ਤਾਜਾ ਖ਼ਬਰਾਂ


ਸ੍ਰੀਲੰਕਾ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਓਲੰਪਿਕਸ : ਰੇਲਵੇ ਖਿਡਾਰੀਆਂ ਨੂੰ ਮੈਡਲ ਜਿੱਤਣ 'ਤੇ 3 ਕਰੋੜ ਰੁਪਏ ਤਕ ਦਾ ਇਨਾਮ, ਵਾਧਾ ਅਤੇ ਤਰੱਕੀ
. . .  1 day ago
ਭਾਰਤ ਨੇ ਸ੍ਰੀਲੰਕਾ ਨੂੰ 133 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜੰਮੂ ਕਸ਼ਮੀਰ 'ਚ ਅਮਰਨਾਥ ਗੁਫ਼ਾ ਨਜ਼ਦੀਕ ਬਦਲ ਫਟਿਆ ,ਜਾਨੀ ਨੁਕਸਾਨ ਤੋਂ ਬਚਾਅ , ਬਚਾਅ ਕਾਰਜ ਜਾਰੀ
. . .  1 day ago
ਪੁਲਿਸ ਥਾਣਾ ਕੰਬੋਅ ਵਲੋਂ 6 ਪਿਸਤੌਲ ਤੇ ਹੋਰ ਅਸਲੇ ਸਮੇਤ ਇਕ ਵਿਅਕਤੀ ਕਾਬੂ
. . .  1 day ago
ਰਾਜਾਸਾਂਸੀ, 28 ਜੁਲਾਈ (ਹਰਦੀਪ ਸਿੰਘ ਖੀਵਾ) -ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਖਿਲਾਫ਼ ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 117 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰੇਗਾ : ਸੁਖਦੇਵ ਸਿੰਘ ਢੀਂਡਸਾ
. . .  1 day ago
ਐੱਸ. ਏ. ਐੱਸ. ਨਗਰ, 28 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ...
ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ 'ਚ ਸੁਧਾਰ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੀ ਕੀਤੀ ਬੇਨਤੀ
. . .  1 day ago
ਚੰਡੀਗੜ੍ਹ, 28 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਥਿਤੀ ਵਿਚ ਹੋਏ ਸੁਧਾਰ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਦੁਬਾਰਾ ...
ਮਾਮਲਾ ਕੋਟਕਪੂਰਾ ਗੋਲੀਕਾਂਡ-ਸਿੱਟ ਨੇ 13 ਪੁਲਿਸ ਅਫ਼ਸਰਾਂ ਸਮੇਤ ਪੁਲਿਸ ਕਰਮੀਆਂ ਤੋਂ ਕੀਤੀ ਪੁੱਛਗਿੱਛ
. . .  1 day ago
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਲਈ ਗਠਿਤ ਨਵੀਂ ਸਿੱਟ ਨੇ ਡੀ.ਆਈ.ਜੀ. ਦਫ਼ਤਰ ਫ਼ਰੀਦਕੋਟ ਵਿਖੇ 13 ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਕਰਮੀਆਂ ਤੋਂ ਪੁੱਛ ਪੜਤਾਲ ...
ਢੈਪਈ ਨਹਿਰ ’ਚ ਨਹਾਉਂਦਿਆਂ ਡੁੱਬਣ ਨਾਲ ਲੜਕੇ ਦੀ ਮੌਤ
. . .  1 day ago
ਜੈਤੋ, 28 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਢੈਪਈ ਨਹਿਰ ਵਿਚ ਨਹਾਉਣ ਆਏ ਤਿੰਨ ਲੜਕਿਆਂ ਵਿਚੋਂ ਇਕ ਦੇ ਡੁੱਬ ਕੇ ਮਰ ਜਾਣ ਦੀ ਦੁਖਦਾਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,28 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ...
ਆਮ ਆਦਮੀ ਪਾਰਟੀ ਨੇ 9 ਹੋਰ ਹਲਕਾ ਇੰਚਾਰਜ ਲਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਚ 9 ਹੋਰ ਹਲਕਾ ਇੰਚਾਰਜ ਲਾਏ ਗਏ ਹਨ। ਇਸ ਸਬੰਧ ਵਿਚ 'ਆਪ' ...
ਆਈ.ਪੀ.ਐੱਸ ਅਧਿਆਕਰੀਆਂ ਦੇ ਤਬਾਦਲੇ
. . .  1 day ago
ਨਵੀਂ ਦਿੱਲੀ, 28 ਜੁਲਾਈ - ਆਈ.ਪੀ. ਐੱਸ ਅਧਿਆਕਰੀਆਂ ਦੇ ਤਬਾਦਲੇ...
ਪਟਿਆਲਾ ਰੈਲੀ ਦੀਆਂ ਤਿਆਰੀਆਂ ਮੁਕੰਮਲ, 100 ਬੱਸਾਂ ਅਤੇ ਕਾਰਾਂ ਦਾ ਵਿਚ ਕਾਫ਼ਲਾ ਹੋਵੇਗਾ ਰਵਾਨਾ
. . .  1 day ago
ਪਠਾਨਕੋਟ, 28 ਜੁਲਾਈ (ਸੰਧੂ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ...
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਡਟਵਾਂ ਵਿਰੋਧ
. . .  1 day ago
ਬੱਧਨੀ ਕਲਾਂ, 28 ਜੁਲਾਈ (ਸੰਜੀਵ ਕੋਛੜ) - ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਬਲਾਕ ਬੱਧਨੀ ਅਧੀਨ ...
ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫ਼ੇ
. . .  1 day ago
ਅੰਮ੍ਰਿਤਸਰ, 28 ਜੁਲਾਈ (ਜੱਸ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ 'ਤੇ ਉਸ ਦੇ ਸਵਾਗਤ ਵਿਚ ...
ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਮਿਲੀ ਨਿਜਾਤ
. . .  1 day ago
ਚੰਡੀਗੜ੍ਹ, 28 ਜੁਲਾਈ - ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਨਿਜਾਤ ਦਿੰਦੇ ...
ਮਮਤਾ ਬੈਨਰਜੀ ਦਾ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ, ਕਿਹਾ ਐਮਰਜੈਂਸੀ ਤੋਂ ਵੀ ਖ਼ਰਾਬ ਹਾਲਤ
. . .  1 day ago
ਨਵੀਂ ਦਿੱਲੀ, 28 ਜੁਲਾਈ - ਦਿੱਲੀ ਦੌਰੇ ਉੱਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਉੱਤੇ ਤਿੱਖਾ ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 28 ਜੁਲਾਈ - ਲੋਕ ਸਭਾ ਕੱਲ੍ਹ ਤੱਕ ਮੁਲਤਵੀ ਕਰ ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਗੁਰਲਾਲ ਸਿੰਘ ਤੇ...
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਮਹਿਲਾ ਮਿਡਲ ਵੇਟ (69-75 ਕਿੱਲੋਗ੍ਰਾਮ) ਰਾਉਂਡ ਦੇ 16 ਵੇਂ ਮੁਕਾਬਲੇ ਵਿਚ ਭਾਰਤੀ...
ਰਾਜ ਸਭਾ ਵਿਚ ਜੁਵੇਨਾਈਲ ਜਸਟਿਸ ਸੋਧ ਬਿੱਲ 2021 ਪਾਸ
. . .  1 day ago
ਨਵੀਂ ਦਿੱਲੀ, 28 ਜੁਲਾਈ - ਰਾਜ ਸਭਾ ਨੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ,...
ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ
. . .  1 day ago
ਖਮਾਣੋਂ, 28 ਜੁਲਾਈ (ਮਨਮੋਹਨ ਸਿੰਘ ਕਲੇਰ) - ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ ਤਿੰਨ ਵਿਖੇ ...
ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 28 ਜੁਲਾਈ - ਵਿਦਿਆਰਥੀ ਸੰਗਠਨ ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ ਕੀਤੇ ਗਏ ਹਨ...
ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਦਿੱਲੀ / ਹਰਿਆਣਾ

ਜਾਇਦਾਦ ਤੋੜ ਕਨੂੰਨ ਦੇ ਖ਼ਿਲਾਫ਼ ਸੜਕਾਂ 'ਤੇ ਉਤਰੀ ਕਿਸਾਨ ਸਭਾ

ਸਿਰਸਾ, 20 ਅਪ੍ਰੈਲ (ਅ.ਬ.)-ਹਰਿਆਣਾ ਸਰਕਾਰ ਵੱਲੋਂ ਪਾਸ ਕੀਤੇ ਜਾਇਦਾਦ ਤੋੜ ਕਾਨੂੰਨ 2021 ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਿਰਸਾ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਹਰਿਆਣਾ ਕਿਸਾਨ ਸਭਾ ਦੇ ਆਗੂ ਰੋਸ਼ਨ ਸੁਚਾਨ, ਬਲਰਾਜ ਬਣੀ, ਪ੍ਰੀਤਪਾਲ ਸਿੱਧੂ ਅਤੇ ਹਰਦੇਵ ਜੋਸ਼ ਨੇ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ ਵਿੱਚ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਨੇ ਬੀਤੀ 18 ਮਾਰਚ ਨੂੰ ਵਿਧਾਨ ਸਭਾ ਵਿੱਚ ਬਿਲ ਪਾਸ ਕਰਕੇ ਅੰਦੋਲਨਾਂ ਦੌਰਾਨ ਹੋਣ ਵਾਲੀ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਅੰਦੋਲਨਕਾਰੀਆਂ ਤੋਂ ਕੀਤੇ ਜਾਣ ਦਾ ਪ੍ਰਾਵਧਾਨ ਕੀਤਾ ਹੈ, ਜਿਸ ਵਿੱਚ ਸਰਕਾਰ ਵੱਲੋਂ ਪੁਲੀਸ ਅਤੇ ਪ੍ਰਸ਼ਾਸਨ ਨੂੰ ਲੋਕਤੰਤਰ ਵਿੱਚ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਨੂੰ ਕੁਚਲਨ ਲਈ ਬੇਹੱਦ ਸ਼ਕਤੀਆਂ ਦਿੱਤੀ ਗਈਆਂ ਹਨ | ਜਿਸ ਨਾਲ ਅੰਦੋਲਨ ਕਰਨ ਵਾਲਿਆਂ, ਸਮਰਥਕਾਂ, ਯੋਜਨਾ ਬਣਾਉਣ ਵਾਲੀਆਂ ਅਤੇ ਸਲਾਹਕਾਰਾਂ ਨੂੰ ਜਾਇਦਾਦ ਦੇ ਨੁਕਸਾਨ ਦਾ ਦੋਸ਼ੀ ਕਰਾਰ ਦੇਕੇ ਉਨ੍ਹਾਂ ਤੋਂ ਵਸੂਲੀ ਕੀਤੇ ਜਾਣ ਦਾ ਪ੍ਰਾਵਧਾਨ ਹੈ | ਇਸ ਲਈ ਅੱਜ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਕਿਸਾਨ ਸੜਕਾਂ ਉੱਤੇ ਉਤਰ ਕੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਸ਼ਾਂਤੀਪੂਰਵਕ ਚੱਲ ਰਹੇ ਕਿਸਾਨ ਅੰਦੋਲਨ ਨੂੰ ਕੁਚਲਨ ਦੀ ਨਾਕਾਮ ਕੋਸ਼ਿਸ਼ ਕਰਨ ਲਈ ਇਹ ਕਨੂੰਨ ਲੈ ਕੇ ਆਈ ਹੈ ਜਦੋਂ ਕਿ ਸਰਕਾਰ ਸੜਕਾਂ ਖੁਦ ਹੀ ਪੁੱਟ ਰਹੀ ਹੈ | ਅਜਿਹੇ ਕਾਲੇ ਕਾਨੂੰਨ ਅੰਗਰੇਜ਼ੀ ਰਾਜ ਦੀ ਯਾਦ ਦਿਵਾਉਂਦੇ ਹਨ, ਜਿਨ੍ਹਾਂ ਦੇ ਵਿਰੋਧ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਅਸੰਬਲੀ ਵਿੱਚ ਬੰਬ ਸੁੱਟਣ ਲਈ ਮਜਬੂਰ ਹੋਣਾ ਪਿਆ ਸੀ | ਕਿਸਾਨ ਅੰਦੋਲਨ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਇਦਾਦ ਦੇ ਨੁਕਸਾਨ ਦੀ ਕੋਈ ਘਟਨਾ ਨਹੀਂ ਹੋਈ ਹੈ, ਪਰ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਸ਼ਾਂਤੀਪੂਰਵਕ ਅੰਦੋਲਨਾਂ ਉੱਤੇ ਪੁਲਸ ਬਲ ਅਤੇ ਹਜ਼ਾਰਾਂ ਮੁਕੱਦਮੇ ਦਰਜ ਕਰਕੇ ਤਾਨਾਸ਼ਾਹੀ ਦਾ ਪ੍ਰਮਾਣ ਦੇ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਸਭਾ ਨੇ ਰਾਸ਼ਟਰਪਤੀ ਤੋਂ ਮੰਗ ਕਰਕੇ ਜਾਇਦਾਦ ਤੋੜ ਕਾਨੂੰਨ 2021 ਨੂੰ ਰੱਦ ਕਰਨ, ਕਿਸਾਨਾਂ ਉੱਤੇ ਬਣੇ ਮੁਕੱਦਮੇ ਰੱਦ ਕਰਨ ਅਤੇ ਅੰਦੋਲਨ ਦੇ ਦਮਨ ਉੱਤੇ ਰੋਕ ਲਗਾਉਣ ਦੀ ਮੰਗ ਕਰਕੇ ਸੂਬਾ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਰੋਨਾ ਦੇ ਨਾਂ ਉੱਤੇ ਅੰਦੋਲਨ ਕੁਚਲਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣ ਪੈਣਗੇ | ਇਸ ਮੌਕੇ ਉੱਤੇ ਕਿਸਾਨ ਸਭਾ ਦੇ ਆਗੂ ਹਰਜਿੰਦਰ ਸਿੰਘ ਭੰਗੂ, ਏਆਈਐਸਐਫ ਆਗੂ ਅਰਮਨਾਨ, ਸੁਮੇਰ ਗਿੱਲ, ਨਵਦੀਪ ਵਿਰਕ, ਰੂੜ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਗੁਰਮੇਜ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਗੁਰਨਾਮ ਸਿੰਘ ਕਰੀਵਾਲਾ ਦੇ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜਗਰੂਪ ਸਿੰਘ ਚੌਬੁਰਜਾ, ਬਲਵੀਰ ਕੌਰ ਗਾਂਧੀ, ਕਾ. ਸੁਰਜੀਤ ਸਿੰਘ, ਗੁਰਤੇਜ ਬਰਾੜ ਐਡਵੋਕੇਟ, ਬਲਵੀਰ ਸਿੰਘ ਫੌਜੀ, ਹਰਕਿਸ਼ਨ ਕੰਬੋਜ, ਰਾਜ ਕੁਮਾਰ, ਪਾਲਾ ਸਿੰਘ ਚੀਮਾ ਆਦਿ ਮੌਜੂਦ ਸਨ |

ਪਵਨ ਬੈਨੀਵਾਲ ਨੇ ਭਾਜਪਾ ਨੂੰ ਕਿਹਾ ਅਲਵਿਦਾ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)-ਪਿਛਲੇ ਲੰਬ ਸਮੇ ਤੋਂ ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕਰ ਚੁੱਕੇ ਅਤੇ ਏਲਨਾਬਾਦ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਭਾਜਪਾ ਦੀ ਟਿਕਟ ਤੇ ਚੋਣ ਲੜ ਚੁੱਕੇ ਪਵਨ ਬੈਨੀਵਾਲ ਨੇ ਅੱਜ ਸਿਰਸਾ ਵਿਖੇ ਚੱਲ ਰਹੇ ਕਿਸਾਨ ਪੱਕੇ ਮੋਰਚੇ 'ਤੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਕੋਰੋਨਾ ਵੈਕਸੀਨ ਕੈਂਪ

ਕਾਲਾਂਵਾਲੀ, 20 ਅਪ੍ਰੈਲ (ਅ.ਬ.)-ਭਾਰਤ ਵਿਕਾਸ ਪ੍ਰੀਸ਼ਦ ਕਾਲਾਂਵਾਲੀ ਦੇ ਪ੍ਰਧਾਨ ਰਜਿੰਦਰ ਸ਼ਰਮਾ, ਕਾਰਜਕਰਤਾ ਮੋਹਨ ਬਾਂਸਲ ਦਿਨੇਸ਼ ਜੈਨ, ਨਰਿੰਦਰ ਗਰਗ, ਸੁਭਾਸ਼ ਸ਼ਰਮਾ, ਚਰਨਜੀਤ ਚੰਨੀ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਤੋਂ ਬਾਅਦ ਦੱਸਿਆ ਕਿ ਜੰਗੀਰ ...

ਪੂਰੀ ਖ਼ਬਰ »

ਸ਼ੋ੍ਰਮਣੀ ਭਗਤ ਧੰਨਾ ਜੀ ਦਾ ਜੱਟ ਸਮਾਜ ਸਭਾ ਹਰਿਆਣਾ ਨੇ ਮਨਾਇਆ ਜਨਮ ਦਿਹਾੜਾ

ਰਤੀਆ, 20 ਅਪ੍ਰੈਲ (ਬੇਅੰਤ ਕੌਰ ਮੰਡੇਰ)-ਜੱਟ ਸਮਾਜ ਸਭਾ ਹਰਿਆਣਾ ਵਲੋਂ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਕੀਤੀ | ਸਭਾ ਦੇ ਜਨਰਲ ...

ਪੂਰੀ ਖ਼ਬਰ »

ਸਿਰਸਾ 'ਚ ਆਏ 191 ਨਵੇਂ ਕੋਰੋਨਾ ਪਾਜ਼ੀਟਿਵ ਕੇਸ

ਸਿਰਸਾ, 20 ਅਪ੍ਰੈਲ (ਅ.ਬ.)-ਜ਼ਿਲ੍ਹਾ ਸਿਰਸਾ ਵਿੱਚ ਅੱਜ ਫਿਰ 191 ਕਰੋਨਾ ਪਾਜ਼ੀਟਿਵ ਕੇਸ ਆਏ ਹਨ ਜਿਨ੍ਹਾਂ ਚੋਂ 116 ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ | ਇਕ ਮਹਿਲਾ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਅੰਕੜਾ 131 ਹੋ ਗਿਆ ਹੈ ਜਦੋਂਕਿ 9063 ਵਿਅਕਤੀ ਕਰੋਨਾ ਤੋਂ ਠੀਕ ਹੋਏ ਹਨ | ਸਿਰਸਾ ...

ਪੂਰੀ ਖ਼ਬਰ »

ਕੋਲਕਾਤਾ 'ਚ 90 ਡਰਾਈਵਰ ਅਤੇ ਗਾਰਡ ਨੂੰ ਕੋਰੋਨਾ

ਕੋਲਕਾਤਾ, 20 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਬੰਗਲਾ ਫਿਲਮਾਂ ਦੇ ਸੁਪਰ ਸਟਾਰ ਜੀਤ ਨੇ ਟਵੀਟ ਕਰਕੇ ਦੱਸਿਆ ਕਿ ਉਹ ਕੋਰੋਨਾ ਪੀੜਤ ਹੋ ਗਏ ਹਨ, ਉਨਾਂ ਕਿਹਾ ਕਿ ਮੈਂ ਆਈਸੋਲੇਸਨ 'ਚ ਹਾਂ ਅਤੇ ਮੇਰੇ ਸੰਪਰਕ 'ਚ ਆਉਣ ਵਾਲੇ ਸਾਰੇ ਡਾਕਟਰਾਂ ਦੀ ਸਲਾਹ ਮੁਤਾਬਿਕ ਆਪਣੀ ਸਿਹਤ ...

ਪੂਰੀ ਖ਼ਬਰ »

ਚੁਕਾਈ ਨਾ ਹੋਣ ਕਰਕੇ ਮਜ਼ਦੂਰ, ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ : ਸ਼ੀਸ਼ਪਾਲ ਕੇਹਰਵਾਲਾ

ਕਾਲਾਂਵਾਲੀ, 20 ਅਪ੍ਰੈਲ (ਅ.ਬ.)-ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਅੱਜ ਨਵੀਂ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਣਕ ਖਰੀਦ ਵਿੱਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਕੋਰੋਨਾ ਨਾਲ ਲੜਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ ਦਿੱਲੀ ਸਰਕਾਰ-ਸਿਸੋਦੀਆ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਰਾਹੀਂ ਜਨਤਾ ਨੂੰ ਸੰਬੋਧਤ ਕਰਦਿਆਂ ਤਾਲਾਬੰਦੀ ਦੇ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਕੋਰੋਨਾ ਦੇ ਨਾਲ ਲੜਨ ...

ਪੂਰੀ ਖ਼ਬਰ »

ਕੋਰੋਨਾ-ਤਾਲਾਬੰਦੀ ਦੇ ਮੱਦੇਨਜ਼ਰ ਦਿੱਲੀ ਕਮੇਟੀ ਵਲੋਂ ਲੋੜਵੰਦਾਂ ਲਈ ਲੰਗਰ ਸੇਵਾ ਮੁੜ ਸ਼ੁਰੂ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ 'ਚ ਕੋਰੋਨਾ-ਤਾਲਾਬੰਦੀ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦਾਂ ਅਤੇ ਹੋਰਨਾਂ ਲਈ ਲੰਗਰ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ | ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੁਤਾਬਿਕ ...

ਪੂਰੀ ਖ਼ਬਰ »

ਦਿੱਲੀ ਵਾਸੀਆਂ ਦੀਆਂ ਦਿੱਕਤਾਂ ਬਾਰੇ ਦਿੱਲੀ ਭਾਜਪਾ ਵਲੋਂ ਉਪ ਰਾਜਪਾਲ ਨਾਲ ਵੀਡੀਓ ਬੈਠਕ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਲੋਕਾਂ ਖਾਸਕਰ ਕੋਵਿਡ ਮਰੀਜ਼ਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਦਿੱਕਤਾਂ ਨੂੰ ਲੈ ਕੇ ਅੱਜ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਅਤੇ ਹੋਰਨਾਂ ਸੀਨੀਅਰ ਆਗੂਆਂ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ...

ਪੂਰੀ ਖ਼ਬਰ »

ਕੁਰੂਕਸ਼ੇਤਰ 'ਚ ਕਿਸਾਨਾਂ ਵਲੋਂ ਥਾਣੇ ਦਾ ਘਿਰਾਓ

ਕੁਰੂਕਸ਼ੇਤਰ, 20 ਅਪ੍ਰੈਲ (ਏਜੰਸੀ)-ਸੋਮਵਾਰ ਨੂੰ ਕਈ ਕਿਸਾਨਾਂ ਨੇ ਭਾਜਪਾ ਆਗੂ ਨਾਲ ਹੱਥੋਪਾਈ ਕਰਨ ਦੇ ਸਬੰਧ 'ਚ ਕੀਤੀਆਂ ਗਿ੍ਫ਼ਤਾਰੀਆਂ ਦੇ ਵਿਰੋਧ 'ਚ ਇਸਮਾਈਲਾਬਾਦ ਪੁਲਿਸ ਥਾਣੇ ਦਾ ਘਿਰਾਓ ਕੀਤਾ ਤੇ ਹਾਈਵੇਅ ਜਾਮ ਕੀਤਾ | ਪੁਲਿਸ ਨੇ ਹਰਿਆਣਾ ਵਿਮੁਕਤ ਘੁਮੰਤੂ ਜਤੀ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤ ਤੋਂ ਯਾਤਰਾ ਕਰਨ ਵਾਲਿਆਂ 'ਤੇ ਪਾਬੰਦੀ

ਇਸਲਾਮਾਬਾਦ, 20 ਅਪ੍ਰੈਲ (ਏਜੰਸੀ)-ਭਾਰਤ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਪਾਕਿਸਤਾਨ ਨੇ ਅਗਲੇ ਦੋ ਹਫ਼ਤਿਆਂ ਤੱਕ ਭਾਰਤ ਤੋਂ ਯਾਤਰਾ ਕਰਨ ਵਾਲਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ | ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਦੀ ...

ਪੂਰੀ ਖ਼ਬਰ »

ਜਾਨਸਨ ਐਂਡ ਜਾਨਸਨ ਨੇ ਭਾਰਤ ਤੋਂ ਇਕੋ ਖੁਰਾਕ 'ਚ ਦਿੱਤੇ ਜਾਣ ਵਾਲੇ ਵੈਕਸੀਨ ਦੇ ਟਰਾਇਲ ਦੀ ਮੰਗੀ ਮਨਜ਼ੂਰੀ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਜਾਨਸਨ ਐਂਡ ਜਾਨਸਨ ਨੇ ਭਾਰਤ ਸਰਕਾਰ ਤੋਂ ਆਪਣੀ ਕੋਰੋਨਾ ਦੀ ਇਕੋ ਖ਼ੁਰਾਕ 'ਚ ਦਿੱਤੀ ਜਾਣ ਵਾਲੀ ਵੈਕਸੀਨ ਦੇ ਤੀਜੇ ਫ਼ੇਜ਼ ਦੇ ਟਰਾਇਲ ਦੀ ਮਨਜ਼ੂਰੀ ਮੰਗੀ ਹੈ | ਸੂਤਰਾਂ ਅਨੁਸਾਰ ਕੰਪਨੀ ਨੇ ਭਾਰਤ 'ਚ ਵੈਕਸੀਨ ਆਯਾਤ ਲਈ ਲਾਇਸੰਸ ...

ਪੂਰੀ ਖ਼ਬਰ »

ਭਾਜਪਾ ਹੁਣ ਪੱਛਮੀ ਬੰਗਾਲ 'ਚ ਨਹੀਂ ਕਰੇਗੀ ਵੱਡੀਆਂ ਰੈਲੀਆਂ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੋਵਿਡ-19 ਮਾਮਲਿਆਂ ਦੀ ਦਿਨੋ ਦਿਨ ਵਧ ਰਹੀ ਦਰ ਨੂੰ ਦੇਖਦਿਆਂ ਭਾਜਪਾ ਨੇ ਸੋਮਵਾਰ ਨੂੰ ਜਨਤਕ ਮੀਟਿੰਗਾਂ ਜਾਂ ਵੱਡੀਆਂ ਰੈਲੀਆਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ, ਜੋ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਰੈਲੀਆਂ ਕਰ ਰਹੇ ...

ਪੂਰੀ ਖ਼ਬਰ »

ਸ਼ੋਪੀਆਂ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

ਸ੍ਰੀਨਗਰ, 20 ਅਪ੍ਰੈਲ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਅੱਤਵਾਦ ਗ੍ਰਸਤ ਸ਼ੋਪੀਆਂ ਜ਼ਿਲ੍ਹੇ 'ਚ ਸਵੇਰ ਤੋਂ ਜਾਰੀ ਮੁਕਾਬਲੇ ਦੌਰਾਨ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਅਜੇ ਮਕਾਬਲਾ ਜਾਰੀ ਹੈ | ਸੂਤਰਾਂ ਮੁਤਾਬਿਕ ਸੋਮਵਾਰ ਸਵੇਰ ਸ਼ੋਪੀਆਂ ਦੇ ...

ਪੂਰੀ ਖ਼ਬਰ »

ਜੰਮੂ ਕਸ਼ਮੀਰ 'ਚ ਕੋਰੋਨਾ ਵਿਸਫੋਟ

ਸ੍ਰੀਨਗਰ, 20 ਅਪ੍ਰੈਲ (ਮਨਜੀਤ ਸਿੰਘ)-ਜੰਮੂ ਕਸ਼ਮੀਰ 'ਚ ਕੋਰੋਨਾ ਦੀ ਤੇਜ਼ ਹੁੰਦੀ ਲਹਿਰ ਦੇ ਚਲਦੇ ਯੂ.ਟੀ ਪ੍ਰਸ਼ਾਸਨ ਨੇ ਰਾਜ ਦੇ 20 ਜ਼ਿਲਿ੍ਹਆਂ 'ਚ ਰਾਤ ਦਸ ਵਜੇ ਤੋਂ ਸਵੇਰ 6 ਵਜੇ ਤਕ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ | ਇਸ ਦੀ ਜਾਣਕਾਰੀ ਉਪ ਰਾਜਪਾਲ ਮਨੋਜ ਸਿਨਹਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX