ਬਿ੍ਸਬੇਨ, 15 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਸੰਸਾਰ ਭਰ ਦੇ ਸਿੱਖ ਭਾਈਚਾਰੇ ਲਈ ਨਮੋਸ਼ੀ ਦੀ ਗੱਲ ਹੋਵੇਗੀ ਕਿ ਅਸੀਂ ਆਪਣਾ ਗੁਰਦੁਆਰਾ ਸਾਹਿਬ ਵਿਕਣ ਦਿੱਤਾ | ਇਹ ਮਾਮਲਾ ਆਸਟ੍ਰੇਲੀਆ ਦੇ ਪ੍ਰਾਂਤ ਕੁਇਨਜ਼ਲੈਂਡ ਦੀ ਰਾਜਧਾਨੀ ਬਿ੍ਸਬੇਨ ਤੋਂ 70 ਕਿੱਲੋਮੀਟਰ ਦੂਰੀ 'ਤੇ ਸਥਿਤ ਹੈਨਸਵੇਲ (ਗੋਲਡ ਕੋਸਟ) ਦੀ ਹੈ | ਮਿਲੀ ਜਾਣਕਾਰੀ ਅਨੁਸਾਰ 2 ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸਿੱਖ ਸੰਗਤਾਂ ਲਈ ਬਣ ਕੇ ਤਿਆਰ ਹੋਈ | ਇਸ ਗੁਰਦੁਆਰਾ ਸਾਹਿਬ ਦੀ ਯੋਜਨਾ ਕਈ ਮਿਲੀਅਨ ਡਾਲਰਾਂ ਦਾ ਕਰਜ਼ਾ ਜਾਂ ਫੰਡਾਂ ਦਾ ਪ੍ਰਬੰਧ ਕਰਨ 'ਚ ਇਕ ਵਿਅਕਤੀ ਨੇ ਮੁੱਖ ਭੂਮਿਕਾ ਨਿਭਾਈ ਅਤੇ ਪ੍ਰਬੰਧਕੀ ਮਾਮਲੇ ਵੀ ਉਸੇ ਦੇ ਅਨੁਸਾਰ ਹੀ ਚੱਲਦੇ ਸਮਝੇ ਜਾਂਦੇ ਹਨ | ਨਵੇਂ ਬਣੇ ਗੁਰਦੁਆਰਾ ਸਾਹਿਬ ਉੱਪਰ ਜਿੱਥੇ ਕੋਰੋਨਾ ਤਾਲਾਬੰਦੀ ਦਾ ਅਸਰ ਪਿਆ ਉੱਥੇ ਹੀ ਇਸ ਗੱਲ ਦੀ ਵੀ ਚਰਚਾ ਹੈ ਕਿ ਪੰਜਾਬ-ਦਿੱਲੀ 'ਚ ਜਦੋਂ ਕਿਸਾਨ ਮੋਰਚੇ ਦੇ ਸਬੰਧ ਵਿਚ ਇੱਥੇ ਕਿਸਾਨ ਸਮਰਥਕਾਂ ਵਲੋਂ ਰੈਲੀ ਸ਼ੁਰੂ ਜਾਂ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਇਹ ਮਾਮਲਾ ਉਲਝ ਗਿਆ | ਇਸ ਗੁਰਦੁਆਰੇ ਦੇ ਪ੍ਰਬੰਧਕਾਂ ਉੱਪਰ ਕਥਿਤ ਰੂਪ ਵਿਚ ਸੰਗਤ ਨੂੰ ਕਿਸਾਨ ਵਿਰੋਧੀ ਹੋਣ ਵਾਲੀ ਗੱਲ ਜਾਂ ਵਿਚਾਰਾਂ ਦਾ ਮੇਲ ਨਾ ਹੋਣ ਕਰਕੇ ਕਈ ਪਰਿਵਾਰਾਂ ਨੇ ਇਸ ਗੁਰਦੁਆਰਾ ਸਾਹਿਬ ਜਾਣਾ ਬੰਦ ਕਰ ਦਿੱਤਾ ਅਤੇ ਸੁਣਨ 'ਚ ਆਇਆ ਹੈ ਕਿ ਇਸ ਗੱਲ ਨੂੰ ਪ੍ਰਚਾਰਿਆ ਵੀ ਗਿਆ | ਇੱਥੇ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਬੈਂਕ ਵਲੋਂ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਦਬਾਅ ਪਿਆ ਹੋਵੇ ਅਤੇ ਵੇਚਣ ਦੀ ਗੱਲ ਉੱਠੀ ਹੈ | ਪਿਛਲੇ ਹਫ਼ਤੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਇਸ ਗੁਰਦੁਆਰਾ ਸਾਹਿਬ ਨੂੰ ਬਚਾਉਣ ਦੀ ਗੱਲ ਕੀਤੀ ਗਈ | ਇਕ ਸ਼ਰਧਾਲੂ ਬੀਬੀ ਨੇ ਦੱਸਿਆ ਕਿ ਉਸ ਦੇ ਬੱਚੇ ਅਕਸਰ ਇੱਥੇ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਮਨ ਬਹੁਤ ਉਦਾਸ ਹੋ ਗਿਆ | ਉਨ੍ਹਾਂ ਅਨੁਸਾਰ ਕਿਸਾਨ ਮੋਰਚੇ ਸਬੰਧੀ ਕਾਰ ਰੈਲੀਆਂ, ਟਰੱਕ ਰੈਲੀਆਂ,ਸੜਕਾਂ ਉੱਪਰ ਪ੍ਰਦਰਸ਼ਨ ਜਾਂ ਰੋਸ ਮੁਜ਼ਾਹਰੇ ਵਿਦੇਸ਼ਾਂ 'ਚ ਕਰਨ ਬਾਰੇ ਵਿਚਾਰਾਂ ਵਿਚ ਮਤਭੇਦ ਹੋਣਾ ਇਕ ਗੱਲ ਹੈ ਪਰ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕੀ ਢਾਂਚੇ ਕਾਰਨ ਬਾਈਕਾਟ ਕਰਨਾ ਬਹੁਤ ਮੰਦਭਾਗਾ ਹੈ | ਇਸ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਮੌਜੂਦਾ ਢਾਂਚੇ ਵਿਚ ਤਬਦੀਲੀ ਕਰ ਕੇ ਹੱਲ ਕੱਢਿਆ ਜਾ ਸਕੇ |
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਣੀ ਐਲਿਜਾਬੈੱਥ ਦੇ ਪਤੀ ਡਿਊਕ ਆਫ ਈਡਨਬਰਗ ਪਿ੍ੰਸ ਫਿਲਿਪ ਦੇ 17 ਅਪ੍ਰੈਲ ਸ਼ਾਮੀ 3 ਵਜੇ ਵਿੰਡਸਰ ਕਾਸਲ 'ਚ ਹੋਣ ਵਾਲੇ ਅੰਤਿਮ ਸੰਸਕਾਰ ਮੌਕੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਮਹਾਰਾਣੀ ਵਲੋਂ ...
ਟੋਰਾਂਟੋ, 15 ਅਪ੍ਰੈਲ (ਸਤਪਾਲ ਸਿੰਘ ਜੌਹਲ)-2021 'ਚ ਚੰਗੇ ਦੇਸ਼ਾਂ ਦੀ ਰਿਪੋਰਟ 'ਚ ਦੁਨੀਆ ਭਰ ਦੇ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਨੂੰ ਸਰਵੋਤਮ ਦੇਸ਼ ਦਰਸਾਇਆ ਗਿਆ ਹੈ | ਵੱਖ-ਵੱਖ ਭਾਈਚਾਰਿਆਂ ਦੇ ਇਕੱਠੇ ਰਹਿਣ ਅਤੇ ਸਹੂਲਤਾਂ ਭਰਪੂਰ ਸੁਰੱਖਿਅਤ ਜੀਵਨ ਦੇ ਅਧਾਰ 'ਤੇ ...
ਸਾਨ ਫਰਾਂਸਿਸਕੋ, 15 ਅਪ੍ਰੈਲ (ਐੱਸ.ਅਸ਼ੋਕ ਭੌਰਾ)-ਅਮਰੀਕੀ ਸੰਸਦ ਮੈਂਬਰ ਨੇ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ | ਸੰਸਦ ਮੈਂਬਰ ਜੌਹਨ ਗਰਮੈਂਡੀ ਨੇ ਸਦਨ 'ਚ ਵਿਸਾਖੀ ...
ਨਿਊਯਾਰਕ, 15 ਅਪ੍ਰੈਲ (ਏਜੰਸੀਆਂ)-ਨਿਊਯਾਰਕ 'ਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਨੇ ਕਿਹਾ ਕਿ ਸਮਾਜ ਸੁਧਾਰ 'ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸਿਧਾਂਤ ਅਤੇ ਉਨ੍ਹਾਂ ਦੀ ਵਿਰਾਸਤ ਇਕ ਦੇਸ਼ ਦੇ ਤੌਰ 'ਤੇ ਅੱਗੇ ਵਧਣ 'ਚ ਭਾਰਤ ਦਾ ਮਾਰਗਦਰਸ਼ਨ ਕਰਦੀ ਰਹੇਗੀ | ...
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮੈਟਰੋਪੋਲੀਟਨ ਪੁਲਿਸ ਨੇ ਇੱਥੇ ਬਕਿੰਘਮ ਪੈਲੇਸ ਨੇੜੇ ਕੁਹਾੜੀ ਲੈ ਕੇ ਘੁੰਮ ਰਹੇ ਇਕ 46 ਸਾਲਾ ਵਲੇਡੀਸਲਾਵ ਡ੍ਰਾਈਹਵਾਲ ਨਾਂਅ ਦੇ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਸਕਾਟਲੈਂਡ ਯਾਰਡ ਨੇ ਕਿਹਾ ਕਿ ਮੰਗਲਵਾਰ ਸ਼ਾਮ ...
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਕਈ ਖੇਤਰਾਂ 'ਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਚਿੰਤਾ ਵਾਲਾ ਮਾਹੌਲ ਬਣ ਗਿਆ ਹੈ | ਜਿਸ ਤੋਂ ਬਾਅਦ ਕੋਰੋਨਾ ਟੈਸਟਾਂ ਲਈ ਲੰਡਨ ਦੇ ਟੈਸਟ ਸੈਂਟਰਾਂ ਦੇ ਬਾਹਰ ਲੰਮੀਆਂ ਕਤਾਰਾਂ ...
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਭਰ 'ਚ ਲਗਭਗ 47 ਲੱਖ ਲੋਕ ਅਪ੍ਰੇਸ਼ਨਾਂ ਦੀ ਉਡੀਕ ਕਰ ਰਹੇ ਹਨ, ਜੋ 2007 ਤੋਂ ਬਾਅਦ ਸਭ ਤੋਂ ਵੱਧ ਹਨ | ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 38,8000 ਲੋਕ ਅਜਿਹੇ ਅਪ੍ਰੇਸ਼ਨਾਂ ਦੀ ਉਡੀਕ ਕਰ ਰਹੇ ਸਨ | ...
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਭਰ 'ਚ ਵੱਧ ਰਹੇ ਹਨ | ਇਸ ਦੌਰਾਨ ਯੂਰਪ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਗਈ ਹੈ | ਇੰਗਲੈਂਡ 'ਚ ਲੱਗੀ ਦੁਨੀਆ ਦੀ ਸਭ ਤੋਂ ਲੰਬੀ ਅਤੇ ਸਖਤ ਤਾਲਾਬੰਦੀ ਸੋਮਵਾਰ ...
ਟੋਰਾਂਟੋ, 15 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਉੱਤਰੀ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਤਰਕਸ਼ੀਲ ਵਿਚਾਰਾਂ ਅਤੇ ਅਗਾਂਹਵਧੂ ਸੋਚ ਦੇ ਮੋਢੀਆਂ ਵਜੋਂ ਜਾਣੇ ਜਾਂਦੇ ਡਾ. ਇਬਰਾਹੀਮ ਕਾਵੂਰ ਦੇ ਜਨਮ ਦਿਵਸ ਮੌਕੇ ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ ਨੂੰ ...
ਸਿਡਨੀ, 15 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਇਕ ਗ੍ਰਾਹਕ ਦੇ ਸਲਾਦ ਦੇ ਪੈਕੇਟ 'ਚੋਂ ਜਿਊਾਦਾ ਸੱਪ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗ੍ਰਾਹਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਸਿਡਨੀ ਦੇ ਐਲ ਡੀ ਸਟੋਰ ਤੋਂ ...
ਟੋਰਾਂਟੋ, 15 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਟਰੱਕਾਂ 'ਚੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦੇ ਸਿਲਸਿਲੇ 'ਚ ਬੀਤੇ ਦਿਨੀਂ ਉਂਟਾਰੀਓ 'ਚ ਸਾਰਨੀਆ ਸਰਹੱਦੀ ਲਾਂਘੇ 'ਤੇ ਇਕ ਟਰੱਕ 'ਚੋਂ 35 ਲੱਖ ਡਾਲਰਾਂ ਦੇ ਮੁੱਲ ਦੀ 62 ਕਿਲੋ ...
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਾਹੀ ਪਰਿਵਾਰ ਵਲੋਂ ਪਿ੍ੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਮਹਾਰਾਣੀ ਐਲਿਜਾਬੈੱਥ ਅਤੇ ਪਿ੍ੰਸ ਫਿਲਿਪ ਦੀ 2018 ਦੀ ਬਾਲਮੋਰ ਕਾਸਲ 'ਚ ਖਿੱਚੀ ਇਕ ਤਸਵੀਰ ਜਾਰੀ ਕੀਤੀ ਹੈ ਜਿਸ 'ਚ ਉਹ ਆਪਣੇ ਦੋ ਪੜਪੋਤਿਆਂ ਪਿ੍ੰਸ ਜੌਰਜ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX