ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  7 minutes ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  11 minutes ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  35 minutes ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  about 2 hours ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  about 2 hours ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  about 3 hours ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  about 4 hours ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  about 4 hours ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  about 5 hours ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  about 5 hours ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  about 5 hours ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  about 5 hours ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  about 6 hours ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  about 6 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 6 hours ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  about 6 hours ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  about 6 hours ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 7 hours ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  about 8 hours ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  about 8 hours ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 9 hours ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 9 hours ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  about 9 hours ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 9 hours ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553

ਪਟਿਆਲਾ

ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਤੇ 'ਆਪ' ਵਰਕਰਾਂ ਵਲੋਂ ਰੋਸ ਪ੍ਰਦਰਸ਼ਨ

ਰਾਜਪੁਰਾ, 15 ਅਪ੍ਰੈਲ (ਜੀ.ਪੀ. ਸਿੰਘ)- ਅੱਜ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਥਾਨਕ ਅਨਾਜ ਮੰਡੀ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਅਤੇ ਸਰਕਾਰ ਵਲੋਂ ਅਨਾਜ ਮੰਡੀ 'ਚ ਕੀਤੇ ਖ਼ਰੀਦ ਪ੍ਰਬੰਧਾਂ 'ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਸਾਨ ਯੂਨੀਅਨ ਆਗੂ ਹਰਜੀਤ ਸਿੰਘ ਟਹਿਲਪੁਰਾ, ਗੁਰਪ੍ਰੀਤ ਸਿੰਘ ਸੰਧੂ, ਉਜਾਗਰ ਸਿੰਘ, ਕੈਪਟਨ ਸ਼ੇਰ ਸਿੰਘ, ਹਰਪ੍ਰੀਤ ਸਮੇਤ ਹੋਰਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਹਿਲਾਂ ਤਾਂ 10 ਦਿਨ ਪਹਿਲਾਂ ਦੀ ਸਰਕਾਰੀ ਖ਼ਰੀਦ 'ਚ ਦੇਰੀ ਕੀਤੀ, ਜਿਸ 'ਤੇ ਉਹ ਸਮਝਦੇ ਰਹੇ ਕਿ ਸਰਕਾਰ ਖ਼ਰੀਦ ਪ੍ਰਬੰਧ ਕਰ ਰਹੀ ਹੈ ਪਰ ਜਦੋਂ ਕਈ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਪਹੁੰਚੇ ਤਾਂ ਪਤਾ ਲੱਗਾ ਕਿ ਬਾਰਦਾਨੇ ਦੀ ਮੰਡਿਆਂ 'ਚ ਬਹੁਤ ਘਾਟ ਹੈ | ਉਨ੍ਹਾਂ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਤੇ ਵਿਅੰਗ ਕਸਦਿਆਂ ਕਿਹਾ ਕਿ ਖ਼ਰੀਦ ਸ਼ੁਰੂ ਤਾਂ ਕਰਵਾ ਦਿੱਤੀ 10 ਅਪ੍ਰੈਲ ਨੂੰ ਤੇ ਬਾਰਦਾਨੇ ਦੇ ਟੈਂਡਰ ਹੋਣੇ ਹਨ 16 ਅਪ੍ਰੈਲ ਨੂੰ | ਉਨ੍ਹਾਂ ਕਿਹਾ ਕਿ ਕਿਸਾਨ ਲੰਘੇ 8-10 ਦਿਨਾਂ ਤੋਂ ਮੰਡੀਆਂ 'ਚ ਖੱਜਲ ਖ਼ੁਆਰ ਹੋ ਰਹੇ ਹਨ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬਾਰਦਾਨੇ ਦਾ ਪ੍ਰਬੰਧ ਨਾ ਹੋਇਆ ਤਾਂ ਕੱਲ੍ਹ ਤੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਸਬੰਧੀ ਸੰਪਰਕ ਕਰਨ 'ਤੇ ਫੂਡ ਸਪਲਾਈ ਅਫ਼ਸਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਮੰਡੀ ਵਿਚ ਇਕੱਠਿਆਂ ਹੀ ਕਾਫੀ ਜਿਨਸ ਆਉਣ ਕਾਰਨ ਬਾਰਦਾਨੇ ਦੀ ਦਿੱਕਤ ਆਈ ਪਰ ਹੁਣ ਉੱਚ ਅਧਿਕਾਰੀਆਂ ਦੀ ਬੈਠਕਾਂ ਚਲ ਰਹੀਆਂ ਹਨ ਤੇ ਸ਼ਾਮ ਤੱਕ ਇਹ ਦਿੱਕਤ ਵੀ ਦੂਰ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਈ-ਪਾਸ ਪ੍ਰਣਾਲੀ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਤੇ ਜਿਹੜਾ ਕਿਸਾਨ ਆਪਣੀ ਫ਼ਸਲ ਲੈ ਕੇ ਆਵੇਗਾ ਸਾਰੀ ਫ਼ਸਲ ਖ਼ਰੀਦੀ ਜਾਵੇਗੀ |

ਆਸ਼ਰਿਤ ਪਰਿਵਾਰ ਬਿਜਲੀ ਨਿਗਮ 'ਚ ਨੌਕਰੀ ਹਾਸਲ ਕਰਨ ਲਈ ਟੈਂਕੀ 'ਤੇ ਚੜੇ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪਿਛਲੇ ਡੇਢ ਦਹਾਕੇ ਤੋਂ ਬਿਜਲੀ ਨਿਗਮ 'ਚ ਤਰਸ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਆਸ਼ਰਿਤ ਪਰਿਵਾਰਾਂ ਦੇ 16 ਵਿਅਕਤੀ ਅੱਜ ਪਟਿਆਲਾ ਦੇ ਕੇਂਦਰੀ ਆਯੁਰਵੈਦਿਕ ਹਸਪਤਾਲ 'ਚ ਬਣੀ ਪਾਣੀ ਦੀ ...

ਪੂਰੀ ਖ਼ਬਰ »

ਪਤਨੀ 'ਤੇ ਤੇਜ਼ਾਬ ਪਾ ਕੇ ਜਾਨੋ ਮਾਰਨ ਦੀ ਕੋਸ਼ਿਸ਼-ਪਤੀ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 15 ਅਪ੍ਰੈਲ (ਜੀ.ਪੀ. ਸਿੰਘ)-ਨੇੜਲੇ ਪਿੰਡ ਨੋਗਾਵਾਂ ਵਿਖੇ ਲੜਕਾ ਪੈਦਾ ਨਾ ਹੋਣ 'ਤੇ ਆਪਣੀ ਪਤਨੀ, 'ਤੇ ਤੇਜ਼ਾਬ ਪਾ ਕੇ ਉਸ ਨੰੂ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਥਾਣਾ ਸ਼ੰਭੂ ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਉਸ ਦੇ ਪਤੀ ਖ਼ਿਲਾਫ਼ ...

ਪੂਰੀ ਖ਼ਬਰ »

ਰਾਜਿੰਦਰਾ ਹਸਪਤਾਲ 'ਚ ਵਿਅਕਤੀ ਦੀ ਕੁੱਟਮਾਰ

ਪਟਿਆਲਾ, 15 ਅਪ੍ਰੈਲ (ਖਰੋੜ)-ਰਾਜਿੰਦਰਾ ਹਸਪਤਾਲ ਦੀ ਵਾਰਡ ਨੰਬਰ 2 ਨੇੜੇ ਘੇਰ ਕੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਵਿਅਕਤੀਆਂ ਦੀ ਪਛਾਣ ਮਨਦੀਪ ਸਿੰਘ ਅਤੇ ਹੈਪੀ ਵਾਸੀਆਨ ...

ਪੂਰੀ ਖ਼ਬਰ »

ਟਾਵਰ 'ਤੇ ਬੈਠੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਹਾਲਤ ਹੋਈ ਨਾਜ਼ੁਕ

ਪਟਿਆਲਾ, 15 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀ.ਐੱਸ.ਐਨ.ਐਲ. ਟਾਵਰ 'ਤੇ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ | ਲਗਾਤਾਰ ਭੁੱਖੇ ਪਿਆਸੇ ਬੈਠਣ ਕਾਰਨ ਦੋਵੇਂ ਬੇਰੁਜ਼ਗਾਰਾਂ ਅਧਿਆਪਕਾਂ ਦੀ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਝੰਡਾ ਮਾਰਚ

ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਯੂ-ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾਂ ਫ਼ਰੰਟ ਵਲੋਂ ਪਟਿਆਲਾ ਵਿਖੇ 16 ਅਪ੍ਰੈਲ ਨੂੰ ਕੀਤੀ ਜਾ ਰਹੀ ਜ਼ੋਨਲ ਰੈਲੀ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅੱਜ ਪੰਜਾਬ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਵਿਡ ਨਾਲ ਪੰਜ ਹੋਰ ਮੌਤਾਂ, 338 ਨਵੇਂ ਕੇਸ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਕੋਰੋਨਾ ਨਾਲ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਦੇ ਨਾਲਾ ਜ਼ਿਲੇ੍ਹ 338 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਇਨ੍ਹਾਂ 338 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 205, ਨਾਭਾ ਤੋਂ 35, ਰਾਜਪੁਰਾ ਤੋਂ ...

ਪੂਰੀ ਖ਼ਬਰ »

ਢਾਈ ਏਕੜ ਕਣਕ, ਤਿੰਨ ਏਕੜ ਨਾੜ ਤੇ ਦੋ ਤੂੜੀ ਦੇ ਕੁੱਪ ਅੱਗ ਨਾਲ ਸੜੇ

ਡਕਾਲਾ, 15 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਨੇੜਲੇ ਪਿੰਡ ਬਲਬੇੜ੍ਹਾ ਵਿਖੇ ਅੱਜ ਸਵੇਰ ਸਮੇਂ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦੀ ਢਾਈ ਏਕੜ ਕਣਕ ਦੀ ਫ਼ਸਲ, ਤਿੰਨ ਏਕੜ ਨਾੜ ਤੇ ਦੋ ਤੂੜੀ ਦੇ ਕੁੱਪ ਅੱਗ ਨਾਲ ਸੜ ਗਏ | ਜਾਣਕਾਰੀ ਦਿੰਦੇ ਹੋਏ ਕਿਸਾਨ ਜ਼ੋਰਾਵਰ ਸਿੰਘ ਨੇ ...

ਪੂਰੀ ਖ਼ਬਰ »

ਟਾਵਰ 'ਤੇ ਬੈਠੇ ਬੇਰੁਜ਼ਗਾਰਾਂ ਦੀ ਸਿਹਤ ਨੂੰ ਕੁੱਝ ਹੋਇਆ ਤਾਂ ਕੈਪਟਨ ਜ਼ਿੰਮੇਵਾਰ-ਵਿਧਾਇਕ ਚੰਦੂਮਾਜਰਾ

ਪਟਿਆਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ 'ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਸੁਰਿੰਦਰ ਸਿੰਘ ਗੁਰਦਾਸਪੁਰ ਤੇ ਉਸ ਦੇ ਸਾਥੀ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ...

ਪੂਰੀ ਖ਼ਬਰ »

ਅਕਾਲੀ ਆਗੂਆਂ ਦਾ ਪੁਤਲਾ ਫੂਕਿਆ

ਪਟਿਆਲਾ, 15 ਅਪ੍ਰੈਲ (ਅ.ਸ. ਆਹਲੂਵਾਲੀਆ)-ਕੋਟਕਪੂਰਾ ਗੋਲੀ ਕਾਂਡ 'ਚ ਤਿਆਰ ਕੀਤੀ ਰਿਪੋਰਟ ਦੇ ਰੱਦ ਹੋ ਜਾਣ ਦੇ ਹੁਕਮਾਂ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਦਾ ਇਸ ਦੇ ਸਵਾਗਤ 'ਚ ਕਸੀਦੇ ਕੱਢਣਾ ਬਹੁਤ ਮੰਦਭਾਗੀ ਗੱਲ ਹੈ | ਇਸ ਦੇ ਵਿਰੋਧ 'ਚ ਪਟਿਆਲਾ ਦੀਆਂ ਕੁਝ ...

ਪੂਰੀ ਖ਼ਬਰ »

ਹਰਿਆਣਾ ਮਾਰਕਾ 60 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਕਾਬੂ

ਘਨੌਰ, 15 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਪੁਲਿਸ ਥਾਣਾ ਘਨੌਰ ਵਲੋਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਬਜ਼ੇ 'ਚ ਲਿਆ ਗਿਆ ਹੈ | ਇਹ ਜਾਣਕਾਰੀ ਗੁਰਪ੍ਰੀਤ ਸਿੰਘ ਸਮਰਾਓ ਥਾਣਾ ਮੁਖੀ ਘਨੌਰ ਨੇ ਸਾਂਝੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਦੀ ਲੁੱਟ ਤੋਂ ਅੱਕੇ ਮਾਪੇ 8 ਸਾਲ ਦੀ ਨਿੱਕੀ ਬਾਲੜੀ ਨਾਲ ਡੀ.ਸੀ. ਦਫ਼ਤਰ ਮੂਹਰੇ ਡਟੇ

ਪਟਿਆਲਾ, 15 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਲੰਮੇ ਸਮੇਂ ਤੋਂ ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਵੱਖੋ-ਵੱਖ ਨਿੱਜੀ ਸਕੂਲਾਂ 'ਚ ਬਣੀਆਂ ਪੇਰੈਂਟਸ ਐਸੋਸੀਏਸ਼ਨਾਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਪਰ ...

ਪੂਰੀ ਖ਼ਬਰ »

ਆਸ਼ਰਿਤ ਪਰਿਵਾਰ ਬਿਜਲੀ ਨਿਗਮ 'ਚ ਨੌਕਰੀ ਹਾਸਲ ਕਰਨ ਲਈ ਟੈਂਕੀ 'ਤੇ ਚੜੇ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪਿਛਲੇ ਡੇਢ ਦਹਾਕੇ ਤੋਂ ਬਿਜਲੀ ਨਿਗਮ 'ਚ ਤਰਸ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਆਸ਼ਰਿਤ ਪਰਿਵਾਰਾਂ ਦੇ 16 ਵਿਅਕਤੀ ਅੱਜ ਪਟਿਆਲਾ ਦੇ ਕੇਂਦਰੀ ਆਯੁਰਵੈਦਿਕ ਹਸਪਤਾਲ 'ਚ ਬਣੀ ਪਾਣੀ ਦੀ ...

ਪੂਰੀ ਖ਼ਬਰ »

ਹਵਾਲਾਤੀ ਤੋਂ ਮੋਬਾਈਲ ਬਰਾਮਦ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਰੋਜ਼ਾਨਾ ਦੀ ਚੈਕਿੰਗ ਦੌਰਾਨ ਚੱਕੀਆਂ 'ਚ ਬੰਦ ਇਕ ਹਵਾਲਾਤੀ ਤੋ ਇਕ ਮੋਬਾਈਲ ਬਰਾਮਦ ਹੋਇਆ ਹੈ | ਇਸ ਮਾਮਲੇ ਦੀ ਸ਼ਿਕਾਇਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਨੇ ਥਾਣਾ ਤਿ੍ਪੜੀ 'ਚ ਦਰਜ ...

ਪੂਰੀ ਖ਼ਬਰ »

310 ਨਸ਼ੀਲੇ ਕੈਪਸੂਲ ਤੇ 5 ਪੇਟੀਆਂ ਹਰਿਆਣਾ ਦੀ ਸ਼ਰਾਬ ਸਮੇਤ ਦੋ ਕਾਬੂ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋ 310 ਨਸ਼ੀਲੀਆਂ ਗੋਲੀਆ ਤੇ 60 ਬੋਤਲਾਂ ਹਰਿਆਣਾ ਦੀ ਸ਼ਰਾਬ ਬਰਾਮਦ ਹੋਈ ਹੈ | ਇਸ ਸਬੰਧੀ ਥਾਣਾ ਅਨਾਜ ਮੰਡੀ ਦੇ ਮੁਖੀ ...

ਪੂਰੀ ਖ਼ਬਰ »

ਪਿੰਡ ਝਿੱਲ ਵਿਖੇ ਪਾਣੀ ਦੀ ਟੈਂਕੀ ਬਣਾਉਣ ਦਾ ਇਲਾਕੇ ਦੇ ਲੋਕਾਂ ਨੇ ਕੀਤਾ ਵਿਰੋਧ

ਪਟਿਆਲਾ, 15 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਝਿੱਲ ਵਿਖੇ ਦੋ ਹਜ਼ਾਰ ਗਜ਼ ਵਿਚ ਬਣ ਰਹੀ ਪਾਣੀ ਦੀ ਟੈਂਕੀ ਦੇ ਮਾਲਕ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਮਾਲੀ ਅਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਪਿੰਡ ਝਿੱਲ ਦੇ ਲੋਕਾਂ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਪਟਿਆਲਾ, 15 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਮਹਾਨ ਸਮਾਜ ਸੁਧਾਰਕ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਰੋਹ ...

ਪੂਰੀ ਖ਼ਬਰ »

ਸਰਪੰਚਾਂ ਦੀ ਬੈਠਕ 'ਚ ਮੰਗਾਂ 'ਤੇ ਕੀਤਾ ਗਿਆ ਵਿਚਾਰ ਵਟਾਂਦਰਾ

ਸਮਾਣਾ, 15 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਸਮਾਣਾ ਵਿਖੇ ਬਲਾਕ ਸਮਾਣਾ ਦੇ ਸਰਪੰਚਾਂ ਦੀ ਬੈਠਕ ਬਲਾਕ ਪ੍ਰਧਾਨ ਲਖਵੀਰ ਸਿੰਘ ਬੱਗਾ ਸੈਦੀਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਕੁਝ ਮਾੜੇ ਰਾਜਨੀਤਿਕ ਲੋਕਾਂ ਤੇ ਰਾਜਸੀ ਘਰਾਣਿਆਂ ਨੇ ਸੰਵਿਧਾਨ ਨੂੰ ਆਪਣੇ ਹਿੱਤਾਂ ਲਈ ਗ਼ਲਤ ਇਸਤੇਮਾਲ ਕੀਤਾ-ਦੇਵ ਮਨ

ਨਾਭਾ, 15 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਬੀਤੇ ਦਿਨ ਨਾਭਾ ਦੇ ਪਟਿਆਲਾ ਗੇਟ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ 'ਤੇ ਫੁੱਲ ਮਾਲਾ ਪਾ ਅਤੇ ਖ਼ੁਸ਼ੀ 'ਚ ਲੱਡੂ ਵੰਡ ਮਨਾਇਆ ਗਿਆ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾ. ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਜਥੇਬੰਦੀਆਂ ਦੀ ਹੋਈ ਬੈਠਕ

ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰ ਪਟਿਆਲਾ ਵਿਖੇ ਵਿਭਾਗ 'ਚ ਕੰਮ ਕਰਦੀਆਂ ਪ੍ਰਮੁੱਖ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਦੇ ਸਬੰਧ 'ਚ ਬੈਠਕ ਹੋਈ, ਜਿਸ 'ਚ ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ...

ਪੂਰੀ ਖ਼ਬਰ »

ਬਾਰਦਾਨਾ ਖ਼ਤਮ ਹੋਣ ਕਰਕੇ ਕਿਸਾਨ ਤੇ ਆੜ੍ਹਤੀ ਚਿੰਤਤ-ਹਡਾਣਾ

ਦੇਵੀਗੜ੍ਹ, 15 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਵਪਾਰ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਰਣਜੋਧ ਸਿੰਘ ਹਡਾਣਾ ਵਲੋਂ ਦੇਵੀਗੜ੍ਹ ਇਲਾਕੇ ਦੇ ਖ਼ਰੀਦ ਕੇਂਦਰਾਂ ਦੇਵੀਗੜ੍ਹ, ਮਘਰ ਸਾਹਿਬ, ਦੁਧਨ ਸਾਧਾਂ ਅਤੇ ਘੜਾਮ ਵਿਖੇ ਪਹੁੰਚ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ...

ਪੂਰੀ ਖ਼ਬਰ »

ਭਾਜਪਾਈਆਂ ਨੇ ਐੱਸ.ਡੀ.ਐਮ. ਨੂੰ ਦਿੱਤਾ ਮੰਗ-ਪੱਤਰ

ਪਟਿਆਲਾ, 15 ਅਪ੍ਰੈਲ (ਅ.ਸ. ਆਹਲੂਵਾਲੀਆ)-ਬੰਗਾਲ ਚੋਣਾਂ ਦੌਰਾਨ ਤਿ੍ਣਮੂਲ ਕਾਂਗਰਸ ਦੀ ਆਗੂ ਸ੍ਰੀਮਤੀ ਸਜੁਤਾ ਮੰਡਲ ਖਾਨ ਵਲੋਂ ਅਨੁਸੂਚਿਤ ਜਾਤੀ ਲਈ ਅਪਮਾਨਜਨਕ ਸ਼ਬਦ ਬੋਲੇ ਹਨ | ਇਸ ਦੇ ਵਿਰੋਧ 'ਚ ਭਾਜਪਾ ਦਾ ਪ੍ਰਤੀਨਿਧ ਮੰਡਲ ਹਰਿੰਦਰ ਕੋਹਲੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਆਰ.ਟੀ.ਆਈ. ਦੇ ਦਾਇਰੇ 'ਚ ਆਉਂਦੀ ਹੈ ਥਾਪਰ 'ਵਰਸਿਟੀ ਪਟਿਆਲਾ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਰਾਜ ਸੂਚਨਾ ਕਮਿਸ਼ਨ, ਪੰਜਾਬ (ਐਸ.ਆਈ.ਸੀ.) ਨੇ ਥਾਪਰ ਯੂਨੀਵਰਸਿਟੀ ਪਟਿਆਲਾ ਨੂੰ 'ਜਨਤਕ ਅਥਾਰਟੀ' ਘੋਸ਼ਿਤ ਕੀਤਾ ਹੈ ਅਤੇ ਅਪੀਲਕਰਤਾ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜਸ਼ਨ ਪੰਜਾਬੀ ਢਾਬੇ ਤੋਂ 315 ਲੀਟਰ ਗੈਰ-ਕਾਨੂੰਨੀ ਡੀਜ਼ਲ ਬਰਾਮਦ, ਮਾਲਕ ਸਮੇਤ 2 ਗਿ੍ਫ਼ਤਾਰ

ਬਨੂੜ, 15 ਅਪੈ੍ਰਲ (ਭੁਪਿੰਦਰ ਸਿੰਘ)-ਬਨੂੜ ਤੋਂ ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਤੰਗੋਰੀ ਨੇੜੇ ਖੁੱਲੇ੍ਹ ਜਸ਼ਨ ਪੰਜਾਬੀ ਢਾਬੇ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ 315 ਲੀਟਰ ਗੈਰ ਕਾਨੂੰਨੀ ਡੀਜ਼ਲ ਬਰਾਮਦ ਕੀਤਾ ਹੈ | ਥਾਣਾ ਸੋਹਾਣਾ ਦੇ ਮੱਖੀ ...

ਪੂਰੀ ਖ਼ਬਰ »

-ਮਾਮਲਾ ਅਨਾਜ ਮੰਡੀ ਭੁਨਰਹੇੜੀ 'ਚ ਬਾਰਦਾਨੇ ਦੀ ਥੁੜ ਦਾ- ਡੀ.ਐਮ. ਪਨਸਪ ਦੇ ਵਿਸ਼ਵਾਸ ਤੋਂ ਬਾਅਦ ਵਿਧਾਇਕ ਚੰਦੂਮਾਜਰਾ ਨੇ 24 ਘੰਟਿਆਂ ਲਈ ਧਰਨਾ ਕਰਵਾਇਆ ਮੁਲਤਵੀ

ਭੁਨਰਹੇੜੀ, 15 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਾਣਾ ਮੰਡੀ ਭੁਨਰਹੇੜੀ ਪਹੁੰਚਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨੇ ਆੜ੍ਹਤੀਆ ਅਤੇ ਖ਼ਰੀਦ ਏਜੰਸੀਆਂ ਨਾਲ ਬੈਠਕ ਕਰਕੇ ਪੂਰੀ ਸਥਿਤੀ ...

ਪੂਰੀ ਖ਼ਬਰ »

ਕਮਾਂਡੋ ਹਸਪਤਾਲ ਬਹਾਦਰਗੜ੍ਹ ਵਿਖੇ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ

ਬਹਾਦਰਗੜ੍ਹ, 15 ਅਪ੍ਰੈਲ (ਧਾਲੀਵਾਲ)-ਏ.ਡੀ.ਜੀ.ਪੀ ਰਾਕੇਸ਼ ਚੰਦਰਾ (ਆਈ.ਪੀ.ਐਸ) ਤੇ ਕਮਾਡੈਂਟ ਫਸਟ ਕਮਾਂਡੋ ਦਵਿੰਦਰ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾ ਹੇਠ ਕਮਾਂਡੋ ਹਸਪਤਾਲ ਬਹਾਦਰਗੜ੍ਹ 'ਚ ਮੈਡੀਕਲ ਅਫਸਰ ਡਾ. ਹੀਨਾ ਭਾਰਤੀ ਦੀ ਅਗਵਾਈ ਹੇਠ ਕੋਵਿਡ ਵੈਕਸੀਨੇਸ਼ਨ ...

ਪੂਰੀ ਖ਼ਬਰ »

ਵਿਆਹ ਤੋਂ ਇਨਕਾਰ ਕਰਨ 'ਤੇ ਲੜਕੀ ਨੂੰ ਕੀਤਾ ਅਗਵਾ

ਪਟਿਆਲਾ, 15 ਅਪ੍ਰੈਲ (ਪ.ਪ.)- ਅਰਬਨ ਅਸਟੇਟ ਫ਼ੇਜ਼ ਦੋ ਪਟਿਆਲਾ ਖੇਤਰ ਵਿਚ ਇਕ ਹਸਪਤਾਲ 'ਚ ਕੰਮ ਕਰਨ ਵਾਲੀ ਮੁਟਿਆਰ ਨੂੰ ਇਕ ਨੌਜਵਾਨ ਵਲੋਂ ਅਗਵਾ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਨੇ ਨੌਜਵਾਨ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸ ਨੂੰ ...

ਪੂਰੀ ਖ਼ਬਰ »

ਨੌਜਵਾਨ ਵਿਰੁੱਧ ਜਬਰ ਜਨਾਹ ਦਾ ਮੁਕੱਦਮਾ ਦਰਜ

ਘਨੌਰ, 15 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਪੁਲਿਸ ਥਾਣਾ ਘਨੌਰ ਵਲੋਂ ਇਕ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦਾ ਮੁਕੱਦਮਾ ਦਰਜ ਕੀਤਾ ਹੈ | ਗੁਰਪ੍ਰੀਤ ਸਿੰਘ ਸਮਰਾਓ ਥਾਣਾ ਮੁਖੀ ਘਨੌਰ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2014 'ਚ ਪੜ੍ਹਾਈ ਦੌਰਾਨ ...

ਪੂਰੀ ਖ਼ਬਰ »

ਨਗਰ ਕੌਂਸਲ ਨੂੰ ਮਿਲਿਆ ਪ੍ਰਧਾਨ ਪਰ ਨੋਟੀਫ਼ਿਕੇਸ਼ਨ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਸਥਾਨਕ ਸ਼ਹਿਰ 'ਚ ਨਗਰ ਕੌਂਸਲ ਦਾ ਪ੍ਰਧਾਨ ਭਾਵੇਂ ਸਰਬਸੰਮਤੀ ਨਾਲ ਬਣ ਗਿਆ ਹੈ ਪਰ ਹਾਲੇ ਤੱਕ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਨਾ ਹੋਣ ਕਾਰਨ ਸਰਕਾਰੀ ਕੁਰਸੀ 'ਤੇ ਬਿਰਾਜਮਾਨ ਨਹੀਂ ਹੋਏ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕੰਮ ਕਾਰ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਰਕੇ ਮੰਡੀਆਂ 'ਚ ਖ਼ਰੀਦ ਹੋ ਰਹੀ ਹੈ ਪ੍ਰਭਾਵਿਤ

ਭਾਦਸੋਂ, 15 ਅਪ੍ਰੈਲ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਮੰਡੀ 'ਚ ਹਾੜੀ ਦੇ ਚੱਲ ਰਹੇ ਸੀਜ਼ਨ 'ਚ ਬਾਰਦਾਨੇ ਦੀ ਘਾਟ ਕਰਕੇ ਖ਼ਰੀਦ ਪ੍ਰਭਾਵਿਤ ਹੋ ਰਹੀ ਹੈ | ਆੜ੍ਹਤੀਆ ਐਸੋਸੀਏਸ਼ਨ ਭਾਦਸੋਂ ਦੇ ਅਹੁਦੇਦਾਰਾਂ ਨੇ ਬਾਰਦਾਨੇ ਦੀ ਘਾਟ ਦੀ ਸਮੱਸਿਆ ਦੱਸਿਆ ਕਿਹਾ ਕਿ ਬਾਰਦਾਨੇ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਦੂਸਰਾ ਮੁਫ਼ਤ ਹੋਮਿਓਪੈਥਿਕ ਚੈਕਅੱਪ ਕੈਂਪ 18 ਨੂੰ

ਨਾਭਾ, 15 ਅਪ੍ਰੈਲ (ਕਰਮਜੀਤ ਸਿੰਘ)-ਹਲਕਾ ਨਾਭਾ 'ਚ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਲਈ ਵੱਡੇ ਕਾਰਜ ਕਰਦੀ ਆ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਗਰੀਬ ਦਾ ਮੁੱਖ ਗੁਰੂ ਦੀ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ 'ਚ ਸੁਧਾਰ ਨਾ ਕੀਤਾ ਤਾਂ ਲੋਕ ਸੜਕਾਂ 'ਤੇ ਬੈਠਣ ਲਈ ਹੋਣਗੇ ਮਜਬੂਰ- ਵਿਧਾਇਕ ਹਰਿੰਦਰਪਾਲ

ਦੇਵੀਗੜ੍ਹ, 15 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਅੱਜ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅਨਾਜ ਮੰਡੀ ਮਸਿੰਗਣ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ ਕਿਉਂਕਿ ਅਨਾਜ ਮੰਡੀ ਮਸਿੰਗਣ ਵਿਖੇ ਐਫ.ਸੀ.ਆਈ. ਵਲੋਂ ਖ਼ਰੀਦ ਕੀਤੀ ਜਾਂਦੀ ਹੈ | ਗੱਲਬਾਤ ...

ਪੂਰੀ ਖ਼ਬਰ »

ਮਾਰਕਫੈੱਡ ਦੇ ਐਮ.ਡੀ. ਵਲੋਂ ਰਾਜਪੁਰਾ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਰਾਜਪੁਰਾ, 15 ਅਪ੍ਰੈਲ (ਪ.ਪ.)-ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜ਼ਮ ਨੇ ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੌਕੇ ਕਿਹਾ ਕਿ ਬਾਰਦਾਨੇ ਦੀ ਕਮੀ ਮੰਡੀਆਂ 'ਚ ਕਣਕ ਦੀ ਇਕਦਮ ਆਮਦ ਹੋਣ ਕਾਰਨ ਬਣੀ ਹੈ, ਜਿਸ ਲਈ ...

ਪੂਰੀ ਖ਼ਬਰ »

ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ

ਪਾਤੜਾਂ, 15 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਦੀ ਚੋਣ ਲਈ ਉਪ ਮੰਡਲ ਮੈਜਿਸਟੇ੍ਰਟ ਪਾਤੜਾਂ ਦੀ ਪ੍ਰਧਾਨਗੀ ਹੇਠ 17 ਕੌਂਸਲਰਾਂ ਦੀ ਸ਼ਮੂਲੀਅਤ ਵਾਲੀ ਮੀਟਿੰਗ 'ਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਸ਼ਮੂਲੀਅਤ ਕੀਤੀ | ਇਸ ...

ਪੂਰੀ ਖ਼ਬਰ »

ਮਾਰਕਫੈੱਡ ਦੇ ਐਮ.ਡੀ. ਨੇ ਬਨੂੜ ਮੰਡੀ ਵਿਖੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ

ਬਨੂੜ, 15 ਅਪੈ੍ਰਲ (ਭੁਪਿੰਦਰ ਸਿੰਘ)-ਮਾਰਕਫੈੱਡ ਦੇ ਐੱਮ.ਡੀ. ਵਰੁਣ ਰੂਜ਼ਮ ਨੇ ਅੱਜ ਬਾਦ ਦੁਪਹਿਰ ਬਨੂੜ ਮੰਡੀ ਵਿਖੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਮਾਰਕਫੈੱਡ ਦੀ ਡੀਐੱਮ ਮੈਡਮ ਨਵਿਤਾ, ਮੈਨੇਜਰ ਗੁਰਜਿੰਦਰ ਸਿੰਘ ਰਾਣੀਮਾਜਰਾ, ਇੰਸਪੈਕਟਰ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਵਿਖੇ ਡਾ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ

ਪਟਿਆਲਾ, 15 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ-ਚਰਚਾ ਅਤੇ ਨਾਟਕ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਚੋਰੀ ਕਰਨ ਵਾਲਾ ਕਾਬੂ

ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੌੜ)-ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਤੇ ਵਾਹਨ ਚੋਰੀ ਕਰਨ ਦੇ ਮਾਮਲਿਆਂ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਦੀਪਕ ਸਿੰਘ ਵਾਸੀ ਤਿ੍ਪੜੀ, ਥਾਣਾ ਤਿ੍ਪੜੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਨਾਭਾ ਨੇ ਅੱਗ ਬੁਝਾਊ ਦਸਤੇ ਦੇ ਸਬ ਫਾਇਰ ਅਫ਼ਸਰ ਵਜੋਂ ਸੰਭਾਲਿਆ ਅਹੁਦਾ

ਨਾਭਾ, 15 ਅਪ੍ਰੈਲ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਨਗਰ ਕੌਂਸਲ ਵਿਖੇ ਅੱਗ ਬੁਝਾਊ ਦਸਤੇ ਦਾ ਰਾਜਿੰਦਰ ਸਿੰਘ ਨਾਭਾ ਵਲੋਂ ਸਬ ਫਾਇਰ ਅਫ਼ਸਰ ਵਜੋਂ ਵਾਧੂ ਚਾਰਜ ਸੰਭਾਲਿਆ ਗਿਆ | ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 18 ਵਿਅਕਤੀਆਂ ਦੀ ਸਮੁੱਚੀ ਟੀਮ 24 ਘੰਟੇ ਕਿਸੇ ਵੀ ...

ਪੂਰੀ ਖ਼ਬਰ »

ਮੁਹੱਲਾ ਭਲਾਈ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਪਟਿਆਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)- ਮੁਹੱਲਾ ਭਲਾਈ ਕਮੇਟੀ, ਰਣਜੀਤ ਨਗਰ ਵਾਰਡ ਨੰ. 9, ਭਾਦਸੋਂ ਰੋਡ ਪਟਿਆਲਾ ਦੀ ਬੈਠਕ ਹੋਈ ਜਿਸ 'ਚ ਮੁਹੱਲੇ ਦੇ ਸਮੂਹ ਵਸਨੀਕਾਂ ਨੇ ਭਾਗ ਲਿਆ ਇਸ ਦੌਰਾਨ ਕਾਰਜਕਾਰੀ ਕਮੇਟੀ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਸੀ.ਜੀ.ਐਸ.ਟੀ. ਦੀ ਪਟਿਆਲਾ ਡਿਵੀਜ਼ਨ ਨੇ ਲਗਾਇਆ ਖ਼ੂਨਦਾਨ ਕੈਂਪ

ਪਟਿਆਲਾ, 15 ਅਪ੍ਰੈਲ (ਖਰੋੜ)-ਕੇਂਦਰੀ ਗੁੱਡਜ਼ ਤੇ ਸਰਵਿਸ ਟੈਕਸ ਵਿਭਾਗ (ਸੀ.ਜੀ.ਐਸ.ਟੀ.) ਦੀ ਅਰਬਨ ਅਸਟੇਟ ਪਟਿਆਲਾ ਵਿਖੇ ਬਰਾਂਚ 'ਚ ਅੱਜ ਆਜ਼ਾਦੀ ਅੰਮਿ੍ਤ ਮਹਾਂਉਤਸਵ ਦੇ ਤਹਿਤ ਖ਼ੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਦੌਰਾਨ ਪਿ੍ੰਸੀਪਲ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਚੌਕੀ ਇੰਚਾਰਜ ਮੁਅੱਤਲ, ਥਾਣਾ ਮੁਖੀ ਲਾਈਨ ਹਾਜ਼ਰ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੁਆਰਾ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਰਜਨੀਸ਼ ਸੂਦ ਨੂੰ ਲਾਈਨ ਹਾਜ਼ਰ ਕਰਨ ਤੇ ਚੌਕੀ ਇੰਚਾਰਜ ਸਰਹਿੰਦ ਮੰਡੀ ਬਲਜਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ...

ਪੂਰੀ ਖ਼ਬਰ »

ਨਿਹੰਗ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਨਾਲ ਵਿਸਾਖੀ ਜੋੜ ਮੇਲਾ ਰਸਮੀ ਤੌਰ 'ਤੇ ਸਮਾਪਤ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਨੇ ਸਾਫ਼ ਸੁਥਰੇ ਅਕਸ ਵਾਲੇ ਕੌਂਸਲਰ ਚੁਣ ਕੇ ਚੰਗੇ ਭਵਿੱਖ ਦੀ ਸ਼ੁਰੂਆਤ ਕੀਤੀ-ਵਿਧਾਇਕ ਨਾਭਾ

ਮੰਡੀ ਗੋਬਿੰਦਗੜ੍ਹ, 15 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਦੇ ਮੰਡੀ ਗੋਬਿੰਦਗੜ੍ਹ ਸਥਿਤ ਨਿਵਾਸ 'ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਦਲਿਤ ਵਰਗ 'ਚੋਂ ਬਣਾਉਣ ਲਈ ਸੁਖਬੀਰ ਦਾ ਬਿਆਨ ਸ਼ਲਾਘਾਯੋਗ-ਮਾਧੋਪੁਰ

ਖਮਾਣੋਂ, 15 ਅਪ੍ਰੈਲ (ਜੋਗਿੰਦਰ ਪਾਲ)-ਘੱਟ ਗਿਣਤੀ ਅਤੇ ਦਲਿਤ ਫ਼ਰੰਟ ਦੇ ਸੂਬਾ ਪ੍ਰਧਾਨ ਅਤੇ ਸ਼੍ਰੋ.ਅ.ਦਲ ਦੇ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਅਤੇ ਬੁਲਾਰੇ ਹਰਵੇਲ ਸਿੰਘ ਮਾਧੋਪੁਰ ਨੇ ਸ਼੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫਰਵਰੀ 2022 ਦੀਆਂ ਵਿਧਾਨ ਸਭਾ ...

ਪੂਰੀ ਖ਼ਬਰ »

ਵਿਕਾਸ ਕਰਵਾਉਣਾ ਤੇ ਲੋਕਾਂ ਦਾ ਸਤਿਕਾਰ ਮੇਰੇ ਲਈ ਵੱਡੀ ਚੁਣੌਤੀ-ਸਿੱਧੂਪੁਰ

ਖਮਾਣੋਂ, 15 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸਮੁੱਚੇ ਬਸੀ ਪਠਾਣਾਂ ਹਲਕੇ ਦਾ ਵਿਕਾਸ ਕਰਨ ਲਈ ਯਤਨਸ਼ੀਲ ਰਹਿਣਾ ਅਤੇ ਲੋਕਾਂ ਦਾ ਸਤਿਕਾਰ ਕਰਨਾ ਮੇਰੀ ਲਈ ਵੱਡੀ ਚੁਣੌਤੀ ਹਨ, ਲੋਕਾਂ ਦੀ ਉਮੀਦਾਂ ਤੇ ਪੂਰਾ ਖਰਾ ਉੱਤਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਹਾਂ | ਇਹ ਦਾਅਵਾ ...

ਪੂਰੀ ਖ਼ਬਰ »

'ਆਪ' ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਗੈਰੀ ਦੀ ਅਗਵਾਈ 'ਚ ਕੀਤਾ ਸਨਮਾਨ

ਅਮਲੋਹ, 15 ਅਪ੍ਰੈਲ (ਰਿਸ਼ੂ ਗੋਇਲ)-ਆਮ ਆਦਮੀ ਪਾਰਟੀ ਬਲਾਕ ਅਮਲੋਹ ਦੇ ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਵਿਚ ਅੱਜ ਪਾਰਟੀ ਵਰਕਰਾਂ ਵਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਨਵੇਂ ਅਹੁਦਿਆਂ 'ਤੇ ਤਾਇਨਾਤ ਕੀਤੇ ਐਸ.ਸੀ. ਵਿੰਗ ਦੇ ਸਟੇਟ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਿਲ੍ਹਾ ਮੁਬਾਰਕ ਦੀ ਨਵੀਂ ਟੀਮ ਗਠਿਤ

ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਅਤੇ ਕੌਂਸਲਰ ਅਤੁੱਲ ਜੋਸ਼ੀ ਵਲੋਂ ਬਲਾਕ ਕਾਂਗਰਸ ਕਿਲ੍ਹਾ ਮੁਬਾਰਕ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX