ਤਾਜਾ ਖ਼ਬਰਾਂ


ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਅਮਿਤ ਸ਼ਾਹ ਪਹੁੰਚੇ ਸ੍ਰੀਨਗਰ
. . .  24 minutes ago
ਸ੍ਰੀਨਗਰ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਸ੍ਰੀਨਗਰ...
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਮ੍ਰਿਤਕ ਆਸ਼ਰਿਤ ਦੀ ਪਾਲਿਸੀ ਲਾਗੂ ਕਰਨ ਸਬੰਧੀ ਕਮੇਟੀ ਦਾ ਗਠਨ
. . .  33 minutes ago
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਉਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਵਿਚ ਤਰਸ ਦੇ ਆਧਾਰ 'ਤੇ ਨੌਕਰੀਆਂ ਦੀ ਮੰਗ ਬਾਰੇ ਸਾਲ 2004 ਤੋਂ 2011 ਦੌਰਾਨ ਮ੍ਰਿਤਕ...
ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਦਿਹਾਂਤ
. . .  45 minutes ago
ਮੁੰਬਈ, 23 ਅਕਤੂਬਰ - ਹਿੰਦੀ ਫਿਲਮਾਂ ਦੀ ਉੱਘੀ ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਭਰਾ ...
ਸੀ.ਆਈ.ਐੱਸ.ਸੀ.ਈ.ਨੇ ਆਈ.ਸੀ.ਐੱਸ.ਈ. 10 ਵੀਂ ਅਤੇ ਆਈ.ਐੱਸ.ਸੀ. ਕਲਾਸ 12 ਸਮੈਸਟਰ 1 ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ ਕੀਤੀ ਜਾਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਆਈ.ਸੀ.ਐੱਸ.ਈ. 10 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ 29 ਨਵੰਬਰ ਤੋਂ 16 ਦਸੰਬਰ ਦਰਮਿਆਨ ਹੋਣਗੀਆਂ ਅਤੇ 12 ਵੀਂ ਦੀਆਂ ਆਈ.ਐੱਸ.ਸੀ. ਦੀਆਂ ਪ੍ਰੀਖਿਆਵਾਂ 22 ਨਵੰਬਰ ਤੋਂ 20 ਦਸੰਬਰ ਤੱਕ ਹੋਣਗੀਆਂ...
ਦਿੱਲੀ ਪੁਲਿਸ ਨੇ ਕੀਤਾ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬਰਾਂਚ ਨੇ ਕਿਹਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਲੋਕਾਂ ਤੋਂ ਕਥਿਤ ਤੌਰ 'ਤੇ ਉਨ੍ਹਾਂ ਦੇ 'ਇਤਰਾਜ਼ਯੋਗ ਵੀਡੀਓ' ਨੂੰ ਪ੍ਰਸਾਰਿਤ...
ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  about 1 hour ago
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ) - ਫਗਵਾੜਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਪਿੰਡ ਖੁਰਮਪੁਰ ਵਿਖੇ ਇਕ 67 ਸਾਲਾ ਵਿਅਕਤੀ ਨੇ ਪਿੱਲਰ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮ੍ਰਿਤਕ ਦੀ ਪਛਾਣ ਸਰਵਨ ਸਿੰਘ ਪੁੱਤਰ ਰਤਨ ਸਿੰਘ ਵਜੋਂ ...
ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ, 666 ਮੌਤਾਂ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ ਅਤੇ 666 ਮੌਤਾਂ ਹੋਈਆਂ ਹਨ | ਸਰਗਰਮ ਮਾਮਲੇ ਇਸ ਸਮੇਂ 1,73,728 ...
ਜੰਮੂ-ਕਸ਼ਮੀਰ : ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ
. . .  about 2 hours ago
ਸ੍ਰੀਨਗਰ, 23 ਅਕਤੂਬਰ - ਪੀਰ ਕੀ ਗਲੀ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ ਕਰ ਦਿੱਤਾ ਗਿਆ ਹੈ | ਜੰਮੂ ਅਤੇ ਕਸ਼ਮੀਰ ਟ੍ਰੈਫਿਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸੜਕ ਸ਼ੋਪੀਆਂ ਜ਼ਿਲ੍ਹੇ ...
ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ਪਈ
. . .  about 2 hours ago
ਜੰਮੂ -ਕਸ਼ਮੀਰ, 23 ਅਕਤੂਬਰ - ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ....
ਹਰਸੀਲ 'ਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ
. . .  about 2 hours ago
ਉੱਤਰਾਖੰਡ, 23 ਅਕਤੂਬਰ - ਉੱਤਰਾਖੰਡ ਦੇ ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹਰਸੀਲ ਵਿਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, 2 ਨੂੰ ਬਚਾਇਆ ਗਿਆ ਅਤੇ 2 ਲਾਪਤਾ ਹਨ। ਲਮਖਾਗਾ ਪਾਸ ਦੇ ਨੇੜੇ....
ਸਵਰਨੀਮ ਵਿਜੇ ਮਸ਼ਾਲ ਕੱਲ੍ਹ ਮਨੀਪੁਰ ਦੇ ਕੇਥਲਮਨਬੀ ਪਹੁੰਚੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - 1971 ਦੀ ਜੰਗ ਵਿਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਦੇ ਸਿਲਸਿਲੇ ਵਿਚ ਪਿਛਲੇ ਸਾਲ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਕਾਸ਼ਿਤ....
ਬਰਨਾਲਾ ਬੱਸ ਸਟੈਂਡ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ
. . .  about 3 hours ago
ਬਰਨਾਲਾ 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ) - ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬੱਸ ਸਟੈਂਡ ਬਰਨਾਲਾ ਵਿਖੇ ਪਹੁੰਚੇ ਹਨ। ਜਿਨ੍ਹਾਂ ਵਲੋਂ ਬੱਸ ਸਟੈਂਡ ਵਿਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ....
ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 28 ਅਕਤੂਬਰ ਨੂੰ ਗੋਆ ਦਾ ਦੌਰਾ ਕਰੇਗੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ....
ਸੀਰੀਆ 'ਚ ਅਮਰੀਕੀ ਡਰੋਨ ਹਮਲੇ 'ਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ਗਿਆ
. . .  about 3 hours ago
ਸੀਰੀਆ, 23 ਅਕਤੂਬਰ - ਸੀਰੀਆ ਵਿਚ ਅਮਰੀਕੀ ਡਰੋਨ ਹਮਲੇ ਵਿਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ....
22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ ਹਮੇਸ਼ਾ ਕਾਲਾ ਦਿਨ ਰਹੇਗਾ - ਉਪ ਰਾਜਪਾਲ
. . .  about 3 hours ago
ਜੰਮੂ-ਕਸ਼ਮੀਰ, 23 ਅਕਤੂਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਕਹਿਣਾ ਹੈ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦਾ ਜ਼ਖ਼ਮ ਅਜੇ ਵੀ ਤਾਜ਼ਾ ਹੈ। 22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ....
ਪੁਣੇ : ਨਾਵਲ ਪੁਲ ਦੇ ਕੋਲ ਹੋਏ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਅਤੇ ਲਗਭਗ 12 ਜ਼ਖਮੀ ਹੋਏ
. . .  about 3 hours ago
ਮਹਾਰਾਸ਼ਟਰ, 23 ਅਕਤੂਬਰ - ਬੀਤੀ ਰਾਤ ਪੁਣੇ ਦੇ ਨਾਵਲ ਪੁਲ ਦੇ ਕੋਲ ਹੋਏ ਇਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਪੀ.ਪੀ.ਐਸ.ਸੀ. ਦੇ ਨਵੇਂ ਨਿਯੁਕਤ ਚੇਅਰਮੈਨ ਨੂੰ ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਚੁਕਾਈ ਸਹੁੰ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਗਬੰਸ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ...
ਸੁੱਖੀ ਰੰਧਾਵਾ ਮੇਰੇ 'ਤੇ ਹੁਣ ਕਰ ਰਹੇ ਨਿੱਜੀ ਹਮਲੇ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਸਾਧਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ। ਅਜੇ ਉਨ੍ਹਾਂ (ਸੁਖਜਿੰਦਰ ਸਿੰਘ ਰੰਧਾਵਾ) ਨੂੰ ਅਹੁਦਾ ਸੰਭਾਲਿਆ ਨੂੰ ਇਕ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਸ੍ਰੀ ਮੁਕਤਸਰ ਸਾਹਿਬ

ਲੰਬੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ 'ਚ ਨਸ਼ੀਲੀਆਂ ਗੋਲੀਆਂ ਤੇ 4 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਲੰਬੀ, 19 ਅਪੈ੍ਰਲ (ਮੇਵਾ ਸਿੰਘ)-ਥਾਣਾ ਲੰਬੀ ਪੁਲਿਸ ਵਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਇਕ ਮੋਟਰਸਾਈਕਲ ਸਵਾਰ ਨੂੰ ਸੈਂਕੜੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਐਸ.ਆਈ. ਚੰਦਰ ਸ਼ੇਖਰ ਨੇ ਦੱਸਿਆ ਕਿ ਸੀਨੀਅਰ ਕਾਂਸਟੇਬਲ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਮੁਹਿੰਮ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪੰਜਾਵਾ ਵੱਲ ਨੂੰ ਆ ਰਿਹਾ ਸੀ ਕਿ ਇਕ ਮੋਟਰਸਾਈਕਲ ਆਉਂਦਾ ਵਿਖਾਈ ਦਿੱਤਾ | ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਮੋਟਰਸਾਈਕਲ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਮੇਤ ਮੋਟਰਸਾਈਕਲ ਡਿੱਗ ਪਿਆ | ਉਕਤ ਚਾਲਕ ਨੌਜਵਾਨ ਭੱਜਣ ਲੱਗਾ ਤਾਂ ਪੁਲਿਸ ਟੀਮ ਨੇ ਉਸਨੂੰ ਕਾਬੂ ਕਰ ਲਿਆ | ਪੁਲਿਸ ਪਾਰਟੀ ਨੂੰ ਲਿਫ਼ਾਫੇ 'ਚੋਂ ਡਿੱਗੀਆਂ ਗੋਲੀਆਂ ਨਸ਼ੇ ਵਾਲੀਆਂ ਹੋਣ ਦਾ ਸ਼ੱਕ ਹੋਣ ਤੇ ਇਸ ਦੀ ਸੂਚਨਾ ਲੰਬੀ ਥਾਣੇ ਦਿੱਤੀ | ਮੁੱਖ ਅਫ਼ਸਰ ਚੰਦਰ ਸ਼ੇਖਰ ਮੌਕੇ ਨੇ ਮੌਕੇ ਤੇ ਪਹੁੰਚ ਕੇ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਲੋਚ ਕੇਰਾ ਵਜੋਂ ਹੋਈ | ਪੁਲਿਸ ਅਧਿਕਾਰੀ ਨੇ ਉਕਤ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਪਾਸੋਂ ਕੁੱਲ 50 ਪੱਤੇ ਟਰਾਮਾਡੋਲ ਐਸ.ਆਰ. ਦੇ ਮਿਲੇ, ਜਿਸ ਦੇ ਪੁਲਿਸ ਨੇ ਮੋਟਰਸਾਈਕਲ ਸਮੇਤ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਲੰਬੀ ਥਾਣੇ ਵਿਖੇ ਮੁਕੱਦਮਾ ਨੰਬਰ 99 ਮਿਤੀ 19/4/21 ਅ/ਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ | ਇਸ ਤੋਂ ਇਲਾਵਾ ਲੰਬੀ ਪੁਲਿਸ ਥਾਣਾ ਅਧੀਨ ਆਉਂਦੀ ਚੌਂਕੀ ਕਿੱਲਿਆਂਵਾਲੀ ਦੀ ਪੁਲਿਸ ਨੇ ਇਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਏ.ਐਸ.ਆਈ. ਤਜਿੰਦਰ ਸਿੰਘ ਨੇ ਗਲੀ ਮਹਾਸ਼ਿਆਂ ਵਾਲੀ ਕੋਲ ਬੁੱਲਟ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਸ਼ੱਕੀ ਹਾਲਤ ਵਿਚ ਵੇਖਿਆ | ਇਸ ਦੀ ਸੂਚਨਾ ਚੌਂਕੀ ਇੰਚਾਰਜ ਪਿ੍ਤਪਾਲ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ, ਜਿਸਦੀ ਪਛਾਣ ਵੀਰ ਚੰਦ ਪੁੱਤਰ ਮੰਗਤ ਰਾਮ ਵਾਸੀ ਗਲੀ ਨੰਬਰ 3 ਵਾਰਡ ਨੰਬਰ 4 ਮੰਡੀ ਕਿੱਲਿਆਂਵਾਲੀ ਵਜੋਂ ਹੋਈ | ਪੁਲਿਸ ਨੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸ ਮੋਮੀ ਲਿਫ਼ਾਫ਼ੇ ਵਿਚੋਂ 4 ਗ੍ਰਾਮ ਹੈਰੋਇਨ ਮਿਲੀ | ਪੁਲਿਸ ਨੇ ਉਕਤ ਨੌਜਵਾਨ ਨੂੰ ਸਮੇਤ ਬੁੱਲਟ ਮੋਟਰਸਾਈਕਲ ਹਿਰਾਸਤ ਵਿਚ ਲੈ ਲਿਆ ਅਤੇ ਲੰਬੀ ਥਾਣਾ ਵਿਖੇ ਮੁਕੱਦਮਾ ਨੰਬਰ 98 ਮਿਤੀ 18/4/21 ਅ/ਧ 21(ਏ)-61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ |

ਦੋਦਾ ਮੰਡੀ 'ਚ ਪ੍ਰਬੰਧਾਂ ਦੀ ਘਾਟ ਕਰਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਦੋਦਾ, 19 ਅਪ੍ਰੈਲ (ਰਵੀਪਾਲ)-ਪਹਿਲੇ ਦਿਨ 10 ਅਪ੍ਰੈਲ ਖ਼ਰੀਦ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਘਾਟ ਕਰਕੇ ਕਿਸਾਨ ਮੰਡੀਆਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਅੱਜ ਵੀ ਦੋਦਾ ਮੰਡੀ 'ਚ ਤਨਾਅ ਉਸ ਸਮੇਂ ਹੋਰ ਵੱਧ ਗਿਆ ਜਦ ਇਕੱਠੇ ਹੋਏ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਫ਼ੇਲ੍ਹ ਕਰਨ ਦੀਆਂ ਚਾਲਾਂ ਨਾ ਚੱਲੇ-ਤਖ਼ਤਮਲਾਣਾ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕਰੀਬ 5 ਮਹੀਨਿਆਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਪਰ ਹੁਣ ਸਰਕਾਰ ਕੋਰੋਨਾ ਦੇ ਨਾਂਅ ਹੇਠ ਕਿਸਾਨੀ ਸੰਘਰਸ਼ ਨੂੰ ਫ਼ੇਲ੍ਹ ਕਰਨ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਮਲੋਟ, 19 ਅਪ੍ਰੈਲ (ਪਾਟਿਲ)-ਅੱਜ ਸੀ.ਐਚ.ਸੀ. ਆਲਮਵਾਲਾ ਦੇ ਵੱਖ-ਵੱਖ ਸਬ ਸੈਂਟਰਾਂ ਵਿਚ ਕੋਰੋਨਾ ਤੋਂ ਬਚਾਓ ਦੀ ਵੈਕਸੀਨ ਲਗਾਈ ਗਈ, ਜਿਸ ਦੀ ਸ਼ੁਰੂਆਤ ਸਰਬਜੀਤ ਕੌਰ ਪੰਚਾਇਤ ਮੈਂਬਰ ਨੇ ਆਪਣੇ ਵੈਕਸੀਨ ਲਵਾ ਕੇ ਕਰਵਾਈ | ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਪਿੰਡ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਸਥਾਨਕ ਆਦੇਸ਼ ਹਸਪਤਾਲ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਾਇਆ ਗਿਆ | ਇਸ ਮੌਕੇ ਅਧਿਆਪਕਾਂ, ਦਫ਼ਤਰੀ ਸਟਾਫ਼ ਅਤੇ ਆਮ ਲੋਕਾਂ ...

ਪੂਰੀ ਖ਼ਬਰ »

ਕੁਦਰਤੀ ਕਰੋਪੀ ਤੇ ਸਰਕਾਰਾਂ ਦੀ ਬੇਰੁਖੀ ਕਾਰਨ ਕਿਸਾਨ ਮਾਯੂਸ

ਮਲੋਟ, 19 ਅਪ੍ਰੈਲ (ਬਰਾੜ)-ਕੁਦਰਤੀ ਕਰੋਪੀ ਅਤੇ ਸਰਕਾਰਾਂ ਦੀ ਬੇਰੁਖ਼ੀ ਨੇ ਪੰਜਾਬ ਦੇ ਕਿਸਾਨ ਦੀ ਹਾਲਤ ਬਦ ਤੋਂ ਬਦਤਰ ਕਰ ਰੱਖੀ ਹੈ | ਇਸ ਵਾਰ ਕਣਕ ਦੇ ਘੱਟ ਝਾੜ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਪਿਛਲੇ ਦਿਨੀਂ ਆਈ ਬਾਰਸ਼ ਕਾਰਨ ਹੋਏ ਨੁਕਸਾਨ ਦੀ ਵੀ ਮਾਰ ਝੱਲਣੀ ਪੈ ...

ਪੂਰੀ ਖ਼ਬਰ »

ਡੀ.ਏ.ਵੀ. ਦੇ ਸੰਸਥਾਪਕ ਮਹਾਤਮਾ ਹੰਸਰਾਜ ਦਾ ਜਨਮ ਦਿਨ ਮਨਾਇਆ

ਮਲੋਟ, 19 ਅਪ੍ਰੈਲ (ਪਾਟਿਲ)-ਡੀ.ਏ.ਵੀ. ਦੇ ਸੰਸਥਾਪਕ ਮਹਾਤਮਾ ਹੰਸਰਾਜ ਦਾ ਜਨਮ ਦਿਨ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਦੀ ਅਗਵਾਈ ਹੇਠ ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੁਆਰਾ ਆਨਲਾਈਨ ਮਨਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ-ਮਾਮਲੇ ਦਰਜ

ਮਲੋਟ, 19 ਅਪ੍ਰੈਲ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ ਸਵਾ 8 ਬੋਤਲਾਂ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ, ਉਕਤ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ | ਥਾਣਾ ਸਿਟੀ ਦੇ ਐਸ.ਐਚ.ਓ ਸ: ਹਰਜੀਤ ਸਿੰਘ ਮਾਨ ਨੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 174 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 174 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 28, ਮਲੋਟ 62, ਗਿੱਦੜਬਾਹਾ 5, ਪਿੰਡ ਬਬਾਣੀਆਂ 6, ਮੱਲਣ 4, ਦੋਦਾ 6, ਗੁਰੂਸਰ 2, ...

ਪੂਰੀ ਖ਼ਬਰ »

ਨੌਕਰੀ ਲਗਵਾਉਣ ਦਾ ਲਾਲਚ ਦੇ ਕੇ 1.58 ਲੱਖ ਰੁਪਏ ਦੀ ਠੱਗੀ

ਮਲੋਟ, 19 ਅਪ੍ਰੈਲ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਪੁਲਿਸ ਨੇ ਮਲੋਟ ਦੀ ਇਕ ਲੜਕੀ ਦੇ ਬਿਆਨਾਂ 'ਤੇ ਮੋਹਾਲੀ ਦੀ ਇਕ ਨਿੱਜੀ ਕੰਪਨੀ ਦੀ ਮਾਲਕ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਕਤ ਦੀ ਭਾਲ ਕੀਤੀ ਜਾ ਰਹੀ ਹੈ | ਸਥਾਨਕ ਵਸਨੀਕ ਗੁਰਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨਗੀ ਲਈ ਚੋਣ ਅੱਜ-ਚਰਚਾਵਾਂ ਦਾ ਦੌਰ ਭਖਿਆ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਲਈ ਦਾਅਵੇਦਾਰਾਂ ਦੀ ਸੂਚੀ ਵੱਡੀ ਹੋਣ ਕਾਰਨ ਕਈ ਦਿਨਾਂ ਤੋਂ ਪ੍ਰਧਾਨਗੀ ਨੂੰ ਲੈ ਕੇ ਜੋੜ-ਤੋੜ ਚੱਲ ਰਹੀ ਹੈ | ਸ਼ਹਿਰ ਵਿਚ ਪ੍ਰਧਾਨਗੀ ਦੀ ਚੋਣ ਚਰਚਾ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਸਰਕਾਰੀ ਸਕੂਲ ਪੰਨੀਵਾਲਾ ਫ਼ੱਤਾ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਜੂ ਗੁਪਤਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪਿਲ ਸ਼ਰਮਾ ਦੁਆਰਾ ਦਾਖ਼ਲਿਆਂ ਸਬੰਧੀ ਅਤੇ ਸਕੂਲ ਦਰਸ਼ਨ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸ਼ਹੀਦ ਭਗਤ ਸਿੰਘ ਮਾਰਕਿਟ ਵਿਖੇ ਸਮਾਜ ਸੇਵਕ ਗੁਰਾ ਸਿੰਘ ਪ੍ਰਧਾਨ ਅਤੇ ਕੋਚ ਗੁਰਮਿੰਦਰ ਸਿੰਘ ਚਹਿਲ ਵਲੋਂ ਲੋੜਵੰਦ ਪਰਿਵਾਰਾਂ ਨਾਲ ਸਬੰਧਿਤ 6 ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ | ਸਮਾਗਮ ...

ਪੂਰੀ ਖ਼ਬਰ »

ਪੂਰਨ ਸਿੰਘ ਰੇਹੜੀ ਯੂਨੀਅਨ ਦੇ ਪ੍ਰਧਾਨ ਬਣੇ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੀ ਵੱਡੀ ਸਬਜ਼ੀ ਮੰਡੀ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ ਦੀ ਅਗਵਾਈ ਵਿਚ ਪੂਰਨ ਸਿੰਘ ਨੂੰ ਰੇਹੜੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਇਸ ਸਮੇਂ ਵੱਡੀ ਗਿਣਤੀ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਮੀਟਿੰਗ ਕੀਤੀ

ਲੰਬੀ, 19 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਕੋਰੋਨਾ ਸਬੰਧੀ ਮੀਟਿੰਗ ਕੀਤੀ ਗਈ, 'ਚ ਸਮੂਹ ਸਟਾਫ਼ ਨੇ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਪਵਨ ਮਿੱਤਲ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ ਲਗਾਈ

ਲੰਬੀ, 19 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਸਿੱਖਿਆ ਵਿਭਾਗ ਵਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ ਇੱਥੇ ਬੀ.ਪੀ.ਈ.ਓ ਦਫ਼ਤਰ ਵਿਖੇ ਲਗਾਈ ਗਈ | ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸੁਖਦਰਸ਼ਨ ਸਿੰਘ ਨੇ ਵਰਕਸ਼ਾਪ ਦਾ ...

ਪੂਰੀ ਖ਼ਬਰ »

ਸਕੂਲ ਮੈਗਜ਼ੀਨ 'ਦਰਪਣ' ਕੀਤਾ ਜਾਰੀ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਸਿੱਖਿਆ ਸਕੱਤਰ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਗੁਪਤਾ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਧੂਲਕੋਟ ਵਲੋਂ ਈ ਮੈਗਜ਼ੀਨ 'ਦਰਪਣ' ਜਾਰੀ ਕੀਤਾ ਗਿਆ | ਸਕੂਲ ਹੈੱਡ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਪੈਰਾਮੈਡੀਕਲ ਸਟਾਫ਼ ਦੀ ਟ੍ਰੇਨਿੰਗ ਕਰਵਾਈ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਹਰਮਹਿੰਦਰ ਪਾਲ)-ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲੇ੍ਹ ਵਿਚ ਪੈਰਾਮੈਡੀਕਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀ ਬਲਾਕ ਚੱਕ ਸ਼ੇਰੇਵਾਲਾ ਅਤੇ ਦੋਦਾ ਦੀ ...

ਪੂਰੀ ਖ਼ਬਰ »

ਪੰਛੀਆਂ ਲਈ ਦਰੱਖ਼ਤਾਂ 'ਤੇ ਆਲ੍ਹਣੇ ਟੰਗੇ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-'ਪੰਛੀ ਬਚਾਉ ਸੇਵਾ ਸੰਭਾਲ ਸੁਸਾਇਟੀ' ਵਲੋਂ ਪੰਛੀਆਂ ਦੀ ਰੱਖਿਆ ਲਈ ਪਿੰਡ ਦੂਹੇਵਾਲਾ ਵਿਖੇ ਦਰੱਖ਼ਤਾਂ 'ਤੇ ਆਲ੍ਹਣੇ ਟੰਗੇ ਗਏ | ਸੁਸਾਇਟੀ ਦੇ ਪ੍ਰਧਾਨ ਹਰਮੀਤ ਸਿੰਘ ਦੂਹੇਵਾਲੀਆ ਨੇ ਕਿਹਾ ਕਿ ਸਾਨੂੰ ...

ਪੂਰੀ ਖ਼ਬਰ »

ਯੂਥ ਆਗੂ ਬੰਟੀ ਰੋਮਾਣਾ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ

ਫ਼ਰੀਦਕੋਟ, 19 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ | ਮੰਡੀਆਂ ਵਿਚ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਐਸ.ਐਮ.ਓ. ਵੱਲੋਂ ਮੀਟਿੰਗ ਦੌਰਾਨ ਫੈਸਿਲੀਟੇਟਰਾਂ ਨੂੰ ਟੀਕਾਕਰਨ ਸਬੰਧੀ ਹਦਾਇਤਾਂ

ਲੰਬੀ, 19 ਅਪੈ੍ਰਲ (ਮੇਵਾ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਆਸ਼ਾ ਫੈਸਿਲੀਟੇਟਰਾਂ ਦੀ ਹੰਗਾਮੀ ਮੀਟਿੰਗ ਐਸ.ਐਮ.ਓ. ਲੰਬੀ ਡਾ: ਜਗਦੀਪ ਚਾਵਲਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਸੰਬੋਧਨ ਕਰਦੇ ਡਾ: ਚਾਵਲਾ ਨੇ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਸੈਕਟਰ ਵਿਚ ਆਸ਼ਾ ...

ਪੂਰੀ ਖ਼ਬਰ »

ਗਰੀਬ ਭਲਾਈ ਸੰਸਥਾ ਵਲੋਂ ਲੋਕ ਸੇਵਾ ਹਿੱਤ ਟੈਂਪੂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ, 19 ਅਪ੍ਰੈਲ (ਪਾਟਿਲ)-ਗਰੀਬ ਭਲਾਈ ਸੰਸਥਾ ਪੰਜਾਬ ਵਲੋਂ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਮੁੱਖ ਦਫ਼ਤਰ ਕੈਰੋਂ ਰੋਡ ਤੋਂ ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੁਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ...

ਪੂਰੀ ਖ਼ਬਰ »

ਮਨਰੇਗਾ ਵਰਕਰਜ਼ ਯੂਨੀਅਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਦੀ ਅਗਵਾਈ ਹੇਠ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਬਿੰਦਰ ਸਿੰਘ ਸਰਾਓਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦੀ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਥਾਂਦੇਵਾਲਾ, ਝਬੇਲਵਾਲੀ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਬੰਦੀ ਕਾਰਨ ਨਰਮੇ ਦੀ ਬਿਜਾਈ ਹੋ ਰਹੀ ਹੈ ਪ੍ਰਭਾਵਿਤ

ਮੰਡੀ ਬਰੀਵਾਲਾ, 19 ਅਪ੍ਰੈਲ (ਨਿਰਭੋਲ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਨਹਿਰੀ ਪਾਣੀ ਦੀ ਬੰਦੀ ਕਾਰਨ ਨਰਮੇ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ | ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦਕੀ ਮਾਈਨਰ ਵਿਚੋਂ ਪਾਣੀ ਥ੍ਰੀ ਮਾਈਨਰ ਵਿਚ ਆਉਂਦਾ ਹੈ | ...

ਪੂਰੀ ਖ਼ਬਰ »

ਛੱਪੜ ਦਾ ਢੁਕਵਾਂ ਹੱਲ ਕੀਤੇ ਜਾਣ ਦੀ ਮੰਗ

ਮੰਡੀ ਬਰੀਵਾਲਾ, 19 ਅਪ੍ਰੈਲ (ਨਿਰਭੋਲ ਸਿੰਘ)-ਰਾਮਕਰਨ, ਸੁਰਜੀਤ ਸਿੰਘ, ਬਲਦੇਵ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਡੋਡਾਂਵਾਲੀ ਪਿੰਡ ਦੇ ਛੱਪੜ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦਾ ਪਾਣੀ ਛੱਪੜ ਵਿਚ ਹੀ ...

ਪੂਰੀ ਖ਼ਬਰ »

ਫ਼ਰਦ ਸੇਵਾ ਹੁਣ ਸੇਵਾ ਕੇਂਦਰਾਂ 'ਚ ਉਪਲੱਬਧ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰਦ ਸੇਵਾ ਹੁਣ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਲੋਂ ਉਪਲੱਬਧ ਕਰਵਾਏ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ | ...

ਪੂਰੀ ਖ਼ਬਰ »

ਕਿਸਾਨਾਂ ਦੇ ਵਿਰੋਧ ਕਾਰਨ ਅਮਨਪ੍ਰੀਤ ਸਿੰਘ ਭੱਟੀ ਨਹੀਂ ਕਰ ਸਕੇ ਮੰਡੀਆਂ ਦਾ ਦੌਰਾ

ਮਲੋਟ, 19 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਅਤੇ ਮਲੋਟ ਹਲਕੇ ਦੇ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਡੀਆਂ ਦਾ ਦੌਰਾ ਕਰਨਾ ਸੀ | ਇਸ ਸਬੰਧੀ ਸ. ਭੱਟੀ ਵਲੋਂ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਨਰਿੰਦਰ ਕੁਮਾਰ ਮੁੰਜਾਲ ਬਣੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ

ਗਿੱਦੜਬਾਹਾ, 19 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਨਗਰ ਕੌਂਸਲ ਗਿੱਦੜਬਾਹਾ ਦੀ ਚੋਣ ਹੋਈ ਜਿਸ ਵਿਚ ਸਰਬਸੰਮਤੀ ਨਾਲ ਵਾਰਡ ਨੰਬਰ 18 ਤੋਂ ਕੌਂਸਲਰ ਨਰਿੰਦਰ ਕੁਮਾਰ ਮੁੰਜਾਲ ਬਿੰਟਾ ਅਰੋੜਾ ਨੂੰ ...

ਪੂਰੀ ਖ਼ਬਰ »

ਨਰਿੰਦਰ ਕੁਮਾਰ ਮੁੰਜਾਲ ਬਣੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ

ਗਿੱਦੜਬਾਹਾ, 19 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਨਗਰ ਕੌਂਸਲ ਗਿੱਦੜਬਾਹਾ ਦੀ ਚੋਣ ਹੋਈ ਜਿਸ ਵਿਚ ਸਰਬਸੰਮਤੀ ਨਾਲ ਵਾਰਡ ਨੰਬਰ 18 ਤੋਂ ਕੌਂਸਲਰ ਨਰਿੰਦਰ ਕੁਮਾਰ ਮੁੰਜਾਲ ਬਿੰਟਾ ਅਰੋੜਾ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX