ਤਾਜਾ ਖ਼ਬਰਾਂ


ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  9 minutes ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  31 minutes ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  34 minutes ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  36 minutes ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  41 minutes ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  1 minute ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  about 1 hour ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  about 2 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  about 2 hours ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  about 2 hours ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  about 3 hours ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  about 3 hours ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  about 3 hours ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  about 3 hours ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  about 3 hours ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  about 3 hours ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਪੰਜਾਬ ਦਾ ਮੁੱਖ ਮੰਤਰੀ ਚੰਨੀ ਝੂਠ ਬੋਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ: ਸੁਖਬੀਰ ਸਿੰਘ ਬਾਦਲ
. . .  about 3 hours ago
ਰੂੜੇਕੇ ਕਲਾ/ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ...
ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ..
ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ..
ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ-ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ...
ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ-ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ...
ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ
. . .  about 3 hours ago
ਚੰਡੀਗੜ੍ਹ, 7 ਦਸੰਬਰ- ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ..
ਮਨਜਿੰਦਰ ਸਿੰਘ ਸਿਰਸਾ ਦੀ ਜਗ੍ਹਾ ਨਵੇਂ ਮੈਂਬਰ ਦੀ ਨਾਮਜ਼ਦਗੀ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ: ਹਰਜਿੰਦਰ ਸਿੰਘ ਧਾਮੀ
. . .  about 3 hours ago
ਅੰਮ੍ਰਿਤਸਰ 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇੱਥੇ ਹੋਈ ਪਲੇਠੀ ਇਕੱਤਰਤਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿਚ ਹਾਜ਼ਰ ਮੈਂਬਰਾਂ ਵਲੋਂ..
ਕੇਸ ਵਾਪਸ ਨਹੀਂ ਹੋਣਗੇ ਤਾਂ ਘਰ ਵਾਪਸੀ ਨਹੀਂ ਹੋਵੇਗੀ: ਕਿਸਾਨ ਨੇਤਾ ਦਰਸ਼ਨ ਪਾਲ ਸਿੰਘ
. . .  about 4 hours ago
ਨਵੀਂ ਦਿੱਲੀ, 7 ਦਸੰਬਰ-ਕਿਸਾਨ ਨੇਤਾ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ 'ਅਸੀਂ 5 ਮੈਂਬਰੀ ਕਮੇਟੀ ਬਣਾਈ ਹੈ ਜਿਸ ਨਾਲ ਸਰਕਾਰ ਸਾਡੇ ਮੁੱਦਿਆਂ 'ਤੇ ਗੱਲ ਕਰਕੇ ਸਪੱਸ਼ਟ ਕਰੇ ਪਰ ਕੱਲ੍ਹ ਤੱਕ ਉਨ੍ਹਾਂ ਨਾਲ ਕੋਈ ਗੱਲ...
ਜੋ ਗਰੰਟੀਆਂ ਕੇਜਰੀਵਾਲ ਪੰਜਾਬ ਵਿਚ ਦੇ ਰਿਹਾ ਕੀ ਉਹ ਸਾਰੀਆਂ ਦਿੱਲੀ ਵਿਚ ਲਾਗੂ ਹਨ: ਸੁਖਬੀਰ ਸਿੰਘ ਬਾਦਲ
. . .  about 4 hours ago
ਰੂੜੇਕੇ ਕਲਾ/ ਬਰਨਾਲਾ, 07 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਵੈਸਾਖ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ 18 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ 1 ਮਈ ਤੋਂ ਨਹੀਂ ਲੱਗ ਸਕੇਗੀ ਵੈਕਸੀਨ

ਚੰਡੀਗੜ੍ਹ, 30 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ 1 ਮਈ ਤੋਂ 18 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲੱਗ ਸਕੇਗੀ | ਚੰਡੀਗੜ੍ਹ ਦੇ ਕੋਲ ਵੈਕਸੀਨ ਉਪਲਬਧ ਨਹੀਂ ਹੈ | ਚੰਡੀਗੜ੍ਹ ਕੋਲ ਫਿਲਹਾਲ ਇਕ ਲੱਖ ਵੈਕਸੀਨ ਹੈ ਜੋ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਹੈ, ਜਦੋਂ ਵਾਧੂ ਵੈਕਸੀਨ ਆਏਗੀ ਉਸ ਤੋਂ ਬਾਅਦ ਹੀ 18 ਸਾਲ ਤੋਂ ਉਪਰ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ | ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਅਨੁਸਾਰ ਇਹ ਫ਼ੈਸਲਾ ਪ੍ਰਸ਼ਾਸਕ ਦੇ ਨਾਲ ਹੋਈ ਵਾਰ ਰੂਮ ਦੀ ਬੈਠਕ ਵਿਚ ਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਵੀ ਵੈਕਸੀਨ ਦੀ ਕਮੀ ਕਾਰਨ ਟੀਕਾਕਰਨ ਤੈਅ ਸਮੇਂ ਤੋਂ ਸ਼ੁਰੂ ਨਾ ਹੋ ਸਕਣ ਦੀ ਗੱਲ ਕਹੀ ਗਈ ਸੀ | ਅੱਜ ਹੋਈ ਵਿਸ਼ੇਸ਼ ਵਾਰ ਰੂਮ ਮੀਟਿੰਗ ਦੇ ਦੌਰਾਨ ਡਾਕਟਰਾਂ ਦੀ ਡਿਊਟੀ ਨੂੰ ਲੈ ਕੇ ਵੀ ਕਈ ਅਹਿਮ ਫ਼ੈਸਲੇ ਲਏ ਗਏ ਹਨ | ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਸੈਕਟਰ-32 ਵਿਚ ਬੈੱਡਾਂ ਦੀ ਗਿਣਤੀ ਵਿਚ ਵੀ ਵਾਧਾ ਕੀਤੀ ਗਿਆ ਹੈ | ਸੈਕਟਰ-32 ਹਸਪਤਾਲ ਦੀ ਫਿਜੀਕਲ ਓ.ਪੀ.ਡੀ .ਬੰਦ ਰਹੇਗੀ ਤਾਂ ਜੋ ਡਾਕਟਰ ਕੋਰੋਨਾ ਦੇ ਮਰੀਜ਼ਾਂ 'ਤੇ ਧਿਆਨ ਦੇ ਸਕਣ, ਹਾਲਾਂ ਕਿ ਹਸਪਤਾਲ ਦੀ ਐਮਰਜੈਂਸੀ ਖੁੱਲ੍ਹੀ ਰਹੇਗੀ | ਇਸ ਤੋਂ ਇਲਾਵਾ ਐਮ.ਬੀ.ਬੀ.ਐਸ. ਦੇ ਆਖ਼ਰੀ ਸਾਲ ਦੇ ਵਿਦਿਆਰਥੀ ਡਾਕਟਰਾਂ ਦੇ ਨਾਲ ਮਦਦ ਕਰਨ ਵਿਚ ਸ਼ਾਮਿਲ ਹੋਣਗੇ | ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਨਰਸਿਗ ਸਟਾਫ਼ ਦੀ ਮਦਦ ਲਈ ਤੈਨਾਤ ਕੀਤਾ ਜਾਏਗਾ, ਜਿਹੜੇ ਡਾਕਟਰਾਂ ਨੂੰ ਹਸਪਤਾਲਾਂ ਤੋਂ ਬਾਹਰ ਮੋਬਾਈਲ ਡਿਊਟੀ 'ਤੇ ਤੈਨਾਤ ਕੀਤਾ ਗਿਆ ਹੈ, ਉਨ੍ਹਾਂ ਦੀ ਜਗਾ 'ਤੇ ਮੈਡੀਕਲ ਵਿਦਿਆਰਥੀਆਂ ਨੂੰ ਭੇਜਿਆ ਜਾਵੇਗਾ ਜਦ ਕਿ ਡਾਕਟਰਾਂ ਦੀ ਵਰਤੋਂ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਏਗੀ | ਇਸ ਤੋਂ ਇਲਾਵਾ ਪੀ.ਜੀ.ਆਈ. ਦੇ ਸਪੈਸ਼ਲਿਸਟ ਪ੍ਰਸ਼ਾਸਨ ਦੇ ਹਸਪਤਾਲਾਂ ਦਾ ਦੌਰਾ ਕਰਦੇ ਰਹਿਣਗੇ ਅਤੇ ਡਾਕਟਰਾਂ ਨੂੰ ਸਮੇਂ-ਸਮੇਂ 'ਤੇ ਮੈਡੀਕਲ ਸਲਾਹ ਦਿੰਦੇ ਰਹਿਣਗੇ | ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਉਹ ਰੈਮੇਡੀਸਿਵਰ ਅਤੇ ਟੋਸੀਲੀਜੂਮ ਟੀਕੇ ਦੀ ਮੌਜੂਦਗੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਇਨ੍ਹਾਂ ਦਾ ਸਟਾਕ ਹਸਪਤਾਲਾਂ ਅਤੇ ਮੈਡੀਕਲ ਸਟੋਰਾਂ 'ਤੇ ਉਪਲਬਧ ਰਹੇ | ਇਨ੍ਹਾਂ ਟੀਕਿਆਂ ਦੀ ਵਰਤੋਂ ਕੇਵਲ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ 'ਤੇ ਹੀ ਕੀਤੀ ਜਾਵੇ | ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਲੋਕਾਂ ਨੂੰ ਸਖ਼ਤੀ ਨਾਲ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ |

ਸਰਕਾਰੀ ਸਕੂਲ ਦੇ ਰਿਕਾਰਡ ਰੂਮ 'ਚੋਂ ਸਾਮਾਨ ਅਤੇ ਦਸਤਾਵੇਜ਼ ਚੋਰੀ

ਚੰਡੀਗੜ੍ਹ, 30 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-23 ਵਿਚ ਪੈਂਦੇ ਸਰਕਾਰੀ ਸਕੂਲ ਦੇ ਰਿਕਾਰਡ ਰੂਮ 'ਚੋਂ ਸਾਮਾਨ ਅਤੇ ਕੰਪਿਊਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸਰਕਾਰੀ ਸੀਨੀਅਰ ਸਕੈਂਡਰੀ ...

ਪੂਰੀ ਖ਼ਬਰ »

ਕੋਵਿਡ-19 ਰਾਹਤ ਕਾਰਜਾਂ ਲਈ ਹੁੰਡਈ ਫਾਊਾਡੇਸ਼ਨ ਦੇਵੇਗਾ 20 ਕਰੋੜ ਦਾ ਰਾਹਤ ਪੈਕੇਜ

ਚੰਡੀਗੜ੍ਹ, 30 ਅਪ੍ਰੈਲ (ਅ.ਬ.)-ਹੁੰਡਈ ਮੋਟਰ ਇੰਡੀਆ ਦੀ ਇਕਾਈ ਹੁੰਡਈ ਮੋਟਰ ਇੰਡੀਆ ਫਾਊਾਡੇਸ਼ਨ ਨੇ ਆਪਣੇ ਕੋਵਿਡ-19 ਰਾਹਤ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਇਆਂ ਅੱਜ ਸਭ ਤੋਂ ਵੱੱਧ ਪ੍ਰਭਾਵਿਤ ਰਾਜਾਂ ਮਹਾਂਰਾਸ਼ਟਰ, ਦਿੱਲੀ, ਹਰਿਆਣਾ, ਤੇਲੰਗਾਨਾ ਤੇ ਤਾਮਿਲਨਾਡੂ ਵਿਚ ...

ਪੂਰੀ ਖ਼ਬਰ »

ਕੈਪਟਨ ਵਲੋਂ ਨਹਿਰੀ ਨਵੀਨੀਕਰਨ ਪ੍ਰਾਜੈਕਟਾਂ ਦਾ ਦਾਇਰਾ ਵਧਾਉਣ ਤੇ ਤੇਜ਼ੀ ਲਿਆਉਣ ਦੀ ਹਦਾਇਤ

ਚੰਡੀਗੜ੍ਹ, 30 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲ ਸਰੋਤ ਵਿਭਾਗ ਨੂੰ ਨਹਿਰਾਂ ਦੇ ਨਵੀਨੀਕਰਨ ਲਈ ਹੋਰ ਖੇਤਰਾਂ ਦੀ ਪਛਾਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਾਣੀ ਦੇ ਰਿਸਾਅ (ਸੀਪੇਜ) ਨੂੰ ਨੱਥ ਪਾ ਕੇ ਪਾਣੀ ਵਰਗੀ ...

ਪੂਰੀ ਖ਼ਬਰ »

ਸੂਬੇ 'ਚ ਖ਼ਰੀਦ ਦੇ 21ਵੇਂ ਦਿਨ 601423 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ

ਚੰਡੀਗੜ੍ਹ, 30 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਰਾਜ ਵਿਚ ਅੱਜ ਕਣਕ ਦੀ ਖਰੀਦ ਦੇ 21ਵੇਂ ਦਿਨ 601423 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਵਿੱਚੋਂ ਸਰਕਾਰੀ ਏਜੰਸੀਆਂ ਵਲੋਂ 599856 ਮੀਟਿ੍ਕ ਟਨ ਅਤੇ ਆੜ੍ਹਤੀਆਂ ਵਲੋਂ 1567 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਪੀੜਤ 13 ਹੋਰ ਮਰੀਜ਼ਾਂ ਦੀ ਮੌਤ, 1 ਸਾਲਾ ਬੱਚਾ ਵੀ ਸ਼ਾਮਿਲ

ਚੰਡੀਗੜ੍ਹ, 30 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ | ਸ਼ਹਿਰ ਵਿਚ ਅੱਜ ਕੋਰੋਨਾ ਪੀੜਤ 13 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦ ਕਿ 724 ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤ ਵਿਭਾਗ ਅਨੁਸਾਰ ਮਨੀਮਾਜਰਾ ਦੇ ਵਸਨੀਕ 70 ...

ਪੂਰੀ ਖ਼ਬਰ »

ਕਰਫ਼ਿਊ ਦੇ ਸਮੇਂ ਦੌਰਾਨ ਬਾਹਰ ਘੁੰਮਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ-16 ਮਾਮਲੇ ਦਰਜ

ਚੰਡੀਗੜ੍ਹ, 30 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਵਿਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਰਕੇ ਪ੍ਰਸ਼ਾਸਨ ਵਲੋਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾ ਰਿਹਾ ਹੈ, ਪਰ ਕੁਝ ਲੋਕ ਇਸ ਦੇ ਬਾਵਜੂਦ ਕਰਫਿਊ ਦੇ ਸਮੇਂ ਦੌਰਾਨ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਮੁਲਤਵੀ

ਚੰਡੀਗੜ੍ਹ, 30 ਅਪ੍ਰੈਲ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਇਕ ਵਾਰ ਫਿਰ ਤੋਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਪ੍ਰਬੰਧਨ ਨੇ ਚੋਣਾਂ ਕਰਵਾਉਣ ਲਈ 3 ਮਈ ਵਾਸਤੇ ਸ਼ਡਿਊਲ ਜਾਰੀ ਕੀਤਾ ਸੀ ਅਤੇ ਚੋਣਾਂ ...

ਪੂਰੀ ਖ਼ਬਰ »

20 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਦੇ ਮਾਮਲੇ 'ਚ ਪ੍ਰਸ਼ਾਸਨ, ਐੱਸ.ਐੱਸ.ਪੀ ਨੂੰ ਨੋਟਿਸ

ਚੰਡੀਗੜ੍ਹ, 30 ਅਪ੍ਰੈਲ (ਬਿ੍ਜੇਂਦਰ ਗੌੜ)-ਇਕ 20 ਸਾਲਾ ਕੁੜੀ ਨੂੰ ਇਕ ਮੁੰਡੇ ਅਤੇ ਉਸ ਦੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਅਗਵਾ ਕਰ ਗੈਰ-ਕਾਨੂੰਨੀ ਤਰੀਕੇ ਨਾਲ ਰੱਖਣ ਦੇ ਦੋਸ਼ਾਂ ਦੇ ਮਾਮਲੇ ਵਿਚ ਹਾਈਕੋਰਟ ਜਸਟਿਸ ਅਰੁਣ ਮੋਂਗਾ ਨੇ ਪ੍ਰਸ਼ਾਸਨ ਅਤੇ ਪੁਲਿਸ ਅਫਸਰਾਂ ਨੂੰ ...

ਪੂਰੀ ਖ਼ਬਰ »

ਹਾਈਕੋਰਟ ਨੇ ਮਈ ਦੇ ਕੇਸ ਅਗਸਤ-ਸਤੰਬਰ ਤੱਕ ਟਾਲੇ

ਚੰਡੀਗੜ੍ਹ, 30 ਅਪ੍ਰੈਲ (ਬਿ੍ਜੇਂਦਰ ਗੌੜ)-ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੱਜਾਂ, ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਟਾਫ਼ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਵੀਡੀਓ ਕਾਨਫਰੰਸਿੰਗ ਰਾਹੀਂ ਸੁਣੇ ਜਾਣ ਵਾਲੇ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਿਆ

ਚੰਡੀਗੜ੍ਹ, 30 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਰੋਡਵੇਜ਼ ਵਰਕਸ਼ਾਪ ਇੰਡਸਟਰੀਅਲ ਏਰੀਆ ਨੇੜੇ ਇਕ ਵਿਅਕਤੀ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਰਾਮ ਦਰਬਾਰ ਦੇ ਰਹਿਣ ਵਾਲੇ ਵਿਕਰਮ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਮਾਮਲਾ ਰਿਹਾਇਸ਼ੀ ਖੇਤਰ 'ਚ ਖੁੱਲ੍ਹੇ ਨਿੱਜੀ ਹਸਪਤਾਲ 'ਚ ਬਿਨਾਂ ਮਨਜ਼ੂਰੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਦਾ

ਡੀ. ਸੀ. ਦੇ ਹੁਕਮਾਂ 'ਤੇ ਐੱਸ. ਡੀ. ਐੱਮ. ਡੇਰਾਬੱਸੀ, ਡਿਪਟੀ ਮੈਡੀਕਲ ਕਮਿਸ਼ਨਰ ਤੇ ਅਸਿਸਟੈਂਟ ਸਿਵਲ ਸਰਜਨ ਨੇ ਹਸਪਤਾਲ ਦਾ ਕੀਤਾ ਦੌਰਾ

ਡੇਰਾਬੱਸੀ, 30 ਅਪ੍ਰੈਲ (ਗੁਰਮੀਤ ਸਿੰਘ)-ਇੱਥੋਂ ਦੀ ਅਕਾਲੀ ਮਾਰਕੀਟ ਦੇ ਰਿਹਾਇਸ਼ੀ ਖੇਤਰ ਵਿਚ ਚੱਲ ਰਹੇ ਬਲੈਸਿੰਗ ਹਸਪਤਾਲ ਵਿਖੇ ਕੋਰੋਨਾ ਦੇ ਮਰੀਜ਼ ਰੱਖਣ ਦੇ ਮਾਮਲੇ ਦੇ ਚਲਦਿਆਂ ਅੱਜ ਐਸ. ਡੀ. ਐਮ. ਡੇਰਾਬੱਸੀ ਕੁਲਦੀਪ ਬਾਵਾ ਅਤੇ ਮੁਹਾਲੀ ਤੋਂ ਆਏ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਖ਼ਰੀਦੀ ਕਣਕ ਦੇ ਏਵਜ਼ 'ਚ 80 ਫ਼ੀਸਦੀ ਤੋਂ ਵੱਧ ਹੋਈ ਅਦਾਇਗੀ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੇ ਏਵਜ਼ 'ਚ ਕਿਸਾਨਾਂ ਨੂੰ 80 ਫ਼ੀਸਦੀ ਤੋਂ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ ਕਿਸਾਨਾਂ ਦੇ ਖਾਤਿਆਂ 'ਚ ਕਰੀਬ 194 ਕਰੋੜ ਰੁਪਏ ਪੁੱਜ ਗਏ ਹਨ, ਜਦਕਿ ਮੰਡੀਆਂ 'ਚ ਹੁਣ ਤੱਕ ...

ਪੂਰੀ ਖ਼ਬਰ »

ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 593 ਨਵੇਂ ਮਰੀਜ਼ ਆਏ ਸਾਹਮਣੇ

ਪੰਚਕੂਲਾ, 30 ਅਪ੍ਰੈਲ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 593 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 324 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ, ਜਦਕਿ 269 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਖੇਤਰਾਂ ਨਾਲ ਸਬੰਧਿਤ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮੇਅਰ ਜੀਤੀ ਸਿੱਧੂ ਵਲੋਂ ਬਲੌ ਾਗੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਅਤੇ ਪੇਵਰ ਬਲਾਕ ਦੇ ਕੰਮ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਬਲੌਂਗੀ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਉਦਘਾਟਨ ਟੱਕ ਲਗਾ ਕੇ ਕੀਤਾ ਗਿਆ | ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ 6 ਵਜੇ ਦੁਕਾਨਾਂ ਬੰਦ, ਪਰ ਚੋਰ ਮੋਰੀ ਰਾਹੀਂ ਮਿਲ ਰਹੀ ਹੈ ਸ਼ਰਾਬ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜਸਬੀਰ ਸਿੰਘ ਜੱਸੀ)-ਕੋਰੋਨਾ ਦੇ ਵਧ ਰਹੇ ਮਰੀਜ਼ਾਂ ਦੀ ਤਾਦਾਦ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਰੋਜ਼ਾਨਾ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ, ਜਦਕਿ ਸਨਿਚਰਵਾਰ ਤੇ ਐਤਵਾਰ ਨੂੰ ਪੂਰਨ ਤੌਰ 'ਤੇ ਲਾਕਡਾਊਨ ਲਗਾਇਆ ਗਿਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 857 ਨਵੇਂ ਮਰੀਜ਼ ਆਏ ਸਾਹਮਣੇ ਅਤੇ 8 ਹੋਰਨਾਂ ਮਰੀਜ਼ਾਂ ਦੀ ਮੌਤ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਮਹਾਂਮਾਰੀ ਦੇ 857 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਕੋਰੋਨਾ ਤੋਂ ਪੀੜਤ 8 ਹੋਰਨਾਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਅਤੇ 683 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਉਰਫ਼ ਪੱਪੂ ਵਾਸੀ ਪਿੰਡ ਮੌਲੀ ਬੈਦਵਾਣ ਵਜੋਂ ਹੋਈ ਹੈ | ਥਾਣਾ ਸੋਹਾਣਾ ਦੀ ਪੁਲਿਸ ਨੂੰ ਗੁਪਤ ਸੂਚਨਾ ...

ਪੂਰੀ ਖ਼ਬਰ »

ਬਰਸਾਤੀ ਪਾਣੀ ਦੀ ਨਿਕਾਸੀ ਲਈ ਮੇਅਰ ਜੀਤੀ ਸਿੱਧੂ ਵਲੋਂ ਸੈਕਟਰ 67-68 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਉਂਦੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਪਾਣੀ ਦੀ ਨਿਕਾਸੀ ਲਈ ਹੁਣ ਤੋਂ ਹੀ ਅਧਿਕਾਰੀਆਂ ਨੂੰ ਕਮਰਕੱਸੇ ਕਸ ਲੈਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਆਰੇ ਦੇ ਸਾਏ ਹੇਠ ਧੁੱਖ ਰਹੀ 30 ਸਾਲ ਪੁਰਾਣੇ ਦਰੱਖਤਾਂ ਦੀ ਜ਼ਿੰਦਗੀ

ਜ਼ੀਰਕਪੁਰ, 30 ਅਪ੍ਰੈਲ (ਹੈਪੀ ਪੰਡਵਾਲਾ)-ਕਹਿਰਵਾਨ ਹੋਏ ਆਲਮੀ ਸੂਖ਼ਮ ਕੀਟ ਕੋਰੋਨਾ ਕਾਰਨ ਇਕ ਪਾਸੇ ਲੋਕ ਸਾਹਾਂ ਖ਼ਾਤਰ ਆਕਸੀਜਨ ਨੂੰ ਤਰਸ ਰਹੇ ਹਨ, ਜਦਕਿ ਦੂਜੇ ਪਾਸੇ ਸ਼ਹਿਰ 'ਚ ਸਰਮਾਏਦਾਰਾਂ ਵਲੋਂ ਜੀਵਨ ਦੇਣ ਵਾਲੇ ਦਰੱਖ਼ਤਾਂ 'ਤੇ ਆਰਾ ਫੇਰਨ ਦੀ ਤਿਆਰੀ ਕੀਤੀ ਜਾ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ 'ਸੀ. ਯੂ. ਸੈਟ' ਦਾ ਰਸਮੀ ਤੌਰ 'ਤੇ ਉਦਘਾਟਨ ਅੱਜ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਖੋਜ ਅਤੇ ਨਵੀਨਤਾ ਕਿਸੇ ਵੀ ਦੇਸ਼ ਦੇ ਵਿਕਾਸ ਦਾ ਆਧਾਰ ਹੈ ਅਤੇ ਖੋਜ ਕਾਰਜਾਂ ਦੀ ਅਹਿਮੀਅਤ ਨੂੰ ਧਿਆਨ 'ਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅੱਜ 1 ਮਈ ਨੂੰ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ 'ਸੀ. ਯੂ. ਸੈਟ' ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਚਲਦਿਆਂ ਮੇਅਰ ਜੀਤੀ ਸਿੱਧੂ ਵਲੋਂ ਸ਼ਮਸ਼ਾਨਘਾਟ ਦਾ ਦੌਰਾ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਮਹਾਂਮਾਰੀ ਕਾਰਨ ਮੁਹਾਲੀ ਅੰਦਰ ਤੇਜ਼ੀ ਨਾਲ ਹੋ ਰਹੀਆਂ ਮੌਤਾਂ ਦੇ ਚਲਦਿਆਂ ਮਿ੍ਤਕ ਦੇਹਾਂ ਦੇ ਸਹੀ ਢੰਗ ਨਾਲ ਸਸਕਾਰ ਨੂੰ ਯਕੀਨੀ ਬਣਾਉਣ ਲਈ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ...

ਪੂਰੀ ਖ਼ਬਰ »

ਦੇਸ਼ 'ਚ ਮਜ਼ਦੂਰਾਂ ਦੀ ਦਸ਼ਾ 'ਚ ਸੁਧਾਰ ਲਿਆਉਣਾ ਇੰਟਕ ਦਾ ਮੁੱਖ ਉਦੇਸ਼-ਚੌਧਰੀ ਗੁਰਮੇਲ ਸਿੰਘ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜਸਬੀਰ ਸਿੰਘ ਜੱਸੀ)-ਦੇਸ਼ 'ਚ ਮਜ਼ਦੂਰਾਂ ਦੀ ਦਸ਼ਾ 'ਚ ਸੁਧਾਰ ਲਿਆਉਣਾ ਅਤੇ ਉ੍ਹਨਾਂ ਨੂੰ ਸਮਾਨਤਾ ਦਾ ਅਧਿਕਾਰ ਦਿਵਾਉਣਾ ਇੰਟਕ ਦਾ ਮੁੱਖ ਉਦੇਸ਼ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ...

ਪੂਰੀ ਖ਼ਬਰ »

ਕੋਰੋਨਾ ਦੇ ਦੌਰ 'ਚ ਈ-ਸੰਜੀਵਨੀ ਓ.ਪੀ.ਡੀ. ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ-ਡਿਪਟੀ ਮੈਡੀਕਲ ਕਮਿਸ਼ਨਰ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਦੇ ਚਲਦਿਆਂ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਈ-ਸੰਜੀਵਨੀ ਆਨਲਾਈਨ ਓ. ਪੀ. ਡੀ. ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਰਾਹੀਂ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ 'ਚ ਕੋਵਿਡ ਟੀਕਾਕਰਨ ਦਾ ਅੰਕੜਾ 2 ਲੱਖ ਤੋਂ ਪਾਰ ਹੋਇਆ-ਡਾ: ਆਦਰਸ਼ਪਾਲ ਕੌਰ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਕੋਵਿਡ ਟੀਕਾਕਰਨ ਦਾ ਅੰਕੜਾ 2 ਲੱਖ ਤੋਂ ਪਾਰ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ, ਵਰਕਰਾਂ, ...

ਪੂਰੀ ਖ਼ਬਰ »

ਫਲੈਟ 'ਚੋਂ 32 ਬੋਰ ਦਾ ਰਿਵਾਲਵਰ ਚੋਰੀ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-91 ਵਿਚਲੀ ਵੈਂਬਲੇ ਸੁਸਾਇਟੀ ਦੇ ਇਕ ਫਲੈਟ 'ਚੋਂ 32 ਬੋਰ ਦੀ ਲਾਇਸੰਸੀ ਰਿਵਾਲਵਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸੁਖਦੀਪ ਸਿੰਘ ਨੇ ਥਾਣਾ ਸੋਹਾਣਾ ਦੀ ਪੁਲਿਸ ...

ਪੂਰੀ ਖ਼ਬਰ »

ਬੜੌਦੀ ਟੋਲ ਪਲਾਜ਼ਾ 'ਤੇ ਹਾਈਕੋਰਟ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ

ਮਾਜਰੀ, 30 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਸਿੱਖ ਜਥੇਬੰਦੀਆਂ ਦੇ ਸੱਦੇ ਦੇ ਚਲਦਿਆਂ ਬੜੌਦੀ ਟੋਲ ਪਲਾਜਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਬੰਧੀ ਪੇਸ਼ ਰਿਪੋਰਟ ਨੂੰ ਰੱਦ ਕਰਨ ਦੇ ਵਿਰੋਧ 'ਚ ਲੋਕ-ਹਿੱਤ ਮਿਸ਼ਨ, ਪੰਥਕ ਅਕਾਲੀ ਲਹਿਰ ਤੇ ...

ਪੂਰੀ ਖ਼ਬਰ »

ਵੂਮੈਨ ਸੈੱਲ ਥਾਣੇ 'ਚ ਦਾਜ ਮੰਗਣ ਦੇ ਦੋਸ਼ ਹੇਠ ਦੋ ਮਾਮਲੇ ਦਰਜ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜਸਬੀਰ ਸਿੰਘ ਜੱਸੀ)-ਵੂਮੈਨ ਸੈੱਲ ਥਾਣੇ 'ਚ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਪਹਿਲੇ ਮਾਮਲੇ 'ਚ ਖਰੜ ਵਾਸੀ ਗਗਨਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਵਿਆਹ ...

ਪੂਰੀ ਖ਼ਬਰ »

5 ਕਿੱਲੋ ਅਫ਼ੀਮ ਸਮੇਤ ਕੈਂਟਰ ਚਾਲਕ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ਼ ਵਲੋਂ 5 ਕਿੱਲੋ 15 ਗ੍ਰਾਮ ਅਫ਼ੀਮ ਸਮੇਤ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬਡਾਲੀ ਥਾਣਾ ਸਦਰ ਖਰੜ ਜ਼ਿਲ੍ਹਾ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਕਾਬੂ

ਮਾਜਰੀ, 30 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਓ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਲਸ਼ਨ ਕੁਮਾਰ ਉਰਫ ਗੋਲੂ ਪੁੱਤਰ ਸ਼ਸੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ 1 ਨੌਜਵਾਨ ਨੂੰ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ | ਉਕਤ ਨੌਜਵਾਨ ਦੀ ਪਛਾਣ ਮਨਰੋਜ ਸਿੰਘ ਉਰਫ ਮੇਜੀ ਵਾਸੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਮੁਲਜ਼ਮ ...

ਪੂਰੀ ਖ਼ਬਰ »

ਜੰਗ 'ਚ ਬਹਾਦਰੀ ਦਿਖਾਉਣ ਵਾਲੇ ਫ਼ੌਜੀਆਂ ਦਾ ਸਹੂਲਤਾਂ ਤੋਂ ਸੱਖਣਾ ਪਿੰਡ 'ਚੱਪੜਚਿੜੀ ਖੁਰਦ'

ਜਸਬੀਰ ਸਿੰਘ ਜੱਸੀ 98555-75756 ਪਿੰਡ ਦਾ ਪਿਛੋਕੜ:—ਆਜ਼ਾਦੀ ਤੋਂ ਪਹਿਲਾਂ ਵਸੇ ਇਸ ਪਿੰਡ ਵਿਚ ਮੁਸਲਮਾਨ ਰਹਿੰਦੇ ਸਨ ਅਤੇ 1947 ਦੇ ਬਟਵਾਰੇ ਤੋਂ ਬਾਅਦ ਮੁਸਲਮਾਨਾਂ ਵਲੋਂ ਪਲਾਇਨ ਕਰਨ ਤੋਂ ਬਾਅਦ ਰਾਮਦਾਸੀਆ ਅਤੇ ਵਾਲਮੀਕਿ ਬਰਾਦਰੀ ਨਾਲ ਸਬੰਧਿਤ ਕੁਝ ਲੋਕ ਹੀ ਇਥੇ ਰਹਿ ਗਏ | ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਆਏ ਕੋਟਕਪੂਰਾ ਗੋਲੀ ਕਾਂਡ ਦੇ ਫ਼ੈਸਲੇ ਨੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰੇ-ਬੱਬੀ ਬਾਦਲ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪਿਛਲੇ 7 ਸਾਲ ਪਹਿਲਾਂ ਪੰਥਕ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਦੋ ਸਿੰਘਾਂ ਦੀ ਸ਼ਹੀਦੀ ਦੀ ਇਨਸਾਫ ਦੀ ਮੰਗ ਕਰ ਰਹੀਆਂ ਸੰਗਤਾਂ ਦੇ ਹਾਈਕੋਰਟ ਦੇ ਕੋਟਕਪੂਰਾ ਗੋਲੀ ...

ਪੂਰੀ ਖ਼ਬਰ »

ਫੇਜ਼-3ਬੀ2 ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਲਗਾਇਆ ਕੋਵਿਡ ਟੀਕਾਕਰਨ ਕੈਂਪ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਸਿਹਤ ਅਤੇ ਕਿਰਤ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਸਥਾਨਕ ਫੇਜ਼-3ਬੀ2 ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕੋਵਿਡ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲੇ ਅੱਜ ਤੋਂ ਸ਼ੁਰੂ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ...

ਪੂਰੀ ਖ਼ਬਰ »

ਸਕਾਈਨੈੱਟ ਇਨਕਲੇਵ ਜ਼ੀਰਕਪੁਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਸਕਾਈਨੈਟ ਇਨਕਲੇਵ, ਸਬ ਤਹਿਸੀਲ ਜ਼ੀਰਕਪੁਰ ਵਿਖੇ ਕੋਵਿਡ-19 ਦੇ 11 ਪਾਜ਼ੀਟਿਵ ਕੇਸ ਆਏ ਹਨ, ਜਿਸ ਲਈ ਇਸ ਏਰੀਆ ਨੂੰ ਜ਼ਿਲ੍ਹਾ ਮੈਜਿਟਰੇਟ ਗਿਰੀਸ਼ ਦਿਆਲਨ ਵਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕੀਤੇ ...

ਪੂਰੀ ਖ਼ਬਰ »

ਹਫ਼ਤਾਵਰੀ ਤਾਲਾਬੰਦੀ ਦੀ ਪਾਲਣਾ ਕਰੋ ਤਾਂ ਜੋ ਸੰਪੂਰਨ ਤਾਲਾਬੰਦੀ ਨਾ ਲਗਾਉਣੀ ਪਵੇ-ਡਿਪਟੀ ਕਮਿਸ਼ਨਰ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਵੀਕੈਂਡ ਲਾਕਡਾਊਨ ਲਗਾ ਦਿੱਤਾ ਗਿਆ ਸੀ ਪਰ ਬਹੁਤ ਸਾਰੀਆਂ ਅਪੀਲਾਂ ਦੇ ਬਾਵਜੂਦ ਲੋੜੀਂਦਾ ਨਤੀਜਾ ਨਹੀਂ ਮਿਲ ਸਕਿਆ | ਪੁਲਿਸ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਚਲਾਨ ਕੱਟੇ

ਖਰੜ, 30 ਅਪ੍ਰੈਲ (ਜੰਡਪੁਰੀ)-ਅੱਜ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਕੋਪਟਾ ਐਕਟ ਅਧੀਨ ਕਰੀਬ 10 ਲੋਕਾਂ ਦੇ ਚਲਾਨ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਲੈਬੋਰਟਰੀ ਟੈਕਨੀਸ਼ੀਅਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਅਤੇ ਸਕੂਲ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਊਸ਼ਾ ਯਾਰਨ ਡੇਰਾਬੱਸੀ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ

ਐੱਸ. ਏ. ਐੱਸ. ਨਗਰ, 30 ਅਪ੍ਰੈਲ (ਕੇ. ਐੱਸ. ਰਾਣਾ)-ਊਸ਼ਾ ਯਾਰਨ ਡੇਰਾਬੱਸੀ ਵਿਖੇ ਕੋਵਿਡ-19 ਦੇ 22 ਪਾਜ਼ੀਟਿਵ ਕੇਸ ਆਏ ਹਨ, ਜਿਸ ਲਈ ਇਸ ਏਰੀਆ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਵਲੋਂ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ | ਹੁਕਮਾਂ 'ਚ ਸਪੱਸ਼ਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX