ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਆਪਣੇ ਵਿਭਾਗ ਦੇ ਕੰਮਾਂ ਤੋਂ ਇਲਾਵਾ ਹੋਰਨਾਂ ਮਹਿਕਮਿਆਂ ਦੇ ਵਾਧੂ ਕੰਮ ਮਿਲਣ ਕਾਰਨ ਅਤੇ ਆਪਣੇ ਵਿਭਾਗ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਮਾਮਲੇ ਨੂੰ ਲੈ ਕੇ ਪੰਚਾਇਤ ਸਕੱਤਰਾਂ ਅਤੇ ਗਰਾਮ ਸੇਵਕਾਂ ਦਾ ਗ਼ੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ ਜਿਸ ਨੂੰ ਲੈ ਕੇ ਜਥੇਬੰਦੀ ਦੇ ਆਗੂ ਤੇ ਵਰਕਰ ਅੱਜ ਲੋਹੇ ਲਾਖੇ ਹੋਏ ਨਜ਼ਰ ਆਏ | ਪੰਚਾਇਤ ਸਕੱਤਰ ਅਤੇ ਗਰਾਮ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਸਾਥੀਆਂ ਸਮੇਤ ਜਾਣਕਾਰੀ ਦਿੱਤੀ ਕਿ ਹਰੇਕ ਪੰਚਾਇਤ ਸਕੱਤਰ ਪਾਸ 3 ਤੋਂ 4 ਸਰਕਲ ਹਨ ਜਿਸ ਕਰਕੇ ਉਨ੍ਹਾਂ ਪਾਸ ਆਪਣੇ ਵਿਭਾਗ ਦੇ ਰੁਝੇਵਿਆਂ 'ਚੋਂ ਵੀ ਵਿਹਲ ਨਹੀਂ ਹੈ ਪਰ ਹੁਣ ਸਰਕਾਰ ਵਲੋਂ ਕੋਵਿਡ-19 ਦੇ ਟੀਕਾਕਰਨ ਦੇ ਮਾਮਲੇ ਨੂੰ ਲੈ ਕੇ ਪੰਚਾਇਤ ਸਕੱਤਰਾਂ ਅਤੇ ਗਰਾਮ ਸੇਵਕਾਂ ਨੰੂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮੌਕੇ 'ਤੇ ਹਾਜ਼ਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਹਨ ਜਿਸ ਨਾਲ ਪੰਚਾਇਤਾਂ ਦੇ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਚਾਇਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਦੀ ਬੋਲੀ ਕਰਵਾਉਣ ਦਾ ਸਮਾਂ ਹੈ ਜੇਕਰ ਸਮੂਹ ਮੁਲਾਜ਼ਮ ਹੋਰ ਡਿਊਟੀਆਂ ਕਰਨਗੇ ਤਾਂ ਉਨ੍ਹਾਂ ਦੇ ਆਪਣੇ ਵਿਭਾਗ ਦੇ ਕੰਮ ਨਹੀਂ ਹੋ ਸਕਣਗੇ | ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਪਾਸੋਂ ਹੋਰ ਵਿਭਾਗਾਂ ਦਾ ਕੰਮ ਕਰਵਾਉਣਾ ਬੰਦ ਕੀਤਾ ਜਾਵੇ, ਗਰਾਮ ਪੰਚਾਇਤਾਂ ਦੀ ਪ੍ਰਤੀ ਬੇਨਤੀ ਦੇ ਆਧਾਰ 'ਤੇ 14ਵੇਂ ਵਿੱਤ ਕਮਿਸ਼ਨ ਦੀ ਰਕਮ ਨੂੰ ਖ਼ਰਚ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ, ਗਰਾਮ ਪੰਚਾਇਤਾਂ ਦੇ ਪਾਸ ਕੀਤੇ ਗਏ ਮਤਿਆਂ ਅਨੁਸਾਰ ਕੰਮਾਂ ਦੀ ਸੈਕਸ਼ਨ ਜਾਰੀ ਕੀਤੀ ਜਾਵੇ, ਗਰਾਮ ਪੰਚਾਇਤਾਂ ਦੇ ਵਿੱਤੀ ਆਡਿਟ ਸਿਰਫ਼ ਲੋਕਲ ਫੰਡਜ਼ ਅਕਾਉਂਟਸ ਵਿਭਾਗ ਦੀ ਤਰਫ਼ੋਂ ਹੀ ਕਰਵਾਏ ਜਾਣ ਜਦਕਿ ਅੰਦਰੂਨੀ ਆਡਿਟ ਤੇ ਨਿੱਜੀ ਕੰਪਨੀਆਂ ਦੇ ਆਡਿਟ ਦਾ ਬਾਈਕਾਟ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸਫ਼ਰੀ, ਮੁਖ਼ਤਿਆਰ ਸਿੰਘ, ਅਸ਼ੋਕ ਕੁਮਾਰ, ਸੋਨੂੰ ਗੌਤਮ, ਪਵਨ ਕੁਮਾਰ, ਜਸਵਿੰਦਰ ਸਿੰਘ, ਬਲਜੀਤ ਕੁਮਾਰ, ਸੁਖਦੇਵ ਸਿੰਘ ਬੰਗਾ, ਸੁਖਮੰਦਰ ਸਿੰਘ, ਕੁਲਦੀਪ ਰਾਮ ਔੜ, ਰਾਕੇਸ਼ ਕੁਮਾਰ ਸੜੋਆ, ਬਿਸ਼ੰਬਰ ਬੰਗਾ, ਆਦੇਸ਼ ਕੁਮਾਰ ਅਤੇ ਕੁਲਵੀਰ ਸਿੰਘ ਬਾਦਸ਼ਾਹ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ |
ਨਵਾਂਸ਼ਹਿਰ, 21 ਅਪ੍ਰੈਲ (ਹਰਵਿੰਦਰ ਸਿੰਘ)- ਫ਼ਰਦ ਸੇਵਾ ਹੁਣ 'ਈ-ਸੇਵਾ' ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਲੋਂ ਉਪਲਬਧ ਕਰਵਾਏ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ...
ਰੱਤੇਵਾਲ, 21 ਅਪ੍ਰੈਲ (ਆਰ.ਕੇ.ਸੂਰਾਪੁਰੀ)- ਆਮ ਆਦਮੀ ਪਾਰਟੀ ਵਲੋਂ ਮਹਿੰਗੀ ਬਿਜਲੀ ਖਿਲਾਫ਼ ਕੀਤੇ ਜਾ ਰਹੇ ਅੰਦੋਲਨ ਦੇ ਚੱਲਦਿਆਂ ਆਪ ਦੇ ਸਟੇਟ ਸੰਯੁਕਤ ਸੈਕਟਰੀ (ਕਿਸਾਨ ਵਿੰਗ) ਸਤਨਾਮ ਸਿੰਘ ਜਲਾਲਪੁਰ ਵਲੋਂ ਇਲਾਕੇ 'ਚ ਪਿੰਡ ਸੂਰਾਪੁਰ, ਜੰਡੀ, ਜਲਾਲਪੁਰ, ਕਿਸ਼ਨਪੁਰ, ...
ਬਹਿਰਾਮ, 21 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਰੋਪੜ-ਫਗਵਾੜਾ ਮੁੱੁਖ ਮਾਰਗ ਬਹਿਰਾਮ ਵਿਖੇ ਪਿੰਡ ਬਹਿਰਾਮ ਨੂੰ ਜਾ ਰਹੀ ਸੜਕ ਕਿਨਾਰੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਇਆ ਨਾਲਾ ਟੁੱਟਣ ਕਾਰਨ ਵਾਟਰ ਸਪਲਾਈ ਪਾਇਪ ਵੀ ਟੁੱਟ ਗਿਆ ਹੈ ਜਿਸ ਕਾਰਨ ਬਹਿਰਾਮ ਨਿਵਾਸੀਆਂ ਨੂੰ ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਥਾਣਾ ਸਿਟੀ ਬੰਗਾ ਪੁਲਿਸ ਵਲੋਂ ਬੰਗਾ ਦੇ ਇਕ ਨਿੱਜੀ ਮੈਰਿਜ ਪੈਲਿਸ ਵਿਚ ਬਿਨਾਂ ਮਨਜੂਰੀ ਵਿਆਹ ਸਮਾਗਮ ਕਰਨ ਤੇ ਬਿਨਾ ਮਾਸਕ ਸ਼ਾਮਲ ਹੋਏ ਬਰਾਤੀਆਂ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਐਸ. ਡੀ. ਐਮ ...
ਨਵਾਂਸ਼ਹਿਰ, 21 ਅਪ੍ਰੈਲ (ਹਰਵਿੰਦਰ ਸਿੰਘ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 50 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦਕਿ 55 ਸਾਲਾ ਵਿਅਕਤੀ, 74 ਸਾਲਾ ਵਿਅਕਤੀ, 65 ਸਾਲਾ ਵਿਅਕਤੀ ਤੇ 41 ਸਾਲਾ ਔਰਤ ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਸਨ, ਦੀ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਕੀਤੀ ਗਈ ਕਣਕ ਦੀ ਜ਼ਿਲ੍ਹੇ ਦੇ ਕਿਸਾਨਾਂ ਨੂੰ 62.06 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੁਣ ਦਿਲ ਦੇ ਰੋਗਾਂ ਦੇ ਇਲਾਜ ਲਈ ਹਫ਼ਤਾਵਾਰੀ ਓ.ਪੀ.ਡੀ. ਸੇਵਾ 24 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜਿੱਥੇ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਅਨੀਮੀਆ ਮੁਕਤ ਅਭਿਆਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜਿਕ ਸੁਰੱਖਿਆ ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਥਾਣਾ ਸਦਰ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ਼ ਕਰਨ ਦਾ ਸਮਾਚਾਰ ਹੈ | ਥਾਣਾ ਸਦਰ ਦੇ ਐਸ. ਐਚ. ਓ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਪੁਲਿਸ ਪਾਰਟੀ ਏ. ਐਸ. ਆਈ ਮੇਜਰ ਸਿੰਘ ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਥਾਣ ਸਿਟੀ ਬੰਗਾ ਪੁਲਿਸ ਨੇ 6 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ | ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਕਜਲਾ ਰੋਡ 'ਤੇ ਜਾ ਰਹੀ ਸੀ | ਜਦ ਕਜਲਾ ਪੁਲੀ ਕੋਲ ਪਹੁੰਚੀ ਤਾਂ ਇਕ ਨੌਜਵਾਨ ...
ਸੰਧਵਾਂ, 21 ਅਪ੍ਰੈਲ (ਪ੍ਰੇਮੀ ਸੰਧਵਾਂ) - ਮਕਸੂਦਪੁਰ-ਸੂੰਢ ਦਾਣਾ ਮੰਡੀ 'ਚ ਚੱਲ ਰਹੀ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਖੱਜਲ- ਖੁਆਰ ਹੋ ਰਹੇ ਹਨ ਕਿਉਂਕਿ ਕਣਕ ਦੀ ਭਰਾਈ ਨਾ ਹੋਣ ਕਰਕੇ ਖੁੱਲ੍ਹੇ ਅਸਮਾਨ ਥੱਲੇ ਸੋਨੇ ਰੰਗੀ ਕਣਕ ਦੇ ਲੱਗੇ ਢੇਰ ਕਿਸਾਨਾਂ ਦੀਆਂ ਅੱਖਾਂ ...
ਔੜ, 21 ਅਪ੍ਰੈਲ (ਜਰਨੈਲ ਸਿੰਘ ਖੁਰਦ)- ਬਲਾਕ ਔੜ ਅਧੀਨ ਪੈਂਦੇ ਪਿੰਡ ਮੱਲਪੁਰ ਤੇ ਗਰਚਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫ਼ਾਰਮਰਾਂ ਦੇ ਅੰਦਰੂਨੀ ਕੀਮਤੀ ਸਾਮਾਨ ਦੀ ਕੁਝ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ | ਪੀ.ਐੱਸ.ਪੀ.ਸੀ.ਐਲ. ਔੜ ...
ਰਾਹੋਂ, 21 ਅਪ੍ਰੈਲ (ਬਲਬੀਰ ਸਿੰਘ ਰੂਬੀ)- ਸ੍ਰੀ ਰਾਮ ਨੌਮੀ ਉਤਸਵ ਕਮੇਟੀ ਰਾਹੋਂ ਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰਾਮ ਨੌਮੀ ਸਬੰਧੀ ਸ਼ੋਭਾ ਯਾਤਰਾ ਸ੍ਰੀ ਰਘੁਨਾਥ ਮੰਦਰ ਦਿੱਲੀ ਗੇਟ ਤੋਂ ਬੜੀ ਧੂਮਧਾਮ ਨਾਲ ਸਜਾਈ ਗਈ | ਸ਼ੋਭਾ ਯਾਤਰਾ ਦਾ ਉਦਘਾਟਨ ਨਗਰ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਪ੍ਰਾਇਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਸਲੋਹ, ਜਾਡਲਾ, ਉਟਾਲਾ, ਮੁਬਾਰਕਪੁਰ ਟੀਕਾਕਰਨ ਕੇਂਦਰਾਂ ਸਮੇਤ ਬਲਾਕ ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਬੰਗਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਜੋ 22 ਅਪ੍ਰੈਲ ਨੂੰ ਕੀਤੀ ਜਾਣੀ ਸੀ, ਐਸ. ਡੀ. ਐਮ ਵਿਰਾਜ ਤਿੜਕੇ ਵਲੋਂ ਪੱਤਰ ਜਾਰੀ ਕਰਕੇ ਆਖਿਆ ਗਿਆ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰਕੇ ਅਗਲੇ ਹੁਕਮਾਂ ਤੱਕ ...
ਨਵਾਂਸ਼ਹਿਰ, 21 ਅਪ੍ਰੈਲ (ਹਰਵਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ...
ਮਜਾਰੀ/ਸਾਹਿਬਾ, 21 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਕਿਸਾਨ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਾਈ ਲੜ ਰਿਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਲੈ ਕੇ ਪ੍ਰਬੰਧ ਪੂਰੀ ਤਰ੍ਹਾਂ ਲੜਖੜਾ ਚੱੁਕੇ ਹਨ | ਇਹ ਪ੍ਰਗਟਾਵਾ ...
ਬਲਾਚੌਰ, 21 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਲਕਾ ਮੀਨਾ ਅਤੇ ਪੰਜਾਬ ਸਰਕਾਰ ਤੋਂ ਮਿਲੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਸਬ ਡਵੀਜ਼ਨ ਪੁਲਿਸ ਪ੍ਰਸ਼ਾਸਨ ਦੁਆਰਾ ਥਾਣਾ ਸਦਰ ਬਲਾਚੌਰ ਅਧੀਨ ਪੈਂਦੇ ਪਿੰਡਾਂ ਦੀਆਂ ਗਰਾਮ ਪੰਚਾਇਤ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਮਨਦੀਪ ਕਮਲ ਦੀਆਂ ਹਦਾਇਤਾਂ ਅਨੁਸਾਰ ਵਿਅਕਤੀਆਂ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਅੱਜ ...
ਮੁਕੰਦਪੁਰ, 21 ਅਪ੍ਰੈਲ (ਦੇਸ ਰਾਜ ਬੰਗਾ) - ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਦੀ ਟੀਮ ਲੋਕਾਂ ਨੂੰ ਬੜੇ ਨਿਡਰ ਤਰੀਕੇ ਨਾਲ ਕੋਰੋਨਾ ਨੂੰ ਮਾਤ ਦੇਣ ਵਾਸਤੇ ਸੇਵਾਵਾਂ ਦੇ ਰਹੀ ਹੈ | ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ ਪਿੰਡ ਖਾਨਖਾਨਾ ਦੇ ਵਸਨੀਕ ਡਾ. ਦੇਸ ਰਾਜ ਸਾਬਕਾ ...
ਮੁਕੰਦਪੁਰ, 21 ਅਪ੍ਰੈਲ (ਪ. ਪ.) - ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਾਲ 2021-22 ਦੇ ਨਵੇਂ ਦਾਖਲਿਆਂ ਦੇ ਪ੍ਰਚਾਰ ਸਬੰਧੀ ਇਕ ਪ੍ਰਚਾਰ ਵੈਨ ਰਵਾਨਾ ਕੀਤੀ ਗਈ ਜਿਸ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੀਰਜ ਭੱਲਾ ਤੇ ਸੰਮਤੀ ਮੈਂਬਰ ...
ਬੰਗਾ, 21 ਅਪ੍ਰੈਲ (ਕਰਮ ਲਧਾਣਾ) - ਗ੍ਰਾਮ ਪੰਚਾਇਤ ਪਿੰਡ ਹੀਉਂ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹੀਉਂ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਆਮ ਗਿਆਨ ਮੁਕਾਬਲਾ ਕਰਵਾਇਆ ਗਿਆ | ਕੋਵਿਡ-19 ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹੋਏ 8ਵੀਂ ਜਮਾਤ ...
ਸਮੁੰਦੜਾ, 19 ਅਪ੍ਰੈਲ (ਤੀਰਥ ਸਿੰਘ ਰੱਕੜ)-ਪਿੰਡ ਚੂਹੜਪੁਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਜਾਗਿ੍ਤੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਚਾਰ ਪੇਸ਼ ਕਰਨ ਵਾਲਿਆਂ 'ਚ ਪਰਮਿੰਦਰ ਸੂਦ ਪ੍ਰਧਾਨ ਪਟਵਾਰ ...
ਮੁਕੰਦਪੁਰ, 21 ਅਪ੍ਰੈਲ (ਪ ਪ.) - ਸਰਕਾਰੀ ਹਸਪਤਾਲ ਮੁਕੰਦਪੁਰ ਦੇ ਐਸ. ਐਮ. ਓ ਡਾ. ਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਰੋਕਣ ਲਈ ਸਾਰੇ ਪਿੰਡਾਂ ਵਿਚ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਚਲ ਰਹੀ ਹੈ | ਸਰਕਾਰੀ ਹਸਪਤਾਲ ਮੁਕੰਦਪੁਰ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ) - ਜ਼ਿਲ੍ਹੇ ਵਿਚ ਕੋਵਿਡ ਮਹਾਂਮਾਰੀ ਨੂੰ ਮਾਤ ਦੇਣ ਲਈ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਹਸਪਤਾਲ ਦੀ ...
ਬਹਿਰਾਮ, 21 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਬਲਾਕ ਪ੍ਰਧਾਨ ਕਾਂਗਰਸ ਹਰਭਜਨ ਸਿੰਘ ਭਰੋਲੀ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਵਲੋਂ ਸਾਂਝੇ ਤੌਰ 'ਤੇ ਦਾਣਾ ਮੰਡੀ ਬਹਿਰਾਮ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਕਿਹਾ ਕਿ ਆੜ੍ਹਤੀਆਂ ਅਤੇ ...
ਹਰਿਆਣਾ, 21 ਅਪ੍ਰੈਲ (ਖੱਖ)- ਸਿਟਰਸ ਅਸਟੇਟ ਭੂੰਗਾ (ਹਰਿਆਣਾ) ਦੀ 22 ਅਪ੍ਰੈਲ ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ | ਡਾ: ਸ਼ੰਮੀ ਕੁਮਾਰ ਚੇਅਰਮੈਨ-ਕਮ-ਸੀ.ਈ.ਓ ਸਿਟਰਸ ਅਸਟੇਟ ਭੂੰਗਾ (ਹਰਿਆਣਾ) ਨੇ ਦੱਸਿਆ ਕਿ ਕੋਵਿਡ -19 ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਮਹਾਂਮਾਰੀ ਨੂੰ ਹਰਾਉਣ ਵਾਸਤੇ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣਾ ਅਤੇ ਸਮਾਜਿਕ ਦੂਰੀ ਬੇਹੱਦ ਜ਼ਰੂਰੀ ਹੈ | ਇਹ ਸ਼ਬਦ ਡਾ. ਨਿਰੰਜਣ ਪਾਲ ਮੈਡੀਕਲ ਅਫ਼ਸਰ ਮੁਕੰਦਪੁਰ ਨੇ ਨਜ਼ਦੀਕੀ ਪਿੰਡ ਲੱਖਪੁਰ ਵਿਖੇ ਲੋਕਾਂ ...
ਭੱਦੀ, 21 ਅਪ੍ਰੈਲ (ਨਰੇਸ਼ ਧੌਲ)- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜੋ ਆਏ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ, ਤੋਂ ਬਚਾਅ ਹਿਤ ਸਮੁੱਚੇ ਇਲਾਕਾ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ...
ਮੁਕੰਦਪੁਰ, 21 ਅਪ੍ਰੈਲ (ਦੇਸ ਰਾਜ ਬੰਗਾ) - ਪਿੰਡ ਜਗਤਪੁਰ ਵਿਖੇ ਚੱਲ ਰਹੇ ਵਿਕਾਸ ਦਾ ਜਾਇਜ਼ਾ ਪਿੰਡ ਦੇ ਸਰਪੰਚ ਕਰਨੈਲ ਸਿੰਘ ਦਿਓਲ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਲਿਆ | ਸਰਪੰਚ ਦਿਓਲ ਨੇ ਦੱਸਿਆ ਕਿ ਪਿੰਡ ਜਗਤਪੁਰ ਦੇ ਵਿਕਾਸ ਵਾਸਤੇ ਵੱਡੇ ਪੱਧਰ 'ਤੇ ਗ੍ਰਾਂਟਾਂ ...
ਮੁਕੰਦਪੁਰ, 21 ਅਪ੍ਰੈਲ (ਦੇਸ ਰਾਜ ਬੰਗਾ) - ਪਿੰਡ ਹਕੀਮਪੁਰ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ | ...
ਘੁੰਮਣਾਂ, 21 ਅਪ੍ਰੈਲ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ 'ਚ ਨੌਜਵਾਨ ਸਭਾ ਵਲੋਂ ਡਾ: ਅੰਬੇਡਕਰ ਦਾ ਜਨਮ ਦਿਨ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਨਾਟਕ ਮੰਡਲੀ ਪ੍ਰਗਤੀ ਕਲਾ ਕੇਂਦਰ ਲਾਂਦੜਾ ਵਾਲਿਆਂ ਨੇ ਇਨਕਲਾਬੀ ਝਲਕੀਆਂ, ਹਾਸ-ਰਸ ਵਿਅੰਗ ਤੇ ਕੋਰੀਓਗ੍ਰਾਫੀ ...
ਪੋਜੇਵਾਲ ਸਰਾਂ, 21 ਅਪ੍ਰੈਲ (ਨਵਾਂਗਰਾਈਾ)- ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਵਿਜੇ ਕੁਮਾਰ ਪਿੰ੍ਰ: ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਅਤੇ ਵੱਧ ਦਾਖਲਾ ਕਰਨ ਲਈ ...
ਸਮੁੰਦੜਾ, 21 ਅਪ੍ਰੈਲ (ਤੀਰਥ ਸਿੰਘ ਰੱਕੜ)-ਪਿੰਡ ਧਮਾਈ ਵਿਖੇ ਡਾ: ਭੀਮ ਰਾਓ ਅੰਬੇਡਕਰ ਨੌਜਵਾਨ ਵੈੱਲਫੇਅਰ ਕਮੇਟੀ ਵਲੋਂ ਡਾ: ਅੰਬੇਡਕਰ ਦੇ ਜਨਮ ਉਤਸਵ ਨੂੰ ਸਮਰਪਿਤ 22 ਅਪ੍ਰੈਲ ਨੂੰ ਕਰਵਾਇਆ ਜਾਣ ਵਾਲਾ ਸਮਾਗਮ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਹਦਾਇਤਾਂ ਦੀ ...
ਮਜਾਰੀ/ਸਾਹਿਬਾ, 21 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਘਾਟ ਕਾਰਨ ਕਰਾਵਰ ਮੰਡੀ ਵਿਚ ਕਣਕ ਵੇਚਣ ਲਈ ਬੈਠੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਬਾਰੇ ਕਿਸਾਨ ਆਗੂ ਤੇ ਸ਼ੂਗਰਫੈੱਡ ਪੰਜਾਬ ਦੇ ਸਾਬਕਾ ...
ਸੜੋਆ, 21 ਅਪ੍ਰੈਲ (ਨਾਨੋਵਾਲੀਆ)- ਡਾ: ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਾ: ਜਗੀਰ ਸਿੰਘ ਖੇਤੀਬਾੜੀ ਅਫ਼ਸਰ ਸੜੋਆ ਦੀ ਅਗਵਾਈ ਵਿਚ ਪਿੰਡ ਦਿਆਲਾ ਵਿਖੇ ਕਾਮਯਾਬ ਕਿਸਾਨ ਖ਼ੁਸ਼ਹਾਲ ਕਿਸਾਨ ਦੇ ਬੈਨਰ ਹੇਠ ...
ਪੋਜੇਵਾਲ ਸਰਾਂ, 21 ਅਪ੍ਰੈਲ (ਨਵਾਂਗਰਾਈਾ)- ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਬਾਨੀ ਸੇਵਾ ਦੇ ਪੁੰਜ ਦਇਆਵਾਨ ਯੁੱਗ ਪੁਰਸ਼ ਬਾਬਾ ਬੁੱਧ ਸਿੰਘ ਢਾਹਾਂ ਦੀ ਤੀਸਰੀ ਬਰਸੀ ਨਮਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਬੁੱਧ ਸਿੰਘ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਵਾਤਾਵਰਨ ਦੀ ਸ਼ੁੱਧਤਾ ਲਈ 18 ਸਾਲਾਂ ਤੋਂ ਉਪਰਾਲੇ ਕਰ ਰਹੀ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਹਰ ਇਕ ਤਿਉਹਾਰ, ਖ਼ੁਸ਼ੀ, ਜਨਮਦਿਨ, ਵਿਆਹ ਦੀ ਵਰੇ੍ਹਗੰਢ ਆਦਿ ਦੇ ਮੌਕੇ 'ਤੇ ਧਰਤੀ ਨੂੰ ਸ਼ਿੰਗਾਰਨ ਲਈ ਬੂਟੇ ਲਾਉਣ ਦਾ ...
ਰੱਤੇਵਾਲ, 21 ਅਪ੍ਰੈਲ (ਆਰ.ਕੇ. ਸੂਰਾਪੁਰੀ)- ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਬੱਛੂਆਂ ਵਿਖੇ ਚੱਲ ਰਹੇ ਧਰਨੇ ਦੇ 191ਵੇਂ ਦਿਨ ਅੱਜ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਕਿਸਾਨ ਆਗੂ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ...
ਔੜ, 21 ਅਪ੍ਰੈਲ (ਜਰਨੈਲ ਸਿੰਘ ਖੁਰਦ)- ਜਥੇਦਾਰ ਬਹਾਦਰ ਸਿੰਘ ਭਾਰਟਾ ਤੇ ਸੰਤ ਬਾਬਾ ਠਾਕਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਭਗਵਾਨੀ ਸਾਹਿਬ ਯਾਦਗਾਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਬੱਸ ਸਟੈਂਡ ਫਾਂਬੜਾ ਰੋਡ ਪਿੰਡ ਔੜ-ਗੜੁਪੜ ਵਿਖੇ ਬਾਬਾ ਬੰਦਾ ਸਿੰਘ ...
ਪੋਜੇਵਾਲ ਸਰਾਂ, 21 ਅਪ੍ਰੈਲ (ਰਮਨ ਭਾਟੀਆ)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਸਬੰਧ ਵਿਚ ਡੀ.ਐੱਸ.ਪੀ. ਬਲਾਚੌਰ ਦੀ ਅਗਵਾਈ ਹੇਠ ਥਾਣਾ ਪੋਜੇਵਾਲ ਦੇ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿੰਘ ਵਲੋਂ ਵੱਖ-ਵੱਖ ...
ਉੜਾਪੜ/ਲਸਾੜਾ, 21 ਅਪ੍ਰੈਲ (ਪ.ਪ.) - ਸਰਕਾਰੀ ਹਾਈ ਸਕੂਲ ਬਖਲੌਰ ਵਿਖੇ ਦਾਖਲਾ ਮੁੁਹਿੰਮ ਦੌਰਾਨ ਬਲਾਕ ਮੈਂਟਰਜ਼ (ਮੁਕੰਦਪੁਰ) ਵਲੋਂ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਸਰਕਾਰੀ ਸਕੂਲਾਂ 'ਚ ਦਾਖਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ | ...
ਬੰਗਾ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਿਖੇ ਭਗਤ ਧੰਨਾ ਦੇ ਜਨਮ ਦਿਹਾੜੇ 'ਤੇ ਸਮਾਗਮ ਕਰਵਾਇਆ ਗਿਆ | ਗੁਰੂਘਰ 'ਚ ਹੋਏ ਸਮਾਗਮ ਉਪਰੰਤ ਹਸਪਤਾਲ ਵਿਖੇ ਸਟਾਫ਼ ਦਾ ਸਨਮਾਨ ਕੀਤਾ ਗਿਆ | ਡਾ. ਰਛਪਾਲ ਕੌਰ ਨੇ ਆਖਿਆ ਕਿ ...
ਪੋਜੇਵਾਲ ਸਰਾਂ, 21 ਅਪ੍ਰੈਲ (ਨਵਾਂਗਰਾਈਾ)- ਸਿੱਖਿਆ ਵਿਭਾਗ ਵਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣ ਲਈ ਕੈਲੰਡਰ ਬਣਾਇਆ ਗਿਆ ਹੈ | ਕੈਲੰਡਰ ਅਨੁਸਾਰ ਇਹ ਗਤੀਵਿਧੀਆਂ 1 ਮਈ 2021 ਤੋਂ ਸ਼ੁਰੂ ਹੋਣਗੀਆਂ ਤੇ 15 ਅਗਸਤ 2022 ਤੱਕ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜੰਗਲਾਤ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿਚ 400 ਬੂਟੇ ਲਗਾਏ ਜਾਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਵਲੋਂ ਪਿੰਡ ਚੂਹੜਪੁਰ ਅਤੇ ...
ਬਲਾਚੌਰ, 21 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਿਹਤ ਵਿਭਾਗ ਨੇ 'ਮਿਸ਼ਨ ਫਤਿਹ' ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ | ਇਸੇ ਲੜੀ ਤਹਿਤ ਸੀਨੀਅਰ ਮੈਡੀਕਲ ਅਫ਼ਸਰ ...
ਬਲਾਚੌਰ, 21 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਹੋਈ | ਮੀਟਿੰਗ ਮੌਕੇ ਐਸੋਸੀਏਸ਼ਨ ਮੈਂਬਰਾਂ ਨੇ ਡਾ:ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਨ ਮਨਾਉਂਦਿਆਂ ਡਾ: ਅੰਬੇਦਕਰ ਦੀ ਸੋਚ 'ਤੇ ਚੱਲਣ ਦਾ ...
ਨਵਾਂਸ਼ਹਿਰ, 21 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਨੇ ਗੋਲ-ਗੱਪਿਆਂ ਦੀ ਰੇਹੜੀ ਲਾਉਣ ਵਾਲੇ ਕਰਨ ਨਾਮੀ ਵਿਅਕਤੀ ਦੀ ਮਾਰਕੁੱਟ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਅੱਜ ਇੱਥੇ ...
ਭੱਦੀ, 21 ਅਪ੍ਰੈਲ (ਨਰੇਸ਼ ਧੌਲ)- ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਨਿਰਵਾਣ ਅਸਥਾਨ ਸ੍ਰੀ ਝਲੂਰ ਧਾਮ (ਨਜ਼ਦੀਕ ਬਰਨਾਲਾ) ਦੇ ਮੌਜੂਦਾ ਗੱਦੀ ਨਸ਼ੀਨ ਸੰਤ ਸ਼੍ਰੋਮਣੀ ਸਵਾਮੀ ਅੰਮਿ੍ਤਾ ਨੰਦ ਭੂਰੀ ਵਾਲੇ ਸ੍ਰੀ ਅਨੁਭਵ ਧਾਮ ਨਾਨੋਵਾਲ ਕੰਢੀ (ਬਲਾਚੌਰ) ਵਿਖੇ ਪਰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX