ਤਾਜਾ ਖ਼ਬਰਾਂ


5 ਵਰ੍ਹਿਆਂ ਦਾ ਬੱਚਾ ਲਾਪਤਾ
. . .  1 day ago
ਗੁਰਾਇਆ, 30 ਮਈ (ਬਲਵਿੰਦਰ ਸਿੰਘ)-ਇਥੇ ਰਾਮਗੜ੍ਹੀਆ ਮੁਹੱਲੇ ਤੋਂ ਇਕ 5 ਵਰ੍ਹਿਆਂ ਦਾ ਬੱਚਾ ਸ਼ਾਮ 6 ਵਜੇ ਤੋਂ ਲਾਪਤਾ ਹੋਣ ਦੀ ਖ਼ਬਰ ਹੈ। ਬੱਚਾ ਸਾਈਕਲ ਚਲਾ ਰਿਹਾ ਸੀ ਕਿ ਲਾਪਤਾ...
ਅਜੀਤ ਦੇ ਹੱਕ ਵਿੱਚ ਗੱਲ ਕਰਨ ਦੀ ਕੈਬਨਿਟ ਮੰਤਰੀ ਨਿੱਜਰ ਨੂੰ ਮਿਲੀ ਸਜ਼ਾ, ਕੈਬਨਿਟ ਚੋਂ ਛੁੱਟੀ
. . .  1 day ago
ਚੰਡੀਗੜ੍ਹ, 30 ਮਈ-ਅਜੀਤ ਦੇ ਹੱਕ ਵਿਚ ਗੱਲ ਕਰਨ ਦੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਜ਼ਾ ਮਿਲੀ ਹੈ। ਪੰਜਾਬ ਕੈਬਨਿਟ 'ਚੋਂ, ਡਾ. ਇੰਦਰਬੀਰ ਸਿੰਘ ਨਿੱਜਰ ਦੀ ਛੁੱਟੀ ਹੋ ਗਈ ਹੈ। ਦੱਸ ਦੇਈਏ ਕਿ...
ਡਾ. ਹਮਦਰਦ ਨੂੰ ਸੰਮਨ ਭੇਜਣਾ ਨੈਤਿਕ ਤੌਰ ਤੇ ਅਸ਼ੋਭਨੀਕ ਕਾਰਵਾਈ- ਜਥੇਦਾਰ ਅਕਾਲ ਤਖ਼ਤ ਸਾਹਿਬ
. . .  1 day ago
ਤਲਵੰਡੀ ਸਾਬੋ, 30 ਮਈ (ਰਣਜੀਤ ਸਿੰਘ ਰਾਜੂ)-ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਇਕ ਜਮਹੂਰੀ ਰਾਜ ਲਈ ਬੇਹੱਦ ਸ਼ਰਮਨਾਕ ਕਰਵਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...
ਸੁਲਤਾਨਵਿੰਡ ਵਿਖੇ ਸਿਲੈਂਡਰਾਂ ਵਾਲੀ ਗੱਡੀ ਨੇ ਸਕੂਲੀ ਬੱਚੇ ਨੂੰ ਕੁਚਲਿਆ
. . .  1 day ago
ਸੁਲਤਾਨਵਿੰਡ 30 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਬਾਬਾ ਬੁੱਢਾ ਐਵੀਨਿਊ ਸੁਲਤਾਨਵਿੰਡ ਵਿਖੇ ਇਕ ਸਿਲੈਂਡਰਾਂ ਵਾਲੀ ਗੱਡੀ ਨੇ 10 ਸਾਲਾ ਸਕੂਲੀ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ...
ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਪਹਿਲਵਾਨਾਂ ਨੇ ਗੰਗਾ ਨਦੀ 'ਚ ਨਹੀਂ ਸੁੱਟੇ ਤਗਮੇ
. . .  1 day ago
ਹਰਿਦੁਆਰ, 30 ਮਈ-ਕਿਸਾਨ ਆਗੂ ਨਰੇਸ਼ ਟਿਕੈਤ ਹਰਿਦੁਆਰ ਪਹੁੰਚੇ ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਗੰਗਾ...
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਚੁੱਕੀ ਸਹੁੰ
. . .  1 day ago
ਸ਼ਿਮਲਾ,30 ਮਈ- ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ...
ਦਿੱਲੀ ਦੇ ਹਵਾਈ ਅੱਡੇ 'ਤੇ 50 ਲੱਖ ਦੇ ਸੋਨੇ ਸਮੇਤ ਦੁਬਈ ਤੋਂ ਆਇਆ ਯਾਤਰੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਕਸਟਮ ਨੇ ਲਗਭਗ 50 ਲੱਖ ਰੁਪਏ ਦੀ ਕੀਮਤ ਦੇ 927 ਗ੍ਰਾਮ ਸੋਨੇ ਦੇ ਪੇਸਟ ਦੇ ਕਬਜ਼ੇ 'ਚ ਦੁਬਈ...
ਡਾ. ਹਮਦਰਦ ਨੂੰ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ : ਕੋਟਬੁੱਢਾ, ਖੋਸਾ
. . .  1 day ago
ਲੋਹੀਆਂ ਖ਼ਾਸ, 30 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੂਰੇ ਸੰਸਾਰ ਅੰਦਰ ਲੋਕਤੰਤਰ ਦਾ ਚੌਥੇ ਥੰਮ੍ਹ ਸਮਝੇ ਜਾਂਦੇ ਪ੍ਰੈੱਸ ਭਾਈਚਾਰੇ ’ਚੋਂ ‘ਅਦਾਰਾ ਅਜੀਤ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਰਾਹੀਂ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ...
ਉੱਤਰਾਖੰਡ:ਆਪਣੇ ਤਗਮੇ ਗੰਗਾ ਨਦੀ ਵਿਚ ਸੁੱਟਣ ਲਈ ਹਰਿਦੁਆਰ ਪਹੁੰਚੇ ਪਹਿਲਵਾਨ
. . .  1 day ago
ਹਰਿਦੁਆਰ, 30 ਮਈ-ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਪਹਿਲਵਾਨ ਗੰਗਾ ਨਦੀ ਵਿਚ ਆਪਣੇ ਸਾਰੇ ਤਗਮੇ ਸੁੱਟਣ...
2023-24 'ਚ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਸੰਭਾਵਨਾ-ਰਿਜ਼ਰਵ ਬੈਂਕ
. . .  1 day ago
ਮੁੰਬਈ, 30 ਮਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ "ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਮਾਹੌਲ ਵਿਚ 2023-24 ਵਿਚ ਭਾਰਤ ਦੀ ਵਿਕਾਸ ਗਤੀ ਬਰਕਰਾਰ...
ਕਰਨਾਟਕ ਸਰਕਾਰ ਨੇ ਵਧਾਇਆ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ
. . .  1 day ago
ਬੈਂਗਲੁਰੂ, 30 ਮਈ-ਕਰਨਾਟਕ ਸਰਕਾਰ ਨੇ 1 ਜਨਵਰੀ 2023 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ 31 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰ ਦਿੱਤਾ...
ਲਖਬੀਰ ਸਿੰਘ ਰੋਡੇ ਸੀ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਧਮਾਕੇ ਦਾ ਮਾਸਟਰਮਾਈਂਡ-ਐਨ.ਆਈ.ਏ.
. . .  1 day ago
ਨਵੀਂ ਦਿੱਲੀ, 30 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ ਸਥਿਤ ਮੁਖੀ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ 2021 ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਦਾ ਮਾਸਟਰਮਾਈਂਡ ਸੀ।ਲਖਬੀਰ ਸਿੰਘ ਉਰਫ ਰੋਡੇ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਖ਼ਿਲਾਫ਼ ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ ਨੂੰ ਹੋਏ ਬੰਬ ਧਮਾਕੇ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ, ਦੇ ਖ਼ਿਲਾਫ਼ ਮੋਹਾਲੀ ਜ਼ਿਲੇ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਆਈ.ਪੀ.ਐਲ. ਮੈਚ ਵਿਚ ਮਾਈ ਸਰਕਲ ਇਲੈਵਨ ਐਪ ਰਾਹੀਂ ਅਮਲੋਹ ਦੇ ਨੌਜਵਾਨ ਨੇ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
. . .  1 day ago
ਅਮਲੋਹ, 30 ਮਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਦੀਪਕ ਕੁਮਾਰ ਮਿੱਤਲ ਨੂੰ ਆਈ.ਪੀ.ਐਲ. ਮੈਚ ਦੇ ਮਾਈ ਸਰਕਲ ਇਲੈਵਨ ਐਪ ਤੋਂ ਇਕ ਔਡੀ ਕਾਰ ਅਤੇ 22 ਲੱਖ ਦਾ ਇਨਾਮ ਜਿੱਤਿਆ ਹੈੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ...
1 ਜੂਨ ਨੂੰ ਹਮਦਰਦ ਭਵਨ ਵਿਚ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਵੇਗੀ ਬਸਪਾ-ਜਸਵੀਰ ਗੜ੍ਹੀ
. . .  1 day ago
ਚੰਡੀਗੜ੍ਹ, 30 ਮਈ-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੀਡੀਆ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਜਾਰੀ ਬਿਆਨ ਵਿਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ...
ਨਹੀਂ ਪਤਾ ਕਿ ਅਸੀਂ ਮੁਹੰਮਦ ਇਕਬਾਲ ਦਾ ਭਾਗ ਕਿਉਂ ਪੜ੍ਹਾ ਰਹੇ ਸੀ-ਯੋਗੇਸ਼ ਸਿੰਘ (ਉਪ ਕੁਲਪਤੀ ਦਿੱਲੀ ਯੂਨੀਵਰਸਿਟੀ)
. . .  1 day ago
ਨਵੀਂ ਦਿੱਲੀ, 30 ਮਈ-ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿਚ ਮੁਹੰਮਦ ਇਕਬਾਲ ਦੇ ਅਧਿਆਏ ਨੂੰ ਹਟਾਉਣ ਅਤੇ ਭਾਰਤੀ ਕ੍ਰਾਂਤੀਕਾਰੀ ਵੀਰ ਸਾਵਰਕਰ ਦੇ ਅਧਿਆਏ...
ਮਹਾਰਾਸ਼ਟਰ ਚ ਸਿੱਖ ਨੌਜੁਆਨਾਂ ਦੀ ਕੁੱਟਮਾਰ ਮਾਨਵਤਾ ਦੇ ਨਾਂਅ ’ਤੇ ਧੱਬਾ-ਪ੍ਰਧਾਨ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵਲੋਂ 3 ਨੌਜੁਆਨ ਸਿੱਖਾਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ...
ਸਰਹੱਦ ਪਾਰ ਤੋਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ.
. . .  1 day ago
ਨਵੀਂ ਦਿੱਲੀ, 30 ਮਈ-ਐਨ.ਆਈ.ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ. ਸਰਹੱਦ ਪਾਰ ਤੋਂ ਰੋਡੇ ਰਾਹੀਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਉਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ...
ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ-ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ...
ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ 'ਚ ਕਿਸਾਨ ਦੀ ਮੌਤ
. . .  1 day ago
ਸ਼ੇਰਪੁਰ, 30 ਮਈ (ਮੇਘ ਰਾਜ ਜੋਸ਼ੀ)-ਖੇਤ ਵਿਚ ਕੰਮ ਕਰਕੇ ਸਾਮ ਨੂੰ ਸਾਈਕਲ ਤੇ ਆਉਂਦੇ ਕਿਸਾਨ ਅਜੈਬ ਸਿੰਘ (53) ਵਾਸੀ ਗੁੰਮਟੀ ਦੀ ਕਿਸੇ ਅਣਪਛਾਤੇ ਵਿਅਕਤੀ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਪਤਾ ਚਲਦਿਆਂ ਹੀ ਜ਼ਖ਼ਮੀ ਹਾਲਤ...
ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦਾ ਲੋਕਾਂ ਚ ਰੋਸ, ਮੁੱਲਾਂਪੁਰ ਦਾਖਾ ਕੌਮੀ ਮਾਰਗ ਤੇ ਧਰਨਾ ਸ਼ੁਰੂ
. . .  1 day ago
ਮੁੱਲਾਂਪੁਰ-ਦਾਖਾ, 30 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦੇ ਰੋਸ ਵਜੋਂ ਵਖੋ-ਵੱਖ ਕਿਸਾਨ ਜੱਥੇਬੰਦੀਆਂ, ਸਪੋਰਟਸ ਅਤੇ ਵੈਲਫੇਅਰ ਕਲੱਬਾਂ ਦੇ ਕਾਰਕੁੰਨ, ਸਮਾਜ...
ਗਹਿਲੋਤ-ਪਾਇਲਟ ਸੁਲ੍ਹਾ-ਸਫਾਈ ਲਈ ਕਾਂਗਰਸ ਦੀਆਂ ਕੋਸ਼ਿਸ਼ਾਂ ਬੇਕਾਰ -ਗਜੇਂਦਰ ਸਿੰਘ ਸੇਖਾਵਤ
. . .  1 day ago
ਜੈਪੁਰ, 30 ਮਈ -ਰਾਜਸਥਾਨ ਵਿਚ ਚੱਲ ਰਹੇ ਸਿਆਸੀ ਸੰਕਟ ਦੇ ਵਿਚਕਾਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ...
ਸ਼ਾਹਬਾਦ ਡੇਅਰੀ ਕਤਲ ਕੇਸ ਦੇ ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ-ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਸ਼ਾਹਬਾਦ ਡੇਅਰੀ ਕਤਲ ਕੇਸ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ "ਮੈਂ ਪੀੜਤ ਪਰਿਵਾਰ...
ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਕੰਬੋਡੀਆ ਦੇ ਰਾਜਾ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਮਈ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਨਾਲ ਉਨ੍ਹਾਂ ਦੀ ਭਾਰਤ ਫ਼ੇਰੀ ਦੌਰਾਨ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਸਮਰੱਥਾ ਨਿਰਮਾਣ....
ਮੀਡੀਆ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ-ਵੀਰ ਸਿੰਘ ਲੋਪੋਕੇ (ਸਾਬਕਾ ਵਿਧਾਇਕ)
. . .  1 day ago
ਓਠੀਆਂ, 30 ਮਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵਲੋਂ ਵਿਜੀਲੈਂਸ ਰਾਹੀਂ ਪੁੱਛ ਪੜਤਾਲ ਕਰਨ ਲਈ ਤਲਬ ਕਰਨ...
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
. . .  1 day ago
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ, ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553

ਪੰਜਾਬ / ਜਨਰਲ

ਮੁੱਖ ਮੰਤਰੀ ਦੇ ਆਪਣੇ ਜ਼ਿਲੇ੍ਹ ਦੀਆਂ ਮੰਡੀਆਂ 'ਚ ਰੁਲੇ ਕਿਸਾਨ

ਬਾਰਦਾਨੇ ਤੇ ਮਜ਼ਦੂਰਾਂ ਦੀ ਘਾਟ ਬਣੀ ਵੱਡੀ ਸਮੱਸਿਆ

ਗੁਰਵਿੰਦਰ ਸਿੰਘ ਔਲਖ
ਪਟਿਆਲਾ, 15 ਅਪ੍ਰੈਲ-ਮੁੱਖ ਮੰਤਰੀ ਦੇ ਜੱਦੀ ਸ਼ਹਿਰ ਦੀ ਮੁੱਖ ਮੰਡੀ ਤੇ ਜ਼ਿਲੇ੍ਹ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਦੇ ਬੇਹੱਦ ਸੁਸਤ ਪ੍ਰਬੰਧ ਹੋਣ ਕਾਰਨ ਕਿਸਾਨ ਪਿਛਲੇ ਦਿਨਾਂ ਤੋਂ ਮੰਡੀ 'ਚ ਰੁਲ ਰਹੇ ਹਨ | ਭਾਵੇਂਕਿ ਪੰਜਾਬ ਸਰਕਾਰ ਵਲੋਂ ਇਸ ਵਾਰ ਕਣਕ ਦੀ ਖ਼ਰੀਦ ਪਿਛਲੇ ਸਾਲਾਂ ਨਾਲੋਂ 10 ਦਿਨ ਪਛੜ ਕੇ ਸ਼ੁਰੂ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਖ਼ਰੀਦ ਪ੍ਰਬੰਧ ਹੁਣ ਤੱਕ ਮੁਕੰਮਲ ਨਹੀਂ ਹੋ ਸਕੇ | ਜੇਕਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਤੇ ਜ਼ਿਲੇ੍ਹ ਦੇ ਅਜਿਹੇ ਹਾਲਾਤ ਹਨ ਤਾਂ ਬਾਕੀ ਪੰਜਾਬ ਦੀਆਂ ਮੰਡੀਆਂ 'ਚ ਖ਼ਰੀਦ ਪ੍ਰਬੰਧਾਂ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਪਟਿਆਲਾ ਤੋਂ ਸਰਹਿੰਦ ਰੋਡ 'ਤੇ ਸਥਿਤ ਅਨਾਜ ਮੰਡੀ, ਜਿਸ ਨੂੰ ਜ਼ਿਲੇ੍ਹ ਦੀ ਮੁੱਖ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਹੈ, ਵਿਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਤੋਂ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਖ਼ਰੀਦ ਸਹੀ ਢੰਗ ਨਾਲ ਨਹੀਂ ਹੋ ਸਕੀ | ਇਥੋਂ ਤੱਕ ਕਿ ਆੜ੍ਹਤੀਆਂ ਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਕਰਨੇ ਪਏ ਸੀ ਪਰ ਇਸ ਦੇ ਬਾਵਜੂਦ ਵੀ ਕਣਕ ਦੀ ਖ਼ਰੀਦ ਦਾ ਹਾਲ ਮੰਦਾ ਹੀ ਰਿਹਾ | ਦੂਜੇ ਪਾਸੇ ਸਰਕਾਰੀ ਖ਼ਰੀਦ ਦੇਰੀ ਨਾਲ ਸ਼ੁਰੂ ਹੋਣ ਕਰਕੇ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ, ਜੇਕਰ ਥੋੜ੍ਹਾ ਬਹੁਤਾ ਬਾਰਦਾਨਾ ਆੜ੍ਹਤੀਆਂ ਨੂੰ ਮਿਲਦਾ ਵੀ ਹੈ ਤਾਂ ਮਜ਼ਦੂਰਾਂ ਦੀ ਘਾਟ ਕਾਰਨ ਲਿਫ਼ਟਿੰਗ ਦੀ ਚਾਲ ਬੇਹੱਦ ਸੁਸਤ ਹੈ | ਪਿੰਡ ਸਿਉਣਾ ਦੇ ਕਿਸਾਨ ਦਰਸ਼ਨ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ 'ਚ ਕਣਕ ਲੈ ਕੇ ਬੈਠੇ ਹਨ, ਜਦੋਂਕਿ ਬਾਰਦਾਨੇ ਦੀ ਘਾਟ ਹੋਣ ਕਰਨ ਉਨ੍ਹਾਂ ਦੀ ਕਣਕ ਦੀ ਖ਼ਰੀਦ ਨਹੀਂ ਹੋ ਰਹੀ ਤੇ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸੇ ਤਰ੍ਹਾਂ ਪਿੰਡ ਸੋਜਾਂ ਦੀ ਅਨਾਜ ਮੰਡੀ 'ਚ ਬੈਠੇ ਕਿਸਾਨ ਸੁਖਦੀਪ ਸਿੰਘ, ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਦਿਨਾਂ ਤੋਂ ਮੰਡੀ 'ਚ ਬੈਠੇ ਹਨ ਪਰ ਕਣਕ ਨਹੀਂ ਵਿਕ ਰਹੀ | ਇਸ ਸਬੰਧੀ ਨਵੀਂ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਨੇ ਆਖਿਆ ਕਿ ਬਾਰਦਾਨੇ ਦੀ ਘਾਟ ਤਾਂ ਹੈ ਹੀ ਪਰ ਇਸ ਦੇ ਨਾਲ-ਨਾਲ ਮਜ਼ਦੂਰਾਂ ਦੀ ਘਾਟ ਵੀ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਮੰਡੀ 'ਚੋਂ ਕਣਕ ਦੀ ਲਿਫ਼ਟਿੰਗ ਦੀ ਵੱਡੀ ਦਿੱਕਤ ਆ ਰਹੀ ਹੈ |
ਕੈਪਟਨ ਸਰਕਾਰ ਕਿਸਾਨਾਂ ਨੂੰ ਮੰਡੀਆਂ 'ਚ ਰੋਲ ਰਹੀ ਹੈ-ਰੱਖੜਾ

ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਪਰ ਅਤੇ ਕੈਪਟਨ ਸਰਕਾਰ ਕਿਸਾਨਾਂ ਨੂੰ ਮੰਡੀਆਂ 'ਚ ਰੋਲ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਖ਼ਰੀਦ ਹੀ 10 ਦਿਨ ਦੇਰੀ ਨਾਲ ਸ਼ੁਰੂ ਕੀਤੀ ਤੇ ਦੂਜਾ ਖ਼ਰੀਦ ਸ਼ੁਰੂ ਕਰਨ 'ਤੇ ਕਾਂਗਰਸ ਸਰਕਾਰ ਵਲੋਂ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਮੰਡੀਆਂ 'ਚ ਜਲਦੀ ਵਹਿਲਾ ਨਾ ਕਰਕੇ ਕੋਰੋਨਾ ਦੇ ਮੂੰਹ 'ਚ ਧੱਕ ਰਹੀ ਹੈ |
ਸਿੱਧੀ ਅਦਾਇਗੀ ਸਬੰਧੀ ਸਪੱਸ਼ਟਤਾ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ
ਮੂਣਕ, 15 ਅਪ੍ਰੈਲ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਕੇਂਦਰੀ ਸਰਕਾਰ ਦੀ ਘੁਰਕੀ ਕਾਰਨ ਸੂਬਾ ਸਰਕਾਰ ਨੇ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਪਾਉਣ ਵਾਲੇ ਸਿਸਟਮ ਨੂੰ ਲਾਗੂ ਤਾਂ ਕਰ ਦਿੱਤਾ ਹੈ ਪਰ ਇਸ ਸਿਸਟਮ ਸਬੰਧੀ ਕਾਗ਼ਜ਼ਾਤ ਤਿਆਰ ਕਰਨ ਸਬੰਧੀ ਸਪਸ਼ਟਤਾ ਨਾ ਹੋਣ ਕਾਰਨ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਸਮੇਤ ਆੜ੍ਹਤੀਆਂ ਤੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਸੂਬੇ 'ਚ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਨੂੰ ਸ਼ੁਰੂ ਹ ਗਈ ਸੀ ਪਰ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਨਾਂਅ, ਆਧਾਰ ਕਾਰਡ ਤੇ ਹੋਰ ਜਾਣਕਾਰੀ ਸਬੰਧੀ ਮਹਿਕਮੇ ਵਲੋਂ ਵਾਰ-ਵਾਰ ਨਵੇਂ ਪੋ੍ਰਫਾਰਮੇ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਜਿਥੇ ਆੜ੍ਹਤੀਆ ਅਤੇ ਕਿਸਾਨਾਂ ਦਾ ਕੰਮ ਕਈ ਗੁਣਾ ਵੱਧ ਗਿਆ ਹੈ, ਉਥੇ ਹੀ ਕਈ ਮੰਡੀਆਂ ਖ਼ਾਸ ਕਰਕੇ ਪੇਂਡੂ ਖ਼ਰੀਦ ਮੰਡੀਆਂ ਦੇ ਆੜ੍ਹਤੀ ਹੁਣ ਤੱਕ 'ਆਈ' ਫਾਰਮ ਤੇ 'ਜੇ' ਫਾਰਮ ਕੰਪਿਊਟਰ ਰਾਹੀਂ ਆਨਲਾਈਨ ਅਪਲੋਡ ਕਰਨ 'ਚ ਨਾਕਾਮਯਾਬ ਰਹੇ ਹਨ | ਆੜ੍ਹਤੀਆਂ ਅਨੁਸਾਰ ਜਦੋਂ ਉਹ ਕੰਪਿਊਟਰ 'ਚੋਂ ਡਾਊਨਲੋਡ ਕੀਤੇ 'ਆਈ' ਫਾਰਮ ਲੈ ਕੇ ਸਬੰਧਿਤ ਖ਼ਰੀਦ ਏਜੰਸੀ ਦੇ ਕਰਮਚਾਰੀਆਂ ਕੋਲ ਲੈ ਕੇ ਜਾਂਦੇ ਹਨ ਤਾਂ ਹਰ ਵਾਰ ਉਨ੍ਹਾਂ ਨੂੰ ਨਵਾਂ ਪੋ੍ਰਫਾਰਮਾ ਭਰਨ ਲਈ ਫੜਾ ਦਿੱਤਾ ਜਾਂਦਾ ਹੈ | ਮਹਿਕਮੇ ਵਲੋਂ ਹੁਣ ਤੱਕ ਘੱਟੋ-ਘੱਟ ਚਾਰ ਵਾਰ ਪੋ੍ਰਫਾਰਮੇ ਬਦਲੇ ਗਏ ਹਨ, ਜਿਸ ਨਾਲ ਆੜ੍ਹਤੀ ਘੁੰਮਣ ਘੇਰੀ 'ਚ ਪਏ ਹੋਏ ਹਨ | ਪਿਛੜੇ ਇਲਾਕਿਆਂ 'ਚ ਜ਼ਿਆਦਾਤਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਕੰਪਿਊਟਰ ਚਲਾਉਣ ਦੀ ਜਾਣਕਾਰੀ ਨਾ ਹੋਣ ਕਾਰਨ ਵੀ ਆਨਲਾਈਨ ਅਦਾਇਗੀ ਸਿਸਟਮ ਇਨ੍ਹਾਂ ਲਈ ਸਿਰ ਦਰਦੀ ਬਣਾ ਚੁੱਕਾ ਹੈ |

ਜਥਾ ਪਹਿਲੀ ਵਾਰ ਇਕ ਰਾਤ ਲਈ ਰੁਕੇਗਾ ਗੁਰਦੁਆਰਾ ਕਰਤਾਰਪੁਰ ਸਾਹਿਬ

ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਦੇ ਮੱਦੇਨਜ਼ਰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਹੋਏ ਧਾਰਮਿਕ ਸਮਾਗਮ ਦੌਰਾਨ ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ...

ਪੂਰੀ ਖ਼ਬਰ »

ਦੂਜੇ ਰਾਜਾਂ ਤੋਂ ਆਉਂਦੀ ਕਣਕ ਫੜਨ ਲਈ ਟੀਮਾਂ ਗਠਿਤ

ਮੁੱਖ ਸਕੱਤਰ ਦੀ ਵਰਚੂਅਲ ਮੀਟਿੰਗ 'ਚ ਦਿੱਤੀਆਂ ਸਨ ਹਦਾਇਤਾਂ

ਜਲੰਧਰ, 15 ਅਪੈ੍ਰਲ (ਸ਼ਿਵ ਸ਼ਰਮਾ)-ਦੂਜੇ ਰਾਜਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਕਣਕ ਲਿਆਉਣ ਦੇ ਮਾਮਲੇ ਫੜਨ ਲਈ ਪੰਜਾਬ ਸਰਕਾਰ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਮਾਮਲੇ 'ਚ ਅਲੱਗ-ਅਲੱਗ ਵਿਭਾਗਾਂ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ | ਬਠਿੰਡਾ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਨੂੰ 18 ਸਾਲ ਕੈਦ

ਫ਼ਿਰੋਜ਼ਪੁਰ, 15 ਅਪ੍ਰੈਲ (ਰਾਕੇਸ਼ ਚਾਵਲਾ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਕੁਲ 18 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੀੜਤ ਲੜਕੀ ਦੇ ਪਿਤਾ ਨੇ ...

ਪੂਰੀ ਖ਼ਬਰ »

ਪੰਥਕ ਜਥੇਬੰਦੀਆਂ ਵਲੋਂ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਰੋਸ ਧਰਨਾ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਗੋਲੀਕਾਂਡ ਸਬੰਧੀ ਆਈ.ਜੀ. ਕੰੁਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ 'ਚ ਕੀਤੀ ਗਈ ਪੜਤਾਲ ਰਿਪੋਰਟ ਨੂੰ ਰੱਦ ਕਰਨ ਦੇ ਫ਼ੈਸਲੇ ਵਿਰੁੱਧ ਪੰਥਕ ਜਥੇਬੰਦੀਆਂ ਵਲੋਂ ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਰੋਸ ਧਰਨਾ ...

ਪੂਰੀ ਖ਼ਬਰ »

ਗੀਤਕਾਰ ਮਹਿਕਮ ਸਿੰਘ ਬਰਾੜ ਵਲੋਂ ਖ਼ੁਦਕੁਸ਼ੀ

ਫੇਸਬੁੱਕ 'ਤੇ ਲਾਈਵ ਹੋ ਕੇ ਦੱਸਿਆ ਸੀ ਜ਼ਿੰਦਗੀ ਤੋਂ ਨਿਰਾਸ਼

ਗਿੱਦੜਬਾਹਾ, 15 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗੀਤਕਾਰ ਤੇ ਕਾਂਗਰਸੀ ਆਗੂ ਮਹਿਕਮ ਸਿੰਘ ਬਰਾੜ ਵਾਸੀ ਪਿੰਡ ਗਿਲਜੇਵਾਲਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ | ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਬੀਤੀ ਰਾਤ ...

ਪੂਰੀ ਖ਼ਬਰ »

ਨਸ਼ੇ ਦੀ ਵਧੇਰੇ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਮਾਹਿਲਪੁਰ, 15 ਅਪ੍ਰੈਲ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦਾ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜੁਗਿੰਦਰ ਪਾਲ ਸ਼ਰਮਾ ਪੁੱਤਰ ਜਗਮੋਹਣ ਸ਼ਰਮਾ ਵਾਸੀ ਵਾਰਡ ਨੰਬਰ 13 ...

ਪੂਰੀ ਖ਼ਬਰ »

ਸਿੰਧ 'ਚ ਹਿੰਦੂ ਕੁੜੀ ਬਣੀ ਡੀ.ਐਸ.ਪੀ.

ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਵਲੋਂ ਲਈ ਗਈ ਪਬਲਿਕ ਸਰਵਿਸ ਕਮਿਸ਼ਨ 'ਚ ਸੂਬਾ ਸਿੰਧ ਦੀ ਹਿੰਦੂ ਕੁੜੀ ਮਨੀਸ਼ਾ ਕੁਮਾਰੀ ਨੇ ਮੈਰਿਟ 'ਚ 16ਵਾਂ ਸਥਾਨ ਹਾਸਲ ਕੀਤਾ ਹੈ ਅਤੇ ਉਸ ਦੀ ਪਹਿਲੀ ਨਿਯੁਕਤੀ ਜ਼ਿਲ੍ਹਾ ਜੈਕਬਾਬਾਦ 'ਚ ਬਤੌਰ ...

ਪੂਰੀ ਖ਼ਬਰ »

ਢੀਂਡਸਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨਾਂ ਦੀ ਅਹਿਮ ਮੀਟਿੰਗ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ | ਇਸ ਮੀਟਿੰਗ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਕੇਂਦਰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਵ 'ਵਰਸਿਟੀ ਤੇ ਵਿਸ਼ਵ ਸ਼ਾਂਤੀ ਕੇਂਦਰ ਸਥਾਪਿਤ ਕਰੇ-ਬੀਬੀ ਜਗੀਰ ਕੌਰ

ਕਿਹਾ, ਸ਼ੋ੍ਰਮਣੀ ਕਮੇਟੀ ਵਲੋਂ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਹੀ ਕਰਵਾਏ ਜਾਣਗੇ ਸ਼ਤਾਬਦੀ ਸਮਾਗਮ

ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚੌਥੀ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਨਾਂਅ ...

ਪੂਰੀ ਖ਼ਬਰ »

ਦਿੱਲੀ ਧਰਨੇ ਤੋਂ ਪਰਤੇ 2 ਕਿਸਾਨਾਂ ਦੀ ਮੌਤ

ਘੱਲੂਘਾਰਾ ਸਾਹਿਬ, 15 ਅਪ੍ਰੈਲ (ਮਿਨਹਾਸ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਰੋ ਹਾਰਨੀ ਦੇ ਕਿਸਾਨ ਰਣਧੀਰ ਸਿੰਘ (80) ਪੁੱਤਰ ਬਹਾਦਰ ਸਿੰਘ ਦੀ ਦਿੱਲੀ ਕਿਸਾਨ ਮੋਰਚੇ ਤੋਂ ਪਰਤਣ ਤੋਂ ਬਾਅਦ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਸਰਪੰਚ ਪ੍ਰਗਟ ਸਿੰਘ ਭਰੋ ਹਾਰਨੀ ਤੇ ...

ਪੂਰੀ ਖ਼ਬਰ »

ਰੰਜਿਸ਼ ਦੇ ਚੱਲਦਿਆਂ ਦਰਾਣੀ ਨੇ 3 ਮਹੀਨਿਆਂ ਦੀ ਬੱਚੀ ਨੂੰ ਮਿੱਟੀ 'ਚ ਦੱਬ ਕੇ ਮਾਰਿਆ

ਜਲਾਲਾਬਾਦ, 15 ਅਪ੍ਰੈਲ (ਕਰਨ ਚੁਚਰਾ)-ਜਲਾਲਾਬਾਦ ਅਧੀਨ ਪੈਂਦੇ ਪਿੰਡ ਸੈਦੋ ਕਾ 'ਚ ਇਕ ਔਰਤ ਨੇ ਆਪਣੀ ਜਠਾਣੀ ਨਾਲ ਰੰਜਿਸ਼ ਕੱਢਣ ਲਈ ਤਿੰਨ ਮਹੀਨਿਆਂ ਦੀ ਬੱਚੀ ਨੂੰ ਮਿੱਟੀ 'ਚ ਦੱਬ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਪੁਰਾਣੀ ਫ਼ਲੱਸ਼ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ, ਨਵਾਂਸ਼ਹਿਰ

ਗੁਰਬਖ਼ਸ਼ ਸਿੰਘ ਮਹੇ ਨਵਾਂਸ਼ਹਿਰ-ਜਦੋਂ ਅਸੀਂ ਬੰਗਾ ਵਾਲੇ ਪਾਸੇ ਤੋਂ ਨਵਾਂਸ਼ਹਿਰ 'ਚ ਪ੍ਰਵੇਸ਼ ਕਰਦੇ ਹਾਂ ਤਾਂ ਇਕ ਕਿੱਲੋਮੀਟਰ ਸ਼ਹਿਰ ਦੇ ਅੰਦਰ ਜਾ ਕੇ ਖੱਬੇ ਹੱਥ ਸਿੱਖ ਧਰਮ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਹੁੰਦੇ ਹਨ | ਸੜਕ 'ਤੇ ...

ਪੂਰੀ ਖ਼ਬਰ »

ਸੋਨੀਪਤ ਦੇ ਲੋਕਾਂ ਨੇ ਕਿਸਾਨ ਅੰਦੋਲਨ ਕਰਕੇ ਬੰਦ ਜੀ.ਟੀ. ਰੋਡ ਖੋਲ੍ਹਣ ਦੀ ਚੁੱਕੀ ਮੰਗ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਸੋਨੀਪਤ ਦੇ ਪੈਟਰੋਲ ਪੰਪ ਮਾਲਕਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ, ਫ਼ੈਕਟਰੀ ਮਾਲਕਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਅੰਦੋਲਨ ਕਰਕੇ ਬੰਦ ਜੀ.ਟੀ. ...

ਪੂਰੀ ਖ਼ਬਰ »

ਕੁਦਰਤੀ ਨਿਯਮਾਂ ਨਾਲ ਕੀਤੀ ਛੇੜਖਾਨੀ ਸਮਾਜਿਕ ਢਾਂਚੇ ਨੰੂ ਪਈ ਮਹਿੰਗੀ

ਮੂਣਕ, 15 ਅਪ੍ਰੈਲ (ਕੇਵਲ ਸਿੰਗਲਾ)-ਕੁਦਰਤੀ ਨਿਯਮਾਂ ਨਾਲ ਕੀਤੀ ਜਾ ਰਹੀ ਛੇੜਖ਼ਾਨੀ ਨੇ ਸਾਡੇ ਸਮਾਜ 'ਚ ਖ਼ਾਸ ਕਰ ਕੇ ਪੰਜਾਬ ਸੂਬੇ 'ਚ ਇੰਨਾ ਉਤਰਾਅ-ਚੜ੍ਹਾਅ ਪੈਦਾ ਕਰ ਦਿੱਤਾ ਹੈ ਕਿ ਸਮਾਜ ਦਾ ਤਾਣਾ-ਬਾਣਾ ਉਲਝ ਗਿਆ ਹੈ | ਦੇਸ਼ 'ਚ ਿਲੰਗ ਅਨੁਪਾਤ 1000 ਲੜਕਿਆਂ ਮਗਰ 954 ...

ਪੂਰੀ ਖ਼ਬਰ »

ਗੁਰਦੁਆਰਾ ਗੋਬਿੰਦ ਧਾਮ ਤੋਂ ਬਰਫ਼ ਹਟਾ ਕੇ ਫ਼ੌਜ ਪਹੁੰਚੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ

ਦਸੂਹਾ, 15 ਅਪ੍ਰੈਲ (ਭੁੱਲਰ)-ਉੱਤਰਾਖੰਡ 'ਚ ਸਥਿਤ ਸੱਚਖੰਡ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਗੁਰਦੁਆਰਾ ਗੋਬਿੰਦ ਧਾਮ ਤੋਂ ਅੱਗੇ ਬਰਫ਼ ਹਟਾ ਕੇ ਫ਼ੌਜ ਦੇ ਅਧਿਕਾਰੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਪਹੁੰਚ ਗਏ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਕਿਤਾਬਾਂ ਮਾਪਿਆਂ ਤੇ ਬੱਚਿਆਂ 'ਤੇ ਬੋਝ ਬਣੀਆਂ

• ਸਕੂਲਾਂ ਵਲੋਂ ਨਿੱਜੀ ਪਬਲਿਸ਼ਰਜ਼ ਦੀਆਂ ਕਿਤਾਬਾਂ ਲਗਾ ਕੇ ਕਮਾਇਆ ਜਾ ਰਿਹੈ ਮੋਟਾ ਮੁਨਾਫਾ • ਵੱਖ-ਵੱਖ ਜ਼ਿਲਿ੍ਹਆਂ 'ਚ ਮਾਪੇ ਕਰ ਰਹੇ ਹਨ ਸਕੂਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ, 15 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਨਿੱਜੀ ਸਕੂਲਾਂ 'ਚ ਪੜ੍ਹ ਰਹੇ ਲੱਖਾਂ ਬੱਚੇ ਅਤੇ ਉਨ੍ਹਾਂ ਦੇ ਮਾਪੇ ਨਿੱਜੀ ਪਬਲਿਸ਼ਰਜ਼ ਦੀਆਂ ਮਹਿੰਗੀਆਂ ਕਿਤਾਬਾਂ ਦੇ ਬੋਝ ਥੱਲੇ ਦੱਬ ਰਹੇ ਹਨ | ਕਰੋੜਾਂ ਰੁਪਏ ਦੀ ਕਮਾਈ ਦੇ ਲਾਲਚ 'ਚ ਸਕੂਲ ...

ਪੂਰੀ ਖ਼ਬਰ »

ਨਿੱਜੀ ਹਮਲੇ ਕਰਨ ਵਾਲੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਟਾਕਰਾ ਦੇਣ ਲਈ ਸੁਖਬੀਰ ਨੇ ਬਣਾਇਆ ਮਾਸਟਰ ਪਲਾਨ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 15 ਅਪ੍ਰੈਲ-ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ ਹੀ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕੁਲਦੀਪ ਸਿੰਘ ਢੋਸ ਦੇ ਬੇਵਕਤੀ ਵਿਛੋੜੇ 'ਚ ਧਰਮਕੋਟ ਹਲਕੇ ਦੀ ਹਰ ਰੂਹ ਵਿਲਕ ਉਠੀ

ਧਰਮਕੋਟ, 15 ਅਪ੍ਰੈਲ (ਪਰਮਜੀਤ ਸਿੰਘ)-ਹਰ ਰੂਹ ਵਿਲਕ ਰਹੀ ਹੈ, ਹਰ ਅੱਖ 'ਚੋਂ ਹੰਝੂ ਵਹਿ ਰਹੇ ਹਨ¢ ਭੁੱਬ ਨਿਕਲਦੀ ਹੈ ਜਦੋਂ ਕੁਲਦੀਪ ਸਿੰਘ ਢੋਸ ਦਾ ਚੇਤਾ ਆਉਂਦਾ ਹੈ | ਉਨ੍ਹਾਂ ਦਾ ਬੇਵਕਤੀ ਵਿਛੋੜਾ ਹਲਕੇ ਦੇ ਹਰੇਕ ਨਾਗਰਿਕ ਨੂੰ ਝੰਜੋੜ ਗਿਆ ਹੈ | ਉਸ ਦੇ ਅਟੱਲ ਫ਼ੈਸਲੇ ...

ਪੂਰੀ ਖ਼ਬਰ »

ਕੁੰਵਰ ਵਿਜੈ ਪ੍ਰਤਾਪ ਦੀ ਥਾਂ ਐਡਵੋਕੇਟ ਜਨਰਲ ਅਤੁੱਲ ਨੰਦਾ ਦੇਵੇ ਅਸਤੀਫਾ-ਜਥੇ: ਦਾਦੂਵਾਲ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)-ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਲਈ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠ ਬਣਾਈ 'ਸਿੱਟ' ਨੂੰ ਬੀਤੇ ਦਿਨ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ...

ਪੂਰੀ ਖ਼ਬਰ »

ਪੰਜਾਬ 'ਚ ਇਸ ਵਾਰ ਕਣਕ ਦਾ ਝਾੜ ਘਟਿਆ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 15 ਅਪ੍ਰੈਲ-ਪੰਜਾਬ 'ਚ ਇਸ ਵਾਰ ਕਣਕ ਦਾ ਝਾੜ ਘਟਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ | ਇਸ ਦਾ ਮੁੱਖ ਕਾਰਨ ਮੀਂਹ ਦਾ ਨਾ ਪੈਣਾ ਅਤੇ ਤਾਪਮਾਨ ਗਰਮ ਰਹਿਣਾ ਦੱਸਿਆ ਜਾ ਰਿਹਾ ਹੈ | ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਏਕੜ 4 ਕੁਇੰਟਲ ਝਾੜ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਖੋਲ੍ਹੇ ਜਾਣ ਲਈ ਸ਼ਹੀਦਾਂ ਦੇ ਵਾਰਸਾਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ

ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਜਲਿ੍ਹਆਂਵਾਲਾ ਬਾਗ਼ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ | ਜਲਿ੍ਹਆਂਵਾਲਾ ਬਾਗ਼ ਸ਼ਹੀਦ ਪਰਿਵਾਰ ਸਮਿਤੀ ...

ਪੂਰੀ ਖ਼ਬਰ »

ਸਹੁਰੇ ਵਲੋਂ ਚਲਾਈਆਂ ਗੋਲੀਆਂ ਨਾਲ ਨੂੰਹ ਦੀ ਭੈਣ ਦੀ ਮੌਤ-ਕੁੜਮ ਗੰਭੀਰ ਜ਼ਖ਼ਮੀ

ਪਰਿਵਾਰਿਕ ਝਗੜਾ ਬਣਿਆ ਗੋਲੀ ਚੱਲਣ ਦਾ ਕਾਰਨ

ਫਗਵਾੜਾ, 15 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਦੇ ਗਰੀਨ ਐਵਿਨਿਊ ਇਲਾਕੇ 'ਚ ਅੱਜ ਸਹੁਰੇ ਵਲੋਂ ਚਲਾਈਆਂ ਗੋਲੀਆਂ ਦੇ ਨਾਲ ਨੂੰਹ ਦੀ ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਦਾ ਪਿਤਾ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਦੇ ਨਾਲ-ਨਾਲ ਆਨਲਾਈਨ ਸਿੱਖਿਆ ਨੇ ਵੀ ਤੇਜ਼ੀ ਫੜੀ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਸਕੂਲ ਸਿੱਖਿਆ ਵਿਭਾਗ ਨੇ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਦੇ ਨਾਲ-ਨਾਲ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦੇ ਸਬੰਧ 'ਚ ਵੀ ਤੇਜ਼ੀ ਲੈ ਆਉਂਦੀ ਹੈ | ਸਕੂਲ ਸਿੱਖਿਆ ...

ਪੂਰੀ ਖ਼ਬਰ »

ਅਕਾਲੀ ਕੌਂਸਲਰ ਦੇ ਸ਼ਾਮਿਲ ਹੋਣ ਨਾਲ ਨਗਰ ਪੰਚਾਇਤ ਅਜਨਾਲਾ 'ਤੇ ਕਾਂਗਰਸ ਦਾ ਪੂਰਨ ਕਬਜ਼ਾ

ਦੀਪਕ ਅਰੋੜਾ ਪ੍ਰਧਾਨ ਤੇ ਰਮਿੰਦਰ ਕੌਰ ਬਣੇ ਉਪ ਪ੍ਰਧਾਨ

ਅਜਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ.ਪ੍ਰਸ਼ੋਤਮ)-ਨਗਰ ਪੰਚਾਇਤ ਅਜਨਾਲਾ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ 'ਚ ਨੌਜਵਾਨ ਕਾਂਗਰਸੀ ਆਗੂ ਦੀਪਕ ਅਰੋੜਾ ਇਲੈਕਟ੍ਰੋਨਿਕਸ ਵਾਲਿਆਂ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਅਤੇ ਸ੍ਰੀਮਤੀ ਰਮਿੰਦਰ ਕੌਰ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਭੁਪਿੰਦਰ ਸਿੰਘ ਬਸੰਤ ਪੰਜਾਬ ਟਰੇਡਰਜ਼ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਬਣੇ

ਲੁਧਿਆਣਾ, 15 ਅਪ੍ਰੈਲ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੁਧਿਆਣਾ ਸ਼ਹਿਰ ਦੇ ਸਭ ਤੋਂ ਪੁਰਾਣੇ ਕਾਂਗਰਸੀ ਤੇ ਬਸੰਤ ਆਈਸਕ੍ਰੀਮ ਤੇ ਰੈਸਟੋਰੈਂਟ ਸਮੂਹ ਦੇ ਮਾਲਕ ਭੁਪਿੰਦਰ ਸਿੰਘ ਬਸੰਤ ਨੂੰ ਪੰਜਾਬ ਟਰੇਡਰਜ਼ ਬੋਰਡ ਦਾ ਸੀਨੀਅਰ ਉਪ ਚੇਅਰਮੈਨ ...

ਪੂਰੀ ਖ਼ਬਰ »

ਪਨਸਪ ਦਾ ਆਟਾ ਲਾਂਚ

ਚੰਡੀਗੜ੍ਹ,15 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ (ਪਨਸਪ) ਵਲੋਂ ਚੱਕੀ ਆਟੇ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਭਰਤ ਭੂਸ਼ਨ ਆਸ਼ੂ, ਖ਼ੁਰਾਕ, ਸਿਵਲ ਸਪਲਾਈਜ਼ ਮੰਤਰੀ ਪੰਜਾਬ ਵਲੋਂ ਲਾਂਚ ਕੀਤਾ ਗਿਆ | ਇਸ ਮੌਕੇ ਪੰਜਾਬ ਸਟੇਟ ...

ਪੂਰੀ ਖ਼ਬਰ »

ਸਾਬਕਾ ਜਸਟਿਸ ਰਣਜੀਤ ਸਿੰਘ ਨੇ ਗੋਲੀਕਾਂਡ ਮਾਮਲੇ 'ਚ ਅਦਾਲਤਾਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਚੰਡੀਗੜ੍ਹ, 15 ਅਪ੍ਰੈਲ (ਬਿ੍ਜੇਂਦਰ ਗੌੜ)-ਪਹਿਲਾਂ ਉਦੋਂ ਦੀ ਸਰਕਾਰ ਤੇ ਪ੍ਰਸ਼ਾਸਨ ਨੇ ਹੱਤਿਆ ਤੇ ਹੱਤਿਆ ਦੇ ਯਤਨ ਦੇ ਇਸ ਗੰਭੀਰ ਅਪਰਾਧ ਨੂੰ ਕਰਨ ਵਾਲੇ ਦੋਸ਼ੀ ਮੁਲਾਜ਼ਮਾਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਅਤੇ ਬਾਅਦ 'ਚ ਅਦਾਲਤਾਂ ਨੇ ਪੁਲਿਸ ਅਫ਼ਸਰਾਂ 'ਤੇ ...

ਪੂਰੀ ਖ਼ਬਰ »

ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਜਾਅਲੀ ਕਾਰਡ ਬਣਾਉਣ ਵਾਲੇ ਪਿਓ-ਪੁੱਤਰ ਗਿ੍ਫ਼ਤਾਰ

ਜਲੰਧਰ, 15 ਅਪ੍ਰੈਲ (ਐੱਮ.ਐੱਸ. ਲੋਹੀਆ)-ਸਰਕਾਰ ਵਲੋਂ ਨਿਰਧਾਰਿਤ ਯੋਗਤਾ ਅਨੁਸਾਰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਨਾ ਬਣਵਾ ਸਕਣ ਵਾਲੇ ਵਿਅਕਤੀਆਂ ਨੂੰ ਬੀਮਾ ਯੋਜਨਾ ਦਾ ਲਾਭ ਦੇਣ ਲਈ ਜਾਅਲੀ ਕਾਰਡ ਤਿਆਰ ਕਰਕੇ ਦੇਣ ਵਾਲੇ ਪਿਓ-ਪੁੱਤਰ ਨੂੰ ਕਮਿਸ਼ਨਰੇਟ ...

ਪੂਰੀ ਖ਼ਬਰ »

20 ਸਾਲ ਬਾਅਦ ਬਰਤਾਨੀਆ ਦੀ ਫ਼ੌਜ ਵੀ ਅਫ਼ਗਾਨਿਸਤਾਨ ਤੋਂ ਆਵੇਗੀ ਵਾਪਸ

ਲੰਡਨ/ਲੈਸਟਰ 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਅਮਰੀਕਾ ਤੋਂ ਬਾਅਦ ਹੁਣ ਬਰਤਾਨੀਆਂ ਦੇ ਸੈਨਿਕ ਅਫਗਾਨਿਸਤਾਨ ਤੋਂ ਵਾਪਸ ਆਉਣਗੇ | ਇਸ ਦੀ ਪੁਸ਼ਟੀ ਰੱਖਿਆ ਮੰਤਰੀ ਬੇਨ ਵਾਲਸ ਨੇ ਕੀਤੀ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆ ਨੇ ਅਕਤੂਬਰ ...

ਪੂਰੀ ਖ਼ਬਰ »

ਸੋਨੀ ਵਲੋਂ ਮੈਡੀਕਲ ਕਾਲਜਾਂ ਦੇ ਸਟਾਫ਼ ਦੀ ਵੈਕਸੀਨੇਸ਼ਨ ਜਲਦ ਮੁਕੰਮਲ ਕਰਨ ਦੇ ਹੁਕਮ

ਚੰਡੀਗੜ੍ਹ,15 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਮੈਡੀਕਲ ਕਾਲਜਾਂ ਦੇ ਸਟਾਫ਼ ਦੀ ਵੈਕਸੀਨੇਸ਼ਨ ਜਲਦ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ | ਮੀਟਿੰਗ 'ਚ ਬਾਬਾ ਫ਼ਰੀਦ ਹੈਲਥ ਸਾਇੰਸਿਜ਼ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਕੁਲਦੀਪ ਸਿੰਘ ਢੋਸ

ਧਰਮਕੋਟ-ਭਾਰਤ-ਪਾਕਿਸਤਾਨ ਦੇ ਬਟਵਾਰੇ ਦੌਰਾਨ ਪਿੰਡ ਵਲਟੋਹਾ ਵਿਖੇ 10 ਸਤੰਬਰ 1947 ਨੂੰ ਪਿਤਾ ਕਿਰਪਾਲ ਸਿੰਘ ਢੋਸ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੀ ਇਸ ਨਾਮਵਰ ਸ਼ਖ਼ਸੀਅਤ ਨੂੰ ਸਿਆਸੀ ਗੁਣਾਂ ਦੀ ਗੁੜ੍ਹਤੀ ਆਪਣੇ ਪਿਤਾ ਕਿਰਪਾਲ ਸਿੰਘ ਤੋਂ ਮਿਲੀ ਕਿਉਂਕਿ ...

ਪੂਰੀ ਖ਼ਬਰ »

ਪਾਕਿ ਚੀਨ ਦੀ ਸਹਾਇਤਾ ਨਾਲ ਵਿਕਸਿਤ ਕਰੇਗਾ ਇਕ ਖ਼ੁਰਾਕ ਵਾਲਾ ਕੋਰੋਨਾ ਟੀਕਾ-ਆਮਿਰ ਇਕਰਮ

ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿ ਚੀਨ ਦੇ ਸਹਿਯੋਗ ਨਾਲ ਇਕ ਖ਼ੁਰਾਕ ਵਾਲਾ ਕੋਰੋਨਾ ਵਾਇਰਸ ਟੀਕਾ ਵਿਕਸਤ ਕਰਨ 'ਤੇ ਕੰਮ ਕਰ ਰਿਹਾ ਹੈ | ਰਾਸ਼ਟਰੀ ਸਿਹਤ ਸੰਸਥਾਨ (ਐਨ. ਆਈ. ਐੱਚ.) ਦੇ ਕਾਰਜਕਾਰੀ ...

ਪੂਰੀ ਖ਼ਬਰ »

ਮੁੱਖ ਸਕੱਤਰ ਵਲੋਂ ਕੋਵਿਡ ਟੈਸਟ ਦੇ ਨਤੀਜੇ 24 ਘੰਟਿਆਂ ਅੰਦਰ ਦੇਣ ਦੇ ਆਦੇਸ਼

ਚੰਡੀਗੜ੍ਹ, 15 ਅਪੈ੍ਰਲ (ਅਜੀਤ ਬਿਊਰੋ)-ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਰਾਜ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਟੈਸਟ ਦੇ ਨਤੀਜੇ 24 ਘੰਟਿਆਂ ਦੇ ਅੰਦਰ-ਅੰਦਰ ਸਬੰਧਿਤ ਲੋਕਾਂ ਤੱਕ ਪਹੁੰਚਣੇ ਚਾਹੀਦੇ ਹਨ | ਉਨ੍ਹਾਂ ਯੋਗ ...

ਪੂਰੀ ਖ਼ਬਰ »

ਕੈਪਟਨ ਵਲੋਂ ਪੰਜਾਬ ਨੂੰ ਸੂਖਮ, ਲਘੂ ਤੇ ਮੱਧਮ ਦਰਜੇ ਦੇ ਉਦਯੋਗਾਂ ਲਈ ਸੁਧਾਰਾਂ ਦੀ ਸ਼ੁਰੂਆਤ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਛੋਟੀਆਂ ਸਨਅਤਾਂ ਲਈ ਕਈ ਅਹਿਮ ਸੁਧਾਰਾਂ ਦੀ ਸ਼ੁਰੂਆਤ ਕੀਤੀ ਤਾਂ ਜੋ ਰੈਸ਼ਨੇਲਾਈਜ਼ੇਸ਼ਨ, ਡਿਜੀਟਾਈਜ਼ੇਸ਼ਨ ਅਤੇ ਸਜ਼ਾ ਯੋਗ ਤਜਵੀਜ਼ਾਂ ਨੂੰ ਸਰਕਾਰੀ ਨਿਯਮਾਂ ਤੋਂ ਹਟਾ ਕੇ ...

ਪੂਰੀ ਖ਼ਬਰ »

ਬੰਗਾਲ ਚੋਣਾਂ ਦੇ ਆਖਰੀ ਤਿੰਨ ਪੜਾਵਾਂ ਨੂੰ ਇਕੱਠਾ ਕਰਨ ਦੀ ਕੋਈ ਯੋਜਨਾ ਨਹੀਂ-ਚੋਣ ਕਮਿਸ਼ਨ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਚੋਣ ਕਮਿਸ਼ਨ ਨੇ ਵੀਰਵਾਰ ਨੂੰ ਉਨ੍ਹਾਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ 'ਚ ਕਿਹਾ ਗਿਆ ਕਿ ਦੇਸ਼ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਆਖਰੀ ਤਿੰਨ ਪੜਾਅ ਇਕੱਠੇ ਹੋ ...

ਪੂਰੀ ਖ਼ਬਰ »

ਗੁਜਰਾਤ 'ਚ ਕੋਰੋਨਾ ਦੀ ਸੁਨਾਮੀ-ਹਾਈਕੋਰਟ ਸੂਬਾ ਸਰਕਾਰ ਦੀ ਕੀਤੀ ਖਿਚਾਈ

ਅਹਿਮਦਾਬਾਦ, 15 ਅਪ੍ਰੈਲ (ਏਜੰਸੀ)-ਗੁਜਰਾਤ ਹਾਈਕੋਰਟ ਨੇ ਵਿਜੇ ਰੁਪਾਨੀ ਦੀ ਅਗਵਾਈ ਵਾਲੀ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਸੂਬੇ ਨੂੰ ਕੋਰੋਨਾ ਵਾਇਰਸ ਦੀ ਸੁਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਰਕਾਰ ਨੇ ਅਦਾਲਤ ਤੇ ਕੇਂਦਰ ਵਲੋਂ ਪਹਿਲਾਂ ਦਿੱਤੇ ...

ਪੂਰੀ ਖ਼ਬਰ »

ਗੁਜਰਾਤ ਤੱਟ ਤੋਂ 150 ਕਰੋੜ ਦੀ ਹੈਰੋਇਨ ਸਮੇਤ 8 ਪਾਕਿ ਨਾਗਰਿਕ ਗਿ੍ਫ਼ਤਾਰ

ਅਹਿਮਦਾਬਾਦ, 15 ਅਪ੍ਰੈਲ (ਏਜੰਸੀ)-ਅਰਬ ਸਾਗਰ 'ਚ ਗੁਜਰਾਤ ਤੱਟ 'ਤੇ ਭਾਰਤੀ ਤੱਟ ਰੱਖਿਅਕਾਂ ਤੇ ਗੁਜਰਾਤ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐਸ.) ਵਲੋਂ 8 ਪਾਕਿਸਤਾਨੀ ਨਾਗਰਿਕਾਂ ਨੂੰ 30 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ...

ਪੂਰੀ ਖ਼ਬਰ »

ਬੌਰਿਸ ਜਾਨਸਨ ਭਾਰਤ ਨਾਲ 'ਰੋਡਮੈਪ 2030' ਨੂੰ ਦੇਣਗੇ ਅੰਤਿਮ ਰੂਪ-ਲੰਡਨ ਹਾਈ ਕਮਿਸ਼ਨ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ 25 ਅਪ੍ਰੈਲ ਤੋਂ ਭਾਰਤ ਦੌਰੇ ਦੌਰਾਨ ਵਪਾਰ, ਤਕਨੀਕੀ ਸਹਿਯੋਗ, ਸਵੱਛ ਊਰਜਾ ਤੇ ਸਿਹਤ ਸੰਭਾਲ, ਨਿਵੇਸ਼ ਤੇ ਜਲਵਾਯੂ ਮਾਮਲਿਆਂ 'ਚ ...

ਪੂਰੀ ਖ਼ਬਰ »

ਹਾਈਕੋਰਟ ਨੇ ਕਿਸਾਨ ਦੇ ਪਰਿਵਾਰ ਨੂੰ ਪੋਸਟ ਮਾਰਟਮ ਰਿਪੋਰਟ 'ਤੇ ਮਾਹਿਰਾਂ ਦੀ ਰਾਏ ਲੈਣ ਲਈ ਸਮਾਂ ਦਿੱਤਾ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਦਿੱਲੀ ਹਾਈਕੋਰਟ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਦੇ ਪਲਟ ਜਾਣ ਕਾਰਨ ਮਾਰੇ ਗਏ 25 ਸਾਲਾ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਪੋਸਟ ਮਾਰਟਮ ਅਤੇ ਐਕਸ ਰੇਅ ਰਿਪੋਰਟਾਂ 'ਤੇ ਮਾਹਿਰਾਂ ਦੀ ਰਾਏ ਲੈਣ ਲਈ ਵੀਰਵਾਰ ...

ਪੂਰੀ ਖ਼ਬਰ »

ਸਰਕਾਰ ਜਾਧਵ ਕੇਸ 'ਚ ਭਾਰਤ ਦੀ ਗਲਤ ਫਹਿਮੀ ਦੂਰ ਕਰੇ-ਪਾਕਿਸਤਾਨ ਹਾਈਕੋਰਟ

ਇਸਲਾਮਾਬਾਦ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੇ ਵੀਰਵਾਰ ਨੂੰ ਵਿਦੇਸ਼ ਦਫ਼ਤਰ ਨੂੰ ਅੰਤਰਰਾਸ਼ਟਰੀ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਕੁਲਭੂਸ਼ਨ ਜਾਧਵ ਕੇਸ ਦੀ ਸੁਣਵਾਈ ਸਬੰਧੀ ਅਦਾਲਤ ਦੇ ਅਧਿਕਾਰ ਖੇਤਰ ਬਾਰੇ ਭਾਰਤ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX