ਤਾਜਾ ਖ਼ਬਰਾਂ


ਸਬ-ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ
. . .  20 minutes ago
ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਦੇ ਮੈਦਾਨ ਗੜ੍ਹੀ ਪੁਲਿਸ ਸਟੇਸ਼ਨ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਕੱਲ੍ਹ ਸਾਕੇਤ ਤੋਂ ਕਥਿਤ ਤੌਰ 'ਤੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ...
ਸੀਤਾਰਮਨ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਲੈਣਗੇ ਹਿੱਸਾ,ਕਈ ਅਹਿਮ ਮੁੱਦਿਆਂ 'ਤੇ ਚਰਚਾ
. . .  37 minutes ago
ਨਵੀਂ ਦਿੱਲੀ, 28 ਅਕਤੂਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ 29 ਅਕਤੂਬਰ ਨੂੰ ਰੋਮ 'ਚ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਸ਼ਿਰਕਤ ਕਰਨਗੇ | ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ਦੇ ਨਾਲ - ਨਾਲ ਕੋਵਿਡ ਮਹਾਂਮਾਰੀ ਦੀ...
ਜਬਰ ਜਨਾਹ ਮਾਮਲੇ ਦੇ ਮੁਲਜ਼ਮ ਦੀ ਪਤਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 5 ਗ੍ਰਿਫ਼ਤਾਰ
. . .  44 minutes ago
ਠਾਣੇ, 28 ਅਕਤੂਬਰ - ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਪੁਲੀਸ ਨੇ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਇੰਸਪੈਕਟਰ ਰਵਿੰਦਰ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 16,156 ਨਵੇਂ ਮਾਮਲੇ
. . .  43 minutes ago
ਨਵੀਂ ਦਿੱਲੀ, 28 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,156 ਨਵੇਂ ਮਾਮਲੇ ਸਾਹਮਣੇ ਆਏ ਹਨ | 733 ਮੌਤਾਂ ਹੋਈਆਂ...
ਆਰਿਅਨ ਖਾਨ ਮਾਮਲੇ ਦੇ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ
. . .  about 1 hour ago
ਨਵੀਂ ਦਿੱਲੀ, 28 ਅਕਤੂਬਰ -ਆਰਿਅਨ ਖਾਨ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੱਖ ਗਵਾਹ ਕਿਰਨ ਗੋਸਾਵੀ ਨੂੰ ਪੁਣੇ ਪੁਲਿਸ ਨੇ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਗੋਸਾਵੀ ਪਿਛਲੇ 8 ਦਿਨਾਂ ਤੋਂ ਭਗੌੜਾ ਸੀ ਅਤੇ ਪੁਣੇ ਪੁਲਿਸ ਨੂੰ ....
ਟਿੱਕਰੀ ਬਾਰਡਰ 'ਤੇ ਟਿੱਪਰ ਨੇ ਮਾਨਸਾ ਦੀਆਂ ਕਿਸਾਨ ਔਰਤਾਂ ਨੂੰ ਕੁਚਲਿਆ, 3 ਔਰਤਾਂ ਦੀ ਮੌਤ, 2 ਜ਼ਖ਼ਮੀ
. . .  about 1 hour ago
ਮਾਨਸਾ, 29 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ) ਅੱਜ ਸਵੇਰੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ। ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ....
ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਤ ਸਮੇਂ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਰਾਤ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਬੀ.ਐੱਸ.ਐਫ. ਜਵਾਨਾਂ ਵਲੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ 9 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ....
ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਫ਼ੌਜ ਤੇ ਪੁਲਿਸ ਦੇ ਏ.ਡੀ.ਪੀ. 'ਤੇ ਕੀਤੀ ਗੋਲੀਬਾਰੀ , ਜਵਾਬੀ ਕਾਰਵਾਈ 'ਚ 1 ਅੱਤਵਾਦੀ ਮਰਿਆ
. . .  about 2 hours ago
ਜੰਮੂ-ਕਸ਼ਮੀਰ, 28 ਅਕਤੂਬਰ - ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਚੇਰਦਰੀ ਬਾਰਾਮੂਲਾ 'ਚ ਅੱਤਵਾਦੀਆਂ ਨੇ ਫ਼ੌਜ ਅਤੇ ਪੁਲਿਸ ਦੇ ਏ.ਡੀ.ਪੀ. 'ਤੇ ਗੋਲੀਬਾਰੀ ਕੀਤੀ। ਅਲਰਟ ਪਾਰਟੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ 1 ਅੱਤਵਾਦੀ ਮਾਰਿਆ ਗਿਆ। ਪਛਾਣ ਦਾ ਪਤਾ ਲਗਾਇਆ ....
ਯੂ.ਪੀ: ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ ਦੀ ਕਾਰਵਾਈ ਕੀਤੀ ਜਾਵੇਗੀ
. . .  about 2 hours ago
ਉੱਤਰ ਪ੍ਰਦੇਸ਼, 28 ਅਕਤੂਬਰ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਦੇਸ਼-ਧ੍ਰੋਹ (ਕਾਨੂੰਨ) ਦੀ ....
ਕੈਲਗਰੀ ਫੋਰੈਸਟ ਲਾਉਨ ਤੋਂ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸੰਭਾਲ਼ਿਆ ਅਹੁਦਾ
. . .  about 2 hours ago
ਕੈਲਗਰੀ,28 ਅਕਤੂਬਰ ( ਜਸਜੀਤ ਸਿੰਘ ਧਾਮੀ )-ਪਾਰਲੀਮੈਂਟ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਅੱਜ ਆਪਣਾ ਅਹੁਦਾ ਸੰਭਾਲ਼ਿਆ ਹੈ। ਇਸ ਸਮੇਂ ਉਨ੍ਹਾਂ ਨਾਲ ਕੈਲਗਰੀ ਸ਼ਹਿਰ ....
ਪ੍ਰਧਾਨ ਮੰਤਰੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਸ਼ਾਮਿਲ ਹੋਣਗੇ। ਸਿਖਰ ਸੰਮੇਲਨ ਵਿਚ ਆਸੀਆਨ ਦੇਸ਼ਾਂ ਦੇ ਰਾਜ/ਸਰਕਾਰ....
ਪੁਲਿਸ ਤਬਾਦਲੇ: ਪੰਜਾਬ ਦੇ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਬਦਲੇ
. . .  about 2 hours ago
ਅਜਨਾਲਾ,28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਆਈ.ਪੀ.ਐੱਸ. ਅਫ਼ਸਰਾਂ ਸਮੇਤ 90 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ 9 ਸਬ ਡਵੀਜ਼ਨ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਜਲੰਧਰ

ਟਰੱਕ ਦੀ ਲਪੇਟ 'ਚ ਆਉਣ ਕਾਰਨ 15 ਸਾਲਾ ਪੁੱਤਰ ਦੀ ਮੌਤ, ਪਿਤਾ ਜ਼ਖ਼ਮੀ

ਮਕਸੂਦਾਂ, 19 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਡੀ. ਏ. ਵੀ. ਫਲਾਈਓਵਰ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਐਕਟਿਵਾ 'ਤੇ ਜਾ ਰਹੇ ਪਿਤਾ-ਪੁੱਤਰ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆ ਗਏ ਜਿਸ ਕਾਰਨ 15 ਸਾਲਾ ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ | ਮਿ੍ਤਕ ਦੀ ਪਛਾਣ ਦਿਕਸ਼ਾਂਤ ਪੁੱਤਰ ਜਤਿੰਦਰ ਸਭਰਵਾਲ ਵਾਲੀ ਅਲੀ ਮੁਹੱਲਾ ਦੇ ਤੌਰ 'ਤੇ ਹੋਈ | ਘਟਨਾ ਦੌਰਾਨ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਜਿਸ ਕਾਰਨ ਫਲਾਈਓਵਰ 'ਤੇ ਜਾਮ ਵਰਗੇ ਹਾਲਾਤ ਬਣ ਗਏ | ਲੋਕਾਂ ਵਲੋਂ ਹੀ ਟਰੱਕ ਚਾਲਕ ਨੂੰ ਕਾਬੂ ਕਰ ਕੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਐਂਬੂਲੈਂਸ ਨੂੰ ਫ਼ੋਨ ਕੀਤਾ | ਐੈਂਬੂਲੈਂਸ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਲੋਕਾਂ ਵਲੋਂ ਆਟੋ ਰਾਹੀ ਹੀ ਜ਼ਖ਼ਮੀ ਪਿਤਾ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ | ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਨਸ਼ੇ ਦੀ ਹਾਲਤ 'ਚ ਸੀ | ਉਸ ਨੇ ਨਸ਼ਾ ਇੰਨਾ ਕੀਤਾ ਹੋਇਆ ਸੀ ਕਿ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰ ਪਾ ਰਿਹਾ ਸੀ | ਟਰੱਕ ਚਾਲਕ ਨੇ ਮੌਕਾ ਪਾ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ | ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮਿ੍ਤਕ ਬੱਚਾ ਹਰਭਜਨ ਦੀ ਅਕੈਡਮੀ 'ਚ ਕ੍ਰਿਕਟ ਸਿੱਖਦਾ ਸੀ | ਅੱਜ ਉਹ ਆਪਣੇ ਪਿਤਾ ਨਾਲ ਅਕੈਡਮੀ 'ਚ ਖੇਡਣ ਲਈ ਗਿਆ ਸੀ ਪਰ ਅਕੈਡਮੀ ਬੰਦ ਸੀ ਜਿਸ ਕਾਰਨ ਉਹ ਆਪਣੇ ਪਿਤਾ ਨਾਲ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਡੀ. ਏ. ਵੀ. ਫਲਾਈਓਵਰ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ | ਪੁਲਿਸ ਨੇ ਦੇਰ ਰਾਤ ਟਰੱਕ ਚਾਲਕ ਨਾਪਾ ਰਾਮ ਪੁੱਤਰ ਮੁਨਸ਼ੀ ਰਾਮ ਵਾਸੀ ਨਗਰੋਟਾ ਕਠੂਆ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ | ਮਿ੍ਤਕ ਦਾ ਪੋਸਟਮਾਰਟਮ ਕੱਲ੍ਹ ਕਰਵਾਇਆ ਜਾਵੇਗਾ |
ਨੌਂ ਐਂਟਰੀ ਦੇ ਬਾਵਜੂਦ ਸ਼ਹਿਰ 'ਚ ਦਾਖਲ ਹੋਇਆ ਟਰੱਕ ਫਿਰ ਬਣਿਆ ਮਾਸੂਮ ਦੀ ਮੌਤ ਦਾ ਕਾਰਨ
ਸਬਜ਼ੀ ਮੰਡੀ ਮਕਸੂਦਾਂ 'ਚੋਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਭਾਰੀ ਵਾਹਨਾਂ ਹੀ ਆਵਾਜਾਈ 'ਤੇ ਰੋਕ ਲੱਗੀ ਹੋਈ ਹੈ ਪਰ ਬਾਵਜੂਦ ਇਸ ਦੇ ਭਾਰੀ ਵਾਹਨਾਂ ਹੀ ਆਵਾਜਾਈ ਪੁਲਿਸ ਦੀ ਮਿਲੀਭੁਗਤ ਤੇ ਢਿੱਲੀ ਕਾਰਵਾਈ ਕਾਰਨ ਲਗਾਤਾਰ ਜਾਰੀ ਹੈ ਜਿਸ ਦੇ ਨਤੀਜੇ ਹਮੇਸ਼ਾ ਹਾਦਸਿਆਂ ਦੇ ਰੂਪ 'ਚ ਸਾਹਮਣੇ ਆਉਂਦੇ ਰਹੇ ਹਨ | ਅੱਜ ਵਾਪਰਿਆ ਹਾਦਸਾ ਵੀ ਪੁਲਿਸ ਦੀ ਇਸ ਮਿਲੀਭੁਗਤ ਤੇ ਢਿੱਲੀ ਕਾਰਵਾਈ ਦਾ ਨਤੀਜਾ ਹੀ ਹੈ ਕਿ ਰੋਕ ਦੇ ਬਾਵਜੂਦ ਟਰੱਕ ਸ਼ਹਿਰ ਦੇ ਅੰਦਰ ਦਾਖਲ ਹੋ ਗਿਆ ਤੇ ਹਾਦਸੇ ਦਾ ਕਾਰਨ ਬਣ ਗਿਆ | ਇਸ ਤੋਂ ਪਹਿਲਾ ਵੀ ਕਈ ਹਾਦਸੇ ਅਜਿਹੇ ਹੋ ਗਏ ਹਨ ਫਿਰ ਵੀ ਪੁਲਿਸ ਦੇ ਉੱਚ ਅਧਿਕਾਰੀ ਹਾਲੇ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਦਿਨ ਦੇ ਸਮੇਂ ਸ਼ਹਿਰ 'ਚ ਰੋਕ ਪਾਉਣ 'ਚ ਪੂਰੀ ਤਰ੍ਹਾਂ ਅਸਫਲ ਨਜ਼ਰ ਆ ਰਹੇ ਹਨ | ਹੁਣ ਵੇਖਣਾ ਹੋਵੇਗਾ ਕਿ ਸ਼ਹਿਰ ਅੰਦਰ ਭਾਰੀ ਵਾਹਨਾਂ ਨੂੰ ਰੋਕਣ ਲਈ ਸਬਜ਼ੀ ਮੰਡੀ ਕੋਲ ਪੁਲਿਸ ਦੇ ਪੱਕੇ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਬਹਾਨਿਆਂ ਨਾਲ ਸਾਰ ਦੇਵੇਗੀ |
ਸਵਾਰੀਆਂ ਲਈ ਖੜੇ੍ਹ ਰਹਿੰਦੇ ਆਟੋ ਵੀ ਬਣਦੇ ਹਨ ਹਾਦਸਿਆਂ ਦੇ ਕਾਰਨ
ਪੁਲਿਸ ਦੀ ਢਿੱਲ ਐਨੀ ਗੱਲ ਤੱਕ ਹੀ ਖ਼ਤਮ ਨਹੀਂ ਹੁੰਦੀ ਕਿ ਉਹ ਰੋਕ ਦੇ ਬਾਵਜੂਦ ਭਾਰੀ ਵਾਹਨਾਂ ਨੂੰ ਸ਼ਹਿਰ ਦੇ ਅੰਦਰ ਦਾਖਲ ਹੁੰਦੀ ਹੈ | ਹੱਦ ਉਸ ਸਮੇਂ ਹੋ ਜਾਂਦੀ ਹੈ ਜਦ ਸਵਾਰੀਆਂ ਚੁੱਕਣ ਲਈ ਡੀ. ਏ. ਵੀ. ਫਲਾਈਓਵਰ ਤੇ ਹਮੇਸ਼ਾ ਆਟੋ ਖੜੇ੍ਹ ਰਹਿੰਦੇ ਹਨ ਜਿਸ ਕਾਰਨ ਜਾਮ ਦੇ ਹਾਲਾਤ ਬਣਦੇ ਹਨ ਤੇ ਲੋਕ ਇਕ-ਦੂਜੇ ਤੋਂ ਪਹਿਲਾ ਅੱਗ ਨਿਕਲਣ ਦੇ ਚੱਕਰ 'ਚ ਵੀ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ | ਦੁੱਖ ਦੀ ਗੱਲ ਇਹ ਹੈ ਕਿ ਉਕਤ ਫਲਾਈਓਵਰ 'ਤੇ ਕਈ ਵਾਰ ਸਵੇਰੇ ਤੇ ਸ਼ਾਮ ਨੂੰ ਪੁਲਿਸ ਦੇ ਨਾਕੇ ਲਗਦੇ ਹਨ ਜੋ ਕਿ ਦੋ ਪਹਿਆ ਤੇ ਕਾਰ ਚਾਲਕਾਂ ਦੇ ਤਾਂ ਚਲਾਨ ਕੱਟਦੇ ਨਜ਼ਰ ਆਉਂਦੇ ਹਨ ਪਰ ਹਾਦਸਿਆਂ ਦੇ ਕਾਰਨ ਬਣਦੇ ਵਾਹਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਦੇ ਕਦੇ ਨਜ਼ਰ ਨਹੀਂ ਆਉਂਦੇ |
ਪੜ੍ਹੇ-ਲਿਖੇ ਵਿਦਿਆਰਥੀ-ਅਧਿਆਪਕ ਵੀ ਕਰਦੇ ਨੇ ਲਾਪ੍ਰਵਾਹੀਆਂ
ਅੱਜ ਦਾ ਹਾਦਸਾ ਚਾਹੇ ਇਕ ਟਰੱਕ ਚਾਲਕ ਦੀ ਅਣਗਹਿਲੀ ਕਾਰਨ ਹੋਇਆ ਪਰ ਅਕਸਰ ਡੀ. ਏ. ਵੀ. ਕਾਲਜ 'ਚੋਂ ਨਿਕਲਣ ਵਾਲੇ ਵੱਡੀ ਗਿਣਤੀ 'ਚ ਵਿਦਿਆਰਥੀ ਤੇ ਅਧਿਆਪਕ ਜੋਕਿ ਕਾਲਜ ਅੰਦਰੋਂ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਪੜ੍ਹ ਤੇ ਪੜ੍ਹਾ ਕੇ ਨਿਕਲਦੇ ਹਨ ਪਰ ਸੜਕ 'ਤੇ ਆ ਕੇ ਭੀੜ ਦਾ ਹਿੱਸਾ ਬਣ ਜਾਂਦੇ ਹਨ ਤੇ ਪੜ੍ਹਾਈ ਦੀਆਂ ਗੱਲਾਂ ਨੂੰ ਬੈਗਾਂ 'ਚ ਬੰਦ ਕਰ ਬੇਵਕੂਫ਼ਾਂ ਵਾਂਗ ਸੜਕ ਪਾਰ ਕਰਨ ਲਈ ਹਮੇਸ਼ਾ ਟ੍ਰੈਫ਼ਿਕ 'ਚੋਂ ਹੀ ਲੰਘਦੇ ਨਜ਼ਰ ਆਉਂਦੇ ਹਨ ਜਦ ਕਿ ਬਕਾਇਦਾ ਡੀ. ਏ. ਵੀ. ਫਲਾਈਓਵਰ ਦੇ ਨਾਲ-ਨਾਲ ਸੜਕ ਦੇ ਦੂਜੇ ਪਾਸੇ ਜਾਣ ਲਈ ਰਸਤਾ ਬਣਿਆ ਹੋਇਆ ਹੈ | ਪਰ ਸ਼ਾਇਦ ਉਸ ਰਸਤੇ ਜ਼ਰੀਏ ਸੜਕ ਦੇ ਦੂਜੇ ਪਾਸੇ ਜਾਣ ਲਈ ਦੋ-ਚਾਰ ਮਿੰਟ ਦਾ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਜਿਸ ਕਾਰਨ ਵਿਦਿਆਰਥੀ ਤੇ ਅਧਿਆਪਕ ਡੀ. ਏ. ਵੀ. ਹੋਸਟਲ ਤੇ ਗਰਾਊਾਡ ਵੱਲ ਜਾਣ ਲਈ ਗਲਤ ਰਸਤੇ ਦੀ ਚੋਣ ਕਰਦੇ ਹਨ | ਕਈ ਵਾਰ ਤੇਜ਼ੀ ਨਾਲ ਪੈਦਲ ਸੜਕ ਪਾਰ ਕਰ ਰਹੇ ਲੋਕਾਂ ਨੂੰ ਬਚਾਉਣ ਦੇ ਚੱਕਰ 'ਚ ਵੀ ਕਈ ਹਾਦਸੇ ਹੋ ਜਾਂਦੇ ਹਨ | ਪੁਲਿਸ ਨੂੰ ਚਾਹੀਦਾ ਹੈ ਇਕ ਗਲਤ ਢੰਗ ਨਾਲ ਸੜਕ ਪਾਰ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਲਈ ਲਿਖਿਤ ਭੇਜਾਂਗੇ ਰਿਪੋਰਟ-ਏ. ਸੀ. ਪੀ. ਨਾਰਥ
ਏ. ਸੀ. ਪੀ.ਨਾਰਥ ਸੁਖਜਿੰਦਰ ਸਿੰਘ ਨੇ ਕਿਹਾ ਕਿ ਭਾਰੀ ਵਾਹਨਾਂ ਦੀ ਸ਼ਹਿਰ 'ਚ ਐਂਟਰੀ ਦੀ ਰੋਕ ਲਈ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤਾਇਨਾਤ ਹਨ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਟਰੱਕ ਸ਼ਹਿਰ 'ਚ ਦਾਖਲ ਹੋਇਆ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਲਿਖਿਤ 'ਚ ਰਿਪੋਰਟ ਬਣਾ ਕੇ ਭੇਜੀ ਜਾਵੇਗੀ | ਉਨ੍ਹਾਂ ਵਲੋਂ ਇਸ ਬਾਰੇ ਥਾਣਾ ਮੁਖੀ ਨੂੰ ਨਿਰਦੇਸ਼ ਕਰ ਦਿੱਤੇ ਗਏ ਹਨ |

ਜਬਰ ਜਨਾਹ ਦਾ ਦੋਸ਼ੀ ਕਾਬੂ

ਜਲੰਧਰ ਛਾਉਣੀ, 19 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਬਰ ਜਨਾਹ ਦੇ ਮਾਮਲੇ 'ਚ ਅਦਾਲਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 6 ਮਰੀਜ਼ਾਂ ਦੀ ਮੌਤ, 381 ਮਰੀਜ਼ ਹੋਰ ਮਿਲੇ

ਜਲੰਧਰ, 19 ਅਪ੍ਰੈਲ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 6 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1031 ਹੋ ਗਈ ਹੈ ਜਦ ਕਿ 381 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 37106 ਪਹੁੰਚ ਗਈ ਹੈ | ਮਿ੍ਤਕਾਂ 'ਚ ਵਿਧੂ (49) ਵਾਸੀ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਡਵੀਜ਼ਨ ਦੀਆਂ ਚਾਰ ਸਪੈਸ਼ਲ ਰੇਲ ਗੱਡੀਆਂ ਅੱਜ ਤੋਂ ਰੱਦ

ਜਲੰਧਰ, 19 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਚਾਰ ਸਪੈਸ਼ਲ ਰੇਲ ਗੱਡੀਆਂ 20 ਅਪ੍ਰੈਲ ਤੋਂ ਰੱਦ ਕਰ ਦਿੱਤੀਆਂ ਗਈਆਂ ਹਨ | ਫ਼ਿਰੋਜਪੁਰ ਡਵੀਜ਼ਨ ਵਲੋਂ ਜਾਰੀ ਇਕ ਪੱਤਰ 'ਚ ਕਿਹਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰ ਕੇ ਦੇਸ਼ ਦੇ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਕਰਕੇ ਮਚੀ ਹਾਹਾਕਾਰ

ਜਲੰਧਰ, 19 ਅਪ੍ਰੈਲ (ਸਾਬੀ)-ਦੇਸ਼ ਭਰ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੇ ਹਾਹਕਾਰ ਮਚਾ ਦਿੱਤੀ ਹੈ ਤੇ ਦਿੱਲੀ ਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਨੇ ਲਾਕਡਾਊਨ ਤੇ ਕਰਫਿਊ ਤੱਕ ਲਗਾ ਦਿੱਤਾ ਹੈ ਤੇ ਪੰਜਾਬ ਨੇ ਰਾਜ 'ਚ ਕੋਰੋਨਾ ਨੂੰ ਲੈ ਕੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ...

ਪੂਰੀ ਖ਼ਬਰ »

ਨਵੀਂਆਂ ਹਦਾਇਤਾ ਜਾਰੀ ਹੋਣ ਨਾਲ ਲੋਕਾਂ 'ਚ ਘਬਰਾਹਟ

ਜਲੰਧਰ, 19 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਜ਼ੋਰ ਫੜਨ ਨਾਲ ਸਰਕਾਰ ਵਲੋਂ ਸਖ਼ਤ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ | ਜਿਸ ਨਾਲ ਲੋਕਾਂ 'ਚ ਘਬਰਾਹਟ ਪੈਦਾ ਹੋ ਗਈ ਹੈ ਤੇ ਲੋਕਾਂ ਨੂੰ ਲਾਕਡਾਊਨ ਦਾ ਡਰ ਸਤਾਉਣ ਲੱਗ ਪਿਆ ਹੈ | ਮੁੱਖ ...

ਪੂਰੀ ਖ਼ਬਰ »

ਬੰਦ ਪਈ ਕੋਠੀ 'ਚੋਂ ਚੋਰੀ ਕਰ ਰਹੇ ਨਾਬਾਲਗ ਨੂੰ ਲੋਕਾਂ ਨੇ ਕੀਤਾ ਕਾਬੂ

ਜਲੰਧਰ, 19 ਅਪ੍ਰੈਲ (ਸ਼ੈਲੀ)-ਜਲੰਧਰ ਦੇ ਦਿਓਲ ਨਗਰ ਵਿਖੇ ਚੜ੍ਹਦੀ ਸਵੇਰ ਹੀ ਇਲਾਕ ਵਾਸੀਆਂ ਨੇ ਇਕ ਨਾਬਾਲਗ ਲੜਕੇ ਨੂੰ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕਰ ਲਿਆ | ਮੌਕੇ 'ਤੇ ਹੀ ਉਸ ਕੋਲੋਂ ਏ. ਸੀ. ਦੀ ਪਾਈਪ, ਕੁਝ ਟੂਟੀਆਂ ਤੇ ਹੋਰ ਸਾਮਾਨ ਵੀ ਨਿਕਲਿਆ | ਇਲਾਕਾ ਵਾਸੀਆਂ ...

ਪੂਰੀ ਖ਼ਬਰ »

ਸਰਵਿਸ ਰੋਡ ਨੂੰ ਲੈ ਕੇ ਮੇਅਰ ਤੇ ਕਮਿਸ਼ਨਰ ਵਿਚਕਾਰ ਖੜਕਣ ਲੱਗੀ

ਜਲੰਧਰ, 19 ਅਪ੍ਰੈਲ (ਸ਼ਿਵ)-ਮੇਅਰ ਜਗਦੀਸ਼ ਰਾਜਾ ਤੇ ਕਮਿਸ਼ਨਰ ਕਰਨੇਸ਼ ਸ਼ਰਮਾ ਵਿਚਕਾਰ ਤਾਂ ਇਸ਼ਤਿਹਾਰੀ ਬੋਰਡਾਂ ਦੇ ਟੈਂਡਰਾਂ ਨੂੰ ਲੈ ਕੇ ਤਾਂ ਰੇੜਕਾ ਪਹਿਲਾਂ ਹੀ ਚੱਲ ਰਿਹਾ ਹੈ ਤੇ ਹੁਣ ਦੇਸ਼ ਭਗਤ ਯਾਦਗਾਰ ਹਾਲ ਦੀ ਸਰਵਿਸ ਰੋਡ ਦਾ ਨਿਗਮ ਵਲੋਂ ਟੈਂਡਰ ਬਣਾਉਣ ਦੇ ...

ਪੂਰੀ ਖ਼ਬਰ »

ਟਰੱਸਟ ਨੇ 4 ਘੰਟੇ 'ਚ ਕਾਜ਼ੀ ਮੰਡੀ ਤੋਂ ਹਟਾਏ 40 ਸਾਲ ਪੁਰਾਣੇ ਕਬਜ਼ੇ

ਜਲੰਧਰ, 19 ਅਪ੍ਰੈਲ (ਸ਼ਿਵ ਸ਼ਰਮਾ)-ਇੰਪਰੂਵਮੈਂਟ ਟਰੱਸਟ ਨੇ ਪਹਿਲੀ ਵਾਰ ਵੱਡੀ ਕਾਰਵਾਈ ਕਰਦੇ ਹੋਏ ਅੱਜ ਦੁਪਹਿਰ ਬਾਅਦ ਕਾਜ਼ੀ ਮੰਡੀ ਨਾਲ 4 ਘੰਟੇ ਦੇ ਸਮੇਂ 'ਚ 120 ਫੁੱਟੀ ਰੋਡ 40 ਸਾਲ ਪੁਰਾਣੇ ਕਬਜ਼ਿਆਂ ਨੂੰ ਹਟਾ ਕੇ ਵੱਡੀ ਰਾਹਤ ਦਿੱਤੀ ਹੈ | ਇਸ ਕਾਰਵਾਈ ਨਾਲ ਜਿਥੇ ਹੁਣ ...

ਪੂਰੀ ਖ਼ਬਰ »

ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਦੇ ਪ੍ਰਧਾਨ ਦੀ ਚੋਣ ਚਰਚਾ 'ਚ

ਜਲੰਧਰ, 19 ਅਪ੍ਰੈਲ (ਜਸਪਾਲ ਸਿੰਘ)-ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਬਾਵਜੂਦ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਦੀਆਂ ਚੋਣਾਂ ਕਰਵਾਉਣ ਦਾ ਜ਼ਿਆਦਾਤਾਰ ਮੈਂਬਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਨਵੀਂ ਬਣੀ ਐਡਹਾਕ ਕਮੇਟੀ ਚੋਣਾਂ ਕਰਵਾਉਣ ...

ਪੂਰੀ ਖ਼ਬਰ »

ਹੁਣ ਸੇਵਾ ਕੇਂਦਰਾਂ 'ਚੋਂ ਫ਼ਰਦ ਸੇਵਾ ਵੀ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹੇ ਦੇ ਨਾਗਰਿਕ-ਡੀ. ਸੀ.

ਜਲੰਧਰ, 19 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਦੇ ਨਾਗਰਿਕ ਹੁਣ ਸੇਵਾ ਕੇਂਦਰਾਂ 'ਚੋਂ ਫਰਦ ਸੇਵਾ ਵੀ ਪ੍ਰਾਪਤ ਕਰ ਸਕਦੇ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫ਼ਰਦ ਸੇਵਾ ਨੂੰ ਈ-ਸੇਵਾ ਪੰਜਾਬ ਪੋਰਟਲ 'ਚ ...

ਪੂਰੀ ਖ਼ਬਰ »

ਨਵੀਂਆਂ ਹਦਾਇਤਾ ਜਾਰੀ ਹੋਣ ਨਾਲ ਸੁਗੰਧਾ ਮਿਸ਼ਰਾ ਦੇ ਵਿਆਹ ਸਮਾਗਮ 'ਚ ਹੋ ਸਕਦੈ ਫੇਰ ਬਦਲ

ਜਲੰਧਰ, 19 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਹਾਸਰਸ ਕਲਾਕਾਰ ਵਜੋਂ ਨਾਮਣਾ ਖੱਟਣ ਵਾਲੀ ਜਲੰਧਰ ਸ਼ਹਿਰ ਦੀ ਜੰਮਪਲ ਸੁਗੰਧਾ ਮਿਸ਼ਰਾ 26 ਅਪ੍ਰੈਲ ਨੂੰ ਡਾ: ਸਾਕੇਤ ਭੌਸਲੇ ਨਾਲ ਵਿਆਹ ਬੰਧਨ ਵਿਚ ਬੱਝਣ ਜਾ ਰਹੀ ਹੈ | ਕਲੱਬ ਕਬਾਨਾ ...

ਪੂਰੀ ਖ਼ਬਰ »

ਯੂਨਾਈਟਿਡ ਨੇਸ਼ਨਜ਼ ਦੇ ਪ੍ਰਤੀਨਿਧਾ ਨੇ ਐਲ. ਪੀ. ਯੂ. ਦੇ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਕੀਤੀ ਵਿਚਾਰ-ਚਰਚਾ

ਜਲੰਧਰ, 19 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਸਕੂਲ ਆਫ਼ ਹਿਊਮੈਨਿਟੀਜ ਦੇ ਗਵਰਨਮੇਂਟ ਐਂਡ ਪਬਲਿਕ ਐਡਮਨਿਸਟਰੇਸ਼ਨ ਵਿਭਾਗ ਨੇ ਵਿਸ਼ਵ ਨੂੰ ਚੁਣੌਤੀਆਂ ਨਾਲ ਨਿੱਬੜਨ 'ਚ ਸੰਯੁਕਤ ਰਾਸ਼ਟਰ ਦੇ ਯੋਗਦਾਨ ਸਬੰਧੀ ਵੈਬੀਨਾਰ ਕਰਵਾਇਆ ...

ਪੂਰੀ ਖ਼ਬਰ »

ਐਕਟਿਵਾ ਤੇ ਹੈਰੋਇਨ ਸਮੇਤ 2 ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 19 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਸਮਾਜ ਵਿਰੋਧੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ 2 ਵਿਅਕਤੀਆਂ ਨੂੰ ਇਕ ਐਕਟਿਵਾ ਤੇ 4 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਡੀਜ਼ਲ ਖ਼ਤਮ ਹੋਣ ਕਾਰਨ ਨਹੀਂ ਚੁੱਕਿਆ ਗਿਆ ਕੂੜਾ

ਜਲੰਧਰ, 19 ਅਪ੍ਰੈਲ (ਸ਼ਿਵ)-ਨਗਰ ਨਿਗਮ ਦੀ ਵਰਕਸ਼ਾਪ ਦੇ ਪੈਟਰੋਲ ਪੰਪ 'ਤੇ ਡੀਜ਼ਲ ਖ਼ਤਮ ਹੋਣ ਨਾਲ ਇਕ ਵਾਰ ਸ਼ਹਿਰ 'ਚ ਸਾਰਾ ਕੂੜਾ ਨਹੀਂ ਚੁੱਕਿਆ ਗਿਆ ਜਦ ਕਿ ਤੇਲ ਖ਼ਤਮ ਹੋਣ ਤੋਂ ਨਾਰਾਜ਼ ਡਰਾਈਵਰ ਯੂਨੀਅਨ ਨੇ ਪ੍ਰਦਰਸ਼ਨ ਵੀ ਕੀਤਾ | ਵਰਕਸ਼ਾਪ 'ਚ ਬੀਤੇ ਦਿਨ ਹੀ ਡੀਜ਼ਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਗਿ੍ਫ਼ਤਾਰ, ਇਕ ਫ਼ਰਾਰ

ਜਲੰਧਰ, 19 ਅਪ੍ਰੈਲ (ਸ਼ੈਲੀ)-ਬੀਤੇ ਦਿਨੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ 30 ਪੇਟੀ ਨਾਜਾਇਜ਼ ਸ਼ਰਾਬ ਨਾਲ ਗਿ੍ਫ਼ਤਾਰ ਕੀਤੇ ਗਏ ਮਨਪ੍ਰੀਤ ਉਰਫ ਗੋਲਡੀ ਦੇ ਸਾਥੀਆਂ ਨੂੰ ਦਿਹਾਤੀ ਪੁਲਿਸ ਦੀ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਕਾਰ 'ਚ 25 ਪੇਟੀ ਨਾਜਾਇਜ਼ ਸ਼ਰਾਬ ਲੈ ਕੇ ...

ਪੂਰੀ ਖ਼ਬਰ »

ਡਿਪਟੀ ਮੇਅਰ ਨੇ ਨਾਜਾਇਜ਼ ਦੁਕਾਨਾਂ ਦਾ ਕੰਮ ਬੰਦ ਕਰਵਾਇਆ

ਜਲੰਧਰ, 19 ਅਪ੍ਰੈਲ (ਸ਼ਿਵ)-ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਕਾਲਾ ਸੰਘਿਆਂ ਰੋਡ 'ਤੇ ਚੱਲ ਰਹੀਆਂ ਦੁਕਾਨਾਂ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ | ਦੱਸਿਆ ਜਾਂਦਾ ਹੈ ਕਿ ਬੀਤੇ ਐਤਵਾਰ ਨੂੰ ਉਕਤ ਰੋਡ 'ਤੇ 5 ਨਾਜਾਇਜ਼ ਦੁਕਾਨਾਂ ਬਣਾਈਆਂ ਜਾ ਰਹੀਆਂ ਸੀ | ...

ਪੂਰੀ ਖ਼ਬਰ »

ਕਾਰ ਸਵਾਰ ਨਾਲ ਮੋਟਰਸਾਈਕਲ ਸਵਾਰ ਨੇ ਕੀਤੀ ਨੌਸਰਬਾਜ਼ੀ

ਜਲੰਧਰ, 19 ਅਪ੍ਰੈਲ (ਸ਼ੈਲੀ)-ਜਲੰਧਰ ਦੇ ਅਵਤਾਰ ਨਗਰ ਰੋਡ 'ਤੇ ਇਕ ਕਾਰ 'ਚ ਮੋਟਰਸਾਈਕਲ ਮਾਰ ਕੇ ਨੌਸਰਬਾਜ਼ ਕਾਰ ਚਾਲਕ ਕੋਲੋਂ ਮੁਆਫੀ ਮੰਗ ਗੱਲਾਂ ਗੱਲਾਂ 'ਚ ਕਾਰ 'ਚੋਂ ਨਕਦੀ ਚੌਰੀ ਕਰ ਲੈ ਗਿਆ | ਇਸ ਸਬੰਧੀ ਕਾਰ ਚਾਲਕ ਵਲੋਂ ਥਾਣਾ ਭਾਰਗੋ ਕੈਂਪ ਵਿਖੇ ਸ਼ਿਕਾਇਤ ਦਿੱਤੀ ...

ਪੂਰੀ ਖ਼ਬਰ »

ਐਸ. ਬੀ. ਆਈ. ਕ੍ਰੈਡਿਟ ਕਾਰਡ ਆਉਣ 'ਤੇ ਕੁਝ ਸਮੇਂ 'ਚ ਹੀ 94000 ਉਡਾਏ

ਜਲੰਧਰ, 19 ਅਪ੍ਰੈਲ (ਸਿਵ)-ਐਸ. ਬੀ. ਆਈ. ਕ੍ਰੈਡਿਟ ਕਾਰਡ ਤੋਂ ਜੋ ਕਿ ਹਰਪ੍ਰੀਤ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਅਪਲਾਈ ਕੀਤਾ ਸੀ | ਕ੍ਰੈਡਿਟ ਕਾਰਡ ਮਿਤੀ 17.4.2021 ਨੂੰ ਦੁਪਹਿਰ ਵੇਲੇ ਘਰ ਦੇ ਐਡਰੈੱਸ 'ਤੇ ਆਇਆ | ਕਾਰਡ ਆਉਣ ਤੋਂ ਕੁਝ ਸਮੇਂ ਬਾਅਦ ਕਾਲ ਆਈ ਕਿ ਮੈਂ ਐਸ. ਬੀ. ਆਈ. ...

ਪੂਰੀ ਖ਼ਬਰ »

10 ਸਾਲ ਬਾਅਦ ਕਬਜ਼ੇ ਹਟਣ ਤੋਂ ਅਲਾਟੀਆਂ ਦੇ ਚਿਹਰੇ ਖਿੜੇ੍ਹ

ਟਰੱਸਟ ਵਲੋਂ ਜਿਹੜੇ ਸੂਰੀਆ ਐਨਕਲੇਵ ਐਕਸਟੈਨਸ਼ਨ ਦੇ ਅਲਾਟੀਆਂ ਐਮ. ਐਲ. ਸਹਿਗਲ ਤੇ ਹੋਰਾਂ ਦੇ ਕਬਜ਼ੇ ਹਟਾਏ ਗਏ ਹਨ, ਉਨ੍ਹਾਂ ਨੇ ਕਬਜ਼ੇ ਹਟਣ 'ਤੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦਾ ਧੰਨਵਾਦ ਕੀਤਾ ਹੈ | ਉਕਤ ਅਲਾਟੀਆਂ ਨੂੰ 10 ਸਾਲ ਪਹਿਲਾਂ ਪਲਾਟ ਟਰੱਸਟ ਨੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ

ਮਕਸੂਦਾਂ, 19 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਇਕ ਮੁਹੱਲੇ 'ਚ 12 ਅਪ੍ਰੈਲ ਨੂੰ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਨਾਬਾਲਗ ਲੜਕੀ ਦੇ ਮਾਮਲੇ 'ਚ 6 ਦਿਨ ਉਪਰੰਤ ਮਾਮਲਾ ਦਰਜ ਕਰ ਪੁਲਿਸ ਨੇ ਦੋਸ਼ੀ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਸੂਬੇ 'ਚ ਖੇਡ ਸੈਂਟਰ ਤੇ ਸਟੇਡੀਅਮ ਕੋਵਿਡ ਕਰ ਕੇ ਕੀਤੇ ਬੰਦ

ਜਲੰਧਰ, 19 ਅਪ੍ਰੈਲ (ਸਾਬੀ)-ਪੰਜਾਬ ਸਰਕਾਰ ਨੇ ਅੱਜ ਸੂਬੇ 'ਚ ਵਧਦੇ ਹੋਏ ਕੋਰੋਨਾ ਵਾਇਰਸ ਦੇ ਮਾਮਲਿਆਂ ਸਬੰਧੀ ਨਵੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਇਸ 'ਚ ਸੂਬੇ 'ਚ ਖੇਡ ਸਟੇਡੀਅਮ ਤੇ ਖੇਡਾਂ ਦੇ ਕੋਚਿੰਗ ਸੈਂਟਰਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦੇ 30 ਅਪ੍ਰੈਲ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਬਣੀ ਦਵਾਈ ਦੇ ਟੀਕੇ ਲਗਾਉਣ ਸਬੰਧੀ ਕੈਂਪ

ਚੁਗਿੱਟੀ/ਜੰਡੂਸਿੰਘਾ, 19 ਅਪ੍ਰੈਲ (ਨਰਿੰਦਰ ਲਾਗੂ)-ਭਾਜਪਾ ਕੌਂਸਲਰ ਸ਼ੈਲੀ ਖੰਨਾ ਵਲੋਂ ਸਿਵਲ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਵਾਰਡ ਨੰ. 17 ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ 'ਚ ਸਥਿਤ ਜੰਝਘਰ ਵਿਖੇ ਕੋਰੋਨਾ ਤੋਂ ਬਚਾਅ ਲਈ ਬਣੀ ਦਵਾਈ ਦੇ ਟੀਕੇ ਲਗਾਉਣ ਸਬੰਧੀ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਵਲੋਂ 3 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਕਾਰਨ ਲੋਕਾਂ 'ਚ ਭਾਰੀ ਰੋਸ

ਜਲੰਧਰ ਛਾਉਣੀ, 19 ਅਪ੍ਰੈਲ (ਪਵਨ ਖਰਬੰਦਾ)-ਕੰਟੋਨਮੈਂਟ ਬੋਰਡ ਵਲੋਂ ਛਾਉਣੀ ਦੇ ਅਧੀਨ ਆਉਂਦੇ ਵੱਖ-ਵੱਖ ਖੇਤਰਾਂ 'ਚ ਸਥਿਤ ਤਿੰਨ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਵਾ ਕੇ ਉਕਤ ਸਕੂਲਾਂ ਨੂੰ ਨਿੱਜੀ ਹੱਥਾਂ (ਠੇਕੇ) 'ਚ ਦੇਣ ਦੇ ਫੈਸਲੇ ਕਾਰਨ ਕੰਟੋਨਮੈਂਟ ਬੋਰਡ ਦੇ ਅਧੀਨ ...

ਪੂਰੀ ਖ਼ਬਰ »

ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ 'ਚ ਫਸਲ ਸਮੇਤ ਰੁਲ ਰਹੇ ਕਿਸਾਨ-ਨਿੱਝਰ, ਮੱਲ

ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ 'ਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਉਹ ਸਾਰੇ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ 'ਚ ਸਰਕਾਰੀ ...

ਪੂਰੀ ਖ਼ਬਰ »

ਨਿਊ ਬੇਅੰਤ ਨਗਰ ਦਾ ਇੰਟਰਲਾਕਿੰਗ ਟਾਈਲਾਂ ਨਾਲ ਹੋਵੇਗਾ ਸੁੰਦਰੀਕਰਨ-ਚੇਅਰਪਰਸਨ ਮੁਲਤਾਨੀ

ਜਲੰਧਰ ਛਾਉਣੀ, 19 ਅਪ੍ਰੈਲ (ਪਵਨ ਖਰਬੰਦਾ)-ਕੇਂਦਰੀ ਹਲਕੇ ਅਧੀਨ ਆਉਂਦੇ ਵਾਰਡ ਨੰਬਰ 9 'ਚ ਸਥਿਤ ਨਿਉ ਬੇਅੰਤ ਨਗਰ ਦੇ ਪੂਰੇ ਖੇਤਰ ਦਾ 53 ਲੱਖ ਰੁਪਏ ਦੀ ਇੰਟਰਲਾਕਿੰਗ ਟਾਈਲਾਂ ਲਾ ਕੇ ਸੁੰਦਰੀਕਰਨ ਕੀਤਾ ਜਾਵੇਗਾ ਤੇ ਲੋਕਾਂ ਨਾਲ ਵਿਕਾਸ ਸਬੰਧੀ ਕੀਤਾ ਹੋਇਆ ਇਕ ਹੋਰ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਿੰਦਰ ਸਿੰਘ ਸ਼ੇਰਗਿੱਲ ਨਮਿਤ ਸ਼ਰਧਾਂਜਲੀ ਸਮਾਗਮ

ਜਮਸ਼ੇਰ ਖ਼ਾਸ, 19 ਅਪ੍ਰੈਲ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਦੇ ਕਿਸਾਨ ਆਗੂ ਸੁਰਿੰਦਰ ਸਿੰਘ ਸ਼ੇਰਗਿੱਲ ਨਮਿਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ (ਸੜਕ ਵਾਲਾ) ਜਮਸ਼ੇਰ ਖ਼ਾਸ ਵਿਖੇ ਕਰਵਾਇਆ ਗਿਆ | ਇਸ ਮੌਕੇ ਪਦਮਸ੍ਰੀ ਸੁਰਿੰਦਰ ਸਿੰਘ ਸੋਢੀ, ਕਸ਼ਮੀਰ ਸਿੰਘ ...

ਪੂਰੀ ਖ਼ਬਰ »

9 ਲੱਖ ਤੋਂ ਵੱਧ 'ਤੇ ਗਿਆ ਤਹਿਸੀਲ ਕੰਪਲੈਕਸ ਦੀ ਕੰਟੀਨ ਦਾ ਠੇਕਾ

ਜਲੰਧਰ, 19 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹਾ ਤਹਿਸੀਲ ਕੰਪਲੈਕਸ ਵਿਖੇ ਸਥਿਤ ਕੰਟੀਨ ਦੀ ਬੋਲੀ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਉਨ੍ਹਾਂ ਦੇ ਅਦਾਲਤ ਦੇ ਕਮਰੇ 'ਚ ਕਰਵਾਈ ਗਈ | ਇਸ ਸਬੰਧੀ ਏ. ਡੀ. ਸੀ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਬੋਲੀ ਲਈ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰੇਗਾ 'ਜਲੰਧਰ ਵਿਕਾਸ ਮੰਚ'

ਜਲੰਧਰ, 19 ਅਪ੍ਰੈਲ (ਚੰਦੀਪ ਭੱਲਾ)-ਸਮਾਜ ਸੇਵੀ ਸੰਸਥਾ ਜਲੰਧਰ ਵਿਕਾਸ ਮੰਚ ਜੋ ਕਿ ਸਮੇਂ ਸਮੇਂ ਲੋਕਾਂ ਨੂੰ ਕਿਸੇ ਨਾ ਕਿਸੇ ਕੰਮ ਪ੍ਰਤੀ ਪ੍ਰੇਰਿਤ ਕਰਦਾ ਰਹਿੰਦਾ ਹੈ ਹੁਣ ਲੋਕਾਂ ਨੂੰ ਕੋਰੋਨਾ ਪ੍ਰਤੀ ਬਚਾਅ ਲਈ ਜਾਗਰੂਕ ਕਰੇਗਾ | ਇਸ ਲਈ ਸੰਸਥਾ ਵਲੋਂ ਜਗ੍ਹਾ ਜਗ੍ਹਾ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਸੰਸਥਾਵਾਂ 'ਚ ਵਿਸ਼ਵ ਹੈਰੀਟੇਜ ਦਿਵਸ ਮਨਾਇਆ

ਜਲੰਧਰ, 19 ਅਪ੍ਰੈਲ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਗਰੀਨ ਮਾਡਲ ਟਾਊਨ ਲੁਹਾਰਾਂ ਕੈਂਟ ਜੰਡਿਆਲਾ ਰੋਡ ਕਪੂਰਥਲਾ ਰੋਡ ਤੇ ਨੂਰਪੁਰ ਰੋਡ ਸਥਿਤ ਰਾਇਲ ਵਰਲਡ ਸਕੂਲ 'ਚ ਵਿਸ਼ਵ ਹੈਰੀਟੇਜ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੀ-ਪ੍ਰਾਇਮਰੀ ਤੋਂ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਵਿਖੇ ਡਾ: ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਜਲੰਧਰ, 19 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਕਾਲਜ ਵਿਦਿਆਰਥੀਆਂ, ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ...

ਪੂਰੀ ਖ਼ਬਰ »

ਸੇਂਟ ਸੋਲਜਰ 'ਚ ਅਧਿਆਪਕਾਂ ਲਈ ਈ-ਲਰਨਿੰਗ ਪ੍ਰੋਗਰਾਮ

ਜਲੰਧਰ, 19 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਕਾਲਜ (ਕੋ-ਐਡ) ਵਲੋਂ ਈ-ਲਰਨਿੰਗ ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਕਾਮਰਸ ਡਿਪਾਰਟਮੈਂਟ ਦੀ ਲੈਕਚਰਾਰ ਮੰਨੰੂ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਅਧਿਆਪਕਾਂ ਨੂੰ ਵਿਸਥਾਰ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਜਲੰਧਰ, 19 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾ ਰਹੇ ਹਫ਼ਤਾਵਾਰੀ ਦੀਵਾਨਾ ਦੀ ਲੜੀ 'ਚ ਐਤਵਾਰ ਨੂੰ ਲੜੀਵਾਰ ਲੈਕਚਰ ਦਰਬਾਰ ...

ਪੂਰੀ ਖ਼ਬਰ »

ਕੂਲ ਰੋਡ 'ਤੇ ਉਸਾਰੀ ਖ਼ਿਲਾਫ਼ ਕਾਰਵਾਈ ਲਈ ਜੇ. ਸੀ. ਨੂੰ ਮਿਲੇ ਰਾਏਪੁਰ

ਜਲੰਧਰ, 19 ਅਪ੍ਰੈਲ (ਸ਼ਿਵ)-ਐਸ. ਜੀ. ਪੀ. ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਨਗਰ ਨਿਗਮ ਦੇ ਜੇ. ਸੀ. ਹਰਚਰਨ ਸਿੰਘ ਨੂੰ ਮਿਲ ਕੇ ਕੂਲ ਰੋਡ 'ਤੇ ਇਕ ਵਿਵਾਦਿਤ ਪਲਾਟ 'ਤੇ ਉਸਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਰਾਏਪੁਰ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਮਾਮਲੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX