ਤਾਜਾ ਖ਼ਬਰਾਂ


ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  15 minutes ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਯੁਵਾ ਸੰਗਮ ਦੇ ਪਹਿਲੇ ਦੌਰ ਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਕੀਤਾ ਦੌਰਾ-ਪ੍ਰਧਾਨ ਮੰਤਰੀ
. . .  26 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੁਵਾ ਸੰਗਮ ਦੇ ਪਹਿਲੇ ਦੌਰ ਵਿਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਦੌਰਾ ਕੀਤਾ। ਹਰ ਕੋਈ ਜੋ ਇਸ ਦਾ ਹਿੱਸਾ ਰਿਹਾ ਹੈ, ਅਜਿਹੀਆਂ ਯਾਦਾਂ...
ਅਗਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ-ਪ੍ਰਧਾਨ ਮੰਤਰੀ
. . .  21 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ ਕਿ ਦੁਨੀਆ ਭਰ ਦੇ ਲੋਕ ਮਨ ਕੀ ਬਾਤ ਨਾਲ ਜੁੜੇ ਹਨ। ਅਗਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ ਹਨ। ਇਕ ਭਾਰਤ, ਸ਼੍ਰੇਸ਼ਠ ਭਾਰਤ ਦੀ ਮੁਹਿੰਮ ਨੂੰ...
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  45 minutes ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਦੇ 101ਵੇਂ ਸੰਸਕਰਨ ਨੂੰ ਸੰਬੋਧਨ ਕਰ ਰਹੇ...
ਚੰਗਾ ਹੁੰਦਾ, ਜੇ ਲੋਕ ਸਭਾ ਸਪੀਕਰ ਓਮ ਬਿਰਲਾ ਕਰਦੇ ਨਵੇਂ ਸੰਸਦ ਭਵਨ ਦਾ ਉਦਘਾਟਨ-ਓਵੈਸੀ
. . .  48 minutes ago
ਨਵੀਂ ਦਿੱਲੀ, 28 ਮਈ-ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਲੋਕ ਸਭਾ ਸਪੀਕਰ ਓਮ ਬਿਰਲਾ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਦੇ। ਆਰ.ਜੇ.ਡੀ. ਦਾ ਕੋਈ ਸਟੈਂਡ ਨਹੀਂ, ਪੁਰਾਣੀ ਸੰਸਦ ਦੀ ਇਮਾਰਤ ਨੂੰ ਦਿੱਲੀ ਫਾਇਰ ਸਰਵਿਸ...
ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟ ਯਾਤਰੀਆਂ ਦੀ ਆਵਾਜਾਈ ਲਈ ਬੰਦ
. . .  about 1 hour ago
ਨਵੀਂ ਦਿੱਲੀ, 28 ਮਈ-ਕੇਂਦਰੀ ਸਕੱਤਰੇਤ ਅਨੁਸਾਰ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ...
ਦਿੱਲੀ ਪਹਿਲਵਾਨ ਕੁੜੀਆਂ ਦੇ ਧਰਨੇ ਚ ਸ਼ਾਮਿਲ ਹੋਣ ਲਈ ਜਾਂਦੀਆਂ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ
. . .  about 1 hour ago
ਸ਼ੁਤਰਾਣਾ, 28 ਮਈ (ਬਲਦੇਵ ਸਿੰਘ ਮਹਿਰੋਕ- ਦੇਸ਼ ਦੀਆਂ ਕੌਮਾਂਤਰੀ ਖਿਡਾਰਨਾਂ ਕਰੀਬ ਇਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਨੂੰ ਲੈਕੇ ਧਰਨੇ 'ਤੇ ਬੈਠੀਆਂ ਹਨ ਤੇ ਉਨ੍ਹਾਂ ਦੇ ਸਮਰਥਨ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਵੀ ਆਈਆਂ ਹਨ। ਅੱਜ ਕ੍ਰਾਂਤੀਕਾਰੀ...
ਆਈਫਾ 2023: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ 'ਕਾਲਾ' ਲਈ ਜਿੱਤਿਆ ਬੈਸਟ ਡੈਬਿਊ ਐਕਟਰ ਦਾ ਪੁਰਸਕਾਰ
. . .  about 1 hour ago
ਆਬੂ ਧਾਬੀ, 28 ਮਈ-ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਆਈਫ਼ਾ 2023 'ਚ ਫ਼ਿਲਮ 'ਕਾਲਾ' ਵਿਚ ਆਪਣੀ ਅਦਾਕਾਰੀ ਲਈ ਸਰਵੋਤਮ ਡੈਬਿਊ ਅਦਾਕਾਰ...
ਬੀ.ਐਸ.ਐਫ. ਵਲੋਂ ਡਰੋਨ ਬਰਾਮਦ ਕਰ 3.4 ਕਿਲੋ ਸਮੇਤ ਇਕ ਗ੍ਰਿਫ਼ਤਾਰ
. . .  about 2 hours ago
ਅੰਮ੍ਰਿਤਸਰ, 28 ਮਈ-ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋਏ ਖ਼ੁਰਦ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ।ਪੰਜਾਬ ਫਰੰਟੀਅਰ ਅਨੁਸਾਰ ਇਸ ਦੇ ਨਾਲ ਇਕ ਵਿਅਕਤੀ ਨੂੰ ਵੀ ਲਗਭਗ 3.4 ਕਿਲੋਗ੍ਰਾਮ ਵਜ਼ਨ ਦੇ 3 ਪੈਕੇਟ ਦੇ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ...
ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਅਤੇ ਵਿਕਾਸ ਵਿਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ...
ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਕਰ ਰਹੇ ਪਹਿਲਵਾਨਾਂ ਵਲੋਂ ਨਵੇਂ ਸੰਸਦ ਭਵਨ ਤੱਕ ਪਹਿਲਵਾਨਾਂ ਦੇ ਮਾਰਚ ਤੋਂ ਪਹਿਲਾਂ ਅੱਜ "ਮਹਿਲਾ ਸਨਮਾਨ ਮਹਾਪੰਚਾਇਤ" ਦਾ ਆਯੋਜਨ ਕੀਤਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਚ ਪਵਿੱਤਰ 'ਸੇਂਗੋਲ' ਕੀਤਾ ਸਥਾਪਤ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੈਂਬਰ ਵਿਚ ਪਵਿੱਤਰ 'ਸੇਂਗੋਲ' ਸਥਾਪਤ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ...
ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਵਧਾਈ ਗਈ ਸੁਰੱਖਿਆ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵੱਲ ਪਹਿਲਵਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪਹਿਲਵਾਨਾਂ ਨੇ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਂ ਪੰਚਾਇਤ ਕਰਨ...
ਉਦਘਾਟਨ ਸਮਾਰੋਹ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਵੀ.ਆਈ.ਪੀਜ਼. ਦੀ ਆਮਦ ਸ਼ੁਰੂ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਵਿਚ ਵੀ.ਆਈ.ਪੀਜ਼. ਦੀ ਆਮਦ ਉਦਘਾਟਨ ਸਮਾਰੋਹ ਤੋਂ ਪਹਿਲਾਂ ਸ਼ੁਰੂ ਹੋ ਗਈ...
ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ ਬਰਾਮਦ
. . .  about 3 hours ago
ਅੰਮ੍ਰਿਤਸਰ, 28 ਮਈ-ਬੀਤੀ ਰਾਤ ਅੰਮ੍ਰਿਤਸਰ ਸੈਕਟਰ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦਾ ਇਕ ਹੋਰ ਪੈਕੇਟ (ਤਕਰੀਬਨ 2.2 ਕਿਲੋਗ੍ਰਾਮ) ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ. ਪੰਜਾਬ ਫਰੰਟੀਅਰ ਅਨੁਸਾਰ...
ਪ੍ਰਧਾਨ ਮੰਤਰੀ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਪੂਜਾ ਅਰਚਨਾ ਕੀਤੀ।ਪੂਜਾ ਦੀ ਰਸਮ ਕਰੀਬ ਇਕ ਘੰਟੇ ਤੱਕ ਚੱਲੇਗੀ। ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਲੇਸ਼ੀਆ ਮਾਸਟਰਜ਼ 2023 ਦੇ ਫਾਈਨਲ ਚ ਐਚ.ਐਸ. ਪ੍ਰਣਯ
. . .  1 day ago
ਕੁਆਲਾਲੰਪੁਰ, 27 ਮਈ-ਮਲੇਸ਼ੀਆ ਮਾਸਟਰਜ਼ 2023: ਸੱਟ ਕਾਰਨ ਵਿਰੋਧੀ ਖਿਡਾਰੀ ਦੇ ਹਟਣ ਤੋਂ ਬਾਅਦ ਭਾਰਤ ਦੇ ਐਚ.ਐਸ. ਪ੍ਰਣਯ ਨੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ...
ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ-ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ
. . .  1 day ago
ਲੰਡਨ, 27 ਮਈ - ਮੇਜ਼ਬਾਨ ਇੰਗਲੈਂਡ ਨੇ ਇਥੇ ਲੰਡਨ ਦੇ ਲੀ ਵੈਲੀ ਹਾਕੀ ਸਟੇਡੀਅਮ 'ਚ ਐੱਫ.ਆਈ.ਐੱਚ. ਹਾਕੀ ਪ੍ਰੋ. ਲੀਗ ਮੁਕਾਬਲੇ 'ਚ ਭਾਰਤ ਨੂੰ 4-2 ਨਾਲ ਹਰਾ ਕੇ ਪੂਲ ਟੇਬਲ 'ਚ ਚੋਟੀ ਦਾ ਸਥਾਨ...
ਰਜਨੀਕਾਂਤ ਨੇ ਟਵੀਟ ਕਰ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੇਨਈ, 27 ਮਈ-ਅਦਾਕਾਰ ਰਜਨੀਕਾਂਤ ਨੇ ਟਵੀਟ ਕੀਤਾ, "ਤਾਮਿਲ ਸ਼ਕਤੀ ਦਾ ਪਰੰਪਰਾਗਤ ਪ੍ਰਤੀਕ - ਰਾਜਦੰਡ (#ਸੇਂਗੋਲ) - ਭਾਰਤ ਦੀ ਭਾਰਤ ਦੀ ਸੰਸਦ ਦੇ ਨਵੇਂ ਭਵਨ ਵਿਚ ਚਮਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ...
ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 12ਵੀਂ ਜਮਾਤ ਦੇ ਨਤੀਜੇ ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੁਜਾਨ ਕੌਰ ਦਾ ਸਨਮਾਨ
. . .  1 day ago
ਸਰਦੂਲਗੜ੍ਹ, 27 ਮਈ -(ਜੀ.ਐਮ.ਅਰੋੜਾ)-ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਵਿਚ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਭਰ ਵਿਚੋਂ 500 ਵਿਚੋਂ 500 ਅੰਕ ਲੈ ਕੇ ਪਹਿਲਾ...
ਮਹਾਰਾਸ਼ਟਰ ਦੇ ਪਾਲਘਰ ਚ ਦੋ ਵਾਰ ਆਇਆ ਭੂਚਾਲ
. . .  1 day ago
ਮੁੰਬਈ, 27 ਮਈ-ਮਹਾਰਾਸ਼ਟਰ ਦੇ ਪਾਲਘਰ ਵਿਚ ਅੱਜ ਸ਼ਾਮ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਕ੍ਰਮਵਾਰ ਸ਼ਾਮ 5:15 ਅਤੇ 5:28 ਵਜੇ ਆਏ ਭੂਚਾਲ...
ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਮ ਇੰਡੀਆ ਵਜੋਂ ਕੰਮ ਕਰਨਾ ਚਾਹੀਦਾ ਹੈ-ਪ੍ਰਧਾਨ ਮੰਤਰੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲਾਂ ਨੀਤੀ ਆਯੋਗ ਦੀ 8ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿਚ 19 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀਆਂ/ਉਪ ਰਾਜਪਾਲਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ...
ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਰੋਡਵੇਜ਼ ਦੀ ਬੱਸ ਪਲਟੀ
. . .  1 day ago
ਜ਼ੀਰਕਪੁਰ, 27 ਮਈ (ਅਵਤਾਰ ਸਿੰਘ)- ਜ਼ੀਰਕਪੁਰ ਅੰਬਾਲਾ ਸੜਕ ’ਤੇ ਅੱਜ ਬਾਅਦ ਦੁਪਹਿਰ ਇਕ ਹਰਿਆਣਾ ਰੋਡਵੇਜ਼ ਦੀ ਬੱਸ ਗਲਤ ਦਿਸ਼ਾ ਵੱਲ ਤੋਂ ਆ ਰਹੇ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਪਲਟ ਗਈ। ਇਸ ਦੌਰਾਨ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553

ਮੋਗਾ

ਲੋੜਵੰਦਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਰਜ਼ੇ ਮੁਹੱਈਆ ਕਰਵਾਏ ਜਾਣ - ਵਧੀਕ ਡਿਪਟੀ ਕਮਿਸ਼ਨਰ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ (ਵ) ਸੁਭਾਸ਼ ਚੰਦਰ ਨੇ ਜ਼ਿਲ੍ਹਾ ਮੋਗਾ 'ਚ ਚੱਲ ਰਹੀਆਂ ਸਮੂਹ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ | ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਕੰਮ ਧੰਦੇ ਬੰਦ ਹੋ ਗਏ ਅਤੇ ਕਈ ਲੋਕ ਤਾਂ ਰੋਟੀ ਤੋਂ ਵੀ ਵਿਰਵੇ ਹੋ ਗਏ ਹਨ | ਅਜਿਹੇ ਲੋਕਾਂ ਨੂੰ ਮੁੜ ਤੋਂ ਰੋਜ਼ੀ ਰੋਟੀ ਨਾਲ ਜੋੜਨ ਲਈ ਅੱਜ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਕਰਜ਼ੇ ਦੇ ਰੂਪ ਵਿਚ ਸਹਾਰਾ ਦਿੱਤਾ ਜਾਵੇ | ਉਨ੍ਹਾਂ ਬੈਂਕ ਪ੍ਰਬੰਧਕਾਂ ਨੂੰ ਕਿਹਾ ਕਿ ਲੋੜਵੰਦ ਲੋਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਮੁਦਰਾ ਜਾਂ ਕਿਸੇ ਹੋਰ ਯੋਜਨਾ ਤਹਿਤ ਕਰਜ਼ਾ ਮੁਹੱਈਆ ਕਰਵਾਇਆ ਜਾਵੇ | ਜੋ ਪ੍ਰਬੰਧਕ ਜਾਂ ਬੈਂਕਾਂ ਇਸ ਕੰਮ ਵਿਚ ਆਨਾਕਾਨੀ ਕਰਨਗੀਆਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸੇ ਤਰ੍ਹਾਂ ਆਰਸੇਟੀ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਗਈ ਕਿ ਸਾਰੇ ਬਕਾਇਆ ਮਾਮਲੇ ਇਕ ਮਹੀਨੇ 'ਚ ਨਿਪਟਾਏ ਜਾਣ | ਮੀਟਿੰਗ 'ਚ ਵੱਖ-ਵੱਖ ਵਿਭਾਗਾਂ ਅਤੇ ਬੈਂਕਾਂ ਦੇ ਅਧਿਕਾਰੀ ਅਤੇ ਹੋਰ ਹਾਜ਼ਰ ਸਨ |

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪਿੰਡ ਸਿੰਘਾਂਵਾਲਾ 'ਚ ਰੋਸ ਪ੍ਰਦਰਸ਼ਨ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)- ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਪੰਜਾਬ ਦੇ ਲਏ ਗਏ ਫ਼ੈਸਲੇ ਅਨੁਸਾਰ ਅੱਜ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੀਆਂ ਮੰਗਾਂ ਦੇ ਸੰਬੰਧੀ ਪੂਰੇ ਪੰਜਾਬ ਵਿਚ ਸੂਬਾ ਸਰਕਾਰ ਦੇ ਪੁਤਲੇ ਫੂਕੇ | ਇਸੇ ਤਹਿਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦਾ ਵਫ਼ਦ ਚੌਂਕੀ ਦੀਨਾ ਇੰਚਾਰਜ ਨੂੰ ਮਿਲਿਆ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)- ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੁਲਿਸ ਚੌਂਕੀ ਦੀਨਾ ਸਾਹਿਬ ਵਲੋਂ ਵੱਖ-ਵੱਖ ਪਿੰਡਾਂ ਵਿਚ ਸਰਪੰਚਾਂ ਰਾਹੀਂ ਪਿੰਡਾਂ 'ਚ ਹੋ ਕੇ ਦਿਵਾਏ ਗਏ ਸਨ ਕਿ ਕਣਕ ਵੱਢਣ ਤੋਂ ਬਾਅਦ ਛੇਤੀ ਤੂੜੀ ਨਾ ਬਣਾਈ ਜਾਵੇ, ਜਿਸ ...

ਪੂਰੀ ਖ਼ਬਰ »

ਓਟ ਸੈਂਟਰ 'ਚ ਨਸ਼ਾ ਛੱਡਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਮਰੀਜ਼ਾਂ ਨੇ ਕੀਤਾ ਹੰਗਾਮਾ

ਕੋਟ ਈਸੇ ਖਾਂ, 15 ਅਪ੍ਰੈਲ (ਨਿਰਮਲ ਸਿੰਘ ਕਾਲੜਾ)- ਸਰਕਾਰੀ ਹਸਪਤਾਲ 'ਚ ਬਣੇ ਓਟ ਸੈਂਟਰ ਵਿਚ ਅੱਜ ਮਰੀਜ਼ਾਂ ਨੂੰ ਨਸ਼ਾ ਛੱਡਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਉਨ੍ਹਾਂ ਵਲੋਂ ਹੰਗਾਮਾ ਕੀਤਾ ਗਿਆ¢ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਨਸ਼ਾ ਛੱਡ ਰਹੇ ਮਰੀਜ਼ਾਂ ਨੇ ...

ਪੂਰੀ ਖ਼ਬਰ »

ਬਦਲੀ ਹੋਏ ਕਰਮਚਾਰੀਆਂ ਨੂੰ ਡਿਊਟੀ ਤੋਂ ਰਿਲੀਵ ਨਾ ਕਰਨ 'ਤੇ ਮੁਲਾਜ਼ਮਾਂ ਅੰਦਰ ਰੋਸ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)- ਉਤਰੀ ਉਪ ਮੰਡਲ ਮੋਗਾ ਵਿਖੇ ਰੈਲੀ ਕੀਤੀ ਗਈ ਜਿਸ 'ਚ ਮੁਲਾਜ਼ਮਾਂ ਦੀਆਂ ਹੋਈਆਂ ਬਦਲੀਆਂ ਦੇ ਸੰਬੰਧ 'ਚ ਐਕਸੀਅਨ ਸਰ ਅਰਬਨ ਮੰਡਲ ਮੋਗਾ ਵਲੋਂ ਰਿਲੀਵ ਨਹੀਂ ਕੀਤਾ ਜਾ ਰਿਹਾ ਇਸ ਦਾ ਮੁਲਾਜ਼ਮਾਂ ਅਤੇ ਜਥੇਬੰਦੀਆਂ ਅੰਦਰ ਭਾਰੀ ਰੋਸ ...

ਪੂਰੀ ਖ਼ਬਰ »

ਰੇਲ ਗੱਡੀ ਦੇ ਇੰਜਣ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ

ਮੋਗਾ, 15 ਅਪ੍ਰੈਲ (ਗੁਰਤੇਜ ਸਿੰਘ)- ਰੇਲ ਗੱਡੀ ਦੇ ਇੰਜਣ ਦੀ ਲਪੇਟ 'ਚ ਆਉਣ 'ਤੇ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਸਥਾਨਕ ਸ਼ਹਿਰ ਦੇ ਨਿਊ ਪਰਵਾਨਾ ਨਗਰ ਨਿਵਾਸੀ 52 ਸਾਲ ਸੰਤੋਸ਼ ਕੁਮਾਰੀ ਪਤਨੀ ਰਾਮੇਸ਼ ਕੁਮਾਰ ਜੋ ਕਿ ਨੈਸਲੇ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਦੋ ਭਗੌੜੇ ਕਾਬੂ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)- ਜ਼ਿਲ੍ਹਾ ਪੁਲਿਸ ਮੁਖੀ ਹਰਮਨਵੀਰ ਸਿੰਘ ਗਿੱਲ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਲਈਾ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਪਰਸ਼ਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਅੰਮਿ੍ਤ ਸੰਚਾਰ 18 ਨੂੰ

ਕਿਸ਼ਨਪੁਰਾ ਕਲਾਂ, 15 ਅਪ੍ਰੈਲ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਪੁਰਬ ਨੂੰ ਸਮਰਪਿਤ ਕਲਗ਼ੀਧਰ ਦਸਮੇਸ਼ ਪਿਤਾ ਜੀ ਦੁਆਰਾ ਦਿ੍ੜ੍ਹ ਕਰਵਾਈ ਗਈ ਰਹਿਤ ਮਰਿਆਦਾ ਅਨੁਸਾਰ ਅੰਮਿ੍ਤ ਸੰਚਾਰ ਗੁਰਦੁਆਰਾ ਸ੍ਰੀ ਅਖੰਡ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਪੰਜਾਬ ਵਲੋਂ ਅੱਜ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ ਤੇ ਕਿਹਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 66 ਨਵੇਂ ਮਾਮਲੇ

ਮੋਗਾ, 15 ਅਪ੍ਰੈਲ (ਗੁਰਤੇਜ ਸਿੰਘ) - ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਜਿਸ ਕਾਰਨ ਜ਼ਿਲ੍ਹਾ ਮੋਗਾ ਕੋਰੋਨਾ ਨੂੰ ਲੈ ਕੇ ਲਗਾਤਾਰ ਰੈੱਡ ਜ਼ੋਨ ਵਿਚ ਚੱਲ ਰਿਹਾ ਹੈ | ਸਿਹਤ ਵਿਭਾਗ ਮੋਗਾ ਨੂੰ ਜੋ ਅੱਜ ਕੋਰੋਨਾ ਸਬੰਧੀ ਰਿਪੋਰਟਾਂ ਮਿਲੀਆਂ ਹਨ ...

ਪੂਰੀ ਖ਼ਬਰ »

ਬੀ.ਕੇ.ਯੂ ਉਗਰਾਹਾਂ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਧਰਨਾ ਜਾਰੀ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ)- ਕੇਂਦਰ ਦੀ ਮੋਦੀ ਹਕੂਮਤ ਵਲੋਂ ਲਿਆਂਦੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ, ਬਿਜਲੀ ਐਕਟ 2020 ਅਤੇ ਪਰਾਲੀ ਪ੍ਰਦੂਸ਼ਣ ਆਰਡੀਨੈਂਸ ਜੋ ਕਿਸਾਨੀ ਨੂੰ ਤਬਾਹ ਕਰਨ ਦੀ ਨੀਤੀ ਹੈ | ਇਸ ਵਿਚ ਪੰਜਾਬ ਸਰਕਾਰ ਦੀ ਸਹਿਮਤੀ ਉਦੋਂ ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜਾ ਵਿਅਕਤੀ 32 ਬੋਰ ਪਿਸਤੌਲ ਤੇ 19 ਜਿੰਦਾ ਕਾਰਤੂਸਾਂ ਸਮੇਤ ਕਾਬੂ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)- ਜ਼ਿਲ੍ਹਾ ਪੁਲਿਸ ਮੁਖੀ ਹਰਮਨਵੀਰ ਸਿੰਘ ਗਿੱਲ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਪਰਸ਼ਨ ਸਿੰਘ ਦੀਆਂ ਵਿਸ਼ੇਸ਼ ...

ਪੂਰੀ ਖ਼ਬਰ »

ਨਿਹਾਲ ਸਿੰਘ ਵਾਲਾ, ਭਾਗੀਕੇ, ਹਿੰਮਤਪੁਰਾ ਸੜਕ ਦਾ ਕੰਮ ਸ਼ੁਰੂ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)- ਮੰਡੀ ਨਿਹਾਲ ਸਿੰਘ ਵਾਲਾ ਤੋਂ ਵਾਇਆ ਪਿੰਡ ਭਾਗੀਕੇ ਤੋਂ ਤਿੰਨ ਕੋਨੀ ਪੁਲ ਹਿੰਮਤਪੁਰਾ ਤੱਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ¢ ਇਸ ਸੜਕ ਉਬਪਰ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਸਨ, ਜਿਸ ਕਾਰਨ ...

ਪੂਰੀ ਖ਼ਬਰ »

ਰਣਸੀਂਹ ਖ਼ੁਰਦ ਵਿਖੇ ਅੰਮਿ੍ਤ ਸੰਚਾਰ ਭਲਕੇ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)- ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਅਡਾਨੀ ਦੇ ਸੈਲੋ ਪਲਾਂਟ ਅੱਗੇ ਕਿਸਾਨਾਂ ਦਾ ਧਰਨਾ 193ਵੇਂ ਦਿਨ 'ਚ ਦਾਖਲ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੰੂਨਾਂ ਨੂੰ ਲੈ ਕੇ ਜਿਥੇ ਸੂਬੇ ਦਾ ਕਿਸਾਨ ਦਿੱਲੀ ਧਰਨਿਆਂ 'ਤੇ ਬੈਠਾ ਹੈ, ਉਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵੀ ਕਾਰਪੋਰੇਟ ਘਰਾਨਿਆਂ ਦੇ ਪਲਾਂਟਾਂ ...

ਪੂਰੀ ਖ਼ਬਰ »

ਪਟਿਆਲਾ ਵਿਖੇ ਅਧਿਆਪਕਾਂ 'ਤੇ ਲਾਠੀਚਾਰਜ ਤੇ ਗਿ੍ਫ਼ਤਾਰੀ ਦੀ ਜੀ.ਟੀ.ਯੂ. ਵਲੋਂ ਨਿਖੇਧੀ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ) - ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਪਿ੍ਤਪਾਲ ਸਿੰਘ ਨੇ ਪਟਿਆਲਾ ਵਿਖੇ ਰੁਜ਼ਗਾਰ ਮੰਗਦੇ ਟੈੱਟ ਪਾਸ, ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਤੇ ਭਾਰੀ ਲਾਠੀਚਾਰਜ ਕਰਕੇ ਗਿ੍ਫ਼ਤਾਰ ਕਰਨ ਦੀ ਸਖ਼ਤ ...

ਪੂਰੀ ਖ਼ਬਰ »

ਪਿੰਡ ਗਾਜੀਆਣਾ ਕੋਆਪਰੇਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ

ਸਮਾਧ ਭਾਈ, ਨਿਹਾਲ ਸਿੰਘ, 15 ਅਪ੍ਰੈਲ (ਮਾਣੂੰਕੇ, ਟਿਵਾਣਾ)- ਪਿੰਡ ਗਾਜੀਆਣਾ ਦੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ¢ ਇਸ ਮੌਕੇ ਸਰਪੰਚ ਜਗਜੀਤ ਸਿੰਘ ਭੌਰਾ ਨੇ ਦੱਸਿਆ ਕਿ ਕੋਆਪਰੇਟਿਵ ...

ਪੂਰੀ ਖ਼ਬਰ »

ਬੀਬੀ ਭਾਗੀਕੇ ਨੇ ਹਲਕੇ ਦੀਆਂ ਦਾਣਾ ਮੰਡੀਆਂ ਦਾ ਜਾਇਜ਼ਾ ਲਿਆ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 15 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ/ਗੁਰਮੀਤ ਸਿੰਘ ਮਾਣੂੰਕੇ)- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਮਾਰਕੀਟ ਕਮੇਟੀ ਨਿਹਾਲ ...

ਪੂਰੀ ਖ਼ਬਰ »

ਮੀਰੀ-ਪੀਰੀ ਸਕੂਲ ਕੁੱਸਾ ਦੀ ਵਿਦਿਆਰਥਣ ਨੇ ਗੁਰਮਤਿ ਮੁਕਾਬਲੇ 'ਚ ਜਿੱਤਿਆ ਮੋਟਰਸਾਈਕਲ

ਨਿਹਾਲ ਸਿੰਘ ਵਾਲਾ, 15 ਅਪ੍ਰੈਲ (ਸੁਖਦੇਵ ਸਿੰਘ ਖਾਲਸਾ)- ਇਲਾਕੇ ਦੀ ਨਾਮਵਰ ਮੀਰੀ-ਪੀਰੀ ਸਿੱਖਿਆ ਸੰਸਥਾ ਦੇ ਚੇਅਰਮੈਨ ਜਗਜੀਤ ਸਿੰਘ ਯੂ.ਐਸ.ਏ. ਦੀ ਅਗਵਾਈ ਹੇਠ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਵਿਦਿਆਰਥਣ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਵਲੋਂ ਮੀਟਿੰਗ

ਮੋਗਾ, 15 ਅਪ੍ਰੈਲ (ਜਸਪਾਲ ਸਿੰਘ ਬੱਬੀ) - ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਲਈ ਪੱਖੇ-ਫ਼ਰਿਜ ਤੇ ਰਾਸ਼ਨ ਸਮਗਰੀ ਲੈ ਕੇ ਸੇਵਾਦਾਰ ਹੋਏ ਰਵਾਨਾ

ਬੱਧਨੀ ਕਲਾਂ, 15 ਅਪ੍ਰੈਲ (ਸੰਜੀਵ ਕੋਛੜ) - ਕੇਂਦਰ ਦੀ ਸਰਕਾਰ ਵਲੋਂ ਪਾਸ ਕਰ ਕੇ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਲਈ ਅਨੇਕਾਂ ਕਿਸਾਨ ਜਥੇਬੰਦੀਆਂ ਅਤੇ ਸਾਂਝੇ ਮੋਰਚੇ ਵਲੋਂ ਵਿੱਢੇ ਗਏ ਸੰਘਰਸ਼ 'ਚ ਸ਼ਾਮਲ ਹੋਣ ਲਈ ਗਏ ਕਿਸਾਨਾਂ, ਮਜ਼ਦੂਰਾਂ ਦੀ ਜ਼ਰੂਰਤ ...

ਪੂਰੀ ਖ਼ਬਰ »

ਪਿੰਡ ਚੀਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕੱਤਰਤਾ

ਸਮਾਲਸਰ, 15 ਅਪ੍ਰੈਲ (ਕਿਰਨਦੀਪ ਸਿੰਘ ਬੰਬੀਹਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾਪੁਰਾਣਾ ਦੇ ਅਧੀਨ ਪਿੰਡ ਚੀਦਾ ਵਿਖੇ ਸਮੁੱਚੇ ਨਗਰ ਦੀ ਇਕੱਤਰਤਾ ਹੋਈ, ਜਿਸ ਵਿਚ ਕਿਸਾਨੀ ਸੰਘਰਸ਼ ਸੰਬੰਧੀ ਅਹਿਮ ਫ਼ੈਸਲੇ ਲਏ ਗਏ | ਇਸ ਕਿਸਾਨੀ ਸੰਘਰਸ਼ ਵਿਚ ...

ਪੂਰੀ ਖ਼ਬਰ »

ਸੁਖਬੀਰ ਆਪਣੀ ਨਿੱਜੀ ਟਰਾਂਸਪੋਰਟ 'ਚ ਮੁਫ਼ਤ ਸਫ਼ਰ ਦਾ ਐਲਾਨ ਕਰਨ - ਸੰਘਾ

ਮੋਗਾ, 15 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ) - ਜਿਉਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਮਾਮਲੇ ਵਿਚ ਸਿਆਸੀ ਪਲਟੀ ਮਾਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਡੈਫੋਡੈਲਜ਼ ਸਟੱਡੀ ਅਬੋਰਡ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ 19 ਨੂੰ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)- ਮੋਗਾ ਦੀ ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਡੈਫੋਡੈਲਜ਼ ਸਟੱਡੀ ਅਬੋਰਡ ਜੋ ਕਿ ਮੋਗਾ ਬੱਸ ਅੱਡੇ ਦੇ ਨਾਲ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਵਿਖੇ 19 ਅਪ੍ਰੈਲ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ...

ਪੂਰੀ ਖ਼ਬਰ »

ਖਾਲਸਾ ਸੇਵਾ ਸੁਸਾਇਟੀ ਮੋਗਾ ਦੇ ਬਿੱਟੂ ਮੁੱਖ ਸੇਵਾਦਾਰ ਬਣੇ

ਮੋਗਾ, 15 ਅਪ੍ਰੈਲ (ਜਸਪਾਲ ਸਿੰਘ ਬੱਬੀ)-ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਦੀ ਚੋਣ ਮੀਟਿੰਗ ਮੌਕੇ ਸਰਬਸੰਮਤੀ ਨਾਲ ਪਰਮਜੀਤ ਸਿੰਘ ਬਿੱਟੂ ਮੁੱਖ ਸੇਵਾਦਾਰ, ਪਰਮਜੋਤ ਸਿੰਘ ਪੰਮਾ ਚੇਅਰਮੈਨ, ਕੁਲਜੀਤ ਸਿੰਘ ਰਾਜਾ ਜਰਨਲ ਸਕੱਤਰ, ਸ਼ਰਨਜੀਤ ਸਿੰਘ ਦਫ਼ਤਰ ਸਕੱਤਰ, ...

ਪੂਰੀ ਖ਼ਬਰ »

ਵਾਰਡ ਨੰਬਰ -14 'ਚ ਕੋਰੋਨਾ ਟੀਕਾਕਰਨ ਕੈਂਪ

ਮੋਗਾ, 15 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ-14 'ਚ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ ਵਲੋਂ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵਾਰਡ 'ਚ ਕੋਰੋਨਾ ਵੈਕਸੀਨ ਦਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਮੁੱਖ ਖ਼ਰੀਦ ਕੇਂਦਰ ਦੇ ਬੰਦ ਪਏ ਗੇਟ ਖੁਲ੍ਹਵਾਏ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ)- ਸਥਾਨਕ ਮੁੱਖ ਖ਼ਰੀਦ ਕੇਂਦਰ 'ਚ ਕਿਸਾਨਾਂ ਵਲੋਂ ਆਪਣੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫ਼ਸਲ ਲਿਆਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਕਾਰਨ ਮੰਡੀ ਦਾ ਇਕ ਗੇਟ ਹੀ ਖੋਲਿ੍ਹਆ ਜਾ ਰਿਹਾ ਸੀ | ਇਕ ...

ਪੂਰੀ ਖ਼ਬਰ »

ਮਾਤਾ ਦਲੀਪ ਕੌਰ ਦਾ ਦਿਹਾਂਤ

ਮੋਗਾ, 15 ਅਪ੍ਰੈਲ (ਜਸਪਾਲ ਸਿੰਘ ਬੱਬੀ)- ਸਮਾਜ ਸੇਵੀ ਗੁਰਜੀਤ ਸਿੰਘ ਸਿਮਰਨ ਕਨਫੈਕਸ਼ਨਰੀ ਸਟੋਰ ਸਾਬਕਾ ਪ੍ਰਧਾਨ ਰੋਟਰੀ ਕਲੱਬ ਮੋਗਾ ਸਿਟੀ ਅਤੇ ਰਣਜੀਤ ਸਿੰਘ ਰਾਜਾ ਨੈਸ਼ਨਲ ਕਾਰ ਬਾਜ਼ਾਰ ਜਨਰਲ ਸਕੱਤਰ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ, ਸੀਨੀਅਰ ਉਪ ਪ੍ਰਧਾਨ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਨੇ ਪ੍ਰਭਲਦੀਪ ਸਿੰਘ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ) - ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਵਲੋਂ ਵਿਦਿਆਰਥੀ ਪ੍ਰਭਲਦੀਪ ਸਿੰਘ ਬਰਾੜ ਪੁੱਤਰ ਜਤਿੰਦਰ ਸਿੰਘ ਪਿੰਡ ...

ਪੂਰੀ ਖ਼ਬਰ »

ਨੌਜਵਾਨਾਂ ਦੀ ਮਿਹਨਤ ਸਦਕਾ ਮੈਡੀਕਲ ਜਾਂਚ ਕੈਂਪ ਦੀ ਹੋ ਰਹੀ ਚੁਫੇਰੇ ਸ਼ਲਾਘਾ- ਦਵਿੰਦਰ ਚੀਕਾ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ)- ਸਮਾਜ ਸੇਵੀ ਸਰਬੱਤ ਦਾ ਭਲਾ ਸੰਸਥਾ ਅਤੇ ਅਗਰਵਾਲ ਸਭਾ ਵਲੋਂ ਪਿਛਲੇ ਦਿਨੀਂ ਸਾਂਝੇ ਤੌਰ 'ਤੇ ਲਗਾਏ ਮੈਡੀਕਲ ਜਾਂਚ ਕੈਂਪ ਦੀ ਚੁਫੇਰੇ ਸ਼ਲਾਘਾ ਹੋ ਰਹੀ ਹੈ¢ ਇਸ ਸਬੰਧੀ ਸਮਾਜ ਸੇਵੀ ਦਵਿੰਦਰ ਕੁਮਾਰ ਚੀਕਾ ਹੈਪੀ ਸਾਈਕਲ ...

ਪੂਰੀ ਖ਼ਬਰ »

ਲਾਲ ਸਿੰਘ ਤੂਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਕਿਸ਼ਨਪੁਰਾ ਕਲਾਂ, 15 ਅਪ੍ਰੈਲ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਲਾਲ ਸਿੰਘ ਤੂਰ ਰਿਟਾਇਰਡ ਏ.ਐਸ.ਆਈ. ਦਿੱਲੀ ਪੁਲਿਸ ਜੋ ਕਿ ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ

ਮੋਗਾ, 15 ਅਪ੍ਰੈਲ (ਗੁਰਤੇਜ ਸਿੰਘ)- ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 1100 ਨਸ਼ੀਲੀਆਂ ਗੋਲੀਆਂ, 500 ਗ੍ਰਾਮ ਅਫ਼ੀਮ ਅਤੇ 16 ਪੇਟੀਆਂ ਸ਼ਰਾਬ ਸਮੇਤ ਚਾਰ ...

ਪੂਰੀ ਖ਼ਬਰ »

ਨੈਸ਼ਨਲ ਕਾਨਵੈਂਟ ਸਕੂਲ 'ਚ ਕੋਰੋਨਾ ਵੈਕਸੀਨ ਕੈਂਪ 18 ਨੂੰ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਵੈਕਸੀਨੇਸ਼ਨ ਟੀਕਾ ਕਰਨ ਕੈਂਪ 18 ਅਪ੍ਰੈਲ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਔਰਤ ਇਕਾਈ ਦਾ ਗਠਨ

ਅਜੀਤਵਾਲ, 15 ਅਪ੍ਰੈਲ (ਹਰਦੇਵ ਸਿੰਘ ਮਾਨ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਜਥੇਬੰਦੀ ਦੀ ਲਾਮਬੰਦੀ ਵਧਾਉਣ ਦੇ ਏਜੰਡੇ ਅਧੀਨ ਬਲਾਕ ਜਨ. ਸਕੱਤਰ ਨਛੱਤਰ ਸਿੰਘ ਹੇਰਾਂ ਦੀ ਅਗਵਾਈ ਹੇਠ ਪਿੰਡ ਡਾਲਾ ਵਿਖੇ ਜਥੇਬੰਦੀ ਦੀ ਔਰਤ ਇਕਾਈ ਦਾ ਗਠਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਚੂਹੜਚੱਕ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ

ਕੋਟ ਈਸੇ ਖਾਂ, 15 ਅਪ੍ਰੈਲ (ਨਿਰਮਲ ਸਿੰਘ ਕਾਲੜਾ)- ਮਾਰਕੀਟ ਕਮੇਟੀ ਮੰਡੀ ਬੋਰਡ ਦੇ ਅਧੀਨ ਪੈਂਦੀ ਮੰਡੀ ਚੂਹੜ ਚੱਕ ਵਿਖੇ ਅੱਜ ਕਣਕ ਦੀ ਬੋਲੀ ਲਾ ਕੇ ਖ਼ਰੀਦ ਸ਼ੁਰੂ ਕੀਤੀ ਗਈ | ਬੋਲੀ ਸ਼ੁਰੂ ਕਰਵਾਉਣ ਲਈ ਕੋਟ ਈਸੇ ਖਾਂ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਅਮਨਦੀਪ ਸਿੰਘ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਕੈਨੇਡਾ 'ਚ ਕਾਲਜ ਖੋਲ੍ਹ ਕੇ ਕੀਤਾ ਸਕੂਲ ਦਾ ਨਾਂਅ ਰੌਸ਼ਨ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ) - ਹਰਪ੍ਰੀਤ ਸਿੰਘ ਬਰਾੜ ਜੋ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਤੋਂ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਪੁੱਜੇ ਕੇ ਇਨਸਿਗਨੀਆ ਕਾਲਜ ਡੈਲਟਾ ਬੀ.ਸੀ. ਕੈਨੇਡਾ ਖੋਲ੍ਹ ਕੇ ਜਿਥੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ, ਉਥੇ ...

ਪੂਰੀ ਖ਼ਬਰ »

ਚੇਅਰਮੈਨ ਜਰਨੈਲ ਖੰਭੇ ਨੇ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਫ਼ਤਿਹਗੜ੍ਹ ਪੰਜਤੂਰ, 15 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)- ਸਥਾਨਕ ਦਾਣਾ ਮੰਡੀ 'ਚ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਰਹਿਨੁਮਾਈ ਹੇਠ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਦੌਰਾਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ...

ਪੂਰੀ ਖ਼ਬਰ »

ਮੰਡੀਆਂ ਅੰਦਰ ਕਣਕ ਲਿਆਉਣ ਸਬੰਧੀ ਪਾਸ ਸਿਸਟਮ ਖ਼ਤਮ ਕੀਤਾ ਜਾਵੇ- ਕਿਸਾਨ ਆਗੂ

ਫ਼ਤਿਹਗੜ੍ਹ ਪੰਜਤੂਰ, 15 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)- ਪੰਜਾਬ ਸਰਕਾਰ ਵਲੋਂ ਹਾੜ੍ਹੀ ਦੀ ਫ਼ਸਲ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਇਸੇ ਹੀ ਕੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਕੀਤੇ ਦਾਅਵਿਆਂ ਦਾ ਨਿਕਲਿਆ ਜਨਾਜ਼ਾ-ਮਾਹਲਾ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ)-ਬੇਸ਼ੱਕ ਸਰਕਾਰ ਵਲੋਂ ਹਾੜੀ ਰੁੱਤ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਗਏ ਪਰ ਇਨ੍ਹਾਂ ਦਾਅਵਿਆਂ ਦੀ ਅਸਲੋਂ ਹੀ ਫ਼ੂਕ ਨਿਕਲ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਪਿੰਡ ਆਲਮ ਵਾਲਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਲਮ ਵਾਲਾ ਕਲਾਂ ਯੂਨਿਟ ਵਲੋਂ ਗੁਰਮਤਿ ਕਲਾਸਾਂ ਅਤੇ ਆਲਮ ਵਾਲਾ ਕਲਾਂ ਦੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ ਗੁਰਦੁਆਰਾ ...

ਪੂਰੀ ਖ਼ਬਰ »

ਚੇਅਰਮੈਨ ਜਗਸੀਰ ਗਿੱਲ ਨੇ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ

ਬਾਘਾ ਪੁਰਾਣਾ, 15 ਅਪ੍ਰੈਲ (ਬਲਰਾਜ ਸਿੰਗਲਾ)-ਮਾਰਕੀਟ ਕਮੇਟੀ ਬਾਘਾ ਪੁਰਾਣਾ ਅਧੀਨ ਆਉਂਦੇ ਦਿਹਾਤੀ ਖ਼ਰੀਦ ਕੇਂਦਰ ਪਿੰਡ ਕਾਲੇਕੇ ਵਿਖੇ ਵਿਧਾਇਕ ਦਰਸ਼ਨ ਬਰਾੜ ਦੀ ਰਹਿਨੁਮਾਈ ਹੇਠ ਚੇਅਰਮੈਨ ਜਗਸੀਰ ਸਿੰਘ ਗਿੱਲ ਨੇ ਅੱਜ ਸਰਦਾਰ ਟ੍ਰੇਡਿੰਗ ਕੰਪਨੀ 'ਤੇ ਆਈ ਕਿਸਾਨ ...

ਪੂਰੀ ਖ਼ਬਰ »

ਸੰਤ ਮਹਿੰਦਰ ਸਿੰਘ ਜਨੇਰ ਵਲੋਂ ਗਊਸ਼ਾਲਾ ਨੂੰ ਤੂੜੀ ਦੀਆਂ ਟਰਾਲੀਆਂ ਭੇਟ

ਕੋਟ ਈਸੇ ਖਾਂ, 15 ਅਪ੍ਰੈਲ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ) - ਵੱਖ-ਵੱਖ ਕਸਬਿਆਂ, ਪਿੰਡਾਂ 'ਚ ਜੋ ਗਊਆਂ ਦੀ ਸਾਂਭ ਸੰਭਾਲ ਲਈ ਗਊਸ਼ਾਲਾ ਦਾ ਨਿਰਮਾਣ ਕੀਤਾ ਹੋਇਆ ਹੈ ਅਕਸਰ ਹੀ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ, ਦਾਨੀ ਸੱਜਣਾਂ ਅਤੇ ਹੋਰ ਸੰਸਥਾਵਾਂ ਵਲੋਂ ਗਊ ...

ਪੂਰੀ ਖ਼ਬਰ »

ਲਾਈਫ਼ ਲਾਈਨ ਕਲੱਬ ਨੇ ਲੋੜਵੰਦ ਵਿਅਕਤੀਆਂ ਨੂੰ ਵੰਡੇ ਟਰਾਈ ਸਾਈਕਲ

ਬਾਘਾ ਪੁਰਾਣਾ, 13 ਅਪ੍ਰੈਲ (ਬਲਰਾਜ ਸਿੰਗਲਾ)- ਸਮਾਜ ਭਲਾਈ ਕੰਮਾਂ ਵਿਚ ਮੋਹਰੀ ਲਾਈਫ਼ ਲਾਈਨ ਵੈੱਲਫੇਅਰ ਕਲੱਬ ਬਾਘਾ ਪੁਰਾਣਾ ਵਲੋਂ ਸਥਾਨਕ ਮੋਗਾ ਸੜਕ ਉੱਪਰਲੇ ਧਾਰਮਿਕ ਸਥਾਨ ਬਾਬਾ ਰੋਡੂ ਮੰਦਿਰ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਟਰਾਈ ...

ਪੂਰੀ ਖ਼ਬਰ »

ਸਬ ਡਵੀਜ਼ਨ ਬੱਧਨੀ ਕਲਾ ਵਿਖੇ ਬਿਜਲੀ ਕਾਮਿਆਂ ਕੀਤੀ ਰੋਸ ਰੈਲੀ

ਬੱਧਨੀ ਕਲਾਂ, 15 ਅਪ੍ਰੈਲ (ਸੰਜੀਵ ਕੋਛੜ)- ਸਬ ਡਵੀਜ਼ਨ ਬੱਧਨੀ ਕਲਾ 'ਚ ਸਾਂਝੀ ਸੰਘਰਸ਼ ਕਮੇਟੀ ਸਬ ਅਰਬਨ ਮੰਡਲ ਮੋਗਾ ਦੇ ਸੱਦੇ 'ਤੇ ਸਮੁੱਚੇ ਬਿਜਲੀ ਮੁਲਾਜ਼ਮਾਂ ਵਲੋਂ ਚੀਫ਼ ਇੰਜੀਨੀਅਰ ਬਠਿੰਡਾ ਦੁਆਰਾ ਕੀਤੀਆਂ ਗਈਆਂ ਬਦਲੀਆਂ ਦੇ ਸੰਬੰਧ ਵਿਚ ਰੋਸ ਰੈਲੀ ਕੀਤੀ ਗਈ | ...

ਪੂਰੀ ਖ਼ਬਰ »

ਐਸੋਸੀਏਸ਼ਨ ਫੋਕਲ ਪੁਆਇੰਟ ਵਲੋਂ ਕੋਰੋਨਾ ਵੈਕਸੀਨ ਕੈਂਪ

ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਲੋਕਾਂ ਨੂੰ ਕੋਰੋਨਾ ਮੁਕਤ ਕਰਨ ਲਈ ਹੁਣ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਪੰਚਾਇਤਾਂ ਵੀ ਅੱਗੇ ਆ ਰਹੀਆਂ ਹਨ ਤੇ ਜ਼ਿਲ੍ਹੇ ਵਿਚ ਜੰਗੀ ਪੱਧਰ 'ਤੇ ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਕੁਲਦੀਪ ਸਿੰਘ ਢੋਸ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

ਕਿਸ਼ਨਪੁਰਾ ਕਲਾਂ, 15 ਅਪ੍ਰੈਲ (ਅਮੋਲਕ ਸਿੰਘ ਕਲਸੀ)- ਰਾਜਨੀਤਿਕ ਖੇਤਰ 'ਚ ਆਪਣਾ ਅਹਿਮ ਸਥਾਨ ਬਣਾਉਣ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਢੋਸ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਬੇਟੇ ਦਵਿੰਦਰਜੀਤ ਸਿੰਘ ਲਾਡੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX