ਤਾਜਾ ਖ਼ਬਰਾਂ


ਸ੍ਰੀਲੰਕਾ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਓਲੰਪਿਕਸ : ਰੇਲਵੇ ਖਿਡਾਰੀਆਂ ਨੂੰ ਮੈਡਲ ਜਿੱਤਣ 'ਤੇ 3 ਕਰੋੜ ਰੁਪਏ ਤਕ ਦਾ ਇਨਾਮ, ਵਾਧਾ ਅਤੇ ਤਰੱਕੀ
. . .  1 day ago
ਭਾਰਤ ਨੇ ਸ੍ਰੀਲੰਕਾ ਨੂੰ 133 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜੰਮੂ ਕਸ਼ਮੀਰ 'ਚ ਅਮਰਨਾਥ ਗੁਫ਼ਾ ਨਜ਼ਦੀਕ ਬਦਲ ਫਟਿਆ ,ਜਾਨੀ ਨੁਕਸਾਨ ਤੋਂ ਬਚਾਅ , ਬਚਾਅ ਕਾਰਜ ਜਾਰੀ
. . .  1 day ago
ਪੁਲਿਸ ਥਾਣਾ ਕੰਬੋਅ ਵਲੋਂ 6 ਪਿਸਤੌਲ ਤੇ ਹੋਰ ਅਸਲੇ ਸਮੇਤ ਇਕ ਵਿਅਕਤੀ ਕਾਬੂ
. . .  1 day ago
ਰਾਜਾਸਾਂਸੀ, 28 ਜੁਲਾਈ (ਹਰਦੀਪ ਸਿੰਘ ਖੀਵਾ) -ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਖਿਲਾਫ਼ ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 117 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰੇਗਾ : ਸੁਖਦੇਵ ਸਿੰਘ ਢੀਂਡਸਾ
. . .  1 day ago
ਐੱਸ. ਏ. ਐੱਸ. ਨਗਰ, 28 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ...
ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ 'ਚ ਸੁਧਾਰ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੀ ਕੀਤੀ ਬੇਨਤੀ
. . .  1 day ago
ਚੰਡੀਗੜ੍ਹ, 28 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਥਿਤੀ ਵਿਚ ਹੋਏ ਸੁਧਾਰ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਦੁਬਾਰਾ ...
ਮਾਮਲਾ ਕੋਟਕਪੂਰਾ ਗੋਲੀਕਾਂਡ-ਸਿੱਟ ਨੇ 13 ਪੁਲਿਸ ਅਫ਼ਸਰਾਂ ਸਮੇਤ ਪੁਲਿਸ ਕਰਮੀਆਂ ਤੋਂ ਕੀਤੀ ਪੁੱਛਗਿੱਛ
. . .  1 day ago
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਲਈ ਗਠਿਤ ਨਵੀਂ ਸਿੱਟ ਨੇ ਡੀ.ਆਈ.ਜੀ. ਦਫ਼ਤਰ ਫ਼ਰੀਦਕੋਟ ਵਿਖੇ 13 ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਕਰਮੀਆਂ ਤੋਂ ਪੁੱਛ ਪੜਤਾਲ ...
ਢੈਪਈ ਨਹਿਰ ’ਚ ਨਹਾਉਂਦਿਆਂ ਡੁੱਬਣ ਨਾਲ ਲੜਕੇ ਦੀ ਮੌਤ
. . .  1 day ago
ਜੈਤੋ, 28 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਢੈਪਈ ਨਹਿਰ ਵਿਚ ਨਹਾਉਣ ਆਏ ਤਿੰਨ ਲੜਕਿਆਂ ਵਿਚੋਂ ਇਕ ਦੇ ਡੁੱਬ ਕੇ ਮਰ ਜਾਣ ਦੀ ਦੁਖਦਾਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,28 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ...
ਆਮ ਆਦਮੀ ਪਾਰਟੀ ਨੇ 9 ਹੋਰ ਹਲਕਾ ਇੰਚਾਰਜ ਲਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਚ 9 ਹੋਰ ਹਲਕਾ ਇੰਚਾਰਜ ਲਾਏ ਗਏ ਹਨ। ਇਸ ਸਬੰਧ ਵਿਚ 'ਆਪ' ...
ਆਈ.ਪੀ.ਐੱਸ ਅਧਿਆਕਰੀਆਂ ਦੇ ਤਬਾਦਲੇ
. . .  1 day ago
ਨਵੀਂ ਦਿੱਲੀ, 28 ਜੁਲਾਈ - ਆਈ.ਪੀ. ਐੱਸ ਅਧਿਆਕਰੀਆਂ ਦੇ ਤਬਾਦਲੇ...
ਪਟਿਆਲਾ ਰੈਲੀ ਦੀਆਂ ਤਿਆਰੀਆਂ ਮੁਕੰਮਲ, 100 ਬੱਸਾਂ ਅਤੇ ਕਾਰਾਂ ਦਾ ਵਿਚ ਕਾਫ਼ਲਾ ਹੋਵੇਗਾ ਰਵਾਨਾ
. . .  1 day ago
ਪਠਾਨਕੋਟ, 28 ਜੁਲਾਈ (ਸੰਧੂ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ...
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਡਟਵਾਂ ਵਿਰੋਧ
. . .  1 day ago
ਬੱਧਨੀ ਕਲਾਂ, 28 ਜੁਲਾਈ (ਸੰਜੀਵ ਕੋਛੜ) - ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਬਲਾਕ ਬੱਧਨੀ ਅਧੀਨ ...
ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫ਼ੇ
. . .  1 day ago
ਅੰਮ੍ਰਿਤਸਰ, 28 ਜੁਲਾਈ (ਜੱਸ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ 'ਤੇ ਉਸ ਦੇ ਸਵਾਗਤ ਵਿਚ ...
ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਮਿਲੀ ਨਿਜਾਤ
. . .  1 day ago
ਚੰਡੀਗੜ੍ਹ, 28 ਜੁਲਾਈ - ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਨਿਜਾਤ ਦਿੰਦੇ ...
ਮਮਤਾ ਬੈਨਰਜੀ ਦਾ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ, ਕਿਹਾ ਐਮਰਜੈਂਸੀ ਤੋਂ ਵੀ ਖ਼ਰਾਬ ਹਾਲਤ
. . .  1 day ago
ਨਵੀਂ ਦਿੱਲੀ, 28 ਜੁਲਾਈ - ਦਿੱਲੀ ਦੌਰੇ ਉੱਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਉੱਤੇ ਤਿੱਖਾ ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 28 ਜੁਲਾਈ - ਲੋਕ ਸਭਾ ਕੱਲ੍ਹ ਤੱਕ ਮੁਲਤਵੀ ਕਰ ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਗੁਰਲਾਲ ਸਿੰਘ ਤੇ...
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਮਹਿਲਾ ਮਿਡਲ ਵੇਟ (69-75 ਕਿੱਲੋਗ੍ਰਾਮ) ਰਾਉਂਡ ਦੇ 16 ਵੇਂ ਮੁਕਾਬਲੇ ਵਿਚ ਭਾਰਤੀ...
ਰਾਜ ਸਭਾ ਵਿਚ ਜੁਵੇਨਾਈਲ ਜਸਟਿਸ ਸੋਧ ਬਿੱਲ 2021 ਪਾਸ
. . .  1 day ago
ਨਵੀਂ ਦਿੱਲੀ, 28 ਜੁਲਾਈ - ਰਾਜ ਸਭਾ ਨੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ,...
ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ
. . .  1 day ago
ਖਮਾਣੋਂ, 28 ਜੁਲਾਈ (ਮਨਮੋਹਨ ਸਿੰਘ ਕਲੇਰ) - ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ ਤਿੰਨ ਵਿਖੇ ...
ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 28 ਜੁਲਾਈ - ਵਿਦਿਆਰਥੀ ਸੰਗਠਨ ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ ਕੀਤੇ ਗਏ ਹਨ...
ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟੇਲ

ਰੂਪਨਗਰ

ਕਿਣਮਿਣ ਨੇ ਕਿਸਾਨਾਂ ਦੇ ਸਾਹ ਸੂਤੇ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਕਾਰਨ ਚੁਕਾਈ ਦੀ ਚਾਲ ਸੁਸਤ

ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਅੱਜ ਹੋਈ ਕਿਣਮਿਣ ਕਾਰਨ ਸੋਨੇ ਵਰਗੀ ਖੜੀ ਕਣਕ ਦੀ ਫ਼ਸਲ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ | ਬੀਤੇ ਕੱਲ੍ਹ ਝੱਖੜ ਨੇ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨ ਕੀਤਾ | ਇਸ ਕੁਦਰਤੀ ਮਾਰ ਦੇ ਨਾਲ-ਨਾਲ ਸਰਕਾਰਾਂ ਦੀ ਮਾਰ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨ ਕਰ ਰਹੀ ਹੈ | ਮਿਤੀ 10 ਅਪ੍ਰੈਲ ਤੋਂ ਇਸ ਵਾਰ 10 ਦਿਨ ਪਛੜ ਕੇ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ 'ਚ ਬਾਰਦਾਨੇ ਦੀ ਘਾਟ ਰੜਕਣ ਲੱਗ ਗਈ ਹੈ ਅਤੇ ਨਾ ਹੀ ਅੱਜ ਤੱਕ ਇੱਕ ਰੁਪਏ ਦੀ ਅਦਾਇਗੀ ਹੋਈ ਹੈ | ਅੱਜ ਭਾਗੋਮਾਜਰਾ ਮੰਡੀ ਦੇ ਕਿਸਾਨਾਂ ਨੇ ਸਾਲਾਪੁਰ ਚੌਂਕ 'ਚ ਮਾਰਗ ਜਾਮ ਕਰ ਦਿੱਤਾ ਅਤੇ ਦੂਜਾ ਜਾਮ ਬੰਨ੍ਹ ਮਾਜਰਾ 'ਚ ਕੌਮੀ ਰਾਜਮਾਰਗ 'ਤੇ ਲਗਾ ਦਿੱਤਾ ਜਿੱਥੇ ਭਾਗੋਮਾਜਰਾ ਸਮੇਤ ਕੁਰਾਲੀ ਤੇ ਮੋਰਿੰਡਾ ਮੰਡੀਆਂ ਦੇ ਕਿਸਾਨ ਵੀ ਸ਼ਾਮਲ ਹੋ ਗਏ | ਕਿਸਾਨ ਆਗੂਆਂ ਤੇ ਕਿਸਾਨਾਂ ਸੁਖਦੀਪ ਸਿੰਘ ਪਪਰਾਲੀ, ਜਗਤਾਰ ਸਿੰਘ, ਗੁਰਦੀਪ ਸਿੰਘ ਬੰਨ੍ਹਮਾਜਰਾ, ਕੁਲਵਿੰਦਰ ਸਿੰਘ ਮੁਗਲਮਾਜਰੀ, ਰਣਧੀਰ ਸਿੰਘ ਅਤੇ ਜੱਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਭਾਗੋਮਾਜਰਾ, ਕੁਰਾਲੀ ਅਤੇ ਮੋਰਿੰਡਾ ਮੰਡੀਆਂ 'ਚ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਭਰਾਈ ਨਹੀਂ ਹੋਈ ਜਿਸ ਕਾਰਨ ਫ਼ਸਲ ਰੁਲ ਰਹੀ ਹੈ | ਕਿਸਾਨ 4 ਦਿਨ ਤੋਂ ਬਾਰਦਾਣੇ ਦੀ ਉਡੀਕ 'ਚ ਹਨ ਅਤੇ ਖ਼ਰੀਦ ਏਜੰਸੀਆਂ ਦੇ ਅਫ਼ਸਰ ਰੋਜ਼ ਬਾਰਦਾਨਾ ਭੇਜਣ ਦੇ ਭਰੋਸੇ ਦੇ ਰਹੇ ਸਨ ਪਰ ਜਦੋਂ ਅੱਜ ਦੁਪਹਿਰ ਤੱਕ ਵੀ ਬਾਰਦਾਨਾ ਨਾ ਪੁੱਜਾ ਤਾਂ ਉਨ੍ਹਾਂ ਨੂੰ ਕੌਮੀ ਰਾਜ ਮਾਰਗ ਜਾਮ ਕਰਨਾ ਪਿਆ | ਉਨ੍ਹਾਂ ਕਿਹਾ ਕਿ 10 ਦਿਨ ਖ਼ਰੀਦ ਹੋਣ ਦੇ ਬਾਵਜੂਦ ਵੀ ਮੰਡੀਆਂ 'ਚ ਬਾਰਦਾਨੇ ਸਮੇਤ ਹੋਰ ਪ੍ਰਬੰਧਾਂ ਦੀ ਘਾਟ ਸਰਕਾਰ ਤੇ ਅਫ਼ਸਰਾਂ ਦੀ ਨਾਲਾਇਕੀ ਦਾ ਸਬੂਤ ਹੈ ਜਦੋਂ ਕਿ ਕਿਸਾਨ ਨੇ 6 ਮਹੀਨੇ ਬਾਅਦ ਫ਼ਸਲ ਲੈ ਕੇ ਮੰਡੀ 'ਚ ਆਉਣਾ ਹੁੰਦਾ ਹੈ | ਦੇਰ ਸ਼ਾਮ ਐਸ.ਡੀ.ਐਮ. ਰੂਪਨਗਰ ਸਮੇਤ ਵਿਭਾਗ ਅਤੇ ਪੁਲੀਸ ਦੇ ਅਧਿਕਾਰੀਆਂ ਨੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਬਾਰਦਾਨੇ ਦੀ ਪਹੁੰਚ ਲਈ ਸਟੋਰ ਤੋਂ ਬਾਰਦਾਨਾ ਲੋਡ ਕਰ ਰਹੀ ਗੱਡੀ ਦੀ ਵੀਡੀਓ ਅਤੇ ਕੁੱਝ ਸਮੇਂ 'ਚ ਉਕਤ ਮੰਡੀਆਂ 'ਚ ਬਾਰਦਾਨਾ ਪੁੱਜਣ ਦੀ ਗਰੰਟੀ ਦਿੱਤੀ, ਜਿਸ ਤੋਂ ਬਾਅਦ ਸ਼ਾਮ 5:30 ਵਜੇ ਕਿਸਾਨਾਂ ਨੇ ਕੌਮੀ ਰਾਜ ਮਾਰਗ ਤੇ ਬੰਨ੍ਹਮਾਜਰਾ ਸਮੇਤ ਹੋਰ ਮਾਰਗਾਂ ਦੇ ਧਰਨੇ ਚੁੱਕ ਲਏ |

ਮੌਸਮ ਖ਼ਰਾਬ ਹੋਣ ਕਾਰਨ ਨੰਗਲ ਕਣਕ ਮੰਡੀ ਵਿਚ ਹੋਇਆ ਮਾਹੌਲ ਖ਼ਰਾਬ

ਨੰਗਲ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਅੱਜ ਮੌਸਮ ਖ਼ਰਾਬ ਹੋਣ ਕਾਰਨ ਸਥਾਨਕ ਕਣਕ ਮੰਡੀ ਵਿਚ ਚਾਣਚੱਕ ਅਜਿਹਾ ਮਾਹੌਲ ਹੋ ਗਿਆ ਕਿ ਆੜ੍ਹਤੀਆਂ ਤੇ ਪ੍ਰਬੰਧਕਾਂ ਨੂੰ ਹੱਥਾਂ ਪੈਰਾ ਦੀ ਪੈ ਗਈ | ਜਿੱਥੇ ਕਿਸਾਨਾਂ ਦੇ ਸਾਹ ਸੂਤੇ ਹੋਏ ਸਨ ਉੱਥੇ ਆੜ੍ਹਤੀਆਂ ਨੇ ਚੁੱਪ ਵੱਟੀਂ ...

ਪੂਰੀ ਖ਼ਬਰ »

ਚਾਰ ਗਊਆਂ ਮਰੀਆਂ ਮਿਲੀਆਂ

ਨੂਰਪੁਰ ਬੇਦੀ, 17 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਭਿੰਡਰ ਨਗਰ ਦੇ ਖੇਤਾਂ 'ਚ ਚਾਰ ਗਊਆਂ ਦੀ ਭੇਦਭਰੀ ਹਾਲਤ 'ਚ ਲਾਸ਼ਾਂ ਬਰਾਮਦ ਹੋਈਆਂ ਹਨ | ਇਸ ਦੀ ਸੂਚਨਾ ਮਿਲਦਿਆਂ ਹੀ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ 'ਤੇ ਪਹੁੰਚੇ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਹਿਰਦਾਪੁਰ ਵਿਖੇ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਪੁੁਰਖਾਲੀ,17 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਹਿਰਦਾਪੁਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਸੈਕਟਰ ਪੁਰਖਾਲੀ ਦੇ ਪ੍ਰਧਾਨ ਮਲਕੀਤ ਹਿਰਦਾਪੁਰੀ ਅਤੇ ਜਗੀਰ ਸਿੰਘ ਦੀ ਸਰਪ੍ਰਸਤੀ ਹੇਠ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ | ...

ਪੂਰੀ ਖ਼ਬਰ »

ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਵਿਚ ਦਾਖਲੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਦਾਖਲੇ ਲਈ ਜ਼ਿਲ੍ਹਾ ਰੂਪਨਗਰ ਦੇ ਸਿੱਖਿਆ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਦਾਖਲਾ ਮੁਹਿੰਮ ...

ਪੂਰੀ ਖ਼ਬਰ »

ਦੂਨ ਸਭਾ ਵਲੋਂ ਜੇਤੇਵਾਲ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 23 ਨੂੰ

ਨੂਰਪੁਰ ਬੇਦੀ, 17 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਦੂਨ ਵੈੱਲਫੇਅਰ ਸੁਸਾਇਟੀ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰ ਬੇਦੀ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ | ਕੈਂਪ ਲਗਾਉਣ ਸਬੰਧੀ ...

ਪੂਰੀ ਖ਼ਬਰ »

ਡਿਪਟੀ ਸੀ.ਐਮ. ਦਲਿਤ ਭਾਈਚਾਰੇ 'ਚੋਂ ਬਣਾਉਣ ਦੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਾ ਸਵਾਗਤ

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਦਿੱਤੇ ਬਿਆਨ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਵਿਚੋਂ ਹੋਵੇਗਾ, ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਕਰਨ ਦੇ ਲਈ ਮੀਟਿੰਗ

ਘਨੌਲੀ, 17 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੰਮਿ੍ਤਸਰ ਸਾਹਿਬ ਤੋਂ ਆਰੰਭ ਹੋਇਆ ਹੈ ਜੋ ਕਿ 18 ਅਪ੍ਰੈਲ ਨੂੰ ਗੁਰਦੁਆਰਾ ਭੱਠਾ ਸਾਹਿਬ ਪੁੱਜ ਜਾਵੇਗਾ ਅਤੇ 19 ਅਪ੍ਰੈਲ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ 1 ਮਈ ਦੀ ਕਾਨਫ਼ਰੰਸ ਦੀਆਂ ਤਿਆਰੀਆਂ ਸ਼ੁਰੂ

ਨੂਰਪੁਰ ਬੇਦੀ, 17 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਿਰਤੀ ਕਿਸਾਨ ਮੋਰਚਾ ਵਲੋਂ 1 ਮਈ ਦੇ ਸ਼ਹੀਦਾਂ ਦੀ ਯਾਦ ਵਿਚ ਮਜ਼ਦੂਰ-ਕਿਸਾਨ ਏਕਤਾ ਕਾਨਫ਼ਰੰਸ ਪਿੰਡ ਚਹਿੜਮਜ਼ਾਰਾ ਦੀ ਗਰਾਊਾਡ 'ਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਤਹਿਤ ਵੱਖ-ਵੱਖ ਪਿੰਡਾਂ ਵਿਚ ਤਿਆਰੀ ...

ਪੂਰੀ ਖ਼ਬਰ »

ਡਾ: ਵਨੀਤ ਸ਼ਰਮਾ ਦਾ ਸਨਮਾਨ

ਢੇਰ, 17 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪਿੰਡ ਥਲੂਹ ਵਿਖੇ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਲਾਕੇ ਦੇ ਜੰਮਪਲ ਡਾ. ਵਨੀਤ ਸ਼ਰਮਾ (ਐਮ. ਡੀ.) ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪੀ. ਆਰ. ਟੀ. ਸੀ. ਦੇ ਡਾਇਰੈਕਟਰ ਕਮਲ ਜੋਸ਼ੀ ਨੇ ਕਿਹਾ ਕਿ ਇਲਾਕੇ ...

ਪੂਰੀ ਖ਼ਬਰ »

ਜ਼ਹਿਰੀਲ ਚੀਜ਼ ਨਿਗਲ ਕੇ ਵਿਅਕਤੀ ਵੱਲੋਂ ਖੁਦਕੁਸ਼ੀ

ਮਾਜਰੀ, 17 ਅਪੈ੍ਰਲ (ਕੁਲਵੰਤ ਸਿੰਘ ਧੀਮਾਨ)-ਪਿੰਡ ਤੋਗਾਂ ਦੇ ਰਹਿਣ ਵਾਲੇ ਦਰਸ਼ਨ ਸਿੰਘ (38) ਵਲੋਂ ਘਰੇਲੂ ਝਗੜੇ ਦੇ ਚਲਦਿਆਂ ਕੋਈ ਜ਼ਹਿਰੀਲ ਚੀਜ਼ ਨਿਗਲ ਕੇ ਆਤਮ-ਹੱਤਿਆ ਕਰ ਲਈ ਗਈ | ਇਸ ਸਬੰਧੀ ਮਿ੍ਤਕ ਦੀ ਮਾਤਾ ਅਜੈਬ ਕੌਰ ਪਤਨੀ ਸਵ. ਧਰਮ ਸਿੰਘ ਨੇ ਥਾਣਾ ਮੁੱਲਾਂਪੁਰ ...

ਪੂਰੀ ਖ਼ਬਰ »

ਸਵਾਮੀ ਗਣੇਸ਼ ਗਿਰੀ ਦਾ ਵਾਰਡ ਨੰਬਰ 4 'ਚ ਵਿਸ਼ੇਸ਼ ਸਨਮਾਨ

ਨੰਗਲ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸ਼ਿਵ ਮੰਦਰ ਤਲਵਾੜਾ ਦੇ ਸਵਾਮੀ ਗਣੇਸ਼ ਗਿਰੀ ਮਹਾਰਾਜ ਜੀ ਦਾ ਨਿਊਪ੍ਰੀਤ ਨਗਰ, ਵਾਰਡ ਨੰਬਰ 4 ਵਿਖੇ ਆਉਣ 'ਤੇ ਯੋਗਾਚਾਰਿਯਾ ਰਾਣਾ ਰਛਪਾਲ ਦੀ ਅਗਵਾਈ ਵਿਚ ਭਗਤਾਂ ਨੇ ਨਿੱਘਾ ਸਵਾਗਤ ਕੀਤਾ ਜਿੱਥੇ ਸਵਾਮੀ ਜੀ ਨੇ ਵਾਰਡ ਵਾਸੀਆਂ ...

ਪੂਰੀ ਖ਼ਬਰ »

ਬਹੁ-ਕਰੋੜੀ ਫਲਾਈਓਵਰ ਨੂੰ ਸ਼ਿਵਾਲਿਕ ਐਵੇਨਿਊ ਦੇ ਖ਼ੂਨੀ ਚੌਰਾਹੇ ਤੋਂ ਅੱਗੇ ਤੱਕ ਬਣਾਇਆ ਜਾਵੇਗਾ-ਸਪੀਕਰ ਰਾਣਾ ਕੇ.ਪੀ. ਸਿੰਘ

ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੰਗਲ ਵਿਖੇ ਬਣ ਰਹੇ ਬਹੁ ਕਰੋੜੀ ਫਲਾਈਓਵਰ ਦੇ ਨਿਰਮਾਣ ਕਾਰਜ ਨੂੰ ਜਲਦ ਮੁਕੰਮਲ ਕਰਵਾ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ ਅਤੇ ਇਸ ਨੰੂ ਨਵਾਂ ਨੰਗਲ ਵਿਖੇ ਨੰਗਲ-ਊਨਾ ਮੁੱਖ ਸੜਕ 'ਤੇ ਸ਼ਿਵਾਲਿਕ ਐਵਿਨਿਊ ਦੇ ਬਹੁ-ਚਰਚਿਤ ...

ਪੂਰੀ ਖ਼ਬਰ »

ਸਪੀਕਰ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹੋਇਆ ਪੱਬਾਂ ਭਾਰ

ਨੰਗਲ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਦਿੱਤੇ ਗਏ ਸਖ਼ਤ ਹੁਕਮਾਂ ਤੋਂ ਬਾਅਦ ਸਬੰਧਿਤ ਪ੍ਰਸ਼ਾਸਨ ਪੂਰੀ ਤਰ੍ਹਾਂ ਚੁਕੰਨਾ ਹੋ ਚੁੱਕਿਆ ਹੈ | ਇਸੇ ਕੜੀ ਤਹਿਤ ਨੰਗਲ ਦੇ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵਲੋਂ ਦਿੱਲੀ ਧਰਨੇ ਦੇ ਕਿਸਾਨਾਂ ਦੀ ਕਣਕਾਂ ਦੀ ਮੁਫ਼ਤ ਕਟਾਈ

ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਨੇ ਹੁਣ ਦਿੱਲੀ ਧਰਨੇ 'ਚ ਸ਼ਾਮਲ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਕਣਕਾਂ ਦੀ ਮੁਫ਼ਤ ਕਟਾਈ ਦਾ ਬੀੜਾ ਚੁੱਕਿਆ ਹੈ | ਕਲੱਬ ਦੇ ਮੈਂਬਰ ਰੋਜ਼ਾਨਾ ਸਵੇਰੇ ਘਰੋਂ ਕੰਬਾਈਨ ਸਮੇਤ ਗੱਡੀਆਂ ...

ਪੂਰੀ ਖ਼ਬਰ »

ਨਗਰ ਕੀਰਤਨ ਦੇ ਸਵਾਗਤ ਲਈ ਭਾਈ ਚਾਵਲਾ ਨੇ ਕੀਤੀ ਸ਼ਹਿਰ ਵਾਸੀਆਂ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਅੰਮਿ੍ਤਸਰ ਸਾਹਿਬ ਤੋ ਆਰੰਭ ਹੋਏ ਮਹਾਨ ਨਗਰ ਕੀਰਤਨ ਦਾ 19 ...

ਪੂਰੀ ਖ਼ਬਰ »

ਪਿੰਡ ਬੰਗੀਆਂ ਵਿਖੇ ਢਾਈ ਏਕੜ ਕਣਕ ਸੜ ਕੇ ਸਵਾਹ

ਮੋਰਿੰਡਾ, 17 ਅਪ੍ਰੈਲ (ਕੰਗ)-ਪਿੰਡ ਬੰਗੀਆਂ ਵਿਖੇ ਅੱਗ ਲੱਗਣ ਕਾਰਨ ਲਗਭਗ ਢਾਈ ਏਕੜ ਕਣਕ ਸੜ੍ਹ ਕੇ ਸਵਾਹ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਰਟ ਸਰਕਿਟ ਹੋਣ ਕਾਰਨ ਕਣਕ ਨੂੰ ਅੱਗ ਲੱਗ ਗਈ | ਉਨਾਂ ਕਿਹਾ ਕਿ ਅੱਗ ਬੁਝਾਉਣ ...

ਪੂਰੀ ਖ਼ਬਰ »

ਝੱਜ ਪਿੰਡ ਦੇ ਵਸੀਵੇਂ ਨਾਲ ਲਗਦੀ ਚਾਰ ਪਿੰਡਾਂ ਦੀ ਕਣਕ ਨੂੰ ਲੱਗੀ ਭਿਆਨਕ ਅੱਗ

ਕਾਹਨਪੁਰ ਖੂਹੀ, 17 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਇਲਾਕਾ ਝੱਜ ਚੌਕ ਲਾਗਲੇ ਖੇਤਾਂ ਵਿਚ ਪੱਕੀ ਖੜ੍ਹੀ ਹੋਈ ਕਣਕ ਨੂੰ ਅਚਾਨਕ ਅੱਗ ਲੱਗ ਗਈ | ਜਿਸ ਦੇ ਚੱਲਦੇ ਪਿੰਡ ਪਚਰੰਡਾ, ਝੱਜ, ਬਾੜੀਆਂ ਅਤੇ ਥਾਣਾ ਦੀ ਲਗਭਗ ਬਾਰਾਂ ਏਕੜ ਕਣਕ ਦੀ ਫ਼ਸਲ ਸੜ ਕੇ ...

ਪੂਰੀ ਖ਼ਬਰ »

ਆਯੁਸ਼ਮਾਨ ਯੋਜਨਾ ਤਹਿਤ 45 ਲੋਕਾਂ ਨੇ ਬਣਾਏ 'ਸਿਹਤ ਬੀਮਾ' ਕਾਰਡ

ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰ ਦੇ ਵਾਰਡ ਨੰਬਰ 13 'ਚ ਪੈਂਦੇ ਸ਼ਿਵ ਮੰਦਰ ਪਿੰਡ ਕਥੇਡਾ ਵਿਖੇ ਆਯੂਸ਼ਮਾਨ ਯੋਜਨਾ ਤਹਿਤ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਦੀ ਕੌਂਸਲਰ ...

ਪੂਰੀ ਖ਼ਬਰ »

ਐਮ.ਬੀ.ਬੀ.ਐਸ. 'ਚ ਦਾਖਲਾ ਪਾਉਣ ਵਾਲੀ ਪਿਪਸ ਦੀ ਵਿਦਿਆਰਥਣ ਦਾ ਸਨਮਾਨ

ਸ੍ਰੀ ਚਮਕੌਰ ਸਾਹਿਬ,17 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਨੂੰ ਐਮ. ਬੀ. ਬੀ. ਐਸ. ਵਿਚ ਦਾਖਲਾ ਮਿਲਣ 'ਤੇ ਸਕੂਲ ਪ੍ਰਬੰਧਕਾਂ ਵਲੋਂ ਉਸ ਦਾ ਸਨਮਾਨ ਕੀਤਾ ਗਿਆ | ਪਿ੍ੰਸੀਪਲ ਸ੍ਰੀਮਤੀ ਅਨੁਰਾਧਾ ਧੀਮਾਨ ਨੇ ...

ਪੂਰੀ ਖ਼ਬਰ »

ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਕਰੈਸ਼ਰ ਉਦਯੋਗ ਡੁੱਬਣ ਦੇ ਕਿਨਾਰੇ-ਡਾ: ਚੀਮਾ

ਘਨੌਲੀ, 17 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸਰਕਾਰ ਦੀਆਂ ਕਰੈਸਰ ਉਦਯੋਗ ਸਬੰਧੀ ਸਹੀ ਪਾਲਿਸੀ ਨਾ ਹੋਣ ਕਰਕੇ ਅੱਜ ਕਰੈਸ਼ਰ ਉਦਯੋਗ ਨਾਲ ਸਬੰਧਿਤ ਕਾਰੋਬਾਰ ਡੁੱਬਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ...

ਪੂਰੀ ਖ਼ਬਰ »

ਫ਼ੀਸਾਂ ਦੇ ਰੇੜਕੇ ਨੂੰ ਲੈ ਕੇ ਅਕੈਡਮੀ ਮੂਹਰੇ ਤੀਜੇ ਦਿਨ ਵੀ ਧਰਨਾ ਰੇੜਕਾ ਬਰਕਰਾਰ, ਅਕੈਡਮੀ ਨੇ ਕਿਹਾ ਫ਼ੀਸਾਂ ਨਿਯਮਾਂ ਅਨੁਸਾਰ

ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਾਲਾਨਾ ਫ਼ੀਸਾਂ ਅਤੇ ਫੰਡਾਂ ਨੂੰ ਲੈ ਕੇ ਰੋਪੜ ਦੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਅੱਜ ਤੀਜੇ ਦਿਨ ਵੀ ਰੇੜਕਾ ਜਾਰੀ ਰਿਹਾ | ਵੱਡੀ ਗਿਣਤੀ ਵਿਚ ਮਾਪਿਆਂ ਅਤੇ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਦੀ ਟੀਕਾਕਰਨ ਲਈ ਵਾਰਡਾਂ ਵਿਚ ਲਗਾਏ ਵਿਸ਼ੇਸ਼ ਕੈਂਪ

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਕਰਨੈਲ ਸਿੰਘ)-ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਕੋਰੋਨਾ ਸੈਪਲਿੰਗ ਅਤੇ ਟੈਸਟਿੰਗ ਦੀ ਸਮਰੱਥਾ ਵਿਚ ਵਾਧਾ ਕਰਨ ਦੇ ਨਾਲ- ਨਾਲ ਕਰੋਨਾ ਵੈਕਸੀਨ ਦਾ ਟੀਕਾਕਰਨ ਲਈ ਵੱਖ-ਵੱਖ ਵਾਰਡਾਂ ਵਿਚ ਕੈਂਪ ਲਗਾਏ ਜਾ ...

ਪੂਰੀ ਖ਼ਬਰ »

ਰਾਜਪਾਲ ਪੰਜਾਬ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਪੀਕਰ ਪੰਜਾਬ ਨਾਲ ਮੁਲਾਕਾਤ

ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਰਹੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰੂਪਨਗਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX