ਤਾਜਾ ਖ਼ਬਰਾਂ


ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  28 minutes ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਅਗਲੇ ਪ੍ਰਬੰਧਾਂ ਤੱਕ ਅਜੇ ਕੈਪਟਨ ਸੰਭਾਲਣਗੇ ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ
. . .  41 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਤੇ ਉਨ੍ਹਾਂ ਦੀ ਵਜ਼ਾਰਤ ਵਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਵਕਤ ਤੱਕ ਵਿਭਾਗਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਬਦਲ ਪ੍ਰਬੰਧ ਨਹੀਂ ਹੋ ਜਾਂਦਾ...
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ
. . .  55 minutes ago
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ...
ਪੰਜਾਬ ਵਿਧਾਇਕ ਦਲ ਦੀ ਮੀਟਿੰਗ 'ਚ ਦੋ ਮਤੇ ਸਰਬਸੰਮਤੀ ਨਾਲ ਹੋਏ ਪਾਸ - ਹਰੀਸ਼ ਰਾਵਤ
. . .  1 minute ago
ਸੀ.ਐਲ.ਪੀ. ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਮਤਾ ਹੋਇਆ ਪਾਸ
. . .  about 1 hour ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਨਵੇਂ ਚਿਹਰੇ ਲਈ ਮਤਾ ਪਾਸ ਕੀਤਾ ਗਿਆ ਹੈ...
ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  about 1 hour ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 18 ਸਤੰਬਰ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਭਾਰਤ ਆਉਣਗੇ। ਉਹ 19 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ...
ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਚ ਮਿਲੀ ਬੰਬਨੁਮਾ ਵਸਤੂ
. . .  about 2 hours ago
ਜਲਾਲਾਬਾਦ, 18 ਸਤੰਬਰ (ਕਰਨ ਚੁਚਰਾ) - ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਵਿਸਫੋਟਕ ਸਮਗਰੀ ਮਿਲਣ ਦਾ ਸਮਾਚਾਰ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ...
ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 18 ਸਤੰਬਰ - ਵਿਧਾਇਕ ਦਲ ਦੀ ਮੀਟਿੰਗ (ਸੀ.ਐੱਲ.ਪੀ.) ਹੋਈ...
ਮੇਰਾ ਕੀਤਾ ਗਿਆ ਅਪਮਾਨ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਾਰ-ਵਾਰ ਅਪਮਾਨ ਹੋਇਆ ਹੈ...
ਕੈਪਟਨ ਵਲੋਂ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਕੈਪਟਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਨੇ ਆਪਣਾ....
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
. . .  about 3 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਪਹੁੰਚੇ ...
ਰਾਜ ਭਵਨ ਦੇ ਬਾਹਰ ਮੀਡੀਆ ਨਾਲ ਕੈਪਟਨ ਕਰਨਗੇ ਗੱਲ, ਮੇਰੇ ਪਿਤਾ ਕਰਨਗੇ ਨਵੀਂ ਸ਼ੁਰੂਆਤ - ਰਣਇੰਦਰ ਸਿੰਘ
. . .  about 3 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੁਝ ਹੀ ਮਿੰਟਾਂ ਵਿਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਮੁਖ਼ਾਤਬ ਹੋ ਕੇ ਸਾਰੀ ਗੱਲ ਤੋਂ ਪਰਦਾ ਚੁੱਕਣਗੇ। ਇਸ ਦੇ ਨਾਲ ਹੀ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵੀਂ ਸ਼ੁਰੂਆਤ ਕਰਨਗੇ...
ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਕੈਪਟਨ
. . .  about 3 hours ago
ਚੰਡੀਗੜ੍ਹ, 18 ਸਤੰਬਰ - ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਮੇਰੇ ਪਿਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਰਹੇ ਹਨ ਅਸਤੀਫ਼ਾ - ਕੈਪਟਨ ਦੇ ਬੇਟੇ ਰਣਇੰਦਰ ਸਿੰਘ ਨੇ ਕੀਤਾ ਟਵੀਟ
. . .  about 3 hours ago
ਚੰਡੀਗੜ੍ਹ, 18 ਸਤੰਬਰ - ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, 21 ਸਤੰਬਰ ਤੱਕ ਪ੍ਰਸ਼ਾਸਨ ਨੂੰ ਅਲਟੀਮੇਟਮ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ,18 ਸਤੰਬਰ (ਨਿੱਕੂਵਾਲ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦਾ ਸਥਾਈ ਹੱਲ ਨਾ ਨਿਕਲਣ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ...
ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ
. . .  about 3 hours ago
ਚੰਡੀਗੜ੍ਹ, 18 ਸਤੰਬਰ - ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ...
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਾਉਣ ਦੀ ਮੰਗ
. . .  about 3 hours ago
ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ...
ਜਲਾਲਾਬਾਦ ਧਮਾਕੇ ਦੇ ਮਾਮਲੇ 'ਚ ਪੁਲਿਸ ਨੇ ਪਿੰਡ ਧਰਮੂ ਵਾਲਾ ਘੇਰਿਆ
. . .  about 3 hours ago
ਫ਼ਾਜ਼ਿਲਕਾ, 18 ਸਤੰਬਰ(ਦਵਿੰਦਰ ਪਾਲ ਸਿੰਘ) - ਜਲਾਲਾਬਾਦ ਮੋਟਰਸਾਈਕਲ ਧਮਾਕੇ ਦੀਆਂ ਪਰਤਾਂ ਦਿਨੋ ਦਿਨ ਖੁੱਲ੍ਹਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਅਤੇ ਕੇਂਦਰੀ ਜਾਂਚ ਏਜੰਸੀਆਂ ...
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  about 4 hours ago
ਨਵੀਂ ਦਿੱਲੀ, 18 ਸਤੰਬਰ - ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਰਸਮੀ ਤੌਰ 'ਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਵਿਚ ਸ਼ਾਮਿਲ ਹੋ ਗਏ...
ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇਣਗੇ ਅਸਤੀਫ਼ਾ - ਸੂਤਰ
. . .  about 4 hours ago
ਚੰਡੀਗੜ੍ਹ,18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ....
ਗੁਰਪ੍ਰੀਤ ਕਾਂਗੜ,ਬਲਬੀਰ ਸਿੱਧੂ ਅਤੇ ਪਰਨੀਤ ਕੌਰ ਵੀ ਮੁੱਖ ਮੰਤਰੀ ਨਿਵਾਸ 'ਤੇ ਹਾਜ਼ਰ
. . .  about 4 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) ਗੁਰਪ੍ਰੀਤ ਕਾਂਗੜ ਬਲਬੀਰ ਸਿੱਧੂ ਅਤੇ ਪਰਨੀਤ ਕੌਰ ....
ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਮੁਕਤ ਹੋਣ ਦਾ ਸਮਾਂ ਹੈ - ਸਿੱਧੂ ਦੇ ਸਲਾਹਕਾਰ ਮੁਸਤਫ਼ਾ
. . .  about 4 hours ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਸੰਗਰੂਰ

ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵਲੋਂ ਧਰਨੇ ਨਿਰੰਤਰ ਜਾਰੀ

 \ਸੰਗਰੂਰ, 22 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਦੇ ਪ੍ਰਭਾਵਸ਼ਾਲੀ ਧਰਨੇ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਦੇ ਬਾਹਰ 204ਵੇਂ ਦਿਨ ਧਰਨੇ ਨੂੰ ਰੋਹੀ ਸਿੰਘ ਮੰਗਵਾਲ, ਹਰਮੇਲ ਸਿੰਘ ਮਹਿਰੋਕ, ਮਹਿੰਦਰ ਸਿੰਘ, ਦਰਸ਼ਨ ਸਿੰਘ ਝਨੇੜੀ, ਸੁਖਦੇਵ ਸਿੰਘ ਉੱਭਾਵਾਲ, ਰਾਮ ਸਿੰਘ ਸੋਹੀਆਂ, ਨਿਰਮਲ ਸਿੰਘ ਵਟੜਿਆਣਾ, ਜਰਨੈਲ ਸਿੰਘ ਜਹਾਂਗੀਰ, ਨਿਰਭੈ ਸਿੰਘ, ਹਰਚਰਨ ਸਿੰਘ ਕਲੌਦੀ, ਬਲਵਿੰਦਰ ਸਿੰਘ, ਗੁਰਬਖਸ ਸਿੰਘ, ਹਰਜੀਤ ਸਿੰਘ ਮੰਗਵਾਲ, ਸੁਖਦੇਵ ਸ਼ਰਮਾ ਨੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਹੱਦ ਹੋ ਚੁੱਕੀ ਹੈ ਅਤੇ 7 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਰਕਾਰ ਗੱਲ ਸੁਨਣ ਨੂੰ ਵੀ ਤਿਆਰ ਨਹੀਂ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ਰਿਲਾਇੰਸ ਪੰਪ ਖੇੜੀ ਅਤੇ 13 ਅਕਤੂਬਰ ਤੋਂ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਬਾਹਰ ਦਿੱਤੇ ਜਾ ਰਹੇ ਧਰਨਿਆਂ ਦੀ ਅਗਵਾਈ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕੀਤੀ। ਮੰਗਵਾਲ ਨੇ ਕਿਹਾ ਕਿ ਪੰਜਾਂ ਰਾਜਾਂ ਦੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਯਕੀਨੀ ਹੈ। ਉਨ੍ਹਾਂ ਕਿਹਾ ਕਿ ਇਹ ਹਾਰ ਪੰਜਾਂ ਰਾਜਾਂ ਵਿਚ ਕਿਸਾਨ ਆਗੂਆਂ ਵਲੋਂ ਭਾਜਪਾ ਖ਼ਿਲਾਫ਼ ਵਿੱਢੀ ਮੁਹਿੰਮ ਦਾ ਹੀ ਨਤੀਜਾ ਹੈ। ਇਸ ਮੌਕੇ ਗੋਬਿੰਦਰ ਸਿੰਘ ਬਡਰੁੱਖਾਂ, ਸਿੰਦਰ ਸਿੰਘ ਬਡਰੁੱਖਾਂ, ਸੋਮਨਾਥ ਸ਼ੇਰੋਂ, ਸਰੂਪ ਚੰਦ ਕਿਲਾ ਭਰੀਆ, ਗੁਰਦੀਪ ਸਿੰਘ ਕਮੋਮਾਜਰਾ ਅਤੇ ਹਰਦੇਵ ਸਿੰਘ ਕੁਲਾਰਾਂ ਨੇ ਵੀ ਸੰਬੋਧਨ ਕੀਤਾ।
ਸੰਗਰੂਰ, (ਧੀਰਜ ਪਸ਼ੋਰੀਆ) - ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਜਥਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ 24 ਅਪ੍ਰੈਲ ਨੂੰ ਟਿਕਰੀ ਅਤੇ ਸਿੰਘੂ ਬਾਰਡਰ ਵੱਲ ਕਿਸਾਨ ਅੰਦੋਲਨ ਦੀ ਹਮਾਇਤ ਲਈ ਰਵਾਨਾ ਹੋਵੇਗਾ। ਸੰਗਰੂਰ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਾਇੰਟ ਸਕੱਤਰ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਬਿਲ ਤਾਨਾਸ਼ਾਹੀ ਢੰਗ ਨਾਲ ਪਾਸ ਕਰ ਦਿੱਤੇ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕ੍ਰਮਵਾਰ ਜਥੇ ਦਿੱਲੀ ਭੇਜਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਮੋਰਚੇ ਵਿਚ ਸੰਘਰਸ਼ੀ ਸਾਥੀਆਂ ਦੀ ਹਾਜ਼ਰੀ ਨਾ ਘਟੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਹਰਿੰਦਰ ਮੱਲੀਆਂ, ਰਜੇਸ਼ ਕੁਮਾਰ, ਫਕੀਰ ਸਿੰਘ ਟਿੱਬਾ, ਬਲਵਿੰਦਰ ਭੁੱਕਲ, ਬਲਕਾਰ ਡੂਡੀਆਂ, ਸੋਨੂੰ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੁਮਾਰ, ਕੁਲਵਿੰਦਰ ਚੋਟੀਆਂ, ਪਰਮਜੀਤ ਸਿੰਘ, ਹਿੰਮਤ ਸਿੰਘ ਖੋਖ, ਬਲਜੀਤ ਸਿੰਘ ਖੁਰਮੀ, ਨਿਰਭੈ ਸਿੰਘ ਜਰਗ, ਭੀਮ ਸਿੰਘ ਜਟਾਣਾ, ਹਰਵਿੰਦਰ ਸੰਧੂ, ਬੱਗਾ ਸਿੰਘ, ਪ੍ਰਿੰਸ ਸਿੰਗਲਾ, ਕਾਸ਼ਿਬ, ਅਵਤਾਰ ਸਿੰਘ, ਗੁਰਦੀਪ ਝਨੇੜੀ, ਅਮਰਪਾਲ, ਨਿਰਮਲ ਸਿੰਘ, ਸੌਰਵ ਜੋਸ਼ੀ, ਬਲਵਿੰਦਰ ਸਿੰਘ, ਰਾਜਪਾਲ ਸਿੰਘ, ਹਰਜਿੰਦਰ ਸਿੰਘ, ਕੁਸ਼ਲ ਸਿੰਘੀ, ਤੇਜਿੰਦਰ ਤੇਜੀ, ਅਮਰੀਕ ਭੱਦਲਵੜ੍ਹ, ਰਾਜਿੰਦਰ ਸਿੰਘ ਮੌਜੂਦ ਸਨ।
ਲਹਿਰਾਗਾਗਾ, (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਪਿੰਡ ਲਹਿਲ ਖ਼ੁਰਦ ਨੇੜੇ ਰਿਲਾਇੰਸ ਪੈਟਰੋਲ ਪੰਪ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ 202ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਥੁੜ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਈ ਵਾਰ ਐਸ.ਡੀ.ਐਮ ਦਫਤਰ ਦਾ ਘਿਰਾਓ ਕੀਤੇ ਜਾਣ ਤੋਂ ਬਾਅਦ ਵੀ ਹੁਣ ਤੱਕ ਮੰਡੀਆਂ ਵਿਚ ਬਾਰਦਾਨਾ ਨਹੀਂ ਪਹੁੰਚਿਆ। ਐਸ.ਡੀ.ਐਮ ਅਤੇ ਆੜ੍ਹਤੀਆਂ ਨੇ ਆਪਸ ਵਿਚ ਸਮਝੌਤਾ ਕਰਕੇ ਮੰਡੀਆਂ ਵਿਚ ਬਾਰਦਾਨਾ ਪਹੁੰਚਾਉਣ ਦਾ ਸਾਂਝਾ ਫ਼ੈਸਲਾ ਲੈ ਕੇ ਜਥੇਬੰਦੀ ਨੂੰ 19 ਅਪ੍ਰੈਲ ਨੂੰ ਭਰੋਸਾ ਦਿੱਤਾ ਸੀਸ਼ ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਬਾਰਦਾਨੇ ਦਾ ਪ੍ਰਬੰਧ ਕਰੇ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਰਾਮਚੰਦ ਸਿੰਘ ਚੋਟੀਆਂ, ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੋਰ ਪਸੋਰ, ਕਰਮਜੀਤ ਕੌਰ ਭੁਟਾਲ ਕਲਾ, ਬਲਜੀਤ ਕੌਰ ਲਹਿਲ ਕਲਾ ਮੌਜੂਦ ਸਨ।
ਧੂਰੀ, (ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਟੋਲ ਪਲਾਜ਼ਾ ਲੱਡਾ ਅੱਗੇ ਰੋਸ ਧਰਨਾ ਜਾਰੀ ਰੱਖਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਹਾੜੀ ਦੀ ਫਸਲ ਸੰਭਾਲਣ ਲਈ ਪੰਜਾਬ ਪਹੁੰਚਣ ਉੱਤੇ ਮੀਡੀਏ ਦੇ ਇਕ ਹਿੱਸੇ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਦਿੱਲੀ ਮੋਰਚੇ ਦੀ ਮਜਬੂਤੀ ਲਈ ਪੰਜਾਬ 'ਚੋਂ ਵੱਡੇ ਕਾਫਲੇ ਰਵਾਨਾ ਕੀਤੇ ਗਏ ਹਨ।

ਬੀਬੀ ਨਸਰੀਨ ਅਸ਼ਰਫ਼ ਅਬਦੁੱਲਾ ਦੀ ਮਲੇਰਕੋਟਲਾ ਨਗਰ ਕੌਂਸਲ ਪ੍ਰਧਾਨ ਵਜੋਂ ਤਾਜਪੋਸ਼ੀ

ਮਲੇਰਕੋਟਲਾ, 22 ਅਪ੍ਰੈਲ (ਕੁਠਾਲਾ) - ਲੰਘੀ ਸੱਤ ਅਪ੍ਰੈਲ ਨੂੰ ਹੋਈ ਚੋਣ ਵਿਚ ਨਗਰ ਕੌਂਸਲ ਮਲੇਰਕੋਟਲਾ ਦੀ ਨਵੀਂ ਚੁਣੀ ਗਈ ਪ੍ਰਧਾਨ ਬੀਬੀ ਨਸਰੀਨ ਅਸ਼ਰਫ਼ ਅਬਦੁੱਲਾ ਨੇ ਅੱਜ ਨਗਰ ਕੌਂਸਲ ਦਫਤਰ ਵਿਖੇ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ | ਬੀਬੀ ਨਸਰੀਨ ਦੀ ਪ੍ਰਧਾਨ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾਰੀ ਧਰਨਾ 37ਵੇਂ ਦਿਨ 'ਚ ਦਾਖ਼ਲ

ਸੰਗਰੂਰ, 22 ਅਪੈ੍ਰਲ (ਧੀਰਜ ਪਸ਼ੋਰੀਆ) - ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਆਂਗਣਵਾੜੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 37 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ ਹੈ ਅਤੇ ਹੁਣ ਮੁਲਾਜ਼ਮਾਂ ਨੇ ਐਲਾਨ ਕਿਤਾ ਹੈ ਕਿ 26 ਅਪ੍ਰੈਲ ਨੂੰ ਕਾਲੇ ...

ਪੂਰੀ ਖ਼ਬਰ »

ਕਿਸਾਨੀ ਮਸਲੇ ਦੇ ਹੱਲ ਲਈ ਭਾਜਪਾ ਕਿਸਾਨ ਮੋਰਚਾ ਪੂਰੀ ਤਰ੍ਹਾਂ ਸਰਗਰਮ

ਸੰਗਰੂਰ, 22 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਲਲਿਤ ਕੁਮਾਰ ਗਰਗ, ਪਾਰਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਕਪਿਆਲ, ਜ਼ਿਲ੍ਹਾ ਪ੍ਰਧਾਨ ਅਰਮਿੰਦਰ ਸਿੰਘ ਨੇ ਕਿਹਾ ਕਿ ਅੱਜ 'ਅਜੀਤ' 'ਚ ...

ਪੂਰੀ ਖ਼ਬਰ »

ਮੁਲਾਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਦਾ ਇਕ ਬੈਂਕ ਬੰਦ

ਸੁਨਾਮ ਊਧਮ ਸਿੰਘ ਵਾਲਾ, 22 ਅਪ੍ਰੈਲ (ਧਾਲੀਵਾਲ, ਭੁੱਲਰ) - ਬੈਂਕ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ਦਾ ਇਕ ਬੈਂਕ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਬਾਰੇ ਬੈਂਕ ਵਲੋਂ ਬਕਾਇਦਾ ਤੌਰ 'ਤੇ 'ਸਟਾਫ਼ ਕੋਰੋਨਾ ਪਾਜ਼ੀਟਿਵ' ਲਿਖ ਕੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਚੌਥਾ ਪੱਕਾ ਮੋਰਚਾ ਸ਼ੁਰੂ

ਸੰਗਰੂਰ, 22 ਅਪ੍ਰੈਲ (ਧੀਰਜ ਪਸੌਰੀਆ) - ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਚ ਹੁਣ ਚੌਥਾ ਪੱਕਾ ਮੋਰਚਾ ਸ਼ੁਰੂ ਹੋ ਗਿਆ | ਹੁਣ ਇਹ ਮੋਰਚਾ ਈ.ਟੀ.ਟੀ. ਅਧਿਆਪਕਾਂ ਦੀਆਂ 2364 ਅਸਾਮੀਆਂ 'ਤੇ ਸਿਲੈਕਟ ਹੋ ਚੁੱਕੇ ਅਧਿਆਪਕਾਂ ਨੇ ਨਿਯੁਕਤੀ ਪੱਤਰ ਲੈਣ ਦੀ ਮੰਗ ਨੂੰ ਲੈ ...

ਪੂਰੀ ਖ਼ਬਰ »

ਦਾਮਨ ਥਿੰਦ ਬਾਜਵਾ ਨੇ ਅਨਾਜ ਮੰਡੀ ਚੀਮਾ ਦਾ ਕੀਤਾ ਦੌਰਾ

ਚੀਮਾ ਮੰਡੀ, 22 ਅਪ੍ਰੈਲ (ਜਗਰਾਜ ਮਾਨ) - ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਅਨਾਜ ਮੰਡੀ ਚੀਮਾ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਆੜ੍ਹਤੀਆ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ | ਮੰਡੀ ਵਿਚ ਬਰਦਾਨੇ ਦੀ ਆ ਰਹੀ ਕਮੀ ਨੂੰ ਲੈ ਕੇ ਉਨ੍ਹਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਪਹਿਲੀ ਤੋਂ ਜ਼ਿਲ੍ਹੇ 'ਚ 4 ਲੱਖ 20 ਹਜ਼ਾਰ ਨੌਜਵਾਨਾਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਲਈ ਤਿਆਰ

ਸੰਗਰੂਰ, 22 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਦਾ ਮੁਕਾਬਲਾ ਕਰਨ ਲਈ ਸਿਹਤ ਵਿਭਾਗ ਪੱਬਾਂ ਭਾਰ ਹੋ ਚੁੱਕਾ ਹੈ | ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੈਕਸੀਨੇਸ਼ਨ ਜਾਂ ਆਕਸੀਜਨ ਦੀ ...

ਪੂਰੀ ਖ਼ਬਰ »

ਮਾਰਕੁੱਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਕੁੱਪ ਕਲਾਂ, 22 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਥਾਣਾ ਸਦਰ ਅਹਿਮਦਗੜ੍ਹ ਵਿਖੇ ਪੁਲਿਸ ਵਲੋਂ 4 ਵਿਅਕਤੀਆਂ ਉੱਪਰ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਨੂੰ ਘੇਰ ਕੇ ਕੁੱਟਣ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦੀ ਸੂਚਨਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਲੌਂਗੋਵਾਲ ਪੁਲਿਸ ਹੋਈ ਮੁਸਤੈਦ

ਲੌਂਗੋਵਾਲ, 22 ਅਪ੍ਰੈਲ (ਵਿਨੋਦ, ਖੰਨਾ) - ਕੋਵਿਡ 19 ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਲੌਂਗੋਵਾਲ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ | ਅੱਜ ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਸਥਾਨਕ ਅੰਦਰਲੇ ਖੂਹ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 144 ਨਵੇਂ ਮਾਮਲੇ, ਮੂਣਕ ਦੀ 65 ਸਾਲਾ ਕੋਰੋਨਾ ਪੀੜਤ ਔਰਤ ਦੀ ਮੌਤ

ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਫਿਰ ਕੋਰੋਨਾ ਦੇ 144 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 7200 ਨੂੰ ਪਾਰ ਕਰਦੀ ਹੋਈ 7263 ਹੋ ਗਈ ਹੈ ਜਦ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੋਈ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵਲੋਂ ਧਰਨੇ ਨਿਰੰਤਰ ਜਾਰੀ

ਸੰਗਰੂਰ, 22 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਦੇ ਪ੍ਰਭਾਵਸ਼ਾਲੀ ਧਰਨੇ ਜਾਰੀ ਰਹੇ | ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਦੇ ਬਾਹਰ 204ਵੇਂ ...

ਪੂਰੀ ਖ਼ਬਰ »

ਪਿੰਡ ਛਾਜਲੀ ਦੇ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

ਛਾਜਲੀ, 22 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) -ਪਿੰਡ ਛਾਜਲੀ ਵਾਸੀ 21 ਵੀਂ ਸਦੀ ਵਿਚ ਮੁੱਢਲੀਆਂ ਲੋੜਾਂ ਤੋਂ ਵਾਂਝੇ ਹਨ | ਸਭ ਤੋਂ ਵੱਡੀ ਲੋੜ ਪਾਣੀ ਜਿਸ ਤੋਂ ਬਿਨਾਂ 1 ਮਿੰਟ ਨਹੀਂ ਰਿਹਾ ਜਾ ਸਕਦਾ ਇਕ-ਇਕ ਬੂੰਦ ਤੋਂ ਲੋਕ ਮੁਹਤਾਜ ਹਨ | ਸਮੇਂ ਦੀਆਂ ਸਰਕਾਰਾਂ ਦੇ ਦਾਅਵੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਖ਼ਿਲਾਫ਼ 'ਜਨ ਅੰਦੋਲਨ' ਦੀ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 22 ਅਪ੍ਰੈਲ (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਐਨ.ਐਨ.ਐਸ ਵਿਭਾਗ ਵਲੋਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ...

ਪੂਰੀ ਖ਼ਬਰ »

ਸਰਕਾਰੀ ਬੱਸਾਂ ਨਾ ਰੁਕਣ ਕਾਰਨ ਸ਼ਹਿਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 22 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਪੁਰਾਣੇ ਬੱਸ ਅੱਡੇ 'ਤੇ ਸਰਕਾਰੀ ਬੱਸਾਂ ਨਾ ਰੁਕਣ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਨੇ ਮੁੱਖ ਸੜਕ 'ਤੇ ਸਰਕਾਰੀ ਬੱਸਾਂ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦਿਆਂ ਹਰਭਜਨ ...

ਪੂਰੀ ਖ਼ਬਰ »

ਦਿੜ੍ਹਬਾ ਵਿਖੇ ਸ਼ੈਲਰ 'ਚ ਬਾਹਰਲੇ ਰਾਜਾਂ ਤੋਂ ਆਏ ਝੋਨੇ ਦੀ ਜਾਂਚ ਲਈ ਵਿਜੀਲੈਂਸ ਵਿਭਾਗ ਦੀ ਟੀਮ ਪੁੱਜੀ

ਦਿੜ੍ਹਬਾ ਮੰਡੀ, 22 ਅਪ੍ਰੈਲ (ਹਰਬੰਸ ਸਿੰਘ ਛਾਜਲੀ) - ਵਿਜੀਲੈਂਸ ਵਿਭਾਗ ਪੰਜਾਬ ਦੀ ਟੀਮ ਦਿੜ੍ਹਬਾ ਵਿਖੇ ਇਕ ਸੈਲਰ ਵਿਚ ਬਾਹਰਲੇ ਰਾਜਾਂ ਤੋਂ ਆਏ ਝੋਨੇ (ਚੌਲਾਂ) ਦੀ ਜਾਂਚ ਲਈ ਪੁੱਜੀ | ਟੀਮ ਵਿਚ ਵਿਜੀਲੈਂਸ ਵਿਭਾਗ ਦੇ ਕਰੀਬ ਅੱਧੀ ਦਰਜਨ ਅਧਿਕਾਰੀ ਅਤੇ ਮੁਲਾਜਮ ...

ਪੂਰੀ ਖ਼ਬਰ »

ਮੰਡੀ 'ਚ ਬਾਰਦਾਨਾ ਨਾ ਆਉਣ 'ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਜਖੇਪਲ, 22 ਅਪ੍ਰੈਲ (ਮੇਜਰ ਸਿੰਘ ਸਿੱਧੂ) -ਇਕ ਪਾਸੇ ਤਾਂ ਕੈਪਟਨ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਹੈ, ਉਧਰ ਮੰਡੀਆਂ ਵਿਚ ਕਿਸਾਨ ਪ੍ਰੇਸ਼ਾਨ ਹੋ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਗੰਢੂਆਂ ਵਲੋਂ ਅਨਾਜ ਮੰਡੀ ...

ਪੂਰੀ ਖ਼ਬਰ »

ਲੌਂਗੋਵਾਲ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ

ਲੌਂਗੋਵਾਲ, 22 ਅਪ੍ਰੈਲ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਲਈ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ­ ਲਈ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ 15 ਅਪ੍ਰੈਲ ਨੂੰ ਐਨ ਮੌਕੇ 'ਤੇ ਰੱਦ ਕੀਤੀ ਗਈ ਮੀਟਿੰਗ ਹੁਣ ਦੁਬਾਰਾ 23 ਅਪ੍ਰੈਲ ਨੂੰ ...

ਪੂਰੀ ਖ਼ਬਰ »

ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 22 ਅਪ੍ਰੈਲ (ਭੁੱਲਰ, ਧਾਲੀਵਾਲ) - ਡਾ. ਭੀਮ ਰਾਓ ਅੰਬੇਡਕਰ ਸਭਾ ਪੰਜਾਬ ਵਲੋਂ ਸਭਾ ਦੇ ਸੂਬਾ ਪ੍ਰਧਾਨ ਹਰਜੱਸ ਸਿੰਘ ਖਡਿਆਲ ਦੀ ਅਗਵਾਈ ਵਿਚ ਨੇੜਲੇ ਪਿੰਡ ਬਿਸ਼ਨਪੁਰਾ ਵਿਖੇ ਸਿੱਖ ਕੌਮ ਦੇ ਮਹਾਨ ਹੀਰੇ ਪੰਥ ਰਤਨ ਅਤੇ ਸਿੰਘ ਸਭਾ ਲਹਿਰ ਦੇ ਆਗੂ ...

ਪੂਰੀ ਖ਼ਬਰ »

ਭੱਠਲ ਕਾਲਜ 'ਚ ਰਾਜਨੀਤਕ ਦਖ਼ਲਅੰਦਾਜ਼ੀ ਹੋਵੇ ਬੰਦ-ਸਿੱਧੂ

ਲਹਿਰਾਗਾਗਾ, 22 ਅਪ੍ਰੈਲ (ਅਸ਼ੋਕ ਗਰਗ) - ਆਲ ਇੰਡੀਆ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੱਧੂ ਨੇ ਆਜ਼ਾਦੀ ਘੁਲਾਟੀਏ ਦੇ ਨਾਂਅ ਉੱਪਰ ਬਣੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਲਹਿਰਾਗਾਗਾ ਜੋ ਪਿਛਲੇ ਦੋ ਸਾਲ ਤੋਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਅ ਰਹੇ ਸਿਹਤ ਕਾਮਿਆਂ ਲਈ ਬੀਮੇ ਦੀ ਮਿਆਦ ਵਧਾਉਣ ਦੀ ਉਠੀ ਮੰਗ

ਸੰਗਰੂਰ, 22 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ 8 ਮਈ ਤੋਂ ਕੋਵਿਡ-19 ਮਹਾਂਮਾਰੀ ਦੌਰਾਨ ...

ਪੂਰੀ ਖ਼ਬਰ »

ਐਸ.ਡੀ.ਐਮ. ਤੇ ਡੀ.ਐਸ.ਪੀ. ਨੇ ਵੰਡੇ ਹਜ਼ਾਰਾਂ ਲੋਕਾਂ ਨੂੰ ਮਾਸਕ

ਧੂਰੀ, 22 ਅਪ੍ਰੈਲ (ਸੰਜੇ ਲਹਿਰੀ)-ਸਥਾਨਕ ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ.ਰਿਸ਼ਮਾ ਭੌਰਾ ਅਤੇ ਸੰਗਰੂਰ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਅਤੇ ਸੈਕਟਰੀ ਸ਼੍ਰੀ ਅੰਮਿ੍ਤ ਗਰਗ ਰਿੰਕੂ ਦੇ ਸਾਂਝੇ ਯਤਨਾਂ ਸਦਕਾ ਐਸ.ਡੀ.ਐਮ. ਧੂਰੀ ਸ਼੍ਰੀ ਲਤੀਫ਼ ਅਹਿਮਦ, ...

ਪੂਰੀ ਖ਼ਬਰ »

ਸਰਕਾਰੀ ਬੱਸਾਂ 'ਚ ਘੱਟ ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਹੋਇਆ ਹੰਗਾਮਾ

ਅਮਰਗੜ੍ਹ, 22 ਅਪ੍ਰੈਲ (ਸੁਖਜਿੰਦਰ ਸਿੰਘ ਝੱਲ) - ਮਲੇਰਕੋਟਲਾ ਨਾਭਾ ਸੜਕ ਉੱਪਰ ਸਥਿਤ ਪਿੰਡ ਬਾਗੜੀਆਂ ਵਿਖੇ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦੋਂ ਸਰਕਾਰੀ ਬੱਸਾਂ ਵਿਚ ਸਵਾਰੀਆਂ ਘੱਟ ਕਰਨ ਦੇ ਸਰਕਾਰੀ ਫ਼ੈਸਲੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ...

ਪੂਰੀ ਖ਼ਬਰ »

'ਆਪ' ਆਗੂ ਸ਼ੀਰਾ ਬਨਭੌਰਾ ਦੀ ਅਗਵਾਈ 'ਚ ਬਿਜਲੀ ਬਿੱਲ ਫੂਕੇ

ਅਹਿਮਦਗੜ੍ਹ, 22 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਵਲੋਂ ਸੂਬਾ ਵਿਚ ਮਹਿੰਗੀ ਬਿਜਲੀ ਦੇ ਕੇ ਜਨਤਾ ਦੀ ਕੀਤੀ ਜਾ ਰਹੀ ਲੁੱਟ ਦੇ ਵਿਰੋਧ ਵਿਚ ਬਿਜਲੀ ਦੇ ਬਿੱਲ ਫੂਕ ਕੇ ਪ੍ਰਦਰਸ਼ਨ ਕੀਤਾ | ਹਲਕਾ ਅਮਰਗੜ੍ਹ ਦੇ 'ਆਪ' ਪਾਰਟੀ ਦੇ ਸੀਨੀਅਰ ...

ਪੂਰੀ ਖ਼ਬਰ »

ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦਾ ਧਰਨਾ 111ਵੇਂ ਦਿਨ ਵਿਚ ਸ਼ਾਮਿਲ

ਸੰਗਰੂਰ, 22 ਅਪੈ੍ਰਲ (ਧੀਰਜ ਪਸ਼ੋਰੀਆ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ 4 ਜਨਵਰੀ ਤੋਂ ਡੀ.ਸੀ. ਦਫ਼ਤਰ ਅੱਗੇ ਪੱਕਾ ਧਰਨਾ ਲਗਾਤਾਰ ਜਾਰੀ ਹੈ ਅਤੇ ਇਹ 111ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਨੂੰ ਲੈ ਕੇ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ-ਹਰੀ ਸਿੰਘ

ਧੂਰੀ, 22 ਅਪ੍ਰੈਲ (ਸੰਜੇ ਲਹਿਰੀ, ਦੀਪਕ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ ਧੂਰੀ ਸਮੇਤ ਨੇੜਲੇ ਪਿੰਡ ਕੰਧਾਰਗੜ੍ਹ, ਢਢੋਗਲ, ਭਸੌੜ, ਕਲੇਰਾਂ, ਘਨੌਰੀ ਕਲਾਂ ਆਦਿ ...

ਪੂਰੀ ਖ਼ਬਰ »

ਪਿੰਡ ਭੁਟਾਲ ਕਲਾਂ ਵਿਖੇ ਕਿਸਾਨਾਂ ਨੇ ਮਾਰਕਫੈੱਡ ਦੀ ਇੰਸਪੈਕਟਰ ਨੂੰ ਬਣਾਇਆ ਬੰਦੀ

ਲਹਿਰਾਗਾਗਾ, 22 ਅਪ੍ਰੈਲ (ਅਸ਼ੋਕ ਗਰਗ) - ਪਿੰਡ ਭੁਟਾਲ ਕਲਾਂ ਦੀ ਅਨਾਜ ਮੰਡੀ ਵਿਚ ਕਣਕ ਦੀ ਬੋਲੀ ਨਾ ਹੋਣ ਅਤੇ ਨਾ ਹੀ ਬਾਰਦਾਨਾ ਮਿਲਣ ਦੇ ਰੋਸ ਵਜੋਂ ਮਾਰਕਫੈੱਡ ਦੀ ਇੰਸਪੈਕਟਰ ਅੰਮਿ੍ਤਪਾਲ ਕੌਰ ਦੇ ਮੰਡੀ ਵਿਚ ਆਉਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਕੀਤਾ ਮੁਕੱਦਮਾ ਦਰਜ

ਖਨੌਰੀ, 22 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਖਨੌਰੀ ਪੁਲਿਸ ਨੇ ਮੇਨ ਬਾਜ਼ਾਰ ਵਿਚ ਰਾਤ ਵੇਲੇ ਕਰਫ਼ਿਊ ਦੌਰਾਨ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਹੌਲਦਾਰ ਦੇਸ ਰਾਜ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ...

ਪੂਰੀ ਖ਼ਬਰ »

ਅਮਰਜੀਤ ਸਿੰਘ ਟੀਟੂ ਦਾ ਕੀਤਾ ਸਨਮਾਨ

ਸੰਗਰੂਰ, 22 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਵਿਖੇ ਦਸਵੀਂ ਦਾ ਮਹੀਨਾਵਾਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ | ਭਾਈ ਸਵਰਨ ਸਿੰਘ ਜੋਸ਼ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ 'ਤੇ ਪੰਜਾਬ ਟਰੇਡਰਜ਼ ਬੋਰਡ ਦੇ ...

ਪੂਰੀ ਖ਼ਬਰ »

ਸੰਦੌੜ ਨੂੰ ਸਬ-ਤਹਿਸੀਲ ਬਨਾਉਣ ਦੀ ਉੱਠੀ ਮੰਗ

ਸੰਦੌੜ, 22 ਅਪ੍ਰੈਲ (ਜਸਵੀਰ ਸਿੰਘ ਜੱਸੀ) - ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਮਲੇਰਕੋਟਲਾ ਨੂੰ ਈਦ-ਉਲ-ਫ਼ਿਤਰ ਦੇ ਤਿਉਹਾਰ ਮੌਕੇ ਜ਼ਿਲ੍ਹਾ ਬਣਾਉਣ ਦੀਆਂ ਹੋ ਰਹੀਆਂ ਚਰਚਾਵਾਂ ਨੇ ਸੰਦੌੜ ਵਾਸੀਆਂ ਵਿਚ ਨਵੀਂ ਉਮੀਦ ਪੈਦਾ ਕਰਦਿਆਂ ਸੰਦੌੜ ਨੂੰ ਸਬ-ਤਹਿਸੀਲ ...

ਪੂਰੀ ਖ਼ਬਰ »

ਅਕਾਲ ਕਾਲਜ 'ਚ ਧਰਤੀ ਦਿਵਸ ਮਨਾਇਆ

ਸੰਗਰੂਰ, 22 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਸੰਗਰੂਰ ਵਿਖੇ ਡਾ. ਸੁਖਮੀਨ ਕੌਰ ਸਿੱਧੂ ਦੀ ਅਗਵਾਈ ਹੇਠ ਕਾਲਜ ਦੇ ਈਕੋ ਕਲੱਬ ਵਲੋਂ ਧਰਤੀ ਦਿਵਸ ਦੇ ਮੌਕੇ 'ਤੇ ਸਲੋਗਨ ਲਿਖਣ ਦੀ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਈਕੋ ਕਲੱਬ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਰਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

ਮੂਲੋਵਾਲ, 22 ਅਪ੍ਰੈਲ (ਰਤਨ ਸਿੰਘ ਭੰਡਾਰੀ) - ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਕਰਨ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਸਰਕਾਰੀ ਦਾਅਵਿਆਂ ਦੀ ਪੋਲ ਮੰਡੀ ਮੂਲੋਵਾਲ ਵਿਚ ਉਸ ਵੇਲੇ ਖੁੱਲ੍ਹ ਗਈ ਜਦੋਂ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਹਫ਼ਤੇ ਤੋਂ ਮੰਡੀ ਵਿਚ ...

ਪੂਰੀ ਖ਼ਬਰ »

ਪੌਣੇ ਛੇ ਲੱਖ ਕਿਲੋਮੀਟਰ ਸਾਇਕਲ ਯਾਤਰਾ ਕਰ ਕੇ ਰਜਿੰਦਰ ਗੁਪਤਾ ਨੇ ਕੀਤੀ ਮਿਸਾਲ ਕਾਇਮ

ਸੰਗਰੂਰ, 22 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਅੱਜ ਦੀ ਭੱਜ-ਦੌੜ ਵਾਲੀ ਦੁਨੀਆ ਵਿਚ ਕੁੱਝ ਲੋਕ ਅਜਿਹੇ ਵੀ ਹਨ ਜੋ ਧਾਰਮਿਕ ਪ੍ਰਵਿਰਤੀ ਨਾਲ ਜੁੜੇ ਹੋਣ ਕਾਰਨ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਨੂੰ ਆਪਣੀ ਜ਼ਿੰਦਗੀ ਦਾ ਅਤੁੱਟ ਅੰਗ ਮੰਨਦੇ ਹਨ | ਅਜਿਹੀ ਹੀ ਇਕ ...

ਪੂਰੀ ਖ਼ਬਰ »

ਰੋਟਰੈਕਟ ਕਲੱਬ ਦੇ ਮੈਂਬਰਾਂ ਨੇ ਟ੍ਰੈਫ਼ਿਕ ਮਾਰਸ਼ਲ ਦੀ ਲਈ ਸਿਖਲਾਈ

ਸੁਨਾਮ ਊਧਮ ਸਿੰਘ ਵਾਲਾ, 22 ਅਪ੍ਰੈਲ (ਭੁੱਲਰ, ਧਾਲੀਵਾਲ) - ਟ੍ਰੈਫ਼ਿਕ ਪੁਲਿਸ ਸੁਨਾਮ ਵਲੋਂ ਟ੍ਰੈਫ਼ਿਕ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ 'ਚ ਰੋਟਰੈਕਟ ਕਲੱਬ ਸੁਨਾਮ (ਮੇਨ) ਦੇ ਮੈਂਬਰਾਂ ਨੂੰ ਸਥਾਨਕ ਆਈ.ਟੀ.ਆਈ. ਚੌਂਕ ਵਿਖੇ ਟ੍ਰੈਫ਼ਿਕ ਮਾਰਸ਼ਲ ਦੀ ਟਰੇਨਿੰਗ ਦਿੱਤੀ ...

ਪੂਰੀ ਖ਼ਬਰ »

ਜਥੇ: ਫ਼ਤਹਿਗੜ੍ਹ ਦਾ ਹਾਲ-ਚਾਲ ਪੁੱਛਣ ਪੁੱਜੇ ਮਾਨ, ਝੂੰਦਾਂ ਅਤੇ ਸੰਘਰੇੜੀ

ਧਰਮਗੜ੍ਹ, 22 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਪਾਲ ਕੌਰ ਦੇ ਪਤੀ ਜਥੇ. ਗੁਰਲਾਲ ਸਿੰਘ ਫਤਹਿਗੜ੍ਹ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਕਿ ਬੀਤੇ ਦਿਨੀਂ ਫ਼ਰਸ਼ ਤੋਂ ਤਿਲਕ ਕੇ ਡਿੱਗਣ ਕਾਰਨ ਹੰਸ ਟੁੱਟ ਗਿਆ ਸੀ ਦਾ ...

ਪੂਰੀ ਖ਼ਬਰ »

ਕਿਸਾਨ ਮੰਡੀਆਂ 'ਚ ਹੋ ਰਿਹਾ ਖ਼ੱਜਲ਼-ਖ਼ੁਆਰ-ਹਰੀ ਸਿੰਘ

ਧੂਰੀ, 22 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਅਤੇ ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਕਣਕ ਦੀ ਫ਼ਸਲ ਵੇਚਣ ਲਈ ਮੰਡੀਆਂ 'ਚ ਖ਼ੱਜਲ਼-ਖ਼ੁਆਰ ਹੋ ਰਿਹਾ ਹੈ ਅਤੇ ਕਿਸਾਨ ਨਾਲ ਨਹੁ-ਮਾਸ ਦਾ ਰਿਸ਼ਤਾ ਨਿਭਾਉਣ ਵਾਲਾ ...

ਪੂਰੀ ਖ਼ਬਰ »

ਖ਼ਰਬੂਜ਼ੇ ਦੀ ਫ਼ਸਲ 'ਤੇ ਉੱਲੀ ਰੋਗ ਦਾ ਭਿਆਨਕ ਹਮਲਾ

ਕੁੱਪ ਕਲਾਂ, 22 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਕਿਸਾਨੀ ਸੰਘਰਸ਼ ਦੌਰਾਨ ਸਰਕਾਰਾਂ ਤੋਂ ਬਾਅਦ ਕਿਸਾਨੀ ਨੂੰ ਪੈਣ ਵਾਲੀਆਂ ਕੁਦਰਤੀ ਮਾਰਾਂ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਬੀਤੇ ਦਿਨਾਂ ਤੋਂ ਅਜੇ ਕਣਕ ਦੇ ਨਿਕਲ ਰਹੇ ਘੱਟ ਝਾੜ ਤੋਂ ਬਾਅਦ ਕਿਸਾਨ ਵਰਗ ਸਦਮੇ ...

ਪੂਰੀ ਖ਼ਬਰ »

ਆਈ.ਪੀ.ਐਸ. ਮੋਹਿਤ ਗਰਗ ਨੇ ਧੂਰੀ ਦਾ ਨਾਂਅ ਕੀਤਾ ਰੌਸ਼ਨ

ਧੂਰੀ, 22 ਅਪ੍ਰੈਲ (ਸੰਜੇ ਲਹਿਰੀ) - ਧੂਰੀ ਦੇ ਜੰਮਪਲ ਡਾ. ਮੋਹਿਤ ਗਰਗ ਆਈ.ਪੀ.ਐਸ. ਨੇ ਫੇਮ ਇੰਡੀਆ ਮੈਗਜ਼ੀਨ ਏਸ਼ੀਆ ਪੋਸਟ ਪੀ.ਐਸ.ਯੂ. ਵਲੋਂ ਕੀਤੇ ਗਏ ਇੱਕ ਸਰਵੇ ਵਿੱਚ ਭਾਰਤ ਦੇ 50 ਵਧੀਆ ਕਾਰਗੁਜ਼ਾਰੀ ਵਾਲੇ ਉੱਚ ਅਧਿਕਾਰੀਆਂ ਵਿਚ ਆਪਣਾ ਨਾਮ ਦਰਜ ਕਰਵਾ ਕੇ ਧੂਰੀ ਦੇ ...

ਪੂਰੀ ਖ਼ਬਰ »

ਇਕ ਦਰਜਨ ਦੇ ਕਰੀਬ ਪਰਿਵਾਰਾਂ ਨੇ 'ਆਪ' ਦਾ ਲੜ ਫੜਿਆ

ਦਿੜ੍ਹਬਾ ਮੰਡੀ, 22 ਅਪ੍ਰੈਲ (ਪਰਵਿੰਦਰ ਸੋਨੂੰ) - ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ | ਦਿੜ੍ਹਬਾ ਅੰਦਰ ਵਿਰੋਧੀ ਧਿਰ ਦੇ ਆਗੂ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਲੋਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ...

ਪੂਰੀ ਖ਼ਬਰ »

ਜਗਦੇਵ ਗਾਗਾ ਵਲੋਂ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ

ਛਾਜਲੀ, 22 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) -ਪਿੰਡ ਛਾਜਲੀ ਵਿਖੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਨਵੇਂ ਬਣੇ ਚੇਅਰਮੈਨ ਜਗਦੇਵ ਗਾਗਾ ਨੇ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ | ਉਨ੍ਹਾਂ ਪਿੰਡ ਛਾਜਲੀ ਦੇ ਸਰਪੰਚ ਇੰਦਰਜੀਤ ਸਿੰਘ ਬਾਵਾ ਅਤੇ ਪੰਚਾਇਤ ਨਾਲ ਪਿੰਡ ...

ਪੂਰੀ ਖ਼ਬਰ »

ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ

ਲੌਂਗੋਵਾਲ­, 22 ਅਪ੍ਰੈਲ (ਵਿਨੋਦ, ਖੰਨਾ) - ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਯਾਦਗਾਰ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ...

ਪੂਰੀ ਖ਼ਬਰ »

ਵਿਸ਼ਵ ਧਰਤੀ ਦਿਵਸ ਮੌਕੇ ਬੂਟੇ ਲਗਾਏ

ਲਹਿਰਾਗਾਗਾ, 22 ਅਪ੍ਰੈਲ (ਅਸ਼ੋਕ ਗਰਗ) - ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿਖੇ ਵਿਸ਼ਵ ਧਰਤੀ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ | ਕਾਲਜ ਦੇ ਵਾਇਸ ਪਿ੍ੰਸੀਪਲ ਰੋਹਿਤ ਵਾਲੀਆ ਨੇ ਦੱਸਿਆ ਕਿ ਯੂਨੈਸਕੋ ਵਲੋਂ ਵਿਸ਼ਵ ਧਰਤੀ ਦਿਵਸ ਵਾਤਾਵਰਨ ਦੀ ਸੰਭਾਲ ਵਾਸਤੇ ...

ਪੂਰੀ ਖ਼ਬਰ »

ਅਖੰਡ ਪਾਠ ਦੇ ਭੋਗ ਪਾਏ

ਲਹਿਰਾਗਾਗਾ, 22 ਅਪ੍ਰੈਲ (ਗਰਗ, ਢੀਂਡਸਾ) - ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਹਿਰਾਗਾਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਜੋਂ 11 ਅਪ੍ਰੈਲ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX