ਤਾਜਾ ਖ਼ਬਰਾਂ


ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  26 minutes ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  50 minutes ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  about 2 hours ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  about 2 hours ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  about 2 hours ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  about 3 hours ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  about 2 hours ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  about 3 hours ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  about 3 hours ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  about 4 hours ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  about 4 hours ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  about 5 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  about 5 hours ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
. . .  about 5 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਰਅਸਲ, ਕੈਪਟਨ...
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕਾ ਮੁੱਕੀ
. . .  about 6 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ...
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ 'ਚ ਕੀਤਾ ਗਿਆ 15 ਦਿਨਾਂ ਦਾ ਵਾਧਾ
. . .  about 6 hours ago
ਚੰਡੀਗੜ੍ਹ, 15 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਾਰੇ ਸਕੂਲਾਂ ਵਿਚ 15 ਦਿਨਾਂ ਲਈ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ...
ਆਪ ਨੇ ਕੈਪਟਨ ਸਰਕਾਰ ਖ਼ਿਲਾਫ਼ ਆਰੰਭੀ ਭੁੱਖ ਹੜਤਾਲ
. . .  about 6 hours ago
ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਦਲਿਤ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਵਜ਼ੀਫ਼ੇ ਘੋਟਾਲੇ ਦੇ ਦੋਸ਼ ਲਗਾਉਂਦਿਆਂ ਸੂਬੇ ਭਰ ਵਿਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਵੀ ਆਪ ਆਗੂਆਂ...
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੋਤੀ ਮਹਿਲ ਵੱਲ ਨੂੰ ਵਧੇ
. . .  about 6 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਿੱਥੇ ਸੰਗਰੂਰ ਵਿਖੇ ਪੰਜ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ...
ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ 'ਚ ਪਿਤਾ ਨੇ ਅਦਾਲਤ ਨੂੰ ਜਲਦ ਸੁਣਵਾਈ ਦੀ ਕੀਤੀ ਮੰਗ
. . .  about 6 hours ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ...
ਪੁਲਿਸ ਨੇ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਲਿਆ ਹਿਰਾਸਤ ਵਿਚ
. . .  about 6 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵਲੋਂ ਹਿਰਾਸਤ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨਜ਼ਦੀਕੀ ਰਿਸ਼ਤੇਦਾਰ ਵਲੋਂ ਕੀਤੀ ਗਈ ਸੀ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਪੁਲਿਸ ਨੇ ਸੁਲਝਾਇਆ ਮਾਮਲਾ
. . .  about 7 hours ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ...
ਧਰਮਸੋਤ ਖ਼ਿਲਾਫ਼ ਆਪ ਦੇ ਆਗੂਆਂ ਵਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਭੁੱਖ ਹੜਤਾਲ ਸ਼ੁਰੂ
. . .  about 7 hours ago
ਫ਼ਿਰੋਜ਼ਪੁਰ, 15 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਐਸ...
ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਦਾ ਕਿਸਾਨਾਂ ਵਲੋਂ ਵਿਰੋਧ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਨਿੱਕੂਵਾਲ ਤੇ ਕਰਨੈਲ ਸਿੰਘ) - ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜੁਆਇੰਟ ਕੋ-ਕੋਆਰਡੀਨੇਟਰ ਅਤੇ ਲੁਧਿਆਣਾ ਨਿਵਾਸੀ ਗੁਰਸਿਮਰਨ ਸਿੰਘ ਮੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਪੁੱਜੇ ਸਨ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਵਿਰੋਧ ਕੀਤਾ...
ਝੀਲ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
. . .  about 8 hours ago
ਬਠਿੰਡਾ, 15 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਬੇਟੀ ਦੀ ਉਮਰ 4 ਸਾਲ ਜਾਪ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਪਹਿਚਾਣ ਨਹੀਂ ਹੋ...
ਸਾਬਕਾ ਡੀ.ਸੀ.ਪੀ. ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
. . .  about 8 hours ago
ਜਲੰਧਰ, 15 ਜੂਨ (ਸ਼ਿਵ ਸ਼ਰਮਾ) - ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਨਾਮ ਸਿੰਘ ਜੱਸਲ ਨੇ ਬੀਬੀ ਜਗੀਰ ਕੌਰ ਨੂੰ ਸਿੱਖ ਵਿਰਾਸਤਾਂ ਦੀ ਸੰਭਾਲ ਲਈ ਮੰਗ ਪੱਤਰ ਦਿੱਤਾ

ਬਟਾਲਾ, 5 ਮਈ (ਕਾਹਲੋਂ)-ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦਾ ਧਿਆਨ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਮਹਿਲ ਅਤੇ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵੱਲ ਦਿਵਾਉਂਦਿਆਂ ਮੰਗ ਕੀਤੀ ਹੈ ਕਿ ਇਨ੍ਹਾਂ ਸਿੱਖ ਵਿਰਾਸਤਾਂ ਦੀ ਸੰਭਾਲ ਦਾ ਮੁੱਦਾ ਪੰਜਾਬ ਸਰਕਾਰ ਕੋਲ ਚੁੱਕਿਆ ਜਾਵੇ | ਜਥੇਦਾਰ ਜੱਸਲ ਨੇ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਗੱਲ ਕਰਦਿਆਂ ਕਿਹਾ ਕਿ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਮਹਿਲ ਅਤੇ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਅਣਦੇਖੀ ਦੇ ਸ਼ਿਕਾਰ ਹੋ ਕੇ ਖੰਡਰਾਂ ਵਿਚ ਤਬਦੀਲ ਹੋ ਰਹੇ ਹਨ, ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਹ ਵਿਰਾਸਤੀ ਇਮਾਰਤਾਂ ਸਿੱਖ ਰਾਜ ਦੀ ਸ਼ਾਨ ਦਾ ਪ੍ਰਤੀਕ ਹਨ ਅਤੇ ਇਨ੍ਹਾਂ ਨਾਲ ਸਿੱਖ ਸੰਗਤਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਹਨ | ਜਥੇਦਾਰ ਜੱਸਲ ਨੇ ਪ੍ਰਧਾਨ ਐੱਸ.ਜੀ.ਪੀ.ਸੀ ਨੂੰ ਕਿਹਾ ਕਿ ਬਟਾਲਾ ਦੇ ਮਹਾਰਾਜਾ ਸ਼ੇਰ ਸਿੰਘ ਮਹੱਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲਣ ਲਈ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਸੰਗਤਾਂ ਦੀ ਮੰਗ ਪੂਰੀ ਹੋ ਸਕੇ | ਜਥੇਦਾਰ ਜੱਸਲ ਨੇ ਕਿਹਾ ਕਿ ਦੀਨਾਨਗਰ ਵਿਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀ ਹਾਲਤ ਬਹੁਤ ਤਰਸਯੋਗ ਹੈ, ਜਿਸ ਵਲ ਤੁਰੰਤ ਧਿਆਨ ਦੇਣ ਦੀ ਲੋੜ ਹੈ | ਇਸ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਰੋਸਾ ਦਿੱਤਾ ਕਿ ਉਹ ਸਿੱਖ ਰਾਜ ਨਾਲ ਸਬੰਧਤ ਇਨ੍ਹਾਂ ਇਮਾਰਤਾਂ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ ਅਤੇ ਇਹ ਜ਼ੋਰ ਦੇਣਗੇ ਕਿ ਸਰਕਾਰ ਵਲੋਂ ਇਨ੍ਹਾਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸਮਾਂ ਮਿਲਣ 'ਤੇ ਉਹ ਇਨ੍ਹਾਂ ਇਮਾਰਤਾਂ ਦਾ ਖੁਦ ਵੀ ਨਿਰੀਖਣ ਕਰਨ ਜਾਣਗੇ | ਇਸ ਮੌਕੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਕੁਲਵਿੰਦਰ ਸਿੰਘ ਲਾਡੀ ਜੱਸਲ, ਬਲਵਿੰਦਰ ਸਿੰਘ ਪੰਜਗਰਾਈਆਂ ਅਤੇ ਜਤਿੰਦਰਪਾਲ ਸਿੰਘ ਵਿੱਕੀ ਭਾਟੀਆ ਵੀ ਮੌਜ਼ੂਦ ਸਨ |

ਅਦਾਲਤ ਵਲੋਂ ਹੱਕ 'ਚ ਦਿੱਤੇ ਫ਼ੈਸਲੇ ਉਪਰੰਤ ਵੀ ਕਣਕ ਨਾ ਵੱਢਣ ਦੇਣ ਸਬੰਧੀ ਲਗਾਏ ਦੋਸ਼

ਕਾਲਾ ਅਫਗਾਨਾ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਫਤਹਿਗੜ੍ਹ ਚੂੜੀਆਂ 'ਚ ਪੈਂਦੇ ਪਿੰਡ ਤੇਜਾ ਕਲਾਂ ਵਿਖੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਰੱਖੀ ਗਈ ਪ੍ਰੈੱਸ ਕਾਨਫਰੰਸ 'ਚ ਮਾਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰਨ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਡੀ. ਸੀ. ਦਫ਼ਤਰ ਦੇ ਬਾਹਰ ਦਿੱਤਾ ਧਰਨਾ

ਗੁਰਦਾਸਪੁਰ, 5 ਮਈ (ਪੰਕਜ ਸ਼ਰਮਾ)-ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਖ਼ਿਲਾਫ਼ ਅੱਜ ਗੁਰਦਾਸਪੁਰ ਸ਼ਹਿਰ ਦੇ ਦੁਕਾਨਦਾਰਾਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਨ ਤੋਂ ਬਾਅਦ ਡੀ.ਸੀ. ਗੁਰਦਾਸਪੁਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਕੁਝ ਹੋਰ ਦੁਕਾਨਾਂ ਨੰੂ ਪਾਬੰਦੀ ਤੋਂ ਛੋਟ ਦੇ ਹੁਕਮ ਜਾਰੀ

ਗੁਰਦਾਸਪੁਰ, 5 ਮਈ (ਸੁਖਵੀਰ ਸਿੰਘ ਸੈਣੀ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵਲੋਂ ਕੋਰੋਨਾ ਮਹਾਂਮਾਰੀ ਨੰੂ ਧਿਆਨ ਵਿਚ ਰੱਖਦੇ ਹੋਏ ਦੁਕਾਨਾਂ ਖੋਲ੍ਹਣ ਦੇ ਦਿਨ ਅਤੇ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ | ਜਿਸ ਵਿਚ ਕੁਝ ਹੋਰ ਦੁਕਾਨਾਂ ਨੰੂ ਪਾਬੰਦੀ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ ਕੋਰੋਨਾ ਦੇ 4 ਮਰੀਜ਼ਾਂ ਦੀ ਹੋਈ ਮੌਤ

ਗੁਰਦਾਸਪੁਰ, 5 ਮਈ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 4 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 539 ਹੋ ...

ਪੂਰੀ ਖ਼ਬਰ »

ਸਰਕਾਰਾਂ ਦੀਆਂ ਅਣਗਹਿਲੀਆਂ ਤੇ ਗਲਤ ਨੀਤੀਆਂ ਕਾਰਨ ਦੇਸ਼ ਵਿਚ ਕੋਰੋਨਾ ਦਾ ਕਹਿਰ ਵਧਿਆ-ਬਾਬਾ ਸੁਖਵਿੰਦਰ ਸਿੰਘ

ਬਟਾਲਾ, 5 ਮਈ (ਕਾਹਲੋਂ)-ਦੇਸ਼ ਵਿਚ ਕੋਰੋਨਾ ਮਰੀਜ਼ਾਂ ਅਤੇ ਇਸ ਨਾਲ ਹੋ ਰਹੀਆਂ ਮÏਤਾਂ ਦੀ ਗਿਣਤੀ ਨਿਰੰਤਰ ਵਧਣ ਨਾਲ ਜਿਥੇ ਦੇਸ਼ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਪੂਰੇ ਵਿਸ਼ਵ ਭਰ ਵਿਚ ਦੇਸ਼ ਦੀ ਭਾਰੀ ਬਦਨਾਮੀ ਹੋ ਰਹੀ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਭਗਵਾਨ ਪਰਸੂਰਾਮ ਜੈਅੰਤੀ ਨਾਲ ਸਬੰਧਿਤ ਸਾਰੇ ਸਮਾਗਮ ਮੁਲਤਵੀ-ਯੂਥ ਪ੍ਰਧਾਨ ਨਰਿੰਦਰ ਸ਼ਰਮਾ

ਬਟਾਲਾ, 5 ਅਪ੍ਰੈਲ (ਕਾਹਲੋਂ)-ਭਗਵਾਨ ਪਰਸ਼ੂਰਾਮ ਜੈਯੰਤੀ ਦੇ ਸਬੰਧ ਵਿਚ ਹੋਣ ਵਾਲੇ ਸੂਬਾ ਤੇ ਜ਼ਿਲ੍ਹਾ ਪੱਧਰੀ ਸਾਰੇ ਪ੍ਰੋਗਰਾਮ ਸੂਬਾ ਪ੍ਰਧਾਨ ਐਡਵੋਕੇਟ ਸੇੇਖਰ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਰੱਦ ਕਰ ਦਿੱਤੇ ਗਏ ਹਨ | ਇਸ ...

ਪੂਰੀ ਖ਼ਬਰ »

ਸ਼ਾਪਿੰਗ ਮਾਲ 'ਚ ਵਿਕ ਰਿਹਾ ਸੀ ਜ਼ਰੂਰੀ ਵਸਤੂਆਂ ਤੋਂ ਇਲਾਵਾ ਹੋਰ ਸਾਮਾਨ-ਦੁਕਾਨਦਾਰਾਂ ਕਰਵਾਏ ਬੰਦ

ਬਟਾਲਾ, 5 ਮਈ (ਸਚਲੀਨ ਸਿੰਘ ਭਾਟੀਆ)-ਸ਼ਹਿਰ ਦੇ ਕਾਦੀਆਂ ਚੁੰਗੀ 'ਤੇ ਮੌਜੂਦ 2 ਸ਼ਾਪਿੰਗ ਮਾਲਾਂ ਦੇ ਵਿਚ ਜ਼ਰੂਰੀ ਵਸਤੂਆਂ ਤੋਂ ਇਲਾਵਾ ਹੋਰ ਸਾਮਾਨ ਵੇਚਣ 'ਤੇ ਆਮ ਦੁਕਾਨਦਾਰਾਂ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ | ਦੁਕਾਨਦਾਰਾਂ ਨੇ ਇਨ੍ਹਾਂ ਮਾਲਾਂ ਦੇ ਅੰਦਰ ਜਾ ਕੇ ...

ਪੂਰੀ ਖ਼ਬਰ »

ਐਨ . ਐਚ. ਐਮ. ਮੁਲਾਜ਼ਮਾਂ ਨੇ ਮੰਗਾਂ ਨੂੰ ਲਾਗੂ ਕਰਨ ਲਈ ਕੀਤੀ ਹੜਤਾਲ

ਕੋਟਲੀ ਸੂਰਤ ਮੱਲ੍ਹੀ, 5 ਮਈ (ਕੁਲਦੀਪ ਸਿੰਘ ਨਾਗਰਾ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਬਲਾਕ ਧਿਆਨਪੁਰ ਦੇ ਐਨ.ਐਚ.ਐਮ. ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਹੜਤਾਲ ਕੀਤੀ ਗਈ ਤੇ ਸਮੂਹ ਕਰਮਚਾਰੀਆ ਵਲੋਂ ਕੰਮ ਦਾ ...

ਪੂਰੀ ਖ਼ਬਰ »

ਦੋ ਲੁਟੇਰੇ ਨਕਦੀ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ

ਗੁਰਦਾਸਪੁਰ, 5 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਸ਼ਹਿਰ ਦੇ ਨਬੀਪੁਰ ਬਾਈਪਾਸ 'ਤੇ ਦੋ ਲੁਟੇਰਿਆਂ ਵਲੋਂ ਚਾਕੂ ਦਿਖਾ ਕੇ ਇਕ ਵਿਅਕਤੀ ਕੋਲੋਂ ਪੈਸੇ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਕੱਚੀਆਂ ਮੰਡੀਆਂ 'ਚੋਂ ਚੁਕਾਈ ਨਾ ਹੋਣ 'ਤੇ ਆੜ੍ਹਤੀ ਪ੍ਰੇਸ਼ਾਨ

ਘੱਲੂਘਾਰਾ ਸਾਹਿਬ, 5 ਮਈ (ਮਿਨਹਾਸ)-ਐਤਕੀਂ ਹਾੜੀ ਦੇ ਮÏਕੇ ਕਣਕ ਵਢਾਈ ਸਮੇਂ ਚੱਲੇ ਮੀਂਹ ਹਨੇਰੀਆਂ ਕਾਰਨ ਕਿਸਾਨਾਂ ਦਾ ਭਾਰੀ ਪੱਧਰ 'ਤੇ ਨੁਕਸਾਨ ਹੋਇਆ, ਉਥੇ ਆੜ੍ਹਤੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਪਹਿਲਾਂ ਤੇ ਕਿਸਾਨਾਂ ਅਤੇ ਆੜ੍ਹਤੀਆਂ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੰੂ ਮਿਲਿਆ ਗ੍ਰੀਨ ਚੈਂਪੀਅਨ ਐਵਾਰਡ

ਦੀਨਾਨਗਰ, 5 ਮਈ (ਸੰਧੂ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਨੰੂ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਲਰ ਉੱਚ ਸਿੱਖਿਆ ਭਾਰਤ ਸਰਕਾਰ ਵਲੋਂ ਗਰੀਨ ਚੈਂਪੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ...

ਪੂਰੀ ਖ਼ਬਰ »

ਕੋਰੋਨਾ ਟੈਸਟ ਨਾ ਕਰਾਉਣ ਵਾਲੇ ਦੁਕਾਨਦਾਰਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ-ਡਾ. ਅਠਵਾਲ

ਕਲਾਨੌਰ, 5 ਮਈ (ਪੁਰੇਵਾਲ)-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਨਕੇਲ ਪਾਉਣ ਲਈ ਕਲਾਨੌਰ ਦੇ ਸਿਹਤ ਵਿਭਾਗ ਵਲੋਂ ਵੀ ਸਖਤ ਰੁੱਖ਼ ਅਖਤਿਆਰ ਕਰਦਿਆਂ ਕਸਬੇ 'ਚ ਦੁਕਾਨਦਾਰ, ਰੇਹੜੀ ਫੜੀ, ਡਰਾਈਵਰ, ਕੰਡਕਟਰ, ਲੇਬਰ ਆਦਿ ਸਮੇਤ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਸ ਵਲੋਂ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਵਰਕਰਾਂ 'ਤੇ ਕੀਤੇ ਹਮਲਿਆਂ ਨੰੂ ਲੈ ਕੇ ਰੋਸ ਪ੍ਰਦਰਸ਼ਨ

ਦੀਨਾਨਗਰ, 5 ਮਈ (ਸੰਧੂ/ਸੋਢੀ)-ਪੱਛਮੀ ਬੰਗਾਲ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਬੰਗਾਲ ਵਿਚ ਭਾਜਪਾ ਆਗੂਆਂ ਤੇ ਸਮਰਥਕਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੁੱਧ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਦੀ ਅਗਵਾਈ ...

ਪੂਰੀ ਖ਼ਬਰ »

ਲੋਕ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ-ਅਜੇ ਕੁਮਾਰ

ਗੁਰਦਾਸਪੁਰ, 5 ਮਈ (ਪੰਕਜ ਸ਼ਰਮਾ)-ਕੋਰੋਨਾ ਤੋਂ ਬਚਣ ਲਈ ਲੋਕ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ | ਉਕਤ ਵਿਚਾਰ ਸਰਾਫਾ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਨੇ ਪ੍ਰਗਟ ਕੀਤੇ | ਉਨ੍ਹਾਂ ...

ਪੂਰੀ ਖ਼ਬਰ »

ਦੋਵੇਂ ਧਿਰਾਂ ਕੁਝ ਵੀ ਦੱਸਣ ਨੰੂ ਤਿਆਰ ਨਹੀਂ-ਐਸ. ਐਚ. ਓ.

ਗੁਰਦਾਸਪੁਰ/ਜੌੜਾ ਛੱਤਰਾਂ, 5 ਮਈ (ਭਾਗਦੀਪ ਸਿੰਘ ਗੋਰਾਇਆ/ਪਰਮਜੀਤ ਸਿੰਘ ਘੁੰਮਣ)-ਕਲਾਨੌਰ ਰੋਡ 'ਤੇ ਪੈਂਦੇ ਪਿੰਡ ਮੰਗਲਸੈਣ ਦੇ ਪੁਲ ਨਜ਼ਦੀਕ ਬੀਤੀ ਦੇਰ ਰਾਤ ਦੋ ਧਿਰਾਂ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ | ਇਸ ਝਗੜੇ ਦੌਰਾਨ ਜ਼ਖ਼ਮੀ ਇਕ ਵਿਅਕਤੀ ਦੀ ...

ਪੂਰੀ ਖ਼ਬਰ »

ਦੇਰ ਰਾਤ ਦੋ ਧਿਰਾਂ ਵਿਚਕਾਰ ਹੋਏ ਝਗੜੇ 'ਚ ਇਕ ਦੀ ਮੌਤ

ਗੁਰਦਾਸਪੁਰ/ਜੌੜਾ ਛੱਤਰਾਂ, 5 ਮਈ (ਭਾਗਦੀਪ ਸਿੰਘ ਗੋਰਾਇਆ/ਪਰਮਜੀਤ ਸਿੰਘ ਘੁੰਮਣ)-ਕਲਾਨੌਰ ਰੋਡ 'ਤੇ ਪੈਂਦੇ ਪਿੰਡ ਮੰਗਲਸੈਣ ਦੇ ਪੁਲ ਨਜ਼ਦੀਕ ਬੀਤੀ ਦੇਰ ਰਾਤ ਦੋ ਧਿਰਾਂ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ | ਇਸ ਝਗੜੇ ਦੌਰਾਨ ਜ਼ਖ਼ਮੀ ਇਕ ਵਿਅਕਤੀ ਦੀ ...

ਪੂਰੀ ਖ਼ਬਰ »

ਕੋਰੋਨਾ ਬਹਾਨੇ ਤਾਲਾਬੰਦੀ ਕਰਨ ਦੀ ਕੇਂਦਰ ਤੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ

ਗੁਰਦਾਸਪੁਰ, 5 ਮਈ (ਭਾਗਦੀਪ ਸਿੰਘ ਗੋਰਾਇਆ)-ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 134ਵੇਂ ਜਥੇ ਵਿਚ ਸ਼ਾਮਿਲ ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ, ਲੱਖਣ ਕਲਾਂ, ਗੁਰਦੀਪ ਸਿੰਘ, ਅਜੀਤ ਸਿੰਘ, ਮਹਿੰਦਰ ਸਿੰਘ, ਪਲਵਿੰਦਰ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ ਦੇ 134ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 5 ਮਈ (ਭਾਗਦੀਪ ਸਿੰਘ ਗੋਰਾਇਆ)-ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 134ਵੇਂ ਜਥੇ ਵਿਚ ਸ਼ਾਮਿਲ ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ, ਲੱਖਣ ਕਲਾਂ, ਗੁਰਦੀਪ ਸਿੰਘ, ਅਜੀਤ ਸਿੰਘ, ਮਹਿੰਦਰ ਸਿੰਘ, ਪਲਵਿੰਦਰ ...

ਪੂਰੀ ਖ਼ਬਰ »

ਮਮਤਾ ਬੈਨਰਜੀ ਸਰਕਾਰ ਖਿਲਾਫ਼ ਭਾਜਪਾਈਆਂ ਨੇ ਦਿੱਤਾ ਧਰਨਾ

ਬਟਾਲਾ, 5 ਮਈ (ਕਾਹਲੋਂ)-ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵਲੋਂ ਐਸ.ਡੀ.ਐਮ. ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੇ ਵਰਕਰਾਂ 'ਤੇ ਹਮਲੇ ਹੋ ਰਹੇ ਹਨ ਅਤੇ ਭਾਜਪਾ ਦਫਤਰਾਂ ਵਿਚ ...

ਪੂਰੀ ਖ਼ਬਰ »

ਭਾਜਪਾ ਤੇ ਯੁਵਾ ਮੋਰਚਾ ਵਰਕਰਾਂ ਵਲੋਂ ਬੰਗਾਲ 'ਚ ਹਿੰਸਕ ਘਟਨਾਵਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਕਾਦੀਆਂ, 5 ਅਪ੍ਰੈਲ (ਕੁਲਵਿੰਦਰ ਸਿੰਘ)-ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਟੀ.ਐਮ.ਸੀ. (ਤਿ੍ਣਮੁਲ ਕਾਂਗਰਸ) ਵਰਕਰਾਂ ਵਲੋਂ ਭਾਜਪਾ ਵਰਕਰਾਂ ਨਾਲ ਕੀਤੀ ਜਾ ਰਹੀ ਵਧੀਕੀ ਦੇ ਖ਼ਿਲਾਫ਼ ਅੱਜ ਕਾਦੀਆਂ ਵਿਖੇ ਸੀਨੀਅਰ ਭਾਜਪਾ ਆਗੂ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਟੀ. ਐੱਸ. ਯੂ. ਨੇ ਸਰਕਲ ਦਫ਼ਤਰ ਵਿਖੇ ਲਹਿਰਾਇਆ ਝੰਡਾ

ਗੁਰਦਾਸਪੁਰ, 5 ਮਈ (ਪੰਕਜ ਸ਼ਰਮਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੇ ਆਗੂਆਂ ਵਲੋਂ ਸ਼ਿਕਾਗੋ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੰੂ ਯਾਦ ਕਰਦਿਆਂ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ ਨੇ 8 ਘੰਟੇ ਡਿਊਟੀ ਦਾ ਸਮਾਂ ਕਰਵਾਉਣ ਵਾਸਤੇ ਸੰਨ ...

ਪੂਰੀ ਖ਼ਬਰ »

ਕੋਰੋਨਾ ਟੈਸਟ ਦੇ ਡਰ ਤੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ਨੂੰ ਖਿਸਕੇ

ਫਤਹਿਗੜ੍ਹ ਚੂੜੀਆਂ, 5 ਮਈ (ਧਰਮਿੰਦਰ ਸਿੰਘ ਬਾਠ)-ਪੰਜਾਬ ਸਰਕਾਰ ਵਲੋਂ ਜੋ 15 ਮਈ ਤੱਕ ਮਿੰਨੀ ਤਾਲਾਬੰਦੀ ਦੇ ਹੁਕਮ ਦਿੱਤੇ ਗਏ ਹਨ, ਉਸ ਵਿਚ ਮੋਬਾਈਲਾਂ ਦੀ ਮੁਰੰਮਤ ਵਾਲੀਆਂ, ਦੁੱਧ ਵਾਲੀਆਂ ਡੇਅਰੀਆਂ, ਮੈਡੀਕਲ ਸਟੋਰ, ਕਰਿਆਣਾ ਸਟੋਰ, ਬੇਕਰੀ ਅਤੇ ਸਬਜ਼ੀ ਤੇ ਫਲਾਂ ...

ਪੂਰੀ ਖ਼ਬਰ »

ਪਟਾਕਾ ਫੈਕਟਰੀ ਹਾਦਸੇ ਦੀ ਜਗ੍ਹਾ ਨੂੰ ਲੈ ਕੇ ਪਰਿਵਾਰਕ ਮੈਂਬਰ ਤੇ ਪ੍ਰਸ਼ਾਸਨ ਆਹਮੋ-ਸਾਹਮਣੇ

ਬਟਾਲਾ, 5 ਮਈ (ਸਚਲੀਨ ਸਿੰਘ ਭਾਟੀਆ)-ਹੰਸਲੀ ਪੁਲ ਨੇੜੇ ਕਰੀਬ ਡੇਢ ਸਾਲ ਪਹਿਲੇ ਹੋਏ ਇਕ ਪਟਾਕਾ ਫੈਕਟਰੀ ਹਾਦਸੇ ਦੀ ਜਗ੍ਹਾ ਨੂੰ ਲੈ ਕੇ ਪਰਿਵਾਰਕ ਮੈਂਬਰ ਔਰਤਾਂ ਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ ਹਨ | ਅੱਜ ਸਵੇਰੇ ਉਕਤ ਜਗ੍ਹਾ 'ਤੇ ਪ੍ਰਸ਼ਾਸਨ ਵਲੋਂ ਜੇ.ਸੀ.ਬੀ. ...

ਪੂਰੀ ਖ਼ਬਰ »

ਚੇਅਰਮੈਨ ਰਵੀਨੰਦਨ ਸਿੰੰਘ ਬਾਜਵਾ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕਿਲ੍ਹਾ ਲਾਲ ਸਿੰਘ, 5 ਅਪ੍ਰੈਲ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਪਿੰਡ ਭਾਗੋਵਾਲ ਵਿਖੇ ਬਿਨਾਂ ਭੇਦ-ਭਾਵ ਦੇ ਚੱਲ ਰਹੇ ਵਿਕਾਸ ਕਾਰਜ, ਜਿਨ੍ਹਾਂ ਵਿਚ ਸੀਵਰੇਜ ਥਾਪਰ ਮਾਡਲ ਛੱਪੜ ਪੰਚਾਇਤ ਘਰ ਦੀ ਉਸਾਰੀ ਸਟੇਡੀਅਮ ਦਾ ਨਿਰਮਾਣ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਉੱਪਲ ਨੇ ਸੰਗਤਪੁਰ ਸਕੂਲ 'ਚ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਿਆ

ਕਲਾਨੌਰ, 5 ਮਈ (ਪੁਰੇਵਾਲ)-ਪਿੰਡ ਸੰਗਤਪੁਰ 'ਚ ਸਥਿਤ ਸਰਕਾਰੀ ਹਾਈ ਸਕੂਲ 'ਚ ਸ. ਬਲਵਿੰਦਰ ਸਿੰਘ ਉੱਪਲ ਵਲੋਂ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲ ਲਿਆ ਗਿਆ | ਉਹ ਸਰਕਾਰੀ ਹਾਈ ਸਕੂਲ ਖੁਸ਼ੀਪੁਰ ਤੋਂ ਬਦਲ ਕੇ ਇਥੇ ਆਏ ਹਨ | ਅਹੁਦਾ ਸੰਭਾਲਣ ਉਪਰੰਤ ਸ: ਉੱਪਲ ਨੇ ਕਿਹਾ ਕਿ ਉਹ ...

ਪੂਰੀ ਖ਼ਬਰ »

ਪਟਵਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਕੈਬਨਿਟ ਮੰਤਰੀ ਰੰਧਾਵਾ ਨੂੰ ਸੌਂਪਿਆ ਮੈਮੋਰੰਡਮ

ਕਲਾਨੌਰ, 5 ਮਈ (ਪੁਰੇਵਾਲ)-ਤਹਿਸੀਲ ਕੰਪਲੈਕਸ ਅਧੀਨ ਕੰਮ ਕਰਨ ਵਾਲੇ ਮਾਲ ਵਿਭਾਗ ਦੇ ਪਟਵਾਰੀਆਂ ਵਲੋਂ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਮੈਡਮ ਜਤਿੰਦਰ ਕੌਰ ਤੇ ਉਦੇਵੀਰ ਸਿੰਘ ਰੰਧਾਵਾ ਵਲੋਂ ਪਖਾਨਿਆਂ ਦੇ ਨਿਰਮਾਣ ਦੀ ਪਹਿਲੀ ਕਿਸ਼ਤ ਜਾਰੀ

ਕਲਾਨੌਰ, 5 ਮਈ (ਪੁਰੇਵਾਲ)-ਕਸਬਾ ਕਲਾਨੌਰ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਤਹਿਤ ਲੋੜਵੰਦ ਪਰਿਵਾਰਾਂ ਦੇ ਘਰਾਂ 'ਚ ਪਖਾਨੇ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕਰਾਉਣ ਲਈ ਰਾਸ਼ੀ ਦੀ ਪਹਿਲੀ ਕਿਸਤ ਦਾ ਚੈੱਕ ਦੇਣ ਉਪਰੰਤ ਮੈਡਮ ਜਤਿੰਦਰ ਕੌਰ ਰੰਧਾਵਾ ਅਤੇ ...

ਪੂਰੀ ਖ਼ਬਰ »

ਕੋਵਿਡ 19 ਲੱਛਣ ਨਜ਼ਰ ਆਉਣ 'ਤੇ ਚੈੱਕਅਪ ਜ਼ਰੂਰ ਕਰਵਾਇਆ ਜਾਵੇ-ਸਿਵਲ ਸਰਜਨ

ਗੁਰਦਾਸਪੁਰ, 5 ਮਈ (ਸੁਖਵੀਰ ਸਿੰਘ ਸੈਣੀ)-ਸਿਵਲ ਸਰਜਨ ਡਾ: ਹਰਭਜਨ ਰਾਮ ਮਾਡੀ ਦੀ ਅਗਵਾਈ ਹੇਠ ਏ.ਈ.ਐਫ.ਆਈ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਅਰਵਿੰਦ ਕੁਮਾਰ ਨੇ ਕੋਵਿਡ 19 ਟੀਕਾਕਰਨ ਵੈਕਸੀਨ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਵਲੋਂ ਬਲਾਕ ਪੱਧਰੀ ਰੋਸ ਧਰਨਾ

ਘਰੋਟਾ, 5 ਮਈ (ਸੰਜੀਵ ਗੁਪਤਾ)-ਬੀ.ਡੀ.ਪੀ.ਓ. ਦਫ਼ਤਰ ਘਰੋਟਾ ਸਾਹਮਣੇ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਰੋਸ ਧਰਨਾ ਦਿੱਤਾ ਗਿਆ | ਜਿਸ ਵਿਚ ਸਾਬਕਾ ਸੰਸਦੀ ਸਕੱਤਰ ਪੰਜਾਬ ਸੀਮਾ ਕੁਮਾਰੀ ਹਾਜ਼ਰ ਹੋਏ | ...

ਪੂਰੀ ਖ਼ਬਰ »

ਸਰਕਾਰੀ ਸਕੂਲਜ਼ ਪ੍ਰਯੋਗਸ਼ਾਲਾ ਅਧਿਆਪਕ ਯੂਨੀਅਨ ਵਲੋਂ ਡੀ.ਸੀ. ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ

ਗੁਰਦਾਸਪੁਰ, 5 ਮਈ (ਗੁਰਪ੍ਰਤਾਪ ਸਿੰਘ)-ਅੱਜ ਸਰਕਾਰੀ ਸਕੂਲਜ਼ ਪ੍ਰਯੋਗਸ਼ਾਲਾ ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਜਿਸ ਵਿਚ ਕੇਡਰ ...

ਪੂਰੀ ਖ਼ਬਰ »

ਰਤਨ ਸਾਗਰ ਸਕੂਲ ਵਿਖੇ 400 ਸਾਲਾ ਗੁਰਪੁਰਬ ਮਨਾਇਆ

ਗੁਰਦਾਸਪੁਰ, 5 ਮਈ (ਅ.ਬ.)-ਜਿੱਥੇ ਪੂਰੇ ਸੰਸਾਰ ਅੰਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ | ਉੱਥੇ ਨਿਸ਼ਕਾਮ ਸੇਵਾ ਸੰਸਥਾ ਗੁਰਦਾਸਪੁਰ ਵਲੋਂ ਚਲਾਏ ਜਾ ਰਹੇ ਰਤਨ ਸਾਗਰ ਪਬਲਿਕ ਹਾਈ ਸਕੂਲ ਵਿਚ ਵੀ 9ਵੇਂ ਪਾਤਸ਼ਾਹ ਦਾ ...

ਪੂਰੀ ਖ਼ਬਰ »

ਲੋਕ ਸੇਵਾ ਦਲ ਨੇ ਲੋੜਵੰਦ ਪਰਿਵਾਰ ਦੀ ਕੀਤੀ ਮਦਦ

ਪੁਰਾਣਾ ਸ਼ਾਲਾ, 5 ਮਈ (ਅਸ਼ੋਕ ਸ਼ਰਮਾ)-ਲੋਕ ਸੇਵਾ ਦਲ ਗੁਰਦਾਸਪੁਰ ਵਲੋਂ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ ਹੈ | ਇਸ ਸਬੰਧੀ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਦੀ ਅਗਵਾਈ ਹੇਠ ਪਿੰਡ ਜੱਟੂਵਾਲ ਥਾਣਾ ਪੁਰਾਣਾ ਸ਼ਾਲਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਸਤਕੋਹਾ ਵਿਖੇ ਧਾਰਮਿਕ ਗਤੀਵਿਧੀਆਂ 'ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ

ਵਡਾਲਾ ਗ੍ਰੰਥੀਆਂ, 5 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਅਵਤਾਰ ਪੁਰਬ ਸਬੰਧੀ ਨਜ਼ਦੀਕੀ ਪਿੰਡ ਸਤਕੋਹਾ ਵਿਖੇ ਗਰਦੁਆਰਾ ਸਾਹਿਬ ਵਿਚ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...

ਪੂਰੀ ਖ਼ਬਰ »

ਮਮਤਾ ਦੀ ਇਤਿਹਾਸਕ ਜਿੱਤ ਨੇ ਮੋਦੀ ਦੀ ਸਿਆਸੀ ਲੰਕਾ ਰਾਖ ਕਰ ਦੇਣ ਦਾ ਦਿੱਤਾ ਵੱਡਾ ਸੰਕੇਤ-ਲਾਡੀ

ਪੁਰਾਣਾ ਸ਼ਾਲਾ, 5 ਮਈ (ਗੁਰਵਿੰਦਰ ਸਿੰਘ ਗੋਰਾਇਆ)-ਸੱਤਾ ਦੇ ਨਸ਼ੇ 'ਚ ਗਰੂਰੀ ਮੋਦੀ ਸਰਕਾਰ ਵਲੋਂ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਕਸ਼ਮੀਰ ਸਮੇਤ ਵੱਖ-ਵੱਖ ਸੂਬਿਆਂ 'ਚ ਪੁਰਾਣੀ ਕਾਨੰੂਨ ਵਿਵਸਥਾ ਭੰਗ ਕਰਕੇ ਨਵੇਂ ਕਾਨੰੂਨ ਥੋਪਣ ਦਾ ਤਾਨਾਸ਼ਾਹੀ ਹੁਕਮਾਂ ਦਾ ...

ਪੂਰੀ ਖ਼ਬਰ »

ਦਾਣਾ ਮੰਡੀਆਂ 'ਚ ਲਿਫਟਿੰਗ ਸਮੱਸਿਆ ਨੇ ਕੈਪਟਨ ਦੇ ਦਾਅਵਿਆਂ ਦੀ ਕੱਢੀ ਫੂਕ

ਪੁਰਾਣਾ ਸ਼ਾਲਾ, 5 ਮਈ (ਗੁਰਵਿੰਦਰ ਸਿੰਘ ਗੋਰਾਇਆ)-ਹਾੜ੍ਹੀ ਦੀ ਇਸ ਵਾਰ ਦੇ ਸੀਜ਼ਨ ਦੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਜਿੱਥੇ ਸੂਬੇ ਭਰ ਦੀਆਂ ਵੱਖ-ਵੱਖ ਮੰਡੀਆਂ 'ਚ ਬਾਰਦਾਨੇ ਦੀ ਵੱਡੀ ਕਿੱਲਤ ਅਤੇ ਲਿਫਟਿੰਗ ਦੀ ਸਮੱਸਿਆ ਦੀਆਂ ਵੱਡੀਆਂ ਮੁਸ਼ਕਿਲਾਂ ਲਗਾਤਾਰ ਮਹੀਨਾ ...

ਪੂਰੀ ਖ਼ਬਰ »

ਐਨ. ਐਚ. ਐਮ. ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ 'ਤੇ ਲੱਗੀ ਮੋਹਰ

ਗੁਰਦਾਸਪੁਰ, 5 ਮਈ (ਸੁਖਵੀਰ ਸਿੰਘ ਸੈਣੀ)-ਬੀਤੇ ਦਿਨੀਂ ਸਿਹਤ ਵਿਭਾਗ ਦੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ 9 ਹਜ਼ਾਰ ਦੇ ਲਗਪਗ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਸੀ | ਜਿਸ 'ਤੇ ਪੰਜਾਬ ਸਰਕਾਰ ਵਲੋਂ ਯੂਨੀਅਨ ਆਗੂਆਂ ਨਾਲ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਰਾਇਲ ਨਰਸਿੰਗ ਇੰਸਟੀਚਿਊਟ ਵਿਖੇ ਵਿਸ਼ਵ ਹੱਥਾਂ ਦੀ ਸਾਫ਼-ਸਫ਼ਾਈ ਦਿਵਸ ਮਨਾਇਆ

ਪੰਜਗਰਾਈਆਂ, 5 ਮਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਜੈਤੋਸਰਜਾ (ਬਟਾਲਾ) ਦੇ ਰਾਇਲ ਨਰਸਿੰਗ ਇੰਸਟੀਚਿਊਟ ਵਿਖੇ ਵਿਸ਼ਵ ਹੱਥਾਂ ਦੀ ਸਾਫ਼-ਸਫ਼ਾਈ (ਵਰਲਡ ਹੈਂਡ ਹਾਈਜਿਨ ਡੇਅ) ਦਿਵਸ ਮਨਾਇਆ ਗਿਆ | ਜਾਣਕਾਰੀ ਸਾਂਝੀ ਕਰਦਿਆਂ ਕਾਲਜ ਇੰਚਾਰਜ ਗੁਰਮੀਤ ਸਿੰਘ ਸੋਹਲ ਨੇ ...

ਪੂਰੀ ਖ਼ਬਰ »

ਵਿਮੁਕਤ ਜਾਤੀਆਂ ਵਿੰਗ ਦਾ ਵਫਦ ਸ਼ੋ੍ਰ. ਅ. ਦ. ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ

ਕਲਾਨੌਰ, 5 ਮਈ (ਪੁਰੇਵਾਲ)-ਪੰਜਾਬ ਭਰ 'ਚ ਵਿਮੁਕਤ ਜਾਤੀਆਂ ਦਰਪੇਸ਼ ਸਮੱਸਿਆਂ ਅਤੇ ਮੰਗਾਂ ਸਬੰਧੀ ਇਕ ਵਫਦ ਵਿਮੁਕਤ ਜਾਤੀਆਂ ਦੇ ਆਗੂ ਸ: ਮੇਜਰ ਸਿੰਘ ਕਲੇਰ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਮਿਲਿਆ | ਇਸ ...

ਪੂਰੀ ਖ਼ਬਰ »

ਹਸਪਤਾਲਾਂ 'ਚ ਦਾਖ਼ਲ ਕੋਰੋਨਾ ਪੀੜਤ ਮਰੀਜ਼ਾਂ ਨੰੂ ਪ੍ਰਾਰਥਨਾਵਾਂ ਦੀ ਲੋੜ-ਵਿਕਟਰ ਮਸੀਹ

ਗੁਰਦਾਸਪੁਰ, 5 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਪਾਸਟਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਵਿਕਟਰ ਮਸੀਹ ਵਲੋਂ ਪੰਡੋਰੀ ਰੋਡ ਵਿਖੇ ਇਕ ਪ੍ਰਾਰਥਨਾ ਸਭਾ ਬੁਲਾਈ ਗਈ | ਜਿਸ ਵਿਚ ਵੱਖ-ਵੱਖ ਪਾਸਟਰਸ ਸਾਹਿਬਾਨਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX