ਤਾਜਾ ਖ਼ਬਰਾਂ


ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  3 minutes ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  25 minutes ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  28 minutes ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  30 minutes ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  35 minutes ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  55 minutes ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  about 1 hour ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  about 2 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  about 2 hours ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  about 2 hours ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  about 2 hours ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  about 3 hours ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  about 3 hours ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  about 3 hours ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  about 3 hours ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  about 3 hours ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਪੰਜਾਬ ਦਾ ਮੁੱਖ ਮੰਤਰੀ ਚੰਨੀ ਝੂਠ ਬੋਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ: ਸੁਖਬੀਰ ਸਿੰਘ ਬਾਦਲ
. . .  about 3 hours ago
ਰੂੜੇਕੇ ਕਲਾ/ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ...
ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ..
ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ..
ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ-ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ...
ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ-ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ...
ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ..
ਮਨਜਿੰਦਰ ਸਿੰਘ ਸਿਰਸਾ ਦੀ ਜਗ੍ਹਾ ਨਵੇਂ ਮੈਂਬਰ ਦੀ ਨਾਮਜ਼ਦਗੀ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ: ਹਰਜਿੰਦਰ ਸਿੰਘ ਧਾਮੀ
. . .  about 3 hours ago
ਅੰਮ੍ਰਿਤਸਰ 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇੱਥੇ ਹੋਈ ਪਲੇਠੀ ਇਕੱਤਰਤਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿਚ ਹਾਜ਼ਰ ਮੈਂਬਰਾਂ ਵਲੋਂ..
ਕੇਸ ਵਾਪਸ ਨਹੀਂ ਹੋਣਗੇ ਤਾਂ ਘਰ ਵਾਪਸੀ ਨਹੀਂ ਹੋਵੇਗੀ: ਕਿਸਾਨ ਨੇਤਾ ਦਰਸ਼ਨ ਪਾਲ ਸਿੰਘ
. . .  about 4 hours ago
ਨਵੀਂ ਦਿੱਲੀ, 7 ਦਸੰਬਰ-ਕਿਸਾਨ ਨੇਤਾ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ 'ਅਸੀਂ 5 ਮੈਂਬਰੀ ਕਮੇਟੀ ਬਣਾਈ ਹੈ ਜਿਸ ਨਾਲ ਸਰਕਾਰ ਸਾਡੇ ਮੁੱਦਿਆਂ 'ਤੇ ਗੱਲ ਕਰਕੇ ਸਪੱਸ਼ਟ ਕਰੇ ਪਰ ਕੱਲ੍ਹ ਤੱਕ ਉਨ੍ਹਾਂ ਨਾਲ ਕੋਈ ਗੱਲ...
ਜੋ ਗਰੰਟੀਆਂ ਕੇਜਰੀਵਾਲ ਪੰਜਾਬ ਵਿਚ ਦੇ ਰਿਹਾ ਕੀ ਉਹ ਸਾਰੀਆਂ ਦਿੱਲੀ ਵਿਚ ਲਾਗੂ ਹਨ: ਸੁਖਬੀਰ ਸਿੰਘ ਬਾਦਲ
. . .  about 4 hours ago
ਰੂੜੇਕੇ ਕਲਾ/ ਬਰਨਾਲਾ, 07 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553

ਸਨਅਤ ਤੇ ਵਪਾਰ

ਨਿਰਵਿਘਨ ਚੱਲਦੀਆਂ ਰਹਿਣਗੀਆਂ ਵਿਸ਼ੇਸ਼ ਰੇਲ ਗੱਡੀਆਂ

ਫ਼ਿਰੋਜ਼ਪੁਰ, 22 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਰੇਲ ਮੰਤਰਾਲੇ ਦੇ ਐਲਾਨ ਮਗਰੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਰੇਲਵੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣਾ ਰੱਖੇਗਾ ਜਾਰੀ, ਤੇ ਭਵਿੱਖ ਵਿਚ ਇਨ੍ਹਾਂ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ | ਮੰਡਲ ਮੈਨੇਜਰ ਨੇ ਚੱਲ ਰਹੀਆਂ ਰੇਲ ਗੱਡੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਤੋਂ ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਦੀਆਂ 67 ਜੋੜੀਆਂ ਗੱਡੀਆਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਉਧਮਪੁਰ, ਜੰਮੂਤਵੀ, ਸ੍ਰੀ ਅੰਮਿ੍ਤਸਰ, ਫ਼ਿਰੋਜ਼ਪੁਰ ਕੈਂਟ ਅਤੇ ਫ਼ਾਜ਼ਿਲਕਾ ਰੇਲਵੇ ਸਟੇਸ਼ਨਾਂ ਤੋਂ ਚੱਲ ਰਹੀਆਂ ਹਨ | ਇਸ ਦੇ ਨਾਲ 37 ਜੋੜਾ ਗੱਡੀਆਂ ਫ਼ਿਰੋਜ਼ਪੁਰ ਡਵੀਜ਼ਨ (ਫ਼ਿਰੋਜ਼ਪੁਰ-ਬਠਿੰਡਾ, ਅੰਮਿ੍ਤਸਰ-ਪਠਾਨਕੋਟ, ਪਠਾਨਕੋਟ- ਉਧਮਪੁਰ, ਜਲੰਧਰ-ਫ਼ਿਰੋਜ਼ਪੁਰ, ਲੁਧਿਆਣਾ-ਫ਼ਿਰੋਜ਼ਪੁਰ, ਬਨਿਹਾਲ-ਬਾਰਾਮੂਲਾ, ਫ਼ਿਰੋਜ਼ਪੁਰ- ਫ਼ਾਜ਼ਿਲਕਾ, ਪਠਾਨਕੋਟ-ਜੋਗਿੰਦਰਨਗਰ ਆਦਿ) ਵਿਚ ਅਣ-ਰਾਖਵੀਂ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਵੀ ਚਲਾਈਆਂ ਜਾਂਦੀਆਂ ਹਨ, ਜੋ ਯਾਤਰੀਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 29 ਜੋੜੀ ਸਪੈਸ਼ਲ ਮੇਲ ਐਕਸਪੈੱ੍ਰਸ ਰੇਲ ਗੱਡੀਆਂ ਸ੍ਰੀ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਚੱਲ ਰਹੀਆਂ ਹਨ, ਜੋ ਇੰਦੌਰ, ਨਾਗਪੁਰ, ਨੰਦੇੜ, ਕੋਲਕਾਤਾ, ਬਾਂਦਰਾ ਟਰਮਿਨਸ, ਹਰਿਦੁਆਰ, ਨਿਜਲਪਾਈਗੁੜੀ, ਜਯਾਨਗਰ, ਸੀਲਦਾਹ, ਨਵਾਂ ਤਿਨਸੁਕੀਆ, ਕੋਰਬਾ, ਸਹਾਰਸਾ, ਦਰਭੰਗਾ, ਕਾਨਪੁਰ, ਕਤੀਹਰ, ਹਾਵੜਾ ਆਦਿ ਹਨ | ਇਸੇ ਤਰ੍ਹਾਂ ਜੰਮੂਤਵੀ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਮੇਲ ਐਕਸਪੈੱ੍ਰਸ ਟਰੇਨਾਂ ਦੀਆਂ 16 ਜੋੜੀਆਂ ਚਲਾਈਆਂ ਜਾ ਰਹੀਆਂ ਹਨ ਜੋ ਬਾਂਦਰਾ ਟਰਮਿਨਸ, ਵਾਰਾਨਸੀ, ਸੰਬਲਪੁਰ, ਪਟਨਾ, ਅਜਮੇਰ, ਭਾਗਲਪੁਰ, ਗੋਰਖਪੁਰ, ਹਾਵੜਾ, ਪੁਣੇ, ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਦਿੱਲੀ, ਰਿਸ਼ੀਕੇਸ਼, ਜੈਸਲਮੇਰ, ਬਾੜਮੇਰ ਅਤੇ ਤਿਰੂਪਤੀ ਮੰਜ਼ਿਲ ਤੱਕ ਜਾ ਰਹੀਆਂ ਹਨ ਤੇ 13 ਸਪੈਸ਼ਲ ਮੇਲ ਐਕਸਪੈੱ੍ਰਸ ਰੇਲ ਗੱਡੀਆਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ ਚਲਾਈਆਂ ਜਾ ਰਹੀਆਂ ਹਨ ਜੋ ਨਵੀਂ ਦਿੱਲੀ, ਡਾ: ਅੰਬੇਦਕਰ ਨਗਰ, ਬਾਂਦਰਾ ਟਰਮੀਨਲ, ਗਾਂਧੀਧਾਮ, ਹਾਪਾ, ਜਾਮ ਨਗਰ, ਰਿਸ਼ੀਕੇਸ਼, ਕੋਟਾ, ਜਬਲਪੁਰ, ਅਹਿਮਦਾਬਾਦ ਤੱਕ ਜਾ ਰਹੀਆਂ ਹਨ | ਇਸ ਦੇ ਚਲਦੇ ਉਧਮਪੁਰ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਮੇਲ ਐਕਸਪ੍ਰੈੱਸ ਗੱਡੀਆਂ ਦੀਆਂ 4 ਜੋੜੀਆਂ ਚਲਾਈਆਂ ਜਾ ਰਹੀਆਂ ਹਨ, ਜੋ ਇੰਦੌਰ, ਪ੍ਰਯਾਗਰਾਜ, ਕੋਟਾ ਅਤੇ ਦੁਰਗ ਮੰਜਿਲ ਸਟੇਸ਼ਨਾਂ ਤੱਕ ਜਾਂਦੀਆਂ ਹਨ, ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ 3 ਜੋੜੀਆਂ ਸਪੈਸ਼ਲ ਮੇਲ ਐਕਸਪੈੱ੍ਰਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਧਨਬਾਦ, ਮੁੰਬਈ ਸੈਂਟਰਲ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਮੰਜ਼ਿਲ ਸਟੇਸ਼ਨਾਂ 'ਤੇ ਜਾਂਦੀਆਂ ਹਨ, ਫ਼ਾਜ਼ਿਲਕਾ ਰੇਲਵੇ ਸਟੇਸ਼ਨ ਤੋਂ ਦੋ ਜੋੜੀਆਂ ਸਪੈਸ਼ਲ ਮੇਲ ਐਕਸਪੈੱ੍ਰਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਦਿੱਲੀ ਅਤੇ ਰੇਵਾੜੀ ਮੰਜ਼ਿਲ ਸਟੇਸ਼ਨਾਂ ਨੂੰ ਜਾਂਦੀਆਂ ਹਨ | ਮੰਡਲ ਰੇਲਵੇ ਮੈਨੇਜਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ |

ਮਹਾਰਾਸ਼ਟਰ ਦੇ ਰਾਜਕਾਂਤ ਨੇ ਜਿੱਤਿਆ 5 ਕਰੋੜ ਦਾ ਡੀਅਰ ਵਿਸਾਖੀ ਬੰਪਰ

ਜਲੰਧਰ, 22 ਅਪ੍ਰੈਲ (ਅ.ਬ.)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਦੀਵਾ ਇਲਾਕੇ ਦੇ ਵਾਸੀ ਇਕ ਛੋਟੇ ਕਾਰੋਬਾਰੀ ਰਾਜਕਾਂਤ ਪਾਟਿਲ ਨੇ ਪੰਜਾਬ ਸਰਕਾਰ ਦੇ ਡੀਅਰ ਵਿਸਾਖੀ ਬੰਪਰ ਲਾਟਰੀ ਦਾ ਪਹਿਲਾ ਪੁਰਸਕਾਰ 5 ਕਰੋੜ ਰੁਪਏ ਜਿੱਤਿਆ ਹੈ | ਇਸ ਲਾਟਰੀ ਦਾ ਡਰਾਅ 19 ਅਪ੍ਰੈਲ ਨੂੰ ...

ਪੂਰੀ ਖ਼ਬਰ »

ਭਾਰਤ ਦੀ ਚਾਲੂ ਵਿੱਤੀ ਸਾਲ 'ਚ 11 ਫ਼ੀਸਦੀ ਰਹੇਗੀ ਵਿਕਾਸ ਦਰ-ਐਸ.ਐਂਡ.ਪੀ. ਦਾ ਅਨੁਮਾਨ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀਆਂ)-ਐਸ.ਐਂਡ.ਪੀ. ਗਲੋਬਲ ਰੇਟਿੰਗਜ਼ ਨੇ ਚਾਲੂ ਵਿੱਤੀ ਸਾਲ 2021-22 'ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 11 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ | ਇਸ ਦੇ ਨਾਲ ਹੀ ਉਸ ਨੇ ਵਿਆਪਕ ਤਾਲਾਬੰਦੀ ਦੇ ਅਰਥਵਿਵਸਥਾ 'ਤੇ 'ਵਰਨਣਯੋਗ' ਪ੍ਰਭਾਵ ਨੂੰ ...

ਪੂਰੀ ਖ਼ਬਰ »

ਬਿਨਾਂ ਇੰਟਰਵਿਊ ਯੂ.ਕੇ. ਦੇ ਲੱਗ ਰਹੇ ਨੇ ਧੜਾ-ਧੜ ਵੀਜ਼ੇ-ਸ਼ੇਰਗਿੱਲ

ਜਲੰਧਰ, 22 ਅਪ੍ਰੈਲ (ਅਜੀਤ ਬਿਊਰੋ)-ਗਲੋਬਲ ਵੀਜ਼ਾ ਹੈਲਪ ਲਾਈਨ ਦੇ ਡਾਇਰੈਕਟਰ ਗੁਰਮਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜਿੱਥੇ ਬਿਨਾਂ ਆਇਲੈਟਸ ਅਤੇ ਆਇਲੈਟਸ ਵਾਲੇ ਬੱਚਿਆਂ ਅੰਦਰ ਯੂਨੀਵਰਸਿਟੀਜ਼ ਨੂੰ ਇੰਟਰਵਿਊ ਦੇਣ ਦਾ ਡਰ ਹੈ ਉੱਥੇ ਹੀ ਗਲੋਬਲ ਵੀਜ਼ਾ ਹੈਲਪ ...

ਪੂਰੀ ਖ਼ਬਰ »

ਯੂ.ਟੀ. ਮਾਰਕੀਟ 'ਚ ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਛੇਹਰਟਾ, 22 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ 'ਚ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX