਮੌਕੇ ਵਰਕਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਅਤੇ ਪਾਰਟੀ ਦੇ ਪ੍ਰਚਾਰ ਤੇ ਪਸਾਰ ...
ਬਾਬਾ ਬਕਾਲਾ ਸਾਹਿਬ, 15 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਦਿੱਲੀ ਦੀਆਂ ਸਰਹੱਦਾਂ ਉੱਪਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਚੱਲ ਰਿਹਾ ਹੈ ਪਰ ਲੋਕ ਭਾਵਨਾਵਾਂ ਦੇ ਉਲਟ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਹੋਰ ਮੁਸ਼ਕਿਲਾਂ 'ਚ ਧੱਕਣ ਲਈ ...
ਰਾਜਾਸਾਂਸੀ, 15 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਪ੍ਰਧਾਨ ਦਿਆਲ ਸਿੰਘ, ਯੂਥ ਸ਼ੋ੍ਰਮਣੀ ਅਕਾਲੀ ਦਲ ਹਲਕਾ ਰਾਜਾਸਾਂਸੀ ਦੇ ਪ੍ਰਧਾਨ ਅਮਨਦੀਪ ਸਿੰਘ ਲਾਰਾ ਤੇ ਬੱਬੂ ਸ਼ਾਹ ਦੀ ਅਗਵਾਈ ਹੇਠ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ...
ਅਜਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਕੌਂਸਲਰ ਗੁਰਦੇਵ ਸਿੰਘ ਨਿੱਝਰ ਦੀ ਅਗਵਾਈ 'ਚ ਇਕੱਤਰ ਆੜ੍ਹਤੀਆਂ ਵਲੋਂ ਅੱਜ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ...
ਰਾਮ ਤੀਰਥ, 15 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ, ਐੱਸ. ਐੱਚ. ਓ. ਲੋਪੋਕੇ ਕਪਿਲ ਕੌਸ਼ਲ ਤੇ ਚੌਕੀ ਰਾਮ ਤੀਰਥ ਦੇ ਇੰਚਾਰਜ ਗੁਰਜੀਤ ਸਿੰਘ ਵਲੋਂ ਚੌਕੀ ਰਾਮ ਤੀਰਥ ਵਿਖੇ ਇਲਾਕੇ ਦੀਆਂ ਪੰਚਾਇਤਾਂ ਨਾਲ ਮੀਟਿੰਗ ...
ਅਟਾਰੀ, 15 ਅਪ੍ਰੈਲ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗਿ੍ਤੀ ਮਿਸ਼ਨ ਅਕੈਡਮੀ ਅਟਾਰੀ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਡੱਲੇਕੇ 'ਚ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਸ 'ਚ ਦਸਤਾਰ ਤੇ ਦੁਮਾਲਾ ਅਤੇ ਗਤਕਾ ...
ਮਜੀਠਾ, 15 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਪਿੰਡ ਭੋਮਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਵਿਸ਼ੇਸ਼ ਇਕੱਤਰਤਾ ਜ਼ਿਲ੍ਹਾ ਪ੍ਰਚਾਰ ਸਕੱਤਰ ਰਛਪਾਲ ਸਿੰਘ ਟਰਪਈ, ਬਲਾਕ ਸਕੱਤਰ ਹਰਪਾਲ ਸਿੰਘ ਗੋਸਲ ਅਤੇ ਕਿਸਾਨ ਆਗੂ ਬੀਬੀ ...
ਚੇਤਨਪੁਰਾ, 15 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਬਲਾਕ ਹਰਸ਼ਾ ਛੀਨਾ ਵਿਖੇ ਨੌਕਰੀ ਕਰ ਰਹੇ ਪੰਚਾਇਤ ਸਕੱਤਰ ਸਤਨਾਮ ਸਿੰਘ ਗਿੱਲ ਪਿੰਡ ਕੰਦੋਵਾਲੀ ਦੇ ਮਾਤਾ ਮਨਪ੍ਰੀਤ ਕੌਰ ਗਿੱਲ (70 ਸਾਲ) ਪਤਨੀ ਜਸਪਾਲ ਸਿੰਘ ਗਿੱਲ ਜੋ ਕਿ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ...
ਚੇਤਨਪੁਰਾ, 15 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਬਲਾਕ ਹਰਸ਼ਾ ਛੀਨਾ ਵਿਖੇ ਨੌਕਰੀ ਕਰ ਰਹੇ ਪੰਚਾਇਤ ਸਕੱਤਰ ਸਤਨਾਮ ਸਿੰਘ ਗਿੱਲ ਪਿੰਡ ਕੰਦੋਵਾਲੀ ਦੇ ਮਾਤਾ ਮਨਪ੍ਰੀਤ ਕੌਰ ਗਿੱਲ (70 ਸਾਲ) ਪਤਨੀ ਜਸਪਾਲ ਸਿੰਘ ਗਿੱਲ ਜੋ ਕਿ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ...
ਚੇਤਨਪੁਰਾ, 15 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਪਿੰਡ ਵਿਛੋਆ ਦੇ ਵਸਨੀਕ ਤੇ ਅਜਨਾਲਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਥੇ. ਅਮਰਜੀਤ ਸਿੰਘ ਭੁੱਲਰ (85) ਸਾਬਕਾ ਸਰਪੰਚ, ਸਾਬਕਾ ਚੇਅਰਮੈਨ ਕੋ: ਬੈਂਕ ਪੰਜਾਬ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ ਜੋ ਕਿ ਕੁਝ ਦਿਨ ...
ਰਮਦਾਸ, 15 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸੀਨੀਅਰ ਆਗੂ ਸੋਨੂੰ ਜਾਫਰ ਨੂੰ ਪਿੰਡ ਅਵਾਣ ਵਿਖੇ ਰੇਸ਼ਮ ਸਿੰਘ ਦੇ ਗ੍ਰਹਿ ਵਿਖੇ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦ ਚਾਰ ਦਰਜਨ ਤੋਂ ਵੱਧ ਪਰਿਵਾਰ ਸੁਰਜੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX