ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  4 minutes ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  45 minutes ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  43 minutes ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  about 2 hours ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 2 hours ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 3 hours ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 3 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 4 hours ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 4 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 4 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 4 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਜੰਮੂ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 5 hours ago
ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਵਰਤੋਂ ਕੋਵਿਡ-19 ਟੀਕਾ ਖ਼ਰੀਦਣ ਤੇ ਆਕਸੀਜਨ ਪਲਾਂਟ ਲਈ ਕੀਤੀ ਜਾਵੇ
. . .  42 minutes ago
ਨਵੀਂ ਦਿੱਲੀ,15 ਮਈ - ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ...
ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਘਾਤਕ - ਡਬਲਯੂ.ਐੱਚ.ਓ. ਮੁਖੀ
. . .  about 5 hours ago
ਨਵੀਂ ਦਿੱਲੀ, 15 ਮਈ - ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਈਡਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ
. . .  about 5 hours ago
ਵਾਸ਼ਿੰਗਟਨ, 15 ਮਈ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ...
ਡੀ.ਆਰ.ਡੀ.ਓ. ਦੀ ਕੋਰੋਨਾ ਦਵਾਈ 2 ਡੀ.ਜੀ. ਅਗਲੇ ਹਫ਼ਤੇ ਹੋਵੇਗੀ ਲਾਂਚ
. . .  about 5 hours ago
ਨਵੀਂ ਦਿੱਲੀ, 15 ਮਈ - ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਡੀ.ਆਰ.ਡੀ.ਓ. ...
ਇਜ਼ਰਾਈਲ ਰਾਕੇਟ ਹਮਲੇ 'ਚ ਮਾਰੀ ਗਈ ਕੇਰਲ ਦੀ ਔਰਤ ਦੀ ਮ੍ਰਿਤਕ ਦੇਹ ਪਹੁੰਚੀ ਦਿੱਲੀ
. . .  about 6 hours ago
ਨਵੀਂ ਦਿੱਲੀ, 15 ਮਈ - ਇਸ ਹਫ਼ਤੇ ਫ਼ਲਸਤੀਨੀ ਰਾਕੇਟ ਹਮਲੇ ਵਿਚ ਮਰਨ ਵਾਲੀ ਕੇਰਲ ਦੀ ਇਕ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  1 day ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟੇਲ

ਸੰਪਾਦਕੀ

ਕਣਕ ਦਾ ਮੰਡੀਕਰਨ

ਪੰਜਾਬ ਦੀਆਂ ਮੰਡੀਆਂ ਵਿਚ ਤੇਜ਼ੀ ਨਾਲ ਕਣਕ ਆਉਣੀ ਸ਼ੁਰੂ ਹੋ ਗਈ ਹੈ। ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਖ਼ਰੀਦ ਸਰਕਾਰ ਵਲੋਂ 19 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋ ਸਕੀ ਹੈ। ਪਰ ਇਸ ਵਾਰ ਮੰਡੀਆਂ ਨੂੰ ਜ਼ਰੂਰ ਵਧਾ ਕੇ 4000 ਦੇ ਕਰੀਬ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਵਿਚ ਚੋਣਾਂ ਹੋਣ ਕਰਕੇ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਹੋ ਸਕਦੀ ਹੈ ਪਰ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਲੋੜੀਂਦਾ ਬਾਰਦਾਨਾ ਸਮੇਂ ਸਿਰ ਮੁਹੱਈਆ ਕਰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨ ਸਬੰਧੀ ਵੀ ਕਾਫੀ ਵਾਦ-ਵਿਵਾਦ ਬਣਿਆ ਰਿਹਾ ਸੀ।
ਸੂਬਾ ਸਰਕਾਰ ਇਹ ਚਾਹੁੰਦੀ ਸੀ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਅਦਾਇਗੀ ਆੜ੍ਹਤੀਆਂ ਰਾਹੀਂ ਹੀ ਕੀਤੀ ਜਾਵੇ। ਆੜ੍ਹਤੀਏ ਵੀ ਇਸ ਗੱਲ ਲਈ ਬਜ਼ਿੱਦ ਸਨ। ਪਰ ਕੇਂਦਰ ਸਰਕਾਰ ਵਲੋਂ ਸਪੱਸ਼ਟ ਰੂਪ ਵਿਚ ਫ਼ਸਲ ਦੀ ਖ਼ਰੀਦ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਸਬੰਧੀ ਪੋਰਟਲ ਤਿਆਰ ਕਰਨ ਦਾ ਕੰਮ ਇਕਦਮ ਕਰਨਾ ਪਿਆ, ਕਿਉਂਕਿ ਪਹਿਲਾਂ ਇਸ ਸਬੰਧੀ ਕੋਈ ਤਿਆਰੀ ਨਹੀਂ ਸੀ ਕੀਤੀ ਗਈ। ਕੇਂਦਰ ਕਈ ਸਾਲਾਂ ਤੋਂ ਇਸ ਗੱਲ 'ਤੇ ਜ਼ੋਰ ਦਿੰਦਾ ਆਇਆ ਸੀ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਸਬੰਧੀ ਲੋੜੀਂਦੇ ਪ੍ਰਬੰਧ ਹਰ ਹਾਲ ਵਿਚ ਪੂਰੇ ਕਰ ਲਏ ਜਾਣ। ਪਰ ਪੰਜਾਬ ਵਿਚ ਸਮੇਂ ਦੀਆਂ ਸਰਕਾਰਾਂ ਤੇ ਆੜ੍ਹਤੀਏ ਇਸ ਸਬੰਧੀ ਇਕਮਤ ਨਾ ਹੋ ਸਕੇ। ਇਸੇ ਕਾਰਨ ਆੜ੍ਹਤੀਆਂ ਨੂੰ ਮਨਾਉਣ ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਫੌਰੀ ਤੌਰ 'ਤੇ ਪ੍ਰਬੰਧ ਕਰਨ ਲਈ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜਦੋਂ ਇਕਦਮ ਕਣਕ ਮੰਡੀਆਂ ਵਿਚ ਪੁੱਜਣੀ ਸ਼ੁਰੂ ਹੋ ਗਈ ਹੈ ਤਾਂ ਅਦਾਇਗੀ ਸਬੰਧੀ ਅਨੇਕਾਂ ਤਕਨੀਕੀ ਸਮੱਸਿਆਵਾਂ ਅਜੇ ਵੀ ਖੜ੍ਹੀਆਂ ਹੋਣ ਕਾਰਨ ਇਸ ਕੰਮ ਵਿਚ ਸੁਸਤੀ ਚੱਲ ਰਹੀ ਹੈ। ਪਰ ਸਰਕਾਰ ਵਲੋਂ ਵਾਰ-ਵਾਰ ਭਰੋਸਾ ਦੇਣ ਨਾਲ ਇਹ ਵਿਸ਼ਵਾਸ ਜ਼ਰੂਰ ਬੱਝਦਾ ਹੈ ਕਿ ਅਦਾਇਗੀ ਵਿਚ ਕੁਝ ਦੇਰ ਤਾਂ ਲੱਗ ਸਕਦੀ ਹੈ ਪਰ ਇਹ ਕੰਮ ਸਿਰੇ ਚੜ੍ਹਾ ਲਿਆ ਜਾਵੇਗਾ। ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਹੁਣ ਮੰਡੀਆਂ ਵਿਚ ਥਾਂ-ਪੁਰ-ਥਾਂ ਬਾਰਦਾਨੇ ਦੀ ਘਾਟ ਵੀ ਰੜਕਣ ਲੱਗੀ ਹੈ। ਬਹੁਤ ਸਾਰੇ ਕਿਸਾਨ ਮੰਡੀਆਂ ਵਿਚ ਪਿਛਲੇ ਦਿਨਾਂ ਤੋਂ ਇਸ ਦੀ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਸਰਕਾਰ ਕੋਲ 2 ਲੱਖ, 60 ਹਜ਼ਾਰ ਗੱਠਾਂ ਬਾਰਦਾਨਾ ਪਿਆ ਹੈ। ਹੁਣ ਤੱਕ 30 ਲੱਖ ਮੀਟ੍ਰਿਕ ਟਨ ਦੇ ਲਗਪਗ ਮੰਡੀਆਂ ਵਿਚ ਆਈ ਕਣਕ 'ਚੋਂ 25 ਲੱਖ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੇ ਢੇਰ ਵੀ ਲੱਗਣੇ ਸ਼ੁਰੂ ਹੋ ਗਏ ਹਨ। ਚੁਕਾਈ ਬਾਰੇ ਪ੍ਰਬੰਧ ਅਜੇ ਵੀ ਅਧੂਰੇ ਹੀ ਜਾਪਦੇ ਹਨ।
ਪਿਛਲੇ ਦਿਨਾਂ ਤੋਂ ਖ਼ਰਾਬ ਮੌਸਮ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਇਸ ਕਣਕ ਦੀ ਗੁਣਵੱਤਾ ਵੀ ਘਟੇਗੀ। ਇਸ ਦੇ ਨਾਲ-ਨਾਲ ਹਾਲੇ ਖੇਤਾਂ ਵਿਚ ਖੜ੍ਹੀ ਕਣਕ ਦੇ ਨੁਕਸਾਨ ਹੋਣ ਦਾ ਵੀ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਫ਼ਸਲ ਲਈ ਲੋੜੀਂਦੇ ਗੁਦਾਮਾਂ ਦੀ ਅਣਹੋਂਦ ਵੀ ਹਮੇਸ਼ਾ ਰੜਕਦੀ ਰਹੀ ਹੈ। ਇਹ ਵੀ ਕਿ ਜਦੋਂ ਤੱਕ ਗੁਦਾਮਾਂ ਵਿਚੋਂ ਪਹਿਲੀ ਫ਼ਸਲ ਨਹੀਂ ਚੁੱਕੀ ਜਾਵੇਗੀ, ਉਦੋਂ ਤੱਕ ਨਵੀਂ ਫ਼ਸਲ ਨੂੰ ਇਨ੍ਹਾਂ ਵਿਚ ਰੱਖਣਾ ਵੀ ਬੇਹੱਦ ਮੁਸ਼ਕਿਲ ਹੋ ਜਾਵੇਗਾ। ਪਹਿਲਾਂ ਤੋਂ ਹੀ ਪੰਜਾਬ ਵਿਚ ਗੁਦਾਮਾਂ ਦੀ ਘਾਟ ਰਹੀ ਹੈ। ਇਸੇ ਲਈ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦਾ ਇਕ ਸਮੇਂ ਤੋਂ ਬਾਅਦ ਅਕਸਰ ਵੱਡਾ ਖਰਾਬਾ ਹੋ ਜਾਂਦਾ ਹੈ। ਲੋੜੀਂਦੇ ਗੁਦਾਮਾਂ ਦੀ ਉਸਾਰੀ ਅਕਸਰ ਕਿਸੇ ਨਾ ਕਿਸੇ ਰੇੜਕੇ ਵਿਚ ਪਈ ਰਹੀ ਹੈ। ਸਮੇਂ ਸਿਰ ਤਤਕਾਲੀ ਸਰਕਾਰਾਂ ਨੇ ਇਸ ਅਹਿਮ ਮਸਲੇ ਨੂੰ ਅਕਸਰ ਵਿਸਾਰੀ ਰੱਖਿਆ ਹੈ। ਅਜਿਹੀਆਂ ਸਮੱਸਿਆਵਾਂ ਦੇ ਹੁੰਦਿਆਂ ਇਸ ਸਮੇਂ ਪ੍ਰਸ਼ਾਸਨ ਸਾਹਮਣੇ ਫ਼ਸਲ ਦਾ ਸੰਤੁਸ਼ਟੀਜਨਕ ਢੰਗ ਨਾਲ ਮੰਡੀਕਰਨ ਕਰਨਾ ਇਕ ਬੇਹੱਦ ਚੁਣੌਤੀ ਬਣਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਆਪਣਾ ਚੰਗਾ ਪ੍ਰਭਾਵ ਬਣਾਈ ਰੱਖਣ ਲਈ ਮੰਡੀਕਰਨ ਦੇ ਕੰਮ ਨੂੰ ਵਧੀਆ ਢੰਗ ਨਾਲ ਨਿਪਟਾਉਣਾ ਬੇਹੱਦ ਜ਼ਰੂਰੀ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

ਦੇਸ਼ ਇਕਮੁੱਠ ਹੋ ਕੇ ਕਰੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ

ਦੇਸ਼ ਵਿਚ ਕੋਰੋਨਾ ਮਹਾਂਮਾਰੀ ਤੇਜ਼ ਹਨੇਰੀ ਦੀ ਤਰ੍ਹਾਂ ਫੈਲ ਰਹੀ ਹੈ। ਖ਼ਾਸ ਕਰਕੇ 7 ਅਪ੍ਰੈਲ ਤੋਂ ਇਸ ਵਿਚ ਬੇਹੱਦ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਹਰ ਰੋਜ਼ ਦੇਸ਼ ਵਿਚ ਢਾਈ ਲੱਖ ਦੇ ਲਗਪਗ ਨਵੇਂ ਕੇਸ ਆਉਣੇ ਸ਼ੁਰੂ ਹੋ ਗਏ ਹਨ। ਮੈਡੀਕਲ ...

ਪੂਰੀ ਖ਼ਬਰ »

ਸਰ ਦਾਤਾਰ ਸਿੰਘ ਦੀ ਵਡਿੱਤਣ

ਛੇ ਦਹਾਕੇ ਪਹਿਲਾਂ ਭਾਰਤੀ ਖੇਤੀਬਾੜੀ ਖੋਜ ਕੌੌਂਸਲ ਦਿੱਲੀ ਵਿਖੇ ਕੰਮ ਕਰਦਿਆਂ ਬਰਤਾਨਵੀ ਭਾਰਤ ਵਿਚ ਡੇਅਰੀ ਫਾਰਮਿੰਗ ਨਾਲ ਸਬੰਧਿਤ ਮਹਾਰਥੀਆਂ ਦੀ ਗੱਲ ਹੁੰਦੀ ਤਾਂ ਸਰ ਦਾਤਾਰ ਸਿੰਘ ਦਾ ਗੁਣਗਾਨ ਸ਼ੁਰੂ ਹੋ ਜਾਂਦਾ। ਅੱਜਕਲ੍ਹ ਪੋਠੋਹਾਰ ਦੀ ਜੰਮਪਲ ਪੰਜਾਬੀ ...

ਪੂਰੀ ਖ਼ਬਰ »

ਕਾਂਗਰਸ ਵਿਚ ਅਜੇ ਵੀ ਬਰਕਰਾਰ ਹੈ ਪ੍ਰਧਾਨਗੀ ਦਾ ਸਵਾਲ

ਕਾਂਗਰਸ ਵਿਚ ਅਜੇ ਵੀ ਇਹ ਸਵਾਲ ਬਰਕਰਾਰ ਹੈ ਕਿ, ਕੀ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣਨ ਲਈ ਤਿਆਰ ਹਨ। ਕਿਉਂਕਿ ਅਜੇ ਤੱਕ ਅਜਿਹਾ ਕੋਈ ਵੀ ਆਗੂ ਨਹੀਂ ਉੱਭਰਿਆ ਜੋ ਕਾਂਗਰਸ ਦਾ ਪ੍ਰਧਾਨ ਬਣਨ ਦਾ ਚਾਹਵਾਨ ਹੋਵੇ। ਸੂਤਰਾਂ ਅਨੁਸਾਰ ਅਗਲੇ ਕੁਝ ਮਹੀਨਿਆਂ ਤੱਕ ਰਾਹੁਲ ...

ਪੂਰੀ ਖ਼ਬਰ »

ਪੰਜਾਬੀ ਦੇ ਰੰਗੀਲੇ ਲਹਿਜਿਆਂ ਭਰੀ ਚੰਗੇਰ

ਕੁਦਰਤੀ ਗੱਲ ਹੈ ਕਿ ਮਾਦਰੀ ਜ਼ਬਾਨ ਸਭ ਨੂੰ ਪਿਆਰੀ ਹੁੰਦੀ ਹੈ ਤੇ ਹੋਰਨਾਂ ਵਾਂਗੂੰ ਮੈਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ 'ਤੇ ਬਹੁਤ ਨਾਜ਼ ਤੇ ਗੂੜ੍ਹਾ ਪਿਆਰ ਹੈ। ਇਤਿਹਾਸ ਵਿਚ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ 'ਇੰਡੋ-ਆਰੀਅਨ' ਦੌਰ ਵਿਚ ਈਸਾ ਤੋਂ 300 ਸਾਲ ਪਹਿਲਾਂ ਕਈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX