ਤਾਜਾ ਖ਼ਬਰਾਂ


ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  41 minutes ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  1 minute ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 1 hour ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਦੋਰਾਹਾ ਜੀ. ਟੀ. ਰੋਡ ਪੁਲਿਸ ਨਾਕੇ ਤੋਂ ਇਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ
. . .  1 day ago
ਦੋਰਾਹਾ, 10 ਮਈ (ਜਸਬੀਰ ਝੱਜ) - ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਅਣਪਛਾਤੇ ਚਾਰ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ...
ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਤਿਆਰ
. . .  1 day ago
ਲੁਧਿਆਣਾ , 10 ਮਈ - ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਬਹਾਦਰ ਕੇ ਰੋਡ 'ਤੇ ਸਥਿਤ ਨਿਊ ਐਸ. ਡੀ. ਸਕੂਲ...
ਜਨਤਾ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਵੇ - ਐਸ.ਪੀ ਗੌਰਵ ਤੂਰਾ
. . .  1 day ago
ਜੰਡਿਆਲਾ ਗੁਰੂ, 10 ਮਈ - (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਅਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਐਸ. ਪੀ. (ਡੀ) ਗੌਰਵ ਤੂਰਾ ਦੀ ਅਗਵਾਈ ਹੇਠ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਵਧੀ, ਆਂਕੜਾ 100 ਤੋ ਪਾਰ, 3 ਦੀ ਮੌਤ
. . .  1 day ago
ਮਾਛੀਵਾੜਾ ਸਾਹਿਬ, 10 ਮਈ (ਮਨੋਜ ਕੁਮਾਰ) - ਕੋਰੋਨਾ ਦੀ ਵੱਧ ਰਹੀ ਰਫ਼ਤਾਰ ਦਾ ਆਲਮ ਇਹ ਹੈ ਕਿ ਮਾਛੀਵਾੜਾ ਇਲਾਕੇ ਵਿਚ ਮਹਿਜ਼ ਦੋ ਦਿਨਾਂ ਵਿਚ ਹੀ...
ਕੋਟਲਾ ਵਿਚ ਡਰੋਨ ਨਾਲ ਰੱਖੀ ਜਾ ਰਹੀ ਨਜ਼ਰ
. . .  1 day ago
ਡਮਟਾਲ, 10 ਮਈ ( ਰਾਕੇਸ਼ ਕੁਮਾਰ ) - ਪੁਲਿਸ ਚੌਕੀ ਕੋਟਲਾ ਵਲੋਂ ਕਰਫ਼ਿਊ ਵਿਚ ਜਨਤਾ ਉੱਤੇ ਨਜ਼ਰ ਰੱਖਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ...
ਤਿੰਨੇ ਮੈਡੀਕਲ ਕਾਲਜਾਂ ਵਿਚ 540 ਦੇ ਕਰੀਬ ਨਰਸਾਂ ਦੀ ਭਰਤੀ ਜਾਰੀ - ਸੋਨੀ
. . .  1 day ago
ਅੰਮ੍ਰਿਤਸਰ 10 ਮਈ, (ਸੁਰਿੰਦਰਪਾਲ ਸਿੰਘ ਵਰਪਾਲ) - ਜ਼ਿਲ੍ਹੇ ਅੰਦਰ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਡਾਕਟਰਾਂ,...
ਸ਼ੱਕੀ ਹਾਲਾਤਾਂ 'ਚ ਔਰਤ ਦਾ ਕਤਲ
. . .  1 day ago
ਲੁਧਿਆਣਾ 10 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੈਨ ਕਾਲੋਨੀ ਵਿਚ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਇਕ ਔਰਤ ਦਾ ਕਤਲ ਕਰ ਕੇ ਫ਼ਰਾਰ ...
ਖੇਮਕਰਨ ਸਰਕਾਰੀ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ,100 ਵੈਕਸੀਨ ਵਿਚੋਂ 7 ਹੀ ਲੱਗੀਆਂ
. . .  1 day ago
ਖੇਮਕਰਨ, 10 ਮਈ (ਰਾਕੇਸ਼ ਬਿੱਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ 18 ਤੋਂ 45 ਸਾਲ ਦੀ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸੰਗਰੂਰ

ਹਾਲ-ਏ-ਸਿਵਲ ਹਸਪਤਾਲ ਸੰਗਰੂਰ

ਸੜਕ ਹਾਦਸੇ 'ਚ ਵੱਢੀ ਲੱਤ ਸਾਧਾਰਨ ਲਿਫ਼ਾਫ਼ੇ 'ਚ ਪਾ ਕੇ ਜ਼ਖਮੀ ਦੇ ਪਰਿਵਾਰ ਨੂੰ ਸੌਂਪੀ

ਐਮਰਜੈਂਸੀ ਵਾਰਡ ਦੇ ਡਾਕਟਰ ਨੇ ਪੱਟੀ ਕਰਨ ਤੋਂ ਵੀ ਦਿੱਤਾ ਜਵਾਬ
ਸੜਕ ਦੁਰਘਟਨਾ ਵਿਚ ਗੰਭੀਰ ਜ਼ਖਮੀ ਮਨੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਪਗ 1 ਘੰਟੇ ਦੀ ਲੰਬੀ ਦੇਰੀ ਉਪਰੰਤ ਉਨ੍ਹਾਂ ਵਲੋਂ ਇਕ ਨਿੱਜੀ ਐਂਬੂਲੈਂਸ ਵਿਚ ਮਨੀਸ਼ ਕੁਮਾਰ ਨੰੂ ਚੰਡੀਗੜ੍ਹ ਲਿਜਾਇਆ ਜਾਣ ਲੱਗਾ ਤਾਂ ਉਸ ਦੀ ਲੱਤ ਉੱਤੇ ਕੀਤੀ ਪੱਟੀ ਉਤਰ ਗਈ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਐਮਰਜੈਂਸੀ ਵਾਰਡ ਵਿਚ ਉਸ ਸਮੇਂ ਡਿਊਟੀ 'ਤੇ ਤਾਇਨਾਤ ਇਕ ਡਾਕਟਰ ਨੰੂ ਮੁੜ ਪੱਟੀ ਕਰਨ ਲਈ ਬੇਨਤੀ ਕੀਤੀ ਗਈ ਪਰ ਡਾਕਟਰ ਨੇ ਪੱਟੀ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਉਸ ਦਾ ਕੰਮ ਨਹੀਂ ਵਾਰਡ ਬੁਆਏ ਦਾ ਕੰਮ ਹੈ ਇਸ ਲਈ ਵਾਰਡ ਬੁਆਏ ਦਾ ਇੰਤਜ਼ਾਰ ਕਰ ਲਓ ਪਰ ਡਾਕਟਰ ਦਾ ਇਨਕਾਰ ਸੁਣ ਕੇ ਐਮਰਜੈਂਸੀ ਵਿਚ ਮੌਜੂਦ ਫਾਰਮਾਸਿਸਟ ਵਲੋਂ ਮਨੀਸ਼ ਦੀ ਪੱਟੀ ਕੀਤੀ ਗਈ |

ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ) - ਸਥਾਨਕ ਬਰਨਾਲਾ ਰੋਡ ਸਥਿਤ ਰੇਲਵੇ ਪੁਲ ਉੱਤੇ ਬੀਤੀ ਰਾਤ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਦੀ ਇਕ ਲੱਤ ਵੱਢੇ ਜਾਣ ਤੋਂ ਇਲਾਵਾ ਹੋਰ ਗੰਭੀਰ ਸੱਟਾਂ ਵੱਜਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਲਾਈਨ ਲਾਗਲੇ ਸੰਤ ਅਤਰ ਸਿੰਘ ਨਗਰ ਦਾ ਵਸਨੀਕ ਮਨੀਸ਼ ਕੁਮਾਰ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸ਼ਹਿਰ ਵਲੋਂ ਆਪਣੇ ਘਰ ਜਾ ਰਿਹਾ ਸੀ ਅਤੇ ਜਦ ਉਹ ਬਰਨਾਲਾ ਰੋਡ ਸਥਿਤ ਪੁਲ ਉੱਤੇ ਪਹੁੰਚਿਆ ਤਾਂ ਅਚਾਨਕ ਇਕ ਕਾਰ ਨੇ ਉਸ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ | ਪ੍ਰਤੱਖਦ੍ਰਸ਼ੀਆਂ ਮੁਤਾਬਿਕ ਟੱਕਰ ਏਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਮਨੀਸ਼ ਕੁਮਾਰ ਦੀ ਸੱਜੀ ਲੱਤ ਸਰੀਰ ਨਾਲੋਂ ਅਲੱਗ ਹੋ ਕੇ ਪੁਲ ਤੋਂ ਥੱਲੜੀ ਸੜਕ ਉੱਤੇ ਜਾ ਡਿੱਗੀ | ਮਨੀਸ਼ ਕੁਮਾਰ ਨੰੂ ਗੰਭੀਰ ਜ਼ਖਮੀ ਹਾਲਾਤ ਵਿਚ ਰਾਹਗੀਰਾਂ ਅਤੇ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਵਲੋਂ ਮਨੀਸ਼ ਨੰੂ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਮਨੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸਿਵਲ ਹਸਪਤਾਲ ਵਿਖੇ ਮੌਜੂਦ ਇਕ ਮਹਿਲਾ ਡਾਕਟਰ ਵਲੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਅਗਲੇ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ | ਡਾਕਟਰਾਂ ਵਲੋਂ ਤਾਂ ਗੰਭੀਰ ਜ਼ਖਮੀ ਮਨੀਸ਼ ਕੁਮਾਰ ਨੰੂ ਲਗਪਗ ਰਾਤ 7:50 ਵਜੇ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਪਰ ਸਿਵਲ ਹਸਪਤਾਲ ਵਿਚ ਕੋਈ ਵੀ ਐਂਬੂਲੈਂਸ ਮੌਜੂਦ ਨਾ ਹੋਣ ਕਾਰਨ ਮਨੀਸ਼ ਕੁਮਾਰ ਐਮਰਜੈਂਸੀ ਵਾਰਡ ਦੇ ਵਿਹੜੇ ਵਿਚ ਇਕ ਸਟੈੱ੍ਰਚਰ ਉੱਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ | ਲਗਪਗ ਇਕ ਘੰਟੇ ਬਾਅਦ ਪਰਿਵਾਰ ਵਲੋਂ ਇਕ ਨਿੱਜੀ ਐਂਬੂਲੈਂਸ ਦਾ ਇੰਤਜ਼ਾਮ ਕਰ ਕੇ ਮਨੀਸ਼ ਨੰੂ ਚੰਡੀਗੜ੍ਹ ਲਿਜਾਇਆ ਗਿਆ | ਜੇਕਰ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਐਮਰਜੈਂਸੀ ਵਾਰਡ ਵਿਚ ਮੌਜੂਦ ਡਾਕਟਰ ਵਲੋਂ ਮਨੀਸ਼ ਕੁਮਾਰ ਦੀ ਵੱਢੀ ਹੋਈ ਲੱਤ ਬਿਨਾਂ ਕਿਸੇ ਡਾਕਟਰੀ ਢੰਗ ਤਰੀਕੇ ਤੋਂ ਉਨ੍ਹਾਂ ਨੂੰ ਮਹਿਜ਼ ਇਕ ਸਾਧਾਰਨ ਲਿਫ਼ਾਫ਼ੇ ਵਿਚ ਪਾ ਕੇ ਸੌਂਪਦਿਆਂ ਕਿਹਾ ਗਿਆ ਕਿ ਇਸ ਨੰੂ ਜਲਦੀ ਤੋਂ ਜਲਦੀ ਪੀ.ਜੀ.ਆਈ. ਹਸਪਤਾਲ ਲੈ ਜਾਓ ਜਿੱਥੇ ਇਸ ਦਾ ਇਲਾਜ ਹੋ ਜਾਵੇਗਾ | ਮਨੀਸ਼ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਫ਼ੋਨ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਜੀ.ਆਈ. ਹਸਪਤਾਲ ਵਿਚ ਇਲਾਜ ਦੌਰਾਨ ਡਾਕਟਰਾਂ ਵਲੋਂ ਮਨੀਸ਼ ਦੀ ਵੱਡੀ ਗਈ ਲੱਤ ਨੰੂ ਮੁੜ ਜੋੜਨ ਤੋਂ ਅਸਮਰਥਤਾ ਜਤਾਉਂਦਿਆਂ ਉਸ ਨੰੂ ਲੱਗੀਆਂ ਹੋਰਨਾਂ ਸੱਟਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਮਨੀਸ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਮੁਤਾਬਿਕ ਮਨੀਸ਼ ਦੀ ਲੱਤ ਵੱਢੇ ਜਾਣ ਤੋਂ ਇਲਾਵਾ ਉਸ ਦੇ ਚੁੱਲ੍ਹੇ ਅਤੇ ਬਾਂਹਾਂ ਵਿਚ ਫਰੈਕਚਰ ਵੀ ਆਏ ਹਨ |
ਬਿਆਨਾਂ ਮੁਤਾਬਿਕ ਹੋਵੇਗੀ ਪੁਲਿਸ ਕਾਰਵਾਈ - ਥਾਣਾ ਮੁਖੀ
ਥਾਣਾ ਸਿਟੀ-1 ਦੇ ਮੁਖੀ ਇੰਸ: ਪਿ੍ਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਦੀ ਪੁਲਿਸ ਪਾਰਟੀ ਪੀੜਤ ਮਨੀਸ਼ ਕੁਮਾਰ ਦੇ ਬਿਆਨ ਦਰਜ਼ ਕਰਨ ਲਈ ਚੰਡੀਗੜ੍ਹ ਗਈ ਹੈ ਅਤੇ ਬਿਆਨਾਂ ਮੁਤਾਬਿਕ ਮਾਮਲਾ ਦਰਜ਼ ਕਰ ਕੇ ਅਗਲੀ ਕਾਨੰੂਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਐਂਬੂਲੈਂਸਾਂ 4 ਪਰ ਡਰਾਈਵਰ 2
ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਜਦ ਇਹ ਦੁਰਘਟਨਾ ਘਟੀ ਸੀ ਉਸ ਸਮੇਂ ਸਿਵਲ ਹਸਪਤਾਲ ਦੀ ਇਕ ਐਂਬੂਲੈਂਸ ਕੋਰੋਨਾ ਮਰੀਜ਼ ਛੱਡਣ ਗਈ ਸੀ ਅਤੇ ਦੂਸਰੀ ਡਿਲਵਰੀ ਕੇਸ ਲੈ ਕੇ ਗਈ ਹੋਈ ਸੀ ਜਿਸ ਕਾਰਨ ਐਂਬੂਲੈਂਸ ਮੁਹੱਈਆ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਭਾਵੇਂ ਸਿਵਲ ਹਸਪਤਾਲ ਪਾਸ 4 ਐਂਬੂਲੈਂਸਾਂ ਮੌਜੂਦ ਹਨ ਪਰ ਡਰਾਈਵਰ ਸਿਰਫ਼ 2 ਹੀ ਹਨ ਜਿਸ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਡਰਾਈਵਰਾਂ ਦੀ ਮੰਗ ਬਾਰੇ ਕਈ ਵਾਰ ਵਿਭਾਗ ਨੰੂ ਲਿਖਤੀ ਮੰਗ ਕੀਤੀ ਗਈ ਹੈ ਪਰ ਮੰਗ ਪੂਰੀ ਨਹੀਂ ਹੋ ਰਹੀ | ਮਨੀਸ਼ ਕੁਮਾਰ ਦੀ ਵੱਢੀ ਹੋਈ ਲੱਤ ਤੋਂ ਮਹਿਜ਼ ਇਕ ਸਾਧਾਰਨ ਲਿਫ਼ਾਫ਼ੇ ਵਿਚ ਪਾ ਕੇ ਪਰਿਵਾਰ ਨੰੂ ਸੌਂਪੇ ਜਾਣ ਦੀ ਗੱਲ ਨੰੂ ਸਪਸ਼ਟ ਕਰਦਿਆਂ ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਹਾਦਸੇ ਵਿਚ ਕਿਸੇ ਵਿਅਕਤੀ ਦੇ ਸਰੀਰ ਦਾ ਕੋਈ ਵੱਡਾ ਅੰਗ ਵੱਢਿਆ ਜਾਂਦਾ ਹੈ ਤਾਂ ਉਸ ਦੇ ਮੁੜ ਜੁੜਨ ਦੀ ਉਮੀਦ ਨਹੀਂ ਰਹਿੰਦੀ ਜਿਸ ਕਾਰਨ ਡਾਕਟਰੀ ਵਿੱਦਿਆ ਅਨੁਸਾਰ ਵੱਢੇ ਅੰਗ ਨਾਲੋਂ ਵੱਧ ਤਵੱਜਾੋ ਮਰੀਜ਼ ਨੰੂ ਦੇਣੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹਾ ਵੱਡਾ ਅੰਗ ਪੀੜਤ ਦੇ ਪਰਿਵਾਰ ਨੰੂ ਸੌਂਪਣਾ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਪਰ ਜੇਕਰ ਪਰਿਵਾਰ ਮੰਗ ਕਰੇ ਤਾਂ ਮੌਕੇ ਉੱਤੇ ਡਾਕਟਰ ਪਰਿਵਾਰ ਨੰੂ ਅੰਗ ਸੌਂਪ ਦਿੰਦੇ ਹਨ |

ਕਿਸਾਨਾਂ ਨੇ ਐਸ.ਡੀ.ਐਮ. ਤੇ ਤਹਿਸੀਲਦਾਰ ਲਹਿਰਾਗਾਗਾ ਨੂੰ ਬਣਾਇਆ ਬੰਦੀ

ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਇਲਾਕੇ ਦੇ ਖ਼ਰੀਦ ਕੇਂਦਰਾਂ ਵਿਚ ਬਾਰਦਾਨਾ ਖ਼ਤਮ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ ਹਨ ਇਸ ਕਾਰਨ ਖ਼ਰੀਦ ਏਜੰਸੀਆਂ ਬੋਲੀ ਨਹੀਂ ਲਗਾ ਰਹੀਆਂ | ਮੀਂਹ ਨੇ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਸੰਦੌੜ ਦਾਣਾ ਮੰਡੀ 'ਚ ਕਣਕ ਚੋਰੀ ਦੀਆਂ ਵਾਰਦਾਤਾਂ ਕਾਰਨ ਕਿਸਾਨਾਂ 'ਚ ਰੋਸ

ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਮਾਰਕੀਟ ਕਮੇਟੀ ਅਧੀਨ ਪੈਂਦੀ ਦਾਣਾ ਮੰਡੀ ਸੰਦੌੜ ਵਿਖੇ ਆਏ ਦਿਨ ਮੰਡੀ ਵਿਚ ਆਈ ਕਣਕ ਦੇ ਢੇਰ ਵਿਚੋਂ ਕਣਕ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ, ਅੱਜ ਮਾਰਕੀਟ ਕਮੇਟੀ ਸੰਦੌੜ ਦੇ ਮੁੱਖ ਦਫ਼ਤਰ ਸਾਹਮਣੇ ਆਪਣਾ ਰੋਸ ਪ੍ਗਟਾਇਆ | ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਨੰੂ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਹੁਕਮ

ਸੰਗਰੂਰ, 21 ਅਪ੍ਰੈਲ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਫੋਰਮ ਨੇ ਪਾਵਰਕਾਮ ਨੰੂ ਹੁਕਮ ਕੀਤਾ ਹੈ ਕਿ ਬਿਜਲੀ ਸਪਲਾਈ ਲਾਇਨ 'ਚ ਹੋਈ ਸਪਾਰਕਿੰਗ ਕਾਰਨ ਕਣਕ ਦੀ ਫ਼ਸਲ ਨੰੂ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਕਿਸਾਨ ਨੰੂ ਮੁਆਵਜ਼ਾ ਦਿੱਤਾ ਜਾਵੇ | ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਸੰਗਰੂਰ-ਧੂਰੀ ਮੁੱਖ ਮਾਰਗ 'ਤੇ ਧਰਨਾ

ਧੂਰੀ, 21 ਅਪ੍ਰੈਲ (ਸੰਜੇ ਲਹਿਰੀ) - ਅਨਾਜ ਮੰਡੀ ਧੂਰੀ ਅਤੇ ਉਸ ਦੇ ਨਾਲ ਲੱਗਦੇ ਸੈਂਟਰਾਂ ਵਿਚ ਬਾਰਦਾਨੇ ਦੀ ਭਾਰੀ ਕਮੀ ਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਸੰਗਰੂਰ-ਧੂਰੀ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਮੁੱਖ ਮਾਰਗ ਜਾਮ ਕਰਕੇ ਜਿੱਥੇ ...

ਪੂਰੀ ਖ਼ਬਰ »

ਪ੍ਰਭਾਵਸ਼ਾਲੀ ਧਰਨਿਆਂ ਦੌਰਾਨ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਕੱਢੀ ਭੜਾਸ

ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਵਲੋਂ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਕਿਸਾਨ ਜਥੇਬੰਦੀਆਂ ਦੇ ਨਿਰੰਤਰ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ 182 ਨਵੇਂ ਮਾਮਲਿਆਂ ਨਾਲ ਹੋਇਆ ਕੋਰੋਨਾ ਧਮਾਕਾ

ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 182 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਦੇ ਕੁਲ ਮਾਮਲਿਆਂ ਦੀ ਗਿਣਤੀ 7100 ਨੰੂ ਪਾਰ ਕਰਦੀ ਹੋਈ 7118 ਹੋ ਗਈ ਹੈ ਜਦ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 816 ਹੋ ਗਈ ਹੈ | ਅੱਜ ਸਭ ਤੋਂ ਵੱਧ 37 ...

ਪੂਰੀ ਖ਼ਬਰ »

ਐਂਬੂਲੈਂਸਾਂ 4 ਪਰ ਡਰਾਈਵਰ 2

ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਜਦ ਇਹ ਦੁਰਘਟਨਾ ਘਟੀ ਸੀ ਉਸ ਸਮੇਂ ਸਿਵਲ ਹਸਪਤਾਲ ਦੀ ਇਕ ਐਂਬੂਲੈਂਸ ਕੋਰੋਨਾ ਮਰੀਜ਼ ਛੱਡਣ ਗਈ ਸੀ ਅਤੇ ਦੂਸਰੀ ਡਿਲਵਰੀ ਕੇਸ ਲੈ ਕੇ ਗਈ ਹੋਈ ਸੀ ਜਿਸ ਕਾਰਨ ...

ਪੂਰੀ ਖ਼ਬਰ »

-ਮਾਮਲਾ ਅੱਗ ਨਾਲ ਤਬਾਹ ਹੋਈ ਕਣਕ ਦਾ-

ਯੂਥ ਕਾਂਗਰਸ ਦੇ ਉਪ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ ਨੇ ਕਿਸਾਨਾਂ ਦੇ ਦੁੱਖੜੇ ਸੁਣੇ, ਮੌਕੇ 'ਤੇ ਕੀਤੀ ਮਾਲੀ ਸਹਾਇਤਾ

ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਬੀਤੇ ਦਿਨੀਂ ਨੇੜਲੇ ਪਿੰਡਾਂ ਵਜੀਦਗੜ੍ਹ ਰੋਹਣੋ ਤੇ ਜਿੱਤਵਾਲ ਖ਼ੁਰਦ ਵਿਖੇ ਅੱਗ ਦੇ ਨਾਲ ਵਾਪਰੀਆਂ ਘਟਨਾਵਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਤੇ ਕਿਸਾਨਾਂ ਦੀ ਕਣਕ ਦਾ ਸੈਂਕੜੇ ਏਕੜ ਰਕਬਾ ...

ਪੂਰੀ ਖ਼ਬਰ »

ਛਾਜਲੀ ਪਿੰਡ ਦੀ ਮੇਨ ਬੱਸ ਸਟੈਂਡ ਰੋਡ ਤੇ ਅੰਦਰਲੀ ਬਾਰਾਂਦਰੀ ਵਾਲੀ ਰੋਡ ਦੁਬਾਰਾ ਬਣਾਉਣ ਦੀ ਮੰਗ

ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਮੇਨ ਰੋਡ ਦੁਬਾਰਾ ਬਣਾਉਣ ਦੀ ਮੰਗ ਪਿੰਡ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਜ਼ੋਰ ਨਾਲ ਉਠਾਈ ਹੈ | ਇਸ ਮੌਕੇ ਮਾਰਕੀਟ ਪ੍ਰਧਾਨ ਮੰਗਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬਣੇ ਜੋਤੀ ਸਰਪੰਚ

ਧਰਮਗੜ੍ਹ, 21 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਵਿਧਾਨ ਸਭਾ ਹਲਕਾ ਦਿੜ੍ਹਬਾ ਸ਼੍ਰੋਮਣੀ ਅਕਾਲੀ ਦਲ ਵਲੋਂ ਨਵਜੋਤ ਸਿੰਘ ਜੋਤੀ ਵਿਰਕ ਸਾਬਕਾ ਸਰਪੰਚ ਰੱਤਾਖੇੜਾ ਨੂੰ ਯੂਥ ਵਿੰਗ ਸਰਕਲ ਧਰਮਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਡਾ. ਨਰਿੰਦਰ ਸਿੰਘ ਡਸਕਾ ਨੂੰ ...

ਪੂਰੀ ਖ਼ਬਰ »

ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁੜ ਸੁਰਜੀਤ ਹੋਣ ਦੀ ਜਾਗੀ ਉਮੀਦ

ਲਹਿਰਾਗਾਗਾ, 21 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਵਿਖੇ ਆਜ਼ਾਦੀ ਘੁਲਾਈਟੇ ਦੇ ਨਾਂਅ ਉੱਪਰ ਬਣੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਜੋ ਪਿਛਲੇ 2 ਸਾਲਾਂ ਤੋਂ ਆਖ਼ਰੀ ਸਾਹਾਂ ਉੱਪਰ ਪੁੱਜ ਗਿਆ ਸੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ-ਘੁੰਨਸ

ਸ਼ੇਰਪੁਰ, 21 ਅਪ੍ਰੈਲ (ਸੁਰਿੰਦਰ ਚਹਿਲ) - ਝੂਠੇ ਵਾਅਦੇ ਅਤੇ ਲਾਰੇ ਲਾ ਕੇ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫ਼ਰੰਟ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ

ਮੂਨਕ, 21 ਅਪ੍ਰੈਲ (ਧਾਲੀਵਾਲ, ਸਿੰਗਲਾ, ਭਾਰਦਵਾਜ) - ਸ਼ੋ੍ਰਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੂਨਕ ਵਿਖੇ 13 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ 30 ਦੇ ਕਰੀਬ ਨੌਜਵਾਨਾਂ ਬੱਚਿਆਂ ਨੇ ਭਾਗ ਲਿਆ | ਦਸਤਾਰ ਕੋਚ ਅਮਰਜੀਤ ਸਿੰਘ ਨਵਾਂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ

ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ) - ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਸਤਪਾਲ ਸਿੰਘ, ਦਰਸ਼ਨ ਸਿੰਘ ਅਤੇ ਸੁੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵਰਕਰਾਂ ਦੇ ਕੰਮਾਂ ਕਾਰਾਂ ਦੇ ਸਬੰਧ ਵਿਚ ਚੱਲ ਰਹੇ ਸੰਘਰਸ਼ਾਂ ਸਬੰਧੀ ...

ਪੂਰੀ ਖ਼ਬਰ »

ਸੰਗਰੂਰ 'ਚ ਪੌਣੇ 3 ਕਰੋੜ ਰੁਪਏ ਦੀ ਲਾਗਤ ਨਾਲ ਛੇ ਮਹੀਨੇ 'ਚ ਤਿਆਰ ਹੋਣਗੇ ਚਾਰ ਗੇਟ

ਸੰਗਰੂਰ, 21 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਜ਼ਿਲ੍ਹਾ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ | ਜੈਪੁਰ ਸ਼ਹਿਰ ਦੇ ਨਕਸ਼ੇ ਉੱਤੇ ਬਣੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਸ਼ਹਿਰ ਬਾਹਰ ਲੱਗੇ ਚਾਰ ...

ਪੂਰੀ ਖ਼ਬਰ »

ਰਿਲਾਇੰਸ ਪੰਪ ਵਿਖੇ ਲੱਗਿਆ ਧਰਨਾ 201ਵੇਂ ਦਿਨ 'ਚ ਸ਼ਾਮਿਲ

ਲਹਿਰਾਗਾਗਾ, 21 ਅਪ੍ਰੈਲ (ਕੰਵਲਜੀਤ ਸਿੰਘ ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਲਹਿਲ ਖ਼ੁਰਦ ਨੇੜੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਰਿਲਾਇੰਸ ਪੰਪ ਵਿਖੇ ਲਗਾਇਆ ਧਰਨਾ ਅੱਜ 201ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਧਰਨੇ ਨੂੰ ਸੰਬੋਧਨ ...

ਪੂਰੀ ਖ਼ਬਰ »

ਐਸ. ਡੀ. ਐਮ ਦਫਤਰ 'ਚ ਆਰ.ਓ. ਤੇ ਵਾਟਰ ਕੂਲਰ ਲਗਵਾਇਆ

ਅਹਿਮਦਗੜ੍ਹ, 21 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਵੱਖ-ਵੱਖ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਤਰਸੇਮ ਗਰਗ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਐਸ. ਡੀ. ਐਮ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਡਾ. ਜਵੰਧਾ

ਕੋਰੋਨਾ ਪੀੜਤ ਪੰਜਾਬ ਲਈ ਕੇਂਦਰ ਨੇ ਆਕਸੀਜਨ ਦੀ ਸਪਲਾਈ ਘਟਾਈ ਸੰਗਰੂਰ, 21 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਪੰਜਾਬ ਵਿਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਰੁਲ ਰਿਹਾ ਹੈ ਅਤੇ ...

ਪੂਰੀ ਖ਼ਬਰ »

ਪ੍ਰੋ. ਗੱਜਣਮਾਜਰਾ ਨੇ ਮਹਿੰਗੀ ਬਿਜਲੀ ਖ਼ਿਲਾਫ਼ ਬਿੱਲਾਂ ਨੂੰ ਲਗਾਈ ਅੱਗ

ਕੁੱਪ ਕਲਾਂ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਮਹਿੰਗੀ ਬਿਜਲੀ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਨੇੜਲੇ ਪਿੰਡ ਖ਼ਾਨਪੁਰ ਵਿਖੇ ਆਪ ਪਾਰਟੀ ਦੇ ਕੌਮੀ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ...

ਪੂਰੀ ਖ਼ਬਰ »

ਬਾਪੂ ਸੁੰਦਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ

ਸ਼ੇਰਪੁਰ, 21 ਅਪ੍ਰੈਲ (ਦਰਸਨ ਸਿੰਘ ਖੇੜੀ) - ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਸ਼ੇਰਪੁਰ ਵਿਖੇ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਦੇ ਪਿਤਾ ਬਾਪੂ ਸੁੰਦਰ ਸਿੰਘ ਧਾਲੀਵਾਲ ਨਮਿੱਤ ਪਾਠ ...

ਪੂਰੀ ਖ਼ਬਰ »

ਪਿੰਡ ਛਾਜਲੀ ਦਾ ਨਗਰ ਪੰਚਾਇਤ ਘਰ ਹੋਇਆ ਲਾਵਾਰਸ

ਛਾਜਲੀ, 21 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਪੁਰਾਣੇ ਸਮਿਆਂ ਵਿਚ ਪੰਚਾਇਤ ਦਾ ਦਰਜਾ ਪਰਮੇਸਵਰ ਦੇ ਬਰਾਬਰ ਮੰਨਿਆ ਜਾਂਦਾ ਸੀ | ਪੰਚਾਇਤ ਦੇ ਸਥਾਨ ਨੂੰ ਵਿਸ਼ੇਸ਼ ਤੌਰ 'ਤੇ ਮਾਨਤਾ ਪ੍ਰਾਪਤ ਸੀ ਪਰ ਅੱਜ ਕੱਲ੍ਹ ਲੋਕਾਂ ਦਾ ਮੂੰਹ ਥਾਣੇ ਕਚਹਿਰੀਆਂ ਵੱਲ ਜ਼ਿਆਦਾ ਹੈ | ...

ਪੂਰੀ ਖ਼ਬਰ »

ਸੁਨਾਮ ਮੰਡੀ 'ਚ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਲੱਗੀ ਬ੍ਰੇਕ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ)- ਆਪਣੀ ਕਣਕ ਵੇਚਣ ਲਈ ਜਿੱਥੇ ਪਹਿਲਾਂ ਹੀ ਬਾਰਦਾਨੇ ਦੀ ਘਾਟ ਅਤੇ ਅਦਾਇਗੀ ਨੂੰ ਲੈ ਕੇ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ, ਉੱਥੇ ਹੀ ਅੱਜ ਪਏ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਵੀ ਕੁਝ ਸਮੇਂ ਲਈ ਇਕ ਵਾਰ ਬ੍ਰੇਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਅਵੇਸਲੇਪਣ ਕਾਰਨ ਮੰਡੀਆਂ ਵਿਚ ਰੁਲ਼ ਰਹੇ ਕਿਸਾਨ- ਜਥੇਦਾਰ ਕਮਾਲਪੁਰ

ਕੌਹਰੀਆਂ, 21 ਅਪ੍ਰੈਲ (ਮਾਲਵਿੰਦਰ ਸਿੰਘ ਸਿੱਧੂ)- ਕਣਕ ਦੀ ਆਮਦ ਨਾਲ ਪੰਜਾਬ ਦੀਆਂ ਅਨਾਜ ਮੰਡੀਆਂ ਨੱਕੋਂ ਨੱਕ ਭਰੀਆਂ ਪਈਆਂ ਹਨ ਪਰ ਪੰਜਾਬ ਸਰਕਾਰ ਅਵੇਸਲਾਪਣ ਦਿਖਾ ਰਹੀ ਹੈ ਕਿਸਾਨ ਮੰਡੀਆਂ ਵਿਚ ਖੱਜਲ ਖ਼ੁਆਰ ਹੋ ਰਿਹਾ ਹੈ | ਇਹ ਵਿਚਾਰ ਜਥੇਦਾਰ ਤੇਜਾ ਸਿੰਘ ਕਮਾਲਪੁਰ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ ਮਨਾਈ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਧਾਲੀਵਾਲ, ਭੁੱਲਰ)- ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਕਲੱਬ ਪ੍ਰਧਾਨ ਲਲਿਤਾ ਪਾਠਕ ਦੀ ਅਗਵਾਈ ਵਿਚ ਸਥਾਨਕ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਅਕਾਲ ਕੌਂਸਲ ਵਲੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਚੀਮਾਂ ਮੰਡੀ, 21 ਅਪ੍ਰੈਲ (ਜਸਵਿੰਦਰ ਸਿੰਘ ਸ਼ੇਰੋਂ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਪਿੰਡ ਝਾੜੋਂ ਦੇ ਕਿਸਾਨ ਲਖਵੀਰ ਸਿੰਘ ਦੇ ਪਰਿਵਾਰ ਨੂੰ ਅਕਾਲ ਕਾਲਜ ਕੌਂਸਲ ਮਸਤੂਆਣਾ ...

ਪੂਰੀ ਖ਼ਬਰ »

ਅਗਰਵਾਲ ਹਸਪਤਾਲ 'ਚ ਮੁਫ਼ਤ ਕੋਰੋਨਾ ਟੀਕਾਕਰਨ 24 ਨੂੰ

ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਸੰਗਰੂਰ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਸੰਗਰੂਰ ਦੇ ਸਹਿਯੋਗ ਨਾਲ 24 ਅਪ੍ਰੈਲ ਨੂੰ ਪ੍ਰੋ. ਆਰ.ਡੀ. ਅਗਰਵਾਲ ਮੈਮੋਰੀਅਲ ਹੈਲਥ ਕੇਅਰ ਸੰਗਰੂਰ ਵਿਖੇ ਮੁਫ਼ਤ ਕੋਰੋਨਾ ਟੀਕਾਕਰਨ ਕੈਂਪ ...

ਪੂਰੀ ਖ਼ਬਰ »

ਮਲੇਰਕੋਟਲਾ ਤੇ ਅਮਰਗੜ੍ਹ ਹਲਕਿਆਂ ਦੀਆਂ ਮੰਡੀਆਂ 'ਚ ਬਾਰਦਾਨੇ ਦੀ ਭਾਰੀ ਕਿੱਲਤ

ਮਲੇਰਕੋਟਲਾ, ਅਮਰਗੜ੍ਹ, 21 ਅਪ੍ਰੈਲ (ਕੁਠਾਲਾ, ਥਿੰਦ, ਮੰਨਵੀਂ) - ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਨਾਲ ਸਬੰਧਤ ਦਾਣਾ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਿੱਲਤ ਕਾਰਨ ਕਈ ਕਈ ਦਿਨਾਂ ਤੋਂ ਆਪਣੀ ਕਣਕ ਵੇਚਣ ਲਈ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਨੇ ਭਾਰਤੀ ਕਿਸਾਨ ...

ਪੂਰੀ ਖ਼ਬਰ »

25 ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬੇਰੁਜ਼ਗਾਰਾਂ ਨੇ ਕੀਤੀ ਤਿਆਰੀ ਬੈਠਕ

ਸੰਗਰੂਰ, 21 ਅਪੈ੍ਰਲ (ਧੀਰਜ ਪਸ਼ੋਰੀਆ) - ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਚੋਣ ਵਾਅਦੇ ਕਾਂਗਰਸ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ | ਜਿਨ੍ਹਾਂ ਦੀ ਪੂਰਤੀ ਕਰਵਾਉਣ ਲਈ ਹਰੇਕ ਵਰਗ ਸਰਕਾਰ ਦੇ ਆਖ਼ਰੀ ਵਰ੍ਹੇ ਕਾਰਨ ਸੰਘਰਸ਼ ਦੇ ਰਾਹ ਪਿਆ ਹੋਇਆ ਹੈ | ਸੂਬਾ ...

ਪੂਰੀ ਖ਼ਬਰ »

ਕੈਪਟਨ ਦੇ ਹੁਕਮਾਂ ਤੋਂ ਗੁਸਾਏ ਹੋਟਲ ਮਾਲਕਾਂ ਨੇ ਹੋਟਲਾਂ ਨੂੰ ਤਾਲੇ ਮਾਰਨ ਦੀ ਦਿੱਤੀ ਚਿਤਾਵਨੀ

ਸੰਗਰੂਰ, 21 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਸੂਬੇ ਅੰਦਰ ਰੈਸਟੋਰੈਂਟਾਂ ਅਤੇ ਬੀਅਰ ਬਾਰਾਂ ਉੱਤੇ ਲਗਾਈ ਮੁਕੰਮਲ ਪਾਬੰਦੀ ਅਤੇ ਵਿਆਹ ਸਮਾਗਮਾਂ ਵਿਚ ਸਿਰਫ਼ 20 ਵਿਅਕਤੀਆਂ ਦੇ ਹੀ ਸ਼ਾਮਿਲ ਹੋ ਸਕਣ ਦੇ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਵਲੋਂ ਧਰਨਾ ਦੇ ਕੇ ਨਾਅਰੇਬਾਜ਼ੀ

ਲੌਂਗੋਵਾਲ, 21 ਅਪ੍ਰੈਲ (ਵਿਨੋਦ, ਖੰਨਾ) - ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਸਮੱਸਿਆ ਕਾਰਨ ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਅੱਜ ਆਖਿਰ ਟੁੱਟ ਗਿਆ | ਗ਼ੁੱਸੇ ਵਿਚ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮਾਸਕ ਪਾਉਣ ਨੂੰ ਲੈ ਕੇ ਪੁਲਿਸ ਨਾਲ ਖਹਿਬੜ ਰਹੇ ਨੇ ਲੋਕ

ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਭੁੱਲਰ, ਧਾਲੀਵਾਲ) - ਸੁਨਾਮ ਪੁਲਿਸ ਵਲੋਂ ਡੀ.ਐਸ.ਪੀ.ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਅਤੇ ਕੋਵਿਡ-19 ਤੋਂ ਲੋਕਾਂ ਨੂੰ ਸੁਚੇਤ ਕਰਨ ਦੇ ਮੰਤਵ ਨਾਲ ...

ਪੂਰੀ ਖ਼ਬਰ »

ਮੋਟਰਾਂ ਤੋਂ ਤਾਰਾਂ ਚੋਰੀ

ਸੰਦੌੜ, 21 ਅਪ੍ਰੈਲ (ਜਸਵੀਰ ਸਿੰਘ ਜੱਸੀ) - ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਾਣਕਵਾਲ ਅਤੇ ਇਸ ਦੇ ਨਾਲ ਵਾਲੇ ਪਿੰਡਾਂ ਦੀਆਂ 6 ਮੋਟਰਾਂ ਤੋਂ ਚੋਰਾਂ ਵਲੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਸੰਦੌੜ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX