ਤਾਜਾ ਖ਼ਬਰਾਂ


2013 ਗਾਂਧੀ ਮੈਦਾਨ ਧਮਾਕਾ ਮਾਮਲਾ : 10 ਵਿਚੋਂ 9 ਮੁਲਜ਼ਮ ਦੋਸ਼ੀ ਕਰਾਰ
. . .  5 minutes ago
ਨਵੀਂ ਦਿੱਲੀ, 27 ਅਕਤੂਬਰ - 2013 ਗਾਂਧੀ ਮੈਦਾਨ, ਪਟਨਾ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਪਟਨਾ ਦੀ ਐਨ.ਆਈ.ਏ. ਅਦਾਲਤ ਨੇ 10 ਵਿਚੋਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਮੁਲਜ਼ਮ ਸਬੂਤਾਂ ਦੀ ਅਣਹੋਂਦ ...
ਰੋਮ ਵਿਖੇ ਜੀ - 20 ਸੰਮੇਲਨ 30 ਅਕਤੂਬਰ ਨੂੰ, ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
. . .  17 minutes ago
ਵੈਨਿਸ (ਇਟਲੀ) - 27 ਅਕਤੂਬਰ (ਹਰਦੀਪ ਸਿੰਘ ਕੰਗ) - ਜੀ -20 ਮੁਲਕਾਂ ਦਾ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ।ਇਸ ਸਾਰਕ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਬਾਈਡਨ...
ਕਿਸਾਨਾਂ ਨੇ ਬਠਿੰਡਾ 'ਚ ਮੁੱਖ ਮੰਤਰੀ ਪੰਜਾਬ ਦੇ ਹੋਰਡਿੰਗ ਬੋਰਡ ਉਤਾਰੇ
. . .  19 minutes ago
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ 'ਤੇ ਬਠਿੰਡਾ ਸ਼ਹਿਰ ਅਤੇ ਸਰਕਾਰੀ ਬੱਸਾਂ 'ਤੇ ਲਾਏ ਹੋਰਡਿੰਗ ਬੋਰਡ ਉਤਾਰੇ ਦਿੱਤੇ...
ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ
. . .  34 minutes ago
ਚੰਡੀਗੜ੍ਹ, 27 ਅਕਤੂਬਰ - ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ ਕੁਝ ਨਹੀਂ ਜਾਣਦੇ ਅਤੇ ਬਹੁਤ ਜ਼ਿਆਦਾ ਬੋਲਦੇ ਹਨ ਉਹ ਦਿਮਾਗ ਨਹੀਂ...
ਦਿੱਲੀ ਸਰਕਾਰ ਨੇ 'ਤੀਰਥ ਯਾਤਰਾ ਯੋਜਨਾ' ਵਿਚ ਅਯੁੱਧਿਆ ਨੂੰ ਕੀਤਾ ਸ਼ਾਮਿਲ
. . .  45 minutes ago
ਚੰਡੀਗੜ੍ਹ, 27 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਹੁਣ ਅਯੁੱਧਿਆ ਨੂੰ ਵੀ ਦਿੱਲੀ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ...
ਸਿੱਧੂ ਦਾ ਕੈਪਟਨ 'ਤੇ ਇਕ ਹੋਰ ਸ਼ਬਦੀ ਹਮਲਾ
. . .  52 minutes ago
ਚੰਡੀਗੜ੍ਹ, 27 ਅਕਤੂਬਰ - ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਇਕ ਹੋਰ ਸ਼ਬਦੀ ਹਮਲਾ ਕੀਤਾ ਹੈ | ਟਵੀਟ ਕਰਕੇ ਸਿੱਧੂ ਦਾ ਕਹਿਣਾ ਹੈ ਕਿ ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ...
ਸਿੱਧੂ ਜਿੱਥੋਂ ਵੀ ਚੋਣ ਲੜੇਗਾ, ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ - ਕੈਪਟਨ
. . .  58 minutes ago
ਚੰਡੀਗੜ੍ਹ, 27 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ, ਉਹ ਜਿੱਥੋਂ ਵੀ ਚੋਣ ਲੜੇਗਾ ਅਸੀਂ ਉਸ ਦੇ ਖ਼ਿਲਾਫ਼ ਚੋਣ ਲੜਾਂਗੇ ਅਤੇ ਟੱਕਰ ਦਵਾਂਗੇ...
ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗੀ ਮਾਹਿਰਾਂ ਦੀ ਕਮੇਟੀ, ਸੁਪਰੀਮ ਕੋਰਟ ਨੇ ਕਿਹਾ - ਜਾਸੂਸੀ ਮਨਜ਼ੂਰ ਨਹੀਂ
. . .  about 1 hour ago
ਨਵੀਂ ਦਿੱਲੀ, 27 ਅਕਤੂਬਰ - ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ...
ਆਵਾਜ਼ ਪ੍ਰਦੂਸ਼ਣ ਕਰਨ ਵਾਲੇ ਮੋਟਰਸਾਈਕਲਾਂ ਦੇ ਸਾਈਲੈਂਸਰ ਅਤੇ ਹਾਰਨ ਖਮਾਣੋਂ ਪੁਲਿਸ ਨੇ ਕੀਤੇ ਨਸ਼ਟ
. . .  about 1 hour ago
ਖਮਾਣੋਂ,27 ਅਕਤੂਬਰ (ਮਨਮੋਹਣ ਸਿੰਘ ਕਲੇਰ) - ਖਮਾਣੋਂ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਸੰਦੀਪ ਗੋਇਲ ਦੀਆਂ ਹਦਾਇਤਾਂ 'ਤੇ ਇਲਾਕੇ ਵਿਚ ਆਵਾਜ਼ ਪ੍ਰਦੂਸ਼ਣ ਕਰ ਰਹੇ ਵੱਖ-ਵੱਖ ਮੋਟਰਸਾਈਕਲਾਂ 'ਤੇ ...
ਮੁੱਖ ਮੰਤਰੀ ਰਹਿੰਦੇ ਹੋਏ ਕੇਂਦਰ ਨਾਲ ਮੁੱਦਿਆਂ 'ਤੇ ਗੱਲਬਾਤ ਹੋਈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਹਿਣਾ ਸੀ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀ ਕੇਂਦਰ ਨਾਲ ਮੁੱਦਿਆਂ 'ਤੇ...
ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ...
ਕੱਲ੍ਹ ਦਿੱਲੀ ਜਾਣਗੇ ਕੈਪਟਨ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
. . .  40 minutes ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ...
ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਕਿਸਾਨੀ ਅੰਦੋਲਨ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ ...
ਸਾਰੀਆਂ 117 ਸੀਟਾਂ 'ਤੇ ਲੜਾਂਗੇ ਚੋਣ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਸਾਰੀਆਂ 117 ਸੀਟਾਂ 'ਤੇ...
ਕਈ ਕਾਂਗਰਸੀ ਮੇਰੇ ਸੰਪਰਕ ਵਿਚ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਕਈ ਕਾਂਗਰਸੀ ਮੇਰੇ ਸੰਪਰਕ...
ਅਰੂਸਾ ਆਲਮ 'ਤੇ ਵੀ ਬੋਲੇ ਕੈਪਟਨ, ਰੰਧਾਵਾ ਨੂੰ ਲਿਆ ਨਿਸ਼ਾਨੇ 'ਤੇ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਅਰੂਸਾ ਆਲਮ 'ਤੇ ਬੋਲਦੇ ਹੋਏ ਕਿਹਾ ਗਿਆ ਕਿ ਅਰੂਸਾ ਆਲਮ 16 ਸਾਲ ਤੋਂ ਪੰਜਾਬ ਆ ਰਹੇ ਹਨ ਉਸ ਸਮੇਂ ਰੰਧਾਵਾ...
ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ...
1 ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ - ਚਰਨਜੀਤ ਸਿੰਘ ਚੰਨੀ
. . .  about 1 hour ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਕੈਬਿਨੇਟ ਮੀਟਿੰਗ 'ਚ ਲਏ ਫ਼ੈਸਲੇ - ਵੈਟ ਦੇ ਝਗੜਿਆਂ ਦਾ ਨਿਪਟਾਰਾ ਜਲਦ,ਫੋਕਲ ਪੁਆਇੰਟਾਂ ਵਿਚ ਉਸਾਰੀ ਕਰਨ ਦੇ ਨਿਯਮਾਂ 'ਚ ਨਰਮੀ,....
ਅਜੇ ਨਵੀਂ ਪਾਰਟੀ ਦਾ ਨਾਂਅ ਤੈਅ ਨਹੀਂ ਹੋਇਆ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ਹੈ...
ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ 'ਤੇ ਕੰਮ ਚੱਲ...
ਬੀ.ਐੱਸ.ਐੱਫ.ਪੰਜਾਬ 'ਤੇ ਕਬਜ਼ਾ ਕਰਨ ਨਹੀਂ ਆ ਰਹੀ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਬੀ.ਐੱਸ.ਐੱਫ. ...
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚਰਨਜੀਤ ਸਿੰਘ ਚੰਨੀ
. . .  about 1 hour ago
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ.....
ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ - ਕੈਪਟਨ
. . .  about 1 hour ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ...
ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ ਮਦਦ ਦੀ ਲੋੜ ਹੈ - ਕੈਪਟਨ
. . .  about 2 hours ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ ਗਈ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੂੰ ਬੀ.ਐੱਸ.ਐੱਫ. ਦੀ...
ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ 'ਤੇ ਬੋਲੇ ਕੈਪਟਨ, ਕਿਹਾ - ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ
. . .  1 minute ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਦੀ ਹਮਾਇਤ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸੰਗਰੂਰ

ਸ਼ਰਧਾਲੂਆਂ ਨੇ ਰੋਸ ਵਜੋਂ ਹਾਈ ਕੋਰਟ ਦੇ ਫ਼ੈਸਲੇ ਦੀਆਂ ਸਾੜੀਆਂ ਕਾਪੀਆਂ

ਸੰਗਰੂਰ, 30 ਅਪੈ੍ਰਲ (ਸੁਖਵਿੰਦਰ ਸਿੰਘ ਫੁੱਲ) - ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਸੱਦੇ ਉੱਪਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਨਾਨਕਿਆਣਾ ਚੌਂਕ ਵਿਖੇ ਬੇਅਦਬੀ ਮਾਮਲੇ ਤੇ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜ੍ਹੀਆਂ ਤੇ ਤਿੱਖੀ ਨਾਅਰੇਬਾਜ਼ੀ ਕੀਤੀ | ਪੰਜਾਬ ਸਰਕਾਰ ਤੇ ਬਾਦਲ ਪਰਿਵਾਰ ਦੀ ਸਾਂਝ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਦੀ ਸਾਂਝ ਨਾਲ ਪੰਥ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਜਸਵਿੰਦਰ ਸਿੰਘ ਪਿੰ੍ਰਸ ਨੇ ਕਿਹਾ ਕਿ ਇਸ ਇਕ ਪਾਸੜ ਫ਼ੈਸਲੇ ਨੇ ਸਿੱਖ ਜਗਤ ਦੇ ਹਿਰਦਿਆਂ ਨੂੰ ਵਲੂੰਧਰ ਰੱਖ ਦਿੱਤਾ ਹੈ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਗਲਤ ਫ਼ੈਸਲੇ ਦੀ ਜਿੰਨੀ ਅਲੋਚਨਾ ਹੋਈ ਹੈ ਕਦੇ ਕਿਸੇ ਫ਼ੈਸਲੇ ਦੀ ਨਹੀਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਚਹਿਲ, ਗੁਰਦਿਆਲ ਸਿੰਘ ਚੱਠਾ, ਏ.ਪੀ ਸਿੰਘ ਬਾਬਾ, ਵਿਜੈ ਸਾਹਨੀ, ਕੇਵਲ ਸਿੰਘ ਜਲਾਨ, ਗੁਰਮੀਤ ਸਿੰਘ ਜੌਹਲ ਮੀਡੀਆ ਇੰਚਾਰਜ ਅਕਾਲੀ ਦਲ ਡੈਮੋਕੇ੍ਰਟਿਕ, ਹਰਨੇਕ ਸਿੰਘ ਉਭਾਵਾਲ, ਰਾਜਿੰਦਰ ਸਿੰਘ ਰਾਜੀ ਚੱਠਾ, ਸੁਰੇਸ਼ ਕੁਮਾਰ, ਮੁਕੇਸ਼ ਕੁਮਾਰ ਗੁਲਾਟੀ, ਵਿਕਾਸ ਬੇਦੀ, ਧਰਮਿੰਦਰ ਸਿੰਘ ਚਹਿਲ, ਗੋਪਾਲ ਖੋਖਰ, ਕਰਮੀ ਮੰਗਵਾਲ, ਪ੍ਰੀਤਮ ਸਿੰਘ ਪੀਤਾ ਮੰਗਵਾਲ, ਵਰਿੰਦਰ ਸਿੰਘ ਧਾਲੀਵਾਲ, ਰਕੇਸ਼ ਕੁਮਾਰ ਦੇਹਕਲਾਂ ਅਤੇ ਲਲਿਤ ਜੋਸ਼ੀ ਵੀ ਮੌਜੂਦ ਸਨ |
ਮੂਣਕ, (ਭਾਰਦਵਾਜ, ਸਿੰਗਲਾ) - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਸਬੰਧੀ ਬਣੀ ਸਿੱਟ ਦੇ ਫ਼ੈਸਲੇ ਨੂੰ ਖ਼ਾਰਜ ਕਰ ਕੇ ਬੀਤੇ ਦਿਨੀਂ ਮਾਨਯੋਗ ਹਾਈਕੋਰਟ ਵਲੋਂ ਸੁਣਾਏ ਗਏ ਸੰਗਤ ਵਿਰੋਧੀ ਫ਼ੈਸਲੇ ਦੇ ਰੋਸ ਵਜੋਂ ਬੈਰੀਅਰ ਚੌਂਕ ਮੂਣਕ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਸੂਬਾ ਸਕੱਤਰ ਜੈਪਾਲ ਸੈਣੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮਕੋਰੜ ਸਾਹਿਬ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਪਾਰਟੀ ਸੰਗਤਾਂ ਨੂੰ ਇਨਸਾਫ਼ ਦੇ ਰਾਹ 'ਤੇ ਲਿਜਾਣ ਲਈ ਵਧੀਆ ਕਾਰਗਰ ਸਿੱਧ ਹੋਵੇਗੀ | ਇਸ ਮੌਕੇ ਸਾਬਕਾ ਪ੍ਰਧਾਨ ਪ੍ਰਕਾਸ਼ ਮਲਾਣਾ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਕਾਬਲ ਸਿੰਘ ਸੇਖੋਂ, ਹਰਜੀਤ ਸਿੰਘ ਚੀਮਾਂ, ਹਰਜੀਤ ਸਿੰਘ ਸਮਰਾ, ਨਰਿੰਦਰ ਸਿੰਘ ਸੇਖੋਂ, ਕਾਲੂ ਵਿਰਕ, ਜਰਨੈਲ ਸਿੰਘ ਮੰਡਵੀ, ਰਣਬੀਰ ਸਿੰਘ ਦੇਹਲਾ, ਸੈਂਡੀ ਰਾਓ, ਬੰਟੂ ਸੈਣੀ, ਰਜੇਸ਼ ਪ੍ਰੋਚਾ, ਸੇਵਾ ਸਿੰਘ ਖਹਿਰਾ, ਜਸਵਿੰਦਰ ਸਿੰਘ ਚੀਮਾਂ ਅਤੇ ਕਸ਼ਿਸ਼ ਅਰੋੜਾ ਆਦਿ ਮੌਜੂਦ ਸਨ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਸਿੱਖ ਨੌਜਵਾਨਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਸਬੰਧੀ ਕੋਰਟ ਵਲੋਂ ਦਿੱਤੇ ਫ਼ੈਸਲੇ ਉੱਤੇ ਰੋਸ ਪ੍ਰਗਟ ਕਰਦੇ ਧੂਰੀ ਦੇ ਸੰਗਰੂਰ ਬਾਈਪਾਸ ਨੇੜੇ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ | ਇਸ ਮੌਕੇ ਨੌਜਵਾਨ ਸਿੱਖ ਆਗੂ ਗੁਰਪ੍ਰੀਤ ਸਿੰਘ ਗੁਰੀ ਮਾਨ, ਜਸਪ੍ਰੀਤ ਸਿੰਘ ਭੋਜੋਵਾਲੀ, ਕਾਲਾ ਦਿਉਲ ਬੇਨੜਾ, ਹਰਮਿਲਾਪ ਸਿੰਘ ਦਸਤਾਰ ਪੁਆਇੰਟ, ਸੁੱਖਾ ਬਾਊਸਰ ਬੇਨੜਾ, ਲੱਕੀ ਸਿੰਘ, ਗੋਪੀ ਬੇਨੜਾ, ਸੋਨੀ ਧੂਰੀ ਪਿੰਡ ਵਲੋਂ ਗੱਲਬਾਤ ਕਰਦੇ ਵਾਪਰੀਆਂ ਬੇਅਦਬੀ ਘਟਨਾਵਾਂ 'ਤੇ ਆਏ ਫ਼ੈਸਲੇ 'ਤੇ ਰੋਸ ਕੀਤਾ | ਇਸ ਮੌਕੇ ਗੁਰਪ੍ਰੀਤ ਗੁਰੀ ਮਾਨ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਆਪਸ ਵਿਚ ਇਕ ਦੂਸਰੇ ਦੇ ਬਚਾਅ ਕਰਨ ਤਹਿਤ ਸਭਾ ਚਲਾ ਰਹੇ ਹਨ ਪ੍ਰੰਤੂ ਬੇਅਦਬੀ ਦੀ ਘਟਨਾ ਸਿਆਸਤ ਤੋਂ ਦੂਰ ਹਨ |
ਖਨੌਰੀ, (ਰਮੇਸ਼ ਕੁਮਾਰ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਪਿਛਲੇ ਦਿਨੀਂ ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਦੇ ਸਬੰਧੀ ਆਪਣਾ ਫ਼ੈਸਲਾ ਸੁਣਾਇਆ ਸੀ | ਜਿਸ ਵਿਚ ਹਾਈਕੋਰਟ ਨੇ ਪੁਰਾਣੀ ਸਿਟ ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਨੂੰ ਕੈਂਸਲ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਨਵੀਂ ਸਿੱਟ ਬਿਠਾ ਕੇ ਇਸ ਦੀ ਜਾਂਚ ਛੇ ਮਹੀਨਿਆਂ ਦੇ ਅੰਦਰ ਕਰਨ ਸਬੰਧੀ ਫ਼ੈਸਲਾ ਸੁਣਾਇਆ ਗਿਆ ਸੀ | ਅੱਜ ਖਨੌਰੀ ਮੰਡੀ ਦੇ ਵਿਚ ਸ਼੍ਰੋਮਣੀ ਅਕਾਲੀ ਦਲ (ਡ) ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਇਕੱਠੇ ਹੋ ਕੇ ਹਾਈ ਕੋਰਟ ਦੇ ਸੁਣਾਏ ਗਏ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ | ਆਮ ਆਦਮੀ ਪਾਰਟੀ ਦੇ ਵਰਕਰ ਸੁਰਿੰਦਰ ਸ਼ਰਮਾ ਆੜ੍ਹਤੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀਭੁਗਤ ਹੋਣ ਕਰਕੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ 'ਤੇ ਇਸ ਕੇਸ ਦੀ ਪੈਰਵਾਈ ਸਹੀ ਤਰੀਕੇ ਨਾਲ ਨਾ ਕਰਨ ਦਾ ਦੋਸ਼ ਲਗਾਇਆ | ਕਾਪੀਆਂ ਸਾੜਨ ਦੇ ਵਿਚ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਸੁਰਿੰਦਰ ਸ਼ਰਮਾ, ਭੂਸ਼ਨ ਕੁਮਾਰ, ਰਾਜ ਕੁਮਾਰ, ਰਾਮਬੀਰ ਸਿੰਘ, ਸ਼ਮਸ਼ੇਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਕਰਮਾ ਐਮ.ਸੀ, ਪੱਪੀ ਠੇਕੇਦਾਰ, ਰਾਜਪਾਲ ਮਾਸਟਰ ਅਤੇ ਸ਼ਹਿਰ ਦੇ ਹੋਰ ਬਹੁਤ ਵਿਅਕਤੀ ਨਾਲ ਮੌਜੂਦ ਸਨ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) - ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਣਾਈ ਗਈ ਸਿੱਟ ਦੀ ਰਿਪੋਰਟ ਨੂੰ ਹਾਈਕੋਰਟ ਵਲੋਂ ਰੱਦ ਕੀਤੇ ਜਾਣ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਪਿੰਡ ਨਾਰੀਕੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਯੂਨੀਅਨ ਵਲੋਂ ਹਾਈਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਨਾਰੀਕੇ ਨੇ ਦੱਸਿਆ ਕਿ ਸਾਲ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਦਾ ਸੱਚ ਸਾਹਮਣੇ ਨਾ ਆ ਸਕੇ ਇਸ ਲਈ ਸਿੱਟ ਦੀ ਰਿਪੋਰਟ ਨੂੰ ਰੱਦ ਕੀਤਾ ਗਿਆ ਹੈ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਮੁਖ ਸਿੰਘ ਆਦਮਪਾਲ, ਬਲਬੀਰ ਸਿੰਘ, ਬੂਟਾ ਸਿੰਘ, ਸੁਰਿੰਦਰ ਸਿੰਘ, ਪਵਿੱਤਰ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਇਕਾਈ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ, ਗੁਰਧਿਆਨ ਸਿੰਘ, ਕੁਲਵੀਰ ਸਿੰਘ ਖ਼ਜ਼ਾਨਚੀ, ਗਗਨਦੀਪ ਸਿੰਘ, ਪਰਵਿੰਦਰ ਸਿੰਘ ਕੁਲਦੀਪਇੰਦਰ ਸਿੰਘ, ਗੁਰਪ੍ਰੀਤ ਸਿੰਘ ਪੰਚ, ਲਖਵੀਰ ਸਿੰਘ ਲੱਖੀ, ਸੁਖਵੀਰ ਸਿੰਘ, ਜਗਸੀਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਮਸਤੂਆਣਾ ਸਾਹਿਬ, (ਦਮਦਮੀ) - ਨੇੜਲੇ ਪਿੰਡ ਉਭਾਵਾਲ ਵਿਖੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਸੱਦੇ ਤਹਿਤ ਬੇਅਦਬੀ ਮਾਮਲੇ ਤੇ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਮੱਖਣ ਸਰਮਾ ਸਾਬਕਾ ਸਰਪੰਚ ਉਭਾਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਪਰਿਵਾਰ ਦੋਨਾੋ ਰਲੇ ਹੋਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭੂਰਾ ਸਿੰਘ, ਬੁੱਧ ਰਾਮ ਮੁਲਾਜਮ ਆਗੂ, ਜੋਗਿੰਦਰ ਸਿੰਘ, ਪਰਗਟ ਸਿੰਘ ਗਿੱਲ ਯੂਥ ਆਗੂ, ਅਮਨਦੀਪ ਸਿੰਘ, ਕਾਲਾ ਸਿੰਘ, ਮੱਘਰ ਸਿੰਘ ਪੰਚਾਇਤ ਮੈਂਬਰ, ਹਾਕਮ ਸਿੰਘ ਸਾਬਕਾ ਪੰਚ, ਬਿੱਲਾ ਸਿੰਘ, ਸੱਜਣ ਸਿੰਘ ਅਤੇ ਜੱਗਾ ਸਿੰਘ ਵੀ ਮੌਜੂਦ ਸਨ |
ਲੌਂਗੋਵਾਲ, (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸਥਾਨਕ ਆਗੂਆਂ ਨੇ ਹਾਈਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਭਰਵੇਂ ਰੋਸ ਦਾ ਪ੍ਰਗਟਾਵਾ ਕੀਤਾ ਹੈ | ਪਾਰਟੀ ਦੇ ਆਗੂਆਂ ਸਾਬਕਾ ਕੌਂਸਲ ਪ੍ਰਧਾਨ ਜਗੇਦਵ ਸਿੰਘ ਸਿੱਧੂ, ਚਮਕੌਰ ਸਿੰਘ ਪੀ.ਏ., ਜਥੇ. ਭਾਨ ਸਿੰਘ ਭੌਰਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਸਬੰਧੀ ਬਣੀ ਸਿਟ ਬਾਬਤ ਹਾਈਕੋਰਟ ਵਲੋਂ ਦਿੱਤਾ ਗਿਆ ਫ਼ੈਸਲਾ ਸਿੱਖ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ | ਇਸ ਮੌਕੇ ਅਮਨਦੀਪ ਸਿੰਘ, ਗੁਰਜੀਤ ਸਿੰਘ ਕਾਕਾ, ਮਹਿੰਦਰਪਾਲ ਚਿੜਾ, ਸੁਰਜੀਤ ਸਿੰਘ, ਮਿੱਠੂ ਸਿੰਘ, ਕਰਨੈਲ ਸਿੰਘ ਜੱਸੇਕਾ ਅਤੇ ਸਾਹਿਬ ਸਿੰਘ ਸਿੱਧੂ ਹਾਜ਼ਰ ਸਨ |
ਚੀਮਾਂ ਮੰਡੀ, (ਦਲਜੀਤ ਸਿੰਘ ਮੱਕੜ) - ਪਿੰਡ ਸ਼ਾਹਪੁਰ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਡੈਮੋਕੇ੍ਰਟਿਕ) ਨਾਲ ਜੁੜੇ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਪਿਛਲੇ ਦਿਨੀਂ ਵਿਜੇ ਕੁੰਵਰ ਵਲੋਂ ਸੌਂਪੀ ਰਿਪੋਰਟ ਨੂੰ ਰੱਦ ਕਰਨ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ | ਇਸ ਮੌਕੇ ਪ੍ਰਮਾਤਮਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਸ਼ਾਹਪੁਰ ਕਲਾਂ, ਜਥੇਦਾਰ ਹਰੀ ਸਿੰਘ ਸ਼ਾਹਪੁਰ ਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਕਾਰਨ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ | ਮਾ ਮਲਕੀਤ ਗਾਂਧੀ, ਪ੍ਰਧਾਨ ਭੋਲਾ ਸਿੰਘ, ਮੱਖਣ ਸਿੰਘ ਢੀਂਡਸਾ ਉਭਾਵਾਲੀਆ, ਦਵਿੰਦਰ ਸਿੰਘ ਨਹਿਲ, ਹਰਬੰਸ ਸਿੰਘ, ਬਲਵਿੰਦਰ ਮੰਗਲ, ਪਰਮਿੰਦਰ ਪੱਪੂ, ਸਰਪੰਚ ਲੀਲਾ ਸਿੰਘ, ਨਾਜ਼ਰ ਸਿੰਘ, ਅਮਰੀਕ ਸਿੰਘ ਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਬੇਅੰਤ ਸਿੰਘ ਵਿਸਾਖਾ ਸਿੰਘ ਗੁਰਤੇਜ ਸਿੰਘ ਆਦਿ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਹਾਈਕੋਰਟ ਦੇ ਫ਼ੈਸਲੇ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਲਖਮੀਰਵਾਲਾ ਜੀ ਦੀ ਅਗਵਾਈ ਵਿਚ ਨੌਜਵਾਨਾਂ ਵਲੋਂ ਆਈ ਟੀ ਆਈ ਚੌਂਕ ਸੁਨਾਮ ਵਿਖੇ ਹਾਈਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ | ਲਖਮੀਰਵਾਲਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦੇਣ ਦੀ ਘਟਨਾ ਦਾ ਸਮੂਹ ਸੰਗਤ ਵਿਚ ਬੇਹੱਦ ਰੋਸ ਹੈ | ਇਸ ਮੌਕੇ ਮਨਿੰਦਰ ਸਿੰਘ ਲਖਮੀਰਵਾਲਾ, ਉਪਕਾਰ ਸਿੰਘ ਘੁੰਮਣ, ਸੁਖਜਿੰਦਰ ਸਿੰਘ ਸੁੱਖੀ, ਮਨਪ੍ਰੀਤ ਸਿੰਘ ਨੀਲੋਵਾਲ, ਤਰਸੇਮ ਲਾਲ, ਹਨੀ ਵਰਮਾ, ਬਿਸ਼ਨ ਸਿੰਘ, ਹਰਜਿੰਦਰ ਸਿੰਘ ਅਤੇ ਚਰਨ ਸਿੰਘ ਆਦਿ ਮੌਜੂਦ ਸਨ |
ਜਖੇਪਲ, (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਵਿਖੇ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਸਬੰਧੀ ਬਣੀ ਐਸ.ਆਈ.ਟੀ.ਬਾਬਤ ਬੀਤੇ ਦਿਨੀਂ ਹਾਈਕੋਰਟ ਵਲੋਂ ਆਏ ਫ਼ੈਸਲੇ ਦੇ ਰੋਸ ਵਜੋਂ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ, ਪ੍ਰਧਾਨ ਗੁਰਮੇਲ ਸਿੰਘ ਕਾਲਾ, ਪੰਚ ਲੀਲਾ ਸਿੰਘ, ਸੁਸਾਇਟੀ ਮੈਂਬਰ ਲਾਲ ਚੰਦ, ਗੁਰਦੀਪ ਸਿੰਘ (ਗੀਤਿ) ਪ੍ਰਧਾਨ ਨੌਜਵਾਨ ਸਭਾ ਰਮਦਾਸ ਭਗਤ, ਕਾਲਾ ਸਿੰਘ ਸਿੰਘ ਸ਼ੇਰੋਂਵਾਲਾ, ਲੀਲਾ ਸਿੰਘ ਫ਼ੌਜੀ, ਸਾਬਕਾ ਸੁਸਾਇਟੀ ਮੈਂਬਰ ਜੱਗਾ ਸਿੰਘ, ਵਿਰਸਾ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ |

ਪ੍ਰਭਾਵਸ਼ਾਲੀ ਧਰਨਿਆਂ ਰਾਹੀਂ ਕਿਸਾਨਾਂ ਨੇ ਕੱਢੀ ਭੜਾਸ

ਸੰਗਰੂਰ, 30 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨ ਜਥੇਬੰਦੀਆਂ ਵਲੋਂ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਹੋਈ 6 ਕੋਰੋਨਾ ਮਰੀਜ਼ਾਂ ਦੀ ਮੌਤ

ਸੰਗਰੂਰ, 30 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਫਿਰ ਇਕ ਔਰਤ ਸਮੇਤ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ | ਇਨ੍ਹਾਂ ਚੋਂ ਤਿੰਨ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ, ਇਕ ਦੀ ਸਿਵਲ ਹਸਪਤਾਲ ਸੰਗਰੂਰ, ਇਕ ਦੀ ਪੀ.ਜੀ.ਆਈ. ਚੰਡੀਗੜ੍ਹ ਅਤੇ ਇਕ ਦੀ ਮੌਤ ...

ਪੂਰੀ ਖ਼ਬਰ »

ਬਦਲੀਆਂ ਤੋਂ ਭੜਕੇ ਅਧਿਆਪਕਾਂ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 30 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਬਾਲਦ ਖ਼ੁਰਦ ਦੇ ਹੱਬਲ ਆਦਰਸ਼ ਸਕੂਲ ਵਿਖੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਦਲੀਆਂ ਕੀਤੇ ਜਾਣ ਦੇ ਰੋਸ ਵਜੋਂ ਸਕੂਲ ਦੇ ਵਿਹੜੇ ਵਿਚ ਰੋਸ ਧਰਨਾ ਦੇ ਰਹੇ ਅਧਿਆਪਕਾਂ ਵਿਚੋਂ ਦੋ ਅਧਿਆਪਕਾਂ ...

ਪੂਰੀ ਖ਼ਬਰ »

ਕੈਂਬਿ੍ਜ ਇੰਟਰਨੈਸ਼ਨਲ ਸਕੂਲ 'ਚ ਸਕਾਲਰਸ਼ਿਪ ਟੈਸਟ ਹੁਣ 3 ਨੂੰ

ਸੰਗਰੂਰ, 30 ਅਪੈ੍ਰਲ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੇ ਮੋਹਰੀ ਵਿੱਦਿਅਕ ਅਦਾਰੇ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਲੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਇਕ ਸਕਾਲਰਸ਼ਿਪ ਟੈੱਸਟ ਲਿਆ ਜਾ ਰਿਹਾ ਏ | ਇਹ ਟੈੱਸਟ ਸਕੂਲ ...

ਪੂਰੀ ਖ਼ਬਰ »

ਲੌਂਗੋਵਾਲ ਦੇ ਫ਼ੌਜੀ ਜਵਾਨ ਸੁਖਚੈਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਡਿਊਟੀ ਦੌਰਾਨ ਹੋਈ ਮੌਤ

ਲੌਂਗੋਵਾਲ, 30 ਅਪ੍ਰੈਲ (ਸ.ਸ.ਖੰਨਾ, ਵਿਨੋਦ) - ਦੇਸ਼ ਕੌਮ ਦੀ ਖ਼ਾਤਰ ਸਿੱਖ ਰੈਜੀਮੈਂਟ 5 ਪੰਜਾਬ ਵਿਚ 2009 ਨੂੰ ਭਰਤੀ ਹੋਏ ਸੁਖਚੈਨ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪੱਤੀ ਦੁੱਲਟ ਜਿਨ੍ਹਾਂ ਦਾ 28 ਅਪ੍ਰੈਲ ਨੂੰ ਮੇਰਠ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ...

ਪੂਰੀ ਖ਼ਬਰ »

ਨਾਕਸ ਡਾਕਟਰੀ ਪ੍ਰਬੰਧਾਂ ਕਾਰਨ ਕੋਰੋਨਾ ਮਰੀਜ਼ ਦੀ ਮੌਤ

ਲੌਂਗੋਵਾਲ, 30 ਅਪ੍ਰੈਲ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਾਕਸ ਡਾਕਟਰੀ ਪ੍ਰਬੰਧਾਂ ਕਾਰਨ ਚੀਮਾਂ ਮੰਡੀ ਤੋਂ ਰੋਜ਼ਾਨਾਂ ਅਜੀਤ ਦੇ ਪੱਤਰਕਾਰ ਜਸਵਿੰਦਰ ਸਿੰਘ ਸ਼ੇਰੋਂ ਦੇ ਪਿਤਾ ਮਿਸਤਰੀ ਜਰਨੈਲ ਸਿੰਘ (65 ਸਾਲ) ਦੀ ਮੌਤ ਹੋ ਗਈ ਹੈ | ਉਨ੍ਹਾਂ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX