ਤਾਜਾ ਖ਼ਬਰਾਂ


ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  27 minutes ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  11 minutes ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ 6 ਅਪ੍ਰੈਲ ਤੱਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  about 2 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  about 3 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਭਾਰਤ ’ਚ ਕੋਰੋਨਾ ਦੇ 1590 ਨਵੇਂ ਮਾਮਲੇ ਦਰਜ
. . .  about 3 hours ago
ਨਵੀਂ ਦਿੱਲੀ, 25 ਮਾਰਚ- ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ 1,590 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਇਹ 146 ਦਿਨਾਂ...
ਪਪਲਪ੍ਰੀਤ ਨਾਲ ਸੰਬੰਧਿਤ ਦੋ ਨੂੰ ਜੰਮੂ ਪੁਲਿਸ ਨੇ ਲਿਆ ਹਿਰਾਸਤ ’ਚ
. . .  about 3 hours ago
ਸ੍ਰੀਨਗਰ, 25 ਮਾਰਚ- ਜੰਮੂ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕ ਸਿੰਘ, ਵਾਸੀ ਆਰ.ਐਸ.ਪੁਰਾ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਪਪਲਪ੍ਰੀਤ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਹੈ, ਨਾਲ....
ਚੰਡੀਗੜ੍ਹ: ਯੂਥ ਕਾਂਗਰਸ ਦੇ ਆਗੂਆਂ ਨੇ ਰੋਕੀ ਰੇਲਗੱਡੀ
. . .  about 3 hours ago
ਚੰਡੀਗੜ੍ਹ, 25 ਮਾਰਚ- ਰਾਹੁਲ ਗਾਂਧੀ ਨੂੰ ਸੰਸਦ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ...
ਭਲਕੇ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ 2 ਘੰਟੇ ਅੱਗੇ
. . .  about 3 hours ago
ਇਟਲੀ, 25 ਮਾਰਚ (ਹਰਦੀਪ ਸਿੰਘ ਕੰਗ)- 26 ਮਾਰਚ ਨੂੰ ਯੂਰਪ ਦੀਆਂ ਘੜੀਆਂ ਦਾ ਸਮਾਂ ਸਵੇਰ 2 ਵਜੇ ਤੋਂ ਇਕ ਘੰਟਾ ਅੱਗੇ ਹੋ ਜਾਵੇਗਾ। ਭਾਵ ਜਦੋਂ 2 ਵੱਜ ਜਾਣਗੇ ਤਾਂ ਉਸ ਸਮੇਂ 3 ਦਾ ਟਾਇਮ ਹੋ ਜਾਵੇਗਾ। ਯੂਰਪ ਭਰ ਵਿਚ ਬਣੇ ਇਲੈਕਟ੍ਰਾਨਿਕ ਸਿਸਟਮਾਂ, ਮੋਬਾਈਲ ਅਤੇ ਲੈਪਟਾਪ ਆਦਿ ’ਤੇ ਇਹ....
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਅਪ੍ਰੈਲ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਤੋਂ ਪੈਦਾ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ.....
ਹਿੰਦ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ
. . .  about 4 hours ago
ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਅਧੀਨ ਆਉਂਦੇ ਖ਼ੇਤਰ ਅੰਦਰੋਂ ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦੀ....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ
. . .  about 3 hours ago
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਰਾਜ ਕੁਮਾਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
. . .  about 4 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਗਲੇ 24 ਘੰਟਿਆਂ 'ਚ ਇਨ੍ਹਾਂ ਸ਼ਹਿਰਾਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
. . .  about 5 hours ago
ਚੰਡੀਗੜ੍ਹ, 25 ਮਾਰਚ-ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ ਜ਼ਿਆਦਾਤਰ ਥਾਵਾਂ 'ਤੇ ਹਨੇਰੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  about 5 hours ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 5 hours ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  about 5 hours ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡਾ ਪਹੁੰਚੇ
. . .  about 6 hours ago
ਅੰਮ੍ਰਿਤਸਰ, 25 ਮਾਰਚ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਰਾਜਨਾਥ ਸਿੰਘ ਅੱਜ ਅੰਮ੍ਰਿਤਸਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦਰਸ਼ਨ ਲਈ ਪਹੁੰਚਣਗੇ।
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, ਮਿਲੇ 15 ਮੋਬਾਈਲ ਫ਼ੋਨ
. . .  about 6 hours ago
ਫਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 15 ਮੋਬਾਈਲ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਸਿਮ, ਚਾਰਜਰ ਅਤੇ ਯੋਕ ਪਾਊਚ ਵੀ ਬਰਾਮਦ ਕੀਤਾ ਗਿਆ...
ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  about 7 hours ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  about 7 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਰਕਾਰਾਂ ਸਮੇਤ ਅੰਨਦਾਤੇ ਦੀ ਰੋਜ਼ੀ ਰੋਟੀ 'ਤੇ ਕੁਦਰਤ ਦਾ ਕਹਿਰ ਲਗਾਤਾਰ ਜਾਰੀ

ਪੁਰਾਣਾ ਸ਼ਾਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਬੇਸ਼ੱਕ ਲੰਘੀ 16 ਤੋਂ 18 ਅਪ੍ਰੈਲ ਤੱਕ ਮੌਸਮ ਦੀ ਰਹੀ ਖ਼ਰਾਬੀ ਤੋਂ ਬਾਅਦ ਮੌਸਮ ਸਾਫ਼ ਹੋ ਜਾਣ 'ਤੇ ਕਿਸਾਨਾਂ ਨੰੂ ਮੁੜ ਜਲਦ ਹੀ ਕਣਕ ਦੀ ਵਾਢੀ ਦਾ ਕੰਮ ਚਾਲੂ ਕਰ ਦੇਣ ਦੀਆਂ ਉਮੀਦਾਂ ਸਨ | ਪਰ ਬੀਤੀ ਦੇਰ ਰਾਤ ਫਿਰ ਤੋਂ ਤੇਜ਼ ਹਵਾਵਾਂ ਦੇ ਚੱਲੇ ਬੁੱਲਿਆਂ ਅਤੇ ਜ਼ਿਲ੍ਹਾ ਗੁਰਦਾਸਪੁਰ 'ਚ ਵਰੇ੍ਹ ਮੋਹਲੇਧਾਰ ਮੀਂਹ ਕਾਰਨ ਪੁੱਤਾਂ ਵਾਂਗ ਪਲ ਕੇ ਤਿਆਰ ਹੋਈ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਜਾਣ 'ਤੇ ਜਿੱਥੇ ਫ਼ਸਲਾਂ ਦਾ ਵੱਡਾ ਨੁਕਸਾਨ ਦੇਖ ਕੇ ਕਿਸਾਨਾਂ ਦੀ ਚਿੰਤਾ ਪਹਿਲਾਂ ਨਾਲੋਂ ਵੱਧ ਗਈ ਹੈ, ਉੱਥੇ ਹੀ ਕਣਕ ਦੀ ਵਾਢੀ ਦਾ ਕੰਮ ਕਾਫ਼ੀ ਪਛੜ ਗਿਆ ਹੈ | ਜਦੋਂ ਕਿ ਮੋਤੀਆਂ ਵਰਗੇ ਦਾਣੇ ਮਿੱਟੀ 'ਚ ਰੁਲਦੇ ਦੇਖ ਪਿੰਡ ਚੂਹੜਪੁਰ ਦੇ ਕਿਸਾਨ ਗੁਰਬਖ਼ਸ਼ ਸਿੰਘ, ਬਲਬੀਰ ਸਿੰਘ ਅਤੇ ਛੀਨਾ ਬੇਟ ਦੇ ਗੁਰਪ੍ਰੀਤ ਸਿੰਘ ਸੋਨੰੂ ਦਾ ਕਹਿਣਾ ਹੈ ਕਿ ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਸੰਤਾਪ ਕਿਸਾਨ ਲੰਬੇ ਸਮੇਂ ਤੋਂ ਹੰਢਾਉਂਦੇ ਆ ਰਹੇ ਹਨ ਅਤੇ ਦੂਜੇ ਪਾਸੇ ਕੁਦਰਤ ਵੀ ਅੰਨਦਾਤੇ ਦੀ ਰੋਜ਼ੀ ਰੋਟੀ 'ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ | ਜਰਨੈਲ ਸਿੰਘ ਚੂਹੜਪੁਰ ਨੇ ਜ਼ਮੀਨ 'ਤੇ ਵਿਛੀ ਆਪਣੀ ਕਣਕ ਦੀ ਫ਼ਸਲ ਦਾ ਹਾਲ ਬਿਆਨ ਕਰਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਮੌਸਮ ਦੀ ਖ਼ਰਾਬੀ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਖੇਤਾਂ 'ਚ ਰੁਲ ਰਹੀਆਂ ਹਨ, ਦੂਜੇ ਪਾਸੇ ਕੈਪਟਨ ਸਰਕਾਰ ਵਲੋਂ ਕੀਤੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਦਾਣਾ ਮੰਡੀਆਂ 'ਚ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਦੀ ਰੱਜ ਕੇ ਹੋ ਰਹੀ ਖੱਜਲ ਖ਼ੁਆਰੀ ਖੋਲ੍ਹ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਤੇ ਝੋਨੇ ਦਾ ਰਵਾਇਤੀ ਗੇੜ ਕਿਸਾਨਾਂ ਨੰੂ ਰਾਸ ਨਹੀਂ ਆ ਰਿਹਾ | ਇਸ ਲਈ ਅਗਲੀ ਵਾਰ ਇਸ ਰਵਾਇਤੀ ਚੱਕਰਵਿਊ 'ਚੋਂ ਨਿਕਲ ਰੋਜ਼ੀ ਰੋਟੀ ਲਈ ਕਿਸਾਨ ਫ਼ਸਲਾਂ ਦੀ ਕਾਸ਼ਤ ਲਈ ਕੋਈ ਨਵਾਂ ਬਦਲ ਲੱਭਣਾ ਚਾਹੁਣਗੇ | ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮੌਸਮ ਦੀ ਖ਼ਰਾਬੀ ਕਾਰਨ ਬਰਬਾਦ ਹੋਈਆਂ ਕਣਕਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ | ਦਾਣਾ ਮੰਡੀ ਚੂਹੜਪੁਰ ਦੇ ਆੜ੍ਹਤੀ ਹੀਰਾ ਲਾਲ ਨੇ ਵੀ ਜ਼ਮੀਨ 'ਤੇ ਵਿਛੀਆਂ ਕਣਕਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਤੇ ਨਾ ਕਿਤੇ ਮੰਡੀ ਦਾ ਸੀਜ਼ਨ ਲੇਟ ਹੋਣ ਕਾਰਨ ਕਾਲੇ ਖੇਤੀ ਕਾਨੰੂਨਾਂ ਨੰੂ ਠਹਿਰਾਇਆ ਅਤੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਮੰਡੀ ਪ੍ਰਕਿਰਿਆ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ | ਇਸ ਮੌਕੇ ਕਰਨੈਲ ਸਿੰਘ, ਸਤਨਾਮ ਸਿੰਘ, ਇੰਦਰ ਸਿੰਘ, ਕਮਲ ਸਿੰਘ, ਗੁਰਨਾਮ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਕਾਲਾ ਸਿੰਘ, ਅਮਰਵੀਰ ਸਿੰਘ, ਜਸਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ |

ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਲੱਗਾ ਮੇਲਾ

ਬਟਾਲਾ, 21 ਅਪ੍ਰੈਲ (ਕਾਹਲੋਂ)-ਅੱਜ ਬਟਾਲਾ ਦੇ ਸਮੂਹ ਸਕੂਲਾਂ ਦੇ ਮੁਖੀਆ ਵਲੋ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਨੋਡਲ ਅਫਸਰ ਸ੍ਰੀਮਤੀ ਪਰਮਜੀਤ ਕÏਰ ਪਿ੍ੰਸੀਪਲ ਸ.ਸ.ਸ.ਸ. ਧੁੱਪਸੜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ...

ਪੂਰੀ ਖ਼ਬਰ »

ਖ਼ਰਾਬ ਮੌਸਮ ਦੇ ਚੱਲਦਿਆਂ ਜ਼ੋਰ-ਸ਼ੋਰ ਨਾਲ ਚੱਲ ਰਿਹਾ ਕਟਾਈ ਦਾ ਕੰਮ ਰੁਕਿਆ

ਦੋਰਾਂਗਲਾ, 21 ਅਪ੍ਰੈਲ (ਚੱਕਰਾਜਾ)-ਖ਼ਰਾਬ ਮੌਸਮ ਦੇ ਚੱਲਦਿਆਂ ਅੱਜ ਪਏ ਹਲਕੇ ਜਿਹੇ ਮੀਂਹ ਕਾਰਨ ਜ਼ੋਰਾਂ ਸ਼ੋਰਾਂ ਨਾਲ ਕਣਕ ਦੀ ਚੱਲ ਰਹੀ ਵਢਾਈ ਦਾ ਕੰਮ ਇਕ ਵਾਰ ਫਿਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਤੇ ਅਗਲੇ ਦਿਨਾਂ 'ਚ ਵੀ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਨੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਯੂਨੀਅਨ ਮਾਝਾ 'ਚ ਨਵੀਆਂ ਨਿਯੁਕਤੀਆਂ

ਬਟਾਲਾ, 21 ਅਪ੍ਰੈਲ (ਹਰਦੇਵ ਸਿੰਘ ਸੰਧੂ)-ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੀ ਮੀਟਿੰਗ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਦੇ ਗ੍ਰਹਿ ਪਿੰਡ ਚੱਠਾ ਵਿਖੇ ਹੋਈ | ਇਸ ਬਾਰੇ ਪ੍ਰਧਾਨ ਬਾਜਵਾ ਨੇ ਦੱਸਿਆ ਕਿ ਸਰਕਾਰ ਕੋਰੋਨਾ ਦਾ ਬਹਾਨਾ ਲਗਾ ਕੇ ਕਿਸਾਨੀ ਸੰਘਰਸ਼ ਨੂੰ ਖ਼ਤਮ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਜਾਰੀ

ਗੁਰਦਾਸਪੁਰ, 21 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਲੱਗਾ ਪੱਕਾ ਕਿਸਾਨ ਮੋਰਚਾ ਅੱਜ 202ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਜਦੋਂ ਕਿ ਅੱਜ 120ਵੇਂ ਦਿਨ ਦੀ ਭੁੱਖ ਹੜਤਾਲ 'ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਲੱਖਾ ਸਿੰਘ, ਸੁੱਚਾ ਸਿੰਘ, ...

ਪੂਰੀ ਖ਼ਬਰ »

ਦਿੱਲੀ ਕਿਸਾਨੀ ਸੰਘਰਸ਼ ਲਈ ਜਥੇ ਨੂੰ ਐਡ. ਸੇਖਵਾਂ ਨੇ ਕੀਤਾ ਰਵਾਨਾ

ਬਟਾਲਾ, 21 ਅਪ੍ਰੈਲ (ਕਾਹਲੋਂ)-ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਿੰਡ ਭੈਣੀ ਮੀਆਂ ਖਾਂ 'ਚੋਂ ਇਕ ਵੱਡਾ ਜਥਾ ਸੋਹਣ ਸਿੰਘ ਗਿੱਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਦਿੱਲੀ ਕਿਸਾਨ ਸੰਘਰਸ਼ ਲਈ ਰਵਾਨਾ ਕੀਤਾ | ਇਸ ਜਥੇ ਨੇ ਵਾਹਨਾਂ ਦੇ ਵੱਡੇ ਕਾਫਲੇ ਨਾਲ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਇਕ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 21 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਰਾਤ ਸਮੇਂ ਲੱਗੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਥਾਣਾ ਸਿਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਨਾਲ 3 ਹੋਰ ਮੌਤਾਂ, 161 ਨਵੇਂ ਮਾਮਲੇ

ਗੁਰਦਾਸਪੁਰ, 21 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 161 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 3 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਬਾਰਡਰ ਜ਼ੋਨ ਅੰਮਿ੍ਤਸਰ ਦੀ ਮੀਟਿੰਗ ਹੋਈ

ਬਟਾਲਾ, 21 ਅਪ੍ਰੈਲ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ, ਪੰਜਾਬ ਕੇਸਰੀ ਝੰਡਾ ਚਾਹਲ) ਬਾਰਡਰ ਜ਼ੋਨ ਅੰਮਿ੍ਤਸਰ ਦੀ ਇਕ ਵਿਸੇਸ਼ ਮੀਟਿੰਗ ਸੁਬਾਈ ਪ੍ਰਧਾਨ ਪੰਜਾਬ ਗੁਰਵੇਲ ...

ਪੂਰੀ ਖ਼ਬਰ »

ਵਿਦੇਸ਼ 'ਚ ਫਸਿਆ ਨੌਜਵਾਨ ਪਹਿਲ ਚੈਰੀਟੇਬਲ ਟਰੱਸਟ ਦੇ ਯਤਨਾਂ ਸਦਕਾ ਵਤਨ ਪਹੁੰਚਿਆ

ਬਟਾਲਾ, 21 ਅਪ੍ਰੈਲ (ਬੁੱਟਰ)-ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ 'ਚ ਫਸਿਆ ਨੌਜਵਾਨ ਅੱਜ ਪਹਿਲ ਚੈਰੀਟੇਬਲ ਟਰੱਸਟ ਦੇ ਯਤਨਾਂ ਸਦਕਾ ਵਤਨ ਵਾਪਸ ਪਰਤ ਆਇਆ ਹੈ | ਬਟਾਲਾ ਦੇ ਨੇੜਲੇ ਪਿੰਡ ਢਡਿਆਲਾ ਨਜ਼ਾਰਾ ਦੇ ਇਸ ਨੌਜਵਾਨ ਦੀ ਤਰਸਯੋਗ ਹਾਲਤ ਵੇਖਦਿਆਂ ਉਥੇ ਰਹਿਣ ਵਾਲੇ ...

ਪੂਰੀ ਖ਼ਬਰ »

ਨਵ-ਵਿਆਹੁਤਾ ਨੇ ਲਿਆ ਫਾਹਾ

ਬਟਾਲਾ, 21 ਅਪ੍ਰੈਲ (ਸਚਲੀਨ ਸਿੰਘ ਭਾਟੀਆ)-ਅਲੀਵਾਲ ਰੋਡ ਦੀ ਰਹਿਣ ਵਾਲੀ ਇਕ ਨਵ-ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਥਾਣਾ ਸਿਵਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਏ.ਐਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਗਗਨਦੀਪ ਕੌਰ ਦਾ ਵਿਆਹ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਵਫਦ ਡੀ.ਐਸ.ਪੀ. ਅਤੇ ਐਸ.ਐਚ.ਓ. ਨੂੰ ਮਿਲਿਆ

ਫਤਹਿਗੜ੍ਹ ਚੂੜੀਆਂ, 21 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਰਜੀਤ ਕੌਰ ਪਤਨੀ ਸਲਜਿੰਦਰ ਸਿੰਘ ਵਾਸੀ ਰਮਦਾਸ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਯੂਨੀਅਨ ਮਾਝਾ 'ਚ ਨਵੀਆਂ ਨਿਯੁਕਤੀਆਂ

ਬਟਾਲਾ, 21 ਅਪ੍ਰੈਲ (ਹਰਦੇਵ ਸਿੰਘ ਸੰਧੂ)-ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੀ ਮੀਟਿੰਗ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਦੇ ਗ੍ਰਹਿ ਪਿੰਡ ਚੱਠਾ ਵਿਖੇ ਹੋਈ | ਇਸ ਬਾਰੇ ਪ੍ਰਧਾਨ ਬਾਜਵਾ ਨੇ ਦੱਸਿਆ ਕਿ ਸਰਕਾਰ ਕੋਰੋਨਾ ਦਾ ਬਹਾਨਾ ਲਗਾ ਕੇ ਕਿਸਾਨੀ ਸੰਘਰਸ਼ ਨੂੰ ਖ਼ਤਮ ...

ਪੂਰੀ ਖ਼ਬਰ »

ਕੋਰੋਨਾ ਕਾਰਨ 24 ਨੂੰ ਅੱਖਾਂ ਦੀ ਜਾਂਚ ਦਾ ਕੈਂਪ ਰੱਦ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਨੀ ਪਠਾਨਕੋਟ ਵਲੋਂ 24 ਅਪ੍ਰੈਲ ਨੰੂ ਲਗਾਇਆ ਜਾਣ ਵਾਲਾ ਅੱਖਾਂ ਦਾ ਮੁਫ਼ਤ ਕੈਂਪ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ਗਰੁੱਪ ਦੇ ਚੇਅਰਮੈਨ ਇੰਜੀ: ਐਸ.ਕੇ. ਪੁੰਜ ਨੇ ਦੱਸਿਆ ਕਿ ਦਿਨ-ਬ-ਦਿਨ ਵੱਧ ...

ਪੂਰੀ ਖ਼ਬਰ »

ਕੋਵਿਡ-19 ਦੌਰਾਨ ਪਿੰਡ 'ਚ ਕਿਸੇ ਫੇਰੀ ਵਾਲੇ ਨੰੂ ਦਾਖ਼ਲ ਨਾ ਹੋਣ ਦਿੱਤਾ ਜਾਵੇ-ਪੰਚਾਇਤ ਪ੍ਰਧਾਨ

ਡਮਟਾਲ, 21 ਅਪ੍ਰੈਲ (ਰਾਕੇਸ਼ ਕੁਮਾਰ)-ਨੂਰਪੁਰ ਬਲਾਕ ਪੰਚਾਇਤ ਸੁਲਾਇਲੀ ਦੀ ਪੰਚਾਇਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਦੇਖਰੇਖ ਵਿਚ ਸੁਲਾਇਲੀ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਨਾਲ ਕੋਰੋਨਾ ਦੇ ਵਧਦੇ ਮਾਮਲੇ ਨੰੂ ਲੈ ਕੇ ਇਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪ੍ਰਸ਼ਾਸਨ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਦੇ ਹੁਕਮ ਜਾਰੀ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੰੂ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ...

ਪੂਰੀ ਖ਼ਬਰ »

ਆਜ਼ਾਦੀ ਦੇ 70 ਸਾਲ ਬੀਤਣ ਤੋਂ ਬਾਅਦ ਪੰਜਾਬ ਦਾ ਹਿੱਸਾ ਬਣਿਆ ਸਰਹੱਦੀ ਪਿੰਡ ਸਕੋਲ

ਬਮਿਆਲ, 21 ਅਪ੍ਰੈਲ (ਰਾਕੇਸ਼ ਸ਼ਰਮਾ)-ਆਜ਼ਾਦੀ ਪਿੱਛੋਂ 70 ਸਾਲ ਦੇ ਕਰੀਬ ਸਮਾਂ ਬੀਤ ਜਾਣ ਤੋਂ ਬਾਅਦ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਪਿੰਡ ਸਕੋਲ ਜੋ ਕਿ ਤਿੰਨ ਪਾਸਿਉਂ ਭਾਰਤ-ਪਾਕਿ ਸਰਹੱਦ ਅਤੇ ਇਕ ਪਾਸੇ ਤਰਨਾਹ ਦਰਿਆ ਦੇ ਕਾਰਨ ਇਕ ਟਾਪੂ ਦੀ ਸਥਿਤੀ ਵਿਚ ...

ਪੂਰੀ ਖ਼ਬਰ »

ਸਿਟੀ ਪੁਲਿਸ ਵਲੋਂ ਹੋਟਲ ਮਾਲਕਾਂ ਨੰੂ ਹੋਮ ਡਲਿਵਰੀ ਦੀ ਕੀਤੀ ਹਦਾਇਤ

ਗੁਰਦਾਸਪੁਰ, 21 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਕੋਰੋਨਾ ਦੇ ਵੱਧ ਰਹੇ ਕੇਸਾਂ ਨੰੂ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਨਾ ਕਰਵਾਉਣ ਲਈ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਹੋਟਲਾਂ ਅਤੇ ਢਾਬਿਆਂ ਵਿਚ ਜਾ ਕੇ ਜਿਥੇ ਚੈਕਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਨਵਦੀਪ ਸਿੰਘ ਪੰਨੂੰ ਨੇ ਨਗਰ ਕੌਂਸਲ ਸ੍ਰੀ ਹਰਿਗੋਬਿੰਦਪੁਰ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਬਟਾਲਾ, 21 ਅਪ੍ਰੈਲ (ਕਾਹਲੋਂ)-ਨਗਰ ਕੌਸਲ ਸ੍ਰੀ ਹਰਿਗੋਬਿੰਦਪੁਰ ਦੇ ਪ੍ਰਧਾਨ ਦੀ ਪਿਛਲੇ ਦਿਨੀਂ ਚੋਣ ਹੋਈ ਸੀ ਅਤੇ ਨੌਜਵਾਨ ਨਵਦੀਪ ਸਿੰਘ ਪੰਨੂੰ ਪ੍ਰਧਾਨ ਬਣੇ ਸਨ | ਪ੍ਰਧਾਨਗੀ ਤੋਂ ਬਾਅਦ ਅੱਜ ਉਨ੍ਹਾਂ ਨੇ ਪਹਿਲੇ ਦਿਨ ਨਗਰ ਕੌਸਲ ਸ੍ਰੀ ਹਰਗੋਬਿੰਦਪੁਰ ਦੇ ਦਫਤਰ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ਼ਾਖਾ ਦੇ ਨਵੇਂ ਸੈਸ਼ਨ ਦੇ ਆਰੰਭ ਮੌਕੇ ਹਵਨ ਯੱਗ ਕਰਵਾਇਆ

ਦੀਨਾਨਗਰ, 21 ਅਪ੍ਰੈਲ (ਸੋਢੀ, ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਦੀਨਾਨਗਰ ਸ਼ਾਖਾ ਦੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਦੀਨਾਨਗਰ ਸ਼ਾਖਾ ਦੇ ਨਵੇਂ ਚੁਣੇ ਪ੍ਰਧਾਨ ਨਰੇਸ਼ ਤਿ੍ਪਾਠੀ ਦੇ ਗ੍ਰਹਿ ਵਿਖੇ ਵਿਸ਼ਾਲ ਹਵਨ ਯੱਗ ਕਰਕੇ ਕੀਤਾ ਗਿਆ | ਕੋਰੋਨਾ ਵਾਇਰਸ ਕਾਰਨ ਇਸ ਸਮਾਗਮ ...

ਪੂਰੀ ਖ਼ਬਰ »

ਰੀਤੂ ਸਹੋਤਾ ਦੀ ਅਗਵਾਈ 'ਚ ਬਿਜਲੀ ਬਿੱਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਗਏ ਪ੍ਰੋਗਰਾਮ 'ਬਿਜਲੀ ਅੰਦੋਲਨ' ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਬਿਜਲੀ ਦੇ ਬਿੱਲ ਸਾੜਨ ਉਪਰੰਤ ਆਮ ਆਦਮੀ ਪਾਰਟੀ ਹਲਕਾ ਡੇਰਾ ਬਾਬਾ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਕਮੇਟੀ ਵਲੋਂ ਹਵਨ ਯੱਗ

ਘਰੋਟਾ, 21 ਅਪ੍ਰੈਲ (ਸੰਜੀਵ ਗੁਪਤਾ)-ਸ੍ਰੀ ਰਾਮ ਨਵਮੀਂ ਸ਼ੋਭਾ ਯਾਤਰਾ ਕਮੇਟੀ ਘਰੋਟਾ ਵਲੋਂ ਰਾਮ ਮੰਦਿਰ ਵਿਖੇ ਹਵਨ ਯੱਗ ਕਰਵਾਇਆ ਗਿਆ | ਜਿਸ ਵਿਚ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ, ਉੱਥੇ ਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਕਸਬੇ ਵਿਚ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 21 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਡਾ: ਅੰਬੇਦਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾ ਦੇ ਆਗੂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਸ਼ਿਵ ਮੰਦਰ ਕਮੇਟੀ ਪੁਲ ਤਿੱਬੜੀ ਵਲੋਂ ਮਾਤਾ ਵੈਸ਼ਨੋ ਦੇਵੀ ਦੀ ਮੂਰਤੀ ਸਥਾਪਤ

ਪੁਰਾਣਾ ਸ਼ਾਲਾ, 21 ਅਪ੍ਰੈਲ (ਅਸ਼ੋਕ ਸ਼ਰਮਾ)-ਸ਼ਿਵ ਮੰਦਿਰ ਕਮੇਟੀ ਪੁਲ ਤਿੱਬੜੀ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਾਤਾ ਵੈਸ਼ਨੋ ਦੇਵੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ | ਇਸ ਦੀ ਸੇਵਾ ਕਰਿਆਨਾ ਭੱਲਾ ਸਟੋਰ ਤਿੱਬੜੀ ਕੈਂਟ ਵਲੋਂ ਕੀਤੀ ਗਈ ਹੈ ਅਤੇ ਇਹ ਮੂਰਤੀ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਗੁਰਦਾਸਪੁਰ ਨੇ ਪਿੰਡ ਬਹਾਦਰ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਲਗਾਈ ਰੋਕ

ਪੁਰਾਣਾ ਸ਼ਾਲਾ, 21 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਬਲਾਕ ਅੰਦਰ ਪੈਂਦੇ ਪਿੰਡ ਬਹਾਦਰ ਵਿਖੇ ਕੁਝ ਲੋਕਾਂ ਵਲੋਂ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਕੇ ਦੁਕਾਨਾਂ ਅਤੇ ਮਕਾਨ ਬਣਾਏ ਜਾ ਰਹੇ ਹਨ | ਬੀ.ਡੀ.ਪੀ.ਓ. ਗੁਰਦਾਸਪੁਰ ਨੰੂ ਸ਼ਿਕਾਇਤ ਮਿਲਣ 'ਤੇ ਉਨ੍ਹਾਂ ...

ਪੂਰੀ ਖ਼ਬਰ »

ਗੁਰਲੀਨ ਕੌਰ ਨੇ ਆਪਣਾ ਨਾਂਅ ਪੰਜਾਬ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਵਾਇਆ

ਬਟਾਲਾ, 21 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜਰ ਮਾਡਰਨ ਸਕੂਲ ਬਟਾਲਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਯੋਗਾ ਸੁਸਾਇਟੀ ਪੰਜਾਬ ਵਲੋਂ ਕਰਵਾਏ ਗਏ ਆਨਲਾਈਨ ਯੋਗਾ ਮੁਕਾਬਲਿਆਂ 'ਚ ਪੰਜਾਬ ਬੁੱਕ ਆਫ਼ ਰਿਕਾਰਡਜ਼ 'ਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦੇ ਨਾਂਅ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ 'ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਅਤੇ ਪਿ੍ੰਸੀਪਲ ਡਾ. ਵਿਪਨ ਡਿਸੂਜਾ ਦੇ ਯਤਨਾਂ ਸਦਕਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ...

ਪੂਰੀ ਖ਼ਬਰ »

ਦਾਖ਼ਲੇ ਨੰੂ ਲੈ ਕੇ ਨਾਜੋਚੱਕ ਵਿਖੇ ਨੁੱਕੜ ਨਾਟਕ ਕਰਵਾਇਆ

ਘਰੋਟਾ, 21 ਅਪ੍ਰੈਲ (ਸੰਜੀਵ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਲੋਂ ਪਿ੍ੰਸੀਪਲ ਸੁਨੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਦਾਖ਼ਲੇ ਨੰੂ ਲੈ ਕੇ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਜਿਸ ਵਿਚ ਰੰਗ ਕਰਮੀ ਡਾ: ਪਵਨ ਕੁਮਾਰ ਸਹਰਿਆ ਤੇ ਸ਼ਿਵਾਨੀ ਅੰਗੁਰਾਲ ਨੇ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ 'ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਅਤੇ ਪਿ੍ੰਸੀਪਲ ਡਾ. ਵਿਪਨ ਡਿਸੂਜਾ ਦੇ ਯਤਨਾਂ ਸਦਕਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ...

ਪੂਰੀ ਖ਼ਬਰ »

ਦਿਹਾਤੀ ਤੇ ਸ਼ਹਿਰੀ ਮੈਡੀਕਲ ਸਟੋਰਾਂ 'ਚ ਬਿਨਾਂ ਪਰਚੀ ਦਵਾਈ ਦੇ ਕੇ ਕਾਨੰੂਨ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ

ਪੁਰਾਣਾ ਸ਼ਾਲਾ, 21 ਅਪ੍ਰੈਲ (ਅਸ਼ੋਕ ਸ਼ਰਮਾ)-ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਵਲੋਂ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਚੱਲ ਰਹੇ ਮੈਡੀਕਲ ਸਟੋਰ ਵਾਲਿਆਂ ਨੰੂ ਹਦਾਇਤਾਂ ਕੀਤੀਆਂ ਹਨ ਕਿ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈਆਂ ਮਰੀਜ਼ਾਂ ਨੂੰ ਨਾ ਦੇਣ | ਪਰ ...

ਪੂਰੀ ਖ਼ਬਰ »

ਕਣਕ ਦੀ ਖਰੀਦ 'ਚ ਖਾਮੀਆਂ ਸਾਹਮਣੇ ਆਉਣ 'ਤੇ ਸਰਕਾਰ ਦੀ ਪੋਲ ਖੁੱਲ੍ਹੀ : ਸੰਘਰ

ਧਾਰੀਵਾਲ, 21 ਅਪ੍ਰੈਲ (ਸਵਰਨ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਨੇ ਕਿਹਾ ਕਿ ਕਣਕ ਦੀ ਖਰੀਦ ਸ਼ੁਰੂ ਹੁੰਦੇ ਹੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਹੁਣ ਪੋਲ ਖੁੱਲ੍ਹ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ...

ਪੂਰੀ ਖ਼ਬਰ »

ਮਾ. ਹਰਭਜਨ ਸਿੰਘ ਦੀ ਯਾਦ 'ਚ ਧੰਦੋਈ ਵਿਖੇ ਬਣੇਗਾ ਬਹੁਕਰੋੜੀ ਖੇਡ ਸਟੇਡੀਅਮ

ਘੁਮਾਣ, 21 ਅਪ੍ਰੈਲ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਅਤੇ ਉਘੇ ਐਨ.ਆਰ.ਆਈ. ਅਮਰਬੀਰ ਸਿੰਘ ਯੂ.ਐਸ.ਏ. ਅਤੇ ਹਰਸ਼ਰਨ ਸਿੰਘ ਯੂ.ਐਸ.ਏ. (ਘੁਮਾਣ) ਭਰਾਵਾਂ ਦੇ ਸਹਿਯੋਗ ਨਾਲ ਪਿੰਡ ਧੰਦੋਈ ਦੇ ਸਰਕਾਰੀ ...

ਪੂਰੀ ਖ਼ਬਰ »

ਸਮਾਜ ਸੇਵਕ ਕੈਪਟਨ ਫਕੀਰ ਸਿੰਘ ਸ਼ਾਹਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਨੇੜਲੇ ਪਿੰਡ ਸ਼ਾਹਪੁਰ ਗੋਰਾਇਆ ਵਾਸੀ ਉੱਘੇ ਸਮਾਜਸੇਵਕ ਅਤੇ ਐਕਸ-ਸਰਵਿਸਮੈਨ ਸਾਬਕਾ ਪ੍ਰਧਾਨ ਕੈਪਟਨ ਫਕੀਰ ਸਿੰਘ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁ. ਬਾਬਾ ਇਲਾਚੀਗੜ੍ਹ ਸਾਹਿਬ ਵਿਖੇ ਅੰਤਿਮ ਅਰਦਾਸ ਸਮਾਗਮ ...

ਪੂਰੀ ਖ਼ਬਰ »

ਘੱਟ ਬੈਂਡ ਤੇ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਸੁਪਨਾ ਵੀਜ਼ਾ ਮਾਹਿਰ ਗੈਵੀ ਕਲੇਰ ਕਰਨਗੇ ਪੂਰਾ

ਗੁਰਦਾਸਪੁਰ, 21 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੀਜ਼ਾ ਮਾਹਿਰ ਗੈਵੀ ਕਲੇਰ ਇਕ ਬਿਹਤਰੀਨ ਮੌਕਾ ਲੈ ਕੇ ਆਏ ਹਨ | ਜਿਸ ਵਿਚ ਵਿਦਿਆਰਥੀ ਐਡਵਾਂਸ ਵਿਚ ਬਿਨਾਂ ਕੋਈ ਪੈਸਾ ਦੇ ਕੇ ਕੈਨੇਡਾ ਜਾਣ ਦਾ ਸੁਪਨਾ ...

ਪੂਰੀ ਖ਼ਬਰ »

ਨਿਰਮਲ ਨਿੰਮਾ ਲੰਗਾਹ ਦਾ ਨਾਵਲ 'ਜਾਤ ਕੁਜਾਤ' ਲੋਕ ਅਰਪਣ

ਗੁਰਦਾਸਪੁਰ, 21 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਲੋਂ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿਚ ਪ੍ਰੋ: ਕ੍ਰਿਪਾਲ ਸਿੰਘ ਯੋਗੀ, ਮੱਖਣ ਕੁਹਾੜ, ਸੁਭਾਸ਼ ਦੀਵਾਨਾ ਅਤੇ ਨਿਰਮਲ ਨਿੰਦਾ ਲੰਗਾਹ ਦੀ ਸਾਂਝੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਮੰਡੀਆਂ 'ਚ ਬਾਰਦਾਨੇ ਦੀ ਘਾਟ ਕਰਕੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਬਹਿਰਾਮਪੁਰ, 21 ਅਪ੍ਰੈਲ (ਬਲਬੀਰ ਸਿੰਘ ਕੋਲਾ)-ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਫੋਕਲ ਪੁਆਇੰਟ ਮਰਾੜਾ ਅਤੇ ਕਸਬਾ ਬਹਿਰਾਮਪੁਰ ਦੀਆਂ ਮੰਡੀਆਂ ਅੰਦਰ ਬਾਰਦਾਨੇ ਦੀ ਘਾਟ ਆਉਣ ਕਰਕੇ ਆੜ੍ਹਤੀਆਂ ਅਤੇ ਮੰਡੀਆਂ ਵਿਚ ਆਏ ਕਿਸਾਨਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ...

ਪੂਰੀ ਖ਼ਬਰ »

2022 'ਚ ਆਮ ਆਦਮੀ ਪਾਰਟੀ ਦੀ ਬਣੇਗੀ ਸਰਕਾਰ-'ਆਪ' ਆਗੂ

ਗੁਰਦਾਸਪੁਰ, 21 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੇ ਸੈਣੀ ਟਾਵਰ ਸਾਹਮਣੇ ਗੌਰਮਿੰਟ ਕਾਲਜ ਵਿਖੇ ਦਫ਼ਤਰ ਵਿਖੇ ਆਪ ਆਗੂ ਕਸ਼ਮੀਰ ਸਿੰਘ ਵਾਹਲਾ ਵਲੋਂ ਬੁਲਾਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਵੱਖ-ਵੱਖ ਵਿੰਗਾਂ ਵਿਚ ਨਿਯੁਕਤ ਕੀਤੇ ...

ਪੂਰੀ ਖ਼ਬਰ »

ਰੋੜਾਂਵਾਲੀ ਤੋਂ 12ਵਾਂ ਜਥਾ ਰੇਲ ਰਾਹੀਂ ਦਿੱਲੀ ਨੰੂ ਰਵਾਨਾ

ਤਿੱਬੜ, 21 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਪੱਖੋਂ ਮਹੱਤਵਪੂਰਨ ਪਿੰਡ ਰੋੜਾਂਵਾਲੀ ਦੇ ਵਸਨੀਕਾਂ ਵਲੋਂ ਇਕ ਹੋਰ ਮਾਅਰਕਾ ਮਾਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਵਿਚ ਅੱਜ 12ਵਾਂ ਜਥਾ ਦਿੱਲੀ ਨੰੂ ਰਵਾਨਾ ਕੀਤਾ | ਅਰਜਨ ਸਿੰਘ ...

ਪੂਰੀ ਖ਼ਬਰ »

ਰਾਸ਼ਟਰੀ ਅੱਗ ਤੋਂ ਸੁਰੱਖਿਆ ਸਪਤਾਹ ਦੇ ਸਮਾਪਤੀ ਮੌਕੇ ਸਨਮਾਨ ਸਮਾਗਮ

ਬਟਾਲਾ, 21 ਅਪ੍ਰੈਲ (ਕਾਹਲੋਂ)-ਸਥਾਨਕ ਫਾਇਰ ਬਿ੍ਗੇਡ ਵਲੋਂ ਭਾਰਤ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 77ਵਾਂ ਰਾਸ਼ਟਰੀ ਅੱਗ ਤੋਂ ਸੁਰੱਖਿਆ ਸਪਤਾਹ ਮਨਾਇਆ ਗਿਆ | ਇਸੇ ਹੀ ਸਬੰਧ 'ਚ 7ਵੇਂ ਦਿਨ ਸਨਮਾਨ ਸਮਾਰੋਹ ਨਗਰ ਨਿਗਮ ਬਟਾਲਾ ਵਿਖੇ ਹੋਇਆ, ਜਿਸ ਵਿਚ ਮੱੁਖ ...

ਪੂਰੀ ਖ਼ਬਰ »

ਡਿਫੈਂਸ ਸੜਕ ਤਿੱਬੜੀ ਕੈਂਟ ਥਾਂ-ਥਾਂ ਟੁੱਟੀ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 21 ਅਪ੍ਰੈਲ (ਅਸ਼ੋਕ ਸ਼ਰਮਾ)-ਡਿਫੈਂਸ ਸੜਕ ਤਿੱਬੜੀ ਕੈਂਟ ਥਾਂ-ਥਾਂ ਟੁੱਟੀ ਹੋਣ ਕਰਕੇ ਰਾਹਗੀਰ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਸੀਨੀਅਰ ਵਕੀਲ ਚੇਅਰਮੈਨ ਮੇਹਰਬਾਨ ਫਾਊਾਡੇਸ਼ਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਭੁਲੇਚੱਕ-ਘਰਾਲਾ ਬਾਈਪਾਸ ਤੱਕ ਸੜਕ ...

ਪੂਰੀ ਖ਼ਬਰ »

ਚੇਅਰਮੈਨ ਨਿੱਕੂ ਬਾਜਵਾ ਨੂੰ ਪੁਰਸਕਾਰ ਮਿਲਣ ਨਾਲ ਜ਼ਿਲ੍ਹੇ ਦਾ ਨਾਂਅ ਉੱਚਾ ਹੋਇਆ-ਸਾਬੀ ਕਨੇਡਾ

ਊਧਨਵਾਲ, 21 ਅਪ੍ਰੈਲ (ਪਰਗਟ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਸਪੁੱਤਰ ਰਵੀਨੰਦਨ ਸਿੰਘ ਨਿੱਕੂ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਅਤੇ 50 ਲੱਖ ਦੀ ...

ਪੂਰੀ ਖ਼ਬਰ »

ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਰੋਸ ਮੁਜ਼ਾਹਰਾ

ਧਾਰੀਵਾਲ, 21 ਅਪ੍ਰੈਲ (ਸਵਰਨ ਸਿੰਘ)-66 ਕੇ.ਵੀ. ਸਬ-ਸਟੇਸ਼ਨ ਬੱਗਾ ਕਲਾਂ ਵਿਖੇ ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਵਲੋਂ ਸਬ-ਸਟੇਸ਼ਨ ਕਰਮਚਾਰੀਆਂ ਨਾਲ ਹੋਈ ਵਧੀਕੀ ਦੇ ਖ਼ਿਲਾਫ਼ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਗਰਿੱਡ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ 'ਚ ਰਾਮ ਨੌਮੀ ਮੌਕੇ ਪ੍ਰਧਾਨ ਨਵਦੀਪ ਪੰਨੂ ਰਾਮ ਮੰਦਰ 'ਚ ਨਤਮਸਤਕ ਹੋਏ

ਸ੍ਰੀ ਹਰਿਗੋਬਿੰਦਪੁਰ, 21 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਸਥਿਤ ਰਾਮ ਮੰਦਿਰ ਵਿਖੇ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸ਼ਰਧਾ-ਭਾਵਨਾ ਨਾਲ ਹਿੰਦੂ ਭਾਈਚਾਰੇ ਵਲੋਂ ਮਨਾਇਆ ਗਿਆ | ਇਸ ਮੌਕੇ ਰਾਮ ਮੰਦਿਰ 'ਚ ਨਤਮਸਤਕ ਹੋਣ ਲਈ ਨਗਰ ਕੌਂਸਲ ...

ਪੂਰੀ ਖ਼ਬਰ »

ਥੋਮਸ ਮਸੀਹ ਦੇ ਪੈਰਿਸ ਕੌ ਾਸਲ ਕਮੇਟੀ ਦਾ ਪ੍ਰਧਾਨ ਬਣਨ 'ਤੇ ਡਾਇਓਸਿਸ ਆਫ਼ ਜਲੰਧਰ ਦੇ ਫਾਦਰ ਪੀਟਰ ਵਲੋਂ ਸਵਾਗਤ

ਧਾਰੀਵਾਲ, 21 ਅਪ੍ਰੈਲ (ਜੇਮਸ ਨਾਹਰ)-ਪਿੱਛਲੇ ਦਿਨੀਂ ਸੰਤ ਜੋਸਫ਼ ਕੈਥੋਲਿਕ ਚਰਚ ਵਲੋਂ ਪ੍ਰਧਾਨ ਦੀ ਕਰਵਾਈ ਚੋਣ ਵਿਚ ਚੰਗੀਆਂ ਵੋਟਾਂ ਲੈ ਕੇ ਪ੍ਰਧਾਨ ਬਣੇ ਥੋਮਸ ਮਸੀਹ ਦਾ ਡਾਇਓਸਿਸ ਆਫ਼ ਜਲੰਧਰ ਦੇ ਪੀ.ਆਰ.ਓ. ਅਤੇ ਫਾਦਰ ਪੀਟਰ ਵਲੋਂ ਸਵਾਗਤ ਕੀਤਾ ਗਿਆ ਤੇ ਥੋਮਸ ਮਸੀਹ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਆਲ ਕੇਡਰਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਧਾਰੀਵਾਲ, 21 ਅਪ੍ਰੈਲ (ਜੇਮਸ ਨਾਹਰ)-ਪੀ.ਐਸ.ਈ.ਬੀ. ਆਲ ਕੇਡਰਸ ਪੈਨਸ਼ਨਰਜ ਐਸੋਸੀਏਸ਼ਨ ਦੀ ਮੰਗਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਪ੍ਰਧਾਨ ਵਰਿਆਮ ਮਸੀਹ ਸੋਹਲ ਦੀ ਅਗਵਾਈ ਵਿਚ ਡਵੀਜ਼ਨ ਦਫ਼ਤਰ ਧਾਰੀਵਾਲ ਵਿਖੇ ਹੋਈ | ਇਸ ਦੌਰਾਨ ਮੰਗਾਂ ਸਬੰਧੀ ਅਹਿਮ ਵਿਚਾਰਾਂ ਕਰਦਿਆਂ ...

ਪੂਰੀ ਖ਼ਬਰ »

ਪਿੰਡ ਦਾਲਮ ਅੱਡੇ 'ਤੇ ਸਰਕਾਰੀ ਸਕੂਲਾਂ 'ਚ ਦਾਖ਼ਲੇ ਸਬੰਧੀ ਮੇਲਾ ਲਗਾਇਆ

ਬਟਾਲਾ, 21 ਅਪ੍ਰੈਲ (ਕਾਹਲੋਂ)-ਪਿੰਡ ਦਾਲਮ ਦੇ ਅੱਡੇ 'ਤੇ ਬਲਾਕ ਧਿਆਨਪੁਰ ਦੇ ਸਰਕਾਰੀ ਸਕੂਲਾਂ ਦੇ ਦਾਖਲੇ ਸਬੰਧੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਦਾਖ਼ਲਾ ਮੇਲਾ ਲਗਾਇਆ | ਇਸ ਮੇਲੇ ਦੌਰਾਨ ਬਲਾਕ ਨੋਡਲ ਅਫ਼ਸਰ ਗਗਨਦੀਪ ਸਿੰਘ ਨੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 21 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਡਾ: ਅੰਬੇਦਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾ ਦੇ ਆਗੂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਕੋਵਿਡ-19 ਦੌਰਾਨ ਪਿੰਡ 'ਚ ਕਿਸੇ ਫੇਰੀ ਵਾਲੇ ਨੰੂ ਦਾਖ਼ਲ ਨਾ ਹੋਣ ਦਿੱਤਾ ਜਾਵੇ-ਪੰਚਾਇਤ ਪ੍ਰਧਾਨ

ਡਮਟਾਲ, 21 ਅਪ੍ਰੈਲ (ਰਾਕੇਸ਼ ਕੁਮਾਰ)-ਨੂਰਪੁਰ ਬਲਾਕ ਪੰਚਾਇਤ ਸੁਲਾਇਲੀ ਦੀ ਪੰਚਾਇਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਦੇਖਰੇਖ ਵਿਚ ਸੁਲਾਇਲੀ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਨਾਲ ਕੋਰੋਨਾ ਦੇ ਵਧਦੇ ਮਾਮਲੇ ਨੰੂ ਲੈ ਕੇ ਇਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪ੍ਰਸ਼ਾਸਨ ...

ਪੂਰੀ ਖ਼ਬਰ »

5 ਰੋਜ਼ਾ ਵਰਕਸ਼ਾਪ ਸ਼ੁਰੂ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਨੀ ਕੈਂਪਸ 'ਚ 5 ਰੋਜ਼ਾ ਈ-ਵਰਕਸ਼ਾਪ ਆਨ ਵਰਚੂਅਲ ਲੈਬਸ ਆਈ.ਟੀ.ਆਈ. ਦਿੱਲੀ ਟੀਮ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ | ਇਹ ਵਰਕਸ਼ਾਪ 19 ਅਪ੍ਰੈਲ ਤੋਂ ਲੈ ਕੇ 23 ਅਪ੍ਰੈਲ ਤੱਕ ਕੰਪਿਊਟਰ ਸਾਇੰਸ ਐਂਡ ...

ਪੂਰੀ ਖ਼ਬਰ »

ਪੰਜਾਬ 'ਚ ਬਣੇਗੀ ਬਸਪਾ ਦੀ ਸਰਕਾਰ-ਧਰਮਪਾਲ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਬਹੁਜਨ ਸਮਾਜ ਪਾਰਟੀ ਦੇ ਵਰਕਰਾਂ, ਆਗੂਆਂ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਾਮੂਨ ਵਿਖੇ ਮਨਾਇਆ ਗਿਆ | ਜ਼ਿਲ੍ਹਾ ਕੋਆਰਡੀਨੇਟਰ ਕਰਨੈਲ ਚੰਦ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਬੇਮੌਸਮੇ ਮੀਂਹ ਨੇ ਕਣਕ ਦੀ ਵਢਾਈ ਤੇ ਕਤਰਾਈ ਰੋਕੀ

ਸਰਨਾ, 21 ਅਪ੍ਰੈਲ (ਬਲਵੀਰ ਰਾਜ)-ਇਲਾਕੇ 'ਚ ਪੈ ਰਹੇ ਬੇਮੌਸਮੇ ਮੀਂਹ ਕਾਰਨ ਕਣਕ ਦੀ ਵਢਾਈ ਅਤੇ ਕਤਰਾਈ ਦੇ ਕੰਮ ਨੰੂ ਪੂਰੀ ਤਰ੍ਹਾਂ ਰੋਕ ਕੇ ਰੱਖ ਦਿੱਤਾ ਹੈ | ਅੱਜ ਦੁਪਹਿਰ ਸਮੇਂ ਆਈ ਮੌਸਮ 'ਚ ਹਲਕੀ ਤਬਦੀਲੀ ਦੌਰਾਨ ਸਰਨੇ ਦੇ ਆਸ ਪਾਸ ਦੀਆਂ ਕੁਝ ਮੰਡੀਆਂ ਵਿਚ ਭਾਵੇਂ ਕੰਮ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ ਅੱਜ ਤੱਕ 15775 ਮੀਟਿ੍ਕ ਟਨ ਕਣਕ ਦੀ ਕੀਤੀ ਖ਼ਰੀਦ-ਡਿਪਟੀ ਕਮਿਸ਼ਨਰ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਜ਼ਿਲ੍ਹਾ ਪਠਾਨਕੋਟ ਵਿਚ 13 ਅਪ੍ਰੈਲ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ | ਇਸ ਤਰ੍ਹਾਂ ਪਿਛਲੇ ਕਰੀਬ ਹਫ਼ਤੇ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਦੇ ਹੁਕਮ ਜਾਰੀ

ਪਠਾਨਕੋਟ, 21 ਅਪ੍ਰੈਲ (ਚੌਹਾਨ)-ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੰੂ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ...

ਪੂਰੀ ਖ਼ਬਰ »

ਜੰਬਾਲੀ ਬਾਥੂ ਦੀ ਲੜੀ 'ਚ ਪੰਜਾਬੀ ਗਾਇਕ ਨਿੰਜਾ ਨੰੂ ਸ਼ੂਟਿੰਗ ਕਰਨੀ ਪਈ ਮਹਿੰਗੀ

ਡਮਟਾਲ, 21 ਅਪ੍ਰੈਲ (ਰਾਕੇਸ਼ ਕੁਮਾਰ)-ਉਪ ਮੰਡਲ ਜੰਬਾਲੀ ਅਧੀਨ ਪੈਂਦੇ ਸਿਦਾਥਾ ਇਲਾਕੇ ਦੇ ਕਿਨਾਰੇ ਪੌਂਗ ਡੈਮ ਕੋਲ ਸਥਿਤ ਪਾਡਵਾਂ ਦੁਆਰਾ ਨਿਰਮਤ ਬਾਥੂ ਦੀ ਲੜੀ ਮੰਦਿਰ ਵਿਚ ਹਜ਼ਾਰਾਂ ਲੋਕ ਆ ਰਹੇ ਸਨ | ਹਾਲਾਂਕਿ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਮੰਦਿਰ ...

ਪੂਰੀ ਖ਼ਬਰ »

ਇੱਟਾਂ ਨਾਲ ਭਰੇ ਟਰੱਕਾਂ ਨੰੂ ਦਸਤਾਵੇਜ਼ਾਂ ਦੀਆਂ ਖ਼ਾਮੀਆਂ ਕਾਰਨ ਵਿਭਾਗ ਨੇ ਕੀਤਾ ਜੁਰਮਾਨਾ

ਡਮਟਾਲ, 21 ਅਪ੍ਰੈਲ (ਰਾਕੇਸ਼ ਕੁਮਾਰ)-ਆਬਕਾਰੀ ਤੇ ਕਰ ਵਿਭਾਗ ਨੇ ਬਾਹਰਲੇ ਸੂਬਿਆਂ ਤੋਂ ਨਜਾਇਜ਼ ਢੰਗ ਨਾਲ ਇੱਟਾਂ ਨਾਲ ਭਰੇ ਟਰੱਕਾਂ ਨੰੂ ਰੋਕ ਕੇ ਦਸਤਾਵੇਜਾਂ ਦੀਆਂ ਖਾਮੀਆਂ ਪਾਏ ਜਾਣ 'ਤੇ 79950 ਰੁਪਏ ਜੁਰਮਾਨਾ ਲਗਾਇਆ ਹੈ | ਇਸ ਮੌਕੇ ਸਹਾਇਕ ਕਮਿਸ਼ਨਰ ਨੂਰਪੁਰ ...

ਪੂਰੀ ਖ਼ਬਰ »

ਡੀ.ਐਸ.ਪੀ. ਸ਼ਹਿਰੀ ਵਲੋਂ ਵੱਖ-ਵੱਖ ਵਪਾਰਕ ਜਥੇਬੰਦੀਆਂ ਨਾਲ ਮੀਟਿੰਗ

ਪਠਾਨਕੋਟ, 21 ਅਪ੍ਰੈਲ (ਸੰਧੂ)-ਕੋਰੋਨਾ ਨੰੂ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੰੂ ਲਾਗੂ ਕਰਵਾਉਣ ਲਈ ਡੀ.ਐਸ.ਪੀ. ਸ਼ਹਿਰੀ ਰਾਜਿੰਦਰ ਮਿਨਹਾਸ ਵਲੋਂ ਪਠਾਨਕੋਟ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨਾਲ ...

ਪੂਰੀ ਖ਼ਬਰ »

ਸਨਿਚਰਵਾਰ-ਐਤਵਾਰ ਕਾਂਗੜਾ 'ਚ ਲਗਾਇਆ ਰਾਤ ਦਾ ਕਰਫ਼ਿਊ

ਡਮਟਾਲ, 21 ਅਪ੍ਰੈਲ (ਰਾਕੇਸ਼ ਕੁਮਾਰ)-ਜ਼ਿਲ੍ਹਾ ਕਾਂਗੜਾ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ | ਜਦੋਂ ਕਿ ਸ਼ਨੀਵਾਰ ਤੇ ਐਤਵਾਰ ਪੂਰੀ ਤਰ੍ਹਾਂ ਪਾਬੰਦੀ ਰਹੇਗੀ | ...

ਪੂਰੀ ਖ਼ਬਰ »

ਆਜ਼ਾਦੀ ਦੇ 70 ਸਾਲ ਬੀਤਣ ਤੋਂ ਬਾਅਦ ਪੰਜਾਬ ਦਾ ਹਿੱਸਾ ਬਣਿਆ ਸਰਹੱਦੀ ਪਿੰਡ ਸਕੋਲ

ਬਮਿਆਲ, 21 ਅਪ੍ਰੈਲ (ਰਾਕੇਸ਼ ਸ਼ਰਮਾ)-ਆਜ਼ਾਦੀ ਪਿੱਛੋਂ 70 ਸਾਲ ਦੇ ਕਰੀਬ ਸਮਾਂ ਬੀਤ ਜਾਣ ਤੋਂ ਬਾਅਦ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਪਿੰਡ ਸਕੋਲ ਜੋ ਕਿ ਤਿੰਨ ਪਾਸਿਉਂ ਭਾਰਤ-ਪਾਕਿ ਸਰਹੱਦ ਅਤੇ ਇਕ ਪਾਸੇ ਤਰਨਾਹ ਦਰਿਆ ਦੇ ਕਾਰਨ ਇਕ ਟਾਪੂ ਦੀ ਸਥਿਤੀ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX