ਤਾਜਾ ਖ਼ਬਰਾਂ


ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨੇਤਾ ਨਕਲੀ ਰੈਮਡੇਸਿਵਿਰ ਦਵਾਈ ਦਾ ਗਿਰੋਹ ਚਲਾਉਣ ਦੇ ਦੋਸ਼ 'ਚ ਕਾਬੂ
. . .  10 minutes ago
ਜਬਲਪੁਰ, 11 ਮਈ - ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਇਕ ਹਸਪਤਾਲ ਦੇ ਡਾਇਰੈਕਟਰ ਸਮੇਤ ਚਾਰ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਦਵਾਈ ਖਰੀਦਣ ਤੇ ਮਰੀਜ਼ਾਂ ਨੂੰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ...
ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  about 1 hour ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 1 hour ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 1 hour ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਦੋਰਾਹਾ ਜੀ. ਟੀ. ਰੋਡ ਪੁਲਿਸ ਨਾਕੇ ਤੋਂ ਇਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ
. . .  1 day ago
ਦੋਰਾਹਾ, 10 ਮਈ (ਜਸਬੀਰ ਝੱਜ) - ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਅਣਪਛਾਤੇ ਚਾਰ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ...
ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਤਿਆਰ
. . .  1 day ago
ਲੁਧਿਆਣਾ , 10 ਮਈ - ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਬਹਾਦਰ ਕੇ ਰੋਡ 'ਤੇ ਸਥਿਤ ਨਿਊ ਐਸ. ਡੀ. ਸਕੂਲ...
ਜਨਤਾ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਵੇ - ਐਸ.ਪੀ ਗੌਰਵ ਤੂਰਾ
. . .  1 day ago
ਜੰਡਿਆਲਾ ਗੁਰੂ, 10 ਮਈ - (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਅਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਐਸ. ਪੀ. (ਡੀ) ਗੌਰਵ ਤੂਰਾ ਦੀ ਅਗਵਾਈ ਹੇਠ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਵਧੀ, ਆਂਕੜਾ 100 ਤੋ ਪਾਰ, 3 ਦੀ ਮੌਤ
. . .  1 day ago
ਮਾਛੀਵਾੜਾ ਸਾਹਿਬ, 10 ਮਈ (ਮਨੋਜ ਕੁਮਾਰ) - ਕੋਰੋਨਾ ਦੀ ਵੱਧ ਰਹੀ ਰਫ਼ਤਾਰ ਦਾ ਆਲਮ ਇਹ ਹੈ ਕਿ ਮਾਛੀਵਾੜਾ ਇਲਾਕੇ ਵਿਚ ਮਹਿਜ਼ ਦੋ ਦਿਨਾਂ ਵਿਚ ਹੀ...
ਕੋਟਲਾ ਵਿਚ ਡਰੋਨ ਨਾਲ ਰੱਖੀ ਜਾ ਰਹੀ ਨਜ਼ਰ
. . .  1 day ago
ਡਮਟਾਲ, 10 ਮਈ ( ਰਾਕੇਸ਼ ਕੁਮਾਰ ) - ਪੁਲਿਸ ਚੌਕੀ ਕੋਟਲਾ ਵਲੋਂ ਕਰਫ਼ਿਊ ਵਿਚ ਜਨਤਾ ਉੱਤੇ ਨਜ਼ਰ ਰੱਖਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ...
ਤਿੰਨੇ ਮੈਡੀਕਲ ਕਾਲਜਾਂ ਵਿਚ 540 ਦੇ ਕਰੀਬ ਨਰਸਾਂ ਦੀ ਭਰਤੀ ਜਾਰੀ - ਸੋਨੀ
. . .  1 day ago
ਅੰਮ੍ਰਿਤਸਰ 10 ਮਈ, (ਸੁਰਿੰਦਰਪਾਲ ਸਿੰਘ ਵਰਪਾਲ) - ਜ਼ਿਲ੍ਹੇ ਅੰਦਰ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਡਾਕਟਰਾਂ,...
ਸ਼ੱਕੀ ਹਾਲਾਤਾਂ 'ਚ ਔਰਤ ਦਾ ਕਤਲ
. . .  1 day ago
ਲੁਧਿਆਣਾ 10 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੈਨ ਕਾਲੋਨੀ ਵਿਚ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਇਕ ਔਰਤ ਦਾ ਕਤਲ ਕਰ ਕੇ ਫ਼ਰਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜਿਥੇ ਕਾਨੂੰਨ ਦਾ ਅੰਤ ਹੁੰਦਾ ਹੈ, ਉਥੇ ਕੁਸ਼ਾਸਨ ਦਾ ਆਰੰਭ ਹੁੰਦਾ ਹੈ। ਵਿਲੀਅਮ ਪਿਟ

ਰੂਪਨਗਰ

400 ਸਾਲਾ ਪ੍ਰਕਾਸ਼ ਪੁਰਬ ਮੌਕੇ ਰੌਸ਼ਨਾਇਆ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਕਰਨੈਲ ਸਿੰਘ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 29 ਅਪ੍ਰੈਲ ਤੋਂ 1 ਮਈ, 2021 ਤੱਕ ਕਰਵਾਏ ਜਾ ਰਹੇ ਤਿੰਨ ਰੋਜ਼ਾਂ ਸਮਾਗਮ ਦੀਆਂ ਤਿਆਰੀਆਂ ਹਿਤ ਅੱਜ ਸਥਾਨਕ ਵਿਰਾਸਤ-ਏ-ਖ਼ਾਲਸਾ ਵਿਖੇ ਟੂਰਿਜ਼ਮ ਵਿਭਾਗ ਅਤੇ ਸਭਿਆਚਾਰ ਮਾਮਲੇ ਦੇ ਵਧੀਕ ਮੁੱਖ ਸਕੱਤਰ ਸੰਜੈ ਕੁਮਾਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਹੋਈ | ਜਿਸ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕੰਮਾਂ ਦੀ ਵੰਡ ਕੀਤੀ ਗਈ ਅਤੇ ਸਮਾਗਮਾਂ ਸਬੰਧੀ ਤਿਆਰੀਆਂ ਨੂੰ ਸਮਾਂਬੱਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ | ਮੀਟਿੰਗ 'ਚ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ 29 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਮੂਹ ਇਮਾਰਤਾਂ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਰੌਸਨਾਇਆਂ ਜਾਵੇਗਾ | ਇਨ੍ਹਾਂ ਸਮਾਗਮਾਂ ਦੌਰਾਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਨਾ ਨੂੰ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ ਤਖ਼ਤ ਸਾਹਿਬ ਦੇ ਸਾਹਮਣੇ ਮੈਦਾਨ ਅੰਦਰ ਲਗਾਏ ਵੱਡ ਅਕਾਰੀ ਖੁੱਲੇ੍ਹ ਪੰਡਾਲ 'ਚ ਧਾਰਮਿਕ ਸਮਾਗਮਾਂ ਦੀ ਸ਼ੁਰੂ ਕੀਤੇ ਜਾਣਗੇ | ਬੁਲਾਰੇ ਨੇ ਦੱਸਿਆ ਕਿ ਵਿਰਾਸਤ-ਏ-ਖ਼ਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਤਿੰਨ ਦਿਨ 9ਵੀਂ ਪਾਤਸ਼ਾਹੀ ਦੇ ਜੀਵਨ ਨਾਲ ਸਬੰਧਤ ਲਾਈਟ ਅਤੇ ਸਾੳਾੂਡ ਸੋਅ ਵੀ ਚੱਲਣਗੇ | ਸਮਾਗਮਾਂ ਦੇ ਪਹਿਲੇ ਦਿਨ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਿਰਤਾਜ, ਦੂਜੇ ਦਿਨ ਬਡਾਲੀ ਭਰਾਵਾਂ ਅਤੇ ਤੀਜੇ ਦਿਨ ਨੂਰਾਂ ਭੈਣਾਂ ਵਿਸ਼ੇਸ਼ ਪੋ੍ਰਗਰਾਮ ਪੇਸ਼ ਕਰਨਗੀਆਂ | ਵਧੀਕ ਮੁੱਖ ਸਕੱਤਰ ਨੇ ਹਦਾਇਤ ਕੀਤੀ ਕਿ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੇ ਸੰਗਤਾਂ ਨੂੰ ਪੀਣ ਵਾਲਾ ਸਾਫ਼ ਪਾਣੀ, ਪਾਖਾਨੇ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾਣ | ਨਗਰ ਨੂੰ ਰੋਗਾਣੂ ਮੁਕਤ ਕਰਨ ਲਈ ਸੈਨੇਟਾਈਜ਼ ਕੀਤਾ ਜਾਵੇ ਅਤੇ ਨਿਰੰਤਰ ਫੋਗਿੰਗ ਕਰਵਾਈ ਜਾਵੇ | ਨਿਰਵਿਘਨ ਸ਼ਹਿਰ ਵਿਚ ਬਿਜਲੀ ਸਪਲਾਈ, ਸੜਕਾਂ ਤੇ ਰੌਸ਼ਨੀ ਦੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਕੋਵਿਡ ਦੀਆਂ ਗਾਈਡ ਲਾਇਨਜ਼ ਦੀ ਪਾਲਨਾ ਕਰਨੀ ਯਕੀਨੀ ਬਣਾਈ ਜਾਵੇ | ਇਸ ਮੀਟਿੰਗ ਉਪਰੰਤ ਅਧਿਕਾਰੀਆਂ ਨੇ ਭਾਈ ਜੈਤਾ ਜੀ ਦੀ ਉਸਾਰੀ ਜਾ ਰਹੀ ਯਾਦਗਾਰ, ਮੁੱਖ ਪੰਡਾਲ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਥਾਵਾਂ ਦਾ ਦੌਰਾ ਕੀਤਾ | ਇਸ ਮੌਕੇ ਸੰਜੈ ਕੁਮਾਰ, ਵਧੀਕ ਪ੍ਰਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਕਮਲਪ੍ਰੀਤ ਕੌਰ ਬਰਾੜ ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ, ਲਖਮੀਰ ਸਿੰਘ ਵਧੀਕ ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਐਸ. ਡੀ. ਐਮ ਕਨੂੰ ਗਰਗ, ਡੀ. ਐਸ. ਪੀ ਰਮਿੰਦਰ ਸਿੰਘ ਕਾਹਲੋਂ, ਰਾਜ ਪਾਲ ਸਿੰਘ ਸੇਖੋ ਤਹਿਸੀਲਦਾਰ, ਯੋਗੇਸ਼ ਗੁਪਤਾ ਮੁੱਖ ਇੰਜੀਨੀਅਰ ਇੰਜੀਨੀਅਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ, ਭੁਪਿੰਦਰ ਸਿੰਘ ਚਾਨਾ ਕਾਰਜਕਾਰੀ ਇੰਜੀਨੀਅਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ, ਹਰਜੀਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ, ਗੁਰਦੀਪ ਸਿੰਘ ਕਾਰਜ ਸਾਧਕ ਅਫ਼ਸਰ, ਰੂਪੇਸ਼ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿੰਡ ਚੱਕ ਢੇਰਾ 'ਚ ਗੁਹਾਰਾ ਲਾਉਣ ਨੂੰ ਲੈ ਕੇ ਚਾਚੇ-ਤਾਏ ਪਰਿਵਾਰਾਂ 'ਚ ਖ਼ੂਨੀ ਝੜਪ

ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਨੇੜਲੇ ਪਿੰਡ ਚੱਕ ਢੇਰਾ 'ਚ ਅੱਜ ਦੁਪਹਿਰ ਚਾਚੇ-ਤਾਏ ਦੇ ਪਰਿਵਾਰਾਂ 'ਚ ਗੁਹਾਰਾ ਲਾਉਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ, ਜਿਸ ਵਿਚ ਦੋਵਾਂ ਪਰਿਵਾਰਾਂ ਦੇ 5 ਜਣੇ ਫੱਟੜ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ 'ਚ ਦਾਖਲ ...

ਪੂਰੀ ਖ਼ਬਰ »

ਸਾਲਾਨਾ ਫ਼ੀਸਾਂ ਨੂੰ ਲੈ ਕੇ ਅਕੈਡਮੀ ਪ੍ਰਬੰਧਕਾਂ ਤੇ ਮਾਪਿਆਂ 'ਚ ਰੇੜਕਾ ਜਾਰੀ

ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਫ਼ੀਸਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਇਸ ਮੁੱਦੇ ਨੂੰ ਲੈ ਕੇ ਕੋਈ ਵੀ ਪਾਰਟੀ ਪਿੱਛੇ ਨਹੀਂ ਰਹਿਣਾ ਚਾਹੁੰਦੀ | ਅੱਜ ਸਲਾਨਾ ਫ਼ੀਸਾਂ ਅਤੇ ਫੰਡਾ ਨੂੰ ਲੈ ਕੇ ਰੋਪੜ ਦੀ ਸਾਹਿਬਜ਼ਾਦਾ ਅਜੀਤ ਸਿੰਘ ...

ਪੂਰੀ ਖ਼ਬਰ »

ਪਟਵਾਰੀਆਂ ਦੇ ਆਮ ਇਜਲਾਸ 'ਚ ਜ਼ਿਲ੍ਹਾ ਤੇ ਰੂਪਨਗਰ ਸਰਕਲ ਦੀ ਚੋਣ

ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਪਟਵਾਰੀਆਂ ਦਾ ਆਮ ਇਜਲਾਸ ਹੋਇਆ, ਜਿਸ ਵਿਚ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਨਵੀਂ ਬਾਡੀ ਦੀ ਚੋਣ ਕੀਤੀ ਗਈ | ਆਮ ਇਜਲਾਸ ਵਿਚ ਪਟਵਾਰੀਆਂ ...

ਪੂਰੀ ਖ਼ਬਰ »

ਦੋ ਵਿਅਕਤੀਆਂ 'ਤੇ ਨਾਜਾਇਜ਼ ਮਾਈਨਿੰਗ ਦਾ ਮੁਕੱਦਮਾ

ਨੰਗਲ, 16 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ 2 ਵਿਅਕਤੀਆਂ 'ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਹੈ | ਇਸਦੀ ਪੁਸ਼ਟੀ ਕਰਦਿਆਂ ਪੁਲੀਸ ਥਾਣਾ ਨੰਗਲ ਮੁਖੀ ਇੰਸਪੈਕਟਰ ਚੌਧਰੀ ਪਵਨ ਕੁਮਾਰ ਨੇ ਦੱਸਿਆ ਕਿ ਹਰਜਿੰਦਰ ਸਿੰਘ ਜੂਨੀਅਰ ...

ਪੂਰੀ ਖ਼ਬਰ »

ਸਕੱਤਰ ਮੰਡੀ ਬੋਰਡ ਨੇ ਰੂਪਨਗਰ ਜ਼ਿਲ੍ਹੇ ਦੇ ਮੰਡੀਆਂ 'ਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ

ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰਾਜ ਦੀਆਂ ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਕੱਤਰ ਪੰਜਾਬ ਮੰਡੀ ਬੋਰਡ ਅਤੇ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼ ਰਵੀ ਭਗਤ ਨੇ ਅੱਜ ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ 'ਤੇ ਹੋਵੇਗਾ ਸ਼ਾਨਦਾਰ ਸੁਆਗਤ-ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਕਮੇਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸ੍ਰੀ ਗੁਰੂੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ...

ਪੂਰੀ ਖ਼ਬਰ »

ਪਿੰਡ ਖੈਰਾਬਾਦ 'ਚ ਪਾਣੀ ਦੀ ਸਪਲਾਈ ਨੂੰ ਲੈ ਕੇ ਪ੍ਰਦਰਸ਼ਨ

ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪਿੰਡ ਖੈਰਾਬਾਦ ਦੀ ਖੈਰਾਬਾਦ ਕਲੋਨੀ ਦੇ 100 ਦੇ ਕਰੀਬ ਪਰਿਵਾਰਾਂ ਨੇ ਅੱਜ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਪਿੰਡ ਦੇ ਸਰਪੰਚ 'ਤੇ ਵਾਰ ਵਾਰ ਦਰਖਾਸਤ ਦੇਣ ਦੇ ਬਾਵਜੂਦ ਇਸ ਦੇ ਹੱਲ 'ਚ ਰੁਚੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਰਕਰਾਂ ਬਿਜਲੀ ਬਿੱਲ ਫੂਕੇ

ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਜੇ. ਐੱਸ. ਨਿੱਕੂਵਾਲ)-ਆਮ ਆਦਮੀ ਪਾਰਟੀ ਦੇ ਬਾਲਕ ਪ੍ਰਧਾਨ ਦਵਿੰਦਰ ਸਿੰਘ ਛਿੰਦੂ ਦੀ ਅਗਵਾਈ ਹੇਠ ਬਿਜਲੀ ਬਿੱਲ ਫੂਕੇ ਗਏ | 'ਆਪ' ਆਗੂ ਜਸਵੀਰ ਸਿੰਘ ਅਰੋੜਾ ਨੇ ਕਿਹਾ ਕਿ ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ ਜੋ ਬਿਜਲੀ ਬਣਾਉਂਦਾ ਵੀ ਹੈ ...

ਪੂਰੀ ਖ਼ਬਰ »

ਪਿੰਡ ਓਇੰਦ ਵਿਖੇ ਕੋਵਿਡ-19 ਟੀਕਾਕਰਨ ਕੈਂਪ ਲਗਾਇਆ

ਮੋਰਿੰਡਾ, 16 ਅਪ੍ਰੈਲ (ਤਰਲੋਚਨ ਸਿੰਘ ਕੰਗ)-ਹੈਲਥ ਐਂਡ ਵੈਲਨੈੱਸ ਸੈਂਟਰ ਓਇੰਦ ਵਿਖੇ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 160 ਪਿੰਡ ਵਾਸੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ | ...

ਪੂਰੀ ਖ਼ਬਰ »

ਦਿੱਲੀ ਕਿਸਾਨ ਅੰਦੋਲਨ ਲਈ 19ਵਾਂ ਜਥਾ ਰਵਾਨਾ

ਮੋਰਿੰਡਾ, 16 ਅਪ੍ਰੈਲ (ਕੰਗ)-ਪਿੰਡ ਓਇੰਦ ਤੋਂ ਦਿੱਲੀ ਕਿਸਾਨ ਅੰਦੋਲਨ ਲਈ 19ਵਾਂ ਜਥਾ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਬੜੇ ਉਤਸ਼ਾਹ ਨਾਲ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਿਹਤ ਤੇ ਤੰਦਰੁਸਤੀ ਸਿਹਤ ਕੇਂਦਰਾਂ ਦੀ ਤੀਜੀ ਵਰੇ੍ਹਗੰਢ ਮਨਾਈ

ਸ੍ਰੀ ਚਮਕੌਰ ਸਾਹਿਬ,16 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਡਾ. ਸੀ. ਪੀ ਸਿੰਘ ਨੇ ਆਯੂਸ਼ਮਾਨ ਭਾਰਤ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੀ ਤੀਜੀ ਵਰੇ੍ਹਗੰਢ ਮੌਕੇ ਕਿਹਾ ਕਿ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ 21 ਸਿਹਤ ਤੇ ਤੰਦਰੁਸਤੀ ...

ਪੂਰੀ ਖ਼ਬਰ »

ਪਿੰਡ ਨੂੰ ਕੂੜਾ ਮੁਕਤ ਕਰਨ ਬਣਾਏ ਪ੍ਰੋਜੈਕਟ ਦਾ ਉਦਘਾਟਨ

ਪੁਰਖਾਲੀ, 16 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਸੰਤੋਖਗੜ੍ਹ ਟੱਪਰੀਆਂ ਵਿਖੇ ਇਲਾਕੇ 'ਚ ਗਿੱਲੇ-ਸੁੱਕੇ ਕੂੜੇ ਲਈ ਬਣਾਏ ਪਹਿਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ | ਇਹ ਪ੍ਰੋਜੈਕਟ ਰਾਊਾਡ ਗਲਾਸ ਫਾਊਾਡੇਸ਼ਨ ਮੋਹਾਲੀ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਐਸ. ਸੀ, ਬੀ. ਸੀ. ਵਰਗ ਨੂੰ ਬਣਦਾ ਹਿੱਸਾ ਨਾ ਦੇਣਾ ਸੰਵਿਧਾਨ ਦੀ ਘੋਰ ਉਲੰਘਣਾ

ਮੋਰਿੰਡਾ, 16 ਅਪ੍ਰੈਲ (ਪਿ੍ਤਪਾਲ ਸਿੰਘ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਐਸ. ਸੀ, ਬੀ. ਸੀ. ਵਰਗ ਨੂੰ ਸਰਕਾਰੀ ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਅਰਧ-ਸਰਕਾਰੀ ਅਦਾਰਿਆਂ ਵਿਚ ਬਣਦਾ ਹਿੱਸਾ ਨਾ ਦੇਣਾ ਸੰਵਿਧਾਨ ਦੀ ਘੋਰ ਉਲੰਘਣਾ ਹੈ ਇਹ ਵਿਚਾਰ ਬਹੁਜਨ ਸਮਾਜ ਪਾਰਟੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਿਭੋਰ ਸਾਹਿਬ ਵਿਖੇ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਅਧਿਕਾਰੀਆਂ ਦੀ ਇਲਾਕਾ ਵਾਸੀਆਂ ਨਾਲ ਮੀਟਿੰਗ

ਨੰਗਲ, 16 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਭੋਰ ਸਾਹਿਬ ਵਿਖੇ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਸੂਬਾ ਪੱਧਰੀ ਐਨਰੋਲਮੈਂਟ ਬੂਸਟਰ ਟੀਮ ਵਲੋਂ ਸਕੂਲ ਸਟਾਫ਼ ਅਤੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਪੰਜਾਬ ਪੰਚਾਇਤੀ ਰਾਜ ਇੰਜੀ: ਐਸੋਸੀਏਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਜੇ. ਐੱਸ. ਨਿੱਕੂਵਾਲ)-ਪੰਜਾਬ ਪੰਚਾਇਤੀ ਰਾਜ ਇੰਜੀ: ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਜੀ: ਸਰਦਾਰੀ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਹਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਪਿੰਡਾਂ 'ਚ ਬਿਜਲੀ ਬਿੱਲ ਫ਼ੂਕ ਕੇ ਪ੍ਰਦਰਸ਼ਨ

ਸ੍ਰੀ ਚਮਕੌਰ ਸਾਹਿਬ,16 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਸ੍ਰੀ ਚਮਕੌਰ ਸਾਹਿਬ ਵਲੋਂ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਦੇ ਉਪ ਪ੍ਰਧਾਨ ਸਵਰਨ ਸਿੰਘ ਸੈਂਪਲਾਂ ਦੀ ਅਗਵਾਈ ਹੇਠ ਪਿੰਡ ਪਿੱਪਲਮਾਜਰਾ, ਰੁੜਕੀ ਹੀਰਾਂ, ਬਰਸਾਲਪੁਰ, ਚੂਹੜਮਾਜਰਾ, ਭੂਰੜੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX