ਤਾਜਾ ਖ਼ਬਰਾਂ


ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  34 minutes ago
ਜਲੰਧਰ, 24 ਜੁਲਾਈ - ਜਲੰਧਰ ਦੇ ਨਾਰਥ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  about 1 hour ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਅਮਰ ਨੂਰੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਬਣੀ ਨਵੀਂ ਪ੍ਰਧਾਨ
. . .  44 minutes ago
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ) - ਅੱਜ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਗੌਰਤਲਬ ਹੈ ਕਿ ਪਹਿਲਾਂ ਇਸ...
ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  about 1 hour ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ, ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  about 1 hour ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  about 2 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  about 3 hours ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਲਈ ਕੀਤਾ ਨਕਦ ਇਨਾਮ ਦੇਣ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕਿਓ ਵਿਚ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਨੂੰ ਨਕਦ...
ਸਰੋਵਰ ਵਿਚ ਡੁੱਬਣ ਨਾਲ ਇੱਕ ਲੜਕੇ ਦੀ ਮੌਤ
. . .  about 3 hours ago
ਹੰਡਿਆਇਆ/ ਬਰਨਾਲਾ, 24 ਜੁਲਾਈ (ਗੁਰਜੀਤ ਸਿੰਘ ਖੁੱਡੀ) - ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਇੱਕ ਲੜਕੇ ਦੀ ...
ਪੁਰਾਣੀ ਰੰਜਸ਼ ਤਹਿਤ ਚੱਲੀ ਗੋਲੀ ,ਇੱਕ ਗੰਭੀਰ ਜ਼ਖ਼ਮੀ
. . .  about 3 hours ago
ਖਾਸਾ,ਅਟਾਰੀ, 24 ਜੁਲਾਈ (ਗੁਰਨੇਕ ਸਿੰਘ ਪੰਨੂ) - ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰੋੜਾਵਾਲ ਨਜ਼ਦੀਕ ਅਟਾਰੀ ਦੇ ਪੁਰਾਣੀ ਰੰਜਸ਼ ਤਹਿਤ ਝਗੜੇ ...
ਜਰਮਨੀ ਦੇ ਭਾਰਤ ਵਿਚ ਰਾਜਦੂਤ ਵਾਲਟਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ ) - ਜਰਮਨੀ ਦੇ ਭਾਰਤ ਵਿਚ ਰਾਜਦੂਤ ਮਿਸਟਰ ਵਾਲਟਰ ਜੇ ਲਿੰਡਨਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
2022 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੋਣਗੇ - ਸਿੰਗਲਾ
. . .  about 4 hours ago
ਪਟਿਆਲਾ, 24 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ) - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌ...
ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ
. . .  about 3 hours ago
ਖਾਸਾ,24 ਜੁਲਾਈ (ਗੁਰਨੇਕ ਸਿੰਘ ਪੰਨੂ) - ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ...
ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ, ਸਥਿਤੀ ਬਣੀ ਹੋਈ ਹੈ ਖ਼ਤਰਨਾਕ
. . .  about 4 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ਖ਼ਤਰਨਾਕ ਬਣੀ ਹੋਈ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਫ਼ਗ਼ਾਨਿਸਤਾਨ ...
ਆਈ. ਸੀ. ਐੱਸ .ਈ ਅਤੇ ਆਈ.ਐੱਸ. ਸੀ. ਨੇ ਨਤੀਜੇ ਕੀਤੇ ਘੋਸ਼ਿਤ
. . .  1 minute ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਆਈ. ਸੀ. ਐੱਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ...
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਰਹੱਦੀ ਸਕੂਲਾਂ ਦਾ ਅਚਨਚੇਤ ਦੌਰਾ
. . .  about 5 hours ago
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ) 26 ਜੁਲਾਈ ਨੂੰ ਦਸਵੀਂ ਗਿਆਰ੍ਹਵੀਂ ਅਤੇ...
ਛੱਪੜ 'ਚੋਂ ਮਿਲੀ ਨਵ ਜਨਮੇਂ ਬੱਚੇ ਦੀ ਲਾਸ਼
. . .  about 5 hours ago
ਗੁਰਾਇਆ, 24 ਜੁਲਾਈ(ਬਲਵਿੰਦਰ ਸਿੰਘ) - ਪਿੰਡ ਬੁੰਡਾਲਾ ਦੇ ਛੱਪੜ ਨੇੜਿਉਂ ਇਕ ਨਵ ਜਨਮੇਂ ਬੱਚੇ ਦੀ ਲਾਸ਼....
ਸੋਨੇ ਦੀ ਤਸਕਰੀ ਕਰਨ ਵਾਲਾ ਰੈਕਟ ਆਇਆ ਕਾਬੂ, ਏਅਰਪੋਰਟ ਸਟਾਫ਼ ਸਣੇ ਸੱਤ ਕਾਬੂ
. . .  about 5 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਦਿੱਲੀ ਏਅਰਪੋਰਟ ਕਸਟਮਜ਼ ਨੇ ਸੋਨੇ ਦੀ ਤਸਕਰੀ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦਿਆਂ ਚਾਰ...
ਤਗਮਾ ਜਿੱਤਣ ਤੋਂ ਬਾਅਦ ਮੀਰਾ ਬਾਈ ਚਾਨੂੰ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਵੇਟ ਲਿਫਟਰ ਮੀਰਾ ਬਾਈ ਚਾਨੂੰ ਦਾ ਕਹਿਣਾ ਹੈ ਕਿ ਉਹ ਤਗਮਾ ਜਿੱਤ ਕੇ ਬਹੁਤ...
ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਦੇ ਵਧੇ ਰੇਟਾਂ ਕਾਰਨ ਗੋਲਡਨ ਗੇਟ ਵਿਖੇ ਕਿਸਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 6 hours ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਯੂਨੀਅਨ ਦੇ ਇਕਾਈ ਸਰਕਲ ਪ੍ਰਧਾਨ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾਂ ...
ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧੂ ਦੇ ਵਿਰੋਧ ਲਈ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਹੋ ਰਹੀਆਂ ਨੇ ਇਕੱਤਰ, ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
. . .  about 6 hours ago
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਨ ਸਿੰਘ ਨਾਰੰਗ) - ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ੍ਰੀ ...
ਮਨੀਕਾ ਬੱਤਰਾ ਨੇ ਜਿੱਤਿਆ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਟੋਕੀਓ ਉਲੰਪਿਕ 2020 ਵਿਚ ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟੀਨ-ਟੀਨ ਹੋ ਦੇ...
ਵਿਜੇ ਸਾਂਪਲਾ ਦਾ ਘਿਰਾਓ ਕਰਨ ਲਈ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ
. . .  about 7 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਪਿੰਡ ਹਜਾਰਾ ਵਿਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ...
ਕਾਂਗਰਸੀ ਆਗੂ ਦੀ ਤਾਜਪੋਸ਼ੀ ਦੌਰਾਨ ਹੋਈ ਧੱਕਾਮੁੱਕੀ
. . .  about 7 hours ago
ਬਠਿੰਡਾ,24 ਜੁਲਾਈ (ਨਾਇਬ ਸਿੱਧੂ) - ਬਠਿੰਡਾ ਵਿਖੇ ਅੱਜ ਕਾਂਗਰਸੀ ਆਗੂ ਰਾਜਨ ਗਰਗ ਦੀ ਯੋਜਨਾ ਬੋਰਡ ਵਿਚ ਚੇਅਰਮੈਨੀ ਦੀ ਤਾਜਪੋਸ਼ੀ ...
ਭਾਜਪਾ ਆਗੂ ਦੇ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਅਤੇ ਭਾਜਪਾ ਨੌਜਵਾਨ ਹੋਏ ਆਹਮੋ - ਸਾਹਮਣੇ
. . .  about 7 hours ago
ਫਗਵਾੜਾ, 24 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਹਦੀਆਬਾਦ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵਲੋਂ ਆਪਣੀ ਦੁਕਾਨ ਦੇ ਉਦਘਾਟਨ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਫ਼ਤਹਿਗੜ੍ਹ ਸਾਹਿਬ

ਖਮਾਣੋਂ ਵਿਖੇ ਕਿਸਾਨਾਂ/ਆੜ੍ਹਤੀਆਂ ਨੇ ਬਾਰਦਾਨਾ ਨਾ ਮਿਲਣ ਕਾਰਨ ਮੁੱਖ ਮਾਰਗ ਕੀਤਾ ਜਾਮ

ਖਮਾਣੋ, 18 ਅਪ੍ਰੈਲ (ਮਨਮੋਹਨ ਸਿੰਘ ਕਲੇਰ, ਜੋਗਿੰਦਰ ਪਾਲ)-ਖਮਾਣੋਂ ਦੀ ਅਨਾਜ ਮੰਡੀ ਅੰਦਰ ਖ਼ਰੀਦ, ਬਰਦਾਨਾ, ਲਿਫ਼ਟਿੰਗ ਅਤੇ ਫ਼ਸਲ ਦੀ ਅਦਾਇਗੀ ਨਾ ਹੋਣ ਕਰਕੇ ਕਿਸਾਨ ਜਥੇਬੰਦੀਆਂ ਨੇ ਕਸ਼ਮੀਰਾ ਸਿੰਘ ਜਟਾਣਾ, ਅਮਰੀਕ ਸਿੰਘ ਰੋਮੀ, ਸਰਬਜੀਤ ਸਿੰਘ ਅਮਰਾਲਾ, ਬਹਾਦਰ ਸਿੰਘ ਰਾਣਵਾਂ, ਬਾਬਾ ਰਣਜੀਤ ਸਿੰਘ ਬਾਠਾਂ ਅਤੇ ਆੜ੍ਹਤੀ ਗੁਰਿੰਦਰ ਸਿੰਘ ਲਾਡੀ ਭਾਮੀਆਂ, ਤੇਜਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਚੰਡੀਗੜ੍ਹ ਰੋਡ ਤੇ ਸ਼ਹਿਰ ਦੇ ਬਰੋਟੀ ਨੇੜੇ ਖਮਾਣੋਂ 'ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਲਗਾਇਆ, ਜਦੋਂ ਕਿਸਾਨਾਂ ਨੇ ਲੰਮਾ ਸਮਾਂ ਨੈਸ਼ਨਲ ਹਾਈਵੇ ਨਾ ਖੋਲਿ੍ਹਆ ਤਾਂ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਖਮਾਣੋਂ ਮਨਜੀਤ ਸਿੰਘ ਰਾਜਲਾ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿਸਾਨਾਂ ਦੀ ਖ਼ਰੀਦ ਅਤੇ ਵਿਕੇ ਮਾਲ ਦੀ ਚੁਕਾਈ ਤੁਰੰਤ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਆੜ੍ਹਤੀ ਤੇਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਖ਼ਰੀਦ ਅਤੇ ਲੀਫਟਿੰਗ ਦੋਵੇਂ ਅਹਿਮ ਮੰਗਾਂ ਤੇ ਸੀ ਜਿਨ੍ਹਾਂ ਤੇ ਤਹਿਸੀਲਦਾਰ ਨੇ ਤੁਰੰਤ ਗੌਰ ਕੀਤੀ ਤੇ ਖ਼ਰੀਦ ਸ਼ੁਰੂ ਕਰਵਾ ਦਿੱਤੀ | ਜਦੋਂ ਕਿਸਾਨਾਂ ਨੇ ਮੁੱਖ ਮਾਰਗ ਜਾਮ ਕੀਤਾ ਹੋਇਆ ਸੀ ਤਾਂ ਰਾਹਗੀਰਾਂ ਨੂੰ ਇਸ ਸਮੱਸਿਆ ਤੋਂ ਕੱਢਣ ਲਈ ਅਤੇ ਆਵਾਜਾਈ ਨੂੰ ਨਿਰਵਿਘਨ ਚਲਾ ਉਣ ਲਈ ਉਪ ਪੁਲਿਸ ਕਪਤਾਨ ਧਰਮਪਾਲ ਚੇਚੀ ਦੀ ਅਗਵਾਈ ਹੇਠ ਐਸ.ਐਚ.ਓ ਖਮਾਣੋਂ ਗੁਰਦੀਪ ਸਿੰਘ ਬਰਾੜ, ਐਸ.ਐਚ.ਓ ਖੇੜੀ ਨੌਧ ਸਿੰਘ ਹਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਡੀ.ਐਸ.ਪੀ ਨੇ ਦੱਸਿਆ ਕਿ ਆਵਾਜਾਈ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਆਉਣ ਤੇ ਜਾਣ ਵਾਲੀ ਟ੍ਰੈਫ਼ਿਕ ਨੂੰ ਵੰਡ ਦਿੱਤਾ ਗਿਆ ਸੀ ਤਾਂ ਜੋ ਮੁਸਾਫ਼ਰਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਦਵਿੰਦਰ ਸਿੰਘ ਮਾਜਰੀ, ਜਗਤਾਰ ਸਿੰਘ ਦਮਹੇੜੀ, ਪਰਮਜੀਤ ਸਿੰਘ ਬੌਂਦਲੀ, ਕਿਰਪਾਲ ਸਿੰਘ ਬਦੇਸ਼ਾਂ, ਰਾਜੀਵ ਆਹੂਜਾ, ਕੁਲਵਿੰਦਰ ਸਿੰਘ ਬਿਲਾਸਪੁਰ, ਬਿੰਦਰ ਬਰਵਾਲੀ, ਲਖਵੀਰ ਸਿੰਘ, ਪ੍ਰਦੀਪ ਸਿੰਘ ਪੱਪੂ ਰਾਣਵਾਂ, ਅਮਰੀਕ ਸਿੰਘ ਰੋਮੀ, ਨਾਜ਼ਰ ਸਿੰਘ ਰਤੋਂ ਅਤੇ ਗੁਰਮੀਤ ਸਿੰਘ ਨਾਨੋਵਾਲ ਆਦਿ ਹਾਜ਼ਰ ਸਨ |

ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਤੇ ਆੜ੍ਹਤੀਆਂ ਨੂੰ ਹੋ ਰਹੀ ਪ੍ਰੇਸ਼ਾਨੀ-ਜੀ.ਪੀ.

ਬਸੀ ਪਠਾਣਾਂ, 18 ਅਪ੍ਰੈਲ (ਗੁਰਬਚਨ ਸਿੰਘ ਰੁਪਾਲ)-ਕੇਂਦਰ ਦੀ ਮੋਦੀ ਸਰਕਾਰ ਕਣਕ ਦੀ ਖ਼ਰੀਦ ਬਾਰੇ ਜਾਣ ਬੁਝ ਕੇ ਅੜਿੱਕੇ ਖੜ੍ਹੇ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨ ਤੇ ਤੁਲੀ ਹੋਈ ਹੈ | ਇਹ ਗੱਲ ਅੱਜ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਹਲਕਾ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬਿਧੀ ਚੰਦ ਮੁਫ਼ਤ ਗੁਰਮਤਿ ਸੰਗੀਤ ਵਿਦਿਆਲਾ ਜੀ.ਟੀ ਰੋਡ ਸਰਹਿੰਦ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਵਲੋਂ ਪੰਚਾਇਤ ਸੰਮਤੀ ਚੇਅਰਪਰਸਨ ਨਾਲ ਮੀਟਿੰਗ

ਬਸੀ ਪਠਾਣਾਂ, 18 ਅਪ੍ਰੈਲ (ਰਵਿੰਦਰ ਮੌਦਗਿਲ)-ਪਿੰਡ ਖੇੜੀ ਬੀਰ ਸਿੰਘ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਪੰਚਾਇਤ ਸੰਮਤੀ ਬਸੀ ਪਠਾਣਾਂ ਦੇ ਚੇਅਰਪਰਸਨ ਬਲਜੀਤ ਕੌਰ ਅਤੇ ਬੀ.ਡੀ.ਪੀ.ਓ ਭੁਪਿੰਦਰ ਸਿੰਘ ਨਾਲ ਮੀਟਿੰਗ ਕੀਤੀ ਤੇ ਵਿਕਾਸ ਕਾਰਜਾਂ ਦਾ ਜਾਇਜ਼ਾ ...

ਪੂਰੀ ਖ਼ਬਰ »

ਪਿੰਡ ਪੋਲਾ ਤੋਂ ਪਸ਼ੂ ਚੋਰੀ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਪ.ਪ.)-ਨਜ਼ਦੀਕੀ ਪਿੰਡ ਪੋਲਾ ਵਿਖੇ ਦੋ ਕਿਸਾਨਾਂ ਦੀਆਂ ਚਾਰ ਮੱਝਾਂ ਤੇ ਦੋ ਕੱਟੀਆਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਆਪਣੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਭਾਂਬਰੀ ਦਾ ਅਮਲੋਹ ਵਿਖੇ ਸਨਮਾਨ

ਅਮਲੋਹ, 18 ਅਪ੍ਰੈਲ (ਰਿਸ਼ੂ ਗੋਇਲ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਕਾਂਗਰਸ ਪਾਰਟੀ ਹਲਕਾ ਅਮਲੋਹ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਭਾਂਬਰੀ ਦਾ ਅੱਜ ਸੈਂਟਰਲ ਵਾਲਮੀਕਿ ਸਭਾ ਵਲੋਂ ਸ਼ਹਿਰ ਅਮਲੋਹ ਵਿਖੇ ਹਲਕੇ 'ਚ ਦਿੱਤੀਆਂ ਜਾ ਰਹੀਆਂ ਚੰਗੀਆਂ ਰਾਜਨੀਤਿਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਅਮਲੋਹ ਵਿਖੇ ਕੀਤੀ ਮੀਟਿੰਗ

ਅਮਲੋਹ, 18 ਅਪ੍ਰੈਲ (ਰਿਸ਼ੂ ਗੋਇਲ)-ਆਮ ਆਦਮੀ ਪਾਰਟੀ ਬਲਾਕ ਅਮਲੋਹ ਦੇ ਵਲੰਟੀਅਰਾਂ ਵਲੋਂ ਅੱਜ ਆਮ ਬਲਾਕ ਅਮਲੋਹ ਤੋਂ 'ਆਪ' ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ 'ਚ ਸ਼ਹਿਰ ਅਮਲੋਹ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ 'ਚ ਆਉਂਦੀਆਂ ਵਿਧਾਨ ਸਭਾ ਦੀਆਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 2 ਕੋਰੋਨਾ ਪੀੜਤਾਂ ਦੀ ਮੌਤ, 65 ਨਵੇਂ ਕੇਸ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ 'ਚੋਂ ਅੱਜ 2 ਕੋਰੋਨਾ ਪੀੜਤਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂਕਿ 65 ਨਵੇਂ ਕੋਰੋਨਾ ਮਰੀਜ਼ਾਂ ਦੀ ਪਛਾਣ ਹੋਈ ਹੈ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 1,03,971 ਮੀਟਿ੍ਕ ਟਨ ਕਣਕ ਦੀ ਹੋਈ ਆਮਦ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਦੇ ਨਾਲ-ਨਾਲ ਨਿਰਵਿਘਨ ਖ਼ਰੀਦ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਰੀਬ 1,03,971 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ 'ਚੋਂ 1,03,205 ਮੀਟਿ੍ਕ ਟਨ ਕਣਕ ਦੀ ਖ਼ਰੀਦ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨ ਸੰਘਰਸ਼ ਦਾ ਹੱਲ ਜਲਦੀ ਕੱਢੇ-ਬਲਿਹਾਰ ਚੁੰਨ੍ਹੀ

ਚੁੰਨ੍ਹੀ, 18 ਅਪ੍ਰੈਲ (ਗੁਰਪ੍ਰੀਤ ਸਿੰਘ ਬਿਲਿੰਗ)-ਕੇਂਦਰ ਦੀ ਭਾਜਪਾ ਸਰਕਾਰ ਸੱਤਾ ਦੇ ਨਸ਼ੇ 'ਚ ਬੁਰੀ ਤਰਾਂ ਹੰਕਾਰ ਚੁੱਕੀ ਹੈ ਤੇ ਕਿਸਾਨ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਤੋੜਨ ਦੀ ਤਾਕ 'ਚ ਹੈ | ਜੇ ਉਸ ਨੇ ਅਜਿਹੀ ਗ਼ਲਤੀ ਕੀਤੀ ਤਾਂ ਦੇਸ਼ ਦੀ ਜਨਤਾ ਕੋਲ ਗ਼ਲਤ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 1,03,971 ਮੀਟਿ੍ਕ ਟਨ ਕਣਕ ਦੀ ਹੋਈ ਆਮਦ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਦੇ ਨਾਲ-ਨਾਲ ਨਿਰਵਿਘਨ ਖ਼ਰੀਦ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਰੀਬ 1,03,971 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ 'ਚੋਂ 1,03,205 ਮੀਟਿ੍ਕ ਟਨ ਕਣਕ ਦੀ ਖ਼ਰੀਦ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਨੂੰ ਲੈ ਕੇ ਲੱਖੋਵਾਲ ਯੂਨੀਅਨ ਦੇ ਬਲਾਕ ਪ੍ਰਧਾਨ ਵਲੋਂ ਸਰਪੰਚਾਂ ਨਾਲ ਮੀਟਿੰਗ

ਬਸੀ ਪਠਾਣਾਂ, 18 ਅਪ੍ਰੈਲ (ਰਵਿੰਦਰ ਮੌਦਗਿਲ)-ਕਿਸਾਨ ਯੂਨੀਅਨ ਲੱਖੋਵਾਲ ਬਲਾਕ ਬਸੀ ਪਠਾਣਾਂ ਦੇ ਪ੍ਰਧਾਨ ਸਤਨਾਮ ਸਿੰਘ ਨੌਗਾਵਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸਰਪੰਚ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਥਾਬਲਾਂ ਤੇ ਨਰਿੰਦਰ ਸਿੰਘ ...

ਪੂਰੀ ਖ਼ਬਰ »

ਪੰਜਾਬ ਦੇ ਮੁਲਾਜ਼ਮ ਸ਼੍ਰੋ.ਅ.ਦ. ਨੂੰ ਮੁੜ ਕਰਨ ਲੱਗੇ ਯਾਦ-ਜਥੇ. ਭਗੜਾਣਾ

ਅਮਲੋਹ, 18 ਅਪ੍ਰੈਲ (ਰਿਸ਼ੂ ਗੋਇਲ)-ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੇ ਕੀਤੇ ਹਰ ਇਕ ਵਾਅਦੇ ਤੋਂ ਭੱਜ ਚੁੱਕੀ ਹੈ | ਇਸ ਗੱਲ ਦਾ ਪ੍ਰਗਟਾਵਾ ਮੁਲਾਜ਼ਮ ਵਿੰਗ ਦੇ ਪੰਜਾਬ ਪ੍ਰਧਾਨ ਜਥੇਦਾਰ ਕਰਮਜੀਤ ਸਿੰਘ ਭਗੜਾਣਾ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਨੌਜਵਾਨ ਪੁਲਿਸ ਅੜਿੱਕੇ

ਭੜੀ, 18 ਅਪ੍ਰੈਲ (ਭਰਪੂਰ ਸਿੰਘ ਹਵਾਰਾ)-ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਨੌਜਵਾਨ ਨੂੰ ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਹਰਮਿੰਦਰ ਸਿੰਘ ਸਰਾਓ ਅਨੁਸਾਰ ਸਹਾਇਕ ਥਾਣੇਦਾਰ ਨੇਤਰ ਸਿੰਘ ਪਾਰਟੀ ਸਹਿਤ ਗਸ਼ਤ ਤੇ ਸਨ, ਜਦੋਂ ਉਨ੍ਹਾਂ ਸ਼ੱਕੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ

ਸੰਘੋਲ, 18 ਅਪੈ੍ਰਲ (ਗੁਰਨਾਮ ਸਿੰਘ ਚੀਨਾ)-ਸੰਘੋਲ ਪੁਲਿਸ ਨੇ ਰਾਤ ਦੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਚੌਂਕੀ ਇੰਚਾਰਜ ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 10: 15 ਤੇ ਸਿਕੰਦਰ ਅਲੀ ਵਾਸੀ ਸੰਘੋਲ ਬਾਜ਼ਾਰ 'ਚ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਰਿਸ਼ਵਤ ਮਾਮਲਾ ਗਰਮਾਇਆ

ਸੰਘੋਲ, 18 ਅਪ੍ਰੈਲ (ਹਰਜੀਤ ਸਿੰਘ ਮਾਵੀ)-ਬੀ.ਡੀ.ਪੀ.ਓ ਖਮਾਣੋਂ 'ਤੇ ਕਥਿਤ 40 ਲੱਖ ਦੀ ਪੇਮੈਂਟ ਬਦਲੇ ਦੋ ਲੱਖ ਦੀ ਰਿਸ਼ਵਤ ਮੰਗਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ | ਜਿਸ 'ਚ ਪੰਚਾਇਤ ਸਕੱਤਰ ਜਗਤਾਰ ਸਿੰਘ ਵਲੋਂ 2 ਲੱਖ ਰਿਸ਼ਵਤ ਦੇ ਕਥਿਤ ਦੋਸ਼ ਲਾਉਣ ਪਿੱਛੋਂ ਸੰਘੋਲ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਕੈਂਪ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਮਨਪ੍ਰੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ 'ਚ ਸਰਹਿੰਦ ਮੰਡੀ ਵਿਖੇ ਕੈਂਪ ਲਗਾ ਕੇ 1500 ਮਾਸਕ ਅਤੇ 300 ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ਵੰਡੀਆਂ ਗਈਆਂ | ਇਸ ਮੌਕੇ ਸਮਾਗਮ 'ਚ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਦੇ ਖੇਡ ਮੇਲੇ 'ਚ ਸੁਰਖਪੁਰ ਨੇ ਡੋਡਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਫ਼ਿਰੋਜ਼ਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਕਰਵਾਏ ਗਏ ਦੂਜੇ ਕਬੱਡੀ ਟੂਰਨਾਮੈਂਟ ਦੌਰਾਨ ਸੁਰਖਪੁਰ ਦੀ ਟੀਮ ਜੇਤੂ ਰਹੀ | ਜਿਸ ਨੇ ਡੋਡਾ ਦੀ ਟੀਮ ਨੂੰ ਹਰਾ ਕਬੱਡੀ ਕੱਪ 'ਤੇ ...

ਪੂਰੀ ਖ਼ਬਰ »

ਬੀਬੀ ਨਾਗਰਾ ਨੇ ਇੰਟਰਲਾਕਿੰਗ ਟਾਈਲਾਂ ਲਗਵਾਉਣ ਦੀ ਕਰਵਾਈ ਸ਼ੁਰੂਆਤ

ਜਖਵਾਲੀ, 18 ਅਪ੍ਰੈਲ (ਨਿਰਭੈ ਸਿੰਘ)-ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਕੰਮ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਬੀਬੀ ...

ਪੂਰੀ ਖ਼ਬਰ »

ਨਗਰ ਕੌਂਸਲ ਅਮਲੋਹ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ

ਅਮਲੋਹ, 18 ਅਪ੍ਰੈਲ (ਰਿਸ਼ੂ ਗੋਇਲ)-ਨਗਰ ਕੌਂਸਲ ਅਮਲੋਹ ਦੇ ਕਰਮਚਾਰੀਆਂ ਵਲੋਂ ਕੌਂਸਲ ਪ੍ਰਧਾਨ ਕਿਰਨ ਸੂਦ ਦੀ ਅਗਵਾਈ 'ਚ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਸ਼ਹਿਰ 'ਚ ਇਕ ਰੈਲੀ ਕੱਢੀ ਗਈ, ਜਿਸ ਵਿਚ ਉਨ੍ਹਾਂ ਨੇ ਗਰਮੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖ ਕੇ ਗੰਦੇ ਤੇ ...

ਪੂਰੀ ਖ਼ਬਰ »

ਸ਼੍ਰੋ.ਅ.ਦ. ਦੀ 50 ਸਾਲ ਨਿਸ਼ਕਾਮ ਸੇਵਾ ਕੀਤੀ-ਜਥੇ. ਗੋਪਾਲੋਂ

ਨੰਦਪੁਰ ਕਲੌੜ, 18 ਅਪ੍ਰੈਲ (ਜਰਨੈਲ ਸਿੰਘ ਧੁੰਦਾ)-ਰਾਜਨੀਤੀ ਦਾ ਵਪਾਰੀਕਰਨ ਹੋਣ ਕਾਰਨ ਜ਼ਿਆਦਾਤਰ ਸਿਆਸੀ ਲੋਕ ਰਾਜਨੀਤਿਕ ਪਾਰਟੀਆਂ ਨੂੰ ਕੱਪੜਿਆਂ ਵਾਂਗ ਰੋਜ਼ਾਨਾ ਹੀ ਬਦਲਦੇ ਰਹਿੰਦੇ ਹਨ, ਪਰ ਕੁਝ ਅਜਿਹੇ ਲੋਕ ਵੀ ਹਨ, ਜੋ ਆਪਣਾ ਸਾਰਾ ਜੀਵਨ ਇੱਕੋ ਹੀ ਸਿਆਸੀ ...

ਪੂਰੀ ਖ਼ਬਰ »

ਥਾਣਾ ਸਿਵਲ ਲਾਈਨ ਵਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ

ਪਟਿਆਲਾ, 18 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਐਸ.ਐਸ.ਪੀ ਪਟਿਆਲਾ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ, ਐਸ.ਪੀ. ਸਿਟੀ ਵਰੁਨ ਸ਼ਰਮਾ ਅਤੇ ਡੀ.ਐਸ.ਪੀ ਸਿਟੀ-1 ਯੋਗੇਸ਼ ਸ਼ਰਮਾ ਦੀਆਂ ਯੋਗ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ...

ਪੂਰੀ ਖ਼ਬਰ »

ਖਮਾਣੋਂ 'ਚ ਮੱਛਰ ਦੀ ਭਰਮਾਰ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ

ਖਮਾਣੋਂ, 18 ਅਪ੍ਰੈਲ (ਜੋਗਿੰਦਰ ਪਾਲ)-ਖਮਾਣੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਮੱਛਰਾਂ ਦੀ ਭਰਮਾਰ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਸ਼ਹਿਰ ਨਿਵਾਸੀਆਂ ਨੇ ਨਗਰ ਪੰਚਾਇਤ ਖਮਾਣੋਂ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਸ਼ਹਿਰ 'ਚ ...

ਪੂਰੀ ਖ਼ਬਰ »

ਸ਼ਮਸ਼ਪੁਰ ਸਿੰਘਾਂ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ 21, 22 ਨੂੰ

ਖਮਾਣੋਂ, 18 ਅਪ੍ਰੈਲ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਸ਼ਮਸ਼ਪੁਰ ਸਿੰਘਾਂ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰੀਤ ਭਰਾਵਾਂ ਦੇ ਸਹਿਯੋਗ ਨਾਲ ਪਹਿਲਾ ਬੈਲ ਗੱਡੀਆਂ ਦਾ ਪੇਂਡੂ ਖੇਡ ਮੇਲਾ 21 ਅਤੇ 22 ਅਪੈ੍ਰਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਖੇਡ ਮੇਲੇ 'ਚ 21 ...

ਪੂਰੀ ਖ਼ਬਰ »

ਨੌਜਵਾਨ ਹੀ ਦੇਸ਼ ਦਾ ਭਵਿੱਖ ਤੈਅ ਕਰਦੇ ਹਨ-ਸਿੱਧੂਪੁਰ

ਖਮਾਣੋਂ, 18 ਅਪ੍ਰੈਲ (ਪ.ਪ.)-ਨੌਜਵਾਨ ਹੀ ਦੇਸ਼ ਦਾ ਭਵਿੱਖ ਤੈਅ ਕਰਦੇ ਹਨ | ਇਸ ਲਈ ਵਿਕਾਸਸ਼ੀਲ ਭਾਰਤ 'ਚ ਨੌਜਵਾਨਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਇੱਥੇ ਨੌਜਵਾਨਾਂ ਲਈ ਕਈ ਤਰ੍ਹਾਂ ਦੇ ਮੌਕੇ ਉਪਲਬਧ ਹਨ | ਇਹ ਵਿਚਾਰ ਕੁਲਦੀਪ ਸਿੰਘ ਸਿੱਧੂਪੁਰ ਇੰਚਾਰਜ ਆਈ.ਟੀ ਵਿੰਗ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਬਸੀ ਪਠਾਣਾਂ, 18 ਅਪ੍ਰੈਲ (ਗੁਰਬਚਨ ਸਿੰਘ ਰੁਪਾਲ, ਐਚ.ਐਸ. ਗੌਤਮ)-ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਹਿਤ ਆਪਣੇ ਨਿਵਾਸ ਸਥਾਨ ਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਕੀਰਤਨ ਅਤੇ ...

ਪੂਰੀ ਖ਼ਬਰ »

ਸਰਹਿੰਦ ਸ਼ਹਿਰ ਵਿਖੇ ਰਾਧਾ ਕ੍ਰਿਸ਼ਨ ਮੰਦਰ ਦਾ ਨੀਂਹ ਪੱਥਰ ਰੱਖਿਆ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਮਨਪ੍ਰੀਤ ਸਿੰਘ)-ਅੱਜ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ੍ਰੀ ਰਾਧਾ-ਕ੍ਰਿਸ਼ਨ ਮੰਦਰ ਦੀ ਨੀਂਹ ਪੱਥਰ ਰੱਖਿਆ ਗਿਆ ਅਤੇ ਪੰਡਤ ਗੌਤਮ ਸ਼ਰਮਾ ਨੇ ਭੂਮੀ ਤੇ ਪਹਿਲਾ ਹਵਨ ਕੀਤਾ | ਰਾਧਾ ਮਾਧਵ ਗਊਸ਼ਾਲਾ, ਸਵਰਗ ਧਾਮ ਸੁਸਾਇਟੀ ...

ਪੂਰੀ ਖ਼ਬਰ »

ਸੰਤ ਬਾਬਾ ਦਿਆਲ ਦਾਸ ਦਾ ਪਵਿੱਤਰ ਅੰਗੀਠਾ ਬਿਭੋਰ ਸਾਹਿਬ ਸਤਲੁਜ ਦਰਿਆ 'ਚ ਕੀਤਾ ਜਲ ਪ੍ਰਵਾਹ

ਘਨੌਰ, 18 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਬੀਤੇ ਦਿਨੀਂ ਸੰਤ ਬਾਬਾ ਦਿਆਲ ਦਾਸ ਸ਼ੇਖੂਪੁਰ ਵਾਲਿਆਂ ਦੇ ਅਚਾਨਕ ਅਕਾਲ ਚਲਾਣਾ ਉਪਰੰਤ ਸੰਗਤ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਅੰਤਿਮ ਸਸਕਾਰ ਪਿੰਡ ਸ਼ੇਖੂਪੁਰ ਵਿਖੇ ਕਰ ਦਿੱਤਾ ਗਿਆ ਸੀ | ਇਸ ਮੌਕੇ ਜਿੱਥੇ ਵੱਖ-ਵੱਖ ...

ਪੂਰੀ ਖ਼ਬਰ »

ਕਰਤਾਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਵਿਧਾਇਕ ਕੰਬੋਜ

ਰਾਜਪੁਰਾ, 18 ਅਪ੍ਰੈਲ (ਰਣਜੀਤ ਸਿੰਘ)-ਬੀਤੇ ਦਿਨੀਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਰਤਾਰ ਸਿੰਘ ਸੰਧੂ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ | ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਰਾਜਨੀਤਕ ...

ਪੂਰੀ ਖ਼ਬਰ »

ਕਾਂਗਰਸ ਪਾਰਟੀ 'ਚ ਕੰਮ ਕਰਨ ਵਾਲਿਆਂ ਨੂੰ ਪੂਰਾ ਮਾਨ ਸਨਮਾਨ ਮਿਲਦੈ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 18 ਅਪ੍ਰੈਲ (ਨਾਗੀ, ਸਾਹਿਬ ਸਿੰਘ, ਟੋਨੀ)-ਕਾਂਗਰਸ ਪਾਰਟੀ ਪ੍ਰਤੀ ਪੂਰੀ ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਵਾਲੇ ਲਾਭ ਸਿੰਘ ਸਿੰਧੂ ਦੀ ਕਾਬਲੀਅਤ ਨੂੰ ਵੇਖਦਿਆਂ ਉਨ੍ਹਾਂ ਨੂੰ ਵਿਧਾਇਕ ਰਜਿੰਦਰ ਸਿੰਘ ਨੇ ਪਬਲਿਕ ਕਾਲਜ ਸਮਾਣਾ ਮੈਨੇਜਮੈਂਟ ਕਮੇਟੀ ਦਾ ਮੈਂਬਰ ...

ਪੂਰੀ ਖ਼ਬਰ »

ਸ਼੍ਰੋ.ਅ.ਦ. ਦੇ ਐਸ.ਸੀ. ਵਿੰਗ ਦੇ ਨਵੇਂ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਅਮਲੋਹ, 18 ਅਪ੍ਰੈਲ (ਰਿਸ਼ੂ ਗੋਇਲ)-ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਪਾਰਟੀ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੇ ਜਾਣ ਤੋਂ ਬਾਅਦ ਅੱਜ ਪਾਰਟੀ ਦਫ਼ਤਰ ਅਮਲੋਹ ...

ਪੂਰੀ ਖ਼ਬਰ »

ਜੁਗਨੀ ਗਰੁੱਪ ਸਟੂਡੈਂਟਸ ਐਸੋ: ਫ਼ਤਹਿਗੜ੍ਹ ਸਾਹਿਬ ਵਲੋਂ ਲੜੀਵਾਰ ਖ਼ੂਨਦਾਨ ਕੈਂਪ

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਜੁਗਨੀ ਗਰੁੱਪ ਸਟੂਡੈਂਟਸ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਗੁਰਵਿੰਦਰ ਸਿੰਘ ਜੁਗਨੀ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਲੜੀਵਾਰ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਬਾਬਾ ਮੀਰਾਂ ਘੜਾਮ ਵਾਲਿਆਂ ਵਲੋਂ ਮਾਸਕ ਤਿਆਰ ਕਰਨ ਲਈ ਔਰਤਾਂ ਨੂੰ ਸੌਂਪੀਆਂ ਮਸ਼ੀਨਾਂ

ਦੇਵੀਗੜ੍ਹ, 18 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਮਾਸਕ ਤਿਆਰ ਕਰਕੇ ਲੋਕਾਂ ਨੂੰ ਵੰਡਣ ਲਈ ਮਸਤ ਦੀਵਾਨਾ ਬਾਬਾ ਬੁੱਲੇ੍ਹ ਸ਼ਾਹ ਅਤੇ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਮੁੱਖ ਪ੍ਰਬੰਧਕ ਮੀਰਾਂ ਜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX