ਤਾਜਾ ਖ਼ਬਰਾਂ


ਸੂਬੇ ਦੇ ਦਫਤਰੀ ਕਾਮਿਆਂ ਦੀ ਕੱਲ੍ਹ ਹੋਣ ਵਾਲੀ ਕਲਮਛੋੜ ਹੜਤਾਲ ਮੁਲਤਵੀ
. . .  1 day ago
ਲੁਧਿਆਣਾ, 5 ਅਗਸਤ (ਸਲੇਮਪੁਰੀ ) - ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਕੱਲ੍ਹ 6 ਅਗਸਤ ਨੂੰ ਪੰਜਾਬ ਭਰ ਵਿਚ ਕੀਤੀ ਜਾਣ ਵਾਲੀ ਕਲਮਛੋੜ ...
ਸੋਈ ਮਾਝਾ ਜ਼ੋਨ ਦੇ ਪ੍ਰਧਾਨ ਬਣੇ ਗੌਰਵਦੀਪ ਸਿੰਘ ਵਲਟੋਹਾ
. . .  1 day ago
ਅਮਰਕੋਟ, 5 ਅਗਸਤ (ਭੱਟੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ .ਆਈ . ਸੋਈ ਦੇ ਮਾਝਾ ਜ਼ੋਨ ਦਾ ਦੁਬਾਰਾ ਸੀਨੀਅਰ ਅਕਾਲੀ ਆਗੂ ਜ਼ਿਲ੍ਹਾ ਜਥੇਦਾਰ ਪ੍ਰੋ. ਵਿਰਸਾ ਸਿੰਘ ...
ਉਦਯੋਗਾਂ ਦੇ ਕੈਮੀਕਲ ਨਾਲ ਬਰਸਾਤੀ ਨਾਲੇ ਦਾ ਪਾਣੀ ਹੋਇਆ ਲਾਲ
. . .  1 day ago
ਜ਼ੀਰਕਪੁਰ, 5 ਅਗਸਤ, (ਹੈਪੀ ਪੰਡਵਾਲਾ) - ਇੱਥੋਂ ਦੇ ਢਕੋਲੀ ਖ਼ੇਤਰ 'ਚੋਂ ਲੰਘਦੇ ਬਰਸਾਤੀ ਨਾਲੇ 'ਚ ਉਦਯੋਗਾਂ ਦਾ ਕੈਮੀਕਲ ਮਿਲਣ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ, ਜਿਸ ਦੀ ਜਾਂਚ ਲਈ ...
ਭਾਰਤੀ ਹਾਕੀ ਖਿਡਾਰੀ ਰੁਪਿੰਦਰ ਦੇ ਘਰ ਪੁੱਜੇ ਨਵਜੋਤ ਸਿੱਧੂ
. . .  1 day ago
ਫ਼ਰੀਦਕੋਟ, 5 ਅਗਸਤ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਵਲੋਂ ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ ਕਾਂਸੇ ਦਾ ਤਗਮਾ ਜਿੱਤਣ 'ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਤਰ੍ਹਾਂ ਉਹ ਹਾਕੀ ਖਿਡਾਰੀ...
ਕਿਸਾਨਾਂ ਦੇ ਰੋਹ ਅੱਗੇ ਅੱਗੇ ਝੁਕੀ ਪੰਜਾਬ ਸਰਕਾਰ
. . .  1 day ago
ਪਾਇਲ, 5 ਅਗਸਤ (ਨਿਜ਼ਾਮਪੁਰ/ਰਾਜਿੰਦਰ ਸਿੰਘ) - ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਲਾਭ ਸਿੰਘ ਵਾਸੀ ਸਿਰਥਲਾ ਦੇ ਸਪੁੱਤਰ ਨੂੰ ਕਲਰਕ ਦੀ ਨੌਕਰੀ ਦਾ ਨਿਯੁਕਤੀ ਪੱਤਰ ਅਤੇ ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ। ਜ਼ਿਕਰਯੋਗ ਹੈ ਕਿ...
ਅਧਿਆਪਕ ਵਿਸ਼ੇਸ਼ ਮੌਕੇ ਤਹਿਤ ਆਨ ਲਾਈਨ ਬਦਲੀਆਂ ਲਈ ਸਟੇਸ਼ਨ ਚੋਣ ਕੱਲ੍ਹ ਤੱਕ ਕਰ ਸਕਣਗੇ
. . .  1 day ago
ਨੌਜਵਾਨ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਬਾਲਿਆਂਵਾਲੀ, 5 ਅਗਸਤ (ਕੁਲਦੀਪ ਮਤਵਾਲਾ) - ਨੇੜਲੇ ਪਿੰਡ ਡਿੱਖ (ਬਠਿੰਡਾ) ਵਿਖੇ ਇੱਕ ਨੌਜਵਾਨ ਦਾ ਅਣਪਛਾਤੇ ਕਾਤਲਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਥਾਣਾ ਬਾਲਿਆਂਵਾਲੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ...
ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ
. . .  1 day ago
ਚੰਡੀਗੜ੍ਹ, 5 ਅਗਸਤ - ਸਤੰਬਰ 2019 ਵਿਚ ਅਮਰੀਕਾ ਦੇ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ...
ਬਰਤਾਨੀਆ ਨੇ ਭਾਰਤ ਨੂੰ ਯਾਤਰਾ ਲਾਲ ਸੂਚੀ ਤੋਂ ਹਟਾਇਆ
. . .  1 day ago
ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ. 'ਚ ਜਿੱਥੇ ਕੋਰੋਨਾ ਪਾਬੰਦੀਆਂ ਖ਼ਤਮ ਕਰਕੇ ਆਮ ਜ਼ਿੰਦਗੀ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਹਨ। ਉੱਥੇ ਹੀ, ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੀ ਸਥਿਤੀ ਵਿਚ ਯੂ.ਕੇ. ਨੇ ਆਪਣੀ ਯਾਤਰਾ ਸੂਚੀ 'ਚ ਤਬਦੀਲੀ ਕਰਦਿਆਂ ਭਾਰਤ...
ਦਹੀਆ ਦੀ ਫਾਈਨਲ 'ਚ ਹਾਰ ਤੋਂ ਤਿਹਾੜ 'ਚ ਬੰਦ ਸੁਸ਼ੀਲ ਕੁਮਾਰ ਹੋਏ ਭਾਵੁਕ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ 'ਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੇ ਰਵੀ ਦਹੀਆ ਸੋਨ ਤਗਮੇ ਤੋਂ ਖੁੰਝ ਗਏ। ਜਿਸ ਤੋਂ ਭਾਰਤ ਦੇ ਅਰਸ਼ ਤੋਂ ਫ਼ਰਸ਼ 'ਤੇ ਪੁੱਜੇ ਪਹਿਲਵਾਨ ਸੁਸ਼ੀਲ ਕੁਮਾਰ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਨੂੰ ਟੀ.ਵੀ...
ਪੰਜਾਬ 'ਚ ਪੀ. ਐਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਸ਼ਾਮ 5 ਵਜੇ ਤੋਂ ਸਰਕਾਰੀ ਫ਼ੋਨ ਕੀਤੇ ਬੰਦ, ਸਰਕਾਰ ਪ੍ਰਤੀ ਰੋਸ
. . .  1 day ago
ਨਸਰਾਲਾ, 5 ਅਗਸਤ (ਸਤਵੰਤ ਸਿੰਘ ਥਿਆੜਾ) - ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਅੱਜ ਸੂਬਾ ਪੱਧਰ 'ਤੇ ਸੰਘਰਸ਼ ਤੇਜ਼ ਕਰਦਿਆਂ ਪੰਜਾਬ ਵਿਚ ਦਫ਼ਤਰੀ ਵਟਸਐਪ ਗਰੁੱਪਾਂ ਵਿਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਤੇ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਰੋਜ਼ਾਨਾ...
ਡੇਰਾਬਸੀ ਵਿਖੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ
. . .  1 day ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ) - ਮਾਈਨਿੰਗ ਦੇ ਗੜ੍ਹ ਮੰਨੇ ਜਾਂਦੇ ਡੇਰਾਬਸੀ ਖੇਤਰ ਵਿਚ ਚਿੱਟੇ ਦਿਨੀਂ ਨਾਜਾਇਜ਼ ਮਾਈਨਿੰਗ ਜਾਰੀ ਹੈ। ਡੇਰਾਬਸੀ ਨਗਰ ਕੌਂਸਲ ਦੀ ਹੱਦ ਵਿਚ ਪੈਂਦੇ ਪਿੰਡ ਦੰਦਰਾਲਾ ਵਿਖੇ ਮਾਈਨਿੰਗ ਮਾਫ਼ੀਆ ਨੇ 12 ਕਿੱਲੇ ਜ਼ਮੀਨ ਪੁੱਟ ਦਿੱਤੀ। ਸਰਕਾਰੇ ਦਰਬਾਰੇ ਕਿਸੇ ਪਾਸੇ ਸੁਣਵਾਈ ਨਾ...
ਦੀਪਕ ਪੁਨੀਆ ਨੇ ਜਿੱਤਿਆ ਦਿਲ - ਮੋਦੀ ਵਲੋਂ ਟਵੀਟ ਕਰਕੇ ਵਧਾਇਆ ਗਿਆ ਹੌਸਲਾ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ ਕਾਂਸੇ ਦੇ ਤਗਮੇ ਨੂੰ ਲੈ ਕੇ ਹੋਏ ਮੁਕਾਬਲੇ ਵਿਚ ਭਾਰਤ ਦੇ ਦੀਪਕ ਪੁਨੀਆ ਵਲੋਂ ਦਿੱਤੀ ਗਈ ਸਖ਼ਤ ਟੱਕਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਪੁਨੀਆ ਬੇਸ਼ੱਕ ਤਗਮਾ ਹਾਸਲ ਨਾ ਕਰ ਸਕੇ ਹੋਣ ਪਰ ਉਨ੍ਹਾਂ ਨੇ ਦਿਲ ਜ਼ਰੂਰ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ...
ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
. . .  1 day ago
ਹਾਕੀ ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਬੈਲਜੀਅਮ ਬਣਿਆ ਉਲੰਪਿਕ ਚੈਂਪੀਅਨ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੂੰ ਚਾਂਦੀ ਤੇ ਭਾਰਤ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ ਹੈ...
ਕਾਂਗਰਸੀ ਸੰਸਦ ਮੈਂਬਰਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥਾ) - ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਵਲੋਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ...
ਕੁਸ਼ਤੀ ਵਿਚ ਭਾਰਤ ਦੇ ਰਵੀ ਦਹੀਆ ਫਾਈਨਲ ਵਿਚ ਹਾਰੇ, ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਖ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਨੇ ਭਾਰਤ ਦੇ ਰਵੀ ਦਹੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ, ਜਦਕਿ ਭਾਰਤ ਦੇ ਖਾਤੇ ਵਿਚ ਚਾਂਦੀ ਦਾ ਤਗਮਾ ਆਇਆ ਹੈ...
ਰਵੀ ਦਹੀਆ ਪਹਿਲੇ ਰਾਊਂਡ 'ਚ ਚੱਲ ਰਹੇ ਪਿੱਛੇ
. . .  1 day ago
ਰਵੀ ਦਹੀਆ ਦੀ ਕੁਸ਼ਤੀ ਮੁਕਾਬਲਾ ਸ਼ੁਰੂ, ਸਖ਼ਤ ਟੱਕਰ ਜਾਰੀ
. . .  1 day ago
ਸੁਮੇਧ ਸੈਣੀ ਦੀ ਦਾਇਰ ਅਗਾਊਂ ਜ਼ਮਾਨਤ 'ਤੇ ਪੰਜਾਬ ਸਰਕਾਰ ਨੂੰ ਹੋਇਆ ਨੋਟਿਸ
. . .  1 day ago
ਐਸ.ਏ.ਐਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਅਦਾਲਤ ਵਿਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਅਰਜ਼ੀ 'ਤੇ ਭਲਕੇ...
ਰਵੀ ਦਹੀਆ ਦਾ ਕੁਸ਼ਤੀ ਮੁਕਾਬਲਾ ਕੁਝ ਸਮੇਂ 'ਚ ਹੋ ਰਿਹੈ ਸ਼ੁਰੂ, ਸੋਨ ਤਗਮੇ 'ਤੇ ਹੋਵੇਗੀ ਨਜ਼ਰ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਦੀ ਕੁਸ਼ਤੀ ਦਾ ਮੁਕਾਬਲਾ ਕੁਝ ਦੇਰ ਵਿਚ ਸ਼ੁਰੂ ਹੋ ਰਿਹਾ ਹੈ...
ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਹੋਏ ਲੈਣ ਦੇਣ ਬਾਰੇ ਈ.ਡੀ. ਕਰੇਗੀ ਜਾਂਚ
. . .  1 day ago
ਐੱਸ.ਏ.ਐੱਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਨਾਮਜ਼ਦ ਸੁਮੇਧ ਸੈਣੀ ...
ਪਿੰਡ ਅਟਾਰੀ 'ਚ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ 'ਤੇ ਬਣੇਗਾ ਖੇਡ ਸਟੇਡੀਅਮ - ਤਰਸੇਮ ਸਿੰਘ ਡੀ. ਸੀ.
. . .  1 day ago
ਅੰਮ੍ਰਿਤਸਰ, 5 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ...
ਸੰਧੂ ਚੱਠਾ 'ਚ ਕਰੰਟ ਨਾਲ ਨੌਜਵਾਨ ਦੀ ਮੌਤ
. . .  1 day ago
ਕਾਲਾ ਸੰਘਿਆਂ, 5 ਅਗਸਤ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ 45 ਸਾਲਾ...
ਗੁਰੂ ਹਰ ਸਹਾਏ 'ਚ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਸੰਭਾਲਿਆ ਕਾਰਜਭਾਰ
. . .  1 day ago
ਗੁਰੂ ਹਰਸਹਾਏ, 5 ਅਗਸਤ (ਹਰਚਰਨ ਸਿੰਘ ਸੰਧੂ) - ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਆਪਣਾ ਕਾਰਜਭਾਰ ਸੰਭਾਲਣ ਮੌਕੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਅੰਮ੍ਰਿਤਸਰ

ਹੁਣ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਦੀ ਬਰਬਾਦੀ ਦਾ ਮਾਮਲਾ ਆਇਆ ਸਾਹਮਣੇ

ਅੰਮਿ੍ਤਸਰ, 21 ਅਪੈ੍ਰਲ (ਰੇਸ਼ਮ ਸਿੰਘ)-ਇਕ ਪਾਸੇ ਕੋਰੋਨਾ ਦੀ ਦੂਜੀ ਲਹਿਰ ਨਾਲ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਇੱਥੇ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਦੀ ਬਰਬਾਦੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਇੱਥੇ ਕਈ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਵੇਲੇ ਲੀਕੇਜ਼ ਹੋਣ ਕਾਰਨ ਵੱਡੀ ਤਾਦਾਦ 'ਚ ਆਕਸੀਜਨ ਅਜਾਈਾ ਹੀ ਬਰਬਾਦ ਹੋ ਜਾਂਦੀ ਹੈ | ਗੁਰੂ ਨਾਨਕ ਦੇਵ ਹਸਪਤਾਲ 'ਚ ਕੋਵਿਡ-19 ਦੀ ਦੂਜੀ ਲਹਿਰ ਦੇ ਵਧਦੇ ਪ੍ਰਭਾਵ ਕਾਰਨ ਆਕਸੀਜਨ ਸਿਲੰਡਰ ਸੀਮਿਤ ਮਾਤਰਾ 'ਚ ਉਪਲੱਬਧ ਹਨ, ਅਜਿਹੀ ਸਥਿਤੀ ਨੂੰ ਵੇਖਦਿਆਂ ਹੋਇਆਂ ਹਸਪਤਾਲ ਪ੍ਰਸ਼ਾਸਨ ਆਕਸੀਜਨ ਸਿਲੰਡਰਾਂ ਦੀ ਵਰਤੋਂ ਪ੍ਰਤੀ ਸੁਚੇਤ ਹੋ ਗਿਆ ਹੈ | ਵਧੀਕ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਇਸ ਗੰਭੀਰ ਮੁੱਦੇ 'ਤੇ ਅੱਜ ਪਿ੍ੰਸੀਪਲ ਮੈਡੀਕਲ ਕਾਲਜ ਡਾ. ਰਜੀਵ ਦੇਵਗਨ ਅਤੇ ਸੁਪਰਡੈਂਟ ਮੈਡੀਕਲ ਕਾਲਜ ਦੇ ਨਾਲ ਗੁਰੂ ਨਾਨਕ ਹਸਪਤਾਲ ਦਾ ਨਿਰੀਖਣ ਵੀ ਕੀਤਾ | ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਹਸਪਤਾਲ ਵਿਖੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਿ੍ੰਸੀਪਲ ਮੈਡੀਕਲ ਕਾਲਜ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਪੱਧਰ 'ਤੇ ਇਕ ਆਕਸੀਜਨ ਆਡਿਟ ਕਮੇਟੀ ਬਣਾ ਕੇ ਰੋਜ਼ਾਨਾ ਹਸਪਤਾਲ ਦੀ ਚੈਕਿੰਗ ਕਰਨ ਅਤੇ ਸੁਨਿਸ਼ਚਿਤ ਕਰਨ ਕਿ ਹਸਪਤਾਲ ਦੇ ਕਿਸੇ ਵੀ ਬੈੱਡ 'ਤੇ ਫਲੋਮੀਟਰ ਜਾਂ ਪਾਈਪ ਰਾਹੀਂ ਆਕਸੀਜਨ ਦੀ ਲੀਕੇਜ ਨਾ ਹੋਵੇ ਅਤੇ ਆਕਸੀਜਨ ਸਿਲੰਡਰਾਂ ਦੀ ਵਰਤੋਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ ਤਾਂ ਜੋ ਆਕਸੀਜਨ ਦੀ ਬਰਬਾਦੀ ਨਾ ਹੋ ਸਕੇ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਭੇਜੀ ਜਾਵੇ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਹਸਪਤਾਲ ਦੇ ਕਿਸੇ ਵੀ ਬੈੱਡ 'ਤੇ ਆਕਸੀਜਨ ਦੀ ਲੀਕੇਜ ਜਾਂ ਵੇਸਟੇਜ਼ ਪਾਈ ਜਾਂਦੀ ਹੈ ਤਾਂ ਸਬੰਧਿਤ ਕਰਮਚਾਰੀ ਦੇ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਹਸਪਤਾਲਾਂ 'ਚ ਹੋਰ ਚੋਣਵੇਂ ਆਪ੍ਰੇਸ਼ਨ ਪੂਰਨ ਤੌਰ 'ਤੇ ਬੰਦ ਕੀਤੇ ਜਾਣ ਅਤੇ ਜਨਰਲ ਮੈਨੇਜਰ ਉਦਯੋਗ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲੇ੍ਹ 'ਚ ਆਕਸੀਜਨ ਸਪਲਾਈ ਕਰਨ ਵਾਲਿਆਂ ਨੂੰ ਦੱਸਿਆ ਜਾਵੇ ਕਿ ਆਕਸੀਜਨ ਸਿਲੰਡਰਾਂ ਦੀ ਵਰਤੋਂ ਉਦਯੋਗਿਕ ਕੰਮਾਂ ਲਈ ਨਾ ਕੀਤੀ ਜਾਵੇ ਤੇ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਲਈ ਪਹਿਲ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਨਾ ਕਰਨ ਵਾਲਿਆਂ ਤੇ ਕਾਨੂੰਨ ਅਨੁਸਾਰ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਫਸਲ ਦੀ ਖਰੀਦ ਦੌਰਾਨ ਮੰਡੀਆਂ 'ਚ ਬਾਰਦਾਨੇ ਦੀ ਘਾਟ, ਕਣਕ ਦੀ ਖ਼ਰੀਦ 'ਚ ਹੋ ਰਹੀ ਦੇਰੀ, ਕੋਰੋਨਾ ਦੀ ਆੜ 'ਚ ਤਾਲਾਬੰਦੀ ਕਰਨ, ਕਿਸਾਨਾਂ ਨੂੰ ਬਦਨਾਮ ਕਰਨ ਅਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਅੱਜ ਕਿਸਾਨ ਮਜ਼ਦੂਰ ...

ਪੂਰੀ ਖ਼ਬਰ »

ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰੋੜਾਂ ਦਾ ਬੈਂਕ ਕਰਜ਼ਾ ਪਾਸ ਕਰਵਾਉਣ ਦੇ ਮਾਮਲੇ 'ਚ ਇਕ ਹੋਰ ਗਿ੍ਫ਼ਤਾਰ

ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਫਰਜ਼ੀ ਦਸਤਾਵੇਜ਼ਾਂ ਨਾਲ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਪਾਸ ਕਰਵਾਉਣ ਦੇ ਮਾਮਲੇ 'ਚ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ 3 ਲੋਕਾਂ ਉਪਰੰਤ ਇਕ ਹੋਰ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ...

ਪੂਰੀ ਖ਼ਬਰ »

ਬਾਰਿਸ਼ ਨਾਲ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਪਈ ਫਸਲ ਹੋਈ ਗਿੱਲੀ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਕਣਕ ਦੀ ਖ਼ਰੀਦ ਪ੍ਰਕਿਰਿਆ ਢਿੱਲੀ ਹੋਣ ਕਰਕੇ ਖੁੱਲ੍ਹੇ ਅਸਮਾਨ ਹੇਠ ਪਈ ਫਸਲ ਜਿੱਥੇ ਬੀਤੀ ਰਾਤ ਪਏ ਮੀਂਹ ਕਾਰਨ ਭਿੱਜ ਕੇ ਗਿੱਲੀ ਹੋ ਗਈ, ੳੱੁਥੇ ਹੀ ਮੌਸਮ 'ਚ ਆਈ ਤਬਦੀਲੀ ਦੇ ਚੱਲਦਿਆਂ ਜ਼ਿਲ੍ਹੇ ਦੀ ਪ੍ਰਮੁੱਖ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਗੁ: ਸ੍ਰੀ ਗੁਰੂ ਕੇ ਮਹਿਲ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਸ਼ੁਰੂ

ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ...

ਪੂਰੀ ਖ਼ਬਰ »

ਕੋਰੋਨਾ ਦੇ 290 ਨਵੇਂ ਮਾਮਲੇ, 10 ਹੋਰ ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਦੇ ਮਾਮਲੇ ਅੱਜ ਭਾਵੇਂ ਬੀਤੇ ਦਿਨਾਂ ਦੇ ਮੁਕਾਬਲੇ ਕੁਝ ਘੱਟ ਹੋਏ ਹਨ ਪਰ ਮੌਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ | ਅੱਜ ਕੋਰੋਨਾ ਦੇ 290 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 6 ਔਰਤਾਂ ਸਮੇਤ 10 ਹੋਰ ਮਰੀਜ਼ਾਂ ਦੀ ਦੁਖਦਾਈ ...

ਪੂਰੀ ਖ਼ਬਰ »

ਹੁਣ ਬਿਨਾਂ ਕੰਮ ਤੋਂ ਗੁਰੂ ਨਾਨਕ ਦੇਵ ਹਸਪਤਾਲ 'ਚ ਘੁੰਮਣ ਫਿਰਨ 'ਤੇ ਹੋਵੇਗੀ ਮਨਾਹੀ, ਨਵੇਂ ਨਿਰਦੇਸ਼ ਜਾਰੀ

ਅੰਮਿ੍ਤਸਰ, 21 ਅਪੈ੍ਰਲ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਕੋਰੋਨਾ ਮਰੀਜ਼ ਭਰਤੀ ਹਨ, ਵਿਖੇ ਹੁਣ ਆਮ ਲੋਕਾਂ ਦੇ ਬਿਨਾਂ ਵਜ੍ਹਾ ਘੁੰਮਣ ਫਿਰਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਇਥੋਂ ਤੱਕ ਕਿ ਕੋਰੋਨਾ ਮਰੀਜ਼ਾਂ ਦੇ ਨਾਲ ਆਏ ਇਕ ...

ਪੂਰੀ ਖ਼ਬਰ »

ਕਣਕ ਦੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਕੀਤੀ ਗਈ 2 ਕਰੋੜ 89 ਲੱਖ ਰੁਪਏ ਅਦਾਇਗੀ-ਡੀ.ਐੱਫ.ਐੱਸ.ਸੀ.

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਅੰਮਿ੍ਤਸਰ ਦੀਆਂ ਮੰਡੀਆਂ 'ਚੋਂ ਖ਼ਰੀਦ ਕੀਤੀ ਗਈ ਕਣਕ ਦੀ ਜ਼ਿਲ੍ਹੇ ਦੇ ਕਿਸਾਨਾਂ ਨੂੰ 2 ਕਰੋੜ 89 ਲੱਖ ਰੁਪਏ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ੍ਹੇ ਦੀਆਂ ਮੰਡੀਆਂ 'ਚ 78,507 ਮੀਟਿ੍ਕ ਟਨ ਕਣਕ ਦੀ ਆਮਦ ...

ਪੂਰੀ ਖ਼ਬਰ »

ਯੂ.ਟੀ. ਮਾਰਕੀਟ 'ਚ ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਛੇਹਰਟਾ, 21 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ 'ਚ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਮਾਨਾਂਵਾਲਾ, 21 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ ਦੋਬੁਰਜੀ ਤੋਂ ਵੱਲਾ ਬਾਈਪਾਸ 'ਤੇ ਗਾਰਡਨ ਇਨਕਲੇਵ ਕਲੋਨੀ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵੱਲਾ ਵਲੋਂ ਦੋਬੁਰਜੀ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੋਦੀ ਤੇ ਕੈਪਟਨ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

ਚੱਬਾ, 21 ਅਪ੍ਰੈਲ (ਜੱਸਾ ਅਨਜਾਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿਚ ਤਰਨਤਾਰਨ ਰੋਡ ਪਿੰਡ ਚੱਬਾ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਮੋਦੀ ਅਤੇ ...

ਪੂਰੀ ਖ਼ਬਰ »

ਚੇਅਰਮੈਨ ਖਿਆਲਾ ਦੀ ਅਗਵਾਈ 'ਚ ਚੋਗਾਵਾਂ ਦੀਆਂ ਮੰਡੀਆਂ 'ਚ ਖਰੀਦ ਸ਼ੁਰੂ

ਚੋਗਾਵਾਂ 21 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਦੀਆਂ ਅਨਾਜ ਮੰਡੀਆ ਚੋਗਾਵਾਂ, ਲੋਪੋਕੇ, ਖਿਆਲਾ, ਜਸਰਾਊਰ 'ਚ ਅੱਜ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਦੀ ਅਗਵਾਈ ਹੇਠ ਖਰੀਦ ਸ਼ੁਰੂ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬੀ ਲਘੂ ਫ਼ਿਲਮ 'ਛਿੰਦਾ' ਲੋਕ ਅਰਪਣ

ਚੌਕ ਮਹਿਤਾ, 21 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਹਿਯੋਗੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਹਰਿੰਦਰ ਸੋਹਲ ਵਲੋਂ ਤਿਆਰ ਕੀਤੀ ਪੰਜਾਬੀ ਲਘੂ ਫਿਲਮ 'ਛਿੰਦਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ...

ਪੂਰੀ ਖ਼ਬਰ »

ਪਿੰਡ ਬਰਾੜ 'ਚ 50 ਲੱਖ ਦੀ ਲਾਗਤ ਨਾਲ ਬਣੀਆਂ ਸੁੰਦਰ ਗਲੀਆਂ-ਸਰਪੰਚ ਬਰਾੜ

ਚੋਗਾਵਾਂ, 21 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਧੰਨ ਗੁਰੁੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪਿੰਡ ਬਰਾੜ ਵਿਖੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਦਿੱਤੀਆਂ ਗਈਆਂ 50 ਲੱਖ ਰੁਪਏ ਦੀਆਂ ਗ੍ਰਾਂਟਾ ਨਾਲ ਪਿੰਡ ਦੇ ਅਗਾਂਹਵਧੂ ਸਰਪੰਚ ...

ਪੂਰੀ ਖ਼ਬਰ »

ਗਲੀਆਂ 'ਚ ਇੰਟਰਲਾਕ ਟਾਇਲਾਂ ਲੱਗਣ ਨਾਲ ਪਿੰਡ ਵਾਸੀ ਬਾਗੋਬਾਗ

ਲੋਪੋਕੇ, 21 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੰਗਵਾਂ ਅਤੇ ਕਾਵੇ ਵਿਖੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੇ ਕੰਮ ਸਰਪੰਚ ਦਾਰਾ ਸਿੰਘ ਭੰਗਵਾ ਤੇ ਸਰਪੰਚ ਪਲਵਿੰਦਰ ...

ਪੂਰੀ ਖ਼ਬਰ »

ਅਮਰਬੀਰ ਸਿੰਘ ਢੋਟ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ

ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੇ ਪਿਤਾ ਫੈੱਡਰੇਸ਼ਨ ਸਾਬਕਾ ਮੁੱਖ ਸਲਾਹਕਾਰ ਅਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਢੋਟ ਦੇ ਅਚਾਨਕ ਅਕਾਲ ਚਲਾਣੇ 'ਤੇ ਢੋਟ ਪਰਿਵਾਰ ਨਾਲ ਦੁੱਖ ...

ਪੂਰੀ ਖ਼ਬਰ »

ਨਿਗਮ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਧਾਇਕਾਂ ਤੇ ਮੇਅਰ ਦਰਮਿਆਨ ਬੈਠਕ

ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਅੱਜ ਅੰਮਿ੍ਤਸਰ ਨਾਲ ਸਬੰਧਿਤ ਵਿਧਾਇਕਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ...

ਪੂਰੀ ਖ਼ਬਰ »

ਵਿਧਾਇਕ ਡੀ. ਸੀ. ਵਲੋਂ ਕੋਟਲੀ ਮੀਆਂ ਖਾਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਛੇਹਰਟਾ, 21 ਅਪ੍ਰੈਲ (ਵਡਾਲੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਦੇ ਪਿੰਡ ਕੋਟਲੀ ਮੀਆਂ ਖਾਂ ਵਿਖੇ ਸਰਪੰਚ ਬੀਬੀ ਸਵਿੰਦਰ ਕੌਰ, ਬਿਕਰਮਜੀਤ ਸਿਘ ਵਿੱਕੀ ਕੋਟਲੀ ਤੇ ਜਥੇ. ਬਲਬੀਰ ਸਿੰਘ ਥਿੰਦ ਦੀ ਅਗਵਾਈ 'ਚ ਇੰਟਰਲਾਕ ਟਾਇਲਾਂ ਲਾ ਕੇ ਗਲੀਆਂ ਨਾਲੀਆਂ ਬਣਾਉਣ ਦਾ ...

ਪੂਰੀ ਖ਼ਬਰ »

ਮੁੱਖ ਇੰਜੀਨੀਅਰ ਬਾਰਡਰ ਜ਼ੋੋਨ ਦਫ਼ਤਰ ਵਿਖੇ ਜਥੇਬੰਦੀ ਦਾ ਕੇਸਰੀ ਝੰਡਾ ਲਹਿਰਾਇਆ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਬਿਜਲੀ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਬਿਜਲੀ ਬੋੋਰਡ ਚਾਹਲ ਵਲੋੋਂ ਅੱਜ ਇੱਥੇ ਮੁੱਖ ਇੰਜੀਨੀਅਰ ਬਾਰਡਰ ਜ਼ੋੋਨ ਅੰਮਿ੍ਤਸਰ ਦੇ ਦਫਤਰ ਵਿਖੇ ਜਥੇਬੰਦੀ ਦਾ ਕੇਸਰੀ ਨਿਸ਼ਾਨ ...

ਪੂਰੀ ਖ਼ਬਰ »

ਘੱਟ ਬੈਂਡ ਤੇ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਸੁਪਨਾ ਵੀਜ਼ਾ ਮਾਹਿਰ ਗੈਵੀ ਕਲੇਰ ਕਰਨਗੇ ਪੂਰਾ

ਤਰਨ ਤਾਰਨ, 21 ਅਪ੍ਰੈਲ (ਹਰਿੰਦਰ ਸਿੰਘ)-ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੀਜ਼ਾ ਮਾਹਿਰ ਗੈਵੀ ਕਲੇਰ ਇਕ ਬਿਹਤਰੀਨ ਮੌਕਾ ਲੈ ਕੇ ਆਏ ਹਨ, ਜਿਸ ਵਿਚ ਵਿਦਿਆਰਥੀ ਐਡਵਾਂਸ ਵਿਚ ਬਿਨਾਂ ਕੋਈ ਪੈਸਾ ਦੇ ਕੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੋਨੀ ਵਲੋਂ ਕੀਰਤਨਗੜ੍ਹ ਦੀ ਪੰਚਾਇਤ ਨੂੰ 5 ਲੱਖ ਦਾ ਚੈੱਕ ਭੇਟ

ਅੰਮਿ੍ਤਸਰ, 21 ਅਪੈ੍ਰਲ (ਰੇਸ਼ਮ ਸਿੰਘ)-ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ ਤੇ ਇਸ ਲਹਿਰ ਦੌਰਾਨ ਵੱਡੀ ਗਿਣਤੀ 'ਚ ਲੋਕ ਆਪਣੀ ਅਣਗਹਿਲੀ ਕਰਕੇ ਇਸ ਦਾ ਸ਼ਿਕਾਰ ਹੋ ਰਹੇ ਹਨ | ਉੱਤਰ ਪ੍ਰਦੇਸ਼, ਦਿੱਲੀ ਅਤੇ ਮਹਾਂਰਾਸ਼ਟਰ ਵਿਚ ਤਾਂ ਇਸ ਦਾ ਭਿਆਨਕ ...

ਪੂਰੀ ਖ਼ਬਰ »

ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸ਼ਰਧਾਪੂਰਵਕ ਮਨਾਇਆ

ਰਈਆ, 21 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)–ਮੰਦਰ ਸ੍ਰੀ ਰਾਮਵਾੜਾ ਰਈਆ ਵਿਖੇ ਪ੍ਰਧਾਨ ਕੇ. ਕੇ. ਸ਼ਰਮਾ ਦੀ ਅਗਵਾਈ ਹੇਠ ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰੇ ਸਭ ਤੋਂ ਪਹਿਲਾਂ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਬਾਅਦ 'ਚ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਨੌਜਵਾਨ ਗਿ੍ਫ਼ਤਾਰ

ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਐਕਸਾਈਜ਼ ਸਟਾਫ਼ ਵਲੋਂ 40 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ ਤਲਾਸ਼ੀ ਲਏ ਜਾਣ 'ਤੇ ਇਕ ਦੇਸੀ ਪਿਸਤੌਲ 32 ਬੋਰ ਤੇ 4 ਜਿੰਦਾ ਰੌਂਦ ਵੀ ਬਰਾਮਦ ...

ਪੂਰੀ ਖ਼ਬਰ »

ਡਾ. ਵੇਰਕਾ ਦੀ ਜਿੱਤ 'ਚ ਯੂਥ ਅਕਾਲੀ ਦਲ ਅਹਿਮ ਰੋਲ ਨਿਭੇਵੇਗਾ-ਸੰਧੂ, ਭਕਨਾ

ਛੇਹਰਟਾ, 21 ਅਪ੍ਰੈਲ (ਵਡਾਲੀ)-ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਪੱਛਮੀ ਅੰਮਿ੍ਤਸਰ ਤੋਂ ਪੜ੍ਹੇ ਲਿਖੇ, ਇਮਾਨਦਾਰ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਡਾ. ਦਲਬੀਰ ਸਿੰਘ ਵੇਰਕਾ ਨੂੰ ਹਲਕਾ ਵਾਸੀਆਂ ਵਲੋਂ ਵੱਡਾ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਬਸਪਾ ਵਲੋਂ ਜਤਿੰਦਰ ਸਿੰਘ ਅੰਮਿ੍ਤਸਰ ਦਿਹਾਤੀ ਦਾ ਸੈਕਟਰੀ ਨਿਯੁਕਤ

ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਬਸਪਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾ. ਤਰਸੇਮ ਸਿੰਘ ਭੋਲਾ ਅਤੇ ਮੀਤ ਪ੍ਰਧਾਨ ਜਗਦੀਸ਼ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਸ. ਅਟਵਾਲ ...

ਪੂਰੀ ਖ਼ਬਰ »

ਡਾ. ਸੁਰਿੰਦਰ ਕੌਰ ਨੇ ਖ਼ਾਲਸਾ ਕਾਲਜ ਦੇ ਨਵੇਂ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ 'ਚ ਡਾ. ਸੁਰਿੰਦਰ ਕੌਰ ਨੇ ਪਿ੍ੰਸੀਪਲ ਵਜੋਂ ਆਪਣਾ ਅਹੁਦਾ ਸੰਭਾਲਿਆ | ਡਾ. ਸੁਰਿੰਦਰ ਕੌਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੇ ਕੀਤੇ ਮੁਫ਼ਤ ਕੋਰੋਨਾ ਟੈਸਟ

ਛੇਹਰਟਾ, 21 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਅੰਮਿ੍ਤਸਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੀ ਟੀਮ ਵਲੋਂ ਪੂਰੀ ਹਰਕਤ 'ਚ ਰਹਿੰਦਿਆਂ ਵੱਧ ਤੋਂ ਵੱਧ ਲੋਕਾਂ ਦੇ ਟੈੱਸਟ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ...

ਪੂਰੀ ਖ਼ਬਰ »

ਸੁਲਤਾਨਵਿੰਡ ਮੇਨ ਬਾਜ਼ਾਰ 'ਚ ਲੱਗੀਆਂ ਰੇਹੜੀਆਂ ਕਾਰਨ ਪਿੰਡ ਵਾਸੀ ਪ੍ਰੇਸ਼ਾਨ

ਸੁਲਤਾਨਵਿੰਡ, 20 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਨਗਰ ਨਿਗਮ ਦੇ ਅਧੀਨ ਆਉਂਦੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਸਵੇਰੇ ਅਤੇ ਰਾਤ ਨੂੰ ਲੱਗ ਰਹੀਆਂ ਵੱਖ-ਵੱਖ ਰੇਹੜੀਆਂ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ ¢ ਇਸ ਸਬੰਧੀ ਗੱਲਬਾਤ ...

ਪੂਰੀ ਖ਼ਬਰ »

ਹੋਟਲ ਤੇ ਰੈਸਟੋਰੈਂਟ ਕਾਰੋਬਾਰੀਆਂ 'ਤੇ ਫਿਰ ਲਟਕੀ ਰਾਤ ਦੇ ਕਰਫ਼ਿਊ ਦੀ ਤਲਵਾਰ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)-ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੁਆਰਾ ਜਾਰੀ ਹਦਾਇਤਾਂ ਅਤੇ ਸ਼ਰਤਾਂ ਹੇਠ ਜ਼ਿਲ੍ਹੇ 'ਚ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲਗਾਉਣ ਦੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਕੋਲ ਪੁੱਜਾ ਬਾਰਦਾਨੇ ਦੀ ਕਾਣੀ ਵੰਡ ਦਾ ਮਾਮਲਾ

ਅੰਮਿ੍ਤਸਰ 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਉੱਪ ਚੇਅਰਮੈਨ ਰਮਿੰਦਰ ਸਿੰਘ ਰੰਮੀ ਵਲੋਂ ਜ਼ਿਲ੍ਹੇ ਦੀ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵਾਂ ਪਾਠ ਬੋਧ ਸਮਾਗਮ ਸੰਪੰਨ

ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਅੱਜ ਸਮਾਪਤ ਹੋ ਗਏ | ਗੁ: ...

ਪੂਰੀ ਖ਼ਬਰ »

'ਆਪ' ਨੇ ਬਿੱਲਾਂ ਨੂੰ ਅੱਗ ਲਗਾ ਕੇ ਮਹਿੰਗੀ ਬਿਜਲੀ ਦਾ ਕੀਤਾ ਵਿਰੋਧ

ਬਾਬਾ ਬਕਾਲਾ ਸਾਹਿਬ, 21 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਵਲੋਂ ਚਲਾਏ ਗਏ ਬਿਜਲੀ ਅੰਦੋਲਨ ਦੇ ਤਹਿਤ ਅੱਜ ਕਸਬਾ ਬਾਬਾ ਬਕਾਲਾ ਵਿਖੇ ਸੂਬੇਦਾਰ ਹਰਜੀਤ ਸਿੰਘ ਦੀ ਅਗਵਾਈ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਦੇ ਬਿੱਲਾਂ ਨੂੰ ਅੱਗ ਲਗਾ ਕੇ ਮਹਿੰਗੀ ...

ਪੂਰੀ ਖ਼ਬਰ »

3 ਲੁਟੇਰਿਆਂ ਨੇ ਨਿੱਜੀ ਕੰਪਨੀ ਦੇ ਕਰਿੰਦੇ ਕੋਲੋਂ ਨਕਦੀ ਤੇ ਮੋਬਾਈਲ ਖੋਹਿਆ

ਅਜਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪਿੰਡ ਜਾਫਰਕੋਟ ਨੇੜੇ ਪੈਸੇ ਇਕੱਠੇ ਕਰਕੇ ਆ ਰਹੇ ਇਕ ਮੋਬਾਈਲ ਕੰਪਨੀ ਦੇ ਕਰਿੰਦੇ ਕੋਲੋਂ 3 ਨਕਾਬਪੋਸ਼ ਲੁਟੇਰਿਆਂ ਨੇ ਨਕਦੀ ਤੇ ਮੋਬਾਈਲ ਖੋਹ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਪੁੱਤਰ ਸੁਜਾਨ ...

ਪੂਰੀ ਖ਼ਬਰ »

ਨਰਿੰਦਰਪਾਲ ਸਿੰਘ ਗਾਂਧੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਬੀਤੇ ਰੋਜ਼ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਇੱਥੋਂ ਨਜ਼ਦੀਕੀ ਪਿੰਡ ਨਿਬਰਵਿੰਡ ਤੋਂ ਨਰਿੰਦਰਪਾਲ ਸਿੰਘ ਗਾਂਧੀ ...

ਪੂਰੀ ਖ਼ਬਰ »

ਲੱਕੀ ਡੀ.ਐੱਸ.ਆਰ. ਡਰਿੱਲ ਨਾਲ ਪਿੰਡ ਪੰਡੋਰੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸ਼ੁਰੂ

ਰਮਦਾਸ, 21 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਪਿਛਲੇ ਸਾਲ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਘੱਟ ਆਈ, ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ 4 ਹਜ਼ਾਰ ਤੋਂ 45 ਸੌ ਰੁਪਏ ਪ੍ਰਤੀ ਏਕੜ ਤੱਕ ਹੋਣ ਕਾਰਨ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ...

ਪੂਰੀ ਖ਼ਬਰ »

ਰਾਮ ਨੌਮੀ ਮੌਕੇ ਵਿਧਾਇਕ ਅਜਨਾਲਾ ਨੇ ਸ਼ਿਵ ਮੰਦਰ ਵਿਖੇ ਭਰੀ ਹਾਜ਼ਰੀ

ਅਜਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿਲੋਂ, ਐੱਸ.ਪ੍ਰਸ਼ੋਤਮ)-ਸਥਾਨਕ ਸ਼ਹਿਰ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਕੋਰੋਨਾ ਦੇ ਚੱਲਦਿਆਂ ਰਾਮ ਨੌਮੀ ਦਾ ਤਿਉਹਾਰ ਸਾਦੇ ਢੰਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਵਿਧਾਇਕ ...

ਪੂਰੀ ਖ਼ਬਰ »

ਪਿੰਡ ਚੱਕ ਮਿਸ਼ਰੀ ਖਾਂ ਦੀ ਹਾਲਤ 'ਚ ਭਾਰੀ ਸੁਧਾਰ ਹੋਇਆ-ਬੀਬੀ ਬਲਵਿੰਦਰ ਕੌਰ

ਲੋਪੋਕੇ, 21 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਚੱਕ ਮਿਸ਼ਰੀ ਖਾਂ ਜਿਸ ਦੇ ਚੁਫੇਰੇ ਗੰਦਾ ਪਾਣੀ ਫਿਰਦਾ ਸੀ, ਦੇ ਛੱਪੜ ਦੀ ਗੰਦਗੀ ਤੋਂ ਸਾਰਾ ਪਿੰਡ ਪ੍ਰੇਸ਼ਾਨ ਸੀ | ਇਸ ਪਿੰਡ ਨੂੰ 50 ਲੱਖ ਤੋਂ ਉੱਪਰ ਵਿਸ਼ੇਸ਼ ਗ੍ਰਾਂਟਾਂ ਜਾਰੀ ਕਰ ਕੇ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਆਗੂ ਜਥੇ. ਰਘਬੀਰ ਸਿੰਘ ਭੰਗਵਾਂ ਨਹੀਂ ਰਹੇ

ਮਜੀਠਾ, 21 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ, ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਤਿਕਾਰਯੋਗ ਅਤੇ ਵਿਧਾਨ ਸਭਾ ਹਲਕਾ ਮਜੀਠਾ ਦੇ ਸਭ ਤੋਂ ਪੁਰਾਣੇ ਅਤੇ ਸੀਨੀਅਰ ਅਕਾਲੀ ਆਗੂ ਜਥੇ. ਰਘਬੀਰ ਸਿੰਘ ...

ਪੂਰੀ ਖ਼ਬਰ »

ਬੇਅਦਬੀ ਕਾਂਡ 'ਚ ਕਾਂਗਰਸ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ-ਮਲਕੀਤ ਸਿੰਘ ਏ. ਆਰ.

ਚੌਕ ਮਹਿਤਾ, 21 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-'ਪੰਜਾਬ ਮੰਗਦਾ ਜਵਾਬ' ਪ੍ਰੋਗਰਾਮ ਤਹਿਤ, ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ. ਨੇ ਸਥਾਨਕ ਅਨਾਜ ਮੰਡੀ ਵਿਖੇ ਜਥੇ. ਜਤਿੰਦਰ ਸਿੰਘ ਲੱਧਾ ਮੁੰਡਾ ਦੇ ਦਫਤਰ 'ਚ ਅਕਾਲੀ ਵਰਕਰਾਂ ਦੇ ਇਕ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ 10 ਤੋਂ ਵੱਧ ਮਰੀਜ਼ ਪਾਏ ਜਾ ਰਹੇ ਨੇ ਕੋਰੋਨਾ ਪਾਜ਼ੀਟਿਵ-ਐੱਸ. ਐੱਮ. ਓ.

ਅਜਨਾਲਾ, 21 ਅਪ੍ਰੈਲ (ਐੱਸ.ਪ੍ਰਸ਼ੋਤਮ)-ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਕਹਿਰ ਪਹਿਲੇ ਪੜਾਅ ਨਾਲੋਂ ਵੀ ਵੱਧ ਪੇਂਡੂ ਖੇਤਰ 'ਚ ਘਾਤਕ ਨਜ਼ਰ ਆਉਣ ਦਰਮਿਆਨ ਮੌਸਮੀ ਵਾਇਰਲ ਰੋਗ ਦਾ ਵੀ ਬਰਾਬਰ ਫੈਲਾਅ ਹੋਣ ਦੇ ਮੱਦੇਨਜ਼ਰ ਲੋਕਾਂ 'ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣ ...

ਪੂਰੀ ਖ਼ਬਰ »

ਦਾਣਾ ਮੰਡੀ ਅਵਾਣ 'ਚ ਮੀਂਹ ਪੈਣ ਨਾਲ ਕਣਕ ਭਿੱਜੀ, ਕਿਸਾਨ ਪ੍ਰੇਸ਼ਾਨ

ਰਮਦਾਸ, 21 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਬੀਤੇ ਦਿਨ ਮੀਂਹ ਪੈਣ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਖੇਤਾਂ 'ਚ ਬੁਰੀ ਤਰ੍ਹਾਂ ਵਿੱਛ ਗਈ ਹੈ, ਜਿਸ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦੀ ਸੰਭਾਵਨਾ ਹੈ | ਦਾਣਾ ਮੰਡੀ ਅਵਾਣ 'ਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ...

ਪੂਰੀ ਖ਼ਬਰ »

ਧੂਣਾ ਸਾਹਿਬ ਟਰੱਸਟ ਦੀ ਅਹਿਮ ਮੀਟਿੰਗ

ਟਾਂਗਰਾ, 21 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਪਿੰਡ ਬਾਲੀਆਂ ਮੰਝਪੁਰ ਵਿਖੇ ਮਹੰਤ ਬਾਬਾ ਮਲਕੀਤ ਨਾਥ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਧੂਣਾ ਸਾਹਿਬ ਟਰੱਸਟ ਪੰਜਾਬ ਦੀ ਸੁਰਜੀਤ ਸਿੰਘ ਭੱਠੇ ਵਾਲੇ ਦੇ ਗ੍ਰਹਿ ਵਿਖੇ ਹੋਈ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਓਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX