ਅਜਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਅਜਨਾਲਾ 'ਚ ਕਰੋੜਾਂ ਰੁਪਏ ਖ਼ਰਚ ਕਰਕੇ ਵਿਕਾਸ ਦੇ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਸ਼ਹਿਰ ਦੇ ਵਾਰਡ ਨੰਬਰ-6 ਅਤੇ 8 'ਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਅਜਨਾਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ 15 ਵਾਰਡਾਂ 'ਚ ਸਾਰੀਆਂ ਗਲੀਆਂ ਇੰਟਰਲਾਕ ਟਾਇਲਾਂ ਅਤੇ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਅਤੇ ਹੋਰ ਵੀ ਵਿਕਾਸ ਦੇ ਕਾਰਜ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰਾਨਿਕ ਵਾਲੇ, ਉੱਪ ਪ੍ਰਧਾਨ ਰਮਿੰਦਰ ਕੌਰ ਮਾਹਲ, ਬਲਜਿੰਦਰ ਸਿੰਘ ਮਾਹਲ, ਪ੍ਰਧਾਨ ਗੁਰਪਾਲ ਸਿੰਘ ਰਮਦਾਸ, ਦਵਿੰਦਰ ਸਿੰਘ ਡੈਮ, ਗੁਰਿੰਦਰਬੀਰ ਸਿੰਘ ਗੱਗੋਮਾਹਲ, ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ, ਜਗਜੀਤ ਸਿੰਘ ਨਿੱਝਰ, ਜਸਵੰਤ ਸਿੰਘ ਭਿੰਡਰ, ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ, ਲਖਬੀਰ ਸਿੰਘ ਸਿਰਸਾ, ਪੰਜਾਬ ਸਿੰਘ ਭੱਖਾ, ਮਿੰਟੂ ਭਿੰਡਰ, ਕੌਂਸਲਰ ਪਰਮਿੰਦਰ ਸਿੰਘ ਭੱਖਾ, ਕੌਂਸਲਰ ਅਵਿਨਾਸ਼ ਮਸੀਹ, ਅਮਿਤ ਔਲ਼, ਮੇਜਰ ਸਿੰਘ ਪਵਾਰ, ਸੰਨੀ ਨਿੱਝਰ, ਹਰਦੀਪ ਸਿੰਘ ਮਟੀਆ, ਬਾਬਾ ਬਲਵੰਤ ਸਿੰਘ, ਸਿਮਰਜੀਤ ਸਿੰਘ, ਸਤਨਾਮ ਸਿੰਘ, ਬਿਕਰਮਜੀਤ ਸਿੰਘ, ਹਰਚਰਨ ਸਿੰਘ, ਸੁਰਜੀਤ ਸਿੰਘ, ਸੰਦੀਪ ਕੌਸ਼ਿਲ, ਸੁਖਦੇਵ ਸਰੀਨ ਅਭੇ ਸਰੀਨ, ਪਰਗਟ ਸਿੰਘ ਸਰਾਏ, ਨਿਸ਼ਾਨ ਸਿੰਘ ਚੀਮਾ ਤੇ ਦਰਸ਼ਨ ਲਾਲ ਆਦਿ ਹਾਜ਼ਰ ਸਨ |
ਚੇਤਨਪੁਰਾ, 21 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ...
ਚਵਿੰਡਾ ਦੇਵੀ, 21 ਅਪ੍ਰੈਲ (ਸਤਪਾਲ ਸਿੰਘ ਢੱਡੇ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵਲੋਂ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਇਕ ਕਿਸਾਨ ਦਾ ਇਕ-ਇਕ ਦਾਣਾ ਸਰਕਾਰ ਵਲੋਂ ਖ਼੍ਰੀਦਿਆ ਜਾਵੇਗਾ | ...
ਅਜਨਾਲਾ, 21 ਅਪ੍ਰੈਲ (ਐੱਸ. ਪ੍ਰਸ਼ੋਤਮ)-ਇਸਤਰੀ ਅਕਾਲੀ ਦਲ (ਬ) ਦੀ ਸੂਬਾਈ ਸੀਨੀਅਰ ਆਗੂ ਬੀਬੀ ਜਗਦੀਸ਼ ਕੌਰ ਅਜਨਾਲਾ ਦੀ ਵੱਡੀ ਭੈਣ ਅਤੇ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਦੇ ਪ੍ਰਮੁੱਖ ਆਗੂ ਸੁਖਤਿੰਦਰ ਸਿੰਘ ਰਾਜੂ ਦੇ ਭੂਆ ਬੀਬੀ ਨਰਿੰਦਰ ਕੌਰ (75 ...
ਚੌਕ ਮਹਿਤਾ, 21 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਹਿਯੋਗੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਹਰਿੰਦਰ ਸੋਹਲ ਵਲੋਂ ਤਿਆਰ ਕੀਤੀ ਪੰਜਾਬੀ ਲਘੂ ਫਿਲਮ 'ਛਿੰਦਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ...
ਚੋਗਾਵਾਂ, 21 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਧੰਨ ਗੁਰੁੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪਿੰਡ ਬਰਾੜ ਵਿਖੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਦਿੱਤੀਆਂ ਗਈਆਂ 50 ਲੱਖ ਰੁਪਏ ਦੀਆਂ ਗ੍ਰਾਂਟਾ ਨਾਲ ਪਿੰਡ ਦੇ ਅਗਾਂਹਵਧੂ ਸਰਪੰਚ ...
ਚੋਗਾਵਾਂ 21 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਦੀਆਂ ਅਨਾਜ ਮੰਡੀਆ ਚੋਗਾਵਾਂ, ਲੋਪੋਕੇ, ਖਿਆਲਾ, ਜਸਰਾਊਰ 'ਚ ਅੱਜ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਦੀ ਅਗਵਾਈ ਹੇਠ ਖਰੀਦ ਸ਼ੁਰੂ ਹੋਈ | ਇਸ ਮੌਕੇ ...
ਸ਼ਰਨਬੀਰ ਸਿੰਘ ਕੰਗ 9876122614 ਰਈਆ-ਪਿੰਡ ਸੁਧਾਰ ਰਾਜਪੂਤਾਂ-ਕਸਬਾ ਰਈਆ ਦੇ ਚੜ੍ਹਦੀ ਬਾਹੀ 6 ਕਿੱਲੋਮੀਟਰ ਦੂਰ ਸਥਿਤ ਇਤਿਹਾਸਕ ਪਿੰਡ ਸੁਧਾਰ, ਸੁਧਾਰ ਰਾਜਪੂਤਾਂ ਕਰਕੇ ਜਾਣਿਆ ਜਾਂਦਾ ਹੈ | ਇਸ ਪਿੰਡ ਵਿਚੋਂ ਸੁਤੰਤਰਤਾ ਸੈਨਾਨੀ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ, ...
ਲੋਪੋਕੇ, 21 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੰਗਵਾਂ ਅਤੇ ਕਾਵੇ ਵਿਖੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੇ ਕੰਮ ਸਰਪੰਚ ਦਾਰਾ ਸਿੰਘ ਭੰਗਵਾ ਤੇ ਸਰਪੰਚ ਪਲਵਿੰਦਰ ...
ਅਜਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲੜ ਰਹੇ ਨੰਬਰਦਾਰਾਂ ਦੀ ਮੋਹਰੀ ਜਥੇਬੰਦੀ ਪੰਜਾਬ ਨੰਬਰਦਾਰ ਯੂਨੀਅਨ (ਗ਼ਾਲਿਬ ਗਰੁੱਪ) ਦੇ ਇਕ ਵਫ਼ਦ ਵਲੋਂ ਤਹਿਸੀਲ ਪ੍ਰਧਾਨ ...
ਹਰਸ਼ਾ ਛੀਨਾ, 21 ਅਪ੍ਰੈਲ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਸ਼ਹੀਦੀ ਯਾਦਗਾਰੀ ਹਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਝੰਡੇ ਹੇਠ ਕਿਸਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਯੂਨੀਅਨ ਆਗੂ ਹੁਸ਼ਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਹੋਈ, ਜਿਸ 'ਚ ਵੱਡੀ ਗਿਣਤੀ 'ਚ ...
ਅਜਨਾਲਾ/ਹਰਸ਼ਾ ਛੀਨਾ 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ/ਕੜਿਆਲ)-ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾਂ ਉੱਚਾ ਕਿਲ੍ਹਾ ਵਿਖੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਪੁਲਿਸ ਚੌਂਕੀ ਕੁੱਕੜਾਂਵਾਲਾ ਦੀ ਪੁਲਿਸ ਵਲੋਂ ...
ਕੱਥੂਨੰਗਲ, 21 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਪੁਲਿਸ ਥਾਣਾ ਕੱਥੂਨੰਗਲ ਅਧੀਨ ਨਜ਼ਦੀਕੀ ਪੈਂਦੇ ਪਿੰਡ ਰਾਮਦਿਵਾਲੀ ਹਿੰਦੂਆ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬੇਖੌਫ ਹੋ ਕੇ ਕੀਤੇ ਗਏ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅਮਰੀਕ ਸਿੰੰਘ ਦੇ ਕਤਲ ਕਰ ਦਿੱਤਾ ਗਿਆ ...
ਅਜਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਅੱਜ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ (ਚੀਫ਼ ਖ਼ਾਲਸਾ ਦੀਵਾਨ) ਦੇ ਸਹਿਯੋਗ ਨਾਲ ਰਾਹਗੀਰਾਂ ਨੂੰ ...
ਮਜੀਠਾ, 21ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵਲੋਂ ਆਪਣੇ ਸਾਥੀਆਂ ਸਮੇਤ ਅੱਜ ਅਚਨਚੇਤ ਦਾਣਾ ਮੰਡੀ ਮਜੀਠਾ ਦਾ ਦੌਰਾ ਕੀਤਾ ਗਿਆ ਅਤੇ ਮੰਡੀ 'ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮਿਲ ...
ਬਿਆਸ, 21 ਅਪ੍ਰੈਲ (ਪਰਮਜੀਤ ਸਿੰਘ ਰੱਖੜਾ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਰਈਆ ਮੰਡਲ ਬਿਆਸ (ਪਹਿਲਵਾਨ ਗਰੁੱਪ) ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਦੀ ਜ਼ਰੂਰੀ ਇਕੱਤਰਤਾ ਸੁਰਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ...
ਕੱਥੂਨੰਗਲ, 21 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਪੁਲਿਸ ਥਾਣਾ ਕੱਥੂਨੰਗਲ ਅਧੀਨ ਨਜ਼ਦੀਕੀ ਪੈਂਦੇ ਪਿੰਡ ਰਾਮਦਿਵਾਲੀ ਹਿੰਦੂਆ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬੇਖੌਫ ਹੋ ਕੇ ਕੀਤੇ ਗਏ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅਮਰੀਕ ਸਿੰੰਘ ਦੇ ਕਤਲ ਕਰ ਦਿੱਤਾ ਗਿਆ ...
ਚਵਿੰਡਾ ਦੇਵੀ, 21 ਅਪ੍ਰੈਲ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬੇ ਵਿਖੇ ਸਥਿਤ ਇਤਿਹਾਸਕ ਮੰਦਰ ਮਾਤਾ ਚਵਿੰਡਾ ਦੇਵੀ ਵਿਖੇ ਲੱਗਣ ਵਾਲੇ ਛਿਮਾਹੀ ਮੇਲੇ ਵਿਚ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਅਤੇ ...
ਸ਼ੋ੍ਰਮਣੀ ਕਮੇਟੀ ਵਲੋਂ 1 ਲੱਖ ਰੁਪਏ ਦਾ ਚੈੱਕ ਸੌਂਪਿਆ ਮਜੀਠਾ, 21 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਆਪਣੇ ਲਈ ਵੱਕਾਰ ਦਾ ਸਵਾਲ ਬਣਾਉਣ ਦੀ ਥਾਂ ਤਿੰਨ ਖੇਤੀ ਕਾਨੂੰਨ ਰੱਦ ...
ਰਮਦਾਸ, 21 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਪੁਲਿਸ ਥਾਣਾ ਰਮਦਾਸ ਨੇ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿੰਘਪੁਰਾ ਦੇ ਮੂੰਹ 'ਤੇ ਮਾਸਕ ਨਾ ਪਾਉਣ ਤਹਿਤ ਧਾਰਾ-188 ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ...
ਸਠਿਆਲਾ, 21 ਅਪ੍ਰੈਲ (ਸਫਰੀ)-ਦਾਣਾ ਮੰਡੀ ਸਠਿਆਲਾ 'ਚ ਬੇਮੌਸਮੀ ਮੀਂਹ ਪੈਣ ਕਾਰਨ ਕਣਕ ਦੀ ਫਸਲ ਭਿੱਜ ਗਈ ਹੈ | ਇਸ ਬਾਰੇ ਕਿਸਾਨ ਅਰਜਨ ਸਿੰਘ ਤੇ ਨਰਿੰਦਰ ਸਿੰਘ ਪਿੰਡ ਗੱਗੜਭਾਣਾ ਨੇ ਦੱਸਿਆ ਹੈ ਕਿ ਦਾਣਾ ਮੰਡੀ ਸਠਿਆਲਾ 'ਚ ਸ਼ੈੱਡ ਨਾ ਹੋਣ 'ਤੇ ਹਰ ਸਾਲ ਕਿਸਾਨਾਂ ਦੀ ਕਣਕ ...
ਲੋਪੋਕੇ, 21 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਲੋਧੀਗੁੱਜਰ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਉੱਪ ਕਿਸਾਨ ਵਿੰਗ ਸੈਕਟਰੀ ਅਤੇ ਰਾਜਾਸਾਂਸੀ ਦੇ ਸੀਨੀ: ਆਗੂ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX