ਤਾਜਾ ਖ਼ਬਰਾਂ


ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  41 minutes ago
ਜਲੰਧਰ, 24 ਜੁਲਾਈ - ਜਲੰਧਰ ਦੇ ਨਾਰਥ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  about 1 hour ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਅਮਰ ਨੂਰੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਬਣੀ ਨਵੀਂ ਪ੍ਰਧਾਨ
. . .  51 minutes ago
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ) - ਅੱਜ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਗੌਰਤਲਬ ਹੈ ਕਿ ਪਹਿਲਾਂ ਇਸ...
ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  about 1 hour ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ, ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  about 1 hour ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  about 2 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  about 3 hours ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਲਈ ਕੀਤਾ ਨਕਦ ਇਨਾਮ ਦੇਣ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕਿਓ ਵਿਚ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਨੂੰ ਨਕਦ...
ਸਰੋਵਰ ਵਿਚ ਡੁੱਬਣ ਨਾਲ ਇੱਕ ਲੜਕੇ ਦੀ ਮੌਤ
. . .  about 3 hours ago
ਹੰਡਿਆਇਆ/ ਬਰਨਾਲਾ, 24 ਜੁਲਾਈ (ਗੁਰਜੀਤ ਸਿੰਘ ਖੁੱਡੀ) - ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਇੱਕ ਲੜਕੇ ਦੀ ...
ਪੁਰਾਣੀ ਰੰਜਸ਼ ਤਹਿਤ ਚੱਲੀ ਗੋਲੀ ,ਇੱਕ ਗੰਭੀਰ ਜ਼ਖ਼ਮੀ
. . .  about 3 hours ago
ਖਾਸਾ,ਅਟਾਰੀ, 24 ਜੁਲਾਈ (ਗੁਰਨੇਕ ਸਿੰਘ ਪੰਨੂ) - ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰੋੜਾਵਾਲ ਨਜ਼ਦੀਕ ਅਟਾਰੀ ਦੇ ਪੁਰਾਣੀ ਰੰਜਸ਼ ਤਹਿਤ ਝਗੜੇ ...
ਜਰਮਨੀ ਦੇ ਭਾਰਤ ਵਿਚ ਰਾਜਦੂਤ ਵਾਲਟਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ ) - ਜਰਮਨੀ ਦੇ ਭਾਰਤ ਵਿਚ ਰਾਜਦੂਤ ਮਿਸਟਰ ਵਾਲਟਰ ਜੇ ਲਿੰਡਨਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
2022 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੋਣਗੇ - ਸਿੰਗਲਾ
. . .  about 4 hours ago
ਪਟਿਆਲਾ, 24 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ) - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌ...
ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ
. . .  1 minute ago
ਖਾਸਾ,24 ਜੁਲਾਈ (ਗੁਰਨੇਕ ਸਿੰਘ ਪੰਨੂ) - ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ...
ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ, ਸਥਿਤੀ ਬਣੀ ਹੋਈ ਹੈ ਖ਼ਤਰਨਾਕ
. . .  about 4 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ਖ਼ਤਰਨਾਕ ਬਣੀ ਹੋਈ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਫ਼ਗ਼ਾਨਿਸਤਾਨ ...
ਆਈ. ਸੀ. ਐੱਸ .ਈ ਅਤੇ ਆਈ.ਐੱਸ. ਸੀ. ਨੇ ਨਤੀਜੇ ਕੀਤੇ ਘੋਸ਼ਿਤ
. . .  about 5 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਆਈ. ਸੀ. ਐੱਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ...
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਰਹੱਦੀ ਸਕੂਲਾਂ ਦਾ ਅਚਨਚੇਤ ਦੌਰਾ
. . .  about 5 hours ago
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ) 26 ਜੁਲਾਈ ਨੂੰ ਦਸਵੀਂ ਗਿਆਰ੍ਹਵੀਂ ਅਤੇ...
ਛੱਪੜ 'ਚੋਂ ਮਿਲੀ ਨਵ ਜਨਮੇਂ ਬੱਚੇ ਦੀ ਲਾਸ਼
. . .  about 5 hours ago
ਗੁਰਾਇਆ, 24 ਜੁਲਾਈ(ਬਲਵਿੰਦਰ ਸਿੰਘ) - ਪਿੰਡ ਬੁੰਡਾਲਾ ਦੇ ਛੱਪੜ ਨੇੜਿਉਂ ਇਕ ਨਵ ਜਨਮੇਂ ਬੱਚੇ ਦੀ ਲਾਸ਼....
ਸੋਨੇ ਦੀ ਤਸਕਰੀ ਕਰਨ ਵਾਲਾ ਰੈਕਟ ਆਇਆ ਕਾਬੂ, ਏਅਰਪੋਰਟ ਸਟਾਫ਼ ਸਣੇ ਸੱਤ ਕਾਬੂ
. . .  1 minute ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਦਿੱਲੀ ਏਅਰਪੋਰਟ ਕਸਟਮਜ਼ ਨੇ ਸੋਨੇ ਦੀ ਤਸਕਰੀ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦਿਆਂ ਚਾਰ...
ਤਗਮਾ ਜਿੱਤਣ ਤੋਂ ਬਾਅਦ ਮੀਰਾ ਬਾਈ ਚਾਨੂੰ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਵੇਟ ਲਿਫਟਰ ਮੀਰਾ ਬਾਈ ਚਾਨੂੰ ਦਾ ਕਹਿਣਾ ਹੈ ਕਿ ਉਹ ਤਗਮਾ ਜਿੱਤ ਕੇ ਬਹੁਤ...
ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਦੇ ਵਧੇ ਰੇਟਾਂ ਕਾਰਨ ਗੋਲਡਨ ਗੇਟ ਵਿਖੇ ਕਿਸਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 6 hours ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਯੂਨੀਅਨ ਦੇ ਇਕਾਈ ਸਰਕਲ ਪ੍ਰਧਾਨ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾਂ ...
ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧੂ ਦੇ ਵਿਰੋਧ ਲਈ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਹੋ ਰਹੀਆਂ ਨੇ ਇਕੱਤਰ, ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
. . .  about 6 hours ago
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਨ ਸਿੰਘ ਨਾਰੰਗ) - ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ੍ਰੀ ...
ਮਨੀਕਾ ਬੱਤਰਾ ਨੇ ਜਿੱਤਿਆ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ
. . .  about 6 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਟੋਕੀਓ ਉਲੰਪਿਕ 2020 ਵਿਚ ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟੀਨ-ਟੀਨ ਹੋ ਦੇ...
ਵਿਜੇ ਸਾਂਪਲਾ ਦਾ ਘਿਰਾਓ ਕਰਨ ਲਈ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ
. . .  about 7 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਪਿੰਡ ਹਜਾਰਾ ਵਿਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ...
ਕਾਂਗਰਸੀ ਆਗੂ ਦੀ ਤਾਜਪੋਸ਼ੀ ਦੌਰਾਨ ਹੋਈ ਧੱਕਾਮੁੱਕੀ
. . .  about 7 hours ago
ਬਠਿੰਡਾ,24 ਜੁਲਾਈ (ਨਾਇਬ ਸਿੱਧੂ) - ਬਠਿੰਡਾ ਵਿਖੇ ਅੱਜ ਕਾਂਗਰਸੀ ਆਗੂ ਰਾਜਨ ਗਰਗ ਦੀ ਯੋਜਨਾ ਬੋਰਡ ਵਿਚ ਚੇਅਰਮੈਨੀ ਦੀ ਤਾਜਪੋਸ਼ੀ ...
ਭਾਜਪਾ ਆਗੂ ਦੇ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਅਤੇ ਭਾਜਪਾ ਨੌਜਵਾਨ ਹੋਏ ਆਹਮੋ - ਸਾਹਮਣੇ
. . .  about 7 hours ago
ਫਗਵਾੜਾ, 24 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਹਦੀਆਬਾਦ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵਲੋਂ ਆਪਣੀ ਦੁਕਾਨ ਦੇ ਉਦਘਾਟਨ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਪੰਜੇ ਕੇ ਉਤਾੜ ਕਤਲ ਕੇਸ 'ਚ ਲੋੜੀਂਦੇ 5 ਮੁਲਜ਼ਮ ਕਾਬੂ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪਿੰਡ ਪੰਜੇ ਕੇ ਉਤਾੜ ਵਿਖੇ ਸ਼ਰੀਕੇਬਾਜ਼ੀ 'ਚ 7 ਕਨਾਲ ਜ਼ਮੀਨ ਨੂੰ ਲੈ ਕੇ ਦੋ ਧਿਰਾਂ 'ਚ ਚਲਦੀ ਪੁਰਾਣੀ ਖਹਿਬਾਜ਼ੀ ਸਮੇਂ ਵਾਪਰੇ ਚਰਚਿਤ ਗੋਲੀਕਾਂਡ ਦੌਰਾਨ ਇਕ ਵਿਅਕਤੀ ਦੇ ਹੋਏ ਕਤਲ ਕੇਸ 'ਚ ਲੋੜੀਂਦੇ ਮੁਲਜਮਾਂ ਵਿਚੋਂ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰਾਂ ਸਮੇਤ 5 ਮੁਲਜਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਦੱਸਣਯੋਗ ਹੈ ਕਿ ਪਿੰਡ ਪੰਜੇ ਕੇ ਉਤਾੜ ਵਿਖੇ 7 ਕਨਾਲ਼ਾਂ ਜ਼ਮੀਨ ਨੂੰ ਲੈ ਕੇ ਦੋ ਧਿਰਾਂ 'ਚ ਚਲਦੀ ਪੁਰਾਣੀ ਰੰਜਿਸ਼ ਦੌਰਾਨ ਗੋਲੀ ਚੱਲੀ ਸੀ, ਜਿਸ ਵਿਚ ਮਹਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਉਸ ਦੇ ਬੇਟੇ ਗੁਰਚਰਨ ਸਿੰਘ ਦੇ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ | ਪੁਲਿਸ ਵਲੋਂ ਸਮੂਹ ਦੋਸ਼ੀ ਨਾ ਫੜੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਅਕਾਲੀ ਦਲ ਵਲੋਂ ਗੁਰੂਹਰਸਹਾਏ 'ਚ ਲਗਾਤਾਰ ਧਰਨਾ ਮਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ | ਲੋੜੀਂਦੇ ਦੋਸ਼ੀਆਂ ਨੂੰ ਫੜੇ ਜਾਣ 'ਚ ਪੁਲਿਸ ਵਲੋਂ ਹਾਸਲ ਕੀਤੀ ਸਫਲਤਾ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਮਹਿੰਦਰ ਸਿੰਘ ਨਾਮੀ ਵਿਅਕਤੀ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ | ਪੁਲਿਸ ਵਲੋਂ ਮਿ੍ਤਕ ਵਿਅਕਤੀ ਦੇ ਭਰਾ ਨਿਰਮਲ ਸਿੰਘ ਦੇ ਬਿਆਨਾਂ 'ਤੇ 14 ਅਪ੍ਰੈਲ ਨੂੰ 9 ਮੁਲਜਮਾਂ ਖਿਲਾਫ਼ ਕਤਲ ਅਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ | ਐੱਸ.ਐੱਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਗੁਰਮੀਤ ਸਿੰਘ ਚੀਮਾ ਐੱਸ.ਪੀ ਅਪ੍ਰੇਸ਼ਨ ਅਤੇ ਰਵਿੰਦਰ ਸਿੰਘ ਡੀ.ਐੱਸ.ਪੀ ਗੁਰੂਹਰਸਹਾਏ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਮੁੱਖ ਅਫ਼ਸਰ ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਛਾਪੇਮਾਰੀ ਕਰ ਰਹੀਆਂ ਪੁਲਿਸ ਟੀਮਾਂ ਨੇ 5 ਦੋਸ਼ੀ ਫੜਨ 'ਚ ਕਾਮਯਾਬੀ ਹਾਸਲ ਕਰਦਿਆਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ | ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲਿਸ ਨੇ ਪਰਚੇ 'ਚ ਨਾਮਜ਼ਦ ਬਗ਼ੀਚਾ ਸਿੰਘ ਪੁੱਤਰ ਸੰਤਾ ਸਿੰਘ, ਪਰਮਜੀਤ ਸਿੰਘ ਪੁੱਤਰ ਬਗ਼ੀਚਾ ਸਿੰਘ ਤੋਂ ਇਲਾਵਾ ਮੱੁਖ ਦੋਸ਼ੀ ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੱੁਤਰਾਨ ਗੁਰਦੇਵ ਸਿੰਘ ਤੋਂ ਇਲਾਵਾ ਗੁਰਦੇਵ ਸਿੰਘ ਵਾਸੀਆਨ ਪੰਜੇ ਕੇ ਉਤਾੜ ਨੂੰ ਖਾਈ ਫੇਮੇ ਕੀ ਭੱਠੇ ਤੋਂ ਕਾਬੂ ਕਰ ਕੇ ਉਨ੍ਹਾਂ ਕੋਲੋਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਹਥਿਆਰਾਂ 'ਚ 12 ਬੋਰ ਦੋਨਾਲੀ ਬੰਦੂਕ ਸਮੇਤ 9 ਜਿੰਦਾ ਕਾਰਤੂਸ, 22 ਬੋਰ ਰਿਵਾਲਵਰ ਸਮੇਤ 26 ਜਿੰਦਾ ਕਾਰਤੂਸ ਅਤੇ 2 ਮੋਟਰਸਾਈਕਲ ਹੀਰੋ ਡੀਲਕਸ ਅਤੇ ਪਲੈਟੀਨਾ ਬਰਾਮਦ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਦੋਨਾਂ ਧਿਰਾਂ 'ਚ 7 ਕਨਾਲ ਜ਼ਮੀਨ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਸੀ, ਜਿਸ ਕਰਕੇ ਦੋਨਾਂ ਧਿਰਾਂ ਦੇ ਖਿਲਾਫ਼ ਕਰੀਬ 6 ਪਰਚੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਅਧੀਨ ਦਰਜ ਹਨ | ਸੀਨੀਅਰ ਕਪਤਾਨ ਪੁਲਿਸ ਨੇ ਦਾਅਵਾ ਕੀਤਾ ਕਿ ਤਫ਼ਤੀਸ਼ ਜਾਰੀ ਹੈ, ਜਲਦ ਬਾਕੀ ਦੋਸ਼ੀਆਂ ਨੂੰ ਵੀ ਫੜ ਕੇ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ |

ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ, ਓਨੀ ਦੇਰ ਦਿੱਲੀ ਤੋਂ ਨਹੀਂ ਜਾਣਗੇ ਕਿਸਾਨ- ਭਾਕਿਯੂ ਰਾਜੇਵਾਲ

ਜ਼ੀਰਾ, 18 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮ ਕੇ, ਮੇਹਰ ਸਿੰਘ ਮੀਤ ਪ੍ਰਧਾਨ ਮੋਗਾ, ਬਲਵਿੰਦਰ ਸਿੰਘ ਦੌਲੇਵਾਲਾ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ, ਸਕੱਤਰ ਬਲਾਕ ਕੋਟ ਈਸੇ ਖ਼ਾਂ ...

ਪੂਰੀ ਖ਼ਬਰ »

ਕੋਰੋਨਾ ਦੇ 70 ਹੋਰ ਮਿਲੇ ਮਾਮਲੇ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 70 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਦੀ ਖ਼ਬਰ ਹੈ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਦੇ ਖ਼ਾਤਮੇ ਲਈ 688 ਸ਼ੱਕੀ ...

ਪੂਰੀ ਖ਼ਬਰ »

ਬਾਰਦਾਨੇ ਦੀ ਕਿੱਲਤ ਨੂੰ ਲੈ ਕੇ ਕਿਸਾਨ ਯੂਨੀਅਨ ਵਲੋਂ ਨੈਸ਼ਨਲ ਹਾਈਵੇ 'ਤੇ ਧਰਨਾ

ਜ਼ੀਰਾ, 18 ਅਪ੍ਰੈਲ (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)- ਮਖੂ, ਜ਼ੀਰਾ ਅਤੇ ਮੱਲਾਂਵਾਲਾ ਇਲਾਕੇ ਅਧੀਨ ਆਉਂਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਭਾਰੀ ਕਿੱਲਤ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ...

ਪੂਰੀ ਖ਼ਬਰ »

50 ਹਜ਼ਾਰ ਲੀਟਰ ਲਾਹਣ ਬਰਾਮਦ

ਫ਼ਿਰੋਜ਼ਪੁਰ, 18 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਨਾਜਾਇਜ਼ ਸ਼ਰਾਬ ਨੂੰ ਵੇਚਣ ਵਾਲੇ ਸ਼ਰਾਬ ਮਾਫ਼ੀਏ 'ਤੇ ਸ਼ਿਕੰਜਾ ਕੱਸਦੇ ਹੋਏ ਵਲੋਂ ਬੀਤੇ ਦਿਨ ਨਾਰਕੋਟਿਕ ਸੈੱਲ ਦੀ ਟੀਮ ਵਲੋਂ ਥਾਣਾ ਸਦਰ ਅਧੀਨ ਆਉਂਦੇ ਪਿੰਡ ਅਲੀ ਕੇ ਵਿਖੇ ਕਾਰਵਾਈ ਕਰਦੇ ਹੋਏ ਹਜ਼ਾਰਾਂ ਲੀਟਰ ...

ਪੂਰੀ ਖ਼ਬਰ »

ਸਵਿਫ਼ਟ ਕਾਰ ਖੜ੍ਹੀਆਂ ਕਾਰਾਂ ਨਾਲ ਟਕਰਾਉਣ 'ਤੇ ਪੰਜ ਜ਼ਖ਼ਮੀ

ਜ਼ੀਰਾ, 18 ਅਪ੍ਰੈਲ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)- ਬੀਤੀ ਦੇਰ ਸ਼ਾਮ ਤਲਵੰਡੀ ਰੋਡ ਜ਼ੀਰਾ ਨੇੜੇ ਐੱਚ.ਡੀ.ਐਫ.ਸੀ ਬੈਂਕ ਦੇ ਕੋਲ ਇਕ ਤਲਵੰਡੀ ਵਲੋਂ ਆ ਰਹੀ ਸਵਿਫ਼ਟ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਉਸ ਦੀ 2 ਖੜ੍ਹੀਆਂ ਕਾਰਾਂ ਨਾਲ ਵਾਰੀ-ਵਾਰੀ ...

ਪੂਰੀ ਖ਼ਬਰ »

ਹਵਾਈ ਫਾਇਰ ਕਰਨ, ਘਰ ਦੇ ਸ਼ੀਸ਼ੇ ਤੋੜਨ ਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ

ਆਰਿਫ ਕੇ, 18 ਅਪ੍ਰੈਲ (ਬਲਬੀਰ ਸਿੰਘ ਜੋਸਨ)- ਲੜਕੀ ਵਲੋਂ ਵਿਆਹ ਤੋਂ ਮੱਕਰਨ ਅਤੇ ਖਾਤੇ ਵਿਚ ਪਏ ਪੈਸੇ ਵਾਪਸ ਨਾ ਕਰਨ ਦੀ ਰੰਜਿਸ਼ ਤਹਿਤ ਹਵਾਈ ਫਾਇਰ ਕਰਨ, ਘਰ ਦੇ ਸ਼ੀਸ਼ੇ ਤੋੜਨ ਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਆਰਿਫ਼ ਕੇ ਵਿਖੇ ਚਾਰ ਵਿਅਕਤੀਆਂ ...

ਪੂਰੀ ਖ਼ਬਰ »

ਮਹਿੰਗੀ ਬਿਜਲੀ ਦੀ ਮਾਰ ਨਾਲ ਲੋਕਾਂ ਦਾ ਵਿਗੜਿਆ ਆਰਥਿਕ ਢਾਂਚਾ-ਮੋੜਾ ਸਿੰਘ ਅਨਜਾਨ

ਫ਼ਿਰੋਜ਼ਪੁਰ, 18 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟ ਵਿਚ ਕੀਤੇ ਚੋਖੇ ਵਾਧੇ ਤੋਂ ਪੰਜਾਬ ਵਾਸੀ ਵੱਡੀ ਸਮੱਸਿਆ ਦੇ ਦੌਰ ਵਿਚੋਂ ਲੰਘ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਦੇ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਸੇਖੋਂ ਦੀ ਵਿਕਾਸ ਪੱਖੀ ਸੋਚ ਤੇ ਧੜੱਲੇਦਾਰ ਕਾਰਜਸ਼ੈਲੀ ਦੇ ਮੁਰੀਦ ਹਨ ਲੋਕ- ਸਿੱਧੂ

ਤਲਵੰਡੀ ਭਾਈ, 18 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਸਿੰਚਾਈ ਮੰਤਰੀ ਅਤੇ ਅਕਾਲੀ ਦਲ ਦੇ ਨਿਧੜਕ ਆਗੂ ਜਨਮੇਜਾ ਸਿੰਘ ਸੇਖੋਂ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਉਮੀਦਵਾਰ ਐਲਾਨ ਕੇ ਉਸਾਰੂ ਫ਼ੈਸਲਾ ਲਿਆ ਹੈ, ਇਸ ਨਾਲ ਪੰਥਕ ਹਲਕੇ ...

ਪੂਰੀ ਖ਼ਬਰ »

ਟਕਸਾਲੀਆਂ ਤੇ ਡੈਮੋਕ੍ਰੇਟਿਕਾਂ ਦੀ ਸਾਂਝੀ ਬੈਠਕ ਅੱਜ ਢੀਂਡਸਾ ਅਤੇ ਬ੍ਰਹਮਪੁਰਾ ਸਾਂਝੇ ਤੌਰ 'ਤੇ ਅਹਿਮ ਐਲਾਨ ਕਰਨਗੇ- ਪੀਰ ਮੁਹੰਮਦ

ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਸ਼੍ਰੋਮਣੀ ਅਕਾਲੀ ਦਲ (ਡੈਮੇਕ੍ਰੇਟਿਕ) ਵਲੋਂ 6 ਮੈਂਬਰੀ ਏਕਤਾ ਕਮੇਟੀ ਦੀ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੀ ਗਈ ਮੀਟਿੰਗ ਅੱਜ 19 ਅਪ੍ਰੈਲ ਦਿਨ ਸੋਮਵਾਰ ਚੰਡੀਗੜ੍ਹ ਵਿਖੇ 12 ਵਜੇ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਵਲੋਂ ਸਮਾਜ ਸੁਧਾਰਾਂ ਲਈ ਪਿੰਡ-ਪਿੰਡ ਕਮੇਟੀਆਂ ਬਣਾਉਣ ਦਾ ਕੀਤਾ ਐਲਾਨ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਸਮਾਜ 'ਚ ਸਮਾਜਿਕ ਸੁਧਾਰਾਂ ਦੇ ਨਾਲ-ਨਾਲ ਸਿਆਸੀ ਗਲਿਆਰਿਆਂ 'ਚ ਆਈ ਗਿਰਾਵਟ ਨੂੰ ਸੋਧਣ ਸਬੰਧੀ ਹੁਣ ਸਾਬਕਾ ਸੈਨਿਕ ਲੋਕਾਂ ਅੰਦਰ ਜਾਗਰੂਕਤਾ ਲਿਆਉਣਗੇ ਤਾਂ ਜੋ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਲੋਕ ਨੇਤਾ ...

ਪੂਰੀ ਖ਼ਬਰ »

ਕਮਰੇ 'ਚ ਅੱਗ ਲੱਗਣ ਕਾਰਨ ਔਰਤ ਜ਼ਖ਼ਮੀ

ਤਲਵੰਡੀ ਭਾਈ, 18 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਅੱਜ ਸ਼ਾਮ ਸਮੇਂ ਇੱਥੇ ਵਾਰਡ ਨੰਬਰ 9 ਦੇ ਕਰਮਿੱਤੀ ਰੋਡ ਖੇਤਰ ਦੀ ਇਕ ਗਲੀ 'ਚ ਸਥਿਤ ਗ਼ਰੀਬ ਪਰਿਵਾਰ ਦੇ ਕਮਰੇ ਅੰਦਰ ਅੱਗ ਲੱਗਣ ਕਾਰਨ ਔਰਤ ਜ਼ਖਮੀ ਹੋ ਗਈ, ਜਦਕਿ ਕਮਰੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਜ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਸਾਢੇ 10 ਏਕੜ ਖੜ੍ਹੀ ਕਣਕ ਦੀ ਫਸਲ ਸੜੀ

ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਪਿੰਡ ...

ਪੂਰੀ ਖ਼ਬਰ »

ਘਰ 'ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ਾਂ 'ਚ 3 ਔਰਤਾਂ ਸਣੇ 11 'ਤੇ ਪਰਚਾ ਦਰਜ

ਜਲਾਲਾਬਾਦ, 18 ਅਪ੍ਰੈਲ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਇਕ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਔਰਤਾਂ ਸਣੇ 11 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਆਸ਼ਾ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦੇ ਨਿਰੀਖਣ ਲਈ ਸਮੂਹ ਐੱਸ. ਡੀ. ਐੱਮਜ਼. ਨੂੰ ਹਦਾਇਤ

ਫ਼ਾਜ਼ਿਲਕਾ, 18 ਅਪ੍ਰੈਲ(ਦਵਿੰਦਰ ਪਾਲ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਖ਼ਰੀਦ ਸਬੰਧੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਸਮੂਹ ਐੱਸ.ਡੀ.ਐਮ. ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਕੋਲੋਂ ਜ਼ਿਲ੍ਹੇ ...

ਪੂਰੀ ਖ਼ਬਰ »

ਕੇਂਦਰੀ ਵਿਦਿਆਲਿਆ ਜਲਾਲਾਬਾਦ ਤੋਂ ਕਬ-ਬੁਲਬਲ ਦੀ ਹੋਈ ਚੋਣ

ਜਲਾਲਾਬਾਦ, 18 ਅਪੈ੍ਰਲ (ਕਰਨ ਚੁਚਰਾ)- ਕੇਂਦਰੀ ਵਿਦਿਆਲਿਆ ਸੰਗਠਨ ਰਾਜ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਚੰਡੀਗੜ੍ਹ ਮੰਡਲ ਵਲੋਂ ਨਵੰਬਰ 2020 'ਚ ਆਯੋਜਿਤ ਤਿੰਨ ਦਿਨਾ ਅਭਿਆਸੀ ਕੈਂਪ ਤੋਂ ਬਾਅਦ ਭਾਰਤ ਸਕਾਊਟ ਐਡ ਗਾਈਡਜ਼ ਨਵੀਂ ਦਿੱਲੀ ਸਥਿਤ ਰਾਸ਼ਟਰੀ ਦਫ਼ਤਰ ਵਲੋਂ ...

ਪੂਰੀ ਖ਼ਬਰ »

ਸ੍ਰੀ ਰਾਮਬਾਗ ਬਿਰਧ ਆਸ਼ਰਮ ਵਿਖੇ ਲਗਾਇਆ ਗਿਆ ਕੋਵਿਡ-19 ਸੈਂਪਲਿੰਗ ਕੈਂਪ

ਫ਼ਿਰੋਜ਼ਪੁਰ, 18 ਅਪ੍ਰੈਲ (ਰਾਕੇਸ਼ ਚਾਵਲਾ)- ਜੇਕਰ ਕਿਸੇ ਵਿਅਕਤੀ ਨੂੰ ਵੀ ਕੋਰੋਨਾ ਵਾਇਰਸ ਨਾਲ ਸਬੰਧਿਤ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਕੋਵਿਡ-19 ਟੈੱਸਟ ਜ਼ਰੂਰ ਕਰਵਾਉਣ | ਇਹ ਅਪੀਲ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਸ੍ਰੀ ਰਾਮਬਾਗ ਬਿਰਧ ਆਸ਼ਰਮ ਵਿਖੇ ...

ਪੂਰੀ ਖ਼ਬਰ »

'ਆਪ' ਆਗੂ ਰਣਬੀਰ ਭੁੱਲਰ ਵਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧੀ ਜਾਗਰੂਕਤਾ ਮੁਹਿੰਮ ਸਿਖ਼ਰਾਂ 'ਤੇ

ਫਿਰੋਜ਼ਪੁਰ, 18 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮਹਿੰਗੀ ਬਿਜਲੀ ਦੇ ਵਿਰੋਧ ਵਿਚ 'ਆਪ' ਵਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਦੇ ਚਲਦੇ ਪੰਜਾਬ ਪੱਧਰ 'ਤੇ ਆਪ ਆਗੂਆਂ ਅਤੇ ਵਲੰਟੀਅਰ ਵਲੋਂ ਲਗਾਤਾਰ ਲੋਕਾਂ ...

ਪੂਰੀ ਖ਼ਬਰ »

'ਆਪ' ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਲੋਂ ਵਲੰਟੀਅਰਾਂ ਨਾਲ ਮੀਟਿੰਗ

ਕੁੱਲਗੜ੍ਹੀ, 18 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)- ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐੱਸ.ਸੀ ਵਿੰਗ ਦੇ ਮੀਤ ਪ੍ਰਧਾਨ ਆਸ਼ੂ ਬੰਗੜ ਨੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਪਿੰਡ ਵਿਚ ਪਾਰਟੀ ਵਲੰਟੀਅਰਾਂ ਨਾਲ ਮੀਟਿੰਗਾਂ ਕਰ ਕੇ ਪਾਰਟੀ ਦੀ ...

ਪੂਰੀ ਖ਼ਬਰ »

ਦਿਲਬਾਗ ਸਿੰਘ ਸਿੱਧੂ ਨੂੰ ਬਲਾਕ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਦੀ ਲਹਿਰ

ਖੋਸਾ ਦਲ ਸਿੰਘ, 18 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)- ਬੀਤੇ ਦਿਨ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਯੂਥ ਕਾਂਗਰਸ ਜ਼ੀਰਾ ਦਾ ਵਿਸਥਾਰ ਕਰਦੇ ਹੋਏ ਦਿਲਬਾਗ ਸਿੰਘ ਸਿੱਧੂ ਨੂੰ ਜ਼ੀਰਾ ਦਾ ਪ੍ਰਧਾਨ ਨਿਯੁਕਤ ਕੀਤਾ ਸੀ | ਦਿਲਬਾਗ ਸਿੰਘ ਸਿੱਧੂ ਨੇ ਮਿਲੀ ...

ਪੂਰੀ ਖ਼ਬਰ »

ਅਕਾਲੀ ਦਲ ਅੰਮਿ੍ਤਸਰ ਵਲੋਂ ਕੋਰੋਨਾ ਦੇ ਬਹਾਨੇ ਬੱਚਿਆਂ ਨੂੰ ਗਿਆਨ ਹਾਸਲ ਕਰਨ ਤੋਂ ਵਾਂਝਿਆਂ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ

ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਕੋਰੋਨਾ ਦੇ ਬਹਾਨੇ ਸਕੂਲ ਕਾਲਜ ਬੰਦ ਕਰ ਕੇ ਬੱਚਿਆਂ ਨੂੰ ਗਿਆਨ ਹਾਸਲ ਕਰਨ ਤੋਂ ਵਾਂਝਿਆਂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਬੰਦ ...

ਪੂਰੀ ਖ਼ਬਰ »

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਕੀਤੀ ਕਨਵੈੱਨਸ਼ਨ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਅਤੇ ਲਟਕਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਕਨਵੈੱਨਸ਼ਨ ਹੋਈ, ਜਿਸ ਵਿਚ ਸਭ ਦੀ ਸਹਿਮਤੀ ਨਾਲ ...

ਪੂਰੀ ਖ਼ਬਰ »

ਹੱਕੀ ਮੰਗਾਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਮੋਰਚਾ ਘੇਰੇਗਾ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਹੱਕਾਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਲੰਬੇ ਅਰਸੇ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵਲੋਂ ਰੁਜ਼ਗਾਰ ਦੇਣ ਤੋਂ ਭੱਜ ਰਹੀ ਕੈਪਟਨ ਕਾਂਗਰਸ ਪੰਜਾਬ ਸਰਕਾਰ ਨੂੰ ਚੁਣਾਵੀ ਵਾਅਦੇ ਘਰ-ਘਰ ...

ਪੂਰੀ ਖ਼ਬਰ »

ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਨੇ ਕਰਵਾਇਆ ਧਾਰਮਿਕ ਸਮਾਗਮ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਸਮਾਜਿਕ ਤੇ ਧਾਰਮਿਕ ਸਮਾਗਮਾਂ ਨੂੰ ਸਮਰਪਿਤ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਵਲੋਂ ਪ੍ਰਧਾਨ ਹਰਪਾਲ ਸਿੰਘ ਭੁੱਲਰ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕਰਵਾਏ ਗਏ | ਸਬੰਧ ਦਾ ਭਲਾ ਟਰੱਸਟ ਦੇ ਬਾਨੀ ਡਾ: ...

ਪੂਰੀ ਖ਼ਬਰ »

ਰਿਲਾਇੰਸ ਪੰਪ ਉੱਪਰ ਚੱਲ ਰਿਹਾ ਧਰਨਾ 200ਵੇਂ ਦਿਨ ਹੋਇਆ ਦਾਖ਼ਲ

ਕੁੱਲਗੜ੍ਹੀ, 18 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਨਜ਼ਦੀਕੀ ਪਿੰਡ ਵਲੂਰ ਸਥਿਤ ਰਿਲਾਇੰਸ ਪੈਟਰੋਲ ਪੰਪ 'ਤੇ ਚੱਲ ਰਿਹਾ ਰੋਸ ਧਰਨਾ 200ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ | ...

ਪੂਰੀ ਖ਼ਬਰ »

ਚੇਅਰਮੈਨ ਅਟਾਰੀ ਨੇ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ

ਆਰਿਫ਼ ਕੇ, 18 ਅਪ੍ਰੈਲ (ਬਲਬੀਰ ਸਿੰਘ ਜੋਸਨ)- ਦਾਣਾ ਮੰਡੀ ਸਬ ਯਾਰਡ ਲੱਖਾ ਬੂਬਨਾ ਵਿਚ ਕਣਕ ਦੀ ਆਮਦ ਸ਼ੁਰੂ ਹੁੰਦਿਆਂ ਹੀ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ ਨੇ ਪਨਗ੍ਰੇਨ ਦੇ ਇੰਸਪੈਕਟਰ ਗੁਲਾਬ ਸਿੰਘ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਮੰਡੀਆਂ 'ਚ ਬਾਰਦਾਨਾ ਨਾ ਪਹੁੰਚਣ 'ਤੇ ਧਰਨੇ ਦੀ ਚਿਤਾਵਨੀ

ਆਰਿਫ ਕੇ, 18 ਅਪ੍ਰੈਲ (ਬਲਬੀਰ ਸਿੰਘ ਜੋਸਨ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਚਨ ਸਿੰਘ ਭੁੱਲਰ, ਚਮਕੌਰ ਸਿੰਘ ਉਸਮਾਨ ਵਾਲਾ ਜ਼ਿਲ੍ਹਾ ਜਨਰਲ ਸਕੱਤਰ ਨੇ ਆਪਣੇ ਸਾਥੀਆਂ ਨਾਲ ਮੰਡੀ ਆਰਿਫ਼ ਕੇ, ਗ਼ੁਲਾਮੀ ਵਾਲਾ, ਕਮਾਲਾ ਬੋਦਲਾ, ਰੁਕਨੇਵਾਲਾ ਆਦਿ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਵਲੋਂ ਪਿੰਡ ਹਾਕੇ ਵਾਲਾ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਕਰੋੜਾਂ ਦੇ ਫ਼ੰਡ ਮਨਜ਼ੂਰ

ਫ਼ਿਰੋਜ਼ਪੁਰ, 18 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈੱਸ ਕਰਨ ਲਈ ਯਤਨਸ਼ੀਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਪਿੰਡ ਹਾਕੇ ਵਾਲਾ ਦੇ ਵਾਸੀਆਂ ਦੀ ਮੰਗ ਨੂੰ ਪੂਰਾ ...

ਪੂਰੀ ਖ਼ਬਰ »

ਸੁਖਰਾਜ ਗੋਰਾ ਨੇ ਕੀਤਾ ਬਿਜਲੀ ਅੰਦੋਲਨ ਸਬੰਧੀ ਜਾਗਰੂਕ

ਫ਼ਿਰੋਜ਼ਪੁਰ, 18 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਕੈਪਟਨ ਸਰਕਾਰ ਵਲੋਂ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿਚ ਲੋਕਾਂ ਦੀ ਆਵਾਜ਼ ਉਠਾਉਂਦੇ ਹੋਏ ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਪੰਜਾਬ ਅੰਦਰ ...

ਪੂਰੀ ਖ਼ਬਰ »

ਮੰਡੀਆਂ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਹੋ ਰਹੇ ਖ਼ੱਜਲ਼-ਖ਼ੁਆਰ- ਜਥੇ: ਥਿੰਦ

ਮੱਲਾਂਵਾਲਾ, 18 ਅਪ੍ਰੈਲ (ਗੁਰਦੇਵ ਸਿੰਘ)- ਮੰਡੀਆਂ 'ਚ ਕਣਕ ਦੀ ਆਮਦ ਵੱਡੇ ਪੱਧਰ 'ਤੇ ਹੋ ਰਹੀ ਹੈ | ਮੰਡੀਆਂ 'ਚ ਬਾਰਦਾਨਾ ਨਾ ਹੋਣ ਕਾਰਨ ਹਾਹਾਕਾਰ ਮੱਚੀ ਹੋਈ ਹੈ | ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਾਮੋਸ਼ ਬੈਠਾ ਹੈ | ਇਹ ਸ਼ਬਦ ਜਥੇਦਾਰ ਮਨਮੋਹਨ ਸਿੰਘ ਥਿੰਦ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ 'ਚ ਵਿਸ਼ਵ ਕਲਾ ਦਿਵਸ ਮਨਾਇਆ

ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪਿ੍ੰਸੀਪਲ ਡਾ: ਰਮਨੀਤਾ ਸ਼ਾਰਦਾ ਦੀ ਅਗਵਾਈ ਹੇਠ ਕਾਲਜ ਅੰਦਰ ਕਲਾ ਅਤੇ ਸੱਭਿਆਚਾਰ ਪਸਾਰ ਲਈ ਹਰ ਸਾਲ ਵਿਸ਼ਵ ਕਲਾ ਦਿਵਸ ਨੂੰ ਬੜੇ ਹੀ ਸੁੰਦਰ ਅਤੇ ਕਲਾਤਮਿਕ ਢੰਗ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

'ਆਪ' ਵਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧੀ ਰਣਬੀਰ ਭੁੱਲਰ ਵਲੋਂ ਲੋਕ ਜਾਗਰੂਕਤਾ ਲਗਾਤਾਰ ਜਾਰੀ

ਫ਼ਿਰੋਜ਼ਪੁਰ, 18 ਅਪ੍ਰੈਲ (ਕੁਲਬੀਰ ਸਿੰਘ ਸੋਢੀ)-'ਆਪ' ਵਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਦੇ ਚਲਦੇ ਪੰਜਾਬ ਪੱਧਰ 'ਤੇ 'ਆਪ' ਆਗੂਆਂ ਅਤੇ ਵਲੰਟੀਅਰਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ...

ਪੂਰੀ ਖ਼ਬਰ »

ਰਾਣਾ ਸੋਢੀ ਨੇ 2 ਪੰਚਾਇਤਾਂ ਨੂੰ ਦਿੱਤੇ ਗਰਾਂਟਾਂ ਦੇ ਚੈੱਕ

ਗੁਰੂਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ)-ਪਿੰਡਾਂ ਅੰਦਰ ਵਿਕਾਸ ਕਾਰਜਾਂ ਦੀ ਗਤੀ ਨੰੂ ਤੇਜ਼ ਕਰਨ ਲਈ ਪੰਚਾਇਤਾਂ ਨੰੂ ਦਿੱਤੀਆਂ ਜਾ ਰਹੀਆਂ ਗਰਾਂਟਾਂ ਦੀ ਲੜੀ ਤਹਿਤ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੀਆਂ ਦੋ ਗਰਾਮ ਪੰਚਾਇਤਾਂ ਨੰੂ ...

ਪੂਰੀ ਖ਼ਬਰ »

ਸ੍ਰੀ ਰਾਮਾ ਨਾਟਕ ਐਂਡ ਡ੍ਰਾਮੈਟਿਕ ਕਲੱਬ ਨੂੰ ਰਾਣਾ ਸੋਢੀ ਨੇ ਦਿੱਤਾ 2 ਲੱਖ ਦੀ ਰਾਸ਼ੀ ਦਾ ਚੈੱਕ

ਗੁਰੂਹਰਸਹਾਏ, 18 ਅਪ੍ਰੈਲ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਸ੍ਰੀ ਰਾਮਾ ਨਾਟਕ ਐਂਡ ਡ੍ਰਾਮੈਟਿਕ ਕਲੱਬ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ 2 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦਾ ਚੈੱਕ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਾਈਪ ਲਾਈਨ ਲੀਕ ਹੋਣ ਕਾਰਨ ਅਜੀਤ ਨਗਰ 'ਚ ਆ ਰਿਹਾ ਗੰਧਲਾ ਪਾਣੀ

ਤਲਵੰਡੀ ਭਾਈ, 18 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਸਥਾਨਕ ਅਜੀਤ ਨਗਰ ਦੇ ਵਾਸੀਆਂ ਵਲੋਂ ਜਲ ਸਪਲਾਈ ਪਾਈਪ ਲਾਈਨ ਲੀਕ ਹੋਣ ਕਰਕੇ ਉਨ੍ਹਾਂ ਦੇ ਘਰਾਂ 'ਚ ਗੰਧਲੇ ਪਾਣੀ ਦੀ ਸਪਲਾਈ ਆਉਣ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਨਗਰ ...

ਪੂਰੀ ਖ਼ਬਰ »

ਬਲਾਕ ਫ਼ਿਰੋਜ਼ਪੁਰ-3 ਦੀ ਦਾਖਲਾ ਮੁਹਿੰਮ ਤਹਿਤ ਭਾਰਤ-ਪਾਕਿ ਸਰਹੱਦ 'ਤੇ ਲਗਾਈ ਪ੍ਰਦਰਸ਼ਨੀ

ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ 'ਈਚ ਵੰਨ, ਬਰਿੰਗ ਵੰਨ' ਮੁਹਿੰਮ ਨੇ ਪੂਰੇ ਇਲਾਕੇ ਵਿਚ ਸਰਕਾਰੀ ਸਕੂਲਾਂ ਪ੍ਰਤੀ ਜਿਗਿਆਸਾ ਫੈਲਾਉਣ ਦਾ ਜੋ ਕੰਮ ਕੀਤਾ ਹੈ, ਉਸ ਨਾਲ ਲੋਕਾਂ ਵਿਚ ਭਰਪੂਰ ਉਤਸ਼ਾਹ ...

ਪੂਰੀ ਖ਼ਬਰ »

ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਕਮੇਟੀ ਦਾ ਗਠਨ

ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ)- ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵਲੋਂ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਿਹਤ ਵਿਭਾਗ ਦੇ ਵੱਖ-ਵੱਖ ਕੇਡਰਾਂ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ | ਇਸ ਮੌਕੇ ਮਹਿਕਮੇ ਤੋਂ ਸੇਵਾ ਮੁਕਤ ਹੋ ਚੁੱਕੇ ...

ਪੂਰੀ ਖ਼ਬਰ »

ਲੋਕਾਂ ਨੇ ਲਾਡੀ ਗਹਿਰੀ ਮੂਹਰੇ ਰੋਏ ਪਾਵਰ ਪਲਾਂਟ ਨਾਲ ਸੰਬੰਧਿਤ ਦੁਖੜੇ

ਤਲਵੰਡੀ ਭਾਈ, 18 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਝੋਨੇ ਦੀ ਪਰਾਲੀ ਨੂੰ ਈਾਧਣ ਵਜੋਂ ਵਰਤ ਕੇ ਬਿਜਲੀ ਤਿਆਰ ਕਰਨ ਵਾਲੇ ਸੁਖਬੀਰ ਐਗਰੋ ਐਨਰਜੀ ਪ੍ਰਾਈਵੇਟ ਲਿਮਟਿਡ (ਪਾਵਰ ਪਲਾਂਟ) ਪਿੰਡ ਹਕੂਮਤ ਸਿੰਘ ਵਾਲਾ ਵਿਖੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ ਨੂੰ ਲੈ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX