ਤਾਜਾ ਖ਼ਬਰਾਂ


ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਨੇ...
ਮੁੰਬਈ : ਅਦਾਕਾਰਾ ਕਾਮਿਆ ਪੰਜਾਬੀ ਕਾਂਗਰਸ ਵਿਚ ਸ਼ਾਮਿਲ
. . .  1 day ago
ਮੁੰਬਈ,27 ਅਕਤੂਬਰ - ਅਦਾਕਾਰਾ ਕਾਮਿਆ ਪੰਜਾਬੀ ਮੁੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ |...
ਲੋਪੋਕੇ ਵਲੋਂ ਮੋਟਰਸਾਈਕਲ ਰੋਸ ਰੈਲੀ ਲਈ ਪਿੰਡਾਂ ਨੂੰ ਕੀਤਾ ਲਾਮਬੰਦ
. . .  1 day ago
ਓਠੀਆਂ, 27 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰੀ ਵਿਰੋਧ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 29 ਅਕਤੂਬਰ ਨੂੰ ਅਟਾਰੀ ...
ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ ਦੀ ਖਲਾਈ-ਸਫ਼ਾਈ ਦਾ ਕੰਮ ਸ਼ੁਰੂ
. . .  1 day ago
ਅਟਾਰੀ, 27 ਅਕਤੂਬਰ - (ਗੁਰਦੀਪ ਸਿੰਘ ਅਟਾਰੀ) - ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ (ਨਹਿਰ) ਦੀ ਖਲਾਈ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਆਰੰਭ ਅੰਤਰਰਾਸ਼ਟਰੀ ਅਟਾਰੀ ਸਰਹੱਦ ...
ਸ਼੍ਰੋਮਣੀ ਅਕਾਲੀ ਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ
. . .  1 day ago
ਚੰਡੀਗੜ੍ਹ, 27 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਤੱਕ ਕੁੱਲ 78 ਉਮੀਦਵਾਰ...
ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ - ਸਮੀਰ ਵਾਨਖੇੜੇ
. . .  1 day ago
ਮੁੰਬਈ, 27 ਅਕਤੂਬਰ - ਐੱਨ.ਸੀ.ਬੀ. ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੁੰਬਈ 'ਚ ਏਜੰਸੀ ਦੀ 5 ਮੈਂਬਰੀ ਟੀਮ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕਿਹਾ ਕਿ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ...
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 27 ਅਕਤੂਬਰ - 2022 ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਮੁਦਿਆਂ ਨੂੰ ਲੈ ਕੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ...
ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
. . .  1 day ago
ਜੈਤੋ, 27 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਪਸੈਂਜਰ ਰੇਲ ਗੱਡੀ ਹੇਠ ਆ ਕੇ ਵਿਅਕਤੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ। ਪੁਲਿਸ ਚੌਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਤੇ ਏ.ਐੱਸ.ਆਈ ਹਰਜੀਤ...
ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਲਈ ਮੀਟਿੰਗ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ...
ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  1 day ago
ਕੋਲਕਾਤਾ, 27 ਅਕਤੂਬਰ - ਇਸ ਮਹੀਨੇ ਦੇ ਸ਼ੁਰੂ ਵਿਚ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਕੋਲਕਾਤਾ ਵਿਚ ਰਾਜ ਮੰਤਰੀ ਪਾਰਥਾ ਚੈਟਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੀਵਾਲੀ ਦੇ ਪਟਾਕਿਆਂ ਲਈ 67 ਆਰਜ਼ੀ ਲਾਇਸੈਂਸ ਜਾਰੀ
. . .  1 day ago
ਫ਼ਾਜ਼ਿਲਕਾ, 27 ਅਕਤੂਬਰ (ਪ੍ਰਦੀਪ ਕੁਮਾਰ) - ਦੀਵਾਲੀ ਦੇ ਤਿਉਹਾਰ 'ਤੇ ਇਸ ਵਾਰ ਫ਼ਾਜ਼ਿਲਕਾ ਜ਼ਿਲ੍ਹੇ 'ਚ 67 ਵਿਅਕਤੀਆਂ ਨੂੰ ਪਟਾਕਿਆਂ ਦੀ ਵਿੱਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜ਼ੂਰੀ ਦਿੱਤੀ ਗਈ ਹੈ | ਜਿਸ ਵਿਚ ਫ਼ਾਜ਼ਿਲਕਾ ਅਤੇ ਜਲਾਲਾਬਾਦ ਵਿਚ...
ਬੱਸ ਅਤੇ ਡੰਪਰ ਟਰੱਕ ਵਿਚਾਲੇ ਟੱਕਰ, 8 ਲੋਕ ਜ਼ਖ਼ਮੀ
. . .  1 day ago
ਮੁੰਬਈ, 27 ਅਕਤੂਬਰ - ਮੁੰਬਈ ਦੇ ਦਾਦਰ ਇਲਾਕੇ 'ਚ ਅੱਜ ਸਵੇਰੇ ਇਕ ਬੱਸ ਅਤੇ ਡੰਪਰ ਟਰੱਕ ਵਿਚਾਲੇ ਹੋਈ ਟੱਕਰ 'ਚ 8 ਲੋਕ ਜ਼ਖ਼ਮੀ ਹੋ ਗਏ। ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਪੰਜ ਲੋਕਾਂ ਦੀ ਹਾਲਤ...
ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ ਦਾ ਬਿਆਨ
. . .  1 day ago
ਚੀਨ, 27 ਅਕਤੂਬਰ - ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ.ਦਾ ਕਹਿਣਾ ਹੈ ਕਿ ਇਸ ਨਵੇਂ ਕਾਨੂੰਨ ਚੀਨ ਦਾ ਨਵਾਂ ਭੂਮੀ ਸੀਮਾ ਕਾਨੂੰਨ ਦਾ ਪਾਸ ਹੋਣਾ ਸਾਡੇ ਵਿਚਾਰ ਵਿਚ 1963 ਦੇ ਅਖੌਤੀ ਚੀਨ-ਪਾਕਿਸਤਾਨ ''ਸੀਮਾ ਸਮਝੌਤਾ'' ਨੂੰ ਕੋਈ ਵੈਧਤਾ ਨਹੀਂ ਦਿੰਦਾ ਹੈ। ਜਿਸ ਨੂੰ ਭਾਰਤ ਸਰਕਾਰ ਨੇ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਫਾਜ਼ਿਲਕਾ / ਅਬੋਹਰ

ਪੁਲਿਸ, ਵਿਜੀਲੈਂਸ ਵਿਭਾਗ ਖ਼ਿਲਾਫ਼ ਪਟਵਾਰੀਆਂ ਨੇ ਕੰਮਕਾਜ ਰੱਖਿਆ ਠੱਪ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਹੱਕ ਵਿਚ ਕਾਲੇ ਬਿੱਲੇ ਲਾ ਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਵਿਭਾਗ ਦਾ ਵਿਰੋਧ ਕੀਤਾ ਗਿਆ | ਇਸ ਦੌਰਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਵਰਕਰ ਦਫ਼ਤਰਾਂ ਵਿਚ ਹਾਜ਼ਰ ਰਹੇ ਪਰ ਕੰਮਕਾਜ ਠੱਪ ਰੱਖਿਆ | ਇਸ ਮੌਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰ ਮੋਹਨ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅੱਜ ਅਬੋਹਰ ਤਹਿਸੀਲ ਵਿਚ ਪਿਆਰਾ ਸਿੰਘ ਤਹਿਸੀਲ ਪ੍ਰਧਾਨ, ਜਲਾਲਾਬਾਦ ਤਹਿਸੀਲ ਵਿਚ ਵਜ਼ੀਰ ਸਿੰਘ ਅਤੇ ਫ਼ਾਜ਼ਿਲਕਾ ਤਹਿਸੀਲ ਵਿਚ ਸੁਭਾਸ਼ ਚੰਦਰ ਪਟਵਾਰੀ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਨੂੰ 6 ਅਤੇ 7 ਮਈ ਦੀ ਸਮੂਹਿਕ ਛੁੱਟੀ ਲੈਣ ਲਈ ਲਿਖਤੀ ਦਿੱਤਾ ਗਿਆ |
ਜਲਾਲਾਬਾਦ, (ਕਰਨ ਚੁਚਰਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਿਕ ਪੰਜਾਬ ਰਾਜ 'ਚ ਪੁਲਸ ਵਿਭਾਗ ਤੇ ਵਿਜੀਲੈਂਸ ਦੀ ਧੱਕੇਸ਼ਾਹੀ ਖ਼ਿਲਾਫ਼ ਅਤੇ ਗ੍ਰਹਿ ਅਤੇ ਨਿਆਂ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪੁਲਿਸ ਅਤੇ ਵਿਜੀਲੈਂਸ ਵਿਭਾਗ ਵਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ | ਇਸ ਸਬੰਧ 'ਚ ਦੀ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਪੰਜਾਬ ਵਲੋਂ ਚੱਲ ਰਹੇ ਸੰਘਰਸ਼ ਦੀ ਪੂਰਨ ਤੌਰ 'ਤੇ ਹਮਾਇਤ 'ਚ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਅਤੇ ਕਾਨੰੂਗੋਆਂ ਨੇ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਦਫ਼ਤਰਾਂ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕੀਤਾ ਗਿਆ | ਇਸ ਤੋਂ ਬਾਅਦ ਪਟਵਾਰ ਯੂਨੀਅਨ ਵਲੋਂ ਐਸ.ਡੀ.ਐਮ ਜਲਾਲਾਬਾਦ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਯੂਨੀਅਨ ਆਗੂਆਂ ਨੇ ਦੱਸਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਫ਼ੈਸਲੇ ਅਨੁਸਾਰ 6-7 ਮਈ ਦੇ ਤਹਿਸੀਲ ਪੱਧਰੀ ਰੋਸ ਧਰਨੇ ਦੀ ਬਜਾਏ ਸਮੂਹ ਪਟਵਾਰੀ ਰੋਸ ਵਜੋਂ ਸਮੂਹਿਕ ਛੁੱਟੀ 'ਤੇ ਰਹਿਣਗੇ |

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਵਲ਼ੋਂ ਵਿਸ਼ਵ ਬੈਂਕ ਦੀ ਟੀਮ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ

ਜਲਾਲਾਬਾਦ, 5 ਮਈ (ਜਤਿੰਦਰ ਪਾਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੀ ਸੂਬਾ ਕਮੇਟੀ ਵਲ਼ੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ ਵਰਕਰਾਂ ਵਲ਼ੋਂ ਲਗਾਤਾਰ ਵਿਸ਼ਵ ਬੈਂਕ ਦੀਆਂ ਟੀਮਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਦੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਿਆ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਸੀਡ ਫਾਰਮ ਕੱਚਾ ਨੂੰ ਸਿੱਖਿਆ ਵਿਭਾਗ ਵਲੋਂ ਤਿੰਨ ਕਮਰੇ, ਸਾਇੰਸ ਲੈਬ, ਲਾਇਬ੍ਰੇਰੀ, ਕੰਪਿਊਟਰ ਲੈਬ ਦੇ ਲਈ ਨਿਰਮਾਣ ਰਾਸ਼ੀ ਪ੍ਰਾਪਤ ਹੋਈ ਹੈ | ਜਿਸ ਨਾਲ ਨਵੇਂ ਕਮਰਿਆਂ ਦਾ ਨੀਂਹ ਪੱਥਰ ਪਿੰਡ ਸੀਡ ਫਾਰਮ ਦੇ ...

ਪੂਰੀ ਖ਼ਬਰ »

ਸਾਗਰ ਸੇਤੀਆ ਆਈ.ਏ.ਐਸ. ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਾਜ਼ਿਲਕਾ ਵਜੋਂ ਅਹੁਦਾ ਸੰਭਾਲਿਆ

ਫ਼ਾਜ਼ਿਲਕਾ, 5 ਮਈ (ਅਮਰਜੀਤ ਸ਼ਰਮਾ)- ਸਾਗਰ ਸੇਤੀਆ ਆਈ.ਏ.ਐਸ. ਨੇ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਜੋਂ ਅਹੁਦਾ ਸੰਭਾਲਿਆ ਹੈ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਾਜ਼ਿਲਕਾ ਦੇ ਨਾਲ ਨਾਲ ਉਨ੍ਹਾਂ ਕੋਲ ਐੱਸ.ਡੀ.ਐੱਮ ਅਬੋਹਰ ਦਾ ਵੀ ਵਾਧੂ ਚਾਰਜ ਹੈ | ਇਸ ਤੋਂ ...

ਪੂਰੀ ਖ਼ਬਰ »

ਮਾਪੇ-ਅਧਿਆਪਕ ਮਿਲਣੀ ਕਰਨ ਤੋਂ ਗੁਰੇਜ਼ ਕਰਨ ਪ੍ਰਾਈਵੇਟ ਸਕੂਲ- ਡੀ.ਈ.ਓ.

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਦੇਸ਼ ਕੋਰੋਨਾ ਮਹਾਂਮਾਰੀ ਦੀ ਲਪੇਟ ਵਿਚ ਹੈ, ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਪ੍ਰਤੀ ...

ਪੂਰੀ ਖ਼ਬਰ »

ਭਾਜਪਾ ਨੂੰ ਹਰ ਚੋਣ 'ਚ ਹਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਾਹ ਲਾਵੇਗਾ -ਕਾਦੀਆ

ਮੰਡੀ ਅਰਨੀਵਾਲਾ, 5 ਮਈ (ਨਿਸ਼ਾਨ ਸਿੰਘ ਸੰਧੂ)-ਪੰਜ ਸੂਬਿਆਂ ਦੀਆਂ ਚੋਣਾਂ ਵਿਚ ਤਿੰਨ ਵੱਡੇ ਰਾਜਾਂ ਵਿਚੋਂ ਭਾਰਤੀ ਜਨਤਾ ਪਾਰਟੀ ਦੀ ਹੋਈ ਹਾਰ 'ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ...

ਪੂਰੀ ਖ਼ਬਰ »

ਦਾਖ਼ਲਾ ਮੁਹਿੰਮ 'ਚ ਲੱਗੇ ਦੋ ਦਰਜਨ ਤੋਂ ਵੱਧ ਅਧਿਆਪਕ ਕੋਰੋਨਾ ਪਾਜ਼ੀਟਿਵ ਆਏ

ਮੰਡੀ ਲਾਧੂਕਾ, 5 ਮਈ (ਰਾਕੇਸ਼ ਛਾਬੜਾ)-ਕੋਰੋਨਾ ਦੇ ਵੱਧ ਰਹੇ ਫੈਲਾਅ ਤੋਂ ਬਚਾਅ ਲਈ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਾਲ ਨਾਲ ਸਕੂਲ ਵੀ ਬੰਦ ਕਰ ਦਿੱਤੇ ਹਨ | ਉੱਥੇ ਦੂਜੇ ਪਾਸੇ ਸਕੂਲਾਂ ਵਿਚ ਅਧਿਆਪਕਾਂ ਅਤੇ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਗ਼ਰੀਬ ਤੇ ਛੋਟੇ ਦੁਕਾਨਦਾਰਾਂ 'ਚ ਮਚੀ ਹਾਹਾਕਾਰ

ਮੰਡੀ ਲਾਧੂਕਾ, 5 ਮਈ (ਮਨਪ੍ਰੀਤ ਸਿੰਘ ਸੈਣੀ)-ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕਿ ਸੂਬਾ ਸਰਕਾਰ ਵਲੋਂ 15 ਮਈ ਤੱਕ ਲਾਕ ਡਾੳੈੂਨ ਦੇ ਹੁਕਮਾਂ ਦੇ ਚੱਲਦਿਆਂ ਗ਼ਰੀਬ ਅਤੇ ਛੋਟੇ ਦੁਕਾਨਦਾਰਾਂ 'ਚ ਹਾਹਾਕਾਰ ਮੱਚ ਗਈ ਹੈ | ਮੰਡੀ ਲਾਧੂਕਾ ਇਲਾਕੇ ਦੇ ਦਿਹਾੜੀਦਾਰ, ਕਾਮਿਆਂ ...

ਪੂਰੀ ਖ਼ਬਰ »

ਦਿ ਅਬੋਹਰ ਵੈੱਲਫੇਅਰ ਸੁਸਾਇਟੀ ਨੇ ਹਾਕਰਾਂ ਨੂੰ ਆਯੂਸ਼ ਕਾੜ੍ਹਾ, ਸੈਨੇਟਾਈਜ਼ਰ ਤੇ ਮਾਸਕ ਵੰਡੇ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਵੇਖਦੇ ਹੋਏ ਦਿ ਅਬੋਹਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ: ਵਿਸ਼ਾਲ ਤਨੇਜਾ ਵਲੋਂ ਘਰ-ਘਰ ਅਖ਼ਬਾਰ ਵੰਡਣ ਵਾਲੇ ਵੈਂਡਰਸਾਂ ਨੂੰ ਆਯੂਸ਼ ਦਾ ਕਾੜ੍ਹਾ, ਸੈਨੇਟਾਈਜ਼ਰ ਅਤੇ ਮਾਸਕ ਵੰਡੇ ਗਏ | ਇਸ ਮੌਕੇ ਡਾ: ...

ਪੂਰੀ ਖ਼ਬਰ »

ਸਰਕਾਰ ਵਲੋਂ ਸਿਟੀ ਸਕੈਨ ਦੇ ਰੇਟ ਨਿਰਧਾਰਿਤ-ਡਿਪਟੀ ਕਮਿਸ਼ਨਰ ਕਿਹਾ, ਤੈਅ ਰੇਟ ਤੋਂ ਵੱਧ ਵਸੂਲਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਛਾਤੀ ਦੇ ਸੀਟੀ ਸਕੈਨ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੈਨ ਸੈਂਟਰ ਤੈਅ ਰੇਟ ਤੋਂ ਵੱਧ ਕੀਮਤ ਨਹੀਂ ਵਸੂਲ ਸਕਦਾ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਰਵਿੰਦ ਪਾਲ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਬਾਜ਼ਾਰ 'ਚ ਭੀੜ ਭੜੱਕਾ ਬਣ ਸਕਦਾ ਪ੍ਰਸ਼ਾਸਨ ਲਈ ਸਿਰਦਰਦੀ

ਮੰਡੀ ਲਾਧੂਕਾ, 5 ਮਈ (ਮਨਪ੍ਰੀਤ ਸਿੰਘ ਸੈਣੀ)-ਤਾਲਾਬੰਦੀ ਦੇ ਐਲਾਨ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਇਜਾਜ਼ਤ ਤੋਂ ਬਾਅਦ ਮੰਡੀ ਦੇ ਬਾਜ਼ਾਰਾਂ ਵਿਚ ਵੱਖਰਾ ਹੀ ਦਿ੍ਸ਼ ਵੇਖਣ ਨੂੰ ਮਿਲਿਆ | ਸਭ ਤੋਂ ਵੱਧ ਜ਼ਰੂਰੀ ਵਸਤੂਆਂ ਲਈ ਕਰਿਆਨਾ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦੇ ਹੁਕਮ ਜਾਰੀ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਕੁੱਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਹਰੇਕ ਦਿਨ ਸ਼ਾਮ 5 ...

ਪੂਰੀ ਖ਼ਬਰ »

ਭਾਜਪਾ ਸੀਨੀਅਰ ਸਿਟੀਜ਼ਨ ਸੈੱਲ ਦੇ ਸੂਬਾ ਕਨਵੀਨਰ ਸੀਤਾ ਰਾਮ ਸ਼ਰਮਾ ਨੇ ਕਾਰਜਕਾਰਨੀ ਐਲਾਨੀ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਭਾਰਤੀ ਜਨਤਾ ਪਾਰਟੀ ਪੰਜਾਬ ਸੀਨੀਅਰ ਸਿਟੀਜ਼ਨ ਸੈੱਲ ਦੇ ਸੂਬਾ ਕਨਵੀਨਰ ਸੀਤਾ ਰਾਮ ਸ਼ਰਮਾ ਨੇ ਆਪਣੀ ਕਾਰਜਕਾਰਨੀ ਦਾ ਐਲਾਨ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ 'ਚ ਸਿਹਤ ਵਿਭਾਗ ਦੀ ਟੀਮ ਨੇ ਲਏ ਸੈਂਪਲ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਖੇਤਰ ਵਿਚ ਵਧਦੇ ਕੋਰੋਨਾ ਮਰੀਜ਼ਾਂ ਦੇ ਸੈਂਪਲ ਲੈਣ ਲਈ ਸਿਹਤ ਵਿਭਾਗ ਮੁਸਤੈਦ ਹੋਇਆ ਹੈ ਅਤੇ ਨਵੀਂ ਆਬਾਦੀ ਖੇਤਰ ਨੂੰ ਕੰਟੋਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ | ਸਿਹਤ ਵਿਭਾਗ ਦੇ ਨਿਰਦੇਸ਼ਾਂ 'ਤੇ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਸਬੰਧੀ ਪਟਵਾਰੀਆਂ ਨੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੂੰ ਦਿੱਤਾ ਮੰਗ ਪੱਤਰ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਪਟਵਾਰ ਯੂਨੀਅਨ ਅਬੋਹਰ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੇ ਬਿੱਲੇ ਲਗਾ ਕੇ ਕੋਰੋਨਾ ਮਹਾਂਮਾਰੀ ਨਿਯਮਾਂ ਦਾ ਪਾਲਨ ਕਰਦੇ ਹੋਏ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਮੰਚ ਨੇ ਸੇਵਾ ਮੁਕਤ ਏ.ਐਸ.ਆਈ. ਸਤੀਸ਼ ਕੁਮਾਰ ਨੂੰ ਕੀਤਾ ਸਨਮਾਨਿਤ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਸਥਾਨਕ ਗੋਬਿੰਦ ਨਗਰੀ ਗਲੀ ਨੰਬਰ 4 ਨਿਵਾਸੀ ਪੰਜਾਬ ਪੁਲਿਸ ਦੇ ਸੇਵਾ ਮੁਕਤ ਏ.ਐਸ.ਆਈ. ਨੂੰ ਪੰਜਾਬੀ ਸਭਿਆਚਾਰ ਮੰਚ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਸਤੀਸ਼ ਕੁਮਾਰ ਨੇ ਦੱਸਿਆ ਕਿ 1985 ਨੂੰ ਉਹ ਬਤੌਰ ...

ਪੂਰੀ ਖ਼ਬਰ »

ਲੋੜਵੰਦਾਂ ਦੀ ਮਦਦ ਲਈ ਕਾਂਗਰਸ ਸਰਕਾਰ ਕਰੇਗੀ ਹਰ ਸੰਭਵ ਮਦਦ -ਸੁਖਵੰਤ ਸਿੰਘ ਬਰਾੜ

ਮੰਡੀ ਅਰਨੀਵਾਲਾ, 5 ਮਈ (ਨਿਸ਼ਾਨ ਸਿੰਘ ਸੰਧੂ)-ਸੁਖਵੰਤ ਸਿੰਘ ਬਰਾੜ ਚੇਅਰਮੈਨ ਹਾਊਸਫੈੱਡ ਪੰਜਾਬ ਨੇ ਕਿਹਾ ਹੈ ਕਿ ਕੋਰੋਨਾ ਕਾਲ ਨੂੰ ਲੈ ਕੇ ਕਾਂਗਰਸ ਪਾਰਟੀ ਵਰਕਰਾਂ ਦੇ ਨਾਲ ਇਕ ਰੀਵਿਊ ਮੀਟਿੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕੋਰੋਨਾ ਪਾਜ਼ੀਟਿਵ ...

ਪੂਰੀ ਖ਼ਬਰ »

ਪੁਲਿਸ ਨੇ ਕੋਰੋਨਾ ਨਾਲ ਪ੍ਰਭਾਵਿਤ ਮੁਹੱਲਿਆਂ 'ਚ ਲਗਾਏ ਵਰਜਿਤ ਖੇਤਰ ਦੇ ਬੋਰਡ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਕੋਰੋਨਾ ਮਹਾਂਮਾਰੀ ਨਾਲ ਪੂਰਾ ਦੇਸ਼ ਘਿਰਿਆ ਹੋਇਆ ਹੈ | ਫ਼ਾਜ਼ਿਲਕਾ ਦੇ ਕਈ ਮੁਹੱਲਿਆਂ ਵਿਚ ਵੀ ਕੋਰੋਨਾ ਵਾਈਰਸ ਨਾਲ ਕਈ ਲੋਕ ਪੀੜਤ ਹਨ | ਜਿਸ ਦੇ ਚੱਲਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਵਲੋਂ ਕੋਰੋਨਾ ਪ੍ਰਭਾਵਿਤ ...

ਪੂਰੀ ਖ਼ਬਰ »

ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਵੈਰੜ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੂੰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਪਾਰਟੀ ਦੇ ਟਰਾਂਸਪੋਰਟ ਵਿੰਗ ਦਾ ਸੂਬਾ ...

ਪੂਰੀ ਖ਼ਬਰ »

ਵੱਖ-ਵੱਖ ਅਕਾਲੀ ਆਗੂਆਂ ਨੇ ਆਤਮਾ ਰਾਮ ਕੰਬੋਜ ਨਾਲ ਕੀਤਾ ਦੁੱਖ ਸਾਂਝਾ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਚੌਧਰੀ ਆਤਮਾ ਰਾਮ ਕੰਬੋਜ ਦੀ ਮਾਤਾ ਸ੍ਰੀਮਤੀ ਜੱਟੋ ਬਾਈ ਦੀ ਮੌਤ 'ਤੇ ਵੱਖ ਵੱਖ ਅਕਾਲੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜੈਸਰਤ ...

ਪੂਰੀ ਖ਼ਬਰ »

ਸੁਨੀਲ ਕੁਮਾਰ ਨੇ ਬੀ.ਪੀ.ਈ.ਓ. ਸਿੱਖਿਆ ਬਲਾਕ ਫ਼ਾਜ਼ਿਲਕਾ-1 ਦਾ ਚਾਰਜ ਸੰਭਾਲਿਆ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਸੁਨੀਲ ਕੁਮਾਰ ਨੂੰ ਫ਼ਾਜ਼ਿਲਕਾ ਵਿਖੇ ਤਾਇਨਾਤ ਕੀਤਾ ਗਿਆ ਗਿਆ ਹੈ | ਉਹ ਬਠਿੰਡਾ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਕੇਜਰੀਵਾਲ ਵਾਂਗ ਕੈਪਟਨ ਸਰਕਾਰ ਵੀ ਜਨਤਾ ਨੂੰ ਦੇਵੇ ਸਹੂਲਤਾਂ- ਪੂਜਾ ਲੂਥਰਾ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਕੀਤੀ ਗਈ ਤਾਲਾਬੰਦੀ ਦੌਰਾਨ ਲੋਕਾਂ ਨੂੰ ਨਕਦ ਰਾਸ਼ੀ ਅਤੇ ਰਾਸ਼ਨ ਜਿਹੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਦੀ ਸੁੱਧ ਨਹੀਂ ...

ਪੂਰੀ ਖ਼ਬਰ »

ਲੋਕ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕਰਨ- ਸਰਪੰਚ ਪ੍ਰਵੀਨ ਰਾਣੀ ਵਢੇਰਾ

ਮੰਡੀ ਲਾਧੂਕਾ, 5 ਮਈ (ਮਨਪ੍ਰੀਤ ਸਿੰਘ ਸੈਣੀ)-ਕੋਰੋਨਾ ਕਾਰਨ ਹੁਣ ਤੱਕ ਬਹੁਤ ਸਾਰੀਆਂ ਜਾਨਾਂ ਜਾ ਚੁੱਕਿਆਂ ਹਨ, ਇਸ ਨਾਜ਼ੁਕ ਦੌਰ ਵਿਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਜਿੱਥੇ ਇਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ, ਉੱਥੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ...

ਪੂਰੀ ਖ਼ਬਰ »

ਭਾਜਪਾ ਵਿਧਾਇਕ ਮਾਮਲੇ 'ਚ ਸ਼ਾਮਿਲ ਕਿਸਾਨ ਆਗੂਆਂ ਨੂੰ ਮਿਲੀ ਜ਼ਮਾਨਤ-ਘੁੜਿਆਣਾ

ਮੰਡੀ ਅਰਨੀਵਾਲਾ, 5 ਮਈ (ਨਿਸ਼ਾਨ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਅੱਜ ਮਾਨਯੋਗ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ...

ਪੂਰੀ ਖ਼ਬਰ »

9 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਜਲਾਲਾਬਾਦ, 5 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਡੀ.ਈ.ਓ. ਨੇ ਨਵ-ਨਿਯੁਕਤ ਤੇ ਬਦਲੀ ਕਰਵਾ ਕੇ ਆਏ ਅਧਿਆਪਕਾਂ ਨਾਲ ਕੀਤੀ ਵਰਚੂਅਲ ਮੀਟਿੰਗ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਤਿਰਲੋਚਣ ਸਿੰਘ ਸਿੱਧੂ ਨੇ ਨਵ ਨਿਯੁਕਤ ਅਤੇ ਬਦਲੀ ਕਰਵਾ ਕੇ ਆਏ ਅਧਿਆਪਕਾਂ ਨਾਲ ਵਰਚੂਅਲ ਮੀਟਿੰਗ ਕੀਤੀ ਅਤੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਦੀ ਹਮੇਸ਼ਾ ਤਾਰੀਫ਼ ਕੀਤੀ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਗਲੀਆਂ 'ਚ ਕਰਵਾਇਆ ਸੈਨੀਟਾਈਜ਼

ਫ਼ਾਜ਼ਿਲਕਾ, 5 ਮਈ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤਹਿਤ ਜਿੱਥੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਇਕ ਲੱਖ 40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਫਲਾਈ ਓਵਰ ਦੇ ਨੇੜੇ ਇਕ ਸਟੋਰ ਵਿਚੋਂ 1 ਲੱਖ 40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੌਰਵ ਸ਼ਰਮਾ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 10 ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਪਿੰਡ ਮੰਮੂ ਖੇੜਾ ਖਾਟਵਾਂ ਵਿਖੇ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਖੂਈਖੇੜਾ ਪੁਲਿਸ ਨੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਟੇਕ ਚੰਦ ਪੁੱਤਰ ਲਛਮਣ ਦਾਸ ਵਾਸੀ ਪਿੰਡ ਮੰਮੂ ਖੇੜਾ ...

ਪੂਰੀ ਖ਼ਬਰ »

ਵਾਤਾਵਰਨ ਜਾਗਰੂਕਤਾ ਸਬੰਧੀ ਆਨਲਾਈਨ ਮੁਕਾਬਲੇ ਕਰਵਾਏ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਸਥਾਨਕ ਭਾਗ ਸਿੰਘ ਖ਼ਾਲਸਾ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਆਨਲਾਈਨ ਮੁਕਾਬਲੇ ਕਰਵਾਏ ਗਏ | ਇਸ ਵਿਚ ਬੱਚਿਆਂ ਨੇ ਵਾਤਾਵਰਨ ਨੂੰ ਬਚਾਉਣ ਲਈ ਪੋਸਟਰ ਬਣਾਏ ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ 'ਚ ਅੱਜ ਲੱਗੇਗਾ ਵੈਕਸੀਨੇਸ਼ਨ ਕੈਂਪ- ਪੂਜਾ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਲੋਕਾਂ ਨੂੰ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਤੋਂ ਬਚਾਉਣ ਲਈ ਆਲਮ ਸ਼ਾਹ ਰੋਡ 'ਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਅੱਜ 6 ਮਈ ਨੂੰ ਵੈਕਸੀਨੇਸ਼ਨ ਕੈਂਪ ਲਗਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਨਗਰ ਕੌਂਸਲਰ ਪੂਜਾ ...

ਪੂਰੀ ਖ਼ਬਰ »

ਕੋਰੋਨਾ ਦੇ ਮਿਲੇ 56 ਹੋਰ ਮਰੀਜ਼ ਅਤੇ 2 ਨੇ ਤੋੜਿਆ ਦਮ

ਫ਼ਿਰੋਜ਼ਪੁਰ, 5 ਮਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 56 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਦੀ ਜਿੱਥੇ ਖ਼ਬਰ ਹੈ, ਉੱਥੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ 2 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ...

ਪੂਰੀ ਖ਼ਬਰ »

ਰੇਤ ਦੀ ਓਵਰ ਲੋਡ ਟਰੈਕਟਰ-ਟਰਾਲੀ ਨਹਿਰ 'ਚ ਪਲਟੀ

ਕੁੱਲਗੜ੍ਹੀ, 5 ਮਈ (ਸੁਖਜਿੰਦਰ ਸਿੰਘ ਸੰਧੂ)- ਰੇਤ ਮਾਫ਼ੀਆ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੋਡੇ ਟੇਕੇ ਹੋਏ ਹਨ | ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਰੇਤ ਦੇ ਓਵਰ ਲੋਡ ਟਰੈਕਟਰ ਟਰਾਲੀ ਦਾ ਚੱਲਣਾ ਬਾਦਸਤੂਰ ਜਾਰੀ ਹੈ, ਜਿਸ ਨਾਲ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ...

ਪੂਰੀ ਖ਼ਬਰ »

ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਗੁਰੂਹਰਸਹਾਏ ਦੇ ਤਿੰਨ ਹੋਰ ਆਗੂਆਂ ਨੂੰ ਥਾਪਿਆ ਅਹੁਦੇਦਾਰ

ਗੁਰੂਹਰਸਹਾਏ, 5 ਮਈ (ਹਰਚਰਨ ਸਿੰਘ ਸੰਧੂ)- ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਆਪਣੀ ਟੀਮ 'ਚ ਹੋਰ ਵਾਧਾ ਕਰਦਿਆਂ ਗੁਰੂਹਰਸਹਾਏ ਦੇ ਤਿੰਨ ਹੋਰ ਆਗੂਆਂ ਨੂੰ ਵੱਖ-ਵੱਖ ਅਹੁਦੇਦਾਰ ਥਾਪਿਆ ਹੈ | ਬਲਵਿੰਦਰ ਸਿੰਘ ਸੂਬਾ ਵਾਈਸ ਚੇਅਰਮੈਨ ਦੀ ਹਾਜ਼ਰੀ ਵਿਚ ਹਰਜੀਤ ਸਿੰਘ ...

ਪੂਰੀ ਖ਼ਬਰ »

ਸ਼ਾਦੀਸ਼ੁਦਾ ਲੜਕੀ ਨਾਲ ਛੇੜਛਾੜ ਕਰਨ ਵਾਲੇ ਵਿਰੱੁਧ ਮਾਮਲਾ ਦਰਜ

ਫ਼ਿਰੋਜ਼ਪੁਰ, 5 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਖਲਚੀਆਂ ਕਦੀਮ ਵਿਖੇ ਇਕ ਨੌਜਵਾਨ ਸ਼ਾਦੀਸ਼ੁਦਾ ਲੜਕੀ ਨਾਲ ਰਿਸ਼ਤੇ ਵਿਚ ਲੱਗਦੇ ਸਹੁਰੇ ਵਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਦੇ ਮਹਿਲਾ ਸਹਾਇਕ ...

ਪੂਰੀ ਖ਼ਬਰ »

ਗੁਰੂਹਰਸਹਾਏ ਦੇ ਆਦਰਸ਼ ਨਗਰ ਨੂੰ ਬਣਾਇਆ ਮਾਈਕਰੋ ਕੰਟੇਨਮੈਂਟ ਜ਼ੋਨ

ਗੁਰੂਹਰਸਹਾਏ, 5 ਮਈ (ਕਪਿਲ ਕੰਧਾਰੀ)- ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੰਜਾਬ ਸਰਕਾਰ ਵਲੋਂ 15 ਮਈ ਤੱਕ ਪੰਜਾਬ ਵਿਚ ਲੋਕਡਾਊਨ ਲਗਾਇਆ ਗਿਆ ਹੈ, ਇਸ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਘੱਟਣ ਦਾ ਨਾਮ ਨਹੀਂ ਲੈ ਰਹੇ ਅਤੇ ...

ਪੂਰੀ ਖ਼ਬਰ »

ਆੜ੍ਹਤ ਦੇ ਪਿੜ 'ਚੋਂ 125 ਗੱਟੇ ਕਣਕ ਚੋਰੀ

ਗੁਰੂਹਰਸਹਾਏ, 5 ਮਈ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਵਿਖੇ ਇਕ ਆੜ੍ਹਤ ਦੇ ਫੜ੍ਹ ਤੋਂ ਅਣਪਛਾਤੇ ਚੋਰਾਂ ਵਲੋਂ 125 ਗੱਟੇ ਕਣਕ ਰਾਤ ਵੇਲੇ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਨਰੇਸ਼ ਕੁਮਾਰ ਪੁੱਤਰ ਜਗਤ ਰਾਮ ਵਾਸੀ ਗੁਰੂਹਰਸਹਾਏ ਨੇ ਪੁਲਿਸ ਥਾਣੇ ਦਿੱਤੀ ਦਰਖ਼ਾਸਤ ...

ਪੂਰੀ ਖ਼ਬਰ »

ਜਨਰਲ ਮਰਚੈਂਟ ਤੇ ਕਾਸਮੈਟਿਕਸ ਯੂਨੀਅਨ ਨੇ ਵੀ ਦੁਕਾਨਾਂ ਖੋਲ੍ਹਣ ਲਈ ਮੰਗੀ ਇਜਾਜ਼ਤ

ਫ਼ਿਰੋਜ਼ਪੁਰ, 5 ਮਈ (ਗੁਰਿੰਦਰ ਸਿੰਘ)- ਕੋਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 15 ਮਈ ਤੱਕ ਲਗਾਏ ਲਾਕਡਾਊਨ ਕਾਰਨ ਪ੍ਰਭਾਵਿਤ ਹੋ ਰਹੇ ਜਨਰਲ ਮਰਚੈਂਟ ਅਤੇ ਕੌਸਮੈਟਿਕਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਪਾਸੋਂ ਉਨ੍ਹਾਂ ਨੂੰ ਵੀ ਕੁਝ ਸਮਾਂ ਦੁਕਾਨਾਂ ...

ਪੂਰੀ ਖ਼ਬਰ »

ਫਰਦ ਕੇਂਦਰ ਦੇ ਦੋ ਮੁਲਾਜ਼ਮਾਂ ਨੂੰ ਕੋਰੋਨਾ

ਤਲਵੰਡੀ ਭਾਈ, 5 ਮਈ (ਕੁਲਜਿੰਦਰ ਸਿੰਘ ਗਿੱਲ)- ਸਥਾਨਿਕ ਸਬ ਤਹਿਸੀਲ ਕੰਪਲੈਕਸ ਵਿਖੇ ਸਥਿਤ ਫਰਦ ਕੇਂਦਰ ਦੇ ਦੋ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਆਉਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬ ਤਹਿਸੀਲ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ ਅਤੇ ਇਸ ਦੌਰਾਨ ...

ਪੂਰੀ ਖ਼ਬਰ »

ਅੱਜ ਤੋਂ ਹਰਿਦੁਆਰ ਇੰਟਰਸਿਟੀ ਐਕਸਪੈੱ੍ਰਸ ਗੱਡੀ ਬੰਦ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਰੇਲਵੇ ਵਿਭਾਗ ਵਲੋਂ ਅੱਜ 6 ਮਈ ਤੋਂ ਹਰਿਦੁਆਰ ਇੰਟਰਸਿਟੀ ਐਕਸਪੈੱ੍ਰਸ ਗੱਡੀ ਨੂੰ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਬੰਦ ਕਰ ਦਿੱਤਾ ਗਿਆ ਹੈ | ਸਥਾਨਕ ਸਟੇਸ਼ਨ ਮਾਸਟਰ ਗੋਪਾਲ ਬਾਂਸਲ ਨੇ ਦੱਸਿਆ ਕਿ 6 ਮਈ ਤੋਂ ਇਹ ਰੇਲ ਗੱਡੀ ...

ਪੂਰੀ ਖ਼ਬਰ »

ਕੋਰੋਨਾ ਕਾਰਨ ਜ਼ਿਲ੍ਹੇ 'ਚ 11 ਹੋਰ ਮਰੀਜ਼ਾਂ ਦੀ ਹੋਈ ਮੌਤ, 2434 ਐਕਟਿਵ ਕੇਸ

ਫ਼ਾਜ਼ਿਲਕਾ, 5 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਕਹਿਰ ਲਗਾਤਾਰ ਵੱਧ ਰਿਹਾ ਹੈ | ਅੱਜ ਜ਼ਿਲ੍ਹੇ ਵਿਚ ਕੋਰੋਨਾ ਵਾਈਰਸ ਨੇ 11 ਹੋਰ ਲੋਕਾਂ ਦੀ ਜਾਨ ਲੈ ਲਈ ਹੈ | ਜਿਸ ਨਾਲ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 178 ਹੋ ਗਈ ਹੈ | ...

ਪੂਰੀ ਖ਼ਬਰ »

ਪਿੰਡ ਆਲਮਗੜ੍ਹ ਦੇ ਨੰਬਰਦਾਰ ਵਲੋਂ ਪ੍ਰਾਇਮਰੀ ਸਕੂਲ ਨੂੰ ਤਿੰਨ ਪੱਖੇ ਦਾਨ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਆਲਮਗੜ੍ਹ ਦੇ ਨੰਬਰਦਾਰ ਦਯਾ ਰਾਮ ਪੁੱਤਰ ਸਵਰਗੀ ਬੀਰਬਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਤਿੰਨ ਪੱਖੇ ਦਾਨ ਵਜੋਂ ਭੇਟ ਕੀਤੇ ਹਨ ਤਾਂ ਕਿ ਸਕੂਲ ਖੁੱਲਣ ਤੋਂ ਬਾਅਦ ਬੱਚਿਆਂ ਨੂੰ ਗਰਮੀ ਦਾ ਸਾਹਮਣਾ ਨਾ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਵਲਾੋ ਰੋਸ ਪ੍ਰਦਰਸ਼ਨ

ਅਬੋਹਰ, 5 ਮਈ (ਕੁਲਦੀਪ ਸਿੰਘ ਸੰਧੂ)-ਪੱਛਮੀ ਬੰਗਾਲ ਵਿਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ਵਿਚ ਇਕ ਵਿਸ਼ੇਸ਼ ਤਬਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਨੇੜਲੇ ਪਿੰਡ ਝੂਮਿਆਂ ਵਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ | ਇਹ ਰੋਸ ...

ਪੂਰੀ ਖ਼ਬਰ »

ਰੈਵੀਨਿਊ ਆਫ਼ੀਸਰ ਐਸੋਸੀਏਸ਼ਨ ਨੇ 21 ਮਈ ਤੱਕ ਕੰਮ-ਕਾਜ ਦੇ ਬਾਈਕਾਟ ਦਾ ਫ਼ੈਸਲਾ ਲਿਆ ਵਾਪਸ

ਜਲਾਲਾਬਾਦ, 5 ਮਈ (ਕਰਨ ਚੁਚਰਾ)-ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚੱਲ ਰਹੀ ਰੈਵੀਨਿਊ ਆਫ਼ੀਸਰ ਐਸੋਸੀਏਸ਼ਨ ਨੇ ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ 21 ਮਈ ਤੱਕ ਬਾਈਕਾਟ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸੂਬਾ ਮੀਤ ...

ਪੂਰੀ ਖ਼ਬਰ »

ਨਹਿਰ 'ਚੋਂ ਪਾਣੀ ਚੋਰੀ ਨੂੰ ਲੈ ਕੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ

ਬੱਲੂਆਣਾ, 5 ਮਈ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਕਰੀਬ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਵਾਲੀ ਲੰਬੀ ਮਾਈਨਰ ਨਹਿਰ ਵਿਚੋਂ ਬੀਤੇ ਕੱਲ੍ਹ ਸ਼ਰੇਆਮ ਪਾਣੀ ਚੋਰੀ ਕਰਨ ਦੇ ਸਬੰਧ ਵਿਚ ਥਾਣਾ ਬਹਾਵਵਾਲਾ ਵਲੋਂ ਦੋ ਜਣਿਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX