ਤਾਜਾ ਖ਼ਬਰਾਂ


ਸੂਬੇ ਦੇ ਦਫਤਰੀ ਕਾਮਿਆਂ ਦੀ ਕੱਲ੍ਹ ਹੋਣ ਵਾਲੀ ਕਲਮਛੋੜ ਹੜਤਾਲ ਮੁਲਤਵੀ
. . .  1 day ago
ਲੁਧਿਆਣਾ, 5 ਅਗਸਤ (ਸਲੇਮਪੁਰੀ ) - ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਕੱਲ੍ਹ 6 ਅਗਸਤ ਨੂੰ ਪੰਜਾਬ ਭਰ ਵਿਚ ਕੀਤੀ ਜਾਣ ਵਾਲੀ ਕਲਮਛੋੜ ...
ਸੋਈ ਮਾਝਾ ਜ਼ੋਨ ਦੇ ਪ੍ਰਧਾਨ ਬਣੇ ਗੌਰਵਦੀਪ ਸਿੰਘ ਵਲਟੋਹਾ
. . .  1 day ago
ਅਮਰਕੋਟ, 5 ਅਗਸਤ (ਭੱਟੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ .ਆਈ . ਸੋਈ ਦੇ ਮਾਝਾ ਜ਼ੋਨ ਦਾ ਦੁਬਾਰਾ ਸੀਨੀਅਰ ਅਕਾਲੀ ਆਗੂ ਜ਼ਿਲ੍ਹਾ ਜਥੇਦਾਰ ਪ੍ਰੋ. ਵਿਰਸਾ ਸਿੰਘ ...
ਉਦਯੋਗਾਂ ਦੇ ਕੈਮੀਕਲ ਨਾਲ ਬਰਸਾਤੀ ਨਾਲੇ ਦਾ ਪਾਣੀ ਹੋਇਆ ਲਾਲ
. . .  1 day ago
ਜ਼ੀਰਕਪੁਰ, 5 ਅਗਸਤ, (ਹੈਪੀ ਪੰਡਵਾਲਾ) - ਇੱਥੋਂ ਦੇ ਢਕੋਲੀ ਖ਼ੇਤਰ 'ਚੋਂ ਲੰਘਦੇ ਬਰਸਾਤੀ ਨਾਲੇ 'ਚ ਉਦਯੋਗਾਂ ਦਾ ਕੈਮੀਕਲ ਮਿਲਣ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ, ਜਿਸ ਦੀ ਜਾਂਚ ਲਈ ...
ਭਾਰਤੀ ਹਾਕੀ ਖਿਡਾਰੀ ਰੁਪਿੰਦਰ ਦੇ ਘਰ ਪੁੱਜੇ ਨਵਜੋਤ ਸਿੱਧੂ
. . .  1 day ago
ਫ਼ਰੀਦਕੋਟ, 5 ਅਗਸਤ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਵਲੋਂ ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ ਕਾਂਸੇ ਦਾ ਤਗਮਾ ਜਿੱਤਣ 'ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਤਰ੍ਹਾਂ ਉਹ ਹਾਕੀ ਖਿਡਾਰੀ...
ਕਿਸਾਨਾਂ ਦੇ ਰੋਹ ਅੱਗੇ ਅੱਗੇ ਝੁਕੀ ਪੰਜਾਬ ਸਰਕਾਰ
. . .  1 day ago
ਪਾਇਲ, 5 ਅਗਸਤ (ਨਿਜ਼ਾਮਪੁਰ/ਰਾਜਿੰਦਰ ਸਿੰਘ) - ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਲਾਭ ਸਿੰਘ ਵਾਸੀ ਸਿਰਥਲਾ ਦੇ ਸਪੁੱਤਰ ਨੂੰ ਕਲਰਕ ਦੀ ਨੌਕਰੀ ਦਾ ਨਿਯੁਕਤੀ ਪੱਤਰ ਅਤੇ ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ। ਜ਼ਿਕਰਯੋਗ ਹੈ ਕਿ...
ਅਧਿਆਪਕ ਵਿਸ਼ੇਸ਼ ਮੌਕੇ ਤਹਿਤ ਆਨ ਲਾਈਨ ਬਦਲੀਆਂ ਲਈ ਸਟੇਸ਼ਨ ਚੋਣ ਕੱਲ੍ਹ ਤੱਕ ਕਰ ਸਕਣਗੇ
. . .  1 day ago
ਨੌਜਵਾਨ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਬਾਲਿਆਂਵਾਲੀ, 5 ਅਗਸਤ (ਕੁਲਦੀਪ ਮਤਵਾਲਾ) - ਨੇੜਲੇ ਪਿੰਡ ਡਿੱਖ (ਬਠਿੰਡਾ) ਵਿਖੇ ਇੱਕ ਨੌਜਵਾਨ ਦਾ ਅਣਪਛਾਤੇ ਕਾਤਲਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਥਾਣਾ ਬਾਲਿਆਂਵਾਲੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ...
ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ
. . .  1 day ago
ਚੰਡੀਗੜ੍ਹ, 5 ਅਗਸਤ - ਸਤੰਬਰ 2019 ਵਿਚ ਅਮਰੀਕਾ ਦੇ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ...
ਬਰਤਾਨੀਆ ਨੇ ਭਾਰਤ ਨੂੰ ਯਾਤਰਾ ਲਾਲ ਸੂਚੀ ਤੋਂ ਹਟਾਇਆ
. . .  1 day ago
ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ. 'ਚ ਜਿੱਥੇ ਕੋਰੋਨਾ ਪਾਬੰਦੀਆਂ ਖ਼ਤਮ ਕਰਕੇ ਆਮ ਜ਼ਿੰਦਗੀ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਹਨ। ਉੱਥੇ ਹੀ, ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੀ ਸਥਿਤੀ ਵਿਚ ਯੂ.ਕੇ. ਨੇ ਆਪਣੀ ਯਾਤਰਾ ਸੂਚੀ 'ਚ ਤਬਦੀਲੀ ਕਰਦਿਆਂ ਭਾਰਤ...
ਦਹੀਆ ਦੀ ਫਾਈਨਲ 'ਚ ਹਾਰ ਤੋਂ ਤਿਹਾੜ 'ਚ ਬੰਦ ਸੁਸ਼ੀਲ ਕੁਮਾਰ ਹੋਏ ਭਾਵੁਕ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ 'ਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੇ ਰਵੀ ਦਹੀਆ ਸੋਨ ਤਗਮੇ ਤੋਂ ਖੁੰਝ ਗਏ। ਜਿਸ ਤੋਂ ਭਾਰਤ ਦੇ ਅਰਸ਼ ਤੋਂ ਫ਼ਰਸ਼ 'ਤੇ ਪੁੱਜੇ ਪਹਿਲਵਾਨ ਸੁਸ਼ੀਲ ਕੁਮਾਰ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਨੂੰ ਟੀ.ਵੀ...
ਪੰਜਾਬ 'ਚ ਪੀ. ਐਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਸ਼ਾਮ 5 ਵਜੇ ਤੋਂ ਸਰਕਾਰੀ ਫ਼ੋਨ ਕੀਤੇ ਬੰਦ, ਸਰਕਾਰ ਪ੍ਰਤੀ ਰੋਸ
. . .  1 day ago
ਨਸਰਾਲਾ, 5 ਅਗਸਤ (ਸਤਵੰਤ ਸਿੰਘ ਥਿਆੜਾ) - ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਅੱਜ ਸੂਬਾ ਪੱਧਰ 'ਤੇ ਸੰਘਰਸ਼ ਤੇਜ਼ ਕਰਦਿਆਂ ਪੰਜਾਬ ਵਿਚ ਦਫ਼ਤਰੀ ਵਟਸਐਪ ਗਰੁੱਪਾਂ ਵਿਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਤੇ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਰੋਜ਼ਾਨਾ...
ਡੇਰਾਬਸੀ ਵਿਖੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ
. . .  1 day ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ) - ਮਾਈਨਿੰਗ ਦੇ ਗੜ੍ਹ ਮੰਨੇ ਜਾਂਦੇ ਡੇਰਾਬਸੀ ਖੇਤਰ ਵਿਚ ਚਿੱਟੇ ਦਿਨੀਂ ਨਾਜਾਇਜ਼ ਮਾਈਨਿੰਗ ਜਾਰੀ ਹੈ। ਡੇਰਾਬਸੀ ਨਗਰ ਕੌਂਸਲ ਦੀ ਹੱਦ ਵਿਚ ਪੈਂਦੇ ਪਿੰਡ ਦੰਦਰਾਲਾ ਵਿਖੇ ਮਾਈਨਿੰਗ ਮਾਫ਼ੀਆ ਨੇ 12 ਕਿੱਲੇ ਜ਼ਮੀਨ ਪੁੱਟ ਦਿੱਤੀ। ਸਰਕਾਰੇ ਦਰਬਾਰੇ ਕਿਸੇ ਪਾਸੇ ਸੁਣਵਾਈ ਨਾ...
ਦੀਪਕ ਪੁਨੀਆ ਨੇ ਜਿੱਤਿਆ ਦਿਲ - ਮੋਦੀ ਵਲੋਂ ਟਵੀਟ ਕਰਕੇ ਵਧਾਇਆ ਗਿਆ ਹੌਸਲਾ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ ਕਾਂਸੇ ਦੇ ਤਗਮੇ ਨੂੰ ਲੈ ਕੇ ਹੋਏ ਮੁਕਾਬਲੇ ਵਿਚ ਭਾਰਤ ਦੇ ਦੀਪਕ ਪੁਨੀਆ ਵਲੋਂ ਦਿੱਤੀ ਗਈ ਸਖ਼ਤ ਟੱਕਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਪੁਨੀਆ ਬੇਸ਼ੱਕ ਤਗਮਾ ਹਾਸਲ ਨਾ ਕਰ ਸਕੇ ਹੋਣ ਪਰ ਉਨ੍ਹਾਂ ਨੇ ਦਿਲ ਜ਼ਰੂਰ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ...
ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
. . .  1 day ago
ਹਾਕੀ ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਬੈਲਜੀਅਮ ਬਣਿਆ ਉਲੰਪਿਕ ਚੈਂਪੀਅਨ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੂੰ ਚਾਂਦੀ ਤੇ ਭਾਰਤ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ ਹੈ...
ਕਾਂਗਰਸੀ ਸੰਸਦ ਮੈਂਬਰਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥਾ) - ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਵਲੋਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ...
ਕੁਸ਼ਤੀ ਵਿਚ ਭਾਰਤ ਦੇ ਰਵੀ ਦਹੀਆ ਫਾਈਨਲ ਵਿਚ ਹਾਰੇ, ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਖ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਨੇ ਭਾਰਤ ਦੇ ਰਵੀ ਦਹੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ, ਜਦਕਿ ਭਾਰਤ ਦੇ ਖਾਤੇ ਵਿਚ ਚਾਂਦੀ ਦਾ ਤਗਮਾ ਆਇਆ ਹੈ...
ਰਵੀ ਦਹੀਆ ਪਹਿਲੇ ਰਾਊਂਡ 'ਚ ਚੱਲ ਰਹੇ ਪਿੱਛੇ
. . .  1 day ago
ਰਵੀ ਦਹੀਆ ਦੀ ਕੁਸ਼ਤੀ ਮੁਕਾਬਲਾ ਸ਼ੁਰੂ, ਸਖ਼ਤ ਟੱਕਰ ਜਾਰੀ
. . .  1 day ago
ਸੁਮੇਧ ਸੈਣੀ ਦੀ ਦਾਇਰ ਅਗਾਊਂ ਜ਼ਮਾਨਤ 'ਤੇ ਪੰਜਾਬ ਸਰਕਾਰ ਨੂੰ ਹੋਇਆ ਨੋਟਿਸ
. . .  1 day ago
ਐਸ.ਏ.ਐਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਅਦਾਲਤ ਵਿਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਅਰਜ਼ੀ 'ਤੇ ਭਲਕੇ...
ਰਵੀ ਦਹੀਆ ਦਾ ਕੁਸ਼ਤੀ ਮੁਕਾਬਲਾ ਕੁਝ ਸਮੇਂ 'ਚ ਹੋ ਰਿਹੈ ਸ਼ੁਰੂ, ਸੋਨ ਤਗਮੇ 'ਤੇ ਹੋਵੇਗੀ ਨਜ਼ਰ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਦੀ ਕੁਸ਼ਤੀ ਦਾ ਮੁਕਾਬਲਾ ਕੁਝ ਦੇਰ ਵਿਚ ਸ਼ੁਰੂ ਹੋ ਰਿਹਾ ਹੈ...
ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਹੋਏ ਲੈਣ ਦੇਣ ਬਾਰੇ ਈ.ਡੀ. ਕਰੇਗੀ ਜਾਂਚ
. . .  1 day ago
ਐੱਸ.ਏ.ਐੱਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਨਾਮਜ਼ਦ ਸੁਮੇਧ ਸੈਣੀ ...
ਪਿੰਡ ਅਟਾਰੀ 'ਚ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ 'ਤੇ ਬਣੇਗਾ ਖੇਡ ਸਟੇਡੀਅਮ - ਤਰਸੇਮ ਸਿੰਘ ਡੀ. ਸੀ.
. . .  1 day ago
ਅੰਮ੍ਰਿਤਸਰ, 5 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ...
ਸੰਧੂ ਚੱਠਾ 'ਚ ਕਰੰਟ ਨਾਲ ਨੌਜਵਾਨ ਦੀ ਮੌਤ
. . .  1 day ago
ਕਾਲਾ ਸੰਘਿਆਂ, 5 ਅਗਸਤ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ 45 ਸਾਲਾ...
ਗੁਰੂ ਹਰ ਸਹਾਏ 'ਚ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਸੰਭਾਲਿਆ ਕਾਰਜਭਾਰ
. . .  1 day ago
ਗੁਰੂ ਹਰਸਹਾਏ, 5 ਅਗਸਤ (ਹਰਚਰਨ ਸਿੰਘ ਸੰਧੂ) - ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਆਪਣਾ ਕਾਰਜਭਾਰ ਸੰਭਾਲਣ ਮੌਕੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟੇਲ

ਫਾਜ਼ਿਲਕਾ / ਅਬੋਹਰ

ਮਾਮਲਾ ਗੁਆਂਢੀ ਸੂਬਿਆਂ ਤੋਂ ਕਣਕ ਆਉਣਾ ਦਾ ਸਰਕਾਰ ਦੇ ਹੁਕਮਾਂ ਨੂੰ ਅੰਗੂਠਾ ਵਿਖਾ ਰਿਹਾ ਹੈ ਅਬੋਹਰ ਦਾ ਪ੍ਰਸ਼ਾਸਨ

ਖੂਈਆਂ ਸਰਵਰ, 17 ਅਪ੍ਰੈਲ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਦੂਜੇ ਸੂਬਿਆਂ ਤੋਂ ਪੰਜਾਬ ਅੰਦਰ ਕਣਕ ਲਿਆ ਕੇ ਵੇਚਣ ਦੇ ਮਾਮਲੇ ਨੂੰ ਭਾਵੇਂ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਦਿੱਤੇ ਗਏ ਪਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਇਨ੍ਹਾਂ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ | ਰਾਜਸਥਾਨ ਤੋਂ ਸਥਾਨਕ ਮੰਡੀਆਂ ਵਿਚ ਵਿਚ ਕਣਕ ਲਿਆਂਦੇ ਜਾਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਜ਼ਿਲ੍ਹਾ ਪ੍ਰਧਾਨ ਗੁਣਵੰਤ ਸਿੰਘ ਪੰਜਾਵਾ ਦੀ ਅਗਵਾਈ ਹੇਠ ਪੰਜਾਬ-ਰਾਜਸਥਾਨ ਨੂੰ ਜੋੜਦੇ ਮੁਖੀ ਮਾਰਗ ਅਬੋਹਰ-ਸ੍ਰੀਗੰਗਾਨਗਰ 'ਤੇ ਪੈਂਦੇ ਪੰਜਾਬ ਦੇ ਆਖ਼ਰੀ ਪਿੰਡ ਗੁੰਮਜਾਲ ਕੋਲ ਨਾਕਾਬੰਦੀ ਵੀ ਕੀਤੀ ਗਈ ਹੈ | ਜ਼ਿਲ੍ਹਾ ਪ੍ਰਧਾਨ ਸ: ਪੰਜਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਸਥਾਨ ਤੋਂ ਪੰਜਾਬ ਆ ਰਹੀਆਂ ਕਣਕ ਦੀਆਂ ਭਰੀਆਂ ਕਈ ਟਰਾਲੀਆਂ ਨੂੰ ਵਾਪਸ ਵੀ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੀਤੇ ਕੱਲ੍ਹ ਇਕ ਟਰੈਕਟਰ-ਟਰਾਲੀ ਨੂੰ ਕਾਬੂ ਕਰਕੇ ਵਾਪਸ ਜਾਣ ਲਈ ਕਿਹਾ ਤਾਂ ਡਰਾਈਵਰ ਨੇ ਵਾਪਸ ਮੁੜਨ ਤੋਂ ਨਾਂਹ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਡਰਾਈਵਰ ਦੇ ਕਹਿਣ ਮੁਤਾਬਿਕ ਇਹ ਕਣਕ ਕਿਸੇ ਚੇਅਰਮੈਨ ਦੀ ਹੈ | ਸ: ਪੰਜਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਟਰੈਕਟਰ-ਟਰਾਲੀ ਨੂੰ ਕਾਬੂ ਕਰਨ ਤੋਂ ਇਸ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਨ ਲਈ ਐਸ.ਡੀ.ਐਮ. ਸਮੇਤ ਸਕੱਤਰ ਮਾਰਕੀਟ ਕਮੇਟੀ ਤੇ ਹੋਰ ਅਧਿਕਾਰੀਆਂ ਨੂੰ ਵਾਰ-ਵਾਰ ਫ਼ੋਨ ਕੀਤੇ ਹਨ ਪਰ ਕਿਸੇ ਨੇ ਵੀ ਕੋਈ ਕਾਰਵਾਈ ਕਰਨ ਲਈ ਹਾਮੀ ਨਹੀਂ ਭਰੀ | ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਹਰਜੀਤ ਸਿੰਘ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਵੀ ਟਾਲ-ਮਟੋਲ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਆਈ ਕਣਕ ਦੀ ਟਰੈਕਟਰ-ਟਰਾਲੀ ਨੂੰ ਕਾਬੂ ਕੀਤੇ 24 ਘੰਟੇ ਬੀਤ ਚੁੱਕੇ ਹਨ ਪਰ ਕੋਈ ਅਧਿਕਾਰੀ ਸਾਡੇ ਕੋਲ ਇਸ ਸਬੰਧੀ ਕਾਰਵਾਈ ਕਰਨ ਲਈ ਨਹੀਂ ਪੁੱਜਾ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਦੂਜੇ ਸੂਬਿਆਂ ਤੋਂ ਪੰਜਾਬ ਆ ਰਹੀ ਕਣਕ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ 'ਤੇ ਕੁੱਝ ਵੀ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਕੁੱਝ ਵਪਾਰੀ ਕਿਸਮ ਦੇ ਲੋਕਾਂ ਨਾਲ ਰਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ |

ਵਿਧਾਨ ਸਭਾ ਚੋਣਾਂ 2022 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਉਮੀਦਵਾਰ ਦੀ ਹੀ ਮਦਦ ਦਾ ਐਲਾਨ

ਫ਼ਾਜ਼ਿਲਕਾ, 17 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਕੌਂਸਲ ਫ਼ਾਜ਼ਿਲਕਾ ਦੇ ਸਾਬਕਾ ਉਪ ਪ੍ਰਧਾਨ ਐਡਵੋਕੇਟ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 3 ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 17 ਅਪ੍ਰੈਲ (ਅਮਰਜੀਤ ਸ਼ਰਮਾ)-ਸਦਰ ਥਾਣਾ ਪੁਲਿਸ ਨੇ ਕੁੱਟਮਾਰ ਦੇ ਦੋਸ਼ ਵਿਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਕ੍ਰਿਸ਼ਨਾ ਰਾਣੀ ਪਤਨੀ ਕੁਲਵੰਤ ਸਿੰਘ ਵਾਸੀ ਹਸਤਾ ਕਲਾਂ ਨੇ ਦੱਸਿਆ ਕਿ ਮਹਿੰਦਰ ਸਿੰਘ ਵਗ਼ੈਰਾ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਦੇ ਆਏ 137 ਕੇਸ

ਫ਼ਾਜ਼ਿਲਕਾ, 17 ਅਪ੍ਰੈਲ(ਅਮਰਜੀਤ ਸ਼ਰਮਾ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਨਾਲ 137 ਵਿਅਕਤੀ ਪੀੜਤ ਹੋਏ ਹਨ, ਜਦੋਂਕਿ 18 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ | ਜ਼ਿਲ੍ਹਾ ਭਰ ਵਿਚ ਅੱਜ ਤੱਕ 5327 ਵਿਅਕਤੀ ਕੋਰੋਨਾ ਨਾਲ ਪੀੜਤ ਹੋਏ ਹਨ, ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਅਬੋਹਰ 'ਚ 30 ਲੋਕ ਕੋਰੋਨਾ ਦੇ ਸ਼ਿਕਾਰ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਅਬੋਹਰ ਵਿਖੇ ਕੋਰੋਨਾ ਦਾ ਪ੍ਰਕੋਪ ਵਧਣ ਲੱਗ ਪਿਆ ਹੈ | ਸ਼ਨੀਵਾਰ ਨੂੰ 30 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਇਨ੍ਹਾਂ 'ਚੋਂ ਅੱਧਾ ਦਰਜਨ ਸਟਾਫ਼ ਸਰਕਾਰੀ ਹਸਪਤਾਲ ਦਾ ਵੀ ਸ਼ਾਮਿਲ ਹੈ ਜਦੋਂ ਕਿ ਸਰਕਾਰੀ ਕੰਨਿਆ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਅਹੁਦਾ ਸੰਭਾਲਿਆ

ਮੰਡੀ ਅਰਨੀਵਾਲਾ, 17 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)-ਨਗਰ ਪੰਚਾਇਤ ਅਰਨੀਵਾਲਾ ਦੀ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਪਾਲ ਕੌਰ ਪਤਨੀ ਲਖਵੀਰ ਸਿੰਘ ਵਾਰਵਲ ਅਤੇ ਮੀਤ ਪ੍ਰਧਾਨ ਹਰਭਜਨ ਦਾਸ ਦੇ ਅਹੁਦਾ ਸੰਭਾਲਣ 'ਤੇ ਜ਼ੋਨ ਇੰਚਾਰਜ ਿਲੰਕਨ ਮਲਹੋਤਰਾ ਨੇ ...

ਪੂਰੀ ਖ਼ਬਰ »

ਨਾਬਾਲਗ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਨ ਵਾਲੇ ਦੋਸ਼ੀ 'ਤੇ ਪਰਚਾ ਦਰਜ

ਜਲਾਲਾਬਾਦ , 17 ਅਪ੍ਰੈਲ (ਕਰਨ ਚੁਚਰਾ)-ਥਾਣਾ ਵੈਰੋ ਕੇ ਪੁਲਿਸ ਨੇ ਨਾਬਾਲਗ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਨ ਵਾਲੇ ਦੋਸ਼ੀ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐਸ.ਆਈ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਚੱਕ ਪੰਜਕੋਹੀ ਕੱਚਾ ਕਾਲੇ ਵਾਲਾ ਵਸਨੀਕ ਲੜਕੀ ਨੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਸਮਾਜ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਐਲਾਨ ਸ਼ਲਾਘਾਯੋਗ-ਘੁੜਿਆਣਾ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਦਲਿਤ ਸਮਾਜ ਦੇ ਵਿਅਕਤੀ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸਰਕਾਰ ਆਉਣ 'ਤੇ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਫ਼ੈਸਲੇ ਦਾ ਅੱਜ ਇੱਥੇ ਬੱਲੂਆਣਾ ਤੋਂ ...

ਪੂਰੀ ਖ਼ਬਰ »

'ਆਪ' ਨੇ ਟਾਹਲੀਵਾਲਾ ਜੱਟਾ ਅਤੇ ਅਰਨੀਵਾਲਾ 'ਚ ਬਿਜਲੀ ਬਿੱਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਮੰਡੀ ਅਰਨੀਵਾਲਾ, 17 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)-ਆਮ ਆਦਮੀ ਪਾਰਟੀ ਐਸ.ਸੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਮਹਿੰਦਰ ਸਿੰਘ ਕਚੂਰਾ ਦੀ ਅਗਵਾਈ ਹੇਠ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ਜੱਟਾਂ, ਮੰਡੀ ਅਰਨੀਵਾਲਾ ਵਿਚ ਵੱਖ-ਵੱਖ ਥਾਵਾਂ 'ਤੇ ਪਾਰਟੀ ਵਲੋਂ ਲੋਕਾਂ ...

ਪੂਰੀ ਖ਼ਬਰ »

ਮੰਡੀ ਰੋੜਾਂਵਾਲੀ 'ਚ ਫਿਟਨੈੱਸ ਜ਼ੋਨ ਜਿੰਮ ਨੇ ਡਿਪਸ ਪੁਸ਼ਪ ਤੇ ਬੈਂਚ ਪ੍ਰੈੱਸ ਮੁਕਾਬਲੇ ਕਰਵਾਏ

ਮੰਡੀ ਰੋੜਾਂਵਾਲੀ, 17 ਅਪ੍ਰੈਲ (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਵਿਖੇ ਅੱਜ ਫਿਟਨੈੱਸ ਜ਼ੋਨ ਜਿੰਮ ਵਲੋਂ ਡਿਪਸ ਪੁਸ਼ਪ ਤੇ ਬੈਂਚ ਪ੍ਰੈੱਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੈਂਚ ਪ੍ਰੈੱਸ (72) ਵਿਚ ਗੁਰਪ੍ਰੀਤ ਨੁਕੇਰੀਆਂ ਨੇ ਪਹਿਲਾ, ਜਤਿਨ ...

ਪੂਰੀ ਖ਼ਬਰ »

4 ਕਿੱਲੇ ਕਣਕ ਦਾ ਨਾੜ ਸੜਿਆ

ਮੰਡੀ ਲਾਧੂਕਾ, 17 ਅਪ੍ਰੈਲ (ਰਾਕੇਸ਼ ਛਾਬੜਾ)-ਪਿੰਡ ਤਰੋਬੜ੍ਹੀ ਵਿਚ ਹਾਈ ਪਾਵਰ ਬਿਜਲੀ ਸਪਲਾਈ ਵਾਲੇ ਟਾਵਰ ਦੀਆਂ ਤਾਰਾਂ ਤੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਨ ਚਾਰ ਕਿੱਲੇ ਕਣਕ ਦਾ ਨਾੜ ਸੜ ਜਾਣ ਦੀ ਸੂਚਨਾ ਹੈ। ਇਸ ਪਿੰਡ 'ਚ ਕਿਸਾਨ ਜੰਮੂ ਰਾਮ ਦੇ ਖੇਤਾਂ ਵਿਚੋਂ ...

ਪੂਰੀ ਖ਼ਬਰ »

ਜਸਵੰਤ ਨਗਰ ਵੈੱਲਫੇਅਰ ਸੁਸਾਇਟੀ ਨੇ ਮੇਅਰ ਵਿਮਲ ਠਠਈ ਦਾ ਕੀਤਾ ਸਨਮਾਨ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਜਸਵੰਤ ਨਗਰ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਅਬੋਹਰ ਨਗਰ ਨਿਗਮ ਦੇ ਪਹਿਲੇ ਬਣੇ ਮੇਅਰ ਵਿਮਲ ਠਠਈ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸ਼ਹਿਰ ਨੂੰ ਉੱਨਤੀ ਦੇ ਮਾਰਗ 'ਤੇ ...

ਪੂਰੀ ਖ਼ਬਰ »

ਅਬੋਹਰ 'ਚ ਕਣਕ ਦੀ ਖ਼ਰੀਦ ਸੁਸਤ, ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸੁਸਤ ਹੋਣ ਕਾਰਨ ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਅਜੀਤ' ਵਲੋਂ ਅਨਾਜ ਮੰਡੀ ਦਾ ਦੌਰਾ ਕੀਤੇ ਜਾਣ ...

ਪੂਰੀ ਖ਼ਬਰ »

ਆਨਲਾਈਨ ਐਂਟਰੀ ਬਣੀ ਰੁਕਾਵਟ, ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ

ਮੰਡੀ ਲਾਧੂਕਾ, 17 ਅਪ੍ਰੈਲ (ਰਾਕੇਸ਼ ਛਾਬੜਾ)-ਇੱਥੋਂ ਦੀ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਸਰਕਾਰ ਵਲੋਂ ਖ਼ਰੀਦ ਪ੍ਰਬੰਧਾਂ ਵਿਚ ਕੀਤੇ ਗਏ ਬਦਲਾਅ ਦੇ ਕਾਰਨ ਆੜ੍ਹਤੀ ਅਤੇ ਕਿਸਾਨ ਬੁਰੀ ਤਰ੍ਹਾਂ ਫਸੇ ਦਿਖਾਈ ਦੇ ਰਹੇ ਹਨ। ਕਣਕ ਦੀ ਫ਼ਸਲ ਦੀ ...

ਪੂਰੀ ਖ਼ਬਰ »

ਸਫ਼ਾਈ ਦੇ ਮੱਦੇਨਜ਼ਰ ਅਬੋਹਰ ਇਲਾਕੇ ਦੀਆਂ ਨਹਿਰਾਂ 15 ਦਿਨਾਂ ਲਈ ਹੋਈਆਂ ਬੰਦ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਨਹਿਰੀ ਵਿਭਾਗ ਵਲੋਂ ਸਫ਼ਾਈ ਕਰਨ ਲਈ ਅਬੋਹਰ ਇਲਾਕੇ ਦੀਆਂ ਨਹਿਰਾਂ ਨੂੰ 15 ਦਿਨਾਂ ਲਈ ਅੱਜ ਤੋਂ ਬੰਦ ਕੀਤਾ ਗਿਆ ਹੈ। ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਮੁਖ਼ਤਿਆਰ ਸਿੰਘ ਰਾਣਾ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਨਹਿਰਾਂ ਦੀ ਸਫ਼ਾਈ ...

ਪੂਰੀ ਖ਼ਬਰ »

ਸ੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਦੇ ਸਥਾਪਨਾ ਦਿਵਸ ਮੌਕੇ ਮੇਅਰ ਵਿਮਲ ਠਠਈ ਨੇ ਕੀਤੀ ਸ਼ਿਰਕਤ

ਅਬੋਹਰ, 17 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸ੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਨੇ ਆਪਣੇ 14ਵੇਂ ਸਥਾਪਨਾ ਦਿਵਸ ਮੌਕੇ ਗਊਸ਼ਾਲਾ ਵਿਖੇ ਸਵਾਮਣੀ ਕਰਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੇਅਰ ਵਿਮਲ ਠਠਈ ਨੇ ਸ਼ਿਰਕਤ ਕੀਤੀ ਜਦੋਂ ਕਿ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਫ਼ਕੀਰ ਚੰਦ ...

ਪੂਰੀ ਖ਼ਬਰ »

ਡੀ. ਸੀ. ਨੇ ਖੁੰੜਜ ਵਿਖੇ ਨਵੇਂ ਬਣੇ ਖ਼ਰੀਦ ਕੇਂਦਰ 'ਚ ਸ਼ੁਰੂ ਕਰਵਾਈ ਕਣਕ ਦੀ ਖ਼ਰੀਦ

ਫ਼ਾਜ਼ਿਲਕਾ, 17 ਅਪ੍ਰੈਲ (ਅਮਰਜੀਤ ਸ਼ਰਮਾ)-ਹਾੜ੍ਹੀ ਸੀਜ਼ਨ ਮੌਕੇ ਜ਼ਿਲ੍ਹੇ ਦੇ ਪਿੰਡ ਖੁੰੜਜ ਵਿਖੇ ਬਣੇ ਨਵੇਂ ਖ਼ਰੀਦ ਕੇਂਦਰ ਵਿਚ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਨੰਬਰਦਾਰ ਗੁਰਲਾਲ ਸਿੰਘ ਸੰਧੂ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX