ਤਾਜਾ ਖ਼ਬਰਾਂ


ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  2 minutes ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  6 minutes ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  16 minutes ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  21 minutes ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  28 minutes ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  about 1 hour ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  1 day ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  1 day ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਜਲੰਧਰ

ਕਰੋੜਾਂ ਦੀਆਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਕਾਂਗਰਸ ਆਗੂ ਤੇ ਨਿਗਮ ਅਫ਼ਸਰਸ਼ਾਹੀ ਆਪਸ 'ਚ ਉਲਝੀ

ਜਲੰਧਰ, 18 ਅਪ੍ਰੈਲ (ਸ਼ਿਵ ਸ਼ਰਮਾ)-ਨਗਰ ਨਿਗਮ 'ਚ 59 ਇਸ਼ਤਿਹਾਰੀ ਬੋਰਡਾਂ ਦੇ ਠੇਕੇ ਨੂੰ ਰੱਦ ਕਰਨ ਦੇ ਮਾਮਲੇ 'ਚ ਕਾਂਗਰਸੀ ਆਗੂਆਂ ਤੇ ਨਿਗਮ ਅਫ਼ਸਰਸ਼ਾਹੀ ਵਿਚਕਾਰ ਵਿਵਾਦ ਖ਼ਤਮ ਨਹੀਂ ਹੋਇਆ ਹੈ ਸਗੋਂ ਹੁਣ ਸੜਕਾਂ ਨੂੰ ਲੈ ਕਾਂਗਰਸੀ ਆਗੂਆਂ ਤੇ ਅਫ਼ਸਰਸ਼ਾਹੀ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ | ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ ਪਰ ਜਲੰਧਰ ਨਿਗਮ 'ਚ ਅਜੇ ਕਾਂਗਰਸੀ ਆਗੂਆਂ ਤੇ ਅਫ਼ਸਰਾਂ ਵਿਚਕਾਰ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ | ਮਾਮਲਾ ਹੰਸਰਾਜ ਸਟੇਡੀਅਮ ਦੇ ਬਾਹਰ ਬਣੀ ਸਰਵਿਸ ਰੋਡ ਬਾਰੇ ਜਿਥੇ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਤੇ ਇਲਾਕਾ ਕੌਂਸਲਰ ਡਾ: ਜਸਲੀਨ ਸੇਠੀ ਦਾ ਕਹਿਣਾ ਸੀ ਕਿ ਜਿਸ ਇਨ੍ਹਾਂ ਸਰਵਿਸ ਰੋਡ ਦਾ ਅਜੇ ਟੈਂਡਰ ਖੁੱਲ੍ਹਣਾ ਹੈ, ਉਸ ਨੂੰ ਸਮਾਰਟ ਸਿਟੀ 'ਚ ਬਣਾ ਦਿੱਤਾ ਗਿਆ ਹੈ | ਚੇਅਰਮੈਨ ਜਗਦੀਸ਼ ਦਕੋਹਾ ਨੇ ਤਾਂ ਨਿਗਮ ਦੀ ਅਫ਼ਸਰਸ਼ਾਹੀ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਨਿਗਮ ਹੁਣ ਕੰਟਰੋਲ ਤੋਂ ਬਾਹਰ ਹੋ ਗਈ ਹੈ | ਉਨ੍ਹਾਂ ਨੂੰ ਨਿਗਮ ਕਮਿਸ਼ਨਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ | ਮੇਅਰ ਜਗਦੀਸ਼ ਰਾਜਾ ਦੇ ਕਹਿਣ 'ਤੇ ਵੀ ਸਮਾਰਟ ਸਿਟੀ 'ਚ ਹੋ ਰਹੇ ਕੰਮਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ | ਦਕੋਹਾ ਤੇ ਡਾ: ਸੇਠੀ ਦਾ ਕਹਿਣਾ ਸੀ ਕਿ ਇਸ ਸੜਕ 'ਤੇ ਸਾਹਮਣੇ ਸੜਕਾਂ ਦੇ ਸਰਵਿਸ ਰੋਡ ਦਾ 89 ਲੱਖ ਦਾ ਟੈਂਡਰ ਬਣਾਇਆ ਗਿਆ ਸੀ ਪਰ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਕਿ ਇਸ ਨੂੰ ਸਮਾਰਟ ਸਿਟੀ ਵਿਚ ਬਣਾ ਦਿੱਤਾ ਗਿਆ ਹੈ | ਸਮਾਰਟ ਸਿਟੀ 'ਚ ਬਣਾਈ ਇਸ ਸਰਵਿਸ ਰੋਡ 'ਤੇ ਪਾਣੀ ਨਿਕਾਸੀ ਲਈ ਕੋਈ ਰੋਡ ਗਲੀ ਨਹੀਂ ਬਣਾਈ ਗਈ ਹੈ ਜਦ ਕਿ ਇਸ ਜਗ੍ਹਾਂ 'ਤੇ ਪਾਣੀ ਖੜ੍ਹਾ ਹੁੰਦਾ ਹੈ | ਸੜਕਾਂ ਦੀ ਉਸਾਰੀ ਲਈ ਉਨ੍ਹਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ | ਡਾ: ਜਸਲੀਨ ਸੇਠੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸਮਾਰਟ ਸਿਟੀ ਦੇ ਸੀ. ਈ. ਓ. ਤੇ ਕਮਿਸ਼ਨਰ ਕਰਨੇਸ਼ ਸ਼ਰਮਾ ਅਤੇ ਮੇਅਰ ਜਗਦੀਸ਼ ਰਾਜਾ ਨੂੰ ਇਸ ਦੀ ਸ਼ਿਕਾਇਤ ਕਰਨਗੇ | ਸਰਵਿਸ ਰੋਡ ਬਾਰੇ ਵਿਵਾਦ 'ਤੇ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਐਸ. ਈ. ਇੰਜੀ. ਰਜਨੀਸ਼ ਡੋਗਰਾ ਨੇ ਕਿਹਾ ਕਿ ਸਮਾਰਟ ਸਿਟੀ 'ਚ ਚੌਕਾਂ ਨੂੰ ਸੋਹਣਾ ਬਣਾਉਣ ਦੇ ਨਾਲ ਅਪਰੋਚ ਸੜਕਾਂ ਬਣਾਈਆਂ ਜਾ ਰਹੀਆਂ ਹੋਣਗੀਆਂ ਪਰ ਯੈਸ ਬੈਂਕ ਤੋਂ ਜਸਵੰਤ ਮੋਟਰ ਤੱਕ ਵਾਲੀ ਅਜੇ ਸਰਵਿਸ ਰੋਡ ਸ਼ੁਰੂ ਨਹੀਂ ਹੋਈ ਹੈ |
ਰੋਡ ਗਲੀਆਂ ਸਾਫ਼ ਕੀਤੇ ਬਿਨਾਂ ਬਣਾਤੀ ਬੀ. ਐਮ. ਸੀ. ਚੌਕ ਤੋਂ ਕਚਹਿਰੀ ਰੋਡ ਵਾਲੀ ਸੜਕ
ਜਲੰਧਰ-ਚੋਣਾਂ ਤੋਂ ਪਹਿਲਾਂ ਸ਼ਹਿਰ 'ਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਨੂੰ ਲੈ ਕੇ ਕੁਆਲਿਟੀ 'ਤੇ ਹੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ | ਬੀਤੇ ਦਿਨੀਂ ਬਸਤੀ ਮਿੱਠੂ 'ਚ ਮੀਂਹ ਵਿਚ ਬਣਾਈ ਗਈ ਸੜਕ ਦਾ ਮਾਮਲਾ ਸਾਹਮਣੇ ਆਇਆ ਸੀ ਜਦ ਕਿ ਬੀ. ਐਮ. ਸੀ. ਤੋਂ ਕਚਹਿਰੀ ਚੌਕ ਵਾਲੀ ਬਣ ਰਹੀ ਸੜਕ ਦੇ ਨਿਰਮਾਣ 'ਤੇ ਵਿਵਾਦ ਉੱਠਣੇ ਸ਼ੁਰੂ ਹੋ ਗਏ ਹਨ | ਇਕ ਪਾਸੇ ਸੜਕਾਂ, ਗਲੀਆਂ ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਇਲਾਕਾ ਕੌਂਸਲਰ ਜਗਦੀਸ਼ ਦਕੋਹਾ ਨੇ ਇਸ ਸੜਕ ਦੇ ਕੰਮ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਇਹ ਸੜਕ ਠੀਕ ਬਣਾਈ ਗਈ ਹੈ ਤੇ ਮੀਂਹ 'ਚ ਨਹੀਂ ਬਣਾਈ ਗਈ ਹੈ ਜਦ ਕਿ ਦੂਜੇ ਪਾਸੇ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਸੁਦੇਸ਼ ਵਿਜ ਨੇ ਇਸ ਸੜਕ ਨੂੰ ਘਟੀਆ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸੜਕਾਂ ਬਣਨ ਤੋਂ ਪਹਿਲਾਂ ਹੀ ਰੋਡ ਗਲੀਆਂ ਸਾਫ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਪਰ ਇਹ ਸੜਕ ਬਿਨਾਂ ਰੋਡ ਗਲੀਆਂ ਸਾਫ਼ ਕੀਤੇ ਬਣਾਈ ਜਾ ਰਹੀ ਹੈ | ਵਿਜ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਬਾਰੇ ਸ਼ਿਕਾਇਤ ਕਰਨ 'ਤੇ ਰੋਡ ਗਲੀਆਂ ਸਾਫ਼ ਕੀਤੀਆਂ ਗਈਆਂ | ਇਸ ਸੜਕ ਨੂੰ ਬਣਾਉਣ ਤੋਂ ਪਹਿਲਾਂ ਸਫ਼ਾਈ ਨਹੀਂ ਕੀਤੀ ਗਈ ਜਦ ਕਿ ਲੁੱਕ ਪਾਉਣ ਤੋਂ ਪਹਿਲਾਂ ਕੰਪਰੈਸ਼ਰ ਨਾਲ ਸਾਫ਼ ਕੀਤੀ ਜਾਣੀ ਚਾਹੀਦੀ ਹੈ | ਮੌਕੇ 'ਤੇ ਠੇਕੇਦਾਰ ਨਹੀਂ ਸਗੋਂ ਕਰਿੰਦੇ ਸੜਕ ਬਣਵਾ ਰਹੇ ਹਨ ਸਗੋਂ ਐਸ. ਡੀ. ਓ. ਤਾਂ ਜੇ. ਈ. ਬਿਲਕੁਲ ਹੀ ਸੜਕ ਦੇਖਣ ਲਈ ਨਹੀਂ ਆਉਂਦੇ | ਸੁਦੇਸ਼ ਵਿਜ ਨੇ ਕਿਹਾ ਕਿ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਵਸੂਲਿਆ ਕਰੋੜਾਂ ਰੁਪਏ ਪਾਣੀ 'ਚ ਵਹਾਇਆ ਜਾ ਰਿਹਾ ਹੈ |
ਪਾਈਪਾਂ ਪਾਉਣ ਲਈ ਚੋਣਾਂ ਤੋਂ ਬਾਅਦ ਟੁੱਟਣਗੀਆਂ ਕਈ ਸੜਕਾਂ
ਜਲੰਧਰ-525 ਕਰੋੜ ਦੇ ਆਦਮਪੁਰ ਨਹਿਰ ਤੋਂ ਪਾਈਪ ਰਾਹੀਂ ਪਾਣੀ ਲਿਆਉਣ ਵਾਲੇ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਲਈ ਹੁਣ ਕਾਂਗਰਸੀ ਆਗੂਆਂ ਦੇ ਦਬਾਅ ਤੋਂ ਬਾਅਦ ਕਈ ਸੜਕਾਂ ਚੋਣਾਂ ਤੋਂ ਬਾਅਦ ਤੋੜਨ ਦਾ ਫ਼ੈਸਲਾ ਕੀਤਾ ਗਿਆ ਹੈ | ਐਲ. ਐਂਡ. ਟੀ. ਕੰਪਨੀ ਵਲੋਂ ਇਸ ਪ੍ਰਾਜੈਕਟ 'ਚ ਕਈ ਜਗ੍ਹਾਂ ਸੜਕਾਂ ਤੋੜ ਕੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਲੈ ਕੇ ਕਾਂਗਰਸੀ ਆਗੂ ਹੀ ਨਾਰਾਜ਼ ਹਨ ਕਿ ਅਗਲੇ ਸਾਲ ਤਾਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤੇ ਜੇਕਰ ਸਾਰਾ ਸ਼ਹਿਰ ਦੀ ਚੋਣਾਂ ਤੋਂ ਪਹਿਲਾਂ ਤੋੜ ਦਿੱਤਾ ਜਾਵੇਗਾ ਤਾਂ ਫਿਰ ਲੋਕਾਂ 'ਚ ਭਾਰੀ ਰੋਸ ਸ਼ੁਰੂ ਹੋ ਸਕਦਾ ਹੈ ਕਿਉਂਕਿ ਸੜਕਾਂ ਟੁੱਟਣ ਨਾਲ ਮਿੱਟੀ ਉੱਡਣ ਨਾਲ ਦੁਕਾਨਦਾਰਾਂ 'ਤੇ ਲੰਘਣ ਵਾਲੇ ਲੋਕ ਕਾਫ਼ੀ ਪੇ੍ਰਸ਼ਾਨ ਹੋ ਰਹੇ ਹਨ | ਇਸ ਪ੍ਰਾਜੈਕਟ ਤਹਿਤ ਪਾਈਆਂ ਜਾਣ ਵਾਲੀਆਂ ਪਾਈਪਾਂ ਲਈ ਕਈ ਉਹ ਸੜਕਾਂ ਵੀ ਟੁੱਟਣ ਜਾ ਰਹੀਆਂ ਹਨ ਜਿਨ੍ਹਾਂ 'ਤੇ ਕੁਝ ਸਮਾਂ ਪਹਿਲਾਂ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ | ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਕਈ ਸੜਕਾਂ ਅਗਲੇ ਸਾਲ ਤੋੜਨ ਦਾ ਫ਼ੈਸਲਾ ਕੀਤਾ ਗਿਆ ਹੈ |

ਗੱਡੀਆਂ ਦੀ ਰਜਿਸਟ੍ਰੇਸ਼ਨ ਪਿੰ੍ਰਟਿੰਗ ਦਾ ਕੰਮ ਚੰਡੀਗੜ੍ਹ ਲੈ ਜਾਣ ਦਾ ਪ੍ਰਾਜੈਕਟ ਫ਼ੇਲ੍ਹ

ਜਲੰਧਰ, 18 ਅਪ੍ਰੈਲ (ਸ਼ਿਵ)-ਕੁਝ ਮਹੀਨੇ ਪਹਿਲਾਂ ਰਾਜ ਭਰ ਦੇ ਡਰਾਈਵਿੰਗ ਟਰੈਕ ਤੋਂ ਗੱਡੀਆਂ ਦੀਆਂ ਆਰਸੀਆਂ, ਡਰਾਈਵਿੰਗ ਲਾਇਸੈਂਸ ਤੇ ਹੋਰ ਦਸਤਾਵੇਜ਼ਾਂ ਨੂੰ ਤਿਆਰ ਕਰਨ ਦਾ ਕੰਮ ਬੰਦ ਕਰਕੇ ਪਿ੍ੰਟਿੰਗ ਕਰਨ ਦਾ ਕੰਮ ਸ਼ਿਫ਼ਟ ਕੀਤਾ ਗਿਆ ਸੀ, ਉਹ ਪ੍ਰਾਜੈਕਟ ਫ਼ੇਲ੍ਹ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਕਾਬੂ

ਆਦਮਪੁਰ, 18 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਅਲਾਵਲਪੁਰ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਚੌਕੀ ਇੰਚ. ਪਰਮਜੀਤ ਸਿੰਘ ਨੇ ਦੱਸਿਆ ਏ. ਐਸ. ਆਈ. ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਸੀ. ਸੈ. ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ 'ਚ ਦੋ ਜ਼ਖ਼ਮੀ

ਬਿਲਗਾ, 18 ਅਪ੍ਰੈਲ (ਮਨਜਿੰਦਰ ਸਿੰਘ ਜੌਹਲ)-ਪਿੰਡ ਕਾਦੀਆਂ ਵਿਖੇ ਜ਼ਮੀਨੀ ਵਿਵਾਦ 'ਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੰਤੋਖ ਪੁੱਤਰ ਸੁਦਾਗਰ ਸਿੰਘ ਨਿਵਾਸੀ ਪਿੰਡ ਪੁਆਦੜਾ ਨੇ ਦੱਸਿਆ ਕਿ ਸਾਡੇ ਪਿਤਾ ਸੁਦਾਗਰ ਸਿੰਘ ਨੇ ਪਿੰਡ ...

ਪੂਰੀ ਖ਼ਬਰ »

ਜੂਆ ਖੇਡਦੇ 3 ਕਾਬੂ

ਜਲੰਧਰ, 18 ਅਪ੍ਰੈਲ (ਸ਼ੈਲੀ)-ਥਾਣਾ 3 ਦੀ ਪੁਲਿਸ ਨੇ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਇਕ ਸਰਾਂ 'ਚੋਂ ਜੂਆ ਖੇਡਦੇ ਹੋਏ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਰੋਹਿਤ ਵਾਸੀ ਰਿਸ਼ੀ ਨਗਰ, ਜਗਦੀਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਆਵਾਂ ਮਹੱਲੇ ਨੇੜੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਅੱਪਰਾ ਵਾਸੀ ਔਰਤ ਦੀ ਮੌਤ

ਅੱਪਰਾ, 18 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)-ਇਕ ਦਰਦਨਾਕ ਸੜਕ ਹਾਦਸੇ ਦੌਰਾਨ ਅੱਪਰਾ ਨਿਵਾਸੀ ਇਕ 52 ਸਾਲਾ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਅੱਪਰਾ ਨਿਵਾਸੀ ਮਦਨ ਲਾਲ ਆਪਣੀ ਪਤਨੀ ਕੁਲਵੰਤ ਕੌਰ ਨਾਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ 08 ...

ਪੂਰੀ ਖ਼ਬਰ »

ਨਰਸਰੀ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੀ ਹੋਈ ਪਛਾਣ

ਮਕਸੂਦਾਂ, 18 ਅਪ੍ਰੈਲ (ਲਖਵਿੰਦਰ ਪਾਠਕ)-ਬੀਤੇ ਦਿਨ ਥਾਣਾ 1 ਦੇ ਅਧੀਨ ਆਉਂਦੇ ਬਰਲਟਨ ਪਾਰਕ 'ਚ ਮੌਜੂਦ ਨਰਸਰੀ 'ਚੋਂ ਇਕ ਨੌਜਵਾਨ ਦੀ ਮਿਲੀ ਅਣਪਛਾਤੀ ਲਾਸ਼ ਦੀ ਅੱਜ ਮਿ੍ਤਕ ਦੇ ਪਰਿਵਾਰ ਵਲੋਂ ਪਛਾਣ ਕਰ ਲਈ ਗਈ | ਮਿ੍ਤਕ ਦੀ ਪਛਾਣ ਮਨੀਸ਼ ਕੁਮਾਰ (21) ਪੁੱਤਰ ਤਿਲਕ ਰਾਜ ਵਾਸੀ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਟੱਕਰ 'ਚ ਜ਼ਖ਼ਮੀ ਜ਼ੇਰੇ ਇਲਾਜ ਵਿਅਕਤੀ ਦੀ ਮੌਤ

ਨਕੋਦਰ, 18 ਅਪ੍ਰੈਲ (ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਰੋਡ 'ਤੇ ਪੈਂਦੇ ਪਿੰਡ ਮੁੱਧ ਦੇ ਵਿਅਕਤੀ ਜਿਸ ਨੂੰ ਕੁੱਝ ਦਿਨ ਪਹਿਲਾਂ ਮੁੱਧਾ ਗੇਟ ਤੋਂ ਪੈਦਲ ਪਿੰਡ ਮੁੱਧ ਵੱਲ ਨੂੰ ਜਾਂਦੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰੀ ਸੀ ਜੋ ਜ਼ੇਰੇ ਇਲਾਜ ਸੀ, ਦੀ ਮੌਤ ਹੋ ਗਈ | ਪੁਲਿਸ ...

ਪੂਰੀ ਖ਼ਬਰ »

ਐਤਵਾਰ ਜ਼ਿਲੇ੍ਹ 'ਚ ਮਿਲੇ ਕੋਰੋਨਾ ਦੇ 445 ਨਵੇਂ ਮਰੀਜ਼, 4 ਦੀ ਮੌਤ

ਜਲੰਧਰ, 18 ਅਪ੍ਰੈਲ (ਸ਼ੈਲੀ)-ਐਤਵਾਰ ਜ਼ਿਲੇ੍ਹ 'ਚ 445 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਜਦ ਕਿ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | ਐਤਵਾਰ ਕੋਰੋਨਾ ਪ੍ਰਭਾਵਿਤ 445 ਨਵੇਂ ਮਰੀਜ਼ ਮਿਲਣਾ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁਲ ਗਿਣਤੀ 36725 ਹੋ ਗਈ ਹੈ ਤੇ 4 ...

ਪੂਰੀ ਖ਼ਬਰ »

ਸਤਿਗੁਰੂ ਕਬੀਰ ਦੇ ਜਨਮ ਦਿਹਾੜੇ ਮੌਕੇ ਮਹਾਂ ਪ੍ਰਭਾਤ ਫੇਰੀ ਅਤੇ ਜੋੜ ਮੇਲਾ 25 ਨੂੰ

ਜਲੰਧਰ, 18 ਅਪ੍ਰੈਲ (ਅ. ਬ.)-ਸਤਿਗੁਰੂ ਕਬੀਰ ਮਿਸ਼ਨ ਵਲੋਂ ਸਤਿਗੁਰੂ ਕਬੀਰ ਸਾਹਿਬ ਦੇ 623ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾ ਪ੍ਰਭਾਤ ਫੇਰੀ ਅਤੇ ਜੋੜ ਮੇਲਾ 25 ਅਪ੍ਰੈਲ, ਦਿਨ ਐਤਵਾਰ ਨੂੰ ਸਵੇਰੇ 9.00 ਤੋਂ 11 ਵਜੇ ਤੱਕ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਕੈਂਪ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ 'ਚ ਬਾਬਾ ਸਾਹਿਬ ਨੂੰ ਕੀਤਾ ਯਾਦ

ਜਮਸ਼ੇਰ ਖ਼ਾਸ, 18 ਅਪ੍ਰੈਲ (ਅਵਤਾਰ ਤਾਰੀ)-ਪਿੰਡ ਜਮਸ਼ੇਰ ਖ਼ਾਸ ਵਾਲਮੀਕਿ ਮੰਦਰ ਮੁਹੱਲਾ ਟਿੱਬੇ ਵਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ: ਬੀ.ਆਰ.ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਾਰੇ ਬੁਲਾਰਿਆਂ ਨੇ ...

ਪੂਰੀ ਖ਼ਬਰ »

ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਯੂਥ ਅਕਾਲੀ ਦਲ ਨਿਭਾਏਗਾ ਅਹਿਮ ਭੂਮਿਕਾ-ਨਿੱਝਰ

ਲਾਂਬੜਾ, 18 ਅਪ੍ਰੈਲ (ਪਰਮੀਤ ਗੁਪਤਾ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਵਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰ ਦੂਜੀ ਵਾਰ ਜਲੰਧਰ ਦਿਹਾਤੀ ਜ਼ਿਲ੍ਹੇ ਦਾ ਯੂਥ ...

ਪੂਰੀ ਖ਼ਬਰ »

ਸੀ. ਪੀ. ਐਫ. ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਚਲਾਈ ਟਵੀਟਰ ਮੁਹਿੰਮ

ਜਲੰਧਰ, 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਲੋਂ ਟਵੀਟਰ ਐਪ 'ਤੇ ਪੁਰਾਣੀ ਪੈਨਸ਼ਨ ਸਕੀਮ ...

ਪੂਰੀ ਖ਼ਬਰ »

ਸ੍ਰੀ ਹਨੂਮਤ ਆਈ. ਐਮ. ਟੀ. ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਪ੍ਰੀਖਿਆ 'ਚ ਮਾਰੀ ਬਾਜ਼ੀ

ਗੁਰਾਇਆ, 18 ਅਪ੍ਰੈਲ (ਬਲਵਿੰਦਰ ਸਿੰਘ)-ਸ੍ਰੀ ਹਨੂਮਤ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਦੇ ਬੀ. ਬੀ. ਏ., ਬੀ. ਸੀ. ਏ. ਤੇ ਬੀ. ਐਸ. ਸੀ. (ਫ਼ੈਸ਼ਨ ਡਿਜ਼ਾਈਨਿੰਗ) ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੀਜੇ ਤੇ ਪੰਜਵੇਂ ਸਮੈਸਟਰ ਦੇ ਨਤੀਜਿਆਂ 'ਚ ਚੰਗੇ ਅੰਕ ...

ਪੂਰੀ ਖ਼ਬਰ »

ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਦੀਵਾਨ ਸਜਾਏ

ਮਹਿਤਪੁਰ, 18 ਅਪ੍ਰੈਲ (ਲਖਵਿੰਦਰ ਸਿੰਘ)-ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਵਿਸਾਖੀ ਵਾਲੇ ਦਿਨ ਸਜਾਏ ਖ਼ਾਲਸਾ ਪੰਥ ਨੂੰ ਮਨਾਉਂਦਿਆਂ ਸ਼ਾਹਪੁਰ ਤੇ ਖੁਰਮਪੁਰ ਦੀਆਂ ਸੰਗਤਾਂ ਤੇ ਸਮੂਹ ਨਗਰਾਂ ਦੀਆਂ ਕਮੇਟੀਆਂ ਵਲੋਂ ਸਾਂਝੇ ਰੂਪ 'ਚ ਦੀਵਾਨ ਸਜਾਏ ਗਏ | ਗੁਰਦੁਆਰਾ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਲੋਹੀਆਂ ਅਧੀਨ ਮੰਡੀਆਂ 'ਚ ਹੁਣ ਬਾਰਦਾਨੇ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਚੇਅਰਮੈਨ ਕੰਗ ਤੇ ਜੋਸਨ

ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਮਾਰਕੀਟ ਕਮੇਟੀ ਲੋਹੀਆਂ ਖਾਸ ਅਧੀਨ ਆਉਂਦੀਆਂ ਸਾਰੀਆਂ ਹੀ ਦਾਣਾ ਮੰਡੀਆਂ 'ਚ ਬਾਰਦਾਨੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਸਬੰਧੀ ਮਾਰਕੀਟ ਕਮੇਟੀ ਲੋਹੀਆਂ ਖਾਸ ਦੇ ਚੇਅਰਮੈਨ ਤੀਰਥ ਸਿੰਘ ਕੰਗ ਤੇ ...

ਪੂਰੀ ਖ਼ਬਰ »

ਮਹਿਤਪੁਰ ਵਿਖੇ 'ਆਪ' ਨੇ ਵੱਖ-ਵੱਖ ਥਾਈਾ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਮਹਿਤਪੁਰ, 18 ਅਪ੍ਰੈਲ (ਲਖਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)-ਮਹਿੰਗੀ ਬਿਜਲੀ ਤੋਂ ਰਾਹਤ ਦਵਾਉਣ ਲਈ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਦੇ ਤਹਿਤ ਮਹਿਤਪੁਰ ਵਿਖੇ ਹਲਕਾ ਸ਼ਾਹਕੋਟ ਬੀ. ਸੀ. ਵਿੰਗ ਦੇ ਪ੍ਰਧਾਨ ਤਜਿੰਦਰ ...

ਪੂਰੀ ਖ਼ਬਰ »

ਹਾਈਵੇ ਦੀ ਤੋੜੀ ਵਾੜ ਬਣ ਰਹੀ ਹੈ ਹਾਦਸਿਆਂ ਦਾ ਕਾਰਨ

ਗੁਰਾਇਆ, 18 ਅਪ੍ਰੈਲ (ਬਲਵਿੰਦਰ ਸਿੰਘ)-ਹਾਈਵੇ ਦੀਆਂ ਗਰਿਲਾਂ ਨੂੰ ਤੋੜ ਕੇ ਵੱਖ-ਵੱਖ ਥਾਵਾਂ ਤੋਂ ਸਰਵਿਸ ਰੋਡ 'ਤੇ ਬਣਾਏ ਗਏ ਰਸਤੇ ਜਾਨ ਲੇਵਾ ਹੋ ਰਹੇ ਹਨ | ਗੁਰਾਇਆ ਤੋਂ ਫਗਵਾੜਾ ਵੱਲ ਤੇ ਗੁਰਾਇਆ ਤੋਂ ਫਿਲੌਰ ਤੱਕ ਅਨੇਕਾਂ ਥਾਵਾਂ 'ਤੇ ਲੋਕਾਂ ਨੇ ਹਾਈਵੇਅ ਦੀ ਵਾੜ ਨੂੰ ...

ਪੂਰੀ ਖ਼ਬਰ »

ਰਾਏਪੁਰ ਅਰਾਈਆਂ 'ਚ ਮਨਾਈ ਡਾ: ਅੰਬੇਡਕਰ ਜੈਅੰਤੀ

ਅੱਪਰਾ/ਲਸਾੜਾ, 18 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)-ਨਜ਼ਦੀਕੀ ਪਿੰਡ ਰਾਏਪੁਰ ਅਰਾਈਆਂ ਵਿਖੇ ਡਾ: ਬੀ. ਆਰ. ਅੰਬੇਡਕਰ ਦੀ 130ਵੀਂ ਜੈਅੰਤੀ ਦੇ ਸਬੰਧ 'ਚ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਈ ਗਈ | ਡਾ: ਬੀ. ਆਰ. ਅੰਬੇਡਕਰ ...

ਪੂਰੀ ਖ਼ਬਰ »

ਵਿਧਾਇਕ ਸ਼ੇਰੋਵਾਲੀਆ ਵਲੋਂ 'ਜੋਸਨ ਕਿਸਾਨ ਸਰਵਿਸ ਸੈਂਟਰ' ਦਾ ਉਦਘਾਟਨ

ਸ਼ਾਹਕੋਟ, 18 ਅਪ੍ਰੈਲ (ਸਚਦੇਵਾ)-ਸ਼ਾਹਕੋਟ ਦੇ ਮਲਸੀਆਂ ਰੋਡ 'ਤੇ ਕੈਪੀਟਲ ਬੈਂਕ ਦੇ ਸਾਹਮਣੇ ਦਰਸ਼ਨ ਸਿੰਘ ਜੋਸਨ (ਬੁਲੰਦੇ ਵਾਲੇ) ਵਲੋਂ ਖੋਲ੍ਹੇ ਗਏ 'ਜੋਸਨ ਕਿਸਾਨ ਸਰਵਿਸ ਸੈਂਟਰ' ਦਾ ਉਦਘਾਟਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ...

ਪੂਰੀ ਖ਼ਬਰ »

ਕੋਰੋਨਾ ਦਾ ਫੇਫੜਿਆਂ 'ਤੇ ਪ੍ਰਭਾਵ ਵਿਸ਼ੇ 'ਤੇ ਆਈ. ਐਮ. ਏ. ਨੇ ਕਰਵਾਇਆ ਵੈਬੀਨਾਰ

ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ)-ਕੋਰੋਨਾ ਦਾ ਫੇਫੜਿਆਂ 'ਤੇ ਪ੍ਰਭਾਵ ਵਿਸ਼ੇ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਜਲੰਧਰ ਨੇ ਇਕ ਵਿਸ਼ੇਸ਼ ਵੈਬੀਨਾਰ ਕਰਵਾਇਆ, ਜਿਸ 'ਚ ਪੀ. ਜੀ. ਆਈ. ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਤੇ ਫੇਫੜਿਆਂ ਦੇ ਵਿਭਾਗ ਦੇ ਮੁਖੀ ...

ਪੂਰੀ ਖ਼ਬਰ »

ਸੂਬਾ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੇ ਰੇਟ ਸਹੀ ਦੇਵੇ-ਥਿੰਦ, ਮੁੰਧ, ਗਿੱਲ

ਮੱਲ੍ਹੀਆਂ ਕਲਾਂ, 18 ਅਪ੍ਰੈਲ (ਮਨਜੀਤ ਮਾਨ)-ਪੰਜਾਬ ਸੂਬਾ ਖੇਤੀਬਾੜੀ 'ਚ ਸਭ ਤੋਂ ਮੂਹਰੀ ਗਿਣਿਆ ਜਾਣ ਵਾਲਾ ਸੂਬਾ ਹੈ | ਜਿਥੇ ਡੀ. ਏ. ਪੀ. ਖਾਦ ਤੇ ਯੂਰੀਆ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਸੂਬੇ ਦੀ ਕਿਸਾਨੀ ਕਾਫੀ ਪ੍ਰਭਾਵਿਤ ਹੋ ਚੁੱਕੀ ਹੈ | ਇਥੇ ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਸ਼ੇਰਗਿੱਲ ਦਾ 'ਆਪ' ਯੂਥ ਵਿੰਗ ਪੰਜਾਬ ਦਾ ਉਪ ਪ੍ਰਧਾਨ ਬਣਨ 'ਤੇ ਸਨਮਾਨ

ਜਮਸ਼ੇਰ ਖ਼ਾਸ, 18 ਅਪ੍ਰੈਲ (ਅਵਤਾਰ ਤਾਰੀ)-ਪਿੰਡ ਜਮਸ਼ੇਰ ਖ਼ਾਸ ਅਤੇ ਇਲਾਕੇ ਦੇ ਨੌਜਵਾਨ ਤੇ ਪਤਵੰਤੇ ਸੱਜਣਾਂ ਵਲੋਂ ਗੁਰਿੰਦਰ ਸਿੰਘ ਸ਼ੇਰਗਿੱਲ ਦਾ ਉਪ ਪ੍ਰਧਾਨ ਪੰਜਾਬ ਬਣਨ ਦੀ ਖੁਸ਼ੀ 'ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਿੰਡ ਦੇ ਨੌਜਵਾਨਾਂ ਤੇ ...

ਪੂਰੀ ਖ਼ਬਰ »

ਓ. ਟੀ. ਐਸ. ਸਕੀਮ ਦਾ ਫ਼ਾਇਦਾ ਉਠਾਉਣ ਬਿਜਲੀ ਡਿਫਾਲਟਰ-ਇੰਜੀ. ਬਾਂਸਲ

ਜਲੰਧਰ, 18 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਉਪ ਮੁੱਖ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਉਨ੍ਹਾਂ ਖਪਤਕਾਰਾਂ ਨੂੰ ਕਿਹਾ ਹੈ ਕਿ ਪਾਵਰਕਾਮ ਨੇ 31ਦਸੰਬਰ 2020 ਤੱਕ ਦੇ ਡਿਫਾਲਟਰਾਂ ਲਈ ਓ. ਟੀ. ਐਸ. ਸਕੀਮ ਜਾਰੀ ਕੀਤੀ ਹੈ ਤੇ ਉਨ੍ਹਾਂ ਵਲੋਂ ਇਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ 137 ਮੰਡੀਆਂ 'ਚ 1,48,080 ਮੀਟਿ੍ਕ ਟਨ ਕਣਕ ਦੀ ਖ਼ਰੀਦ-ਡੀ. ਸੀ.

ਜਲੰਧਰ, 18 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲੇ੍ਹ ਦੀਆਂ ਮੰਡੀਆਂ 'ਚ ਕਿਸਾਨਾਂ ਵਲੋਂ ਲਿਆਂਦੀ ਕਣਕ ਦੀ ਸਮੇਂ ਸਿਰ ਖ਼ਰੀਦ ਤੇ ਚੁਕਾਈ ਕਰ ਕੇ ਕਣਕ ਦੀ ਸੁਚਾਰੂ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਸਬੰਧੀ ਡਿਪਟੀ ...

ਪੂਰੀ ਖ਼ਬਰ »

ਗੁਰਬਚਨ ਨਗਰ 'ਚ ਟਿਊਬਵੈੱਲ ਦਾ ਕੰਮ ਸ਼ੁਰੂ

ਜਲੰਧਰ, 18 ਅਪ੍ਰੈਲ (ਸ਼ਿਵ)-ਹਲਕਾ ਉੱਤਰੀ ਵਿਧਾਨ ਸਭਾ ਦੇ ਵਾਰਡ ਨੰਬਰ 1 ਦੇ ਗੁਰਬਚਨ ਨਗਰ 'ਚ ਨਵੇਂ ਟਿਊਬਵੈੱਲ ਦਾ ਸ਼ੁਭਆਰੰਭ 13 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਵਲੋਂ ਕੀਤਾ ਗਿਆ | ਸ੍ਰੀ ਹੈਨਰੀ ਨੇ ਇਸ ਮੌਕੇ ਕਿਹਾ ਕਿ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਹਸਪਤਾਲ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ

ਜਲੰਧਰ, 18 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰੂ ਹਰਿਗੋਬਿੰਦ ਚੈਰੀਟੇਬਲ ਹਸਪਤਾਲ ਵਲੋਂ ਡਾਕਟਰ ਰਾਕੇਸ਼ ਚੋਪੜਾ (ਡੀ. ਆਈ. ਓ., ਸਿਹਤ ਵਿਭਾਗ ਪੰਜਾਬ) ਤੇ ਸਮਾਈਲ ਪਲੀਜ਼ ਵੈੱਲਫੇਅਰ ਸੁਸਾਇਟੀ ਦੇ ਉੱਦਮ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ ਟੀਕਾਕਰਨ ਕੈਂਪ ਲਗਾਇਆ ...

ਪੂਰੀ ਖ਼ਬਰ »

ਬੋਲੀਨਾ ਦੁਆਬਾ ਵਿਖੇ ਕਰਵਾਇਆ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ

ਚੁਗਿੱਟੀ/ਜੰਡੂਸਿੰਘਾ, 18 ਅਪ੍ਰੈਲ (ਨਰਿੰਦਰ ਲਾਗੂ)-ਰਾਮਾਮੰਡੀ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਬੋਲੀਨਾ ਦੋਆਬਾ ਵਿਖੇ ਐਤਵਾਰ ਨੂੰ ਸੰਗਤਾਂ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਹਿਲਾਂ ਸੁਖਮਨੀ ...

ਪੂਰੀ ਖ਼ਬਰ »

ਡਿਪਸ ਕਾਲਜ ਢਿਲਵਾਂ 'ਚ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਦੇਸ਼-ਵਿਦੇਸ਼ 'ਚ ਹੋਏ ਸਥਾਪਿਤ

ਜਲੰਧਰ, 18 ਅਪ੍ਰੈਲ (ਰਣਜੀਤ ਸਿੰਘ ਸੋਢੀ)-ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਇਲਾਵਾ ਦੇਸ਼ ਦੇ ਵਿਕਾਸ ਤੇ ਨਰੋਏ ਸਮਾਜ ਦੀ ਸਿਰਜਨਾ 'ਚ ਅਹਿਮ ਯੋਗਦਾਨ ਪ੍ਰਦਾਨ ਕਰਦੀਆਂ ਹਨ | ਡਿਪਸ ਕੋ-ਐਡ ਕਾਲਜ ਢਿਲਵਾਂ ਇਲਾਕੇ ਦੀ ਮੋਹਰੀ ਸੰਸਥਾ ਹੈ, ਜਿਥੇ ...

ਪੂਰੀ ਖ਼ਬਰ »

ਵਾਲਮੀਕਿ ਯੋਗ ਆਸ਼ਰਮ ਰਹੀਮ ਪੁਰ 'ਚ ਡਾ: ਅੰਬੇਡਕਰ ਦਾ ਜਨਮ ਦਿਨ ਮਨਾਇਆ

ਮੱਲ੍ਹੀਆਂ ਕਲਾਂ, 18 ਅਪ੍ਰੈਲ (ਮਨਜੀਤ ਮਾਨ)-ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮ ਪੁਰ ਵਿਖੇ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਦੀ ਰਹਿਨੁਮਾਈ ਹੇਠ ਸੰਵਿਧਾਨ ਦੇ ਨਿਰਮਾਤਾ ਡਾ: ਬੀ. ਆਰ. ਅੰਬੇਡਕਰ ਦਾ ਜਨਮ ਦਿਨ ਤੇ ਹਫਤਾਵਾਰੀ ਸਤਿਸੰਗ ਇਲਾਕੇ ਦੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਸੰਗਤਾਂ ਕਣਕ ਭੇਜਣ-ਜਥੇ: ਕਲਿਆਣ

ਸ਼ਾਹਕੋਟ, 18 ਅਪ੍ਰੈਲ (ਸਚਦੇਵਾ)-ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਹਲਕਾ ਸ਼ਾਹਕੋਟ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਲੰਗਰ ਲਈ ਆਪਣੀ ਨੇਕ ਕਮਾਈ 'ਚੋਂ ਵੱਧ ਤੋਂ ਵੱਧ ਕਣਕ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ਬੱਚਿਆਂ ਦਾ ਪਹਿਲਾ ਦਿਨ

ਨਕੋਦਰ, 18 ਅਪ੍ਰੈਲ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸੂਕਲ ਨਕੋਦਰ 'ਚ ਹੀ ਉਤਸ਼ਾਹ ਨਾਲ ਨਵੇਂ ਸੈਸ਼ਨ ਦਾ ਆਰੰਭ ਕੀਤਾ ਗਿਆ | ਅਧਿਆਪਕਾਂ ਵਲੋਂ ਬੱਚਿਆਂ ਦਾ ਯੂਮ ਮੀਟਿੰਗ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੇ ਪਹਿਲੇ ਦਿਨ ਐਲ. ਕੇ. ਜੀ. ਤੇ ਯੂ. ਕੇ. ਜੀ. ਜਮਾਤ ਦੇ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਵਾਸਤੇ ਜਨਰੇਟਰ ਭੇਟ

ਸ਼ਾਹਕੋਟ, 18 ਅਪ੍ਰੈਲ (ਬਾਂਸਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕਾਈ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਯਾਦਗਾਰੀ ਜ਼ੋਨ ਦੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਤੇ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਅਲੀਵਾਲ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਕਿਸਾਨੀ ਜਥਾ ਰਵਾਨਾ

ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿੰਡ ਅਲੀਵਾਲ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਰਵਾਨਾ ਹੋਇਆ | ਜਥੇ ਨੂੰ ਪਿੰਡ ...

ਪੂਰੀ ਖ਼ਬਰ »

ਸ਼ੇਰੋਵਾਲੀਆ ਵਲੋਂ 8 ਪੰਚਾਇਤਾਂ ਨੂੰ ਜਿੰਮ ਦੇ ਸਾਮਾਨ ਲਈ ਸਾਢੇ 14 ਲੱਖ ਦੇ ਚੈੱਕ ਭੇਟ

ਮਲਸੀਆਂ, 18 ਅਪ੍ਰੈਲ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ 8 ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੰਮ ਦੇ ਸਾਮਾਨ ਵਾਸਤੇ ਸਾਢੇ 14 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਗਏ | ਵਿਧਾਇਕ ਸ਼ੇਰੋਵਾਲੀਆ ਦੇ ਗ੍ਰਹਿ ਮਲਸੀਆਂ ਵਿਖੇ ...

ਪੂਰੀ ਖ਼ਬਰ »

ਰਹੀਮਪੁਰ ਵਿਖੇ ਡਾ: ਅੰਬੇਡਕਰ ਦਾ ਜਨਮ ਦਿਨ ਮਨਾਇਆ

ਕ੍ਰਿਸ਼ਨਗੜ੍ਹ, 18 ਅਪ੍ਰੈਲ (ਹੁਸਨ ਲਾਲ)-ਪਿੰਡ ਰਹੀਮਪੁਰ ਵਿਖੇ ਸੈਨਾ ਪੰਜਾਬ ਯੂਨਿਟ ਜਲੰਧਰ ਅਤੇ ਨੌਜਵਾਨ ਸਭਾ ਪਿੰਡ ਰਹਮੀਪੁਰ ਵਲੋਂ ਪ੍ਰਧਾਨ ਬਲਵਿੰਦਰ ਬੁੱਗਾ ਦੀ ਅਗਵਾਈ 'ਚ ਡਾ: ਬੀ.ਆਰ. ਅੰਬੇਡਕਰ ਦਾ 130ਵਾਂ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ 'ਚ ਵਿਸ਼ੇਸ਼ ...

ਪੂਰੀ ਖ਼ਬਰ »

ਬਜ਼ੁਰਗ ਦੀ ਸੰਭਾਲ ਕਰਨ 'ਤੇ ਅਪਾਹਜ ਆਸ਼ਰਮ ਦੀ ਸ਼ਲਾਘਾ

ਜਲੰਧਰ, 18 ਅਪ੍ਰੈਲ (ਸ਼ਿਵ)-ਉੱਤਰਾਖੰਡ ਦੇ ਪੁਲਿਸ ਮੁਖੀ ਅਸ਼ੋਕ ਕੁਮਾਰ ਨੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਕਪੂਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਬਜ਼ੁਰਗ ਦੀ ਸੰਭਾਲ ਕਰਨ ਲਈ ਅਪਾਹਜ ਆਸ਼ਰਮ ਦੀ ਸ਼ਲਾਘਾ ਕੀਤੀ ਹੈ | ...

ਪੂਰੀ ਖ਼ਬਰ »

ਸੂਬਾ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੇ ਰੇਟ ਸਹੀ ਦੇਵੇ-ਥਿੰਦ, ਮੁੰਧ, ਗਿੱਲ

ਮੱਲ੍ਹੀਆਂ ਕਲਾਂ, 18 ਅਪ੍ਰੈਲ (ਮਨਜੀਤ ਮਾਨ)-ਪੰਜਾਬ ਸੂਬਾ ਖੇਤੀਬਾੜੀ 'ਚ ਸਭ ਤੋਂ ਮੂਹਰੀ ਗਿਣਿਆ ਜਾਣ ਵਾਲਾ ਸੂਬਾ ਹੈ | ਜਿਥੇ ਡੀ. ਏ. ਪੀ. ਖਾਦ ਤੇ ਯੂਰੀਆ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਸੂਬੇ ਦੀ ਕਿਸਾਨੀ ਕਾਫੀ ਪ੍ਰਭਾਵਿਤ ਹੋ ਚੁੱਕੀ ਹੈ | ਇਥੇ ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਜਗਜੀਤ ਸਿੰਘ ਨੋਨੀ ਦਾ ਪ੍ਰਧਾਨ ਬਣਨਾ ਤੈਅ ਲੋਹੀਆਂ ਨਗਰ ਪੰਚਾਇਤ ਲਈ ਅੱਜ ਪਹਿਲੀਵਾਰ ਕਾਂਗਰਸ ਚੁਣੇਗੀ ਆਪਣਾ ਪ੍ਰਧਾਨ

ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-14 ਫਰਵਰੀ ਨੂੰ ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਆਮ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਆਏ ਸਨ, ਜਿਸ 'ਚ ਕਾਂਗਰਸ ਪਾਰਟੀ ਵਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਪਹਿਲੀਵਾਰ ਹੂੰਝਾ ਫੇਰ ...

ਪੂਰੀ ਖ਼ਬਰ »

ਲੋਹੀਆਂ ਨਗਰ ਪੰਚਾਇਤ ਲਈ ਅੱਜ ਪਹਿਲੀਵਾਰ ਕਾਂਗਰਸ ਚੁਣੇਗੀ ਆਪਣਾ ਪ੍ਰਧਾਨ

ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-14 ਫਰਵਰੀ ਨੂੰ ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਆਮ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਆਏ ਸਨ, ਜਿਸ 'ਚ ਕਾਂਗਰਸ ਪਾਰਟੀ ਵਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਪਹਿਲੀਵਾਰ ਹੂੰਝਾ ਫੇਰ ...

ਪੂਰੀ ਖ਼ਬਰ »

ਛੋਟੇ ਹਾਥੀ 'ਚ ਚੋਰੀ ਦਾ ਸਾਮਾਨ ਵੇਚਣ ਜਾ ਰਹੇ ਦੋ ਕਾਬੂ, ਇਕ ਫ਼ਰਾਰ

ਜੰਡਿਆਲਾ ਮੰਜਕੀ, 18 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਮੁਲਾਜ਼ਮਾਂ ਵਲੋਂ ਛੋਟੇ ਹਾਥੀ 'ਚ ਸਵਾਰ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਗਿਆ ਹੈ ਜਦ ਕਿ ਉਨ੍ਹਾਂ ਦਾ ਇਕ ਸਾਥੀ ਭੱਜਣ 'ਚ ...

ਪੂਰੀ ਖ਼ਬਰ »

ਅੱਡਾ ਬਿਆਸ ਪਿੰਡ ਨਜ਼ਦੀਕ ਐਕਟਿਵਾ ਤੇ ਮਹਿੰਦਰਾ ਪਿੱਕਅਪ ਵਿਚਕਾਰ ਟੱਕਰ 'ਚ ਇਕ ਜ਼ਖ਼ਮੀ

ਕ੍ਰਿਸ਼ਨਗੜ੍ਹ, 18 ਅਪ੍ਰੈਲ (ਹੁਸਨ ਲਾਲ, ਹਰਬੰਸ ਸਿੰਘ ਹੋਠੀ)-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਨਜ਼ਦੀਕ ਗੋਪਾਲਪੁਰ ਪਿੰਡ ਦੇ ਮੋੜ 'ਤੇ ਇਕ ਐਕਟਿਵਾ ਤੇ ਮਹਿੰਦਰਾ ਪਿੱਕ ਅਪ ਦੀ ਜ਼ੋਰਦਾਰ ਟੱਕਰ 'ਚ ਐਕਟਿਵਾ ਚਾਲਕ ਦੇ ਜ਼ਖ਼ਮੀ ਹੋ ਜਾਣ ਦਾ ...

ਪੂਰੀ ਖ਼ਬਰ »

ਪਿੰਡ ਢੰਡੋਵਾਲ ਤੋਂ ਦਿੱਲੀ ਸੰਘਰਸ਼ ਲਈ ਬੀਬੀਆਂ ਦਾ ਜਥਾ ਰਵਾਨਾ

ਸ਼ਾਹਕੋਟ, 18 ਅਪ੍ਰੈਲ (ਸੁਖਦੀਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਦੁਆਬੇ ਵਾਲੇ) ਸ਼ਹੀਦ ਸੰਦੀਪ ਕੁਮਾਰ (ਗੱਬਰ) ਤਲਵੰਡੀ ਸੰਘੇੜਾ ਯਾਦਗਾਰੀ ਜ਼ੋਨ ਦੀ ਅਗਵਾਈ ਹੇਠ ਸ਼ਾਹਕੋਟ ਦੇ ਨਜ਼ਦੀਕ ਪਿੰਡ ਢੰਡੋਵਾਲ ਤੋਂ ਬੀਬੀਆਂ ਦਾ ਵੱਡਾ ਜੱਥਾ ਦਿੱਲੀ ਸੰਘਰਸ਼ ...

ਪੂਰੀ ਖ਼ਬਰ »

12ਵਾਂ ਵਿਸਾਖੀ ਗੌਲਫ਼ ਫਾਈਨਲ ਟੂਰਨਾਮੈਂਟ ਕਰਵਾਇਆ

ਫਿਲੌਰ, 18 ਅਪ੍ਰੈਲ (ਸਤਿੰਦਰ ਸ਼ਰਮਾ)-ਇਥੇ ਮਹਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ 12ਵਾਂ ਵਿਸਾਖੀ ਗੋਲਫ਼ ਫਾਇਨਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਆਗਾਜ਼ ਲਾਲ੍ਹੀ ਮੋਟਰਜ਼ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਟੀ-ਸ਼ਾਟ ਮਾਰ ਕੇ ਕੀਤਾ ਤੇ ਮੈਚ ...

ਪੂਰੀ ਖ਼ਬਰ »

ਬਚਿੱਤਰ ਕੋਹਾੜ ਵਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨਾਲ ਮੁਲਾਕਾਤ

ਸ਼ਾਹਕੋਟ, 18 ਅਪ੍ਰੈਲ (ਸਚਦੇਵਾ)-ਯੂਥ ਅਕਾਲੀ ਦਲ ਪੰਜਾਬ ਦੇ ਨਵੇਂ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਅੰਮਿ੍ਤਸਰ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਹੋਈ, ਜਿਸ 'ਚ ਹਲਕਾ ਸ਼ਾਹਕੋਟ ਦੇ ਅਕਾਲੀ ਦਲ ਦੇ ਇੰਚਾਰਜ ਤੇ ਯੂਥ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX