ਤਾਜਾ ਖ਼ਬਰਾਂ


ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  13 minutes ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  19 minutes ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  31 minutes ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  37 minutes ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  52 minutes ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 1 hour ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  about 1 hour ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  about 1 hour ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  about 1 hour ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  about 2 hours ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਅੰਮ੍ਰਿਤਸਰ

ਅੰਮਿ੍ਤਸਰ 'ਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤਿੱਗਣੇ ਹੋਏ ਕੋਰੋਨਾ ਦੇ ਮਾਮਲੇ


ਅੰਮਿ੍ਤਸਰ, 18 ਅਪੈ੍ਰਲ (ਰੇਸ਼ਮ ਸਿੰਘ)-ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਦੁੱਗਣਾ ਤਿੱਗੁਣਾ ਵਾਧਾ ਹੁੰਦਾ ਅੱਜ ਉਸ ਵੇਲੇ ਨਜ਼ਰ ਆਇਆ, ਜਦੋਂ ਇਕ ਦਿਨ 'ਚ ਹੀ 742 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ | ਇਸ ਦੇ ਨਾਲ ਹੀ ਅੱਜ 5 ਔਰਤਾਂ ਸਮੇਤ 11 ਮਰੀਜ਼ਾਂ ਦੀ ਕੋਰੋਨਾ ਨਾਲ ਦੁਖਦਾਈ ਮੌਤਾਂ ਹੋਣ ਦੀ ਵੀ ਖ਼ਬਰ ਮਿਲੀ ਹੈ | ਮਿ੍ਤਕ ਮਰੀਜ਼ਾਂ ਦੀ ਸ਼ਨਾਖਤ ਪਰਮਜੀਤ ਸਿੰਘ (75) ਵਾਸੀ ਪਿੰਡ ਮਹਿਲਾਂਵਾਲਾ (ਗੁਰੂ ਨਾਨਕ ਦੇਵ ਹਸਪਤਾਲ), ਨਰਿੰਦਰ ਕੌਰ (73) ਵਾਸੀ ਇੰਦਰਪੁਰੀ ਕੋਟ ਖ਼ਾਲਸਾ (ਗੁਰੂ ਨਾਨਕ ਦੇਵ ਹਸਪਤਾਲ), ਪਿਆਰਾ ਸਿੰਘ (75) ਵਾਸੀ ਨਿਊ ਪ੍ਰਤਾਪ ਨਗਰ (ਗੁਰੂ ਨਾਨਕ ਦੇਵ ਹਸਪਤਾਲ), ਸ੍ਰੀਮਤੀ ਸੀਮਾ (53) ਵਾਸੀ ਨਿਊ ਅੰਮਿ੍ਤਸਰ (ਅਮਨਦੀਪ ਮੈਡੀਸਿਟੀ ਹਸਪਤਾਲ), ਅਮਰੀਕ ਸਿੰਘ (63) ਨਿਊ ਅਜ਼ਾਦ ਨਗਰ (ਆਈ. ਵੀ. ਵਾਈ. ਹਸਪਤਾਲ), ਪਰਮਿੰਦਰ ਸਿੰਘ (69) ਵਾਸੀ ਮੈਡੀਕਲ ਇਨਕਲੇਵ (ਫੋਰਟਿਸ ਹਸਪਤਾਲ), ਹਰਭਜ਼ਨ ਕੌਰ (55) ਵਾਸੀ ਮਕਬੂਲਪੁਰਾ (ਗੁਰੂ ਨਾਨਕ ਦੇਵ ਹਸਪਤਾਲ) ਕੁਲਦੀਪ ਕੌਰ (55) ਵਾਸੀ ਮਕਬੂਲਪੁਰਾ (ਗੁਰੂ ਨਾਨਕ ਦੇਵ ਹਸਪਤਾਲ), ਮਿਲਖਾ ਸਿੰਘ (68) ਵਾਸੀ ਨਿਊ ਅੰਮਿ੍ਤਸਰ (ਓਹਰੀ ਹਸਪਤਾਲ ਪੁਤਲੀਘਰ), ਸ੍ਰੀਮਤੀ ਅਨਾਇਤ (65) ਵਾਸੀ ਪਿੰਡ ਜਸਰਵਾਲ (ਆਈ. ਵੀ. ਵਾਈ. ਹਸਪਤਾਲ), ਜੋਗਿੰਦਰ ਸਿੰਘ (60) ਵਾਸੀ ਪਿੰਡ ਬਾਸਰਕੇ ਗਿੱਲਾਂ (ਕਰਮ ਸਿੰਘ ਯਾਦਗਾਰੀ ਹਸਪਤਾਲ) ਵਜੋਂ ਹੋਈ ਹੈ | ਅੱਜ ਦੀਆਂ 11 ਮੌਤਾਂ ਨਾਲ ਹੁਣ ਤੱਕ ਦੀਆਂ ਕੁੱਲ ਮੌਤਾਂ ਦੀ ਗਿਣਤੀ 819 ਹੋ ਗਈ ਹੈ | ਦੂਜੇ ਪਾਸੇ ਅੱਜ 742 ਨਵੇਂ ਮਰੀਜ਼ ਆਉਣ ਨਾਲ ਹੁਣ ਤੱਕ ਦੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 27,023 ਹੋ ਗਈ ਹੈ ਜਦਕਿ ਇਨ੍ਹਾਂ 'ਚੋਂ 22,039 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਇਸ ਤਰ੍ਹਾਂ ਇਥੇ ਇਸ ਵੇਲੇ 4165 ਮਰੀਜ਼ ਸਰਗਰਮ ਹਨ |
ਹਸਪਤਾਲਾਂ 'ਚ ਆਕਸੀਜ਼ਨ ਸਪਲਾਈ ਦੀ ਮੰਗ ਵਧੀ-
ਦੂਜੇ ਪਾਸੇ ਕੋਰੋਨਾ ਮਰੀਜ਼ਾਂ ਲਈ ਕੁਝ ਦੇ ਸਾਹ ਲੈਣ ਦੀ ਤਕਲੀਫ ਸਾਹਮਣੇ ਆਉਣ ਕਾਰਨ ਹਸਪਤਾਲਾਂ 'ਚ ਆਕਸੀਜ਼ਨ ਦੀ ਸਪਲਾਈ ਦੀ ਮੰਗ ਵੱਧ ਗਈ ਹੈ ਅਤੇ ਇਸ ਲਈ ਕਈ ਗੁਣਾ ਵਧੇਰੇ ਆਕਸੀਜ਼ਨ ਸਪਲਾਈ ਲਈ ਆ ਰਹੇ ਹਨ | ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਨ ਸਪਲਾਈ ਦੀ ਮੰਗ ਵੀ ਵਧ ਗਈ ਹੈ ਜਿੱਥੇ ਜ਼ਿਲ੍ਹੇ ਦੇ ਸਭ ਤੋਂ ਵਧੇਰੇ ਕਰੀਬ 400 ਮਰੀਜ਼ ਜ਼ੇਰੇ ਇਲਾਜ ਹਨ | ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਲਈ ਆਕਸੀਜ਼ਨ ਦੀ ਘਾਟ ਨਹੀਂ ਹੈ ਅਤੇ ਇੱਥੇ ਪੂਰੀ ਸਪਲਾਈ ਦੀ ਪੂਰਤੀ ਹੋ ਰਹੀ ਹੈ |

ਰੇਲ ਗੱਡੀਆਂ 'ਚ ਬਿਨਾਂ ਮਾਸਕ ਵਾਲੇ ਯਾਤਰੂਆਂ ਨੂੰ ਹੁਣ ਹੋਵੇਗਾ 500 ਰੁਪਏ ਜੁਰਮਾਨਾ

ਅੰਮਿ੍ਤਸਰ, 18 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਦੇ ਦੁਬਾਰਾ ਵੱਧ ਰਹੇ ਪ੍ਰਕੋਪ ਨੂੰ ਨੂੰ ਦੇਖਦਿਆਂ ਰੇਲਵੇ ਸਮੂਹਾਂ ਤੇ ਗੱਡੀਆਂ 'ਚ ਬਿਨਾਂ ਮਾਸਕ ਦਾਖਲ ਹੋਣਾ ਮੁਸ਼ਕਿਲ ਹੋ ਜਾਵੇਗਾ ਅਤੇ ਰੇਲਵੇ ਪ੍ਰਸ਼ਾਸਨ ਵਲੋਂ ਮਾਸਕ ਨਾਂ ਪਹਿਨਣ ਵਾਲਿਆਂ ਨੂੰ 500 ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ

ਛੇਹਰਟਾ, 18 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਬਹੁਜਨ ਸਮਾਜ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਪੱਛਮੀ ਗੁਰੂ ਕੀ ਵਡਾਲੀ ਦਲਬੀਰ ਸਿੰਘ ਬੀਰਾ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਬਸਪਾ ਦੇ ਸੂਬਾ ਜਨਰਲ ਸਕੱਤਰ ਪੰਜਾਬ ਰੋਹਿਤ ਖੋਖਰ, ਬੀਬੀ ਸੁਖਵੰਤਜੀਤ ਕੌਰ ਜ਼ੋਨ ...

ਪੂਰੀ ਖ਼ਬਰ »

80 ਲੱਖ ਦੀ ਹੈਰੋਇਨ ਸਮੇਤ 3 ਤਸਕਰ ਗਿ੍ਫ਼ਤਾਰ

ਅੰਮਿ੍ਤਸਰ, 18 ਅਪ੍ਰੈਲ (ਰੇਸ਼ਮ ਸਿੰਘ)-ਛੇਹਰਟਾ ਪੁਲਿਸ ਵਲੋਂ ਹੈਰੋਇਨ ਤਸਕਰਾਂ ਖ਼ਿਲਾਫ਼ ਕੀਤੀ ਕਾਰਵਾਈ ਤਹਿਤ ਵੱਖ-ਵੱਖ ਥਾਵਾਂ ਤੋਂ 160 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਸਣੇ 3 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਬਰਾਮਦ ਹੋਈ ਹੈਰੋਇਨ ਦੀ ਕੁੱਲ ਕੀਮਤ 80 ਲੱਖ ਰੁਪਿਆ ...

ਪੂਰੀ ਖ਼ਬਰ »

ਮੇਅਰ ਰਿੰਟੂ ਵਲੋਂ ਗ੍ਰੀਨ ਫੀਲਡ ਵਿਖੇ ਪ੍ਰੀਮਿਕਸ ਪਾਉਣ ਦਾ ਉਦਘਾਟਨ

ਅੰਮਿ੍ਤਸਰ, 18 ਅਪ੍ਰੈਲ (ਹਰਮਿੰਦਰ ਸਿੰਘ)-ਸ਼ਹਿਰ ਦੀ ਦਿੱਖ ਨਿਖਾਰਣ ਲਈ ਲਗਾਤਾਰ ਵਿਕਾਸ ਕਾਰਜਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਦੀ ਹਰ ਵਾਰਡ 'ਚ ਵਿਕਾਸ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ...

ਪੂਰੀ ਖ਼ਬਰ »

ਕਰਤਾਰ ਨਗਰ ਵਾਸੀਆਂ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਛੇਹਰਟਾ, 18 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਦੇ ਇਲਾਕਾ ਕਰਤਾਰ ਨਗਰ ਵਿਖੇ ਗਲੀਆਂ 'ਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਸਮੂਹ ਇਲਾਕਾ ਨਿਵਾਸੀਆ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ ਨੂੰ ਕੀਤਾ ਜਾਵੇਗਾ ਸੈਨੇਟਾਈਜ਼-ਮੇਅਰ

ਅੰਮਿ੍ਤਸਰ, 18 ਅਪ੍ਰੈਲ (ਹਰਮਿੰਦਰ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਗਰ ਨਿਗਮ ਅੰਮਿ੍ਤਸਰ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਸਾਹਿਬ ਦੇ ਜਨਮ ਸਥਾਨ ਗੁ: ਗੁਰੂ ਕੇ ...

ਪੂਰੀ ਖ਼ਬਰ »

ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤਕ ਸਜਾਇਆ ਜਾਵੇਗਾ ਨਗਰ ਕੀਰਤਨ

ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਤੋਂ ਪਹੁੰਚੇ ਪੰਜ ਪਿਆਰਿਆਂ ਦੀ ਅਗਵਾਈ ਹੇਠ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ...

ਪੂਰੀ ਖ਼ਬਰ »

400 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਵੇਰਕਾ, 18 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਸਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਨਾਨਕਸਰ ਸਾਹਿਬ ਵੇਰਕਾ ਤੋਂ ਗੁਰੂ ਕੇ ਮਹਿਲ ਅੰਮਿ੍ਤਸਰ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ

ਅੰਮਿ੍ਤਸਰ, 18 ਅਪ੍ਰੈਲ (ਰੇਸ਼ਮ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹੁਣ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਜੇਲ੍ਹਾਂ 'ਚ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ ਖੋਲ੍ਹਣ ...

ਪੂਰੀ ਖ਼ਬਰ »

ਗਗਨਦੀਪ ਸਿੰਘ ਜੱਜ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਰਈਆ, 18 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਸਾਬਕਾ ਐਡਵੋਕੇਟ ਜਰਨਲ ਹਰਦੇਵ ਸਿੰਘ ਮੱਤੇਵਾਲ ਦਾ ਭਾਣਜੇ ਤੇ ਪਰਮਿੰਦਰ ਸਿੰਘ ਪਾਰੋਵਾਲ (ਐੱਮ. ਡੀ. ਪਾਰੋਵਾਲ ਬੱਸ ਸਰਵਿਸ) ਦੇ ਵੱਡੇ ਭਰਾ ਗਗਨਦੀਪ ਸਿੰਘ ਜੱਜ ਸੂਬਾਈ ਅਕਾਲੀ ਆਗੂ ਅਤੇ ਸਾ: ਪ੍ਰਧਾਨ ਅੜਤੀ ਐਸੋ: ਰਈਆ ਨਮਿਤ ਸ੍ਰੀ ...

ਪੂਰੀ ਖ਼ਬਰ »

ਅਨਾਜ ਮੰਡੀਆਂ 'ਚ ਆਉਣ ਵਾਲੀਆਂ ਟਰਾਲੀਆਂ ਨੂੰ ਕੀਤਾ ਜਾ ਰਿਹੈ ਸੈਨੇਟਾਈਜ਼-ਡੀ. ਸੀ.

ਅੰਮਿ੍ਤਸਰ, 18 ਅਪੈ੍ਰਲ (ਰੇਸ਼ਮ ਸਿੰਘ)-ਜ਼ਿਲੇ੍ਹ 'ਚ 10 ਅਪੈ੍ਰਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ 'ਚ ਕਣਕ ਲਿਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਨੂੰ ਦਾਖਲਾ ਗੇਟ 'ਤੇ ਹੀ ਸੈਨੇਟਾਈਜ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਹੀ ਕਿਸਾਨਾਂ ਨੂੰ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਭਗਵਾਨ ਗਰੁੱਪ ਵਲੋਂ ਸਰਬਸਮੰਤੀ ਨਾਲ ਚੋਣ

ਵੇਰਕਾ, 18 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਭਗਵਾਨ ਗਰੁੱਪ ਦੀ ਏ. ਓ. ਐੱਲ. ਟੀ. ਸਬ ਡਵੀਜ਼ਨ ਦੀ ਚੋਣ ਸਬੰਧੀ ਵਿਸ਼ੇਸ਼ ਮੀਟਿੰਗ ਸਬ ਅਰਬਨ ਸਰਕਲ ਦੇ ਪ੍ਰਧਾਨ ਗੁਰਵੰਤ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਵੇਰਕਾ ਕੰਪਲੈਕਸ ਬਟਾਲਾ ਰੋਡ ...

ਪੂਰੀ ਖ਼ਬਰ »

ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ...

ਪੂਰੀ ਖ਼ਬਰ »

ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਪੀ. ਐੱਸ. ਪੀ. ਸੀ. ਐੱਲ. ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਨਵਾਂ ਪਿੰਡ, 18 ਅਪ੍ਰੈਲ (ਜਸਪਾਲ ਸਿੰਘ)-ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਪੀ. ਐੱਸ. ਪੀ. ਸੀ. ਐੱਲ. ਦੀ ਜ਼ਿਲ੍ਹਾ ਪੱਧਰੀ ਮੀਟਿੰਗ ਲਵਪ੍ਰੀਤ ਭੱਟੀ ਨਿਜਾਮਪੁਰ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਦੀ ਅਗਵਾਈ 'ਚ ਹੋਈ | ਇਸ ਮੌਕੇ ਪ੍ਰਧਾਨ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ. ਪ੍ਰਸ਼ੋਤਮ)-ਸਥਾਨਕ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ ਵਲੋਂ ਪ੍ਰਧਾਨ ਸੋਨੂੰ ਦਿਓਲ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਵਸ ਉਤਸ਼ਾਹ ਨਾਲ ...

ਪੂਰੀ ਖ਼ਬਰ »

ਸਰਕਾਰੀਆ ਦੀ ਅਗਵਾਈ 'ਚ ਪਿੰਡ ਸ਼ੀਸ਼ੇ ਵਾਂਗ ਚਮਕ ਰਹੇ ਨੇ-ਚੇਅਰਮੈਨ ਵਣੀਏਕੇ

ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ 'ਚ ਸਮੁੱਚੇ ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਰਕਰਾਂ 'ਚ 2022 ਦੀਆਂ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਉਹ ਇਸ ਵਾਰ ਉਨ੍ਹਾਂ ਨੂੰ ਪਿਛਲੀ ...

ਪੂਰੀ ਖ਼ਬਰ »

ਸਬਮਰਸੀਬਲ ਮੋਟਰ ਤੇ ਸਾਮਾਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਜੌਂਸ ਵਿਖੇ ਸਬਮਰਸੀਬਲ ਮੋਟਰ ਤੇ ਸਾਮਾਨ ਚੋਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ...

ਪੂਰੀ ਖ਼ਬਰ »

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ

ਛੇਹਰਟਾ, 18 ਅਪ੍ਰੈਲ (ਵਡਾਲੀ)-ਗੁਰਦੁਆਰਾ ਬਾਬਾ ਜੀਵਨ ਸਿੰਘ ਭੂਤਨਪੁਰਾ ਢੱਪਈ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮਿ੍ਤਸਰ, 18 ਅਪ੍ਰੈਲ (ਵਿ. ਪ੍ਰ.)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮਿ੍ਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 54 'ਚ ਵਿਕਾਸ ਕਾਰਜ ਸ਼ੁਰੂ ਕਰਵਾਏ

ਅੰਮਿ੍ਤਸਰ, 18 ਅਪੈ੍ਰਲ (ਰੇਸ਼ਮ ਸਿੰਘ)-ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸਾਰੇ ਵਾਰਡਾਂ 'ਚ ਵਿਕਾਸ ਕਾਰਜ ਅੰਤਿਮ ਪੜਾਅ 'ਤੇ ਹਨ ਅਤੇ ਜੋ ਵਿਕਾਸ ਕਾਰਜ ਰਹਿ ਗਏ ਹਨ, ਉਹ ਵੀ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ ਅਤੇ ਕੋਈ ਵੀ ਇਲਾਕਾ ਵਿਕਾਸ ਪੱਖੋਂ ਸੱਖਣਾ ਨਹੀਂ ...

ਪੂਰੀ ਖ਼ਬਰ »

ਭਗਤਾਂਵਾਲਾ ਮਹਾਂ ਰੈਲੀ 'ਚ ਗੁਰੂ ਕੀ ਵਡਾਲੀ ਤੋਂ ਕਿਸਾਨਾਂ ਦਾ ਜਥਾ ਪੁੱਜਾ

ਛੇਹਰਟਾ, 18 ਅਪ੍ਰੈਲ (ਵਡਾਲੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦਾਣਾ ਮੰਡੀ ਭਗਤਾਂਵਾਲਾ ਵਿਖੇ ਮਹਾਂਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਸ਼ਾਮਿਲ ਹੋਣ ...

ਪੂਰੀ ਖ਼ਬਰ »

ਵਿਧਾਇਕ ਡੀ. ਸੀ. ਵਲੋਂ ਪੰਡੋਰੀ ਤੇ ਬੁੱਤ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਮਾਨਾਂਵਾਲਾ, 18 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਸਰਕਾਰ ਦੀ ਸੁਯੋਗ ਅਗਵਾਈ ਕਰਦਿਆਂ ਕੀਤੇ ਚੋਣ ਵਾਅਦਿਆਂ ਨੂੰ ਇਕ-ਇਕ ਕਰਕੇ ਅਮਲੀਜਾਮਾ ਪਹਿਨਾ ਰਹੇ ਹਨ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਸ. ...

ਪੂਰੀ ਖ਼ਬਰ »

ਡਾ. ਵੇਰਕਾ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਵਲੋਂ ਵਿਸ਼ਾਲ ਮੀਟਿੰਗ

ਛੇਹਰਟਾ, 18 ਅਪ੍ਰੈਲ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਵਿਕਾਸ ਨਗਰ ਖੰਡਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਹਲਕਾ ਪੱਛਮੀ ਦੇ ਪ੍ਰਧਾਨ ਬਾਲ ਕਿ੍ਸ਼ਨ ਬਾਲਾ ਦੀ ਅਗਵਾਈ ਹੇਠ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਇੰਚਾਰਜ ਤੇ ...

ਪੂਰੀ ਖ਼ਬਰ »

ਆੜਤੀ ਪ੍ਰੋ. ਚੈਨਪੁਰ ਨੂੰ ਸਰਬਸੰਮਤੀ ਨਾਲ ਦਾਣਾ ਮੰਡੀ ਮਾਨਾਂਵਾਲਾ ਦਾ ਪ੍ਰਧਾਨ ਚੁਣਿਆ

ਓਠੀਆਂ, 18 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਆੜਤੀਆਂ ਵਲੋਂ ਮੰਡੀਆਂ 'ਚ ਕਣਕ ਦੇ ਸੀਜਨ ਲਈ ਕਣਕ ਦੀ ਖ਼ਰੀਦ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਅੱਜ ਤਹਿਸੀਲ ਅਜਨਾਲਾ ਦੇ ਪਿੰਡ ਮਾਨਾਂਵਾਲਾ ਵਿਖੇ ਇਲਾਕੇ ਦੇ ਆੜਤੀਆਂ ਦੀ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ...

ਪੂਰੀ ਖ਼ਬਰ »

ਜਥੇ. ਅਮਰਜੀਤ ਸਿੰਘ ਭੁੱਲਰ ਵਿਛੋਆ ਨਮਿਤ ਸ਼ਰਧਾਂਜਲੀ ਸਮਾਗਮ

ਚੇਤਨਪੁਰਾ, 18 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਸੀਨੀਅਰ ਅਕਾਲੀ ਆਗੂ ਜਥੇ. ਅਮਰਜੀਤ ਸਿੰਘ ਭੁੱਲਰ ਵਿਛੋਆ ਨਮਿਤ ਸ਼ਰਧਾਜਲੀ ਸਮਾਗਮ ਅੱਜ ਉਨ੍ਹਾਂ ਦੇ ਪਿੰਡ ਵਿਛੋਆ ਵਿਖੇ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਭਾਈ ਸਤਨਾਮ ਸਿੰਘ ਜਵੱਦੀ ...

ਪੂਰੀ ਖ਼ਬਰ »

ਸੱਚਰ ਨੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਚੌਕ ਮਹਿਤਾ, 18 ਅਪ੍ਰੈਲ (ਧਰਮਿੰਦਰ ਸਿੰਘ ਭੰਮਰ੍ਹਾ)-ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਅੱਜ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ, ਜਿਸ ਦੇ ਚੱਲਦਿਆਂ ਉਹ ਸ਼ਹੀਦ ਭਗਤ ਸਿੰਘ ਖ਼ਾਲਸਾ ਸਪੋਰਟਸ ਕਲੱਬ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਦੂਸਰੇ ਪੜਾਅ 'ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਇਕਦਮ ਉਛਾਲ ਨਾਲ ਖਪਤਕਾਰਾਂ 'ਚ ਮਚੀ ਹਾਹਾਕਾਰ

ਅਜਨਾਲਾ, 18 ਅਪ੍ਰੈਲ (ਐੱਸ. ਪ੍ਰਸ਼ੋਤਮ)-ਕੋਰੋਨਾ ਮਹਾਂਮਾਰੀ ਦੀ ਦੂਸਰੀ ਦਿਨੋ-ਦਿਨ ਛੜੱਪੇ ਮਾਰ ਕੇ ਵਧ ਰਹੀ ਲਹਿਰ ਦੀ ਤਰਜ 'ਤੇ ਹੀ ਪੈਟਰੋਲ, ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੇਂਦਰੀ ਸਰਕਾਰ ਵਲੋਂ ਨਿਰੰਤਰ ਕੀਤੇ ਜਾ ਰਹੇ ਵਾਧੇ ਅਤੇ ਰੋਜ਼ਾਨਾ ਵਰਤੋਂ 'ਚ ਆਉਣ ...

ਪੂਰੀ ਖ਼ਬਰ »

ਛੱਪੜਾਂ ਦਾ ਕੀਤਾ ਗਿਆ ਸੁੰਦਰੀਕਰਨ ਪਿੰਡਾਂ ਲਈ ਵਰਦਾਨ-ਕੱਕੜ

ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ 100 ਤੋਂ ਉੱਪਰ ਪਿੰਡਾਂ 'ਚ ਛੱਪੜਾਂ ਦੇ ਕੀਤੇ ਜਾ ਰਹੇ ਸੁੰਦਰੀਕਰਨ ਦੇ ਕੰਮ ਮੁਕੰਮਲ ਹੋਣ ਨਾਲ ਜਿੱਥੇ ਪਿੰਡ ਦਾ ਵਾਤਾਵਰਨ ਸ਼ੁੱਧ ਹੋਵੇਗਾ, ਉੱਥੇ ਇਸ ਦੇ ਆਸੇ-ਪਾਸੇ ਬਣਾਈ ਜਾ ਰਹੀ ਸੈਰ ...

ਪੂਰੀ ਖ਼ਬਰ »

ਨਰਿੰਦਰਪਾਲ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ

ਜੰਡਿਆਲਾ, 18 ਅਪ੍ਰੈਲ (ਅ. ਬ.)-ਮਹਾਨ ਸੁਤੰਤਰਤਾ ਸੈਨਾਨੀ ਕਾਮਰੇਡ ਸੋਹਣ ਸਿੰਘ ਜੱਜ ਦੀ ਪੋਤ ਨੂੰ ਹ ਤੇ ਸ. ਅਜੀਤ ਸਿੰਘ ਜੋਸਨ ਦੀ ਨੂੰ ਹ ਅਤੇ ਜੰਡਿਆਲਾ ਗੁਰੂ ਤੋਂ 'ਰੋਜ਼ਾਨ ਅਜੀਤ' ਦੇ ਪੱਤਰਕਾਰ ਪ੍ਰਮਿੰਦਰ ਸਿੰਘ ਜੋਸਨ ਦੇ ਛੋਟੇ ਭਾਬੀ ਤੇ ਤੇਜਿੰਦਰ ਸਿੰਘ ਹੈਪੀ ਜੋਸਨ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ ਕਰਨਬੀਰ ਸਿੰਘ ਕੰਨਾ, ਬਲਜੀਤ ਸਿੰਘ, ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਅੱਜ ਸੈਂਕੜੇ ...

ਪੂਰੀ ਖ਼ਬਰ »

ਭਾਈ ਮਲਕੀਤ ਸਿੰਘ ਅਜਨਾਲਾ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅਹਿਮ ਇਕੱਤਰਤਾ ਦੌਰਾਨ ਮੌਜੂਦਾ ਪ੍ਰਧਾਨ ਭਾਈ ਮਲਕੀਤ ਸਿੰਘ ਅਜਨਾਲਾ ਨੂੰ ਉਨ੍ਹਾਂ ਦੁਆਰਾ ਗੁਰੂ ਘਰਾਂ ਦੀ ...

ਪੂਰੀ ਖ਼ਬਰ »

ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਇਜਲਾਸ ਦੌਰਾਨ ਭਾਈ ਭੁਪਿੰਦਰ ਸਿੰਘ ਨਿੱਜਰ ਮੁੜ ਪ੍ਰਧਾਨ ਚੁਣੇ

ਅਜਨਾਲਾ, 18 ਅਪ੍ਰੈਲ (ਐੱਸ. ਪ੍ਰਸ਼ੋਤਮ)-ਅੱਜ ਗੁਰਦੁਆਰਾ ਕਲਗੀਧਰ ਸਾਹਿਬ ਅਜਨਾਲਾ ਦੀ ਪ੍ਰਬੰਧਕੀ ਕਮੇਟੀ ਆਹੁਦੇਦਾਰਾਂ ਤੇ ਮੈਂਬਰਾਂ, ਸੇਵਾਦਾਰਾਂ ਤੇ ਸੰਗਤਾਂ ਦੀ ਸ਼ਮੂਲੀਅਤ ਨਾਲ ਹੋਏ ਸਾਲਾਨਾ ਸਾਂਝੇ ਇਜਲਾਸ ਦੌਰਾਨ ਗੁਰਦੁਆਰਾ ਪ੍ਰਬੰਧਾਂ ਦਾ ਲੇਖਾ-ਜੋਖਾ ...

ਪੂਰੀ ਖ਼ਬਰ »

ਦਿੱਲੀ ਮੋਰਚੇ ਲਈ ਕਿਰਤੀ ਕਿਸਾਨ ਯੂਨੀਅਨ ਏਰੀਆ ਟਾਂਗਰਾ ਦਾ 16ਵਾਂ ਜਥਾ ਰਵਾਨਾ

ਟਾਂਗਰਾ, 18 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ 145 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ 'ਕਿਸਾਨ ਮੋਰਚੇ' ਵਿਚ ਲੋਕਾਂ ਦੀ ਲਗਾਤਾਰ ਸ਼ਮੂਲੀਅਤ ਕਰਵਾਏ ਜਾਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਏਰੀਆ ਕਮੇਟੀ ...

ਪੂਰੀ ਖ਼ਬਰ »

ਢੱਡੇ ਦਾਣਾ ਮੰਡੀ 'ਚ ਸੱਚਰ ਨੇ ਸਰਕਾਰੀ ਖਰੀਦ ਸ਼ੁਰੂ ਕਰਵਾਈ

ਚਵਿੰਡਾ ਦੇਵੀ, 18 ਅਪ੍ਰੈਲ (ਸਤਪਾਲ ਸਿੰਘ ਢੱਡੇ)-ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਫੋਕਲ ਪੁਆਇੰਟ ਦਾਣਾ ਮੰਡੀ ਢੱਡੇ ਵਿਖੇ ਸਰਕਾਰ ਦੀ ਏਜੰਸੀ ਪਨਗਰੇਨ ਦੇ ਅਧਿਕਾਰੀਆਂ ਨਾਲ ਸੁਖਪਾਲ ...

ਪੂਰੀ ਖ਼ਬਰ »

ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ 'ਚ 14 ਪਰਿਵਾਰ ਕਾਂਗਰਸ 'ਚ ਸ਼ਾਮਿਲ

ਚੌਕ ਮਹਿਤਾ, 18 ਅਪ੍ਰੈਲ (ਧਰਮਿੰਦਰ ਸਿੰਘ ਭੰਮਰ੍ਹਾ)-ਹਲਕਾ ਜੰਡਿਆਲਾ ਗੁਰੂ ਦੇ ਸਰਕਲ ਮਹਿਤਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦ ਸ਼ਹੀਦ ਮਲਕੀਤ ਸਿੰਘ ਨਗਰ ਧਰਦਿਓ ਦੇ 14 ਅਕਾਲੀ ਪਰਿਵਾਰ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ...

ਪੂਰੀ ਖ਼ਬਰ »

ਅਕਾਲੀ ਬੁੱਢਾ ਦਲ ਤੇ ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਦੇ ਸਬੰਧ 'ਚ ਬੈਠਕ

ਅੰਮਿ੍ਤਸਰ, 18 ਅਪ੍ਰੈਲ (ਹਰਮਿੰਦਰ ਸਿੰਘ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਮ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ...

ਪੂਰੀ ਖ਼ਬਰ »

ਸ਼ਹੀਦ ਭਾਈ ਸੁਭਾਸ਼ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ

ਜੇਠੂਵਾਲ, 18 ਅਪੈ੍ਰਲ (ਮਿੱਤਰਪਾਲ ਸਿੰਘ ਰੰਧਾਵਾ)-ਜੋਧਪੁਰ ਨਜ਼ਰਬੰਦ ਮੁੜ ਵਸੇਬਾ ਡਿਟੇਨ ਐਕਸ਼ਨ ਕਮੇਟੀ ਵਲੋਂ ਸ਼ਹੀਦ ਭਾਈ ਸੁਭਾਸ਼ ਸਿੰਘ ਜੇਠੂਵਾਲ, ਸਾਕਾ ਨੀਲਾ ਤਾਰਾ 1984 ਤੇ 1978 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸਾਲਾਨਾ 30ਵਾਂ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਹੀਦਾਂ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਦੇ ਸਮਰਥਨ 'ਚ ਕੁਕੜਾਂਵਾਲਾ ਵਿਖੇ ਕਿਸਾਨ ਮਹਾਂਪੰਚਾਇਤ ਅੱਜ

ਹਰਸਾ ਛੀਨਾ, 18 ਅਪ੍ਰੈਲ (ਕੜਿਆਲ)-ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ 'ਚ ਪਾਸ ਕੀਤੇ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ 'ਚ ਦਿੱਲੀ ਦੀ ਦਹਿਲੀਜ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਕੁਕੜਾਂਵਾਲਾ ਵਿਖੇ ਕਿਸਾਨ ...

ਪੂਰੀ ਖ਼ਬਰ »

ਡਿਪਸ ਕਾਲਜ ਢਿਲਵਾਂ 'ਚ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀਆਂ ਦੇਸ਼-ਵਿਦੇਸ਼ 'ਚ ਹੋਏ ਸਥਾਪਿਤ

ਜਲੰਧਰ, 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਇਲਾਵਾ ਦੇਸ਼ ਦੇ ਵਿਕਾਸ ਤੇ ਨਰੋਏ ਸਮਾਜ ਦੀ ਸਿਰਜਣਾ 'ਚ ਅਹਿਮ ਯੋਗਦਾਨ ਪ੍ਰਦਾਨ ਕਰਦੀਆਂ ਹਨ | ਡਿਪਸ ਕੋ-ਐੱਡ ਕਾਲਜ ਢਿਲਵਾਂ ਇਲਾਕੇ ਦੀ ਮੋਹਰੀ ਸੰਸਥਾ ਹੈ ਜਿੱਥੇ ...

ਪੂਰੀ ਖ਼ਬਰ »

ਸ਼ਹਿਰੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਡਾ. ਅਵਤਾਰ ਕੌਰ ਦੀ ਅਗਵਾਈ 'ਚ ਮੀਟਿੰਗ

ਅਜਨਾਲਾ, 18 ਅਪ੍ਰੈਲ (ਐੱਸ. ਪ੍ਰਸ਼ੋਤਮ)-ਅੱਜ ਇੱਥੇ ਅਕਾਲੀ ਦਲ (ਬ) ਸਰਕਲ ਸ਼ਹਿਰੀ ਪ੍ਰਧਾਨ ਪ੍ਰਦੀਪ ਬੰਟਾ ਦੀ ਪ੍ਰਧਾਨਗੀ ਹੇਠ ਸ਼ਹਿਰੀ ਅਕਾਲੀ ਆਗੂਆਂ ਤੇ ਸਰਗਰਮ ਕਾਰਕੁੰਨਾਂ ਦੀ ਅਕਾਲੀ ਦਲ ਦੀ ਮਜਬੂਤੀ ਤੇ ਨੀਤੀਆਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਰਵਾਈ ਗਈ ਮੀਟਿੰਗ 'ਚ ...

ਪੂਰੀ ਖ਼ਬਰ »

ਸ. ਸ. ਸ. ਸ. ਤਲਵੰਡੀ ਦਸੰਧਾ ਸਿੰਘ ਵਿਖੇ ਸਮਾਰਟ ਸਕੂਲ ਦਰਸ਼ਨ ਪ੍ਰੋਗਰਾਮ ਕਰਵਾਇਆ

ਕੱਥੂਨੰਗਲ, 18 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਕੀਤੀ ਕਾਇਆ ਕਲਪ ਤੋਂ ਆਮ ਜਨਤਾ ਨੂੰ ਜਾਣੂੰ ਕਰਵਾਉਣ, ਸਰਕਾਰੀ ਸਮਾਰਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX