ਕਪੂਰਥਲਾ, 15 ਅਪ੍ਰੈਲ (ਅਮਰਜੀਤ ਕੋਮਲ)-ਹੁਵਾਈ ਆਈ. ਸੀ. ਟੀ. ਵਲੋਂ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਰਮਨ ਕੁਮਾਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਰਬੋਤਮ ਟਿਊਟਰ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ 'ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਅਜੈ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਰਮਨ ਕੁਮਾਰ ਨੂੰ ਇਹ ਐਵਾਰਡ ਪ੍ਰਾਪਤ ਹੋਣਾ ਯੂਨੀਵਰਸਿਟੀ ਦੇ ਪਾਰਦਰਸ਼ੀ ਆਈ. ਸੀ. ਟੀ. ਸਿਸਟਮ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਬਾਕੀ ਅਧਿਆਪਕਾਂ ਨੂੰ ਵੀ ਆਪੋ ਆਪਣੇ ਵਿਸ਼ੇ ਵਿਚ ਉੱਚ ਪਾਏ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਹੀ ਯੂਨੀਵਰਸਿਟੀ ਦੇ ਰਜਿਸਟਰਾਰ ਸੰਦੀਪ ਕੁਮਾਰ ਕਾਜਲ ਨੇ ਵੀ ਡਾ. ਰਮਨ ਨੂੰ ਸਰਬੋਤਮ ਟਿਊਟਰ ਐਵਾਰਡ ਮਿਲਣ 'ਤੇ ਵਧਾਈ ਦਿੱਤੀ। ਇੱਥੇ ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵਲੋਂ ਹੁਵਾਈ ਆਈ. ਸੀ. ਟੀ. ਅਕੈਡਮੀ ਦੀ ਸਥਾਪਨਾ ਕੀਤੀ ਹੋਈ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਈ. ਸੀ. ਟੀ. ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਪੱਖੋਂ ਕਾਬਲ ਬਣਾ ਕੇ ਸਰਟੀਫਿਕੇਟ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਹੁਣ ਤੱਕ ਡਾ. ਰਮਨ ਕੁਮਾਰ ਨੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ 12 ਵਿਦਿਆਰਥੀਆਂ ਨੂੰ ਪ੍ਰਮਾਣਿਤ ਕੀਤਾ ਹੈ ਤੇ ਉਹ ਖ਼ੁਦ ਵੀ ਐੱਚ. ਸੀ. ਏ. ਆਈ., ਐੱਸ. ਪੀ. ਓ. ਸੀ. ਹੁਵਾਈ ਅਤੇ ਐੱਸ. ਪੀ. ਓ. ਸੀ. ਐੱਸ. ਆਈ. ਐੱਚ. ਤੋਂ ਮਾਨਤਾ ਪ੍ਰਾਪਤ ਅਧਿਆਪਕ ਹਨ। ਇਸ ਮੌਕੇ ਡਾ. ਹਿਤੇਸ਼ ਸ਼ਰਮਾ ਸਹਾਇਕ ਪ੍ਰੋਫੈਸਰ ਤੇ ਇੰਚਾਰਜ ਉਪ ਕੁਲਪਤੀ ਦਫ਼ਤਰ, ਡਾ. ਅਮਨਪ੍ਰੀਤ ਸਿੰਘ ਗੈੱਸਟ ਫੈਕਲਟੀ ਕੰਪਿਊਟਰ ਸਾਇੰਸ ਵਿਭਾਗ, ਰਜਨੀਸ਼ ਸ਼ਰਮਾ ਲੋਕ ਸੰਪਰਕ ਅਧਿਕਾਰੀ ਤੇ ਜੀਵਨ ਕੁਮਾਰ ਸਕੱਤਰ ਉਪ ਕੁਲਪਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਿਧਵਾਂ ਦੋਨਾ, 15 ਅਪ੍ਰੈਲ (ਅਵਿਨਾਸ਼ ਸ਼ਰਮਾ)-ਸੰਤ ਬਾਬਾ ਭਾਈ ਪੰਜਾਬ ਸਿੰਘ ਸਪੋਰਟਸ ਕਲੱਬ ਸਿਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਪੂਰੇ ...
ਨਡਾਲਾ, 15 ਅਪੈ੍ਰਲ (ਮਾਨ)-ਦਿੱਲੀ ਦੇ ਟਾਲਕਟੋਰਾ ਸਟੇਡੀਅਮ 'ਚ ਹੋਈਆਂ ਤੀਜੀ ਸਿੱਖ ਨੈਸ਼ਨਲ ਗੇਮਜ਼ (ਸਵਾਤੇ ਕਿੱਕ ਬਾਕਸਿੰਗ) ਵਿਚ ਪੰਜਾਬ ਟੀਮ ਦੇ ਖਿਡਾਰੀਆ ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਪੰਜਾਬ ਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਅੱਜ ਇਨ੍ਹਾਂ ਬੱਚਿਆਂ ...
ਕਪੂਰਥਲਾ, 15 ਅਪ੍ਰੈਲ (ਦੀਪਕ ਬਜਾਜ)-ਨਗਰ ਨਿਗਮ ਸ਼ਾਲੀਮਾਰ ਬਾਗ ਨੂੰ 6 ਮਹੀਨੇ ਦੇ ਅੰਦਰ-ਅੰਦਰ ਨਵੀਂ ਦਿੱਖ ਦੇਣ ਜਾ ਰਿਹਾ ਹੈ ਤਾਂ ਜੋ ਬਾਗ ਵਿਚ ਸੈਰ ਕਰਨ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਇੱਥੇ ਆਉਣ ਲਈ ਪ੍ਰੇਰਿਤ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਖ਼ੁਸ਼ੀ ...
ਸੁਲਤਾਨਪੁਰ ਲੋਧੀ, 15 ਅਪ੍ਰੈਲ (ਥਿੰਦ, ਹੈਪੀ)-ਪਿਛਲੇ 15 ਸਾਲਾਂ ਤੋਂ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਸ਼ਾਨਦਾਰ ਸੇਵਾ ਨਿਭਾ ਰਹੇ ਉੱਘੇ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਆਲੋਚਕ ਪਿ੍ੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੂੰ ਗੁਰੂ ...
ਭੁਲੱਥ, 15 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਯੂਥ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਐੱਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਨੇਪਰੇ ਚਾੜ੍ਹਿਆ ਗਿਆ। ਚੇਅਰਮੈਨ ਗੁਰਭੇਜ ਸਿੰਘ ਤੇ ਪ੍ਰਧਾਨ ...
ਭੰਡਾਲ ਬੇਟ, 15 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)-ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤੇ ਕੁਝ ਕਿਸਾਨਾਂ ਵਲੋਂ ਕਣਕ ਦੀ ਵਾਢੀ ਵੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਅਸਮਾਨ ਵਿਚ ਮੰਡਰਾਉਂਦੇ ਕਾਲੇ ਬੱਦਲਾਂ ਤੇ ਹਲਕੀ ...
ਸੁਲਤਾਨਪੁਰ ਲੋਧੀ, 15 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਗੌਰਵ ਦੀ ਵਿਸ਼ੇਸ਼ ਜਨਰਲ ਬਾਡੀ ਦੀ ਮੀਟਿੰਗ ਲਾਇਨ ਲਖਵਿੰਦਰ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਾਲ 2021-22 ਲਈ ਕਲੱਬ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ...
ਕਪੂਰਥਲਾ, 15 ਅਪ੍ਰੈਲ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 16 ਅਪ੍ਰੈਲ ਨੂੰ ਸਾਢੇ 3 ਵਜੇ ਨਗਰ ਨਿਗਮ ਦੇ ਮੀਟਿੰਗ ਹਾਲ 'ਚ ਹੋਵੇਗੀ | ਮੀਟਿੰਗ ਸਬੰਧੀ ਨਗਰ ਨਿਗਮ ਵਲੋਂ ਸਾਰੇ ਕੌਂਸਲਰਾਂ ਨੂੰ ਲਿਖਤੀ ਨੋਟਿਸ ...
ਫਗਵਾੜਾ, 15 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਦੇ ਵਾਲਮੀਕਿ ਚੌਂਕ ਵਿਚ ਸਥਿਤ ਇਕ ਨਿੱਜੀ ਸਕੂਲ ਵਿਖੇ ਇਕ ਅਧਿਆਪਕ ਵਲੋਂ ਇਕ ਵਿਦਿਆਰਥਣ ਦੇ ਨਾਲ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਨ 'ਤੇ ਅਧਿਆਪਕ ਦੀ ਕੁੱਟਮਾਰ ਕਰਕੇ ਉਸਦਾ ਮੰੂਹ ਕਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ...
ਕਪੂਰਥਲਾ, 15 ਅਪ੍ਰੈਲ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 147 ਮਾਮਲੇ ਸਾਹਮਣੇ ਆਏ ਹਨ, ਜਦਕਿ 2 ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਜ਼ਿਲ੍ਹੇ 'ਚ ਮੌਤਾਂ ਦੀ ਗਿਣਤੀ ਵੱਧ ਕੇ 297 ਹੋ ਗਈ ਹੈ | ਮਰਨ ਵਾਲਿਆਂ ਵਿਚ 71 ਸਾਲਾ ਵਿਅਕਤੀ ਵਾਸੀ ਬਲਾਕ ਕਾਲਾ ਸੰਘਿਆਂ, ...
ਕਪੂਰਥਲਾ, 15 ਅਪ੍ਰੈਲ (ਸਡਾਨਾ)-ਦੜ੍ਹਾ ਸੱਟਾ ਲਗਵਾਉਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ਤਹਿਤ ਏ. ਐੱਸ. ਆਈ. ਸਵਰਨ ਸਿੰਘ ਨੇ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਕਥਿਤ ਦੋਸ਼ੀ ਸੁਸ਼ੀਲ ਕੁਮਾਰ ਉਰਫ਼ ...
ਕਪੂਰਥਲਾ, 15 ਅਪ੍ਰੈਲ (ਵਿ. ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ. ਸੀ. ਐੱਫ. 'ਚ ਵਿਸਾਖੀ ਦੇ ਦਿਹਾੜੇ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਆਨ-ਲਾਈਨ ਹੋਏ ਸਮਾਗਮ 'ਚ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਤੇ ਪੋਸਟਰ ਤਿਆਰ ਕਰਕੇ ਆਪਣੀ ਕਲਾ ...
ਫਗਵਾੜਾ, 15 ਅਪ੍ਰੈਲ (ਵਾਲੀਆ)-ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਕੋਰੋਨਾ ਰੋਕੋ ਤੀਬਰ ਟੀਕਾਕਰਨ ਮੁਹਿੰਮ ਅਧੀਨ ਡਾ. ਕਮਲ ਕਿਸ਼ੋਰ ਐੱਸ.ਐੱਮ.ਓ. ਫਗਵਾੜਾ ਅਤੇ ਡਾ. ਮਨਜੀਤ ਸਿੰਘ ਸੋਢੀ ਦੀ ਯੋਗ ਅਗਵਾਈ ਹੇਠ ਸਥਾਨਕ ...
ਕਪੂਰਥਲਾ, 15 ਅਪ੍ਰੈਲ (ਅਮਰਜੀਤ ਕੋਮਲ)-ਡਾ. ਪਰਮਿੰਦਰ ਕੌਰ ਨੇ ਅੱਜ ਸਿਵਲ ਸਰਜਨ ਕਪੂਰਥਲਾ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਉਹ ਸਿਵਲ ਹਸਪਤਾਲ ਜਲੰਧਰ 'ਚ ਮੈਡੀਕਲ ਸੁਪਰਡੈਂਟ ਵਜੋਂ ਤਾਇਨਾਤ ਸਨ | ਉਨ੍ਹਾਂ ਦੇ ਅਹੁਦਾ ਸੰਭਾਲਣ ...
ਢਿਲਵਾਂ, 15 ਅਪ੍ਰੈਲ (ਸੁਖੀਜਾ, ਪ੍ਰਵੀਨ)-ਅੱਜ ਸਵੇਰੇ ਨਗਰ ਪੰਚਾਇਤ ਢਿਲਵਾਂ ਦੀ ਪ੍ਰਧਾਨ ਕਿਰਨ ਕੁਮਾਰੀ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਅਰੋੜਾ 65 ਸਾਲ ਦਾ ਅਚਾਨਕ ਦਿਹਾਂਤ ਹੋ ਗਿਆ | ਰਾਜ ਕੁਮਾਰ ਦੇ ...
ਕਪੂਰਥਲਾ, 15 ਅਪ੍ਰੈਲ (ਅ. ਬ.)-ਨੌਜਵਾਨ ਉੱਭਰਦੇ ਗਾਇਕ ਆਰ. ਜੇ. ਬਿੱਡੂ ਦਾ ਸਿੰਗਲ ਟਰੈਕ 'ਮਹਿਫ਼ਲ' ਵਰਮਾ ਰਿਕਾਰਡ ਦੇ ਬੈਨਰ ਹੇਠ 18 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਮਾ ਰਿਕਾਰਡ ਕੰਪਨੀ ਦੇ ਐੱਮ. ਡੀ. ਤੇ ਆਡਿਓ ਡਾਇਰੈਕਟਰ ਵਿਵੇਕ ...
ਕਪੂਰਥਲਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਮਨਬੀਰ ਸਿੰਘ ਵਡਾਲਾ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਹੋਏ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ...
ਫਗਵਾੜਾ, 15 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਮਲ ਕਿਸ਼ੋਰ ਤੇ ਪੀ. ਐੱਚ. ਸੀ. ਪਾਂਸ਼ਟ ਐੱਸ. ਐੱਮ. ਓ. ਡਾ: ਮਨਜੀਤ ਸਿੰਘ ਸੋਢੀ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਾਰਡ ਨੰਬਰ-40 ...
ਸੁਲਤਾਨਪੁਰ ਲੋਧੀ, 15 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵਲੋਂ ਸਿਵਲ ਜੱਜ ਜੂਨੀਅਰ ਡਵੀਜ਼ਨ ਸੁਲਤਾਨਪੁਰ ਲੋਧੀ ਮਿਸਿਜ ਸ਼ਰੂਤੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਮੇਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ...
ਸੁਲਤਾਨਪੁਰ ਲੋਧੀ, 15 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਪਿੰਡ ਅਦਾਲਤ ਚੱਕ ਵਿਖੇ ਸਰਪੰਚ ਜੋਗਾ ਸਿੰਘ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ | ਇਸ ਮੌਕੇ 45 ...
ਤਲਵੰਡੀ ਚੌਧਰੀਆਂ, 15 ਅਪ੍ਰੈਲ (ਪਰਸਨ ਲਾਲ ਭੋਲਾ)-ਪੰਜਾਬ ਯੂਨੀਵਰਸਿਟੀ ਦੇ ਡੀਨ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇੰਮਾਨੂਏਲ ਨਾਹਰ ਨਾਲ ਇਕ ਵਿਸ਼ੇਸ਼ ਮੀਟਿੰਗ ਪੈਂਤੀਕੋਸਟਲ ਕਿ੍ਸਚੀਅਨ ਯੂਥ ਫੈਲੋਸ਼ਿਪ ਸੁਸਾਇਟੀ ਪੰਜਾਬ ਦੇ ਚੇਅਰਮੈਨ ਚਰਨਜੀਤ ਗਿੱਲ ...
ਹੁਸੈਨਪੁਰ, 15 ਅਪ੍ਰੈਲ (ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਖ਼ਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ...
ਕਪੂਰਥਲਾ, 15 ਅਪ੍ਰੈਲ (ਵਿ. ਪ੍ਰ.)-ਬਹੁਜਨ ਸਮਾਜ ਪਾਰਟੀ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਅੰਬੇਡਕਰ ਭਵਨ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨਲ ਇੰਚਾਰਜ ਤਰਸੇਮ ਸਿੰਘ ਥਾਪਰ, ਜ਼ਿਲ੍ਹਾ ਇੰਚਾਰਜ ...
ਫਗਵਾੜਾ, 15 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ, ਹਰੀਪਾਲ ਸਿੰਘ)-ਸ਼ਹਿਰ ਦੇ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਐੱਸ. ਡੀ. ਐੱਮ. ਫਗਵਾੜਾ ਸਮੇਤ ਚੋਣ ਕਮਿਸ਼ਨ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਫਗਵਾੜਾ ਕਾਰਪੋਰੇਸ਼ਨ ਚੋਣਾਂ ਵਿਚ ਲੋਕਲ ਸਰਕਾਰੀ ...
ਕਪੂਰਥਲਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਦੇ ਮਨੋਰਥ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਖ਼ੁਦ ਇਸ ਕੰਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਤੇ ਛੁੱਟੀਆਂ ...
ਸੁਲਤਾਨਪੁਰ ਲੋਧੀ, 15 ਅਪ੍ਰੈਲ (ਨਰੇਸ਼ ਹੈਪੀ, ਥਿੰਦ) ਨਵਰਾਤਰਿਆਂ ਦੇ ਸ਼ੁਭ ਆਰੰਭ ਮੌਕੇ ਤੇ ਦੀਪਕ ਧੀਰ ਰਾਜੂ ਦੇ ਨਗਰ ਕੌਂਸਲ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ਵਿਚ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਮੁੱਖ ਸੇਵਾਦਾਰ ਅਮਿਤ ਰਿੰਕੂ ਵਲੋਂ ਪ੍ਰਾਚੀਨ ਸੀਤਲਾ ਮਾਤਾ ...
ਖੇਤੀ ਪ੍ਰਯੋਗ ਲਈ ਇਹ ਪਲਾਂਟ ਵਰਦਾਨ ਸਾਬਤ ਹੋਵੇਗਾ ਸੁਲਤਾਨਪੁਰ ਲੋਧੀ, 15 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਸੱਦੂਵਾਲ-ਜੱਬੋਵਾਲ ਸੜਕ 'ਤੇ 2 ਏਕੜ ਵਿਚ ਲੱਗਣ ਵਾਲੇ ਨਵੇਂ ਟਰੀਟਮੈਂਟ ਪਲਾਂਟ ਦੇ ਕਾਰਜ ਸ਼ੁੱਭ ਆਰੰਭ ਕਰਨ ਦਾ ...
ਫਗਵਾੜਾ, 15 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਐੱਮ. ਐੱਡ. ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਦੀ ਐੱਮ. ਐੱਡ. ਦੀ ਹੋਣਹਾਰ ਵਿਦਿਆਰਥਣ ਮੇਘਾ ਘਈ ...
ਫਗਵਾੜਾ, 15 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੀ ਮੁੱਖ ਅਨਾਜ ਮੰਡੀ ਵਿਚ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਤੇ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਚੁੱਕੇਗੀ ਅਤੇ ...
ਖਲਵਾੜਾ, 15 ਅਪ੍ਰੈਲ (ਮਨਦੀਪ ਸਿੰਘ ਸੰਧੂ)-ਕਿਸਾਨ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਵਲੋਂ ਪਿੰਡ ਖਲਵਾੜਾ ਵਿਖੇ ਕਮਿਊਨਿਟੀ ਹਾਲ ਵਿਚ ਕਿਸਾਨਾਂ, ਮਜ਼ਦੂਰ ਤੇ ਮੁਲਾਜ਼ਮਾਂ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਨੂੰ ਕਮੇਟੀ ਆਗੂ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਰਾਮ ...
ਭੰਡਾਲ ਬੇਟ, 15 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਰਕਲ ਫੱਤੂਢੀਂਗਾ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਦੀ ਮੀਟਿੰਗ ਹਲਕੇ ਦੇ ਪਿੰਡ ਖੈੜਾ ਬੇਟ ਵਿਖੇ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ...
ਫਗਵਾੜਾ, 15 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਧੰਨ-ਧੰਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸਿਲਬਹਾਰ ਜੀ ਤੇ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਝੰਡੇਰ ਕਲਾਂ ਖ਼ੁਰਦ ਵਿਖੇ ਰੱਤੂ ਜਠੇਰੇ ਪ੍ਰਬੰਧਕ ਕਮੇਟੀ ਰਜਿ. ਵਲੋਂ ਵਿਸਾਖੀ ਦਾ ਪਵਿੱਤਰ ਦਿਹਾੜਾ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX