ਤਾਜਾ ਖ਼ਬਰਾਂ


ਮਾਤਾ ਮਹਿੰਦਰ ਕੌਰ ਤਲਵੰਡੀ ਨੂੰ ਸੇਜਲ ਅੱਖਾਂ ਨਾਲ ਹੰਝੂਆਂ ਭਰੀ ਅੰਤਿਮ ਵਿਦਾਇਗੀ
. . .  1 day ago
ਮਹਿਲ ਕਲਾਂ,ਰਾਏਕੋਟ, 30 ਜੁਲਾਈ (ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਲਿੱਤਰ)- ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਤਲਵੰਡੀ ਦਾ ਅੰਤਿਮ ਸੰਸਕਾਰ ...
ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਬਦਲੀਆਂ ਦੇ ਹੁਕਮ ਜਾਰੀ ਕੀਤੇ - ਵਿਜੇ ਇੰਦਰ ਸਿੰਗਲਾ
. . .  1 day ago
ਪੋਜੇਵਾਲ ਸਰਾਂ ,30 ਜੁਲਾਈ(ਨਵਾਂਗਰਾਈਂ)-ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਤਹਿਤ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਕਰਮਚਾਰੀਆਂ ਦੀਆਂ ਬਦਲੀਆਂ ਦੇ ਹੁਕਮ ...
ਪਿੰਡ ਨਿਹਾਲੂਵਾਲ (ਬਰਨਾਲਾ) 'ਚ ਗ੍ਰੰਥੀ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ,30 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਨਿਹਾਲੂਵਾਲ (ਬਰਨਾਲਾ) ਵਿਖੇ ਗੁਰਦੁਆਰਾ ਬੇਗਮਪੁਰਾ 'ਚ ਗਰੰਥੀ ਵਜੋਂ ਸੇਵਾ ਨਿਭਾਅ ਰਹੇ ਨੌਜਵਾਨ ਪਰਮਜੀਤ ਸਿੰਘ ਵਾਸੀ ਚਕਰ ਵਲੋਂ ਕਮਰੇ ...
ਸੋਨ ਤਗਮਾ ਲਿਆਉਣ 'ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2 . 25 ਕਰੋੜ ਰੁਪਏ -ਰਾਣਾ ਸੋਢੀ ਦਾ ਐਲਾਨ
. . .  1 day ago
ਚੰਡੀਗੜ੍ਹ , 30 ਜੁਲਾਈ - ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਟੋਕੀਓ ਉਲੰਪਿਕ 'ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵਲੋਂ ਸੋਨ ਤਗਮਾ ਜਿੱਤਣ 'ਤੇ ਹਰ ਖਿਡਾਰੀ ਨੂੰ ...
ਬੀਬੀ ਗੁਰਜੀਤ ਕੌਰ ਕੋਟ ਖ਼ਾਲਸਾ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਛੇਹਰਟਾ,30 ਜੁਲਾਈ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਦੀ ਸਿਫ਼ਾਰਸ਼ ’ਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਵਲੋਂ ...
ਝੋਨਾ ਡੁੱਬਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਕੌਮੀ ਮਾਰਗ 'ਤੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 30 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਨੀਵੇਂ ਇਲਾਕਿਆਂ 'ਚ ਬਰਸਾਤੀ ਪਾਣੀ ਵਿਚ ਡੁੱਬੀ ਹੋਈ ਝੋਨੇ ਦੀ ਫ਼ਸਲ ਕਾਰਨ ਰੋਹ ਵਿਚ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ...
ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਸਪੀਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਜੁਲਾਈ - ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦਿਤੇ ਗਏ ਬਿਆਨ ਕਿ ਕਿਸਾਨੀ ਅੰਦੋਲਨ ਵਿਚ ...
ਸੁਨਾਮ 'ਚ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਭਲਕੇ ਹੋਵੇਗੀ ਲੋਕ ਅਰਪਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ,30 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ...
ਮਾਛੀਵਾੜਾ ਇਲਾਕੇ ਵਿਚ ਫਿਰ ਕੋਰੋਨਾ ਨੇ ਰਫ਼ਤਾਰ ਫੜੀ
. . .  1 day ago
ਮਾਛੀਵਾੜਾ ਸਾਹਿਬ, 30 ਜੁਲਾਈ (ਮਨੋਜ ਕੁਮਾਰ) - ਕਾਫ਼ੀ ਦਿਨਾਂ ਦੀ ਰਾਹਤ ਤੋਂ ਬਾਦ ਇਕ ਵਾਰ ਫਿਰ ਮਾਛੀਵਾੜਾ ਇਲਾਕੇ ਵਿਚ ਕੋਰੋਨਾ ਨੇ...
ਭਾਰਤ ਅਤੇ ਚੀਨ ਦਰਮਿਆਨ 12ਵੇਂ ਗੇੜ ਦੀ ਗੱਲਬਾਤ ਕੱਲ੍ਹ
. . .  1 day ago
ਨਵੀਂ ਦਿੱਲੀ, 30 ਜੁਲਾਈ - ਭਾਰਤੀ ਫ਼ੌਜ ਦੇ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਅਤੇ ਚੀਨ ਦਰਮਿਆਨ 12ਵੇਂ ...
ਪੰਜਾਬ ਦੇ ਖੇਡ ਮੰਤਰੀ ਦਾ ਉਲੰਪਿਕ ਵਿਚ ਗਏ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ
. . .  1 day ago
ਚੰਡੀਗੜ੍ਹ, 30 ਜੁਲਾਈ - ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਘੋਸ਼ਣਾ ਕੀਤੀ ਹੈ ਕਿ ਟੋਕੀਓ ਉਲੰਪਿਕਸ ਵਿਚ ਹਿੱਸਾ...
ਸਰਕਾਰੀ ਕੰਨਿਆ ਸਕੂਲ ਮਮਦੋਟ ਵਿਚੋਂ ਮਿਲਿਆ ਬੰਬ
. . .  1 day ago
ਮਮਦੋਟ, 30 ਜੁਲਾਈ (ਸੁਖਦੇਵ ਸਿੰਘ ਸੰਗਮ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਵਿਹੜੇ ਵਿਚੋਂ ਅੱਜ ਬੰਬ ਮਿਲਣ ਨਾਲ ...
ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਜਾਪਾਨ ਨੂੰ 5-3 ਗੋਲਾਂ ਦੇ ਫ਼ਰਕ ਨਾਲ ਹਰਾਇਆ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਆਸਟ੍ਰੇਲੀਆ ਤੋਂ ਵੱਡੇ ਗੋਲ ਫ਼ਰਕ ਨਾਲ ਹਾਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ...
ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਵਾਲੇ ਭਾਜਪਾ ਵਿਧਾਇਕ ਮੁਅੱਤਲ
. . .  1 day ago
ਨਵੀਂ ਦਿੱਲੀ, 30 ਜੁਲਾਈ - ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅੱਜ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ...
ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  1 day ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  1 day ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  1 day ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  1 day ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  1 day ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਅੰਮ੍ਰਿਤਸਰ

ਖੰਨਾ ਪੇਪਰ ਮਿੱਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਡੀਕਲ ਉਪਕਰਨ ਤੇ ਖੇਡਾਂ ਦਾ ਸਾਮਾਨ ਭੇਟ

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਖੰਨਾ ਪੇਪਰ ਮਿੱਲ ਵਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਡਾਇਰੈਕਟਰ ਸੁਨੀਤ ਕੋਛੜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਖੇਡਾਂ ਦਾ ਸਾਮਾਨ ਅਤੇ ਡਾਕਟਰੀ ਉਪਕਰਨ ਮੁਹੱਈਆ ਕਰਵਾਏ ਗਏ | ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਖੰਨਾ ਪੇਪਰ ਮਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਮਿੱਲ ਵਲੋਂ ਰੈੱਡ ਕਰਾਸ ਦੀ ਪ੍ਰਭਾਵਸ਼ਾਲੀ ਰੂਪ 'ਚ ਸਹਾਇਤਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅੱਜ ਵੀ ਖੰਨਾ ਪੇਪਰ ਮਿੱਲ ਵਲੋਂ ਰਣਜੀਤ ਐਵੀਨਿਊ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸੈਟੇਲਾਈਟ ਹਸਪਤਾਲ ਨੂੰ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ 'ਚ ਮਾਸਕ, ਹੈਂਡ ਫ੍ਰੀ ਸੈਨੇਟਾਈਜ਼ਰ, ਆਕਸੀਮੀਟਰ, ਆਕਸੀਜਨ ਸਿਲੰਡਰ, ਦਸਤਾਨੇ ਆਦਿ ਹੋਰ ਮੈਡੀਕਲ ਸਹਾਇਤਾ ਲਈ ਵਰਤਿਆ ਜਾਂਦਾ ਸਾਮਾਨ ਦਿੱਤਾ ਗਿਆ ਹੈ | ਸ. ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਿੱਲ ਵਲੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਖੰਨਾ ਪੇਪਰ ਮਿੱਲ ਵਲੋਂ ਗਾਂਧੀ ਗਰਾਉਂਡ ਨੂੰ ਕ੍ਰਿਕਟ ਬਾਲਿੰਗ ਮਸ਼ੀਨ ਅਤੇ ਹੋਰ ਖੇਡਾਂ ਦਾ ਸਾਮਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖੰਨਾ ਪੇਪਰ ਮਿੱਲ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਹੈ ਅਤੇ ਹਰੇਕ ਖੇਤਰ 'ਚ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਲਗਾਤਾਰ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ | ਇਸ ਮੌਕੇ ਖੰਨਾ ਪੇਪਰ ਮਿੱਲ ਦੇ ਡਾਇਰੈਕਟਰ ਸੁਨੀਤ ਕੋਛੜ ਨੇ ਕਿਹਾ ਕਿ ਕੰਪਨੀ ਵਲੋਂ ਮਦਦ ਚੈਰੀਟੇਬਲ ਫਾਉਂਡੇਸ਼ਨ ਦੀ 2011 'ਚ ਸਥਾਪਨਾ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਸਾਡੀ ਇਸ ਸੰਸਥਾ ਵਲੋਂ ਸਮਾਜਿਕ ਕੰਮਾਂ 'ਚ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ | ਸ੍ਰੀ ਕੋਛੜ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਪੇਂਡੂ ਖੇਤਰਾਂ ਲਈ ਕੂੜੇਦਾਨ, ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਗਰੀਨ ਡਰਾਈਵ ਮੁਹਿੰਮ ਤਹਿਤ ਬੂਟੇ ਵੀ ਲਗਵਾਏ ਗਏ ਹਨ | ਇਸ ਤੋਂ ਇਲਾਵਾ ਸੰਸਥਾ ਵਲੋਂ, ਜੰਮੂ-ਕਸ਼ਮੀਰ ਰਾਹਤ ਫੰਡ, ਜੋੜਾ ਫਾਟਕ ਦੁਰਘਟਨਾ ਸਮੇਂ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਹੈ | ਜਦਕਿ ਸੰਸਥਾ ਵਲੋਂ ਨਿਸ਼ਕਾਮ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ |

ਰੈਵੀਨਿਊ ਅਧਿਕਾਰੀਆਂ ਵਲੋਂ ਅਦਾਲਤੀ ਕੰਮਾਂ ਤੇ ਕਾਰਜਕਾਰੀ ਮੈਜਿਸਟ੍ਰੇਟ ਦੀ ਡਿਊਟੀ ਦਾ ਬਾਈਕਾਟ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)–ਰੈਵੀਨਿਊ ਅਧਿਕਾਰੀਆਂ ਤੇ ਪੁਲਿਸ ਵਲੋਂ ਬਿਨਾਂ ਮਨਜੂਰੀ ਕਾਰਵਾਈ ਕਰਨ ਦੇ ਵਿਰੋਧ 'ਚ ਅੱਜ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਵਲੋਂ ਆਪਣੇ ਅਦਾਲਤੀ ਕੰਮਾਂ ਤੇ ਕਾਰਜਕਾਰੀ ਮੈਜਿਸਟ੍ਰੇਟ ਡਿਊਟੀ ਆਦਿ ਕੰਮਾਂ ਦਾ ਬਾਈਕਾਟ ...

ਪੂਰੀ ਖ਼ਬਰ »

ਵਿਸ਼ਵ ਵਿਰਾਸਤ ਦਿਵਸ 'ਤੇ ਬੁਲਾਰਿਆਂ ਆਪਣੇ ਸੱਭਿਆਚਾਰਾਂ ਨੂੰ ਬਚਾਉਣ ਦਾ ਦਿੱਤਾ ਹੋਕਾ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਵਿਸ਼ਵ ਵਿਰਾਸਤ ਦਿਵਸ ਦੇ ਮੌਕੇ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਅੰਤਰਰਾਸ਼ਟਰੀ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਦੇਸ਼ਾਂ ਦੇ ਵਿਰਾਸਤ ਪ੍ਰਬੰਧਨ ਨਾਲ ਜੁੜੇ ਮਾਹਿਰਾਂ ਨੇ ਕਿਹਾ ਹੈ ਕਿ ਆਉਣ ...

ਪੂਰੀ ਖ਼ਬਰ »

ਇੰਡੀਅਨ ਆਇਲ ਗੁਰੂ ਨਾਨਕ ਦੇਵ ਹਸਪਤਾਲ ਨੂੰ ਦੇਵੇਗਾ ਹੋਰ ਆਕਸੀਜਨ ਸਪਲਾਈ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)–ਬੀਤੇ ਦਿਨ ਜਿੱਥੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਆਕਸੀਜਨ ਸਪਲਾਈ ਦੀ ਕੋਈ ਕਮੀਂ ਨਹੀਂ ਹੈ, ਉੱਥੇ ਬੀਤੇ ਦਿਨ ਬਫਰ ...

ਪੂਰੀ ਖ਼ਬਰ »

ਵੇਰਕਾ/ਚੱਬਾ ਵਿਸ਼ੇਸ਼ ਸਪਲੀਮੈਂਟ

ਅਦਾਰਾ 'ਅਜੀਤ' ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੇਰਕਾ/ਚੱਬਾ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ | ਇਸ 'ਚ ਇਸ਼ਤਿਹਾਰ ਆਦਿ ਦੇਣ ਲਈ ਸਾਡੇ ਪ੍ਰਤੀਨਿਧ ਸ. ਪਰਮਜੀਤ ਸਿੰਘ ਬੱਗਾ (ਵੇਰਕਾ) ਮੋਬਾ: 98554-20842 ਅਤੇ ...

ਪੂਰੀ ਖ਼ਬਰ »

ਕੋਰੋਨਾ ਦੇ 372 ਨਵੇਂ ਮਾਮਲੇ, 6 ਹੋਰ ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਅੱਜ ਇਕੋ ਦਿਨ 'ਚ 372 ਹੋਰ ਮਾਮਲੇ ਸਾਹਮਣੇ ਆਏ ਹਨ ਅਤੇ 4 ਔਰਤਾਂ ਸਮੇਤ 6 ਹੋਰ ਮਰੀਜ਼ਾਂ ਦੀਆ ਦੁਖਦਾਈ ਮੌਤਾਂ ਹੋਣ ਦੀ ਵੀ ਖ਼ਬਰ ਹੈ ਜੋ ਇੱਥੇ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਸਨ | ਮਿ੍ਤਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ 3 ਤੰਬਾਕੂ ਵਿਕ੍ਰੇਤਾਵਾਂ ਦੇ ਕੱਟੇ ਚਲਾਨ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)–ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਆਧਾਰਿਤ ਟੀਮ ਵਲੋਂ ਸਿਹਤ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਕੇ ਤੰਬਾਕੂ ਪਦਾਰਥ ਵੇਚ ਰਹੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ | ਜ਼ਿਲ੍ਹਾ ਨੋਡਲ ਅਫਸਰ ਐੱਨ.ਟੀ.ਸੀ.ਪੀ. ਡਾ. ਸਰਨਜੀਤ ਕੌਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ

ਚੌਕ ਮਹਿਤਾ, 20 ਅਪ੍ਰੈਲ (ਧਰਮਿੰਦਰ ਸਿੰਘ ਭੰਮਰ੍ਹਾ)-ਬੀਤੀ ਸ਼ਾਮ ਮਹਿਤਾ ਤੋਂ ਬਾਬਾ ਬਕਾਲਾ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸਿੰਘ ਬੇਲਾ ਦੇ ਨਜ਼ਦੀਕ ਬਾਬਾ ਬਕਾਲਾ ਸਾਹਿਬ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਰੇਟਾ ਕਾਰ ਪੀ. ਬੀ. 06 ਏ. ਜੇ. 6931 ਨੇ ਹਾਂਡਾ ਲਾਲ ਰੰਗ ਦਾ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ 'ਚ 2 ਦੀ ਮੌਤ

ਚੌਕ ਮਹਿਤਾ, 20 ਅਪ੍ਰੈਲ (ਧਰਮਿੰਦਰ ਸਿੰਘ ਭੰਮਰ੍ਹਾ)-ਬੀਤੀ ਸ਼ਾਮ ਪਿੰਡ ਜਲਾਲ ਓਸਮਾ ਮੰਡੀ ਕੋਲ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਜਬਰਦਸਤ ਟੱਕਰ ਵੱਜਣ ਨਾਲ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੋਰੋਨਾ ਦੇ 372 ਨਵੇਂ ਮਾਮਲੇ, 6 ਹੋਰ ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਅੱਜ ਇਕੋ ਦਿਨ 'ਚ 372 ਹੋਰ ਮਾਮਲੇ ਸਾਹਮਣੇ ਆਏ ਹਨ ਅਤੇ 4 ਔਰਤਾਂ ਸਮੇਤ 6 ਹੋਰ ਮਰੀਜ਼ਾਂ ਦੀਆ ਦੁਖਦਾਈ ਮੌਤਾਂ ਹੋਣ ਦੀ ਵੀ ਖ਼ਬਰ ਹੈ ਜੋ ਇੱਥੇ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਸਨ | ਮਿ੍ਤਕ ...

ਪੂਰੀ ਖ਼ਬਰ »

ਮਜੀਠੀਆ ਵਲੋਂ ਐੱਸ. ਓ. ਆਈ. ਦੇ ਨਵਚੇਤਨ ਗਿੱਲ ਅੰਮਿ੍ਤਸਰ ਸ਼ਹਿਰੀ ਤੇ ਤੇਜਬੀਰ ਨੰਗਲੀ ਦਿਹਾਤੀ ਦੇ ਪ੍ਰਧਾਨ ਨਿਯਕੁਤ

ਛੇਹਰਟਾ, 20 ਅਪ੍ਰੈਲ (ਵਡਾਲੀ)-ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਮਿਹਨਤੀ ਤੇ ਸੂਝਵਾਨ ਨੌਜਵਾਨ ਨਵਚੇਤਨ ਸਿੰਘ ਗਿੱਲ ਅੰਮਿ੍ਤਸਰ ਸ਼ਹਿਰੀ ਤੇ ਤੇਜਬੀਰ ਸਿੰਘ ਨੰਗਲੀ ਨੂੰ ਅੰਮਿ੍ਤਸਰ ਦਿਹਾਤੀ ਦਾ ਐੱਸ. ਓ. ਆਈ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਕਿਹਾ ਕਿ ਆ ...

ਪੂਰੀ ਖ਼ਬਰ »

ਸੁਲਤਾਨਵਿੰਡ ਮੇਨ ਬਾਜ਼ਾਰ ਤੋਂ ਟਰਾਲਾ ਚੋਰੀ

ਸੁਲਤਾਨਵਿੰਡ, 20 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਗੁਰੂ ਨਗਰ ਦੇ ਪਵਿੱਤਰ ਸ਼ਹਿਰ ਅੰਮਿ੍ਤਸਰ ਅਤੇ ਆਸ ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਦਾ ਤਾਜ਼ਾ ਮਾਮਲਾ ਅੱਜ ਪਿੰਡ ਸੁਲਤਾਨਵਿੰਡ ਤੋਂ ਇਕ ...

ਪੂਰੀ ਖ਼ਬਰ »

ਹਲਕਾ ਪੂਰਬੀ ਨੂੰ ਕਾਂਗਰਸ ਮੁਕਤ ਕਰਨ ਲਈ ਲੋਕ ਉਤਾਵਲੇ-ਬੀਬੀ ਵੇਰਕਾ

ਵੇਰਕਾ, 20 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪੂਰਬੀ ਨੂੰ ...

ਪੂਰੀ ਖ਼ਬਰ »

ਦਸਤਵੇਜ਼ਾਂ ਦੀ ਘਾਟ ਕਾਰਨ ਕੋਈ ਵੀ ਸਰਕਾਰੀ ਸਕੂਲ ਬੱਚੇ ਨੂੰ ਦਾਖ਼ਲੇ ਤੋਂ ਇਨਕਾਰ ਨਹੀਂ ਕਰ ਸਕਦਾ-ਸਿੱਖਿਆ ਅਧਿਕਾਰੀ

ਅੰਮਿ੍ਤਸਰ, 20 ਅਪ੍ਰੈਲ (ਸੁੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖਲਿਆਂ 'ਚ ਇਜ਼ਾਫਾ ਕਰਨ ਲਈ ਵਿਭਾਗ ਵਲੋਂ ਗ਼ੈਰ-ਸਰਕਾਰੀ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲ਼ਾਂ 'ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ...

ਪੂਰੀ ਖ਼ਬਰ »

ਵਿਜੈ ਨਗਰ ਪੁਲਿਸ ਚੌਂਕੀ ਨੇ ਫੜਿਆ ਨਸ਼ੇੜੀਆਂ ਦਾ ਗਰੋਹ

ਅੰਮਿ੍ਤਸਰ, 20 ਅਪੈ੍ਰਲ (ਰੇਸ਼ਮ ਸਿੰਘ)-ਥਾਣਾ ਸਦਰ ਦੀ ਪੁਲਿਸ ਚੌਂਕੀ ਵਿਜੈ ਨਗਰ ਵਲੋਂ ਨਸ਼ੇੜੀਆਂ ਦਾ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਰਲ ਕੇ ਹੈਰੋਇਨ ਆਦਿ ਨਸ਼ਿਆਂ ਦਾ ਸੇਵਨ ਕਰਦੇ ਸਨ | ਪੁਲਿਸ ਵਲੋਂ ਇੱਥੇ ਇਕ ਬੇ-ਅਬਾਦ ਫੈਕਟਰੀ 'ਚ ਛਾਪੇਮਾਰੀ ਕਰਕੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਵਿਅਕਤੀ ਕਾਬੂ

ਛੇਹਰਟਾ, 20 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਡਾਕਟਰ ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਮੁਖਵਿੰਦਰ ਸਿੰਘ ਭੁੱਲਰ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਅਤੇ ਸੰਦੀਪ ਕੁਮਾਰ ਮਲਿਕ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਏ. ...

ਪੂਰੀ ਖ਼ਬਰ »

ਕੋਟ ਬਾਬਾ ਦੀਪ ਸਿੰਘ ਤੋਂ ਦਾਖਲਾ ਮੁਹਿੰਮ ਸਬੰਧੀ ਬਲਾਕ ਅੰਮਿ੍ਤਸਰ-1 ਅਧੀਨ ਕੱਢੀ ਰੈਲੀ

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਨਮੀਤ ਕੌਰ ਬਲਾਕ ਨੋਡਲ ਅਫਸਰ ਬਲਾਕ ਅੰਮਿ੍ਤਸਰ-1 ਦੀ ਅਗਵਾਈ ਹੇਠ ਸ. ਕੰ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਛੀਨੀਵਾਲ ਦੇ ਚਲਾਣੇ 'ਤੇ ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟ

ਅੰਮਿ੍ਤਸਰ, 20 ਅਪ੍ਰੈਲ(ਹਰਮਿੰਦਰ ਸਿੰਘ)-ਬਰਨਾਲਾ ਜ਼ਿਲ੍ਹੇ ਦੇ ਹਲਕਾ ਚੰਨਣਵਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਦਲਬਾਰ ਸਿੰਘ ਛੀਨੀਵਾਲ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਮੇਟੀ ਦੇ ...

ਪੂਰੀ ਖ਼ਬਰ »

ਸਕਰੂਟਨੀ ਕਰਵਾ ਚੁੱਕੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਨੂੰ ਦਿੱਤਾ ਮੰਗ ਪੱਤਰ

ਅੰਮਿ੍ਤਸਰ 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-2364 ਈ. ਟੀ. ਟੀ. ਅਸਾਮੀਆਂ ਤੇ ਸਕਰੁਟਨੀ ਕਰਵਾ ਚੁੱਕੇ ਅਧਿਆਪਕਾਂ ਨੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਸਬੰਧੀ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ | ਇਸ ਦੌਰਾਨ ਬੁਲਾਰਿਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਆਨਾਕਾਨੀ ਕਰਨ ਖ਼ਿਲਾਫ਼ ਨਾਅਰੇਬਾਜ਼ੀ

ਰਾਜਾਸਾਂਸੀ, 20 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਦੀ ਵਸਨੀਕ ਇਕ ਔਰਤ ਵਲੋਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਉਸ ਦੀ ਧੀ ਦੀ ਤਸਵੀਰ ਨਾਲ ਫੋਟੋਸ਼ਾਪ ਰਾਹੀਂ ਛੇੜਛਾੜ ਕਰ ਕੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰਨ ਖ਼ਿਲਾਫ਼ ਪੁਲਿਸ ਵਲੋਂ ਥਾਣਾ ...

ਪੂਰੀ ਖ਼ਬਰ »

ਅਮਰੀਕਾ ਤੋਂ ਆਏ ਪ੍ਰਵਾਸੀ ਨੂੰ ਫਿਜੀਓਥਰੈਪੀ ਨਾਲ ਮਿਲੀ ਕਮਰ ਦਰਦ ਤੋਂ ਰਾਹਤ- ਡਾ. ਬਾਵਾ

ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਅਮਰੀਕਾ ਤੋਂ ਆਏ ਇਕ ਪ੍ਰਵਾਸੀ ਵਿਅਕਤੀ ਨੂੰ ਨਿਊਰੋਫਿਜੀਓਥਰੈਪੀ ਦੇ ਇਲਾਜ ਨਾਲ ਲੰਬੇ ਸਮੇਂ ਤੋਂ ਹੋ ਰਹੀ ਕਮਰ ਦਰਦ ਤੋਂ ਰਾਹਤ ਮਿਲੀ ਹੈ ਜੋ ਕਿ ਹੁਣ ਬਿਲਕੁਲ ਦਰਦ ਭੁੱਲ ਕੇ ਆਪਣੇ ਦੇਸ਼ ਵਾਪਸ ਪਰਤਣ ਦੀ ਤਿਆਰੀ ਕਰ ਰਿਹਾ ਹੈ | ...

ਪੂਰੀ ਖ਼ਬਰ »

ਵਿਧਾਇਕ ਡੀ. ਸੀ. ਨੇ ਸਾਂਘਨਾ 'ਚ 400 ਸਮਾਰਟ ਕਾਰਡ ਵੰਡੇ

ਛੇਹਰਟਾ, 20 ਅਪ੍ਰੈਲ (ਵਡਾਲੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਦੇ ਪਿੰਡ ਸਾਂਘਨਾ ਵਿਖੇ ਸਰਪੰਚ ਬਰਿੰਦਰ ਕੌਰ ਤੇ ਸੀਨੀਅਰ ਕਾਗਰਸੀ ਆਗੂ ਕੁਲਵਿੰਦਰ ਸਿੰਘ ਬੱਬੀ ਦੀ ਅਗਵਾਈ 'ਚ ਸਮਾਰਟ ਕਾਰਡ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ...

ਪੂਰੀ ਖ਼ਬਰ »

ਮਿਨਰਲ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਦੇ ਖ਼ਿਲਾਫ਼ ਸ਼ਿਵ ਸੈਨਾ ਨੇ ਖੋਲਿ੍ਹਆ ਮੋਰਚਾ

ਛੇਹਰਟਾ, 20 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲੀਆਂ ਮਿਨਰਲ ਵਾਟਰ ਬਣਾਉਣ ਵਾਲੀਆਂ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਕੰਪਨੀਆਂ ਦੇ ਖ਼ਿਲਾਫ਼ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪੰਜਾਬ ਯੁਵਾ ਸੈਨਾ ਦੇ ਪ੍ਰਧਾਨ ਸੰਜੀਵ ਭਾਸਕਰ ...

ਪੂਰੀ ਖ਼ਬਰ »

ਅਨਾਜ ਮੰਡੀ ਕੁਕੜਾਂਵਾਲਾ ਵਿਖੇ ਚੇਅਰਮੈਨ ਖਿਆਲਾ ਤੇ ਸ਼ਿੰਦ ਵਰਨਾਲੀ ਨੇ ਸ਼ੁਰੂ ਕਰਵਾਈ ਸਰਕਾਰੀ ਖ਼ਰੀਦ

ਹਰਸਾ ਛੀਨਾ, 20 ਅਪ੍ਰੈਲ (ਕੜਿਆਲ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੁੱਚਾ ਚੁਕੱਣ ਅਤੇ ਕਿਸਾਨਾਂ ਗਲੋਂ ਕਰਜ਼ੇ ਦੀ ਪੰਜਾਲੀ ਲਾਹੁਣ ਦੀ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ ਜਦਕਿ ਆਪਣੇ ਆਪ ਨੂੰ ਕਿਸਾਨਾਂ ...

ਪੂਰੀ ਖ਼ਬਰ »

ਸਰਕਾਰੀਆ ਦੀ ਅਗਵਾਈ 'ਚ ਲੋਪੋਕੇ ਕਸਬੇ ਦੀ ਨੁਹਾਰ ਬਦਲੀ ਜਾ ਰਹੀ ਹੈ- ਸਰਪੰਚ ਲੋਪੋਕੇ

ਲੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਦੇਸ਼ ਭਗਤਾਂ ਦੇ ਪਿੰਡ ਲੋਪੋਂਕੇ ਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਆਪਣੀ ਦੇਖ-ਰੇਖ ਹੇਠ ਕਰਵਾ ਕੇ ...

ਪੂਰੀ ਖ਼ਬਰ »

ਲੋਕ ਅਧਿਕਾਰ ਲਹਿਰ ਸੰਗਠਨ ਵਲੋਂ ਸਿਹਤਮੰਦ ਲੋਕਤੰਤਰ ਵਿਸ਼ੇ 'ਤੇ ਵਿਚਾਰ ਚਰਚਾ

ਅਜਨਾਲਾ, 20 ਅਪ੍ਰੈਲ (ਐੱਸ. ਪ੍ਰਸ਼ੋਤਮ)-ਇੱਥੇ ਲੋਕ ਅਧਿਕਾਰ ਲਹਿਰ ਦੇ ਸੂਬਾਈ ਪ੍ਰਤੀਨਿੱਧ ਰੁਪਿੰਦਰਜੀਤ ਸਿੰਘ ਸਿੱਧੂ ਵਲੋਂ ਸਥਾਨਕ ਬੁੱਧੀਜੀਵੀਆਂ, ਸਮਾਜ ਸੇਵੀਆਂ ਤੇ ਅਸੂਲ ਪ੍ਰਸਤ ਰਾਜਨੀਤੀ ਦੇ ਸ਼ੁੱਭ ਚਿੰਤਕਾਂ ਦੀ ਮੀਟਿੰਗ 'ਚ ਸਿਹਤਮੰਦ ਲੋਕਤੰਤਰ ਵਿਸ਼ੇ 'ਤੇ ...

ਪੂਰੀ ਖ਼ਬਰ »

ਧਾਲੀਵਾਲ ਹਾਸ਼ਮਪੁਰਾ ਤੇ ਉੱਗਰ ਔਲਖ ਵਿਖੇ 'ਆਪ' ਵਲੋਂ ਬਿਜਲੀ ਬਿੱਲ ਫੂਕ ਰੋਸ ਮੁਜ਼ਾਹਰੇ

ਅਜਨਾਲਾ, 20 ਅਪ੍ਰੈਲ (ਐੱਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਹਲਕੇ ਦੇ ਪਿੰਡ ਹਾਸ਼ਮਪੁਰਾ ਤੇ ਉੱਗਰ ਔਲਖ ਸਮੇਤ ਹੋਰ ਪਿੰਡਾਂ 'ਚ ਪਾਰਟੀ ਨੂੰ ਮਜਬੂਤ ਕਰਨ, ...

ਪੂਰੀ ਖ਼ਬਰ »

-ਮਾਮਲਾ ਗਰੀਬ ਲੋਕਾਂ ਨੂੰ ਅਨਾਜ ਘੱਟ ਦੇਣ ਦਾ-

ਸਮਾਜ ਸੇਵਕ ਨੇ ਜ਼ਿਲ੍ਹਾ ਕੰਟਰੋਲਰ ਫੂਡ ਸਪਲਾਈ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ

ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਉੱਘੇ ਸਮਾਜ ਸੇਵਕ ਹਰਜੀਤ ਸਿੰਘ ਸਿਤਾਰਾ (ਜਨਰਲ ਸਕੱਤਰ ਆਲ ਇੰਡੀਆ ਰੰਘਰੇਟਾ ਦਲ ਪੰਜਾਬ) ਨੇ ਗ਼ਰੀਬ ਲੋਕਾਂ ਨੂੰ ਅਨਾਜ ਘੱਟ ਦੇਣ ਦੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਇਕ ਲਿਖਤੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ

ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁ: ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਨੂੂੰ ਸਮਰਪਿਤ ਮਹਾਨ ਗੁਰਮਤਿ ...

ਪੂਰੀ ਖ਼ਬਰ »

ਪਿੰਡ ਬਹਿੜਵਾਲ 'ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ-ਕੱਕੜ

ਚੋਗਾਵਾਂ, 20 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਪ੍ਰਦੇਸ਼ ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦੇ ਦਿਹਾਤੀ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕੜ ਨੇ ਅੱਜ ਬਲਾਕ ਚੋਗਾਵਾਂ ਦੇ ਪਿੰਡ ਬਹਿੜਵਾਲ ਵਿਖੇ ਪੁੱਜ ਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਸੀ. ਟੀ. ਯੂ. ਨੇ ਕਿਰਤੀਆਂ ਨੂੰ ਤਨਖਾਹਾਂ ਨਾ ਦੇਣ ਦੇ ਦੋਸ਼ ਹੇਠ ਦਿੱੱਤਾ ਰੋਸ ਧਰਨਾ

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੀ. ਟੀ. ਯੂ. ਵਲੋਂ ਹੋਪਰਸ ਕਲੱਬ ਰਣਜੀਤ ਐਵੀਨਿਊ ਦੇ ਬਹਾਰ ਕਿਰਤੀਆਂ ਨੂੰ ਤਨਖਾਹਾਂ ਨਾ ਦੇਣ ਦੇ ਦੋਸ਼ ਹੇਠ ਰੋਸ ਧਰਨਾ ਦਿੱਤਾ ਗਿਆ ਜਦਕਿ ਦੂਜੇ ਪਾਸੇ ਹੋਪਰਸ ਕਲੱਬ ਦੇ ਮਾਲਕ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ...

ਪੂਰੀ ਖ਼ਬਰ »

ਪੁਲਿਸ ਥਾਣਾ ਘਰਿੰਡਾ ਦਾ 25 ਨੂੰ ਕੀਤਾ ਜਾਵੇਗਾ ਘਿਰਾਓ

ਲ਼ੋਪੋਕੇ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਵਣੀਏਕੇ ਨੇ ਅੱਜ ਇੱਥੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਸਾਰੇ ਪਿੰਡਾਂ 'ਚ ਐੱਸ. ਸੀ. ਵਰਗ ਨਾਲ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਸੰਸਦ ਘਿਰਾਓ ਪ੍ਰੋਗਰਾਮ ਸਬੰਧੀ 'ਯੂ-ਟਰਨ' ਲੈਣ ਦੀ ਦਲ ਖਾਲਸਾ ਨੇ ਕੀਤੀ ਨਿੰਦਾ

ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਦਲ ਖ਼ਾਲਸਾ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਮਈ ਮਹੀਨੇ 'ਚ ਸੰਸਦ ਘੇਰਨ ਦੇ ਦਿੱਤੇ ਪ੍ਰੋਗਰਾਮ ਨੂੰ ਦੂਜੀ ਵਾਰ ਮੁਲਤਵੀ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਾਰ-ਬਾਰ 'ਯੂ-ਟਰਨ' ਲੈਣ ਨਾਲ ਕਿਸਾਨ ਲੀਡਰਸ਼ਿਪ ...

ਪੂਰੀ ਖ਼ਬਰ »

102 ਸਾਲ ਪਹਿਲਾਂ ਅੱਜ ਦੇ ਦਿਨ ਜਾਰੀ ਕੀਤਾ ਗਿਆ ਸੀ 'ਕ੍ਰਾਲਿੰਗ ਆਰਡਰ'

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਭਾਵੇਂ ਕਿ ਜਲਿ੍ਹਆਂਵਾਲਾ ਬਾਗ਼ ਸਾਕੇ ਨੂੰ ਪੂਰਾ ਵਿਸ਼ਵ ਇਤਿਹਾਸ ਦੀ ਇਕ ਵੱਡੀ ਤ੍ਰਾਸਦੀ ਮੰਨ ਰਿਹਾ ਹੈ, ਜਦਕਿ ਅੰਮਿ੍ਤਸਰੀਆਂ ਨੂੰ 13 ਅਪ੍ਰੈਲ ਦੇ ਬਾਅਦ ਵੀ ਕਈ ਅਜਿਹੇ ਹੀ ਸੰਤਾਪ ਝੇਲਣੇ ਪੈ ਰਹੇ ਸਨ | ਅਸਲ 'ਚ 10 ਅਪ੍ਰੈਲ 1919 ...

ਪੂਰੀ ਖ਼ਬਰ »

ਰਾਜਾਸਾਂਸੀ ਹਵਾਈ ਅੱਡੇ ਤੋਂ ਟੋਰਾਂਟੋ ਜਾਣ ਵਾਲੇ ਯਾਤਰੀ ਹੋਏ ਭਾਰੀ ਖੱਜਲ-ਖੁਆਰ

ਰਾਜਾਸਾਂਸੀ, 20 ਅਪ੍ਰੈਲ (ਹੇਰ/ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਪਾਈਸ ਜੈੱਟ ਰਾਹੀਂ ਅੰਮਿ੍ਤਸਰ ਤੋਂ ਟੋਰਾਂਟੋ ਜਾਣ ਵਾਲੇ ਯਾਤਰੀਆਂ ਖ਼ਾਸ ਕਰ ਪੜ੍ਹਾਈ ਲਈ ਕੈਨੇਡਾ ਜਾ ਰਹੇ 50 ਦੇ ਕਰੀਬ ਵਿਦਿਆਰਥੀਆਂ ਨੂੰ ਸਪਾਈਜੈੱਟ ਹਵਾਈ ...

ਪੂਰੀ ਖ਼ਬਰ »

ਨਿਗਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡਾ. ਵੇਰਕਾ ਨੂੰ ਦਿੱਤਾ ਪੱਤਰ

ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦਾ ਇਕ ਵਫ਼ਦ ਅੱਜ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਮਿਲਿਆ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਨੂੰ ਦੱਸਦੇ ਹੋਏ ਇਕ ਮੰਗ ਪੱਤਰ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਭਗਤਾ ਵਾਲਾ ਅਨਾਜ ਮੰਡੀ ਦਾ ਕੀਤਾ ਦੌਰਾ

ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਮੰਡੀਆਂ 'ਚ ਕਣਕ ਦੀ ਆਮਦ ਨੂੰ ਲੈ ਕੇ ਸਰਕਾਰੀ ਤੌਰ 'ਤੇ ਕੀਤੇ ਪ੍ਰਬੰਧਾ ਦੀ ਪੋਲ ਖੋਲ੍ਹਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਸਥਾਨਕ ਆਗੂਆਂ ਵਲੋਂ ...

ਪੂਰੀ ਖ਼ਬਰ »

ਗੁ: ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਦਾ ਜਨਮ ਦਿਹਾੜਾ

ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਧੰਨਾ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਸ੍ਰੀ ਅਖੰਡ ਪਾਠ ਦੇ ਭੋਗ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX