ਤਾਜਾ ਖ਼ਬਰਾਂ


ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  48 minutes ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  about 1 hour ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  about 1 hour ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  1 minute ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  about 3 hours ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  about 4 hours ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  about 4 hours ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  about 4 hours ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  about 5 hours ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  about 5 hours ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  about 5 hours ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 6 hours ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  about 5 hours ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 6 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 6 hours ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 6 hours ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 6 hours ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 7 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  about 7 hours ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 6 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 8 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 9 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  about 9 hours ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਪਹਿਲਾ ਸਫ਼ਾ

ਆਕਸੀਜਨ ਦੀ ਕਿੱਲਤ 'ਤੇ ਅਦਾਲਤਾਂ ਸਖ਼ਤ-ਕੇਂਦਰ ਨੇ ਕਿਹਾ, ਕਮੀ ਨਹੀਂ

* ਦਿੱਲੀ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਨਵੇਂ ਮਾਮਲੇ ਘਟੇ *ਸਭ ਤੋਂ ਵੱਧ ਕੋਰੋਨਾ ਮੌਤਾਂ ਦੇ ਮਾਮਲੇ 'ਚ ਭਾਰਤ ਤੀਜੇ ਨੰਬਰ 'ਤੇ * 3 ਲੱਖ 68 ਹਜ਼ਾਰ ਨਵੇਂ ਮਾਮਲੇ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਮਈ -ਦਿੱਲੀ 'ਚ ਆਕਸੀਜਨ ਦੀ ਕਿੱਲਤ ਦੇ ਮੁੱਦੇ 'ਤੇ ਅਦਾਲਤਾਂ ਵਲੋਂ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕੇਂਦਰ ਨੂੰ ਫੌਰੀ ਕਦਮ ਚੁੱਕਣ ਦਾ ਆਦੇਸ਼ ਦਿੰਦਿਆਂ ਕਿਹਾ ਗਿਆ ਹੈ ਕਿ ਆਕਸੀਜਨ ਦੀ ਕਿੱਲਤ ਕਾਰਨ ਲੋਕਾਂ ਨੂੰ ਮਰਨ ਨਹੀਂ ਦਿੱਤਾ ਜਾ ਸਕਦਾ। ਦੇਸ਼ ਦੀ ਸਰਬਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਸੋਮਵਾਰ ਦੇਰ ਰਾਤ ਜਾਂ ਉਸ ਤੋਂ ਪਹਿਲਾਂ ਆਕਸੀਜਨ ਸੰਕਟ ਹੱਲ ਕਰਨ ਦਾ ਆਦੇਸ਼ ਦਿੱਤਾ ਹੈ। ਦੂਜੇ ਪਾਸੇ ਦਿੱਲੀ ਹਾਈਕੋਰਟ ਨੇ ਵੀ ਕੇਂਦਰ ਨੂੰ ਆਕਸੀਜਨ ਦੀ ਸਪਲਾਈ ਦੇ ਅਮਲ ਦਾ ਤੰਤਰ ਦਰੁਸਤ ਕਰਨ ਦਾ ਆਦੇਸ਼ ਦਿੰਦਿਆਂ ਕਿਹਾ ਕਿ ਕੇਂਦਰ ਜਾਣਕਾਰੀ ਦੇਵੇ ਕਿ ਕਿੰਨੇ ਆਕਸੀਜਨ ਕੰਸਨਟ੍ਰੇਟਰ ਕਸਟਮ ਵਿਭਾਗ 'ਚ ਅਟਕੇ ਹੋਏ ਹਨ। ਇਸ ਤੋਂ ਬਾਅਦ ਕੇਂਦਰ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਦੇਸ਼ 'ਚ ਆਕਸੀਜਨ ਦੀ ਕੋਈ ਕਿੱਲਤ ਨਹੀਂ ਹੈ। ਕੇਂਦਰ ਸਰਕਾਰ ਵਲੋਂ ਇਹ ਦਾਅਵਾ ਉਸ ਵੇਲੇ ਆਇਆ ਹੈ ਜਦੋਂ ਪਿਛਲੇ 15 ਦਿਨਾਂ ਤੋਂ ਦਿੱਲੀ ਦੇ ਹਸਪਤਾਲਾਂ 'ਚ ਮਰੀਜ਼ ਆਕਸੀਜਨ ਦੀ ਕਿੱਲਤ ਕਾਰਨ ਕੁਰਲਾ ਰਹੇ ਹਨ ਅਤੇ ਜਦੋਂ ਐਤਵਾਰ ਰਾਤ ਨੂੰ ਹੀ ਕਰਨਾਟਕ ਦੇ ਹਸਪਤਾਲ 'ਚ 24 ਮਰੀਜ਼ਾਂ ਦੀ ਕਥਿਤ ਕੌਰ 'ਤੇ ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਲਵ ਅਗਰਵਾਲ ਨੇ ਕਿਹਾ ਕਿ ਭਾਰਤ 'ਚ 1500 ਸਰਕਾਰੀ ਆਕਸੀਜਨ ਪਲਾਂਟ ਹਨ ਅਤੇ ਭਵਿੱਖ ਦੀ ਲੋੜ ਨੂੰ ਵੇਖਦਿਆਂ ਨਾਈਟ੍ਰੋਜਨ ਪਲਾਂਟਾਂ ਨੂੰ ਵੀ ਆਕਸੀਜਨ ਪਲਾਂਟਾਂ 'ਚ ਤਬਦੀਲ ਕੀਤਾ ਜਾਵੇਗਾ।
ਤਿੰਨ ਰਾਜਾਂ 'ਚ ਨਵੇਂ ਮਾਮਲੇ ਘਟੇ
ਸਿਹਤ ਮੰਤਰਾਲੇ ਨੇ ਕਿਹਾ ਕਿ ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ 'ਚ ਰੋਜ਼ ਮਿਲਣ ਵਾਲੇ ਨਵੇਂ ਮਾਮਲਿਆਂ 'ਚ ਕਮੀ ਦੇ ਸੰਕੇਤ ਮਿਲੇ ਹਨ ਪਰ ਨਾਲ ਹੀ ਉਨ੍ਹਾਂ ਇਨ੍ਹਾਂ ਸੰਕੇਤਾਂ ਨੂੰ ਸ਼ੁਰੂਆਤੀ ਸੰਕੇਤ ਦੱਸਿਆ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਨੂੰ ਹਾਂ ਪੱਖੀ ਸੰਕੇਤ ਦੱਸਿਆ ਹੈ। ਲਵ ਅਗਰਵਾਲ ਮੁਤਾਬਿਕ 2 ਮਈ ਨੂੰ ਇਹ ਰੇਟ 78 ਫ਼ੀਸਦੀ ਸੀ ਜੋ ਕਿ 3 ਮਈ ਨੂੰ 82 ਫ਼ੀਸਦੀ ਹੋ ਗਿਆ। ਅਗਰਵਾਲ ਮੁਤਾਬਿਕ ਦੇਸ਼ 'ਚ 12 ਰਾਜ ਅਜਿਹੇ ਹਨ ਜਿੱਥੇ ਇਕ ਲੱਖ ਤੋਂ ਵੱਧ ਸਰਗਰਮ ਮਾਮਲੇ ਹਨ। 7 ਰਾਜਾਂ 'ਚ 50 ਹਜ਼ਾਰ ਤੋਂ ਇਕ ਲੱਖ ਅਤੇ 17 ਰਾਜਾਂ 'ਚ 50 ਹਜ਼ਾਰ ਤੋਂ ਵੀ ਘੱਟ ਸਰਗਰਮ ਮਾਮਲੇ ਹਨ ਜਦਕਿ ਹੁਣ ਤੱਕ ਦੇਸ਼ 'ਚ 81.77 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ।
ਦੇਸ਼ 'ਚ 3 ਲੱਖ, 68 ਹਜ਼ਾਰ ਮਾਮਲੇ
ਭਾਰਤ 'ਚ ਪਿਛਲੇ 24 ਘੰਟਿਆਂ 'ਚ 3,68,147 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁੱਲ ਮਾਮਲੇ 2 ਕਰੋੜ ਤੱਕ ਪਹੁੰਚ ਗਏ ਹਨ। ਭਾਰਤ ਦੂਜਾ ਅਜਿਹਾ ਦੇਸ਼ ਹੈ ਜਿੱਥੇ 2 ਕਰੋੜ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪ੍ਰਭਾਵਿਤ ਹਨ। ਅਮਰੀਕਾ 'ਚ ਸਭ ਤੋਂ ਵੱਧ 3.38 ਕਰੋੜ ਲੋਕ ਪ੍ਰਭਾਵਿਤ ਹੋਏ ਹਨ।
ਮੌਤਾਂ ਦੇ ਮਾਮਲੇ 'ਚ ਭਾਰਤ ਦੁਨੀਆ ਦਾ ਤੀਜਾ ਦੇਸ਼
ਪਿਛਲੇ 24 ਘੰਟੇ 'ਚ ਭਾਰਤ 'ਚ 3417 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 2,18,959 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 34 ਲੱਖ ਦੇ ਅੰਕੜੇ ਨੂੰ ਪਾਰ ਕਰਦੀ 34,13,642 'ਤੇ ਪਹੁੰਚ ਗਈ ਹੈ। ਮੌਤਾਂ ਦੇ ਮਾਮਲੇ 'ਚ ਭਾਰਤ ਮੈਕਸੀਕੋ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ 'ਤੇ ਆ ਗਿਆ ਹੈ। ਅਮਰੀਕਾ 5.92 ਲੱਖ ਮੌਤਾਂ ਨਾਲ ਪਹਿਲੇ, ਬ੍ਰਾਜ਼ੀਲ 4.07 ਲੱਖ ਮੌਤਾਂ ਨਾਲ ਦੂਜੇ ਅਤੇ ਭਾਰਤ 2.18 ਲੱਖ ਮੌਤਾਂ ਨਾਲ ਤੀਜੇ ਸਥਾਨ 'ਤੇ ਹੈ।
ਕੋਵਿਡ ਪ੍ਰਬੰਧਨ ਸਥਾਨ ਦੇ ਨਵੇਂ ਦਿਸ਼ਾ-ਨਿਰਦੇਸ਼
ਸਿਹਤ ਮੰਤਰਾਲੇ ਨੇ ਕੋਵਿਡ ਪ੍ਰਬੰਧਨ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਹਲਕੇ ਲੱਛਣਾਂ 'ਚ ਦਵਾਈ ਲੈਣ ਤੋਂ ਬਚਣ ਨੂੰ ਕਿਹਾ ਹੈ। ਮੰਤਰਾਲੇ ਮੁਤਾਬਿਕ ਸ਼ੁਰੂਆਤੀ ਫ਼ਾਇਦੇ ਦੀ ਥਾਂ 'ਤੇ ਸਟੀਰਾਇਡ ਲੈਣ ਨਾਲ ਫ਼ਾਇਦੇ ਦੀ ਥਾਂ 'ਤੇ ਨੁਕਸਾਨ ਜ਼ਿਆਦਾ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਘਰ 'ਚ ਵੱਖਰੇ ਤੌਰ 'ਤੇ ਰਹਿਣ ਵਾਲੇ ਮਰੀਜ਼ਾਂ ਨੂੰ ਡਾਕਟਰ ਨਾਲ ਸੰਪਰਕ 'ਚ ਰਹਿਣ ਦੀ ਲੋੜ ਹੈ। ਮੰਤਰਾਲੇ ਮੁਤਾਬਿਕ ਆਕਸੀਜਨ ਪੱਧਰ ਅਤੇ ਸੀਨੇ 'ਚ ਦਰਦ ਖ਼ਤਰੇ ਦੇ ਸੰਕੇਤ ਹਨ, ਨਾਲ ਹੀ ਦਵਾਈ ਦੀ ਟਾਈਮਿੰਗ ਨੂੰ ਅਹਿਮ ਦੱਸਦਿਆਂ ਕਿਹਾ ਕਿ ਸਮੇਂ ਤੋਂ ਪਹਿਲਾਂ ਦਿੱਤੀ ਦਵਾਈ ਵੀ ਨੁਕਸਾਨ ਕਰ ਸਕਦੀ ਹੈ। ਸਿਹਤ ਮੰਤਰਾਲੇ ਨੇ ਰੈਮਡੇਸਿਵਿਰ, ਟੋਲਿਡੀਜ਼ੁਮੈਬ ਅਤੇ ਪਲਾਜ਼ਮਾ ਨੂੰ ਵੀ ਐਮਰਜੈਂਸੀ ਉਪਾਅ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਮੁੱਖ ਵਿਕਲਪ ਦੇ ਸਹਾਇਕ ਵਜੋਂ ਵਰਤਿਆ ਜਾਣਾ ਚਾਹੀਦਾ ਹੈ।
ਟੀਕਾਕਰਨ ਨੀਤੀ 'ਤੇ ਮੁੜ ਵਿਚਾਰ ਕਰੇ ਕੇਂਦਰ-ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਆਕਸੀਜਨ ਦੀ ਕਿੱਲਤ ਨੂੰ ਲੈ ਕੇ 3 ਮਈ ਦੀ ਰਾਤ ਜਾਂ ਉਸ ਤੋਂ ਪਹਿਲਾਂ ਠੀਕ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਦੀ ਵਿਵਸਥਾ ਰਾਜਾਂ ਨਾਲ ਮਸ਼ਵਰਾ ਕਰ ਕੇ ਤਿਆਰ ਕਰੇ। ਸਰਬਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਵਰਤੋਂ ਲਈ ਆਕਸੀਜਨ ਦਾ ਸਟਾਕ ਅਤੇ ਐਮਰਜੈਂਸੀ ਆਕਸੀਜਨ ਸਾਂਝੀ ਕਰਨ ਦੀ ਥਾਂ ਦਾ ਵਿਕੇਂਦਰੀਕਰਨ ਕੀਤਾ ਜਾਵੇ।

ਜੁਲਾਈ ਤੱਕ ਰਹੇਗੀ ਦੇਸ਼ 'ਚ ਵੈਕਸੀਨ ਦੀ ਕਿੱਲਤ-ਪੂਨਾਵਾਲਾ

ਲੰਡਨ, 3 ਮਈ (ਇੰਟ)-ਹਸਪਤਾਲਾਂ 'ਚ ਬੈੱਡ ਅਤੇ ਆਕਸਜੀਨ ਦੀ ਕਮੀ ਤੋਂ ਬਾਅਦ ਹੁਣ ਦੇਸ਼ ਕੋਰੋਨਾ ਵੈਕਸੀਨ ਦੀ ਕਿੱਲਤ ਤੋਂ ਜੂਝ ਰਿਹਾ ਹੈ। ਕਈ ਰਾਜਾਂ 'ਚ ਟੀਕਿਆਂ ਦੀ ਕਮੀ ਦੇ ਕਾਰਨ 18 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਟੀਕਾਕਰਨ ਹੀ ਸ਼ੁਰੂ ਨਹੀਂ ਹੋ ਸਕਿਆ। ਹੁਣ ਵੈਕਸੀਨ ਦੀ ਕਮੀ ਬਾਰੇ ਸੀਰਮ ਇੰਸਚੀਟਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਭਾਰਤ ਨੂੰ ਅਗਲੇ ਕੁਝ ਮਹੀਨਿਆਂ ਤੱਕ ਵੈਕਸੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੂਨਾਵਾਲਾ ਨੇ ਕਿਹਾ ਕਿ 10 ਕਰੋੜ ਵੈਕਸੀਨ ਤਿਆਰ ਕਰਨ ਦੀ ਸਮਰੱਥਾ ਜੁਲਾਈ ਤੋਂ ਪਹਿਲਾਂ ਨਹੀਂ ਵਧਣ ਵਾਲੀ। ਦੱਸਣਯੋਗ ਹੈ ਕਿ ਮੌਜੂਦਾ ਸਮੇਂ 6 ਤੋਂ 7 ਕਰੋੜ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪੂਨਾਵਾਲਾ ਨੇ ਕਿਹਾ ਕਿ ਸੀਰਮ ਨੇ ਆਰਡਰ ਦੀ ਕਮੀ ਕਾਰਨ ਪਹਿਲਾਂ ਸਮਰੱਥਾ ਦਾ ਵਿਸਥਾਰ ਨਹੀਂ ਕੀਤਾ ਸੀ, ਲਿਹਾਜ਼ਾ ਵੈਕਸੀਨ ਦੀ ਕਮੀ ਦਾ ਸੰਕਟ ਜੁਲਾਈ ਤੱਕ ਜਾਰੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਜ਼ਿਆਦਾ ਆਰਡਰ ਨਹੀਂ ਸੀ। ਸਾਨੂੰ ਨਹੀਂ ਲੱਗਦਾ ਸੀ ਕਿ ਇਕ ਸਾਲ 'ਚ 100 ਕਰੋੜ ਤੋਂ ਵੱਧ ਖੁਰਾਕਾਂ ਬਣਾਉਣ ਦੀ ਜ਼ਰੂਰਤ ਹੈ। ਅਧਿਕਾਰੀਆਂ ਨੂੰ ਵੀ ਜਨਵਰੀ 'ਚ ਦੂਸਰੀ ਲਹਿਰ ਦੀ ਉਮੀਦ ਨਹੀਂ ਸੀ। ਹਰ ਕੋਈ ਅਸਲ 'ਚ ਮਹਿਸੂਸ ਕਰ ਰਿਹਾ ਸੀ ਕਿ ਭਾਰਤ 'ਚ ਮਹਾਂਮਾਰੀ ਖਤਮ ਹੋਣ ਦੇ ਕਗਾਰ 'ਤੇ ਹੈ। ਇਸ ਲਈ ਵੈਕਸੀਨ ਦਾ ਉਤਪਾਦਨ ਨਹੀਂ ਵਧਾਇਆ ਗਿਆ। ਵੈਕਸੀਨ ਦੀ ਕਮੀ ਲਈ ਸੀਰਮ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਨੀਤੀ ਸਰਕਾਰ ਵਲੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਟੀਕੇ ਦੀ ਕਿੱਲਤ ਲਈ ਮੇਰੀ ਆਲੋਚਨਾ ਕੀਤੀ ਗਈ, ਮੇਰੇ 'ਤੇ ਸਵਾਲ ਉਠਾਏ ਗਏ ਜਦਕਿ ਸੱਚਾਈ ਇਹ ਹੈ ਕਿ ਪਹਿਲਾਂ ਵੈਕਸੀਨ ਦੀ ਮੰਗ ਹੀ ਨਹੀਂ ਸੀ, ਸਾਨੂੰ ਇਹ ਨਹੀਂ ਲੱਗਾ ਸੀ ਕਿ ਕਦੇ ਏਨੇ ਵੱਡੇ ਪੈਮਾਨੇ 'ਤੇ ਵੈਕਸੀਨ ਦੀ ਲੋੜ ਪਵੇਗੀ।

ਨਤੀਜਿਆਂ ਬਾਅਦ ਬੰਗਾਲ 'ਚ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਨੇ ਮੰਗੀ ਰਿਪੋਰਟ

ਕੋਲਕਾਤਾ, 3 ਮਈ (ਏਜੰਸੀ)-ਪੱਛਮੀ ਬੰਗਾਲ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ 'ਚ ਭਾਜਪਾ ਦੇ ਕਈ ਕਾਰਕੁਨਾਂ ਦੇ ਮਾਰੇ ਜਾਣ, ਜ਼ਖ਼ਮੀ ਹੋਣ ਅਤੇ ਦੁਕਾਨਾਂ ਲੁੱਟ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਵਿਰੋਧੀ ਧਿਰ ਦੇ ਵਰਕਰਾਂ 'ਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਦੀ ਰਿਪੋਰਟ ਮੰਗੀ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਹਮਲਿਆਂ 'ਚ ਇਕ ਔਰਤ ਸਮੇਤ ਉਸ ਦੇ 6 ਵਰਕਰ ਅਤੇ ਸਮਰਥਕ ਮਾਰੇ ਗਏ, ਜਿਸ ਲਈ ਉਸ ਨੇ ਟੀ. ਐਮ. ਸੀ. 'ਤੇ ਦੋਸ਼ ਲਾਇਆ ਹੈ। ਭਾਜਪਾ ਨੇ ਨੰਦੀਗ੍ਰਾਮ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਪਾਰਟੀ ਦਫ਼ਤਰ 'ਚ ਤੋੜ-ਭੰਨ ਕਰਨ ਤੋਂ ਇਲਾਵਾ ਪੋਸਟਰਾਂ ਅਤੇ ਤੋੜੇ ਗਏ ਫਰਨੀਚਰ ਦੇ ਢੇਰ ਦਿਖਾਈ ਦਿੰਦੇ ਹਨ। ਉੱਧਰ ਰਾਜਪਾਲ ਜਗਦੀਪ ਧਨਖੜ ਨੇ ਸੂਬੇ ਦੇ ਗ੍ਰਹਿ ਸਕੱਤਰ, ਡੀ. ਜੀ. ਪੀ. ਅਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਉਨ੍ਹਾਂ ਸ਼ਾਂਤੀ ਬਹਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਰਾਜਪਾਲ ਵਲੋਂ ਉਕਤ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਅਲੱਗ ਤੌਰ 'ਤੇ ਡੀ.ਜੀ.ਪੀ ਅਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸ਼ਾਂਤੀ ਬਣਾਉਣ ਬਾਰੇ ਕਿਹਾ। ਇਸ ਦੌਰਾਨ ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਟੀ.ਐਮ.ਸੀ. ਵਰਕਰਾਂ 'ਤੇ ਹਮਲਾ ਕੀਤਾ। ਉਨ੍ਹਾਂ ਆਪਣੇ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਨਤੀਜਿਆਂ ਵਾਲੇ ਦਿਨ ਤ੍ਰਿਣਮੂਲ ਤੇ ਭਾਜਪਾ ਦਰਮਿਆਨ ਝੜਪਾਂ 'ਚ ਪੱਛਮੀ ਬੰਗਾਲ ਦੇ ਪੁਰਬਾ ਬਰਧਮਾਨ ਜ਼ਿਲ੍ਹੇ 'ਚ ਚਾਰ ਲੋਕਾਂ ਦੀ ਕਥਿਤ ਹੱਤਿਆ ਕਰ ਦਿੱਤੀ ਗਈ। ਤ੍ਰਿਣਮੂਲ ਨੇ ਦਾਅਵਾ ਕੀਤਾ ਕਿ ਇਸ 'ਚ ਉਨ੍ਹਾਂ ਦੇ 3 ਸਮਰਥਕ ਤੇ ਇਕ ਭਾਜਪਾ ਸਮਰਥਕ ਦੀ ਹੱਤਿਆ ਕਰ ਦਿੱਤੀ ਗਈ।

ਕੇਰਲ 'ਚ ਨਵੀਂ ਸਰਕਾਰ ਦੇ ਗਠਨ ਲਈ ਪਿਨਰਈ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

ਤਿਰੂਵਨੰਤਪੁਰਮ, 3 ਮਈ (ਏਜੰਸੀ)-ਕੇਰਲ ਵਿਚ ਵਿਧਾਨ ਸਭਾ ਚੋਣਾਂ 'ਚ ਐਲ.ਡੀ.ਐਫ. ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਅਸਤੀਫਾ ਸੌਂਪ ਦਿੱਤਾ, ਜਿਸ ਨੂੰ ਰਾਜਪਾਲ ਵਲੋਂ ਮਨਜ਼ੂਰ ਕਰ ਲਿਆ ਗਿਆ। ਰਾਜ ਭਵਨ ਨਾਲ ਜੁੜੇ ਸੂਤਰਾਂ ਅਨੁਸਾਰ ਰਾਜਪਾਲ ਨੇ ਵਿਜਯਨ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੱਕ ਮੁੱਖ ਮੰਤਰੀ ਦੇ ਰੂਪ 'ਚ ਕੰਮ ਕਰਦੇ ਰਹਿਣ ਲਈ ਕਿਹਾ ਗਿਆ।

ਕੱਲ੍ਹ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ ਮਮਤਾ

ਕੋਲਕਾਤਾ, 3 ਮਈ (ਰਣਜੀਤ ਸਿੰਘ ਲੁਧਿਆਣਵੀ)-ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਹ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ 5 ਮਈ ਨੂੰ ਚੁੱਕੇਗੀ। ਸੋਮਵਾਰ ਨੂੰ ਉਨ੍ਹਾਂ ਦੂਜੀ ਵਾਰ ਦੇ ਮੁੱਖ ਮੰਤਰੀ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਹੜਾ ਕਿ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਕੜ ਨੇ ਸਵੀਕਾਰ ਕਰ ਲਿਆ। ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ 'ਚ ਉਨ੍ਹਾਂ ਨੂੰ ਸਰਬ ਸਮੰਤੀ ਨਾਲ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਦੱਸਿਆ ਕਿ ਬੁੱਧਵਾਰ 5 ਮਈ ਨੂੰ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਮੁੱਖ ਮੰਤਰੀ ਨਾਲ ਕੈਬਿਨਟ ਦੇ ਦੂਜੇ ਮੈਂਬਰ ਵੀ ਸਹੁੰ ਚੁਕਣਗੇ। ਇਸ ਦੇ ਨਾਲ ਹੀ 6 ਮਈ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਗਿਆ ਹੈ, ਜਿੱਥੇ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਮਮਤਾ ਨੇ ਬੰਗਾਲ ਦੀ ਜਨਤਾ ਦਾ ਧਨੰਵਾਦ ਕਰਦਿਆਂ ਕਿਹਾ ਕਿ ਤੁਸੀਂ ਸ਼ਾਨਦਾਰ ਜਿੱਤ ਦਿੱਤੀ ਹੈ, ਇਸ ਲਈ ਧਨੰਵਾਦ ਪਰ ਸਾਡੀ ਪਹਿਲ ਕੋਵਿਡ ਨਾਲ ਮੁਕਾਬਲਾ ਕਰਨਾ ਹੈ। ਇਸ ਲਈ ਵੱਡੀ ਜਿੱਤ ਤੋਂ ਬਾਅਦ ਵੀ ਵੱਡੇ ਪੱਧਰ 'ਤੇ ਸਹੁੰ ਚੁੱਕ ਸਮਾਗਮ ਨਹੀਂ ਕੀਤਾ ਜਾਵੇਗਾ।

ਫਾਈਜ਼ਰ ਵਲੋਂ ਵੈਕਸੀਨ ਨੂੰ ਜਲਦ ਮਨਜ਼ੂਰੀ ਦੇਣ ਦੀ ਮੰਗ

ਨਵੀਂ ਦਿੱਲੀ, 3 ਮਈ (ਏਜੰਸੀ)-ਅਮਰੀਕੀ ਦਵਾਈ ਕੰਪਨੀ ਫਾਈਜ਼ਰ ਵਲੋਂ ਆਪਣੀ ਕੋਵਿਡ ਵੈਕਸੀਨ ਦੀ ਭਾਰਤ 'ਚ ਜਲਦ ਉਪਲਬਧਤਾ ਦੀ ਤੁਰੰਤ ਮਨਜ਼ੂਰੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਬੰਧੀ ਫਾਈਜ਼ਰ ਦੇ ਮੁਖੀ ਅਰਬਰਟ ਬੌਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੀ ਫਾਈਜ਼ਰ-ਬਾਇਓਨਟੈਕ ਵੈਕਸੀਨ ਨੂੰ ਭਾਰਤ 'ਚ ਇਸਤੇਮਾਲ ਦੀ ਤੇਜ਼ ਮਨਜ਼ੂਰੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਫਾਈਜ਼ਰ-ਬਾਇਓਨਟੈਕ ਦੇ ਮੁਖੀ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਫਾਈਜ਼ਰ ਵਲੋਂ ਭਾਰਤ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 7 ਕਰੋੜ ਡਾਲਰ (ਕਰੀਬ 517 ਕਰੋੜ ਰੁਪਏ) ਤੋਂ ਵੱਧ ਦੀਆਂ ਮੁਫ਼ਤ ਦਵਾਈਆਂ ਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਫਾਈਜ਼ਰ ਇੰਡੀਆ ਦੇ ਕਰਮਚਾਰੀਆਂ ਨੂੰ ਕੀਤੀ ਮੇਲ 'ਚ ਅਲਬਰਟ ਨੇ ਕਿਹਾ ਕਿ ਅਸੀਂ ਭਾਰਤ 'ਚ ਕੋਰੋਨਾ ਦੇ ਗੰਭੀਰ ਹਾਲਾਤ ਤੋਂ ਕਾਫੀ ਚਿੰਤਤ ਹਾਂ ਤੇ ਇਸ ਮੁਸ਼ਕਿਲ ਘੜੀ 'ਚ ਅਸੀਂ ਭਾਰਤ ਦੇ ਲੋਕਾਂ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਫਾਈਜ਼ਰ ਭਾਰਤ ਦੀ ਕੋਰੋਨਾ ਖਿਲਾਫ ਲੜਾਈ 'ਚ ਭਾਈਵਾਲ ਬਣਨ ਦੇ ਸਮਰੱਥ ਹੈ ਤੇ ਕੰਪਨੀ ਦੇ ਇਤਿਹਾਸ 'ਚ ਪਹਿਲੀ ਵਾਰ ਇਨਸਾਨੀਅਤ ਦੇ ਭਲੇ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫਾਈਜ਼ਰ ਇਹ ਦਵਾਈਆਂ ਭਾਰਤ ਦੇ ਹਰੇਕ ਸਰਕਾਰੀ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਨੂੰ ਮੁਫਤ 'ਚ ਮੁਹੱਈਆ ਕਰਵਾਉਣ ਲਈ ਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਅਲਬਰਟ ਬੌਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ 'ਚ ਆਪਣੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਤੇਜ਼ ਮਨਜ਼ੂਰੀ ਹਾਸਲ ਕਰਨ ਲਈ ਫਾਈਜ਼ਰ ਵੈਕਸੀਨ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।

ਕਰਨਾਟਕ ਦੇ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 24 ਮੌਤਾਂ

ਬੈਂਗਲੁਰੂ, 3 ਮਈ (ਏਜੰਸੀ)-ਕਰਨਾਟਕ ਦੇ ਚਾਮਰਾਜਨਗਰ ਦੇ ਇਕ ਜ਼ਿਲ੍ਹਾ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 23 ਕੋਰੋਨਾ ਮਰੀਜ਼ਾਂ ਸਮੇਤ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੀ ਖਬਰ ਸੁਣਦਿਆਂ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ ਤੇ ਦੋਸ਼ ਲਗਾਇਆ ਕਿ ਹਸਪਤਾਲ 'ਚ ਆਕਸੀਜਨ ਦੀ ਕਮੀ ਨੂੰ ਹਸਪਤਾਲ ਪ੍ਰਸ਼ਾਸਨ ਨੇ ਨਜ਼ਰਅੰਦਾਜ਼ ਕੀਤਾ ਸੀ। ਇਸ ਸਬੰਧੀ ਕੈਬਨਿਟ ਮੰਤਰੀ ਐਸ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਮੌਤਾਂ ਦੀ ਜਾਂਚ ਸਬੰਧੀ ਆਡਿਟ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਉਨ੍ਹਾਂ ਇਹ ਦਾਅਵਾ ਕੀਤਾ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸਾਰੀਆਂ 24 ਮੌਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ। ਇਹ ਮੌਤਾਂ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਹੋਈਆਂ ਹਨ ਜਦਕਿ ਆਕਸੀਜਨ ਦੀ ਕਮੀ ਤਾਂ ਸੋਮਵਾਰ ਬਾਅਦ ਦੁਪਹਿਰ 12.30 ਵਜੇ ਤੋਂ 2.30 ਵਜੇ ਤੱਕ ਸੀ। ਸੂਬੇ ਦੇ ਮੁੱਖ ਮੰੰਤਰੀ ਬੀ.ਐਸ. ਯੇਦੀਯੁਰੱਪਾ ਨੇ ਡੀ.ਸੀ. ਨੂੰ ਫੋਨ ਕਰਕੇ ਉਨ੍ਹਾਂ ਤੋਂ ਘਟਨਾ ਸਬੰਧੀ ਜਾਣਕਾਰੀ ਲਈ ਹੈ।

ਮੁਕੰਮਲ ਤਾਲਾਬੰਦੀ ਦੇ ਪੱਖ 'ਚ ਨਹੀਂ, ਪਰ ਸਥਿਤੀ ਨਾ ਸੁਧਰੀ ਤਾਂ ਹੋਰ ਸਖ਼ਤੀ ਕਰਾਂਗੇ-ਕੈਪਟਨ

ਰੈਸਟੋਰੈਂਟ ਤੋਂ ਲੋਕਾਂ ਵਲੋਂ ਖੁਦ ਖਾਣਾ ਲੈ ਕੇ ਜਾਣ 'ਤੇ ਰੋਕ, ਸਿਰਫ ਹੋਮ ਡਲਿਵਰੀ ਦੀ ਇਜਾਜ਼ਤ

ਚੰਡੀਗੜ੍ਹ, 3 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਭਾਵੇਂ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਮੁਕੰਮਲ ਤੇ ਸਖ਼ਤ ਤਾਲਾਬੰਦੀ ਦੇ ਹੱਕ 'ਚ ਨਹੀਂ ਪਰ ਨਾਲ ਹੀ ਸੂਬੇ 'ਚ ਲਗਾਈਆਂ ਬੰਦਿਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ...

ਪੂਰੀ ਖ਼ਬਰ »

100 ਦਿਨ ਤੱਕ ਕੋਵਿਡ ਡਿਊਟੀ ਕਰਨ ਵਾਲੇ ਮੈਡੀਕਲ ਮੁਲਾਜ਼ਮਾਂ ਨੂੰ ਸਰਕਾਰੀ ਭਰਤੀਆਂ 'ਚ ਤਰਜੀਹ

ਨੀਟ-ਪੀ.ਜੀ.ਦੀ ਪ੍ਰੀਖਿਆ 31 ਅਗਸਤ ਤੱਕ ਮੁਲਤਵੀ

ਨਵੀਂ ਦਿੱਲੀ, 3 ਮਈ (ਉਪਮਾ ਡਾਗਾ ਪਾਰਥ)-ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ ਕੇਂਦਰ ਨੇ ਮਨੁੱਖੀ ਵਸੀਲਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਲਏ ਇਕ ਅਹਿਮ ਫ਼ੈਸਲੇ 'ਚ ਕਿਹਾ ਕਿ ਐੱਮ.ਬੀ.ਬੀ.ਐੱਸ. ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਅਤੇ ਮੈਡੀਕਲ ਇੰਟਰਨਸ ਨੂੰ ...

ਪੂਰੀ ਖ਼ਬਰ »

ਕੋਰੋਨਾ ਸੰਕਟ

ਸਨਅਤੀ ਤੇ ਵਪਾਰਕ ਅਦਾਰਿਆਂ ਨੂੰ ਕਰਨਾ ਪੈ ਰਿਹੈ ਭਾਰੀ ਚੁਣੌਤੀਆਂ ਦਾ ਸਾਹਮਣਾ

ਸੂਬਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼

ਸੁਰਿੰਦਰ ਕੋਛੜ ਅੰਮ੍ਰਿਤਸਰ, 3 ਮਈ-ਪਾਕਿਸਤਾਨ ਨਾਲ ਹੁੰਦਾ ਸਰਹੱਦੀ ਵਪਾਰ ਬੰਦ ਹੋਣ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਸਨਅਤੀ ਖ਼ੇਤਰ ਅਤੇ ਦੇਸ਼ ਦੇ ਕਮਾਊ ਪੁੱਤ ਮੰਨੇ ਜਾਂਦੇ ਵਪਾਰਕ ਅਦਾਰਿਆਂ ਨੂੰ ਮੌਜੂਦਾ ...

ਪੂਰੀ ਖ਼ਬਰ »

ਸੂਬਿਆਂ ਤੋਂ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਬਾਰੇ ਜਾਣਕਾਰੀ ਮੰਗੀ

ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਕੌਮੀ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਕੋਰੋਨਾ ਮਹਾਂਮਾਰੀ ਕਾਰਨ ਮਾਤਾ-ਪਿਤਾ ਦੋਵਾਂ ਨੂੰ ਗਵਾਉਣ ਵਾਲੇ ਬੱਚਿਆਂ ਦੇ ਬਾਰੇ ਬਾਲ ...

ਪੂਰੀ ਖ਼ਬਰ »

ਮਦਰਾਸ ਹਾਈਕੋਰਟ ਦੀ 'ਹੱਤਿਆ' ਵਾਲੀ ਟਿੱਪਣੀ ਨੂੰ ਦਵਾਈ ਦੀ ਕੌੜੀ ਗੋਲੀ ਸਮਝੇ ਚੋਣ ਕਮਿਸ਼ਨ-ਸੁਪਰੀਮ ਕੋਰਟ

ਨਵੀਂ ਦਿੱਲੀ, 3 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਮਦਰਾਸ ਹਾਈਕੋਰਟ ਦੀ ਹੱਤਿਆ ਦੇ ਇਲਜ਼ਾਮ ਵਾਲੀ ਟਿੱਪਣੀ ਨੂੰ ਸਹੀ ਭਾਵਨਾ 'ਚ ਲੈਣ ਦਾ ਮਸ਼ਵਰਾ ਦਿੰਦਿਆਂ ਕਿਹਾ ਹੈ ਕਿ ਮਦਰਾਸ ਹਾਈਕੋਰਟ ਦੀ ਟਿੱਪਣੀ ਨੂੰ ਉਹ (ਚੋਣ ਕਮਿਸ਼ਨ) ਉਸ ਕੌੜੀ ਦਵਾਈ ਵਾਂਗ ...

ਪੂਰੀ ਖ਼ਬਰ »

ਪਾਕਿਸਤਾਨੀ ਪੰਜਾਬ 'ਚ ਬੱਸ ਪਲਟਣ ਕਾਰਨ 13 ਮੌਤਾਂ-25 ਜ਼ਖ਼ਮੀ

ਇਸਲਾਮਾਬਾਦ, 3 ਮਈ (ਏਜੰਸੀ)- ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਸਥਿਤ ਅਟਕ ਜ਼ਿਲ੍ਹੇ 'ਚ ਸੋਮਵਾਰ ਦੇਰ ਸ਼ਾਮ ਇਕ ਬੱਸ ਦੁਰਘਟਨਾ ਗ੍ਰਸਤ ਹੋਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਬਚਾਅ ਕਰਮੀਆਂ ਤੇ ਸਥਾਨਕ ਮੀਡੀਆ ਨੇ ਦਿੱਤੀ। ...

ਪੂਰੀ ਖ਼ਬਰ »

ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਵਾਮੀ ਵਲੋਂ ਅਸਤੀਫ਼ਾ

ਚੇਨਈ, 3 ਮਈ (ਏਜੰਸੀ)-ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਨੀਸਵਾਮੀ ਨੇ ਆਪਣਾ ਅਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਸੋਮਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਰਾਜ ਭਵਨ ਵਲੋਂ ਜਾਰੀ ਬਿਆਨ ਵਿਚ ਕਿਹਾ ...

ਪੂਰੀ ਖ਼ਬਰ »

ਦਿੱਲੀ 'ਚ ਤੀਜੇ ਗੇੜ ਤਹਿਤ ਟੀਕਾਕਰਨ ਸ਼ੁਰੂ

ਨਵੀਂ ਦਿੱਲੀ, 3 ਮਈ (ਜਗਤਾਰ ਸਿੰਘ)-ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਰਾਜਧਾਨੀ ਦਿੱਲੀ 'ਚ ਕੋਵਿਡ-19 ਟੀਕਾਕਰਨ ਮੁਹਿੰਮ ਦਾ ਤੀਜਾ ਅਤੇ ਸਭ ਤੋਂ ਵੱਡਾ ਗੇੜ ਸਵੇਰੇ ਸ਼ੁਰੂ ਹੋ ਗਿਆ। ਇਸ ਗੇੜ ਤਹਿਤ 18 ਸਾਲ ਤੋਂ 45 ਸਾਲ ਤੱਕ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਏਗਾ। ਦਿੱਲੀ ਦੇ ...

ਪੂਰੀ ਖ਼ਬਰ »

ਕੋਵੀਸ਼ੀਲਡ ਟੀਕਿਆਂ ਲਈ 1700 ਕਰੋੜ ਦੀ ਪੂਰੀ ਪੇਸ਼ਗੀ ਅਦਾਇਗੀ ਸੀਰਮ ਨੂੰ ਕੀਤੀ ਗਈ-ਸਰਕਾਰ

ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਈ, ਜੂਨ ਤੇ ਜੁਲਾਈ ਦੌਰਾਨ ਕੋਵੀਸ਼ੀਲਡ ਟੀਕੇ ਦੀਆਂ 11 ਕਰੋੜ ਖੁਰਾਕਾਂ ਪ੍ਰਾਪਤ ਕਰਨ ਦੇ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਨੂੰ 28 ਅਪ੍ਰੈਲ ਨੂੰ 1732.50 ਕਰੋੜ ਰੁਪਏ ਦੀ 100 ਫ਼ੀਸਦੀ ਪੇਸ਼ਗੀ ...

ਪੂਰੀ ਖ਼ਬਰ »

ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਹਮਰੁਤਬਾ ਬਲਿੰਕਨ ਨਾਲ ਗੱਲਬਾਤ

ਨਵੀਂ ਦਿੱਲੀ, 3 ਮਈ (ਏਜੰਸੀ)- ਆਪਣੀ ਵਿਅਕਤੀਗਤ ਬੈਠਕ 'ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸੋਮਵਾਰ ਨੂੰ ਕੋਰੋਨਾ ਮਹਾਂਮਾਰੀ ਅਤੇ ਭਾਰਤ ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਮੁੱਦਿਆਂ ਨਾਲ ...

ਪੂਰੀ ਖ਼ਬਰ »

ਦਿੱਲੀ 'ਚ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਜਸਵੰਤ ਸਿੰਘ ਅਜੀਤ ਦਾ ਦਿਹਾਂਤ

ਨਵੀਂ ਦਿੱਲੀ, 3 ਮਈ (ਜਗਤਾਰ ਸਿੰਘ) -ਦਿੱਲੀ 'ਚ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਜਸਵੰਤ ਸਿੰਘ ਅਜੀਤ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ। ਕਰੀਬ 50 ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਰਹੇ ਜਸਵੰਤ ਸਿੰਘ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX