ਤਾਜਾ ਖ਼ਬਰਾਂ


ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  35 minutes ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  31 minutes ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  about 1 hour ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  about 1 hour ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  about 1 hour ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  about 1 hour ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  about 2 hours ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  about 2 hours ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  about 3 hours ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  about 3 hours ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  about 3 hours ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  about 3 hours ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  about 2 hours ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  about 2 hours ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  about 3 hours ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 3 hours ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  about 4 hours ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  about 4 hours ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  about 4 hours ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  about 4 hours ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹਰਸਿਮਰਨਦੀਪ ਸਿੰਘ ਸੰਧੂ ਕੋਟ ਖ਼ਾਲਸਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
. . .  about 5 hours ago
ਛੇਹਰਟਾ,18 ਜੂਨ (ਵਡਾਲੀ ) - ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ...
ਭਰਤੀ ਪ੍ਰਕਿਰਿਆ ਜੰਮੂ ਕਸ਼ਮੀਰ ਵਿਚ ਮੁੜ ਤੋਂ ਹੋਵੇਗੀ ਸ਼ੁਰੂ
. . .  about 5 hours ago
ਸ੍ਰੀਨਗਰ, 18 ਜੂਨ - ਭਰਤੀ ਪ੍ਰਕਿਰਿਆ ਜੋ ਕੋਰੋਨਾ ਵਾਇਰਸ ਦੇ ਕਾਰਨ ਹੌਲੀ ਹੋ ਗਈ ਸੀ ,ਉਸ ਨੂੰ ਤਾਜ਼ਾ ਹੌਸਲਾ ਦਿੰਦੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ...
ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ - ਮੁੱਕੀ
. . .  about 5 hours ago
ਸੰਗਰੂਰ,18 ਜੂਨ (ਧੀਰਜ ਪਸ਼ੌਰੀਆ) - ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ ਹੈ ...
ਸ਼ੱਕੀ ਹਾਲਤਾਂ ਵਿਚ ਬੱਚੇ ਦੀ ਮੌਤ
. . .  about 5 hours ago
ਮੋਗਾ,18 ਜੂਨ (ਗੁਰਤੇਜ ਸਿੰਘ ਬੱਬੀ) ਜ਼ਿਲ੍ਹੇ ਦੇ ਪਿੰਡ ਲੰਡੇ ਵਿਖੇ ਇਕ ਤਿੰਨ ਸਾਲਾ ਬੱਚੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਸੰਗਰੂਰ

ਅੱਗ ਲੱਗਣ ਨਾਲ ਖੜੀ ਕਣਕ ਸੜੀ

ਅਮਰਗੜ੍ਹ, 15 ਅਪ੍ਰੈਲ (ਜਤਿੰਦਰ ਮੰਨਵੀ) - ਨੇੜਲੇ ਪਿੰਡ ਬਾਗੜੀਆਂ ਵਿਖੇ ਕਰੀਬ ਚਾਰ ਏਕੜ ਕਣਕ ਦੀ ਖੜ੍ਹੀ ਫ਼ਸਲ ਅਤੇ ਦੋ ਏਕੜ ਦੇ ਕਰੀਬ ਨਾੜ ਅਚਾਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ | ਕਿਸਾਨ ਅਜੈਬ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਾਗੜੀਆਂ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਤੋਂ ਸ਼ੁਰੂ ਹੋਈ ਅੱਗ ਕਾਰਨ ਉਸ ਦੀ ਕਰੀਬ ਢਾਈ ਏਕੜ, ਕੁਲਦੀਪ ਸਿੰਘ ਪੁੱਤਰ ਆਤਮਾ ਸਿੰਘ ਦੀ ਕਰੀਬ ਸਵਾ ਤਿੰਨ ਵਿੱਘੇ ਅਤੇ ਦਿਲਬਾਗ ਸਿੰਘ ਪੁੱਤਰ ਈਸ਼ਰ ਸਿੰਘ ਦੀ ਤਿੰਨ ਵਿੱਘੇ ਕਣਕ ਦੀ ਖੜੀ ਫ਼ਸਲ ਜਿੱਥੇ ਸੜ ਕੇ ਸੁਆਹ ਹੋ ਗਈ ਉੱਥੇ ਹੀ ਮੇਘ ਸਿੰਘ ਪੁੱਤਰ ਸੁੱਚਾ ਸਿੰਘ ਦਾ ਕਰੀਬ ਦੋ ਏਕੜ ਕਣਕ ਦਾ ਨਾੜ ਵੀ ਸੜ ਗਿਆ | ਅੱਗ ਲੱਗਣ ਦੀ ਇਸ ਘਟਨਾ ਨਾਲ ਪਿੰਡ ਵਿਚ ਭਗਦੜ ਮੱਚ ਗਈ ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬਿ੍ਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਮੁਸ਼ੱਕਤ ਕਰਦਿਆਂ ਟੈਂਕੀ ਨਾਲ ਪਾਣੀ ਦਾ ਛਿੜਕਾਅ ਅਤੇ ਟਰੈਕਟਰਾਂ ਨਾਲ ਪੈਲੀ ਵਾਹ ਕੇ ਅੱਗ ਉੱਪਰ ਕਾਬੂ ਤਾਂ ਪਾ ਲਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਕਣਕ ਸੜਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਕਣਕ ਦੀ ਵਾਢੀ ਦੇ ਸੀਜ਼ਨ ਮੌਕੇ ਇਲਾਕੇ ਵਿਚ ਫਾਇਰ ਬਿ੍ਗੇਡ ਦੀ ਗੱਡੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਹਰਦੀਪ ਸਿੰਘ, ਸਤਨਾਮ ਸਿੰਘ, ਯਾਦਵਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਤੋਂ ਬਿਨਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
ਕਾਂਝਲਾ ਤੇ ਪੁੰਨਾਵਾਲ ਵਿਖੇ ਕਣਕ ਸੜਕੇ ਹੋਈ ਸੁਆਹ
ਮਸਤੂਆਣਾ ਸਾਹਿਬ, (ਦਮਦਮੀ) - ਨੇੜਲੇ ਪਿੰਡ ਕਾਂਝਲਾ ਵਿਖੇ 51 ਕਨਾਲ਼ਾਂ 3 ਮਰਲੇ ਅਤੇ ਪੁੰਨਾਵਾਲ ਵਿਖੇ 93 ਵਿੱਘੇ 12 ਵਿਸਵੇ ਦੇ ਕਰੀਬ ਕਣਕ ਸੜਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਤੋਂ ਇਲਾਵਾ ਕਾਂਝਲਾ ਵਿਖੇ 8 ਕਨਾਲ਼ਾਂ ਅਤੇ ਪੁੰਨਾਵਾਲ ਵਿਖੇ 9 ਵਿੱਘੇ 5 ਵਿਸਵੇ ਕਣਕ ਦੀ ਨਾੜ ਵੀ ਸੜ ਗਈ ਹੈ | ਅੱਗ ਲੱਗਣ ਦਾ ਕਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਬੇਸ਼ੱਕ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਿਉਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਹਨਾਂ ਤੁਰੰਤ ਆਪੋ ਆਪਣੇ ਸਾਧਨਾਂ ਰਾਹੀਂ ਅੱਗ 'ਤੇ ਕਾਬੂ ਪਾਇਆ ਪਰ ਫਿਰ ਵੀ ਇਹਨਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ | ਜਿਸ ਕਾਰਨ ਪੀੜਤ ਪਰਿਵਾਰ ਕਾਫੀ ਸਦਮੇ ਵਿਚ ਹਨ | ਹਲਕਾ ਧੂਰੀ ਤੋਂ ਵਿਧਾਇਕ ਅਤੇ ਐਸ.ਡੀ.ਐਮ ਇਹਨਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਹਨਾਂ ਪਿੰਡਾਂ ਵਿਚ ਪਹੁੰਚੇ | ਪਿੰਡ ਕਾਂਝਲਾ ਵਿਖੇ ਤਾਇਨਾਤ ਪਟਵਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਾਂਝਲਾ ਦੇ ਕਿਸਾਨ ਜਗਸੀਰ ਸਿੰਘ ਦੀ 23 ਕਨਾਲ਼ਾਂ 19 ਮਰਲੇ, ਗੁਰਚਰਨ ਸਿੰਘ ਦੀ 15 ਕਨਾਲਾਂ 2 ਮਰਲੇ, ਸੰਦੀਪ ਸਿੰਘ ਦੀ 9 ਕਨਾਲਾਂ 2 ਮਰਲੇ, ਮੱਘਰ ਸਿੰਘ ਦੀ 3 ਕਨਾਲਾਂ ਕਣਕ ਸੜ ਕੇ ਸੁਆਹ ਹੋ ਗਈ | ਇਸ ਤੋਂ ਇਲਾਵਾ 8 ਕਨਾਲ਼ਾਂ ਦੇ ਕਰੀਬ ਨਾੜ ਵੀ ਸੜ ਗਈ | ਇਸੇ ਤਰਾਂ ਪਟਵਾਰੀ ਸਤਿੰਦਰਪਾਲ ਸਿੰਘ ਪੁੰਨਾਵਾਲ ਨੇ ਦੱਸਿਆ ਕਿ ਪੁੰਨਾਵਾਲ ਦੇ ਖੇਤਾਂ ਵਿਚ ਅਚਾਨਕ ਅੱਗ ਲੱਗਣ ਕਾਰਨ 93 ਵਿੱਘੇ 12 ਵਿਸਵੇ ਦੇ ਕਰੀਬ ਕਣਕ ਸੜਕੇ ਸੁਆਹ ਹੋ ਗਈ | ਜਿੰਨਾਂ ਵਿਚ ਕਿਸਾਨ ਕਰਮਜੀਤ ਸਿੰਘ ਪੁੰਨਾਵਾਲ ਦੀ 25 ਵਿੱਘੇ 7 ਵਿਸਵੇ, ਹਰਪਾਲ ਸਿੰਘ ਦੀ 7 ਵਿੱਘੇ 14 ਵਿਸਵੇ, ਪਰਮਜੀਤ ਸਿੰਘ ਦੀ 11 ਵਿੱਘੇ 15 ਵਿਸਵੇ, ਅਮਰਜੀਤ ਸਿੰਘ ਦੀ 23 ਵਿੱਘੇ, ਕਪੂਰ ਸਿੰਘ ਦੀ ਸਾਢੇ ਤਿੰਨ ਵਿੱਘੇ, ਸੁਖਪਾਲ ਸਿੰਘ ਦੀ 22 ਵਿੱਘੇ 8 ਵਿਸਵੇ ਕਣਕ ਸੜ ਗਈ ਅਤੇ ਬਾਬੂ ਸਿੰਘ ਦੀ 9 ਵਿੱਘੇ 5 ਵਿਸਵੇ ਨਾੜ ਸੜ ਗਈ | ਉਪਰੋਕਤ ਪਟਵਾਰੀਆਂ ਨੇ ਦੱਸਿਆ ਕਿ ਇਸ ਦੀ ਉਹ ਸਾਰੀ ਰਿਪੋਰਟ ਤਿਆਰ ਕਰਕੇ ਹਲਕਾ ਧੂਰੀ ਦੇ ਐਸ.ਡੀ.ਐਮ ਰਾਹੀਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜਣਗੇ, ਤਾਂ ਜੋ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ | ਉਧਰ ਇਸ ਸਬੰਧੀ ਕਿਸਾਨ ਆਗੂ ਨਾਜ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਸਬੰਧੀ ਜਦੋਂ ਐਸ.ਡੀ.ਐਮ ਸ੍ਰੀ ਲਤੀਫ਼ ਅਹਿਮਦ ਧੂਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਅੱਜ ਇਹਨਾਂ ਪਿੰਡਾਂ ਵਿਚ ਮੌਕਾ ਦੇਖ ਕੇ ਗਏ ਹਨ ਅਤੇ ਉਹ ਇਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਭੇਜਣਗੇ, ਤਾਂ ਜੋ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ |
ਗਰੀਬ ਕਿਸਾਨ ਦੀ ਇਕ ਏਕੜ ਕਣਕ ਸੜਕੇ ਹੋਈ ਸੁਆਹ
ਜਖੇਪਲ, (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਹੰਬਲਬਾਸ ਵਿਖੇ, ਗਰੀਬ ਕਿਸਾਨ ਜਗਰੂਪ ਸਿੰਘ ਫ਼ੌਜੀ ਦੀ ਅਚਾਨਕ ਅੱਗ ਲੱਗਣ ਕਾਰਨ ਠੇਕੇ ਲਈ ਕਣਕ ਦੀ ਇਕ ਏਕੜ ਫ਼ਸਲ ਸੜਕੇ ਸੁਆਹ ਹੋ ਗਈ | ਥਾਣਾ ਮੁਖੀ ਧਰਮਗੜ੍ਹ ਸ. ਬਲਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ | ਕਿਸਾਨਾਂ ਨੇ ਬੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੇ ਕਾਰਨਾਂ ਦਾ ਮੌਕੇ 'ਤੇ ਪਤਾ ਨਹੀਂ ਲੱਗ ਸਕਿਆ | ਕਿਸਾਨ ਆਗੂਆਂ ਨੇ ਸਰਕਾਰ ਤੋਂ ਗਰੀਬ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਇਸ ਮੌਕੇ ਥਾਣਾ ਮੁਖੀ ਧਰਮਗੜ੍ਹ ਸ.ਬਲਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਆਗੂ ਅਜੈਬ ਸਿੰਘ ਜਖੇਪਲ, ਇਕਾਈ ਪ੍ਰਧਾਨ ਧਨ ਸਿੰਘ ਮਿਸ਼ਰੀ, ਮੀਤ ਪ੍ਰਧਾਨ ਲੱਖਾ ਸਿੰਘ ਮਾਂਗਟ, ਨੈਬ ਸਿੰਘ ਜਵੰਧਾ, ਰੌਣਕ ਸਿੰਘ ਜਵੰਧਾ, ਉਕਤ ਕਿਸਾਨ ਜਗਰੂਪ ਸਿੰਘ ਫ਼ੌਜੀ, ਵਿਜੈ ਕੁਮਾਰ, ਪੰਚਾਇਤ ਸਰਪ੍ਰਸਤ ਹਰਭਜਨ ਸਿੰਘ ਸਿੱਧੂ ਅਤੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ |

ਜ਼ਿਲ੍ਹੇ 'ਚ ਕਿਸਾਨਾਂ ਵਲੋਂ ਪ੍ਰਭਾਵਸ਼ਾਲੀ ਧਰਨਿਆਂ ਦੌਰਾਨ ਕੇਂਦਰ ਖ਼ਿਲਾਫ਼ ਕੱਢੀ ਭੜਾਸ

ਸੰਗਰੂਰ, 15 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਵੀ ਕਿਸਾਨਾਂ ਦੇ ਪ੍ਰਭਾਵਸ਼ਾਲੀ ਧਰਨੇ ਜਾਰੀ ਰਹੇ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਧਰਨੇ ਦੇ 197ਵੇਂ ਦਿਨ ਕਿਸਾਨ ਆਗੂ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕੈਂਪ ਅੱਜ

ਲੌਂਗੋਵਾਲ, 15 ਅਪ੍ਰੈਲ (ਸ.ਸ.ਖੰਨਾ, ਵਿਨੋਦ) - ਸੰਤ ਨਿਰੰਕਾਰੀ ਮਿਸ਼ਨ ਲੌਂਗੋਵਾਲ ਵਲੋਂ ਸਥਾਨਕ ਬਡਬਰ ਰੋਡ 'ਤੇ ਬਣੇ ਨਿਰੰਕਾਰੀ ਭਵਨ ਵਿਖੇ 16 ਅਪ੍ਰੈਲ ਨੂੰ ਮੁਫ਼ਤ ਕੋਰੋਨਾ ਟੀਕਾਕਰਨ ਦਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੌਕੇ ਮਿਸ਼ਨ ਦੇ ਮੁਖੀ ਰਣਜੀਤ ਸਿੰਘ ਢਿੱਲੋਂ ...

ਪੂਰੀ ਖ਼ਬਰ »

ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ ਦੀ ਚੋਣ ਮੁਲਤਵੀ

ਕਾਂਗਰਸ ਸਰਕਾਰ ਧੱਕੇਸ਼ਾਹੀ ਨਾਲ ਬਣਾ ਰਹੀ ਹੈ ਨਗਰ ਕੌਂਸਲਾਂ ਦੇ ਪ੍ਰਧਾਨ - ਭਾਈ ਲੌਂਗੋਵਾਲ

ਲੌਂਗੋਵਾਲ, 15 ਅਪੈ੍ਰਲ (ਸ.ਸ.ਖੰਨਾ, ਵਿਨੋਦ) - ਕਸਬੇ ਅੰਦਰ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਕੌਂਸਲਰਾਂ ਵਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਅੱਜ ਹੋਣ ਵਾਲੀ ਮੀਟਿੰਗ ਮੌਕੇ ਉੱਤੇ ਮੁਲਤਵੀ ਕੀਤੇ ਜਾਣ ਪਿਛੋਂ ਵਿਰੋਧੀ ਧਿਰ ਦੇ ਕੌਂਸਲਰ ਭਾਈ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਲਾਸ਼ ਮਿਲੀ, ਪੁਲਿਸ ਵਲੋਂ ਕਾਰਵਾਈ ਸ਼ੁਰੂ

ਭਵਾਨੀਗੜ੍ਹ, 15 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਬਲਿਆਲ ਨੂੰ ਜਾਂਦੀ ਸੜਕ 'ਤੇ ਇਕ ਸ਼ੈਲਰ ਨੇੜਿਓ ਇਕ ਵਿਅਕਤੀ ਦੀ ਸ਼ੱਕੀ ਹਾਲਤ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੌਂਗੋਵਾਲ ਕੌਂਸਲ ਪ੍ਰਧਾਨਗੀ ਦੀ ਚੋਣ ਰੱਦ ਕਰਨ ਦਾ ਕਾਰਨ ਕੋਰੋਨਾ-ਦਾਮਨ ਬਾਜਵਾ

ਲੌਂਗੋਵਾਲ, 15 ਅਪ੍ਰੈਲ (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਪ੍ਰਧਾਨ ਦੀ ਅੱਜ ਹੋਣ ਵਾਲੀ ਚੋਣ ਨੂੰ ਐਨ ਮੌਕੇ 'ਤੇ ਮੁਲਤਵੀ ਕਰ ਦਿੱਤੇ ਜਾਣ ਤੋਂ ਬਾਅਦ ਉੱਠੇ ਵਿਵਾਦ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

ਮਸਤੂਆਣਾ ਸਾਹਿਬ, 15 ਅਪ੍ਰੈਲ (ਦਮਦਮੀ) - ਪਿੰਡ ਉਭਾਵਾਲ ਵਿਖੇ ਗ਼ਰੀਬਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਸ੍ਰ ਪਾਲੀ ਸਿੰਘ ਕਮਲ ਸਾਬਕਾ ਸਰਪੰਚ ਉਭਾਵਾਲ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਮੇਨ ਬੱਸ ਸਟੈਂਡ ਰੋਡ 'ਚ ਖੱਡਿਆਂ ਤੋਂ ਲੋਕ ਪੇ੍ਰਸ਼ਾਨ

ਛਾਜਲੀ, 15 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਮੇਨ ਰੋਡ ਦੁਬਾਰਾ ਬਣਾਉਣ ਦੀ ਮੰਗ ਪਿੰਡ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਜ਼ੋਰ ਨਾਲ ਉਠਾਈ ਹੈ | ਇਸ ਮੌਕੇ ਮਾਰਕੀਟ ਪ੍ਰਧਾਨ ਮੰਗਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 78 ਨਵੇਂ ਮਾਮਲੇ

ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 78 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 560 ਹੋ ਗਈ ਹੈ | ਅੱਜ ਆਏ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 21 ਮਾਮਲੇ ਸਿਹਤ ਬਲਾਕ ਸੰਗਰੂਰ ਨਾਲ ਸਬੰਧਿਤ ਹਨ | ਬਲਾਕ ...

ਪੂਰੀ ਖ਼ਬਰ »

ਸੂਬਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋਈ-ਢੀਂਡਸਾ

ਮੂਣਕ, 15 ਅਪ੍ਰੈਲ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਸੂਬਾ ਸਰਕਾਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਮਿਲੀ ਹੋਈ ਹੈ ਜਿਸ ਦੀ ਮਿਸਾਲ ਬਰਗਾੜੀ ਕਾਂਡ ਦੀ ਚੱਲ ਰਹੀ ਜਾਂਚ ਦੇ ਚਾਰ ਸਾਲਾਂ ਬਾਅਦ ਨਾਟਕੀ ਢੰਗ ਨਾਲ਼ ਰੱਦ ਹੋਣ ਤੋਂ ਮਿਲਦੀ ਹੈ, ਜੇਕਰ ਸੂਬਾ ਸਰਕਾਰ ਤੇ ਉਨ੍ਹਾਂ ...

ਪੂਰੀ ਖ਼ਬਰ »

ਨਹਿਰੀ ਵਿਭਾਗ ਦੀ ਟੀਮ 'ਤੇ ਕਾਂਗਰਸੀ ਆਗੂਆਂ ਵਲੋਂ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼

ਭਵਾਨੀਗੜ੍ਹ, 15 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਰਵੇ ਕਰਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਇਕ ਕਾਂਗਰਸੀ ਆਗੂ ਵਲੋਂ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਲੇਵਲ ਮਸ਼ੀਨ ਤੋੜ ਦੇਣ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਥਾਣਾ ...

ਪੂਰੀ ਖ਼ਬਰ »

ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਧੂਰੀ ਤੇ ਸ਼ੇਰਪੁਰ ਦੇ ਚੇਅਰਮੈਨ ਵਲੋਂ ਮੰਡੀਆਂ ਦਾ ਦੌਰਾ

ਧੂਰੀ, 15 ਅਪ੍ਰੈਲ (ਸੰਜੇ ਲਹਿਰੀ, ਦੀਪਕ) - ਮਾਰਕਿਟ ਕਮੇਟੀ ਧੂਰੀ ਅਤੇ ਸ਼ੇਰਪੁਰ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ ਸ਼ਾਮਿਲ ਪਿੰਡ ਬੇਨੜਾ, ਲੱਡਾ, ਕਾਂਝਲਾ, ਕਿਲ੍ਹਾ, ਬਾਲੀਆਂ, ਬੁਗਰਾ, ਰਾਜੋਮਾਜਰਾ, ਪੂੰਨਾਵਾਲ ਆਦਿ ਦਾ ਦੌਰਾ ਕਰਦਿਆਂ ਮਾਰਕਿਟ ਕਮੇਟੀ ਧੂਰੀ ਦੇ ...

ਪੂਰੀ ਖ਼ਬਰ »

ਆਜ਼ਾਦੀ ਸੰਗਰਾਮ 'ਚ ਦਲਿਤਾਂ ਦੀਆਂ ਕੁਰਬਾਨੀਆਂ ਨੂੰ ਇਤਿਹਾਸ 'ਚ ਨਜ਼ਰਅੰਦਾਜ ਕੀਤਾ - ਸੁਰਜੀਤ ਸਿੰਘ

ਸੰਗਰੂਰ, 15 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਭਾਰਤ ਦੀ ਆਜ਼ਾਦੀ ਲਈ ਹਜ਼ਾਰਾਂ ਦਲਿਤਾਂ ਨੇ ਤਸੱਦਦ ਝੱਲੇ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਨੰੂ ਇਤਿਹਾਸ ਵਿਚ ਇਕ ਸਾਜਿਸ਼ ਤਹਿਤ ਨਜ਼ਰਅੰਦਾਜ਼ ਕੀਤਾ ਗਿਆ | ਭਾਈਚਾਰਕ ਤਾਲਮੇਲ ਮੰਚ ਸੰਗਰੂਰ ਵਲੋਂ ਸਥਾਨਕ ਪੰਚਾਇਤ ...

ਪੂਰੀ ਖ਼ਬਰ »

ਟੋਨੀ ਨੇ ਹਿਨਾ ਗਰਗ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਪਿਛਲੇ ਦਿਨੀਂ ਸੁਨਾਮ ਦੀ ਲੜਕੀ ਹਿਨਾ ਗਰਗ ਨੂੰ ਨੋਇਡਾ ਵਿਖੇ ਸਹੁਰਾ ਪਰਿਵਾਰ ਵਲੋਂ ਦਾਜ ਦੀ ਖ਼ਾਤਰ ਮਾਰ ਦਿੱਤਾ ਸੀ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਸ੍ਰ ਨਿਸ਼ਾਨ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਆਗੂ ਜਥੇਦਾਰ ਰਾਮਕਿਸ਼ਨ ਸਿੰਘ ਭੁਦਨ ਦਾ ਦਿਹਾਂਤ

ਮਲੇਰਕੋਟਲਾ, 15 ਅਪ੍ਰੈਲ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਮੈਂਬਰ ਜਨਰਲ ਕੌਂਸਲ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਰਾਮਕਿਸ਼ਨ ਸਿੰਘ ਭੁਦਨ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ | ਕਰੀਬ 90 ਵਰਿ੍ਹਆਂ ਦੇ ਜੀਵਨ ਦੌਰਾਨ ਜਥੇਦਾਰ ਰਾਮਕਿਸ਼ਨ ਸਿੰਘ ਨੇ ਜਿੱਥੇ ...

ਪੂਰੀ ਖ਼ਬਰ »

ਨਹਿਰੀ ਵਿਭਾਗ ਦੀ ਟੀਮ 'ਤੇ ਕਾਂਗਰਸੀ ਆਗੂਆਂ ਵਲੋਂ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼

ਭਵਾਨੀਗੜ੍ਹ, 15 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਰਵੇ ਕਰਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਇਕ ਕਾਂਗਰਸੀ ਆਗੂ ਵਲੋਂ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਲੇਵਲ ਮਸ਼ੀਨ ਤੋੜ ਦੇਣ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਥਾਣਾ ...

ਪੂਰੀ ਖ਼ਬਰ »

ਸੱਤਾ 'ਚ ਰਹਿੰਦਿਆਂ ਅਕਾਲੀ ਦਲ ਨੂੰ ਕਿਉਂ ਨਾ ਯਾਦ ਰਹੇ ਦਲਿਤ - ਗੁਪਤਾ

ਧੂਰੀ, 15 ਅਪ੍ਰੈਲ (ਸੰਜੇ ਲਹਿਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਾਬਕਾ ਚੇਅਰਮੈਨ ਸ਼੍ਰੀ ਹੰਸ ਰਾਜ ਗੁਪਤਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਅਤੇ ਲੰਘੀਆਂ ਨਗਰ ...

ਪੂਰੀ ਖ਼ਬਰ »

ਸੁਨਾਮ 'ਚ ਫਿਜ਼ੀਕਲ ਮੈਗਾ ਰੁਜ਼ਗਾਰ ਮੇਲਾ ਅੱਜ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਧਾਲੀਵਾਲ, ਭੁੱਲਰ) - ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਦੇਣ ਦੇ ਮੰਤਵ ਨਾਲ ਲਾਏ ਜਾਣ ਵਾਲੇ ਮੈਗਾ ਰੁਜ਼ਗਾਰ ਮੇਲਿਆਂ ਨੂੰ ਲੈ ਕੇ ਐਸ.ਡੀ.ਐਮ.ਸੁਨਾਮ ਵਲੋਂ ਤਹਿਸੀਲਦਾਰ ਸੁਨਾਮ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ, ...

ਪੂਰੀ ਖ਼ਬਰ »

ਨਵਰਾਤਰੀ ਦਾ ਤਿਉਹਾਰ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਭੁੱਲਰ, ਧਾਲੀਵਾਲ)- ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਕਲੱਬ ਪ੍ਰਧਾਨ ਲਲਿਤਾ ਪਾਠਕ ਦੀ ਅਗਵਾਈ ਵਿਚ ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਨਵਰਾਤਰੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਉੱਘੀ ਸਮਾਜ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡਾਕਟਰ ਸਿਮਰਪ੍ਰੀਤ ਕੌਰ

ਮੂਣਕ, 15 ਅਪ੍ਰੈਲ (ਸਿੰਗਲਾ, ਭਾਰਦਵਾਜ)- ਅੱਜ ਅਨਾਜ ਮੰਡੀ ਮੂਣਕ ਵਿਖੇ ਐਸ.ਡੀ.ਐਮ. ਡਾਕਟਰ ਸਿਮਰਪ੍ਰੀਤ ਕੌਰ ਨੇ ਮੰਡੀ ਵਿਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ...

ਪੂਰੀ ਖ਼ਬਰ »

ਸਟੇਟ ਬੈਂਕ ਦੀ ਬਰਾਂਚ ਅੱਗੇ ਰੋਸ ਧਰਨਾ

ਛਾਜਲੀ, 15 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ)- ਅੱਜ ਸੀ.ਪੀ.ਆਈ. (ਐਮ. ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਸਟੇਟ ਬੈਂਕ ਆਫ਼ ਇੰਡੀਆ ਛਾਜਲੀ ਦੀ ਬਰਾਂਚ ਅੱਗੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਲੌਂਗੋਵਾਲ, 15 ਅਪ੍ਰੈਲ (ਵਿਨੋਦ, ਖੰਨਾ) - ਗੁਰਦੁਆਰਾ ਯਾਦਗਾਰ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਇਕ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੀਬੀ ਸੁਖਪਾਲ ਕੌਰ ਬਡਬਰ ਦੇ ...

ਪੂਰੀ ਖ਼ਬਰ »

ਬਿਜਲੀ ਬਿਲ ਫੂਕ ਕੇ ਕੈਪਟਨ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਸੰਦੌੜ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ) - ਆਮ ਆਦਮੀ ਪਾਰਟੀ ਪੰਜਾਬ ਦੇ ਸੱਦੇ ਤੇ ਸੂਬੇ ਵਿਚ ਲੋਕਾਂ ਨੂੰ ਮਿਲਦੀ ਮਹਿੰਗੀ ਬਿਜਲੀ ਦੇ ਰੋਸ ਵਜੋਂ ਅੱਜ ਹਲਕਾ ਮਲੇਰਕੋਟਲਾ ਨਾਲ ਸਬੰਧਿਤ ਆਪ ਪਾਰਟੀ ਦੇ ਆਗੂਆਂ ਨੇ ਬਿਜਲੀ ਬਿਲ ਫੂਕ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਜਸ਼ਨਪ੍ਰੀਤ ਨੇ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਤਗਮਾ

ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੌਰੀਆ) - ਪਿਛਲੇ ਛੇ ਸਾਲਾਂ ਤੋਂ ਰੋਲਰ ਸਕੇਟਿੰਗ ਵਿਚ ਮੱਲ੍ਹਾਂ ਮਾਰ ਰਹੇ ਪਿੰਡ ਮੰਗਵਾਲ ਦੇ ਜਸ਼ਨਪ੍ਰੀਤ ਸਿੰਘ ਗਰੇਵਾਲ ਨੇ ਮੋਹਾਲੀ ਚੰਡੀਗੜ੍ਹ ਵਿਖੇ ਹੋਈ 58ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਇਨ ਹਾਕੀ ਅੰਡਰ-14 ਵਿਚ ...

ਪੂਰੀ ਖ਼ਬਰ »

ਸੰਘਰੇੜੀ ਤੇ ਸ਼ੇਰਪੁਰ 17 ਨੂੰ ਸਰਕਲ ਸ਼ੇਰਪੁਰ ਦੀ ਮੀਟਿੰਗ ਨੂੰ ਕਰਨਗੇ ਸੰਬੋਧਨ-ਦੀਦਾਰਗੜ੍ਹ

ਸੇਰਪੁਰ, 15 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਵਿਚ ਜਥੇਬੰਦਕ ਸਰਗਰਮੀਆਂ ਨੂੰ ਤੇਜ਼ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨਾਲ ਸਲਾਹ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਕੌਹਰੀਆਂ, 15 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਕਣਕ ਦੀ ਆਮਦ ਨਾਲ ਇਲਾਕੇ ਦੀਆਂ ਮੰਡੀਆਂ ਨੱਕੋਂ ਨੱਕ ਭਰ ਚੁੱਕੀਆਂ ਹਨ ਪਰ ਬਾਰਦਾਨੇ ਦੀ ਭਾਰੀ ਘਾਟ ਆ ਰਹੀ ਹੈ | ਪਿੰਡ ਉਭਿਆ ਵਿਚ ਪਿਛਲੇ ਦੋ ਦਿਨਾਂ ਤੋਂ ਬਾਰਦਾਨਾ ਨਾ ਹੋਣ 'ਤੇ ਭੜਕੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ...

ਪੂਰੀ ਖ਼ਬਰ »

- ਮੁੱਦਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਭਿਖਾਰੀ ਕਹਿਣ ਦਾ - ਭਾਜਪਾ ਨੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੌਰੀਆ) - ਪੱਛਮੀ ਬੰਗਾਲ ਵਿਚ ਆਲ ਇੰਡੀਆ ਤਿ੍ਨਮੂਲ ਕਾਂਗਰਸ ਦੀ ਇਕ ਨੇਤਾ ਵਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਭਿਖਾਰੀ ਕਹਿਣ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਸੰਗਰੂਰ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ...

ਪੂਰੀ ਖ਼ਬਰ »

ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ

ਸੰਗਰੂਰ, 15 ਅਪ੍ਰੈਲ (ਦਮਨਜੀਤ ਸਿੰਘ) - ਆਰੀਆ ਸਮਾਜ ਮੰਦਰ ਸੰਗਰੂਰ ਵਿਖੇ 13 ਅਪ੍ਰੈਲ ਨੂੰ ਜਗਨ ਨਾਥ ਗੋਇਲ ਦੀ ਪ੍ਰਧਾਨਗੀ ਹੇਠ ਆਰੀਆ ਸਮਾਜ ਸਥਾਪਨਾ ਦਿਵਸ ਅਤੇ ਨਵ ਵਰਸ਼ 2078 ਮਨਾਇਆ ਗਿਆ | ਇਸ ਦਿਨ ਨੂੰ ਵਿਸ਼ਵਸ਼ਾਲੀ ਅਤੇ ਵਿਸ਼ਵ ਕੋਰੋਨਾ ਮਹਾਂਮਾਰੀ ਮੁਕਤੀ ਲਈ ਪੰਜ ...

ਪੂਰੀ ਖ਼ਬਰ »

ਸੱਤਾ ਪ੍ਰਧਾਨ ਨੇ ਡਰੇਨ ਦੇ ਪੁਲ ਦਾ ਨੀਂਹ ਪੱਥਰ ਰੱਖਿਆ

ਕੌਹਰੀਆਂ, 15 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਕੌਹਰੀਆਂ-ਦੁਗਾਲ ਰੋਡ 'ਤੇ ਪਿੰਡ ਉਭਿਆ ਨੇੜੇ ਡਰੇਨ ਦੇ ਪੁਲ 'ਤੇ ਲੰਮੇ ਸਮੇਂ ਤੋਂ ਖਸਤਾ ਹਾਲਤ ਕਾਰਨ ਹਾਦਸੇ ਵਾਪਰ ਰਹੇ ਸਨ | ਉਕਤ ਡਰੇਨ 'ਤੇ ਬਣ ਰਹੇ ਨਵੇਂ ਪੁਲ ਦਾ ਨੀਂਹ ਪੱਥਰ ਚੇਅਰਮੈਨ ਸਤਨਾਮ ਸਿੰਘ ਸੱਤਾ ਸੂਬਾ ...

ਪੂਰੀ ਖ਼ਬਰ »

ਵਿਕਾਸ ਗੁਪਤਾ ਪ੍ਰਧਾਨ ਤੇ ਪਰਮਿੰਦਰ ਜੋਸ਼ੀ ਬਣੇ ਪੀ.ਐਮ.ਆਰ.ਏ. ਦੇ ਜਨਰਲ ਸਕੱਤਰ

ਸੰਗਰੂਰ, 15 ਅਪ੍ਰੈਲ (ਦਮਨਜੀਤ ਸਿੰਘ) - ਪੰਜਾਬ ਮੈਡੀਕਲ ਰਿਪ੍ਰੈਜ਼ੰਟੇਟਿਵ ਐਸੋਸੀਏਸ਼ਨ ਸੰਗਰੂਰ ਵਲੋਂ ਸੰਗਰੂਰ ਵਿਖੇ ਸਟੇਟ ਆਰਗੇਨਾਈਜ਼ਿੰਗ ਸਕੱਤਰ ਡੀ.ਪੀ. ਸਿੰਘ ਦੀ ਅਗਵਾਈ ਹੇਠ ਸਾਲਾਨਾ ਚੋਣਾਂ ਕਰਵਾਈਆਂ ਗਈਆਂ, ਜਿਸ ਵਿਚ ਯੂਨੀਅਨ ਦੇ ਮੈਂਬਰਾਂ ਦੀ ਸਹਿਮਤੀ ...

ਪੂਰੀ ਖ਼ਬਰ »

ਦਲਿਤ ਭਾਈਚਾਰੇ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣਾ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ - ਸ਼ੇਰਪੁਰ

ਸ਼ੇਰਪੁਰ, 15 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖ ਸਿਧਾਂਤਾਂ ਦੀ ਤਰਜਮਾਨੀ ਕੀਤੀ ਹੈ | ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਢੀਂਡਸਾ ਨੇ ਕਾਂਝਲਾ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਧਾਲੀਵਾਲ, ਭੁੱਲਰ) - ਟਰੱਕ ਯੂਨੀਅਨ ਸੁਨਾਮ ਦੇ ਸਾਬਕਾ ਪ੍ਰਧਾਨ ਕਾ. ਪ੍ਰੇਮ ਕੁਮਾਰ ਕਾਂਝਲਾ ਦੀ ਬੀਤੇ ਦਿਨੀਂ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਹਲਕਾ ਲਹਿਰਾ ਦੇ ...

ਪੂਰੀ ਖ਼ਬਰ »

ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਅਹਿਮਦਗੜ੍ਹ, 15 ਅਪ੍ਰੈਲ (ਸੋਢੀ) - ਸਥਾਨਕ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਸ਼ਹਿਰ ਦੇ ਸਮੂਹ ਫੋਟੋਗ੍ਰਾਫਰਾਂ ਨੇ ਭਾਗ ਲਿਆ | ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਨੱਥੂਮਾਜਰਾ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ

ਕੁੱਪ ਕਲਾਂ, 15 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਨੰਬਰਦਾਰ ਜਤਿੰਦਰ ਸਿੰਘ ਨੱਥੂਮਾਜਰਾ ਨੂੰ ਸਰਬਸੰਮਤੀ ਨਾਲ ਅਹਿਮਦਗੜ੍ਹ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨੰਬਰਦਾਰ ...

ਪੂਰੀ ਖ਼ਬਰ »

ਲਹਿਰਾਗਾਗਾ 'ਚ ਪ੍ਰਬੰਧਕੀ ਕੰਪਲੈਕਸ ਨਾ ਹੋਣ ਕਰ ਕੇ ਕਿਰਾਏ ਦੀਆਂ ਇਮਾਰਤਾਂ 'ਚ ਚੱਲ ਰਹੇ ਸਰਕਾਰੀ ਦਫਤਰ

ਲਹਿਰਾਗਾਗਾ, 15 ਅਪ੍ਰੈਲ (ਅਸ਼ੋਕ ਗਰਗ) - ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ 2007 ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਹਲਕਾ ਲਹਿਰਾਗਾਗਾ ਦੇ ਇੰਚਾਰਜ ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਦਕਾ ਪਛੜੇ ਹਲਕੇ ਲਹਿਰਾਗਾਗਾ ਨੂੰ ਸਬ-ਡਵੀਜ਼ਨ ਦਾ ਦਰਜਾ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨਿਗੂਣੀ ਪੈਨਸ਼ਨ ਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ-ਈਲਵਾਲ

ਸੰਗਰੂਰ, 15 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਵਿਚ 12573 ਲਾਭਪਾਤਰੀਆਂ ਨੰੂ 26.63 ਕਰੋੜ ਰੁਪਏ ਦੀ ਮਿਲ ਚੁੱਕੀ ਪੈਨਸ਼ਨ ਦੀ ਰਿਕਵਰੀ ਲਈ ਕੱਢੇ ਗਏ ਨੋਟਿਸਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਕਿਹਾ ਹੈ ...

ਪੂਰੀ ਖ਼ਬਰ »

ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਛਾਜਲੀ ਪੁਲਿਸ ਨੂੰ ਮਿਲੀ ਸਫਲਤਾ

ਛਾਜਲੀ, 15 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ)- ਅੱਜ ਥਾਣਾ ਛਾਜਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ 350 ਲੀਟਰ ਲਾਹਣ ਅਤੇ 17 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀ | ਤਫਤੀਸੀ ਅਫ਼ਸਰ ਹੋਲਦਾਰ ਰਣਜੀਤ ਸਿੰਘ ਨੇ ਪਿੰਡ ਭਾਈਕੀਪਸੋਰ ਮੁਕੱਦਮਾ ਨੰਬਰ ...

ਪੂਰੀ ਖ਼ਬਰ »

ਮੰਡੀ 'ਚ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਧਾਲੀਵਾਲ, ਭੁੱਲਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਰੇਲ ਆਵਾਜਾਈ ਦੀ ਸਮੱਸਿਆ ਕਾਰਨ ਜਿੱਥੇ ਮੁਲਕ ਦੇ ਦੂਜੇ ਸੂਬਿਆਂ 'ਚੋਂ ਪੰਜਾਬ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਐਤਕੀਂ ਖੇਤਾਂ 'ਚ ਘਾਟ ਰੜਕ ਰਹੀ ਹੈ ਉੱਥੇ ਹੀ ਲੇਬਰ ਦੀ ...

ਪੂਰੀ ਖ਼ਬਰ »

ਟੀਕਾਕਰਨ ਦਾ ਕੈਂਪ ਲਗਾ ਕੇ ਮਨਾਈ 400 ਸਾਲਾ ਸ਼ਤਾਬਦੀ

ਸੰਗਰੂਰ, 15 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਸੰਗਰੂਰ ਨੇ ਸਿਹਤ ਵਿਭਾਗ, ਗੁਰਦੁਆਰਾ ਗੁਰੂ ਨਾਨਕ ਪੁਰਾ ਕਮੇਟੀ ਅਤੇ ਵਪਾਰ ਮੰਡਲ ਦੇ ਸਹਿਯੋਗ ਨਾਲ 45 ਸਾਲ ਤੋਂ ਵੱਧ ਦੇ ...

ਪੂਰੀ ਖ਼ਬਰ »

ਸਰਪੰਚ ਧਾਲੀਵਾਲ ਨੇ ਪਿਤਾ ਦੀ ਯਾਦ 'ਚ ਬੂਟੇ ਲਗਾਏ

ਸ਼ੇਰਪੁਰ, 15 ਅਪ੍ਰੈਲ (ਦਰਸਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਪਿਤਾ ਦੀ ਯਾਦ ਸਦੀਵੀ ਤੌਰ ਉੱਤੇ ਤਾਜਾ ਰੱਖਣ ਲਈ ਅਸਥੀਆਂ ਚੁਗਣ ਤੋਂ ਬਾਅਦ ਆਪਣੇ ਖੇਤ ਵਿਚ ਹੀ ਅਸਥੀਆਂ ਨੂੰ ਸ਼ਰਧਾ ਤੇ ਸਤਿਕਾਰ ਨਾਲ ਧਰਤੀ ਹੇਠਾਂ ਟੋਆ ਪੁੱਟ ਕੇ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਦੀ ਸਰਬਸੰਮਤੀ ਨਾਲ ਚੋਣ

ਖਨੌਰੀ, 15 ਅਪ੍ਰੈਲ (ਰਮੇਸ਼ ਕੁਮਾਰ) - ਪਰਸ਼ੂਰਾਮ ਸੰਗਠਨ ਅੰਤਰਰਾਸ਼ਟਰੀ ਪ੍ਰਚਾਰਕ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਪ੍ਰਧਾਨ ਮੰਗਤ ਬਰਾਸ, ਵਾਈਸ ਪ੍ਰਧਾਨ ਹੇਮਲਾਲ, ਸੂਰਜਬਾਨ ਕਲਵਾਣੂ, ਬਲਵੀਰ ਚੰਦ ਦੇਧਣਾ, ਰਾਮਪਾਲ ਸ਼ਰਮਾ ਘੱਗਾ ਦੀ ਪ੍ਰਧਾਨਗੀ ਹੇਠ ਪਿੰਡ ਬਨਾਰਸੀ ...

ਪੂਰੀ ਖ਼ਬਰ »

ਸੜਕ 'ਤੇ ਪ੍ਰੀਮਿਕਸ ਪਾਇਆ

ਦਿੜ੍ਹਬਾ ਮੰਡੀ, 15 ਅਪ੍ਰੈਲ (ਹਰਬੰਸ ਸਿੰਘ ਛਾਜਲੀ)- ਪਿੰਡ ਦਿਆਲਗੜ੍ਹ ਜੇਜੀਆ ਵਿਖੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਸਰਪੰਚ ਹਰਮਿੰਦਰ ਸਿੰਘ ਨੇ ਕਰਵਾਈ | ਸਰਪੰਚ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੀ ਹਾਲਤ ਖਸਤਾ ਹੋ ਚੁੱਕੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX