ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 20 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੋ ਮਨੁੱਖ ਸੱਚੇ ਮਾਰਗ 'ਤੇ ਚਲਦਾ ਹੈ ਜਹਾਨ ਵੀ ਉਸ ਦੀ ਉਸਤਤ ਕਰਦਾ ਹੈ। ਗੁਰੂ ਨਾਨਕ ਦੇਵ ਜੀ

ਸੰਪਾਦਕੀ

ਸਫ਼ਰ ਦੀ ਰੌਸ਼ਨੀ

ਇਤਿਹਾਸ ਵਿਚ ਸਮੇਂ-ਸਮੇਂ ਵਾਪਰਦੀਆਂ ਅਹਿਮ ਘਟਨਾਵਾਂ ਹਮੇਸ਼ਾ ਵੱਡਾ ਮੋੜ ਸਾਬਤ ਹੁੰਦੀਆਂ ਰਹੀਆਂ ਹਨ। ਸਿੱਖ ਇਤਿਹਾਸ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਇਤਿਹਾਸ ਨੂੰ ਅਹਿਮ ਪੜਾਵਾਂ 'ਤੇ ਪਹੁੰਚਾਇਆ, ਉਥੇ ਲੰਮੇ ਸਮੇਂ ਤੱਕ ਇਨ੍ਹਾਂ ਦਾ ਪ੍ਰਭਾਵ ਬਣਿਆ ਰਿਹਾ। ਅਜਿਹੀਆਂ ਘਟਨਾਵਾਂ ਨੇ ਇਕ ਤਰ੍ਹਾਂ ਨਾਲ ਸਮਾਜ ਦੇ ਵੱਡੇ ਵਰਗ ਦੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਬਦਲ ਕੇ ਰੱਖ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਪਰੇ ਇਨ੍ਹਾਂ ਅਹਿਮ ਤੱਥਾਂ ਦਾ ਪ੍ਰਗਟਾਵਾ ਹੈ। ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਸਿੱਖ ਇਤਿਹਾਸ ਨੇ ਨਵੇਂ ਪੜਾਅ ਹੀ ਸਰ ਨਹੀਂ ਕੀਤੇ, ਸਗੋਂ ਇਕ ਤਰ੍ਹਾਂ ਨਾਲ ਇਸ ਨੇ ਫਿਜ਼ਾ ਨੂੰ ਹੀ ਬਦਲਣ ਦਾ ਕੰਮ ਕੀਤਾ। ਇਹ ਸ਼ਹਾਦਤ ਦਲੇਰੀ ਅਤੇ ਨਿਰਭੈਤਾ ਦਾ ਪ੍ਰਗਟਾਵਾ ਹੈ। ਆਉਂਦੇ ਸਮੇਂ ਵਿਚ ਸਿੱਖ ਸਮਾਜ ਨੇ ਇਨ੍ਹਾਂ 'ਤੇ ਚੱਲਣ ਦਾ ਯਤਨ ਕੀਤਾ। ਇਸ ਦੇ ਪਿਛੋਕੜ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਚੇਤੰਨਤਾ ਦੀ ਇਕ ਨਵੀਂ ਲਹਿਰ ਪੈਦਾ ਕੀਤੀ। ਸਮਾਜ ਵਿਚ ਜਿਸ ਦਾ ਅਸਰ ਸਦੀਆਂ ਤੱਕ ਕਬੂਲਿਆ ਜਾਂਦਾ ਰਿਹਾ ਹੈ।
ਦਿੱਲੀ ਦੇ ਸਮੇਂ-ਸਮੇਂ ਦੇ ਸ਼ਾਸਕਾਂ ਨੇ ਭਾਰਤੀਆਂ ਨੂੰ ਆਪੋ-ਆਪਣੇ ਅਕੀਦਿਆਂ ਅਨੁਸਾਰ ਤੋਰਨ ਦਾ ਯਤਨ ਕੀਤਾ। ਉਹ ਇਸ ਵਿਚ ਕਾਫੀ ਹੱਦ ਤੱਕ ਸਫਲ ਵੀ ਹੁੰਦੇ ਰਹੇ ਕਿਉਂਕਿ ਉਸ ਸਮੇਂ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਬਹੁਤ ਘੱਟ ਲੋਕ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੁਗਲ ਸਲਤਨਤ ਨੂੰ ਇਕ ਚੁਣੌਤੀ ਸੀ। ਇਹ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਨੀਤੀਆਂ 'ਤੇ ਉਂਗਲੀ ਚੁੱਕਣ ਵਾਲੀ ਸੀ। ਗੁਰੂ ਜੀ ਦੀ ਵੰਗਾਰ ਨੇ ਸਮੁੱਚੇ ਦ੍ਰਿਸ਼ ਨੂੰ ਹੀ ਬਦਲ ਕੇ ਰੱਖ ਦਿੱਤਾ। ਉਨ੍ਹਾਂ ਦੀ ਸ਼ਹਾਦਤ ਅਨਿਆਂ ਅਤੇ ਜ਼ੁਲਮ ਵਿਰੁੱਧ ਲੜੇ ਜਾਣ ਵਾਲੇ ਸੰਘਰਸ਼ ਦੀ ਜ਼ਾਮਨ ਹੈ। ਇਸ ਸ਼ਹਾਦਤ ਤੋਂ ਬਾਅਦ ਦਿੱਲੀ ਦਾ ਤਖ਼ਤ ਡੋਲਣ ਲੱਗਾ ਅਤੇ ਮੁਗ਼ਲ ਹਕੂਮਤ ਖੋਖਲੀ ਹੋਣ ਲੱਗੀ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਸਾਹਮਣੇ ਅਜਿਹੀ ਚੁਣੌਤੀ ਪੇਸ਼ ਕੀਤੀ, ਜਿਸ ਨਾਲ ਉਹ ਆਖ਼ਰੀ ਉਮਰ ਤੱਕ ਜੂਝਦਾ ਰਿਹਾ। ਭਾਰਤੀ ਸਮਾਜ ਨੂੰ ਇਸ ਅਹਿਮ ਘਟਨਾਚੱਕਰ ਨੇ ਇਕ ਨਵੀਂ ਨਰੋਈ ਮਾਨਸਿਕਤਾ ਦਾ ਸੰਦੇਸ਼ ਦਿੱਤਾ ਜੋ ਲੜੀ-ਦਰ-ਲੜੀ ਅੱਗੇ ਵਧਦੀ ਰਹੀ। ਜਾਗੀ ਇਸੇ ਭਾਵਨਾ ਵਿਚੋਂ ਵੱਡੇ ਸੰਘਰਸ਼ ਪੈਦਾ ਹੋਏ ਅਤੇ ਅਨੇਕਾਂ ਅਨੇਕ ਕੁਰਬਾਨੀਆਂ ਦਿੱਤੀਆਂ ਗਈਆਂ। ਸਿੱਖ ਇਤਿਹਾਸ ਇਨ੍ਹਾਂ ਦੀ ਸ਼ਾਹਦੀ ਭਰਦਾ ਹੈ। ਇਹ ਇਤਿਹਾਸਕ ਕਦਮ ਹੀ ਨਵੀਆਂ ਨਰੋਈਆਂ ਕਦਰਾਂ-ਕੀਮਤਾਂ ਦਾ ਸਿਰਜਕ ਬਣਿਆ। ਇਕ ਚੰਗੇ ਅਤੇ ਆਦਰਸ਼ਕ ਸਮਾਜ ਦੀ ਸਿਰਜਣਾ ਇਸ ਦਾ ਨਿਸ਼ਾਨਾ ਬਣਿਆ ਰਿਹਾ। ਇਸ ਘੇਰੇ ਵਿਚ ਸਮੁੱਚੇ ਇਤਿਹਾਸ 'ਤੇ ਨਜ਼ਰ ਮਾਰਦਿਆਂ ਸਭ ਕੁਝ ਇਸ ਦਿਸ਼ਾ ਵੱਲ ਤੁਰਿਆ ਦਿਖਾਈ ਤਾਂ ਨਹੀਂ ਦਿੰਦਾ ਪਰ ਇਹ ਉੱਤਮ ਭਾਵਨਾ ਹਮੇਸ਼ਾ ਸਮਾਜ ਦੀ ਮਾਨਸਿਕਤਾ ਦਾ ਹਿੱਸਾ ਜ਼ਰੂਰ ਬਣੀ ਰਹੀ, ਜਿਸ ਨੇ ਸਦੀਆਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਹਾਲੇ ਤੱਕ ਅਸੀਂ ਆਦਰਸ਼ਕ ਸਮਾਜ ਨਹੀਂ ਸਿਰਜ ਸਕੇ। ਸਮੇਂ-ਸਮੇਂ ਇਸ ਵਿਚ ਵੱਡੀਆਂ ਘਾਟਾਂ ਅਤੇ ਊਣਤਾਈਆਂ ਰੜਕਦੀਆਂ ਰਹੀਆਂ ਹਨ ਪਰ ਇਸ ਦੇ ਨਾਲ-ਨਾਲ ਇਸ ਮਿੱਥੇ ਨਿਸ਼ਾਨੇ ਦੀ ਸੇਧ ਵੱਲ ਨੂੰ ਸਫ਼ਰ ਜ਼ਰੂਰ ਜਾਰੀ ਰਿਹਾ ਹੈ।
ਅੱਜ ਵੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਦੀਆਂ ਸਿੱਖਿਆਵਾਂ, ਦਿੱਤੀ ਗਈ ਸ਼ਹਾਦਤ ਅਤੇ ਸਮਾਜ ਨੂੰ ਸੇਧ ਸਾਡੇ ਅੰਗ-ਸੰਗ ਹੈ। ਉਨ੍ਹਾਂ ਦੀ ਮਹਾਨ ਕੁਰਬਾਨੀ ਹਮੇਸ਼ਾ ਇਕ ਰੌਸ਼ਨੀ ਦੀ ਮਸ਼ਾਲ ਬਣੀ ਰਹੀ ਹੈ, ਜਿਸ ਨਾਲ ਅੰਧਿਆਰੇ ਦੂਰ ਹੋਏ ਹਨ ਅਤੇ ਅਗਲੇ ਨਵੇਂ ਰਸਤੇ ਉਜਾਗਰ ਹੁੰਦੇ ਰਹੇ ਹਨ। ਅੱਜ ਵੀ ਸਾਡੇ ਸਮਾਜ ਦੇ ਇਕ ਵੱਡੇ ਵਰਗ ਨੇ ਇਨ੍ਹਾਂ ਉਜਾਗਰ ਹੋਏ ਰਸਤਿਆਂ ਨੂੰ ਤਰਜੀਹੀ ਆਧਾਰ 'ਤੇ ਅਪਣਾਉਣ ਦਾ ਯਤਨ ਕੀਤਾ ਹੈ। ਇਹ ਸਫ਼ਰ ਜਾਰੀ ਹੈ। ਮਸ਼ਾਲ ਜਗਦੀ ਰਹੀ ਹੈ। ਇਸ ਸਫ਼ਰ ਨੂੰ ਤੈਅ ਕਰਨ ਵਿਚ ਅਸੀਂ ਕਿੰਨਾ ਕੁ ਸਫਲ ਹੋਵਾਂਗੇ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਗਦੀ ਰੌਸ਼ਨੀ ਵਿਚ ਇਹ ਸਫ਼ਰ ਜ਼ਰੂਰ ਜਾਰੀ ਰਹਿਣਾ ਚਾਹੀਦਾ ਹੈ।

-ਬਰਜਿੰਦਰ ਸਿੰਘ ਹਮਦਰਦ

 

ਨਵੇਂ ਖੇਤੀ ਮਾਡਲ ਦੀ ਤਲਾਸ਼

ਆਲਮੀ ਸਰਮਾਏਦਾਰਾਂ ਲਈ ਕੁੱਲ ਜ਼ਮੀਨ 'ਤੇ ਕਬਜ਼ੇ ਦਾ ਸੁਪਨਾ ਨਾ ਉਨ੍ਹਾਂ ਨੂੰ ਸੌਣ ਦੇ ਰਿਹਾ ਨਾ ਉਨ੍ਹਾਂ ਦੀਆਂ ਹੱਥ ਠੋਕਾ ਸਰਕਾਰਾਂ ਨੂੰ ਚੈਨ ਨਾਲ ਬੈਠਣ ਦਿੰਦਾ ਹੈ। ਬਿੱਲ ਗੇਟਸ ਤੋਂ ਲੈ ਕੇ ਅੰਬਾਨੀਆਂ, ਅਡਾਨੀਆਂ ਨੂੰ ਨਿੱਕੇ-ਨਿੱਕੇ ਟੁਕੜਿਆਂ ਵਿਚ ਵੰਡੀ ਧਰਤੀ ...

ਪੂਰੀ ਖ਼ਬਰ »

ਤੁਸੀਂ ਭੁਲਾਏ ਨਹੀਂ ਜਾ ਸਕੋਗੇ ਡਾਕਟਰ ਦਿਆਲ

ਇਹ ਅਚਾਨਕ ਆਈ ਖ਼ਬਰ ਮੇਰੇ ਵਾਸਤੇ ਵੱਡੇ ਸਦਮੇ ਵਾਲੀ ਸੀ ਕਿ ਡਾ. ਜੁਗਿੰਦਰ ਦਿਆਲ ਨਹੀਂ ਰਹੇ। ਉਂਜ ਉਨ੍ਹਾਂ ਦੀ ਖ਼ਰਾਬ ਸਿਹਤ ਦਾ ਪਹਿਲਾਂ ਪਤਾ ਸੀ ਤੇ ਇਸੇ ਕਰਕੇ ਡਰ ਸੀ ਕਿ ਕਿਸੇ ਵਕਤ ਵੀ ਅਜਿਹੀ ਖ਼ਬਰ ਆ ਸਕਦੀ ਹੈ, ਪਰ ਜਦੋਂ ਖ਼ਬਰ ਅਚਾਨਕ ਮਿਲੇ ਤਾਂ ਉਸ ਨਾਲ ਝਟਕਾ ਜਿਹਾ ...

ਪੂਰੀ ਖ਼ਬਰ »

ਜੋ ਹੁਣ ਕਦੀ ਗ਼ੈਰ-ਹਾਜ਼ਰ ਨਹੀਂ ਹੋਣੇ

ਕੋਵਿਡ-19 ਦੇ ਦਿਨਾਂ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਜੁੜੇ ਜਿਹੜੇ ਸੱਜਣ ਵਿਛੋੜਾ ਦੇ ਗਏ, ਉਨ੍ਹਾਂ ਵਿਚ ਮੇਰੇ ਚੰਡੀਗੜ੍ਹ ਦਾ ਵਸਨੀਕ ਹੋਣ ਸਮੇਂ ਦਾ ਮਿੱਤਰ ਪ੍ਰੇਮ ਗੋਰਖੀ ਵੀ ਸੀ। ਉਸ ਨੂੰ ਪੰਜਾਬੀ ਟ੍ਰਿਬਿਊਨ ਦੇ ਅਮਲੇ ਵਿਚ ਸ਼ਾਮਿਲ ਕਰਨ ਵਾਲਾ ਭਾਵੇਂ ...

ਪੂਰੀ ਖ਼ਬਰ »

ਕੈਪਟਨ ਅਤੇ ਸਿੱਧੂ ਦਰਮਿਆਨ ਤਲਖ਼ੀ ਹੋਰ ਵਧੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਰਮਿਆਨ ਤਲਖੀ ਹੋਰ ਵਧ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪਟਿਆਲਾ ਤੋਂ ਉਨ੍ਹਾਂ ਵਿਰੁੱਧ ਚੋਣ ਲੜ ਕੇ ਦੇਖ ਲੈਣ, ਜਨਰਲ ਜੇ.ਜੇ. ਸਿੰਘ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX