ਤਾਜਾ ਖ਼ਬਰਾਂ


2013 ਗਾਂਧੀ ਮੈਦਾਨ ਧਮਾਕਾ ਮਾਮਲਾ : 10 ਵਿਚੋਂ 9 ਮੁਲਜ਼ਮ ਦੋਸ਼ੀ ਕਰਾਰ
. . .  3 minutes ago
ਨਵੀਂ ਦਿੱਲੀ, 27 ਅਕਤੂਬਰ - 2013 ਗਾਂਧੀ ਮੈਦਾਨ, ਪਟਨਾ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਪਟਨਾ ਦੀ ਐਨ.ਆਈ.ਏ. ਅਦਾਲਤ ਨੇ 10 ਵਿਚੋਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਮੁਲਜ਼ਮ ਸਬੂਤਾਂ ਦੀ ਅਣਹੋਂਦ ...
ਰੋਮ ਵਿਖੇ ਜੀ - 20 ਸੰਮੇਲਨ 30 ਅਕਤੂਬਰ ਨੂੰ, ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
. . .  15 minutes ago
ਵੈਨਿਸ (ਇਟਲੀ) - 27 ਅਕਤੂਬਰ (ਹਰਦੀਪ ਸਿੰਘ ਕੰਗ) - ਜੀ -20 ਮੁਲਕਾਂ ਦਾ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ।ਇਸ ਸਾਰਕ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਬਾਈਡਨ...
ਕਿਸਾਨਾਂ ਨੇ ਬਠਿੰਡਾ 'ਚ ਮੁੱਖ ਮੰਤਰੀ ਪੰਜਾਬ ਦੇ ਹੋਰਡਿੰਗ ਬੋਰਡ ਉਤਾਰੇ
. . .  17 minutes ago
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ 'ਤੇ ਬਠਿੰਡਾ ਸ਼ਹਿਰ ਅਤੇ ਸਰਕਾਰੀ ਬੱਸਾਂ 'ਤੇ ਲਾਏ ਹੋਰਡਿੰਗ ਬੋਰਡ ਉਤਾਰੇ ਦਿੱਤੇ...
ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ
. . .  32 minutes ago
ਚੰਡੀਗੜ੍ਹ, 27 ਅਕਤੂਬਰ - ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ ਕੁਝ ਨਹੀਂ ਜਾਣਦੇ ਅਤੇ ਬਹੁਤ ਜ਼ਿਆਦਾ ਬੋਲਦੇ ਹਨ ਉਹ ਦਿਮਾਗ ਨਹੀਂ...
ਦਿੱਲੀ ਸਰਕਾਰ ਨੇ 'ਤੀਰਥ ਯਾਤਰਾ ਯੋਜਨਾ' ਵਿਚ ਅਯੁੱਧਿਆ ਨੂੰ ਕੀਤਾ ਸ਼ਾਮਿਲ
. . .  43 minutes ago
ਚੰਡੀਗੜ੍ਹ, 27 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਹੁਣ ਅਯੁੱਧਿਆ ਨੂੰ ਵੀ ਦਿੱਲੀ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ...
ਸਿੱਧੂ ਦਾ ਕੈਪਟਨ 'ਤੇ ਇਕ ਹੋਰ ਸ਼ਬਦੀ ਹਮਲਾ
. . .  50 minutes ago
ਚੰਡੀਗੜ੍ਹ, 27 ਅਕਤੂਬਰ - ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਇਕ ਹੋਰ ਸ਼ਬਦੀ ਹਮਲਾ ਕੀਤਾ ਹੈ | ਟਵੀਟ ਕਰਕੇ ਸਿੱਧੂ ਦਾ ਕਹਿਣਾ ਹੈ ਕਿ ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ...
ਸਿੱਧੂ ਜਿੱਥੋਂ ਵੀ ਚੋਣ ਲੜੇਗਾ, ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ - ਕੈਪਟਨ
. . .  56 minutes ago
ਚੰਡੀਗੜ੍ਹ, 27 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ, ਉਹ ਜਿੱਥੋਂ ਵੀ ਚੋਣ ਲੜੇਗਾ ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ ਅਤੇ ਟੱਕਰ ਦਵਾਂਗੇ...
ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗੀ ਮਾਹਿਰਾਂ ਦੀ ਕਮੇਟੀ, ਸੁਪਰੀਮ ਕੋਰਟ ਨੇ ਕਿਹਾ - ਜਾਸੂਸੀ ਮਨਜ਼ੂਰ ਨਹੀਂ
. . .  about 1 hour ago
ਨਵੀਂ ਦਿੱਲੀ, 27 ਅਕਤੂਬਰ - ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ...
ਆਵਾਜ਼ ਪ੍ਰਦੂਸ਼ਣ ਕਰਨ ਵਾਲੇ ਮੋਟਰਸਾਈਕਲਾਂ ਦੇ ਸਾਈਲੈਂਸਰ ਅਤੇ ਹਾਰਨ ਖਮਾਣੋਂ ਪੁਲਿਸ ਨੇ ਕੀਤੇ ਨਸ਼ਟ
. . .  about 1 hour ago
ਖਮਾਣੋਂ,27 ਅਕਤੂਬਰ (ਮਨਮੋਹਣ ਸਿੰਘ ਕਲੇਰ) - ਖਮਾਣੋਂ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਸੰਦੀਪ ਗੋਇਲ ਦੀਆਂ ਹਦਾਇਤਾਂ 'ਤੇ ਇਲਾਕੇ ਵਿਚ ਆਵਾਜ਼ ਪ੍ਰਦੂਸ਼ਣ ਕਰ ਰਹੇ ਵੱਖ-ਵੱਖ ਮੋਟਰਸਾਈਕਲਾਂ 'ਤੇ ...
ਮੁੱਖ ਮੰਤਰੀ ਰਹਿੰਦੇ ਹੋਏ ਕੇਂਦਰ ਨਾਲ ਮੁੱਦਿਆਂ 'ਤੇ ਗੱਲਬਾਤ ਹੋਈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਹਿਣਾ ਸੀ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀ ਕੇਂਦਰ ਨਾਲ ਮੁੱਦਿਆਂ 'ਤੇ...
ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ...
ਕੱਲ੍ਹ ਦਿੱਲੀ ਜਾਣਗੇ ਕੈਪਟਨ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
. . .  38 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ...
ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਕਿਸਾਨੀ ਅੰਦੋਲਨ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ ...
ਸਾਰੀਆਂ 117 ਸੀਟਾਂ 'ਤੇ ਲੜਾਂਗੇ ਚੋਣ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਸਾਰੀਆਂ 117 ਸੀਟਾਂ 'ਤੇ...
ਕਈ ਕਾਂਗਰਸੀ ਮੇਰੇ ਸੰਪਰਕ ਵਿਚ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਕਈ ਕਾਂਗਰਸੀ ਮੇਰੇ ਸੰਪਰਕ...
ਅਰੂਸਾ ਆਲਮ 'ਤੇ ਵੀ ਬੋਲੇ ਕੈਪਟਨ, ਰੰਧਾਵਾ ਨੂੰ ਲਿਆ ਨਿਸ਼ਾਨੇ 'ਤੇ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਅਰੂਸਾ ਆਲਮ 'ਤੇ ਬੋਲਦੇ ਹੋਏ ਕਿਹਾ ਗਿਆ ਕਿ ਅਰੂਸਾ ਆਲਮ 16 ਸਾਲ ਤੋਂ ਪੰਜਾਬ ਆ ਰਹੇ ਹਨ ਉਸ ਸਮੇਂ ਰੰਧਾਵਾ...
ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ...
1 ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ - ਚਰਨਜੀਤ ਸਿੰਘ ਚੰਨੀ
. . .  about 1 hour ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਕੈਬਿਨੇਟ ਮੀਟਿੰਗ 'ਚ ਲਏ ਫ਼ੈਸਲੇ - ਵੈਟ ਦੇ ਝਗੜਿਆਂ ਦਾ ਨਿਪਟਾਰਾ ਜਲਦ,ਫੋਕਲ ਪੁਆਇੰਟਾਂ ਵਿਚ ਉਸਾਰੀ ਕਰਨ ਦੇ ਨਿਯਮਾਂ 'ਚ ਨਰਮੀ,....
ਅਜੇ ਨਵੀਂ ਪਾਰਟੀ ਦਾ ਨਾਂਅ ਤੈਅ ਨਹੀਂ ਹੋਇਆ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ਹੈ...
ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ...
ਬੀ.ਐੱਸ.ਐੱਫ.ਪੰਜਾਬ 'ਤੇ ਕਬਜ਼ਾ ਕਰਨ ਨਹੀਂ ਆ ਰਹੀ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਬੀ.ਐੱਸ.ਐੱਫ. ...
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚਰਨਜੀਤ ਸਿੰਘ ਚੰਨੀ
. . .  about 1 hour ago
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ.....
ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ...
ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ ਮਦਦ ਦੀ ਲੋੜ ਹੈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ...
ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ 'ਤੇ ਬੋਲੇ ਕੈਪਟਨ, ਕਿਹਾ - ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਅੰਮ੍ਰਿਤਸਰ / ਦਿਹਾਤੀ

ਰੌਸ਼ਨੀਆਂ ਨਾਲ ਜਗਮਗਾਈ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ

ਬਾਬਾ ਬਕਾਲਾ ਸਾਹਿਬ, 30 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ) - ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ, ਪਰ ਫਿਰ ਵੀ ਪੰਜਾਬ ਸਰਕਾਰ ਵਲੋਂ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਯਥਾਸ਼ਕਤ ਯਤਨ ਕੀਤੇ ਗਏ ਹਨ | ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਮੇਨ ਬਜ਼ਾਰ 'ਚ ਪੈਂਦੀਆਂ ਸਾਰੀਆਂ ਹੀ ਦੁਕਾਨਾਂ 'ਤੇ ਇਕੋ ਰੰਗ ਦੇ ਸਾਇਨ ਬੋਰਡ ਸਥਾਪਤ ਕਰਨ ਪਿੱਛੋਂ ਮੇਨ ਬਜ਼ਾਰ ਵਿਚਲਾ ਡਵਾਇਡਰ ਜੋ ਕਿ ਅਵਾਜਾਈ 'ਚ ਕਾਫੀ ਵਿਘਨ ਪਾਉਂਦਾ ਸੀ ਨੂੰ ਖਤਮ ਕਰਕੇ ਬਜ਼ਾਰ ਨੂੰ ਖੁੱਲ੍ਹਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸਰਕਾਰ ਦੇ ਮਹਿਕਮਾ ਪੀ.ਡਬਲਿਯੂ. ਡੀ., ਬੀ.ਐਂਡ.ਆਰ. (ਇਲੈਕਟ੍ਰੀਕਲ) ਵਲੋਂ ਸਾਰੇ ਹੀ ਪ੍ਰਮੁੱਖ ਬਾਜ਼ਾਰਾਂ ਨੂੰ ਖੂਬਸੂਰਤ ਲਾਇਟਾਂ ਨਾਲ ਰੁਸ਼ਨਾਇਆ ਗਿਆ ਹੈ ਅਤੇ ਬਾਬਾ ਬਕਾਲਾ ਸਾਹਿਬ ਮੋੜ ਤੋਂ ਬਾਬਾ ਬਕਾਲਾ ਸਾਹਿਬ ਤੱਕ ਫਲਾਈ ਓਵਰ 'ਤੇ ਲੱਗੀਆਂ ਸਟਰੀਟ ਲਾਇਟਾਂ, ਜੋ ਬੜੇ ਸਮੇਂ ਤੋਂ ਬੰਦ ਪਈਆਂ ਸਨ, ਨੂੰ ਦੋਬਾਰਾ ਚਾਲੂ ਕਰਕੇ ਰੁਸ਼ਨਾਇਆ ਗਿਆ ਹੈ, ਜਿਸ ਨਾਲ ਬਾਬਾ ਬਕਾਲਾ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਦੇ ਮਨਾਂ 'ਤੇ ਅਕਰਸ਼ਿਕ ਪ੍ਰਭਾਵ ਪੈਂਦਾ ਹੈ | ਅਧਿਕਾਰੀਆਂ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੇਨ ਬਜ਼ਾਰ ਤੋਂ ਗੁਰਦੁਆਰਾ ਸਾਹਿਬ ਤੱਕ, ਸ੍ਰੀਮਾਤਾ ਗੰਗਾ ਸਕੂਲ, ਆਈ. ਟੀ. ਆਈ. ਗੁ: ਛੇਵੀਂ ਪਾਤਸ਼ਾਹੀ, ਗੁ: ਬਾਬਾ ਪਾਲਾ ਸਿੰਘ ਜੀ ਅਤੇ ਲਗਭਗ ਸਾਰੇ ਹੀ ਨਗਰ ਦੇ ਮੇਨ ਧਾਰਮਿਕ ਅਤੇ ਸਰਾਕਰੀ ਅਦਾਰਿਆਂ ਨੂੰ ਇਨ੍ਹਾਂ ਐਲ. ਈ. ਡੀ. ਲਾਇਟਾਂ ਨਾਲ ਸਜਾਇਆ ਗਿਆ ਹੈ | ਉਧਰ ਸ਼੍ਰੋਮਣੀ ਕਮੇਟੀ ਵਲੋਂ ਵੀ ਸ੍ਰੀ ਦਰਬਾਰ ਸਾਹਿਬ ਉਪਰ ਖੂਬਸੂਰਤ ਦੀਪਮਾਲਾ ਕੀਤੀ ਗਈ ਹੈ ਅਤੇ ਦਰਸ਼ਨੀ ਡਿਉੜੀ ਤੋਂ ਲੈਕੇ ਦਰਬਾਰ ਸਾਹਿਬ, ਭੋਰਾ ਸਾਹਿਬ ਆਦਿ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਹੈ | ਇਸੇ ਤਰ੍ਹਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁ: ਛੇਵੀਂ ਪਾਤਸ਼ਾਹੀ, ਗੁ: ਮਾਤਾ ਗੰਗਾ ਜੀ ਬਾਬਾ ਬਕਾਲਾ ਸਾਹਿਬ ਵਿਖੇ ਵੀ ਦੀਪਮਾਲਾ ਕੀਤੀ ਗਈ ਹੈ | ਜੀ. ਟੀ. ਰੋਡ ਉਪਰ ਡਾ: ਭਗਵੰਤ ਸਿੰਘ ਦੇ ਪਲਾਟ ਉਪਰ ਕਾਰ ਸੇਵਾ ਵਾਲੇ ਸੰਤ ਮਹਾਂਪੁਰਖਾਂ ਵਲੋਂ ਗੁਰੂ ਕੇ ਲੰਗਰ ਅਤੁਟ ਵਰਤਾਏ ਜਾ ਰਹੇ ਹਨ | 1 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਦੀ ਅਵਾਜਾਈ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਅੱਛੇ ਪ੍ਰਬੰਧ ਕੀਤੇ ਗਏ ਹਨ |

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 30 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਗੱਲਬਾਤ ਕਰਦਿਆਂ ਐਸ.ਐਚ.ਓ ਅਜਨਾਲਾ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਕੁਲਵਿੰਦਰ ਸਿੰਘ ਵਾਸੀ ਜਸਤਰਵਾਲ, ਰਾਜੇਸ਼ ਕੁਮਾਰ ਵਾਸੀ ਅਜਨਾਲਾ, ਕੈਲਾਸ਼ ਗੁਪਤਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਅਮਰਜੀਤ ਸਿੰਘ ਭੁੱਲਰ (ਕੈਨੇਡਾ ਵਾਲੇ)

ਬਾਬਾ ਬਕਾਲਾ ਸਾਹਿਬ¸ ਸ: ਅਮਰਜੀਤ ਸਿੰਘ ਭੁੱਲਰ ਦਾ ਜਨਮ 16 ਦਸੰਬਰ 1958 ਨੂੰ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਮਾਸਟਰ ਹਰਨਾਮ ਸਿੰਘ ਭੁੱਲਰ ਦੇ ਗ੍ਰਹਿ, ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ | ਬਚਪਨ ਤੋਂ ਹੀ ਸਾਊ ਅਤੇ ਪਹਿਲੀ ਮਿਲਣੀ 'ਚ ਹੀ ...

ਪੂਰੀ ਖ਼ਬਰ »

ਭੋਗ ਤੇ ਵਿਸ਼ੇਸ਼- ਸਤਨਾਮ ਸਿੰਘ ਰੰਧਾਵਾ

ਚੌਂਕ ਮਹਿਤਾ-ਇਲਾਕੇ ਦੀ ਸਨਮਾਨ ਯੋਗ ਸ਼ਖ਼ਸੀਅਤ, ਸਮਾਜ ਸੇਵੀ ਤੇ ਯੂ.ਐਸ.ਏ. ਨਿਵਾਸੀ ਹਰਸ਼ਰਨ ਸਿੰਘ ਪਿ੍ੰਸ ਦੇ ਚਚੇਰੇ ਭਰਾ ਸਤਨਾਮ ਸਿੰਘ ਰੰਧਾਵਾ ਮਲਕਨੰਗਲ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਮਾਜ ਸੇਵੀ ਕੰਮਾਂ 'ਚ ਵੱਧ ਚੱੜ੍ਹ ਕੇ ਹਿੱਸਾ ਲੈਣ ਵਾਲੇ ਅਤੇ ਧਾਰਮਿਕ ...

ਪੂਰੀ ਖ਼ਬਰ »

ਟਰੱਕ ਦੀ ਫੇਟ ਵੱਜਣ ਨਾਲ ਔਰਤ ਦੀ ਮੌਤ

ਚੌਕ ਮਹਿਤਾ, 30 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)- ਅੱੱਜ ਸਥਾਨਕ ਕਮਬਾ ਵਿਖੇ ਤੇਜ਼ ਰਫ਼ਤਾਰ ਟਰੱਕ ਦੀ ਸਕੂਟਰ ਨੂੰ ਫੇਟ ਵੱਜਣ ਨਾਲ ਪਤੀ ਨੂੰ ਮਾਮੂਲੀ ਸੱਟਾਂ ਅਤੇ ਪਤਨੀ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਕੋਰੋਨਾ ਨਾਲ 17 ਹੋਰ ਮੌਤਾਂ, 518 ਨਵੇਂ ਮਾਮਲੇ ਮਿਲੇ

ਅੰਮਿ੍ਤਸਰ, 30 ਅਪ੍ਰੈਲ (ਰੇਸ਼ਮ ਸਿੰਘ)- ਕੋਰੋਨਾ ਦੇ ਵੱਧ ਰਹੇ ਕਹਿਰ ਤਹਿਤ ਅੱਜ 17 ਹੋਰ ਮਰੀਜ਼ਾਂ ਦੀਆਂ ਜਾਨਾਂ ਚਲੇ ਗਈਆਂ ਹਨ ਜੋ ਕਿ ਇਥੇ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ 'ਚ ਜ਼ੇਰੇ ਇਲਾਜ਼ ਸਨ | ਇਨ੍ਹਾਂ 'ਚੋਂ ਸਭ ਤੋਂ ਵਧੇਰੇ ਮੌਤਾਂ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਦੁੱਧ ਸਪਲਾਈ ਕਰਨ ਵਾਲੇ ਆਟੋ ਨੇ ਤਿੰਨ ਵਿਅਕਤੀਆਂ ਨੂੰ ਦਰੜਿਆ- ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਛੇਹਰਟਾ, 30 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਚੌਕੀ ਖੰਡਵਾਲਾ ਦੇ ਅਧੀਨ ਆਉਂਦੇ ਇਲਾਕਾ ਮੇਨ ਜੀ.ਟੀ. ਰੋਡ ਪਿਸ਼ੌਰੀ ਕੈਂਪ ਦੇ ਬਾਹਰਵਾਰ ਦੁੱਧ ਸਪਲਾਈ ਕਰਨ ਵਾਲੇ ਛੋਟਾ ਹਾਥੀ (ਆਟੋ) ਵਲੋਂ ਤੇਜ਼ ਰਫਤਾਰੀ ਦੇ ਚੱਲਦਿਆਂ ਟਾਇਰ ਫੱਟ ਜਾਣ ਤੇ ਸੰਤੁਲਨ ਵਿਗੜ ਜਾਣ ...

ਪੂਰੀ ਖ਼ਬਰ »

ਪਾਕਿਸਤਾਨ ਵਾਲੇ ਪਾਸਿਓਾ ਭਾਰਤੀ ਖੇਤਰ 'ਚ ਦਾਖਲ ਹੋਇਆ ਕਬੂਤਰ

ਅਜਨਾਲਾ/ਗੱਗੋਮਾਹਲ, 30 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਅੱਜ ਬੀ.ਐਸ.ਐਫ ਵਲੋਂ ਪਾਕਿਸਤਾਨ ਵਾਲੇ ਪਾਸਿਓਾ ਆਏ ਇਕ ਕਬੂਤਰ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਮੁਲਾਜ਼ਮ ਵਲੋਂ ਆਪਣੇ ਹੀ ਐਸ.ਐਮ.ਓ. ਥਰੀਏਵਾਲ ਰਾਜੂ ਚੌਹਾਨ ਨੂੰ ਵਿਜੀਲੈਂਸ ਕੋਲੋਂ ਫੜਵਾਇਆ

ਜੈਂਤੀਪੁਰ/ਮਜੀਠਾ, 30 ਅਪ੍ਰੈਲ (ਭੁਪਿੰਦਰ ਸਿੰਘ ਗਿੱਲ, ਮਨਿੰਦਰ ਸਿੰਘ ਸੋਖੀ) - ਕਸਬੇ ਦੇ ਨਜ਼ਦੀਕੀ ਪੈਂਦੇ ਮੁੱਢਲਾ ਸਿਹਤ ਕੇਂਦਰ ਥਰੀਏਵਾਲ ਜੋ ਕਿ ਨੇੜਲੇ ਪਿੰਡਾਂ ਅਤੇ ਇਲਾਕੇ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਵਾਲਾ ਕੇਂਦਰ ਮੰਨਿਆ ਜਾਂਦਾ ਸੀ, ਪਰ ਜਦੋਂ ਇਸ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX