ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  27 minutes ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  34 minutes ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  41 minutes ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  50 minutes ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  about 1 hour ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  about 1 hour ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  1 minute ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  about 2 hours ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਸਾਂਝੇ ਦੂਰਸੰਚਾਰ ਸਰੋਤ ਵਾਲਾ ਇਕ ਬੀ.ਪੀ.ਓ. ਸੈਂਟਰ ਹੁਣ ਵਿਸ਼ਵ ਭਰ ਵਿਚ ਗਾਹਕਾਂ ਨੂੰ ਦਵੇਗਾ ਸੇਵਾ
. . .  about 1 hour ago
ਨਵੀਂ ਦਿੱਲੀ, 23 ਜੂਨ - ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਓ.ਐਸ.ਪੀ. (ਹੋਰ ਸੇਵਾ ਪ੍ਰਦਾਤਾ) ਵਿਚਕਾਰ ਅੰਤਰ ਨੂੰ...
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ
. . .  about 2 hours ago
ਪਠਾਨਕੋਟ, 23 ਜੂਨ (ਸੰਧੂ ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਜਸਵਿੰਦਰ ਸਿੰਘ ਨੇ ਕਿਹਾ...
ਝੋਨੇ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਹਲਵਾਰਾ ਦੇ ਕਿਸਾਨਾਂ ਨੇ 66 ਕੇ ਵੀ ਸਬ ਸਟੇਸ਼ਨ ਸੁਧਾਰ ਉਪ ਮੰਡਲ ਦਾ ਕੀਤਾ ਘਿਰਾਓ
. . .  about 3 hours ago
ਗੁਰੂਸਰ ਸੁਧਾਰ, (ਲੁਧਿਆਣਾ) 23 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਪ੍ਰੀਤ ਸਿੰਘ ਹਲਵਾਰਾ, ਪ੍ਰਧਾਨ ਜਤਿੰਦਰ ਸਿੰਘ ਜੋਤੀ ...
ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਰੋਸ ਮਾਰਚ, ਪੁਲਿਸ ਨੇ ਰੋਕਿਆ
. . .  about 3 hours ago
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ) - ਐੱਨ.ਐੱਸ. ਕਯੂ. ਐੱਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ...
ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਸਾਰੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ
. . .  about 3 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਧ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਸਦੇ ਅਨੁਸਾਰ...
ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ - ਰਾਵਤ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਾਦੀਆਂ ਤੋਂ...
ਲਾਹੌਰ 'ਚ ਹੋਏ ਬੰਬ ਧਮਾਕਾ 'ਚ ਇੱਕ ਦੀ ਮੌਤ, 16 ਜ਼ਖ਼ਮੀ
. . .  about 4 hours ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਆਬਾਦੀ ਜੌਹਰ ਟਾਊਨ ਵਿਖੇ ਅੱਜ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ...
ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਕਰਨ ਲਈ ਹਾਈਕਮਾਨ ਨੇ ਦਿੱਤਾ ਅੰਤਿਮ ਸਮਾਂ (ਡੈੱਡਲਾਈਨ) - ਰਾਵਤ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ...
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ 'ਤੇ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਕੀਤਾ ਜਾਮ, ਗਰਿੱਡ ਘੇਰਿਆ
. . .  about 5 hours ago
ਫੁੱਲਾਂਵਾਲ, 23 ਜੂਨ (ਮਨਜੀਤ ਸਿੰਘ ਦੁੱਗਰੀ) - ਝੋਨੇ ਦੀ ਬਿਜਾਈ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੀ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ 'ਤੇ ਸ਼ਹੀਦ ਕਰਤਾਰ...
ਪੈਸਿਆਂ ਦੇ ਲੈਣ ਦੇਣ ਬਦਲੇ ਗੋਸਲਾਂ 'ਚ ਤਿੰਨ ਵਿਅਕਤੀ ਟੈਂਕੀ 'ਤੇ ਚੜ੍ਹੇ
. . .  about 5 hours ago
ਮਲੌਦ (ਲੁਧਿਆਣਾ), 23 ਜੂਨ (ਨਿਜ਼ਾਮਪੁਰ/ਚਾਪੜਾ) - ਮਲੌਦ ਲਾਗਲੇ ਪਿੰਡ ਗੋਸਲਾਂ ਵਿਖੇ ਪੀੜਤ ਵਿਅਕਤੀਆਂ ਦੇ ਪਿਤਾ ...
2022 ਵਿਚ ਕਾਂਗਰਸ ਇਕੱਠੀ ਹੋ ਕੇ ਚੋਣ ਲੜੇ - ਸੁਨੀਲ ਜਾਖੜ
. . .  about 5 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਬਾਹਰ ਆਏ ਜਿਸ ਦੌਰਾਨ...
ਪੰਜਾਬ ਵਿਚ ਚਲ ਰਹੇ ਕਾਂਗਰਸ ਦੇ ਸਿਆਸੀ ਕਲੇਸ਼ ਨੂੰ ਸੁਲਝਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ
. . .  about 5 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਚ ...
ਬਿਜਲੀ ਸਪਲਾਈ ਪੂਰੀ ਨਾ ਮਿਲਣ 'ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ ਮੁੱਖ ਮਾਰਗ ਜਾਮ
. . .  about 5 hours ago
ਖੋਸਾ ਦਲ ਸਿੰਘ, 23 ਜੂਨ (ਮਨਪ੍ਰੀਤ ਸਿੰਘ ਸੰਧੂ) - ਕਿਸਾਨਾਂ ਵਲੋਂ ਝੋਨੇ ਦੀ ਲਵਾਈ ਜੋਰਾ 'ਤੇ ਜਾਰੀ ਹੈ, ਪਰ ਕਿਸਾਨਾਂ ਨੂੰ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ...
ਕੋਟ ਈਸੇ ਖਾਂ 'ਚ ਕਿਸਾਨਾਂ ਨੇ ਮੇਨ ਸੜਕ ਕੀਤੀ ਜਾਮ
. . .  about 6 hours ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਝੋਨੇ ਦੀ ਲੁਆਈ ਦੇ ਚੱਲਦਿਆਂ ਮੋਟਰਾਂ 'ਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਜ਼ਿਲ੍ਹਾ ...
ਇਕ ਹਫ਼ਤੇ ਵਿਚ ਸਾਰਾ ਮਾਮਲਾ ਹੱਲ ਹੋ ਜਾਵੇਗਾ - ਬਾਜਵਾ
. . .  about 6 hours ago
ਨਵੀਂ ਦਿੱਲੀ, 23 ਜੂਨ - ਰਾਹੁਲ ਗਾਂਧੀ ਦੇ ਘਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ । ਮੀਡੀਆ ਨਾਲ ਗੱਲਬਾਤ ਕਰਦੇ ਹੋਏ, ...
ਗੁਰੂ ਹਰ ਸਹਾਏ : ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਦੇ ਚਲਦੇ ਕਿਸਾਨਾਂ ਲਾਇਆ ਫ਼ਿਰੋਜ਼ਪੁਰ - ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਧਰਨਾ
. . .  about 6 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਖੇਤੀ ਸੈਕਟਰ ਲਈ ਥ੍ਰੀ ਫੇਸ ਬਿਜਲੀ ਨਾ ਮਿਲਣ ਕਾਰਨ ਵੱਖ - ਵੱਖ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਸੰਪਾਦਕੀ

ਦ੍ਰਿੜ੍ਹਤਾ ਤੇ ਸਹਿਯੋਗ ਨਾਲ ਕੀਤਾ ਜਾਏ ਮਹਾਂਮਾਰੀ ਦਾ ਸਾਹਮਣਾ

ਕੋਰੋਨਾ ਦੀ ਦੂਸਰੀ ਲਹਿਰ ਨੇ ਇਕ ਵਾਰ ਫਿਰ ਵੱਡੀ ਚਿੰਤਾ ਪੈਦਾ ਕੀਤੀ ਹੈ। ਇਸ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਫੈਲਦੇ ਜਾਣ ਨੇ ਹਰ ਪਾਸੇ ਬੇਚੈਨੀ ਪੈਦਾ ਕਰ ਦਿੱਤੀ ਹੈ। ਪਹਿਲੀ ਲਹਿਰ ਦਾ ਪਿਛਲੇ ਸਾਲ ਅਗਸਤ ਸਤੰਬਰ ਤੱਕ ਜ਼ੋਰ ਰਿਹਾ ਸੀ। ਦਸੰਬਰ ਅਤੇ ਜਨਵਰੀ ਵਿਚ ਇਸ ਦਾ ਪ੍ਰਭਾਵ ਘਟ ਗਿਆ ਸੀ। ਇਸ ਤਰ੍ਹਾਂ ਲੱਗਣ ਲੱਗਾ ਸੀ ਕਿ ਸ਼ਾਇਦ ਆਉਂਦੇ ਸਮੇਂ ਤੱਕ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਖਹਿੜਾ ਛੁੱਟ ਜਾਏਗਾ। ਪਰ ਦੂਸਰੀ ਲਹਿਰ ਦੇ ਫੈਲਾਅ ਕਾਰਨ ਸਿਹਤ ਸੇਵਾਵਾਂ ਨਾਲ ਜੁੜੇ ਖੇਤਰਾਂ ਨੂੰ ਇਕ ਤਰ੍ਹਾਂ ਨਾਲ ਹੱਥਾਂ-ਪੈਰਾਂ ਦੀ ਪੈ ਗਈ ਹੈ। ਚਾਹੇ ਪਿਛਲੇ 92 ਦਿਨਾਂ ਵਿਚ 12 ਕਰੋੜ ਟੀਕੇ ਲਗਾਏ ਗਏ ਹਨ ਅਤੇ ਇਨ੍ਹਾਂ ਦੀ ਰਫ਼ਤਾਰ ਨੂੰ ਹੋਰ ਵੀ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਹਸਪਤਾਲਾਂ ਵਿਚ ਜ਼ਰੂਰੀ ਸਾਧਨਾਂ ਦੀ ਘਾਟ ਬੁਰੀ ਤਰ੍ਹਾਂ ਰੜਕਣੀ ਸ਼ੁਰੂ ਹੋ ਗਈ ਹੈ।
ਵੱਖ-ਵੱਖ ਥਾਵਾਂ ਤੋਂ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਹੋਣ ਦੀਆਂ ਖ਼ਬਰਾਂ ਮਿਲਣ ਲੱਗੀਆਂ ਹਨ। ਵੈਂਟੀਲੇਟਰਾਂ ਦੀ ਕਮੀ ਵੀ ਹੋਣ ਲੱਗੀ ਹੈ ਅਤੇ ਲੋੜੀਂਦੀਆਂ ਦਵਾਈਆਂ ਦੀ ਘਾਟ ਵੀ ਰੜਕਣ ਲੱਗੀ ਹੈ। ਇਸੇ ਲਈ ਦੇਸ਼ ਵਿਚ 33 ਨਵੇਂ ਆਕਸੀਜਨ ਪਲਾਂਟ ਤੁਰੰਤ ਲਗਾਏ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿਚੋਂ 4 ਹਿਮਾਚਲ ਪ੍ਰਦੇਸ਼ ਵਿਚ, 3 ਚੰਡੀਗੜ੍ਹ ਵਿਚ ਅਤੇ ਇਕ-ਇਕ ਪਲਾਂਟ ਪੰਜਾਬ ਅਤੇ ਹਰਿਆਣਾ ਵਿਚ ਸਥਾਪਤ ਕੀਤੇ ਜਾਣਗੇ। ਜੰਗੀ ਪੱਧਰ 'ਤੇ ਟੀਕਾਕਰਨ ਦੀ ਮੁਹਿੰਮ ਦੌਰਾਨ ਵੈਕਸੀਨ ਦੀਆਂ ਖੁਰਾਕਾਂ ਦੀ ਘਾਟ ਦੀਆਂ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਮਸ਼ਹੂਰ ਟੀਕੇ ਰੈਮਡੇਸਿਵਿਰ ਦੀ ਕਾਲਾਬਾਜ਼ਾਰੀ ਹੋਣ ਦੀਆਂ ਖ਼ਬਰਾਂ ਮਿਲਣ ਲੱਗੀਆਂ ਹਨ। ਸਰਕਾਰ ਨੂੰ ਸ਼ੁਰੂ ਹੋਏ ਇਸ ਕਾਲਾਬਾਜ਼ਾਰੀ ਦੇ ਧੰਦੇ ਨੂੰ ਸਖ਼ਤੀ ਨਾਲ ਦਬਾਉਣਾ ਪਵੇਗਾ। ਇਹ ਚੰਗੀ ਗੱਲ ਹੈ ਕਿ ਉਪਲਬਧ ਇਨ੍ਹਾਂ ਟੀਕਿਆਂ ਦੀ ਕੀਮਤ ਵਿਚ ਵੀ 50 ਫ਼ੀਸਦੀ ਕਟੌਤੀ ਕਰਨ ਦੀ ਐਲਾਨ ਕੀਤਾ ਗਿਆ ਹੈ। ਨਾਲ ਹੀ ਕੋਵੈਕਸੀਨ ਅਤੇ ਕੋਵੀਸ਼ੀਲਡ ਟੀਕਿਆਂ ਦੇ ਉਤਪਾਦਨ ਨੂੰ ਵੀ ਹਰ ਹੀਲੇ ਵਧਾਏ ਜਾਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਪੰਜਾਬ ਵਿਚ ਹੀ ਕਈ ਸ਼ਹਿਰਾਂ ਤੋਂ ਇਹ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਕਿ ਟੀਕਾ ਕੇਂਦਰਾਂ 'ਤੇ ਅਤੇ ਸਬੰਧਿਤ ਹਸਪਤਾਲਾਂ ਵਿਚ ਇਨ੍ਹਾਂ ਖੁਰਾਕਾਂ ਦੀ ਕਮੀ ਕਾਰਨ ਲੋਕਾਂ ਨੂੰ ਕੁਝ ਦਿਨ ਬਾਅਦ ਆਉਣ ਲਈ ਕਿਹਾ ਜਾ ਰਿਹਾ ਹੈ। ਨੀਤੀ ਆਯੋਗ ਨੇ ਵੀ ਇਸ ਦੂਸਰੀ ਲਹਿਰ ਨੂੰ ਵਧੇਰੇ ਮਾਰੂ ਦੱਸਦਿਆਂ ਸਰਕਾਰ ਨੂੰ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਪੈਕੇਜ ਜਾਰੀ ਕਰਨ ਦੀ ਗੱਲ ਕਹੀ ਹੈ। ਇਸ ਮਰਹਲੇ 'ਤੇ ਲੋਕਾਂ ਨੂੰ ਵੀ ਪੂਰੀ ਜ਼ਿੰਮੇਵਾਰੀ ਨਾਲ ਵਿਚਾਰਨ ਦੀ ਜ਼ਰੂਰਤ ਹੋਵੇਗੀ।
ਪਹਿਲਾਂ ਇਸ ਲਹਿਰ ਦੇ ਘਟਣ ਨਾਲ ਆਮ ਤੌਰ 'ਤੇ ਲੋਕਾਂ ਵਿਚ ਅਵੇਸਲਾਪਣ ਦੇਖਿਆ ਗਿਆ ਸੀ। ਮੁੜ ਭੀੜਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ, ਸਮਾਗਮਾਂ ਆਦਿ ਵਿਚ ਵੱਡੀ ਪੱਧਰ 'ਤੇ ਲੋਕ ਜੁੜਨੇ ਸ਼ੁਰੂ ਹੋ ਗਏ ਸਨ। ਖ਼ਾਸ ਤੌਰ 'ਤੇ ਧਾਰਮਿਕ ਸਮਾਗਮਾਂ ਦੇ ਮੌਕਿਆਂ 'ਤੇ ਭੀੜਾਂ ਦੇ ਕਿਸੇ ਵੀ ਤਰ੍ਹਾਂ ਸੁਚੇਤ ਰਹਿਣ ਦਾ ਪ੍ਰਭਾਵ ਨਹੀਂ ਮਿਲਦਾ। ਹੁਣ ਸਰਕਾਰ ਨੂੰ ਹੋਰ ਵੀ ਸਰਗਰਮ ਹੋ ਕੇ ਜੁਟਣ ਦੀ ਜ਼ਰੂਰਤ ਹੋਵੇਗੀ ਅਤੇ ਹਰ ਪੱਖ ਤੋਂ ਲੋੜੀਂਦੀਆਂ ਦਵਾਈਆਂ ਜਾਂ ਹੋਰ ਸਹੂਲਤਾਂ ਦੀ ਘਾਟ ਨੂੰ ਦੂਰ ਕਰਨਾ ਪਵੇਗਾ। ਲੋਕਾਂ ਨੂੰ ਵੀ ਇਸ ਮਹਾਂਮਾਰੀ ਨੂੰ ਰੋਕਣ ਲਈ ਬਣੇ ਨਿਯਮਾਂ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕਰਨੀ ਹੋਵੇਗੀ। ਇਸ ਸਭ ਕੁਝ ਦੀ ਘਾਟ ਇਸ ਮਹਾਂਮਾਰੀ ਦੇ ਹੋਰ ਫੈਲਣ ਵਿਚ ਹੀ ਸਹਾਈ ਹੋਵੇਗੀ। ਪੂਰੀ ਦ੍ਰਿੜ੍ਹਤਾ ਅਤੇ ਹਰ ਪੱਖ ਤੋਂ ਆਪਸੀ ਸਹਿਯੋਗ ਨਾਲ ਹੀ ਹੋਏ ਇਸ ਨਵੇਂ ਹਮਲੇ ਦਾ ਟਾਕਰਾ ਕੀਤਾ ਜਾ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

ਚੋਣਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦਾ ਹੈ ਫ਼ਿਰਕੂ ਪ੍ਰਚਾਰ ?

ਦੇਸ਼ ਵਿਚ ਫ਼ਿਰਕੂ ਰਾਜਨੀਤੀ ਦੇ ਪ੍ਰਭਾਵਾਂ ਨੂੰ ਸਮਝਣ ਲਈ ਬੀਤੇ ਦਿਨੀਂ ਇਕ ਵੱਡੇ ਅੰਗਰੇਜ਼ੀ ਅਖ਼ਬਾਰ ਵਿਚ ਛਪੇ ਦੋ ਵਿਸ਼ਲੇਸ਼ਣਾਂ 'ਤੇ ਗ਼ੌਰ ਕੀਤਾ ਜਾ ਸਕਦਾ ਹੈ। ਇਕ ਵਿਸ਼ਲੇਸ਼ਣ ਹੈ ਸੀਨੀਅਰ ਪੱਤਰਕਾਰ ਸੁਆਮੀਨਾਥਨ ਅਈਅਰ ਦਾ ਅਤੇ ਦੂਜਾ ਹੈ ਚੋਣ ਸਰਵੇਖਣ ਅਤੇ ...

ਪੂਰੀ ਖ਼ਬਰ »

ਆਓ, 'ਲੋਕਲ ਲਈ ਵੋਕਲ' ਹੋਈਏ

 ਬਚਪਨ ਦੀਆਂ ਯਾਦਾਂ ਦੀ ਪਟਾਰੀ, ਜਦੋਂ ਮਰਜ਼ੀ ਖੋਲ੍ਹੋ। ਇਸ ਵਿਚ ਬਹੁਤ ਹੀ ਖੱਟੀਆਂ ਮਿੱਠੀਆਂ ਅਭੁੱਲ ਯਾਦਾਂ ਸਾਹਮਣੇ ਆ ਜਾਂਦੀਆਂ ਹਨ। ਇਹ ਯਾਦਾਂ ਨਾ ਸਿਰਫ ਅਤੀਤ ਦੀ ਬਾਤ ਪਾਉਂਦੀਆਂ ਹਨ, ਸਗੋਂ ਵਰਤਮਾਨ ਲਈ ਵੀ ਵਧੀਆ ਅਗਵਾਈ ਦਾ ਸਰੋਤ ਬਣਦੀਆਂ ਹਨ। ਅੱਜ ਅਚਾਨਕ ...

ਪੂਰੀ ਖ਼ਬਰ »

ਕੋਰੋਨਾ ਕਾਲ ਅਤੇ ਪੰਜਾਬ ਦੀ ਸਿੱਖਿਆ ਦੀ ਹਕੀਕਤ

ਸਾਡੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਬਹੁਤ ਵੱਡੇ ਖੱਪਿਆਂ ਵਾਲਾ ਹੈ। ਸਾਧਨ ਸੰਪੰਨ ਲੋਕਾਂ ਵਾਸਤੇ ਕੁਦਰਤੀ ਕਰੋਪੀਆਂ ਉਹ ਅਰਥ ਨਹੀਂ ਰੱਖਦੀਆਂ ਜਿਹੜੀਆਂ ਅਰਥ ਸਾਧਨਹੀਣ ਲੋਕਾਂ ਵਾਸਤੇ ਰੱਖਦੀਆਂ ਹਨ। ਇਸੇ ਕਰਕੇ ਅਜੋਕੇ ਸਮਿਆਂ ਵਿਚ ਕੁਦਰਤੀ ਕਰੋਪੀਆਂ ਆਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX