ਤਾਜਾ ਖ਼ਬਰਾਂ


ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਵਧੀ ਤਾਲਾਬੰਦੀ
. . .  2 minutes ago
ਪਟਨਾ ,13 ਮਈ - ਬਿਹਾਰ ਵਿਚ ਅਗਲੇ ਦੱਸ ਦਿਨਾਂ ਤੱਕ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ । ਹੁਣ 16 ਮਈ ਤੋਂ 25 ਮਈ ਤੱਕ...
ਨਾਭਾ ਭਾਦਸੋਂ ਰੋਡ 'ਤੇ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਹੋਈ ਮੌਕੇ 'ਤੇ ਮੌਤ
. . .  15 minutes ago
ਨਾਭਾ, 13 ਮਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਦੇ ਪਿੰਡ ਅਲਹੌਰਾਂ ਅਤੇ ਕੋਟਲੀ ਦੇ ਰਹਿਣ ਵਾਲੇ ਤਿੰਨ ਨੌਜਵਾਨ ਜੋ ਕਿ ਭਾਦਸੋਂ ਤੋਂ ਕਿਸੇ ਫ਼ੈਕਟਰੀ ਵਿਚ ਰਾਤ ਕੰਮ ਕਰਨ ਉਪਰੰਤ ਨਾਭਾ ਪਰਤ ਰਹੇ...
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਮੁਲਤਵੀ
. . .  17 minutes ago
ਨਵੀਂ ਦਿੱਲੀ ,13 ਮਈ - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ 10 ਅਕਤੂਬਰ 2021 ਤੱਕ ...
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਸ਼ੀਲ ਕੁਮਾਰ ਗੋਲਡੀ ਬਣੇ ਸੰਗਤ ਨਗਰ ਕੌਂਸਲ ਦੇ ਪ੍ਰਧਾਨ
. . .  38 minutes ago
ਸੰਗਤ ਮੰਡੀ, 13 ਮਈ ( ਦੀਪਕ ਸਰਮਾ ) - ਸੰਗਤ ਮੰਡੀ ਦੀਆਂ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਰੀ ਬਹੁਮਤ ਮਿਲਣ ਕਾਰਨ ਇਕ ਵਾਰ ਫਿਰ ਸ਼੍ਰੋਮਣੀ...
ਬਾਬਾ ਬਲਵੰਤ ਸਿੰਘ ਹਸਪਤਾਲ ਵਲੋਂ ਰਵਾਨਾ ਕੀਤੀ ਗਈ ਫ੍ਰੀ ਆਕਸੀਜਨ ਔਨ ਵੀਲਸ ਐਂਬੂਲੈਂਸ
. . .  about 1 hour ago
ਟਾਂਡਾ ਉੜਮੁੜ, 13 ਮਈ (ਦੀਪਕ ਬਹਿਲ) -- ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ...
ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਘਿਰਾਓ
. . .  about 1 hour ago
ਅੰਮ੍ਰਿਤਸਰ,13 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ...
ਕੋਟਕਪੂਰਾ ਗੋਲੀਕਾਂਡ : ਨਵੀਂ ਜਾਂਚ ਟੀਮ ਵਲੋਂ ਘਟਨਾ ਸਥਾਨ ਦਾ ਦੌਰਾ
. . .  36 minutes ago
ਫ਼ਰੀਦਕੋਟ, 13 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ, ਮੋਹਰ ਸਿੰਘ ਗਿੱਲ) - ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਨਵੀਂ ਤਿੰਨ ਮੈਂਬਰੀ ਜਾਂਚ ਟੀਮ ਨੇ ਅੱਜ ਬਕਾਇਦਾ ਤੌਰ 'ਤੇ...
ਬੰਗਾ ਲਾਗੇ ਪਤੀ ਵਲੋਂ ਪਤਨੀ ਦਾ ਕਤਲ
. . .  about 1 hour ago
ਬੰਗਾ, 13 ਮਈ (ਜਸਬੀਰ ਸਿੰਘ ਨੂਰਪੁਰ ) - ਬੰਗਾ ਦੇ ਨਜ਼ਦੀਕ ਪੈਂਦੇ ਪਿੰਡ ਮਾਹਿਲ ਗਹਿਲਾਂ ਵਿਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੜਕੀ ਪਰਿਵਾਰ ਨੇ ਦੋਸ਼ ਲਾਉਂਦਿਆਂ ਕਿਹਾ...
ਨਿਤੀਕਾ ਭੱਲਾ ਦੇ ਸਿਰ ਸਜਿਆ ਨਗਰ ਨਿਗਮ ਮੋਗਾ ਦੇ ਮੇਅਰ ਦਾ ਤਾਜ
. . .  about 1 hour ago
ਮੋਗਾ, 13 ਮਈ (ਗੁਰਤੇਜ ਸਿੰਘ ਬੱਬੀ, ਗੁਰਦੇਵ ਭਾਮ) - ਅੱਜ ਨਗਰ ਨਿਗਮ ਮੋਗਾ ਦੇ ਮੇਅਰ ਦੀ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੀ ਜੇਤੂ ਕੌਂਸਲਰ ਨਿਤੀਕਾ ਭੱਲਾ ਦੇ ...
ਵਣੀਏਕੇ ਦੀ ਦਾਣਾ ਮੰਡੀ ਵਿਚ ਡੇਢ ਲੱਖ ਤੋਂ ਉੱਪਰ ਕਣਕ ਦਾ ਭਰਿਆ ਤੋੜਾ ਮੀਂਹ ਕਾਰਨ ਹੋ ਰਿਹਾ ਖ਼ਰਾਬ
. . .  about 2 hours ago
ਚੋਗਾਵਾਂ,13 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਮਾਰਕੀਟ ਕਮੇਟੀ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਦਾਣਾ ਮੰਡੀ ਵਣੀਏਕੇ ਵਿਖੇ ਖੁੱਲ੍ਹੇ ਅਸਮਾਨ ਹੇਠ ਡੇਢ ਲੱਖ ਤੋਂ ਉੱਪਰ ਕਣਕ ਦਾ ...
ਜ਼ਿਲ੍ਹਾ ਮਾਨਸਾ ਦੇ ਕਸਬਾ ਜੋਗਾ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦੇਣ ਲਈ ਕਿੱਟਾਂ ਹੋਈਆਂ ਖ਼ਤਮ
. . .  about 2 hours ago
ਜੋਗਾ, 13 ਮਈ (ਹਰਜਿੰਦਰ ਸਿੰਘ ਚਹਿਲ) - ਕੋਵਿਡ-19 ਦੀ ਜੰਗ 'ਤੇ ਫਤਿਹ ਪਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਪਾਜ਼ੀਟਿਵ...
ਪ੍ਰਵਾਸੀ ਅਤੇ ਫਸੇ ਮਜ਼ਦੂਰਾਂ ਲਈ ਸੁਪਰੀਮ ਕੋਰਟ ਕਰੇਗੀ ਅੱਜ ਇਕ ਆਦੇਸ਼ ਪਾਸ
. . .  about 3 hours ago
ਨਵੀਂ ਦਿੱਲੀ , 13 ਮਈ - ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅੱਜ ਇਕ ਆਦੇਸ਼ ਪਾਸ ਕੀਤਾ ਜਾਵੇਗਾ । ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪ੍ਰਵਾਸੀ ਅਤੇ ਫਸੇ ਮਜ਼ਦੂਰਾਂ ਨੂੰ ਘਰ ...
ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ
. . .  about 3 hours ago
ਨਵੀਂ ਦਿੱਲੀ , 13 ਮਈ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਕੋਵਿਡ -19 ਮਹਾਂਮਾਰੀ ਦੌਰਾਨ ਟੀਕੇ...
ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ, 13 ਮਈ (ਵਿਜੇ ਸ਼ਰਮਾ) - ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦੇ ਸ਼ੈੱਡ ਥੱਲੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਹੱਕੀ ...
ਕੀਟਨਾਸ਼ਕ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ, 4 ਲੋਕਾਂ ਦੀ ਮੌਤ
. . .  about 3 hours ago
ਕੁਡਲੋਰ (ਤਾਮਿਲਨਾਡੂ) : ਤਾਮਿਲਨਾਡੂ ਦੇ ਕੁਡਲੋਰ 'ਚ ਕੀਟਨਾਸ਼ਕ ਬਣਾਉਣ ਵਾਲੀ ਫ਼ੈਕਟਰੀ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 15...
ਡੀ.ਸੀ.ਜੀ.ਆਈ ਨੇ 2 ਤੋਂ 18 ਸਾਲ ਦੇ ਉਮਰ ਸਮੂਹ ਵਿਚ ਕੋਵੈਕਸਿਨ ਦੇ ਪੜਾਅ II / III ਦੇ ਕਲੀਨੀਕਲ ਅਜ਼ਮਾਇਸ਼ ਨੂੰ ਪ੍ਰਵਾਨਗੀ ਦਿੱਤੀ
. . .  about 1 hour ago
ਨਵੀਂ ਦਿੱਲੀ , 13 ਮਈ - ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ 2 ਤੋਂ 18 ਸਾਲ ਦੇ ਉਮਰ ਸਮੂਹ ਨੂੰ ਕੋਵੈਕਸਿਨ ਦੇ ਪੜਾਅ II / III ਦੇ ਕਲੀਨੀਕਲ ਅਜ਼ਮਾਇਸ਼ ਨੂੰ ਪ੍ਰਵਾਨਗੀ ਦਿੱਤੀ...
ਨੌਜਵਾਨ ਲੜਕੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  about 4 hours ago
ਵੇਰਕਾ ,13 ਮਈ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪੁਲਿਸ ਹੇਰ ਕੰਬੋ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਨੇੜੇ ਅਣਪਛਾਤੇ ਵਿਅਕਤੀਆਂ ਨੇ 24 ਸਾਲਾਂ ਵਿਆਹੁਤਾ ਲੜਕੀ...
ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 4 hours ago
ਨਵੀਂ ਦਿੱਲੀ, 13 ਮਈ - ਦਿੱਲੀ ਹਾਈ ਕੋਰਟ ਦੀ ਅਦਾਲਤ ਨੇ ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ...
ਤੂੜੀ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ
. . .  about 5 hours ago
ਗੜ੍ਹਸ਼ੰਕਰ, 13 ਮਈ (ਧਾਲੀਵਾਲ) - ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਿਕੰਦਰ ਪੁਰ ਵਿਖੇ ਲੰਘੀ ਰਾਤ ਤੋਂ ਤੂੜੀ ਨਾਲ ਭਰੀ ਸ਼ੈੱਡ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 3 ਲੱਖ 62 ਹਜ਼ਾਰ ਤੋਂ ਵਧੇਰੇ ਕੋਰੋਨਾ ਪਾਜ਼ੀਟਿਵ ਕੇਸ, 4 ਹਜ਼ਾਰ 120 ਹੋਈਆਂ ਮੌਤਾਂ
. . .  about 5 hours ago
ਨਵੀਂ ਦਿੱਲੀ, 13 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਤਿੰਨ ਲੱਖ 62 ਹਜ਼ਾਰ ਤੇ 727 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 120 ਮੌਤਾਂ ਹੋਈਆਂ ਹਨ। ਭਾਰਤ ਵਿਚ ਇਸ ਵਕਤ ਕੋਰੋਨਾ...
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਅਤੇ ਸਿੱਖ ਸੰਗਤ ਕੈਲਗਰੀ ਵਲੋਂ ਖ਼ਾਲਸਾ ਏਡ ਨੂੰ ਸਹਿਯੋਗ
. . .  about 6 hours ago
ਕੈਲਗਰੀ (ਕੈਨੇਡਾ), 13 ਮਈ (ਜਸਜੀਤ ਸਿੰਘ ਧਾਮੀ) - ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਕੈਲਗਰੀ ਦੇ...
ਇਜ਼ਰਾਈਲੀ ਹਮਲੇ 'ਚ ਹੁਣ ਤੱਕ 65 ਫ਼ਲਸਤੀਨੀਆਂ ਦੀ ਮੌਤ
. . .  about 6 hours ago
ਗਾਜ਼ਾ, 13 ਮਈ - ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਵਿਚ 65 ਲੋਕ ਗਾਜ਼ਾ ਵਿਚ ਮਾਰੇ ਗਏ ਹਨ ਅਤੇ ਇਸ ਦੇ ਨਾਲ ਹੀ ਹਮਾਸ ਵਲੋਂ ਦਾਗੇ ਰਾਕਟਾਂ ਨਾਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਗਰਜ ਤੇ ਚਮਕ ਨਾਲ ਬਾਰਸ਼ ਜਾਰੀ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਭਾਰੀ ਗਰਜ ਤੇ ਚਮਕ ਨਾਲ ਬਾਰਸ਼ ਜਾਰੀ ਹੈ। ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁਝ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚਲ...
ਅੱਜ ਦਾ ਵਿਚਾਰ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਮੋਗਾ

ਐਕਸੀਅਨ ਵਿਰੁੱਧ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਦੇ ਕੋ ਕਨਵੀਨਰ ਸੁਖਮੰਦਰ ਸਿੰਘ ਬਹੋਨਾ ਨੇ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਉਚ ਅਧਿਕਾਰੀਆਂ ਵਲੋਂ ਕਰਮਚਾਰੀਆਂ ਦੀਆਂ ਬਦਲੀਆਂ ਦੇ ਆਰਡਰ ਜਾਰੀ ਕੀਤੇ ਗਏ ਪ੍ਰੰਤੂ ਐਕਸੀਅਨ ਸਬ ਅਰਬਨ ਮੰਡਲ ਮੋਗਾ ਹੁਕਮ ਨੂੰ ਨਹੀ ਮੰਨ ਰਿਹਾ, ਜਦ ਕਿ ਕੋ ਕਰਮਚਾਰੀਆਂ ਨੂੰ ਰਿਲੀਵ ਕਰਨ ਲਈ ਵੀ ਟਾਲ ਮਟੋਲ ਕਰ ਰਹੇ ਹਨ | ਕਰਮਚਾਰੀਆਂ ਨੂੰ ਰਿਲੀਵ ਕਰਾਉਣ ਲਈ ਵੱਖ ਵੱਖ ਜਥੇਬੰਦੀਆਂ ਆਪਣੇ ਆਪਣੇ ਤੌਰ 'ਤੇ ਮਿਲੀਆਂ ਹਨ, ਜੁਆਇੰਟ ਐਕਸ਼ਨ ਕਮੇਟੀ ਵਲੋਂ 15 ਅਪੈ੍ਰਲ ਤੱਕ ਰਿਲੀਵ ਕਰਾਉਣ ਲਈ ਨੋਟਿਸ ਦਿੱਤਾ ਗਿਆ ਜਿਸ ਸਬੰਧੀ ਐਕਸੀਅਨ ਸਬ ਅਰਬਨ ਮੰਡਲ ਮੋਗਾ ਵਲੋਂ ਕੋਈ ਹਾਂ ਪੱਖੀ ਹੰੁਗਾਰਾ ਨਹੀ ਭਰਿਆ ਗਿਆ | ਅੱਜ ਜੁਆਇੰਟ ਐਕਸ਼ਨ ਕਮੇਟੀ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਸੀ ਕਿ ਸਬ ਅਰਬਨ ਐਕਸੀਅਨ ਖ਼ਿਲਾਫ਼ 9 ਵਜੇ ਤੋਂ 12 ਵਜੇ ਤੱਕ ਸਾਰੀਆਂ ਸਬ ਡਵੀਜ਼ਨਾਂ ਵਿਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਆਗੂਆਂ ਨੇ ਦੱਸਿਆ ਕਿ 23 ਅਪੈ੍ਰਲ ਨੂੰ ਐਕਸੀਅਨ ਸਬ ਅਰਬਨ ਮੰਡਲ ਮੋਗਾ ਵਿਰੁੱਧ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ, ਉਨ੍ਹਾਂ ਸੰਘਰਸ਼ ਦੌਰਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਧਰਨਿਆਂ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ | ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਮੱਖਣ ਸਿੰਘ, ਗੱਬਰ ਸਿੰਘ, ਗੁਰਮੀਤ ਸਿੰਘ, ਕੇਵਲ ਸਿੰਘ ਜੇ.ਈ., ਚਮਕੌਰ ਸਿੰਘ, ਸਵਰਨ ਸਿੰਘ, ਦਰਸ਼ਨ ਲਾਲ ਸ਼ਰਮਾ ਮੋਗਾ ਆਦਿ ਹਾਜ਼ਰ ਸਨ |

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੁੱਜੀ 1,76,908 ਮੀਟਿ੍ਕ ਟਨ ਕਣਕ ਵਿਚੋਂ 84 ਫੀਸਦੀ ਕਣਕ ਦੀ ਹੋਈ ਖਰੀਦ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਐਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ 19 ਅਪ੍ਰੈਲ ਦੀ ਸ਼ਾਮ ਤੱਕ ਕੁੱਲ 1 ਲੱਖ 76 ਹਜ਼ਾਰ 908 ਮੀਟਿ੍ਕ ਟਨ ਕਣਕ ਪੁੱਜੀ, ਵਿਚੋਂ 1 ਲੱਖ 48 ਹਜ਼ਾਰ 500 ਮੀਟਿ੍ਕ ...

ਪੂਰੀ ਖ਼ਬਰ »

ਠੇਕਾ ਆਧਾਰ 'ਤੇ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਮੋਗਾ, 20 ਅਪੈ੍ਰਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਪੰਜਾਬ ਮੰਡੀ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਵਿਚ ਠੇਕਾ ਆਧਾਰ 'ਤੇ ਕੰਮ ਕਰਦੇ ਦਰਜਾਚਾਰ ਕਰਮਚਾਰੀ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਉਡੀਕ ਰਹੇ ਹਨ ਅਤੇ ਅੱਜ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਚਮਨ ਲਾਲ ...

ਪੂਰੀ ਖ਼ਬਰ »

ਆਪ ਆਗੂ 'ਤੇ ਹੋਏ ਹਮਲੇ ਨੇ ਲਿਆ ਨਵਾਂ ਮੋੜ

ਪੀੜਤ ਪਰਿਵਾਰ ਨੇ ਲਗਾਇਆ ਉਨ੍ਹਾਂ ਦੇ ਬੱਚਿਆਂ ਤੋਂ ਗਲਤ ਹਰਕਤਾਂ ਕਰਾਉਣ ਦਾ ਦੋਸ਼

ਮੋਗਾ, 20 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਬੀਤੇ ਦਿਨੀਂ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਜੁਆਇੰਟ ਸੈਕਟਰੀ ਯੂਥ ਪੰਜਾਬ ਅਮਿਤ ਪੁਰੀ 'ਤੇ ਹੋਏ ਹਮਲੇ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮਾਰਕੁੱਟ ਕਰਨ ਵਾਲੇ ਨੌਜਵਾਨਾਂ 'ਤੇ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ ਕੋਰੋਨਾ ਦੇ ਆਏ 23 ਹੋਰ ਨਵੇ ਮਾਮਲੇ

ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਮੋਗਾ, 20 ਅਪ੍ਰੈਲ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ 'ਚ ਸਿਹਤ ਵਿਭਾਗ ਨੂੰ ਜੋ ਅੱਜ ਕੋਰੋਨਾ ਸੰਬੰਧੀ ਰਿਪੋਰਟਾਂ ਮਿਲੀਆਂ ਹਨ ਉਸ ਮੁਤਾਬਿਕ 23 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 4486 ...

ਪੂਰੀ ਖ਼ਬਰ »

ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਮੋਗਾ, 20 ਅਪ੍ਰੈਲ (ਅਸ਼ੋਕ ਬਾਂਸਲ)-ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਸ਼ੋਕ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਭੂਸ਼ਨ ਕੁਮਾਰ ਗੋਇਲ ਜਨਰਲ ਸਕੱਤਰ, ਜਤਿੰਦਰਪਾਲ ਸਿੰਘ ਨਾਰੰਗ ਕੈਸ਼ੀਅਰ, ਬਲਵਿੰਦਰ ਸਿੰਘ ਰੋਡੇ ...

ਪੂਰੀ ਖ਼ਬਰ »

ਨੌਜਵਾਨ ਆਪਣੀ ਵੋਟ ਜ਼ਰੂਰ ਬਣਵਾਉਣ-ਬਰਜਿੰਦਰ ਸਿੰਘ

ਮੋਗਾ, 20 ਅਪ੍ਰੈਲ (ਜਸਪਾਲ ਸਿੰਘ ਬੱਬੀ)-ਮੁੱਖ ਚੋਣ ਕਮਿਸ਼ਨਰ ਪੰਜਾਬ ਐਸ. ਕਰੁਣਾ ਰਾਜੂ ਅਤੇ ਵਧੀਕ ਮੁੱਖ ਚੋਣ ਕਮਿਸ਼ਨਰ ਮਾਧਵੀ ਕਟਾਰੀਆ ਦੇ ਆਦੇਸ਼ ਅਨੁਸਾਰ ਅਤੇ ਮੁੱਖ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਮੋਗਾ ਦੀ ਦੇਖ ਰੇਖ ਹੇਠ ਚੱਲ ਰਹੇ ਜ਼ਿਲ੍ਹਾ ਚੋਣ ...

ਪੂਰੀ ਖ਼ਬਰ »

ਸ਼ਹੀਦ ਜੈਮਲ ਸਿੰਘ ਸਮਾਰਟ ਸਕੂਲ 'ਚ ਮੈਡੀਕਲ ਅਤੇ ਨਾਨ ਮੈਡੀਕਲ ਜਮਾਤਾਂ ਦੀ ਸ਼ੁਰੂਆਤ

ਕੋਟ ਈਸੇ ਖਾਂ, 20 ਅਪ੍ਰੈਲ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਜ਼ਿਲ੍ਹੇ ਅੰਦਰ ਚੱਲ ਰਹੀਆਂ ਸਰਕਾਰੀ ਵਿੱਦਿਅਕ ਸੰਸਥਾਵਾਂ 'ਚ ਲਗਾਤਾਰ ਮੋਹਰੀ ਭੂਮਿਕਾ ਨਿਭਾਅ ਰਹੇ ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਲੋਟੀ, ਜਿਸ ਵਿਚ ਪ੍ਰਬੰਧਕਾਂ ਅਤੇ ...

ਪੂਰੀ ਖ਼ਬਰ »

ਨਵਰਾਤਰਿਆਂ ਦੀ ਸੰਪੂਰਨਤਾ 'ਤੇ ਭਗਤਾਂ ਨੇ ਸ਼ਰਧਾ ਨਾਲ ਕੀਤਾ ਕੰਜਕਾਂ ਦਾ ਪੂਜਨ

ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਨਵਰਾਤਰਿਆਂ ਦੀ ਸੰਪੂਰਨਤਾ ਦੀ ਖ਼ੁਸ਼ੀ ਵਿਚ ਅੱਜ ਸਥਾਨਕ ਅਤੇ ਇਲਾਕੇ ਅੰਦਰ ਮਾਤਾ ਦੇ ਸ਼ਰਧਾਲੂਆਂ ਵਲੋਂ ਆਪਣੇ ਘਰਾਂ ਵਿਚ ਮਾਤਾ ਦੀ ਪਵਿੱਤਰ ਜੋਤ ਪ੍ਰਚੰਡ ਕਰਕੇ ਕੰਜਕਾਂ ਦਾ ਪੂਜਨ ਕੀਤਾ ਗਿਆ ਅਤੇ ਕੰਜਕਾਂ ਨੂੰ ਕੜਾਹ ...

ਪੂਰੀ ਖ਼ਬਰ »

ਮੋਦੀ ਅਤੇ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਖ਼ੱਜਲ ਖ਼ੁਆਰ ਕੀਤਾ ਜਾ ਰਿਹੈ-ਪ੍ਰਧਾਨ

ਸਮਾਧ ਭਾਈ, 20 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਕਿਸਾਨੀ ਨੂੰ ਖ਼ਤਮ ਕਰਨ ਲਈ ਜਿੱਥੇ ਮੋਦੀ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਉੱਥੇ ਪੰਜਾਬ ਦੀ ਕਾਂਗਰਸ ਸਰਕਾਰ ਵੀ ਪਿੱਛੇ ਨਹੀਂ | ਕਿਸਾਨਾਂ ਨੂੰ ਹਰ ਪੱਖ ਤੋਂ ਖੱਜਲ-ਖ਼ੁਆਰ ਕਰਨ ਤਹਿਤ ਮੰਡੀਆਂ ਵਿਚ ...

ਪੂਰੀ ਖ਼ਬਰ »

ਸਕੂਲ ਵਿਚ ਸਮਾਜਿਕ ਸਿੱਖਿਆ ਪਾਰਕ ਦਾ ਨੀਂਹ ਪੱਥਰ ਰੱਖਿਆ

ਸੋਲਰ ਸਿਸਟਮ ਆਨ ਗਰਿੱਡ ਦਾ ਵੀ ਕੀਤਾ ਗਿਆ ਉਦਘਾਟਨ ਅਜੀਤਵਾਲ, 20 ਅਪ੍ਰੈਲ (ਹਰਦੇਵ ਸਿੰਘ ਮਾਨ)-ਬਾਬਾ ਪਾਖਰ ਸਿੰਘ ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਢੁੱਡੀਕੇ ਵਲੋਂ ਅੱਜ ਸਟੇਟ ਅਵਾਰਡੀ ਸੇਵਾ-ਮੁਕਤ ਸਾਇੰਸ ਮਾਸਟਰ ਗੁਰਚਰਨ ਸਿੰਘ ਵਲੋਂ ਸਮਾਜਿਕ ਸਿੱਖਿਆ ਪਾਰਕ ...

ਪੂਰੀ ਖ਼ਬਰ »

ਕਿਸਾਨ ਆਗੂ ਸਵਰਨ ਸਿੰਘ ਕੋਕਰੀ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤਵਾਲ, 20 ਅਪ੍ਰੈਲ (ਹਰਦੇਵ ਸਿੰਘ ਮਾਨ)-ਕਿਸਾਨੀ ਸੰਘਰਸ਼ ਨੂੰ ਲੈ ਕੇ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਟਿਕਰੀ ਮੋਰਚੇ 'ਤੇ ਡਟੇ ਹੋਏ ਪਿੰਡ ਕੋਕਰੀ ਫੂਲਾ ਸਿੰਘ ਦੇ 68 ਸਾਲ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਇਕਾਈ ਆਗੂ ਜੋ ਬੀਤੇ ਦਿਨੀ ਪਿੰਡ ਆ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਸਥਾਨਕ ਮੋਗਾ ਸੜਕ ਉੱਪਰਲੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਸਹਿਜ ਪਾਠਾਂ ਦੇ ਭੋਗ ਬੀਬੀਆਂ ਵਲੋਂ ਪਾਏ ਗਏ | ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਨੱਥੂਵਾਲਾ ਗਰਬੀ, 20 ਅਪ੍ਰੈਲ (ਸਾਧੂ ਰਾਮ ਲੰਗੇਆਣਾ)-ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਰੋਡੇ ਵਿਖੇ ਬਲਾਕ ਪੱਧਰੀ ਮੀਟਿੰਗ ਚਮਕੌਰ ਸਿੰਘ ਰੋਡੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਸਮਾਲਸਰ, 20 ਅਪ੍ਰੈਲ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਬੰਬੀਹਾ ਭਾਈ ਦੀ ਮਾਈ ਉਮਰਾਈ-ਭਾਈ ਬਹਿਲੋ ਕਮੇਟੀ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਾਂਝੇ ਤੌਰ 'ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਾਲਾਨਾ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਾਇਆ

ਧਰਮਕੋਟ, 20 ਅਪ੍ਰੈਲ (ਪਰਮਜੀਤ ਸਿੰਘ)-ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਪੀ. ਹਰਕਮਲ ਕੌਰ ਐਸ. ਪੀ. ਪੀ. ਬੀ. ਆਈ. ਮੋਗਾ ਦੀ ਅਗਵਾਈ ਵਿਚ ਕਮਿਊਨਿਟੀ ਯੂਥ ਇੰਟਰਵੈਨਸ਼ਨ ਮੁਹਿੰਮ ਦੇ ਤਹਿਤ ਆਜ਼ਾਦ ਟਰੱਕ ਯੂਨੀਅਨ ਧਰਮਕੋਟ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ-ਲੁਧਿਆਣਾ ਜੀ.ਟੀ.ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਦੀ ਵਿਦਿਆਰਥਣ ਜਸਦੀਪ ਕੌਰ ਪੁੱਤਰੀ ਬਲਜਿੰਦਰ ਸਿੰਘ ਨਿਵਾਸੀ ਪਿੰਡ ਵੱਡਾ ਘਰ ਜ਼ਿਲ੍ਹਾ ...

ਪੂਰੀ ਖ਼ਬਰ »

ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

ਮੋਗਾ, 20 ਅਪ੍ਰੈਲ (ਗੁਰਤੇਜ ਸਿੰਘ)- ਅੱਜ ਪਿੰਡ ਰਾਮੂੰਵਾਲਾ ਨਵਾਂ ਵਿਖੇ ਸਰਪੰਚ ਚਮਕੌਰ ਸਿੰਘ ਦੀ ਅਗਵਾਈ ਵਿਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ 100 ਤੋਂ ਵੱਧ ਲੋਕਾਂ ਨੇ ਕੋਰੋਨਾ ਰੋਕੂ ਟੀਕੇ ਲਗਵਾਏ | ਇਸ ਮੌਕੇ ਸਰਪੰਚ ਚਮਕੌਰ ਸਿੰਘ ਨੇ ਗੱਲਬਾਤ ਦੌਰਾਨ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਕਿਸ਼ਨਪੁਰਾ ਕਲਾਂ, 20 ਅਪ੍ਰੈਲ (ਗਿੱਲ, ਕਲਸੀ)-ਪਿੰਡ ਭਿੰਡਰ ਖ਼ੁਰਦ ਦੇ ਉਦਾਸੀਨ ਡੇਰਾ ਬਾਬਾ ਟਹਿਲ ਦਾਸ ਜੀ ਵਿਖੇ ਸੈਣ ਸਮਾਜ ਮਹਾਂਸਭਾ (ਰਜਿ.) ਪੰਜਾਬ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਪ੍ਰਧਾਨ ਪ੍ਰਤਾਪ ਸਿੰਘ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਸੰਗਰੂਰ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ

ਨਿਹਾਲ ਸਿੰਘ ਵਾਲਾ, 20 ਅਪ੍ਰੈਲ (ਟਿਵਾਣਾ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਇਕਾਈ ਦੀ ਅਹਿਮ ਮੀਟਿੰਗ ਇੱਥੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ 25 ...

ਪੂਰੀ ਖ਼ਬਰ »

ਮਹਿਤਾਬ ਸਿੰਘ ਚੇਅਰਮੈਨ ਵਿਜੀਲੈਂਸ ਦਾ ਕੀਤਾ ਵਿਸ਼ੇਸ਼ ਸਨਮਾਨ

ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਸਾਬਕਾ ਜਸਟਿਸ ਮਹਿਤਾਬ ਸਿੰਘ ਗਿੱਲ ਆਪਣਾ ਅਹੁਦਾ ਸੰਭਾਲਣ ਉਪਰੰਤ ਪਹਿਲੀ ਵਾਰ ਜੱਦੀ ਪਿੰਡ ਬੀੜ ਚੜਿੱਕ ਆਪਣੇ ਘਰ ਪਹੁੰਚੇ ਜਿੱਥੇ ਉਨਾਂ ਨੂੰ ਲਖਵਿੰਦਰ ਸਿੰਘ ਗਿੱਲ, ਗੁਰਜੀਤ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦਾ ਇਕ ਵਫ਼ਦ ਹਰਨੇਕ ਸਿੰਘ ਨੇਕ ਜ਼ਿਲ੍ਹਾ ਸਕੱਤਰ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮੋਗਾ ਜਸਵਿੰਦਰ ਕੌਰ ਨੂੰ ਮਿਲਿਆ¢ ਇਸ ...

ਪੂਰੀ ਖ਼ਬਰ »

ਇਕਬਾਲ ਸਿੰਘ ਵਸੀਕਾ ਨਵੀਸ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 20 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਸ਼ਹਿਰ ਦੇ ਨਾਮਵਰ ਗਰੋਵਰ ਪਰਿਵਾਰ ਦੇ ਇਕਬਾਲ ਸਿੰਘ ਵਸੀਕਾ ਨਵੀਸ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਇਲਾਕਾ ਨਿਵਾਸੀਆਂ 'ਚ ਸੋਗ ਦੀ ਲਹਿਰ ਦੌੜ ਗਈ | ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਰਜਬਾਹੇ ਦੇ ਪੁਲ 'ਤੇ ਬਣੇ ਖੱਡੇ

ਕਿਸ਼ਨਪੁਰਾ ਕਲਾਂ, 20 ਅਪ੍ਰੈਲ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਕੋਕਰੀ ਬੁੱਟਰਾਂ ਤੋਂ ਕੋਕਰੀ ਕਲਾਂ ਸੜਕ 'ਤੇ ਪੈਂਦੇ ਰਜਬਾਹੇ ਦੇ ਪੁੱਲ 'ਤੇ ਬਣੇ ਵੱਡੇ ਵੱਡੇ ਖੱਡੇ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਸਬੰਧੀ ਪਿੰਡ ਕੋਕਰੀ ਬੁੱਟਰਾਂ ਦੇ ...

ਪੂਰੀ ਖ਼ਬਰ »

ਚੌਧਰੀ ਕਪੂਰਾ ਸਿੰਘ ਬਰਾੜ ਦੀ ਵੰਸ਼ ਵਿਚੋਂ ਹੈ ਪਿੰਡ 'ਵੈਰੋਕੇ'
3660 ਕੁੱਲ ਵੋਟਰ : 2736 ਮਰਦ ਵੋਟਰ : 1500 ਔਰਤ ਵੋਟਰ : 1236
ਸਰਪੰਚ
ਜਸਵੀਰ ਕੌਰ ਬਰਾੜ 98152-81601
ਸਬ-ਤਹਿਸੀਲ ਸਮਾਲਸਰ
ਬਾਘਾ ਪੁਰਾਣਾ
ਬਾਘਾ ਪੁਰਾਣਾ
2500 ਏਕੜ
ਥਾਣਾ
ਬਲਾਕ
ਵਿਧਾਨ ਸਭਾ ਹਲਕਾ
ਰਕਬਾ
ਕੁੱਲ ਆਬਾਦੀ

ਕਿਰਨਦੀਪ ਸਿੰਘ ਬੰਬੀਹਾ 98154-77074 ਇਤਿਹਾਸ-ਜ਼ਿਲ੍ਹਾ ਮੋਗਾ ਦੇ ਦੱਖਣ ਪੱਛਮ ਵਿਚ ਅਤੇ ਸਬ-ਤਹਿਸੀਲ ਸਮਾਲਸਰ ਤੋਂ ਕਰੀਬ ਚਾਰ ਕਿੱਲੋਮੀਟਰ 'ਤੇ ਸਥਿਤ ਪਿੰਡ ਵੈਰੋਕੇ ਜਾਣਕਾਰੀ ਅਨੁਸਾਰ 1670 ਦੇ ਆਸ-ਪਾਸ ਬੱਝਿਆ | ਪਿੰਡ ਬੰਨ੍ਹਣ ਵਾਲੇ ਦਾ ਸਬੰਧ ਚੌਧਰੀ ਕਪੂਰਾ ਸਿੰਘ ਬਰਾੜ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਫ਼ਤਿਹਗੜ੍ਹ ਪੰਜਤੂਰ, 20 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਸਬ ਡਿਵੀਜ਼ਨ ਬਿਜਲੀ ਬੋਰਡ ਵਿਖੇ ਸਮੂਹ ਸਟਾਫ਼ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਮੂਹ ਸਟਾਫ਼ ...

ਪੂਰੀ ਖ਼ਬਰ »

ਮਾਤਾ ਇੰਦਰਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਸਮਾਧ ਭਾਈ, 20 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਸਾਬਕਾ ਚੇਅਰਮੈਨ ਮੋਹਰ ਸਿੰਘ ਕੈਨੇਡੀਅਨ ਦੀ ਧਰਮ-ਪਤਨੀ ਮਾਤਾ ਇੰਦਰਜੀਤ ਕੌਰ ਗਿੱਲ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ ਪਿੰਡ ਮਾਣੂੰਕੇ ਵਿਖੇ ਹੋਇਆ | ਇਸ ਮੌਕੇ ਸੁਆਮੀ ਰਾਮ ਤੀਰਥ ...

ਪੂਰੀ ਖ਼ਬਰ »

ਬਲੂ ਬਰਡ ਸੰਸਥਾ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ 'ਤੇ ਇਮੀਗ੍ਰੇਸ਼ਨ ਸੰਸਥਾ ਮੇਨ ਬਾਜ਼ਾਰ ਵਿਚ ਸਥਿਤ ਹੈ, ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਵੱਡੀ ਗਿਣਤੀ ਵਿਚ ਸਟੱਡੀ ਵੀਜ਼ੇ ਲਗਵਾ ਕੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਸੁਪਨੇ ...

ਪੂਰੀ ਖ਼ਬਰ »

ਮਾ. ਬਿੱਕਰ ਸਿੰਘ ਭਲੂਰ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਦਿੱਤਾ

ਨੱਥੂਵਾਲਾ ਗਰਬੀ, 20 ਅਪ੍ਰੈਲ (ਸਾਧੂ ਰਾਮ ਲੰਗੇਆਣਾ)-ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਖੇਡਾਂ ਵਾਲੇ ਪਾਸੇ ਜਾ ਕੇ ਨੌਜਵਾਨ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ | ਇਹ ਪ੍ਰਗਟਾਵਾ ਮਾਸਟਰ ਬਿੱਕਰ ਸਿੰਘ ਭਲੂਰ ਨੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਸ੍ਰੀ ਦੁਰਗਾ ਅਸ਼ਟਮੀ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਕੋਟ ਈਸੇ ਖਾਂ, 20 ਅਪ੍ਰੈਲ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਕਸਬੇ 'ਚ ਦੁਰਗਾ ਅਸ਼ਟਮੀ ਤਿਉਹਾਰ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ | ਸ਼ਰਧਾਲੂਆਂ ਵਲੋਂ ਅੱਜ ਸਵੇਰੇ ਆਪਣੇ ਘਰਾਂ ਵਿਚ ਮਾਤਾ ਸ਼ੇਰਾਂ ਵਾਲੀ ਦਾ ਦਰਬਾਰ ਸਜਾ, ਪਵਿੱਤਰ ਜੋਤ ਜਗਾ ਕੇ ਪਰਿਵਾਰ ...

ਪੂਰੀ ਖ਼ਬਰ »

ਸਾਹਿਤਕਾਰ ਹਰਭਜਨ ਸਿੰਘ ਚਮਕ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 20 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ, ਨਿਰਮਲ ਸਿੰਘ ਕਾਲੜਾ)- ਏ.ਐਸ.ਆਈ. ਗੁਰਪ੍ਰਤਾਪ ਸਿੰਘ ਪਿੰਕਾ ਅਤੇ ਨਾਪਤੋਲ ਵਿਭਾਗ ਦੇ ਇੰਸਪੈਕਟਰ ਭੁਪਿੰਦਰ ਸਿੰਘ ਰਿੰਕੂ ਦੇ ਸਤਿਕਾਰਯੋਗ ਪਿਤਾ ਉੱਘੇ ਸਾਹਿਤਕਾਰ ਹਰਭਜਨ ਸਿੰਘ ਚਮਕ ਸਾਬਕਾ ...

ਪੂਰੀ ਖ਼ਬਰ »

ਆਬਾਦੀ ਵਾਲੀ ਜਗ੍ਹਾ 'ਤੇ ਕੂੜਾ ਸੁੱਟਣ ਖਿਲਾਫ ਗਿੱਲ ਰੋਡ ਵਾਸੀਆਂ ਨੇ ਖੋਲਿ੍ਹਆ ਮੋਰਚਾ

ਮੋਗਾ, 20 ਅਪੈ੍ਰਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਭਾਵੇਂ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਪਿਛਲੇ ਲੰਮੇ ਸਮੇਂ ਤੋਂ ਹੀ ਸਵੱਛ ਭਾਰਤ ਯੋਜਨਾ ਚਲਾਈ ਗਈ ਹੈ ਪਰ ਇਸ ਯੋਜਨਾ ...

ਪੂਰੀ ਖ਼ਬਰ »

ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਧਰਨਾ 202 ਦਿਨਾਂ ਦਾ ਹੋਇਆ

ਕਿਸਾਨਾਂ ਦੇ ਵੱਡੇ ਕਾਫ਼ਲੇ 21 ਅਪ੍ਰੈਲ ਨੂੰ ਦਿੱਲੀ ਕੂਚ ਕਰਨਗੇ ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਚੱਲ ਰਿਹਾ ਦਿਨ ਰਾਤ ਦਾ ਪੱਕਾ ਧਰਨਾ 202-ਵੇਂ ਦਿਨ ...

ਪੂਰੀ ਖ਼ਬਰ »

ਜ਼ੂਰੀ ਇੰਟਰਨੈਸ਼ਨਲ ਬਿਊਟੀ ਅਕੈਡਮੀ ਨੇ ਵਿਦਿਆਰਥਣ ਨੂੰ ਸਰਟੀਫਿਕੇਟ ਦਿੱਤਾ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ.ਪਲਾਜ਼ਾ ਬਿਲਡਿੰਗ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਮਾਲਵਾ ਦੀ ਪ੍ਰਮੁੱਖ ਸੰਸਥਾ ਜ਼ੂਰੀ ਇੰਟਰਨੈਸ਼ਨਲ ਬਿਊਟੀ ਅਕੈਡਮੀ ਤੇ ਸੈਲੂਨ ਵਲੋਂ ਸ਼ਵੇਤਾ ਰਾਣੀ ਗੋਇਲ ਪਤਨੀ ਦਿਨੇਸ਼ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ ਤੋਂ ਡਿੱਗੀ ਚੰਗਿਆੜੀ ਨਾਲ ਕਣਕ ਦਾ ਨਾੜ ਅਤੇ ਤੂੜੀ ਸੜੀ

ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਨਜ਼ਦੀਕੀ ਪਿੰਡ ਨਿਗਾਹਾ (ਲੰਗੇਆਣਾ) ਵਿਖੇ ਕਣਕ ਦੇ ਨਾੜ ਅਤੇ ਤੂੜੀ ਨੂੰ ਅੱਗ ਲੱਗਣ ਦਾ ਸਮਾਚਾਰ ਹੈ | ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਬਾਅਦ ਦੁਪਹਿਰ ਕਰੀਬ ਇਕ ਵਜੇ ਕਿਸਾਨ ਜਥੇਦਾਰ ਬਲਵੀਰ ਸਿੰਘ ਦੇ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਹਜ਼ਾਰਾਂ ਕੁਇੰਟਲ ਕਣਕ ਭਿੱਜਣ 'ਤੇ ਕਿਸਾਨਾਂ 'ਚ ਮਚੀ ਹਾਹਾਕਾਰ

ਠੱਠੀ ਭਾਈ, 20 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਉਸ ਸਮੇਂ ਜਨਾਜ਼ਾ ਨਿਕਲ ਗਿਆ ਜਦ ਬਲਾਕ ਬਾਘਾ ਪੁਰਾਣਾ ਦੀ ਮਾਰਕੀਟ ਕਮੇਟੀ ਅਧੀਨ ਪੈਂਦੇ ਖ਼ਰੀਦ ਕੇਂਦਰ ਠੱਠੀ ਭਾਈ ਵਿਖੇ ਅੱਠ ਦਿਨਾਂ ਤੋਂ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਵਿਸ਼ਵ ਵਿਰਾਸਤ ਦਿਵਸ

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ਵ ਵਿਰਾਸਤ ਦਿਵਸ ਸਕੂਲ ਦੇ ਅਧਿਆਪਕਾਂ ਵਲੋਂ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ-ਐਸ. ਐਮ. ਓ.

ਕੋਟ ਈਸੇ ਖਾਂ, 20 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਅਤੇ ਬਲਾਕ ਕੋਟ ਈਸੇ ਖਾਂ ਵਿਚ ਕੋਰੋਨਾ ਬਿਮਾਰੀ ਖ਼ਿਲਾਫ਼ ਟੀਕਾਕਰਨ ਕੀਤਾ ਜਾ ਰਿਹਾ ਹੈ | ਮਹੀਨੇ ਵਿਚ ਹੀ ਲਗ-ਪਗ 2000 ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ

ਮਾਤਾਦੀਨ ਮੁੜ ਬਣੇ ਪ੍ਰਧਾਨ ਬਾਘਾ ਪੁਰਾਣਾ, 20 ਅਪ੍ਰੈਲ (ਬਲਰਾਜ ਸਿੰਗਲਾ)-ਸਥਾਨਕ ਸਫ਼ਾਈ ਸੇਵਕ ਯੂਨੀਅਨ ਦੀ ਚੋਣ ਸਬੰਧੀ ਇਕੱਤਰਤਾ ਮਾਤਾਦੀਨ ਦੀ ਪ੍ਰਧਾਨਗੀ ਹੇਠ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਈ ਜਿਸ ਵਿਚ ਵਿਚਾਰ-ਵਟਾਂਦਰਾ ਕਰਨ ਉਪਰੰਤ ਪਹਿਲੀ ਕਮੇਟੀ ਭੰਗ ...

ਪੂਰੀ ਖ਼ਬਰ »

ਅਰੋੜਾ ਮਹਾਂਸਭਾ ਵਲੋਂ ਭਜਨ ਗਾਇਕਾਂ ਦਾ ਸਨਮਾਨ

ਮੋਗਾ, 20 ਅਪ੍ਰੈਲ (ਅਸ਼ੋਕ ਬਾਂਸਲ)-ਅਰੋੜਾ ਮਹਾਂਸਭਾ ਵਲੋਂ ਅਰੋੜਾ ਬਿਰਾਦਰੀ ਦਾ ਨਾਮ ਰੌਸ਼ਨ ਵਾਲੇ ਦੋ ਭਜਨ ਗਾਇਕਾਂ ਰਾਜੂ ਕਟਾਰੀਆ ਤੇ ਮਨਪ੍ਰੀਤ ਗਰੋਵਰ ਨੂੰ ਜ਼ਿਲ੍ਹਾ ਪ੍ਰਧਾਨ ਵਿਜੇ ਮਦਾਨ, ਸ਼ਹਿਰੀ ਪ੍ਰਧਾਨ ਨਰੇਸ਼ ਕਟਾਰੀਆ, ਸੀ. ਮੀਤ ਪ੍ਰਧਾਨ ਓ.ਪੀ. ਕੁਮਾਰ, ਜ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX