ਤਾਜਾ ਖ਼ਬਰਾਂ


ਜਨਰਲ ਬਿਪਿਨ ਰਾਵਤ ਤੇ ਜਨਰਲ ਐਮ.ਐਮ. ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ ਯੁੱਧ ਸਮਾਰਕ 'ਤੇ ਕੀਤੀ ਸ਼ਰਧਾਂਜਲੀ ਭੇਟ
. . .  21 minutes ago
ਨਵੀਂ ਦਿੱਲੀ, 27 ਅਕਤੂਬਰ - ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ,ਸੀ.ਓ.ਏ.ਐੱਸ. ਜਨਰਲ ਐਮ.ਐਮ. ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਯੁੱਧ ਸਮਾਰਕ 'ਤੇ....
ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਹਾਈ ਕੋਰਟ ਅੱਜ ਮੁੜ ਕਰੇਗੀ ਸੁਣਵਾਈ
. . .  47 minutes ago
ਨਵੀਂ ਦਿੱਲੀ, 27 ਅਕਤੂਬਰ - ਕਰੂਜ਼ ਜਹਾਜ਼ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬੰਬਈ ਹਾਈ ਕੋਰਟ ਅੱਜ ਮੁੜ ਸੁਣਵਾਈ ....
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ 'ਚ
. . .  52 minutes ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ। ਜਿਸ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਮੀਡੀਆ ਨਾਲ ਰੂਬਰੂ ਹੋਣਗੇ....
ਪ੍ਰਧਾਨ ਮੰਤਰੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹੋਣਗੇ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 27 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਸ਼ਾਮਿਲ .....
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਟੀ-20 ਵਿਸ਼ਵ ਕੱਪ:ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਅਮਰੀਕਾ ਜਾਣ 'ਤੇ ਲਿਖਿਆ ਮੋਦੀ ਨੂੰ ਪੱਤਰ
. . .  1 day ago
ਚੰਡੀਗੜ੍ਹ, 26 ਅਕਤੂਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਾਸੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਏਅਰਪੋਰਟ ਤੋਂ ਵਾਪਸ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ ...
ਕੈਨੇਡਾ ਦੀ ਲੋਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਰਾਸ਼ਟਰੀ ਰੱਖਿਆ ਮੰਤਰੀ
. . .  1 day ago
ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ ,26 ਅਕਤੂਬਰ - ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਹੈ। ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਦੀਵਾਲੀ 'ਤੇ ਰਾਤ 8-10 ਵਜੇ,...
ਐਚ. ਪੀ .ਬੀ. ਓ. ਐੱਸ. ਈ.ਨਾਲ ਸਬੰਧਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਤੋਂ 6 ਨਵੰਬਰ ਤੱਕ ਬੰਦ ਰਹਿਣਗੇ - ਹਿਮਾਚਲ ਸਰਕਾਰ
. . .  1 day ago
ਬ੍ਰਿਟਿਸ਼ ਫੌਜ ਦੇ ਜਨਰਲ ਸਟਾਫ ਦੇ ਮੁਖੀ ਜਨਰਲ ਸਰ ਮਾਰਕ ਕਾਰਲਟਨ ਨੇ ਭਾਰਤੀ ਫੌਜ ਦੇ ਜਨਰਲ ਐਮ.ਐਮ ਨਰਵਾਣੇ ਨਾਲ ਕੀਤੀ ਮੁਲਾਕਾਤ
. . .  1 day ago
ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ਬਰਾਮਦ
. . .  1 day ago
ਫ਼ਾਜ਼ਿਲਕਾ, 26 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ. ਐਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ...
ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਮੁਲਜ਼ਮ ਮਨੀਸ਼ ਨੂੰ ਦਿੱਤੀ ਜ਼ਮਾਨਤ
. . .  1 day ago
ਮੁੰਬਈ, 26 ਅਕਤੂਬਰ - ਦੋਸ਼ੀ ਮਨੀਸ਼ ਰਾਜਗੜ੍ਹੀਆ ਦੇ ਵਕੀਲ ਅਜੇ ਦੂਬੇ ਦਾ ਕਹਿਣਾ ਹੈ ਕਿ ਮੁੰਬਈ 'ਚ ਕਰੂਜ਼ 'ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਮਨੀਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ...
ਕਰੂਜ਼ ਸ਼ਿਪ ਡਰੱਗਜ਼ ਕੇਸ : ਬਾਂਬੇ ਹਾਈਕੋਰਟ 'ਚ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਸਾਂਪਲਾ ਦੇ ਦਖ਼ਲ ਤੋਂ ਬਾਅਦ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ‘ਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ – ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਖ਼ਲ ਤੋਂ ਬਾਅਦ ਸਯੁੰਕਤ ਕਿਸਾਨ ਮੋਰਚਾ ਦੇ ਅੰਦੋਲਨ ਵਾਲੀ ਥਾਂ ’ਤੇ ਦਲਿਤ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ...
ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ
. . .  1 day ago
ਚੰਡੀਗੜ੍ਹ, 26 ਅਕਤੂਬਰ - ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਸਪੀਕਰ ਨੇ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 2017 'ਚ ਜੈਤੋ ਤੋਂ 'ਆਪ' ਦੀ...
ਅਟਾਰੀ ਸਰਹੱਦ 'ਤੇ ਨਵਾਂ ਤਿਰੰਗਾ ਝੰਡਾ ਲਹਿਰਾਇਆ
. . .  1 day ago
ਅਟਾਰੀ, 26 ਅਕਤੂਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਸਥਿਤ ਅਟਾਰੀ- ਵਾਹਗਾ ਸਰਹੱਦ ਵਿਖੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਭਾਰੀ ਮੀਂਹ, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਪਹੁੰਚ ਗਿਆ...
ਲਖੀਮਪੁਰ ਹਿੰਸਾ : ਐੱਸ.ਆਈ.ਟੀ. ਨੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
. . .  1 day ago
ਲਖਨਊ, 26 ਅਕਤੂਬਰ - ਲਖੀਮਪੁਰ ਹਿੰਸਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀ ਸੁਮਿਤ ਜੈਸਵਾਲ ਦੁਆਰਾ ਦਰਜ ਐਫ.ਆਈ.ਆਰ. ਦੇ ਆਧਾਰ 'ਤੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ, ਚਿੱਤਰਾ ਅਤੇ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਜਾਰੀ
. . .  1 day ago
ਮੁੰਬਈ, 26 ਅਕਤੂਬਰ - ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ...
ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਓ.ਪੀ. ਸੋਨੀ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਅਕਤੂਬਰ (ਸੁਰਿੰਦਰਪਾਲ) - ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਗਿਆ...
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਅਮਿਤ ਡਾਗਰ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ
. . .  1 day ago
ਐੱਸ. ਏ. ਐੱਸ. ਨਗਰ, 26 ਅਕਤੂਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਦਿੱਲੀ ਦੀ ਇਕ ਜੇਲ੍ਹ ਵਿਚ ਬੰਦ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੁਹਾਲੀ ਦੀ ਇਕ ...
2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ 'ਚ ਜੁੜੇ ਦੇਸ਼-ਵਿਦੇਸ਼ ਦੇ ਕਾਰੋਬਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ - 2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ | ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦੇਸ਼-ਵਿਦੇਸ਼ ਦੇ ਕਾਰੋਬਾਰੀ ਇਸ ਵਿਚ ਵਰਚੂਅਲੀ ਜੁੜੇ...
ਨਸ਼ਾ ਕਰਨ ਦੇ ਆਦੀ ਨੌਜਵਾਨ ਦੀ ਮੌਤ
. . .  1 day ago
ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਦੇ ਪਿੰਡ ਸਾਹਨ ਕੇ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਦੇਸਾ...
ਕਾਂਗਰਸ ਨਾਲ ਜੁੜੇ ਲੋਕ ਕੈਪਟਨ ਨਾਲ ਨਹੀਂ ਜਾਣਗੇ - ਨਵਜੋਤ ਕੌਰ ਸਿੱਧੂ
. . .  1 day ago
ਚੰਡੀਗੜ੍ਹ, 26 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਖਬਰਾਂ 'ਤੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਦੇ ਨਾਲ ਨਹੀਂ ਜਾਵੇਗਾ | ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ...
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਅਕਤੂਬਰ ਨੂੰ ਗੋਆ ਜਾਣਗੇ ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ 30 ਅਕਤੂਬਰ ਨੂੰ ਰਾਜ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਲਈ ਗੋਆ ਦਾ ਦੌਰਾ ਕਰਨਗੇ। ਉੱਥੇ ਉਨ੍ਹਾਂ ਵਲੋਂ ਮਾਈਨਿੰਗ ਪਾਬੰਦੀ ਤੋਂ ਪ੍ਰਭਾਵਿਤ ਲੋਕਾਂ ਨਾਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਲੁਧਿਆਣਾ

ਛੋਟੀਆਂ ਬੱਚਤਾ ਮਹਿਕਮੇ ਦਾ ਕਲਰਕ ਰਿਸ਼ਵਤ ਲੈਂਦਾ ਗਿ੍ਫ਼ਤਾਰ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਅੱਜ ਮਿੰਨੀ ਸਕੱਤਰੇਤ ਸਥਿਤ ਜ਼ਿਲ੍ਹਾ ਛੋਟੀਆਂ ਬੱਚਤਾਂ ਦਫ਼ਤਰ ਵਿਚ ਛਾਪੇਮਾਰੀ ਕਰਕੇ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਰਾਜਿੰਦਰ ਕੁਮਾਰ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਰਜਿੰਦਰ ਕੁਮਾਰ ਜ਼ਿਲ੍ਹਾ ਛੋਟੀਆਂ ਬੱਚਤਾ ਦਫ਼ਤਰ ਵਿਚ ਬਤੌਰ ਕਲਰਕ ਤਾਇਨਾਤ ਹੈ | ਵਿਜੀਲੈਂਸ ਵਲੋਂ ਇਹ ਕਾਰਵਾਈ ਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਹਰੀਓ ਕਲਾਂ ਖੰਨਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਅਤੇ ਉਸ ਦਾ ਸਾਥੀ ਰਾਮ ਆਸਰਾ ਜ਼ਿਲ੍ਹਾ ਛੋਟੀਆਂ ਬੱਚਤਾਂ ਮਹਿਕਮੇ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਤੇ ਉਨ੍ਹਾਂ ਦਾ ਅਕਸਰ ਦਫ਼ਤਰ ਨਾਲ ਸਬੰਧ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਵਲੋਂ ਦੋਵਾਂ ਏਜੰਟਾਂ ਪਾਸੋਂ ਉਨ੍ਹਾਂ ਦਾ ਲਾਈਸੰਸ ਨਵੀਨੀਕਰਨ ਤੇ ਚੈਕਿੰਗ ਦਾ ਕਹਿ ਕੇ ਰਿਸ਼ਵਤ ਦੀ ਮੰਗ ਕੀਤੀ ਗਈ, ਪਰ ਇਨ੍ਹਾਂ ਦੋਵਾਂ ਏਜੰਟਾਂ ਵਲੋਂ ਜਦੋਂ ਉਕਤ ਕਥਿਤ ਦੋਸ਼ੀ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਤਾਂ ਕਲਰਕ ਵਲੋਂ ਇਨ੍ਹਾਂ ਦੋਵਾਂ ਏਜੰਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਤੇ ਦਫ਼ਤਰ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ, ਉੱਥੇ ਕਥਿਤ ਦੋਸ਼ੀ ਵਲੋਂ ਇਨ੍ਹਾਂ ਪਾਸੋਂ ਚਾਰ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ | ਦਵਿੰਦਰ ਵਲੋਂ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੇ ਧਿਆਨ ਵਿਚ ਲਿਆਂਦਾ ਤਾਂ ਵਿਜੀਲੈਂਸ ਵਲੋਂ ਅੱਜ ਛਾਪੇਮਾਰੀ ਕਰਕੇ ਕਲਰਕ ਰਾਜਿੰਦਰ ਕੁਮਾਰ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰਦਿਆਂ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲਿਆਂ 'ਚ 76 ਵਿਅਕਤੀਆਂ ਖ਼ਿਲਾਫ਼ ਕੇਸ ਦਰਜ- 50 ਗਿ੍ਫ਼ਤਾਰ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ 76 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 50 ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸ਼ਹਿਰ ...

ਪੂਰੀ ਖ਼ਬਰ »

ਲੈਂਟਰ ਉੱਚਾ ਚੁੱਕਣ ਲਈ ਵਾਪਰੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਨਹੀਂ ਚੁੱਕੇ ਸਖਤ ਕਦਮ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਸੀ ਅਧੀਨ ਪੈਂਦੀ ਡਾਬਾ ਰੋਡ 'ਤੇ 5 ਅਪ੍ਰੈਲ ਨੂੰ ਪੁਰਾਣੀ ਫੈਕਟਰੀ ਦਾ ਲੈਂਟਰ ਉੱਚਾ ਚੁੱਕਣ ਸਮੇਂ ਵਾਪਰੇ ਹਾਦਸੇ ਜਿਸ ਦੌਰਾਨ ਅੱਧੀ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਸੀ, ਨੂੰ ਪ੍ਰਸ਼ਾਸਨ ਨੇ ਸ਼ਾਇਦ ਕੋਈ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਦੀ ਕਣਕ ਦੀ ਖ਼ਰੀਦ ਲਈ ਨੇਕ ਨੀਅਤ ਨਹੀਂ-ਸੁਖਬੀਰ

ਮੁੱਲਾਂਪੁਰ-ਦਾਖਾ, 22 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਬਾਰਦਾਨੇ ਦੀ ਘਾਟ ਕਾਰਨ ਦਾਖਾ ਮਾਰਕੀਟ ਕਮੇਟੀ ਦੀਆਂ ਮੰਡੀਆਂ 'ਚ ਰੁਲਣ ਲੱਗੇ ਕਿਸਾਨ-ਮਜ਼ਦੂਰਾਂ ਕੋਲ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਲਾਸਾ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਦੁੱਗਣੀ ਕਰਨ ਦੀ ਅਪੀਲ

ਲੁਧਿਆਣਾ, 22 ਅਪ੍ਰੈਲ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਦੁੱਗਣੀ ਕਰਨ ਦੀ ਭਾਵੁਕ ਅਪੀਲ ਕੀਤੀ | ਉਨ੍ਹਾਂ ਨੇ ਪ੍ਰਸ਼ਾਸਨ ਵਲੋਂ ਹਸਪਤਾਲਾਂ ਨੂੰ ਹਰ ਸੰਭਵ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਵੀਸ਼ੀਲਡ ਵੈਕਸੀਨ ਦੀ 40,000 ਡੋਜ ਦੀ ਖੇਪ ਪਹੁੰਚੀ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਲੁਧਿਆਣਾ ਵਿਚ ਕੋਵੀਸ਼ੀਲਡ ਵੈਕਸੀਨ ਦੀ ਘਾਟ ਹੋਣ ਕਾਰਨ ਅੱਜ ਮਿਥੇ ਟੀਚੇ ਤੋਂ ਘੱਟ ਲੋਕਾਂ ਦੇ ਟੀਕਾਕਰਨ ਹੋਇਆ | ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਦੀ ਜੋ ਥੁੜ ਸੀ, ਨੂੰ ਪੂਰਾ ਕਰਨ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 496915 ਮੀਟਿ੍ਕ ਟਨ ਕਣਕ ਖਰੀਦ ਕੇ 315 ਕਰੋੜ ਰੁਪਏ ਦੀ ਅਦਾਇਗੀ ਕੀਤੀ-ਸ਼ਰਮਾ

ਲੁਧਿਆਣਾ, 22 ਅਪ੍ਰੈਲ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਉਪ-ਜ਼ਿਲ੍ਹਾ ਮੈਜਿਸ਼ਟ੍ਰੇਟ (ਐਸ.ਡੀ. ਐਮਜ) ਨੂੰ ਬੀਤੇ ਦਿਨੀਂ ਹਦਾਇਤ ਕੀਤੀ ਗਈ ਸੀ ਕਿ ਉਹ ਚੱਲ ਰਹੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਭਰ 'ਚ ਨਿਰਵਿਘਨ ਤੇ ਸੁਚਾਰੂ ਖਰੀਦ ...

ਪੂਰੀ ਖ਼ਬਰ »

ਨਵਨਿਯੁਕਤ ਜੂਨੀਅਰ ਇੰਜੀਨੀਅਰ ਸਮੇਂ ਦੇ ਪਾਬੰਦ ਰਹਿਕੇ ਡਿਊਟੀ ਨਿਭਾਉਣ-ਮੁੱਖ ਇੰਜੀਨੀਅਰ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪਾਵਰਕਾਮ ਦੇ ਮੁੱਖ ਇੰਜੀਨੀਅਰ (ਸੈਂਟਰਲ ਸਰਕਲ) ਭੁਪਿੰਦਰ ਖੋਸਲਾ ਨੇ ਨਵ-ਨਿਯੁਕਤ ਇੰਜੀਨੀਅਰ ਨਾਲ ਕੀਤੀ ਮੀਟਿੰਗ ਦੌਰਾਨ ਮਿਹਨਤ ਤੇ ਇਮਾਨਦਾਰੀ ਨਾਲ ਸਮੇਂ ਦੇ ਪਾਬੰਦ ਰਹਿੰਦੇ ਹੋਏ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ | ...

ਪੂਰੀ ਖ਼ਬਰ »

ਬੁੱਢੇ ਦਰਿਆ 'ਚ ਗੰਦਾ ਪਾਣੀ ਸੁੱਟਣ ਵਾਲੇ 12 ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ 'ਚ ਗੰਦਾ ਪਾਣੀ ਬੱੁਢਾ ਦਰਿਆ 'ਚ ਸੁੱਟਣ ਦੇ ਦੋਸ਼ ਤਹਿਤ 12 ਡੇਅਰੀ ਮਾਲਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ...

ਪੂਰੀ ਖ਼ਬਰ »

ਹੈਰੋਇਨ ਦੀ ਤਸਕਰੀ ਕਰਨ ਵਾਲੇ 3 ਨੌਜਵਾਨ ਹਥਿਆਰਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਵਾਲੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 75 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

968 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਕੋਰੋਨਾ ਦੇ ਬੁਰੇ ਪ੍ਰਭਾਵ ਨੇ ਲੁਧਿਆਣਾ ਨਿਵਾਸੀਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 968 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ...

ਪੂਰੀ ਖ਼ਬਰ »

ਸ਼ੱਕੀ ਹਲਾਤ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਿਸ਼ੀ ਨਗਰ 'ਚ ਇਕ ਨੌਜਵਾਨ ਵਲੋਂ ਸ਼ੱਕੀ ਹਲਾਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਕਿਰਨਦੀਪ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਮਿ੍ਤਕ ...

ਪੂਰੀ ਖ਼ਬਰ »

ਯੂਨਾਈਟਿਡ ਯੂਥ ਫ਼ੈਡਰੇਸ਼ਨ ਵਲੋਂ ਕੋਰੋਨਾ ਵੈਕਸੀਨ ਕੈਂਪ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)- ਯੂਨਾਈਟਿਡ ਯੂਥ ਫ਼ੈਡਰੇਸ਼ਨ ਵਲੋਂ ਜਨਤਾ ਨਗਰ ਨਜ਼ਦੀਕ ਭਗਵਾਨ ਚੌਂਕ ਸਰਕਾਰੀ ਸਕੂਲ ਵਿਖੇ ਮੁਫਤ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ | ਇਸ ਮੌਕੇ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵਿਸ਼ੇਸ਼ ਤੌਰ 'ਤੇ ਪੁੱਜੇ ...

ਪੂਰੀ ਖ਼ਬਰ »

ਆਕਸੀਜਨ ਤੇ ਟੀਕਾ ਨਾ ਮਿਲਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਭਾਰੀ ਮੁਸ਼ਕਿਲਾਂ-ਬੱਤਰਾ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਸਮਾਜਿਕ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਬੱਤਰਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਆਕਸੀਜਨ ਤੇ ਕੋਰੋਨਾ ਟੀਕਾ ਪੂਰੀ ਮਾਤਰਾ 'ਚ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼- ਦਰਸ਼ਨ ਸਿੰਘ ਕੁਲਾਰ

ਲੁਧਿਆਣਾ- ਰਤਨ ਸਿੰਘ ਕੁਲਾਰ ਦੇ ਚਾਰ ਪੁੱਤਰਾਂ ਵਿਚੋਂ ਸਰਦਾਰ ਦਰਸ਼ਨ ਸਿੰਘ ਕੁਲਾਰ, ਅਜੀਤ ਸਿੰਘ ਕੁਲਾਰ ਤੇ ਪ੍ਰੀਤਮ ਸਿੰਘ ਕੁਲਾਰ ਤੋਂ ਬਾਅਦ ਤੀਸਰੇ ਪੁੱਤਰ ਸਨ, ਜਦਕਿ ਮੁਖਤਿਆਰ ਸਿੰਘ ਕੁਲਾਰ ਉਨਾਂ ਤੋਂ ਛੋਟੇ ਸਨ | ਦਰਸ਼ਨ ਸਿੰਘ ਕੁਲਾਰ ਦਾ ਜਨਮ 5 ਨਵੰਬਰ 1939 ਨੂੰ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਅਕਾਦਮੀ ਵਲੋਂ ਡਾ. ਨਰਿੰਦਰ ਕੌਰ ਜੌਹਲ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵਲੋਂ ਡਾ. ਨਰਿੰਦਰ ਕੌਰ ਜੌਹਲ ਦੇ ਸਦੀਵੀਂ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ...

ਪੂਰੀ ਖ਼ਬਰ »

ਗੁਰਜੀਤ ਸਿੰਘ ਮੱਕੜ ਨੂੰ ਸ਼ਰਧਾਂਜਲੀਆਂ ਭੇਟ

ਭੂੰਦੜੀ, 22 ਅਪ੍ਰੈਲ (ਕੁਲਦੀਪ ਸਿੰਘ ਮਾਨ)-ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਵਿਖੇ ਸਵ. ਗੁਰਜੀਤ ਸਿੰਘ ਮੱਕੜ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਪਰਮਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਕਥਾ-ਵਿਚਾਰਾਂ ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵੈਕਸੀਨ ਦਾ ਪ੍ਰਬੰਧ ਕਰਨ 'ਚ ਅਸਫ਼ਲ -ਐਡਵੋਕੇਟ ਸਿੱਧੂ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਟੀਕਾਕਰਨ ਮੁਹਿੰਮ 'ਚ ਕੋਵਿਡ ਟੀਕਾਕਰਨ ਟੀਮਾਂ ਕੋਲ ਜ਼ਰੂਰਤਯੋਗ ਵੈਕਸੀਨ ਉਪਲੱਬਧ ਨਾ ਹੋਣ ਕਾਰਨ ਸ਼ਹਿਰੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੇ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਪੋਲ ਖੁੱਲ ਰਹੀ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਘਰ 'ਚ ਇਕਾਂਤਵਾਸ ਹੋਏ ਵਿਅਕਤੀਆਂ ਨੂੰ ਮਾਸ ਮੀਡਿਆ ਟੀਮਾਂ ਨੇ ਕੀਤਾ ਜਾਗਰੂਕ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਦੇ ਤਹਿਤ ਚਲਾਈ ਗਈ ਮੁਹਿੰਮ ਦੁਆਰਾ ਸਿਵਲ ਸਰਜਨ ਦਫਤਰ, ਲੁਧਿਆਣਾ ਦੀ ਸਮੂਹ ਮਾਸ ਮੀਡੀਆ ਟੀਮਾਂ ਨੇ ਅੱਜ ਉਨ੍ਹਾਂ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਜਿਹੜੇ ਘਰਾਂ 'ਚ ਇਕਾਂਤਵਾਸ ਹਨ | ਉਨ੍ਹਾਂ ...

ਪੂਰੀ ਖ਼ਬਰ »

ਪੀ.ਏ.ਯੂ. ਵਿਖੇ ਡਾ. ਖੁਸ਼ ਪਲਾਂਟ ਬਰੀਡਿੰਗ, ਜੈਨੇਟਿਕਸ ਤੇ ਬਾਇਓਤਕਨਾਲੋਜੀ ਕੇਂਦਰ ਦਾ ਨੀਂਹ ਪੱਥਰ

ਲੁਧਿਆਣਾ, 22 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੰਸਾਰ ਪ੍ਰਸਿੱਧ ਚੌਲ ਵਿਗਿਆਨੀ ਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂਅ 'ਤੇ ਪੀ.ਏ.ਯੂ. ਵਿਖੇ ਅੱਜ ਜੈਨੇਟਿਕਸ, ਪਲਾਂਟ ...

ਪੂਰੀ ਖ਼ਬਰ »

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਖਾਨਪੁਰ ਦਾਣਾ ਮੰਡੀ 'ਚ ਬੋਰੀਆਂ ਦੇ ਲੱਗੇ ਅੰਬਾਰ

ਆਲਮਗੀਰ, 22 ਅਪ੍ਰੈਲ (ਰਣਜੀਤ ਸਿੰਘ ਨੰਗਲ)-ਜਿੱਥੇ ਇਕ ਪਾਸੇ ਖਰਾਬ ਮੌਸਮ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦਾ ਆਲਮ ਹੈ, ਉੱਥੇ ਦਾਣਾ ਮੰਡੀਆਂ 'ਚ ਲਿਫਟਿੰਗ ਤੇ ਬਾਰਦਾਨੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਾਨਪੁਰ ਦਾਣਾ ਮੰਡੀ 'ਚ ਬੋਰੀਆਂ ਦੇ ਅੰਬਾਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਮਾਂਗਟ-2 ਵਿਖੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ ਗਿਆ, ਜਿਸ 'ਚ ਸਕੂਲ ਅਧਿਆਪਕਾਂ ਵਲੋਂ ਬੂਟੇ ਲਗਾਏ ਤੇ ਪੋਸਟਰਾਂ ਰਾਹੀਂ ਹਵਾ, ...

ਪੂਰੀ ਖ਼ਬਰ »

ਨਾਬਾਲਗ ਲੜਕੀਆਂ ਨੂੰ ਵਰਗਲਾਉਣ ਵਾਲੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਦੋ ਵੱਖ- ਵੱਖ ਥਾਵਾਂ 'ਤੇ ਨਾਬਾਲਗ ਲੜਕੀਆਂ ਨੂੰ ਵਰਗਲਾਉਣ ਦੇ ਮਾਮਲੇ 'ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪਹਿਲੇ ਮਾਮਲੇ 'ਚ ਪੁਲਿਸ ਨੇ ਪੁਸ਼ਪਾ ਪਤਨੀ ਲਾਲ ਚੰਦ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ ...

ਪੂਰੀ ਖ਼ਬਰ »

ਕੋਰੋਨਾ ਦੇ ਚੱਲਦਿਆਂ ਸਿਵਲ ਹਸਪਤਾਲ 'ਚ ਸਟਾਫ ਨਰਸਾਂ ਤੇ ਅਟੈਂਡੈਟ ਦੀ ਹੋਵੇਗੀ ਭਰਤੀ-ਐਸ.ਐਮ.ਓ.

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਐਸ.ਐਮ.ਓ. ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਲਈ ਵਾਧੂ ਸਟਾਫ ਦੀ ਲੋੜ ਹੈ | ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ਾਂ ਦੀ ਦੇਖਭਾਲ ਲਈ ਸਿਵਲ ਹਸਪਤਾਲ ...

ਪੂਰੀ ਖ਼ਬਰ »

ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ-ਗਿਆਸਪੁਰਾ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 30 ਅਧੀਨ ਪੈਂਦੀ ਗੁਰੂ ਅਮਰਦਾਸ ਕਲੋਨੀ ਦੀਆਂ ਸੜਕਾਂ ਨਵੀਆਂ ਬਣਾਉਣ ਲਈ ਇਕ ਕਰੋੜ 60 ਲੱਖ ਰੁਪਏ ਦੇ ਪ੍ਰੋਜੈਕਟ ਦਾ ਸ਼੍ਰੋਮਣੀ ਅਕਾਲੀ ਦਲ ਕੌਂਸਲਰ ਗੁਟ ਦੇ ਆਗੂ ਜਸਪਾਲ ਸਿੰਘ ਗਿਆਸਪੁਰਾ ਨੇ ਨੀਂਹ ਪੱਥਰ ...

ਪੂਰੀ ਖ਼ਬਰ »

ਬੜੂੰਦੀ 'ਚ ਨਵੇਂ ਬੀ.ਐੱਸ.ਐੱਨ.ਐੱਲ ਵਾਈ ਫਾਈ ਕੁਨੈਕਸ਼ਨਾਂ ਬਦਲੇ ਠੇਕੇਦਾਰ ਵਲੋਂ ਅੰਨ੍ਹੀ ਲੁੱਟ

ਲੋਹਟਬੱਦੀ, 22 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਸਮੇਂ ਦੌਰਾਨ ਭਾਰਤ ਅੰਦਰ ਪੈਰ ਪਸਾਰ ਰਹੀਆਂ ਨਿੱਜੀ ਇੰਟਰਨੈੱਟ ਕੰਪਨੀਆਂ ਦੇ ਮੁਕਾਬਲੇ ਨਵੀਨ ਤਕਨੀਕ ਲੈ ਕੇ ਆਈ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ) ਵਲੋਂ 'ਫਾਇਵਰ ਟੂ ਦਾ ਹੋਮ' ...

ਪੂਰੀ ਖ਼ਬਰ »

ਜੀ.ਓ.ਜੀ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ-ਐਸ.ਡੀ.ਐਮ

ਰਾਏਕੋਟ, 22 ਅਪ੍ਰੈਲ (ਸੁਸ਼ੀਲ)-ਰਾਏਕੋਟ ਤਹਿਸੀਲ ਨਾਲ ਸਬੰਧਿਤ ਜੀ.ਓ.ਜੀ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਤਹਿਸੀਲ ਦੇ ਇੰਚਾਰਜ ਮੇਜਰ ਬਲਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਐਸ.ਡੀ.ਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ...

ਪੂਰੀ ਖ਼ਬਰ »

ਸ੍ਰੀ ਪ੍ਰਾਚੀਨ ਵੈਸ਼ਨੂੰ ਮੰਦਿਰ ਵਿਖੇ ਕੋਰੋਨਾ ਟੀਕਾਕਰਨ ਕੈਂਪ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਪੰਜਾਬ ਸਰਕਾਰ ਤੇ ਸ੍ਰੀ ਪ੍ਰਾਚੀਨ ਵੈਸ਼ਨੂੰ ਮੰਦਿਰ ਹਰਨਾਮ ਨਗਰ ਦੇ ਸਹਿਯੋਗ ਨਾਲ ਕੋਰੋਨਾ ਟੀਕਾਕਰਨ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ | ਇਸ ...

ਪੂਰੀ ਖ਼ਬਰ »

ਕਿਸਾਨੀ ਸ਼ੰਘਰਸ਼ ਮੋਰਚਾ ਇਕ ਯੁਗ ਪਲਟਾਊ ਮੋਰਚਾ-ਸਿਰਸਾ, ਫੁੱਲ, ਢੁਡੀਕੇ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਦੇਸ਼ ਭਰ ਦੇ ਅੰਨਦਾਤਿਆ ਦੇ ਹੱਕਾਂ ਦੀ ਰਾਖੀ ਲਈ ਦਿੱਲੀ ਦੇ ਸਿੰਘੂ ਬਾਰਡਰ ਉਪੱਰ ਚੱਲ ਰਿਹਾ ਕਿਸਾਨੀ ਮੋਰਚਾ ਕੇਵਲ ਇਕ ਮੋਰਚਾ ਨਹੀਂ ਬਲਕਿ ਇਕ ਯੁੱਗ ਪਲਟਾਊ ਮੋਰਚਾ ਹੈ, ਜਿਹੜਾ ਆਉਣ ਵਾਲੇ ਸਮੇਂ ਵਿਚ ਮੋਦੀ ਸਰਕਾਰ ਦੀਆਂ ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਭਾਈਚਾਰੇ 'ਚੋਂ ਉਪ ਮੁੱਖ ਮੰਤਰੀ ਬਣਾਉਣ ਲਈ ਦਿੱਤੀ ਤਜਵੀਜ਼ ਸ਼ਲਾਘਾਯੋਗ-ਰਣੀਆ

ਆਲਮਗੀਰ, 22 ਅਪ੍ਰੈਲ (ਰਣਜੀਤ ਸਿੰਘ ਨੰਗਲ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਸਭ ਅਧੂਰੇ ਪਏ ਹਨ, ਜਿਸ ਕਰਕੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਪਾਲਮ ਵਿਹਾਰ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ

ਫੁੱਲਾਂਵਾਲ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਾਲਮ ਵਿਹਾਰ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨੇਸ਼ਨ ਕੈਂਪ ਐਸ.ਐਮ. ਓ. ਪੱਖੋਵਾਲ ...

ਪੂਰੀ ਖ਼ਬਰ »

ਕੌਂਸਲਰ ਕਲੇਰ ਨੇ ਪ੍ਰੀਤ ਨਗਰ ਗਲੀ ਨੰ 22 ਦਾ ਕੰਮ ਸ਼ੁਰੂ ਕਰਵਾਇਆ

ਡਾਬਾ/ਲੁਹਾਰਾ, 22 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 36 'ਚ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਸਮੂਹ ਮੁਹੱਲਾ ਵਾਸੀਆਂ ਵਲੋਂ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਗਲੀ ਨੰਬਰ 22 ਪ੍ਰੀਤ ਨਗਰ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ | ...

ਪੂਰੀ ਖ਼ਬਰ »

ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਦੇ ਨਵ ਨਿਯੁਕਤ ਆਬਜ਼ਰਵਰਾਂ ਦੀ ਮੀਟਿੰਗ

ਢੰਡਾਰੀ ਕਲਾਂ, 22 ਅਪ੍ਰੈਲ (ਪਰਮਜੀਤ ਸਿੰਘ ਮਠਾੜੂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਦੇ ਸਰਪ੍ਰਸਤ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿ੍ਗੇਡ ਦੇ ਨੈਸ਼ਨਲ ਪ੍ਰਧਾਨ ਰਮੇਸ਼ਵਰ ...

ਪੂਰੀ ਖ਼ਬਰ »

ਕੂੜੇ ਦੇ ਢੇਰਾਂ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ 'ਚ ਰਾਹਗੀਰ ਹੋ ਰਹੇ ਨੇ ਪ੍ਰੇਸ਼ਾਨ

ਫੁੱਲਾਂਵਾਲ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਗੁਰੂ ਨਾਨਕ ਕਲੋਨੀ ਦੇ ਸਾਹਮਣੇ ਨਗਰ ਨਿਗਮ ਵਲੋਂ ਗਲਾਡਾ ਦੇ ਖੁੱਲ੍ਹੇ ਪਲਾਟ ਵਿਚ ਲਗਾਏ ਕੂੜੇ ਦੇ ਡੰਪ ਤੇ ਲਿਫਟਿੰਗ ਦੇ ਪੁਖਤਾ ਇੰਤਜ਼ਾਮ ਨਾ ਹੋਣ ਕਰਕੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ...

ਪੂਰੀ ਖ਼ਬਰ »

ਛੇਵੇਂ ਛਿੰਝ ਮੇਲੇ 'ਚ ਪਹਿਲਵਾਨਾਂ ਨੇ ਦਿਖਾਏ ਜੌਹਰ

ਹੰਬੜਾਂ, 22 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਪਿੰਡ ਮਲਕਪੁਰ ਤੇ ਬੀਰਮੀ ਦੇ ਸਹਿਯੋਗ ਨਾਲ ਪੀਰ ਬਾਬਾ ਲੱਖ ਦਾਤਾ ਜੀ ਦੇ ਅਸਥਾਨ 'ਤੇ ਪਹਿਲਵਾਨ ਗਿਆਨ ਦੀ ਅਗਵਾਈ ਹੇਠ ਛੇਵਾਂ ਛਿੰਝ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਕੌਂਸਲਰ ...

ਪੂਰੀ ਖ਼ਬਰ »

ਪੀ.ਏ.ਯੂ. ਵਲੋਂ ਵਿਕਸਿਤ ਮਿੱਟੀ ਨੂੰ ਰੋਗਾਣੂੰ ਮੁਕਤ ਕਰਨ ਦੀ ਤਕਨੀਕ ਨੂੰ ਪੇਟੈਂਟ ਪ੍ਰਾਪਤ ਹੋਇਆ

ਲੁਧਿਆਣਾ, 22 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਕ ਪ੍ਰਭਾਵਸ਼ਾਲੀ, ਸੁਰੱਖਿਅਤ, ਤੇਜ਼ ਅਤੇ ਵਾਤਾਵਰਨ-ਪੱਖੀ ਤਰੀਕੇ ਨਾਲ ਮਿੱਟੀ ਵਿਚ ਰੋਗ ਪੈਦਾ ਕਰਨ ਵਾਲੇ ਰੋਗਾਣੂੰਆਂ ਤੋਂ ਛੁਟਕਾਰਾ ਪਾਉਣ ਦੇ ਉਦੇਸ਼ ਨਾਲ ਇਕ ਨਵੀਂ ਬਿਜਲਈ ...

ਪੂਰੀ ਖ਼ਬਰ »

ਪੰਜ ਕਿਲੋ ਵਾਲੇ ਰਸੋਈ ਗੈਸ ਸਿਲੰਡਰ ਪ੍ਰਤੀ ਲੋਕਾਂ ਦੀ ਨਹੀਂ ਦਿਲਚਸਪੀ

ਲੁਧਿਆਣਾ, 22 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਦੀ ਸਹੂਲਤ ਲਈ ਪੰਜ ਕਿਲੋ ਰਸੋਈ ਗੈਸ ਵਾਲਾ ਸਿਲੰਡਰ ਰਾਸ਼ਨ ਡਿਪੂਆਂ ਉਪਰ ਮੁਹੱਈਆ ਕਰਵਾਉਣ ਦੀ ਯੋਜਨਾ ਹੈ, ਜਿਸ ਉਪਰ ਜਲਦੀ ਹੀ ਅਮਲ ਹੋਣ ਦੀ ਸੰਭਾਵਨਾ ਹੈ | ਭਾਵੇਂ ਕਿ ਗੈਸ ਏਜੰਸੀਆਂ ਉੱਪਰ ਇਹ ਛੋਟਾ ਸਿਲੰਡਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਅਨਾਜ ਮੰਡੀਆਂ 'ਚ ਖਰੀਦ ਪ੍ਰਬੰਧ ਮੁਕੰਮਲ ਕਰਨ 'ਚ ਅਸਫ਼ਲ-ਸ਼ਿਵਾਲਿਕ

ਫੁੱਲਾਂਵਾਲ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਅਨਾਜ ਮੰਡੀਆਂ 'ਚ ਲੱਗੇ ਹਾੜ੍ਹੀ ਦੀ ਫ਼ਸਲ ਕਣਕ ਦੇ ਢੇਰ ਸੂਬਾ ਸਰਕਾਰ ਦੀ ਅਸਲ ਸਥਿਤੀ ਬਿਆਨ ਕਰ ਰਹੇ ਹਨ | ਕਣਕ ਦੀ ਫਸਲ ਨੂੰ ਵੇਚਣ ਲਈ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਮੀਟਿੰਗ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਇਕ ਐਮਰਜੈਂਸੀ ਮੀਟਿੰਗ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੁਲਾਜ਼ਮ ਵਰਗ, ਮਨਰੇਗਾ ਮਜ਼ਦੂਰ ਵਰਗ ਤੇ ਆਟਾ-ਦਾਲ ਸਕੀਮ ਹੇਠਲੇ ਗ਼ਰੀਬ ਵਰਗ ਸਮੇਤ ...

ਪੂਰੀ ਖ਼ਬਰ »

ਮੰਦਰ ਬਾਵਾ ਕਾਬਰ ਦਾਸ ਠੱਕਰਵਾਲ ਵਿਖੇ ਧਾਰਮਕ ਸਮਾਗਮ

ਫੁੱਲਾਂਵਾਲ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਮੰਦਰ ਬਾਵਾ ਕਾਬਰ ਦਾਸ ਵਿਖੇ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਨੂੰ ਕੋਵਿੰਡ 19 ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਲਗਾਏ ...

ਪੂਰੀ ਖ਼ਬਰ »

ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਮਨਾਇਆ

ਇਯਾਲੀ/ਥਰੀਕੇ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪੰਥ ਦੀ ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਦਾ 170ਵਾਂ ਜਨਮ ਦਿਨ ਬੀਤੀ ਕੱਲ੍ਹ ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਪਿੰਡ ...

ਪੂਰੀ ਖ਼ਬਰ »

ਮੁਨੀਸ਼ ਵਰਮਾ ਨਮਿਤ ਪ੍ਰਾਰਥਨਾ ਸਭਾ ਅੱਜ

ਪੱਖੋਵਾਲ/ਸਰਾਭਾ, 22 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)-ਮੁਨੀਸ਼ ਵਰਮਾ ਦਾ ਜਨਮ 9 ਸਤੰਬਰ 1980 ਨੂੰ ਪਿਤਾ ਜਸਵੰਤ ਰਾਏ (ਰਿਟਾ: ਚੀਫ ਫਾਰਮਾਸਿਸਟ) ਦੇ ਘਰ ਮਾਤਾ ਰਾਜ ਰਾਣੀ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਆਂਡਲੂ ਵਿਖੇ ਹੋਇਆ | 10ਵੀਂ ਤੱਕ ਦੀ ਪੜ੍ਹਾਈ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸ਼ਿਵਾਲਿਕ ਨੇ ਮੱਕੜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਭੂੰਦੜੀ, 22 ਅਪ੍ਰੈਲ (ਕੁਲਦੀਪ ਸਿੰਘ ਮਾਨ)-ਪਿਛਲੇ ਦਿਨੀਂ ਸਵ. ਗੁਰਜੀਤ ਸਿੰਘ ਮੱਕੜ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਅੱਜ ਹੰਬੜਾਂ ਗ੍ਰਹਿ ਵਿਖੇ ਉਨ੍ਹਾਂ ਦੇ ਪੁੱਤਰਾਂ ਨਿਰਮਲ ਸਿੰਘ, ਮਨਮੋਹਨ ਸਿੰਘ ਤੇ ਰਵਿੰਦਰ ਸਿੰਘ ਰਵੀ ਤੇ ਸਮੂਹ ਮੱਕੜ ਪਰਿਵਾਰ ਨਾਲ ਸਾਬਕਾ ...

ਪੂਰੀ ਖ਼ਬਰ »

ਆਕਸੀਜਨ ਦੀ ਨਿਗਰਾਨੀ ਲਈ ਪ੍ਰਸ਼ਾਸਨ ਵਲੋਂ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਤ

ਲੁਧਿਆਣਾ, 22 ਅਪ੍ਰੈਲ(ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਅੱਜ ਲੁਧਿਆਣਾ ਦੇ ਸਾਰੇ ਵੱਡੇ ਹਸਪਤਾਲਾਂ ਨਾਲ ਇਕ ਵਰਚੁਅਲ ਮੀਟਿੰਗ ਰਾਹੀਂ ਲੁਧਿਆਣਾ 'ਚ ਆਕਸੀਜਨ ਸਪਲਾਈ ਦੀ ਸਥਿਤੀ ਦਾ ਜਾਇਜ਼ਾ ...

ਪੂਰੀ ਖ਼ਬਰ »

ਅਰਬਨ ਇਸਟੇਟ ਦੁਗਰੀ ਵਿਖੇ ਲਾਏ ਲਾਕਡਾਊਨ ਦੀ ਲਿਪ ਆਗੂ ਸੰਨੀ ਕੈਂਥ ਵਲੋਂ ਨਿਖੇਧੀ

ਲੁਧਿਆਣਾ, 22 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਪੈਂਦੇ ਅਰਬਨ ਇਸਟੇਟ ਦੁਗਰੀ ਫੇਸ 1 ਅਤੇ 2 ਵਿਚ ਅਣ ਮਿੱਥੇ ਸਮੇ ਲਈ ...

ਪੂਰੀ ਖ਼ਬਰ »

ਸਮਾਜ ਦੀ ਸਿਰਜਣਾ ਲਈ ਲੈਨਿਨ ਵਲੋਂ ਕੀਤੇ ਕੰਮ ਅੱਗੇ ਵਧਾਉਣ ਦੀ ਲੋੜ-ਬੁੱਧੀਜੀਵੀ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਬੁੱਧੀਜੀਵੀ ਵਰਗ ਨਾਲ ਸਬੰਧਿਤ ਸੋਸ਼ਲ ਥਿੰਕਰਜ ਫੋਰਮ ਲੁਧਿਆਣਾ ਵਲੋਂ ਲੈਨਿਨ ਵਿਚਾਰਧਾਰਾ ਉਪਰ ਇਕ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਬੁੱਧੀਜੀਵੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀ ਸਦੀ 'ਚ 1917 ਵਿਚ ਸੋਵੀਅਤ ਸੰਘ ...

ਪੂਰੀ ਖ਼ਬਰ »

ਸਮਰਾ ਨੇ ਸਿੱਖਿਆ ਦੇ ਖੇਤਰ 'ਚ ਗੁਣਾਤਮਕ ਤਬਦੀਲੀ ਲਈ ਰਣਨੀਤੀਆਂ ਤੇ ਵਿਗਿਆਨਿਕ ਪਹੁੰਚ ਨੂੰ ਕੀਤਾ ਉਤਸ਼ਾਹਿਤ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਵ- ਨਿਯੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਲਖਵੀਰ ਸਿੰਘ ਸਮਰਾ ਨੇ ਅੱਜ ਅਹੁਦਾ ਸੰਭਾਲਣ ਸਮੇਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਦਾਖ਼ਲੇ ਨੂੰ ਵਧਾਉਣਾ ਉਨ੍ਹਾਂ ਦੀ ਪਹਿਲ ਹੈ ਤੇ ਉਹ ਸਕੂਲ ਪਿ੍ੰਸੀਪਲਾਂ ਦੇ ...

ਪੂਰੀ ਖ਼ਬਰ »

ਕਾਰੋਬਾਰ ਪੂਰੀ ਤਰ੍ਹਾਂ ਹੋਇਆ ਠੱਪ- ਬਾਵਾ, ਹੈਪੀ, ਬੋਬੀ

ਲੁਧਿਆਣਾ, 22 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਹੋਲਸੇਲ ਕਲਾਥ ਤੇ ਗਾਰਮੈਂਟ ਟ੍ਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ, ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਤੇ ਟ੍ਰੇਡਰ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਹੈਪੀ, ਸੀਨੀਅਰ ਮੀਤ ਪ੍ਰਧਾਨ, ਅਮਰੀਕ ...

ਪੂਰੀ ਖ਼ਬਰ »

ਵਾਰਡ 57 'ਚ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 57 ਅਧੀਨ ਪੈਂਦੇ ਇਲਾਕਿਆਂ 'ਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਬਿਹਤਰ ਕਰਨ ਲਈ ਜ਼ੋਨ-ਬੀ ਦਫ਼ਤਰ ਦੇ ਨਾਲ ਪਾਰਕ ਵਿਚ ਲਗਾਏ ਜਾ ਰਹੇ 25 ਐਚ. ਪੀ. ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕੌਂਸਲਰ ਸ੍ਰੀਮਤੀ ਮੰਜੂ ...

ਪੂਰੀ ਖ਼ਬਰ »

ਸੁਖਬੀਰ ਨੇ ਸਾਬਕਾ ਮੇਅਰ ਸਵ: ਗਿਆਸਪੁਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ/ਪਰਮਿੰਦਰ ਸਿੰਘ ਆਹੂਜਾ)-ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਜੋ 23 ਮਾਰਚ 2021 ਨੂੰ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ...

ਪੂਰੀ ਖ਼ਬਰ »

ਸਰਕਾਰ ਵਪਾਰੀਆਂ 'ਤੇ ਪਾਬੰਦੀਆਂ ਲਗਾਉਣ ਦੀ ਬਜਾਏ ਕੋਰੋਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰੇ-ਗੁਰਿੰਦਰ ਸਿੰਘ, ਖੁਸ਼ਜੀਤ ਸਿੰਘ

ਲੁਧਿਆਣਾ, 22 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੋਣ ਕਾਰਨ ਪੰਜਾਬ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦਾ ਅਕਾਲ ਮਾਰਕੀਟ ਚੌੜਾ ਬਜ਼ਾਰ ਦੇ ਦੁਕਾਨਦਾਰਾਂ ਵਲੋਂ ਸਖਤ ਵਿਰੋਧ ਕਰਦਿਆਂ ਮੰਗ ਕੀਤੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੂਬਾ ਪੱਧਰੀ ਮੀਟਿੰਗ

ਲੁਧਿਆਣਾ, 22 ਅਪ੍ਰੈਲ (ਸਲੇਮਪੁਰੀ)-ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਜੋ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਨਾਂਅ ਨਾਲ ਜਾਣੀ ਜਾਂਦੀ ਹੈ, ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ | ਮੀਟਿੰਗ 'ਚ ਜਥੇਬੰਦੀ ਦੇ ਢਾਂਚੇ ਦੀ ਜ਼ਬੂਤੀ, ਭਵਿੱਖ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX