ਤਾਜਾ ਖ਼ਬਰਾਂ


ਸ੍ਰੀਲੰਕਾ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਓਲੰਪਿਕਸ : ਰੇਲਵੇ ਖਿਡਾਰੀਆਂ ਨੂੰ ਮੈਡਲ ਜਿੱਤਣ 'ਤੇ 3 ਕਰੋੜ ਰੁਪਏ ਤਕ ਦਾ ਇਨਾਮ, ਵਾਧਾ ਅਤੇ ਤਰੱਕੀ
. . .  1 day ago
ਭਾਰਤ ਨੇ ਸ੍ਰੀਲੰਕਾ ਨੂੰ 133 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜੰਮੂ ਕਸ਼ਮੀਰ 'ਚ ਅਮਰਨਾਥ ਗੁਫ਼ਾ ਨਜ਼ਦੀਕ ਬਦਲ ਫਟਿਆ ,ਜਾਨੀ ਨੁਕਸਾਨ ਤੋਂ ਬਚਾਅ , ਬਚਾਅ ਕਾਰਜ ਜਾਰੀ
. . .  1 day ago
ਪੁਲਿਸ ਥਾਣਾ ਕੰਬੋਅ ਵਲੋਂ 6 ਪਿਸਤੌਲ ਤੇ ਹੋਰ ਅਸਲੇ ਸਮੇਤ ਇਕ ਵਿਅਕਤੀ ਕਾਬੂ
. . .  1 day ago
ਰਾਜਾਸਾਂਸੀ, 28 ਜੁਲਾਈ (ਹਰਦੀਪ ਸਿੰਘ ਖੀਵਾ) -ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਖਿਲਾਫ਼ ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 117 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰੇਗਾ : ਸੁਖਦੇਵ ਸਿੰਘ ਢੀਂਡਸਾ
. . .  1 day ago
ਐੱਸ. ਏ. ਐੱਸ. ਨਗਰ, 28 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ...
ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ 'ਚ ਸੁਧਾਰ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੀ ਕੀਤੀ ਬੇਨਤੀ
. . .  1 day ago
ਚੰਡੀਗੜ੍ਹ, 28 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਥਿਤੀ ਵਿਚ ਹੋਏ ਸੁਧਾਰ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਦੁਬਾਰਾ ...
ਮਾਮਲਾ ਕੋਟਕਪੂਰਾ ਗੋਲੀਕਾਂਡ-ਸਿੱਟ ਨੇ 13 ਪੁਲਿਸ ਅਫ਼ਸਰਾਂ ਸਮੇਤ ਪੁਲਿਸ ਕਰਮੀਆਂ ਤੋਂ ਕੀਤੀ ਪੁੱਛਗਿੱਛ
. . .  1 day ago
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਲਈ ਗਠਿਤ ਨਵੀਂ ਸਿੱਟ ਨੇ ਡੀ.ਆਈ.ਜੀ. ਦਫ਼ਤਰ ਫ਼ਰੀਦਕੋਟ ਵਿਖੇ 13 ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਕਰਮੀਆਂ ਤੋਂ ਪੁੱਛ ਪੜਤਾਲ ...
ਢੈਪਈ ਨਹਿਰ ’ਚ ਨਹਾਉਂਦਿਆਂ ਡੁੱਬਣ ਨਾਲ ਲੜਕੇ ਦੀ ਮੌਤ
. . .  1 day ago
ਜੈਤੋ, 28 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਢੈਪਈ ਨਹਿਰ ਵਿਚ ਨਹਾਉਣ ਆਏ ਤਿੰਨ ਲੜਕਿਆਂ ਵਿਚੋਂ ਇਕ ਦੇ ਡੁੱਬ ਕੇ ਮਰ ਜਾਣ ਦੀ ਦੁਖਦਾਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,28 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ...
ਆਮ ਆਦਮੀ ਪਾਰਟੀ ਨੇ 9 ਹੋਰ ਹਲਕਾ ਇੰਚਾਰਜ ਲਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਚ 9 ਹੋਰ ਹਲਕਾ ਇੰਚਾਰਜ ਲਾਏ ਗਏ ਹਨ। ਇਸ ਸਬੰਧ ਵਿਚ 'ਆਪ' ...
ਆਈ.ਪੀ.ਐੱਸ ਅਧਿਆਕਰੀਆਂ ਦੇ ਤਬਾਦਲੇ
. . .  1 day ago
ਨਵੀਂ ਦਿੱਲੀ, 28 ਜੁਲਾਈ - ਆਈ.ਪੀ. ਐੱਸ ਅਧਿਆਕਰੀਆਂ ਦੇ ਤਬਾਦਲੇ...
ਪਟਿਆਲਾ ਰੈਲੀ ਦੀਆਂ ਤਿਆਰੀਆਂ ਮੁਕੰਮਲ, 100 ਬੱਸਾਂ ਅਤੇ ਕਾਰਾਂ ਦਾ ਵਿਚ ਕਾਫ਼ਲਾ ਹੋਵੇਗਾ ਰਵਾਨਾ
. . .  1 day ago
ਪਠਾਨਕੋਟ, 28 ਜੁਲਾਈ (ਸੰਧੂ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ...
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਡਟਵਾਂ ਵਿਰੋਧ
. . .  1 day ago
ਬੱਧਨੀ ਕਲਾਂ, 28 ਜੁਲਾਈ (ਸੰਜੀਵ ਕੋਛੜ) - ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਬਲਾਕ ਬੱਧਨੀ ਅਧੀਨ ...
ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫ਼ੇ
. . .  1 day ago
ਅੰਮ੍ਰਿਤਸਰ, 28 ਜੁਲਾਈ (ਜੱਸ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ 'ਤੇ ਉਸ ਦੇ ਸਵਾਗਤ ਵਿਚ ...
ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਮਿਲੀ ਨਿਜਾਤ
. . .  1 day ago
ਚੰਡੀਗੜ੍ਹ, 28 ਜੁਲਾਈ - ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਨਿਜਾਤ ਦਿੰਦੇ ...
ਮਮਤਾ ਬੈਨਰਜੀ ਦਾ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ, ਕਿਹਾ ਐਮਰਜੈਂਸੀ ਤੋਂ ਵੀ ਖ਼ਰਾਬ ਹਾਲਤ
. . .  1 day ago
ਨਵੀਂ ਦਿੱਲੀ, 28 ਜੁਲਾਈ - ਦਿੱਲੀ ਦੌਰੇ ਉੱਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਉੱਤੇ ਤਿੱਖਾ ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 28 ਜੁਲਾਈ - ਲੋਕ ਸਭਾ ਕੱਲ੍ਹ ਤੱਕ ਮੁਲਤਵੀ ਕਰ ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਗੁਰਲਾਲ ਸਿੰਘ ਤੇ...
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਮਹਿਲਾ ਮਿਡਲ ਵੇਟ (69-75 ਕਿੱਲੋਗ੍ਰਾਮ) ਰਾਉਂਡ ਦੇ 16 ਵੇਂ ਮੁਕਾਬਲੇ ਵਿਚ ਭਾਰਤੀ...
ਰਾਜ ਸਭਾ ਵਿਚ ਜੁਵੇਨਾਈਲ ਜਸਟਿਸ ਸੋਧ ਬਿੱਲ 2021 ਪਾਸ
. . .  1 day ago
ਨਵੀਂ ਦਿੱਲੀ, 28 ਜੁਲਾਈ - ਰਾਜ ਸਭਾ ਨੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ,...
ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ
. . .  1 day ago
ਖਮਾਣੋਂ, 28 ਜੁਲਾਈ (ਮਨਮੋਹਨ ਸਿੰਘ ਕਲੇਰ) - ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ ਤਿੰਨ ਵਿਖੇ ...
ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 28 ਜੁਲਾਈ - ਵਿਦਿਆਰਥੀ ਸੰਗਠਨ ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ ਕੀਤੇ ਗਏ ਹਨ...
ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਨੂੰ ਹਰਾਇਆ
. . .  1 day ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਕਪੂਰਥਲਾ / ਫਗਵਾੜਾ

ਮਾੜੇ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਕਿਸਾਨਾਂ ਨੇ ਲਗਾਇਆ ਜਾਮ

ਨਡਾਲਾ, 21 ਅਪ੍ਰੈਲ (ਮਾਨ)-ਬਾਰਦਾਨੇ ਦੀ ਭਾਰੀ ਘਾਟ ਤੇ ਮਾੜੇ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਕਿਸਾਨ ਯੂਨੀਅਨ ਨਡਾਲਾ ਤੇ ਆੜ੍ਹਤੀ ਯੂਨੀਅਨ ਨਡਾਲਾ ਵਲੋਂ ਨਡਾਲਾ ਚੌਂਕ ਵਿਚ ਮੋਰਚਾ ਲਗਾ ਕੇ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ | ਕਿਸਾਨ ਆਗੂਆਂ ਅਨੁਸਾਰ ਪਰਸੋਂ ਖ਼ਰੀਦ ਨਾ ਹੋਣ 'ਤੇ ਕਿਸਾਨਾਂ ਵਲੋਂ ਬਿਜਲੀ ਘਰ ਨੇੜੇ ਸੜਕ 'ਤੇ ਲਗਾਏ ਰੋਸ ਧਰਨੇ ਸਮੇਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਬਾਰਦਾਨੇ ਦਾ ਤੁਰੰਤ ਹੱਲ ਨਾ ਕੀਤਾ ਤਾਂ ਨਡਾਲਾ ਚੌਂਕ ਜਾਮ ਕੀਤਾ ਜਾਵੇਗਾ, ਪਰ ਪ੍ਰਸ਼ਾਸ਼ਨ ਆਪਣੇ ਵਾਅਦੇ 'ਤੇ ਖਰਾ ਨਹੀਂ ਉੱਤਰਿਆ | ਅੱਜ ਤੱਕ ਵੀ ਨਡਾਲਾ ਮੰਡੀ ਵਿਚ ਖ਼ਰੀਦ ਸਬੰਧੀ ਸਰਕਾਰੀ ਦਾਅਵੇ ਖੋਖਲੇ ਸਾਬਤ ਹੋਏ | ਇਸ ਵੇਲੇ ਮੰਡੀ ਵਿਚ ਬਾਰਦਾਨੇ ਦੀ ਵੱਡੀ ਘਾਟ ਹੈ, ਖ਼ਰੀਦ ਵੀ ਨਾ ਮਾਤਰ ਹੈ | ਅੱਜ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ 11 ਦਿਨ ਲੰਘ ਜਾਣ ਦੇ ਬਾਅਦ ਵੀ 10-10 ਦਿਨ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ | ਇਸੇ ਕਾਰਨ ਮਜਬੂਰਨ ਅੱਜ ਕਿਸਾਨਾਂ ਨੂੰ ਚੱਕਾ ਜਾਮ ਕਰਨਾ ਪਿਆ ਹੈ | ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਘਟੀਆ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਬੁਲਾਰਿਆਂ ਕਿਸਾਨ ਯੂਨੀਅਨ ਨਡਾਲਾ ਦੇ ਆਗੂ ਹਰਜਿੰਦਰ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ, ਅਵਤਾਰ ਸਿੰਘ ਵਾਲੀਆ, ਮਾਸਟਰ ਬਲਦੇਵ ਰਾਜ, ਫ਼ਕੀਰ ਸਿੰਘ ਤਲਵਾੜਾ, ਕਰਮ ਸਿੰਘ ਢਿਲਵਾਂ ਪ੍ਰਧਾਨ ਕਿਸਾਨ ਯੂਨੀਅਨ ਕਪੂਰਥਲਾ, ਅਵਤਾਰ ਸਿੰਘ ਕਲਸੀ, ਅਵਤਾਰ ਸਿੰਘ ਮੁਲਤਾਨੀ, ਜਸਵੰਤ ਸਿੰਘ ਚੱਕੋਕੀ, ਹੈਪੀ ਖੱਦਰ, ਜਸਵੰਤ ਸਿੰਘ ਖੀਰਾਂਵਾਲੀ ਤੇ ਹੋਰਨਾਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਨਾਲ ਹਰ ਪੱਧਰ 'ਤੇ ਧੱਕਾ ਹੋ ਰਿਹਾ ਹੈ | ਪੰਜਾਬ ਦੀਆਂ ਏਜੰਸੀਆਂ ਕੋਲ ਬਾਰਦਾਨਾ ਨਹੀਂ ਹੈ | ਆੜ੍ਹਤੀਆਂ ਨੂੰ ਆਪਣੇ ਪੱਲਿਉਂ ਬਾਰਦਾਨਾ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ | ਅੱਜ ਖ਼ਰੀਦ ਦੇ 11 ਦਿਨ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ ਬਾਰਦਾਨੇ ਦਾ ਪ੍ਰਬੰਧ ਨਹੀਂ ਕਰ ਸਕੀ | ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਬਾਰਦਾਨੇ ਦਾ ਪ੍ਰਬੰਧ ਨਾ ਕੀਤਾ ਤਾਂ ਨਡਾਲਾ ਚੌਕ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ | ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਧਰਨਾ ਸਥਾਨ 'ਤੇ ਪੁੱਜੇ ਕਾਂਗਰਸ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਏ.ਐੱਫ.ਐੱਸ.ਓ. ਨਡਾਲਾ ਮੁਨੀਸ਼ ਬੱਸੀ ਦੀ ਹਾਜ਼ਰੀ ਵਿਚ ਦੱਸਿਆ ਕਿ ਇਸ ਵੇਲੇ ਐੱਫ.ਸੀ.ਆਈ. ਸਭ ਨੂੰ ਖ਼ਰਾਬ ਕਰ ਰਹੀ ਹੈ | ਫਿਰ ਵੀ ਸਬੰਧਿਤ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ | ਇਸ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਵਿਚ ਹੋਈ ਆਪਸੀ ਸਹਿਮਤੀ ਦੇ ਬਾਅਦ ਕਰੀਬ 7 ਘੰਟੇ ਬਾਅਦ ਇਹ ਧਰਨਾ ਚੁੱਕਿਆ ਗਿਆ | ਇਸ ਮੌਕੇ ਰਛਪਾਲ ਸਿੰਘ ਬੱਚਾਜੀਵੀ ਚੇਅਰਮੈਨ ਮਾਰਕੀਟ ਕਮੇਟੀ, ਜਥੇ. ਸੂਰਤ ਸਿੰਘ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਡਾ. ਜਰਨੈਲ ਸਿੰਘ ਟਾਂਡੀ, ਇੰਦਰਜੀਤ ਸਿੰਘ ਖੱਖ, ਮਾ. ਜਸਵੰਤ ਸਿੰਘ, ਹਰਪਾਲ ਸਿੰਘ, ਗੁਰਨਾਮ ਸਿੰਘ ਮੁਲਤਾਨੀ, ਜਰਨੈਲ ਸਿੰਘ ਮੁਲਤਾਨੀ, ਲੱਕੀ ਭਾਰਦਵਾਜ, ਅਮਰੀਕ ਸਿੰਘ ਸਾਹੀ, ਬਲਵਿੰਦਰ ਸਿੰਘ ਖੱਖ, ਅਜੀਤ ਸਿੰਘ ਖੱਖ, ਸੂਬੇਦਾਰ ਆਤਮਾ ਸਿੰਘ, ਦਲਬੀਰ ਸਿੰਘ ਚੀਮਾ, ਪਰਵੀਨ ਕੁਮਾਰ ਜੋਸ਼ੀ, ਸੰਜੀਵ ਕੁਮਾਰ ਜੋਸ਼ੀ, ਪਲਵਿੰਦਰ ਸਿੰਘ ਘੋਤੜਾ ਤੇ ਸੈਂਕੜੇ ਕਿਸਾਨ ਹਾਜ਼ਰ ਸਨ |

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਗਿ੍ਫ਼ਤਾਰ

ਕਪੂਰਥਲਾ, 21 ਅਪ੍ਰੈਲ (ਸਡਾਨਾ)-ਡੀ. ਐੱਸ. ਪੀ. ਡੀ. ਸਰਬਜੀਤ ਰਾਏ ਦੀ ਅਗਵਾਈ ਹੇਠ ਸੀ. ਆਈ. ਏ. ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਤੇ ਐਂਟੀ ਐਕਸਾਈਜ਼ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਹੈਰੋਇਨ ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਾਰਦਾਨੇ ਦੀ ਕਿੱਲਤ ਤੇ ਕਿਸਾਨਾਂ ਦੀ ਖੱਜਲ ਖ਼ੁਆਰੀ ਖ਼ਤਮ ਕਰੇ– ਖਹਿਰਾ

ਨਡਾਲਾ, 21 ਅਪ੍ਰੈਲ (ਮਾਨ)-ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਹਲਕੇ ਦੀਆਂ ਮੰਡੀਆਂ ਵਿਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਤੇ ਬਾਰਦਾਨਾ ਮੁਹੱਈਆ ਕਰਵਾਇਆ ...

ਪੂਰੀ ਖ਼ਬਰ »

ਦਾਣਾ ਮੰਡੀਆਂ 'ਚ ਬਾਰਦਾਨੇ ਦੀ ਘਾਟ ਕਾਰਨ ਭੁਲੱਥ ਵਿਖੇ ਕਿਸਾਨਾਂ ਵਲੋਂ ਧਰਨਾ

ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਦਾਣਾ ਮੰਡੀਆਂ ਵਿਚ ਬਾਰਦਾਨਾ ਨਾ ਮਿਲਣ ਕਾਰਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਦੀ ਅਗਵਾਈ ਹੇਠ ਮੇਨ ਚੌਂਕ ...

ਪੂਰੀ ਖ਼ਬਰ »

ਬਾਰਦਾਨਾ ਨਾ ਮਿਲਣ ਕਰਕੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਵਿਚ ਬਾਰਦਾਨਾ ਨਾ ਮਿਲਣ ਕਰਕੇ ਕਰਕੇ ਆੜ੍ਹਤੀਆਂ ਤੇ ਕਿਸਾਨਾਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਇਸ ਪਾਸੇ ਬਿਲਕੁਲ ਵੀ ਗੰਭੀਰ ਨਹੀਂ ...

ਪੂਰੀ ਖ਼ਬਰ »

ਪੁਲਿਸ ਨੂੰ ਦੇਖ ਕੇ ਮਹਿਮਾਨ ਹੋਏ ਪੈਲੇਸ 'ਚੋਂ ਰਫ਼ੂ ਚੱਕਰ

ਭੰਡਾਲ ਦੋਨਾ ਵਿਖੇ ਇਕ ਪੈਲੇਸ ਦੇ ਵਿਆਹ ਸਮਾਗਮ ਦੌਰਾਨ ਪੁਲਿਸ ਵਲੋਂ ਛਾਪੇਮਾਰੀ ਕਪੂਰਥਲਾ, 21 ਅਪ੍ਰੈਲ (ਸਡਾਨਾ)-ਸੂਬਾ ਸਰਕਾਰ ਵਲੋਂ ਕੋਰੋਨਾ ਤੋਂ ਬਚਾਅ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਭੰਡਾਲ ਦੋਨਾ ਦੇ ਇਕ ...

ਪੂਰੀ ਖ਼ਬਰ »

ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 21 ਅਪ੍ਰੈਲ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਬੈਰਕਾਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਮੁਸ਼ਕਲਾਂ ਲਈ ਜਲਦੀ ਡੀ. ਸੀ. ਨੂੰ ਮਿਲਾਂਗੀ- ਬੀਬੀ ਜਗੀਰ ਕੌਰ

ਨਡਾਲਾ, 21 ਅਪ੍ਰੈਲ (ਮਾਨ)-ਅੰਮਿ੍ਤਸਰ ਸ਼੍ਰੋਮਣੀ ਕਮੇਟੀ ਦਫ਼ਤਰ ਜਾ ਰਹੇ ਬੀਬੀ ਜਗੀਰ ਕੌਰ ਦੇ ਕਾਫ਼ਲੇ ਨੂੰ ਨਡਾਲਾ ਚੌਕ ਵਿਚ ਲੱਗੇ ਰੋਸ ਧਰਨੇ ਕਾਰਨ ਰਾਹ ਬਦਲ ਕੇ ਜਾਣਾ ਪਿਆ | ਧਰਨਾ ਸਥਾਨ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ...

ਪੂਰੀ ਖ਼ਬਰ »

ਇਕ ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਫਗਵਾੜਾ, 21 ਅਪ੍ਰੈਲ (ਹਰੀਪਾਲ ਸਿੰਘ)-ਸੀ. ਆਈ. ਏ. ਸਟਾਫ਼ ਫਗਵਾੜਾ ਦੀ ਟੀਮ ਨੇ 1 ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅੱਜ ਇੱਥੇ ਪੁਲਿਸ ਵੱਲੋਂ ਜਾਰੀ ਇੱਕ ਸੂਚਨਾ ਵਿਚ ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਨੇ ਦੱਸਿਆ ਕੇ ਸੀ. ਆਈ. ਏ. ਸਟਾਫ਼ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਦੇ 162 ਮਾਮਲੇ ਆਏ ਸਾਹਮਣੇ, ਤਿੰਨ ਔਰਤਾਂ ਦੀ ਮੌਤ

ਕਪੂਰਥਲਾ, 21 ਅਪ੍ਰੈਲ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 162 ਮਾਮਲੇ ਸਾਹਮਣੇ ਆਏ ਹਨ, ਜਦਕਿ ਤਿੰਨ ਔਰਤਾਂ ਦੀ ਇਲਾਜ ਦੌਰਾਨ ਵੱਖ-ਵੱਖ ਹਸਪਤਾਲਾਂ ਵਿਚ ਮੌਤ ਹੋ ਗਈ, ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 314 ਹੋ ਗਈ ਹੈ | ਮਰਨ ਵਾਲਿਆਂ ਵਿਚ 23 ਸਾਲਾ ਲੜਕੀ ...

ਪੂਰੀ ਖ਼ਬਰ »

ਦੁਆਬਾ ਕਿਸਾਨ ਕਮੇਟੀ ਵਲੋਂ ਇਕਾਈ ਦਾ ਗਠਨ

ਬੇਗੋਵਾਲ, 21 ਅਪ੍ਰੈਲ (ਸੁਖਜਿੰਦਰ ਸਿੰਘ)-ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਪਿੰਡ ਬਰਿਆਰ ਵਿਚ ਇਕ ਇਕਾਈ ਦਾ ਗਠਨ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਬਲਜੀਤ ਸਿੰਘ ਬਰਿਆਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਦਾਣਾ ਮੰਡੀ ਦਾ ਦੌਰਾ ਕਰਕੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ

ਕਪੂਰਥਲਾ, 21 ਅਪ੍ਰੈਲ (ਵਿ. ਪ੍ਰ.)-ਸਥਾਨਕ ਦਾਣਾ ਮੰਡੀ 'ਚ ਕਣਕ ਦੀ ਹੋ ਰਹੀ ਖ਼ਰੀਦ ਦਾ ਜਾਇਜ਼ਾ ਲੈਣ ਤੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਜਾਣਨ ਲਈ ਅੱਜ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਘਰ-ਘਰ ਅੰਦਰ ਧਰਮਸਾਲ ਦੇ ਉਦੇਸ਼ ਨਾਲ ਪਿੰਡ ਗਿੱਲਾਂ ਵਿਖੇ ਭਾਈ ਦਲੀਪ ਸਿੰਘ ਤੇ ਬੀਬੀ ਸਤਵੰਤ ਕੌਰ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ...

ਪੂਰੀ ਖ਼ਬਰ »

ਪਿੰਡ ਸਾਹਨੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦੀ ਮੀਟਿੰਗ

ਫਗਵਾੜਾ, 21 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪਿੰਡ ਸਾਹਨੀ ਦੀ ਇਕ ਮੀਟਿੰਗ ਟਰੱਸਟ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਟਰੱਸਟ ਦੇ ਫਾਉਂਡਰ ਚੇਅਰਮੈਨ ਤੇ ਟਰੱਸਟ ਵਲੋਂ ਚਲਾਏ ਜਾ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਦੀ ਮੀਟਿੰਗ

ਨਡਾਲਾ, 21 ਅਪ੍ਰੈਲ (ਮਾਨ)-ਨਡਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਬਲਾਕ ਪ੍ਰਧਾਨ ਨਡਾਲਾ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਆਖਿਆ ਕਿ ਕਿਸਾਨ ...

ਪੂਰੀ ਖ਼ਬਰ »

ਕਿਸਾਨ ਸਿਖ਼ਲਾਈ ਕੈਂਪ ਲਗਾਇਆ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਦੇ ਪਿੰਡ ਫ਼ੌਜੀ ਕਲੋਨੀ ਦੇ ਕਿਸਾਨ ਅਜੀਤ ਸਿੰਘ ਔਜਲਾ ਵਲੋਂ ਪਲਾਸਟਿਕ ਮਲਚ ਤੇ ਪੌਲੀ ਟਨਲ ਉੱਪਰ ਖਰਬੂਜ਼ੇ ਦੀ ਫ਼ਸਲ ਦੀ ਸਫ਼ਲ ਕਾਸ਼ਤ ਨੂੰ ਹੋਰਨਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤੀਬਾੜੀ ...

ਪੂਰੀ ਖ਼ਬਰ »

ਬਜਰੰਗ ਦਲ ਵਲੋਂ ਰਾਮ ਮੰਦਰ 'ਚ ਧਾਰਮਿਕ ਸਮਾਗਮ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਰਾਮ ਨੌਮੀ ਦਾ ਪਾਵਨ ਤਿਉਹਾਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਬਜਰੰਗ ਦਲ ਵਲੋਂ ਪ੍ਰਭੂ ਸ੍ਰੀ ਰਾਮ ਮੰਦਰ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ | ਅੱਜ ਸਵੇਰ ਤੋਂ ਹੀ ਰਾਮ ਭਗਤਾਂ ਦਾ ਰਾਮ ਮੰਦਰ ਆਉਣ ਦਾ ਤਾਂਤਾ ...

ਪੂਰੀ ਖ਼ਬਰ »

ਕਿਸਾਨੀ ਨਾਲ ਜੁੜੇ ਹੋਏ ਲੋਕਾਂ ਦਾ ਪਿੰਡ ਹੈ ਫਤਿਹਪੁਰ

ਭੁਲੱਥ- ਭੁਲੱਥ-ਭੋਗਪੁਰ ਸੜਕ 'ਤੇ ਪਿੰਡ ਬਜਾਜ ਤੋਂ ਕੁਝ ਹੀ ਦੂਰੀ 'ਤੇ ਪਿੰਡ ਫ਼ਤਿਹਪੁਰ ਵੱਸਿਆ ਹੋਇਆ ਹੈ | ਇਹ ਪਿੰਡ ਬੇਸ਼ੱਕ ਬਹੁਤ ਹੀ ਛੋਟਾ ਹੈ ਤੇ ਇਸ ਪਿੰਡ ਦੀ ਆਬਾਦੀ ਬਹੁਤ ਹੀ ਘੱਟ ਹੈ, ਪਰ ਇਸ ਪਿੰਡ ਦੇ ਵਸਨੀਕ ਬਹੁਤ ਹੀ ਮਿਹਨਤੀ ਹਨ ਤੇ ਉਨ੍ਹਾਂ ਨੇ ਆਪਣੀ ਮਿਹਨਤ ...

ਪੂਰੀ ਖ਼ਬਰ »

ਮਾਤਾ ਰਾਣੀ ਮੰਦਰ ਢਿਲਵਾਂ 'ਚ ਸ੍ਰੀ ਦੁਰਗਾ ਸਤੂਤੀ ਪਾਠ ਕਰਵਾਏ

ਢਿਲਵਾਂ, 21 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤ ਦੀ ਹਾਜ਼ਰੀ ਵਿਚ ਮੰਦਰ ਸੁਧਾਰ ਸਭਾ ਢਿਲਵਾਂ ਦੇ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ, ਖ਼ਜ਼ਾਨਚੀ ਵਿਸਾਲ ਅਰੋੜਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ...

ਪੂਰੀ ਖ਼ਬਰ »

ਵਾਰਡ ਨੰਬਰ-37 ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਲਗਾਇਆ ਟੀਕਾਕਰਨ ਕੈਂਪ

ਫਗਵਾੜਾ, 21 ਅਪ੍ਰੈਲ (ਕਿੰਨੜਾ)-ਸ਼ਹਿਰ ਦੇ ਵਾਰਡ ਨੰਬਰ-37 ਮੁਹੱਲਾ ਗੁਰੂ ਨਾਨਕਪੁਰਾ ਦੇ ਲਾਇਬ੍ਰੇਰੀ ਹਾਲ ਵਿਖੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ ਦੇ ਯਤਨਾਂ ਸਦਕਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫ਼ਤ ਕੋਰੋਨਾ ਵੈਕਸੀਨ ਲਗਾਉਣ ਦਾ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾਲ ਹੀ ਅਸੀਂ ਕੋਰੋਨਾ ਨੂੰ ਮਾਤ ਦੇ ਸਕਦੇ ਹਾਂ- ਗੁਰਦਿਆਲ ਸਿੰਘ

ਸਿੱਧਵਾਂ ਦੋਨਾ, 21 ਅਪੈ੍ਰਲ (ਅਵਿਨਾਸ਼ ਸ਼ਰਮਾ)-ਜਾਨ ਹੈ-ਜਹਾਨ ਹੈ ਦੇ ਸਹੀ ਅਰਥਾਂ ਨੂੰ ਲਾਗੂ ਕਰਨ ਲਈ ਸਾਨੂੰ ਆਪਣੇ ਜੀਵਨ ਦਾ ਖ਼ੁਦ ਹੀ ਗਵਾਹ ਬਣਨਾ ਹੋਵੇਗਾ | ਇਹ ਸ਼ਬਦ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਨੇ ਸਿੱਧਵਾਂ ਦੋਨਾਂ ਵਿਖੇ ਲੋਕਾਂ ਨੂੰ ...

ਪੂਰੀ ਖ਼ਬਰ »

ਫਗਵਾੜਾ 'ਚ ਵੈਕਸੀਨੇਸ਼ਨ ਤੇ ਟੈਸਟਿੰਗ ਜ਼ੋਰਾਂ 'ਤੇ

ਫਗਵਾੜਾ, 21 ਅਪ੍ਰੈਲ (ਟੀ.ਡੀ. ਚਾਵਲਾ)-ਸਿਵਲ ਹਸਪਤਾਲ ਫਗਵਾੜਾ ਦੇ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਦੀ ਅਗਵਾਈ ਹੇਠ ਫਗਵਾੜਾ ਵਿਚ ਕੋਵਿਡ-19 'ਤੇ ਕਾਬੂ ਪਾਉਣ ਲਈ ਟੀਕਾਕਰਨ ਅਭਿਆਨ ਨਿਰਵਿਘਨ ਜਾਰੀ ਹੈ | ਪ੍ਰਾਪਤ ਸੂਚਨਾ ਅਨੁਸਾਰ ਹੁਣ ਤੱਕ 12868 ਲੋਕਾਂ ਨੂੰ ਟੀਕਾ ਲੱਗ ਚੁੱਕਾ ...

ਪੂਰੀ ਖ਼ਬਰ »

ਸ੍ਰੀ ਦੁਰਗਾ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ

ਫਗਵਾੜਾ, 21 ਅਪ੍ਰੈਲ (ਕਿੰਨੜਾ)-ਪਿੰਡ ਡੁਮੇਲੀ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਗੱਦੀ ਬਿਰਾਜਮਾਨ ਸ੍ਰੀ ਧਰਮ ਦੇਵਾ ਦੀ ਰਹਿਨੁਮਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਅਸ਼ਟਮੀ ਮੌਕੇ ਸਾਲਾਨਾ ਸਮਾਗਮ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ...

ਪੂਰੀ ਖ਼ਬਰ »

ਆਨੰਦ ਪਬਲਿਕ ਸਕੂਲ 'ਚ ਨਵੇਂ ਬਣੇ ਐਕਟੀਵਿਟੀ ਹਾਲ ਦਾ ਉਦਘਾਟਨ

ਕਪੂਰਥਲਾ, 21 ਅਪ੍ਰੈਲ (ਅਮਰਜੀਤ ਕੋਮਲ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਨਵੇਂ ਬਣਾਏ ਐਕਟੀਵਿਟੀ ਹਾਲ ਦਾ ਉਦਘਾਟਨ ਵਿਕਰਮ ਆਨੰਦ ਮੈਨੇਜਿੰਗ ਡਾਇਰੈਕਟਰ ਤੇ ਡਾਇਰੈਕਟਰ ਰੁਚੀ ...

ਪੂਰੀ ਖ਼ਬਰ »

ਸੱਜਣ ਸਿੰਘ ਵਲੋਂ ਸਕੂਲ ਦੀ ਇਮਾਰਤ ਲਈ 50 ਹਜ਼ਾਰ ਰੁਪਏ ਭੇਟ

ਕਾਲਾ ਸੰਘਿਆਂ, 21 ਅਪ੍ਰੈਲ (ਸੰਘਾ)-ਪਿੰਡ ਸੰਧੂ ਚੱਠਾ ਦੇ ਸਰਕਾਰੀ ਹਾਈ ਸਕੂਲ ਨੂੰ ਪਿੰਡ ਦੇ ਸਾਬਕਾ ਸਰਪੰਚ ਸੱਜਣ ਸਿੰਘ ਜੋ ਅੱਜ ਕੱਲ੍ਹ ਕਨੈਡਾ ਰਹਿੰਦੇ ਹਨ ਨੇ ਸਕੂਲ ਦੇ ਵਿਕਾਸ ਕਾਰਜਾਂ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਦੇ ਮੁਖੀ ...

ਪੂਰੀ ਖ਼ਬਰ »

ਸੰਤ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਮੇਅਰ ਤੇ ਡਿਪਟੀ ਮੇਅਰ ਦਾ ਸਨਮਾਨ

ਕਪੂਰਥਲਾ, 21 ਅਪ੍ਰੈਲ (ਸਡਾਨਾ, ਬਜਾਜ)-ਸੰਤ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਨਵਨਿਯੁਕਤ ਮੇਅਰ ਕੁਲਵੰਤ ਕੌਰ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ | ਸਨਮਾਨ ਸਮਾਗਮ ਦੌਰਾਨ ਸੰਤ ਨਗਰ ਦੇ ਵਸਨੀਕਾਂ ਨੇ ਫੁੱਲਾਂ ਦੇ ਗੁਲਦਸਤੇ ਭੇਟ ...

ਪੂਰੀ ਖ਼ਬਰ »

ਸ੍ਰੀ ਰਘੂਨਾਥ ਮੰਦਰ ਸਿੱਧਵਾਂ ਦੋਨਾ ਵਿਖੇ ਰਾਮ ਨੌਮੀ ਮਨਾਈ

ਸਿੱਧਵਾਂ ਦੋਨਾ, 21 ਅਪ੍ਰੈਲ (ਅਵਿਨਾਸ਼ ਸ਼ਰਮਾ)-ਜੈ ਦੁਰਗਾ ਸੇਵਾ ਸੰਮਤੀ ਰਜਿ. ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਹਾੜਾ ਸ੍ਰੀ ਰਘੂਨਾਥ ਮੰਦਰ ਸਿੱਧਵਾਂ ਦੋਨਾ ਵਿਖੇ ਸ਼ਰਧਾ ...

ਪੂਰੀ ਖ਼ਬਰ »

ਰਾਸ਼ਨ ਵੰਡ ਸਮਾਰੋਹ ਕਰਵਾਇਆ

ਫਗਵਾੜਾ, 21 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)–ਮਹਾਰਾਜਾ ਰਣਜੀਤ ਸਿੰਘ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਫਗਵਾੜਾ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰੀ ਵੀ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਖ਼ਾਲਸਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਇਕੱਠ ਲਈ ਮਨਜ਼ੂਰੀ ਸਬੰਧਿਤ ਐੱਸ. ਡੀ. ਐੱਮ. ਦੇਵੇਗਾ- ਡੀ. ਸੀ.

ਕਪੂਰਥਲਾ, 21 ਅਪ੍ਰੈਲ (ਵਿ. ਪ੍ਰ.)-ਕੋਰੋਨਾ ਦੇ ਵੱਧ ਰਹੇ ਪਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਸਬੰਧੀ ਜ਼ਿਲ੍ਹੇ ਵਿਚ ਇਕੱਠ ਕਰਨ ਸਬੰਧੀ ਮਨਜ਼ੂਰੀ ਲੈਣ ਲਈ ਸਬੰਧਿਤ ਐੱਸ. ਡੀ. ਐੱਮ. ਨੂੰ ਅਧਿਕਾਰਤ ਕੀਤਾ ਗਿਆ ਹੈ | ਦੀਪਤੀ ਉੱਪਲ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਨੇ ਜ਼ਿਲ੍ਹੇ 'ਚ ਕਿਸਾਨਾਂ ਨੂੰ 59.12 ਕਰੋੜ ਰੁਪਏ ਦੀ ਕਣਕ ਦੀ ਸਿੱਧੀ ਅਦਾਇਗੀ ਕੀਤੀ

ਕਪੂਰਥਲਾ, 21 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਕਿਸਾਨਾਂ ਤੋਂ ਖ਼ਰੀਦੀ ਗਈ ਕਣਕ ਦੀ ਸਿੱਧੀ ਅਦਾਇਗੀ ਵਿਚ ਤੇਜੀ ਲਿਆਉਣ ਲਈ ਪੰਜਾਬ ਰਾਜ ਮੰਡੀ ਬੋਰਡ ਤੇ ਮਾਰਕੀਟ ਕਮੇਟੀ ਦੇ ਦਫ਼ਤਰਾਂ ਵਲੋਂ ਤੇ ਵੱਡੀਆਂ ਮੰਡੀਆਂ ਅੰਦਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ ਤੇ ...

ਪੂਰੀ ਖ਼ਬਰ »

ਪੁਲਿਸ ਵਲੋਂ ਲੁੱਟ–ਖੋਹ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ 'ਤੇ ਕੇਸ ਦਰਜ

ਢਿਲਵਾਂ, 21 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਲੁੱਟ –ਖੋਹ ਕਰਨ 'ਤੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਵਾਸੀ ਬੁਤਾਲਾ ਨੇ ਥਾਣਾ ਢਿਲਵਾਂ ...

ਪੂਰੀ ਖ਼ਬਰ »

ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ 'ਤੇ ਮੁਕੱਦਮਾ ਦਰਜ

ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਡੀ. ਸੀ. ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭੈੜੇ ਪੁਰਸ਼ਾਂ ਦੀ ਤਲਾਸ਼ ਅਤੇ ਡੀ. ਸੀ. ਕਪੂਰਥਲਾ ਵਲੋਂ ਜਾਰੀ ਕੀਤੇ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਣ ਲਈ ਸਰਕਾਰੀ ਹੁਕਮਾਂ ਦੀ ਪਾਲਣਾ ਕਰੋ- ਸਾਹੀ, ਢਿੱਲੋਂ

ਢਿਲਵਾਂ, 21 ਅਪ੍ਰੈਲ (ਸੁਖੀਜਾ, ਪ੍ਰਵੀਨ)-ਕੋਰੋਨਾ ਮਹਾਂਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ | ਕੋਰੋਨਾ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ | ਜਿਵੇਂ ਪੰਜਾਬ ਸਰਕਾਰ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਖ਼ਤੀ ਦੇ ਨਾਲ–ਨਾਲ ਹੋਰ ਉਪਰਾਲੇ ਕਰ ...

ਪੂਰੀ ਖ਼ਬਰ »

ਕਾਂਗਰਸ ਹਾਈਕਮਾਨ ਹਲਕਾ ਭੁਲੱਥ ਦਾ ਇੰਚਾਰਜ ਸਪੱਸ਼ਟ ਕਰੇ-ਸਟੀਫ਼ਨ ਕਾਲਾ, ਹਮੀਰਾ

ਨਡਾਲਾ, 21 ਅਪੈ੍ਰਲ (ਮਾਨ)-ਕਾਂਗਰਸ ਦੇ ਬਲਾਕ ਨਡਾਲਾ ਦੇ ਪ੍ਰਧਾਨ ਸਟੀਫਨ ਕਾਲਾ ਤੇ ਬਲਾਕ ਪ੍ਰਧਾਨ ਢਿਲਵਾਂ ਲਖਵਿੰਦਰ ਸਿੰਘ ਹਮੀਰਾ ਵਲੋਂ ਇਕ ਸਾਂਝੇ ਬਿਆਨ 'ਚ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਕਿ ਉਹ ਹਲਕਾ ਭੁਲੱਥ ਦਾ ਇੰਚਾਰਜ ਸਪਸ਼ਟ ਕਰੇ, ਕਿਉਂਕਿ ਹਲਕਾ ਭੁਲੱਥ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਢਿਲਵਾਂ, 21 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ 30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸੁਭਾਨਪੁਰ ਦੇ ਮੁਖੀ ਅਮਨਦੀਪ ਨਾਹਰ ਤੇ ਏ.ਐੱਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ...

ਪੂਰੀ ਖ਼ਬਰ »

ਭੁਲੱਥ ਪੁਲਿਸ ਨੇ ਕੱਢਿਆ ਮਾਰਚ

ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ)-ਲਗਾਤਾਰ ਵੱਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਡੀ. ਐੱਸ. ਪੀ. ਸੰਦੀਪ ਸਿੰਘ ਮੰਡ ਦੀ ਅਗਵਾਈ ਤੇ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਦੀ ...

ਪੂਰੀ ਖ਼ਬਰ »

ਡੀ. ਟੀ. ਐੱਫ. ਵਲੋਂ 25 ਦੀ ਸੰਗਰੂਰ ਰੈਲੀ 'ਚ ਕਪੂਰਥਲਾ ਤੋਂ ਵੱਡੀ ਗਿਣਤੀ 'ਚ ਅਧਿਆਪਕ ਜਾਣਗੇ- ਆਗੂ

ਕਪੂਰਥਲਾ, 21 ਅਪ੍ਰੈਲ (ਵਿ. ਪ੍ਰ.)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਦੇ ਰੋਸ ਵਜੋਂ ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਵਲੋਂ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸੰਗਰੂਰ ਵਿਚ 25 ਅਪ੍ਰੈਲ ਨੂੰ ਕੀਤੀ ਜਾਣ ਵਾਲੀ ਸੂਬਾ ਪੱਧਰੀ ...

ਪੂਰੀ ਖ਼ਬਰ »

ਸ੍ਰੀ ਰਾਮ ਨੌਮੀ ਮੌਕੇ ਵੱਖ-ਵੱਖ ਮੰਦਰਾਂ 'ਚ ਧਾਰਮਿਕ ਸਮਾਗਮ ਤੇ ਹਵਨ ਯੱਗ ਕਰਵਾਏ

ਕਪੂਰਥਲਾ, 21 ਅਪ੍ਰੈਲ (ਦੀਪਕ ਬਜਾਜ)-ਸ਼ਹਿਰ 'ਚ ਵੱਖ-ਵੱਖ ਮੰਦਰ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਵਲੋਂ ਸ੍ਰੀ ਰਾਮ ਨੌਮੀ ਸ਼ਰਧਾ ਪੂਰਵਕ ਮਨਾਈ ਗਈ | ਇਸ ਮੌਕੇ ਸੰਸਥਾਵਾਂ ਵਲੋਂ ਕੋਵਿਡ-19 ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਧਰਮ ਸਭਾ ਵਿਖੇ ਹਵਨ ਯੱਗ ਕਰਵਾਇਆ ਗਿਆ | ...

ਪੂਰੀ ਖ਼ਬਰ »

ਵੋਟਰ ਲਿਸਟਾਂ 'ਚ ਚੰਗੀ ਤਰ੍ਹਾਂ ਸੋਧ ਕੀਤੇ ਬਿਨਾਂ ਨਿਗਮ ਚੋਣਾਂ ਨਾ ਹੋਣ- ਖੁਰਾਣਾ
ਸ਼੍ਰੋਮਣੀ ਅਕਾਲੀ ਦਲ ਨੇ ਵੋਟਰ ਲਿਸਟਾਂ 'ਚ ਗੜਬੜੀ ਸਬੰਧੀ ਇਤਰਾਜ਼ ਦਿੱਤੇ

ਫਗਵਾੜਾ, 21 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਨਿਗਮ ਚੋਣਾਂ ਨੂੰ ਲੈ ਕੇ ਵੋਟਰ ਲਿਸਟਾਂ ਵਿਚ ਇਕ ਵਾਰ ਗੜਬੜੀ ਪਾਏ ਜਾਣ ਤੋਂ ਬਾਅਦ ਇਸ ਦੀ ਪ੍ਰਕਿ੍ਆ ਪੂਰੀ ਤਰ੍ਹਾਂ ਸ਼ੱਕੀ ਘੇਰੇ ਵਿਚ ਹੈ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੀ | ...

ਪੂਰੀ ਖ਼ਬਰ »

ਰਿਹਾਇਸ਼ੀ ਇਲਾਕੇ 'ਚ ਛੱਪੜ ਬਣਿਆ ਲੋਕਾਂ ਲਈ ਮੁਸੀਬਤ

ਨਡਾਲਾ, 21 ਅਪ੍ਰੈਲ (ਮਾਨ)-ਕਸਬਾ ਨਡਾਲਾ ਦਾ ਵਾਰਡ ਨੰਬਰ-1 ਦਾ ਛੱਪੜ ਲੋਕਾਂ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ | ਪਹਿਲਾਂ ਤਾਂ ਨੱਕੋ ਨੱਕ ਭਰਿਆ ਛੱਪੜ ਦਾ ਗੰਦਾ ਪਾਣੀ ਹੀ ਨਾਲੀਆਂ ਰਾਹੀ ਲੋਕਾਂ ਦੇ ਘਰਾ ਚ ਦਾਖ਼ਲ ਹੋ ਰਿਹਾ ਸੀ, ਪਰ ਹੁਣ ਛੱਪੜ 'ਚ ਰਹਿੰਦੇ ਜ਼ਹਿਰੀਲੇ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ 'ਤੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ

ਢਿਲਵਾਂ, 21 ਅਪ੍ਰੈਲ (ਸੁਖੀਜਾ, ਪ੍ਰਵੀਨ)-ਥਾਣਾ ਢਿਲਵਾਂ ਦੀ ਪੁਲਿਸ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ. ਬਲਦੇਵ ਸਿੰਘ ਨੇ ...

ਪੂਰੀ ਖ਼ਬਰ »

ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਦਿਹਾੜਾ 9 ਨੂੰ ਮਨਾਇਆ ਜਾਵੇਗਾ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਥਿੰਦ, ਹੈਪੀ)-ਮਹਾਨ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX