ਤਾਜਾ ਖ਼ਬਰਾਂ


ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  4 minutes ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  10 minutes ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ ਕੇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  about 1 hour ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  about 2 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਭਾਰਤ ’ਚ ਕੋਰੋਨਾ ਦੇ 1590 ਨਵੇਂ ਮਾਮਲੇ ਦਰਜ
. . .  about 2 hours ago
ਨਵੀਂ ਦਿੱਲੀ, 25 ਮਾਰਚ- ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ 1,590 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਇਹ 146 ਦਿਨਾਂ...
ਪਪਲਪ੍ਰੀਤ ਨਾਲ ਸੰਬੰਧਿਤ ਦੋ ਨੂੰ ਜੰਮੂ ਪੁਲਿਸ ਨੇ ਲਿਆ ਹਿਰਾਸਤ ’ਚ
. . .  about 2 hours ago
ਸ੍ਰੀਨਗਰ, 25 ਮਾਰਚ- ਜੰਮੂ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕ ਸਿੰਘ, ਵਾਸੀ ਆਰ.ਐਸ.ਪੁਰਾ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਪਪਲਪ੍ਰੀਤ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਹੈ, ਨਾਲ....
ਚੰਡੀਗੜ੍ਹ: ਯੂਥ ਕਾਂਗਰਸ ਦੇ ਆਗੂਆਂ ਨੇ ਰੋਕੀ ਰੇਲਗੱਡੀ
. . .  about 2 hours ago
ਚੰਡੀਗੜ੍ਹ, 25 ਮਾਰਚ- ਰਾਹੁਲ ਗਾਂਧੀ ਨੂੰ ਸੰਸਦ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ...
ਭਲਕੇ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ 2 ਘੰਟੇ ਅੱਗੇ
. . .  about 3 hours ago
ਇਟਲੀ, 25 ਮਾਰਚ (ਹਰਦੀਪ ਸਿੰਘ ਕੰਗ)- 26 ਮਾਰਚ ਨੂੰ ਯੂਰਪ ਦੀਆਂ ਘੜੀਆਂ ਦਾ ਸਮਾਂ ਸਵੇਰ 2 ਵਜੇ ਤੋਂ ਇਕ ਘੰਟਾ ਅੱਗੇ ਹੋ ਜਾਵੇਗਾ। ਭਾਵ ਜਦੋਂ 2 ਵੱਜ ਜਾਣਗੇ ਤਾਂ ਉਸ ਸਮੇਂ 3 ਦਾ ਟਾਇਮ ਹੋ ਜਾਵੇਗਾ। ਯੂਰਪ ਭਰ ਵਿਚ ਬਣੇ ਇਲੈਕਟ੍ਰਾਨਿਕ ਸਿਸਟਮਾਂ, ਮੋਬਾਈਲ ਅਤੇ ਲੈਪਟਾਪ ਆਦਿ ’ਤੇ ਇਹ....
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਅਪ੍ਰੈਲ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਤੋਂ ਪੈਦਾ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ.....
ਹਿੰਦ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ
. . .  about 3 hours ago
ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਅਧੀਨ ਆਉਂਦੇ ਖ਼ੇਤਰ ਅੰਦਰੋਂ ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦੀ....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ
. . .  about 3 hours ago
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਰਾਜ ਕੁਮਾਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
. . .  about 4 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਗਲੇ 24 ਘੰਟਿਆਂ 'ਚ ਇਨ੍ਹਾਂ ਸ਼ਹਿਰਾਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
. . .  about 4 hours ago
ਚੰਡੀਗੜ੍ਹ, 25 ਮਾਰਚ-ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ ਜ਼ਿਆਦਾਤਰ ਥਾਵਾਂ 'ਤੇ ਹਨੇਰੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  about 4 hours ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 4 hours ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  about 4 hours ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡਾ ਪਹੁੰਚੇ
. . .  about 5 hours ago
ਅੰਮ੍ਰਿਤਸਰ, 25 ਮਾਰਚ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਰਾਜਨਾਥ ਸਿੰਘ ਅੱਜ ਅੰਮ੍ਰਿਤਸਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦਰਸ਼ਨ ਲਈ ਪਹੁੰਚਣਗੇ।
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, ਮਿਲੇ 15 ਮੋਬਾਈਲ ਫ਼ੋਨ
. . .  about 6 hours ago
ਫਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 15 ਮੋਬਾਈਲ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਸਿਮ, ਚਾਰਜਰ ਅਤੇ ਯੋਕ ਪਾਊਚ ਵੀ ਬਰਾਮਦ ਕੀਤਾ ਗਿਆ...
ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  about 6 hours ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  about 6 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553

ਲੁਧਿਆਣਾ

ਕੰਟੇਨਮੈਂਟ ਜ਼ੋਨ ਦੁੱਗਰੀ ਇਲਾਕੇ 'ਚ ਚੌਥੇ ਦਿਨ ਵੀ ਸਿਹਤ ਤੇ ਪੁਲਿਸ ਮੁਲਾਜ਼ਮਾਂ ਵਲੋਂ ਰੱਖੀ ਗਈ ਚੌਕਸੀ

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਲੁਧਿਆਣਾ ਸ਼ਹਿਰ ਦੇ ਪਾਸ਼ ਇਲਾਕੇ ਦੇ ਤੌਰ 'ਤੇ ਜਾਣੇ ਜਾਂਦੇ ਦੁਗਰੀ ਫੇਸ 1 ਤੇ 2 ਵਿਚ ਪਿਛਲੇ ਦਿਨੀਂ ਅਚਾਨਕ ਕੋਰੋਨਾ ਤੋਂ ਪ੍ਰਭਾਵਿਤ ਵੱਡੀ ਗਿਣਤੀ 'ਚ ਮਰੀਜ਼ ਸਾਹਮਣੇ ਆਉਣ ਪਿੱਛੋਂ 18 ਅਪ੍ਰੈਲ ਤੋਂ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ ਤੇ ਇਸ ਇਲਾਕੇ ਵਿਚ ਆਉਣ-ਜਾਣ 'ਤੇ ਸਖਤ ਮਨਾਹੀ ਵਰਤੀ ਜਾ ਰਹੀ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਇਸ ਇਲਾਕੇ ਉਪਰ ਲਗਾਤਾਰ ਨਜਰਸਾਨੀ ਰੱਖੀ ਜਾ ਰਹੀ ਹੈ | ਸਿਹਤ ਵਿਭਾਗ ਵਲੋਂ ਅੱਜ ਚੌਥੇ ਦਿਨ ਵੀ ਇਲਾਕੇ ਦੇ ਲੋਕਾਂ ਦੀ ਕੋਰੋਨਾ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਗਏ ਹਨ, ਜਿਥੇ ਵੱਡੀ ਗਿਣਤੀ 'ਚ ਲੋਕ ਪਹੁੰਚ ਕੇ ਆਪਣੀ ਜਾਂਚ ਕਰਵਾ ਰਹੇ ਹਨ ਜਦ ਕਿ ਪੁਲਿਸ ਵਲੋਂ ਇਲਾਕੇ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਰੱਖੀ ਹੋਈ ਹੈ ਤਾਂ ਜੋ ਇਲਾਕੇ ਵਿਚੋਂ ਕੋਰੋਨਾ ਦੀ ਲੜੀ ਨੂੰ ਤੋੜਿਆ ਜਾ ਸਕੇ |

ਨਗਰ ਨਿਗਮ ਦੀਆਂ ਸਟਰੀਟ ਲਾਈਟਾਂ ਚੋਰੀ ਕਰਨ ਵਾਲਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਨਗਰ ਨਿਗਮ ਦੀਆਂ ਸਟਰੀਟ ਲਾਈਟਾਂ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 6 ਦੇ ਐਸ.ਐਚ.ਓ. ਅਮਨਦੀਪ ਸਿੰਘ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ 'ਚ ਤਾਲਾਬੰਦੀ ਕਰਨ ਜਾਂ ਕਾਰਖਾਨਿਆਂ ਨੂੰ ਬੰਦ ਕਰਨ ਦਾ ਹਾਲੇ ਕੋਈ ਵਿਚਾਰ ਨਹੀਂ-ਸ਼ਰਮਾ

ਲੁਧਿਆਣਾ, 21 ਅਪ੍ਰੈਲ( ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਮੈਜਿਸਟਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਜ਼ਿਲ੍ਹਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਜ਼ਿਲ੍ਹਾ ...

ਪੂਰੀ ਖ਼ਬਰ »

ਮਿਲਕ ਪਲਾਂਟ ਲੁਧਿਆਣਾ ਦੀਆਂ 3 ਮੀਟਿੰਗਾਂ 'ਚ ਹਾਜ਼ਰ ਨਾ ਹੋਣ ਵਾਲੇ 7 ਡਾਇਰੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)-ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਮੰਡਲ ਪਟਿਆਲਾ ਵਲੋਂ ਮਿਲਕ ਪਲਾਂਟ ਲੁਧਿਆਣਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ 7 ਡਾਇਰੈਕਟਰਾਂ ਨੂੰ ਲਗਾਤਾਰ 3 ਮੀਟਿੰਗਾਂ ਵਿਚ ਹਾਜ਼ਰ ਨਾ ਹੋਣ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ...

ਪੂਰੀ ਖ਼ਬਰ »

ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਸੰਘਰਸ਼ ਦਾ ਐਲਾਨ

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਚੱਲ ਰਹੀ ਏਡਜ਼ ਕੰਟਰੋਲ ਸੰਸਥਾ 'ਚ ਤਾਇਨਾਤ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਅਸੋਸੀਏਸ਼ਨ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਅਸੋਸੀਏਸ਼ਨ ਦੇ ਮੁੱਖ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਪ੍ਰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕਰਤਾਰ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਵੱਖ-ਵੱਖ ਰੇਟਾਂ ਦੇ ਦੇਣ ਬਾਰੇ ਸਰਕਾਰ ਦੀ ਨੀਤੀ ਦੀ ਡਾਕਟਰਾਂ ਵਲੋਂ ਨਿਖੇਧੀ

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਕੇਂਦਰ ਸਰਕਾਰ ਵਲੋਂ ਰਾਜ ਸਰਕਾਰਾਂ ਤੇ ਨਿੱਜੀ ਖੇਤਰ ਨੂੰ ਕੋਰੋਨਾ ਦੀ ਵੈਕਸੀਨ ਵੱਧ ਵੱਖ-ਵੱਖ ਰੇਟਾਂ ਦੇ ਦੇਣ ਬਾਰੇ ਸਰਕਾਰ ਦੀ ਨੀਤੀ ਦੀ ਡਾਕਟਰਾਂ ਵਲੋਂ ਨਿਖੇਧੀ ਕੀਤੀ ਗਈ ਹੈ | ਡਾ. ਜੀ.ਐਸ. ਗਰੇਵਾਲ ਸਾਬਕਾ ਪ੍ਰਧਾਨ ਪੰਜਾਬ ...

ਪੂਰੀ ਖ਼ਬਰ »

ਲੁਧਿਆਣਾ 'ਚ 974 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਕੋਰੋਨਾ ਦੇ ਬੁਰੇ ਪ੍ਰਭਾਵ ਨੇ ਲੁਧਿਆਣਾ ਨਿਵਾਸੀਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 974 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ...

ਪੂਰੀ ਖ਼ਬਰ »

ਮੀਂਹ ਪੈਣ ਕਰਕੇ ਮੰਡੀਆਂ 'ਚ ਪਈਆਂ ਕਣਕ ਦੀਆਂ ਢੇਰੀਆਂ ਦਾ ਨੁਕਸਾਨ

ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)-ਮੀਂਹ ਪੈਣ ਕਰਕੇ ਜਿੱਥੇ ਮੰਡੀਆਂ 'ਚ ਕਣਕ ਦੀਆਂ ਭਰੀਆਂ ਬੋਰੀਆਂ ਗਿੱਲੀਆਂ ਹੋ ਗਈਆਂ, ਉਥੇ ਖੁੱਲੇ ਅਸਮਾਨ ਵਿਚ ਪਈਆਂ ਕਣਕ ਦੀਆਂ ਢੇਰੀਆਂ ਗਿੱਲੀਆਂ ਹੋ ਗਈਆਂ, ਅੱਜ ਸਾਰਾ ਦਿਨ ਮਜ਼ਦੂਰ, ਕਿਸਾਨ ਤੇ ਹੋਰ ਗਿੱਲੀ ਹੋਈ ਕਣਕ ਦੀ ਸੰਭਾਲ ...

ਪੂਰੀ ਖ਼ਬਰ »

ਐਤਵਾਰ ਲਾਕਡਾਊਨ ਹੋਣ ਕਾਰਨ ਕੈਲੀਬਰ ਪਲਾਜ਼ਾ ਤੇ ਅਕਾਲ ਮਾਰਕੀਟ ਸੋਮਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਰਾਜ ਸਰਕਾਰ ਵਲੋਂ ਐਤਵਾਰ ਨੂੰ ਲਾਕਡਾਊਨ ਰੱਖਣ ਦੇ ਜਾਰੀ ਕੀਤੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੀਆਂ ਰੈਡੀਮੇਡ ਤੇ ਕੱਪੜਿਆਂ ਦੀਆਂ ਪ੍ਰਮੁੱਖ ...

ਪੂਰੀ ਖ਼ਬਰ »

ਵੱਡ ਅਕਾਰੀ ਦਰੱਖਤ ਬਿਜਲੀ ਦੀਆਂ ਤਾਰਾਂ 'ਤੇ ਡਿੱਗਣ ਕਾਰਨ 18 ਘੰਟੇ ਠੱਪ ਰਹੀ ਬਿਜਲੀ ਸਪਲਾਈ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਮਾਡਲ ਟਾਊਨ ਵਿਚ ਮੰਗਲਵਾਰ ਰਾਤ ਕਰੀਬ 8 ਵਜੇ ਇਕ ਵੱਡ ਅਕਾਰੀ ਪੁਰਾਣਾ ਦਰੱਖਤ ਬਿਜਲੀ ਦੀਆਂ ਤਾਰਾਂ ਉੱਪਰ ਡਿੱਗ ਜਾਣ ਕਾਰਨ ਜਬਰਦਸਤ ਧਮਾਕਾ ਹੋਇਆ ਤੇ ਬਿਜਲੀ ਸਪਲਾਈ ਠੱਪ ਹੋ ਗਈ | ਸੜਕ 'ਤੇ ਆਵਾਜਾਈ ਨਹੀਂ ਸੀ ਤੇ ਜਿਸ ਕੋਠੀ ...

ਪੂਰੀ ਖ਼ਬਰ »

ਨਵੀਂ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਦਿੱਤੀ ਚਿਤਾਵਨੀ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਰੋਜ਼ਾਨਾ ਸੈਂਕੜੇ ਕੋਰੋਨਾ ਪ੍ਰਭਾਵਿਤ ਮਰੀਜ਼ ਹਸਪਤਾਲਾਂ 'ਚ ਦਾਖ਼ਲ ਹੋਣ ਲਈ ਆ ਰਹੇ ਹਨ ਤੇ ਮੌਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੋਣ ਕਾਰਨ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪੁਲਿਸ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਭਾਰੀ ਮਾਤਰਾ 'ਚ ਸਾਮਾਨ ਬਰਾਮਦ ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸ਼ਹਿਰ 'ਚ ਦਰਜਨਾਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖ਼ਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ 'ਚ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ 10 ਸਾਲ ਦੇ ਬੱਚੇ ਵਲੋਂ ਖੁਦਕੁਸ਼ੀ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ 'ਚ ਇਕ 10 ਸਾਲ ਦੇ ਬੱਚੇ ਵਲੋਂ ਸ਼ੱਕੀ ਹਲਾਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਬੱਚੇ ਦੀ ਸ਼ਨਾਖਤ ਅਨੂਪ ਮਿਸ਼ਰਾ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਹਲਕਾ ਆਤਮ ਨਗਰ ਦੇ ਨਵੇਂ ਪੈਨਸ਼ਨ ਧਾਰਕਾਂ ਨੂੰ ਕੜਵਲ ਨੇ ਵੰਡੀਆਂ ਪੈਨਸ਼ਨਾਂ ਦੀਆਂ ਚਿੱਠੀਆਂ

ਲੁਧਿਆਣਾ, 21 ਅਪੈ੍ਰਲ (ਪੁਨੀਤ ਬਾਵਾ)-ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵਲੋਂ ਆਪਣੇ ਮੁੱਖ ਦਫ਼ਤਰ ਵਿਖੇ ਨਵੇਂ ਪੈਨਸ਼ਨ ਧਾਰਕਾਂ ਨੂੰ ਚਿੱਠੀਆਂ ਵੰਡੀਆਂ ਗਈਆਂ | ਉਨ੍ਹਾਂ ਨੇ ਭਵਿੱਖ 'ਚ ਹੋਰ ਲਾਭਪਾਤਰੀਆਂ ਨੂੰ ਵੀ ਸਰਕਾਰ ਦੀਆਂ ...

ਪੂਰੀ ਖ਼ਬਰ »

ਕਾਰੋਬਾਰੀਆਂ ਦੀ ਮਹਤੱਵਪੂਰਨ ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ

ਲੁਧਿਆਣਾ, 21 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਮਹੱਤਵਪੂਰਨ ਬੈਠਕ ਹੋਈ, ਜਿਸ 'ਚ ਵੱਖ-ਵੱਖ ਮੁਦਿਆਂ ਉੱਪਰ ਵਿਚਾਰ ਵਟਾਦਰਾਂ ਕੀਤਾ ਗਿਆ | ਬੈਠਕ 'ਚ ਵੱਡੀ ਗਿਣਤੀ 'ਚ ਕੱਪੜਾ ਕਾਰੋਬਾਰੀ ਤੇ ਹੋਰ ਕਾਰੋਬਾਰੀ ਵੀ ਸ਼ਾਮਿਲ ਹੋਏ, ...

ਪੂਰੀ ਖ਼ਬਰ »

ਤਰਸੇਮ ਭਿੰਡਰ ਨੇ ਕੈਪਟਨ ਸਰਕਾਰ ਖਿਲਾਫ ਤੇਜ਼ ਕੀਤਾ ਬਿਜਲੀ ਬਿੱਲ ਫੂਕ ਅੰਦੋਲਨ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਤੇ ਸਾਬਕਾ ਕੌਂਸਲਰ ਤਰਸੇਮ ਸਿੰਘ ਭਿੰਡਰ ਨੇ ਕੈਪਟਨ ਸਰਕਾਰ ਵਲੋਂ ਵਾਰ ਵਾਰ ਮਹਿੰਗੀ ਕੀਤੀ ਜਾ ਰਹੀ ਬਿਜਲੀ ਦੇ ਖਿਲਾਫ ਪਾਰਟੀ ਵਲੋਂ ਸੂਬਾ ਪੱਧਰ 'ਤੇ ਸ਼ੁਰੂ ਕੀਤੇ ਬਿਜਲੀ ਅੰਦੋਲਨ ...

ਪੂਰੀ ਖ਼ਬਰ »

ਸਰਬ-ਧਰਮ ਸਾਂਝੀ ਵੈੱਲਫੇਅਰ ਸੁਸਾਇਟੀ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਸਰਵ-ਧਰਮ ਸਾਂਝੀ ਵੈਲਫੇਅਰ ਸੁਸਾਇਟੀ ਵਲੋਂ 185ਵਾਂ ਰਾਸ਼ਨ ਵੰਡ ਸਮਾਗਮ ਚੇਅਰਮੈਨ ਤੇ ਅਕਾਲੀ ਦਲ ਵਪਾਰ ਵਿੰਗ ਦੇ ਰਾਸ਼ਟਰੀ ਉਪ-ਪ੍ਰਧਾਨ (ਸਾਬਕਾ ਰਾਜ ਮੰਤਰੀ) ਮਦਨ ਲਾਲ ਬੱਗਾ ਦੀ ਪ੍ਰਧਾਨਗੀ ਹੇਠ ਸਲੇਮ ਟਾਬਰੀ ਸਥਿਤ ਸੁਸਾਇਟੀ ...

ਪੂਰੀ ਖ਼ਬਰ »

ਸਟੂਡੈਂਟ ਇਨਸਾਫ ਮੋਰਚਾ ਵਲੋਂ ਮਨਿੰਦਰ ਸਿੰਘ ਜਵਾਹਰ ਲਾਲ ਨਹਿਰੂ ਕਾਲਜ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਵਿਦਿਆਰਥੀ ਵਿੰਗ 'ਸਟੂਡੈਂਟ ਇਨਸਾਫ ਮੋਰਚਾ' ਨੂੰ ਹੋਰ ਮਜ਼ਬੂਤ ਕਰਦੇ ਹੋਏ ਮੋਰਚਾ ਦੇ ਪੰਜਾਬ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਲੜਨ ਵਾਲੇ ਮਨਿੰਦਰ ਸਿੰਘ ਨੂੰ ਜਵਾਹਰ ਲਾਲ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਹਨ ਕਾਰਵਾਈਆਂ

ਲੁਧਿਆਣਾ, 21 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਕਾਫ਼ੀ ਸਖਤ ਮੂਡ 'ਚ ਨਜ਼ਰ ਆ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਰਾਸ਼ਨ ਡਿਪੂਆਂ ਖ਼ਿਲਾਫ਼ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਪਿਛਲੇ ਦਿਨੀ ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ...

ਪੂਰੀ ਖ਼ਬਰ »

ਸਟਰੀਟ ਲਾਈਟ ਦਾ ਖੰਭਾ ਬਿਜਲੀ ਦੀਆਂ ਤਾਰਾਂ 'ਤੇ ਡਿਗਣ ਨਾਲ ਲੱਗਾ ਟਰੈਫਿਕ ਜਾਮ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਮਾਡਲ ਟਾਊਨ ਮੁੱਖ ਸੜਕ 'ਤੇ ਬੁੱਧਵਾਰ ਦੁਪਹਿਰ 3.30 ਵਜੇ ਸੜਕ ਦੇ ਡਿਵਾਈਡਰ 'ਚ ਲੱਗਾ ਸਟਰੀਟ ਲਾਈਟ ਦਾ ਵੱਡਾ ਖੰਭਾ ਬਿਜਲੀ ਦੀਆਂ ਤਾਰਾਂ ਉਪਰ ਡਿੱਗਣ ਕਾਰਨ ਜਿੱਥੇ ਇਲਾਕੇ ਦੀ ਬਿਜਲੀ ...

ਪੂਰੀ ਖ਼ਬਰ »

ਨਵੇਂ ਬਣੇ ਡਾਕਘਰ ਤੇ ਪੰਚਾਇਤ ਘਰ ਦਾ ਵੈਦ ਵਲੋਂ ਉਦਘਾਟਨ

ਹੰਬੜਾਂ, 21 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਮਲਕਪੁਰ ਬੇਟ ਵਿਖੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਹਿਯੋਗ ਸਦਕਾ ਨਵੇਂ ਬਣੇ ਡਾਕਘਰ ਤੇ ਪੰਚਾਇਤ ਘਰ ਦਾ ਰਸਮੀ ਉਦਘਾਟਨ ਕੌਂਸਲਰ ਹਰਕਰਨ ਸਿੰਘ ਵੈਦ ਤੇ ਸਰਪੰਚ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਸੈਕਟਰ 32 ਦੇੇ ਆਟੋਮੋਟਿਵ ਡਰਾਈਵਿੰਗ ਟੈਸਟ ਟਰੈਕ 'ਤੇ ਕਲਰਕ ਨੂੰ ਪੱਕਾ ਚਾਰਜ ਦੇਣ ਸਬੰਧੀ ਸ਼ਿਕਾਇਤ

ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)-ਸਥਾਨਕ ਸੈਕਟਰ-32 ਵਿਖੇ ਸਥਿਤ ਆਟੋਮੋਟਿਵ ਡਰਾਈਵਿੰਗ ਟੈਸਟ ਟਰੈਕ ਵਿਖੇ ਕਲਰਕ ਦੀ ਤਾਇਨਾਤੀ ਨੂੰ ਲੈ ਕੇ ਲੁਧਿਆਣਾ ਹੈਲਪਏਜ਼ ਚੈਰੀਟੇਬਲ ਟਰੱਸਟ ਵਲੋਂ ਐਸ.ਡੀ.ਐਮ. ਲੁਧਿਆਣਾ ਪੂਰਬੀ ਨੂੰ ਸ਼ਿਕਾਇਤ ਕੀਤੀ ਗਈ ਹੈ | ਸ਼ਿਕਾਇਤਕਰਤਾ ...

ਪੂਰੀ ਖ਼ਬਰ »

ਆਲੀਵਾਲ ਨੂੰ ਸ਼ੂਗਰਫੈੱਡ ਦੇ ਮੁੜ ਚੇਅਰਮੈਨ ਨਿਯੁਕਤ ਕਰਨ 'ਤੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ

ਹੰਬੜਾਂ, 21 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਇਤਿਹਾਸਿਕ ਨਗਰ ਆਲੀਵਾਲ ਤੋਂ ਸਰਪੰਚੀ ਦਾ ਸਫ਼ਰ ਸ਼ੁਰੂ ਕਰਕੇ ਤੇ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਅਮਰੀਕ ਸਿੰਘ ਆਲੀਵਾਲ ਨੂੰ ਪੰਜਾਬ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕਰਨ 'ਤੇ ਲੋਕਾਂ 'ਚ ਖੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਵਿਨੈ ਭਾਰਤੀ ਵਾਸੀ ਚੰਦਰਨਗਰ ਦੀ ਸ਼ਿਕਾਇਤ 'ਤੇ ਰਜੇਸ਼ ਨਾਮੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸ਼ਿਵ ...

ਪੂਰੀ ਖ਼ਬਰ »

ਨਵਚੇਤਨਾ ਬਾਲ ਭਲਾਈ ਕਮੇਟੀ ਵਲੋਂ ਸਿਮਰਜੋਤ ਕੌਰ ਦਾ ਸਨਮਾਨ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਲਗਾਤਾਰ ਯਤਨ ਜਾਰੀ ਹਨ, ਜਿਨ੍ਹਾਂ ਵਿਚੋਂ ਬੇਟੀ ...

ਪੂਰੀ ਖ਼ਬਰ »

ਸ਼ਿਮਲਾਪੁਰੀ 'ਚ ਕੋਵਿਡ ਵੈਕਸੀਨੇਸ਼ਨ ਕੈਂਪ

ਡਾਬਾ/ਲੁਹਾਰਾ, 21 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਪੰਜਾਬ ਸਰਕਾਰ ਦੇ ਕੋਵਿਡ-19 ਦੇ ਵਿਰੁੱਧ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਤਗੁਰ ਨਗਰ ਸ਼ਿਮਲਾਪੁਰੀ ਮੁੱਖ ਦਫ਼ਤਰ ਵਿਧਾਨ ਸਭਾ ਹਲਕਾ ਦੱਖਣੀ ਵਿਖੇ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਦੀ ...

ਪੂਰੀ ਖ਼ਬਰ »

ਭਾਮੀਆਂ ਖੁਰਦ ਵਿਖੇ ਟੀਕਾਕਰਨ ਕੈਂਪ

ਭਾਮੀਆਂ ਕਲਾਂ , 21 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਭਾਮੀਆਂ ਖੁਰਦ ਦੀ ਪੰਚਾਇਤ ਵਲੋਂ ਬਲਾਕ ਸੰਮਤੀ 2 ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ 'ਚ ਇਲਾਕੇ ਦੇ ...

ਪੂਰੀ ਖ਼ਬਰ »

ਸੀਸੂ ਵਲੋਂ ਕੋਵਿਡ-19 ਟੀਕਾਕਰਨ ਕੈਂਪ

ਲੁਧਿਆਣਾ, 21 ਅਪੈ੍ਰਲ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਨੇ ਆਪਣੀ ਮੈਂਬਰ ਕੰਪਨੀ ਮਹਿਤਾ ਆਟੋਮੋਟਿਵ ਪ੍ਰਾਈਵੇਟ ਲਿਮਟਿਡ ਵਿਖੇ ਕੋਵਿਡ-19 ਟੀਕਾਕਰਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਨਗਰ ਨਿਗਮ ਲੁਧਿਆਣਾ ਦੀ ਕੌਂਸਲਰ ...

ਪੂਰੀ ਖ਼ਬਰ »

ਕੋਵੀਸ਼ੀਲਡ ਵੈਕਸੀਨ ਦੀ ਸਪਲਾਈ ਘੱਟ ਹੋਣ ਕਾਰਨ ਟੀਕਾਕਰਨ ਦਾ ਗ੍ਰਾਫ ਅੱਜ ਨੀਵਾਂ ਗਿਆ!

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਲੁਧਿਆਣਾ ਵਿਚ ਕੋਵੀਸ਼ੀਲਡ ਦੀ ਸਪਲਾਈ ਅੱਜ ਨਹੀਂ ਮਿਲੀ ਤੇ ਇਸ ਵੇਲੇ ਕੇਵਲ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਕੋਲ ਲਗਭਗ 500 ਦੇ ਕਰੀਬ ਹੀ ਕੋਵੀਸ਼ੀਲਡ ਦੇ ਟੀਕੇ ਮੌਜੂਦ ਹਨ, ਜਿਸ ਕਰਕੇ ਸ਼ਹਿਰ ਦੇ ਕੁਝ ਹਸਪਤਾਲ ਜਿਨ੍ਹਾਂ ਵਿਚ ਸਿਵਲ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਮਾਮਲੇ 'ਚ ਭਗੌੜਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਕੂਲੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਭਗੌੜੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਕਿਚਲੂ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਨੇ ...

ਪੂਰੀ ਖ਼ਬਰ »

ਸ਼ਹਿਰ 'ਚ ਸਫਾਈ ਦੇ ਪ੍ਰਬੰਧ ਤੋਂ ਅਸੰਤੁਸ਼ਟ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਦੀ ਲਗਾਈ ਕਲਾਸ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਸਫਾਈ ਪ੍ਰਬੰਧਾਂ ਤੇ ਕੂੜੇ ਦੀ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸ਼ੁੱਕਰਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ...

ਪੂਰੀ ਖ਼ਬਰ »

ਮੌਸਮ 'ਚ ਤਬਦੀਲੀ ਜੇ ਨਾ ਰੋਕੀ ਗਈ ਤਾਂ ਮਨੁੱਖੀ ਜੀਵਨ ਉੱਤੇ ਗੰਭੀਰ ਅਸਰ ਪੈਣਗੇ-ਵਿਗਿਆਨੀ

ਲੁਧਿਆਣਾ, 21 ਅਪ੍ਰੈਲ (ਸਲੇਮਪੁਰੀ)-ਸੰਸਾਰ ਪੱਧਰੀ ਮੌਸਮ 'ਚ ਆ ਰਹੀਆਂ ਤਬਦੀਲੀਆਂ ਦਾ ਮਨੁੱਖੀ ਜੀਵਾਂ ਉਪਰ ਪੈਣ ਵਾਲੇ ਚੰਗੇ/ਮਾੜੇ ਪ੍ਰਭਾਵਾਂ ਬਾਰੇ ਇਕ ਕੌਮੀ ਪੱਧਰ 'ਤੇ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ 26 ਡਾਕਟਰ, ਮੌਸਮ ਤੇ ਖੇਤੀ ਵਿਗਿਆਨੀਆਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਸਿਟੀ ਸੈਂਟਰ ਬੇਸਮੈਂਟ ਦੇ ਆਸ ਪਾਸ ਸੁਰੱਖਿਆ ਸੀਟਾਂ ਲਗਾਉਣ ਦਾ ਕੰਮ ਬੰਦ ਕਰਨ ਵਿਰੁੱਧ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ

ਲੁਧਿਆਣਾ, 21 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਸਕੀਮ ਸ਼ਹੀਦ ਭਗਤ ਸਿੰਘ ਨਗਰ 'ਚ ਸਿਟੀ ਸੈਂਟਰ ਦੀ ਇਮਾਰਤ ਜੋ ਖੰਡਰ ਹੋ ਚੁੱਕੀ ਹੈ, ਦੀ ਬੇਸਮੈਂਟ ਦੀਆਂ ਸੁਰੱਖਿਆ ਸੀਟਾਂ ਲਗਾਏ ਜਾਣ ਦਾ ਕੰਮ ਬੰਦ ਕਰ ਦਿੱਤੇ ਜਾਣ ਵਿਰੁੱਧ ਕਾਲੋਨੀ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਨੂੰ ਮਿਲਿਆ ਵੱਡਾ ਹੁੰਗਾਰਾ 300 ਫੈਕਟਰੀ ਵਰਕਰਾਂ ਨੇ ਲਵਾਇਆ ਕੋਰੋਨਾ ਟੀਕਾ-ਐਡਵੋਕੇਟ ਸਿੱਧੂ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਯਤਨਾਂ ਸਦਕਾ ਫੋਕਲ ਪੁਆਇੰਟ ਸਥਿਤ ਊਸ਼ਾ ਇੰਡਸਟਰੀਜ਼ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ 'ਚ 300 ਤੋਂ ਵਧੇਰੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਉਪਰ ਅਮਲ ਜ਼ਰੂਰੀ-ਟੋਨੀ

ਲੁਧਿਆਣਾ, 21 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ...

ਪੂਰੀ ਖ਼ਬਰ »

ਨਸ਼ੇ ਵੇਚਣ ਵਾਲੇ ਆਗੂਆਂ ਕਾਰਨ ਦਾਗਦਾਰ ਹੋਇਆ ਸ਼ੋ੍ਰਮਣੀ ਅਕਾਲੀ ਦਲ-ਗਰੇਵਾਲ

ਇਯਾਲੀ/ਥਰੀਕੇ, 21 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਦੁਨੀਆਂ ਭਰ 'ਚ ਵੱਸਦੇ ਪੰਜਾਬੀਆਂ ਦੇ ਦਿਲਾਂ ਤੇ ਪੇਂਡੂ ਸਫ਼ਾਂ 'ਚ ਰਾਜ ਕਰਨ ਤੇ ਪੰਥ ਦੀ ਆਨ ਸ਼ਾਨ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਬੀਤੇ ਸਮੇਂ ਤੋਂ ਇਸ ਅਕਾਲੀ ...

ਪੂਰੀ ਖ਼ਬਰ »

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਆਨਲਾਈਨ ਧਰਤੀ ਦਿਵਸ ਮਨਾਇਆ

ਫੁੱਲਾਂਵਾਲ, 21 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਕੋਵਿਡ-19 ਦੇ ਚਲਦਿਆਂ ਸਕੂਲ ਦੇ ਵਿਦਿਆਰਥੀਆਂ ਲਈ ਧਰਤੀ ਦਿਵਸ ਮਨਾਉਣ ਲਈ ਆਨ ਲਾਈਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਧਰਤੀ ਤੇ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)-ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪ੍ਰਚੰਡ ਕਰਨ ਦੇ ਉਦੇਸ਼ ਤਹਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਬੀਬੀ ਰਣਜੀਤ ...

ਪੂਰੀ ਖ਼ਬਰ »

ਮੰਡੀ ਬੋਰਡ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ 5000 ਫੇਸ ਮਾਸਕ ਵੰਡਣ ਦੀ ਸ਼ੁਰੂਆਤ

ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)- ਮੰਡੀ ਬੋਰਡ ਵਲੋਂ ਖਰੀਦ ਕਾਰਜਾਂ 'ਚ ਲੱਗੇ ਕਿਸਾਨਾਂ, ਮਜਦੂਰਾਂ, ਆੜਤੀਆਂ ਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਣ ਤੱਕ ਅਨਾਜ ਮੰਡੀਆ 'ਚ 5000 ਮਾਸਕ ਵੰਡੇ ਹਨ | ਇਹ ਮੁਹਿੰਮ ਅੱਗੇ ਵੀ ਨਿਰੰਤਰ ਜਾਰੀ ਹੈ | ...

ਪੂਰੀ ਖ਼ਬਰ »

ਐਮ.ਜੀ.ਐਮ. ਪਬਲਿਕ ਸਕੂਲ ਵਲੋਂ ਵਿਰਾਸਤ ਦਿਵਸ ਮਨਾਇਆ

ਲੁਧਿਆਣਾ, 20 ਅਪ੍ਰੈਲ (ਕਵਿਤਾ ਖੁੱਲਰ)-ਐਮ.ਜੀ.ਐਮ. ਪਬਲਿਕ ਸਕੂਲ ਵਲੋਂ ਆਨਲਾਇਨ ਵਿਰਾਸਤ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਅਮੀਰ ਵਿਰਾਸਤ ਤੋਂ ਜਾਣੂ ਕਰਵਾਇਆ ਗਿਆ ਤੇ ਵਿਰਾਸਤ ਨਾਲ ਸੰਬੰਧਤ ਕਈ ਤਰ੍ਹਾਂ ਦੇ ਮੁਕਾਬਲੇ ਉਲੀਕੇ ਗਏ | ਇਨ੍ਹਾਂ ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਜਾਇਬਘਰ 'ਚ ਚੋਰੀ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਜਾਇਬਘਰ ਵਿਚ ਚੋਰਾਂ ਵਲੋਂ ਪੁਰਾਣੇ ਪਿੱਤਲ ਦੇ ਭਾਂਡੇ ਤੇ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਨਕ ਰਾਜ ਨੇ ...

ਪੂਰੀ ਖ਼ਬਰ »

ਜਥੇਦਾਰ ਡੰਗ ਨੂੰ ਸਦਮਾ, ਭਰਾ ਦਾ ਦਿਹਾਂਤ

ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦਾ ਛੋਟਾ ਭਰਾ ਰਣਜੀਤ ਸਿੰਘ ਡੰਗ (62) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਸਵ. ...

ਪੂਰੀ ਖ਼ਬਰ »

ਮਾਤਾ ਬਲਵਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ

ਫੁੱਲਾਂਵਾਲ, 21 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ (ਦੋ ਗੇਟਾਂ ਵਾਲਾ) ਵਿਖੇ ਬਲਕਾਰ ਸਿੰਘ ਗਰੇਵਾਲ ਦੀ ਮਾਤਾ ਬਲਵਿੰਦਰ ਕੌਰ ਨਮਿਤ ਅੰਤਮ ਅਰਦਾਸ ਹੋਈ | ਗਰੇਵਾਲ ਪਰਿਵਾਰ ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX