ਫ਼ਤਿਹਾਬਾਦ, 4 ਮਈ (ਹਰਬੰਸ ਸਿੰਘ ਮੰਡੇਰ) - ਕਾਰਜਕਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ: ਮੁਨੀਸ਼ ਨਾਗਪਾਲ ਨੇ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲੇ੍ਹ 'ਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਿਸਾ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਦਿਆਂ ਮਾਸਕ ਦੀ ਵਰਤੋਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜਦੋਂਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ | ਉਹ ਲੋਕ ਜੋ ਚਿਹਰੇ 'ਤੇ ਮਾਸਕ ਨਹੀਂ ਪਹਿਨਦੇ ਉਨ੍ਹਾਂ ਦਾ ਤੁਰੰਤ ਪ੍ਰਭਾਵ ਨਾਲ ਚਲਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੌਕੇ 'ਤੇ ਮਾਸਕ ਵੀ ਵੰਡੇ ਜਾਣ | ਮੀਟਿੰਗ 'ਚ ਡਿਪਟੀ ਕਮਿਸ਼ਨਰ ਨੇ ਮੈਕਰੋ ਕੰਟੇਨਮੈਂਟ ਜੋਨ ਸਮੇਤ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਵਿਚਾਰ ਵਟਾਂਦਰੇ ਦੌਰਾਨ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਦਿਸਾ ਨਿਰਦੇਸ਼ ਦਿੱਤੇ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਿਲੇ ਵਿਚ ਟੀਕਾਕਰਨ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਅਤੇ ਢਿੱਲ ਨਾ ਕਰਨ | ਕੋਵਿਡ-19 ਲਾਗ ਵਾਲੇ ਵਿਅਕਤੀ ਦਾ ਪਹਿਲ ਦੇ ਅਧਾਰ 'ਤੇ ਇਲਾਜ ਕਰੋ ਅਤੇ ਉਨ੍ਹਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਾਭ ਦਿਓ | ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ-19 ਦੇ ਮਰੀਜ਼ਾਂ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਸਰਕਾਰ ਵਲੋਂ ਨਿਰਧਾਰਿਤ ਰੇਟਾਂ ਦੇ ਬੈਨਰ, ਪੈਂਫ਼ਲਿਟ, ਹੋਰਡਿੰਗਜ ਆਦਿ ਬਣਾਉਣ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ, ਜਨਤਕ ਥਾਵਾਂ 'ਤੇ ਤਾਇਨਾਤ ਕਰਨ ਤਾਂ ਜੋ ਆਮ ਲੋਕਾਂ ਨਿਰਧਾਰਿਤ ਰੇਟਾਂ ਤੇ ਆਪਣਾ ਇਲਾਜ ਕਰਵਾ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਈਸੋਲੇਸਨ ਬੈੱਡ, ਆਈ.ਸੀ.ਯੂ. ਅਤੇ ਐਂਬੂਲੈਂਸ ਸੇਵਾ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਹਨ | ਨਿਰਧਾਰਿਤ ਰੇਟਾਂ ਤੋਂ ਵੱਧ ਵਸੂਲਣ ਦੇ ਨਿਯਮਾਂ ਅਨੁਸਾਰ ਸਬੰਧਿਤ ਨਿੱਜੀ ਹਸਪਤਾਲਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ | ਵੱਧ ਰੇਟ ਵਸੂਲਣ ਵਾਲੇ ਹਸਪਤਾਲਾਂ ਖ਼ਿਲਾਫ਼ ਸ਼ਿਕਾਇਤ ਇਸ ਨੰਬਰ 'ਤੇ 7015075600 ਅਤੇ 8059735022 ਕੀਤੀ ਜਾ ਸਕਦੀ ਹੈ | ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਿਹਤ ਵਿਭਾਗ ਅਤੇ ਗਠਿਤ ਕੀਤੀ ਗਈ ਟੀਮ ਦਾ ਵੀ ਸਮੇਂ ਸਮੇਂ 'ਤੇ ਮੁਆਇਨਾ ਕੀਤਾ ਜਾਵੇ | ਡਿਪਟੀ ਕਮਿਸ਼ਨਰ ਡਾ: ਨਾਗਪਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਪੱਧਰ 'ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿੱਚ ਨਾਗਰਿਕਾਂ ਅਤੇ ਮਰੀਜ਼ਾਂ ਦੀ ਸਲਾਹ ਲਈ ਏ.ਐਨ.ਐਮ., ਆਸ਼ਾ ਵਰਕਰ ਜਾਂ ਅਧਿਆਪਕ ਦੀ ਡਿਊਟੀ ਨੂੰ ਯਕੀਨੀ ਬਣਾਉਣ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਵਿਚ ਸਿਹਤ ਵਿਭਾਗ ਵਲੋਂ ਕੋਵਿਡ-19 ਕੰਟਰੋਲ ਰੂਮ ਲਈ ਕਾਲ ਸੈਂਟਰ ਵੀ ਸਥਾਪਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫ਼ਤਿਹਾਬਾਦ ਲਈ 01667-226024, ਪੋਲੀਕਲੀਨਿਕ ਕੰਟਰੋਲ ਰੂਮ ਲਈ 01667-230199, ਸੀ.ਐਚ.ਸੀ. ਬੜੋਪਲ ਲਈ 01667-285230, ਸੀ.ਐਚ.ਸੀ. ਭੱਟੂ ਕਲਾਂ ਲਈ 9996347483, ਸੀ.ਐਚ.ਸੀ. ਭੁੱਨਾ ਲਈ 01667-252320, ਸਿਵਲ ਹਸਪਤਾਲ ਕਾਲ ਸੈਂਟਰ ਬਣਾਏ ਗਏ ਹਨ | ਟੋਹਾਣਾ ਲਈ 01692-220061, ਸੀ.ਐਚ.ਸੀ. ਜਾਖ਼ਲ ਲਈ 01692-252276 ਅਤੇ ਸਿਵਲ ਹਸਪਤਾਲ ਰਤੀਆ ਲਈ 01697-250288. ਇਸ ਮੌਕੇ ਐਸ.ਡੀ.ਐਮ. ਕੁਲਭੂਸਣ ਬੰਸਲ, ਸੀ.ਟੀ.ਐਮ. ਅੰਕਿਤਾ ਵਰਮਾ, ਡੀ.ਐਸ.ਪੀ. ਸੁਭਾਸ਼ ਚੰਦਰ, ਡੀ.ਆਰ.ਓ. ਪ੍ਰਮੋਦ ਚਹਿਲ, ਸੀ.ਐਮ.ਓ. ਡਾ ਗੋਬਿੰਦ ਗੁਪਤਾ, ਡੀ.ਐਫ.ਐਸ.ਸੀ. ਵਿਨੀਤ ਗਰਗ, ਡਿਪਟੀ ਸੀ.ਐਮ.ਓ. ਡਾ ਸੁਨੀਤਾ ਸੋਖੀ, ਡਾ: ਹਨੂਮਾਨ ਸਿੰਘ, ਐਸ. ਐਮ. ਓ. ਡਾ: ਰਾਜੇਸ਼ ਚੌਧਰੀ, ਡਾ: ਗਿਰੀਸ਼ ਆਦਿ ਮੌਜੂਦ ਹੋਣ
ਪਿਹੋਵਾ, 4 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਪਿੰਡ ਅਰੁਣਾਏ ਦੀ ਇਕ ਵਿਆਹੁਤਾ ਔਰਤ ਨੇ ਤਿੰਨ ਲੋਕਾਂ 'ਤੇ ਉਸ ਨੂੰ ਜਬਰੀ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ, ਔਰਤ ਚਾਰ ਬੱਚਿਆਂ ਦੀ ਮਾਂ ਹੈ | ਉਸ ਦੀ ਸ਼ਿਕਾਇਤ 'ਤੇ ਪੁਲਿਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ...
ਯਮੁਨਾਨਗਰ, 4 ਮਈ (ਗੁਰਦਿਆਲ ਸਿੰਘ ਨਿਮਰ) - ਹਰਿਆਣਾ ਬਿਜਲੀ ਵੰਡ ਕਾਰਪੋਰੇਸ਼ਨ ਦੇ ਬਿਲਿੰਗ ਸਾਫਟਵੇਅਰ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ 16 ਅਪ੍ਰੈਲ 2021 ਤੋਂ 26 ਅਪ੍ਰੈਲ 2021 ਦੇ ਅਰਸੇ ਦੌਰਾਨ ਤਕਰੀਬਨ 1.40 ਲੱਖ ਉਪਭੋਗਤਾਵਾਂ ਨੂੰ ਗ਼ਲਤ ਬਕਾਏ ਸਮੇਤ ਸਪਾਟ ਬਿੱਲ ਜਾਰੀ ਕੀਤੇ ...
ਯਮੁਨਾਨਗਰ, 4 ਮਈ (ਗੁਰਦਿਆਲ ਸਿੰਘ ਨਿਮਰ)-ਕੋਰੋਨਾ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਸਰਕਾਰ ਵਲੋਂ ਹਰੇਕ ਜ਼ਿਲ੍ਹੇ 'ਚ ਸੀਨੀਅਰ ਆਈ. ਏ. ਐਸ. ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਯਮੁਨਾਨਗਰ ਵਿਖੇ ਇਹ ਜ਼ਿੰਮੇਵਾਰੀ ਅੰਬਾਲਾ ਸਰਕਲ ਦੀ ਕਮਿਸ਼ਨਰ ...
ਕਾਲਾਂਵਾਲੀ, 4 ਮਈ (ਅ.ਬ.)- ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀ 'ਚ ਬਣਾਏ ਗਏ ਪਿਆਊ ਉਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਪੀਣ ਦਾ ਪਾਣੀ ਨਾ ਹੋਣ 'ਤੇ ਅੱਜ ਮੰਡੀ ਮਜ਼ਦੂਰਾਂ ਨੇ ਇਕੱਠੇ ਹੋ ਕੇ ਕਮੇਟੀ ਪ੍ਰਸ਼ਾਸਨ ਦੇ ਖਿਲਾਫ਼ ਰੋਸ਼ ਮੁਜਾਹਰਾ ਕਰਕੇ ਪੀਣ ਵਾਲਾ ਪਾਣੀ ਮੁਹੱਈਆ ...
ਸਿਰਸਾ, 4 ਮਈ (ਅ.ਬ.)- ਸਿਰਸਾ ਜਿਲ੍ਹੇ ਵਿਚ ਕੋਰੋਨਾ ਵਾਇਰਸ ਦੀ ਮਾਰ ਦਿਨੋਂ ਦਿਨ ਵੱਧ ਰਹੀ ਹੈ | ਕੋਰੋਨਾ ਵਾਇਰਸ ਨਾਲ ਅੱਜ ਜ਼ਿਲ੍ਹੇ 'ਚ 3 ਮਹਿਲਾਵਾਂ ਅਤੇ ਇਕ 15 ਸਾਲਾ ਬੱਚੇ ਸਮੇਤ ਕੁੱਲ 11 ਜਣਿਆਂ ਦੀ ਮੌਤ ਹੋ ਗਈ ਹੈ | ਇਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 194 ...
ਰਤੀਆ, 4 ਮਈ (ਬੇਅੰਤ ਕੌਰ ਮੰਡੇਰ) - ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਲਗਾਏ ਗਏ ਲਾਕਡਾਊਨ ਦਾ ਸ਼ਹਿਰ ਵਿਚ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਸ਼ਹਿਰ ਵਿੱਚ ਮੈਡੀਕਲ ਸਟੋਰਾਂ ਨੂੰ ਛੱਡ ਕੇ ਲਗਪਗ ਸਾਰੀਆਂ ਦੁਕਾਨਾਂ ਬੰਦ ਹੋਣ ਕਰ ਕੇ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਕੋਵਿਡ ਸੈਂਟਰ ਸ਼ੁਰੂ ਹੋ ਗਿਆ ਹੈ, ਜਿਸ ਵਿਚ 700 ਬੈੱਡ ਲੱਗੇ ਹੋਏ ਹਨ, ਜਿਨ੍ਹਾਂ ਬੈੱਡਾਂ ਨੂੰ ਆਕਸੀਜਨ ਕੰਸਨਟੇ੍ਰਟਰ ਨਾਲ ਲੈਸ ਕਰ ਦਿੱਤਾ ਗਿਆ ਹੈ ਅਤੇ ਮਰੀਜ਼ ਵੀ ਦਾਖ਼ਲ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਹਰ ...
ਫ਼ਤਿਹਾਬਾਦ, 4 ਮਈ (ਹਰਬੰਸ ਸਿੰਘ ਮੰਡੇਰ)- ਪਾਰਟੀ ਦੀ ਸੂਬਾ ਪ੍ਰਧਾਨ ਕੁਮਾਰੀ ਸੈਲਜਾ, ਜ਼ਿਲ੍ਹਾ ਕੋਆਰਡੀਨੇਟਰ ਅਤੇ ਸੀਨੀਅਰ ਨੇਤਾ ਅਰਵਿੰਦ ਸਰਮਾ ਦੇ ਦਿਸਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੋਰੋਨਾ ਮਹਾਂਮਾਰੀ ਵਿਚ ਲੋਕਾਂ ਦੀ ਸਹਾਇਤਾ ਲਈ ਹੈਲਪ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਜਾਣੇ-ਪਹਿਚਾਣੇ ਸਮਾਜ ਸੇਵੀ ਅਤੇ ਪੰਜਾਬੀ ਬਾਗ ਸ਼ਮਸ਼ਾਨਘਾਟ ਦੇ ਚੇਅਰਮੈਨ ਕੁਲਦੀਪ ਸਿੰਘ ਚਾਨਣਾ (70) ਨਹੀਂ ਰਹੇ | ਉਹ ਲੰਮੇਂ ਸਮੇਂ ਤੋਂ ਪੰਜਾਬੀ ਬਾਗ ਦੇ ਸ਼ਮਸ਼ਾਨਘਾਟ ਦੀ ਸੇਵਾ ਵਿਚ ਲੱਗੇ ਹੋਏ ਸਨ ਅਤੇ ਸ਼ਮਸ਼ਾਨਘਾਟ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦਾ ਕਹਿਰ ਵਧਣ ਤੇ ਉਮੀਦ ਤੋਂ ਵੀ ਜ਼ਿਆਦਾ ਮੌਤਾਂ ਲਗਾਤਾਰ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਲੋਕਾਂ ਦਾ ਹੌਸਲਾ ਟੁੱਟਦਾ ਜਾ ਰਿਹਾ ਹੈ ਪਰ ਲੋਕ ਪੂਰੀ ਤਰ੍ਹਾਂ ਬੇਵੱਸ ਹਨ | ਜ਼ਿਆਦਾ ਮੌਤਾਂ ਦੇ ਸਾਰੇ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਗਾਜ਼ੀਪੁਰ ਸ਼ਮਸ਼ਾਨਘਾਟ 'ਤੇ ਲਾਸ਼ਾਂ ਦੇ ਸਸਕਾਰ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਬੇਸ਼ੱਕ ਬੇਵਸ ਹੈ ਅਤੇ ਅਤੇ ਜਿੱਥੇ ਵੀ ਥਾਂ ਮਿਲਦੀ ਹੈ, ਉੱਥੇ ਹੀ ਲਾਸ਼ਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ, ਜਿਸ ਪ੍ਰਤੀ ਲੋਕ ਵੀ ਕੁਝ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ 'ਚ ਇਸ ਦੇ ਬਚਾਓ ਲਈ ਲੋਕਾਂ ਦੇ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗੀ ਹੈ ਉਨ੍ਹਾਂ ਨੂੰ ਤਕਰੀਬਨ ਅੱਧਾ ਘੰਟਾ ਵੈਕਸੀਨ ਲੱਗਣ ਤੋਂ ਬਾਅਦ ਆਪਣੀ ਦੇਖ-ਰੇਖ ਵਿਚ ਬਿਠਾਇਆ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਆਕਸੀਜਨ ਸਿਲੰਡਰ ਪ੍ਰਤੀ ਪੂਰੀ ਤਰ੍ਹਾਂ ਨਾਲ ਮਾਰੋ-ਮਾਰੀ ਪਈ ਹੋਈ ਹੈ ਅਤੇ ਲੋਕ ਆਕਸੀਜਨ ਦੇ ਸਿਲੰਡਰ ਲੈਣ ਲਈ ਆਕਸੀਜਨ ਭਰਨ ਵਾਲੇ ਕੇਂਦਰਾਂ 'ਤੇ ਭਟਕ ਰਹੇ ਹਨ | ਕਈ ਲੋਕਾਂ ਕੋਲ ਸਿਲੰਡਰ ਹਨ ਪਰ ਆਕਸੀਜਨ ਖ਼ਤਮ ਹੋਣ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕ ਬੈਠਕ ਹੋਈ, ਜਿਸ ਵਿਚ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਕੋਰੋਨਾ ਦੀ ਬਿਮਾਰੀ ਨੂੰ ਲੈ ਕੇ ਦੋਵਾਂ ਸੂਬਿਆਂ ਵਿਚ ਤਾਲਾਬੰਦੀ ਅਤੇ ਹੋਰ ਕੁਝ ਪਾਬੰਦੀਆਂ ਲਗਾਉਣ ਦੀ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੱਖ-ਵੱਖ ਕੇਂਦਰਾਂ ਤੇ ਕੋਵਿਡ ਵੈਕਸੀਨ ਲਗਵਾਉਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਵੈਕਸੀਨ ਖ਼ਤਮ ਹੋ ਗਈ ਸੀ ਉਸ ਸਮੱਸਿਆ ਨੂੰ ਵੇਖਦੇ ਹੋਏ ਲੋਕ ਜਲਦੀ ਵੈਕਸੀਨ ਲਗਵਾਉਣ ...
ਨਵੀਂ ਦਿੱਲੀ, 4 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦੁਆਰਕਾ ਇਲਾਕੇ 'ਚ ਸਥਿਤ ਦੀਨ-ਦਿਆਲ ਉਪਾਧਿਆ ਕਾਲਜ 'ਚ 25 ਨਵੇਂ ਬੈੱਡ ਆਕਸੀਜਨ ਕੰਸਨਟੇ੍ਰਟਰ ਮਸ਼ੀਨਾਂ ਲਗਾ ਕੇ ਸ਼ੁਰੂ ਕਰ ਦਿੱਤੇ ਹਨ, ਜਿਸ ਪ੍ਰਤੀ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਵਿਸ਼ੇਸ਼ ...
ਨਵੀਂ ਦਿੱਲੀ, 4 ਮਈ (ਜਗਤਾਰ ਸਿੰਘ)-ਪੱਛਮੀ ਬੰਗਾਲ 'ਚ ਭਾਜਪਾ ਵਰਕਰਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿੱਲੀ ਵਿਖੇ ਸਥਿਤ ਬੰਗਾਲ ਭਵਨ ਦੇ ਮੂਹਰੇ ਰੋਸ ਪ੍ਰਦਰਸ਼ਨ ...
ਸਿਰਸਾ, 4 ਮਈ (ਅ. ਬ.)- ਡਿਪਟੀ ਕਮਿਸ਼ਨਰ ਸਿਰਸਾ ਦੇ ਨਿਰਦੇਸ਼ 'ਤੇ ਐਸ.ਡੀ.ਐਮ. ਕਾਲਾਂਵਾਲੀ ਵਿਜੈ ਸਿੰਘ ਨੇ ਬੀਤੀ ਰਾਤ ਨੂੰ ਸਿਰਸਾ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦਾ ਨਿਰੀਖਣ ਕੀਤਾ | ਇਸ ਦੌਰਾਨ ਕਈ ਹਸਪਤਾਲਾਂ ਵਿੱਚ ਕੋਵਿਡ-19 ਨੇਮਾਂ ਦੀ ਪਾਲਨਾ ਨਹੀਂ ਕੀਤੀ ...
ਐੱਸ. ਏ. ਐੱਸ. ਨਗਰ, 4 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਮਹਾਂਮਾਰੀ ਦੇ 534 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦ ਕਿ ਕੋਰੋਨਾ ਤੋਂ ਪੀੜਤ 12 ਹੋਰਨਾਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਤੇ 1042 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ...
ਪੰਚਕੂਲਾ, 4 ਮਈ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 250 ਨਵੇਂ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਪੰਚਕੂਲਾ ਦੀ ਸਿਵਲ ਸਰਜਨ ਡਾ: ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 30,282 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ...
ਜ਼ੀਰਕਪੁਰ, 4 ਮਈ (ਹੈਪੀ ਪੰਡਵਾਲਾ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਜ਼ੀਰਕਪੁਰ ਪੁਲਿਸ ਪ੍ਰਸ਼ਾਸਨ ਤਨਦੇਹੀ ਨਾਲ ਕੰਮ ਕਰ ਰਿਹਾ ਹੈ | ਇਸ ਸਬੰਧ 'ਚ ਡੀ. ਐੱਸ. ਪੀ. ਅਮਰੋਜ ਸਿੰਘ ਵਲੋਂ ਥਾਣਾ ਮੁਖੀ ਇੰਸਪੈਕਟਰ ਓਾਕਾਰ ਸਿੰਘ ...
ਜ਼ੀਰਕਪੁਰ, 4 ਮਈ (ਹੈਪੀ ਪੰਡਵਾਲਾ)-ਪਰਿਵਾਰ ਤੋਂ ਇਕੱਲਾ ਰਹਿ ਰਹੇ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੁਰੇਸ਼ ਕੁਮਾਰ (53) ਮੂਲ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਜਰਨੈਲ ਇਨਕਲੇਵ-2 ਜ਼ੀਰਕਪੁਰ ਵਜੋਂ ਹੋਈ | ਮਾਮਲੇ ਬਾਬਤ ਜਾਂਚ ਅਧਿਕਾਰੀ ਏ. ...
ਖਾਲੜਾ, 4 ਮਈ (ਜੱਜਪਾਲ ਸਿੰਘ)-ਖਾਲੜਾ ਸੈਕਟਰ ਅਧੀਨ ਆਉਂਦੇ ਖ਼ੇਤਰ 'ਚ ਭਾਰਤ-ਪਾਕਿ ਸਰਹੱਦ 'ਤੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਨ ਦੀ ਖ਼ਬਰ ਹੈ | ਇਕੱਤਰ ਵੇਰਵਿਆਂ ਅਨੁਸਾਰ 2-3 ਮਈ ਦੀ ਦਰਮਿਆਨੀ ਰਾਤ ਨੂੰ ਖਾਲੜਾ ਬੈਰੀਅਰ ਵਿਖੇ ਤਾਇਨਾਤ ...
ਨਵੀਂ ਦਿੱਲੀ, 4 ਮਈ (ਪੀ.ਟੀ.ਆਈ.)-ਦਿੱਲੀ ਦੇ ਇਕ ਹਸਪਤਾਲ 'ਚ ਤਨਜ਼ਾਨੀਆ ਹਾਈ ਕਮਿਸ਼ਨ ਦੇ ਰੱਖਿਆ ਸਲਾਹਕਾਰ ਦੀ ਕੋਰੋਨਾ ਨਾਲ ਮੌਤ ਹੋ ਗਈ | ਦੇਸ਼ 'ਚ ਵਿਦੇਸ਼ੀ ਮਿਸ਼ਨ ਦੇ ਕਿਸੇ ਅਧਿਕਾਰੀ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ | ਘਟਨਾਕ੍ਰਮ ਤੋਂ ...
ਸਟਾਕਹੋਮ, 4 ਮਈ (ਏਜੰਸੀ)- ਭਾਰਤ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੂੰ ਵੇਖਦੇ ਹੋਏ ਸਵੀਡਨ ਨੇ ਭਾਰਤ ਨੂੰ 10 ਲੱਖ ਐਸਟ੍ਰਾਜੈਨੇਕਾ ਵੈਕਸੀਨ ਦੇਣ ਦੀ ਯੋਜਨਾ ਬਣਾਈ ਹੈ | ਭਾਰਤ ਨੂੰ ਇਹ ਮਦਦ ਸੰਯੁਕਤ ਰਾਸ਼ਟਰ ਦੀ ਕੋਵੈਕਸ ਯੋਜਨਾ ਤਹਿਤ ਦਿੱਤੀ ਜਾਵੇਗੀ | ਇਸ ਯੋਜਨਾ ਤਹਿਤ ...
ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹਿੰਦੂਆਂ ਦੇ ਪ੍ਰਸਿੱਧ ਅਤੇ ਪ੍ਰਾਚੀਨ ਤੀਰਥ ਸ੍ਰੀ ਕਟਾਸਰਾਜ ਦੇ ਪ੍ਰਬੰਧਕੀ ਅਧਿਕਾਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੂੰ ਸੌਂਪ ਦਿੱਤੇ ਗਏ ਹਨ | ਇਹ ਅਦਾਰਾ ਪਾਕਿ ਦੇ ਸਾਰੇ ਘੱਟ ਗਿਣਤੀ ...
ਕੋਲਕਾਤਾ, 4 ਮਈ (ਏਜੰਸੀ)- ਭਾਜਪਾ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਸੂਬੇ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਦੋ ਦਿਨਾ ਪੱਛਮੀ ਬੰਗਾਲ ਦੇ ਦੌਰੇ 'ਤੇ ਜਾਣਗੇ | ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਉਹ ਹਿੰਸਾ ਤੋਂ ਪੀੜਤ ਪਰਿਵਾਰਾਂ ...
ਨਵੀਂ ਦਿੱਲੀ, 4 ਮਈ (ਏਜੰਸੀ)-ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਰਾਜਾਂ ਵਿਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿਚ ਸਥਿਰਤਾ ਦੇ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ ਜਦੋਂ ਕਿ ਕੁਝ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ...
ਨਵੀਂ ਦਿੱਲੀ, 4 ਮਈ (ਜਗਤਾਰ ਸਿੰਘ)-ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਰਹਿਣ ਦੇ ਚਲਦਿਆਂ ਦਿੱਲੀ ਸਰਕਾਰ ਨੇ ਫ਼ੌਜ ਦੀ ਮਦਦ ਮੰਗੀ ਹੈ | ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਭਾਰਤੀ ਫ਼ੌਜ ਪਾਸੋਂ ...
ਪੁਰਾਣਾ ਸ਼ਾਲਾ, 4 ਮਈ (ਗੁਰਵਿੰਦਰ ਸਿੰਘ ਗੋਰਾਇਆ)-ਸੱਤਾ ਹਾਸਲ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੀ ਜਨਤਾ ਨਾਲ ਕੀਤੇ ਵੱਡੇ ਵਾਅਦਿਆਂ 'ਚ ਘਰ-ਘਰ ਨੌਕਰੀ ਦੇਣ ਦਾ ਦਾਅਵਾ ਵੀ ਮੁੱਖ ਤੌਰ 'ਤੇ ਸ਼ਾਮਿਲ ਸੀ ਪਰ ਕੈਪਟਨ ਸਰਕਾਰ ਦੇ ...
ਜੈਂਤੀਪੁਰ, 4 ਮਈ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਨਾਲ ਸਬੰਧਿਤ 2 ਨੌਜਵਾਨਾਂ ਦੇ ਟਰੱਕ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਪਿੰਡ ਚਾਚੋਵਾਲੀ ਦੇ ਵਸਨੀਕ ਟਰੱਕ ਡਰਾਈਵਰ ਸਿਕੰਦਰ ਸਿੰਘ ਪੁੱਤਰ ...
ਮੈਲਬੌਰਨ, 4 ਮਈ (ਏਜੰਸੀ)-ਭਾਰਤ 'ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾਈਆਂ ਹਨ | ਇਸੇ ਕੜੀ 'ਚ ਆਸਟ੍ਰੇਲੀਆ ਨੇ ਵੀ ਅੱਜ (3 ਮਈ) ਤੋਂ 14 ਮਈ ਤੱਕ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX