ਰੂਪਨਗਰ, 4 ਮਈ (ਸਤਨਾਮ ਸਿੰਘ ਸੱਤੀ)-ਕੋਰੋਨਾ ਦੌਰਾਨ ਦੁਕਾਨਦਾਰ ਤਾਲਾਬੰਦੀ 'ਚ ਦੁਕਾਨਾਂ ਨੂੰ ਨਿਯਮਾਂ ਅਨੁਸਾਰ ਖੋਲ੍ਹਣ ਦੀ ਮੰਗ ਕਰ ਰਹੇ ਸਨ ਪਰ ਰੂਪਨਗਰ ਦੇ ਇਕ ਵਪਾਰ ਮੰਡਲ ਦਾ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਜਿਸ ਦਾ ਕਾਰੋਬਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਾਰਨ, ਉਸ ਦੀ ਬੀਜਾਂ ਦੀ ਦੁਕਾਨ ਨੂੰ ਤਾਲਾਬੰਦੀ ਕਾਰਨ ਵੀ ਖੋਲ੍ਹਣ ਦੀ ਆਗਿਆ ਸੀ ਪਰ ਉਹ ਬਾਕੀ ਦੁਕਾਨਾਂ ਖੋਲ੍ਹਣ ਦੀ ਮੰਗ ਕਰਨ ਦੀ ਬਜਾਏ, ਡਿਪਟੀ ਕਮਿਸ਼ਨਰ ਰੂਪਨਗਰ ਕੋਲ ਇਹ ਮੰਗ ਕਰ ਬੈਠਾ ਕਿ ਦੁਕਾਨਾਂ ਖੋਲ੍ਹਣ ਦਾ ਸਮਾਂ ਹੋਰ ਵਧਾਇਆ ਜਾਵੇ | ਇਹ ਖ਼ਬਰ ਪ੍ਰਕਾਸ਼ਿਤ ਹੁੰਦਿਆਂ ਹੀ ਬਿੰਟਾ ਸਿਆਸੀ ਚਾਲ 'ਚ ਉਲਝ ਗਿਆ ਅਤੇ ਅੱਜ ਸਵੇਰੇ ਹੀ ਕੱਪੜੇ, ਬੂਟਾ ਤੇ ਹੋਰ ਯੂਨੀਅਨਾਂ ਨੇ ਇਕੱਠ ਕਰਕੇ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਵਿਰੁੱਧ ਨਾਅਰੇਬਾਜ਼ੀ ਆਰੰਭ ਦਿੱਤੀ ਅਤੇ ਕਿਹਾ ਉਹ ਬਾਕੀ ਦੁਕਾਨਦਾਰਾਂ ਦੇ ਹਿਤ ਭੁੱਲ ਕੇ ਆਪਣੀਆਂ ਦੁਕਾਨਾਂ ਦਾ ਸਮਾਂ ਵਧਾਉਣ ਚਲਾ ਗਿਆ ਜਿਸ ਕਰ ਕੇ ਅਜਿਹੇ ਪ੍ਰਧਾਨ ਨੂੰ ਕੁਰਸੀ 'ਤੇ ਰਹਿਣ ਦਾ ਕੋਈ ਹੱਕ ਨਹੀਂ | ਬਿੰਟਾ ਵਿਰੁੱਧ ਸਭ ਤੋਂ ਵੱਧ ਨਾਅਰੇਬਾਜ਼ੀ ਦੀ ਪਹਿਲ ਕੌਂਸਲਰ ਰਾਜੂ ਸਤਿਆਲ ਨੇ ਕੀਤੀ ਜਦ ਕਿ ਸੀਨੀਅਰ ਕੌਂਸਲਰ ਪੋਮੀ ਸੋਨੀ ਤੇ ਗੁਰਵਿੰਦਰ ਸਿੰਘ ਜੱਗੀ ਵੀ ਰਾਜੂ ਸਤਿਆਲ ਦੇ ਨਾਲ ਸਨ | ਦੁਕਾਨਦਾਰਾਂ ਨੇ ਰਾਜੂ ਸਤਿਆਲ ਨੂੰ ਵਪਾਰ ਮੰਡਲ ਦਾ ਪ੍ਰਧਾਨ ਚੁਣ ਲਿਆ | ਉਨ੍ਹਾਂ ਫ਼ੈਸਲਾ ਕੀਤਾ ਕਿ 5 ਮਈ ਤੋਂ ਸਾਰੇ ਦੁਕਾਨਦਾਰ ਸਵੇਰੇ 9.30 ਵਜੇ ਫੂਲ ਚੱਕਰ ਚੌਕ 'ਚ ਇਕੱਠੇ ਹੋਣਗੇ ਤੇ ਆਪਸੀ ਸਹਿਮਤੀ ਨਾਲ ਸਵੇਰੇ 10 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਆਪੋ ਆਪਣੀਆਂ ਦੁਕਾਨਾਂ ਖੋਲ੍ਹਣਗੇ ਹਾਲਾਂਕਿ ਤਾਲਾਬੰਦੀ ਕਾਰਨ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ | ਇਸ ਮੌਕੇ ਪੋਮੀ ਸੋਨੀ, ਗੁਰਵਿੰਦਰ ਸਿੰਘ ਜੱਗੀ, ਰੇਡੀਮੇਡ ਯੂਨੀਅਨ ਦੇ ਪ੍ਰਧਾਨ ਮੁਨੀਸ਼ ਆਦਿ ਵੀ ਸ਼ਾਮਲ ਸਨ |
ਸਾਬਕਾ ਕੌਂਸਲਰ ਤੇ ਮੌਜੂਦਾ ਵਪਾਰ ਮੰਡਲ ਪ੍ਰਧਾਨ ਮਾਕੜ ਦੇ ਵਿਅੰਗ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਵਪਾਰ ਮੰਡਲ ਦੇ ਮਾਕੜ ਧੜੇ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਉਕਤ ਦੋਵੇਂ ਪ੍ਰਧਾਨਾਂ 'ਤੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਦੇ ਢਿੱਲੋਂ ਧੜੇ ਨਾਲ ਸਬੰਧਤ ਪ੍ਰਧਾਨ ਬਿੰਟਾ ਨੂੰ ਹੋਰ ਦੁਕਾਨਦਾਰਾਂ ਦੇ ਹਿਤਾਂ ਦਾ ਗਿਆਨ ਹੀ ਨਹੀਂ ਹੈ ਜੋ ਸਿਰਫ਼ ਆਪਣੀ ਦੁਕਾਨਦਾਰੀ ਤੇ ਹਊਮੈ ਨੂੰ ਪੱਠੇ ਪਾ ਰਿਹਾ ਹੈ | ਨਵੇਂ ਬਣੇ ਪ੍ਰਧਾਨ ਰਾਜੂ ਸਤਿਆਲ ਬਾਰੇ ਪ੍ਰਧਾਨ ਮਾਕੜ ਨੇ ਕਿਹਾ ਕਿ ਜਿਸ ਕੋਲ ਕੋਈ ਦੁਕਾਨਦਾਰੀ ਹੀ ਨਹੀਂ ਉਸ ਨੂੰ ਵਪਾਰੀਆਂ ਦੇ ਹਿਤਾਂ ਦਾ ਗਿਆਨ ਕਿਵੇਂ ਆਵੇਗਾ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ | ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਦੁਕਾਨਾਂ ਖੋਲ੍ਹਣ ਦਾ ਰੋਸਟਰ ਬਣਾਇਆ ਜਾਵੇ |
ਮੈਂ ਦੁਕਾਨਦਾਰ ਭਰਾਵਾਂ ਨਾਲ ਹਾਂ-ਬਿੰਟਾ
ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਵਿਰੋਧ ਕਰਨ ਵਾਲਿਆਂ 'ਤੇ ਸਿਆਸਤ ਕਰਨ ਦੇ ਦੋਸ਼ ਲਾਏ ਤੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਨਾਲ ਹਨ ਅਤੇ ਉਨ੍ਹਾਂ ਦੇ ਹਿਤਾਂ 'ਤੇ ਪਹਿਰਾ ਦੇਣਗੇ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਸਾਰੇ ਦੁਕਾਨਦਾਰਾਂ ਦੇ ਹਿਤਾਂ ਲਈ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ ਗਈ ਸੀ |
ਪੁਰਖਾਲੀ, 4 ਮਈ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਦੇ ਸਮੂਹ ਦੁਕਾਨਦਾਰਾਂ ਦਾ ਇਕੱਠ ਖੇਡ ਮੈਦਾਨ ਮੀਆਂਪੁਰ ਵਿਖੇ ਹੋਇਆ | ਇਸ ਮੌਕੇ ਦੁਕਾਨਦਾਰਾਂ ਵਲੋਂ ਸਰਕਾਰ ਦੁਆਰਾ ਲਗਾਈ ਤਾਲਾਬੰਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ ਦੌਰਾਨ ਦੁਕਾਨਦਾਰਾਂ ਵਲੋਂ ...
ਰੂਪਨਗਰ, 4 ਮਈ (ਸਤਨਾਮ ਸਿੰਘ ਸੱਤੀ)-ਸਿਟੀ ਪੁਲਿਸ ਰੂਪਨਗਰ ਨੇ ਅਮਰੀਕ ਸਿੰਘ ਵਾਸੀ ਮਨਸੁੂਹਾ ਖ਼ੁਰਦ ਤੇ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸਿ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਸ਼ਿਕਾਇਤ ਦੇ ਆਧਾਰ 'ਤੇ ਬੱਚਿਆਂ ਦੀ ਇਕ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਫੇਸਬੁੱਕ ...
ਨੂਰਪੁਰ ਬੇਦੀ, 4 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਰੋਪੜ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ ਚਾਰ ਮਈ ਤੋਂ ਕਣਕ ਦੀ ਖ਼ਰੀਦ ਬੰਦ ਕਰਨ ਦਾ ਸੰਯੁਕਤ ਕਿਸਾਨ ਮੋਰਚਾ ਨੇ ਡਟਵਾਂ ਵਿਰੋਧ ਕੀਤਾ ਹੈ ਤੇ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ...
ਨੂਰਪੁਰ ਬੇਦੀ, 4 ਮਈ (ਵਿੰਦਰ ਪਾਲ ਝਾਂਡੀਆ)-ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦਿੱਲੀ ਫ਼ਤਹਿ ਕੀਤੀ ਸੀ ਤੇ ਉਨ੍ਹਾਂ ਨੇ ਰਾਮਗੜ੍ਹੀਆ ਕੌਮ ਦਾ ਨਾਂਅ ਵੀ ਉੱਚਾ ਕੀਤਾ ਹੈ | ਉਨ੍ਹਾਂ ਦੇ ...
ਰੂਪਨਗਰ, 4 ਮਈ (ਸਤਨਾਮ ਸਿੰਘ ਸੱਤੀ)-ਰਾਜ ਕੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਝੂਠਾ ਲਾਰਾ ਲਾ ਕੇ ਆਪਣੀਆਂ ਵੋਟਾਂ ਬਟੋਰਨੀਆਂ ਤੇ ਆਪਣੀਆਂ ਸਰਕਾਰਾਂ ਬਣਾ ਕੇ ਇਹ ਪਾਰਟੀਆਂ ਹਮੇਸ਼ਾ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ | ਹੁਣ ਹਰ ਇਕ ਕੰਨਟਰੈਕਟ ਮੁਲਾਜ਼ਮ ...
ਘਨੌਲੀ, 4 ਮਈ (ਜਸਵੀਰ ਸਿੰਘ ਸੈਣੀ)-ਕੈਪਟਨ ਸਰਕਾਰ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਸਬੰਧਿਤ ਬਾਬਾ ਬਕਾਲਾ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ 20.50 ਕਰੋੜ ਰੁਪਏ ਤੇ ਚਰਨ ਛੋਹ ਪ੍ਰਾਪਤ 103 ਥਾਵਾਂ, ਜਿਨ੍ਹਾਂ ...
ਰੂਪਨਗਰ, 4 ਮਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਰਾਜ 'ਚ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ, ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵਲੋਂ ਪਾਬੰਦੀਆਂ ਦੇ ਸਬੰਧ 'ਚ ਜਾਰੀ ਨਵੇਂ ਹੁਕਮਾਂ ਦੇ ਮੁਤਾਬਿਕ ...
ਨੂਰਪੁਰ ਬੇਦੀ, 4 ਮਈ (ਪ. ਪ. ਰਾਹੀਂ)-ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਮੁਕਾਰੀ ਵਿਖੇ ਬੀਤੀ 2 ਮਈ ਨੂੰ ਇਕ ਮਾਮਲੇ 'ਚ ਪੁਲਿਸ ਨੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਏ. ਐਸ. ਆਈ. ਇੰਦਰਪਾਲ ਸਿੰਘ ਨੇ ਦੱਸਿਆ ਕਿ ਮਨਦੀਪ ਕੁਮਾਰ ਪੁੱਤਰ ਚਮਨ ਲਾਲ ਵਾਸੀ ...
ਨੂਰਪੁਰ ਬੇਦੀ, 4 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਭਾਵੇਂ ਅੱਜ ਕੋਰੋਨਾ ਮਹਾਂਮਾਰੀ ਕਾਰਨ ਸਾਰੀ ਦੁਨੀਆ ਦਾ ਧਿਆਨ ਇਨਸਾਨਾਂ ਲਈ ਸਿਹਤ ਸਹੂਲਤਾਂ 'ਤੇ ਹੈ | ਅਕਸਰ ਸਿਹਤ ਸਹੂਲਤਾਂ ਲਈ ਸਾਧਨਾਂ ਦੀ ਘਾਟ ਸਬੰਧੀ ਵੀ ਚਰਚਾ ਹੁੰਦੀ ਹੈ ਪਰ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ...
ਬੇਲਾ, 4 ਮਈ (ਮਨਜੀਤ ਸਿੰਘ ਸੈਣੀ)-ਕੋਰੋਨਾ ਮਹਾਂਮਾਰੀ ਦੌਰਾਨ ਸ. ਹਾਈ ਸਕੂਲ ਬਜੀਦਪੁਰ ਦੇ ਸਟਾਫ਼ ਨੇ ਵੱਖ-ਵੱਖ ਪਿੰਡਾਂ 'ਚ ਜਾ ਕੇ ਦਾਖ਼ਲੇ ਸਬੰਧੀ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰ ਕੇ 20 ਫੀਸਦੀ ਵਾਧਾ ਕੀਤਾ ਗਿਆ | ਇਹ ...
ਢੇਰ, 4 ਮਈ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਪੰਜਾਬ ਵਲੋਂ ਇਲਾਕੇ ਦੀਆਂ ਪੰਚਾਇਤਾਂ ਪਿੰਡ ਢਾਹੇ, ਸੂਰੇਵਾਲ, ਡੱਬਰੀ, ਸੂਰੇਵਾਲ (ਅੱਪਰ) ਆਦਿ ਪਿੰਡਾਂ ਦੀਆਂ ਪੰਚਾਇਤਾਂ ਨੂੰ 20-20 ਲੱਖ ਰੁ: ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ | ਇਸ ਮੌਕੇ ਵਿਧਾਨ ਸਭਾ ਸਪੀਕਰ ...
ਬੇਲਾ, 4 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਵਿਸ਼ਵ ਅਸਥਮਾ ਦਿਵਸ ਮਨਾਇਆ | ਪਿ੍ੰਸੀਪਲ ਡਾ: ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅਸਥਮਾ (ਦਮਾ) ਦੀ ਜਾਣਕਾਰੀ ਲੋਕਾਂ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ | ...
ਮੋਰਿੰਡਾ, 4 ਮਈ (ਕੰਗ)-ਨਗਰ ਕੌਂਸਲ ਮੋਰਿੰਡਾ ਦਫ਼ਤਰ 'ਚ ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਇੰਦਰਪਾਲ ਸਿੰਘ ਵਲੋਂ ਨਗਰ ਕੌਂਸਲ ਮੋਰਿੰਡਾ ਦੇ 15 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ | ਇਸ ਸਬੰਧੀ ਕਾਰਜਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਪਥਰੀਆ ਨੇ ਦੱਸਿਆ ਕਿ ਸਹੁੰ ਚੁੱਕ ...
ਨੂਰਪੁਰ ਬੇਦੀ, 4 ਮਈ (ਹਰਦੀਪ ਸਿੰਘ ਢੀਂਡਸਾ)-ਕਿਰਤੀ ਕਿਸਾਨ ਮੋਰਚਾ ਰੋਪੜ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ | ਜਿਸ 'ਚ ਪ੍ਰਸ਼ਾਸਨ ਵਲੋਂ ਇਹ ਭਰੋਸਾ ਦਿੱਤਾ ਗਿਆ ਕਿ ਆਗੂਆਂ ਤੇ ...
ਨੰਗਲ, 4 ਮਈ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ ਦੇ ਥਾਣੇਦਾਰ ਇਲਾਕੇ ਅੰਦਰ ਕਾਂਗਰਸੀ ਵਰਕਰ ਬਣ ਕੇ ਹੀ ਕੰਮ ਕਰ ਰਹੇ ਹਨ | ਇਹ ਖ਼ੁਲਾਸਾ ਭਗਵਾਨ ਵਾਲਮੀਕਿ ਮੰਦਰ ਨੰਗਲ ਵਿਖੇ ਪੱਤਰਕਾਰਾਂ ਨਾਲ ...
ਰੂਪਨਗਰ, 4 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਆਪਣੀ ਰਸੋਈ ਰਾਹੀਂ 10 ਰੁਪਏ 'ਚ ਖਾਣਾ ਪ੍ਰਦਾਨ ਕੀਤਾ ਜਾ ਰਿਹਾ ਹੈ | ਆਪਣੀ ਰਸੋਈ ਰੇਲਵੇ ਸਟੇਸ਼ਨ ਦੇ ਸਾਹਮਣੇ ਚੱਲ ਰਹੀ ਹੈ | ਇਸ ਤੋਂ ਇਲਾਵਾ ਦੁਪਹਿਰ ਸਮੇਂ ਸਕੱਤਰੇਤ ਵਿਖੇ ਕੰਟੀਨ ਵਿਚ ਲੋਕਾਂ ...
ਨੰਗਲ, 4 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਹੁਕਮਾਂ ਅਨੁਸਾਰ ਨੰਗਲ ਨਗਰ ਕੌਂਸਲ ਨੇ ਸਰਕਾਰੀ ਸਪੈਸ਼ਲ ਹਾਈ ਸਕੂਲ 'ਚ ਦੋ ਕਮਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ | ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ...
ਸ੍ਰੀ ਅਨੰਦਪੁਰ ਸਾਹਿਬ, 4 ਮਈ (ਕਰਨੈਲ ਸਿੰਘ ਸੈਣੀ)-ਪੱਛਮੀ ਬੰਗਾਲ 'ਚ ਕਰਮਚਾਰੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਇਸ ਡਰ ਕਰਕੇ ਵਿਰੋਧ ਕੀਤਾ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੰਗਾਲ 'ਚ ਆਉਂਦੀ ਹੈ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰ ਕੇ ਬੁਢਾਪਾ ਰੋਲਣ ...
ਨੂਰਪੁਰ ਬੇਦੀ, 4 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਕੋਵਿਡ-19 ਤੋਂ ਪ੍ਰਭਾਵਿਤ ਹੋਏ ਕਰੀਬ 1 ਲੱਖ ਤੋਂ ਵਧੇਰੇ ਘਰਾਂ 'ਚ ਇਕਾਂਤਵਾਸ ਹੋਏ ਮਰੀਜ਼ਾਂ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 'ਕੋਰੋਨਾ ਫ਼ਤਹਿ ...
ਨੂਰਪੁਰ ਬੇਦੀ, 4 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਪ੍ਰਤੀ ਰੋਹ ਬੇਕਾਬੂ ਹੁੰਦਾ ਜਾ ਰਿਹਾ ਹੈ | ਕੋਰੋਨਾ ਵਰਗੀ ਘਾਤਕ ਬੀਮਾਰੀ ਤੇ ਆਮ ਲੋਕਾਂ ਵਿਚਕਾਰ ਸੁਰੱਖਿਆ ਕਵਚ ਦੀ ਭੂਮਿਕਾ ਨਿਭਾ ਰਹੇ ...
ਸ੍ਰੀ ਅਨੰਦਪੁਰ ਸਾਹਿਬ, 4 ਮਈ (ਜੇ.ਐਸ. ਨਿੱਕੂਵਾਲ)-ਜਲ ਨਿਕਾਸ ਡਿਵੀਜ਼ਨ ਮਾਈਨਿੰਗ ਕਰਮਚਾਰੀ ਦਲ ਭਗੜਾਵਾ ਦੀ ਇਕ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਜਿਸ 'ਚ ਫੀਲਡ ਸਟਾਫ਼ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ...
ਨੂਰਪੁਰ ਬੇਦੀ, 4 ਮਈ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੀ ਸਮਾਜ ਸੇਵੀ ਸ਼ਖ਼ਸੀਅਤ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ ਪਹਿਲਾਂ ਇਨਸਾਨੀਅਤ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਸੈਨੇਟਾਈਜ਼ਰ ਸਟੈਂਡ ਵੰਡੇ ਜਾ ਰਹੇ ਹਨ | ਸ. ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ...
ਨੰਗਲ, 4 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ 'ਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਹੋਰ ਗਤੀ ਦਿੰਦੇ ਹੋਏ ਸੱਤ ਹੋਰ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ ਸਬੰਧਿਤ ...
ਨੰਗਲ, 4 ਮਈ (ਪ੍ਰੀਤਮ ਸਿੰਘ ਬਰਾਰੀ)-ਸੂਬਾ ਸਰਕਾਰ ਇਕ ਪਾਸੇ ਕੋਰੋਨਾ ਮਹਾਂਮਾਰੀ ਦੇ ਨਾਂਅ 'ਤੇ ਲਗਪਗ ਸਾਰੇ ਵਪਾਰਕ ਅਦਾਰਿਆਂ ਨੂੰ ਬੰਦ ਕਰਵਾ ਰਹੀ ਹੈ ਤੇ ਦੂਜੇ ਪਾਸੇ ਕਥਿਤ ਤੌਰ 'ਤੇ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਤੇ ਸ਼ਰਾਬ ਦਾ ਕਾਰੋਬਾਰ ਨਿਰੰਤਰ ਚੱਲ ਰਿਹਾ ਹੈ | ...
ਰੂਪਨਗਰ, 4 ਮਈ (ਸਟਾਫ਼ ਰਿਪੋਰਟਰ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਘਰ ਬੈਠੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਈ-ਸੰਜੀਵਨੀ ਓ. ਪੀ. ਡੀ. ਪ੍ਰਣਾਲੀ ਚਲਾਈ ਗਈ ਹੈ | ਸਿਵਲ ਸਰਜਨ ਰੂਪਨਗਰ ਡਾ: ...
ਬੇਲਾ 4 ਮਈ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਦੇ ਸਮੂਹ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ | ਇਸ ਮੌਕੇ ਕੱਪੜਾ, ਮਨਿਆਰੀ, ਸਪੇਅਰ ਪਾਰਟਸ, ਮਕੈਨਿਕ, ਜੁੱਤੀਆਂ, ਬਰਤਨ, ਹਲਵਾਈ, ਕੀੜੇ ਮਾਰ, ਖੇਤੀਬਾੜੀ ਬੀਜ, ਖਾਦਾਂ ਆਦਿ ...
ਢੇਰ, 4 ਮਈ (ਸ਼ਿਵ ਕੁਮਾਰ ਕਾਲੀਆ)-ਵਿਕਾਸ ਦੇ ਨਾਂਅ 'ਤੇ ਵੋਟਾਂ ਬਟੋਰਨਾ ਤੇ ਵੋਟਾਂ ਬਟੋਰਨ ਤੋਂ ਉਪਰੰਤ ਕੀਤੇ ਹੋਏ ਵਾਅਦਿਆਂ ਨੂੰ ਵਫ਼ਾ ਨਾ ਕਰਨਾ ਇਹ ਗੱਲ ਸਿਆਸੀ ਨੇਤਾਵਾਂ ਲਈ ਆਮ ਹੈ ਪਰ ਬਹੁਤ ਬੜੇ ਮੁੱਦਿਆਂ 'ਤੇ ਵੀ ਸਿਰਫ਼ ਸਿਆਸਤ ਕਰ ਲੋਕਾਂ ਨੂੰ ਗੁੰਮਰਾਹ ਕਰਨਾ ...
ਨੂਰਪੁਰ ਬੇਦੀ, 4 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਾਲੇ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਜੀਓ ਗਰੁੱਪ ਦੀਆਂ ਸਮੱਸਿਆਵਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ | ਜਿਥੇ ਬੀਤੇ ਸਮੇਂ ਦੌਰਾਨ ਕਿਸਾਨਾਂ ਵਲੋਂ ਰਿਲਾਇੰਸ ਦੇ ਪੈਟਰੋਲ ਪੰਪਾਂ ਸ਼ਾਪਿੰਗ ਮਾਲ ਤੇ ਟਾਵਰਾਂ ਨੂੰ ...
ਐੱਸ. ਏ. ਐੱਸ. ਨਗਰ, 4 ਮਈ (ਕੇ. ਐੱਸ. ਰਾਣਾ)-ਕੋਵਿਡ ਮਹਾਂਮਾਰੀ 'ਤੇ ਕੰਟਰੋਲ ਪਾਉਣ ਲਈ ਸੂਬਾ ਸਰਕਾਰ ਵਲੋਂ ਕਈ ਥਾਵਾਂ 'ਤੇ ਕੋਵਿਡ ਟੀਕਕਾਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਲੋਕਾਂ ਦੇ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾਂਦਾ ਹੈ | ਪੰਜਾਬ ਸਰਕਾਰ ਦਾ ਦਾਅਵਾ ਹੈ ...
ਡੇਰਾਬੱਸੀ, 4 ਮਈ (ਗੁਰਮੀਤ ਸਿੰਘ)-ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਨ ਵਾਲੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਨਰਸਾਂ ਵਲੋਂ ਕੰਮਕਾਜ ਠੱਪ ਕਰਕੇ ਹੜਤਾਲ ਕੀਤੀ ਗਈ | ਇਸ ਮੌਕੇ ਸਿਹਤ ਕਰਮੀਆਂ ਨੇ ਰੋਸ ਪ੍ਰਗਟ ਕਰਦਿਆਂ ...
ਪੰਚਕੂਲਾ, 4 ਮਈ (ਕਪਿਲ)-ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 576 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੱਲ੍ਹ ਦੇ ਟਰੇਸ ਕੀਤੇ ਮਾਮਲਿਆਂ ਨੂੰ ਮਿਲਾ ਕੇ ਮਾਮਲਿਆਂ ਦੀ ਗਿਣਤੀ 584 ਹੋ ਗਈ ਹੈ | ਇਸ ਬਾਰੇ ਪੰਚਕੂਲਾ ਦੀ ਸਿਵਲ ਸਰਜਨ ਡਾ: ਜਸਜੀਤ ਕੌਰ ਨੇ ਦੱਸਿਆ ...
ਐੱਸ. ਏ. ਐੱਸ. ਨਗਰ, 4 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਮੰਗਲਵਾਰ ਨੂੰ ਕੋਰੋਨਾ ਦੇ 847 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਤੇ 12 ਮਰੀਜ਼ਾਂ ਨੂੰ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਜਦ ਕਿ 889 ਮਰੀਜ਼ ਸਿਹਤਯਾਬ ਹੋਏ ਹਨ | ਇਸ ਸਬੰਧੀ ਡਿਪਟੀ ...
ਡੇਰਾਬੱਸੀ, 4 ਮਈ (ਗੁਰਮੀਤ ਸਿੰਘ)-ਇਕ ਪਾਸੇ ਕੋਰੋਨਾ ਮਹਾਂਮਾਰੀ ਨੇ ਵਿਕਰਾਲ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਹੈ ਤੇ ਦੂਜੇ ਪਾਸੇ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਵੈਕਸੀਨ ਦਾ ਸਟਾਕ ਖ਼ਤਮ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ | ਡੇਰਾਬੱਸੀ ਦੇ ਸਰਕਾਰੀ ...
ਐੱਸ. ਏ. ਐੱਸ. ਨਗਰ, 4 ਮਈ (ਕੇ. ਐੱਸ. ਰਾਣਾ)-ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਡਰਾਈਵਰਾਂ ਦੀ ਭਰਤੀ ਲਈ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵਲੋਂ ਪਿਛਲੇ 4 ਸਾਲਾਂ ਤੋਂ ਭਰਤੀ ਪ੍ਰਕਿਰਿਆ ਮੁਕੰਮਲ ਨਾ ਕੀਤੇ ਜਾਣ ਕਾਰਨ ਰੋਹ ਵਿਚ ਆਏ ਉਮੀਦਵਾਰਾਂ ਨੇ ਸਰਕਾਰ ਨੂੰ ...
ਪੰਚਕੂਲਾ, 4 ਮਈ (ਕਪਿਲ)-ਪੰਚਕੂਲਾ ਦੇ ਕਾਲਕਾ 'ਚ ਰਾਕੇਟ ਲਾਂਚਰ ਦੇ ਮੋਰਟਾਰ ਮਿਲਿਆ | ਖਾਲੀ ਪਲਾਟ 'ਤੇ ਬੰਬ ਪਲਾਟ ਹੋਣ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਬੰਬ ਬਾਰੇ ਜਾਣਕਾਰੀ ਮਿਲਣ 'ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਮੌਕੇ 'ਤੇ ...
ਡੇਰਾਬੱਸੀ, 4 ਮਈ (ਗੁਰਮੀਤ ਸਿੰਘ)-ਤਾਲਾਬੰਦੀ ਦੌਰਾਨ ਬਿਨਾਂ ਕਿਸੇ ਕੰਮ ਤੋਂ ਸੜਕਾਂ 'ਤੇ ਘੁੰਮਦੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤੀ ਵਰਤਦਿਆਂ ਟ੍ਰੈਫ਼ਿਕ ਪੁਲਿਸ ਵਲੋਂ ਨਾਕਾ ਲਗਾ ਕੇ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ | ਇਸ ਦੌਰਾਨ ਇਕ ਬੁਲਟ ...
ਖਰੜ, 4 ਮਈ (ਜੰਡਪੁਰੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਜਿਥੇ ਪਹਿਲਾਂ ਲੋਕਾਂ ਨੂੰ ਸਿਹਤ ਤੇ ਸਿੱਖਿਆ ਵਰਗੀਆਂ ਮੁੱਢਲੀਆ ਸਹੂਲਤਾਂ ਮੁਹੱਈਆ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਹੁਣ ਕੋਵਿਡ ਦੌਰਾਨ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇਣ ਦਾ ...
ਐੱਸ. ਏ. ਐੱਸ. ਨਗਰ, 4 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਬਦੌਲਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਨਵੇਂ ਸੈਸ਼ਨ 'ਚ ...
ਐੱਸ. ਏ. ਐੱਸ. ਨਗਰ, 4 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਦਿਨੋਂ ਦਿਨ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਸਰਕਾਰੀ ਅਦਾਰਿਆਂ ਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਵਿਚ ਕੰਮ ਕਰਦੇ ਅਮਲੇ ਦੀ 50 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ...
ਐੱਸ. ਏ. ਐੱਸ. ਨਗਰ, 4 ਮਈ (ਕੇ. ਐੱਸ. ਰਾਣਾ)-ਐਗਰੀਕਲਚਰ ਟੈਕਨੋਕਰੇਟ ਐਕਸ਼ਨ ਕਮੇਟੀ (ਐਗਟੈੱਕ) ਦੇ ਮੁਹਾਲੀ ਵਿਚਲੇ ਮੁੱਖ ਦਫ਼ਤਰ ਵਿਖੇ ਡਾ: ਗੁਰਵਿੰਦਰ ਸਿੰਘ ਚੇਅਰਮੈਨ ਐਗਟੈੱਕ ਦੀ ਪ੍ਰਧਾਨਗੀ ਹੇਠ ਸਾਰੇ ਟੈਕਨੋਕਰੇਟਸ ਦੀ ਸਾਂਝੀ ਮੀਟਿੰਗ ਹੋਈ | ਇਸ ਮੌਕੇ ਡਾ: ਬਲਦੇਵ ...
ਨੰਗਲ, 4 ਮਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਪਿਛਲੇ ਦਿਨੀਂ ਆਪੋ ਆਪਣੇ ਵਾਰਡਾਂ 'ਚ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵਿਸ਼ੇਸ਼ ਸਫ਼ਾਈ ਅਭਿਆਨ ਮੁਹਿੰਮ ਚਲਾਉਣ ਅਤੇ ਮਾਸਕ ਵੰਡਣ ਅਤੇ ਕੋਵਾਸ਼ੀਲਡ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX