ਤਾਜਾ ਖ਼ਬਰਾਂ


ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਜ਼ਿੰਦਗੀ ਦੀ ਜੰਗ ਹਾਰੇ
. . .  about 4 hours ago
ਮੌਜੂਦਾ ਕਾਂਗਰਸੀ ਸਰਪੰਚ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਝਬਾਲ, 18 ਜੂਨ ( ਸੁਖਦੇਵ ਸਿੰਘ/ਸਰਬਜੀਤ ਸਿੰਘ) - ਥਾਣਾ ਝਬਾਲ ਅਧੀਨ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਹੀ ਇਕ ਕਾਂਗਰਸੀ ਨੇ ਮੌਜੂਦਾ ਕਾਂਗਰਸੀ ਸਰਪੰਚ ਦੇ ਨੌਜਵਾਨ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੀ...
ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ 'ਚ
. . .  1 day ago
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਸਕਾਰ ਹੋਣ ਤੱਕ ਪੰਜਾਬ ਸਰਕਾਰ ਨੂੰ ਜੈਪਾਲ ਦੀ ਮ੍ਰਿਤਕ ਦੇਹ ਦੀ...
ਸਿਰਸਾ ਨੇ 125 ਬੈੱਡਾਂ ਦਾ ਹਸਪਤਾਲ ਬਣਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਸਿਰਸਾ ਨੇ ਹਸਪਤਾਲ ਦਾ ਨਿਰਮਾਣ ਯਕੀਨੀ ਰੂਪ...
ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  1 day ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  1 day ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  1 day ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  1 day ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  1 day ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  1 day ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  1 day ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  1 day ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  1 day ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  1 day ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  1 day ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  1 day ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਕਪੂਰਥਲਾ / ਫਗਵਾੜਾ

ਸੰਤ ਸੀਚੇਵਾਲ ਵਲੋਂ ਵੇਈਾ 'ਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਯਤਨ ਜਾਰੀ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਥਿੰਦ, ਹੈਪੀ)-ਗੰਦੇ ਪਾਣੀਆਂ ਦੀ ਬਹੁਤਾਤ ਕਾਰਨ ਪਵਿੱਤਰ ਕਾਲੀ ਵੇਈਾ 'ਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ 'ਤੇ ਯਤਨ ਆਰੰਭ ਦਿੱਤੇ ਹਨ | ਵੇਈਾ ਦੇ ਨਾਲ ਲੱਗਦੀਆਂ ਮੋਟਰਾਂ ਚਲਾ ਕੇ ਸਾਫ਼ ਪਾਣੀ ਪਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਵਿਚ ਆਕਸੀਜਨ ਦੀ ਮਾਤਰਾ ਵੱਧ ਸਕੇ | ਵੇਈਾ ਵਿਚ ਗੰਦੇ ਪਾਣੀ ਦੀ ਬਹੁਤਾਤ ਇਸ ਕਦਰ ਹੋ ਗਈ ਹੈ ਕਿ ਪਾਣੀ ਵਿਚ ਆਕਸੀਜਨ ਘੱਟਣ ਕਾਰਨ ਮੱਛੀਆਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ | ਇਸੇ ਕਰਕੇ ਮੱਛੀਆਂ ਮਰ ਰਹੀਆਂ ਹਨ | ਮੱਛੀ ਪਾਲਣ ਵਾਲੇ ਮਾਹਿਰਾਂ ਦੀ ਰਾਏ ਲੈਂਦਿਆਂ ਸੰਤ ਸੀਚੇਵਾਲ ਨੇ ਹੁਸ਼ਿਆਰਪੁਰ ਤੋਂ ਵਿਸ਼ੇਸ਼ ਜਾਂਚ ਟੀਮ ਨੂੰ ਸੱਦਿਆ ਸੀ | ਇਸ ਟੀਮ ਦੇ ਮਾਹਰ ਮੈਂਬਰ ਅਰਵਿੰਦਰ ਸਿੰਘ ਨੇ ਵੇਈਾ ਦਾ ਪਾਣੀ ਜਾਂਚਣ ਤੋਂ ਬਾਅਦ ਦੱਸਿਆ ਕਿ ਪਾਣੀ ਵਿਚ ਪੀ. ਐੱਚ. ਦੀ ਮਾਤਰਾ ਸਿਰਫ਼ 5 ਰਹਿ ਗਈ ਹੈ ਜਿਹੜੀ ਕਿ ਸੱਤ ਤੋਂ ਹਮੇਸ਼ਾ ਹੀ ਵੱਧ ਚਾਹੀਦੀ ਹੈ | ਪਾਣੀ ਵਿਚ ਅਮੋਨੀਆ ਦਾ ਪੱਧਰ ਵੀ ਵਧਿਆ ਹੋਇਆ ਹੈ | ਮੱਛੀਆਂ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਵੇਈਾ ਵਿਚ ਚੂਨਾ, ਆਕਸੀਜਨ ਵਾਲੀਆਂ ਗੋਲੀਆਂ, ਬਾਹਰੋਂ ਮੋਟਰਾਂ ਦਾ ਪਾਣੀ ਤੇ ਵੇਈਾ ਵਿਚ ਪਾਣੀ ਦੀ ਹਲਚਲ ਵਧਾਉਣ ਦੇ ਉਪਰਾਲੇ ਕੀਤੇ ਗਏ ਤਾਂ ਜੋ ਕੋਈ ਵੀ ਟੋਟਕਾ ਮੱਛੀਆਂ ਦੀ ਜਾਨ ਬਚਾਉਣ ਲਈ ਸਹਾਈ ਹੋ ਸਕੇ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵੇਈਾ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਚਾਰ-ਪੰਜ ਵਾਰ ਮੱਛੀਆਂ ਮਰ ਚੁੱਕੀਆਂ ਹਨ | ਇਕ ਵਾਰ ਤਾਂ ਏਨੀਆਂ ਜ਼ਿਆਦਾ ਮੱਛੀਆਂ ਮਰੀਆਂ ਸਨ ਕਿ ਟਰਾਲੀਆਂ ਭਰ-ਭਰ ਕੇ ਬਾਹਰ ਕੱਢੀਆਂ ਸਨ | ਉਨ੍ਹਾਂ ਕਿਹਾ ਕਿ ਜਲਚਰ ਜੀਵਨ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ, ਪਹਿਲਾਂ ਸਤਲੁਜ ਦਰਿਆ ਨੂੰ ਪਲੀਤ ਕਰਕੇ ਉਸ ਵਿਚੋਂ ਅਨੇਕਾਂ ਪ੍ਰਕਾਰ ਦੇ ਜਲਚਰ ਜੀਵਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ | ਪਵਿੱਤਰ ਵੇਈਾ ਪੰਜਾਬ ਤੇ ਦੇਸ਼ ਲਈ ਇਕ ਮਾਡਲ ਵਜੋਂ ਸਥਾਪਿਤ ਹੋਈ ਸੀ, ਪਰ ਪ੍ਰਸ਼ਾਸਨਿਕ ਲਾਪਰਵਾਹੀ ਸੰਗਤਾਂ ਦੀ ਅਣਥੱਕ ਮਿਹਨਤ ਨੂੰ ਮਿੱਟੀ ਘੱਟੇ ਰੋਲਣਾ ਚਾਹੰੁਦੀ ਹੈ, ਜਿਸ ਨੂੰ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਕਿਉਂਕਿ ਇਹ ਧਾਰਮਿਕ ਆਸਥਾ ਦਾ ਕੇਂਦਰ ਹੈ | ਇਹ ਗੁਰਬਾਣੀ ਦਾ ਆਗਮਨ ਅਸਥਾਨ ਹੈ | ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਨੀਤੀ ਬਣਾਏ | ਸੰਤ ਸੀਚੇਵਾਲ ਨੇ ਦੱਸਿਆ ਕਿ ਵੇਈਾ ਵਿਚ ਤੁਰੰਤ 250 ਕਿਊਸਿਕ ਪਾਣੀ ਨਾ ਛੱਡਿਆ ਗਿਆ ਤਾਂ ਸਥਿਤੀ ਹੋਰ ਵੀ ਵਿਗੜ ਜਾਵੇਗੀ |

ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਨੇ ਸਿਹਤ ਮੰਤਰੀ ਦੇ ਨਾਂਅ ਦਿੱਤਾ ਡੀ. ਸੀ. ਨੂੰ ਮੰਗ ਪੱਤਰ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਕੋਵਿਡ-19 ਦੌਰਾਨ ਵੈਕਸੀਨੇਸ਼ਨ ਦੀਆਂ ਡਿਊਟੀਆਂ ਵਿਚ ਆਸ਼ਾ ਵਰਕਰਾਂ ਨੂੰ ਕੋਈ ਮਿਹਨਤਾਨਾ ਨਾ ਦੇਣ, ਕੋਵਿਡ-19 ਤੋਂ ...

ਪੂਰੀ ਖ਼ਬਰ »

ਧਰਤੀ ਮਾਤਾ ਨੂੰ ਬਚਾਉਣ ਲਈ ਸਾਨੂੰ ਹਰ ਸੰਭਵ ਯਤਨ ਕਰਨ ਦੀ ਲੋੜ- ਡਾ. ਰਾਜੇਸ਼ ਗਰੋਵਰ

ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਅੱਜ ਧਰਤੀ ਦਿਵਸ 'ਤੇ ਸਾਨੂੰ ਆਪਣੇ ਭਵਿੱਖ ਨੂੰ ਸਿਹਤਮੰਦ ਤੇ ਸਥਾਈ ਬਣਾਉਣ ਦਾ ਪ੍ਰਣ ਲੈਣ ਦੇ ਨਾਲ-ਨਾਲ ਧਰਤੀ ਮਾਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ | ਇਹ ਗੱਲ ਡਾ. ਰਜੇਸ਼ ਗਰੋਵਰ ਡਾਇਰੈਕਟਰ ਸਾਇੰਸ ਸਿਟੀ ਨੇ ...

ਪੂਰੀ ਖ਼ਬਰ »

ਇਲਾਜ ਦੌਰਾਨ ਨੌਜਵਾਨ ਨੇ ਲਗਾਏ ਡਾਕਟਰ 'ਤੇ ਲਾਪ੍ਰਵਾਹੀ ਦੇ ਦੋਸ਼

ਡਾਕਟਰ ਨੇ ਲਗਾਏ ਦੋਸ਼ਾਂ ਨੂੰ ਨਕਾਰਿਆ ਭੁਲੱਥ, 22 ਅਪ੍ਰੈਲ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਸਿਵਲ ਹਸਪਤਾਲ ਭੁਲੱਥ ਵਿਖੇ ਇਕ ਨੌਜਵਾਨ ਨੇ ਇਲਾਜ ਕਰਨ ਵਾਲੇ ਡਾਕਟਰ 'ਤੇ ਅਣਗਹਿਲੀ ਨਾਲ ਇਲਾਜ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਵੇਈਾ 'ਚ ਚੂਨਾ ਤੇ ਆਕਸੀਜਨ ਦੀਆਂ ਗੋਲੀਆਂ ਪਾਈਆਂ
ਸੰਤ ਸੀਚੇਵਾਲ ਵਲੋਂ ਵੇਈਾ 'ਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਯਤਨ ਜਾਰੀ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਥਿੰਦ, ਹੈਪੀ)-ਗੰਦੇ ਪਾਣੀਆਂ ਦੀ ਬਹੁਤਾਤ ਕਾਰਨ ਪਵਿੱਤਰ ਕਾਲੀ ਵੇਈਾ 'ਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ 'ਤੇ ਯਤਨ ਆਰੰਭ ਦਿੱਤੇ ਹਨ | ...

ਪੂਰੀ ਖ਼ਬਰ »

ਕਿਸਾਨਾਂ ਨੂੰ ਹੁਣ ਤੱਕ ਕਣਕ ਦੀ 100 ਕਰੋੜ ਦੀ ਸਿੱਧੀ ਅਦਾਇਗੀ ਕੀਤੀ ਗਈ- ਗੀਤਾ ਬਿਸ਼ੰਭੂ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਖਰੀਦ ਏਜੰਸੀਆਂ ਵਲੋਂ ਕਿਸਾਨਾਂ ਤੋਂ ਖ਼ਰੀਦੀ ਗਈ ਕਣਕ ਦੀ ਹੁਣ ਤੱਕ 100 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਾ ਬਿਸ਼ੰਭੂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਕਣਕ ਦੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 22 ਅਪ੍ਰੈਲ (ਪੱਤਰ ਪ੍ਰੇਰਕਾਂ ਰਾਹੀਂ)-ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਦੀਆਂ ਸਮੂਹ ਮੰਡੀਆਂ 'ਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਹੋ ਰਹੀ ਹੈ- ਵਿਧਾਇਕ ਚੀਮਾ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਮੁੱਖ ਦਾਣਾ ਮੰਡੀ ਸਮੇਤ ਹਰੇਕ ਮੰਡੀ ਵਿਚ ਕਣਕ ਦੀ ਖ਼ਰੀਦ ਤੇ ਬਾਰਦਾਨੇ ਦੀ ਸਪਲਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਜੇ ਕਿਤੇ ਕੋਈ ਮੁਸ਼ਕਲ ਵੀ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਰਿਹਾ ਹੈ, ਇਹ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋਏ- ਡਾ. ਉਪਿੰਦਰਜੀਤ ਕੌਰ

ਕਪੂਰਥਲਾ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਮੁੱਖ ਮੰਤਰੀ ਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਵਲੋਂ ਕਣਕ ਦੀ ਖ਼ਰੀਦ ਲਈ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋਏ ਹਨ | ਇਨ੍ਹਾਂ ਦਾਅਵਿਆਂ ਦੇ ਉਲਟ ਮੰਡੀਆਂ ਵਿਚ ਕਿਸਾਨ ਬਾਰਦਾਨੇ ਦੀ ਸਮੱਸਿਆ ਦਾ ਸਾਹਮਣਾ ...

ਪੂਰੀ ਖ਼ਬਰ »

ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਖਿਲਾਫ਼ ਕੇਸ ਦਰਜ

ਢਿਲਵਾਂ, 22 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏ. ਐੱਸ. ਆਈ. ਸਰਬਜੀਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 73 ਮਾਮਲੇ ਆਏ ਸਾਹਮਣੇ, ਤਿੰਨ ਵਿਅਕਤੀਆਂ ਦੀ ਮੌਤ

ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 73 ਮਾਮਲੇ ਸਾਹਮਣੇ ਆਏ ਹਨ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ | ਵਿਭਾਗ ਵਲੋਂ ਬੀਤੇ ਦਿਨ 738 ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜ਼ਿਲ੍ਹੇ ਵਿਚ 746 ...

ਪੂਰੀ ਖ਼ਬਰ »

ਵਾਲਮੀਕਿ ਟਾਈਗਰ ਫੋਰਸ ਵਲੋਂ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਦਾ ਸਨਮਾਨ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਵਾਲਮੀਕਿ ਟਾਈਗਰ ਫੋਰਸ ਕਪੂਰਥਲਾ ਦੇ ਪ੍ਰਧਾਨ ਰਕੇਸ਼ ਕੁਮਾਰ ਵਲੋਂ ਅੱਜ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ | ਟਾਈਗਰ ਫੋਰਸ ਦੇ ਆਗੂਆਂ ਨੇ ਸੀਨੀਅਰ ਡਿਪਟੀ ਮੇਅਰ ਨੂੰ ਸ਼ਹਿਰ ਦੀਆਂ ...

ਪੂਰੀ ਖ਼ਬਰ »

-ਮਾਮਲਾ ਕਰਫਿਉ ਦੌਰਾਨ ਪਾਰਟੀ ਕਰਨ ਦਾ-

ਫਗਵਾੜਾ, 22 ਅਪ੍ਰੈਲ (ਹਰੀਪਾਲ ਸਿੰਘ)-ਕਰਫਿਉ ਦੌਰਾਨ ਇਕ ਹੋਟਲ 'ਚ ਚੱਲ ਰਹੇ ਸਮਾਗਮ ਵਿਚ ਪਹੁੰਚੀ ਪੁਲਿਸ ਨੇ ਸਮਾਗਮ ਬੰਦ ਕਰਵਾਇਆ ਤੇ ਦੋ ਵਿਅਕਤੀਆਂ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਤਹਿਤ ਕਾਰਵਾਈ ਕੀਤੀ | ਪੰਜਾਬ ਵਿਚ ਰਾਤ 8 ਵਜੇ ਤੋਂ ਲੱਗ ਰਹੇ ਕਰਫਿਉ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਸਕੂਲ 'ਚ ਧਰਤੀ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਹੈਪੀ, ਥਿੰਦ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਕੇ. ਜੀ. ਵਿੰਗ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਧਰਤੀ ਦਿਵਸ ਸਬੰਧੀ ਆਨ-ਲਾਈਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਵੱਡੀ ਗਿਣਤੀ ਵਿਚ ਹਿੱਸਾ ...

ਪੂਰੀ ਖ਼ਬਰ »

ਧਰਤੀ ਦਿਵਸ ਸਬੰਧੀ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿਖੇ ਸਮਾਗਮ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ. ਸੀ. ਐੱਫ. ਦੇ ਕੇ. ਜੀ. ਵਿੰਗ ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਧਰਤੀ ਦਿਵਸ ਸਬੰਧੀ ਆਨਲਾਈਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਪੋਸਟਰ, ਗੀਤ, ਕਵਿਤਾਵਾਂ ...

ਪੂਰੀ ਖ਼ਬਰ »

ਪਵਿੱਤਰ ਕਾਲੀ ਵੇਈਾ 'ਚ ਮੱਛੀਆਂ ਦੀ ਮੌਤ ਜ਼ਹਿਰੀਲੇ ਪਾਣੀ ਨਾਲ ਨਹੀਂ ਘੱਟ ਪਾਣੀ ਤੇ ਆਕਸੀਜਨ ਦੀ ਘਾਟ ਕਾਰਨ ਹੋਈ- ਐੱਸ. ਡੀ. ਐੱਮ.

ਸੁਲਤਾਨਪੁਰ ਲੋਧੀ, 22 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਬੀਤੇ ਦਿਨ ਪਵਿੱਤਰ ਕਾਲੀ ਵੇਈਾ 'ਚ ਮੱਛੀਆਂ ਦੀ ਮੌਤ ਜ਼ਹਿਰੀਲੇ ਪਾਣੀ ਨਾਲ ਨਹੀਂ ਬਲਕਿ ਵੇਈਾ ਵਿਚ ਪਾਣੀ ਦੀ ਕਮੀ ਤੇ ਆਕਸੀਜਨ ਦੀ ਘਾਟ ਕਾਰਨ ਹੋਈ ਸੀ | ਇਹ ਸ਼ਬਦ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਅੱਜ ਪ੍ਰੈੱਸ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਨਗਰ ਪੰਚਾਇਤ ਢਿਲਵਾਂ ਵਿਖੇ ਡਸਟਬਿਨ ਲਗਾਏ

ਢਿਲਵਾਂ, 22 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸਵੱਛ ਭਾਰਤ ਮੁਹਿੰਮ ਤਹਿਤ ਕਸਬਾ ਢਿਲਵਾਂ ਦੇ ਨਗਰ ਪੰਚਾਇਤ ਦਫ਼ਤਰ ਵਿਖੇ ਹਲਕਾ ਭੁਲੱਥ ਦੇ ਯੂਥ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਕੀਤੇ ਗਏ ਵਾਅਦੇ ਮੁਤਾਬਿਕ ਕਸਬਾ ਢਿਲਵਾਂ ਵਿਖੇ ਸਫ਼ਾਈ ...

ਪੂਰੀ ਖ਼ਬਰ »

6 ਸਾਲਾ ਦੇਵੰਨਿਆ ਪਾਠਕ ਨੇ ਕੀਤਾ ਸ਼ਹਿਰ ਦਾ ਨਾਂਅ ਰੋਸ਼ਨ

ਕਪੂਰਥਲਾ, 22 ਅਪ੍ਰੈਲ (ਦੀਪਕ ਬਜਾਜ)-ਸ਼ਹਿਰ ਦੀ 6 ਸਾਲਾ ਬੱਚੀ ਨੇ ਗੁੜਗਾਉਂ ਵਿਚ ਆਲ ਇੰਡੀਆ ਓਪਨ ਰੋਲਰ ਸਕੇਟਿੰਗ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ 6 ਸਾਲਾ ਦੇਵੰਨਿਆ ਪਾਠਕ ਦੇ ਦਾਦਾ ਪ੍ਰੋ. ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਢਿਲਵਾਂ, 22 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਦਿਨੋਂ-ਦਿਨ ਵੱਧ ਰਹੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਅਤੇ ਸਰਕਾਰੀ ਹਦਾਇਤਾਂ ਦੀਆਂ ਪਾਲਣਾ ਕਰਾਉਣ ਲਈ ਅੱਜ ਥਾਣਾ ਢਿਲਵਾਂ ਦੇ ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਸਬਾ ਢਿਲਵਾਂ ...

ਪੂਰੀ ਖ਼ਬਰ »

ਮਿੱਠੜਾ ਕਾਲਜ ਵਿਖੇ ਰਚਨਾਤਮਿਕ ਤੇ ਨਵੀਨਤਾ ਦਿਵਸ ਸਬੰਧੀ ਮੁਕਾਬਲੇ ਕਰਵਾਏ

ਕਪੂਰਥਲਾ, 22 ਅਪ੍ਰੈਲ (ਸਡਾਨਾ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿਖੇ ਰਚਨਾਤਮਿਕ ਤੇ ਨਵੀਨਤਾ ਦਿਵਸ ਦੇ ਸਬੰਧ ਵਿਚ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰੋ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਨ-ਲਾਈਨ ਨਵੀਨਤਾਕਾਰੀ ਪਹਿਰਾਵੇ ਦੇ ਮੁਕਾਬਲੇ ਕਰਵਾਏ ਗਏ, ਜਿਸ ...

ਪੂਰੀ ਖ਼ਬਰ »

ਡੀ. ਐੱਸ. ਪੀ. ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਸ਼ਹਿਰ 'ਚ ਫਲੈਗ ਮਾਰਚ

ਕਪੂਰਥਲਾ, 22 ਅਪ੍ਰੈਲ (ਸਡਾਨਾ)-ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਤੇ ਨਾਈਟ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਮਨੋਰਥ ਨਾਲ ਅੱਜ ਸ਼ਾਮ ਦੇ ਸਮੇਂ ਡੀ. ਐੱਸ. ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ...

ਪੂਰੀ ਖ਼ਬਰ »

ਟੀਕਾਕਰਨ ਕੈਂਪ ਲਗਾਇਆ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਜੇ. ਸੀ. ਆਈ. ਫਗਵਾੜਾ ਤੇ ਈ. ਐੱਸ. ਆਈ ਫਗਵਾੜਾ ਨਾਲ ਮਿਲਕੇ ਫਗਵਾੜਾ ਸ਼ਹਿਰ ਵਿਚ ਛੇਵਾਂ ਕੋਰੋਨਾ ਟੀਕਾਕਰਨ ਕੈਂਪ ਪਲਾਹੀ ਰੋਡ ਸਥਿਤ ਮਹਾਦੇਵ ਗਿਫ਼ਟ ਐਂਡ ਸਟੇਸ਼ਨਰੀ ਦੇ ਨੇੜੇ ਲਗਾਇਆ ਗਿਆ | ਇਸ ਵਿਚ ਲਗਪਗ 60 ਤੋਂ ਵੱਧ ...

ਪੂਰੀ ਖ਼ਬਰ »

ਐੱਲ. ਪੀ. ਯੂ. ਵਿਸ਼ਵ ਦੀਆਂ 200 ਸਰਬੋਤਮ ਯੂਨੀਵਰਸਿਟੀਆਂ 'ਚ ਸ਼ੁਮਾਰ

ਜਲੰਧਰ, 22 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ-2021 'ਚ ਵਿਸ਼ਵ ਦੀਆਂ 200 ਸਰਵੋਤਮ ਯੂਨੀਵਰਸਿਟੀਆਂ 'ਚ ਐਲਾਨਿਆ | ਐਲ.ਪੀ.ਯੂ. ਨੇ ਇਸ ਰੈਂਕਿੰਗ 'ਚ ਪਹਿਲੀ ਵਾਰ ਹਿੱਸਾ ਲਿਆ, ਜਿਸ ਨੂੰ ਵਿਸ਼ਵ 'ਚੋਂ ...

ਪੂਰੀ ਖ਼ਬਰ »

'ਆਪ' ਹਾਈਕਮਾਨ ਵਲੋਂ ਸਰਬਜੀਤ ਸਿੰਘ ਸੂਬਾ ਜੁਆਇੰਟ ਸਕੱਤਰ ਟਰੇਡ ਵਿੰਗ ਨਿਯੁਕਤ

ਭੁਲੱਥ, 22 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ)-ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਸਹਿ ਇੰਚਾਰਜ ਰਾਘਵ ਚੱਢਾ, ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ, ਵਿਰੋਧੀ ਧਿਰ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਲੋਕ ਟੀਕਾ ਲਗਵਾਉਣ ਲਈ ਅੱਗੇ ਆਉਣ- ਡਾ. ਪਰਮਿੰਦਰ ਕੌਰ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਡਾ. ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਗ਼ਲਤ ਧਾਰਨਾਵਾਂ ਤੇ ਅਫ਼ਵਾਹਾਂ ਦੇ ਚੱਲਦਿਆਂ ਕੁੱਝ ਲੋਕ ...

ਪੂਰੀ ਖ਼ਬਰ »

ਲੰਬੇ ਸਮੇਂ ਤੋਂ ਹਜ਼ੂਰ ਸਾਹਿਬ ਲੰਗਰਾਂ ਲਈ ਨਿਭਾਅ ਰਹੇ ਸਨ ਸੇਵਾਵਾਂ
ਬਾਬਾ ਗੁਰਨਾਮ ਸਿੰਘ ਗੁਰਦੁਆਰਾ ਟਿੱਬਾ ਸਾਹਿਬ ਥੇਹ ਸਪਰੋੜ ਵਾਲਿਆਂ ਦਾ ਦਿਹਾਂਤ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਫਗਵਾੜਾ ਦੇ ਨਜ਼ਦੀਕ ਚੱਲ ਰਹੇ ਅਸਥਾਨ ਗੁਰਦੁਆਰਾ ਟਿੱਬਾ ਸਾਹਿਬ ਥੇਹ ...

ਪੂਰੀ ਖ਼ਬਰ »

ਬਾਬਾ ਗੁਰਨਾਮ ਸਿੰਘ ਗੁਰਦੁਆਰਾ ਟਿੱਬਾ ਸਾਹਿਬ ਥੇਹ ਸਪਰੋੜ ਵਾਲਿਆਂ ਦਾ ਦਿਹਾਂਤ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਫਗਵਾੜਾ ਦੇ ਨਜ਼ਦੀਕ ਚੱਲ ਰਹੇ ਅਸਥਾਨ ਗੁਰਦੁਆਰਾ ਟਿੱਬਾ ਸਾਹਿਬ ਥੇਹ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਖੇ ਦੀਵਾਨ ਸਜਾਏ

ਕਾਲਾ ਸੰਘਿਆਂ, 22 ਅਪ੍ਰੈਲ (ਬਲਜੀਤ ਸਿੰਘ ਸੰਘਾ)–ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਹਾਸਿਲ ਧਰਤੀ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਦੀਵਾਨ ਸਜਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ਸੰਗਤਾਂ ਪੁੱਜੀਆਂ ਤੇ ਹਾਜ਼ਰੀਆਂ ਭਰ ਕੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਵੋਟਰ ਸੂਚੀਆਂ ਦੇ ਇਤਰਾਜ਼ ਦਰਜ ਕਰਵਾਏ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਕਾਰਪੋਰੇਸ਼ਨਾਂ ਚੋਣਾਂ ਲਈ ਕਾਂਗਰਸ ਵਲੋਂ ਜੋ ਵੋਟਰ ਸੂਚੀਆਂ ਵਿਚ ਧਾਂਦਲੀਆਂ ਕੀਤੀਆਂ ਗਈਆਂ ਹਨ ਸ਼ੋ੍ਰਮਣੀ ਅਕਾਲੀ ਦਲ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ- ਖ਼ਾਲਸਾ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਪੱਤਰ ਪ੍ਰੇਰਕ ਰਾਹੀਂ)-ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਜਿਸ ਕਰਕੇ ਅੱਜ ਕਣਕ ਦੇ ਸੀਜ਼ਨ ਵਿਚ ਮੰਡੀਆਂ ਵਿਚ ਆੜ੍ਹਤੀਆਂ ਤੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ-ਮਜ਼ਦੂਰ ...

ਪੂਰੀ ਖ਼ਬਰ »

ਕੋਰੋਨਾ ਦੇ ਚੱਲਦਿਆਂ ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਨਵੀਂ ਤਕਨੀਕ ਅਪਣਾਉਣੀ ਪਵੇਗੀ- ਖੇਤੀਬਾੜੀ ਅਧਿਕਾਰੀ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਲੱਗਣ ਵਾਲੇ ਲਾਕਡਾਊਨ ਕਾਰਨ ਦੂਜੇ ਰਾਜਾਂ ਤੋਂ ਆਏ ਮਜ਼ਦੂਰਾਂ ਦੇ ਘਰ ਮੁੜਣ ਕਰਕੇ ਕਿਸਾਨਾਂ ਨੂੰ ਲੇਬਰ ਦੀ ਘਾਟ ਮਹਿਸੂਸ ਹੋ ਰਹੀ ਹੈ, ਜਿਸ ਤੋਂ ਇਹ ਲੱਗਦਾ ਹੈ ਕਿ ...

ਪੂਰੀ ਖ਼ਬਰ »

ਮੰਡੀਆਂ 'ਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ- 'ਆਪ' ਆਗੂ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੇ ਆਸ ਪਾਸ ਦੀਆਂ ਮੰਡੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖ਼ਰੀਦ ਵੇਲੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸਾਨ ਪਿਛਲੇ ਕਈ ...

ਪੂਰੀ ਖ਼ਬਰ »

ਕਿਰਤੀ ਕਿਸਾਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਥਿੰਦ, ਹੈਪੀ)-ਦਿੱਲੀ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸਾਂਝੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ ਮਜ਼ਦੂਰਾਂ ਨੇ ਭਰਵੀਂ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਵਲੋਂ ਕੱਢੇ ਜਾ ਰਹੇ ਨੋਟਿਸਾਂ ਕਾਰਨ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਭੁਲੱਥ, 22 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਭੁਲੱਥ 'ਚ ਸਿਆਸੀ ਲੜਾਈ ਕਾਰਨ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ | ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਕਰਨ ਖੱਖ ਵਲੋਂ ਕਾਂਗਰਸੀ ਆਗੂ ਅਮਨਦੀਪ ...

ਪੂਰੀ ਖ਼ਬਰ »

'ਆਪ' ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਸ਼ਾਹਕੋਟ, 22 ਅਪ੍ਰੈਲ (ਸੁਖਦੀਪ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਮਹਿੰਗੀ ਬਿਜਲੀ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ ਤਹਿਤ ਅੱਜ ਸ਼ਾਹਕੋਟ ਇਕਾਈ ਵਲੋਂ ਵਾਰਡ ਨੰਬਰ-2 ਅਤੇ 3 'ਚ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ...

ਪੂਰੀ ਖ਼ਬਰ »

ਚੋਰੀ ਦੇ ਤਿੰਨ ਏ.ਸੀ. ਸਮੇਤ 1 ਕਾਬੂ

ਮਹਿਤਪੁਰ, 22 ਅਪ੍ਰੈਲ (ਲਖਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)- ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਥਾਣਾ ਮਹਿਤਪੁਰ ਦੇ ਮੁਖੀ ਇੰਸ. ਲਖਵੀਰ ਸਿੰਘ ਨੇ ਦੱਸਿਆ ਕਿ ਐਸ.ਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਮਹੇੜੂ ਪੁਲੀ 'ਤੇ ਮੌਜੂਦ ਸੀ ਤਾਂ ਮੁਖਬਰ ...

ਪੂਰੀ ਖ਼ਬਰ »

ਫੋਟੋਗ੍ਰਾਫਰ ਦੀ ਦੁਕਾਨ 'ਚ ਹੋਈ ਚੋਰੀ

ਆਦਮਪੁਰ, 22 ਅਪ੍ਰੈਲ (ਰਮਨ ਦਵੇਸਰ)- ਆਦਮਪੁਰ ਦੇ ਰੇਲਵੇ ਰੋਡ ਤੋਂ ਟਰੱਕ ਯੂਨੀਅਨ ਵਾਲੀ ਸੜਕ 'ਤੇ ਬਿਲੂ ਸਟੂਡੀਓ 'ਤੇ ਚੋਰਾਂ ਵਲੋਂ ਸ਼ਟਰ ਤੋੜ ਕੇ ਅੰਦਰ ਪਏ ਕੰਪਿਊਟਰ ਤੇ ਪਿ੍ੰਟਰ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ | ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਰੁੱਧ ਕੇਸ ਦਰਜ, 800 ਕਿੱਲੋ ਲਾਹਣ ਬਰਾਮਦ

ਕਪੂਰਥਲਾ, 22 ਅਪ੍ਰੈਲ (ਵਿ. ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਪਿੰਡ ਬੂਟ ਦੇ ਸੋਨੂੰ ਨਾਮੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 300 ਕਿੱਲੋ ਲਾਹਣ ਬਰਾਮਦ ਕੀਤੀ ਹੈ | ਦੱਸਿਆ ਜਾਂਦਾ ਹੈ ਕਿ ਏ. ਐੱਸ. ਆਈ. ਦਲਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤੇ ...

ਪੂਰੀ ਖ਼ਬਰ »

ਮੁਹੱਲਾ ਲਾਹੌਰੀ ਗੇਟ ਵਿਖੇ ਟੀਕਾਕਰਨ ਕੈਂਪ ਲਗਾਇਆ

ਕਪੂਰਥਲਾ, 22 ਅਪ੍ਰੈਲ (ਦੀਪਕ ਬਜਾਜ)-ਲੋਕ ਘਰਾਂ ਤੋਂ ਮਾਸਕ ਪਾ ਕੇ ਨਿਕਲਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰਬਰ-44 ਦੇ ਕੌਂਸਲਰ ਹਰਸਿਮਰਨਜੀਤ ਸਿੰਘ ਪਿ੍ੰਸ ਨੇ ਮੁਹੱਲਾ ਲਾਹੋਰੀ ਗੇਟ ਵਿਖੇ ਲਗਾਏ ਗਏ ਟੀਕਾਕਰਨ ਕੈਂਪ ...

ਪੂਰੀ ਖ਼ਬਰ »

ਸੰਤ ਦਿਲਾਬਰ ਸਿੰਘ ਬ੍ਰਹਮਜੀ ਜੱਬੜ ਵਾਲਿਆਂ ਦਾ ਅਕਾਲ ਚਲਾਣਾ

ਡਰੋਲੀ ਕਲਾਂ, 22 ਅਪ੍ਰੈਲ (ਸੰਤੋਖ ਸਿੰਘ)-ਇਲਾਕੇ ਦੀ ਸਮਾਜਿਕ ਅਤੇ ਧਾਰਮਿਕ ਸ਼ਖਸੀਅਤ ਸੰਤ ਦਿਲਾਬਰ ਸਿੰਘ ਬ੍ਰਹਮਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਡੇਰਾ ਸੰਤਪੁਰਾ ਜੱਬੜ ਦੇ ਸੰਚਾਲਕ ਅੱਜ ਬ੍ਰਹਮਲੀਨ ਹੋ ਗਏ | ਸੰਤ ਜੀ ਪਿਛਲੇ ਕਈ ਦਿਨਾਂ ਤੋਂ ...

ਪੂਰੀ ਖ਼ਬਰ »

ਸੰਗਮ ਪੈਲੇਸ ਵਿਖੇ ਟੀਕਾਕਰਨ ਕੈਂਪ ਲਗਾਇਆ

ਕਪੂਰਥਲਾ, 22 ਅਪ੍ਰੈਲ (ਦੀਪਕ ਬਜਾਜ)-ਵਾਰਡ ਨੰਬਰ-49 ਤੋਂ ਕਾਂਗਰਸੀ ਆਗੂ ਕੁਲਦੀਪ ਸਿੰਘ ਵਲੋਂ ਵਾਰਡ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਸੰਗਮ ਪੈਲੇਸ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਵਿਚ ਵਾਰਡ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਟੀਕੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 12 ਵਿਰੁੱਧ ਕੇਸ ਦਰਜ

ਢਿਲਵਾਂ, 22 ਅਪ੍ਰੈਲ (ਪੱਤਰ ਪੇ੍ਰਰਕਾਂ ਰਾਹੀਂ)-ਥਾਣਾ ਸੁਭਾਨਪੁਰ ਦੀ ਪੁਲਿਸ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ 10 ਅਣਪਛਾਤਿਆਂ ਸਮੇਤ 12 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ...

ਪੂਰੀ ਖ਼ਬਰ »

ਐੱਸ. ਸੀ. ਕਮਿਸ਼ਨ ਦੇ ਮੈਂਬਰਾਂ ਵਲੋਂ ਭੁਲੱਥ ਦਾ ਦੌਰਾ

ਭੁਲੱਥ, 22 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਸਥਾਨਕ ਕਸਬੇ ਅੰਦਰ ਸਥਿਤ ਰੈਸਟ ਹਾਊਸ ਵਿਖੇ ਐੱਸ. ਸੀ. ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਤੇ ਦੀਪਕ ਕੁਮਾਰ ਵੇਰਕਾ ਨੇ ਐੱਸ. ਸੀ. ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਕਮਿਸ਼ਨ ਦੀ ...

ਪੂਰੀ ਖ਼ਬਰ »

ਬਾਰਦਾਨੇ ਦੀ ਕਮੀ ਤੇ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਮੰਡੀਆਂ 'ਚ ਰਾਤਾਂ ਕੱਟਣ ਲਈ ਮਜਬੂਰ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵਲੋਂ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ, ਜਦਕਿ ਕਿਸਾਨ ਖ਼ਰਾਬ ਮੌਸਮ ਵਿਚ ਵੀ ਰਾਤਾਂ ਮੰਡੀਆਂ ਵਿਚ ਕੱਟਣ ਲਈ ਮਜਬੂਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ 'ਚ ਵਿਸ਼ਵ ਧਰਤੀ ਦਿਵਸ ਸਬੰਧੀ ਸਮਾਗਮ ਕਰਵਾਇਆ

ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ 'ਚ ਵਿਸ਼ਵ ਧਰਤੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਆਨਲਾਈਨ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਨੇ ...

ਪੂਰੀ ਖ਼ਬਰ »

ਬਲੱਡ ਬੈਂਕ 'ਚ ਦੂਸਰਾ ਟੀਕਾਕਰਨ ਕੈਂਪ ਲਗਾਇਆ

ਫਗਵਾੜਾ, 22 ਅਪ੍ਰੈਲ (ਟੀ. ਡੀ. ਚਾਵਲਾ)-ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਰੋਜ਼ਾਨਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ | ਅੱਜ ਬਲੱਡ ਬੈਂਕ ਵਿਚ ਗੁਰੂ ਹਰਿਗੋਬਿੰਦ ਨਗਰ ਵਿਚ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕੈਂਪ ...

ਪੂਰੀ ਖ਼ਬਰ »

ਬੇਲੋੜੇ ਮੀਂਹ ਕਾਰਨ ਮੰਡੀਆਂ 'ਚ ਕੰਮ ਹੋਇਆ ਠੱਪ

ਨਡਾਲਾ, 22 ਅਪੈ੍ਰਲ (ਮਾਨ)-ਕਾਫ਼ੀ ਦਿਨਾਂ ਤੋਂ ਹੋ ਰਹੀ ਬੱਦਲਵਾਈ ਤੇ ਕੱਲ੍ਹ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਹੈ | ਮੰਡੀਆਂ ਵਿਚ ਚੱਲ ਰਿਹਾ ਕੰਮ ਠੱਪ ਹੋ ਕੇ ਰਹਿ ਗਿਆ ਹੈ | ਇਕ ਪਾਸੇ ਬਾਰਦਾਨੇ ਦੀ ਸਮੱਸਿਆ ਕਾਰਨ ਖ਼ਰੀਦ ਨਾ ਹੋਣਾ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX