ਤਾਜਾ ਖ਼ਬਰਾਂ


ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  about 1 hour ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  about 1 hour ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  about 2 hours ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  about 2 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  about 3 hours ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  about 3 hours ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  about 3 hours ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  about 3 hours ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  about 4 hours ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  about 4 hours ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  about 4 hours ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  about 4 hours ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  about 4 hours ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  about 5 hours ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  about 5 hours ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਸੋਨ ਤਗਮਾ ਜਿੱਤਣ ਵਾਲੀ ਚੀਨ ਦੀ ਵੇਟ ਲਿਫਟਰ ਦਾ ਡੋਪ ਟੈੱਸਟ, ਦਿੱਤਾ ਜਾ ਸਕਦਾ ਹੈ ਚਾਨੂੰ ਨੂੰ ਸੋਨ ਤਗਮਾ
. . .  about 5 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਟੋਕਿਓ ਉਲੰਪਿਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਐਂਟੀ ਡੋਪਿੰਗ ਅਥਾਰਿਟੀ ਵਲੋਂ ...
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਲਗਾਤਾਰ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ
. . .  about 6 hours ago
ਨਵੀਂ ਦਿੱਲੀ,26 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਸਦ...
ਬਾਇਓਲੋਜੀਕਲ ਈ ਦਾ ਕੋਵੀਡ -19 ਟੀਕਾ ਕੋਰਬੇਵੈਕਸ ਸਤੰਬਰ ਦੇ ਅੰਤ ਤੱਕ ਹੋਵੇਗਾ ਸ਼ੁਰੂ
. . .  about 6 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਇਓਲੋਜੀਕਲ ਈ ਦਾ ਕੋਵੀਡ -19...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
. . .  about 6 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਕਾਰਗਿਲ ਵਾਰ ਮੈਮੋਰੀਅਲ, ਚੰਡੀਗੜ੍ਹ ਵਿਖੇ ਕਾਰਗਿਲ ਯੁੱਧ ਦੇ ਸ਼ਹੀਦਾਂ...
ਕੱਚੇ ਬਿਜਲੀ ਮੁਲਾਜ਼ਮਾਂ ਵਲੋਂ ਮੋਗਾ ਵਿਚ ਸਹਿਤ ਮੰਤਰੀ ਦਾ ਭਾਰੀ ਵਿਰੋਧ, ਪਹੁੰਚੇ ਸਨ ਜ਼ਖ਼ਮੀਆਂ ਦਾ ਹਾਲ ਪੁੱਛਣ
. . .  about 5 hours ago
ਮੋਗਾ, 26 ਜੁਲਾਈ - ਮੋਗਾ ਵਿਚ ਸਹਿਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪੰਜਾਬ ਦੇ ਨਵੇਂ ਨਿਯੁਕਤ ਪ੍ਰਧਾਨ ਦੀ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 7 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਸਭਾ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ 'ਪੇਗਾਸਸ ਪ੍ਰੋਜੈਕਟ' ਮੀਡੀਆ ਰਿਪੋਰਟ ਦੇ ...
ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਦਿਹਾਂਤ
. . .  about 7 hours ago
ਲੁਧਿਆਣਾ, 26 ਜੁਲਾਈ (ਕਵਿਤਾ ਖੂਲਰ) - ਲੁਧਿਆਣਾ ਦੇ ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਬੀਤੀ ਦੇਰ ਰਾਤ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਲੁਧਿਆਣਾ

ਕੋਰੋਨਾ ਹੱਬ ਬਣਨ ਦੇ ਬਾਵਜੂਦ, ਹਫ਼ਤਾਵਾਰੀ ਸਬਜ਼ੀ ਮੰਡੀਆਂ ਬਿਨਾਂ ਕਿਸੇ ਰੋਕ-ਟੋਕ ਕੋਰੋਨਾ ਫੈਲਾਉਣ 'ਚ ਕਰ ਰਹੀਆਂ ਅਹਿਮ ਭੂਮਿਕਾ ਅਦਾ

ਫੁੱਲਾਂਵਾਲ, 30 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ 'ਚ ਤੇਜ਼ੀ ਨਾਲ ਨਿੱਤ ਦਿਨ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇਹ ਕੋਰੋਨਾ ਮਹਾਂਮਾਰੀ ਦੀ ਹੱਬ ਬਣਦਾ ਜਾ ਰਿਹਾ ਹੈ | ਪ੍ਰਸ਼ਾਸਨ ਵਲੋਂ ਮਹਾਂਨਗਰ ਦੇ ਕਈ ਇਲਾਕਿਆਂ ਨੂੰ ਕੰਨਟੈਨਮੈਂਟ ਜ਼ੋਨ ਘੋਸ਼ਿਤ ਕਰ ਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ | ਜਿਨ੍ਹਾਂ 'ਚੋਂ ਦੁੱਗਰੀ ਫੇਜ਼-1 ਤੇ ਫੇਸ 2 ਪ੍ਰਮੁੱਖ ਹਨ, ਜੋ ਕੋਰੋਨਾ ਦੀ ਹੱਬ ਬਣਨ ਤੋਂ ਬਾਅਦ ਪਿਛਲੇ 10 ਦਿਨਾਂ ਤੋਂ ਸੀਲ ਹਨ | ਇੱਥੇ ਹਰ ਆਉਣ ਜਾਣ ਵਾਲੇ ਦੀ ਪੁਲਿਸ ਪ੍ਰਸ਼ਾਸਨ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਿਹਤ ਵਿਭਾਗ ਵਲੋਂ ਵੀ ਕੋਰੋਨਾ ਦੀ ਜਾਂਚ ਨਿਰੰਤਰ ਜਾਰੀ ਹੈ | ਗ਼ਰੀਬ ਰਾਹਗੀਰਾਂ ਦੇ ਸਿਹਤ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਧੜੱਲੇ ਨਾਲ 1 ਹਜ਼ਾਰ ਰੁਪਏ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਪ੍ਰਸ਼ਾਸਨ ਵਲੋਂ ਕੋਰੋਨਾ ਖ਼ਿਲਾਫ਼ ਲੜਾਈ ਲੜਨ ਦੇ ਲਈ ਹਰ ਤਰ੍ਹਾਂ ਦੇ ਕੀਤੇ ਪ੍ਰਮੁੱਖ ਪੁਖਤਾ ਇੰਤਜ਼ਾਮਾਂ ਦੇ ਦਾਗੇ ਜਾ ਰਹੇ ਬਿਆਨ ਸਚਾਈ ਤੋਂ ਕੋਹਾਂ ਦੂਰ ਹਨ | ਜਿਸ ਦੀ ਤਾਜ਼ਾ ਮਿਸਾਲ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਫੁੱਲਾਂਵਾਲ ਚੌਕ ਤੇ 200 ਫੁੱਟੇ ਬਾਈਪਾਸ 'ਤੇ ਪੈਂਦੇ ਜੈਨ ਮੰਦਰ ਚੌਕ ਵਿਖੇ ਲੱਗੀ ਸਬਜ਼ੀ ਮੰਡੀ ਤੋਂ ਦੇਖਣ ਨੂੰ ਮਿਲੀ, ਜਿੱਥੇ ਵੱਡੀ ਗਿਣਤੀ 'ਚ ਰੇਹੜ੍ਹੀਆਂ ਫੜ੍ਹੀਆਂ ਵਾਲੇ ਬਿਨ੍ਹਾਂ ਮਾਸਕ ਪਾ ਕੇ ਧੜੱਲੇ ਨਾਲ ਕੋਰੋਨਾ ਵੰਡ ਰਹੇ ਸਨ ਤੇ ਲੋਕ ਵੀ ਧੜੱਲੇ ਨਾਲ ਸਬਜ਼ੀਆਂ ਤੇ ਫਲ ਦੀ ਖਰੀਦਦਾਰੀ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਲੰਘੇ ਸੋਮਵਾਰ ਵੀ ਥਾਣਾ ਦੁੱਗਰੀ ਅਧੀਨ ਆਉਂਦੀ ਇਹ ਮੰਡੀ ਇਸੇ ਤਰ੍ਹਾਂ ਲੱਗੀ ਸੀ ਤੇ ਇਸ ਸਬੰਧੀ ਖ਼ਬਰ ਵੀ ਪ੍ਰਕਾਸ਼ਿਤ ਹੋਈ ਸੀ | ਸ਼ਹਿਰ ਦਾ ਪ੍ਰਮੁੱਖ ਰਸਤਾ ਹੋਣ ਕਾਰਨ ਇੱਥੋਂ ਆਹਲਾ ਅਧਿਕਾਰੀਆਂ ਦਾ ਗੁਜ਼ਰਨਾ ਆਮ ਗੱਲ ਹੈ, ਪਰ ਇਸ ਮੰਡੀ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ |
ਉੱਚ ਅਧਿਕਾਰੀ ਫੋਨ ਚੁੱਕਣਾ ਨਹੀਂ ਸਮਝਦੇ ਮੁਨਾਸਬ-ਜਦੋਂ ਪਾਬੰਦੀ ਦੇ ਬਾਵਜੂਦ ਲੱਗੀ ਇਸ ਮੰਡੀ ਬਾਰੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਹੀ ਮੁਨਾਸਬ ਨਹੀਂ ਸਮਝਿਆ, ਜਿਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਤੇ ਮੰਡੀ ਮਾਫ਼ੀਆ ਭਾਰੂ ਹੈ ਜੋ ਕਿ ਪ੍ਰਸ਼ਾਸਨ ਇਨ੍ਹਾਂ ਮੰਡੀਆਂ ਨੂੰ ਲੱਗਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਹੈ |

ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਬੇਅਦਬੀ ਤੇ ਗੋਲੀ ਕਾਂਡ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਧਾਰਮਿਕ ਜਥੇਬੰਦੀਆਂ ਦੇ ਸਦੇ 'ਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਥਾਂ-ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਕੋਟਕਪੂਰਾ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੀ ਹੋਈ ਨਿਹੱਥੀ ਸੰਗਤ ...

ਪੂਰੀ ਖ਼ਬਰ »

ਨਵੀਂ ਸਬਜ਼ੀ ਮੰਡੀ 'ਚ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ

ਲੁਧਿਆਣਾ, 30 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਦੇ ਬਾਵਜੂਦ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ 'ਚ ਭੀੜ ਵੱਧਦੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਮਾਰਕੀਟ ਕਮੇਟੀ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਜ਼ਰੂਰੀ ਵਸਤੂਆਂ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 30 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵਕ ਗੁਰਮੀਤ ਸਿੰਘ ਬਿੰਦਰਾ ਨੇ ਕਿਹਾ ਕਿ ਖਾਣ ਪੀਣ ਦੀਆਂ ਜ਼ਰੂਰੀ ਵਸਤੂਆਂ ਤੇ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ...

ਪੂਰੀ ਖ਼ਬਰ »

ਨੌਜਵਾਨ ਪਿਸਤੌਲ ਸਮੇਤ ਗਿ੍ਫ਼ਤਾਰ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ | ਜਾਣਕਾਰੀ ਜਿੰਦਿਆਂ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਸ਼ੱਕੀ ਹਲਾਤ 'ਚ ਵਿਅਕਤੀ ਵਲੋਂ ਖ਼ੁਦਕੁਸ਼ੀ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਹਰਗੋਬਿੰਦ ਨਗਰ 'ਚ ਅੱਜ ਇਕ ਵਿਅਕਤੀ ਵਲੋਂ ਸ਼ੱਕੀ ਹਲਾਤ 'ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਸ਼ਨਾਖਤ ...

ਪੂਰੀ ਖ਼ਬਰ »

ਉੱਚ ਅਧਿਕਾਰੀ ਫੋਨ ਚੁੱਕਣਾ ਵੀ ਨਹੀਂ ਸਮਝਦੇ ਮੁਨਾਸਬ

ਫੁੱਲਾਂਵਾਲ, 30 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ 'ਚ ਤੇਜ਼ੀ ਨਾਲ ਨਿੱਤ ਦਿਨ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇਹ ਕੋਰੋਨਾ ਮਹਾਂਮਾਰੀ ਦੀ ਹੱਬ ਬਣਦਾ ਜਾ ਰਿਹਾ ਹੈ | ਪ੍ਰਸ਼ਾਸਨ ਵਲੋਂ ਮਹਾਂਨਗਰ ਦੇ ਕਈ ...

ਪੂਰੀ ਖ਼ਬਰ »

ਕਰਫਿਊ ਤੇ ਲਾਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ 20 ਖ਼ਿਲਾਫ਼ ਕੇਸ ਦਰਜ- 9 ਗਿ੍ਫ਼ਤਾਰ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕਰਫਿਊ ਤੇ ਲਾਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ 20 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਤੇ ਇਨ੍ਹਾਂ ਵਿਚੋਂ 9 ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ...

ਪੂਰੀ ਖ਼ਬਰ »

ਲਿਪ ਆਗੂਆਂ ਨੇ ਬੇਅਦਬੀ ਕਾਂਡ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਵਿਚ ਕਥਿਤ ਸਿਆਸੀ ਦਬਾਅ ਕਾਰਨ ਦੋਸ਼ੀਆਂ ਨੂੰ ਬਚਾਉਣ ਵਾਲੇ ਦਿੱਤੇ ਫ਼ੈਸਲੇ ਦੇ ਵਿਰੋਧ 'ਚ ਧਾਰਮਿਕ ਜਥੇਬੰਦੀਆਂ ਵਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ...

ਪੂਰੀ ਖ਼ਬਰ »

ਨਵਚੇਤਨਾ ਵਲੋਂ ਸਮਾਜਿਕ ਬੁਰਾਈਆਂ ਖਿਲਾਫ਼ ਰਾਜ ਪੱਧਰੀ ਪੇਟਿੰਗ ਮੁਕਾਬਲੇ ਕਰਵਾਉਣ ਦਾ ਫੈਸਲਾ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਬਾਲ ਅਧਿਕਾਰਾਂ ਤੇ ਸਮਾਜਿਕ ਬੁਰਾਈਆਂ ਖ਼ਿਲਾਫ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਲਗਾਤਾਰ ਯਤਨ ਜਾਰੀ ਹਨ | ਸ. ਸੇਖੋਂ ਤੇ ਪਰਮਜੀਤ ਸਿੰਘ ...

ਪੂਰੀ ਖ਼ਬਰ »

ਸੰਤ ਬਾਬਾ ਤੇਜਾ ਸਿੰਘ ਰਾੜਾ ਸਾਹਿਬ ਤੇ ਸੁਤੰਤਰਤਾ ਸੰਗਰਾਮੀ ਡਾ. ਸ਼ੇਰ ਸਿੰਘ ਲਿੱਦੜ ਦਾ ਜੱਦੀ ਪਿੰਡ 'ਪੋਹੀੜ'

ਅੰਮਿ੍ਤਪਾਲ ਸਿੰਘ ਕੈਲੇ 99153-00427 ਡੇਹਲੋਂ- ਪਿੰਡ ਪੋਹੀੜ ਕਰੀਬ 300 ਸਾਲ ਪਹਿਲਾਂ ਪੋਹੀੜ ਨਾਮ ਦੀ ਇਕ ਔਰਤ ਨੇ ਵਸਾਇਆ ਸੀ | ਇੱਥੇ ਦੋ ਗੁਰਦੁਆਰਾ ਸਾਹਿਬ ਅੰਦਰਲਾ ਗੁਰਦੁਆਰਾ, ਬਾਹਰਲਾ ਗੁਰਦੁਆਰਾ ਸਾਹਿਬ ਤੋਂ ਇਲਾਵਾ ਸ਼ਿਵ ਮੰਦਿਰ, ਮਸੀਤ, ਡੇਰਾ ਸੰਤ ਛੋਟੀਆ ਦਾਸ, ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਨੇ ਸਹੀ ਮੁਨਾਫ਼ਾ ਲੈਣ ਲਈ ਗਰਮੀਆਂ 'ਚ ਮੱਛੀਆਂ ਦੀ ਸੰਭਾਲ ਲਈ ਕੀਤਾ ਪ੍ਰੇਰਿਤ

ਲੁਧਿਆਣਾ, 30 ਅਪ੍ਰੈਲ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਆਂਸਲ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਕਰਨੀ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ, ਇਕੋ ਦਿਨ 28 ਮਰੀਜ਼ਾਂ ਦੀ ਮੌਤ

ਲੁਧਿਆਣਾ, 30 ਅਪ੍ਰੈਲ (ਸਲੇਮਪੁਰੀ)-ਅੱਜ ਲੁਧਿਆਣਾ 'ਚ ਕੋਰੋਨਾ ਦਾ ਵੱਡਾ ਕਹਿਰ ਵਾਪਰ ਗਿਆ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਕੋਰੋਨਾ ਪੀੜ੍ਹਤ ਮਰੀਜ਼ਾਂ 'ਚੋਂ ਅੱਜ 28 ਜਣਿਆਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਪਾਰੀਆਂ ਨੂੰ ਬਿਜਲੀ ਬਿੱਲ ਤੇ ਪ੍ਰਾਪਰਟੀ ਟੈਕਸ 'ਚ ਛੂਟ ਦੇਵੇ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਸੁਰਜੀਤ ਸਿੰਘ ਮੱਕੜ ਪ੍ਰਧਾਨ ਮਾਡਲ ਟਾਊਨ ਐਕਸਟੈਨਸ਼ਨ, ਬਲਾਕ-ਏ, ਯੂਨਿਟ ਨੰ. 4 ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੁਕਾਨਾਂ ਸ਼ਾਮ 5 ਵਜੇ ਬੰਦ ਕਰਨ ਤੇ ਸਨਿਚਰਵਾਰ, ਐਤਵਾਰ ਨੂੰ ਲਾਕਡਾਊਨ ਕਾਰਨ ...

ਪੂਰੀ ਖ਼ਬਰ »

ਨਗਰ ਨਿਗਮ ਜ਼ੋਨ ਬੀ ਅਧੀਨ ਪੈਂਦੇ ਇਲਾਕਿਆਂ 'ਚ ਹੋ ਰਹੀਆਂ ਨਿਯਮਾਂ ਤੋਂ ਉਲਟ ਉਸਾਰੀਆਂ

ਲੁਧਿਆਣਾ, 30 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਬੀ ਅਧੀਨ ਪੈਂਦੇ ਇਲਾਕਿਆਂ 'ਚ ਨਿਯਮ ਕਾਨੂੰਨ ਛਿੱਕੇ ਟੰਗਕੇ ਕਰੀਬ 100 ਵਪਾਰਕ, ਸਨਅਤੀ ਇਮਾਰਤਾਂ ਤੇ ਗੋਦਾਮਾਂ ਦਾ ਨਿਰਮਾਣ ਹੋ ਰਿਹਾ ਹੈ ਜਿਨ੍ਹਾਂ 'ਚ ਕੁਝ ਅਜਿਹੀਆਂ ਇਮਾਰਤਾਂ ਵੀ ਸ਼ਾਮਿਲ ਹਨ ਜੋ ਸਿਕਸ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਲੋਂ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਕੈਂਪ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਜ਼-2 ਦੁੱਗਰੀ ਵਿਖੇ ਅਪ੍ਰੈਲ ਮਹੀਨੇ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਮਕਸਦ ਨਾਲ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਦੇ ਕਈ ਕੈਂਪ ਲਗਾਏ ਗਏ | ਜਾਣਕਾਰੀ ...

ਪੂਰੀ ਖ਼ਬਰ »

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ 3 ਕਾਬੂ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 3 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗਿ੍ਫ਼ਤਾਰ ...

ਪੂਰੀ ਖ਼ਬਰ »

ਜੰਝ ਘਰ ਦਾ ਪ੍ਰਬੰਧਕ ਗਿ੍ਫ਼ਤਾਰ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਇਸਲਾਮਗੰਜ ਨੇੜੇ ਸਥਿਤ ਮਹਾਂਵੀਰ ਜੰਝਘਰ 'ਚ ਪਾਰਟੀ ਲਈ ਇਜਾਜ਼ਤ ਦੇਣ ਵਾਲੇ ਪ੍ਰਬੰਧਕ ਜਸਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਇਸ ਮਾਮਲੇ 'ਚ ਪੁਲਿਸ ਨੇ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਇਕ ਦਿਨ 'ਚ 31 ਲਾਸ਼ਾਂ ਦਾ ਸਸਕਾਰ ਕਰਨ ਵਾਲੀ ਟੀਮ ਦੇ ਮੈਂਬਰ ਫੁੱਟ ਫੁੱਟ ਕੇ ਰੋਏ!
ਸਵੇਰੇ ਤੋਂ ਲੈ ਕੇ ਰਾਤ ਤੱਕ ਮਚਦੇ ਨੇ ਸਿਵੇ

ਲੁਧਿਆਣਾ, 30 ਅਪ੍ਰੈਲ (ਸਲੇਮਪੁਰੀ)-ਇਸ ਵੇਲੇ ਕੋਰੋਨਾ ਦੀ ਮਹਾਮਾਰੀ ਦਾ ਵੱਡਾ ਕਹਿਰ ਚੱਲ ਰਿਹਾ ਹੈ, ਜਿਸ ਕਰਕੇ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਸਪਤਾਲਾਂ 'ਚ ...

ਪੂਰੀ ਖ਼ਬਰ »

ਧਾਰਮਿਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੀ ਕਰੋ ਮਾਲੀ ਮਦਦ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਬੰਦੇ ਦਾ ਆਪਣੇ ...

ਪੂਰੀ ਖ਼ਬਰ »

ਦਰੋਣਾਚਾਰਿਆ ਪੁਰਸਕਾਰ ਨਾਲ ਸਨਮਾਨੇ ਜਾਣਗੇ ਅਧਿਆਪਕ- ਧੂਰੀ, ਮਨਮੋਹਨ ਸਿੰਘ

ਭਾਮੀਆਂ ਕਲਾਂ, 30 ਅਪ੍ਰੈਲ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਨੇ ਪ੍ਰਾਈਵੇਟ ਸਕੂਲ, ਪਿ੍ੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਟੇਟ ਐਵਾਰਡ ਦੀ ਸ਼ੁਰੂਆਤ ਕੀਤੀ ਹੈ | ਇਸ ਦੀ ਜਾਣਕਾਰੀ ਫੈਡਰੇਸ਼ਨ ਦੇ ...

ਪੂਰੀ ਖ਼ਬਰ »

ਅੱਧੀ ਦਰਜਨ ਲੁਟੇਰੇ ਨੌਜਵਾਨ ਦਾ ਐਕਟਿਵਾ ਖੋਹ ਕੇ ਫਰਾਰ

ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਵਰਨ ਪੈਲੇਸ ਨੇੜੇ ਅੱਧੀ ਦਰਜਨ ਦੇ ਕਰੀਬ ਲੁਟੇਰੇ ਇਕ ਨੌਜਵਾਨ ਤੋਂ ਉਸਦਾ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਹਰਗੋਬਿੰਦ ਨਗਰ ਦਾ ਰਹਿਣ ਵਾਲਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੌਮੀ ਸਿਹਤ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਵਲੋਂ 4 ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਫੈਸਲਾ

ਲੁਧਿਆਣਾ, 30 ਅਪ੍ਰੈਲ (ਸਲੇਮਪੁਰੀ)-ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਤਾਇਨਾਤ ਠੇਕਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ | ਮਿਸ਼ਨ ਮੁਲਾਜ਼ਮਾਂ ਦੀ ਸੂਬਾਈ ਜਥੇਬੰਦੀ ਐਨ. ਆਰ. ਐਚ. ਐਮ. ...

ਪੂਰੀ ਖ਼ਬਰ »

ਦਲਜੀਤ ਸਿੰਘ ਮੁੰਡੀ ਨੂੰ ਸ਼ਰਧਾਂਜਲੀਅ ਾ ਭੇਟ

ਭਾਮੀਆਂ ਕਲਾਂ, 30 ਅਪ੍ਰੈਲ (ਜਤਿੰਦਰ ਭੰਬੀ)-ਸਥਾਨਕ ਚੰਡੀਗੜ੍ਹ ਰੋਡ ਸਥਿਤ ਮੁੰਡੀਆਂ ਕਲਾਂ ਦੇ ਨਿਵਾਸੀ ਦਲਜੀਤ ਸਿੰਘ ਮੁੰਡੀ ਉਰਫ (ਜੀਤੀ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ...

ਪੂਰੀ ਖ਼ਬਰ »

ਜਗਦੇਵ ਸਿੰਘ ਜੱਸੋਵਾਲ ਦਾ 86ਵਾਂ ਜਨਮ ਦਿਨ ਮਨਾਇਆ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦਾ 86ਵਾਂ ਜਨਮ ਦਿਨ ਰਾਜਗੁਰੂ ਨਗਰ ਵਿਖੇ ਮਨਾਇਆ ਗਿਆ | ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਜਗਦੇਵ ਸਿੰਘ ਜੱਸੋਵਾਲ ...

ਪੂਰੀ ਖ਼ਬਰ »

ਲਾਕ ਡਾਊਨ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਹੋਇਆ ਠੱਪ-ਬਾਵਾ

ਲੁਧਿਆਣਾ, 30 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਹੋਲਸੇਲ ਕਲਾਥ ਤੇ ਗਾਰਮੈਂਟ ਟ੍ਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕਰੀਬ 1 ਸਾਲ ਤੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤ ਦੇ ਚੱਲਦਿਆ ਸਰਕਾਰ ਵਲੋਂ ਲਗਾਏ ਗਏ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਲੋਂ ਦਾਖ਼ਲਾ ਚੇਤਨਾ ਰੈਲੀ

ਫੁੱਲਾਂਵਾਲ, 30 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸਕੱਤਰ ਸਿੱਖਿਆ ਵਿਭਾਗ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲਖਵੀਰ ਸਿੰਘ ਵਲੋਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਵੱਧ ਤੋਂ ਵੱਧ ਦਾਖ਼ਲੇ ਲੈਣ ਲਈ ਉਤਸ਼ਾਹਿਤ ਕਰਨ ਲਈ ਦਾਖ਼ਲਾ ਚੇਤਨਾ ...

ਪੂਰੀ ਖ਼ਬਰ »

ਸਵ: ਲਾਭ ਸਿੰਘ ਗਰਚਾ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਉੱਚ ਸ਼ਖਸੀਅਤਾਂ

ਢੰਡਾਰੀ ਕਲਾਂ, 30 ਅਪ੍ਰੈਲ (ਪਰਮਜੀਤ ਸਿੰਘ ਮਠਾੜੂ)-ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ ਤੇ ਵਾਰਡ ਨੰ 28 ਤੋਂ ਕਾਂਗਰਸ ਦੇ ਇੰਚਾਰਜ ਰੇਸ਼ਮ ਸਿੰਘ ਗਰਚਾ ਦੇ ਪਿਤਾ ਸਰਦਾਰ ਲਾਭ ਸਿੰਘ ਗਰਚਾ ਜੋ ਕਿ ਸੰਖੇਪ ਬੀਮਾਰੀ ਤੋਂ ਬਾਅਦ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦਾ ਅੰਤਿਮ ...

ਪੂਰੀ ਖ਼ਬਰ »

ਵੈੈਕਸੀਨ ਦੀ ਥੁੜ ਕਰਕੇ ਸਰਕਾਰੀ ਟੀਕਾਕਰਨ ਕੇਂਦਰਾਂ 'ਚ ਵੀ ਬਹੁਤੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦੈ

ਲੁਧਿਆਣਾ, 30 ਅਪ੍ਰੈਲ (ਸਲੇਮਪੁਰੀ)-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਕੋਲ ਵੈਕਸੀਨ ਦੀ ਥੁੜ੍ਹ ਹੋਣ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੱਲ੍ਹ ਸਿਰਫ ਸਰਕਾਰੀ ...

ਪੂਰੀ ਖ਼ਬਰ »

ਮਹਾਂਰਾਸ਼ਟਰ ਤੇ ਦਿੱਲੀ 'ਚ ਤਾਲਾਬੰਦੀ ਹੋਣ ਕਰਕੇ ਪੰਜਾਬ ਦੀ ਹੌਜ਼ਰੀ ਤੇ ਸਾਈਕਲ ਸਨਅਤ ਕੋਲ ਆਰਡਰ ਘਟੇ

ਲੁਧਿਆਣਾ, 30 ਅਪ੍ਰੈਲ (ਪੁਨੀਤ ਬਾਵਾ)-ਮਹਾਂਰਾਸ਼ਟਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਮਹਾਂਮਾਰੀ ਦਾ ਮਾਮਲਿਆਂ ਵਿਚ ਬੇਤਹਾਸ਼ਾ ਵਾਧਾ ਹੋਣ ਕਰਕੇ ਦੋਵੇਂ ਰਾਜਾਂ ਵਿਚ ਤਾਲਾਬੰਦੀ ਕੀਤੀ ਗਈ ਹੈ, ਜਿਸ ਕਰਕੇ ਪੰਜਾਬ ਦੀ ਹੌਜ਼ਰੀ ਤੇ ਸਾਈਕਲ ਸਨਅਤ ਕੋਲ ਆਰਡਰ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਖਰੀਦ ਏਜੰਸੀਆਂ ਨੇ 93 ਫ਼ੀਸਦੀ ਕਣਕ ਦੀ ਖ਼ਰੀਦ ਕੀਤੀ

ਲੁਧਿਆਣਾ, 30 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਖਰੀਦ ਏਜੰਸੀਆਂ ਨੇ ਕਣਕ ਦੀ 93 ਫ਼ੀਸਦੀ ਖਰੀਦ ਕੀਤੀ ਹੈ, ਜਦਕਿ ਕਣਕ ਦੀ ਖਰੀਦ ਨਿਰਵਿਘਨ ਤੇ ਮੁਸ਼ਕਿਲ ਰਹਿਤ ਆਖ਼ਰੀ ਪੜ੍ਹਾਅ 'ਚ ਦਾਖਲ ਹੋ ਗਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੇ 29 ਅਪ੍ਰੈਲ ਤੱਕ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਸਰਕਾਰੀ ਕਾਲਜ ਤੋਂ ਸਟੂਡੈਂਟ ਇਨਸਾਫ ਮੋਰਚਾ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 30 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟ ਇਨਸਾਫ ਮੋਰਚਾ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਮੋਰਚਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਇੰਦਰਜੀਤ ਸਿੰਘ ਨੂੰ ਸਰਕਾਰੀ ਕਾਲਜ ਦਾ ਪ੍ਰਧਾਨ ਥਾਪਿਆ ਤੇ ਬਾਕੀ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX