ਤਾਜਾ ਖ਼ਬਰਾਂ


ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  50 minutes ago
ਜਲੰਧਰ, 24 ਜੁਲਾਈ - ਜਲੰਧਰ ਦੇ ਨਾਰਥ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  about 1 hour ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਅਮਰ ਨੂਰੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਬਣੀ ਨਵੀਂ ਪ੍ਰਧਾਨ
. . .  about 1 hour ago
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ) - ਅੱਜ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਗੌਰਤਲਬ ਹੈ ਕਿ ਪਹਿਲਾਂ ਇਸ...
ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  about 2 hours ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ, ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  about 2 hours ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  about 2 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  about 3 hours ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਲਈ ਕੀਤਾ ਨਕਦ ਇਨਾਮ ਦੇਣ ਦਾ ਐਲਾਨ
. . .  1 minute ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕਿਓ ਵਿਚ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਨੂੰ ਨਕਦ...
ਸਰੋਵਰ ਵਿਚ ਡੁੱਬਣ ਨਾਲ ਇੱਕ ਲੜਕੇ ਦੀ ਮੌਤ
. . .  about 3 hours ago
ਹੰਡਿਆਇਆ/ ਬਰਨਾਲਾ, 24 ਜੁਲਾਈ (ਗੁਰਜੀਤ ਸਿੰਘ ਖੁੱਡੀ) - ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਇੱਕ ਲੜਕੇ ਦੀ ...
ਪੁਰਾਣੀ ਰੰਜਸ਼ ਤਹਿਤ ਚੱਲੀ ਗੋਲੀ ,ਇੱਕ ਗੰਭੀਰ ਜ਼ਖ਼ਮੀ
. . .  about 4 hours ago
ਖਾਸਾ,ਅਟਾਰੀ, 24 ਜੁਲਾਈ (ਗੁਰਨੇਕ ਸਿੰਘ ਪੰਨੂ) - ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰੋੜਾਵਾਲ ਨਜ਼ਦੀਕ ਅਟਾਰੀ ਦੇ ਪੁਰਾਣੀ ਰੰਜਸ਼ ਤਹਿਤ ਝਗੜੇ ...
ਜਰਮਨੀ ਦੇ ਭਾਰਤ ਵਿਚ ਰਾਜਦੂਤ ਵਾਲਟਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ ) - ਜਰਮਨੀ ਦੇ ਭਾਰਤ ਵਿਚ ਰਾਜਦੂਤ ਮਿਸਟਰ ਵਾਲਟਰ ਜੇ ਲਿੰਡਨਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
2022 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੋਣਗੇ - ਸਿੰਗਲਾ
. . .  about 4 hours ago
ਪਟਿਆਲਾ, 24 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ) - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌ...
ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ
. . .  about 4 hours ago
ਖਾਸਾ,24 ਜੁਲਾਈ (ਗੁਰਨੇਕ ਸਿੰਘ ਪੰਨੂ) - ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ...
ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ, ਸਥਿਤੀ ਬਣੀ ਹੋਈ ਹੈ ਖ਼ਤਰਨਾਕ
. . .  1 minute ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ਖ਼ਤਰਨਾਕ ਬਣੀ ਹੋਈ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਫ਼ਗ਼ਾਨਿਸਤਾਨ ...
ਆਈ. ਸੀ. ਐੱਸ .ਈ ਅਤੇ ਆਈ.ਐੱਸ. ਸੀ. ਨੇ ਨਤੀਜੇ ਕੀਤੇ ਘੋਸ਼ਿਤ
. . .  about 5 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਆਈ. ਸੀ. ਐੱਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ...
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਰਹੱਦੀ ਸਕੂਲਾਂ ਦਾ ਅਚਨਚੇਤ ਦੌਰਾ
. . .  about 5 hours ago
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ) 26 ਜੁਲਾਈ ਨੂੰ ਦਸਵੀਂ ਗਿਆਰ੍ਹਵੀਂ ਅਤੇ...
ਛੱਪੜ 'ਚੋਂ ਮਿਲੀ ਨਵ ਜਨਮੇਂ ਬੱਚੇ ਦੀ ਲਾਸ਼
. . .  about 5 hours ago
ਗੁਰਾਇਆ, 24 ਜੁਲਾਈ(ਬਲਵਿੰਦਰ ਸਿੰਘ) - ਪਿੰਡ ਬੁੰਡਾਲਾ ਦੇ ਛੱਪੜ ਨੇੜਿਉਂ ਇਕ ਨਵ ਜਨਮੇਂ ਬੱਚੇ ਦੀ ਲਾਸ਼....
ਸੋਨੇ ਦੀ ਤਸਕਰੀ ਕਰਨ ਵਾਲਾ ਰੈਕਟ ਆਇਆ ਕਾਬੂ, ਏਅਰਪੋਰਟ ਸਟਾਫ਼ ਸਣੇ ਸੱਤ ਕਾਬੂ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਦਿੱਲੀ ਏਅਰਪੋਰਟ ਕਸਟਮਜ਼ ਨੇ ਸੋਨੇ ਦੀ ਤਸਕਰੀ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦਿਆਂ ਚਾਰ...
ਤਗਮਾ ਜਿੱਤਣ ਤੋਂ ਬਾਅਦ ਮੀਰਾ ਬਾਈ ਚਾਨੂੰ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਵੇਟ ਲਿਫਟਰ ਮੀਰਾ ਬਾਈ ਚਾਨੂੰ ਦਾ ਕਹਿਣਾ ਹੈ ਕਿ ਉਹ ਤਗਮਾ ਜਿੱਤ ਕੇ ਬਹੁਤ...
ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਦੇ ਵਧੇ ਰੇਟਾਂ ਕਾਰਨ ਗੋਲਡਨ ਗੇਟ ਵਿਖੇ ਕਿਸਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 6 hours ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਯੂਨੀਅਨ ਦੇ ਇਕਾਈ ਸਰਕਲ ਪ੍ਰਧਾਨ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾਂ ...
ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧੂ ਦੇ ਵਿਰੋਧ ਲਈ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਹੋ ਰਹੀਆਂ ਨੇ ਇਕੱਤਰ, ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
. . .  about 6 hours ago
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਨ ਸਿੰਘ ਨਾਰੰਗ) - ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ੍ਰੀ ...
ਮਨੀਕਾ ਬੱਤਰਾ ਨੇ ਜਿੱਤਿਆ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ
. . .  about 7 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਟੋਕੀਓ ਉਲੰਪਿਕ 2020 ਵਿਚ ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟੀਨ-ਟੀਨ ਹੋ ਦੇ...
ਵਿਜੇ ਸਾਂਪਲਾ ਦਾ ਘਿਰਾਓ ਕਰਨ ਲਈ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ
. . .  about 7 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਪਿੰਡ ਹਜਾਰਾ ਵਿਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ...
ਕਾਂਗਰਸੀ ਆਗੂ ਦੀ ਤਾਜਪੋਸ਼ੀ ਦੌਰਾਨ ਹੋਈ ਧੱਕਾਮੁੱਕੀ
. . .  about 7 hours ago
ਬਠਿੰਡਾ,24 ਜੁਲਾਈ (ਨਾਇਬ ਸਿੱਧੂ) - ਬਠਿੰਡਾ ਵਿਖੇ ਅੱਜ ਕਾਂਗਰਸੀ ਆਗੂ ਰਾਜਨ ਗਰਗ ਦੀ ਯੋਜਨਾ ਬੋਰਡ ਵਿਚ ਚੇਅਰਮੈਨੀ ਦੀ ਤਾਜਪੋਸ਼ੀ ...
ਭਾਜਪਾ ਆਗੂ ਦੇ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਅਤੇ ਭਾਜਪਾ ਨੌਜਵਾਨ ਹੋਏ ਆਹਮੋ - ਸਾਹਮਣੇ
. . .  about 7 hours ago
ਫਗਵਾੜਾ, 24 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਹਦੀਆਬਾਦ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵਲੋਂ ਆਪਣੀ ਦੁਕਾਨ ਦੇ ਉਦਘਾਟਨ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਮੋਗਾ

ਆਪ ਆਗੂ ਅਮਿਤ ਪੁਰੀ ਦੀ ਨਸ਼ੇੜੀ ਨੌਜਵਾਨਾਂ ਵਲੋਂ ਕੁੱਟਮਾਰ

ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਜੁਆਇੰਟ ਸੈਕਟਰੀ ਪੰਜਾਬ ਯੂਥ ਅਮਿਤ ਪੁਰੀ ਦੀ ਇੱਥੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਵਲੋਂ ਬੁਰੀ ਤਰਾਂ ਕੁੱਟਮਾਰ ਕਰਨ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਅਮਿਤ ਪੁਰੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਲਈ ਜਾ ਰਹੇ ਸਨ ਤਾਂ ਜਦ ਉਹ ਸ਼ਹਿਰ ਦੇ ਸਾਈ ਮੰਦਰ ਕੋਲ ਪੁੱਜਿਆਂ ਤਾਂ ਅੱਗਿਓਾ 3-4 ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਨੇੜੇ ਹੀ ਉਸ ਨੂੰ ਇਕ ਕਮਰੇ ਵਿਚ ਲਿਜਾ ਕੇ ਉਸ ਦੀ ਬੇਸ ਬਾਲਾਂ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨਾਂ ਨੇ ਉਸ ਕੋਲੋਂ 20 ਹਜਾਰ ਰੁਪਏ ਦੀ ਮੰਗ ਕੀਤੀ ਤਾਂ ਆਪਣੀ ਜਾਨ ਬਚਾਉਣ ਲਈ ਅਮਿਤ ਪੁਰੀ ਨੇ ਆਪਣੇ ਘਰੋਂ 20 ਹਜਾਰ ਰੁਪਏ ਮੰਗਵਾ ਕੇ ਉਕਤ ਨੂੰ ਦੇ ਕੇ ਆਪਣੀ ਜਾਨ ਛੁਡਾਈ | ਸਿਵਲ ਹਸਪਤਾਲ 'ਚ ਜੇਰੇ ਇਲਾਜ ਅਮਿਤ ਪੁਰੀ ਨੇ ਦੱਸਿਆ ਕਿ ਉਹ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੂੰ ਜਾਣਦਾ ਤਾਂ ਨਹੀ ਪਰ ਜੇਕਰ ਉਸ ਦੇ ਸਾਹਮਣੇ ਆ ਜਾਣ ਤਾਂ ਉਹ ਪਹਿਚਾਣ ਲਵੇਗਾ | ਉਸ ਨੇ ਇਹ ਵੀ ਦੱਸਿਆ ਕਿ ਉਕਤ ਨੌਜਵਾਨ ਆਪਣੇ ਆਪ ਨੂੰ ਸੀ.ਆਈ.ਏ. ਸਟਾਫ਼ ਦੇ ਮੁਖ਼ਬਰ ਕਹਿ ਰਹੇ ਸਨ, ਜਿਉ ਹੀ ਇਸ ਘਟਨਾ ਦੀ ਖ਼ਬਰ ਪਾਰਟੀ ਦੇ ਹੋਰ ਆਗੂਆਂ ਕੋਲ ਪੁੱਜੀ ਤਾਂ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ, ਹਲਕਾ ਇੰਚਾਰਜ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਸਿਵਲ ਹਸਪਤਾਲ ਪੁੱਜੇ ਤੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੰੂਨ ਦੀ ਸਥਿਤੀ ਚਿੰਤਾ ਜਨਕ ਬਣੀ ਹੋਈ ਹੈ ਅਤੇ ਪੰਜਾਬ ਹੁਣ ਗੰੁਡਾ ਗਰਦੀ ਦਾ ਅਖਾੜਾ ਬਣ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੀ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਵਿਚ ਨਾਕਾਮ ਰਹੀ ਹੈ ਅਤੇ ਚਿੱਟੇ ਦਾ ਵਪਾਰ ਕਰਨ ਤੇ ਚਿੱਟਾ ਖਾਣ ਵਾਲੇ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਆਪ ਆਗੂ 'ਤੇ ਹੋਏ ਹਮਲੇ ਦੀ ਨਿੰਦਿਆਂ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ, ਕਿਉਂਕਿ ਸਰਕਾਰੀ ਸਰਪ੍ਰਸਤੀ ਦੀ ਸਹਿ 'ਤੇ ਜਿੱਥੇ ਚਿੱਟੇ ਦਾ ਕਾਰੋਬਾਰ ਵਧਿਆ ਹੈ ਉੱਥੇ ਚੋਰੀਆਂ, ਡਕੈਤੀਆਂ, ਲੁੱਟਾਂ ਖੋਹਾਂ ਅਤੇ ਜਾਨਲੇਵਾ ਹਮਲੇ ਆਮ ਗੱਲ ਹੋ ਗਈ ਹੈ |

ਬਲਵੀਰ ਸਿੰਘ ਕਲਿਆਣ ਨੇ ਪੁਲਿਸ ਚੌਕੀ ਇੰਚਾਰਜ ਦਾ ਚਾਰਜ ਸੰਭਾਲਿਆ

ਨਿਹਾਲ ਸਿੰਘ ਵਾਲਾ, 18 ਅਪ੍ਰੈਲ (ਟਿਵਾਣਾ, ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੀ ਪੁਲਿਸ ਚੌਕੀ ਬਿਲਾਸਪੁਰ ਦੇ ਇੰਚਾਰਜ ਸੁਰਜੀਤ ਸਿੰਘ ਦਾ ਤਬਾਦਲਾ ਪੁਲਿਸ ਚੌਕੀ ਲੋਪੋ ਵਿਖੇ ਹੋਣ 'ਤੇ ਉਨ੍ਹਾਂ ਦੀ ਜਗ੍ਹਾ ਬਲਵੀਰ ਸਿੰਘ ਕਲਿਆਣ ਨੇ ਪੁਲਿਸ ਚੌਕੀ ਇੰਚਾਰਜ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੁਲਿਸ ਨੇ ਦੋ ਭਗੌੜਿਆਂ ਸਮੇਤ ਪੰਜ ਦੋਸ਼ੀ ਕੀਤੇ ਕਾਬੂ

ਬਾਘਾ ਪੁਰਾਣਾ, 18 ਅਪ੍ਰੈਲ (ਬਲਰਾਜ ਸਿੰਗਲਾ)-ਥਾਣਾ ਮੁਖੀ ਹਰਮਨਜੀਤ ਸਿੰਘ ਬਲ ਨੇ ਅੱਜ ਸਥਾਨਕ ਪੁਲਿਸ ਥਾਣਾ ਵਿਖੇ ਪੱਤਰਕਾਰਾਂ ਨਾਲ ਅਹਿਮ ਮੀਟਿੰਗ ਕੀਤੀ, ਮੀਟਿੰਗ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਵਲੋਂ ...

ਪੂਰੀ ਖ਼ਬਰ »

ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਅਣਮਿਥੇ ਸਮੇਂ ਦਾ ਲਗਾਇਆ ਧਰਨਾ 200 ਦਿਨਾਂ ਦਾ ਹੋਇਆ

ਬਾਘਾ ਪੁਰਾਣਾ, 18 ਅਪ੍ਰੈਲ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਵਲੋਂ ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਸ਼ਾਂਤਮਈ ਪੱਕਾ ਧਰਨਾ 200ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ | ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਅਨਾਜ ਮੰਡੀਆਂ ਵਿਚ ਬਾਰਦਾਣੇ ਦੀ ਸਮੱਸਿਆ ਦਾ ਸਰਕਾਰ ਤੁਰੰਤ ਹੱਲ ਕਰੇ -ਵਿਧਾਇਕ ਬਿਲਾਸਪੁਰ

ਬੱਧਨੀ ਕਲਾਂ, 18 ਅਪ੍ਰੈਲ (ਸੰਜੀਵ ਕੋਛੜ)-ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਆ ਰਹੀ ਵੱਡੀ ਸਮੱਸਿਆ ਦਾ ਸਰਕਾਰ ਤੁਰੰਤ ਹੱਲ ਕਰੇ ਕਿਉਂਕਿ ਇਸ ਸਮੱਸਿਆ ਕਾਰਨ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹਨ | ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ...

ਪੂਰੀ ਖ਼ਬਰ »

ਸਮਾਜ ਸੇਵੀ ਚਰਨਜੀਤ ਸ਼ਰਮਾ ਨੇ ਰਾਹਗੀਰਾਂ ਲਈ ਲਗਵਾਇਆ ਵਾਟਰ ਕੂਲਰ

ਮੋਗਾ, 18 ਅਪ੍ਰੈਲ (ਬੱਬੀ)-ਪਿੰਡ ਬੁੱਘੀਪੁਰਾ ਨਿਵਾਸੀ ਸਮਾਜ ਸੇਵੀ ਚਰਨਜੀਤ ਸ਼ਰਮਾ ਫਿਨਲੈਂਡ ਵਲੋਂ ਬੁੱਘੀਪੁਰਾ ਚੌਕ ਵਿਚ ਰਾਹਗੀਰਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਦਰਗਾਹ ਲਾਲਾਂ ਵਾਲੇ ਪੀਰ ਚੌਕ ਬੁੱਘੀਪੁਰਾ ਵਿਖੇ ਆਰ.ਓ. ਕਮ ਵਾਟਰ ਕੂਲਰ ਲਗਾਇਆ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਕਰਵਾਇਆ

ਨਿਹਾਲ ਸਿੰਘ ਵਾਲਾ, 18 ਅਪ੍ਰੈਲ (ਖ਼ਾਲਸਾ,ਟਿਵਾਣਾ)-ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਦੀ ਲਹਿਰ ਤਹਿਤ ...

ਪੂਰੀ ਖ਼ਬਰ »

ਚੇਅਰਮੈਨ ਜਰਨੈਲ ਖੰਭੇ ਨੇ ਢੋਲੇਵਾਲਾ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਫ਼ਤਿਹਗੜ੍ਹ ਪੰਜਤੂਰ, 18 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਦੀਆਂ ਵੱਖ-ਵੱਖ ਮੰਡੀਆਂ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਤਹਿਤ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਖੰਬੇ ਨੇ ਢੋਲੇਵਾਲਾ ਦੀ ਦਾਣਾ ਮੰਡੀ ਵਿਖੇ ਸਰਕਾਰੀ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ)-ਇਕ 32 ਸਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿੰਦਰ ਸਿੰਘ ਪੁੱਤਰ ਫ਼ਕੀਰ ਸਿੰਘ ਵਾਸੀ ਸਿੰਘਾਂਵਾਲਾ ਜੋ ਕਿ ਤਹਿਸੀਲ ਧਰਮਕੋਟ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਸਾਢੇ 10 ਏਕੜ ਖੜ੍ਹੀ ਕਣਕ ਦੀ ਫਸਲ ਸੜੀ

ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਪਿੰਡ ...

ਪੂਰੀ ਖ਼ਬਰ »

ਥੋੜ੍ਹਾ ਜਿਹਾ ਮੀਂਹ ਪੈਣ ਉਪਰੰਤ ਹੀ ਨਰਕ ਦਾ ਨਮੂਨਾ ਪੇਸ਼ ਕਰਦੀ ਹੈ ਕਸਬੇ ਦੀ ਮਸੀਤਾਂ ਸੰਪਰਕ ਸੜਕ

ਕੋਟ ਈਸੇ ਖਾਂ, 18 ਅਪ੍ਰੈਲ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਇੱਥੇ ਧਰਮਕੋਟ ਰੋਡ 'ਤੇ ਅੰਮਿ੍ਤਸਰ ਰੋਡ ਤੋਂ ਸ਼ੁਰੂ ਹੁੰਦੀ ਮਸੀਤਾਂ ਰੋਡ ਜੋ ਕਿ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਕਸਬੇ ਨਾਲ ਜੋੜਦੀ ਹੈ, ਦਾ ਪਿਛਲੇ ਕਾਫ਼ੀ ਸਮੇਂ ਤੋਂ ਮੰਦਾ ਹਾਲ ਹੈ ਪਰ ...

ਪੂਰੀ ਖ਼ਬਰ »

ਪਿੰਡ ਮਾਣੂੰਕੇ ਦੀ ਦਾਣਾ ਮੰਡੀ 'ਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ 'ਚ ਰੋਸ

ਸਮਾਧ ਭਾਈ, 18 ਅਪ੍ਰੈਲ (ਗੁਰਮੀਤ ਸਿੰਘ)-ਹਾੜ੍ਹੀ ਦੀ ਫ਼ਸਲ ਕਣਕ ਦੀ ਖ਼ਰੀਦ ਸਬੰਧੀ ਜਿੱਥੇ ਸਬੰਧਿਤ ਵਿਭਾਗ ਵਲੋਂ ਢੁਕਵੇਂ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਉੱਥੇ ਪਿੰਡ ਮਾਣੂੰਕੇ ਦੀ ਦਾਣਾ ਮੰਡੀ 'ਚ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਦੇ ਤਿੰਨ ਬਲਾਕਾਂ ਦੀ ਮੀਟਿੰਗ ਹੋਈ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮੋਗਾ ਦੇ ਤਿੰਨ ਬਲਾਕਾਂ ਦੀ ਸਾਂਝੀ ਮੀਟਿੰਗ ਵਿਤ ਸਕੱਤਰ ਬਲੌਰ ਸਿੰਘ ਘਾਲੀ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਖੇ ਹੋਈ | ਮੀਟਿੰਗ ਦਾ ਮੁੱਖ ਏਜੰਡਾ 21 ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ-ਇਕ ਹੋਰ ਮਰੀਜ਼ ਦੀ ਮੌਤ

ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 113 'ਤੇ ਪੁੱਜਾ ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ 'ਚ ਸਿਹਤ ਵਿਭਾਗ ਨੂੰ ਜੋ ਅੱਜ ਕੋਰੋਨਾ ਸੰਬੰਧੀ ਰਿਪੋਰਟਾਂ ਮਿਲੀਆਂ ਹਨ ਉਸ ਮੁਤਾਬਿਕ ਜ਼ਿਲ੍ਹੇ 'ਚ 91 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ...

ਪੂਰੀ ਖ਼ਬਰ »

ਕੁਲਦੀਪ ਸਿੰਘ ਢੋਸ ਨਮਿਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ

ਧਰਮਕੋਟ, 18 ਅਪ੍ਰੈਲ (ਪਰਮਜੀਤ ਸਿੰਘ)-ਇਲਾਕੇ ਦੀ ਸਿਆਸਤ ਦੇ ਆਕਾਸ਼ ਵਿਚ ਚਮਕਦੇ ਸੂਰਜ ਕੁਲਦੀਪ ਸਿੰਘ ਢੋਸ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਵੇਸ਼ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਵਿਜੀਲੈਂਸ ਦੇ ਚੇਅਰਮੈਨ ਮਹਿਤਾਬ ਸਿੰਘ ਗਿੱਲ ਦਾ ਸਨਮਾਨ ਕੀਤਾ

ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ)-ਚੜਿੱਕ ਪੱਤੀ ਸਰਕਾਰ ਦੇ ਸਰਪੰਚ ਗੁਰਚਰਨ ਸਿੰਘ ਲੱਕੀ ਤੇ ਪਤਵੰਤੇ ਸੱਜਣਾਂ ਵਲੋਂ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਮਹਿਤਾਬ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਲੱਕੀ, ਵਿੱਕੀ ...

ਪੂਰੀ ਖ਼ਬਰ »

ਬਾਰਦਾਨੇ ਦੀ ਕਮੀ ਕਾਰਨ ਕਿਸਾਨ ਹੋ ਰਹੇ ਹਨ ਪ੍ਰੇਸ਼ਾਨ

ਕੋਟ ਈਸੇ ਖਾਂ, 18 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਪੰਜਾਬ ਸਰਕਾਰ ਵਲੋਂ ਮੰਡੀਆਂ ਚ ਕੀਤੇ ਪੁਖ਼ਤਾ ਪ੍ਰਬੰਧਾਂ ਦੀ ਪੋਲ ਹੁਣ ਖੁੱਲ੍ਹਦੀ ਨਜ਼ਰ ਆ ਰਹੀ ਹੈ | ਮੰਡੀਆਂ 'ਚ ਜਿੱਥੇ ਕਈ ਤਰ੍ਹਾਂ ਦੀਆਂ ਖ਼ਰੀਦ ਪ੍ਰਬੰਧਾਂ ਵਿਚ ਖ਼ਾਮੀਆਂ ਹਨ ਉੱਥੇ ਹੀ ਅੱਜ ਦੀ ਤਾਰੀਖ਼ 'ਚ ਸਭ ...

ਪੂਰੀ ਖ਼ਬਰ »

ਰਾਮ ਨੌਮੀ 21 ਨੂੰ ਮਨਾਈ ਜਾਵੇਗੀ-ਪ੍ਰਧਾਨ ਰੋਸ਼ੀ

ਬਾਘਾ ਪੁਰਾਣਾ, 18 ਅਪ੍ਰੈਲ (ਸਿੰਗਲਾ)-ਭਗਵਾਨ ਸ਼੍ਰੀ ਰਾਮ ਦਾ ਜਨਮ ਦਿਵਸ ਜੋ ਕਿ ਹਿੰਦੂ ਸਮੁਦਾਇ ਵਲੋਂ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਲੀਲਾ ਉਤਸਵ ਕਮੇਟੀ ਦੇ ਪ੍ਰਧਾਨ ਰੌਸ਼ਨ ਕੁਮਾਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਣਕ ਦੀ ਚੁਕਾਈ ਵਿਚ ਪੂਰੀ ਤਰਾਂ ਫ਼ੇਲ੍ਹ ਹੋਈ-ਰਣੀਆਂ

ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕਣਕ ਦੀ ਚੁਕਾਈ ਵਿਚ ਪੂਰੀ ਤਰਾਂ ਫ਼ੇਲ੍ਹ ਹੋ ਗਈ ਹੈ ਪੰਜਾਬ ਦੀ ਕੈਪਟਨ ਸਰਕਾਰ ਅਤੇ ਮੰਡੀਆਂ ਵਿਚ ਬਾਰਦਾਨਾ ਨਾ ਮਿਲਣ ਕਰਕੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋ ਗਿਆ ਹੈ ਤੇ ਪੰਜਾਬ ਦਾ ਕਿਸਾਨ ਜਿੱਥੇ ...

ਪੂਰੀ ਖ਼ਬਰ »

ਬਦਲੀਆਂ ਹੋਣ ਦੇ ਬਾਵਜੂਦ ਅਧਿਆਪਕ ਰਿਲੀਵ ਹੋਣ ਨੂੰ ਤਰਸੇ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਫਾਊਾਡਰ ਮੈਂਬਰ ਵਾਸ਼ਿੰਗਟਨ ਸਿੰਘ, ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬਲਾਕ ਖੇਤੀਬਾੜੀ ਦਫ਼ਤਰ ਵਿਖੇ ਕਿਸਾਨ ਸਿਖਲਾਈ, ਜਾਗਰੂਕਤਾ ਕੈਂਪ ਲਗਾਇਆ

ਕੋਟ ਈਸੇ ਖਾਂ, 18 ਅਪ੍ਰੈਲ (ਗੁਲਾਟੀ, ਖ਼ਾਲਸਾ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਕਿਸਾਨ ...

ਪੂਰੀ ਖ਼ਬਰ »

ਇਲੈਕਟੋ੍ਰਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ 404 ਪੰਜਾਬ ਦੀ ਮਹੀਨਾਵਾਰ ਮੀਟਿੰਗ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ. 404 ਪੰਜਾਬ ਦੀ ਮੀਟਿੰਗ ਇੱਥੇ ਡਾ. ਸ਼ਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ ਵਿਚ ਹੋਈ¢ ਇਸ ਸਮੇਂ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕੋਰੋਨਾ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਮੋਗਾ ਵਲੋਂ 'ਫਰਾਈ ਡੇ ਡਰਾਈ ਡੇ' ਮੁਹਿੰਮ ਤਹਿਤ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ-ਡਾ. ਅਰੋੜਾ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਵਲੋਂ ਇਸ ਵਾਰ ਡੇਂਗੂ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਵੱਖਰੀ ਰਣਨੀਤੀ ਤਹਿਤ ਡੇਂਗੂ ਖ਼ਿਲਾਫ਼ ਸ਼ੁਰੂ ਕੀਤੀਆਂ ਗਈਆਂ ਅਗੇਤੀਆਂ ਗਤੀਵਿਧੀਆਂ ਵੱਡੇ ਪੱਧਰ 'ਤੇ ਸ਼ਹਿਰ ਵਿਚ ਚੱਲ ਰਹੀਆਂ ਹਨ¢ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਕਿਸਾਨ ਮੰਡੀਆਂ 'ਚ ਰੁਲਣ ਨੂੰ ਮਜਬੂਰ-ਭੁਪਿੰਦਰ ਸਿੰਘ ਸਾਹੋਕੇ

ਬੱਧਨੀ ਕਲਾਂ, 18 ਅਪ੍ਰੈਲ (ਸੰਜੀਵ ਕੋਛੜ)-ਕੇਂਦਰ 'ਚ ਰਾਜ ਕਰ ਰਹੀ ਭਾਜਪਾ ਦੀ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਜਿੱਥੇ ਕਿਸਾਨਾਂ-ਮਜ਼ਦੂਰਾਂ ਨੂੰ ਦਿੱਲੀ ਦੀਆਂ ਜੂਹਾਂ 'ਤੇ ਧਰਨੇ ਲਗਾਉਣ ਲਈ ਮਜਬੂਰ ਕੀਤਾ ਹੋਇਆ ਹੈ ਉੱਥੇ ਹੀ ਹੁਣ ਮੰਡੀਆਂ 'ਚ ਬਾਰਦਾਨੇ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦੀ ਪ੍ਰਸੰਸਾ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਸ਼ਵ ਭਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਵਿਚ ਭਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦੇ ਲੋਕਾਂ ਅਤੇ ਇਸ ਕੰਮ ਵਿਚ ਮੋਹਰੀ ...

ਪੂਰੀ ਖ਼ਬਰ »

ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਕੋਟ ਈਸੇ ਖਾਂ, 18 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਕੇਸ਼ ਕੁਮਾਰ ਬਾਲੀ ਦੀ ਰਹਿਨੁਮਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਦੇ ਅਧੀਨ ਪੈਂਦੇ ਪਿੰਡ ਬਲਖੰਡੀ ਵਿਖੇ ਸਿਹਤ ਵਿਭਾਗ ਦੀ ਟੀਮ, ਜਿਸ 'ਚ ਰਾਜਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ...

ਪੂਰੀ ਖ਼ਬਰ »

ਰਾਤ ਨੂੰ ਬਿਜਲੀ ਸਪਲਾਈ ਯਕੀਨੀ ਬਣਾਏ ਜਾਣ ਦੀ ਮੰਗ

ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ)-ਹਾੜੀ ਦੀ ਪੱਕ ਚੁੱਕੀ ਫ਼ਸਲ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਬਿਜਲੀ ਵਿਭਾਗ ਵਲੋਂ ਦਿਨ ਵੇਲੇ ਇਸ ਲਈ ਲਾਈਟ ਕੱਟ ਲਈ ਜਾਂਦੀ ਹੈ ਕਿ ਕਿਤੇ ਤਾਰਾਂ ਦੀ ਸਪਾਰਕ ਨਾਲ ਕਣਕਾਂ ਨੂੰ ਅੱਗ ਨਾ ਲੱਗ ਜਾਵੇ ਪਰ ਸੂਰਤ ਏ ਹਾਲ ਇਸ ...

ਪੂਰੀ ਖ਼ਬਰ »

ਬੇਅਦਬੀ ਕਾਂਡ ਦੀ ਸਿੱਟ ਰਿਪੋਰਟ ਖ਼ਾਰਜ ਹੋਣ ਨਾਲ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਸਾਹਮਣੇ ਆਈ-ਸੰਜੀਵ ਕੋਛੜ

ਕੋਟ ਈਸੇ ਖਾਂ, 18 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸਟੇਟ ਕਮੇਟੀ ਮੈਂਬਰ ਸੀਨੀ. ਆਗੂ ਸੰਜੀਵ ਕੋਛੜ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਰਗਾੜੀ ਕਾਂਡ ਦੀ ਸਿੱਟ ਰਿਪੋਰਟ ਖ਼ਾਰਜ ਹੋਣ ਨਾਲ ਇਨ੍ਹਾਂ ਰਵਾਇਤੀ ਪਾਰਟੀਆਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਤੇਜ਼ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ 'ਚ ਸਕੂਲ ਮੁਖੀਆਂ ਦੀ ਹੋਈ ਮੀਟਿੰਗ

ਧਰਮਕੋਟ, 18 ਅਪ੍ਰੈਲ (ਪਰਮਜੀਤ ਸਿੰਘ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਚਲਾਈ ਦਾਖ਼ਲਾ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ-ਡਿੰਪਲ

ਅਜੀਤਵਾਲ, 18 ਅਪ੍ਰੈਲ (ਹਰਦੇਵ ਸਿੰਘ ਮਾਨ)-ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਹਰ ਵਰਗ ਦੀ ਖ਼ੁਸ਼ਹਾਲੀ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਹੈ, ਕਿਸਾਨਾਂ ਮਜ਼ਦੂਰਾਂ ਤੇ ਵਪਾਰੀ ਵਰਗ ਸਮੇਤ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਸਮਾਰਟ ਸਕੂਲ ਅਤੇ ਸਮਾਰਟ ਫ਼ੋਨ ਜਿਹੀਆਂ ...

ਪੂਰੀ ਖ਼ਬਰ »

ਬਲੌਜ਼ਮ ਸਕੂਲ ਦੇ ਪਿ੍ਆਂਸ਼ਪ੍ਰੀਤ ਨੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

ਕਿਸ਼ਨਪੁਰਾ ਕਲਾਂ, 18 ਅਪ੍ਰੈਲ (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਲੀਲ੍ਹਾਂ ਜੋ ਕਿ ਵਿੱਦਿਆ ਦੇ ਖੇਤਰ ਵਿਚ ਵਿਦਿਆਰਥੀਆਂ ਦੀ ਯੋਗ ਅਗਵਾਈ ਕਰ ਰਿਹਾ ਹੈ ਤੇ ਨਾਲ ਹੀ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਵੱਲ ਧਿਆਨ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਅਨਾਜ ਮੰਡੀ ਦਾ ਦੌਰਾ-ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

ਬਾਘਾ ਪੁਰਾਣਾ, 18 ਅਪ੍ਰੈਲ (ਬਲਰਾਜ ਸਿੰਗਲਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਅਨਾਜ ਮੰਡੀ ਦਾ ਦੌਰਾ ਪ੍ਰਧਾਨ ਜਸਮੇਲ ਸਿੰਘ ਰਾਜੇਆਣਾ ਦੀ ਅਗਵਾਈ ਹੇਠ ਟੀਮ ਬਣਾ ਕੇ ਕੀਤਾ ਗਿਆ | ਇਸ ਦੌਰਾਨ ਜਥੇਬੰਦੀ ਵਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ | ...

ਪੂਰੀ ਖ਼ਬਰ »

ਦਾਖ਼ਲਾ ਮੁਹਿੰਮ ਨੂੰ ਸਮਰਪਿਤ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ

ਬਾਘਾ ਪੁਰਾਣਾ, 18 ਅਪ੍ਰੈਲ (ਬਲਰਾਜ ਸਿੰਗਲਾ)-ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਸਮਰਪਿਤ ਉਪ ਜ਼ਿਲ੍ਹਾ ਸਿੱਖਿਆ ਸੈਕੰਡਰੀ ਅਤੇ ਨੋਡਲ ਅਫ਼ਸਰ ਰਾਕੇਸ਼ ਕੁਮਾਰ ਮੱਕੜ ਪੰਨਾ ...

ਪੂਰੀ ਖ਼ਬਰ »

'ਆਓ ਸਿਰ 'ਤੇ ਦਸਤਾਰ ਸਜਾਓ' ਸਮਾਗਮ ਕਰਵਾਇਆ

ਮੋਗਾ, 18 ਅਪ੍ਰੈਲ (ਜਸਪਾਲ ਸਿੰਘ ਬੱਬੀ)- ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਦਸਤਾਰ ਚੇਤਨਾ ਮਾਰਚ ਕਮੇਟੀ ਅਤੇ ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 'ਆਓ ਸਿਰ 'ਤੇ ਦਸਤਾਰ ਸਜਾਓ' ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਬਰਜਿੰਦਰ ...

ਪੂਰੀ ਖ਼ਬਰ »

ਭਾਕਿਯੂ (ਲੱਖੋਵਾਲ) ਪੰਜਾਬ ਦੀ ਮੀਟਿੰਗ ਹੋਈ

ਮੋਗਾ, 18 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਇੱਥੇ ਨੇਚਰ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੈਮਲ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਗਤਾਰ ਸਿੰਘ ਚੋਟੀਆਂ ਖ਼ੁਰਦ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਬਰਾੜ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 18 ਅਪ੍ਰੈਲ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਲੰਡੇ (ਮੋਗਾ) ਦੇ ਉਦਯੋਗਪਤੀ ਪ੍ਰੀਤਮ ਸਿੰਘ ਬਰਾੜ ਦੀ ਧਰਮ-ਪਤਨੀ ਅਤੇ ਆੜ੍ਹਤੀ ਬਲਕਰਨ ਸਿੰਘ ਬਰਾੜ, ਕੇਵਲ ਸਿੰਘ ਬਰਾੜ ਅਮਰੀਕਾ ਅਤੇ ਗੁਰਸ਼ਾਨ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ...

ਪੂਰੀ ਖ਼ਬਰ »

ਜਗਦੀਪ ਸਿੰਘ ਹਿੰਮਤਪੁਰਾ ਸੰਘਰਸ਼ਾਂ ਦਾ ਚਾਨਣ ਮੁਨਾਰਾ ਰਹੇਗਾ-ਕੋਕਰੀ ਕਲਾਂ

ਨਿਹਾਲ ਸਿੰਘ ਵਾਲਾ, 18 ਅਪ੍ਰੈਲ (ਟਿਵਾਣਾ, ਖ਼ਾਲਸਾ)-ਦਿੱਲੀ ਦੇ ਬਾਰਡਰਾਂ 'ਤੇ ਖੇਤੀ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤੋਂ ਵਾਪਸ ਪਰਤ ਰਹੇ ਪਿੰਡ ਹਿੰਮਤਪੁਰਾ ਦੇ ਨੌਜਵਾਨ ਜਗਦੀਪ ਸਿੰਘ ਅਤੇ ਉਸ ਦੇ ਭਰਾ ਦਾ ਸੁਨਾਮ ...

ਪੂਰੀ ਖ਼ਬਰ »

ਸਰਕਾਰ ਦੇ ਝੂਠੇ ਦਾਅਵਿਆਂ ਨੇ ਮੰਡੀਆਂ 'ਚ ਕਿਸਾਨਾਂ ਨੂੰ ਰੋਲਿਆ-ਬਲਖੰਡੀ

ਕੋਟ ਈਸੇ ਖਾਂ, 18 ਅਪ੍ਰੈਲ (ਕਾਲੜਾ)-ਕਣਕ ਦੇ ਸੀਜ਼ਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਫ਼ਸਲ ਦੀ ਚੁਕਾਈ ਸਬੰਧੀ ਪੁਖ਼ਤਾ ਪ੍ਰਬੰਧਾਂ ਦਾ ਢੰਡੋਰਾ ਪਿੱਟਿਆ ਜਾ ਰਿਹਾ ਸੀ ਪਰ ਪੰਜਾਬ ਦੀ ਕਿਸੇ ਵੀ ਮੰਡੀ ਵਿਚ ਸਰਕਾਰ ਵਲੋਂ ਕੀਤੇ ਪੁਖ਼ਤਾ ਪ੍ਰਬੰਧ ਵੇਖਣ ਨੂੰ ਨਹੀਂ ...

ਪੂਰੀ ਖ਼ਬਰ »

ਬੇਸਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਿਤ ਹੋ ਰਿਹੈ ਚੰਦ ਪੁਰਾਣਾ ਦਾ ਬਿਰਧ ਆਸ਼ਰਮ-ਤਹਿਸੀਲਦਾਰ ਸਹੋਤਾ

ਬਾਘਾ ਪੁਰਾਣਾ, 18 ਅਪ੍ਰੈਲ (ਬਲਰਾਜ ਸਿੰਗਲਾ)-ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਦੇ ਬਿਰਧ ਆਸ਼ਰਮ ਵਿਖੇ ਬਜ਼ੁਰਗ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਖ਼ੁਸ਼ੀ-ਖ਼ੁਸ਼ੀ ਬਤੀਤ ਕਰ ਰਹੇ ਹਨ | ਇਸ ਅਸਥਾਨ ਦੇ ਮੁੱਖ ...

ਪੂਰੀ ਖ਼ਬਰ »

ਢਾਣੀਆਂ 'ਤੇ ਬੈਠੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਬਰਾੜ

ਨੱਥੂਵਾਲਾ ਗਰਬੀ, 18 ਅਪ੍ਰੈਲ (ਸਾਧੂ ਰਾਮ ਲੰਗੇਆਣਾ)-ਪਿੰਡਾਂ ਦੀਆਂ ਖੇਤਾਂ ਵਿਚ ਬਣੀਆਂ ਢਾਣੀਆਂ 'ਤੇ ਬੈਠੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੀਆਂ ਪੂਰੀਆਂ ਸਹੂਲਤਾਂ ਦਿੱਤੀਆਂ ...

ਪੂਰੀ ਖ਼ਬਰ »

ਬੇਅਦਬੀ ਮਾਮਲਾ... ਐਡਵੋਕੇਟ ਜਨਰਲ ਅਤੁਲ ਨੰਦਾ ਮਾਣਯੋਗ ਹਾਈਕੋਰਟ ਵਿਚ ਸਹੀ ਪੱਖ ਰੱਖਣ ਤੋਂ ਨਾਕਾਮ ਰਹੇ-ਐੱਡ. ਗਰੇਵਾਲ

ਮੋਗਾ, 18 ਅਪੈ੍ਰਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੋਟਕਪੂਰਾ ਬੇਅਦਬੀ ਮਾਮਲੇ ਵਿਚ ਮਾਣਯੋਗ ਹਾਈਕੋਰਟ ਵਲੋਂ ਸੁਣਾਏ ਗਏ ਹੁਕਮਾਂ ਲਈ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਕਿਉਂਕਿ ਉਹ ਅਦਾਲਤ ਵਿਚ ਸਹੀ ਪੱਖ ਰੱਖਣ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੁੱਜੀ 1,27,944 ਮੀਟਰਿਕ ਟਨ ਕਣਕ 'ਚੋਂ 75 ਫ਼ੀਸਦੀ ਕਣਕ ਦੀ ਖ਼ਰੀਦ ਕੀਤੀ ਗਈ

ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ 17 ਅਪ੍ਰੈਲ ਦੀ ਸ਼ਾਮ ਤੱਕ ਕੁੱਲ 1 ਲੱਖ 27 ਹਜ਼ਾਰ 944 ਮੀਟਰਿਕ ਟਨ ਕਣਕ ਪੁੱਜੀ | ਆਮਦ ਹੋਈ ਕਣਕ ਵਿਚੋਂ 97,027 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਬਰਾੜ ਲੰਡੇ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 18 ਅਪ੍ਰੈਲ (ਕਿਰਨਦੀਪ ਸਿੰਘ ਬੰਬੀਹਾ)-ਅਕਾਲੀ ਦਲ ਬਾਦਲ ਦੇ ਸਰਕਲ ਸਮਾਲਸਰ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਲੰਡੇ ਦੇ ਸਾਬਕਾ ਸਰਪੰਚ ਜਥੇਦਾਰ ਗੁਰਮੁਖ ਸਿੰਘ ਲੰਡੇ ਦੇ ਛੋਟੇ ਭਰਾਤਾ ਅਤੇ ਅਮੋਲਕ ਸਿੰਘ ਲੰਡੇ ਤੇ ਸੁਖਜੀਤ ਸਿੰਘ ਲੰਡੇ ਦੇ ਸਤਿਕਾਰਯੋਗ ਪਿਤਾ ਜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX