ਤਾਜਾ ਖ਼ਬਰਾਂ


ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲਾ ਗ੍ਰਿਫ਼ਤਾਰ - 18 ਸਾਇਕਲ ਬਰਾਮਦ
. . .  3 minutes ago
ਬਠਿੰਡਾ, 14 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਅੱਜ ਸੀ.ਆਈ.ਏ. ਸਟਾਫ਼-1, ਬਠਿੰਡਾ ਦੀ ਟੀਮ ਨੇ ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ,...
ਇਨਸਾਫ਼ ਲੈਣ ਲਈ ਸੈਂਕੜੇ ਲੋਕਾਂ ਵਲੋਂ ਦੂਸਰੇ ਦਿਨ ਵੀ ਡੀ. ਐੱਸ .ਪੀ. ਮਹਿਲ ਕਲਾਂ ਦੇ ਦਫ਼ਤਰ ਮੂਹਰੇ ਰੋਸ ਧਰਨਾ
. . .  3 minutes ago
ਮਹਿਲ ਕਲਾਂ,11ਜੂਨ (ਅਵਤਾਰ ਸਿੰਘ ਅਣਖੀ) - ਪਿੰਡ ਟਿੱਬਾ ਦੇ ਗੰਭੀਰ ਹਾਲਤ 'ਚ ਜ਼ਖਮੀ ਨੌਜਵਾਨ ਦੀ ਪੀ. ਜੀ .ਆਈ. 'ਚ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼...
6-12 ਉਮਰ ਸਮੂਹ ਦੇ ਬੱਚਿਆਂ ਲਈ ਕੋਵੈਕਸੀਨ ਦਾ ਟਰਾਇਲ ਕੱਲ ਤੋਂ ਸ਼ੁਰੂ
. . .  10 minutes ago
ਨਵੀਂ ਦਿੱਲੀ, 14 ਜੂਨ - ਏਮਜ਼ ਦਿੱਲੀ ਕੱਲ੍ਹ ਤੋਂ 6-12 ਉਮਰ ਸਮੂਹ ਦੇ ਬੱਚਿਆਂ ਅਤੇ ਉਸ ਤੋਂ ਬਾਅਦ 2-6 ਉਮਰ ਵਰਗ ਦੇ ਕਲੀਨਿਕਲ ਟਰਾਇਲਾਂ ਲਈ ਭਰਤੀ ਸ਼ੁਰੂ ਕਰੇਗੀ...
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੀ ਸੀ.ਬੀ.ਆਈ. ਜਾਂਚ ਅਜੇ ਵੀ ਜਾਰੀ
. . .  16 minutes ago
ਮੁੰਬਈ,14 ਜੂਨ - ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇਕ ਸਾਲ ਦਾ ਹੋ ਗਿਆ ਹੈ | ਉਥੇ ਹੀ ਅਭਿਨੇਤਾ ਦੀ ਮੌਤ ਨਾਲ ਜੁੜੀ ਸੀ.ਬੀ.ਆਈ. ਜਾਂਚ ਅਜੇ...
ਬੇਰੁਜ਼ਗਾਰ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  52 minutes ago
ਬਠਿੰਡਾ,14 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਬੇਰੁਜ਼ਗਾਰੀ ਦੇ ਝੰਬੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...
ਪੁਲਿਸ ਦੀ ਵਰਦੀ ਪਾ ਕੇ ਲੁੱਟਾਂ - ਖੋਹਾਂ ਕਰਨ ਵਾਲਾ ਅੰਤਰਾਜੀ ਗਿਰੋਹ ਪਟਿਆਲਾ ਪੁਲਿਸ ਨੇ ਕੀਤਾ ਕਾਬੂ
. . .  about 1 hour ago
ਪਟਿਆਲਾ,14 ਜੂਨ (ਮਨਦੀਪ ਸਿੰਘ ਖਰੌੜ) - ਪਟਿਆਲਾ ਪੁਲਿਸ ਵਲੋਂ ਪੁਲਿਸ ਦੀ ਵਰਦੀ ਪਾ ਕੇ ਲੁੱਟਾਂ ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ ਕੀਤਾ ਗਿਆ ਹੈ। ਇਹ ਗਿਰੋਹ ਪੰਜਾਬ ਤੇ ਹਰਿਆਣਾ...
ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਘੇਰਿਆ ਬਠਿੰਡਾ ਦਾ ਮੁੱਖ ਬੱਸ ਅੱਡਾ
. . .  58 minutes ago
ਬਠਿੰਡਾ, 14 ਜੂਨ (ਅਮ੍ਰਿਤਪਲ ਸਿੰਘ ਵਲਾਣ) - ਪਟਿਆਲਾ ਵਿਚ ਪੀ.ਆਰ.ਟੀ.ਸੀ. ਚੈਕਿੰਗ ਟੀਮ ਦੁਆਰਾ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਇਕ ਕੰਡਕਟਰ ...
ਅਣਪਛਾਤੇ ਲੁਟੇਰਿਆਂ ਵਲੋਂ ਕਿਸਾਨ ਦੀ ਗੋਲੀ ਮਾਰਕੇ ਹੱਤਿਆ
. . .  42 minutes ago
ਮੋਗਾ,14 ਜੂਨ (ਗੁਰਤੇਜ ਸਿੰਘ ਬੱਬੀ, ਗੁਰਦੇਵ ਭਾਮ) - ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੀਆਨਾ ਦੇ ਕੋਲ ਮੋਟਰਸਾਈਕਲ ਸਵਾਰ ਖੇਤਾਂ ਵਿਚ ਪਏ ਇਕ ਬੈਗ ਨੂੰ ਚੁੱਕ ਕੇ ਉੱਥੋਂ ਦੀ ਫ਼ਰਾਰ...
2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ ਪਾਰਟੀ - ਅਰਵਿੰਦ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 14 ਜੂਨ - ਆਮ ਆਦਮੀ ਪਾਰਟੀ (ਆਪ) 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ...
ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ
. . .  about 1 hour ago
ਕੋਟਕਪੂਰਾ, 14 ਜੂਨ ( ਮੋਹਰ ਸਿੰਘ ਗਿੱਲ ) - ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ ਹਨ | ਸੁਰਜੀਤ ਸਿੰਘ ਢਿੱਲੋਂ ਡਾਇਰੈਕਟਰ ਸੀਵਰੇਜ ਬੋਰਡ ਪੰਜਾਬ,...
ਮਜ਼ਦੂਰ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 14 ਜੂਨ ( ਬਲਦੇਵ ਸਿੰਘ ਸਿੱਧੂ ) - ਜ਼ਿਲ੍ਹਾ ਮਾਨਸਾ ਦੇ ਪਿੰਡ ਮੋਹਰ ਸਿੰਘ ਵਾਲਾ ਦੇ ਹਰਵਿੰਦਰ ਸਿੰਘ ਨਿੱਕਾ (31) ਪੁੱਤਰ ਸੁਰਜੀਤ ਸਿੰਘ ਨੇ ਆਰਥਿਕ ਤੰਗੀ ਦੇ ਕਾਰਨ ...
ਯੂ.ਐੱਸ : ਆਸਟਿਨ ਵਿਚ ਹੋਈ ਗੋਲੀਬਾਰੀ ਵਿਚ ਇਕ ਦੀ ਮੌਤ
. . .  about 2 hours ago
ਯੂ.ਐੱਸ,14 ਜੂਨ - ਟੈਕਸਾਸ ਦੇ ਸ਼ਹਿਰ ਆਸਟਿਨ ਵਿਚ ਸ਼ਨੀਵਾਰ ਨੂੰ ਗੋਲੀਬਾਰੀ ਹੋਈ । ਗੋਲੀਬਾਰੀ ਵਿਚ ਜ਼ਖ਼ਮੀ ਹੋਏ ਦਰਜਨ ਤੋਂ ਵੱਧ ਵਿਅਕਤੀਆਂ ਵਿਚੋਂ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ ...
ਸ਼ਹੀਦੀ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ
. . .  about 2 hours ago
ਅੰਮ੍ਰਿਤਸਰ, 14 ਜੂਨ (ਜਸਵੰਤ ਸਿੰਘ ਜੱਸ) - ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅੱਜ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼ਹਿਰ ਵਿਚ ਵੱਖ - ਵੱਖ ਥਾਵਾਂ 'ਤੇ...
ਔਰਤਾਂ ਅਤੇ ਬੱਚਿਆ ਦੀ ਕੀਤੀ ਕੁੱਟ-ਮਾਰ ਦਾ ਇਨਸਾਫ਼ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  about 3 hours ago
ਚੋਗਾਵਾਂ, 14 ਜੂਨ (ਗੁਰਬਿੰਦਰ ਸਿੰਘ ਬਾਗੀ) - ਪਿੰਡ ਕੋਹਾਲਾ ਦੇ ਦੋ ਦਲਿਤ ਪਰਿਵਾਰਾਂ ਦੀਆਂ ਔਰਤਾਂ ਸਮੇਤ ਦੋ ਬੱਚਿਆ ਦੀ ਕੀਤੀ ਕੁੱਟ-ਮਾਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਅੱਜ ਵਾਲਮੀਕੀ ਭਾਵਾਧਸ ਪੰਜਾਬ ਦੇ ਜਨਰਲ ਸਕੱਤਰ...
ਆਗਰਾ : ਬੋਰਵੇਲ ਵਿਚ ਡਿੱਗਿਆ 4 ਸਾਲਾ ਬੱਚਾ
. . .  about 3 hours ago
ਆਗਰਾ,(ਉੱਤਰ ਪ੍ਰਦੇਸ਼) : ਆਗਰਾ ਦੇ ਫ਼ਤਿਹਾਬਾਦ ਦੇ ਇਕ ਪਿੰਡ ਵਿਚ ਅੱਜ ਇਕ 4 ਸਾਲਾ ਬੱਚਾ ਬੋਰਵੇਲ ਵਿਚ ਡਿੱਗ ਗਿਆ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਬਚਾਅ ਕਾਰਜ...
ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਤੀਜੇ ਦਿਨ ਵੀ ਬਾਰਸ਼ ਹੋਈ ਸ਼ੁਰੂ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 14 ਜੂਨ ( ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਤੀਜੇ ਦਿਨ ਵੀ ਬਾਰਸ਼ ਸ਼ੁਰੂ ਹੋ ਗਈ ...
ਪ੍ਰਧਾਨ ਮੰਤਰੀ ਮੋਦੀ ਦੀ ਇਜ਼ਰਾਈਲ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੂੰ ਵਧਾਈ
. . .  about 4 hours ago
ਨਵੀਂ ਦਿੱਲੀ,14 ਜੂਨ - ਇਜ਼ਰਾਈਲ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਵਧਾਈ ਦਿੱਤੀ ਗਈ | ਪ੍ਰਧਾਨ ਮੰਤਰੀ ਦਾ ਕਹਿਣਾ ਸੀ...
ਅੰਬਾਲਾ 'ਚ ਅੱਜ ਤੋਂ ਜਿੰਮ 50% ਸਮਰੱਥਾ ਨਾਲ ਖੁੱਲ੍ਹੇ
. . .  about 4 hours ago
ਹਰਿਆਣਾ, 14 ਜੂਨ - ਅੰਬਾਲਾ ਵਿਚ ਜਿੰਮ ਅੱਜ ਤੋਂ 50% ਸਮਰੱਥਾ ਨਾਲ ਖੁੱਲ੍ਹ ਗਏ ...
ਨਸਰਾਲਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਸਮੇਤ ਨੌਕਰ ਕਾਬੂ, ਮਾਲਕ ਫ਼ਰਾਰ
. . .  about 4 hours ago
ਨਸਰਾਲਾ, 14 ਜੂਨ (ਸਤਵੰਤ ਸਿੰਘ ਥਿਆੜਾ)- ਪੁਲਿਸ ਚੌਂਕੀ ਨਸਰਾਲਾ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਭਾਰੀ ਮਾਤਰਾ 'ਚ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 70,421 ਨਵੇਂ ਕੋਰੋਨਾ ਦੇ ਮਾਮਲੇ ਆਏ, 3921 ਮੌਤਾਂ
. . .  about 4 hours ago
ਨਵੀਂ ਦਿੱਲੀ ,14 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ...
ਪਿੰਡ ਨੰਗਲੀ ਦੇ ਨੌਜਵਾਨ ਦੀ ਕੈਨੇਡਾ (ਬਰੈਂਪਟਨ) 'ਚ ਪਾਣੀ 'ਚ ਡੁੱਬਣ ਨਾਲ ਹੋਈ ਮੌਤ
. . .  about 5 hours ago
ਰਾਜਾਸਾਂਸੀ, 14 ਜੂਨ (ਹਰਦੀਪ ਸਿੰਘ ਖੀਵਾ) ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ...
ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਵਿਖੇ ਮਨਾਇਆ ਸ਼ਹੀਦੀ ਦਿਹਾੜਾ
. . .  about 5 hours ago
ਨਸਰਾਲਾ, 14 ਜੂਨ (ਸਤਵੰਤ ਸਿੰਘ ਥਿਆੜਾ) - ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਹੁਸ਼ਿਆਰਪੁਰ ਵਿਖੇ ਸ਼ਹੀਦੀ ...
ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
. . .  about 5 hours ago
ਅੰਮ੍ਰਿਤਸਰ, 14 ਜੂਨ - ਜਥੇ: ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀ ਵਲੋਂ ...
ਕਰਨਾਟਕ: 18 ਗ੍ਰਾਮ ਪੰਚਾਇਤਾਂ 'ਚ 21 ਜੂਨ ਤੱਕ ਮੁਕੰਮਲ ਲਾਕਡਾਊਨ
. . .  about 5 hours ago
ਬੰਗਲੌਰ, 14 ਜੂਨ - ਕਰਨਾਟਕ ਵਿਚ ਕੋਰੋਨਾ ਕੇਸਾਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਕੋਰੋਨਾ ਦੇ ...
ਮਹਿੰਗਾਈ ਦੀ ਮਾਰ ਜਾਰੀ , ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਵਾਧਾ
. . .  about 6 hours ago
ਨਵੀਂ ਦਿੱਲੀ, 14 ਜੂਨ - ਤੇਲ ਦੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਜਾਰੀ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਦਿੱਲੀ / ਹਰਿਆਣਾ

ਖ਼ਾਲਸਾ ਕਾਲਜ ਨੇ ਸਵ: ਸਵਰਨ ਸਿੰਘ ਅਟਵਾਲ ਨੂੰ ਸਮਰਪਿਤ 'ਵਿਸ਼ਵ ਧਰਤੀ ਦਿਵਸ' ਮਨਾਇਆ

ਯਮੁਨਾਨਗਰ, 22 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਖ਼ਾਲਸਾ ਕਾਲਜ ਵਲੋਂ ਸਵ. ਸਵਰਨ ਸਿੰਘ ਅਟਵਾਲ ਨੂੰ ਸਮਰਪਿਤ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਸਬੰਧੀ ਕਾਲਜ ਕੈਂਪਸ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਉਪ ਚੇਅਰਮੈਨ ਸਵਰਨ ਸਿੰਘ ਅਟਵਾਲ ਦੀ ਯਾਦ 'ਚ ਫੁੱਲ ਅਤੇ ਫ਼ਲਦਾਰ ਬੂਟੇ ਵੀ ਲਗਾਏ ਗਏ | ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਵਿਚ ਰਹਿ ਕੇ ਸੰਸਥਾਵਾਂ ਨੂੰ ਆਪਣੇ ਤਜ਼ਰਬੇ ਅਤੇ ਦੂਰਦਰਸ਼ੀ ਸੋਚ ਸਦਕਾ ਭਾਰੀ ਲਾਭ ਪਹੁੰਚਾਉਣ ਵਾਲੇ ਸ. ਸਵਰਨ ਸਿੰਘ ਅਟਵਾਲ ਬੀਤੀ 21 ਅਪ੍ਰੈਲ ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ | ਇਸ ਮੌਕੇ ਮੇਜਰ ਹਰਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਜੋ ਧਰਤੀ ਦੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਵਾਰ ਇਹ ਦਿਹਾੜਾ ਸਵ. ਸਵਰਨ ਸਿੰਘ ਅਟਵਾਲ ਦੀ ਯਾਦ ਨੂੰ ਸਮਰਪਿਤ ਰਹੇਗਾ | ਉਨ੍ਹਾਂ ਕਿਹਾ ਕਿ ਅਮਰੀਕੀ ਸੈਨੇਟਰ ਨੈਲਸਨ ਦੀ ਪਹਿਲਕਦਮੀ 'ਤੇ ਪਹਿਲਾ ਵਿਸ਼ਵ ਧਰਤੀ ਦਿਵਸ 22 ਅਪ੍ਰੈਲ 1970 ਨੂੰ ਮਨਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਧਰਤੀ ਦੀ ਮਹੱਤਤਾ ਅਤੇ ਇਸ ਦੇ ਪ੍ਰਬੰਧਨ ਬਾਰੇ ਜਾਣੂ ਕਰਵਾਇਆ ਜਾਂਦਾ ਹੈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਜੋਸ਼ੀ ਨੇ ਕਿਹਾ ਕਿ ਮਨੁੱਖ ਆਪਣੇ ਨਿੱਜੀ ਹਿੱਤਾਂ ਲਈ ਤੇਲ, ਖਣਿਜ ਤੇ ਪਾਣੀ ਆਦਿ ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਿਹਾ ਹੈ, ਪਰ ਭਵਿੱਖ 'ਚ ਮਨੁੱਖ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ | ਇਸ ਤੋਂ ਇਲਾਵਾ ਮਨੁੱਖ ਜੰਗਲਾਂ ਨੂੰ ਵੀ ਬੜੀ ਤੇਜ਼ੀ ਨਾਲ ਕੱਟ ਰਿਹਾ ਹੈ, ਜਿਸ ਨਾਲ ਧਰਤੀ ਦੀ ਹੋਂਦ ਖ਼ਤਰੇ ਵਿਚ ਆ ਗਈ ਹੈ, ਲਿਹਾਜ਼ਾ ਮੌਜੂਦਾ ਸਮੇਂ ਅੰਦਰ ਧਰਤੀ ਦੀ ਸੁਰੱਖਿਆ ਦੀ ਬਹੁਤ ਜ਼ਿਆਦਾ ਲੋੜ ਹੈ | ਇਸੇ ਦੌਰਾਨ ਨਵੀਂ ਦਿੱਲੀ ਸਥਿਤ ਉੱਚ ਸਿੱਖਿਆ ਦੇ ਖੇਤਰ ਵਿਚ ਨਵੀਨਤਾ ਅਤੇ ਖੋਜ ਲਈ ਵਿਸ਼ਵ ਪ੍ਰਸਿੱਧ ਸੰਸਥਾ ਡਾਇਸ ਐਸ. ਡੀ. ਜੀ. ਲੈਬ ਅਤੇ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਸਾਂਝੇ ਤੌਰ 'ਤੇ ਵਿਦਿਆਰਥੀਆਂ ਲਈ ਇਕ ਵੈਬੀਨਾਰ ਵੀ ਕਰਵਾਇਆ ਗਿਆ, ਜਿਸ ਦੌਰਾਨ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਧਰਤੀ ਨੂੰ ਸੁਰੱਖਿਅਤ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਅੰਕੜਿਆਂ, ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਵੱਖ-ਵੱਖ ਮੁੱਦਿਆਂ ਦੇ ਹੱਲਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਅਤੇ ਰਿਵਾਇਤੀ ਊਰਜਾ ਦੇ ਸ੍ਰੋਤਾਂ ਦੀ ਸੋਚ-ਸਮਝ ਕੇ ਵਰਤੋਂ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਵੈਬੀਨਾਰ ਦੌਰਾਨ ਡੀ. ਆਈ. ਈ. ਐਸ. ਦੇ ਪ੍ਰਧਾਨ ਕੇਸ਼ਵ ਕੁਮਾਰ, ਡਾ. ਅਲੋਕ ਗੋਇਲ, ਡਾ. ਅਸ਼ੋਕ ਖੁਰਾਣਾ, ਡਾ. ਅਮਰਜੀਤ ਸਿੰਘ, ਡਾ. ਕੈਥਰੀਨ ਮਸੀਹ ਅਤੇ ਡਾ. ਰਾਜਿੰਦਰ ਸਿੰਘ ਵੋਹਰਾ ਵਲੋਂ 1334 ਕਰੀਬ ਪ੍ਰਤੀਭਾਗੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ | ਇਸ ਮੌਕੇ ਖ਼ਾਲਸਾ ਐਜੂਕੇਸ਼ਨਲ ਟਰੱਸਟ ਦੇ ਸਰਪ੍ਰਸਤ ਭੁਪਿੰਦਰ ਸਿੰਘ ਜੌਹਰ ਅਤੇ ਪ੍ਰਧਾਨ ਰਣਦੀਪ ਸਿੰਘ ਜੌਹਰ ਵਲੋਂ ਵੀ ਵਿਸ਼ਵ ਧਰਤੀ ਦਿਵਸ ਦੀ ਵਿਦਿਆਰਥੀਆਂ ਵਧਾਈ ਦਿੱਤੀ ਗਈ, ਜਦਕਿ ਗੁਰੂ ਗੋਬਿੰਦ ਸਿੰਘ ਫਾਰਮੇਸੀ ਕਾਲਜ ਦੇ ਪਿ੍ੰਸੀਪਲ ਡਾ. ਕੁਮਾਰ ਗੌਰਵ ਵਲੋਂ ਵਿਦਿਆਰਥੀਆਂ ਨੂੰ ੂ ਧਰਤੀ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਡਾ. ਰਮਣੀਕ, ਡਾ. ਰਾਜੇਸ਼ ਭਾਰਦਵਾਜ, ਪ੍ਰੋ. ਜਸ਼ਪ੍ਰੀਤ ਸਿੰਘ ਅਤੇ ਪ੍ਰੋ. ਮਨਿੰਦਰ ਦੱਤ ਵੀ ਮੌਜੂਦ ਸਨ |

ਸਰਕਾਰ ਦੇ ਕਣਕ ਖ਼ਰੀਦ ਦੇ ਦਾਅਵੇ ਝੂਠੇ: ਹੁਸ਼ਿਆਰੀ ਲਾਲ ਸ਼ਰਮਾ

ਸਿਰਸਾ, 22 ਅਪੈ੍ਰਲ (ਅ.ਬ.)- ਮੰਡੀਆਂ ਵਿਚ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਾ ਕਿਸਾਨਾਂ ਨੂੰ ਕਣਕ ਦਾ ਵੇਲੇ ਸਿਰ ਭੁਗਤਾਨ ਹੋ ਰਿਹਾ ਹੈ ਤੇ ਨਾ ਹੀ ਬਾਰਦਾਨਾ ਮਿਲ ਰਿਹਾ ਹੈ | ਕਣਕ ਮੰਡੀਆਂ 'ਚ ਖੁੱਲੇ੍ਹ ਅਸਮਾਨ ਹੇਠਾਂ ...

ਪੂਰੀ ਖ਼ਬਰ »

ਸਿਰਸਾ 'ਚ ਕੋਰੋਨਾ ਕਾਰਨ ਇਕ ਦੀ ਮੌਤ, 108 ਨਵੇਂ ਕੇਸ

ਸਿਰਸਾ, 22 ਅਪੈ੍ਰਲ (ਅ.ਬ.)-ਜ਼ਿਲ੍ਹਾ ਸਿਰਸਾ 'ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ ਇੱਕ 62 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 108 ਨਵੇਂ ਕੇਸ ਆਏ ਹਨ | ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ਸਿਵਲ ...

ਪੂਰੀ ਖ਼ਬਰ »

ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਖ਼ਿਲਾਫ਼ ਵਿਦਿਆਰਥੀਆਂ ਵਲੋਂ ਰੋਸ ਮੁਜ਼ਾਹਰਾ

ਸਿਰਸਾ, 22 ਅਪੈ੍ਰਲ (ਅ.ਬ.)-ਹਰਿਆਣਾ ਸਰਕਾਰ ਵਲੋਂ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 30 ਅਪੈ੍ਰਲ ਤੱਕ ਬੰਦ ਕਰਨ ਦੇ ਫ਼ੈਸਲੇ ਦੇ ਖ਼ਿਲਾਫ਼ ਅੱਜ ਵਿਦਿਆਰਥੀਆਂ ਨੇ ਮਿੰਨੀ ਸਕੱਤਰੇਤ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਨੂੰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ...

ਪੂਰੀ ਖ਼ਬਰ »

ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਿਰਸਾ, 22 ਅਪੈ੍ਰਲ (ਅ.ਬ.)-ਸਿਰਸਾ ਜ਼ਿਲ੍ਹਾ ਦੇ ਪਿੰਡ ਰੰਗੜੀ ਖੇੜਾ ਵਿਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਘਟਨਾ ਦੀ ਸੂਚਨਾ ਮਿਲਣ 'ਤੇ ਸਿਰਸਾ ਦੀ ਸਦਰ ਥਾਣਾ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੀ ਸਕੱਤਰ ਅਤੇ ਸੀ. ਜੇ. ਐਮ. ਅਨੁਰਾਧਾ ਨੇ ਕੀਤਾ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ

ਸਿਰਸਾ, 22 ਅਪੈ੍ਰਲ (ਅ.ਬ.)-ਸਿਰਸਾ ਦੀ ਸੀ.ਜੇ.ਐਮ. ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੀ ਸਕੱਤਰ ਅਨੁਰਾਧਾ ਨੇ ਅੱਜ ਸਥਾਨਕ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕਰਕੇ ਰਸੋਈ ਘਰ, ਕੋਵਿਡ ਗ੍ਰਸਤ ਬੰਦੀਆਂ ਦੀਆਂ ਬੈਰਕਾਂ, ਹਸਪਤਾਲ, ਫ਼ੈਕਟਰੀ, ਲੀਗਲ ਏਡ ਕਲੀਨਿਕ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬੈੱਡਾਂ ਅਤੇ ਆਕਸੀਜਨ ਦੀ ਕੋਈ ਕਮੀ ਨਹੀਂ : ਡੀ.ਸੀ.

ਸਿਰਸਾ, 22 ਅਪੈ੍ਰਲ (ਅ.ਬ.)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਲਈ ਹਸਪਤਾਲ 'ਚ ਨਾ ਤਾਂ ਬੈੱਡ ਘਟ ਹਨ ਤੇ ਨਾ ਹੀ ਆਕਸੀਜਨ ਦੀ ਕੋਈ ਕਮੀ ਹੈ | ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ...

ਪੂਰੀ ਖ਼ਬਰ »

ਸੱਟੇਬਾਜ਼ੀ ਕਰਨ ਦੇ ਦੋਸ਼ ਹੇਠ ਮੁਲਜ਼ਮ ਕਾਬੂ

ਯਮੁਨਾਨਗਰ, 22 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਸੱਟੇਬਾਜ਼ਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਦੇ ਸਪੈਸ਼ਲ ਸਟਾਫ਼ ਨੇ ਇਕ ਮੁਲਜ਼ਮ ਨੂੰ ਸੱਟੇਬਾਜ਼ੀ ਕਰਦਿਆਂ ਰੰਗੇ ...

ਪੂਰੀ ਖ਼ਬਰ »

ਭਾਜਪਾ ਆਗੂ ਸੁਮਨ ਸੈਣੀ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼

ਨਰਾਇਣਗੜ੍ਹ, 22 ਅਪ੍ਰੈਲ (ਪੀ ਸਿੰਘ)-ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਉਪ ਪ੍ਰਧਾਨ ਸੁਮਨ ਸੈਣੀ ਵਲੋਂ ਨਰਾਇਣਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਕੋਵਿਡ ਵੈਕਸੀਨ ਲਗਵਾਈ ਗਈ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਹੋਰ ਆਗੂ ਵੀ ਹਾਜ਼ਰ ਸਨ | ਸੁਮਨ ਸੈਣੀ ਨੇ ਕਿਹਾ ਕਿ ...

ਪੂਰੀ ਖ਼ਬਰ »

ਸਾਰੇ ਕੋਰੋਨਾ ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕਰਨ, ਨਹੀਂ ਤਾਂ ਹੋਵੇਗੀ ਕਾਰਵਾਈ : ਡੀ. ਐੱਸ. ਪੀ.

ਨਰਾਇਣਗੜ੍ਹ, 22 ਅਪ੍ਰੈਲ (ਪੀ ਸਿੰਘ)-ਨਰਾਇਣਗੜ੍ਹ ਦੇ ਡੀ. ਐੱਸ. ਪੀ. ਅਨਿਲ ਕੁਮਾਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੋ ਗਜ ਦੀ ਦੂਰੀ ਰੱਖਣ ਦੇ ਨਾਲ-ਨਾਲ ਮਾਸਕ ਲਗਾਉਣ ਨੂੰ ਲਾਜ਼ਮੀ ਬਣਾਉਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ

ਸ਼ਾਹਬਾਦ ਮਾਰਕੰਡਾ, 22 ਅਪ੍ਰੈਲ (ਅਵਤਾਰ ਸਿੰਘ)-'ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ' ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਕਈ ਪ੍ਰ੍ਰੋਗਰਾਮ ਕਰਵਾਏ ਜਾ ਰਹੇ ਹਨ | ਪ੍ਰਕਾਸ਼ ਪੁਰਬ ਸਬੰਧੀ ਜਿੱਥੇ ...

ਪੂਰੀ ਖ਼ਬਰ »

ਇਕਾਂਤਵਾਸ 'ਚੋਂ ਹੀ ਸਰਕਾਰੀ ਫ਼ਰਜ਼ ਨਿਭਾ ਰਹੇ ਡੀ.ਐੱਸ.ਪੀ ਬੈਣੀਵਾਲ

ਡੱਬਵਾਲੀ, 22 ਅਪੈ੍ਰਲ (ਇਕਬਾਲ ਸਿੰਘ ਸ਼ਾਂਤ)-ਪਿਛਲੇ ਦੋ ਹਫ਼ਤੇ ਤੋਂ ਕੋਰੋਨਾ ਪਾੱਜ਼ੀਟਿਵ ਹੋਣ ਦੇ ਬਾਅਦ ਵੀ ਡੱਬਵਾਲੀ ਦੇ ਡੀ.ਐੱਸ.ਪੀ ਕੁਲਦੀਪ ਸਿੰਘ ਬੈਣੀਵਾਲ ਇਕਾਂਤਵਾਸ 'ਚੋਂ ਹੀ ਸਰਕਾਰੀ ਫ਼ਰਜ਼ ਨਿਭਾ ਰਹੇ ਹਨ | ਡੀ.ਐੱਸ.ਪੀ ਦੀ ਅੱਜ ਦੁਬਾਰਾ ਰਿਪੋਰਟ ਪਾਜ਼ੀਟਿਵ ...

ਪੂਰੀ ਖ਼ਬਰ »

ਸਿੱਖ ਸੰਸਥਾਵਾਂ ਇਕਜੁੱਟਤਾ ਅਤੇ ਆਪਸੀ ਤਾਲਮੇਲ ਰਾਹੀਂ ਲੋੜਵੰਦਾਂ ਤੱਕ ਮਦਦ ਪਹੁੰਚਾਉਣ-ਰਾਠੌਰ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)- ਕੌਮਾਂਤਰੀ ਪੱਧਰ ਦੀ ਸੰਸਥਾ ਗਲੋਬਲ ਸਿੱਖ ਕੌਂਸਲ ਦੇ ਭਾਰਤ ਤੋਂ ਨੁਮਾਇੰਦੇ ਰਾਮ ਸਿੰਘ ਰਾਠੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਤਮਾਮ ਸਿੱਖ ਸੰਸਥਾਵਾਂ ਤੇ ...

ਪੂਰੀ ਖ਼ਬਰ »

ਪੰਜਾਬੀ ਬਾਗ ਇਲਾਕੇ 'ਚ ਕਾਰ 'ਚੋਂ ਫੜੇ ਗਏ 2 ਕਰੋੜ ਦੀ ਜਾਂਚ ਬਾਰੇ ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਪੁਲਿਸ ਵਲੋਂ ਬੀਤੇ ਦਿਨੀਂ ਪੰਜਾਬੀ ਬਾਗ ਇਲਾਕੇ ਦੀ ਲਾਲ ਬੱਤੀ ਦੇ ਕੋਲ ਇੱਕ ਕਾਰ 'ਚੋਂ ਕਥਿਤ ਤੌਰ 'ਤੇ 2 ਕਰੋੜ ਰੁਪਏ ਦੀ ਗ਼ੈਰ ਕਾਨੂੰਨੀ ਨਕਦੀ ਜ਼ਬਤ ਕੀਤੀ ਗਈ ਸੀ | ਇਸ ਮਾਮਲੇ 'ਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ...

ਪੂਰੀ ਖ਼ਬਰ »

ਕੋਰੋਨਾ ਸੰਕਟ : ਦਿੱਲੀ ਭਾਜਪਾ ਵਲੋਂ ਲੋੜਵੰਦਾਂ ਤੱਕ ਮਦਦ ਦਾ ਉਪਰਾਲਾ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਵੱਡੇ ਪੱਧਰ 'ਤੇ ਸਹਾਇਤਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਸੀ,ਉਸ ਮੁਹਿੰਮ ਤਹਿਤ ਦਿੱਲੀ ਭਾਜਪਾ ਵਲੋਂ ਕਈ ਲੋੜਵੰਦ ਲੋਕਾਂ ਦੀ ...

ਪੂਰੀ ਖ਼ਬਰ »

ਮਨੁੱਖਤਾ ਦੀ ਭਲਾਈ ਲਈ ਦਿੱਲੀ ਕਮੇਟੀ ਵਲੋਂ 3 ਗੁਰਧਾਮਾਂ 'ਚ ਅਖੰਡ ਪਾਠ ਦਾ ਉਪਰਾਲਾ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)- ਕੋਰੋਨਾ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX