ਤਾਜਾ ਖ਼ਬਰਾਂ


ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  1 day ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਨੈਗੇਟਿਵ ਰਿਪੋਰਟ ਮਗਰੋਂ ਟਰੂਡੋ ਨੇ ਹੋਟਲ ਛੱਡਿਆ
. . .  1 day ago
ਟਰਾਂਟੋ, 17 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ...
ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,17 ਜੂਨ (ਜੇ. ਐੱਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ...
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ : ਨੈਸ਼ਨਲ ਐਸ.ਸੀ. ਕਮੀਸ਼ਨ ਨੇ ਚੀਫ ਸੈਕਟਰੀ ਨੂੰ ਦੁਬਾਰਾ 29 ਜੂਨ ਨੂੰ ਦਿੱਲੀ ਕੀਤਾ ਤਲਬ
. . .  1 day ago
ਚੰਡੀਗੜ੍ਹ ,17 ਜੂਨ [ ਅਜੀਤ ਬਿਉਰੋ] -ਪੰਜਾਬ ਭਰ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੇਸ਼ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੁਆਰਾ ...
ਮੋਗਾ ਵਿਚ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਮੋਗਾ ,17 ਜੂਨ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਅੰਮ੍ਰਿਤ ਪਾਲ ਸਿੰਘ ਅਤੇ ਅਮਿਤ ਜੋਸ਼ੀ ਦੀ ਅਗਵਾਈ ਵਿਚ ਮੋਗਾ ਦੇ ਵੱਖ-ਵੱਖ ਖੇਤਰਾਂ ...
ਨਿਰਮਲ ਕੁਟੀਆ 'ਤੇ 'ਸੋਨੇ ਦਾ ਕਲਸ' ਲਗਾਉਣ ਦੀ ਥਾਂ 'ਸੰਤ ਸੀਚੇਵਾਲ' ਨੇ ਐਂਬੂਲੈਂਸ ਕੀਤੀ ਲੋਕ ਅਰਪਣ
. . .  1 day ago
ਲੋਹੀਆਂ ਖ਼ਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਂਡੂ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ...
ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ, ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 17 ਜੂਨ - ਆਈ.ਐਮ.ਏ. ਨੇ ਹਿੰਸਾ ਖਿਲਾਫ ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ...
ਅੰਮ੍ਰਿਤਸਰ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ,17 ਜੂਨ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 46347 ਕੁਲ ਮਾਮਲੇ ਹੋ...
ਉੱਤਰਾਖੰਡ 'ਚ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
. . .  1 day ago
ਅੰਮ੍ਰਿਤਸਰ, 17 ਜੂਨ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉੱਤਰਾਖੰਡ ਦੇ ਕਸਬਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤ ਨਗਰ ਦੇ...
ਮੋਗਾ ਜ਼ਿਲ੍ਹੇ ਵਿਚ ਆਏ 23 ਨਵੇਂ ਮਾਮਲੇ, ਮੌਤਾਂ ਦਾ ਅੰਕੜਾ 221
. . .  1 day ago
ਮੋਗਾ,17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦੇ 23 ਹੋਰ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8479 ਹੋਣ ਦੇ ਨਾਲ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਸਮਾਪਤ
. . .  1 day ago
ਐੱਸ. ਏ .ਐੱਸ. ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ...
ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,17 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਂਗਾ - ਪਿਰਮਲ ਸਿੰਘ ਖ਼ਾਲਸਾ
. . .  1 day ago
ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ) - ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ...
ਸਹਿਜੜਾ ਨੇੜੇ 52 ਕਿੱਲੋ ਭੁੱਕੀ ਸਮੇਤ ਦੋ ਕਾਬੂ
. . .  1 day ago
ਮਹਿਲ ਕਲਾਂ,17 ਜੂਨ (ਅਵਤਾਰ ਸਿੰਘ ਅਣਖੀ) - ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਮੁਖ ਮਾਰਗ ਉੱਪਰ ਪਿੰਡ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸਮਾਪਤ ,ਮੰਗਾਂ ਸਬੰਧੀ ਨਹੀਂ ਨਿਕਲਿਆ ਕੋਈ ਹੱਲ
. . .  1 day ago
ਐੱਸ.ਏ.ਐੱਸ.ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਰਹੀ ਪੈਨਲ ਮੀਟਿੰਗ ਸਮਾਪਤ ਹੋ...
ਸੀ.ਬੀ.ਐਸ.ਈ.10 ਵੀਂ ਜਮਾਤ ਦੇ ਨਤੀਜੇ 20 ਜੁਲਾਈ ਤੱਕ ਕੀਤੇ ਜਾਣਗੇ ਘੋਸ਼ਿਤ
. . .  1 day ago
ਨਵੀਂ ਦਿੱਲੀ, 17 ਜੂਨ - ਅਸੀਂ ਬਿਨੈਕਾਰਾਂ ਦੀ ਸਹੀ ਗਿਣਤੀ ਜਾਣਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ | ਸੀ.ਬੀ.ਐੱਸ.ਈ 10 ਵੀਂ ਜਮਾਤ ਦੇ ਨਤੀਜੇ 20...
ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ
. . .  1 day ago
ਅੰਮ੍ਰਿਤਸਰ, 17 ਜੂਨ - (ਜਸਵੰਤ ਸਿੰਘ ਜੱਸ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ...
ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਖਹਿਰਾ,ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
. . .  1 day ago
ਨਵੀਂ ਦਿੱਲੀ,17 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ...
ਹਾਈਕੋਰਟ ਵਲੋਂ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਪਰਿਵਾਰ ਜਾਵੇਗਾ ਸੁਪਰੀਮ ਕੋਰਟ
. . .  1 day ago
ਫਿਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਕੋਲਕਾਤਾ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ...
ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਡੀ. ਟੀ. ਐੱਫ. ਨੇ ਹਮਾਇਤ ਵਜੋਂ ਸਰਕਾਰ ਦੀ ਸਾੜੀ ਅਰਥੀ
. . .  1 day ago
ਬਠਿੰਡਾ, 17 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਈ.ਜੀ.ਐੱਸ. /ਐੱਸ.ਟੀ.ਆਰ. /ਸਿੱਖਿਆ ਪ੍ਰੋਵਾਈਡਰ /ਏ.ਆਈ.ਈ.ਵਲੰਟੀਅਰ ਅਧਿਆਪਕਾਂ ...
ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਗ੍ਰਿਫ਼ਤਾਰ
. . .  1 day ago
ਮੁੰਬਈ,17 ਜੂਨ - ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ...
ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ ਦੇ 'ਚ ਕੀਤੇ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ
. . .  1 day ago
ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾ ਦੀ ...
ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ਨਹੀਂ - ਮਨੋਹਰ ਲਾਲ ਖੱਟਰ
. . .  1 day ago
ਨਵੀਂ ਦਿੱਲੀ,17 ਜੂਨ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ...
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਕੇਸ ਦੇ ਸਬੰਧ ਵਿਚ ਦਾਇਰ ਚਾਰਜਸ਼ੀਟ 'ਤੇ ਸੁਣਵਾਈ 19 ਜੂਨ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ,17 ਜੂਨ - ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ ਦੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਹੈ...
ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਥੀਆ ਸਮੇਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਥ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ
. . .  1 day ago
ਸ੍ਰੀ ਅਨੰਦਪੁਰ ਸਾਹਿਬ,17 ਜੂਨ (ਨਿੱਕੂਵਾਲ, ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਭੁੱਖ ਤੇ ਬੇਰੁਜ਼ਗਾਰੀ ਕੋਰੋਨਾ ਨਾਲੋਂ ਕਿਤੇ ਵੱਧ ਜਾਨਲੇਵਾ ਬਿਮਾਰੀਆਂ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਛੋਟੇ ਕਾਰੋਬਾਰੀ ਦੁਕਾਨਦਾਰਾਂ ਡਾਹਡੀ ਚਿੰਤਾ 'ਚ ਡੁੱਬੇ ਹੋਏ ਹਨ ਜਦ ਕਿ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ 15 ਕੁ ਦਿਨ ਇੰਤਜ਼ਾਰ ਕਰਨ ਦੀ ਅਪੀਲ ਕਰਦਿਆਂ ਆਖ ਰਹੇ ਹਨ ਕਿ ਸ਼ਾਇਦ ਆਉਣ ਵਾਲੇ ਦਿਨਾਂ 'ਚ ਹਾਲਾਤਾਂ 'ਚ ਸੁਧਾਰ ਹੋ ਜਾਵੇ | ਇਸ ਮਾਮਲੇ ਨੂੰ ਲੈ ਕੇ ਲੋਕ ਸਵਾਲ ਖੜ੍ਹੇ ਕਰ ਰਹੇ ਹਨ 18 ਮਾਰਚ 2020 ਨੂੰ ਕੋਰੋਨਾ ਵਾਇਰਸ ਨੇ ਸ਼ਹੀਦ ਭਗਤ ਸਿੰਘ ਨਗਰ 'ਚ ਦਸਤਕ ਦਿੱਤੀ ਸੀ ਉਸ ਤੋਂ ਲੈ ਕੇ ਅੱਜ ਤੱਕ ਸਰਕਾਰ ਨੇ ਨਾ ਹੀ ਕੋਈ ਸਿਹਤ ਮੁਲਾਜ਼ਮਾਂ ਦੀ ਭਰਤੀ ਕੀਤੀ ਅਤੇ ਨਾ ਹੀ ਕੋਈ ਨਵੇਂ ਸਿਹਤ ਪ੍ਰਬੰਧ ਕੀਤੇ ਜਿਸ ਨਾਲ ਲੋਕਾਂ ਦੀਆਂ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਣ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਿਸਾਲ ਨਵਾਂਸ਼ਹਿਰ 'ਚ ਵੈਂਟੀਲੇਟਰ ਤਾਂ ਚਾਰ ਹਨ ਪਰ ਉਹ ਜਦੋਂ ਤੋਂ ਆਏ ਹਨ ਉਹ ਡੱਬਿਆਂ 'ਚ ਹੀ ਬੰਦ ਹਨ ਜਿਨ੍ਹਾਂ ਨੂੰ ਚਾਲੂ ਕਰਨ ਲਈ ਸਰਕਾਰ ਨੇ ਇਕ ਸਾਲ ਦੇ ਸਮੇਂ 'ਚ ਨਾ ਹੀ ਪੁਰਾਣੇ ਕਿਸੇ ਮੁਲਾਜ਼ਮ ਨੂੰ ਟਰੇਨਿੰਗ ਦਿੱਤੀ ਅਤੇ ਨਾ ਹੀ ਸਬੰਧਤ ਨਵੇਂ ਸਟਾਫ਼ ਦੀ ਭਰਤੀ ਕੀਤੀ | ਵੱਖ-ਵੱਖ ਜਥੇਬੰਦੀਆਂ ਨਾ ਜੁੜੇ ਆਗੂ ਸਤੀਸ਼ ਕੁਮਾਰ ਨਵਾਂਸ਼ਹਿਰ, ਇਫ਼ਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਸਬੀਰ ਦੀਪ, ਮੱਖਣ ਸਿੰਘ ਤਾਹਰਪੁਰੀ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਹੁਣ ਦੂਸਰੀ ਲਹਿਰ ਭੁੱਖਮਰੀ ਦੀ ਹੋਵੇਗੀ ਕਿਉਂਕਿ ਹਕੂਮਤ ਅਤੇ ਪਰਜਾ ਵਿਚ ਅੰਤਰ ਅੱਜ ਸਾਫ਼ ਨਜ਼ਰ ਆ ਰਿਹਾ ਹੈ | ਹਕੂਮਤ ਪਰਜਾ ਦੀਆਂ ਲੋੜਾਂ, ਉਨ੍ਹਾਂ ਦੀਆਂ ਮੰਗਾਂ, ਉਨ੍ਹਾਂ ਦੀਆਂ ਮੁਸੀਬਤਾਂ ਨੂੰ ਸਮਝਣ ਤੋਂ ਬਿਨਾਂ ਹੀ ਇਕ ਪਾਸੜ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਰਹੀ ਹੈ ਅਤੇ ਕੈਪਟਨ ਸਾਹਿਬ ਗੈਰ-ਵਿਗਿਆਨਿਕ ਅਤੇ ਲੋਕ ਵਿਰੋਧੀ ਫ਼ੈਸਲੇ ਲੈਣ ਵਿਚ ਫ਼ਖ਼ਰ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੇ ਇਹ ਫ਼ੈਸਲੇ ਆਮ ਲੋਕਾਂ ਦੇ ਗਲੇ ਵਿਚ ਨਹੀਂ ਉੱਤਰ ਰਹੇ ਪਰ ਫਿਰ ਵੀ ਹੁਕਮਾਂ ਦੀ ਤਾਮੀਰ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੇ ਮਿੰਨੀ ਲਾਕਡਾਊਨ ਦੇ ਨਿਰਦੇਸ਼ ਮੱਧਵਰਗੀ ਲੋਕਾਂ ਲਈ ਫਾਹੇ ਦੇ ਬਰਾਬਰ ਸਾਬਤ ਹੋ ਰਹੇ ਹਨ ਕਿਉਂਕਿ ਭੁੱਖ ਅਤੇ ਬੇਰੁਜ਼ਗਾਰੀ ਕੋਰੋਨਾ ਨਾਲੋਂ ਕਿਤੇ ਵੱਧ ਜਾਨ ਲੇਵਾ ਬਿਮਾਰੀਆਂ ਹਨ ਜਿਨ੍ਹਾਂ ਨੂੰ ਹਾਕਮ ਗੰਭੀਰਤਾ ਨਾਲ ਨਹੀਂ ਲੈ ਰਹੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਫ਼ਸਰਸ਼ਾਹੀ ਚਲਾ ਰਹੀ ਹੈ ਲੋਕਾਂ ਦੀਆਂ ਅਸਲ ਸਮੱਸਿਆਵਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਾ ਕਿਹੋ ਜਿਹਾ ਫ਼ਰਮਾਨ ਹੈ ਜਦ ਕਿ ਸਰਕਾਰ ਇਹੋ ਜਿਹੇ ਫ਼ੈਸਲੇ ਲੈ ਕੇ ਖ਼ੁਦ ਹੀ ਸਵਾਲਾਂ ਦੇ ਘੇਰੇ ਵਿਚ ਫਸਦੀ ਨਜ਼ਰ ਆ ਰਹੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿਚ ਕਿਸਾਨੀ ਮੋਰਚੇ ਬਾਰੇ ਪੰਜਾਬ ਸਰਕਾਰ ਦਾ ਸਿਧਾਂਤਕ ਸਟੈਂਡ ਕੇਂਦਰ ਸਰਕਾਰ ਨਾਲੋਂ ਵੱਖਰਾ ਨਹੀਂ ਹੈ | ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਲਿਖਿਆ ਕਿ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਨਾਲ ਆਮ ਲੋਕਾਂ ਦੇ ਰੁਜ਼ਗਾਰ ਬੰਦ ਕਰਵਾਏ ਗਏ ਹਨ ਜਿਸ ਕਾਰਨ ਪ੍ਰਚੂਨ ਵਪਾਰੀ ਵਰਗ, ਮਜ਼ਦੂਰ ਵਰਗ, ਗੋਲ ਗੱਪਿਆਂ ਵਾਲੇ, ਫਾਸਟ ਫੂਡ ਦੀਆਂ ਰੇਹੜੀਆਂ, ਸਾਈਕਲ ਮੁਰੰਮਤ ਕਰਨ ਵਾਲੇ, ਕਲਾਕਾਰ ਅਤੇ ਪਾਠੀ ਸਿੰਘ ਭੁੱਖਮਰੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ | ਲੋਕ ਮੰਗ ਕਰ ਰਹੇ ਹਨ ਕਿ ਸਰਕਾਰਾਂ ਲੋਕਾਂ ਨੂੰ ਘਰਾਂ 'ਚ ਕੈਦ ਕਰਕੇ ਰੁਜ਼ਗਾਰ ਬੰਦ ਕਰਨ ਦੇ ਹੁਕਮ ਨਾ ਜਾਰੀ ਕਰੇ ਸਗੋਂ ਆਮ ਦੁਕਾਨਦਾਰਾਂ, ਕਿਸਾਨ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਕੰਮ ਕਾਜ ਦੀ ਖੁੱਲ੍ਹ ਦੇਵੇ ਅਤੇ ਸਮੂਹ ਸਰਕਾਰੀ ਹਸਪਤਾਲਾਂ 'ਚ ਵੈਂਟੀਲੇਟਰ ਸਮੇਤ ਬਣਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ |

ਤਾਲਾਬੰਦੀ ਕਾਰਨ ਸਰਕਾਰ ਸਖ਼ਤ ਪਰ ਰੋਜ਼ਾਨਾ ਕਮਾ ਕੇ ਖਾਣ ਵਾਲੇ ਹੋਏ ਔਖੇ

ਨਵਾਂਸ਼ਹਿਰ, 4 ਮਈ (ਹਰਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ ਸਖ਼ਤੀ ਵਰਤਦੇ ਹੋਏ ਤਾਲਾਬੰਦੀ ਦੇ ਹੁਕਮ ਲਾਗੂ ਕੀਤੇ ਹਨ ਤੇ ਨਾਲ ਹੀ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ | ਦੂਸਰੇ ਪਾਸੇ ...

ਪੂਰੀ ਖ਼ਬਰ »

ਦਾਣਾ ਮੰਡੀ ਬੰਗਾ 'ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨ

ਬੰਗਾ, 4 ਮਈ (ਜਸਬੀਰ ਸਿੰਘ ਨੂਰਪੁਰ)-ਸਰਕਾਰ ਵਲੋਂ ਕਣਕ ਦੀ ਖਰੀਦ ਅਤੇ ਚੁਕਾਈ ਦੇ ਦਾਅਵੇ ਉਦੋਂ ਖੋਖਲੇ ਹੋ ਜਾਂਦੇ ਹਨ ਜਦੋਂ ਦਾਣਾ ਮੰਡੀ ਬੰਗਾ 'ਚ ਹੋਈ ਖਰੀਦ ਵਿਚੋਂ 60 ਫੀਸਦੀ ਚੁਕਾਈ ਨਾ ਹੋ ਸਕੀ | ਕਿਸਾਨਾਂ ਅਤੇ ਆੜਤੀਆਂ ਨੇ ਮੰਗ ਕੀਤੀ ਕਿ ਦਾਣਾ ਮੰਡੀ ਬੰਗਾ 'ਚ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 75 ਨਵੇਂ ਮਾਮਲੇ, 1 ਮੌਤ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 75 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ 58 ਸਾਲਾ ਪੁਰਸ਼ ਜੋ ਕਿ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ, ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ | ਸਿਵਲ ...

ਪੂਰੀ ਖ਼ਬਰ »

ਪਟਵਾਰੀ 6,7 ਮਈ ਨੂੰ ਜਾਣਗੇ ਸਮੂਹਿਕ ਛੁੱਟੀ 'ਤੇ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਸੂਦ ਅਤੇ ਵਧੀਕ ਪ੍ਰਧਾਨ ਪੰਜਾਬ ਦਵਿੰਦਰ ਪਾਲ ਬੇਗਮਪੁਰੀ ਨੇ ਸਾਂਝੇ ਤੋਰ ਤੇ ਪੈ੍ਰਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੀ ਰੈਵੀਨਿਊ ਪਟਵਾਰ ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਤੇ ਹੋਰਨਾਂ ਖਿਲਾਫ਼ 9 ਮੁਕੱਦਮੇ ਦਰਜ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਵਿਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਅਤੇ ਹੋਰਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਵਲੋਂ 9 ਮੁਕੱਦਮੇ ਦਰਜ ਕੀਤੇ ਗਏ ਹਨ | ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 733 ਵਿਅਕਤੀਆਂ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਦਾ ਅੰਕੜਾ ਢਾਈ ਲੱਖ ਮੀਟਿ੍ਕ ਟਨ ਤੋਂ ਪਾਰ-ਡੀ. ਸੀ.

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ ਢਾਈ ਲੱਖ ਮੀਟਿ੍ਕ ਟਨ ਤੋਂ ਪਾਰ ਹੋ ਗਿਆ ਹੈ ਅਤੇ ਹੁਣ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 251724 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ...

ਪੂਰੀ ਖ਼ਬਰ »

ਡਾ. ਲਖਵੀਰ ਦੀ ਅਗਵਾਈ 'ਚ ਕੋਰੋਨਾ ਟੈਸਟਿੰਗ ਕੈਂਪ

ਹੁਸ਼ਿਆਰਪੁਰ, 4 ਮਈ (ਨਰਿੰਦਰ ਸਿੰਘ ਬੱਡਲਾ)- ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਲੋਂ ਪੀ. ਸੀ. ਐਮ. ਬੀ. ਐਸ. ਐਨ. ਐਲ. ਵਪਾਰ ਖੇਤਰ ਹੁਸ਼ਿਆਰਪੁਰ 'ਚ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ, ਇਹ ਕੈਂਪ ਹੇਮੰਤ ਕੁਮਾਰ ਮਹੇ ਦੀ ਅਗਵਾਈ 'ਚ ਲਗਾਇਆ ਗਿਆ | ਉਨ੍ਹਾਂ ਨੇ ...

ਪੂਰੀ ਖ਼ਬਰ »

ਕੋਰੋਨਾ ਸਕੰਟ 'ਚ ਲੋਕ ਆਪਣੇ ਬਚਾਅ ਲਈ ਆਪ ਜਾਗਰੂਕ ਹੋਣ-ਤੀਕਸ਼ਣ ਸੂਦ

ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)- ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ 'ਚ ਭਾਜਪਾ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਸੁਰੇਸ਼ ਭਾਟੀਆ, ਡਾ. ਬਿੰਦੂਸਾਰ ਸ਼ੁਕਲਾ, ਸੁਰਿੰਦਰ ਭੱਟੀ, ਜੀਵੇਦ ਸੂਦ ਨੇ ...

ਪੂਰੀ ਖ਼ਬਰ »

ਪਿੰਡ ਜਲਾਲਚੱਕ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ

ਘੋਗਰਾ, 4 ਮਈ (ਆਰ. ਐਸ. ਸਲਾਰੀਆ)- ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਆਮ ਆਦਮੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਪ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪਿੰਡ ਜਲਾਲਚੱਕ ਵਿਖੇ ਹੋਈ | ਇਸ ਮੌਕੇ ਤੇ ਆਮ ਆਦਮੀ ਪਾਰਟੀ ਵਲੋਂ ਚਲਾਏ ...

ਪੂਰੀ ਖ਼ਬਰ »

ਐਨ.ਐਚ.ਐਮ. ਦੇ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਮਾਹਿਲਪੁਰ, 4 ਮਈ (ਰਜਿੰਦਰ ਸਿੰਘ)-ਸੀ.ਐਚ.ਸੀ. ਪਾਲਦੀ ਵਿਖੇ ਕੰਮ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਕੰਮ ਕਾਜ ਛੱਡ ਕੇ ਅਣਮਿੱਥੇ ਸਮੇਂ ਲਈ ਰੋਸ ਧਰਨ ਸ਼ੁਰੂ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਮਾਰੇ ਗਏ ਕਿਸਾਨਾਂ ਦੀ ਕੇਂਦਰ ਨੂੰ ਕੋਈ ਪ੍ਰਵਾਹ ਨਹੀਂ-ਆਗੂ

ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ ਲਗਾਤਾਰ ਜਾਰੀ ਰਿਹਾ | ਇਸ ਮੌਕੇ ਕਿਸਾਨ ਆਗੂ ਰਣਧੀਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਮਜਾਰੀ/ਸਾਹਿਬਾ, 4 ਮਈ (ਨਿਰਮਲਜੀਤ ਸਿੰਘ ਚਾਹਲ)- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ (ਰਜਿ:) ਸੜੋਆ ਵਲੋਂ ਪਿੰਡ ਸਜਾਵਲਪੁਰ ਵਿਖੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ | ਇਸ ਸਬੰਧੀ ਸੁਸਾਇਟੀ ਦੇ ਸਰਪ੍ਰਸਤ ਅਜੀਤ ...

ਪੂਰੀ ਖ਼ਬਰ »

ਚੋਰ ਲੋਹੇ ਦਾ ਪਾਈਪ, ਗੇਟ ਤੇ ਤਾਰਾਂ ਲਾਹ ਕੇ ਫ਼ਰਾਰ

ਸਮੁੰਦੜਾ, 4 ਮਈ (ਤੀਰਥ ਸਿੰਘ ਰੱਕੜ)- ਪਿੰਡ ਸਿੰਬਲੀ ਵਿਖੇ ਚੋਰਾਂ ਵਲੋਂ ਕਿਸਾਨ ਦੀ ਇੱਕ ਮੋਟਰ ਤੋਂ ਸਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਰਾਮ ਤੀਰਥ ਸਿੰਘ ਬਿੱਲਾ ਪੁੱਤਰ ਹਰੀ ਸਿੰਘ ਵਾਸੀ ਚੱਕ ਗੁਰੂ ਨੇ ਦੱਸਿਆ ਕਿ ਉਹ ਪਿੰਡ ਸਿੰਬਲੀ ਵਿਖੇ ...

ਪੂਰੀ ਖ਼ਬਰ »

ਪੁਲ ਦੇ ਟੁੱਟੇ ਜੰਗਲੇ ਕਾਰਨ ਵਾਪਰ ਸਕਦੇ ਭਿਆਨਕ ਹਾਦਸਾ

ਸੰਧਵਾਂ, 4 ਮਈ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਤੇ ਮਹੰਤ ਗੁਰਬਚਨ ਦਾਸ ਨਗਰ ਦੇ ਨੇੜਿਓਾ ਲੰਘਦੀ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਜਿੱਥੇ ਹਰ ਵੇਲੇ ਮਲੇਰੀਏ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ | ਉਥੇ ਡਰੇਨ ਦੇ ਇਕ ਪੁੱਲ ਦੇ ਟੁੱਟੇ ਜੰਗਲੇ ...

ਪੂਰੀ ਖ਼ਬਰ »

ਕੋਰੋਨਾ ਦੇ ਹਲਕੇ ਲੱਛਣ ਹੋਣ 'ਤੇ ਵੀ ਲੋਕ ਕੋਵਿਡ-19 ਟੈਸਟ ਜ਼ਰੂਰ ਕਰਵਾਉਣ-ਡਾ. ਰਵਿੰਦਰ ਸਿੰਘ

ਮੁਕੰਦਪੁਰ, 4 ਮਈ (ਦੇਸ ਰਾਜ ਬੰਗਾ)-ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਸਿੰਘ ਨੇ ਕੋਰੋਨਾ ਤੋਂ ਅਗਾਓਾ ਬਚਾਓ ਅਤੇ ਸਾਵਧਾਨੀਆਂ ਲੈਣ ਵਾਸਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੇ ਹਲਕੇ ਲੱਛਣ ਮਹਿਸੂਸ ਹੋਣ 'ਤੇ ਵੀ ...

ਪੂਰੀ ਖ਼ਬਰ »

ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਦੂਰਦਰਸ਼ਨ ਤੋਂ ਐਜੂਕੇਸ਼ਨ ਪ੍ਰੋਗਰਾਮ ਦੇ ਪ੍ਰਸਾਰਨ ਦੀ ਸ਼ੁਰੂਆਤ ਭਲਕੇ

ਨਵਾਂਸ਼ਹਿਰ, 4 ਮਈ (ਹਰਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਰਾਜ ਦੇ ਸਾਰੇ ਸਿੱਖਿਆ ਅਦਾਰੇ ਬੰਦ ਕੀਤੇ ਗਏ ਹਨ | ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਪਹਿਲਾ ਹੀ ਨਰਸਿੰਗ, ਆਨ ਲਾਈਨ ਸਿੱਖਿਆ ਤਹਿਤ ਵੱਖ-ਵੱਖ ਮਾਧਿਅਮ ...

ਪੂਰੀ ਖ਼ਬਰ »

ਐਨ. ਐਚ. ਐਮ. ਕਾਮਿਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਨਵਾਂਸ਼ਹਿਰ, 4 ਮਈ (ਹਰਵਿੰਦਰ ਸਿੰਘ)- ਐਨ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਅੱਜ ਤੋਂ ਪੰਜਾਬ ਭਰ ਵਿਚ ਸਿਹਤ ਵਿਭਾਗ ਵਿਚ ਕੰਮ ਕਰਦੇ ਸਮੂਹ ਐਨ.ਐਚ.ਐਮ. ਕਰਮਚਾਰੀ ਅਣਮਿਥੇ ਸਮੇਂ ਲਈ ਕੰਮ ਬੰਦ ਕਰਕੇ ਹੜਤਾਲ 'ਤੇ ਚਲੇ ਗਏ ਹਨ | ਇਸ ਅਣਮਿਥੇ ਸਮੇਂ ਲਈ ...

ਪੂਰੀ ਖ਼ਬਰ »

ਘਰ-ਘਰ ਤੱਕ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਪਹੁੰਚਾਉਣਾ ਸਾਡਾ ਸਾਰਿਆਂ ਦਾ ਫ਼ਰਜ਼-ਮਾਨ

ਨਵਾਂਸ਼ਹਿਰ, 4 ਮਈ (ਹਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਇਸ ਲੜੀ ਦੇ ਤਹਿਤ ਅਧਿਆਪਕਾਂ ਵਲੋਂ ਰੋਜ਼ਾਨਾ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ...

ਪੂਰੀ ਖ਼ਬਰ »

ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਨਸਿਕ ਜੰਜਾਲ 'ਚੋਂ ਬਾਹਰ ਕੱਢਿਆ ਜਾਵੇ-ਡੀ.ਟੀ.ਐਫ. ਆਗੂ

ਉਸਮਾਨਪੁਰ, 4 ਮਈ (ਸੰਦੀਪ ਮਝੂਰ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਜ਼ਿਲ੍ਹਾ ਪ੍ਰਧਾਨ ਮੁਲਖ ਰਾਜ ਅਤੇ ਸਕੱਤਰ ਮਨੋਹਰ ਲਾਲ ਨੇ ਪੰਜਾਬ ਸਰਕਾਰ ਪਾਸੋਂ ...

ਪੂਰੀ ਖ਼ਬਰ »

ਬਲਾਕ ਦੇ ਹਰ ਪਿੰਡ ਦੀ ਜਨਤਕ ਥਾਂ 'ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ-ਕਮਲਜੀਤ ਬੰਗਾ

ਬਹਿਰਾਮ, 4 ਮਈ (ਨਛੱਤਰ ਸਿੰਘ ਬਹਿਰਾਮ)-ਕੋਰੋਨਾ ਨੂੰ ਜੜ੍ਹੋਂ ਖਤਮ ਕਰਨ ਲਈ ਟੀਕਾਕਰਨ ਕਰਾਉਣਾ ਸਾਰਿਆਂ ਲਈ ਅਤਿ ਜ਼ਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸਕੱਤਰ ਪੰਜਾਬ ਕਾਂਗਰਸ ਐਸ. ਸੀ ਸੈੱਲ ਨੇ ਇਥੇ ਪੱਤਰਕਾਰਾਂ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਤੋਂ ਯੋਗਤਾ ਤੇ ਕਾਬਲੀਅਤ ਅਨੁਸਾਰ ਹੋਰ ਕੰਮ ਲੈਣ ਲਈ ਜਾਰੀ ਪੱਤਰ ਤੁਰੰਤ ਰੱਦ ਕਰਨ ਦੀ ਮੰਗ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਕਾਰਨ ਬੰਦ ਕੀਤੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਮਿਡ-ਡੇ-ਮੀਲ ਬਣਾ ਕੇ ਖਵਾਉਣ ਵਾਲੀਆਂ ਕੁੱਕ ਵਰਕਰਾਂ ਕੋਲੋਂ ਕੋਰੋਨਾ ਦੀ ਆੜ ਵਿਚ ਹੀ ਖਾਣਾ ਬਣਾਉਣ ਤੋਂ ਬਿਨਾ ਉਨ੍ਹਾਂ ਦੀ ਯੋਗਤਾ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਦੇ ਪ੍ਰੋ. ਪ੍ਰਗਣ ਸਿੰਘ ਇੰਚਾਰਜ ਨਿਯੁਕਤ

ਬੰਗਾ, 4 ਮਈ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਕੂਲ ਇੰਚਾਰਜ ਦਾ ਅਹੁਦਾ ਪ੍ਰੋ. ਪ੍ਰਗਣ ਸਿੰਘ ਅਟਵਾਲ ਨੇ ਕਾਲਜ ਦੇ ਪਿੰ੍ਰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸ. ਜਰਨੈਲ ...

ਪੂਰੀ ਖ਼ਬਰ »

ਵੰਡ ਛਕੋ ਸੁਸਾਇਟੀ ਨੇ ਮਾਮੂ ਨੂੰ ਮਿੱਟੀ ਦੇ ਬਾਵੇ ਭੇਟ ਕੀਤੇ

ਜਾਡਲਾ, 4 ਮਈ (ਬੱਲੀ)- ਲਾਗਲੇ ਪਿੰਡ ਲੰਗੜੋਆ ਬਾਈਪਾਸ ਨੇੜੇ ਮਿੱਟੀ ਦੇ ਬਰਤਨਾਂ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨਰੇਸ਼ ਕੁਮਾਰ ਉਰਫ਼ ਮਾਮੂ ਨੂੰ ਵੰਡ ਛਕੋ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਦੇ ਉਪਰਾਲੇ ...

ਪੂਰੀ ਖ਼ਬਰ »

ਰੁੱਖਾਂ ਦਾ ਉਜਾੜਾ ਮੌਤ ਨੂੰ ਸੱਦਾ ਦੇਣਾ- ਪਿ੍ੰ. ਤਜਿੰਦਰ ਸ਼ਰਮਾ

ਸੰਧਵਾਂ, 4 ਮਈ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ ਅਧਿਆਪਕਾਂ ਵਲੋਂ ਪਿ੍ੰ. ਤਜਿੰਦਰ ਸ਼ਰਮਾ ਦੀ ਅਗਵਾਈ 'ਚ ਸਕੂਲ ਦੇ ਚੌਗਿਰਦੇ 'ਚ ਅਤੇ ਪਿੰਡ ਤੋਂ ਕੰਗਰੌੜ ਨੂੰ ਜਾਂਦੀ ਸੰਪਰਕ ਸੜਕ 'ਤੇ ਵੱਖ-ਵੱਖ ਪ੍ਰਕਾਰ ...

ਪੂਰੀ ਖ਼ਬਰ »

ਰਜਵਾਹਾ ਤੇ ਮਾਈਨਰ ਨਹਿਰਾਂ 'ਚ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

ਬਹਿਰਾਮ, 4 ਮਈ (ਨਛੱਤਰ ਸਿੰਘ ਬਹਿਰਾਮ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਕਪੂਰਥਲਾ ਦੀ ਜ਼ਿਆਦਾਤਰ ਜਮੀਨ ਨਹਿਰੀ ਪਾਣੀ 'ਤੇ ਨਿਰਭਰ ਹੈ | ਇਹ ਜਾਣਕਾਰੀ ਦਿੰਦਿਆ ਕਿਸਾਨ ਆਗੂ ਜਥੇ. ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ ਨੇ ਦੱਸਿਆ ਕਿ ਬੰਗਾ ਮਾਇਨਰ ...

ਪੂਰੀ ਖ਼ਬਰ »

ਬੰਗਾ ਇਲਾਕੇ ਦੇ ਸਮੂਹ ਐਨ. ਆਰ. ਆਈਜ਼ ਵਲੋਂ ਡਾ. ਭਿੰਡਰ ਦੀ ਸ਼ਲਾਘਾ

ਬੰਗਾ, 4 ਮਈ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਣ 'ਤੇ ਡਾ. ਤਰਸੇਮ ਸਿੰਘ ਭਿੰਡਰ ਹੁਰਾਂ ਨੂੰ ਬੰਗਾ ਇਲਾਕੇ ਦੇ ਐਨ. ਆਰ. ਆਈਜ਼ ਵਲੋਂ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਗਈਆਂ | ਜ਼ਿਕਰਯੋਗ ਹੈ ਕਿ ਡਾ. ਤਰਸੇਮ ਸਿੰਘ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੂਝਾ ਸਿੰਘ ਦੀ ਭਰਜਾਈ ਬੀਬੀ ਨਛੱਤਰ ਕੌਰ ਦਾ ਦਿਹਾਂਤ

ਬਹਿਰਾਮ, 4 ਮਈ (ਸਰਬਜੀਤ ਸਿੰਘ ਚੱਕਰਾਮੂੰ)-ਗਦਰ ਪਾਰਟੀ, ਪੈਪਸੂ ਮੁਜ਼ਾਹਰਾ ਘੋਲ, ਕਿਰਤੀ ਪਾਰਟੀ, ਲਾਲ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ ਅਤੇ ਨਕਸਲਬਾੜੀ ਲਹਿਰ ਦੇ ਮਹਾਨ ਸ਼ਹੀਦ ਬਾਬਾ ਬੂਝਾ ਸਿੰਘ ਦੀ ਭਰਜਾਈ ਬੀਬੀ ਨਛੱਤਰ ਕੌਰ ਪਤਨੀ ਸਵ: ਯੋਗੇਸ਼ਰ ਸਿੰਘ ਉਮਰ ਲਗਪਗ 100 ...

ਪੂਰੀ ਖ਼ਬਰ »

ਸਾਬਕਾ ਫ਼ੌਜੀ ਗੁਰਦਿਆਲ ਸਿੰਘ ਚਾਹਲ ਨਹੀਂ ਰਹੇ

ਭੱਦੀ, 4 ਮਈ (ਨਰੇਸ਼ ਧੌਲ)-ਸਾਬਕਾ ਫ਼ੌਜੀ ਗੁਰਦਿਆਲ ਸਿੰਘ ਚਾਹਲ ਪਿੰਡ ਧੌਲ ਜੋ ਬੀਤੇ ਦਿਨ ਅਚਾਨਕ ਹੀ ਸੰਖੇਪ ਬਿਮਾਰੀ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਧੌਲ ਦੇ ...

ਪੂਰੀ ਖ਼ਬਰ »

ਅਸੀਂ ਕੋਰੋਨਾ ਤੋਂ ਡਰਨਾ ਨਹੀਂ, ਲੜਨਾ ਹੈ-ਡਾ: ਕਪੂਰ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)-ਸਿਵਲ ਹਸਪਤਾਲ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਚ ਕੋਰੋਨਾ ਵਾਇਰਸ ਲਈ ਰੋਕਥਾਮ ਲਈ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਆਮ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਸਿਵਲ ...

ਪੂਰੀ ਖ਼ਬਰ »

ਸਕੂਲ ਲੈਬਾਰਟਰੀ ਸਟਾਫ਼ ਯੂਨੀਅਨ ਨੇ ਮੰਗਾਂ ਸਬੰਧੀ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਨਵਾਂਸ਼ਹਿਰ, 4 ਮਈ (ਹਰਿੰਦਰ ਸਿੰਘ)-ਸਕੂਲ ਸਟਾਫ਼ ਲੈਬਾਰਟਰੀ ਯੂਨੀਅਨ ਦੀ ਨਵਾਂਸ਼ਹਿਰ ਦੀ ਇਕਾਈ ਵਲੋਂ ਕੋਵਿਡ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ | ਯੂਨੀਅਨ ਦੇ ...

ਪੂਰੀ ਖ਼ਬਰ »

ਕੌਂਸਲਰ ਜਸਵੀਰ ਕੌਰ ਨੇ ਕਰਵਾਇਆ ਆਪਣੇ ਵਾਰਡ ਨੂੰ ਸੈਨੇਟਾਈਜ਼

ਨਵਾਂਸ਼ਹਿਰ, 4 ਮਈ (ਹਰਵਿੰਦਰ ਸਿੰਘ)-ਕੋਰੋਨਾ ਦੇ ਨਵਾਂਸ਼ਹਿਰ ਵਿਚ ਵਧਦੇ ਕੇਸਾਂ ਨੂੰ ਦੇਖਦਿਆਂ ਅੱਜ ਇੱਥੋਂ ਦੇ ਵਾਰਡ ਨੰ 19 ਦੇ ਕਾਂਗਰਸ ਪਾਰਟੀ ਦੇ ਕੌਂਸਲਰ ਬੀਬੀ ਜਸਵੀਰ ਕੌਰ ਅਤੇ ਉਨ੍ਹਾਂ ਦੇ ਪਤੀ ਡਾ: ਗੁਰਮਿੰਦਰ ਸਿੰਘ ਬਡਵਾਲ ਵਲੋਂ ਆਪਣੇ ਵਾਰਡ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਚੱਲ ਰਿਹਾ ਵਰਚੂਅਲ ਸਮਾਗਮ ਸਮਾਪਤ

ਪੋਜੇਵਾਲ ਸਰਾਂ, 4 ਮਈ (ਰਮਨ ਭਾਟੀਆ)- ਸਵਾਮੀ ਗੰਗਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਸਬੰਧੀ ਕੁਟੀਆ ਪਿੰਡ ਚਾਂਦਪੁਰ ਰੁੜਕੀ ਵਿਖੇ ਸਵਾਮੀ ਦਾਸਾ ਨੰਦ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਸਾਲਾਨਾ ਤਿੰਨ ਦਿਨਾਂ ਵਰਚੂਅਲ ਸਮਾਗਮ ਸਮਾਪਤ ਹੋ ਗਿਆ, ਜਿਸ ਦੌਰਾਨ ਸਵੇਰੇ ...

ਪੂਰੀ ਖ਼ਬਰ »

9 ਸਾਲਾ ਬਲੈਕ ਬੈਲਟ ਜੇਤੂ ਕਰਾਟੇ ਖਿਡਾਰੀ ਬਣਿਆ ਬੰਗਾ ਦਾ ਮਾਣ

ਬੰਗਾ, 4 ਮਈ (ਕਰਮ ਲਧਾਣਾ)-ਇਥੋਂ ਦੇ 9 ਵਰਿ੍ਹਆਂ ਦੇ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੇ ਸਿਖਲਾਈ ਕੈਂਪ ਦੌਰਾਨ ਹੋਏ ਬਲੈਕ ਬੈਲਟ ਟੈਸਟ ਮੁਕਾਬਲੇ 'ਚ ਬਲੈਕ ਬੈਲਟ ਜਿੱਤ ਕੇ ਲੋਕਾਂ ਦੀ ਭਰਪੂਰ ਪ੍ਰਸੰਸਾ ਖੱਟੀ | ਆਪਣੇ ਪਿਤਾ ਅਤੇ ਉੱਘੇ ਕਰਾਟੇ ਕੋਚ ਰਾਜਵੀਰ ਸਿੰਘ ...

ਪੂਰੀ ਖ਼ਬਰ »

ਪੁਰਾਤਨ ਸਰੋਵਰ ਦੇ ਨਵੀਨੀਕਰਨ ਵਾਸਤੇ ਰਾਸ਼ੀ ਭੇਟ

ਮੁਕੰਦਪੁਰ, 4 ਮਈ (ਦੇਸ ਰਾਜ ਬੰਗਾ)-ਬਾਬਾ ਹਾਥੀ ਰਾਮ ਪ੍ਰਬੰਧਕ ਕਮੇਟੀ ਗੁਣਾਚੌਰ ਵਲੋਂ ਦਰਬਾਰ ਬਾਬਾ ਹਾਥੀ ਰਾਮ ਗੁਣਾਚੌਰ ਵਿਖੇ ਪੁਰਾਤਨ ਸਰੋਵਰ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਤਰਸੇਮ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਕਣਕ ਦੀ ਪੂਰੀ ਖਰੀਦ ਕਰਨ ਤੱਕ ਮੰਡੀਆਂ ਖੁੱਲ੍ਹੀਆਂ ਰੱਖਣ ਦੀ ਸਰਕਾਰ ਤੋਂ ਕੀਤੀ ਮੰਗ

ਮਜਾਰੀ/ਸਾਹਿਬਾ, 4 ਮਈ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ | ਦੂਜੇ ਪਾਸੇ ਸਰਕਾਰਾਂ ਦੇ ਗਲਤ ਫ਼ੈਸਲੇ ਕਿਸਾਨਾਂ ਨੂੰ ਇਕ ਜਗ੍ਹਾ ਇਕੱਠੇ ਕਰਕੇ ਕੋਰੋਨਾ ਦੀ ਲਪੇਟ ਵਿਚ ਜਾਣ ਬੁੱਝ ਕੇ ਧੱਕਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਕੋਰੋਨਾ ਦੌਰ ਦੀ ਇਸ ਔਖੀ ਘੜੀ 'ਚ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮ ਗਏ ਹੜਤਾਲ 'ਤੇ

ਬਲਾਚੌਰ, 4 ਮਈ (ਪ.ਪ.)-ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੇ ਫਰੰਟਲਾਈਨ ਕਾਮਿਆਂ ਨਾਲ ਹਰ ਪਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਆ ਰਹੇ ਲੈਫ ਜਨਰਲ ਬਿਕਰਮ ਸਿੰਘ ਸਿਵਲ ਹਸਪਤਾਲ ਬਲਾਚੌਰ ਦੇ ਕੱਚੇ ਮੁਲਾਜ਼ਮਾਂ ਦੁਆਰਾ ਆਪਣੀਆਂ ਹੱਕੀ ਮੰਗਾਂ ਨੂੰ ...

ਪੂਰੀ ਖ਼ਬਰ »

ਬਲਾਚੌਰ ਹਲਕੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਸੁਧਾਰਾਂ ਲਈ 26 ਲੱਖ ਖ਼ਰਚ ਕੀਤੇ ਗਏ-ਚੌ. ਮੰਗੂਪੁਰ

ਸੜੋਆ, 4 ਮਈ (ਨਾਨੋਵਾਲੀਆ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਬੁਨਿਆਦੀ ਸੁਧਾਰ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਤੇ ਕਰੀਬ 26 ਲੱਖ 23 ਹਜ਼ਾਰ ਰੁਪਏ ਖ਼ਰਚ ਕੀਤੇ ਗਏ ਹਨ, ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਮੁਕੰਦਪੁਰ ਵਲੋਂ ਰੋਸ ਰੈਲੀ

ਮੁਕੰਦਪੁਰ, 4 ਮਈ (ਦੇਸ ਰਾਜ ਬੰਗਾ)-ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਨਾਲ ਸਬੰਧਤ ਨੈਸ਼ਨਲ ਹੈਲਥ ਮਿਸ਼ਨ ਤਹਿਤ ਭਰਤੀ ਕੀਤੇ ਗਏ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੇ ਅਮਲੇ ਵਲੋਂ ਅਣਮਿੱਥੇ ਸਮੇਂ ਵਾਸਤੇ ਹੜਤਾਲ ਸ਼ੁਰੂ ਕਰ ਦਿੱਤੀ ਗਈ | ਇਸ ਮੌਕੇ ਪੀ. ਐਚ. ਸੀ ...

ਪੂਰੀ ਖ਼ਬਰ »

ਬੱਚਿਆਂ ਨੂੰ ਇਸ ਸਾਲ ਮੁਫ਼ਤ ਸਿੱਖਿਆ ਮੁਹੱਈਆ ਕਰਵਾਏਗਾ ਰੈੱਡ ਰੋਜ਼ ਪਬਲਿਕ ਸਕੂਲ

ਨਵਾਂਸ਼ਹਿਰ, 4 ਮਈ (ਗੁਰਬਖਸ਼ ਸਿੰਘ ਮਹੇ)- ਕੋਵਿਡ ਮਹਾਂਮਾਰੀ ਨੇ ਜਿੱਥੇ ਸਮਾਜ ਦੇ ਹਰੇਕ ਵਰਗ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਉੱਥੇ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੱਡੀ ਚਿੰਤਾ ਵਿਚ ਪਾਇਆ ਹੋਇਆ ਹੈ | ਅਜਿਹੇ ਵਿਚ ਸਮਾਜ ਲਈ ...

ਪੂਰੀ ਖ਼ਬਰ »

ਕਾਰੋਬਾਰੀ ਭਰਾ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ-ਰਿੱਕੀ ਬਜਾਜ

ਬਲਾਚੌਰ, 4 ਮਈ (ਦੀਦਾਰ ਸਿੰਘ ਬਲਾਚੌਰੀਆ)-ਇਲਾਕੇ ਦੇ ਨੌਜਵਾਨ ਸਮਾਜ ਸੇਵਕ ਅਤੇ ਵਪਾਰ ਮੰਡਲ ਇਲਾਕਾ ਬਲਾਚੌਰ ਦੇ ਸੀਨੀਅਰ ਮੀਤ ਪ੍ਰਧਾਨ ਰਿੱਕੀ ਬਜਾਜ ਨੇ ਕੋਵਿਡ-19 ਦੇ ਮੱਦੇਨਜ਼ਰ ਸਮੂਹ ਕਾਰੋਬਾਰੀਆਂ, ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX